ਭਾਸ਼ਾ ਦਾ ਸਵਾਲ ਰਾਜਨੀਤਕ
ਹੈ ਅੱਜ ਅੰਗਰੇਜ਼ੀ ਤੇ ਅੰਗਰੇਜ਼ੀ ਵਰਗ ਦੀ ਸੱਤਾ ਨੂੰ ਖਤਮ ਕਰਨ ਅਤੇ
ਹਿੰਦੋਸਤਾਨੀ ਭਾਸ਼ਾਵਾਂ ਨੂੰ ਗੱਦੀ ਉਤੇ ਲਿਆਉਣ ਦਾ ਸਮਾਂ ਆ ਗਿਆ ਹੈ ਭਾਰਤੀ
ਭਾਸ਼ਾਵਾਂ ਦਾ ਦਿਵਸ ਮਨਾਇਆ ਜਾਣਾ ਚਾਹੀਦਾ ਹੈ ਅੱਠਵੀ ਸੂਚੀ ਵਿਚ ਅਲ਼ੀਟ ਕਲਾਸ
ਦੀਆਂ ਭਾਸ਼ਾਂਵਾਂ ਹੀ ਦਰਜ਼ ਕਿਉਂ ਹਨ3? 196 ਭਾਸ਼ਾਵਾਂ ਮਿਟਣ ਦੇ ਕਿਨਾਰੇ ਹਨ ਜਿਨ੍ਹਾਂ
ਵਿਚ 27 ਭਾਰਤੀ ਭਾਸ਼ਾਵਾਂ ਵੀ ਹਨ, ਜੋ ਸਾਰੀਆਂ ਆਦੀਵਾਸੀਆਂ ਵਿਚ ਬੋਲੀਆਂ ਜਾਣ ਵਾਲੀਆਂ ਹੀ
ਹਨ ਅੱਜ ਅੰਗਰੇਜ਼ੀ ਤੇ ਅੰਗਰੇਜ਼ੀ ਵਰਗ ਦੀ ਸੱਤਾ ਨੂੰ ਖਤਮ ਕਰਨ ਅਤੇ ਹਿੰਦੋਸਤਾਨੀ
ਭਾਸ਼ਾਵਾਂ ਨੂੰ ਗੱਦੀ ਉਤੇ ਲਿਆਉਣ ਦਾ ਸਮਾਂ ਆ ਗਿਆ ਹੈ।
ਅੱਜ ਖੇਤਰੀ ਭਾਸ਼ਾਵਾਂ ਅੱਗੇ ਹੋਂਦ ਦਾ ਸੰਕਟ ਨਹੀਂ, ਵਿਕਾਸ ਦਾ ਸੰਕਟ ਜ਼ਰੂਰ ਹੈ ਜਦ ਕਿ
ਆਦੀਵਾਸੀ ਭਾਸ਼ਾਵਾਂ ਅੱਗੇ ਹੋਂਦ ਬਣਾਈ ਰੱਖਣ ਦਾ ਹੀ ਗੰਭੀਰ ਸੰਕਟ ਹੈ। ਅੱਜ ਪੰਜਾਬੀ ਦੀ ਥਾਂ
ਜ਼ੁਬਾਨ ਤੋੜ ਮਰੋੜ ਕੇ ਪੇਸ਼ ਕੀਤੀ ਜਾ ਰਹੀ ਹੈ ਤੇ ਵਿਚ ਇੰਗਲਿਸ਼ ਵੀ ਲਾਈ ਜਾਂਦੀ ਹੈ ਜਿਸ ਨੂੰ
ਹਿੰਗਲਿਸ਼ ਕਹਿ ਦੇਂਦੇ ਨੇ, ਰੈਪ ਦਾ ਜ਼ਮਾਨਾ ਕਹਿ ਦੇਂਦੇ ਨੇ, ਇਹ ਇਕ ਮੰਦਭਾਗੀ ਗੱਲ ਹੈ। ਇਹ
ਪੰਜਾਬੀ ਲਈ ਇਕ ਸੰਕਟ ਹੈ ਪਰ ਪੰਜਾਬੀ ਲਈ ਮਾਰੂ ਨਹੀਂ ਹੈ। ਇਹ ਤਾਂ ਸਿਰਫ ਬਜਾਰ ਦੀ ਭਾਸ਼ਾ
ਹੈ ਤੇ ਲੋਕਾਂ ਦਾ ਧਿਆਨ ਖਿੱਚ ਕੇ ਮਾਲ ਵੇਚਣ ਤਕ ਦਾ3 ਹੋਰ ਤੇ ਹੋਰ ਗਾਹਕ ਬਣਾਉਣ ਦਾ ਢੰਗ
ਹੈ। ਅੱਜ ਸਥਿਤੀਆਂ ਬਦਲਦੀਆਂ ਨੇ3 ਬਿਗਾੜ ਵੀ ਆਉਦੇ ਨੇ। ਪੰਜਾਬੀ ਕੋਲ ਅਵਤਾਰ ਪਾਸ਼, ਸੁਰਜੀਤ
ਪਾਤਰ, ਲਾਲ ਸਿੰਘ ਦਿਲ, ਗੁਰਦਿਆਲ ਸਿੰਘ ਤੇ ਪ੍ਰੇਮ ਗੋਰਖੀ ਵਰਗੇ ਸਾਹਿਤਕਾਰ ਹਨ ਜਿਨ੍ਹਾਂ
ਤੇ ਸਾਨੂੰ ਤੇ ਪੰਜਾਬੀ ਨੂੰ ਮਾਣ ਹੈ। ਜੋ ਪੰਜਾਬੀ ਲੋਕ ਪੰਜਾਬੀ ਬੋਲਣੀ ਛੱਡ ਰਹੇ ਹਨ ਤੇ ਇਸ
ਨੂੰ ਨਕਾਰ ਅਤੇ ਵਿਸਾਰ ਰਹੇ ਹਨ ਉਨ੍ਹਾਂ ਦਾ ਵਿਹਾਰ ਸਾਡੇ ਲਈ ਵੱਧ ਚਿੰਤਾਜਨ ਤੇ ਇਕ ਸੰਕਟ
ਹੈ।
ਅਸਲ ਵਿਚ ਭਾਸ਼ਾ ਦਾ ਸਵਾਲ ਰਾਜਨੀਤਕ ਹੈ। ਸੋਸ਼ਲ ਤਾਕਤਾਂ ਦਾ ਸਮੀਕਰਣ ਬਣਾਉਣ ਤੇ ਸੰਤੁਲਨ
ਬਣਾਉਣ ਦਾ ਸਵਾਲ ਹੈ ਇਹ, ਕਿਸ ਪਾਸੇ ਝੁਕਿਆ ਤੇ ਕਿਸ ਦੇ ਹਿੱਤ ਵਿਚ ਹੈ ਅਸੀਂ ਇਹ ਦੇਖਣਾ
ਹੈ। ਅੱਜ ਅੰਗਰਜ਼ੀ ਸੱਤਾ ਉਤੇ ਕਾਬਜਾਂ ਦੀ ਭਾਸ਼ਾ ਹੈ ਜਦ ਕਿ ਪਹਿਲਾਂ ਫਾਰਸੀ ਸੀ ਜੋ 1837
ਵਿਚ ਅੰਗਰੇਜ਼ਾਂ ਨੇ ਬਦਲੀ ਸੀ ਤੇ ਅਨੇਕਾਂ ਹਿੰਦੂਆਂ ਨੇ ਲਪਕ ਕੇ ਅੰਗਰੇਜ਼ਾਂ ਨੂੰ ਖੁਸ਼ ਕਰਨ
ਲਈ ਅੰਗਰੇਜ਼ੀ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਰਾਜਾ ਰਾਮ ਮੋਹਨ ਰਾਏ ਨੇ ਬੰਗਾਲ ਵਿਚ 1813
ਵਿਚ ਅੰਗਰੇਜੀ ਪੜਾਉਣ ਉਤੇ ਪੂਰਾ ਜੋਰ ਦਿਤਾ ਸੀ, ਜਦ ਕਿ ਮੁਸਲਮਾਨਾਂ ਨੇ 1857 ਦੇ ਗ਼ਦਰ ਤਕ
ਅਪਣਾ ਅਲਗ ਨਜ਼ਰੀਆ ਰੱਖਿਆ ਤੇ ਅੰਗਰੇਜੀ ਦੇ ਖਿਲਾਫ ਚਲਦੇ ਹੋਏ ਅੰਗਰੇਜ਼ਾਂ ਦੇ ਖਿਲਾਫ ਜਹਾਦ
ਕਰਦੇ ਰਹੇ। ਹਿੰਦੁ ਤੇ ਮੁਸਲਮਾਨ ਜੋ ਸੱਤਾ ਦੇ ਨੇੜੇ ਸਨ ਅਤੇ ਅੰਗਰੇਜ਼ੀ ਸਿਖਦੇ ਸਨ ਉਹ
ਅਜ਼ਾਦੀ ਤੋਂ ਬਾਅਦ ਹਿੰਦ ਸਰਕਾਰ ਦੇ ਨੇੜੇ ਹੋ ਗਏ ਤੇ ਅੰਗਰੇਜ਼ੀ ਪੜਾਉਣ ਦਾ ਕੰਮ ਹੀ ਜਾਰੀ
ਰੱਖਣ ਦੇ ਧਾਰਨੀ ਹੋ ਗਏ। ਅੱਜ ਵੀ ਅਲੀਟ ਕਲਾਸ ਦੀ ਭਾਸ਼ਾ ਅੰਗਰੇਜ਼ੀ ਹੈ ਕਿਉਂ3? ਵਿਦਵਾਨ ਇਹ
ਨਹੀਂ ਸਮਝਦੇ ਕਿ ਅੰਗਰੇਜ਼ੀ ਤੇ ਡੈਮੋਕਰੇਸੀ ਹੋਰ ਖੇਤਰੀ ਭਾਸ਼ਾਵਾਂ ਨੂੰ ਮਿਲਣ ਵਾਲੇ ਫਾਇਦੇ
ਰੋਕਦੀ ਵੀ ਹੈ ਤੇ ਸੀਮਿਤ ਵੀ ਕਰਦੀ ਹੈ। ਪਹਿਲਾਂ ਯੂ. ਪੀ. ਐਸ. ਸੀ. ਦੀ ਪ੍ਰੀਖਿਆ ਅੰਗਰੇਜ਼ੀ
ਵਿਚ ਹੀ ਹੁੰਦੀ ਸੀ ਪਰ ਬੜੇ ਸੰਘਰਸ਼ਾਂ ਤੋਂ ਬਾਅਦ ਇਸ ਨੂੰ ਹੋਰ ਭਾਸ਼ਾਵਾਂ ਵਿਚ ਵੀ ਲਿਆ ਜਾਣ
ਲੱਗਿਆ।
ਅੰਕੜੇ ਹਨ ਕਿ ਇਸ ਪ੍ਰੀਖਿਆ ਵਿਚ 45ਗ਼ ਬੱਚੇ ਹੋਰ ਖੇਤਰੀ ਭਾਸ਼ਾਵਾਂ ਰਾਹੀਂ ਪਾਸ ਹੋ ਕੇ ਆਏ
ਪਰ ਇੰਟਰਵਿਊ ਵਿਚ ਇਹ ਅੰਗਰਜ਼ੀ ਦੇ ਗਲਬੇ ਕਾਰਣ ਘਟ ਕੇ 15ਗ਼ ਰਹਿ ਗਏ ਤੇ ਦੂਜੇ ਪਾਸੇ
ਅੰਗਰੇਜ਼ੀ ਵਾਲੇ 55ਗ਼ ਤੋਂ ਵੱਧ ਕੇ 85ਗ਼ ਹੋ ਗਏ। ਇਸ ਤਰਾਂ ਗਰੀਬ ਨੂੰ ਨੌਕਰਸ਼ਾਹੀ ਤੋਂ ਦੂਰ
ਰੱਖਣ ਦੀ ਹਾਲੇ ਵੀ ਅੰਗਰੇਜ਼ੀ ਵਾਲੀਆਂ ਉਚ ਸ਼ਰੈਣੀਆਂ ਦੀ ਸਾਜਿਸ਼ ਹੈ। ਉਹ ਕਹਿੰਦੇ ਨੇ ਕਿ ਜੇ
ਅੰਗਰੇਜ਼ੀ ਨਹੀਂ ਹੋਵੇਗੀ ਤਾਂ ਦੇਸ਼ ਦੀ ਏਕਤਾ ਕਿੰਵੇਂ ਹੋਵੇਗੀ3? ਇਸ ਨੂੰ ਸਭ ਦੀ ਸਾਂਝੀ
ਭਾਸ਼ਾ ਵੀ ਕਿਹਾ ਜਾਂਦਾ ਹੈ। ਦੇਖਣਾ ਹੈ ਕਿ ਅੰਗਰੇਜ਼ੀ ਨਾਲ ਕਿਸ ਦੀ ਏਕਤਾ ਹੋਵੇਗੀ3? ਬੰਗਾਲ,
ਪੰਜਾਬ, ਊੜੀਸਾ,ਮਹਾਂਰਾਸ਼ਟਰ ਤੇ ਤਾਮਿਲਨਾਡੂ ਦੇ ਉਚ ਵਰਗ ਵਾਲੇ ਅੰਗਰੇਜ਼ੀ ਦੀ ਮਹਾਰਤ ਵਾਲੇ
ਸਿਰਫ 2ਗ਼ ਲੋਕ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਖੇਤਰੀ ਭਾਸ਼ਾਵਾਂ ਦੀ ਉੱਨਤੀ ਨਾਲ ਹੀ ਭਾਰਤ
ਦੀ ਏਕਤਾ ਹੋਵੇਗੀ। 1920 ਵਿਚ ਮਹਾਤਮਾਂ ਗਾਂਧੀ ਜੀ ਨੇ ਇਕ ਲੇਖ ਲਿਖ ਕੇ ਤਿੰਨ ਨੁਕਤੇ
ਦਿੱਤੇ ਸਨ - 1. ਅੰਗਰੇਜ਼ੀ ਦੇਸੀ ਸੰਸਕ੍ਰਿਤੀ ਦੀ ਥਾਂ ਵਿਦੇਸ਼ੀ ਸੰਸਕ੍ਰਿਤੀ ਸਿਖਾ ਰਹੀ ਹੈ।
2. ਅੰਗਰੇਜ਼ੀ ਹੱਥ ਅਤੇ ਦਿਲ ਦੀ ਥਾਂ ਦਿਮਾਗ ਦਾ ਜ਼ਿਆਦਾ ਆਦਰ ਕਰਦੀ ਹੈ। 3. ਅੰਗਰੇਜ਼ੀ /
ਵਿਦੇਸ਼ੀ ਭਾਸ਼ਾ ਦੇ ਮਾਧਿਅਮ ਨਾਲ ਭਾਰਤ ਵਿਚ ਉੱਤਮ ਤੇ ਉਚਿਤ ਸਿੱਖਿਆ ਹੋ ਹੀ ਨਹੀਂ ਸਕਦੀ।
ਉਨ੍ਹਾਂ ਇਹ ਵੀ ਕਿਹਾ ਸੀ ਕਿ ਮੈਂ ਜੇ ਤਾਨਾਸ਼ਾਹ ਹੁੰਦਾ ਤਾਂ ਬੱਚਿਆਂ ਦੀ ਪੜ੍ਹਾਈ ਅੰਗਰੇਜ਼ੀ
ਵਿਚ ਹੋਣੀ ਰੋਕ ਦਿੰਦਾ। ਉਹ ਕਹਿੰਦੇ ਟੈਕਸਟ ਬੁਕਜ਼ ਹਟਾਓ ਤਾਂ ਅੰਗਰੇਜ਼ੀ ਆਪੇ ਹੱਟ ਜਾਵੇਗੀ।
ਅੰਗਰੇਜ਼ੀ ਦਾ ਰੁਤਬਾ ਸਾਡੇ ਲਈ ਸ਼ਰਮਨਾਕ ਹੈ। ਚੰਗਾ ਵੀ ਨਹੀਂ ਕਿਉਂਕਿ ਇਹ ਪ੍ਰਜਾਤੰਤਰ ਲਈ
ਘਾਤਕ ਤੇ ਅਫਸੋਸਨਾਕ ਹੈ। ਅਫਸੋਸਨਾਕ ਹੈ ਕਿ ਅਨੇਕਾਂ ਭਾਰਤੀ ਅੰਗਰੇਜ਼ੀ ਸਿਖਦੇ ਸਨ ਸਿਰਫ
ਅੰਗਰੇਜ਼ਾਂ ਦੀ ਚਾਕਰੀ ਕਰਨ ਲਈ। ਮਹਾਤਮਾਂ ਗਾਂਧੀ ਵਾਇਸਰਾਏ ਦੀ ਇਕ ਮੀਟਿੰਗ ਵਿਚ ਗਏ ਤੇ ਉਥੇ
ਅੰਗਰੇਜ਼ੀ ਦੀ ਥਾਂ ਹਿੰਦੀ ਵਿਚ ਬੋਲੇ ਤਾਂ ਕਿ ਅਪਣੀ ਮਾਤ ਭਾਸ਼ਾ ਦਾ ਮਾਣ ਰੱਖ ਸਕਣ।
ਅੱਜ ਅੰਗਰੇਜ਼ੀ ਤੇ ਅੰਗਰੇਜ਼ੀ ਵਰਗ ਦੀ ਸੱਤਾ ਨੂੰ ਖਤਮ ਕਰਨ ਅਤੇ ਹਿੰਦੋਸਤਾਨੀ ਭਾਸ਼ਾਵਾਂ ਨੂੰ
ਗੱਦੀ ਉਤੇ ਲਿਆਉਣ ਦਾ ਸਮਾਂ ਆ ਗਿਆ ਹੈ। ਭਾਰਤੀ ਨੇਤਾਵਾਂ ਲਈ ਹਿੰਦੂਤਵ ਸਿਰਫ ਹਿੰਦੀ ਲਈ
ਵੋਟ ਲੈਣ ਦਾ ਹੀ ਇਕ ਪ੍ਰਤੀਕ ਤੇ ਜ਼ਰੀਆ ਹੈ। ਅੱਜ ਸਿਰਫ ਯੂ. ਐਨ. ਓ. ਵਿਚ ਹਿੰਦੀ ਵਿਚ ਭਾਸ਼ਨ
ਦੇਣ ਤੇ ਯੂ. ਪੀ. ਐਸ. ਸੀ ਦੀਆਂ ਪ੍ਰੀਖਿਆਵਾਂ ਵਿਚ ਭਾਰਤੀ ਭਾਸ਼ਾਵਾਂ ਨਾ ਲਿਆਉਣਾ ਦੋ ਅੱਡ
ਅੱਡ ਸਟੈਂਡ ਹਨ। ਸਾਡੀ ਲੜਾਈ ਹਿੰਦੀ ਖਿਲਾਫ ਨਹੀਂ ਬਲਕਿ ਅਪਣੀਆਂ ਖੇਤਰੀ ਭਾਸ਼ਾਂਵਾਂ ਦੀ
ਤਰੱਕੀ ਤੇ ਉਨ੍ਹਾਂ ਨੂੰ ਬਣਦਾ ਰੁਤਬਾ ਦਿਵਾਉਣ ਲਈ ਹੈ।
ਹਰ ਸਾਲ 14 ਸਤੰਬਰ ਨੂੰ ਦੇਸ਼ ਵਿਚ ਹਿੰਦੀ ਭਾਸ਼ਾਵਾਂ ਦਾ ਦਿਵਸ ਮਨਾਇਆ ਜਾਵੇ, ਇਹ ਨਾਟਕ ਬੰਦ
ਹੋਣਾ ਚਾਹੀਦਾ ਹੈ। ਇਸ ਦਿਨ ਤਾਂ ਭਾਰਤੀ ਭਾਸ਼ਾਵਾਂ ਦਾ ਦਿਵਸ ਮਨਾਇਆ ਜਾਣਾ ਚਾਹੀਦਾ ਹੈ।
ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਅੰਗਰੇਜ਼ੀ ਦੀ ਉੱਨਤੀ ਨਾਲ ਹੋਰ ਭਾਸ਼ਾਵਾਂ ਦੱਬੀਆਂ
ਰਹਿਣਗੀਆਂ ਤੇ ਇਸ ਨੂੰ ਪਰੇ ਹਟਾ ਕੇ ਹੀ ਖੇਤਰੀ ਭਾਸ਼ਾਵਾਂ ਦੀ ਤਰੱਕੀ ਸੰਭਵ ਜੋ ਸਕੇਗੀ।
ਖੇਤਰੀ ਭਾਸ਼ਾਵਾਂ ਦੇ ਰਸਤੇ ਵਿਚ ਦੋ ਹੋਰ ਰੁਕਾਵਟਾਂ ਹਨ - ਤਥਾ ਕਥਿਤ ਬੋਲੀਆਂ ਦੀ ਧਾਰਨਾ ਤੇ
ਸਾਡੇ ਸੰਵਿਧਾਨ ਦੀ ਅੱਠਵੀਂ ਸੂਚੀ। ਪੰਜਾਬੀ, ਮੈਥਲੀ, ਸੰਥਾਲੀ, ਕੋਂਕਣੀ ਤੇ ਭੋਜਪੁਰੀ ਆਦਿ
ਸਾਰੀਆਂ ਖੇਤਰੀ ਭਾਸ਼ਾਵਾਂ ਅਪਣੇ ਵਜ਼ੂਦ ਲਈ ਤੇ ਤਰੱਕੀ ਲਈ ਲੜਾਈ ਲੜ੍ਹ ਰਹੀਆਂ ਹਨ। ਅੱਠਵੀ
ਸੂਚੀ ਵਿਚ ਪਹਿਲਾਂ 12 ਭਾਸ਼ਾਂਵਾਂ ਸਨ ਜੋ ਹੌਲੀ ਹੌਲੀ ਵਧ ਕੇ 14,16,18 ਤੇ ਹੁਣ 22 ਹੋ
ਗਈਆਂ ਹਨ। ਭਾਰਤ ਦੇ ਸੰਵਿਧਾਨ ਨੇ ਸਿਰਫ 22 ਖੇਤਰੀ ਭਾਸ਼ਾਂਵਾਂ ਨੂੰ ਮਾਨਤਾ ਦਿੱਤੀ ਹੈ ਜੋ
ਕਿ ਸਿਧਾਂਤਹੀਣ ਢੰਗ ਹੈ। ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਮਾਨਤਾ ਕਿਉਂ ਨਾ ਮਿਲੇ3?
ਮਨੀਪੁਰੀ, ਕੋਂਕਣੀ ਤੇ ਭੋਜਪੁਰੀ ਖਿਲਾਫ ਦੂਜੀਆਂ ਭਾਸ਼ਾਵਾਂ ਖੜ੍ਹੀਆਂ ਹਨ ਕਿਉਂ3? ਇਕ ਦੂਜੇ
ਦਾ ਸਾਥ ਕਿਉਂ ਨਹੀਂ ਦਿੰਦੀਆਂ3? ਜਦੋਂ ਭਾਰਤ ਦੇ ਸੰਵਿਧਾਨ ਦੀ ਅੱਠਵੀਂ ਸੂਚੀ ਵਿਚ 12
ਭਾਸ਼ਾਵਾਂ ਸਨ ਤਾਂ ਜਵਾਹਰ ਲਾਲ ਨਹਿਰੂ ਜੀ ਨੇ ਉਰਦੂ ਦੇ ਹੱਕ ਵਿਚ ਖਲੋ ਕੇ ਇਸ ਨੂੰ ਤੇ
ਸੰਸਕ੍ਰਿਤ ਲਈ ਕੇ. ਐਲ. ਮੁਨਸ਼ੀ ਜੀ ਨੇ ਵਿਚਾਰ ਪ੍ਰਗਟ ਕਰਕੇ, ਇਨ੍ਹਾਂ ਭਾਸ਼ਾਵਾਂ ਨੂੰ ਵਰਤਣ
ਵਾਲੇ ਲੋਕਾਂ ਦੀ ਪ੍ਰਤੀਨਿਧਤਾ ਕੀਤੀ ਤੇ ਭਾਰਤ ਦੇ ਸੰਵਿਧਾਨ ਦੀ ਅੱਠਵੀਂ ਸੂਚੀ ਵਿਚ ਦਰਜ
ਕਰਾਇਆ। ਅੱਠਵੀਂ ਸੂਚੀ ਵਿਚ ਦਰਜ਼ ਭਾਸ਼ਾਵਾਂ ਨਾਲੋਂ ਸੰਥਾਲੀ ਤੇ ਕੋਂਕਣੀ ਭਾਸ਼ਾਵਾਂ ਨੂੰ
ਲੱਖਾਂ ਜ਼ਿਆਦਾ ਲੋਕ ਬੋਲਦੇ ਨੇ ਫਿਰ ਵੀ ਇਨ੍ਹਾਂ ਨੂੰ ਕਿਉਂ ਅਣਗੌਲਿਆ ਕੀਤਾ ਗਿਆ।
1652 ਖੇਤਰੀ ਭਾਸ਼ਾਵਾਂ ਨੇ ਭਾਰਤ ਵਿਚ ਫਿਰ 12,14,16 ਜਾਂ 22 ਭਾਸ਼ਾਵਾਂ ਹੀ ਅੱਠਵੀਂ ਸੂਚੀ
ਵਿਚ ਦਰਜ ਕਿਉਂ ਹੋਣ3? ਇਸ ਵਿਚ ਦਰਜ ਹੋਣ ਦਾ ਸਾਰੀਆਂ ਭਾਸ਼ਾਵਾਂ ਦਾ ਹੱਕ ਕਿਉਂ ਨਹੀਂ3? ਅਸਲ
ਵਿਚ ਅੱਠਵੀ ਸੂਚੀ ਵਿਚ ਅਲ਼ੀਟ ਕਲਾਸ ਦੀਆਂ ਭਾਸ਼ਾਂਵਾਂ ਹੀ ਦਰਜ਼ ਕਿਉਂ ਹਨ3? ਕਈ ਖੇਤਰੀ
ਭਾਸ਼ਾਂਵਾਂ ਅਵਧੀ, ਰਾਜਸਥਾਨੀ. ਕੋਂਕਣੀ, ਬ੍ਰਿਜ ਤੇ ਮਣੀਪੁਰੀ ਰਾਜ ਭਾਸ਼ਾਵਾਂ ਬਣੀਆਂ ਤਾਂ
ਅੱਠਵੀਂ ਸੂਚੀ ਵਿਚ ਦਰਜ ਹੋਈਆਂ ਪਰ ਕਸ਼ਮੀਰੀ ਜੇ. ਐਂਡ. ਕੇ ਦੀ ਰਾਜ ਭਾਸ਼ਾ ਨਹੀਂ ਹੈ ਪਰ
ਅੱਠਵੀ ਸੂਚੀ ਵਿਚ ਦਰਜ ਹੈ। ਸੋ ਕੋਈ ਤੈਅ ਵਿਧੀ ਵਿਧਾਨ ਨਹੀਂ ਕਿ ਕਿੰਵੇ ਕੋਈ ਖੇਤਰੀ ਭਾਸ਼ਾ
ਨੂੰ ਸਾਡੇ ਸੰਵਿਧਾਨ ਦੀ ਅੱਠਵੀਂ ਸੂਚੀ ਵਿਚ ਦਰਜ ਕਰਨਾ ਹੈ ਅਜਿਹਾ ਕਿਉਂ3? ਇਕ ਹੋਰ ਮਜ਼ਾਕ
ਹੈ ਕਿ ਅੰਗਰੇਜ਼ੀ ਸਾਡੇ ਸੰਵਿਧਾਨ ਦੀ ਅੱਠਵੀਂ ਸੂਚੀ ਵਿਚ ਦਰਜ ਨਹੀਂ ਹੈ ਪਰ ਕੌਮੀ ਭਾਸ਼ਾ
ਮੰਨੀ ਜਾਂਦੀ ਹੈ ਕਿਉਂ3? ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ
ਨੂੰ ਸਾਡੇ ਸੰਵਿਧਾਨ ਦੀ ਅੱਠਵੀਂ ਸੂਚੀ ਵਿਚ ਦਰਜ ਕਰਨ ਦਾ ਵਿਰੋਧ ਕਰਦੇ ਹੋਏ ਇਨਕਾਰ ਕੀਤਾ
ਸੀ ਜੋ ਸਭ ਵਲੋਂ ਸਵਿਕਾਰਿਆ ਗਿਆ ਸੀ। ਜਦ ਅੰਗਰੇਜ਼ੀ ਅਸਲ ਵਿਚ ਸਾਡੀ ਰਾਸ਼ਟਰੀ ਭਾਸ਼ਾ ਨਹੀਂ
ਫਿਰ ਸਾਡੇ ਸਿਰ ਉੱਤੇ ਕਿਉਂ ਬੈਠੀ ਹੈ3? ਸਵਾਲ ਉੱਠਦਾ ਹੈ ਕਿ ਬੋਲੀਆਂ / ਭਾਸ਼ਾ ਕੀ ਹਨ3
ਬੋਲੀਆਂ / ਭਾਸ਼ਾ ਦਾ ਸ਼ਬਦ ਭੰਡਾਰ ਤੇ ਵਿਆਕਰਣ ਹੋਣੀ ਚਾਹੀਦੀ ਹੈ। 19 ਵੀਂ ਸਦੀ ਵਿਚ ਤਾਂ
ਉੜੀਆ, ਮੈਥਲੀ ਤੇ ਅਸਮੀਆਂ ਦਾ ਵਜੂਦ ਹੀ ਨਹੀਂ ਸੀ ਮੰਨਿਆ ਜਾਂਦਾ। ਬੰਗਾਲੀ ਆਸਾਮ ਤਕ
ਅੰਗਰੇਜ਼ਾਂ ਨਾਲ ਰਹੇ ਤੇ ਵਿਦਵਾਨ ਕੋਂਕਣੀ, ਮਰਾਠੀ, ਪੰਜਾਬੀ, ਰਾਜਸਥਾਨੀ, ਅਵਧੀ, ਭੋਜਪੁਰੀ
ਤੇ ਮੈਥਲੀ ਨੂੰ ਹਿੰਦੀ ਦਾ ਡਾਇਲੈਕਟਿਕਸ ਹੀ ਦਸਦੇ ਰਹੇ।
ਪੰਜਾਬੀ ਦਾ ਅਪਣਾ ਮਹਾਨ ਵਜੂਦ ਹੈ. ਇਸ ਵਿਚ ਬੁਲ੍ਹੇ ਸ਼ਾਹ ਵਰਗੇ ਮਹਾਨ ਸ਼ਾਇਰਾਂ ਨੇ ਸਾਹਿਤ
ਰਚਿਆ ਹੈ। ਅੱਜ ਡਾਇਲੈਕਟਸ ਨੂੰ ਲੈ ਕੇ ਅੰਦੋਲਨ ਹੁੰਦੇ ਹਨ। ਸਰਾਇਕੀ ਪੰਜਾਬੀ ਤੋਂ ਅਲੱਗ
ਹੈ। ਸੋ ਡਾਇਲੈਕਟਸ ਦਾ ਮਾਮਲਾ ਪੇਚੀਦਾ ਹੈ। 18ਵੀਂ ਸਦੀ ਵਿਚ ਹੀ ਸਾਹਿਤਕਾਰ ਪੰਜਾਬ,
ਬੰਗਾਲ, ਭੋਜਪੁਰ ਤੇ ਮਿਥਲਾ ਵਿਚ ਬ੍ਰਿਜ ਭਾਸ਼ਾ ਵਿਚ ਪਦ ਲਿਖਦੇ ਸਨ। ਗੁਰੂ ਗੋਬਿੰਦ ਸਿੰਘ ਨੇ
ਬ੍ਰਿਜ ਭਾਸ਼ਾ ਵਿਚ ਪਦ ਲਿਖੇ ਸਨ। ਮਹਾਂ ਕਾਵਿ ਅਵਧੀ ਵਿਚ ਲਿਖੇ ਗਏ ਜਿੰਵੇਂ ਤੁਲਸੀ ਦਾਸ ਤੇ
ਮਲਿਕ ਮੁਹੰਮਦ ਜਾਇਸੀ ਲਿਖਦੇ ਸਨ ਪਰ ਚਲਾਕੀ ਨਾਲ ਰਾਮ ਚੰਦਰ ਸ਼ੁਕਲ ਨੇ ਇਨ੍ਹਾਂ ਨੂੰ ਹਿੰਦੀ
ਡਾਇਲੈਕਟਸ ਕਹਿ ਕੇ ਹਿੰਦੀ ਸਾਹਿਤ ਵਿਚ ਪਾ ਲਿਆ ਜਦ ਕਿ ਸਚਾਈ ਇਹ ਹੈ ਕਿ ਉਸ ਸਮੇਂ ਉਰਦੂ ਦੇ
ਮੁਕਾਬਲੇ ਹਿੰਦੀ ਵਿਚ ਕੋਈ ਸਾਹਿਤ ਨਹੀਂ ਸੀ ਰਚਿਆ ਜਾ ਰਿਹਾ। ਹਿੰਦੀ, ਉਰਦੂ ਦੇ ਝਗੜੇ ਕਾਰਣ
19ਵੀਂ ਸਦੀ ਵਿਚ ਬ੍ਰਿਜ, ਮੈਥਲੀ, ਅਵਧੀ ਤੇ ਰਾਜਸਥਾਨੀ ਸਾਹਿਤ ਨੂੰ ਹੀ ਹਿੰਦੀ ਵਿਚ ਸਮੇਟਿਆ
ਗਿਆ, ਇਹ ਕਹਿ ਕੇ ਕਿ ਸ਼ਬਦਾਵਲੀ ਉਹੀ ਹੈ ਤੇ ਇਸ ਨੂੰ ਨੇੜੇ ਦੇ ਸਾਰੇ ਲੋਕ ਸਮਝ ਲੈਂਦੇ ਹਨ।
ਪਰ ਇਹ ਗਲ ਵਿਸਾਰ ਦਿੱਤੀ ਗਈ ਕਿ ਵਿਆਕਰਣ ਤਾਂ ਅੱਡ ਅੱਡ ਹੈ। ਇਹ ਵੀ ਅਟਲ ਸੱਚਾਈ ਹੈ ਕਿ
ਹਰਿਆਣਵੀ ਮੈਥਲੀ ਨਹੀਂ ਸਮਝ ਸਕਦਾ ਤੇ ਮੈਥਲੀ ਹਰਿਆਣਵੀ ਨਹੀਂ ਸਮਝ ਸਕਦਾ, ਬਿਨਾਂ ਇਨ੍ਹਾਂ
ਭਾਸ਼ਾਵਾਂ ਦਾ ਪੂਰਾ ਗਿਆਨ ਹਾਸਲ ਕਰੇ।
ਮੈਥਲੀਆਂ ਨੇ ਸੰਘਰਸ਼ ਕੀਤਾ ਤੇ ਸੁਤੰਤਰ ਰੂਪ ਵਿਚ ਮਾਨਤਾ ਹਾਸਲ ਕੀਤੀ। ਭੋਜਪੁਰੀ ਅੱਠਵੀਂ
ਸੂਚੀ ਵਿਚ ਪੈਣ ਲਈ ਸੰਘਰਸ਼ ਕਰ ਰਹੇ ਹਨ ਪਰ ਅਫਸੋਸ ‘ਅਪਨੀ ਭਾਸ਼ਾ‘ ਸੰਸਥਾ ਬਣਾ ਕੇ ਕਲਕੱਤੇ
ਦੇ ਪ੍ਰੋ. ਅਮਰ ਕਾਂਤ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ ਤੇ ਮੈਥਲੀ ਖਿਲਾਫ ਬਹੁਤ ਜ਼ਹਿਰ ਉਗਲ਼ਿਆ
ਹੈ। ਬਹੁਤ ਚੰਗੀ ਗਾਲ ਕੀਤੀ ਰਾਹੁਲ ਸੰਕਰਤਾਇਨ ਨੇ ਜੋ ਕਹਿੰਦੇ ਨੇ ਹਿੰਦੀ ਹਿੰਦੀ ਬੋਲਣ
ਵਾਲੇ ਖੇਤਰ ਵਿਚ ਅੰਤਰ-ਪ੍ਰਾਂਤੀ ਭਾਸ਼ਾ ਹੋ ਸਕਦੀ ਹੈ ਪਰ ਹੋਰ ਖੇਤਰੀ ਭਾਸ਼ਾਵਾਂ ਦੀ ਮਾਤ
ਭਾਸ਼ਾ ਨਹੀਂ ਹੈ। ਪਿੰਡਾਂ ਵਾਲਿਆਂ ਦੀ ਭਾਸ਼ਾ ਹਿੰਦੀ ਨਹੀਂ। ਅੱਜ ਅਵਧੀ ਜਾਂ ਮੈਥਲੀ ਨੂੰ ਕੋਈ
ਵਜੂਦ ਬਚਾਉਣ ਦਾ ਸੰਕਟ ਨਹੀਂ ਹੈ ਸਿਰਫ ਵਿਕਾਸ ਕਰਨ ਦਾ ਖਤਰਾ ਹੈ ਕਿਉਂ ਕਿ ਇਨ੍ਹਾਂ ਦੇ
ਰਸਤੇ ਵਿਚ ਦੁਸ਼ਵਾਰੀਆਂ ਹਨ। ਜੈ ਪਾਲ ਸਿੰਘ ਨੇ ਮੁੰਡਾ ਭਾਸ਼ਾ ਨੂੰ ਸਾਡੇ ਸੰਵਿਧਾਨ ਦੀ
ਅੱਠਵੀਂ ਸੂਚੀ ਵਿਚ ਦਰਜ ਕਰਨ ਦੀ ਵਕਾਲਤ ਕੀਤੀ ਸੀ ਪਰ ਕੋਈ ਨਾ ਮੰਨਿਆ।
ਦੋਸਤੋ ਪਿਛਲੇ 75 ਸਾਲਾਂ ਵਿਚ 2500 ਭਾਸ਼ਾਵਾਂ ਤੋਂ ਜ਼ਿਆਦਾ ਲੁਪਤ ਹੋ ਗਈਆਂ ਹਨ ਤੇ 196
ਭਾਸ਼ਾਵਾਂ ਮਿਟਣ ਦੇ ਕਿਨਾਰੇ ਹਨ ਜਿਨ੍ਹਾਂ ਵਿਚ 27 ਭਾਰਤੀ ਭਾਸ਼ਾਵਾਂ ਵੀ ਹਨ, ਜੋ ਸਾਰੀਆਂ
ਆਦੀਵਾਸੀਆਂ ਵਿਚ ਬੋਲੀਆਂ ਜਾਣ ਵਾਲੀਆਂ ਹੀ ਹਨ। ਅੱਜ ਬੇਰਹਿਮੀ ਨਾਲ ਆਦੀਵਾਸੀ ਖਤਮ ਕੀਤੇ ਜਾ
ਰਹੇ ਹਨ, ਉਨ੍ਹਾਂ ਦੇ ਰੁਜ਼ਗਾਰ ਦੇ ਸਾਧਨ ਖਤਮ ਕੀਤੇ ਜਾ ਰਹੇ ਹਨ ਕਿਉਂ3? ਪੰਜਾਬੀ ਬਹੁਤ
ਮਿੱਠੀ ਤੇ ਗੋਰਵਮਈ ਭਾਸ਼ਾ ਹੈ। ਹਿੰਦੀ ਤੇ ਪੰਜਾਬੀ ਵਿਚ ਬੜੀ ਆਵਾਜਾਈ ਹੈ ਤੇ ਮੈਂ 1972 ਵਿਚ
ਅਵਤਾਰ ਸਿੰਘ ਪਾਸ਼, ਸੁਰਜੀਤ ਪਾਤਰ, ਲਾਲ ਸਿੰਘ ਦਿਲ, ਅਮਰਜੀਤ ਚੰਦਨ ਤੇ ਦਰਸ਼ਨ ਖਟਕੜ ਦੀਆਂ
ਕਵਿਤਾਵਾਂ ਹਿੰਦੀ ਵਿਚ ਛਾਪੀਆਂ ਸਨ। ਪੰਜਾਬੀ ਵਿਚ ਚੰਗਾ ਸਾਹਿਤ ਰਚਿਆ ਗਿਆ ਹੈ। ਹਿੰਦੀ
ਪੰਜਾਬੀ ਵਿਚ ਸੁਤੰਤਰ ਸੰਬੰਧ ਨਹੀਂ ਹੈ। ਪੰਜਾਬ ਵਿਚ 19ਵੀਂ ਸਦੀ ਵਿਚ ਆਰੀਆ ਸਮਾਜੀਆਂ ਨੇ
ਹਿੰਦੀ ਦਾ ਪ੍ਰਚਾਰ ਕੀਤਾ ਸੀ। ਸਈਅਦ ਸਾਹਿਬ ਨੇ ਉਰਦੂ ਤਹਿਰੀਕ ਪੱਛਮੀ ਪੰਜਾਬ ਵਿਚ ਫੈਲਾਈ।
ਭਾਸ਼ਾ ਤੇ ਧਰਮ ਦਾ ਕੋਈ ਸੰਬੰਧ ਨਹੀਂ। ਭਾਸ਼ਾ ਪਹਿਲਾਂ ਹੈ ਤੇ ਧਰਮ ਬਾਅਦ ਵਿਚ ਹੈ। ਧਰਮ ਸਵੇਰ
ਤੋਂ ਸ਼ਾਂਮ ਤਕ 10 ਬਦਲੇ ਜਾ ਸਕਦੇ ਹਨ ਪਰ ਭਾਸ਼ਾ ਇਕ ਹੀ ਨਹੀਂ ਬਦਲੀ ਜਾ ਸਕਦੀ। ਪੰਜਾਬੀ
ਭਾਸ਼ਾ ਹਿੰਦੂ, ਸਿੱਖ ਤੇ ਮੁਸਲਮਾਨ ਸਭ ਦੀ ਮਾਂ ਬੋਲੀ ਅਤੇ ਭਾਸ਼ਾ ਹੈ। ਇਸ ਦਾ ਸਕਰਿਪਟ ਹੋਣਾ
ਵੀ ਸੁਭਾਵਿਕ ਹੈ। ਪੰਜਾਬ ਵਿਚ ਸਿੰਧੀ ਆਏ ਤੇ ਦੇਵਨਾਗਰੀ ਸਕਰਿਪਟ ਵਿਚ ਲਿਖਣ ਲੱਗੇ ਜਦ ਕਿ
ਉਨ੍ਹਾਂ ਦੇ ਕਵੀ ਸ਼ਾਹ ਅਬਦੁਲ ਲਤੀਫ ਦਾ ਸਾਹਿਤ ਉਰਦੂ ਸਕਰਿਪਟ ਵਿਚ ਹੈ ਇਸ ਲਈ ਸਿੰਧੀ ਕਿਉਂ
ਦੇਵਨਾਗਰੀ ਸਕਰਿਪਟ ਅਪਣਾਉਣ3 ਕੀ ਲੋੜ ਹੈ? ਕੌਮੀ ਏਕਤਾ ਲਈ ਇਕ ਸਕਰਿਪਟ ਦਾ ਹੋਣਾ ਕੋਈ
ਜ਼ਰੂਰੀ ਨਹੀਂ ਹੈ। ਦੇਸ਼ ਵਿਚ ਇਕ ਭਾਸ਼ਾ, ਇਕ ਧਰਮ ਤੇ ਇਕ ਹੀ ਬੋਲੀ ਹੋਵੇ ਇਹ ਕੋਈ ਜ਼ਰੂਰੀ
ਨਹੀਂ ਹੈ।
ਭਾਰਤ ਵਿਚ ਸੈਂਕੜੇ ਬੋਲੀਆਂ ਤੇ ਧਰਮ ਹਨ ਤੇ ਬਹੁਤ ਪਿਆਰ ਮੁਹੱਬਤ ਨਾਲ ਰਹਿ ਰਹੇ ਹਨ ਜਿਸ ਦੀ
ਜਿਉਂਦੀ ਜਾਗਦੀ ਉਦਾਹਰਣ ਜਨਾਬ ਦਲੀਪ ਕੁਮਾਰ ਦੀ ਆਤਮਕਥਾ ਹੈ। ਉਹ ਪਠਾਣ - ਪਸ਼ਤੋ ਤੋਂ ਸਨ।
ਆਦਮੀ ਔਰ ਲੀਡਰ ਫਿਲਮ ਦੇ ਸੈਟ ਉੱਤੇ ਸ਼ੂਟਿੰਗ ਦੌਰਾਨ ਸਾਰੇ ਹਿੰਦੀ ਬੋਲਦੇ ਪਰ ਸੂਟਿੰਗ
ਉਪਰੰਤ ਲੋਕ ਤਾਮਿਲ ਵਿਚ ਗੱਲਾਂ ਕਰਦੇ ਸਨ ਤੇ ਉਹ ਪ੍ਰਾਣ ਕੋਲ ਜਾ ਕੇ ਉਨ੍ਹਾਂ ਨਾਲ ਪੰਜਾਬੀ
ਵਿਚ ਗੱਲਾਂ ਕਰਨ ਲੱਗਦੇ। ਜਨਾਬ ਰਾਜ ਕੁਮਾਰ ਵੀ ਪਿਸ਼ਾਵਰ ਦੇ ਰਹਿਣ ਵਾਲੇ ਸਨ ਤੇ ਉਹ ਤੇ
ਦਲੀਪ ਕੁਮਾਰ ਦੋਵੇਂ ਪੇਸ਼ਾਵਰ ਤੋਂ ਇਕੋ ਮੁਹੱਲੇ ਵਿਚੋਂ ਸਨ। ਦਲੀਪ ਕੁਮਾਰ ਦਾ ਪਰਿਵਾਰ ਅਤੇ
ਪ੍ਰਿਥਵੀ ਰਾਜ ਕਪੂਰ ਤੇ ਉਨ੍ਹਾਂ ਦੇ ਪਿਤਾ ਬਿਸ਼ੰਬਰ ਨਾਥ ਕਪੂਰ 1930 ਵਿਚ ਬੰਬਈ ਆਏ ਸਨ।
ਖਾਲਸਾ ਕਾਲਜ ਵਿਚ ਦੋਵੇਂ ਇਕੱਠੇ ਪੜ੍ਹੇ ਤੇ ਜ਼ਿੰਦਗੀ ਭਰ ਪੰਜਾਬੀ ਬੋਲਦੇ ਰਹੇ ਤੇ ਕੋਈ
ਮੁਸ਼ਕਲ ਨਹੀਂ ਸੀ। ਦੋਵੇਂ ਹਰ ਥਾਂ ਹੀ ਪੰਜਾਬੀ ਵਿਚ ਗਲ ਬਾਤ ਕਰਦੇ। ਸੋ ਧਰਮ ਕਦੇ ਮੁਸ਼ਕਲ
ਬਣਦਾ ਹੈ3? ਮੈਂ ਤੇ ਅਲੀ ਜਾਵੇਦ ਵੀ ਦੋਵਂੇ ਜਵਾਹਰ ਲਾਲ ਨਹਿਰੂ ਯੂਨਿਵਰਸਿਟੀ ਵਿਚ ਇਕੱਠੇ
ਪੜ੍ਹਦੇ ਸੀ। ਇਕ ਵਾਰ ਨੂਰ ਜਹਾਂ ਦੀ ਉਰਦੂ ਟੈਲੀਵੀਜ਼ਨ ਉਤੇ ਇੰਟਰਵਿਉ ਦਲੀਪ ਕੁਮਾਰ ਨੇ ਕਰਨੀ
ਸੀ। ਦਲੀਪ ਕੁਮਾਰ ਨੇ ਸਾਰੀ ਗਲ ਬਾਤ ਉਰਦੂ ਵਿਚ ਕੀਤੀ ਤੇ ਅਨੇਕਾਂ ਗੱਲਾਂ ਪੁੱਛੀਆਂ ਪਰ ਨੂਰ
ਜਹਾਂ ਪੰਜਾਬੀ ਵਿਚ ਹੀ ਜਵਾਬ ਦੇਂਦੀ ਰਹੀ। ਅਸਲ ਵਿਚ ਸਾਰੇ ਸੰਸਾਰ ਵਿਚ ਹੀ ਪੰਜਾਬੀ
ਪੰਜਾਬੀਆਂ ਦੀ ਜੁਬਾਨ ਹੈ ਨਾ ਕਿ ਕਿਸੇ ਧਰਮ ਵਿਸ਼ੇਸ਼ ਵਾਲਿਆਂ ਦੀ ਜ਼ੁਬਾਨ।
ਦਿੱਲੀ ਵਿਚ ਉਚ ਕੋਟੀ ਦੇ ਪਵਿਵਾਰਾਂ ਦੇ ਮੈਂਬਰ ਹਿੰਦੀ ਬੋਲਦੇ ਨੇ ਤੇ ਇਸ ਨੂੰ ਅਪਣੀ ਸ਼ਾਨ
ਸਮਝਦੇ ਨੇ। ਪੰਜਾਬ ਵਿਚ ਐਨ. ਆਰ. ਆਈਜ਼ ਤੋਂ ਪੈਸਾ ਆ ਰਿਹਾ ਹੈ ਤੇ ਪੰਜਾਬੀ ਦਾ ਵਿਗਾੜ ਹੋ
ਰਿਹਾ ਹੈ। ਪੰਜਾਬ ਵਿਚ ਸਾਡਾ ਕਲਚਰ ਬਦਲ ਰਿਹਾ ਹੈ ਇਹ ਅਸਲ ਵਿਚ ਹਰ ਇਕ ਬੰਦੇ ਨੇ ਤੈਅ ਕਰਨਾ
ਹੈ ਕਿ ਉਸ ਨੇ ਕੀ ਕਰਨਾ ਹੈ ਤੇ ਅਪਣੀ ਮਾਂ ਭਾਸ਼ਾ ਨੂੰ ਕਿਸ ਤਰਾਂ ਜਿਉਂਦੀ ਰੱਖਣਾ ਤੇ
ਵਿਕਸਿਤ ਕਰਨਾ ਹੈ। ਸੁਨਿਤੀ ਕੁਮਾਰ ਚੈਟਰਜੀ ਨੇ 19 ਵੀਂ ਸਦੀ ਵਿਚ ਕਿਹਾ ਸੀ ਕਿ 1940 ਤਕ
ਹੌਲੀ ਹੌਲੀ ਆਦੀਵਾਸੀ ਭਾਸ਼ਾਵਾਂ ਖਤਮ ਹੋ ਜਾਣਗੀਆਂ। ਇਹ ਕਥਨ ਸੱਚ ਨਿਕਲਿਆ ਬਹੁਤ ਭਾਸ਼ਾਵਾਂ
ਸੰਕਟ ਵਿਚ ਆਈਆਂ ਪਰ ਸੰਥਾਲਾਂ ਨੇ ਇਸ ਨੂੰ ਇਕ ਚੁਨੌਤੀ ਵਾਂਗ ਲਿਆ ਤੇ ਸੰਘਰਸ਼ ਕੀਤੇ, ਰਸਾਲੇ
ਕੱਢੇ, ਅਖਬਾਰ ਛਾਪੇ ਤੇ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਨੇ ਅਪਣੀ ਭਾਸ਼ਾ ਨੂੰ ਜਲਦੀ ਹੀ
ਅਗਲੀ ਕਤਾਰ ਵਿਚ ਲਿਆ ਖੜ੍ਹਾ ਕੀਤਾ। ਸਾਡੇ ਆਚਰਣ ਤੇ ਇਮਾਨਦਾਰੀ ਉੱਤੇ ਹੀ ਨਿਰਭਰ ਕਰਦਾ ਹੈ
ਕਿ ਸਾਡੀ ਭਾਸ਼ਾ ਬਚੇਗੀ ਜਾਂ ਨਹੀਂ। ਜ਼ਿੰਦਾ ਕੌਮਾਂ ਅਪਣੀ ਤਕਦੀਰ ਆਪ ਲਿਖਿਆ ਕਰਦੀਆਂ ਹਨ। ਜੋ
ਪੌਪ ਕਲਚਰ ਵਲ ਚਲੇ ਗਏ ਨੇ ਉਹ ਬਿਗਾੜ ਲਿਆ ਰਹੇ ਹਨ ਪਰ ਇਹ ਤਾਂ ਅਸੀਂ ਵੀ ਸੋਚੀਏ ਕਿ
ਪੰਜਾਬੀ ਦਾ ਹੱਥ ਫੜੀ ਰੱਖਣਾ ਹੈ ਜਾਂ ਕਿ ਨਹੀਂ। ਸਮੇਂ ਦੀ ਲੋੜ ਹੈ ਕਿ ਸਾਡਾ ਹੋਰ ਖੇਤਰੀ
ਭਾਸ਼ਾਵਾਂ ਨਾਲ ਸੰਵਾਦ ਹੋਵੇ, ਅਸੀਂ ਮੁਸ਼ਕਲਾਂ ਪਛਾਣੀਏ, ਸਾਂਝੇ ਤੌਰ ਤੇ ਸੰਘਰਸ਼ ਉਲੀਕੀਏ ਅਤੇ
ਸਾਡੀਆਂ ਸਾਰੀਆਂ ਖੇਤਰੀ ਭਾਸ਼ਾਂਵਾਂ ਦੀ ਤਰੱਕੀ ਕਰਦੇ ਹੋਏ ਵਿਕਾਸ ਦੇ ਰਾਹ ਖੋਲ੍ਹੀਏ।
(5 ਅਕਤੂਬਰ 2014 ਨੂੰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ “ਭਾਰਤ ਦੀਆਂ ਖੇਤਰੀ
ਭਾਸ਼ਾਵਾਂ ਦਾ ਸੰਕਟ” ਵਿਸ਼ੇ ਉਪਰ ਕਰਵਾਏ ਸੈਮੀਨਾਰ ਵਿਚ ਦਿੱਤਾ ਗਿਆ ਭਾਸ਼ਣ। ਦੇਸ਼ ਭਗਤ ਯਾਦਗਾਰ
ਹਾਲ ਜਲੰਧਰ)
-0- |