Welcome to Seerat.ca
Welcome to Seerat.ca

ਸੰਪਾਦਕੀ

 

- ਗੁਰਨਾਮ ਢਿੱਲੋਂ

ਸ਼ੁਰੂਆਤੀ ਦੌਰ ਦੀ ਗ਼ਦਰੀ ਕਵਿਤਾ (1915 ਦੇ ਅੱਧ ਤੋਂ ਪਹਿਲਾਂ ਵਾਲੀ ਕਵਿਤਾ) ਦੇ ਸਰੋਕਾਰ ਤੇ ਪ੍ਰੇਰਨਾ ਸਰੋਤ

 

- ਸਵਰਾਜਬੀਰ

ਢਾਹਾਂ ਅੰਤਰਰਾਸ਼ਟਰੀ ਪੰਜਾਬੀ ਗਲਪ-ਪੁਰਸਕਾਰ ਸਮੇਂ ਕੀਤਾ ਮੁਢਲਾ ਭਾਸ਼ਨ

 

- ਵਰਿਆਮ ਸਿੰਘ ਸੰਧੂ

ਅਲ੍ਹੜ ਬਲ੍ਹੜ ਬਾਵੇ ਦਾ

 

- ਜਸਬੀਰ ਭੁੱਲਰ

ਡੂੰਘੇ ਪਾਣੀ

 

- ਹਰਜੀਤ ਅਟਵਾਲ

ਸ਼ਾਹਕਾਰ ਕਹਾਣੀ / ਗਡੱਰੀਆ

 

- ਅਸ਼ਫ਼ਾਕ਼ ਅਹਮਦ

ਐਮਰਜੈਂਸੀ ਰੂਮ

 

- ਸੁਰਜੀਤ

ਦੋ ਗ਼ਜ਼ਲਾਂ

 

- ਮੁਸ਼ਤਾਕ

ਦੋ ਗ਼ਜ਼ਲਾਂ

 

- ਗੁਰਦਾਸ ਪਰਮਾਰ

ਸੰਤ ਰਾਮ ਉਦਾਸੀ ਦੀ 28ਵੀਂ ਬਰਸੀ ‘ਤੇ / ਲੋਕ ਕਾਵਿ ਦਾ ਮਘਦਾ ਸੂਰਜ ਸੰਤ ਰਾਮ ਉਦਾਸੀ

 

- ਪਿੰ੍. ਸਰਵਣ ਸਿੰਘ

ਮੁਲਾਕਾਤ : ਜਸਵੰਤ ਦੀਦ

 

- ਸੁਖਿੰਦਰ

ਗੁਰਦਿਆਲ ਸਿੰਘ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਅੰਧ-ਵਿਸ਼ਵਾਸ ਦੀ ਪੌੜੀ ‘ਚ ਲਟਕੇ ਲੋਕ

 

- ਐਸ. ਅਸ਼ੋਕ ਭੌਰਾ

ਓਵਰ-ਟਾਈਮ

 

- ਚਰਨਜੀਤ ਸਿੰਘ ਪੰਨੂ

ਬੀਬੀ ਕੌਲਾਂ, ਕਾਜ਼ੀ ਤੇ ਕੌਲਸਰ

 

- ਗੱਜਣਵਾਲਾ ਸੁਖਮਿੰਦਰ ਸਿੰਘ

ਇਕ ਦੂਜੇ ਨੂੰ ਜਾਣੀਏਂ

 

- ਗੁਲਸ਼ਨ ਦਿਆਲ

ਆਦੀਵਾਸੀ ਭਾਸ਼ਾਵਾਂ ਅੱਗੇ ਹੀ ਹੋਂਦ ਬਣਾਈ ਰੱਖਣ ਦਾ ਗੰਭੀਰ ਸੰਕਟ

 

- ਡਾ. ਵੀਰ ਭਾਰਤ ਤਲਵਾਰ

ਖੇਤਰੀ ਭਾਸ਼ਾਵਾਂ ਦੇ ਮਸਲੇ ਉਰਦੂ ਦੇ ਸੰਦਰਭ ਵਿਚ

 

- ਡਾ. ਅਲੀ ਜਾਵੇਦ

ਆਪਣਾ ਹਿੱਸਾ-3

 

- ਵਰਿਆਮ ਸਿੰਘ ਸੰਧੂ

.....ਕਰਜੇ ਦਾ ਫੰਦਾ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਉੱਡਕੇ ਜਾਵੀਂ ਵੇ ਤੋਤਿਆ

 

- ਗੁਰਮੇਲ ਬੀਰੋਕੇ

ਔਰਤ

 

- ਅਮਰਦੀਪ ਸਿੰਘ ‘ਗੁਰੂ‘

ਸੱਚ । ਸਰੂਪਾ । ਰੰਗ

 

- ਉਂਕਾਰਪ੍ਰੀਤ

ਜੱਟ ਮਰ ਗਏ ਕਮਾਈਆਂ ਕਰਦੇ ਨੀ ਜੱਟੀਏ ਤੇਰੇ ਬੰਦ ਨਾ ਬਣੇ।

 

- ਕਰਨ ਬਰਾੜ

ਤਿੰਨ ਗ਼ਜ਼ਲਾਂ

 

-  ਗੁਰਨਾਮ ਢਿੱਲੋਂ

ਗੀਤ

 

- ਬੇਤਾਬ ਸੁਰਖਪੁਰੀ

 

Online Punjabi Magazine Seerat

ਢਾਹਾਂ ਅੰਤਰਰਾਸ਼ਟਰੀ ਪੰਜਾਬੀ ਗਲਪ-ਪੁਰਸਕਾਰ ਸਮੇਂ ਕੀਤਾ ਮੁਢਲਾ ਭਾਸ਼ਨ
- ਵਰਿਆਮ ਸਿੰਘ ਸੰਧੂ

 

(25 ਅਕਤੂਬਰ ਨੂੰ ‘ਢਾਹਾਂ ਪੁਰਸਕਾਰ ਕਮੇਟੀ’ ਵੱਲੋਂ ਸਨਾਮਾਨਤ ਲੇਖਕਾਂ ਨੂੰ ਪੁਰਸਕ੍ਰਿਤ ਕਰਨ ਵਾਸਤੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ (ਵੈਨਕੂਵਰ) ਵਿਚ ਇਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਲੇਖਕ, ਬੁੱਧੀਮਾਨ, ਰਾਜਨੇਤਾ, ਸਮਾਜਿਕ-ਸਭਿਆਚਾਰਕ ਖੇਤਰ ਵਿਚ ਕੰਮ ਕਰਨ ਵਾਲੇ ਆਗੂ, ਮੀਡੀਆ-ਕਰਮੀ ਆਦਿ ਵੱਡੀ ਗਿਣਤੀ ਵਿਚ ਪੁੱਜੇ। ਇਸ ਸਮਗਾਮ ਵਿਚ ਅਵਤਾਰ ਸਿੰਘ ਬਿਲਿੰਗ, ਜਸਬੀਰ ਭੁੱਲਰ ਅਤੇ ਜ਼ੁਬੈਰ ਅਹਿਮਦ ਨੂੰ ਉਹਨਾਂ ਦੀਆਂ ਗਲਪ-ਰਚਨਾਵਾਂ ਲਈ ਕ੍ਰਮਵਾਰ ਪੰਝੀ ਹਜ਼ਾਰ ਤੇ ਪੰਜ-ਪੰਜ ਹਜ਼ਾਰ ਕਨੇਡੀਅਨ ਡਾਲਰ ਦੇ ਇਨਾਮ ਦੇ ਨਾਲ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਮੈਨੂੰ ਮੁਢਲਾ ਭਾਸ਼ਨ (ਕੀ-ਨੋਟ) ਦੇਣ ਦਾ ਮਾਣ ਦਿੱਤਾ ਗਿਆ।)

ਸਤਿਕਾਰਤ ਤੇ ਪਿਆਰੇ ਦੋਸਤੋ!
ਸਭ ਤੋਂ ਪਹਿਲਾਂ ਮੈਂ ਆਪਣਾ ਖ਼ੁਸ਼ਗਵਾਰ ਫ਼ਰਜ਼ ਅਦਾ ਕਰਦਿਆਂ ਮੁਢਲੀ ‘ਢਾਹਾਂ ਅੰਤਰਰਾਸ਼ਟਰੀ ਸਾਹਿਤਕ ਪੁਰਸਕਾਰ ਕਮੇਟੀ’, ਚੋਣ-ਕਮੇਟੀ ਅਤੇ ਇਨਾਮ ਪ੍ਰਾਪਤ ਕਰਨ ਵਾਲੇ ਸਾਹਿਤਕਾਰਾਂ ਸ੍ਰੀ ਅਵਤਾਰ ਸਿੰਘ ਬਿਲਿੰਗ, ਸ੍ਰੀ ਜਸਬੀਰ ਭੁੱਲਰ ਅਤੇ ਜਨਾਬ ਜ਼ੁਬੈਰ ਅਹਿਮਦ ਨੂੰ ਦਿਲ ਦੀਆਂ ਧੁਰ ਡੁੰਘਾਣਾਂ ਤੋਂ ਮੁਬਾਰਕਬਾਦ ਦਿੰਦਾ ਹਾਂ। ਇਸ ਪਹਿਲੇ ਇਤਿਹਾਸਕ ਪੁਰਸਕਾਰ ਨੂੰ ਪਾਉਣ ਦਾ ਆਨੰਦ ਪਹਿਲੀ ਮੁਹੱਬਤ ਦੀ ਪਹਿਲੀ ਮਿਲਣੀ ਵਿਚ ਮਿਲਣ ਵਾਲੇ ਪਹਿਲੇ ਚੁੰਮਣ ਵਰਗਾ ਹੁੰਦਾ ਹੈ। ਅਜਿਹੇ ਆਨੰਦ ਵਿਚ ਮਖ਼ਮੂਰ ਮੇਰੇ ਇਹਨਾਂ ਮਿੱਤਰਾਂ ਦੀ ਮੇਰੇ ਵੱਲੋਂ ਕੀਤੀ ਤਾਰੀਫ਼ ਹੁਣ ਉਹਨਾਂ ਦਾ ਬਹੁਤਾ ਕੁਝ ਨਹੀਂ ਸਵਾਰਨ ਲੱਗੀ।
ਇਸ ਪੁਰਸਕਾਰ ਦੀ ਸਥਾਪਨਾ ਪੰਜਾਬੀ ਜ਼ਬਾਨ ਤੇ ਸਾਹਿਤ ਦੇ ਖੇਤਰ ਵਿਚ ਵਾਪਰਨ ਵਾਲੀ ਵੱਡੀ ਇਤਿਹਾਸਕ ਘਟਨਾ ਹੈ। ਇਸਦਾ ਮਕਸਦ ਜਿੱਥੇ ਪੰਜਾਬੀ ਗਲਪ ਨੂੰ ਹੁਲਾਰਨਾ, ਰੌਸ਼ਨੀ ਵਿਚ ਲੈ ਕੇ ਆਉਣਾ ਤੇ ਹੋਰ ਲੇਖਕਾਂ ਨੂੰ ਚਮਤਕਾਰੀ ਲਿਖਤਾਂ ਲਿਖਣ ਲਈ ਪਰੇਰਨਾ ਹੈ ਓਥੇ ਇਹ ਪੰਜਾਬੀ ਜ਼ਬਾਨ ਦੀ ਅਜ਼ਮਤ ਤੇ ਖੁੱਸ ਚੁੱਕੀ ਸ਼ਾਨ ਨੂੰ ਬਹਾਲ ਕਰਨ ਲਈ ਕੀਤਾ ਜਾਣ ਵਾਲਾ ਸੁਲੱਖਣਾ ਉਦਮ ਵੀ ਹੈ। ਬਾਬੂ ਫ਼ੀਰੋਜ਼ਦੀਨ ਸ਼ਰਫ਼ ਦੇ ਮੂੰਹ ਚੜ੍ਹ ਕੇ ਕਦੀ ਪੰਜਾਬੀ ਜ਼ਬਾਨ ਨੇ ਆਪਣਾ ਦੁੱਖ ਰੋਇਆ ਸੀ:
“ਮੁੱਠਾਂ ਮੀਟ ਕੇ ਨੁੱਕਰੇ ਹਾˆ ਬੈਠੀ, ਟੁੱਟੀ ਹੋਈ ਸਿਤਾਰ ਰਬਾਬੀਆˆ ਦੀ।
ਪੁੱਛੀ ਵਾਤ ਨਾ ਜਿਨ੍ਹਾˆ ਨੇ ਸ਼ਰਫ਼ ਮੇਰੀ ਵੇ ਮੈˆ ਮਾˆ ਬੋਲੀ ਹਾˆ ਉਨ੍ਹਾˆ ਪੰਜਾਬੀਆˆ ਦੀ॥”
ਇਹ ਬਿਲਕੁਲ ਸੱਚ ਹੈ ਕਿ ਪੰਜਾਬੀ ਮਾਂ ਬੋਲੀ ਦੀ ਅੱਜ ਤੱਕ ਕਿਸੇ ਨੇ ਵਾਤ ਨਹੀਂ ਪੁੱਛੀ । ਨਾ ਸ਼ਰਫ਼ ਵੇਲੇ, ਨਾ ਉਸਤੋਂ ਪਹਿਲਾਂ ਤੇ ਨਾ ਪਿੱਛੋਂ। ਜਿਨ੍ਹਾਂ ਨੇ ਸਿਆਸੀ ਰੋਟੀਆਂ ਸੇਕਣ ਲਈ ਪੰਜਾਬੀ ਜ਼ਬਾਨ ਦੇ ਨਾਂ ‘ਤੇ ਸੂਬਾ ਲਿਆ, ਉਹਨਾਂ ਨੇ ਵੀ ਨਹੀਂ। ਅੱਜ ਪੰਜਾਬੀ ਮਾੜਿਆਂ-ਧੀੜਿਆਂ, ਦਲਿਆਂ-ਮਲਿਆਂ ਦੀ ਰੁਲੀ-ਖੁਲੀ ਜ਼ਬਾਨ ਬਣ ਕੇ ਰਹਿ ਗਈ ਹੈ। ਇਸ ਨੂੰ ਬੋਲਣ ਤੇ ਪੜ੍ਹਨ-ਲਿਖਣ ਵਾਲੇ ਅਜੀਬ ਕਿਸਮ ਦੀ ਹੀਣ ਭਾਵਨਾ ਦਾ ਸਿ਼ਕਾਰ ਬਣਾ ਦਿੱਤੇ ਗਏ ਨੇ। ਹੋਰ ਤਾਂ ਹੋਰ ਅੱਜ ਦੇ ਸਮਾਗਮ ਵਿਚ ਮੈਨੂੰ ਵੀ ਅੰਗਰੇਜ਼ੀ ਵਿਚ ਬੋਲਣ ਦਾ ਸੰਕੇਤ ਦਿੱਤਾ ਗਿਆ ਸੀ; ਪਰ ਮੈਂ ਕਿਹਾ ਕਿ ਜੇ ਅੱਜ ਪੰਜਾਬੀ ਮਾਂ-ਬੋਲੀ ਦਾ ਜਸ਼ਨ ਮਨਾਉਣ ਵਾਲੇ ਇਤਿਹਾਸਕ ਦਿਹਾੜੇ ਵੀ ਮੈਂ ਅੰਗਰੇਜ਼ੀ ਵਿਚ ਹੀ ਬੋਲਣਾ ਹੈ ਤਾਂ ਬਾਬੂ ਫ਼ੀਰੋਜ਼ਦੀਨ ਸ਼ਰਫ਼ ਵੱਲੋਂ ਦਿੱਤਾ ਪੰਜਾਬੀ ਮਾਂ-ਬੋਲੀ ਦਾ ਮਿਹਣਾ ਮੇਰੇ ਮੱਥੇ ‘ਤੇ ਲਿਖਿਆ ਜਾਵੇਗਾ। ਓਧਰ ਯੂ ਐਨ ਓ ਦੇ ਝੂਠੇ-ਸੱਚੇ ਹਵਾਲੇ ਦੇ ਕੇ ਇਹ ਵੀ ਰੌਲਾ ਪਾਇਆ ਜਾ ਰਿਹਾ ਹੈ ਕਿ ਅਗਲੇ ਕੁਝ ਇਕ ਦਹਾਕਿਆਂ ਵਿਚ ਪੰਜਾਬੀ ਜ਼ਬਾਨ ਮਰ-ਮੁੱਕ ਕੇ ਦੁਨੀਆਂ ਦੇ ਨਕਸ਼ੇ ਤੋਂ ਅਲੋਪ ਹੋ ਜਾਵੇਗੀ।
ਪਰ ਇਸ ਇਨਾਮ ਦੀ ਸਥਾਪਨਾ ਨੇ ਦੱਸ ਦਿੱਤਾ ਹੈ ਕਿ ਪੰਜਾਬੀ ਮਾਂ ਬੋਲੀ ਦੀ ਵਾਤ ਪੁੱਛਣ ਵਾਲੇ ਪੰਜਾਬੀ ਮਾਂ ਦੇ ਕਦਰਦਾਨ ਪੁੱਤ ਅਜੇ ਵੀ ਜਿਊਂਦੇ ਨੇ। ਤੇ ਜਿੰਨਾ ਚਿਰ ਪੰਜਾਬੀ ਦੇ ਅਜਿਹੇ ਮਾਣ-ਮੱਤੇ ਪੁੱਤ ਜਿਊਂਦੇ ਨੇ, ਪੰਜਾਬੀ ਕਦੀ ਮਰ ਨਹੀਂ ਸਕਦੀ; ਪੰਜਾਬੀ ਨੂੰ ਕੌਣ ਮਾਰ ਸਕਦਾ ਹੈ?
ਇਹ ਮੰਨਣ ਵਿਚ ਕਿਸੇ ਨੂੰ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਇਸ ਇਨਾਮ ਦੀ ਚਮਕ ਇਸ ਨਾਲ ਜੁੜੀ ਵਡੇਰੀ ਧਨ-ਰਾਸ਼ੀ ਕਰ ਕੇ ਹੈ। ਗੱਲ ਚੰਗੀ ਲੱਗੇ ਜਾਂ ਮਾੜੀ, ਪਰ ਹੈ ਇਹ ਸਚਾਈ ਕਿ ਅੱਜ ਕਲਾ ਤੇ ਹੁਨਰ ਵੀ ਪੈਸੇ ਦੇ ਗ਼ਜ਼ ਨਾਲ ਮਿਣੇ ਜਾਂਦੇ ਹਨ। ‘ਕੁਝ ਲੋਕ ਸਮਝਦੇ ਨੇ ਬੱਸ ਏਨਾ ਕੁ ਰਾਗ ਨੂੰ, ਸੋਨੇ ਦੀ ਜੇ ਹੈ ਬੰਸਰੀ ਤਾਂ ਬੇਸੁਰੀ ਨਹੀਂ।’ ਇਸ ਲਈ ਕਈ ਵਾਰ ਸਾਦਾ ਦਿਸਦੀਆਂ ਸੁਰੀਲੀਆਂ ਬੰਸਰੀਆਂ ‘ਤੇ ਵੀ ਸੋਨੇ ਦੀ ਝਾਲ ਫੇਰਨੀ ਪੈਂਦੀ ਹੈ। ਇਸ ਇਨਾਮ ਦੀ ਸੁਨਹਿਰੀ ਲਿਸਕ ਕਰ ਕੇ ਨਿਸਚੈ ਹੀ ਸਾਡੇ ਲੇਖਕਾਂ ਦੀਆਂ ‘ਸੁਰੀਲੀਆਂ’ ਤੇ ਚੰਗੀਆਂ ਲਿਖਤਾਂ ਹੋਰ ਵਧੇਰੇ ਰੌਸ਼ਨ ਹੋਣਗੀਆਂ ਤੇ ਜਦੋਂ ਅਨੁਵਾਦ ਹੋ ਕੇ ਦੂਜੀਆਂ ਭਾਸ਼ਾਵਾਂ ਵਿਚ ਛਪਣਗੀਆਂ ਤਾਂ ਆਪਣਿਆਂ ਦੇ ਨਾਲ ਨਾਲ ਦੂਜੀਆਂ ਜਬਾਨਾਂ ਵਾਲੇ ਵੀ ਵੇਖਣਾਜਾਨਣਾ ਤੇ ਪੜ੍ਹਨਾ ਚਾਹੁਣਗੇ ਕਿ ਜਿਸ ਲਿਖਤ ਨੂੰ ਏਡਾ ਵੱਡਾ ਸਨਮਾਨ ਮਿਲਿਆ ਹੈ, ਉਸ ਵਿਚ ਨਿਸਚੈ ਹੀ ਕੁਝ ਵਿਸ਼ੇਸ਼ ਤੇ ਪੜ੍ਹਨਯੋਗ ਜ਼ਰੂਰ ਹੋਵੇਗਾ। ਇਸ ਨਾਲ ਪੰਜਾਬੀ ਸਾਹਿਤ , ਪੰਜਾਬੀ ਗਲਪ ਵੱਲ ਆਕਰਸ਼ਣ ਵੇਗਾ ਅਤੇ ਪੰਜਾਬੀ ਜਬਾਨ ਦਾ ਗੌਰਵ ਬਹਾਲ ਹੋਵੇਗਾ। ਮੇਰਾ ਇਹ ਦਾਅਵਾ ਹੈ ਕਿ ਸਾਡੇ ਸਾਹਿਤ ਵਿਚ, ਵਿਸ਼ੇਸ਼ ਤੌਰ ‘ਤੇ ਸਾਡੀ ਗਲਪ ਵਿਚ ਅਜਿਹੀਆਂ ਕਈ ਸੁਨਹਿਰੀ ਲਿਖਤਾਂ ਲੱਭ ਜਾਣਗੀਆਂ ਜਿਨ੍ਹਾਂ ਨੂੰ ਚੰਗੇ ਸੰਸਾਰ-ਸਾਹਿਤ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਸ ਪੁਰਸਕਾਰ ਦੀ ਇਕ ਬਹੁਤ ਵੱਡੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਨੇ ਲਿਪੀ ਅਤੇ ਇਲਾਕੇ ਦੀਆਂ ਹੱਦਾਂ ਤੋੜ ਕੇ ਪੂਰੇ ਸੰਸਾਰ ਵਿਚ ਫ਼ੈਲੇ ਪੰਜਾਬੀ ਲੋਕਾਂ ਤੇ ਲੇਖਕਾਂ ਨੂੰ ਆਪਣੇ ਕਲਾਵੇ ਵਿਚ ਲੈਂਦਿਆਂ ਆਪਣੀ ਸ਼ਾਨਾਂ-ਮੱਤੀ ਸਾਂਝੀ ਵਿਰਾਸਤ ਨੂੰ ਵੀ ਸਲਾਮ ਆਖੀ ਹੈ। ਸਾਡੀ ਵਿਰਾਸਤ ਦੱਸਦੀ ਹੈ ਕਿ ਜੇ ਗੁਰਮੁਖੀ ਲਿਪੀ ਵਿਚ ਪੰਜਾਬੀ ਲਿਖਣ ਵਾਲਾ ਬਾਬਾ ਨਾਨਕ ਸਾਡੀ ਰੂਹ ਦਾ ਅਤਿ-ਨਜ਼ਦੀਕੀ ਸਾਡਾ ਅਜ਼ੀਮ ਸ਼ਾਇਰ ਹੈ ਤਾਂ ਸ਼ਾਹ-ਮੁਖੀ ਲਿਪੀ ਵਿਚ ਪੰਜਾਬੀ ਲਿਖਣ ਤੇ ਇਸਨੂੰ ਜਿਊਂਦਾ ਰੱਖਣ ਵਾਲੇ ਬੁੱਲ੍ਹਾ ਜਾਂ ਵਾਰਿਸ ਵੀ ਸਾਡੇ ਕਲੇਜੇ ਦੇ ਓਨੇ ਹੀ ਨਜ਼ਦੀਕ ਅਤੇ ਆਪਣੇ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਕੋਈ ਵੀ ਇਹ ਭਵਿੱਖਬਾਣੀ ਨਹੀਂ ਕਰ ਸਕਦਾ ਕਿ ਭਾਰਤ-ਪਾਕਿ ਦੇ ਰਿਸ਼ਤੇ ਕਦੀ ਸੁਖਾਵੇਂ ਹੋਣਗੇ ਵੀ ਕਿ ਨਹੀਂ।

ਗੈ਼ਰ-ਮੁਮਕਿਨ ਹੈ ਕਿ ਹਾਲਾਤ ਕੀ ਗੁੱਥੀ ਸੁਲਝੇ,
ਅਹਿਲੇ-ਦਾਨਿਸ਼ ਨੇ ਬਹੁਤ ਸੋਚ ਕੇ ਉਲਝਾਈ ਹੈ।

ਪਰ ਇਸ ਪੁਰਸਕਾਰ ਨੇ ਦੋਵਾਂ ਮੁਲਕਾਂ ਦਰਮਿਆਨ ਲੱਗੀਆਂ ਕੰਡੇਦਾਰ ਤਾਰਾਂ, ਮਾਰੂ ਜੰਗਾਂ ਦੀ ਬਰੂਦੀ-ਬੋ ਅਤੇ ਲੱਖਾਂ ਲਾਸ਼ਾਂ ਦੇ ਉਚੇ ਢੇਰਾਂ ਦੇ ਉਤੋਂ ਦੀ ਸਾਂਝੀ ਜ਼ਬਾਨ, ਸਾਹਿਤ, ਅਪਣੱਤ, ਰਿਸ਼ਤਗੀ ਤੇ ਰਹਿਤਲ ਦਾ ਸਤਰੰਗਾ ਮੁਹੱਬਤੀ ਤੇ ਖ਼ੁਸ਼ਬੂਦਾਰ ਪੁਲ ਉਸਾਰ ਕੇ ਅਵਤਾਰ ਸਿੰਘ ਬਿਲਿੰਗ, ਜਸਬੀਰ ਭੁੱਲਰ ਤੇ ਜ਼ੁਬੈਰ ਅਹਿਮਦ ਨੂੰ ਇਕ ਦੂਜੇ ਨਾਲ ਹੱਥ ਮਿਲਾਉਣ ਅਤੇ ਗਲਵੱਕੜੀ ਪਾਉਣ ਦਾ ਖ਼ੁਸ਼ਗਵਾਰ ਮੌਕਾ ਮੁਹੱਈਆ ਕਰਵਾ ਕੇ ਅਸਲ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬਾਂ, ਚਿਰਾਂ ਦੇ ਵਿੱਛੜੇ ਭਰਾਵਾਂ ਨੂੰ ਇਕ ਦੂਜੇ ਦੇ ਗਲ ਨਾਲ ਲਾ ਦਿੱਤਾ ਹੈ। ਖ਼ੁਦਾ ਕਰੇ ਇਹ ਦੋਸਤੀ ਕੁਝ ਇਸ ਅੰਦਾਜ਼ ਵਿਚ ਸਿਰੇ ਚੜ੍ਹ੍ਹ ਜਾਵੇ:

ਹਾਥ ਸੇ ਹਾਥ ਪਕੜੇ ਯੂੰ ਖੜੇ ਥੇ ਦੋਸਤ,
ਦਰਿਆ ਕੋ ਭੀ ਗੁਜ਼ਰਨੇ ਕਾ ਰਸਤਾ ਨ ਮਿਲ ਸਕਾ।

ਕਨੇਡਾ ਵਿਚ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਇਹ ਵੀ ਸੱਚ ਹੈ ਕਿ ਇਸ ਰਾਹ ਵਿਚ ਬੜੀਆਂ ਮੁਸ਼ਕਲਾਂ ਵੀ ਦਰਪੇਸ਼ ਹਨ। ਪਰ ਇਹਨਾਂ ਸਮੱਸਿਆਵਾਂ ਤੇ ਸੀਮਾਵਾਂ ਦੇ ਬਾਵਜੂਦ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਨੂੰ ਮਿਲ ਰਹੇ ਮਾਣ-ਸਨਮਾਨ ਕਰ ਕੇ; ਗਲੀਆਂ, ਬਾਜ਼ਾਰਾਂ, ਦੁਕਾਨਾਂ ਅਤੇ ਅਦਾਰਿਆਂ ਦੇ ਬੋਰਡਾਂ ‘ਤੇ ਲਿਖੇ ਸ਼ੁਧ ਪੰਜਾਬੀ ਨਾਵਾਂ ਕਰ ਕੇ ਕਨੇਡਾ ਨੂੰ ਭਾਰਤੀ ਤੇ ਪਾਕਿਸਤਾਨੀ ਪੰਜਾਬ ਵਿਚ ਵੀ ਇਕ ਮਾਡਲ ਦੇ ਤੌਰ ‘ਤੇ ਪੇਸ਼ ਕੀਤਾ ਜਾਣ ਲੱਗਾ ਹੈ। ਹੁਣ ‘ਢਾਹਾਂ ਪੁਰਸਕਾਰ’ ਦੀ ਸਥਾਪਨਾ ਰਾਹੀਂ ਸੰਬੰਧਤ ਕਮੇਟੀ ਹੀ ਨਹੀਂ ਸਗੋਂ ਉਸਦੇ ਮਾਧਿਅਮ ਰਾਹੀਂ ਸਮੁੱਚਾ ਕਨੇਡੀਅਨ ਪੰਜਾਬੀ ਭਾਈਚਾਰਾ ਵੀ ਪੰਜਾਬੀ ਜ਼ਬਾਨ ਲਈ ਕੀਤੀ ਅਜਿਹੀ ਇਤਿਹਾਸਕ ਪਹਿਲਕਦਮੀ ਲਈ ਆਪਣੇ ਆਪ ਨੂੰ ਮਾਡਲ ਦੇ ਤੌਰ ‘ਤੇ ਪੇਸ਼ ਕਰਦਿਆਂ ਮਾਣ-ਮੱਤਾ ਮਹਿਸੂਸ ਕਰ ਸਕਦਾ ਹੈ।
ਇਹ ਯਤਨ ਜਿੱਥੇ ਪੰਜਾਬੀ ਗਲਪਕਾਰਾਂ ਨੂੰ ਇਸ ਪੁਰਸਕਾਰ ਦੇ ਹਾਣ ਦੀਆਂ ਲਿਖਤਾਂ ਲਿਖਣ ਦੀ ਪ੍ਰੇਰਨਾ ਦੇਵੇਗਾ ਓਥੇ ਸੰਸਾਰ ਵਿਚ ਵੱਖ ਵੱਖ ਥਾਵਾ ਤੇ ਵੱਸਦੇ ਹੋਰ ਸੰਵੇਦਨਸ਼ੀਲ ਪੰਜਾਬੀਆਂ ਵਿਚ ਵੀ ਇਹ ਜਜ਼ਬਾ ਤੇ ਵਿਚਾਰ ਪੈਦਾ ਕਰਨ ਵਿਚ ਸਹਾਈ ਹੋਵਗਾੇ ਕਿ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਉਹਨਾਂ ਵੱਲੋਂ ਵੀ ਕੁਝ ਸੁਕਾਰਥਾ ਕੀਤਾ ਜਾਣਾ ਚਾਹੀਦਾ ਹੈ। ੍ਹੋ ਸਕਦਾ ਹੈ ਕਿ ਕੱਲ੍ਹ ਨੂੰ ਇਸ ਤੋਂ ਪ੍ਰੇਰਨਾ ਲੈ ਕੇ ਕੋਈ ਪਾਕਿਸਤਾਨੀ ਭਰਾ ਵੀ ਪੰਜਾਬੀ ਜਬਾਨ ਲਈ ਅਜਿਹਾ ਹੀ ਕੋਈ ਉਦਮ ਕਰਨ ਲਈ ਮੈਦਾਨ ਵਿਚ ਨਿੱਤਰ ਆਵੇ।
ਮੇਰਾ ਇਕ ਸੁਝਾਓ ਵੀ ਹੈ ਕਿ ਲੇਖਕਾਂ ਨੂੰ ਖ਼ੁਦ ਆਪਣੀ ਕਿਤਾਬ ਇਨਾਮ ਲਈ ਪੇਸ਼ ਕਰਨ ਦੀ ਥਾਂ ਸਨਮਾਨ ਕਮੇਟੀ ਅਜਿਹਾ ਪ੍ਰਬੰਧ ਕਰ ਸਕੇ ਕਿ ਆਪਣੇ ਸੋਮਿਆਂ ਰਾਹੀਂ ਛਪੀਆਂ ਪੁਸਤਕਾਂ ਤੇ ਉਹਨਾਂ ਦੇ ਵੇਰਵੇ ਉਹਨਾਂ ਕੋਲ ਪਹੁੰਚ ਜਾਣ। ਮੈਂ ਕਦੀ ਵੀ ਅਜਿਹੇ ਪੁਰਸਕਾਰ ਲਈ ਆਪਣੇ ਆਪ ਨੂੰ ਪੇਸ਼ ਨਹੀਂ ਕਰਨਾ ਚਾਹਿਆ ਜਿਸ ਵਿਚ ਲੇਖਕ ਨੂੰ ਆਪਣੀ ਪੁਸਤਕ ਇਨਾਮ ਲਈ ਆਪ ਪੇਸ਼ ਕਰਨੀ ਪੈਂਦੀ ਹੋਵੇ। ਇਹ ਲੇਖਕ ਦੇ ਸਵੈਮਾਣ ਦਾ ਮਸਲਾ ਹੈ। ਇਨਾਮ ਲਈ ਖ਼ੁਦ ਪੁਸਤਕਾਂ ਭੇਜਦਾ ਹੋਇਆ ਉਹ ਆਪਣਾ ਸੌਦਾ ਵੇਚਦਾ ਦੁਕਾਨਦਾਰ ਜਿਹਾ ਲੱਗਦਾ ਹੈ। ਭਾਵੇਂ ਮੈਂ ਜਾਣਦਾ ਹਾਂ ਕਿ ਸਾਹਿਤ ਵੀ ਅੱਜ ਮੰਡੀ ਦੀ ਵਸਤ ਬਣ ਚੁੱਕਾ ਹੈ ਤੇ ਲੇਖਕ ਵੀ ਇਸ ਮੰਡੀ ਦਾ ਇਕ ਹਿੱਸਾ ਹੀ ਹੈ। ਫਿਰ ਵੀ ਮੇਰੀ ਇੱਛਾ ਹੈ ਕਿ ਇਸ ਇਨਾਮ ਨਾਲ ਜਿੱਥੇ ਪੰਜਾਬੀ ਭਾਸ਼ਾ ਦੇ ਸਨਮਾਨ ਨੂੰ ਬਹਾਲ ਕਰਨ ਦਾ ਯਤਨ ਕੀਤਾ ਗਿਆ ਹੈ ਓਥੇ ਲੇਖਕ ਦੇ ਸਨਮਾਨ ਨੂੰ ਵੀ ਬਹਾਲ ਰੱਖਿਆ ਜਾਵੇਗਾ।
ਆਖ਼ਰੀ ਗੱਲ: ਜਿੱਡਾ ਵੱਡਾ ਇਹ ਪੁਰਸਕਾਰ ਹੈ ਓਡੀ ਵੱਡੀ ਇਹਦੇ ਪ੍ਰਬੰਧਕਾਂ ਅਤੇ ਚੋਣ-ਕਮੇਟੀਆਂ ਸਿਰ ਜਿ਼ੰਮੇਵਾਰੀ ਵੀ ਆਣ ਪਈ ਹੈ। ਜਿਵੇਂ ਇਸ ਵਾਰ ਦਿੱਤੇ ਜਾਣ ਵਾਲੇ ਇਨਾਮ ਦੀ ਸਾਰੇ ਪਾਸਿਓਂ ਸੋਭਾ ਹੋਈ ਹੈ ਬਹੁਤ ਜ਼ਰੂਰੀ ਹੈ ਕਿ ਇਸ ਸੋਭਾ ਤੇ ਸ਼ਾਨ ਨੂੰ ਸਦਾ ਕਾਇਮ ਰੱਖਿਆ ਜਾਵੇ। ਇਹ ਤਦ ਹੀ ਹੋ ਸਕੇਗਾ ਜੇ ਪਛਾਣ ਕਰਨ ਵਾਲੀ ਨਜ਼ਰ ਵਿਚ ਕਾਣ ਨਾ ਹੋਵੇ, ਤੋਲਣ ਵਾਲੀ ਤੱਕੜੀ ਵਿਚ ਪਾਸਕੂ ਨਾ ਹੋਵੇ, ਪਰਖਣ ਵਾਲੀ ਕਸਵੱਟੀ ਵਿਚ ਖੋਟ ਨਾ ਹੋਵੇ। ਆਏ ਸੁਝਾਵਾਂ ਨੂੰ ‘ਜੀ ਆਇਆਂ’ ਕਿਹਾ ਜਾਵੇ, ਵਾਜਬ ਆਲੋਚਨਾ ਨੂੰ ਅਣਗੌਲਿਆਂ ਨਾ ਕੀਤਾ ਜਾਵੇ, ਨਿੰਦਕਾਂ ਦੀ ਪ੍ਰਵਾਹ ਨਾ ਕੀਤੀ ਜਾਵੇ ਤੇ ਚਾਪਲੂਸਾਂ ਦੀ ਚਾਪਲੂਸੀ ਤੇ ਭਰਮਿਆਂ ਨਾ ਜਾਵੇ। ਜੇ ਪਾਰਦਰਸ਼ੀ ਢੰਗ ਨਾਲ ਅਜਿਹਾ ਹੁੰਦਾ ਰਿਹਾ ਤਾਂ ਇਸ ਪੁਰਸਕਾਰ ਦੀ ਮਹਾਨਤਾ ਧਰੂ ਤਾਰੇ ਵਾਂਗ ਸਦੀਵੀ ਤੌਰ ‘ਤੇ ਅਹਿੱਲ ਤੇ ਰੌਸ਼ਨ ਰਹੇਗੀ।
ਪ੍ਰਬੰਧਕਾਂ ਨੇ ਆਪਣੀ ਮਾਇਕ ਅਮੀਰੀ ਨੂੰ ਆਪਣੀ ਜ਼ਬਾਨ ਦੀ ‘ਫ਼ਕੀਰੀ’ ਨਾਲ ਜੋੜ ਕੇ ਦਰਵੇਸ਼ੀ ਅੰਦਾਜ਼ ਵਿਚ ਸੁਨੇਹਾ ਦਿੱਤਾ ਹੈ:
ਹਮ ਫ਼ਕੀਰੋਂ ਸੇ ਜੋ ਚਾਹੇ ਦੁਆ ਲੇ ਜਾਏ।
ਫਿਰ ਖ਼ੁਦਾ ਜਾਨੇ ਕਹਾਂ ਹਮ ਕੋ ਹਵਾ ਲੇ ਜਾਏ।
ਹਮ ਤੋ ਸਰੇ-ਰਾਹ ਲੀਏ ਬੈਠੇ ਹੈਂ ਚਿੰਗਾਰੀ,
ਜਿਸ ਕਾ ਜੀ ਚਾਹੇ ਚਿਰਾਗ਼ੋਂ ਕੋ ਜਲਾ ਲੇ ਜਾਏ।
ਅੰਤ ਵਿਚ ਮੈਂ ਢਾਹਾਂ ਸਨਮਾਨ ਕਮੇਟੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਇਤਿਹਾਸਕ ਸਮਾਗਮ ਵਿਚ ਮੁਢਲੇ ਸਬਦ ਕਹਿਣ ਲਈ ਮੈਨੂੰ ਮਾਣ ਦਿੱਤਾ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346