Welcome to Seerat.ca
Welcome to Seerat.ca

‘ਸਬਾਲਟਰਨ ਇਤਹਾਸ ਨੂੰ ਵਲਗਰਾਈਜ ਕਰ ਰਹੇ ਹਨ’

 

- ਇਰਫਾਨ ਹਬੀਬ

ਉਜਾੜ

 

- ਕੁਲਵੰਤ ਸਿੰਘ ਵਿਰਕ

ਰਾਰੇ ਨੂੰ ਬਿਹਾਰੀ = ਸੀ

 

- ਸੁਖਦੇਵ ਸਿੱਧੂ

ਪਿਆਸਾ ਕਾਂ, ਲਾਲਚੀ ਕੁੱਤਾ

 

- ਜਸਵੰਤ ਸਿੰਘ ਜ਼ਫ਼ਰ

ਨਾਵਲ, ਨਾਵਲੈਟ ਅਤੇ ਲੰਮੀ ਕਹਾਣੀ : ਰੂਪਾਕਾਰਕ ਅੰਤਰ ਨਿਖੇੜ

 

- ਸੁਰਜੀਤ ਸਿੰਘ

ਸੱਪ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਸੰਵਾਦ ਚਰਚਾ

 

- ਡਾ. ਦੇਵਿੰਦਰ ਕੌਰ

ਕਹਾਣੀ/ ਤੇਰ੍ਹਵੀਂ ਸੰਤਾਨ

 

- ਅਮਰਜੀਤ ਕੌਰ ਪੰਨੂੰ

ਹਵਾ ਆਉਣ ਦੇ

 

- ਹਰਪ੍ਰੀਤ ਸੇਖਾ

ਗਲੀਆਂ ਦੇ ਕੁੱਤੇ (ਕੈਨੇਡੀਅਨ ਪਰਿਪੇਖ)

 

- ਗੁਰਦੇਵ ਚੌਹਾਨ

ਗਿੱਲਰ ਪ੍ਰਾਈਜ਼

 

- ਬਰਜਿੰਦਰ ਗੁਲਾਟੀ

ਡਾਇਰੀ ਕੌਮੀ ਲਹਿਰ / ਆਜ਼ਾਦੀ ਸੰਗਰਾਮ ਵਿੱਚ ਫਰਵਰੀ ਦਾ ਮਹੀਨਾ

 

- ਮਲਵਿੰਦਰਜੀਤ ਸਿੰਘ ਵੜੈਚ

ਵਿਰਾਸਤ ਦੀ ਦਸਤਾਰ - ਜਗਦੇਵ ਸਿੰਘ ਜੱਸੋਵਾਲ

 

- ਹਰਜੀਤ ਸਿੰਘ ਗਿੱਲ

ਪੰਜਾਬ ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ

 

- ਮਨਦੀਪ ਖੁਰਮੀ ਹਿੰਮਤਪੁਰਾ

ਸਾਹਿਤਕ ਸਵੈਜੀਵਨੀ-2 / ਪਰਿਵਾਰਕ ਪਿਛੋਕੜ

 

- ਵਰਿਆਮ ਸਿੰਘ ਸੰਧੂ

ਕਵਿਤਾਵਾਂ

 

- ਸੀਮਾ ਸੰਧੂ

ਨਿਕੰਮੇ ਇਰਾਦੇ

 

- ਕੰਵਲ ਸੇਲਬਰਾਹੀ

ਵਗਦੀ ਏ ਰਾਵੀ / ਭਾਸ਼ਾ ਦੇ ਝਗੜੇ ਤੇ ਮਨਾਂ ਦੀਆਂ ਕਸਰਾਂ

 

- ਵਰਿਆਮ ਸਿੰਘ ਸੰਧੂ

ਕਹਾਣੀ / ਹੁਣ ਉਹ ਕਨੇਡਾ ਵਾਲਾ ਹੋ ਗਿਆ

 

- ਬੇਅੰਤ ਗਿੱਲ ਮੋਗਾ

ਗੱਲਾਂ ‘ਚੋਂ ਗੱਲ

 

- ਬਲਵਿੰਦਰ ਗਰੇਵਾਲ

ਕਵਿਤਾ

 

- ਗੁਲਸ਼ਨ ਦਿਅਾਲ

ਕਵਿਤਾ

 

- ਸਾਵੀ ਸੰਧੂ

ਇਤਿਹਾਸਕ ਦਸਤਾਵੇਜ਼ ਹੈ ਗ਼ਦਰ ਸ਼ਤਾਬਦੀ ਨੂੰ ਸਮਰਪਤ ਜਾਰੀ ਕੀਤਾ ਕੈਲੰਡਰ

 

- ਅਮੋਲਕ ਸਿੰਘ

Book Review / Life and poetry of a Wandering Heart

 

- TrilokGhai

ਹੁੰਗਾਰੇ

 


 ਹਵਾ ਆਉਣ ਦੇ
- ਹਰਪ੍ਰੀਤ ਸੇਖਾ
 

 

"ਬਾਈ, ਬਾਈ ਕੀ ਯਾਰ। ਤੂੰ ਰਿਕਾਰਡ ਕਰ ਕੇ ਡੰਡੀ ਪਏਂਗਾ ਤੇ ਕੱਲ੍ਹ ਨੂੰ ਗੌਰਮਿੰਟ ਦਾ ਕੋਈ ਇੰਸਪੈਕਟਰ ਐਥੇ ਆਜੂ।"

"ਤੂੰ ਭਾਵੇਂ ਨਾਂ ਲਿਖਦੀਂ, ਮੇਰੀ ਕੀ ਕੋਈ ਲੱਤ ਭੰਨ ਦੇਊ। ਮੈਂ ਕਿਸੇ ਦੀ ਢੂਈ ਨੀ ਮਾਰਦਾ। ਮੇਰੇ ਦੋਨੋਂ ਜੁਆਕ ਯੂਨੀਵਰਸਟੀ ਪੜ੍ਹਗੇ ਆ। ਆਵਦੇ ਕੰਮਾਂ 'ਤੇ ਲੱਗੇ ਵੇ ਆ। ਜਿਹੜੇ ਵਿਚਾਰਿਆਂ ਦੀਆਂ ਪੇਮੈਂਟਾਂ ਪਈਐਂ ਦੇਣ ਆਲੀਆਂ। ਕਿੰਨਿਆਂ ਦੇ ਢਿੱਡ 'ਚ ਲੱਤ ਵੱਜੂ।"

"ਭਾਵੇਂ ਨਹੀਂ ਗਲਤ ਕੰਮ ਕਰਦੇ। ਪਰ ਗੌਰਮਿੰਟ ਦਾ ਲਾਅ ਐ ਬਈ ਵੀਕ ਦੇ ਸੱਠ ਘੰਟਿਆਂ ਤੋਂ ਵੱਧ ਨੀ ਕੰਮ ਕਰ ਸਕਦੇ। ਸੱਠ ਘੰਟਿਆਂ ਨਾਲ ਤਾਂ ਟੈਕਸੀ ਦਾ ਖਰਚਾ ਈ ਮਸਾਂ ਪੂਰਾ ਹੁੰਦਾ। ਘਰੇ ਬੰਦਾ ਵੰਝ ਲਜਾਊ।ਐਥੇ ਕਈ ਬੰਦੇ ਸੌ-ਸੌ ਘੰਟਾ ਕੰਮ ਕਰਦੇ ਆ ਵੀਕ ਦਾ। ਲੈ ਐਥੇ ਦੋ ਘੰਟੇ ਹੋਗੇ ਬੈਠੇ ਨੂੰ ਟ੍ਰਿੱਪ ਦੀ 'ਡੀਕ 'ਚ ਹਾਲੇ ਹੁਣ ਆਹ ਮੇਰੇ ਆਲੀ ਲੈਨ ਚੱਲੀ ਆ। ਮਸਾਂ ਦੌ ਸੌ ਡਾਲਾ ਬਣੂੰ। ਟੈਕਸੀ ਦਾ ਖਰਚਾ ਅੱਧਿਓਂ ਵੱਧ ਹੋ ਜਾਣੈ। ਤੇਰਾ ਕੀ ਜਾਊ?"

"ਕੀ ਸਮਝਾਂ ਯਾਰ। ਤੈਨੂੰ ਮੈਂ ਨਿਆਣਾ ਲੱਗਦੈਂ। ਸਤਾਈ ਸਾਲ ਹੋਗੇ ਟੈਕਸੀ ਚਲਾਉਂਦੇ ਨੂੰ। ਨਾਲੇ ਚਲਾਈ ਸਾਰੀ ਉਮਰ ਏਅਰਪੋਰਟ 'ਤੇ ਆ, ਜਿੱਥੇ ਭਾਂਤ-ਭਾਂਤ ਦੇ ਮੁਲਕਾਂ ਦੇ ਲੋਕਾਂ ਨਾਲ ਵਾਹ ਪੈਂਦਾ। ਮੀਡੀਏ ਆਲਿਆਂ ਨੂੰ ਤਾਂ ਕੋਈ ਗੱਲ ਚਾਹੀਦੀ ਆ। ਐਵੇਂ ਮਗਰ ਪੈ ਜਾਂਦੇ ਆ। ਪਿੱਛੇ ਜਿਹੇ ਸੀæ ਟੀæ ਵੀæ ਵਾਲੇ ਮਗਰ ਪਏ ਸੀ ਅਖੇ ਹੋਰ ਟੈਕਸੀਆਂ ਚਾਹੀਦੀਐਂ ਵੈਨਕੋਵਰ ਨੂੰ। ਪਹਿਲੀਆਂ ਨੂੰ ਤਾਂ ਟ੍ਰਿੱਪ ਨੀ ਮਿਲਦੇ ਤੇ ਨਵੀਆਂ ਨੁੰ ਕਿੱਥੋਂ ਦਿਓਂਗੇ। ਥੋਡੀ ਤਾਂ ਇਕ ਦਿਨ ਦੀ ਖਬਰ ਹੁੰਦੀ ਆ ਤੇ ਸਾਡਾ ਘਾਣ ਹੋ ਜਾਂਦੈ।"

"ਤੂੰ ਮੀਡੀਏ ਆਲਾ ਨਹੀਂ ਤਾਂ ਫਿਰ ਕਿਤਾਬ ਕਾਹਦੇ ਆਸਤੇ ਲਿਖਦੈਂ। ਨਾਲੇ ਮੈਂਨੂੰ ਦੱਸ ਵਿੱਚੋਂ ਕੀ ਮਿਲੂ? ਵਾਧੂ ਦਾ ਤੂੰ ਸਾਡਾ ਨੁਕਸਾਨ ਕਰੇਂਗਾ। ਇਹ ਕੋਈ ਸੌਖਾ ਕੰਮ ਨੀਂ ਜੇ ਤੂੰ ਸਮਝਦਾ ਹੋਵੇਂ ਬਈ ਸਾਰਾ ਦਿਨ ਬੈਠੇ ਰਹਿੰਦੇ ਆ, ਏਨ੍ਹਾਂ ਨੂੰ ਫਸਾਓ। ਸਰੀਰ ਮੇਰਾ ਕਹਿੰਦੈ ਬਈ ਬਾਹਰ ਨਿਕਲ ਕੇ ਗੈਸ ਵੀ ਨਾ ਪਾ। ਥੋੜ੍ਹੀ ਜੀ ਠੰਡ ਪਈ ਨੀ ਤੇ ਹੱਡਾਂ 'ਚ ਚੀਸਾਂ ਪਈਆਂ ਨੀ। ਸਾਨੂੰ ਕਿਹੜਾ ਕੰਪਨਸੇਸ਼ਨ ਆਲਿਆਂ ਨੇ ਕਵਰ ਕਰਨੈ। ਉਹ ਕਵਰ ਕਰਾਉਣ ਲਈ ਪਤਾ ਕਿੰਨੀ ਫੀਸ ਮੰਗਦੇ ਆ। ਕਿੱਥੋਂ ਦੇਈਏ? ਨਾ ਸਾਨੂੰ ਕੰਮ ਦੀ ਪੈਨਸ਼ਨ ਮਿਲਣੀ ਆ। ਮੇਰਾ ਅਕਾਊਂਟੈਂਟ ਕਹਿੰਦਾ ਅਖੇ ਤੁਸੀਂ ਪੂਰਾ ਟੈਕਸ ਨੀ ਕਟਾਉਂਦੇ ਥੋਨੂੰ ਪੈਨਸ਼ਨ ਕਿਵੇਂ ਲੱਗੂ। ਮੈਂ ਓਹਨੂੰ ਪੁੱਛਿਆ ਬਈ ਅੱਠਾਂ ਘੰਟਿਆਂ ਬਾਅਦ ਥੋਨੂੰ ਕਿੰਨੇ ਗੁਣਾ ਮਿਲਦੇ ਆ, ਕਹਿੰਦਾ ਡੂਢ ਗੁਣਾ। ਮੈਂ ਪੁੱਛਿਆ ਬਈ ਦਸਾਂ ਬਾਅਦ, ਕਹਿੰਦਾ ਦੁਗਣੇ। ਮੈਂ ਕਿਹਾ, ਸਾਡੇ ਜਦੋਂ ਦਸ ਘੰਟੇ ਪੂਰੇ ਹੁੰਦੇ ਆ ਫੇਰ 'ਨ੍ਹੇਰਾ ਹੋ ਜਾਂਦੈ ਤੇ ਸਾਨੂੰ ਮਿਲਦੀਐਂ ਗਾਲ੍ਹਾਂ ਜਾਂ ਕਈ ਆਰੀ ਹੂਰੇ। ਕਿੱਥੋਂ ਟੈਕਸ ਕਟਾਈਏ। ਤਿੰਨ ਮੀਨ੍ਹੇ ਮੰਜੇ 'ਤੇ ਪਿਆ ਰਿਹੈਂ। ਅਗਲੇ ਹੱਡ ਭੰਨਗੇ ਨਾਲੇ ਜੇਬ 'ਚੋਂ ਕੱਢਲਗੇ ਸਾਰਾ ਕੁਛ।"

"ਕਮਾਲ ਦਾ ਬੰਦੈਂ ਯਾਰ ਤੂੰ । ਅਗਲੀਆਂ ਜਨਰੇਸ਼ਨਾਂ ਤਾਂ ਸਾਡੇ ਬਾਰੇ ਤਾਂ ਜਾਨਣਗੀਆਂ ਜੇ ਪੰਜਾਬੀ ਪੜ੍ਹਣਗੀਆਂ। ਨਾ ਓਨਾਂ ਨੇ ਤੇਰੀ ਇਹ ਪੰਜਾਬੀ ਪੜ੍ਹਣੀ ਐ ਤੇ ਨਾ ਟੈਕਸੀ ਚਲਾਉਣੀ ਆ। ਕਿਓਂ ਚਲਾਉਣ ਬਈ ਉਹ। ਸਾਨੂੰ ਸੁੱਖਿਐ ਬਈ ਅਸੀਂ ਦੁਨੀਆਂ ਨੂੰ ਢੋਂਦੇ ਫਿਰੀਏ। ਸਾਡੀ ਤਾਂ ਮਜਬੂਰੀ ਐ। ਪਹਿਲੀ ਜਨਰੇਸ਼ਨ ਨੂੰ ਤਾਂ ਹੱਡ ਭੰਨਾਉਣੇ ਈ ਪੈਂਦੇ ਆ। ਹੁਣ ਸਾਲੀ ਆਦਤ ਬਣਗੀ। ਮੇਰਾ ਮੁੰਡਾ ਐ। ਓਦੋਂ ਪੜ੍ਹਦਾ ਹੁੰਦਾ ਸੀ। ਮੈਂ ਓਹਨੂੰ ਕਹਿਣਾ ਬਈ ਘਰੇ ਖੜ੍ਹੀ ਐ ਮੇਰੇ ਸੁੱਤੇ ਸੁੱਤੇ ਆਵਦੀ ਜੇਬ ਖਰਚ ਜੋਗੇ ਬਣਾ ਲਿਆ। ਸ਼ੋਫਰ ਪਰਮਟ ਵੀ ਲੈ ਆਇਆ। ਇਕ ਦਿਨ ਲੈ ਵੀ ਗਿਆ। ਦੂਏ ਦਿਨ ਨੀ ਗਿਆ। ਕਹਿੰਦਾ ਵਰਥ ਈ ਨੀ ਕਰਦੀ। ਅਸੀਂ ਮਰਜਾਂਗੇ ਤਾਂ ਏਨਾ ਮੈਕਸੀਕੇ ਸੱਦ ਲੈਣੇ ਆ ਟੈਕਸੀਆਂ ਚਲਾਉਣ ਨੂੰ। ਗੋਰੇ ਕਿਓਂ ਨੀਂ ਚਲਾਉਂਦੇ। ਪਤਾ ਬਈ ਵਰਥ ਨੀ ਕਰਦੀ। ਐਨੇ ਘੰਟੇ ਕੌਣ ਬਹਿ ਸਕਦੈ ਚਿੱਤੜਾਂ 'ਤੇ।"

"ਸਾਡੀਆਂ ਸਮੱਸਿਆਵਾਂ ਕੀ ਦੱਸੇਂਗਾ ਯਾਰ ਤੂੰ ਲੋਕਾਂ ਨੂੰ। ਤੇਰਾ ਖਿਆਲ ਐ ਗੌਰਮਿੰਟਾਂ ਨੂੰ ਪਤਾ ਨੀ ਕੁਛ। ਸਭ ਪਤਾ ਐ ਓਨ੍ਹਾਂ ਨੂੰ ਪਰ ਫੇਰ ਵੀ ਰਗੜੇ 'ਤੇ ਰਗੜਾ ਚਾੜ੍ਹੀ ਜਾਂਦੇ ਆ। ਸ਼ੋਫਰ ਪਰਮਟ ਪਹਿਲਾਂ ਫਰੀ ਰਨਿਊ ਕਰਦੇ ਸੀ। ਹੁਣ ਸੱਠ ਡਾਲੇ ਲੈਣ ਲੱਗਗੇ ਅਖੇ ਪੁਲਸ ਰਪੋਰਟ ਲਿਆਓ ਹਰ ਸਾਲ। ਏਅਰ ਪੋਰਟ ਆਲੇ ਤਾਂ ਜਰ ਸਾਲ ਫੀਸ ਚੱਕ ਦਿੰਦੇ। ਆਈ ਸੀ ਬੀ ਸੀ ਆਲੇ ਤਾਂ ਇੰਨਸੋæਰੈਂਸ ਆਏ ਸਾਲ ਵਧਾ ਦਿੰਦੇ ਐ। ਗੈਸ 'ਸਮਾਨੀ ਜਾ ਚੜ੍ਹੀ ਐ। ਇਕ ਸਾਕ ਦੇਣਿਆਂ ਨੇ ਸਕਾਈ ਟ੍ਰੇਨ ਲਾਤੀ ਆਹ ਨਵੀਂ ਏਅਰਪੋਰਟ ਨੂੰ। ਤੇਰੀ ਕਿਤਾਬ ਨੇ ਕੁਛ ਨੀ ਸਵਾਰਨਾ ਕਿਸੇ ਦਾ। ਵਾਰੀ ਮੇਰੀ ਆਗੀ ਐ ਟਰਮੀਨਲ 'ਤੇ ਜਾਣਦੀ। ਹਾਲੇ ਓਥੇ ਪਤਾ ਨੀ ਕਿੰਨਾਂ ਚਿਰ 'ਡੀਕਣਾ ਪਵੇ। ਓਥੋਂ ਕਿਹੜਾ ਸਵਾਰੀ ਨੇ ਜਾਣ ਸਾਰ ਵਿਚ ਬਹਿ ਜਾਣੈ। ਹਵਾ ਆਉਣ ਦੇ ਮੈਨੂੰ ਹੁਣ ਨਹੀਂ ਤਾਂ ਤੁਰਦਾ ਨੇ ਦੇਖ ਪਿਛਲੀਆਂ ਟੈਕਸੀਆਂ ਨੇ ਮੂਹਰੇ ਜਾ ਲੱਗਣੈ। ਇੰਟਰਵੂਅ ਦਾ ਖਹਿੜਾ ਛੱਡ ਤੇ ਕੰਮ ਕਰ ਜਾ ਕੇ ਆਵਦਾ ਨਾਲੇ ਸਾਨੂੰ ਕਰਨ ਦੇ।"

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346