ਪਿਛਲੇ ਦਿਨੀਂ ਵਿਆਹ ਚੱਲ ਰਿਹਾ ਸੀ।ਜਿਵੇਂ ਕਿ ਅੱਜ ਕੱਲ੍ਹ ਹੁੰਦਾ ਹੈ,
ਵਿਆਹ ਵਿਚ ਬੜਾ ਕੁੱਝ ਹੋਰ ਸੀ ਬਸ ‘ਵਿਆਹ‘ ਹੀ ਨਹੀਂ ਸੀ।ਕਿਉਂਕਿ ਵਿਆਹ ਦੀ
ਜ਼ਰੂਰੀ ਰਸਮ ‘ਅਨੰਦ ਕਾਰਜ‘ ਤਾਂ ਕਿਸੇ ਦੂਰ ਨੇੜੇ ਦੇ ਗੁਰਦੁਆਰਾ ਸਾਹਿਬ
ਵਿਚ ਇਸ ਤਰ੍ਹਾਂ ਕਰ ਲਿਆਂਦੇ ਗਏ ਸਨ ਜਿਵੇਂ ‘ਵਿਆਹ‘ ਚੋਰੀਓਂ ਕਰਨਾ ਹੁੰਦਾ
ਹੈ।ਇੱਕ ਅੱਧੇ ਹਮਾਤੜ ਨੇ ਜੇ ਨਾਲ ਜਾਣ ਦੀ ਗੱਲ ਵੀ ਕੀਤੀ ਤਾਂ ”ਲੈ!
ਐਨਿਆਂ ਨੇ ਕੀ ਕਰਨੈ ਓਥੇ।ਵਾਧੂ ਵਾਟਾ ਗਾਹੀ ਐ”3
3ਜਦ ਨੂੰ ਪੱਗ ਬੰਨ੍ਹਣ ਦੀ ਮਜਬੂਰੀ ਵਸ ਰੱਖੀ ਸੂਤ ਕੁ ਭਰ ਦਾੜ੍ਹੀ ਦੀ ਸ਼ੇਵ
ਕਰਵਾ ਕੇ ਤੇ ‘ਜੈੱਲ ਜੁੱਲ‘ ਲਾ ਕੇ ਕੰਡੇਰਨੇ ਵਾਂਗ ਖੜ੍ਹੇ ਵਾਲਾਂ ਵਾਲਾ
ਲਾੜਾ ਲਾੜੀ ਨੂੰ ਲੈ ਕੇ ਪੰਡਾਲ ਵਿਚ ਪਹੁੰਚਿਆ ਤਾਂ ‘ਖਾੜਾ ਭਖਿਆ ਪਿਆ
ਸੀ।ਬਦੋ ਬਦੀ ਗੋਲੀਆਂ ਚੱਲ ਰਹੀਆਂ ਸਨ। ਜਿਵੇਂ ਕਿਸੇ ਭਲੇ ਮਾਨਸ ਦੀ ਕੁੜੀ
ਇੱਜ਼ਤ ਨਾਲ ਵਿਆਹ ਕੇ ਲਿਜਾਣ ਦੀ ਥਾਂ, ਕੱਟੇ ਖਰੀਦਣ ਵਾਲੇ ਭਾਊਆਂ ਦਾ
ਕਹਾਣਾ,‘ਚੱਕ ਕੇ ਖੜਨੀ‘ ਹੋਵੇ।ਸਵਾ ਦੋ ਲੱਖ ਦੇ ਕੇ ਲਿਆਂਦਾ ਗਾਉਣ ਵਾਲਾ
ਹੱਥ ਜੋੜੀ ਜਾਵੇ,”ਬਾਈ ਜੀ, ਨੱਚ ਕੇ ਖੁਸ਼ੀ ਮਨਾਓ,ਐਵੇਂ ਜਾਹ ਜਾਂਦੀ ਹੋ
ਜੂ”।
ਉਹਦੇ ਜੁੜੇ ਹੱਥਾਂ ਦੇ ਉੱਪਰੋਂ ਠਾਹ!ਠਾਹ!!ਗੋਲੀਆਂ ਲੰਘੀ ਜਾਣ।ਕਦੇ ਪੰਜਾਬ
‘ਚ ਕਿਹਾ ਜਾਂਦਾ ਸੀ ਕਿ ‘ਜੰਨ ਪਰਾਈ ਅਹਿਮਕ ਨੱਚੇ3ਓਥੇ ਗਾਉਣ ਵਾਲੇ ਮੂਹਰੇ
ਗੋਲੀਆਂ ਚਲਾਉਣ ਵਾਲੇ ਸਾਰੇ ਦੇ ਸਾਰੇ ਇਕ ਕਾਰਡ ਤੇ ਈ ਪਧਾਰੇ ਹੋਏ
ਸਨ।ਅਹਿਮਕ ਤਾਂ ਕਾਹਨੂੰ ਕਹਿਣੈ ਕਿਸੇ ਨੂੰ3ਗੋਲੀਆਂ3
ਖੈਰ! ਆਖਿਰ ਕੋਈ ਚਾਰਾ ਨਾ ਚੱਲਦਾ ਦੇਖ ਗੌਣ ਆਲੇ ਨੇ ਧਮਕੀ ਦਿੱਤੀ-
”ਬਾਈ ਜੀ!ਜੇ ਹੁਣ ‘ਵ ਨਾ ਹਟੇ ਨਾ!ਮੈਂ ਫੇਰ, ਫੇਰ ਨਾ ਕਿਹੋ, ਧਾਰਮਿਕ ਗੀਤ
ਗੌਣ ਲੱਗ ਜਾਣੈ3
ਐਨ ਇਹੀ ਧਮਕੀ ਇਕ ਵਾਰ ਮੈਂ ਪਹਿਲਾਂ ਵੀ ਕਾਰਗਾਰ ਹੁੰਦੀ ਦੇਖੀ ਸੀ3
3
ਸਾਡੇ ਗਵਾਂਢੀ ਪਿੰਡ ਵਿਆਹ ਸੀ ਤੇ ਕਿਸੇ ਮਿਲਣੀ,ਮੁੰਦੀ ਪਿੱਛੇ ਰੁੱਸਿਆ,
ਸ਼ਰਾਬੀ ਹੋਇਆ ਫੁੱਫੜ, ਬਿੰਦ ਕੁ ਬਾਅਦ ਕੁਲਦੀਪ ਮਾਣਕ ਦੇ ਸਾਹਮਣੇ ਆ
ਖੜ੍ਹੇ-
”ਕੀ ਗੰਦ ਪਾਇਐ!ਜੱਟੀਆਂ ਈ ਰਹਿ ਗਈਆਂ ਸਾਧਣੀਆਂ ਹੋਣ ਨੂੰ3”।ਜਦ ਨੂੰ ਮਾਣਕ
ਮੂੰਹ ਖੋਲ੍ਹੇ, ਫੁੱਫੜ ਆ ਕੇ ਬੱਕਰਾ ਬੁਲਾਉਣ ਲੱਗ‘ਜਵੇ।
”ਬਾਈ ਜੀ!ਫੁੱਫੜ ਦੀ ਕਰੋ ਮਿੰਨਤ ਸੁਨਾਉਤ”3।ਮਾਣਕ ਬਾਰ ਹੱਥ ਜੋੜੀ ਜਾਵੇ-
”ਬਾਈ ਜੀ ਭਜਨ-ਕੀਰਤਨ ਵੀ ਵਥੇਰਾ ਆਉਂਦੈ3ਸਾਡਾ ਬੜਾ ਬੁੜ੍ਹਾ ਬਾਬੇ ਨਾਨਕ
ਨਾਲ ਰਬਾਬ ਵਜਾਉਂਦਾ ਰਿਹੈ3ਕਿਤੇ ਭੋਗ ਪਾਠ ਤੇ ਯਾਦ ਕਰਿਓ3ਅੱਜ ਮੁੰਡਿਆਂ
ਦਾ ਕਰਨ ਦਿਓ ਰਾਂਝਾ ਰਾਜੀ3ਬਾਈ ਜੀ ਮਨਾਓ ਫੁੱਫੜ ਨੂੰ3”
ਪਰ ਕਾਹਨੂੰ, ਫੁੱਫੜ ਈ ਫੇਰ ਆ ਖੜ੍ਹੇ।
”ਮੈਂ ਓ ਕਰਾਂ ਫੇਰ ਕੋਈ ‘ਲਾਜ”? ਮਾਣਕ ਦੇ ਸਵਾਲ ਨੇ ਲੋਕਾਂ ਦੇ ਕੰਨ
ਖੜ੍ਹੇ ਕਰ ਦਿੱਤੇ।ਉਹਨਾ ਦਿਨਾ ਵਿਚ ਕਿਸੇ ਗਾਇਕ ਵੱਲੋਂ ਇਕ ਅਖਾੜੇ ਵਿਚ
ਪਿਸਤੌਲ ਤਾਣ ਲੈਣ ਦੀ ਗੱਲ ਕਾਫੀ ਫੈਲੀ ਹੋਈ ਸੀ।ਲੋਕਾਂ ਨੂੰ ਲੱਗਿਆ ਮਾਣਕ
ਵੀ ਗੋਲੀ ਚਲਾਵੇਗਾ।ਪਰ ਉਹਨੇ ਤੋਪ ਚਲਾ ਦਿੱਤੀ।ਤੂੰਬੀ ਰੱਖ ਕੇ ਹਰਮੋਨੀਅਮ
ਲੈ ਲਿਆ ਤੇ ਕੀਰਤਨ ਸ਼ੁਰੂ ਕਰ ਦਿੱਤਾ3
ਦਸ ਕੁ ਮਿੰਟ ਬਾਅਦ ਘਰਦਿਆਂ ਦੀ ਥਾਂ ਲੋਕਾਂ ਨੇ ਈ ਫੁੱਫੜ ਖੜਕਾ ਦਿਤਾ3
3ਪਰ ਗੱਲਾਂ ‘ਚੋਂ ਨਿਕਲਦੀ ਗੱਲ ਮੈਨੂੰ ਜਿਹੜੇ ਵਰਤਾਰੇ ਤੱਕ ਲੈ ਆਈ ਹੈ ਉਹ
ਅਸਲ ਵਿਚ ਇਹਨਾ ਗੱਲਾਂ ਨਾਲੋਂ ਕਿਤੇ ਗੰਭੀਰ ਹੈ।ਸਾਡੀ ਜਾਣਕਾਰੀ ‘ਚ
ਹੋ-ਵਰਤ ਰਹੀਆਂ ਗੱਲਾਂ ਦੇ ਉਹਲੇ ਕੁਛ ਬਹੁਤ ਖਤਰਨਾਕ ਵਾਪਰ ਰਹੇ ਦੀ ਸੋਝੀ
ਮੈਨੂੰ ਅਚਾਨਕ ਹੀ ਇਕ ਦਿਨ ਹੋ ਗਈ।ਮੇਰੇ ਵਰਗਾ ਜਿਹੜਾ ਭਾਸ਼ਾ, ਮਾਤ-ਭਾਸ਼ਾ
ਬਾਰੇ ਬਹੁਤ ਸੁਚੇਤ ਹੋਣ ਦਾ ਦਾਅਵਾ ਕਰਦਾ ਹੈ, ਉਹਦੇ ਲਈ ਤਾਂ ਇਹ ਹਿਲਾ ਕੇ
ਰੱਖ ਦੇਣ ਵਾਲੀ ਗੱਲ ਸੀ3
3ਸੱਤਵੀਂ ‘ਚ ਪੜ੍ਹਦਾ ਮੇਰਾ ਬੇਟਾ ਤਿਸਨੂਰ ਨਹਾ ਰਿਹਾ ਸੀ।ਜਿਵੇਂ ਇਸ ਉਮਰ
ਦੇ ਬਾਥਰੂਮ ਸਿੰਗਰਾਂ ਨਾਲ ਹੁੰਦਾ ਹੈ, ਉੱਚੀ ਉੱਚੀ ਗਾ ਵੀ ਰਿਹਾ ਸੀ-
3ਮੂਹਰੇ ਜੱਟ ਖਾੜਕੂ ਖੜ੍ਹਾ3
ਦਿਲਜੀਤ ਦਾ ਗਾਇਆ ਤੇ ਉਹਦੇ ਤੇ ਹੀ ਫਿਲਮਾਇਆ ਇਹ ਗਾਣਾ ਸਾਡੇ ‘ਚੋਂ
ਬਹੁਤਿਆਂ ਨੇ ਦੇਖਿਆ ਸੁਣਿਆ ਹੋਵੇਗਾ3ਕਿਸੇ ਘੜੀ ਮਾਣਿਆ ਵੀ ਹੋਵੇਗਾ।ਪਰ
ਘੱਟੋ ਘੱਟ ਮੈਂ ਇਹ ਕਦੇ ਨਹੀਂ ਸੋਚਿਆ ਕਿ ਇਹ ਗੀਤ ਆਪਣੇ ਸ਼ਬਦਾਂ ਅਤੇ
ਪਿਕਚਰਾਈਜੇਸ਼ਨ ਦੇ ਕੁਮੇਲ ‘ਚੋਂ ਸਾਡੇ ਸਾਹਿਤ,ਸੱਭਿਆਚਾਰ ਅਤੇ ਇਤਿਹਾਸ ਨਾਲ
ਕਿੰਨੀ ਖਤਰਨਾਕ ਤੋੜ ਭੰਨ ਕਰ ਰਿਹਾ ਹੈ।ਹੇਠ ਲਿਖੀ ਗੱਲਬਾਤ ਨਾਲ ਅੱਖ
ਖੁਲ੍ਹੀ ਤਾਂ ਅੱਖਾਂ ਅੱਗੇ ਨ੍ਹੇਰਾ ਛਾ ਗਿਆ3
”ਖਾੜਕੂ ਪਤੈ ਕੀ ਹੁੰਦੈ?”
ਤਿਸਨੂਰ ਦੀ ਆਵਾਜ਼ ਸੁਣ ਕੇ ਵਰਾਂਡੇ ‘ਚੋਂ ਵੱਡੇ, ਹਰਜੀਤ ਨੇ ਪੁੱਛਿਆ-
”ਹਾਂ” ਪਿੰਡੇ ਤੇ ਪਾਣੀ ਪਾਉਣਾ ਰੋਕ ਕੇ ਤਿਸਨੂਰ ਨੇ ਕਿਹਾ।ਨਿਸ਼ਚਤ ਹੀ
ਛਾਤੀ ਚੌੜੀ ਕਰਕੇ ਤੁਰਦੇ ਤੇ ਹਵਾ ‘ਚ ਗੋਲੀਆਂ ਚਲਾਉਂਦੇ, ਅੱਧ ਨੰਗੀਆਂ
ਕੁੜੀਆਂ ‘ਚ ਨੱਚਦੇ ਤੇ ਬਿਨਾ ਗੱਲੋਂ ਹੂਰਾ-ਮੁੱਕੀ ਹੁੰਦੇ ਦਿਲਜੀਤ ਦੇ ਰੂਪ
ਵਿਚ ਇਕ ਫੁਕਰੇ ਆਸ਼ਕ ਦਾ ਬਿੰਬ ਉਹਦੇ ਸਾਹਮਣੇ ਆਇਆ ਹੋਵੇਗਾ, ਜਦੋਂ ਉਹਨੇ
ਕਿਹਾ-
”ਗੁੰਡਾ!ਬਦਮਾਸ਼!!”
ਫਿਕਰ ਉਦੋਂ ਹੋਰ ਗਹਿਰਾ ਹੋ ਜਾਂਦੈ ਜਦੋਂ ਇਹ ਸੋਚੀਦੈ ਕਿ ਕੱਲ੍ਹ ਨੂੰ
ਗੁਰੂ ਗੋਬਿੰਦ ਸਿੰਘ ਜਾਂ ਭਗਤ ਸਿੰਘ ਦੀ ਖਾੜਕੂ ਰਾਜਨੀਤੀ ਬਾਰੇ ਗੱਲ ਇਹਨਾ
ਬੱਚਿਆਂ ਨਾਲ ਕਿਹੜੇ ਸ਼ਬਦਾਂ ਵਿਚ ਕਰਾਂਗੇ!
-0-
|