-
ਵੈਸੇ ਹੀ ਦਲਿੱਦਰਾਨਾ ਤਬੀਅਤ ਦੇ ਮਾਲਕ ਹੋਣ ਕਰਕੇ, ਇਸ ਵਾਰੀ 'ਸੀਰਤ' ਲਈ ਕੁਝ ਉਚੇਚਾ ਨਹੀਂ
ਲਿਖ ਸਕਿਆ। ਆਸ ਹੈ ਗੁਸਤਾਖ਼ੀ ਨੂੰ ਨਜ਼ਰ ਅੰਦਾਜ਼ ਕਰ ਹੀ ਦਿਓਗੇ ਜੀ।
ਪਹਿਲਾਂ, ਸ਼ਾਇਦ ਤੁਹਾਨੂੰ ਹੈਰਾਨੀ ਹੋਵੇਗੀ ਇਹ ਜਾਣ ਕੇ ਕਿ ਇਸ ਵਾਰੀਂ ਮੈਂ ਬੜਾ ਚਿਰ
ਉਡੀਕਦਾ ਰਿਹਾ ਜਨਵਰੀ ੨੦੧੩ ਦੇ ਅੰਕ ਨੂੰ। ਪਰਚਾ ਮੁੜ ਮੁੜ ਖੋਹਲਾਂ, ਵੇਖਾ ਤੇ ਰਹਿ ਗਏ ਲੇਖ
ਵੀ ਵਾਰੀ ਵਾਰੀ ਪੜ੍ਹੀ ਜਾਵਾਂ ਪਰ ਨਾਲ਼ ਨਾਲ਼ ਸੋਚੀ ਜਾਵਾਂ ਕਿ ਜਨਰਵਰੀ ਦਾ ਪਰਚਾ ਕਿਉਂ ਲੇਟ
ਹੋ ਰਿਹਾ ਹੈ! ਅੱਧਿਉਂ ਵਧ ਜਨਵਰੀ ਬੀਤ ਗਿਆ ਤੇ ਫਿਰ ਪਤਾ ਲੱਗਾ ਕਿ ਜੇਹੜਾ ਪਰਚਾ ਮੈਂ ਰੋਜ
ਖੋਹਲਦਾ ਹਾਂ ਉਹ ਜਨਵਰੀ ਦਾ ਹੀ ਤਾਂ ਹੈ! ਸ਼ਾਇਦ ਇਹ ਬੁਢੇਪੇ ਦੀ ਹੀ 'ਸ਼ਰਾਰਤ' ਹੋਵੇ! ਬਾਣੀ
ਆਖਦੀ ਹੈ, "ਸਤਰ ਕਾ ਮਤਿ ਹੀਣ.... ।" ਹੁਣ ਇਹ ਵੀ ਯਾਦ ਨਹੀਂ ਰਿਹਾ ਕਿ ਫਿਰ ਇਹ ਕਿਵੇਂ
ਪਤਾ ਲੱਗਾ ਕਿ ਇਹ ਪਰਚਾ ਜਨਵਰੀ ਦਾ ਹੀ ਹੈ! ਰੱਬ ਹੀ ਜਾਣੇ!
ਖ਼ੈਰ, ਆਖਣ ਵਾਲ਼ੀ ਗੱਲ ਤਾਂ ਏਹੀ ਹੈ ਕਿ ਹਰੇਕ ਅੰਕ ਪਹਿਲੇ ਨਾਲ਼ੋਂ ਚੰਗੇਰਾ ਹੁੰਦਾ ਜਾਂਦਾਹੈ।
ਰੱਬ ਅੱਗੇ ਅਰਦਾਸ ਹੈ ਕਿ ਉਹ ਇਸ ਪਰਚੇ ਨੂੰ ਚੜ੍ਹਦੀਕਲਾ ਵਿਚ ਹੀ ਰੱਖੀ ਰਖੇ! ਮੇਰੇ ਵਰਗੇ
ਦੀ ਨਜ਼ਰ ਲੱਗਣ ਤੋਂ ਬਚਾਈ ਰੱਖੇ! "ਚਸ਼ਮੇ ਬਦ ਦੂਰ"
ਸੰਤੋਖ ਸਿੰਘ ਆਸਟ੍ਰੇਲੀਆ
-
ਮੈਂ ਸੀਰਤ ਵਿਚ ਤੁਹਾਡੇ ਆਰਟੀਕਲ ਪੜ੍ਹੇ ਹਨ. ਉਹ ਬੜੇ ਪ੍ਰਭਾਵਸ਼ਾਲੀ ਤੇ ਹਕੀਕਤ ਦੀ ਪੂਰੀ
ਤਰਜਮਾਨੀ ਕਰਨ ਵਾਲੇ ਹੁੰਦੇ ਹਨ. ਇਹ ਪੜ੍ਹ ਕੇ ਕਿ ਸੰਧੂਆਂ ਦੀਆਂ ਸੁੱਤਿਆਂ ਦੀਆਂ ਵੀ
ਅੱਧੀਆਂ ਅੱਖਾਂ ਖੁੱਲ੍ਹੀਆਂ ਹੁੰਦੀਆਂ ਨੇ ਬੜਾ ਚੰਗਾ ਲੱਗਾ ਕਿਉਂਕਿ ਇਸ ਨੇ ਮੈਨੂੰ ਆਪਣੇ
ਸਵਰਗਵਾਸੀ ਪਿਤਾ ਦੀ ਯਾਦ ਤਾਜ਼ਾ ਕਰਵਾ ਦਿੱਤੀ. ਇਸ ਕਰਕੇ ਮੈਂ ਤੁਹਾਡੇ ਨਾਲ ਗੱਲ-ਬਾਤ ਕਰਕੇ
ਨਿੱਜੀ ਤੌਰ `ਤੇ ਹੋਰ ਬਹੁਤ ਕੁਝ ਜਾਨਣ ਦੀ ਇੱਛਾ ਰੱਖਦਾ ਹਾਂ. ਕੀ ਮੈਨੂੰ ਆਪਣਾ ਫ਼ੋਨ ਨੰਬਰ
ਭੇਜ ਸਕੋਗੇ?
ਦਿਲਬਾਗ ਸਿੰਘ ਸੰਧੂ-01415768176
-
ਤੁਹਾਡੇ ਸਾਹਿਤਕ ਉੱਦਮ "ਸੀਰਤ" ਬਾਰੇ ਸੁਣਿਆ ਤੇ ਵੈਬਸਾਇਟ ਦੇਖ ਕੇ ਬਹੁਤ ਖੁਸ਼ੀ ਹੋਈ। ਮੈਂ
USA ਦੇ ਸ਼ਹਿਰ ਇੰਡਿਆਨਾਪੋਲਿਸ ਰਹਿੰਦਾ ਹਾਂ। ਇੱਕ Psychiatrist ਹਾਂ। ਸਕੂਲ ਦੇ ਸਮੇਂ
ਤੋਂ ਕਵਿਤਾ, ਕਹਾਣੀਆਂ ਲਿਖਣ ਦਾ ਸ਼ੌਂਕ ਹੈ। ਇੱਕ ਕਵਿਤਾ ਤੁਹਾਡੀ ਨਜ਼ਰ ਕਰ ਰਿਹਾ ਹਾਂ। ਜੇ
"ਸੀਰਤ" ਦੇ ਲਾਇਕ ਲੱਗੇ ਤਾਂ ਕਬੂਲ ਕਰਨਾ। ਮੇਰਾ ਅਸਲੀ ਨਾਮ ਕੰਵਲ ਸਿੱਧੂ ਹੈ ਪਰ "ਕੰਵਲ
ਸੇਲਬਰਾਹੀ" ਦੇ ਨਾਮ ਹੇਠ ਲਿਖਦਾ ਹਾਂ।
-
ਤੁਹਾਡੀ ਕਹਾਣੀ " ਧੂੜ੍ਹ
ਵਿਚਲੇ ਕਣ " ਅਜਮੇਰ ਸਿਧੂ ਦੀ ਇੰਟਰਵੀਓ ਬਹੁਤ ਪਸੰਦ ਆਈ ; ਬਾਕੀ ਕਹਾਣੀਆਂ ਵੀ ਪੜ੍ਹੀਆਂ ;
ਰਘਬੀਰ ਸਿੰਘ ਜੀ ਦਾ ਕਾਲਮ ਪੜ੍ਹ ਕੇ ਖਿਆਲ ਆਇਆ ਕੇ ਕਿੰਨਾ ਕੁਝ ਹੈ ਜਿਸ ਬਾਰੇ ਸਾਨੂੰ ਪਤਾ
ਹੀ ਨਹੀਂ ਹੈ ।।।।ਇੰਡੀਆਂ ਗਈ ਹੋਣ ਕਰ ਕੇ ਸਾਰਾ ਨਹੀਂ ਪੜ੍ਹ ਸਕੀ ।।।।ਡਾਕਟਰ ਗੁਰੂਮੇਲ
ਸਿਧੂ ਜੀ ਤੋਂ ਹਮੇਸ਼ਾ ਕੁਝ ਸਿਖਣ ਨੂੰ ਮਿਲਦਾ ਹੈ ।।।ਜ਼ੁਬੈਰ ਅਹਮਦ ਮੇਰੇ ਚੰਗੇ ਦੋਸਤ ਹਨ ,
ਉਨ੍ਹਾਂ ਦੀ ਇਹ ਕਹਾਨੀ ਮੈਂ ਪਹਿਲਾ ਪੜ੍ਹੀ ਹੋਈ ਸੀ ।।ਉਮੀਦ ਹੈ ਕੀ ਉਨ੍ਹਾਂ ਤੋਂ ਨਵੀਂ
ਕਹਾਨੀ ਸੁਨਣ ਨੂੰ ਮਿਲੇਗੀ । ਬਹੁਤ ਬਹੁਤ ਸ਼ੁਕ੍ਰਿਯਾ ਮੈਂਨੂੰ ਇਸ ਪਰਿਵਾਰ ਵਿਚ ਸ਼ਾਮਿਲ ਕਰਨ
ਲਈ ।।
-ਗੁਲਸ਼ਨ ਦਿਆਲ, ਅਮਰੀਕਾ
-
ਸੀਰਤ ਪੰਜਾਬੀ ਵਿਚ ਛਪਣ
ਵਾਲੇ ਔਨ-ਲਾਈਨ ਪਰਚਿਆਂ ਵਿਚੋਂ ਸਭ ਤੋਂ ਮੁੱਲਵਾਨ ਹੈ। ਇਸ ਵਿਚ ਪੇਸ਼ ਸਮੱਗਰੀ ਬਹੁਤ ਸਾਰੇ
ਸਾਹਿਤਕ, ਇਤਿਹਾਸਕ ਤੇ ਸਭਿਆਚਾਰਕ ਪੱਖਾਂ ਤੋਂ ਪਾਠਕਾਂ ਨੂੰ ਜਾਣੂ ਕਰਵਾਉਂਦੀ ਹੈ। ਪੰਜਾਬੀ
ਸਾਹਿਤ ਦੇ ਵੱਡੇ ਲਿਖਾਰੀਆਂ ਨੂੰ ਛਾਪਣਾ ਵੀ ਸੀਰਤ ਦੇ ਹਿੱਸੇ ਆਇਆ ਹੈ। ਅਸੀਂ ਦੁਆ ਕਰਦੇ
ਹਾਂ ਕਿ ਸੀਰਤ ਹੋਰ ਬੁਲੰਦੀਆਂ ਸਰ ਕਰੇ।
-ਹਰਜੋਤ ਸਿੰਘ, ਮਿਲਾਨ
-
ਪਿਛਲੇ ਸਾਲਾਂ ਵਿਚ ਤੁਸੀਂ
ਸਿਵਾਇ ਕਲਾਸਿਕ ਕਹਾਣੀਆਂ ਦੇ ਹੋਰ ਕਹਾਣੀਕਾਰਾਂ ਦੀਆਂ ਕਹਾਣੀਆਂ ਨਹੀਂ ਸੀ ਪ੍ਰਕਾਸਿ਼ਤ
ਕਰਦੇ। ਹੁਣ ਨਵੀਂ ਤਬਦੀਲੀ ਵੇਖੀ ਹੈ। ਕਿਸੇ ਵੱਡੇ ਲੇਖਕ ਦੀ ਰੜ੍ਹੀ ਹੋਈ ਕਹਾਣੀ ਛਾਪਣ ਦੇ
ਨਾਲ ਤੁਸੀਂ ਸਮਕਾਲੀ ਲੇਖਕਾਂ ਦੀਆਂ ਕਹਾਣੀਆਂ ਛਾਪਦੇ ਹੋ। ਪਿਛਲੇ ਕਿਸੇ ਅੰਕ ਵਿਚ ਹਰਜੀਤ
ਅਟਵਾਲ ਦੀ ਕਹਾਣੀ ਵਧੀਆ ਸੀ। ਇਸ ਵਾਰੀ ਸੰਤੋਖ ਧਾਲੀਵਾਲ ਦੀ ਕਹਾਣੀ ਵੀ ਬੜੀ ਪਸੰਦ ਆਈ।
ਇਕਬਾਲ ਰਾਮੂਵਾਲੀਆ ਦਾ ਗੱਲ ਕਹਿਣ ਦਾ ਢੰਗ ਵੀ ਵੱਖਰਾ ਹੀ ਹੈ। ਮੈਂ ਵੀ ਕਹਾਣੀ ਲਿਖਦਾ ਹਾਂ।
ਕੀ ਤੁਸੀਂ ਨਵੇਂ ਲੇਖਕਾਂ ਦੀਆਂ ਕਹਾਣੀਆਂ ਵੀ ਛਾਪਣਾ ਪਸੰਦ ਕਰਦੇ ਹੋ?
ਹਰਭਜਨ ਸਿੰਘ ਰਾਠੌਰ, ਨਵੀਂ ਦਿੱਲੀ
-
ਅਫ਼ਜ਼ਲ ਤੌਸੀਫ਼ ਨਾਲ
ਅਜਮੇਰ ਸਿੱਧੂ ਦੀ ਮੁਲਾਕਾਤ ਬਹੁਤ ਚੰਗੀ ਲੱਗੀ। ਲੇਖਕਾ ਦਾ ਸਵੈਮਾਣ ਤੇ ਗੱਲ ਕਰਨ ਦਾ ਢੰਗ
ਮਨ ਮੋਹ ਲੈਣ ਵਾਲਾ ਹੈ। ਜਾਪਦਾ ਹੈ ਸੀਰਤ ਨੇ ਲੇਖਕਾਂ ਦੀਆਂ ਮੁਲਾਕਾਤਾਂ ਛਾਪਣ ਦਾ
ਸਿਲਿਸਿਲਾ ਸ਼ੁਰੂ ਕਰ ਲਿਆ ਹੈ। ਇਹ ਬੜੀ ਚੰਗੀ ਗੱਲ ਹੈ। ਇੰਝ ਲੇਖਕ ਦੀ ਸਖ਼ਸੀਅਤ ਨੂੰ ਪਾਠਕ
ਨੇੜੇ ਤੋਂ ਜਾਣ ਸਕਦਾ ਹੈ। -ਹਾਂਗਕਾਂਗ