ਧੀ
ਮਾਂ ਤੂੰ ਮੈਨੂੰ ਪੁੱਤ ਪੁੱਤ ਨਾ ਕਿਹਾ ਕਰ
ਮੈਨੂ ਇੰਜ ਲਗਦਾ ਜਿਵੇ
ਤੇਰੀ ਸੱਧਰ ਅਧੂਰੀ ਹੈ
ਮੈਨੂ ਧੀ ਹੀ ਰਹਿਣ ਦੇ
ਬੜੇ ਇਲ੍ਜ਼ਾਮ ਹਨ ਅਜ ਕਲ
ਇਸ ਰਿਸ਼ਤੇ ਦੇ ਮੱਥੇ ਤੇ
ਮੈਨੂੰ ਰਹਿਣ ਦੇ
ਧਰਤ ਦੇ ਨਾਲ ਹੀ ਜੁੜੀ
ਉਪਜਣਾ ਤੇ ਬਿਨਸ ਜਾਣਾ ਹੀ
ਸਭ ਤੋ ਵਡਾ ਮਾਣ
ਐਵੇ ਲੋਗ ਕਹਿੰਦੇ ਹਨ
ਪੁੱਤਾ ਵਾਂਗ ਪਾਲੀ ਧੀ
ਮੈਨੂੰ ਤੇਰੀ ਧੀ ਹੋਣ ਦਾ ਮਾਣ ਹੈ
ਦੇਖ ਮੈ ਦਿਖਦੀ ਵੀ ਤੇਰ ਵਾਂਗ ਹਾਂ
ਤੇਰੀਆਂ ਚੁੰਨੀਆਂ ਕਿੰਨੀਆ ਫਬਦੀਆਂ ਹਨ
ਪੈਰੀਂ ਝਾਂਜਰਾਂ
ਹਥਾਂ ਵਿਚ ਵੰਗਾਂ
ਮੈ ਤੇਰੀ ਅਣਖ ਬਣਾਗੀ
ਜਿਵੇ ਮੈਨੂ ਮਾਣ ਤੇਰੀ ਧੀ ਹੋਣ ਦਾ
ਤੈਨੂ ਵੀ ਮਾਣ ਹੋਵੇਗਾ
ਸ਼ੇਰਨੀ ਧੀ ਤੇ
ਭਲਾ ਫਿਰ ਪੂਛੇੰਗੀ
ਸ਼ੇਰਨੀ ਹੀ ਕਿਉਂ
ਹੋਰ ਸਭਿਆਚਾਰ ਕਿਥੇ ????????????
-0-
|