੨ ਫਰਵਰੀ ੧੯੧੫: ਗ਼ਦਰ ਪਾਰਟੀ ਦੇ ਪਹਿਲੇ ਸੱਤ ਸ਼ਹੀਦਾਂ ਨੂੰ, ਫਿਰੋਜ਼ਪੁਰ
ਸੈਸ਼ਨ ਜੱਜ ਵੱਲੋਂ ਫ਼ਾਂਸੀ ਦੀ ਸਜ਼ਾ (ਸਾਕਾ):
੨੭ ਨਵੰਬਰ ੧੯੧੪, ਫਿਰੋਜ਼ਪੁਰ-ਮੋਗਾ ਸੜਕ 'ਤੇ ਮਿਸਰੀਵਾਲੇ ਪੁਲ 'ਤੇ ਪੁਲਿਸ
ਮੁਕਾਬਲਾ।
੫ ਫਰਵਰੀ ੧੯੨੨: ਕਾਂਗਰਸ ਦੀ ਨਾ-ਮਿਲਵਰਤਨ ਲਹਿਰ: ਚੌਰੀ ਚੌਰਾ ਕਾਂਡ:
ਅਗਸਤ ੧੯੨੦ ਤੋਂ ਵਿੱਢੀ ਗਈ ਕਾਂਗਰਸ ਦੀ ਨਾ-ਮਿਲਵਰਤਨ ਲਹਿਰ ਉਦੋਂ ਪੂਰੇ
ਜੋਬਨ 'ਤੇ ਸੀ, ਜਦੋਂ ਯੂæਪੀæ ਦੇ ਗੋਰਖਪੁਰ ਜ਼ਿਲ•ੇ ਦੇ ਚੌਰੀ ਚੌਰਾ ਥਾਣੇ
ਵਿਖੇ ਵਾਪਰੀ ਸੀ , ਇਹ ਘਟਨਾ, ਜਿਸ ਦੀ ਓਟ ਵਿਚ ਗਾਂਧੀ ਜੀ ਨੇ ਬਿਨਾਂ
ਕਿਸੇ ਹੋਰ ਆਗੂ ਨਾਲ ਸਲਾਹ-ਮਸ਼ਵਰਾ ਕੀਤੇ (੧੨ ਫਰਵਰੀ ਨੂੰ) ਲਹਿਰ ਦਾ ਭੋਗ
ਪਾ ਦਿੱਤਾ ਸੀ।
(ਘਟਨਾ): ੫ ਫਰਵਰੀ ਵਾਲੇ ਦਨ ਚੌਰਾ ਚੌਰੀ ਥਾਣੇ ਦੇ ਪੁਲਿਸੀਆਂ ਨੇ ਪੁਰਅਮਨ
ਵਿਖਾਵਾਕਾਰੀਆਂ 'ਤੇ ਅੰਨ•ੇਵਾਹ ਗੋਲੀਆਂ ਚਲਾਈਆਂ ਤੇ ਗੋਲੀ-ਸਿੱਕਾ ਮੁਕ
ਜਾਣ 'ਤੇ ਥਾਣੇ ਅੰਦਰ ਜਾ ਲੁਕੇ। ਭੜਕੀ ਹੋਈ ਭੀੜ ਨੇ ਥਾਣੇ ਦੀ ਇਮਾਰਤ ਨੂੰ
ਅੱਗ ਲਾ ਦਿੱਤੀ, ਜਿਸ ਕਾਰਨ ਅੰਦਰਲੇ ਪੁਲਸੀਏ ਸੜ ਮਰੇ।
ਏਸ ਸਿਲਸਿਲੇ ਵਿਚ ਪਹਿਲਾਂ ੧੭੫ ਵਿਅਕਤੀਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ
ਗਈ, ਪਿੱਛੋਂ ਹਾਈ ਕੋਰਟ ਨੇ ਇਨ•ਾਂ 'ਚੋਂ ੧੫੮ ਦੀ ਫਾਂਸੀ ਤੋੜ ਕੇ ਉਮਰ
ਕੈਦ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ।
੨੫ ਫਰਵਰੀ ਵਾਲੇ ਦਿਨ: ਪੁਲਿਸ ਨੇ ੫੦੦੦ ਲੋਕਾਂ ਵੱਲੋਂ ਕੀਤੇ ਗਏ ਮੁਜ਼ਾਹਰੇ
ਦੇ ਇਕ ਆਗੂ ਨੂੰ ਫੜ ਕੇ ਮੌਕੇ 'ਤੇ ਹੀ ਬੇਤਹਾਸ਼ਾ ਕੁੱਟਣ ਦੇ ਵਿਰੋਧ ਵਿਚ
ਭੜਕੀ ਹੋਈ ਭੀੜ ਨੂੰ ਖਿੰਡਾਉਣ ਲਈ ਗੋਲੀ ਚਲਾਈ, ਜਿਸ ਨਾਲ ਤਿੰਨ ਵਿਅਕਤੀ
ਮੌਕੇ 'ਤੇ ਸ਼ਹੀਦ ਹੋਏ।
੮ ਫਰਵਰੀ ੧੯੩੨:
ਬੰਗਾਲ ਦੇ ਗਵਰਨਰ ਉਪਰ ਕਲਕੱਤਾ ਯੂਨੀਵਰਸਿਟੀ ਕਾਨਵੋਕੇਸ਼ਨ ਮੌਕੇ ਡਿਗਰੀ
ਲੈਣ ਆਈ ਇਕ ਵਿਦਿਆਰਥਣ ਬੀਨਾ ਦਾਸ ਨੇ ਆਪਣੇ ਗਾਊਨ 'ਚੋਂ ਪਿਸਤੌਲ ਕੱਢ ਕੇ
ਗਵਰਨਰ 'ਤੇ ਗੋਲੀ ਚਲਾਈ, ਪਰ ਨਿਸ਼ਾਨਾ ਉਕ ਗਿਆ।
ਏਸ ਲੜਕੀ ਨੂੰ ਉਹਦੇ ਪਿਤਾ ਜੀ ਨੇ, ਜੋ ਨੇਤਾ ਜੀ ਸੁਭਾਸ਼ ਦੇ ਵੀ ਉਸਤਾਦ
ਸਨ, ਨੇ ਖ਼ੁਦ ਬੇਟੀ ਨੂੰ ਏਸ ਮਿਸ਼ਨ ਲਈ ਤਿਆਰ-ਬਰ-ਤਿਆਰ ਕਰਕੇ ਤੋਰਿਆ ਸੀ।
੮ ਫਰਵਰੀ ੧੮੮੩ :
ਸ਼ਹੀਦ ਮਦਨ ਲਾਲ ਢੀਂਗਰਾ ਦਾ ਜਨਮ ਹੋਇਆ, ਜਿਸ ਨੇ ੧੭ ਅਗਸਤ ੧੯੦੯ ਨੂੰ
ਇੰਗਲੈਂਡ ਵਿਖੇ ਮਾਤਰਭੂਮੀ ਦੀ ਆਜ਼ਾਦੀ ਹਿੱਤ ਜਾਨ ਨਿਛਾਵਰ ਕੀਤੀ ਸੀ।
੧੦ ਫਰਵਰੀ ੧੯੧੬ :
ਪ੍ਰਸਿੱਧ ਗ਼ਦਰੀ ਆਗੂ ਪੰਡਤ ਸੋਹਨ ਲਾਲ ਦੀ ਬਰਮਾ ਵਿਚ ਗ੍ਰਿਫਤਾਰੀ ਹੋਈ।
੧੯ ਫਰਵਰੀ ੧੯੪੬ (ਬੰਬਈ):
ਨੇਵੀ ਦੇ ਜਹਾਜ਼ੀਆਂ ਦਾ ਵਿਦਰੋਹ: ਜੋ ਵਿਦੇਸ਼ੀ ਰਾਜ ਦੇ ਕਫ਼ਨ ਵਿਚ ਆਖਰੀ ਮੇਖ਼
ਵਾਂਗ ਸੀ; ਜੋ ੧੯ ਫਰਵਰੀ ਸਵੇਰੇ ਸ਼ੁਰੂ ਹੋਇਆ ਸੀ ਤੇ ਰਾਤ ਪੈਣ ਤੋਂ
ਪਹਿਲਾਂ ਹੀ ਲੰਡਨ ਸਰਕਾਰ ਨੇ 'ਹਾਊਸ ਆਫ ਲਾਰਡਜ਼' ਅੰਦਰ ਕੈਬਿਨਟ ਮਿਸ਼ਨ
ਭੇਜਣ ਦਾ ਐਲਾਨ ਕੀਤਾ ਜਿਸ ਦਾ ਮੁੱਖ ਕਾਰਜ ਹਿੰਦੋਸਤਾਨ ਨੂੰ ਆਜ਼ਾਦ ਕਰਨ ਦੇ
ਤੌਰ-ਤਰੀਕੇ ਤੈਅ ਕਰਨਾ ਸੀ।
(੧੯-੨੨ ਫਰਵਰੀ ੧੯੪੬) ਦੇ ਤਿੰਨ ਦਿਨਾਂ ਦੌਰਾਨ ਜਹਾਜ਼ੀਆਂ ਤੇ ਜਨਤਾ ਦੇ
ਸਾਂਝੇ ਜਲੂਸਾਂ-ਵਿਖਾਵਿਆਂ 'ਤੇ ਅੰਨ•ੇਵਾਹ ਗੋਲੀਆਂ ਚਲਾਉਣ ਨਾਲ ਸੈਂਕੜੇ
ਹਿੰਦੀ, ਬੰਬਈ ਦੇ ਗਲੀ ਬਾਜ਼ਾਰਾਂ ਵਿਚ ਸ਼ਹੀਦ ਤੇ ਅਣਗਿਣਤ ਫੱਟੜ ਹੋਏ ਸੀ।
ਉਰਦੂ ਸ਼ਾਇਰ ਸਾਹਿਰ ਲੁਧਿਆਣਵੀ ਨੇ ਜਿਸ ਬਾਰੇ ਕਵਿਤਾ ਲਿਖੀ ਸੀ 'ਯਿਹ
ਕਿਸਕਾ ਲਹੂ ਹੈ ਕੌਣ ਮਰਾ?' ਜਿਸ ਦੀ ਇਕ ਤੁਕ ਸੀ
'ਜੰਤਾ ਕਾ ਲਹੂ ਫ਼ੌਜੋਂ ਸੇ ਮਿਲਾ,
ਫ਼ੌਜੋਂ ਦਾ ਲਹੂ ਜੰਤਾ ਸੇ ਮਿਲਾ।'
20 ਫਰਵਰੀ 1921: ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ:
ਜਦੋਂ ੧੫੦ ਪੁਰਅਮਨ ਸ਼ਰਧਾਲੂ ਜਾਪ ਕਰਦੇ ਹੋਏ ਸਵੇਰੇ ਛੇ ਕੁ ਵਜੇ ਗੁਰਦੁਆਰਾ
ਸਾਹਿਬ ਜਨਮ ਅਸਥਾਨ ਮੱਥਾ ਟੇਕਣ ਲਈ ਅੰਦਰ ਦਾਖਲ ਹੋਏ ਤਾਂ ਗੁਰਦੁਆਰੇ 'ਤੇ
ਸਰਕਾਰੀ ਸ਼ਹਿ ਨਾਲ ਕਾਬਜ਼ ਐਸ਼ਪਰਸਤ ਮਹੰਤ ਨਰੈਣ ਦਾਸ, ਜੋ ਸੰਗਤ ਦੇ ਦਰਸ਼ਨਾਂ
ਲਈ ਆਉਣ ਬਾਰੇ ਸੂਚਨਾ ਸੀ, ਨੇ ਆਪਣੇ ਪਾਲਤੂ ਬਦਮਾਸ਼, ਹਰ ਤਰ•ਾਂ ਦੇ
ਹਥਿਆਰਾਂ ਨਾਲ ਲੈੱਸ, ਸ਼ਰਧਾਲੂਆਂ 'ਤੇ ਛੱਡ ਦਿੱਤੇ, ਜਿਨ•ਾਂ ਨੇ ਮੱਥਾ
ਟੇਕਣ ਆਏ ਸਿੰਘਾਂ ਨੂੰ ਪਹਿਲਾਂ ਕੋਹ-ਕੋਹ ਕੇ ਮਾਰਿਆ ਤੇ ਫਿਰ ਮ੍ਰਿਤਕ
ਦੇਹਾਂ ਦੇ ਢੇਰ ਲਾ ਕੇ, ਮਿੱਟੀ ਦਾ ਤੇਲ ਪਾ, ਅੱਗ ਲਾ ਦਿੱਤੀ, ਹੋਰ ਤਾਂ
ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਣ ਸਰੂਪ 'ਤੇ ਵੀ ਛਵ•ੀਆਂ ਗੋਲੀਆਂ
ਲੱਗੀਆਂ ਸਨ।
ਕੀ ੯੦ ਸਾਲ ਬੀਤ ਜਾਣ ਪਿੱਛੋਂ ਵੀ ਕਿ ਇਹ ਕੋਈ ਛੋਟੀ ਜਿਹੀ ਓਕਾਈ ਹੈ ਕਿ
ਇਨ•ਾਂ ੧੫੦ ਸ਼ਹੀਦਾਂ ਵਿਚੋਂ ਕੇਵਲ ੯੦ ਕੁ ਦੀ ਸ਼ਨਾਖਤ ਹੀ ਹੋ ਸਕੀ ਹੈ,
ਜਦਕਿ ਬਾਕੀ ਦੇ ੬੦ 'ਗ਼ੁਮਨਾਮ' ਹੀ ਪਏ ਹਨ?
੨੧ ਫਰਵਰੀ ੧੯੨੪: ਜੌਤੋ ਮੋਰਚਾ: ਪੁਰਅਮਨ ਜੱਥੇ 'ਤੇ ਫਾਇਰਿੰਗ:
ਇਹ ਮੋਰਚਾ, ਇਕ-ਇਕੱਲੇ ਕੌਮ ਪ੍ਰਸਤ, ਨਾਭਾ ਰਿਆਸਤ ਦੇ ਮਹਾਰਾਜ ਰਿਪੂਦਮਨ
ਸਿੰਘ ਨੂੰ ਗੱਦੀਓਂ ਲਾਹ ਕੇ, ਰਿਆਸਤ ਦਾ ਬੰਦੋਬਸਤ ਅੰਗਰੇਜ਼ ਸਰਕਾਰ ਦੇ
ਹਥਿਆ ਲੈਣ ਉੁਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ 'ਤੇ
ਗੁਰਦੁਆਰਾ ਸਾਹਿਬ ਗੰਗਸਰ - ਜੈਤੋ ਵਿਖੇ ਆਰੰਭੇ ਗਏ ਅਖੰਡ ਪਾਠ ਨੂੰ
ਅੰਗਰੇਜ਼ੀ ਪੁਲਿਸ ਦੁਆਰਾ ੧੪ ਸਤੰਬਰ ੧੯੨੩ ਨੂੰ ਖੰਡਤ ਕਰ ਦਿੱਤੇ ਜਾਣ
ਵਿਰੁੱਧ ਰੋਸ ਵੱਜੋਂ ਵਿੱਢਿਆ ਗਿਆ ਸੀ।
ਇਸ ਮੋਰਚੇ ਦੀ ਰੂਪਰੇਖਾ ਸੀ ਪੰਜ-ਪੰਜ ਸੌ ਦਾ ਸ਼ਹੀਦੀ ਜੱਥਾ ਸ੍ਰੀ ਅਕਾਲ
ਤਖ਼ਤ ਸਾਹਿਬ, ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪੁਰਅਮਨ ਰਹਿਣ ਦਾ ਪਰਣ ਕਰਕੇ
ਰਵਾਨਾ ਹੁੰਦਾ। ਪਹਿਲਾ ਜੱਥਾ ੯ ਫਰਵਰੀ ੧੯੨੪ ਨੂੰ ਅੰਮ੍ਰਿਤਸਰੋਂ ਪੈਦਲ ਚਲ
ਕੇ ੨੧ ਫਰਵਰੀ ਨੂੰ ਜਦੋਂ ਗੁਰਦੁਆਰਾ ਟਿੱਬੀ ਸਾਹਿਬ ਕੋਲ ਪਹੁੰਚਿਆ, ਜਿਸ
ਦਾ ਮਕਸਦ ਕੇਵਲ ਗੰਗਸਰ - ਜੈਤੋ ਪਹੁੰਚ ਕੇ ਦੁਬਾਰਾ ਅਖੰਡ ਪਾਠ ਆਰੰਭ ਕਰਨਾ
ਹੀ ਸੀ ਤਾਂ ਜੱਥੇ 'ਤੇ ਗੋਲੀਆਂ ਦੀ ਬੁਛਾੜ ਕੀਤੀ ਗਈ, ਜਿਸ ਨਾਲ ੨੯
ਵਲੰਟੀਅਰ ਮੌਕੇ 'ਤੇ ਹੀ ਸ਼ਹੀਦ ਹੋ ਗਏ, ੩੩ ਜ਼ਖਮੀ ਹੋਏ ਤੇ ਕਈਆਂ ਨੂੰ
ਦੂਰ-ਦੁਰਾਡੇ ਲਿਜਾ ਕੇ ਤਸੀਹੇ ਦਿੱਤੇ ਗਏ, ਜਿਸ ਕਾਰਨ ਕਈਆਂ ਦੀਆਂ ਜਾਨਾਂ
ਵੀ ਗਈਆਂ ਸਨ।
੨੦-੨੨ ਫਰਵਰੀ ੧੯੧੫: ਸਿੰਘਾਪੁਰ ਦਾ ਫ਼ੌਜੀ ਵਿਦਰੋਹ:
ਸੈਂਕੜੇ ਸ਼ਹੀਦ ਸਿੰਘਾਪੁਰ ਸਥਿਤ ੫ ਨੇਟਿਵ (ਂਅਟਵਿe) ਲਾਈਨ ਇਨਫੈਂਟਰੀ ਦੇ
ਵਿਦਰੋਹੀਆਂ 'ਚੋਂ ੪੧ ਨੂੰ ਸ਼ਰੇਆਮ ਥਮਲਿਆਂ ਨਾਲ ਬੰਨ• ਕੇ ਗੋਲੀਆਂ ਦਾ
ਨਿਸ਼ਾਨਾ ਬਣਾਇਆ ਗਿਆ। ਇਸ ਭਿਆਨਕ ਦ੍ਰਿਸ਼ ਦੀ ਕੈਮਰਾ ਤਸਵੀਰ ਉਪਲਬਧ ਹੈ (ਜੋ
ਦਾਸ ਵੱਲੋਂ ਚੰਡੀਗੜ• ਦੇ ਸੈਕਟਰ ੧੭, ਸੈਂਟਰਲ ਸਟੇਟ ਲਾਇਬਰੇਰੀ ਦੀ
ਬੇਸਮੈਂਟ ਵਿਚ ਸਥਾਪਤ ਨੈਸ਼ਨਲ ਗੈਲਰੀ ਆਫ਼ ਪੋਰਟਰੇਟਸ ਵਿਚ ਫ਼ੌਜੀ ਸ਼ਹੀਦਾਂ
ਵਾਲੇ ਪੈਨਲ ਵਿਚ ਪ੍ਰਦਰਸ਼ਤ ਕੀਤੀ ਗਈ ਹੋਈ ਹੈ)।
ਇਨ•ਾਂ ਤੋਂ ਇਲਾਵਾ ੮੩ ਨੂੰ ਫ਼ਾਂਸੀ, ੩੪ ਨੂੰ ਉਮਰ ਕੈਦ ਤੇ ੩੪ ਨੂੰ ਦਸ-ਦਸ
ਸਾਲ ਸਖ਼ਤ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਸਨ।
੨੭ ਫਰਵਰੀ ੧੯੨੬: ਛੇ ਬੱਬਰ ਅਕਾਲੀ ਸੰਗਰਾਮੀਆਂ ਨੂੰ ਫ਼ਾਂਸੀ:
ਜਥੇਦਾਰ ਕਿਸ਼ਨ ਸਿੰਘ ਗੜਗੱਜ (ਪਿੰਡ ਵੜਿੰਗ, ਜਲੰਧਰ), ਸ਼ ਕਰਮ ਸਿੰਘ
(ਮਾਨਕੋ-ਜਲੰਧਰ), ਸ਼ ਨੰਦ ਸਿੰਘ (ਘੁੜਿਆਲ-ਜਲੰਧਰ), ਸ਼ ਦਲੀਪ ਸਿੰਘ
(ਧਾਮੀਆਂ-ਹੁਸ਼ਿਆਰਪੁਰ), ਸ਼ ਧਰਮ ਸਿੰਘ (ਹਯਾਤਪੁਰ-ਹੁਸ਼ਿਆਰਪੁਰ) ਤੇ ਸ਼
(ਬਾਬੂ) ਸੰਤਾ ਸਿੰਘ ਨਿਧੜਕ (ਛੋਟੀ ਹਰਿਉਂ-ਲੁਧਿਆਣਾ) ਜਿਨ•ਾਂ ਨੇ ਨਿਧੜਕ
ਹੋ ਕੇ ਆਪਣੀ ਕਲਮ ਨਾਲ ਅਦਾਲਤ ਵਿਚ ਆਪਣਾ ਇਕਬਾਲੀਆ ਵੰਗਾਰਵਾਂ ਤੇ
ਵਿਸਥਾਰਪੂਰਵਕ ਬਿਆਨ ਪੇਸ਼ ਕੀਤਾ, ਜਿਸ ਤਰ•ਾਂ ਕਿ ਉਨ•ਾਂ ਤੋਂ ਪਹਿਲਾਂ
ਸ਼ਹੀਦ ਮਦਨ ਲਾਲ ਢੀਂਗਰਾ ਨੇ ਤੇ ਪਿੱਛੋਂ ਜਾ ਕੇ ਸ਼ਹੀਦ ਭਗਤ ਸਿੰਘ ਨੇ ਕੀਤਾ
ਸੀ। ਇਹ ਬਿਆਨ ਮੂਲ ਰੂਪ ਵਿਚ ਲੋਕਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਤ ਪੁਸਤਕ -
''ਬੱਬਰ ਅਕਾਲੀ ਲਹਿਰ: ਕੁਝ ਸਮਕਾਲੀ ਦਸਤਾਵੇਜ਼'' ਵਿਚ ਸ਼ਾਮਲ ਹੈ।
ਇਨ•ਾਂ ਕੌਮੀ ਹੀਰਿਆਂ ਦੀ ਕੁਰਬਾਨੀ ਤੋਂ ਪ੍ਰਭਾਵਤ ਹੋ ਕੇ ਸ਼ਹੀਦ ਭਗਤ ਸਿੰਘ
ਨੇ ਪਹਿਲਾ 'ਸ਼ਹੀਦਾ ਸਾਰ' ਲੇਖ ਲਿਖਿਆ ਸੀ 'ਹੋਲੀ ਦੇ ਦਿਨ ਖੂਨ ਕੇ
ਛੀਂਟੇਂ' (ਹਿੰਦੀ ਅਖਬਾਰ 'ਪ੍ਰਤਾਪ' ਵਿਚ)
੨੭ ਫਰਵਰੀ ੧੯੩੧: ਚੰਦਰ ਸ਼ੇਖਰ ਆਜ਼ਾਦ ਦੀ ਸ਼ਹਾਦਤ:
ਸਵੇਰੇ ੧੦-੧੧ ਵਜੇ, ਐਲਫ਼ਰਡ (ਹੁਣ 'ਆਜ਼ਾਦ') ਪਾਰਕ, ਅਲਾਹਾਬਾਦ ਅੰਦਰ
ਪੁਲਿਸ ਨਾਲ ਮੁਕਾਬਲਾ ਕਰਦੇ ਸ਼ਹੀਦ ਹੋਏ; ਉਨ•ਾਂ ਨਾਲ ਉਸ ਵੇਲੇ ਇਕੋ ਸਾਥੀ
ਸੁਖਦੇਵ ਰਾਜ ਐਮ ਏ ਸੀ। ਸ਼ੁਰੂ ਵਿਚ ਦੁਵੱਲੀ ਗੋਲੀਬਾਰੀ ਵਿਚ ਪਹਿਲਾਂ ਆਜ਼ਾਦ
ਦੇ ਸੱਜੇ ਪੱਟ 'ਤੇ ਗੋਲੀ ਲੱਗੀ, ਜਿਸ ਕਾਰਨ ਉਹ ਖੜ•ੇ ਵੀ ਨਹੀਂ ਰਹਿ ਸਕਦੇ
ਸੀ। ਦੂਜੀ ਗੋਲੀ ਉਨ•ਾਂ ਦੇ ਸੱਜੇ ਮੋਢੇ ਦੀ ਬਾਂਹ ਵਾਲੇ ਜੋੜ 'ਤੇ ਲੱਗੀ,
ਜਿਸ ਪਿੱਛੋਂ ਉਹ ਕੇਵਲ ਆਪਣੇ ਖੱਬੇ ਹੱਥ ਨਾਲ ਫਾਇਰ ਕਰਦੇ ਰਹੇ ਤੇ ਫੇਰ ਵੀ
ਨਿਸ਼ਾਨੇ 'ਤੇ ਹੀ ਗੋਲੀਆਂ ਦਾਗੀਆਂ। ਇਸ ਪੜਾਅ 'ਤੇ ਉਨ•ਾਂ ਨੇ ਸੁਖਦੇਵ ਰਾਜ
ਨੂੰ ਉਥੋਂ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਆਜ਼ਾਦ ਦੀ ਸ਼ਹਾਦਤ ਆਪਣੀ ਚਲਾਈ
ਗੋਲੀ ਨਾਲ ਨਹੀਂ ਬਲਕਿ ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਹੋਈ ਪ੍ਰਤੀਤ
ਹੁੰਦੀ ਹੈ।
-0- |