Welcome to Seerat.ca
Welcome to Seerat.ca

ਸੰਤਾਲ਼ੀ ਵੇਲੇ ਲੋਕਾਂ ਦੇ ਰਾਖੇ ਪੰਜਾਬੀ ਕਮਿਉਨਿਸਟ

 

- ਇੰਦਰ ਸਿੰਘ ਮੁਰਾਰੀ

ਨਾਵਲ ਅੰਸ਼ / ਅਲਵਿਦਾ ਇੰਗਲੈਂਡ

 

- ਹਰਜੀਤ ਅਟਵਾਲ

ਅੰਗਰੇਜ਼ੀ ਨਾਲ਼ ਦੂਸਰੀ ਲੜਾਈ!

 

- -ਇਕਬਾਲ ਰਾਮੂਵਾਲੀਆ

ਜਿਊਣ ਜੋਗੇ

 

- ਸੁਖਵੰਤ ਕੌਰ ਮਾਨ

ਆਪਣੇ ਰੂਪਾਕਾਰਕ ਧਰਮ ਤੋਂ ਅਵੇਸਲੀ ਹੋ ਰਹੀ ਪੰਜਾਬੀ ਕਹਾਣੀ

 

- ਡਾ. ਬਲਦੇਵ ਸਿੰਘ ਧਾਲੀਵਾਲ

ਪਟਿਆਲੇ ਦਾ ਭੂਤਵਾੜਾ

 

- ਸਤਿੰਦਰ ਸਿੰਘ ਨੂਰ

ਮੰਨ ਭਗਵਾਨ ਕੌਰੇ ਦੁਨੀਆਂ ਬਦਲ ਗਈ ਸਾਰੀ

 

- ਐਸ. ਅਸ਼ੋਕ ਭੌਰਾ

ਪੰਜਾਬੀ ਸ਼ਬਦ-ਕਰਮੀ: ਤਰਲੋਚਨ ਸਿੰਘ ਗਿੱਲ

 

- ਉਂਕਾਰਪ੍ਰੀਤ

ਛੇਹਰਟੇ ਵਾਲੇ ਬਾਬੇ

 

- ਸੁਖਦੇਵ ਸਿੰਘ ਸੇਖੋਂ

ਲਿੰਕਨ ਮੈਮੋਰੀਅਲ ਤੇ ਡਾ. ਮਾਰਟਨ ਲੂਥਰ ਕਿੰਗ ਜੂਨੀਅਰ ਮੈਮੋਰੀਅਲ

 

- ਚਰਨਜੀਤ ਸਿੰਘ ਪੰਨੂੰ

ਗੁਰਬਚਨ ਸਿੰਘ ਭੁੱਲਰ ਦੇ ਖਤ

 

- ਬਲਦੇਵ ਸਿੰਘ ਧਾਲੀਵਾਲ

ਤਿੰਨ ਹਾਇਬਨ

 

- ਗੁਰਮੀਤ ਸੰਧੂ

ਨਜ਼ਮ ‘ਨਵਾਂ ਸਾਲ’, ਗਿਆਰਾਂ ਛੋਟੀਆਂ ਨਜ਼ਮਾਂ, ਇੱਕ ਗੀਤ ਅਤੇ ਇਕ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਗ਼ਜ਼ਲ

 

- ਉਲਫ਼ਤ ਬਾਜਵਾ

ਗ਼ਜ਼ਲ

 

- ਉਂਕਾਰਪਰੀਤ

ਗ਼ਜ਼ਲ

 

- ਗੁਰਦਾਸ ਪਰਮਾਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਬਾਅ ਉਡੀਕ ਰੱਖੀ ਅਸੀਂ ਜ਼ਰੂਰ ਆਵਾਂਗੇ

 

- ਕਰਨ ਬਰਾੜ

ਰੰਗ-ਬਰੰਗੇ ਫੁੱਲ-1

 

- ਵਰਿਆਮ ਸਿੰਘ ਸੰਧੂ

ਸਾਂਭ ਲੋ ਮਾਪੇ ਰੱਬ ਮਿਲਜੂਗਾ ਆਪੇ

 

- ਗੁਰਬਾਜ ਸਿੰਘ

‘ਕੁਝ ਕਰੋ ਯਾਰ’ ਨਾਟਕ ਦੀ ਸਫ਼ਲ ਪੇਸ਼ਕਾਰੀ

 

- ਅਦਾਰਾ ‘ਸੀਰਤ’

ਵਾਹਿਗੁਰੂ ਭਲੀ ਕਰੇ ..!

 

- ਅਵਤਾਰ ਸਿੰਘ ਭੁੱਲਰ

Komagata Maru-A Challenge to Colonial Rule

 

- Malwinder Jit Singh Waraich

ਹੁੰਗਾਰੇ

 
Online Punjabi Magazine Seerat

ਛੇਹਰਟੇ ਵਾਲੇ ਬਾਬੇ
- ਸੁਖਦੇਵ ਸਿੰਘ ਸੇਖੋਂ

 

ਇਹ ਗੱਲ ਪੰਜ ਕੁ ਸਾਲ ਪਹਿਲਾਂ ਦੀ ਹੈ। ਦਸਵੀਂ-ਬਾਰ੍ਹਵੀਂ ਦੇ ਸਾਲਾਨਾ ਇਮਤਿਹਾਨਾਂ ਵਿੱਚ ਮੇਰੀ ਸੁਪਰਡੰਟ ਦੀ ਡਿਊਟੀ ਛੇਹਰਟਾ (ਅੰਮ੍ਰਿਤਸਰ) ਦੇ ਇਕ ਪ੍ਰਾਈਵੇਟ ਸਕੂਲ ਵਿੱਚ ਲੱਗੀ ਸੀ। ਸਵੇਰ ਵੇਲੇ ਦਸਵੀਂ ਦਾ ਪੇਪਰ ਹੁੰਦਾ ਅਤੇ ਸ਼ਾਮ ਨੂੰ ਬਾਰ੍ਹਵੀਂ ਦਾ। ਦੋਵਾਂ ਜਮਾਤਾਂ ਦੇ ਪੇਪਰਾਂ ਵਿਚਾਲੇ ਦੋ ਕੁ ਘੰਟੇ ਦਾ ਵਕਫਾ ਹੁੰਦਾ ਸੀ, ਜਿਸ ਦੌਰਾਨ ਸਵੇਰ ਦੇ ਪੇਪਰ ਵੇਲੇ ਦਾ ਥੱਕਿਆ ਅਮਲਾ ਥੋਹੜਾ ਆਰਾਮ ਕਰ ਲੈਂਦਾ। ਬਾਰ੍ਹਵੀਂ ਦਾ ਪੇਪਰ ਸ਼ੁਰੂ ਹੋਣ ਵਿੱਚ ਉਸ ਦਿਨ ਪੰਦਰਾਂ ਵੀਹ ਮਿੰਟ ਦਾ ਸਮਾਂ ਰਹਿੰਦਾ ਸੀ ਕਿ ਪੇਪਰ ਦੇਣ ਵਾਲੇ ਬੱਚੇ ਕੇਂਦਰ ਵਿੱਚ ਆਉਣੇ ਸ਼ੁਰੂ ਹੋ ਗਏ। ਇਹ ਪ੍ਰੀਖਿਆ ਕੇਂਦਰ ਸਕੂਲ ਦੀ ਇਮਾਰਤ ਵਿੱਚ ਤੀਸਰੀ ਮੰਜ਼ਲ ‘ਤੇ ਬਣਾਇਆ ਗਿਆ ਸੀ। ਮੈਂ ਵੇਖਿਆ ਹੇਠੋਂ ਇਕ ਬਜ਼ੁਰਗ ਇਕ ਬੱਚੇ ਦੇ ਸਹਾਰੇ ਪੌੜੀਆਂ ਚੜ੍ਹ ਕੇ ਉਪਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਕਿ ਸਕੂਲ ਦਾ ਸੇਵਾਦਾਰ ਉਹਨੂੰ ਸਖਤੀ ਨਾਲ ਵਰਜ ਰਿਹਾ ਸੀ। ਮੇਰੇ ਵੱਲੋਂ ਸਕੂਲ ਵਾਲਿਆਂ ਨੂੰ ਸਖਤ ਹਿਦਾਇਤ ਸੀ ਕਿ ਕੋਈ ਓਪਰਾ ਬੰਦਾ ਪ੍ਰੀਖਿਆ ਕੇਂਦਰ ਵਿੱਚ ਨਾ ਆਏ। ਮੈਂ ਨਹੀਂ ਸੀ ਚਾਹੁੰਦਾ ਕਿ ਮੈਨੂੰ ਕੋਈ ਨਕਲ ਦੀ ਸਿਫਾਰਸ਼ ਕਰੇ। ਉਹ ਬਜ਼ੁਰਗ ਵਾਰ-ਵਾਰ ਸੇਵਾਦਾਰ ਅੱਗੇ ਹੱਥ ਜੋੜ-ਜੋੜ ਤਰਲੇ ਕਰ ਰਿਹਾ ਸੀ।
‘‘ਮੈਨੂੰ ਬੱਸ ਇਕ ਵਾਰ ਸੁਪਰਡੰਟ ਸਾਹਿਬ ਨਾਲ ਮਿਲ ਲੈਣ ਦਿਓ... ਬੱਸ ਇਕੋ ਈ ਗੱਲ ਕਰਨੀ ਏ... ਮੈਨੂੰ ਜਾ ਲੈਣ ਦਿਓ, ਅਸੀਂ ਤਾਂ ਅੱਗੇ ਈ ਰੱਬ ਦੇ ਮਾਰੇ
ਆਂ...।‘‘
ਮੈਨੂੰ 80-85 ਸਾਲ ਦੇ ਉਸ ਬਜ਼ੁਰਗ ਦੀ ਹਾਲਤ ‘ਤੇ ਤਰਸ ਆ ਗਿਆ। ਮੈਂ ਉਹਨੂੰ ਉਪਰ ਆਪਣੇ ਪਾਸ ਬੁਲਾ ਲਿਆ ਅਤੇ ਬੈਠਣ ਲਈ ਕੁਰਸੀ ਦਿੱਤੀ। ਉਹ ਉਸੇ ਤਰ੍ਹਾਂ ਹੱਥ ਜੋੜੀ ਨਿਮਰਤਾ ਨਾਲ ਕਹਿਣ ਲੱਗਾ, ‘‘ਸਾਹਿਬ ਬਹਾਦਰ ਮੈਂ ਬੱਸ ਇਕੋ ਬੇਨਤੀ ਕਰਨੀ ਏ, ਮੇਰੀ ਗੱਲ ਜ਼ਰੂਰ ਸੁਣ ਲਿਉ।‘‘
‘‘ਹਾਂ ਹਾਂ ਛੇਤੀ ਦੱਸੋ,‘‘ ਮੈਂ ਕਿਹਾ।
ਉਸ ਵੇਲੇ ਮੇਰੇ ਕੋਲ ਵੀ ਬਹੁਤਾ ਸਮਾਂ ਨਹੀਂ ਸੀ। ਉਹ ਆਪਣੇ ਨਾਲ ਖੜੇ ਮੁੰਡੇ (ਜੋ ਉਸੇ ਕੇਂਦਰ ਵਿੱਚ ਬਾਰ੍ਹਵੀਂ ਦਾ ਪੇਪਰ ਦੇਣ ਆਇਆ ਸੀ) ਵੱਲ ਹੱਥ ਦਾ ਇਸ਼ਾਰਾ ਕਰਕੇ ਕਹਿਣ ਲੱਗਾ, ‘‘ਆਹ ਮੁੰਡਾ ਮੇਰਾ ਦੋਹਤਾ ਏ। ਇਹ ਅਜੇ ਤਿੰਨਾਂ ਮਹੀਨਿਆਂ ਦਾ ਸੀ ਕਿ ਅੱਤਵਾਦੀਆਂ ਨੇ ਇਹਦੇ ਮਾਂ ਪਿਉ ਭਾਵ ਮੇਰੇ ਧੀ-ਜੁਆਈ ਨੂੰ ਮਾਰ ਦਿੱਤਾ ਸੀ। ਉਦੋਂ ਮੇਰੇ ਪਰਿਵਾਰ ਦੇ ਕੁਲ ਦਸ ਜੀਅ ਇਸ ਹਮਲੇ ‘ਚ ਮਾਰੇ ਗਏ ਸਨ। ਉਸ ਦਿਨ ਤੋਂ ਮੈਨੂੰ ਈ ਪਤਾ ਏ ਕਿ ਮੈਂ ਇਹਨੂੰ ਕਿਵੇਂ ਪਾਲਿਆ...?‘‘
ਬਜ਼ੁਰਗ ਦਾ ਗਚ ਭਰ ਆਇਆ ਅਤੇ ਕਾਫ਼ੀ ਸਮਾਂ ਉਸ ਤੋਂ ਅੱਗੇ ਕੁਝ ਨਾ ਬੋਲਿਆ ਗਿਆ। ਉਸ ਦੀ ਗੱਲ ਸੁਣ ਕੇ ਮੇਰੇ ਮਨ ਤੇ ਘੋਰ ਉਦਾਸੀ ਛਾ ਗਈ। ਮੈਨੂੰ ਵੀ 17-18 ਸਾਲ ਪਹਿਲਾਂ ਛੇਹਰਟੇ ਲਾਗਲੇ ਪਿੰਡ ਵਿੱਚ ਹੋਈ ਉਹ ਵਾਰਦਾਤ ਯਾਦ ਆ ਗਈ ਜਦੋਂ ਕੁਝ ਅਣਪਛਾਤੇ ਬੰਦਿਆਂ ਨੇ ਇਕ ਵਿਆਹ ਵਾਲੇ ਘਰ ਵਿੱਚ ਗੋਲੀਆਂ ਚਲਾ ਕੇ ਦਰਜਨ ਦੇ ਕਰੀਬ ਇਕੋ ਪਰਿਵਾਰ ਦੇ ਮੈਂਬਰ ਮਾਰ ਦਿੱਤੇ ਸਨ। ਉਂਜ ਉਹਨੀਂ ਦਿਨੀਂ ਇਸ ਤਰ੍ਹਾਂ ਦੀਆਂ ਹੋਰ ਵੀ ਵਾਰਦਾਤਾਂ ਹੋਈਆਂ ਸਨ ਜਿਹਨਾਂ ਵਿੱਚ ਪਰਿਵਾਰ ਦੇ ਕਈ ਕਈ ਜੀਅ ਇਕੱਠੇ ਮਾਰੇ ਗਏ ਸਨ।
‘‘ਬੱਸ ਮੈਂ ਤੁਹਾਨੂੰ ਇੰਨਾ ਈ ਦੱਸਣਾ ਸੀ... ਜੇ ਹੋ ਸਕੇ ਤਾਂ ਆਪਣਾ ਬੱਚਾ ਸਮਝ ਕੇ ਥੋਹੜਾ ਬਹੁਤਾ ਧਿਆਨ ਰੱਖ ਲੈਣਾ।‘‘
ਇੰਨਾ ਕਹਿ ਕੇ ਬਾਬਾ ਉਠ ਕੇ ਤੁਰ ਪਿਆ। ਮੈਂ ਉਹਨੂੰ ਗੁਜ਼ਾਰੇ ਜੋਗਾ ਹੌਂਸਲਾ ਦੇ ਕੇ ਤੋਰਿਆ।
ਉਹ ਤਾਂ ਚਲਾ ਗਿਆ ਸੀ ਪਰ ਮੇਰਾ ਮਨ ਬਹੁਤ ਬੇਚੈਨ ਹੋ ਗਿਆ। ਇਸ ਬੇਚੈਨੀ ਦਾ ਕਾਰਨ ਇਕੱਲਾ ਇਹ ਬਾਬਾ ਈ ਨਹੀਂ ਸੀ, ਇਹਦੇ ਨਾਲ ਮੇਰੇ ਮਨ- ਮਸਤਕ ਵਿੱਚ ਵੱਸਿਆ ਇਕ ਹੋਰ ਬਾਬਾ ਵੀ ਸ਼ਾਮਲ ਹੋ ਗਿਆ ਸੀ। ਇਹ ਇਸ ਤੋਂ ਦਹਾਕਾ ਹੋਰ ਪਹਿਲਾਂ ਦੀ ਗੱਲ ਸੀ। ਉਦੋਂ ਮੈਂ ਜਲੰਧਰ ਨੇੜਲੇ ਕਸਬੇ ਸੂਰਾਨੁੱਸੀ ਦੇ ਇਕ ਕ੍ਰਿਸਚੀਅਨ ਸਕੂਲ ਵਿੱਚ ਪੰਜਾਬੀ ਅਧਿਆਪਕ ਲੱਗਾ ਹੋਇਆ ਸੀ। ਸਕੂਲੋਂ ਛੁੱਟੀ ਹੋਣ ‘ਤੇ ਮੈਂ ਆਟੋ ਲੈ ਕੇ ਕਰਤਾਰਪੁਰ ਆ ਜਾਂਦਾ ਤੇ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਦੀ ਰੇਲ-ਗੱਡੀ ਫੜਦਾ। ਮੇਰੇ ਸਕੂਲੋਂ ਛੁੱਟੀ ਦੇ ਸਮੇਂ ਅਤੇ ਰੇਲ ਗੱਡੀ ਆਉਣ ਦੇ ਸਮੇਂ ਵਿੱਚ ਕਾਫੀ ਵਕਫਾ ਹੁੰਦਾ ਸੀ ਪਰ ਰੇਲ-ਗੱਡੀ ਦੇ ਸਸਤੇ ਪਾਸ ਦੇ ਲਾਲਚ ਕਰਕੇ ਮੈਂ ਇਹ ਵਕਫਾ ਵੀ ਕਿਸੇ ਨਾ ਕਿਸੇ ਤਰ੍ਹਾਂ ਲੰਘਾ ਲੈਂਦਾ। ਵਿਹਲੇ ਸਮੇਂ
ਮੈਂ ਪਲੇਟਫਾਰਮ ‘ਤੇ ਐਵੇਂ ਘੁੰਮਦਾ ਰਹਿੰਦਾ। ਸਰਦੀਆਂ ਦੇ ਉਹਨਾਂ ਦਿਨਾਂ ਵਿੱਚ ਮੁਸਾਫਰਖਾਨੇ ਦੀ ਇਕ ਨੁੱਕਰੇ ਗੰਦੀ ਜਿਹੀ ਰਜਾਈ ਜਾਂ ਕੰਬਲ ਦੀ ਬੁੱਕਲ ਮਾਰੀ ਇਕ ਬਾਬਾ ਬੈਠਾ ਹੁੰਦਾ। ਉਹਦੇ ਲਾਗੇ ਕਿੰਨੇ ਹੀ ਕੁੱਤੇ-ਕੁੱਤੀਆਂ ਇਸ ਬੈਠੇ ਹੁੰਦੇ ਜਿਵੇਂ ਉਹਦੇ ਪਰਿਵਾਰ ਦੇ ਮੈਂਬਰ ਹੋਣ। ਜੇ ਉਹ ਕੁੱਤੇ-ਕੁੱਤੀਆਂ ਆਪਸ ਵਿੱਚ ਲੜ ਕੇ ਚਊਂ-ਚਊਂ ਕਰਨ ਲੱਗ ਪੈਂਦੇ ਤਾਂ ਬਾਬਾ ਆਪਣੇ ਉਚੇ ਗਰਜਵੇਂ ਬੋਲ ਵਿੱਚ ਉਹਨਾਂ ਨੂੰ ਦਬਕਾ ਮਾਰਦਾ। ਉਹ ਉਹਦੀ ਭਾਸ਼ਾ ਨੂੰ ਸਮਝਦੇ ਹਏ ਉਸੇ ਵੇਲੇ ਚੁੱਪ ਕਰ ਜਾਂਦੇ। ਉਹ ਬਾਬਾ ਰੇਲ-ਗੱਡੀ ਵਿੱਚ ਪਾਪੜ ਵੇਚ ਕੇ ਗੁਜ਼ਾਰਾ ਕਰਦਾ ਸੀ। ਜਦੋਂ ਗੱਡੀ ਆਉਂਦੀ ਤਾਂ ਉਹ ਫੁਰਤੀ ਨਾਲ ਉਠਦਾ ਤੇ ਪਾਪੜਾਂ ਵਾਲਾ ਛਿੱਕੂ ਚੁੱਕ ਕੇ ਗੱਡੀ ਵਿੱਚ ਚੜ੍ਹ ਜਾਂਦਾ। ਉਹਦੇ ਜਾਣ ਪਿੱਛੋਂ ਕੁੱਤੇ ਕੁੱਤੀਆਂ ਉਥੇ ਹੀ ਉਹਦੇ ਬਿਸਤਰੇ ਤੇ ਹੋਰ ਸਮਾਨ ਦੀ ਰਾਖੀ ਕਰਦੇ। ਮੈਂ ਹਰ ਵਕਤ ਉਹਨੂੰ ਉਸੇ ਮੁਸਾਫਰਖ਼ਾਨੇ ਵਿੱਚ ਬੈਠੇ ਨੂੰ ਵੇਖਿਆ ਸੀ। ਉਹਦੇ ਲਾਗੇ ਪਏ ਕੱਪੜੇ- ਲੀੜਿਆਂ ਅਤੇ ਹੋਰ ਨਿਕਸੁੱਕ ਨੂੰ ਵੇਖਕੇ ਲੱਗਦਾ ਸੀ ਜਿਵੇਂ ਇਹੋ ਮੁਸਾਫਰਖਾਨਾ ਉਹਦਾ ਪੱਕਾ ਟਿਕਾਣਾ ਹੋਵੇ।
ਇਕ ਦਿਨ ਬੱਦਲਵਾਈ ਦਾ ਮੌਸਮ ਹੋਣ ਕਰਕੇ ਠੰਢ ਕਾਫੀ ਵਧ ਗਈ ਸੀ। ਮੈਂ ਵੇਖਿਆ ਬਾਬਾ ਕੰਬਲ ਦੀ ਬੁੱਕਲ ਮਾਰੀ ਮੁਸਾਫਰਖਾਨੇ ਦੀ ਇਕ ਗੁੱਠ ਵਿੱਚ ਕੰਧ ਨਾਲ ਢਾਸਣਾ ਲਾਈ ਖਊਂ-ਖਊਂ ਕਰ ਰਿਹਾ ਸੀ। ਉਹਦੇ ਨੇੜੇ ਪਈ ਪਾਪੜਾਂ ਵਾਲੀ ਅੰਗੀਠੀ ਵੀ ਅੱਜ ਠੰਢੀ ਪਈ ਸੀ। ਬਾਬਾ ਬੀਮਾਰ ਲੱਗ ਰਿਹਾ ਸੀ। ਮੈਂ ਅੱਗੇ ਕਦੇ ਵੀ ਉਹਤੋਂ ਉਹਦੇ ਘਰ ਬਾਰ ਬਾਰੇ ਨਹੀਂ ਸੀ ਪੁੱਛਿਆ। ਅੱਜ ਹੌਂਸਲਾ ਕਰਕੇ ਪੁੱਛ ਈ ਲਿਆ।
‘‘ਇਹੋ ਈ ਆ ਮੇਰਾ ਘਰ, ਜਿੱਥੇ ਮੈਂ ਬੈਠਾਂ।‘‘ ਉਹਨੇ ਆਪਣੇ ਸੁਭਾਅ ਮੁਤਾਬਕ ਬੜੀ ਬੇਰੁਖੀ ਨਾਲ ਸੰਖੇਪ ਜਿਹਾ ਜੁਆਬ ਦਿੱਤਾ।
‘‘ਤੁਹਾਡੇ ਬਾਲ-ਬੱਚੇ, ਘਰਵਾਲੀ ਵਗੈਰਾ...?‘‘ ਮੈਂ ਡਰਦੇ ਡਰਦੇ ਨੇ ਫਿਰ ਪੁੱਛ ਲਿਆ। ਮੈਂ ਸੋਚਦਾ ਸਾਂ ਕਿ ਸ਼ਾਇਦ ਕਿਸੇ ਦੂਰ-ਦੁਰਾਡੇ ਪਿੰਡ ਉਹਦੇ ਘਰ ਦੇ ਰਹਿੰਦੇ ਹੋਣ ਤੇ ਬਾਬਾ ਇੱਥੇ ਸ਼ਹਿਰ ਦਾ ਟਿਕਾਣਾ ਵੇਖ ਪਾਪੜ ਵੇਚਣ ਆ ਟਿਕਿਆ ਹੋਵੇ।
ਪਰ ਉਹਦਾ ਜੁਆਬ ਸੁਣ ਕੇ ਮੈਂ ਸੁੰਨ ਹੋ ਗਿਆ।
‘‘ਮੇਰਾ ਘਰ ਅੰਮ੍ਰਿਤਸਰ ਨੇੜੇ ਛੇਹਰਟੇ ਵਿੱਚ ਸੀ। 1965 ਦੀ ਜੰਗ ਵਿੱਚ ਇਕ ਬੰਬ ਮੇਰੇ ਘਰ ਆ ਡਿੱਗਿਆ। ਮੇਰੀ ਘਰਵਾਲੀ ਤੇ ਦੋਵੇਂ ਬੱਚੇ ਮਾਰੇ ਗਏ। ਮੈਂ ਬਾਹਰ ਮਜ਼ਦੂਰੀ ਕਰਨ ਗਿਆ ਹੋਣ ਕਰਕੇ ਬਚ ਗਿਆ। ਹੌਲੀ ਹੌਲੀ, ਕਈ ਥਾਂ ਧੱਕੇ ਖਾਂਦਾ ਮੈਂ ਇੱਥੇ ਆ ਟਿਕਿਆ।‘‘
‘‘ਤੇ ਕੋਈ ਰਿਸ਼ਤੇਦਾਰ ਨਹੀਂ ਤੁਹਾਡਾ?‘‘ ਮੈਂ ਉਹਨੂੰ ਸਰਸਰੀ ਪੁੱਛਿਆ। ਉਹਦੇ ਚਿਹਰੇ ‘ਤੇ ਵਿਅੰਗ ਭਰੀ ਮੁਸਕਰਾਹਟ ਫੈਲ ਗਈ, ‘‘ਮੁਸੀਬਤ ਮਾਰਿਆਂ ਦਾ ਕੌਣ ਰਿਸ਼ਤੇਦਾਰ ਬਣਦਾ ਏ, ਨਾਲੇ ਗਰੀਬਾਂ ਦਾ...?‘‘ ਉਹਦਾ ਚਿਹਰਾ ਪ੍ਰਸ਼ਨ ਚਿੰਨ ਬਣਿਆ ਹੋਇਆ ਸੀ।
‘‘ਤੇ ਇਥੇ ਜੀਅ ਲੱਗਾ ਰਹਿੰਦਾ ਤੁਹਾਡਾ?‘‘
‘‘ਜੀਅ ਨੂੰ ਕੀ ਆ, ਟਾਈਮ ਤੇ ਪਾਸ ਕਰਨਾ ਈ ਆ ਹੁਣ, ਬੱਸ ਮਸਤ ਹੋ ਕੇ ਇਥੇ ਈ ਪਏ ਰਹੀਦਾ ਤੇ ਰਾਤ ਨੂੰ ਢਾਬੇ ਤੋਂ ਰੋਟੀ ਖਾ ਲਈਦੀ ਆ।‘‘ ਮੇਰੀ ਗੱਲ ਦਾ
ਜੁਆਬ ਦੇ ਕੇ ਉਹ ਫਿਰ ਲੜ ਰਹੇ ਕੁੱਤਿਆਂ ਨੂੰ ਚੁੱਪ ਕਰਾਉਣ ਲੱਗ ਪਿਆ।
ਇੰਨੇ ਚਿਰ ਨੂੰ ਰੇਲ-ਗੱਡੀ ਦਾ ਵਕਤ ਹੋ ਗਿਆ ਸੀ ਤੇ ਮੈਂ ਭਰੇ ਮਨ ਨਾਲ ਗੱਡੀ ਚੜ੍ਹਨ ਲਈ ਮੁਸਾਫਰ ਖਾਨੇ ਤੋਂ ਬਾਹਰ ਆ ਗਿਆ। ਇਸ ਘਟਨਾ ਨੇ ਕਈ ਦਿਨ
ਮੇਰੇ ਮਨ ਨੂੰ ਉਦਾਸ ਕਰੀ ਰੱਖਿਆ ਸੀ ਤੇ ਅੱਜ ਫਿਰ ਲਗਭਗ ਦਸਾਂ ਸਾਲਾਂ ਬਾਅਦ ਉਹ ਘਟਨਾ ਮੇਰੇ ਮਨ ਦੀ ਰੀਲ੍ਹ ‘ਤੇ ਪੂਰੀ ਤਰ੍ਹਾਂ ਘੁੰਮ ਗਈ। ਦਸ ਸਾਲ ਪਹਿਲਾਂ ਵਾਲੇ ਤੇ ਹੁਣ ਵਾਲੇ ਬਾਬੇ ਵਿੱਚ ਕਿੰਨੀ ਸਮਾਨਤਾ ਸੀ। ਉਹ ਦੋਵੇਂ ਹੀ ਛੇਹਰਟੇ ਦੇ ਰਹਿਣ ਵਾਲੇ ਸਨ। ਦੋਵੇਂ ਜਦੋਂ ਮੈਨੂੰ ਮਿਲੇ, ਉਮਰ ਦੇ ਆਖਰੀ ਡੰਡੇ ‘ਤੇ ਖੜੇ ਸਨ। ਇਕ ਦੇ ਪਰਿਵਾਰ ਨੂੰ ਗੁਆਂਢੀ ਮੁਲਕ ਨਾਲ ਲੱਗੀ ਜੰਗ ਨੇ ਖਾ ਲਿਆ ਸੀ ਤੇ ਦੂਸਰੇ ਨੂੰ ਆਪਣੇ ਮੁਲਕ ਵਿੱਚ ਲੱਗੀ ਅੱਗ ਨਿਗਲ ਗਈ। ਮੇਰਾ ਮਨ ਅੱਜ ਫਿਰ ਡਾਢਾ ਉਦਾਸ ਹੋ ਗਿਆ ਸੀ।
ਪ੍ਰੀਖਿਆ ਕੇਂਦਰ ਦੀ ਕਲਰਕ ਆਰਤੀ ਨੇ ਮੈਨੂੰ ਪ੍ਰਸ਼ਨ-ਪੱਤਰਾਂ ਦਾ ਪੈਕਟ ਖੋਹਲਣ ਲਈ ਫੜਾਇਆ ਤਾਂ ਮੈਂ ਹੋਸ਼ ਵਿੱਚ ਪਰਤਿਆ।
ਬੱਚਿਆਂ ਦੇ ਪੇਪਰ ਸ਼ੁਰੂ ਹੋਣ ਦਾ ਸਮਾਂ ਹੋ ਗਿਆ ਸੀ। ਮੈਂ ਉਦਾਸ ਮਨ ਨਾਲ ਹੀ ਪ੍ਰਸ਼ਨ-ਪੱਤਰਾਂ ਦੇ ਪੈਕਟ ‘ਤੇ ਦਸਤਖਤ ਕੀਤੇ ਤੇ ਸਾਹਮਣੀ ਕਤਾਰ ਵਿੱਚ ਬੈਠੇ
ਬਾਬੇ ਦੇ ਦੋਹਤੇ ਦੇ ਮੂੰਹ ਵੱਲ ਵੇਖਣ ਲੱਗਾ.

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346