ਮਾਤਾ-ਪਿਤਾ ਦਾ ਖਿਆਲ-ਚੇਹਰਾ ਜਿਹਨ ਵਿੱਚ ਆਉਂਦੇ ਹੀ ਅੱਖਾਂ ਮੂਹਰੇ ਇਕ
ਵਿਸ਼ਾਲ ਅਨੰਤ ਮਮਤਾਮਈ ਤਸਵੀਰ ਦਾ ਪਸਾਰਾ ਆ ਖਲੋਂਦਾ ਹੈ। ਜਿਸ ਵਿਚ ਬੱਚਪਨ
ਦੀਆਂ ਯਾਦਾਂ, ਜਵਾਨੀ ਦੀਆਂ ਬੇਪਰਵਾਹੀਆਂ,ਵਿਸ਼ਾਲ ਪਿਆਰ, ਸਨੇਹ, ਫਿਕਰ,
ਲਾਡਾਂ_ਚਾਵਾਂ ਭਰੀ ਛਾਂ ਦਾ ਖਿਆਲ, ਸੰਸਕਾਰਾਂ_ਦੁਆਵਾਂ ਦੀ ਗੂੜ ਮਿੱਠੀ
ਚਾਦਰ ਤਾਣੀ ਖੜੀ ਰਹਿੰਦੀ ਹੈ, ਹਮੇਸਾਂ ਤੇ ਉਮਰਾਂ ਉਮਰਾਂ ਭਰ ਲਈ।ਮਾਂ ਪਿਓ
ਉਸ ਠੰਢੜੀ ਤੇ ਮਿੱਠੜੀ ਛਾਂ ਦੇ ਬਰਾਬਰ ਹੈ ਜਿਸ ਦੀ ਗੋਦ ਵਿਚ ਕੁੱਲ
ਦੁਨੀਆਂ ਦੀਆਂ ਨਿਆਮਤਾਂ ਤੇ ਖੁਸ਼ੀਆਂ ਮਾਨਣ ਨੁੂੰ ਮਿਲਦੀਆਂ ਹਨ। ਬੰਦਾ
ਸਾਰੀ ਉਮਰ ਦੀ ਖੱਟੀ ਕਮਾਈ ਕਰਕੇ ਇਸੇ ਆਂਚਲ ਬੁਕਲ ਦੇ ਵਿਚ ਵਾਪਿਸ ਆ ਕੇ
ਬਾਕੀ ਦੀ ਜਿੰਦਗੀ ਮਾਨਣੀ ਲੋਚਦਾ ਰਹਿੰਦਾ ਹੈ। ਪਿਓ ਜੇਕਰ ਉੱਗਲੀ ਲਾ ਕੇ
ਸਾਨੂੰ ਦੁਨੀਆਂਦਾਰੀ ਦੇ ਰਾਹਾਂ ਤੇ ਚੱਲਣਾ ਸਿਖਾਉਂਦਾ ਹੈ ਤਾਂ ਮਾਂ
ਸਾਡੀਆਂ ਕੀਤੀਆਂ ਗਲਤੀਆਂ ਨਾਦਾਨੀਆਂ ਨੂੰ ਪਿਆਰ ਲਾਡਾਂ ਦਾ ਪਰਦਾ ਪਾ ਕੇ
ਉਨਾ ਨੂੰ ਢੱਕ ਲੈਦੀ ਹੈ। ਜੇਕਰ ਬਾਪੂ ਦਾ ਚੇਹਰਾ ਤੇ ਸੁਭਾਅ ਗੁੱਸੇ ਵਾਲਾ
ਹੁੰਦਾ ਹੈ ਤਾਂ ਮਾਂ ਦਾ ਆਂਚਲ ਗਰਮੀ ਤਪੀ ਧਰਤ ਤੇ ਵਰਦੀ ਠੰਢੇ ਸ਼ੀਤਲ ਜਲ
ਵਾਲੀ ਬਦਲੀ ਜਿਹਾ ਹੁੰਦਾ ਹੈ। ਮਾਂ ਦਾ ਰਿਸ਼ਤਾ ਹੀ ਐਸਾ ਹੁੰਦਾ ਹੈ ਸਾਰਾ
ਜੱਗ ਭਾਵੇ ਬੁਰਾ ਕਹੇ ਪਰ ਮਾਂ ਕਦੇ ਵੀ ਆਪਣੇ ਪੁੱਤ ਨੂੰ ਮਾੜਾ ਨਹੀ
ਕਹਿੰਦੀ। ਮਾਂ ਦੀ ਇਕੋ ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ ਹੈ। ਅਸੀਂ
ਪੜਾਈਆਂ,ਲਿਖਾਈਆਂ, ਕਮਾਈਆਂ ਲਈ ਭਾਵੇਂ ਦੁਨੀਆਂ ਦੇ ਕਿਸੇ ਕੋਨੇ ਖਿੱਤੇ
ਵਿਚ ਵੀ ਚਲੇ ਜਾਈਏ ਮਾਂ ਬਾਪ ਦਾ ਅਸ਼ੀਰਵਾਦ_ਦੁਆਵਾਂ ਸਾਥ ਤੇ ਪਿਆਰ ਸਦਾ
ਤਰੋ ਤਾਜਾ ਰਹਿੰਦੇ ਹਨ,ਸਾਡੀ ਖੁਸ਼ੀ, ਸਫਲਤਾ ਤੇ ਸਿਹਤਯਾਬੀ ਹਰਦਮ ਉਨਾਂ ਦੀ
ਹਰਪਲ ਕਾਮਨਾ ਬਣੀ ਰਹਿੰਦੀ ਹੈ।
ਮਾਂ ਦੇ ਪਿਆਰ ਅਸ਼ੀਰਵਾਦ ਤੇ ਸੰਸਕਾਰਾਂ ਨਾਲ ਹੀ ਬੱਚੇ
ਨੂੰ ਆਦਰਸ਼ ਜਿੰਦਗੀ ਜਿਉਣ ਦੀ ਗੁੜਤੀ ਮਿਲਦੀ ਹੈ। ਮਾਂ ਬੱਚਿਆਂ ਦਾ ਦੁੱਖ
ਦੇਖਦੇ ਹੀ ਤਿਲਮਿਲਾ ਉਠਦੀ ਹੈ। ਮਾਂ ਬੱਚੇ ਨੂੰ ਬੱਚਪਨ ਤੋਂ ਹੀ ਬੜੇ
ਲਾਡਾਂ ਚਾਵਾਂ ਤੇ ਰੀਝਾਂ ਨਾਲ ਪਾਲਦੀ ਹੈ। ਬੱਚਪਨ ਵਿਚ ਮਾਂ ਰਾਤ ਨੂੰ
ਬੱਚੇ ਦੁਆਰਾ ਬਿਸਤਰਾ ਗਿੱਲਾ ਕਰਨ ਤੇ ਵੀ ਉਸ ਨੂੰ ਸੁੱਕੇ ਥਾਂ ਤੇ ਲਿਟਾ
ਕੇ ਆਪ ਗਿਲੇ ਥਾਂ ਤੇ ਲੰਮੇ ਪੈ ਜਾਂਦੀ ਹੈ ਪਰ ਬੱਚੇ ਦੀ ਨੀਂਦ ਤੇ ਆਰਾਮ
ਨੂੰ ਕਦੇ ਭੰਗ ਨਹੀ ਹੋਣ ਦਿੰਦੀ। ਬੱਚਿਆਂ ਨੂੰ ਸਾਫ ਸੁੱਥਰਾ ਰੱਖਦੀ, ਮਲ
ਮੂਤਰ ਸਾਫ ਕਰਦੀ ਹੈ। ਮਾਂ ਦਾ ਤਿਆਗ ਤੇ ਭਗਤੀ ਸਭ ਤੋਂ ਮਹਾਨ ਹੈ। ਬੱਚਿਆਂ
ਨੁੂੰ ਜੇਕਰ ਕੋਈ ਦੁੱਖ ਸੰਤਾਪ ਪੇਸ਼ ਆਵੇ ਤਾਂ ਮਾਪਿਆਂ ਦਾ ਦਿਲ ਪਹਿਲਾਂ
ਨਪੀੜਦਾ ਹੈ। ਮਾਂ ਬਾਪ ਉਸ ਢਾਲ ਦੇ ਮਾਫਿਕ ਕੰਮ ਕਰਦੇ ਹਨ ਜੋ ਕਦੇ ਵੀ
ਬੱਚਿਆਂ ਨੂੰ ਤੱਤੀਆ ਹਵਾਵਾਂ ਨਹੀ ਲੱਗਣ ਦਿੰਦੇ।
ਪੰਜਾਬੀ ਲੋਕ ਗਾਇਕ ਮਰਹੁੂਮ ਕੁਲਦੀਪ ਮਾਣਕ ਸਾਹਬ ਦੇ ਗੀਤਾਂ ਦੀਆਂ ਸਤਰਾਂ
ਇਸ ਚੀਜ ਨੂੰ ਖੂਬ ਬਿਆਨਦੀਆਂ ਹਨ:_
ਮਾਂ ਹੁੰਦੀ ਹੈ ਮਾਂ ਓ ਦੁਨੀਆਂ ਵਾਲਿਓ
ਮਾਂ ਦੀ ਪੂਜਾ ਰੱਬ ਦੀ ਪੂਂਾ,
ਮਾਂ ਤਾਂ ਰੱਬ ਦਾ ਨਾਮ ਹੈ ਦੂਂਾ।
ਮਾਂ ਦੀ ਪੂਜਾ ਨੂੰ ਰੱਬ ਦੇ ਤੁੱਲ ਦਰਸਾਇਆ ਗਿਆ ਹੈ,
ਹੈ ਵੀ ਇਹ ਠੀਕ, ਮਾਂ ਬਾਪ ਦੀ ਕਰਜ ਕੋਈ ਨਹੀ ਪੂਰਾ ਕਰ ਸਕਦਾ, ਮਾਂ ਹਰ
ਪਲ, ਹਰ ਸਾਹ, ਦੁਖ ਹੋਵੇ ਜਾਂ ਸੁੱਖ ਹੋਵੇ ਪਰਮਾਤਮਾ ਪਾਸੋਂ ਆਪਦੇ ਬੱਚਿਆਂ
ਦੀ ਹਮੇਸ਼ਾਂ ਸੁੱਖ ਤੇ ਕਾਮਯਾਬੀ ਮੰਗਦੀ ਹੈ। ਬੱਚਿਆਂ ਨੂੰ ਦੁੱਖ ਕਸ਼ਟ ਹੋਣ
ਤੇ ਸਭ ਤੋਂ ਪਹਿਲਾਂ ਮਾਂ ਦਾ ਦਿਲ ਹੀ ਦੁੱਖ ਨਾਲ ਬਿਹਬਲ ਹੁੰਦਾ ਹੇੈ।
ਪਿਤਾ ਦੁਨੀਆ ਤੇ ਸਮਾਜਿਕ ਕੰਮਾਂ ਤੇ ਰੋਜੀ ਰੋਟੀ ਦੇ ਲਈ ਦੂਰ ਨੇੜੇ ਜਾਂਦਾ
ਆਉਂਦਾ ਰਹਿੰਦਾ ਹੈ ਪਰ ਬੱਚੇ ਜਿਆਦਾ ਸਮਾਂ ਮਾਂ ਦੀ ਸੰਗਤ ਵਿਚ ਹੀ
ਗੁਜਾਰਦੇ ਹਨ। ਮਾਂ ਹੀ ਬੱਚਿਆਂ ਨੂੰ ਧਾਰਮਿਕ ਗ੍ਰੰਥਾਂ ਵਿਚੋ ਤੇ ਮਿੱਥਾਂ
ਕਹਾਣੀਆਂ ਰਾਹੀਂ ਬੱਚਿਆਂ ਨੂੰ ਸੁਭ ਸੰਸਕਾਰਾਂ ਤੇ ਆਦਰਸਾਂ ਦਾ ਪਾਠ
ਪੜਾਉਦੀ ਹੈ ਜੋ ਸਾਰੀ ਉਮਰ ਹੀ ਇਨਸਾਨ ਦਾ ਅਟੁੱਟ ਸਾਥ ਵਜੋਂ ਨਾਲ ਚੱਲਦੇ
ਹਨ। ਸੋ ਔਲਾਦ ਉਪਰ ਮਾਂ ਦੇ ਸੰਸਕਾਰਾਂ ਤੇ ਮਮਤਾ ਅਸਰ ਜਿਆਦਾ ਰਹਿੰਦਾ
ਹੈ।ਬੱਚਪਨ ਦਾ ਜਿਆਦਾ ਹਿੱਸਾ ਇਕ ਬੱਚਾ ਮਾਂ ਦੇ ਮਮਤਾਮਈ ਆਂਚਲ ਤੇ
ਸੰਸਕਾਰਾਂ_ਵਿਚਾਰਾਂ ਦੀ ਛਾਂ ਹੇਠ ਗੁਜਾਰਦਾ ਹੈ।''ਤਿੰਨ ਰੰਗ ਨਹੀ ਲੱਭਣੇ
ਹੁਸਨ, ਜਵਾਨੀ, ਮਾਪੇ '' ਜਿਹੀ ਦੁਨੀਆਂ ਦੀ ਮਹਾਨ ਸੱਚਾਈ ਵੀ ਇਸ ਗੱਲ ਦੀ
ਲਖਾਇਕ ਹੈ।
ਹਰ ਮਾਂ ਬਾਪ ਚਾਹੁੰਦਾ ਹੈ ਕਿ ਉਸ ਦੀ ਔਲਾਦ ਉਨਾਂ
ਦੀਆਂ ਦੁਆਵਾਂ, ਅਰਦਾਸਾਂ ਸੰਗ ਦੁਨੀਆਂ ਦੇ ਹਰ ਇਮਤਿਹਾਨ ਨੂੰ ਸਰ ਕਰਨ ਤੇ
ਹਰ ਮੈਦਾਨ ਫਤਹਿ ਕਰਨ। ਬੱਚਿਆਂ ਦੀਆਂ ਛੋਟੀਆਂ ਛੋਟੀਆਂ ਜਿੱਤਾਂ ਵੀ ਮਾਂ
ਬਾਪ ਨੂੰ ਅਮੁਕ, ਬੇਅੰਤ ਨਾਲ ਭਰ ਜਾਂਦੀਆਂ ਹਨ। ਸੋ ਕਦੇ ਵੀ ਅਜਿਹਾ ਕਰਮ
,ਬੋਲ_ਕਬੋਲ ਨਾ ਕਰੋ ਜਿਸ ਨਾਲ ਮਾਂ_ਬਾਪ ਦਾ ਹਿਰਦੇੈ ਨੂੰ ਦੁੱਖ ਪੁੱਜੇ,
ਜੇਕਰ ਮਾਂ ਬਾਪ ਦੇ ਦਿਲ ਨੂੰ ਠੇਸ ਪਹੁੰਚਦੀ ਵੀ ਹੈ ਤਾਂ ਉਹ ਤਾਂ ਤੁਹਾਡੀ
ਸੁੱਖ ਹੀ ਮੰਗਣਗੇ ਕਿਉਕਿ ਤੁਸੀ ਉਨਾ ਦੇ ਕਲੇਜੇ ਦੇ ਟੁਕੜੇ ਹੋ ਪਰ
ਪ੍ਰਮਾਤਮਾ ਦੀ ਨਜਰ_ਕਚਹਿਰੀ ਵਿਚ ਤੁਸੀਂ ਝੂਠੇ ਹੋ ਜਾੳਗੇ।ਬੱਚਪਨ ਵਿਚ ਂੋ
ਮਾਂ ਬਾਪ ਸਾਨੂੰ ਉਗਲੀ ਫੜ ਤੁਰਨਾ, ਬੋਲਣਾ, ਖਾਣਾ, ਹੱਸਣਾ ਸਿਖਾਉੱਦਾ ਹੈ,
ਉਨਾਂ ਦੇ ਆਖਰੀ ਸਮੇਂ ਵਿਚ ਸਾਨੂੰ ਉਨਾਂ ਦੀ ਡਗੋਰੀ ਬਣਨਾ ਚਾਹੀਦਾ ਹੈ।
ਪਰ ਅਜੋਕੇ ਸਮੇਂ ਵਿਚ ਆਧੁਨਿਕਤਾ ਤੇ ਸ਼ਹਿਰੀ ਜਿੰਦਗੀ
ਦੀ ਭੱਜ ਦੌੜ ਵਿਚ ਇਨਸਾਨ ਇਸ ਮਹਾਨ ਰਿਸ਼ਤੇ ਤੇ ਪਿਆਰ_ਮਮਤਾ ਦੀ ਗੂੜੀ ਛਾਂ
ਰੂਪੀ ਸਾਥ ਨੂੰ ਭੁਲਾਈ ਜਾ ਰਿਹਾ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ। ਅੱਜ
ਵੀ ਬਹੁਤੇ ਅਭਾਗੇ ਇਨਸਾਨ ਬਜੁਰਗ ਮਾਂ ਪਿਓ ਨੂੰ ਘਰ ਦਾ ਜਿੰਦਰਾ ਤਾਂ ਬਣਾ
ਲੈਂਦੇਂ ਹਨ, ਪਰ ਉਨਾਂ ਨੂੰ ਉਨਾਂ ਦਾ ਬਣਦਾ ਸਤਿਕਾਰ ਤੇ ਸਾਥ ਪ੍ਰਦਾਨ ਨਹੀ
ਕਰਦੇ, ਜੋ ਕਿ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਗੱਲ ਹੈ। ਕਈਆਂ ਨੌਜਵਾਨਾਂ
ਨੇ ਤਾਂ ਮਾਂ ਬਾਪ ਦਾ ਨਸ਼ਿਆਂ ਵਿਚ ਵਿਚ ਜਿੰਦਗਾਨੀ ਗਰਕ ਕਰਕੇ ਮਾਂ ਬਾਪ
ਨੂੰ ਅਸਹਿ ਪੀੜਾ ਤੇ ਦੁੱਖ ਦਿੰਦੇ ਹਨ। ਕਮਾਈ ਪੈਸਾ_ਟਕਾ ਤੇ ਘਰ ਤਾਂ ਬੰਦਾ
ਫੇਰ ਵੀ ਬਣਾ ਲਊਗਾ ਪਰ ਮਾਂ ਬਾਪ ਜਿੰਦਗੀ ਵਿਚ ਸਿਰਫ ਇਕ ਵਾਰ ਹੀ ਮਿਲਦਾ
ਹੈ। ਸਾਨੂੰ ਅਭਾਗਿਆਂ ਨੂੰ ਇਹ ਨਹੀ ਪਤਾ ਹੁੰਦਾ ਕਿ ਸਾਡਾ ਦੋ ਪਲ ਮਾਂ ਬਾਪ
ਦੀ ਕੰਪਨੀ ਵਿਚ ਬਿਤਾਇਆ ਤੇ ਉਨਾਂ ਨੂੰ ਪੁੱਛਣਾ ਕਿ ਤੁਹਾਨੂੰ ਕੋਈ ਦੁਖ
ਤਕਲੀਫ ਤਾਂ ਨਹੀ, ਤੁਸੀਂ ਖੁ ਤਾਂ ਹੋ, ਜਾਂ ਉਨਾਂ ਦੇ ਗਲੇ ਮਿਲ ਕੇ ਉਨਾਂ
ਦੇ ਹਿਰਦੇ ਨੂੰ ਠੰਡ_ਸ਼ਾਂਤੀ ਪਹੁੰਚਾਣੀ ਉਨਾਂ ਲਈ ਅਮੁੱਕ ਤੇ ਬੇਅੰਤ ਖੁਸ਼ੀ
ਦਾ ਮਜੁੱਸਮਾ ਬਣ ਜਾਂਦਾ ਹੈ। ਉਨਾਂ ਦੇ ਕੋਲ ਘੜੀ ਪਲ ਬੈਠਣ ਨਾਲ ਹੀ ਉਨਾਂ
ਦੇ ਦੁੱਖ ਤਕਲੀਫ ਉਡ ਪੁਡ ਜਾਂਦੇ ਹਨ। ਪੋਤਿਆਂ ਦੋਹਤਿਆਂ ਦੇ ਸਾਥ ਵਿਚ
ਹੱਸਣਾ ਖੇਡਣਾ ਉਨਾਂ ਦੀ ਜਿੰਦਗੀ ਮੁੜ ਜਵਾਨ ਤੇ ਤਰੋ ਤਾਜਾ ਕਰ ਜਾਂਦਾ ਹੈ।
ਸਹਿਰੀ ਅਬਾਦੀਆਂ ਘਰਾਣਿਆਂ ਵਿਚ ਰਹਿਣ ਵਾਲਿਆਂ ਨੂੰ ਚਾਹੀਦਾ ਹੈ, ਪਿੰਡਾਂ
ਵਿਚ ਛੱਡੇ ਜਾਂ ਰਹਿ ਰਹੇ ਮਾਪਿਆਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ, ਇਹ
ਸਾਡੇ ਘਰਾਂ ਦੇ ਨਿਰੇ ਜਿੰਦਰੇ ਹੀ ਨਹੀ ਹਨ, ਸਗੋ ਸਾਡਾ ਅਮੀਰ ਸਰਮਾਇਆ,
ਅਮੁੱਕ ਭਗਤੀ ਤੇ ਅਟੁਟ ਮੋਹ ਦੀਆਂ ਤੰਦਾਂ ਦੇ ਲਖਾਇਕ ਹਨ, ਜੋ ਸਾਡੇ ਲਈ ਹਰ
ਪਲ, ਹਰ ਸਾਹ ਨਾਲ ਖੈਰੀਅਤ ਤੇ ਸੁਖੀ ਵੱਸਣ ਦੀ ਕਾਮਨਾ ਕਰਦੇ ਹਨ।
ਅਸੀ ਲੱਖ ਤਰੱਕੀਆਂ ਤੇ ਭਾਵੇਂ ਸੋਹਰਤਾਂ ਪਾ ਲਈਏ, ਪਰ
ਮਾਂ ਬਾਪ ਦੇ ਚਰਨਾਂ ਦੀ ਧੂੜ ਦੇ ਸਮਾਨ ਹੀ ਰਹਿੰਦੇ ਹਾਂ, ਇਹੀ ਸਾਡੀ ਜਗਾ
ਤੇ ਸਵਰਗ ਹੈ। ਮਾਂ ਬਾਪ ਦੀ ਬੁੱਕਲ ਤੇ ਚਰਨਾਂ ਜਿਹਾ ਸਵਰਗ ਕਿਤੇ ਨਹੀ ਥਿਆ
ਸਕਦਾ। ਸੋ, ਮਾਪਿਆਂ ਦੀ ਸੰਭਾਲ ਤੇ ਸੇਵਾ ਹੀ ਅਸਲੀ ਪਰਮ_ਪਵਿੱਤਰ ਸੁੱਖ ਤੇ
ਕਰਤਵ ਹੈ। ਮਾਂ ਬਾਪ ਦੇ ਚੇਹਰੇ ਤੇ ਖੁਸ਼ੀ ਤੇ ਖੇੜਾ ਲਿਆ ਸਕਦੇ ਹੋ ਤਾਂ
ਕਿਸੇ ਤੀਰਥ_ਅਸਥਾਨ ਤੇ ਜਾਣ ਦੀ ਲੋੜ ਨਹੀ। ਮਾਂ ਬਾਪ ਦੀ ਸੇਵਾ ਹੀ ਰੱਬ ਦੀ
ਪੂਜਾ ਹੈ। ਤਾਂ ਹੀ ਤਾਂ ਕਹਿਨਾ ਹਾਂ ਕਿ ਸਾਂਭ ਲਵੋ ਮਾਪੇ ਰੱਬ ਮਿਲਜੂਗਾ
ਆਪੇ। ਪ੍ਰਮਾਤਮਾ ਕਰੇ, ਹਰ ਪ੍ਰਾਣੀ ਮਾਤਾ_ਪਿਤਾ ਦਾ ਪਿਆਰ, ਸਾਥ ਤੇ
ਸਤਿਕਾਰ ਹਰਦਮ ਮਾਣੇ,,ਅਮੀਨ।
ਤਰਨ
ਤਾਰਨ
09988281206
-0-
|