ਨਾਮਵਰ ਕਹਾਣੀਕਾਰ ਗੁਰਬਚਨ
ਸਿੰਘ ਭੁੱਲਰ ਨਾਲ ਮੇਰੀ ਨੇੜਲੀ ਸਾਂਝ 1984 ਵਿਚ ਉਸ ਵਕਤ ਬਣੀ ਜਦੋ ਮੈਂ ਪੀ.ਐੱਚ.ਡੀ. ਕਰਨ
ਦੀ ਮਨਾ ਨਾਲ ਕੁਝ ਮਹੀਨੇ ਦਿੱਲੀ ਅਟਕਿਆ। ਲੇਖਕਾਂ ਨੂੰ ਮਿਲਣ ਦੀ ਉਦੋਂ ਬਹੁਤ ਰੀਝ ਹੁੰਦੀ
ਸੀ ਅਤੇ ਫਿਰ ਸਾਡੀ ਤਾਂ ਇਲਾਕੇ ਦੀ ਸਾਂਝ ਵੀ ਸੀ। ਦਿੱਲੀ ਜਾਣ ਦਾ ਸਬੱਬ ਬਣਦਾ ਤਾਂ ਠਾਹਰ
ਭੁੱਲਰ ਹੋਰਾਂ ਦੇ ਘਰ ਹੀ ਹੁੰਦੀ। ਸਾਨੂੰ ਦੋਹਾਂ ਨੂੰ ਹੀ ਨਿੱਕੀ ਨਿੱਕੀ ਗੱਲ ਬਾਰੇ ਫ਼ਤ
ਲਿਖਣ ਦੀ ਗੰਭੀਰ ਮਰਂ ਸੀ। ਇਹ ਸਿਲਸਿਲਾ ਉਸ ਦੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਰਹਿਣ ਤੱਕ
ਨਿਰੰਤਰ ਬਣਿਆਂ ਰਿਹਾ। ਫਿਰ ਫ਼ਤਾਂ ਦਾ ਸਿਲਸਿਲਾ ਮੁੱਕ ਗਿਆ। ਨਹੀਂ ਤਾਂ ਇਦ ਹੁਣ ਤੱਕ ਅਸੀਂ
ਹਾਰਾਂ ਫ਼ਤ ਸਾਂਝੇ ਕਰ ਚੁੱਕੇ ਹੁੰਦੇ। ਫ਼ਤ ਸਾਡੀ ਦਿਲਚਸਪ ਸਾਂਝ ਬਾਰੇ ਬੜਾ ਕੁਝ ਕਹਿੰਦੇ ਹਨ।
***
ਦਿੱਲੀ
6.1.91
ਛੋਟੇ ਭਾਈ, ਫਤਿਹ ਨੂੰ
ਚਿੱਠੀ ਮਿਲਿਆਂ ਕਈ ਦਿਨ ਹੋ ਗਏ। ਇਕ ਥੋੜ੍ਹੇ ਜਿਹੇ ਝਮੇਲੇ ਕਰਕੇ, ਜਿਸਦਾ ਂਿਕਰ ਮਗਰੋਂ
ਕਰਾਂਗਾ, ਮੈਂ ਛੇਤੀ ਉੱਤਰ ਨਾ ਦੇ ਸਕਿਆ।
ਤੂੰ ਤਾਂ ਬਹੁਤ ਸਿਆਣਾ ਬੰਦਾ ਹੈਂ। ਕਹਾਣੀ ਨੂੰ ਜਿਵੇਂ ਸਮਝਿਆ ਹੋਵੇਂਗਾ, ਠੀਕ ਹੀ ਸਮਝਿਆ
ਹੋਵੇਂਗਾ।...
ਇਕ ਤਾਂ ਜਦੋਂ ਇਸਤਰੀ_ਪੁਰੰ ਦੇ ਸਰੀਰਕ ਸੰਬੰਧਾਂ ਬਾਰੇ ਕਹਾਣੀ ਲਿਖੀ ਜਾਂਦੀ ਹੈ, ਉਹ
ਬਦੋਬਦੀ ਅੰਲੀਲ ਹੋ ਜਾਂਦੀ ਹੈ। ਮੇਰੀ ਇੱਛਾ ਸੀ, ਇਕ ਅਜਿਹੀ ਕਹਾਣੀ ਲਿਖਾਂ ਜਿਸ ਵਿਚ ਸਰੀਰਕ
ਮਿਲਾਪ ਤਾਂ ਰਾਤ_ਭਰ ਦੀ ਕਾਮ_ਕਲੋਲ ਦੇ ਰੂਪ ਵਿਚ ਪੁਰੰ ਦੀ ਸਰੀਰਕ ਤੇ ਮਾਨਸਿਕ ਸਮਰੱਥਾ ਤੱਕ
ਰੱਜਵਾਂ ਹੋਵੇ, ਪਰ ਰਚਨਾ ੰਿੰਗਾਰ_ਰਸ ਦੀ ਸੀਮਾ ਨਾ ਉਲੰਘੇ।
ਇਹ ਤਾਂ ਸਪੱੰਟ ਹੀ ਹੈ ਕਿ ਪੇਟ ਦੀ ਅਤੇ ਕਾਮ ਦੀ, ਦੋਵੇਂ ਬੰਦੇ ਦੀਆਂ ਆਦਿ_ਭੁੱਖਾਂ ਹਨ।
ਮੁੱਢਲੀ ਉਮਰੇ ਪੇਟ ਦੀ ਭੁੱਖ ਨੂੰ ਅਤੇ ਵਡੇਰੀ ਉਮਰੇ ਕਾਮ ਦੀ ਭੁੱਖ ਨੂੰ ਇਸਤਰੀ ਰਜੇਵਾਂ
ਦਿੰਦੀ ਹੈ। ਪਰ ਇਸ ਰੱਜ ਵਿਚੋਂ ਫੇਰ ਭੁੱਖ ਹੀ ਉਪਜਦੀ ਹੈ। ਮੈਂ ਸਮਝਦਾ ਹਾਂ ਕਿ ਇਸਤਰੀ
ਜਿੰਨੀ ਪਵਿੱਤਰ ਅਤੇ ਮਮਤਾ_ਸਰੂਪ ਉਸ ਸਮੇਂ ਹੁੰਦੀ ਹੈ ਜਦੋਂ ਉਹ ਆਪਣੀਆਂ ਦੁੱਧੀਆਂ ਦਾ ਦੁੱਧ
ਬਾਲ ਨੂੰ ਚੁੰਘਾਉਂਦੀ ਹੈ, ਓਨੀ ਹੀ ਉਸ ਸਮੇਂ ਹੁੰਦੀ ਹੈ ਜਦੋਂ ਉਹ ਪੁਰੰ ਨੂੰ ਆਪਣੀ ਦੇਹ
ਸੌਂਪ ਰਹੀ ਹੁੰਦੀ ਹੈ। ਇਸਤਰੀ, ਜੇ ਉਹ ਬਾਂਾਰੂ ਜਾਂ ਲੁੱਚੀ ਨਾ ਹੋਵੇ, ਸਰੀਰਕ ਮਿਲਾਪ
ਸਮੇਂ, ਅਲੰਕਾਰਕ ਤੌਰ ਉੱਤੇ ਕਿਹਾਂ, ਬਹੁਤ ਮਾਣ_ਮੱਤੇ ਗੌਰਵ ਨਾਲ ਇਕ ਪੌੜੀ ਉੱਚੀ ਖਲੋਤੀ
ਹੋਈ ਦਾਤੀ ਹੁੰਦੀ ਹੈ ਅਤੇ ਪੁਰੰ ਇਕ ਪੌੜੀ ਨੀਵਾਂ ਖਲੋਤਾ ਹੋਇਆ ਸਨਿਮਰ ਪ੍ਰਾਪਤ_ਕਰਤਾ
ਹੁੰਦਾ ਹੈ।
ਆਪਣੀ ਇਹ ਧਾਰਨਾ ਵਿਅਕਤ ਕਰਨ ਵਿਚ ਮੈਂ ਕਿੰਨਾ ਸਫਲ ਹੋਇਆ ਹਾਂ, ਇਹ ਤਾਂ ਤੇਰੇ ਵਰਗੇ ਸਿਆਣੇ
ਪਾਠਕ ਹੀ ਦੱਸ ਸਕਦੇ ਹਨ।
ਰਹੀ ਝਮੇਲੇ ਦੀ ਗੱਲ। ਸਾਡੇ ਦਗ਼ਤਰ ਦੇ ਲਗਭਗ ਸਾਰੇ ਰਸਾਲੇ, ਪ੍ਰੈੱਸ ਰਿਲੀਂ, ਕਿਤਾਬਚੇ ਆਦਿ
1990 ਦੌਰਾਨ ਇਕ_ਇਕ ਕਰਕੇ ਬੰਦ ਹੋ ਗਏ ਹਨ। ਦਸੰਬਰ 90 ਦੇ ਅੰਕ ਨਾਲ 6ਸੋਵੀਅਤ ਦੇਸ'
ਪੰਜਾਬੀ ਵੀ ਬੰਦ ਹੋ ਗਿਆ ਹੈ। ਜਨਵਰੀ 91 ਤੋਂ 6ਸੋਵੀਅਤ ਲੈਂਡ' ਅੰਗ੍ਰੇਂੀ ਕੇਵਲ ਆਪਣੇ ਚਾਰ
ਭਾੰਾਈ ਸੰਸਕਰਨਾਂ _ ਹਿੰਦੀ, ਉਰਦੂ, ਬੰਗਾਲੀ ਅਤੇ ਤਾਮਿਲ _ ਸਮੇਤ ਹੀ ਛਪੇਗਾ। ਹੋਰ ਸਭ ਕੁਝ
ਬੰਦ ਹੋ ਗਿਆ ਹੈ। ਇਹ ਵੀ ਕਿੰਨਾ ਚਿਰ ਛਪਣਗੇ, ਕੋਈ ਪਤਾ ਨਹੀਂ। ਨਰਿੰਦਰ ਤੋਂ ੁੰਰੂ ਕਰਕੇ
ਵੀਹ ਬੰਦੇ 1990 ਵਿਚ ਦੋ_ਦੋ, ਚਾਰ_ਚਾਰ ਕਰਕੇ ਸੇਵਾ_ਮੁਕਤ ਕਰ ਦਿੱਤੇ ਗਏ ਸਨ। 31.12.90,
ਮੇਰੇ ਸਮੇਤ, ਚਾਲੀ ਵਿਅਕਤੀਆਂ ਲਈ ਦਗ਼ਤਰ ਵਿਚ ਅੰਤਿਮ ਦਿਨ ਸੀ। ਸੱਠ ਦੇ ਕਰੀਬ ਹੋਰ
ਬੰਦੇ_ਬੰਦੀਆਂ ਆਉਂਦੇ ਮਹੀਨਿਆਂ ਵਿਚ ਛਾਂਟ ਦਿੱਤੇ ਜਾਣਗੇ। ਇਸ ਸਭ ਕੁਝ ਦਾ ਕਾਰਨ ਤੁਹਾਨੂੰ
ਪਤਾ ਹੀ ਹੈ। ਇਕ ਤਾਂ ਸੋਵੀਅਤ ਯੂਨੀਅਨ ਕੋਲ ਕਹਿਣ ਲਈ ਕੁਝ ਨਹੀਂ ਰਹਿ ਗਿਆ। ਸਾਡਾ ਸਾਰਾ
ਪ੍ਰਚਾਰ ਅਮਰੀਕਾ ਦੇ ਵਿਰੁੱਧ ਸੀ ਜੋ ਹੁਣ ਬੇਲੋੜਾ ਹੋ ਗਿਆ ਹੈ ਜਾਂ ਸੋਵੀਅਤ ਯੂਨੀਅਨ ਨੂੰ
ਸਵਰਗ ਦਰਸਾਉਣ ਲਈ ਸੀ ਜੋ ਗੋਰਬਾਚੇਵ ਨੇ ਆਪ ਹੀ ਇਕ ਕੰਗਲੇ ਸਮਾਜ ਦੇ ਰੂਪ ਵਿਚ ਨੰਗਾ ਕਰ
ਦਿੱਤਾ ਹੈ। ਸੋ ਪ੍ਰਚਾਰਕ ਸਾਹਿਤ ਲਈ ਕੋਈ ਟੇਕ ਨਹੀਂ ਰਹਿ ਗਈ। ਦੂਜੇ, ਸੋਵੀਅਤ ਯੂਨੀਅਨ ਦੀ
ਖੇਰੂੰ_ਖੇਰੂੰ ਹੋ ਚੁੱਕੀ ਆਰਥਕਤਾ ਹੁਣ ਅਜਿਹੇ ਵਾਧੂ ਭਾਰ ਨਹੀਂ ਝੱਲਦੀ।
ਸੋ ਅੱਗੇ ਤੋਂ ਚਿੱਠੀ_ਪੱਤਰ ਅਤੇ ਸੰਪਰਕ ਘਰ ਦੇ ਪਤੇ ਉੱਤੇ ਹੀ ਕਰਨਾ।
ਅਸੀਂ ਤੁਹਾਨੂੰ ਨਵੇਂ ਸਾਲ ਦੀਆਂ ੁੰਭ_ਕਾਮਨਾਵਾਂ ਭੇਜਦੇ ਹਾਂ। ਬੀਬੀ ਸੁਖਵਿੰਦਰ ਨੂੰ ਸਾਡਾ
ਸਨੇਹ ਦੇਣਾ।
ਪਿਆਰ ਨਾਲ,
ਗੁਰਬਚਨ ਸਿੰਘ ਭੁੱਲਰ
***
ਦਿੱਲੀ
10.10.91
ਪਿਆਰੇ ਬਲਦੇਵ,
ਅੱਜ ਤੂੰ ਅਛੋਪਲੇ ਜਿਹੇ, ਦੱਬੇ ਪੈਰੀਂ ਯਾਦ ਆ ਗਿਆ ਨੂੰ... ਮੈਂ ਤੇਰੀ ਉਹ ਚਿੱਠੀ ਭਾਲੀ ਜੋ
ਤੂੰ ਮੇਰੇ ਦਗ਼ਤਰੋਂ ਹਟਣ ਦੀ ਜਾਣਕਾਰੀ ਮਿਲਣ ਉੱਤੇ 22.1.91 ਨੂੰ ਲਿਖੀ ਸੀ। ਉਹ ਮੈਂ ਫੇਰ
ਪੜ੍ਹੀ। ਮੈਂ ਉਸ ਚਿੱਠੀ ਦਾ ਉੱਤਰ ਨਹੀਂ ਦਿੱਤਾ ਸੀ। ਅਸਲ ਵਿਚ ਉੱਤਰ ਦਿੱਤਿਆਂ ਉਸ ਚਿੱਠੀ
ਦਾ ਜਂਬਾ ਭੰਗ ਹੋ ਜਾਣਾ ਸੀ। ...ਤੇਰੇ ਵਰਗੇ ਦੋਸਤਾਂ ਦੀ ਸੁਹਿਰਦਤਾ ਦਾ ਮਾਣ ਵੀ ਹੋਇਆ,
ਸਮੇਂ ਵੱਲੋਂ ਸਾਡੇ ਵਰਗੇ ਲੋਕਾਂ ਨਾਲ ਵਰਤੀ ਜਾ ਰਹੀ ਨਿਰਦੈਤਾ ਉੱਤੇ ਕ੍ਰੋਧ ਵੀ ਆਇਆ ਅਤੇ
ਆਪਣੇ ਵਰਗੇ ਬੰਦਿਆਂ ਉੱਤੇ 6ਕੌਮਾਂਤਰੀ ਘਟਨਾਵਾਂ ਦਾ ਸਿੱਧਾ ਪ੍ਰਭਾਵ ਪੈਣ' ਵਾਲੀ ਤੇਰੀ ਗੱਲ
ਉੱਤੇ ਹਾਸਾ ਵੀ ਆਇਆ।
ਤੂੰ ਅੱਜ_ਕੱਲ੍ਹ ਕੀ ਕਰ ਰਿਹਾ ਹੈਂ ? ਮੇਰਾ ਭਾਵ ਹੈ ਨੌਕਰੀ ਤੋਂ ਇਲਾਵਾ। ਤੂੰ ਬਹੁਤ ਸਾਰੇ
ਪੜ੍ਹੇ_ਪ੍ਰੋਫੈਸਰਾਂ ਨਾਲੋਂ ਸਿਆਣਾ ਹੈਂ। ਤੈਨੂੰ ਸੰਤੁੰਟ ਹੋ ਕੇ ਬੈਠਣਾ ਨਹੀਂ ਚਾਹੀਦਾ। ਕਰ
ਕੋਈ ਕਰਿੰਮਾਨੂੰ ਤੇਰੇ ਸਾਹਮਣੇ ਬਹੁਤ ਲੰਮਾ ਮੈਦਾਨ ਪਿਆ ਹੈ। ਵਧ ਅੱਗੇ। ਆਪਣੀ ਸਾਹਿਤਕ
ਪ੍ਰਤਿਭਾ ਨੂੰ ਸਾਣ ਉੱਤੇ ਲਾ ਕੇ ਰੱਖਿਆ ਕਰ। ਮੈਨੂੰ ਤੈਥੋਂ ਬਹੁਤ ਆਸਾਂ ਹਨ। ਬੀਬੀ
ਸੁਖਵਿੰਦਰ ਦਾ ਕੀ ਹਾਲ ਹੈ?
ਪਿਆਰ ਨਾਲ ਤੇਰਾ,
ਗੁਰਬਚਨ ਸਿੰਘ ਭੁੱਲਰ
***
ਦਿੱਲੀ
17.11.93
ਪਿਆਰੇ ਬਲਦੇਵ,
ਜਲੰਧਰ ਨਰਿੰਦਰ ਨਾਲ ਤਰਨ ਤਾਰਨ ਜਾਣ ਦੀ ਕਾਹਲੀ ਵਿਚ ਤੇਰੇ ਨਾਲ ਗੱਲ ਦਾ ਸਮਾਂ ਨਾ ਮਿਲਿਆ।
ਤੂੰ ਜਿਸ ਪ੍ਰਕਾਰ ਮੂਲ ਸਮੱਗਰੀ ਪੜ੍ਹ ਕੇ ਆਲੋਚਨਾ ਕਰਦਾ ਹੈਂ, ਉਸ ਨਾਲ ਮੈਨੂੰ ਬਹੁਤ ਖੁੰੀ
ਹੁੰਦੀ ਹੈ। ਇਥੇ ਤਾਂ ਕਈ ਬਿਨਾਂ ਕੁਝ ਲਿਖਿਆਂ_ਪੜ੍ਹਿਆਂ ਹੀ ਆਲੋਚਕ ਹਨ ਅਤੇ ਕਈਆਂ ਨੇ
ਵੀਹ_ਵੀਹ ਸਾਲ ਤੋਂ ਕੁਝ ਨਹੀਂ ਲਿਖਿਆ_ਪੜ੍ਹਿਆ, ਪਹਿਲਾਂ ਭਾਵੇਂ ਕੁਝ ਕੀਤਾ ਹੋਵੇ। ਪੰਜਾਬੀ
ਆਲੋਚਨਾ ਦੀ ਹਾਲਤ ਬਹੁਤ ਬੁਰੀ ਹੈ। ਸੰਭਾਵਨਾ ਦਿਖਾਉਣ ਵਾਲੇ ਬੰਦੇ ਕੁਝ ਸਮੇਂ ਮਗਰੋਂ ਹੋਰ
ਹੀ ਪਾਸੀਂ ਤੁਰ ਜਾਂਦੇ ਹਨ ਜਾਂ ਇੱਲਤਾਂ ਵਿਚ ਪੈ ਜਾਂਦੇ ਹਨ।
ਤੂੰ ਜਲੰਧਰ ਜਿਵੇਂ ਜੱਟਾਂ ਵਾਲੇ ਢੰਗ ਨਾਲ ਮੰਚ ਉੱਤੇ ਹਿੱਕ ਥਾਪੜ ਕੇ ਕਿਹਾ ਕਿ ‘‘ਮੈਂ
ਸਾਰੇ ਅਹਿਮ ਨਵੇਂ ਪੰਜਾਬੀ ਕਹਾਣੀਕਾਰ ਪੜ੍ਹੇ ਹੋਏ ਹਨ, ਕਿਸੇ ਬਾਰੇ ਬਾਰੀਕੀ ਨਾਲ ਗੱਲ ਕਰ
ਲਓ‘, ਸੁਆਦ ਆ ਗਿਆ ਨੂੰ
ਬਸ ਇਹ ਲਗਨ ਛੱਡੀਂ ਨਾ। ਤੇਰੇ ਵਿਚ ਬਹੁਤ ਸੰਭਾਵਨਾ ਅਤੇ ਸਮਰੱਥਾ ਹੈ। ਤੂੰ ਪੜ੍ਹਦਾ ਵੀ
ਬਹੁਤ ਹੈਂ। ਇਸੇ ਲਾਇਨ ਤੁਰਿਆ ਚੱਲ। ਮੱਠਾ ਨਾ ਪਈਂ। ਤੇਰੇ ਉੱਤੇ ਮੈਨੂੰ ਕੀ, ਸਭ ਨੂੰ ਬਹੁਤ
ਆਸਾਂ ਹਨ।
ਬੀਬੀ ਨੂੰ ਫਤਿਹ ਅਤੇ ਬੱਚੂ ਨੂੰ ਪਿਆਰ।
ਤੇਰਾ,
ਗੁਰਬਚਨ ਸਿੰਘ ਭੁੱਲਰ
***
ਦਿੱਲੀ
2.6.94
ਪਿਆਰੇ ਬਲਦੇਵ,
ਤੇਰੀ ਆਸ_ਨਿਰਾਸ ਜਿਹੀ ਚਿੱਠੀ ਮਿਲੀ। ਤੇਰੀ ਚਿੱਠੀ ਦੀਆਂ ਇਕ_ਦੋ ਗੱਲਾਂ ਪੜ੍ਹ ਕੇ ਬੜੀ
ਹੈਰਾਨੀ ਜਿਹੀ ਹੋਈ, ਬੜਾ ਅਜੀਬ ਜਿਹਾ ਲੱਗਿਆ। ਇਕ ਤਾਂ ਮੈਨੂੰ ਲੱਗਿਆ ਕਿ ਪਿਛਲੇ ਕੁਝ
ਹਫਤਿਆਂ ਦੀ ਤੇਰੀ ਸਿਹਤ ਦੀ ਢਿੱਲ_ਮੱਠ ਨੇ ਤੈਨੂੰ ਇਹਨੀਂ ਦਿਨੀਂ ਨਿਰਾਸ ਕੀਤਾ ਹੋਇਆ ਹੈ।
ਠੀਕ ਹੈ। ਤਨ ਢਿੱਲਾ ਹੋਵੇ, ਮਨ ਵੀ ਢਿੱਲਾ ਹੋ ਜਾਂਦਾ ਹੈ।
ਂਿੰਮੇਵਾਰੀਆਂ ਤੋਂ ਮੁਕਤ ਰਹਿਣ ਦਾ ਸੁਭਾਗ ਬਾਲਪਣ ਵਿਚ ਹਰ ਵਿਅਕਤੀ ਨੂੰ ਮਿਲਣਾ ਚਾਹੀਦਾ
ਹੈ। ਤੈਨੂੰ ਇਹ ਸੁਭਾਗ ਮਿਲਿਆ, ਤੂੰ ਖੁੰਕਿਸਮਤ ਹੈਂ। ਤੈਨੂੰ ਪਤਾ ਹੈ ? ਮੈਂ ਜਦੋਂ ਪਿੱਛੇ
ਪਰਤ ਕੇ ਦੇਖਦਾ ਹਾਂ, ਸੁਰਤ ਸੰਭਲਦਿਆਂ ਹੀ ਅੱਧ_ਬੁਢਾਪੇ ਵਿਚ ਪੈਰ ਟਿਕਿਆ ਹੋਇਆ ਸੀ। ਬਚਪਨ
ਬੱਚਿਆਂ ਵਰਗਾ, ਮੈਂ ਨਹੀਂ ਮਾਣਿਆ। ਜਵਾਨੀ ਵੀ ਸਾਲੀ ਚੱਜ ਨਾਲ ਨਹੀਂ ਆਈ ਸੀ। ਪਤਾ ਜਿਹਾ ਹੀ
ਨਾ ਲੱਗਿਆ। ਤੈਨੂੰ ਹੈਰਾਨੀ ਹੋਵੇਗੀ, ਮੈਂ ਸੋਲਾਂ ਸਾਲ ਦੀ ਉਮਰ ਵਿਚ ਪ੍ਰਾਈਵੇਟ ਸਕੂਲ ਵਿਚ
ਅਧਿਆਪਕ ਲੱਗ ਗਿਆ ਸੀ ਅਤੇ 18 ਸਾਲ ਦੀ ਉਮਰ ਹੁੰਦਿਆਂ ਹੀ ਸਰਕਾਰੀ ਅਧਿਆਪਕ। ਇਉਂ ਜਨਮੋਂ ਹੀ
ਕੰਨ੍ਹਾ ਪੈ ਜਾਣਾ ਬੰਦੇ ਵਿਚ ਬੜੀਆਂ ਭਾਵਨਾਤਮਕ ਅਤ੍ਰਿਪਤੀਆਂ ਛੱਡ ਦਿੰਦਾ ਹੈ। ਪਰ ਆਖਰ
ਕਿਸੇ ਉਮਰ ਵਿਚ ਤਾਂ ਕੰਨ੍ਹਾ ਪੁਆਉਣਾ ਹੀ ਚਾਹੀਦਾ ਹੈ। ਤੈਨੂੰ ਕੰਮ ਦਾ, ਸਾਹਿਤ ਦਾ,
ਕਬੀਲਦਾਰੀ ਦਾ ਕੰਨ੍ਹਾ ਹੁਣ ਪੁਆ ਹੀ ਲੈਣਾ ਚਾਹੀਦਾ ਹੈ।
6ਰਾਤਾਂ ਜਾਗ_ਜਾਗ ਬੀਮਾਰੀ ਮੁੱਲ ਲੈਣ ਵਾਲੀ' ਕੋਈ ਗੱਲ ਨਹੀਂ। ਸਾਹਿਤ ਕੁਰਬਾਨੀ ਤਾਂ ਮੰਗਦਾ
ਹੈ। ਹਰ ਕਲਾ ਹੀ ਮੰਗਦੀ ਹੈ। ਹਰ ਕੰਮ ਹੀ ਮੰਗਦਾ ਹੈ। ਪਰ ਇਸ ਨਾਲ ਸਾਨੂੰ ਪਛਾਣ ਵੀ ਤਾਂ
ਮਿਲਦੀ ਹੈ। ਸਾਹਿਤ_ਰਚਨਾ ਦੇ ਅਨੇਕ ਕਾਰਨ ਦੁਨੀਆਂ ਦੇ ਸਾਹਿਤਕਾਰਾਂ ਨੇ ਦੱਸੇ ਹਨ। ਪਰ ਇਕ
ਵੱਡਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਵਿਅਕਤੀ ਕਰੋੜਾਂ_ਅਰਬਾਂ ਲੋਕਾਂ ਦੇ ਇੱਜੜ ਵਿਚੋਂ
ਆਪਣਾ ਵੱਖਰਾ ਨਾਂ ਦੇਖਣਾ ਚਾਹੁੰਦਾ ਹੈ। ਗੁਰਬਚਨ ਸਿੰਘ ਤਾਂ ਹਂਾਰਾਂ ਹੋਣਗੇ। ਗੁਰਬਚਨ ਸਿੰਘ
ਭੁੱਲਰ ਵੀ ਸੈਂਕੜੇ ਹੋਣਗੇ। ਪਰ 6ਗੁਰਬਚਨ ਸਿੰਘ ਭੁੱਲਰ' ਮੈਂ ਦੁਨੀਆਂ ਵਿਚ ਇਕੱਲਾ ਹੀ ਹਾਂ।
ਬਲਦੇਵ ਸਿੰਘ ਧਾਲੀਵਾਲ ਵੀ ਸੈਂਕੜੇ ਹੋਣਗੇ, ਪਰ 6ਬਲਦੇਵ ਸਿੰਘ ਧਾਲੀਵਾਲ' ਤੂੰ ਇਕੱਲਾ ਹੀ
ਹੈਂ। ਕੀ ਇਹ ਪ੍ਰਾਪਤੀ ਅਤੇ ਤਸੱਲੀ ਘੱਟ ਹੈ ? ਜਦੋਂ ਕੋਈ ਸਾਡਾ ਨਾਂ ਲੁਧਿਆਣੇ, ਜਲੰਧਰ,
ਧੂਰੀ, ਮਲੋਟ, ਪਠਾਨਕੋਟ, ਰਾਜਪੁਰੇ (ਲੰਡਨ, ਅਮਰੀਕਾ, ਕਨੇਡਾ ਵੀ) ਲੈਂਦਾ ਹੈ ਅਤੇ ਪੰਜਾਬੀ
ਨਾਲ ਮਾੜਾ_ਮੋਟਾ ਵਾਹ ਰੱਖਣ ਵਾਲਾ ਵੀ ਕਹਿੰਦਾ ਹੈ, ਹਾਂ ਮੈਂ ਜਾਣਦਾ ਹਾਂ, ਇਹ ਗੱਲ ਤੈਨੂੰ
ਚੰਗੀ ਨਹੀਂ ਲਗਦੀ ? ਜਾਂ ਫੇਰ ਵਿਅਕਤੀ ਦਾ ਇਹ ਸਿਧਾਂਤ ਹੋਵੇ ਕਿ ਤਨਖਾਹ ਲਈ, ਸਵੇਰੇ ਦਗ਼ਤਰ
ਗਏ, ੰਾਮੀਂ ਮੁੜ ਆਏ, ਸੌਂ ਰਹੇ, ਟੀ.ਵੀ. ਦੇਖਿਆ, ਹਰੇ_ਰਾਮ, ਹਰੇ_ਰਾਮ ਨੂੰ ਜੰਮੇ, ਵੱਡੇ
ਹੋਏ, ਕੰਮ ਕੀਤਾ, ਅੰਨ ਖਾਧਾ, ਬਾਹਰ ਕੱਢਿਆ, ਬੁੜ੍ਹੇ ਹੋਏ, ਮਰ ਗਏ ਨੂੰ ਪਰ ਮੈਂ ਇਸ ਜੀਵਨ
ਨਾਲ ਸਹਿਮਤ ਨਹੀਂ।
ਜਦੋਂ ਕੋਈ ਪਹਿਲਵਾਨ ਬਣਦਾ ਹੈ, ਹਿੱਕ ਉੱਤੋਂ ਦੀ ਟਰੱਕ ਲੰਘਵਾਉਂਦਾ ਹੈ, ਬਲਬ_ਟਿਊਬਾਂ ਭੰਨ
ਕੇ ਸਟੇਜ ਉੱਤੇ ਖਾਂਦਾ ਹੈ, ਕੋਈ ਚਿਤਰ ਬਣਾਉਂਦਾ ਹੈ, ਸਾਹਿਤ ਰਚਦਾ ਹੈ, ਉਹਦਾ ਮੁੱਖ ਮੰਤਵ
ਭੀੜ ਵਿਚੋਂ ਉੱਚਾ ਹੋਣਾ ਹੁੰਦਾ ਹੈ। ਇਸ ਉਦੇੰ ਤੋਂ ਬਿਨਾਂ ਬੰਦਾ ਪੂੰਆਂ ਵਰਗਾ ਹੀ ਹੈ। ਇਹੋ
ਰੁਚੀ ਹੀ ਬੰਦੇ ਨੂੰ ਮਨੁੱਖ ਬਣਾਉਂਦੀ ਹੈ।
ਇਲੈਕਟ੍ਰਾਨਿਕ ਮੀਡੀਆ ਆਵੇ ਜਾਂ ਕੁਛ ਵੀ ਹੋਵੇ, ਹਰ ਕਲਾ_ਰੂਪ ਦੀ ਆਪਣੀ ਪਛਾਣ ਹੁੰਦੀ ਹੈ,
ਆਪਣੀ ਮਹੱਤਤਾ। ਉਹ ਸਾਹਿਤ ਦੀ ਰਹੇਗੀ।
6ਕਹਾਣੀ ਪੰਜਾਬ' ਵਾਲੇ ਕਾਲਮ ਬਾਰੇ ਮੈਂ ਤੇਰੀਆਂ ਗੱਲਾਂ ਵੱਲ ਪੂਰਾ ਧਿਆਨ ਦੇ ਰਿਹਾ ਹਾਂ।
ਦੇਖੋ, ਕੀ ਤਬਦੀਲੀ ਹੋ ਸਕਦੀ ਹੈ ਨੂੰ ਸਮਾਂ ਹੀ ਦੱਸੇਗਾ। ਵੈਸੇ ਮੈਂ ਇਹ ਕਾਲਮ 6ਆਲੋਚਕ' ਬਣ
ਕੇ ਨਹੀਂ ਲਿਖ ਰਿਹਾ, 6ਸਿਆਣਾ ਪਾਠਕ' ਬਣ ਕੇ ਲਿਖ ਰਿਹਾ ਹਾਂ। ਉਂਜ ਮੈਂ ਸਾਹਿਤਕ 6ਵਾਦਾਂ'
ਅਤੇ 6ੰਾਸਤਰਾਂ' ਤੋਂ ਕੋਈ ਬਹੁਤਾ ਪ੍ਰਭਾਵਿਤ ਨਹੀਂ ਹਾਂ। ਖਾਸ ਕਰਕੇ ਯੂਨੀਵਰਸਿਟੀਵਾਦੀ
ਵਾਦਾਂ ਅਤੇ ੰਾਸਤਰਾਂ ਤੋਂ ਨੂੰ
ਮੁੱਕਦੀ ਗੱਲ, ਤੈਨੂੰ ਸਭ ਦੁਚਿੱਤੀਆਂ ਛੱਡ ਕੇ ਸਾਹਿਤ_ਕਾਰਜ ਵਿਚ ਪੂਰੀ ਤਰ੍ਹਾਂ ਜੁਟ ਜਾਣਾ
ਚਾਹੀਦਾ ਹੈ। ਬੀਬੀ ਸੁਖਵਿੰਦਰ ਨੂੰ ਫਤਿਹ।
ਤੇਰਾ,
ਗੁਰਬਚਨ ਸਿੰਘ ਭੁੱਲਰ
***
ਦਿੱਲੀ
15.11.94
ਪਿਆਰੇ ਬਲਦੇਵ,
7.11. ਦੀ ਚਿੱਠੀ ਮਿਲੀ। ਖੁੰੀ ਹੈ ਕਿ ਤੂੰ ਤਣਾਉ_ਮੁਕਤ ਹੋ ਕੇ ਫੇਰ ਕੰਮ ਲੱਗ ਗਿਆ ਹੈਂ।
ਤੁਹਾਡੀ ਯੂਨੀਵਰਸਿਟੀ ਦੀ ਕਿਸੇ ਕਾਨਫਰੰਸ ਦਾ ਮੈਨੂੰ ਸੱਦਾ ਨਹੀਂ ਆਇਆ ਅਜੇ। ਕੀ ਸੱਦੇ ਭੇਜ
ਦਿੱਤੇ ਗਏ ਹਨ ਜਾਂ ਅਜੇ ਭੇਜੇ ਜਾ ਰਹੇ ਹਨ ? ਮੈਂ ਂਰੂਰ ੰਾਮਲ ਹੋਣਾ ਚਾਹਾਂਗਾ, ਪਰ ਜੇ
ਸੱਦਾ ਆਵੇ। ਜੇ ਤੂੰ ਪੁੱਛ ਕੇ ਦੱਸ ਸਕੇਂ, ਚੰਗਾ ਹੈ ਕਿ ਉਹ ਮੈਨੂੰ ਸੱਦਾ ਭੇਜ ਰਹੇ ਹਨ ਜਾਂ
ਨਹੀਂ। ਹੋਰ ਨਹੀਂ ਤਾਂ ਦੋਸਤਾਂ ਨੂੰ ਹੀ ਮਿਲ ਲਈਦਾ ਹੈ। ਕਦੋਂ ਹੈ ਕਾਨਫਰੰਸ ?
6ਕਹਾਣੀ ਪੰਜਾਬ' ਵਾਲੇ ਮੇਰੇ ਕਾਲਮ ਬਾਰੇ। ਅਸਲ ਵਿਚ ਤੇਰੀ ਸਮੱਸਿਆ ਇਹ ਹੈ ਕਿ ਤੂੰ ਸਾਹਿਤਕ
ਪੱਖੋਂ ਸਿਆਣਾ ਹੈਂ। ਇਹਤੋਂ ਵੀ ਵਡੇਰੀ ਸਮੱਸਿਆ ਹੈ ਕਿ ਤੂੰ ਇਹ ਸਮਝਦਾ ਹੈਂ ਕਿ ਬਾਕੀ ਸਭ
ਲੇਖਕ, ਪਾਠਕ, ਆਲੋਚਕ ਵੀ ਤੇਰੇ ਜਿੰਨੇ ਹੀ ਸਿਆਣੇ ਹਨ। ਪਰ ਅਸਲੀਅਤ ਇਹ ਨਹੀਂ ਹੈ। ਇਥੇ ਤਾਂ
ਲੇਖਕ ਵੀ ਕਹਿੰਦੇ ਹਨ ਕਿ ਆਬਦੀ ਇਸ ਕਹਾਣੀ ਬਾਰੇ ਮੈਂ ਇਉਂ ਕਦੀ ਸੋਚਿਆ ਹੀ ਨਹੀਂ ਸੀ। ਪਾਠਕ
ਕਹਿੰਦੇ ਹਨ ਕਿ ਇਹ ਕਹਾਣੀ ਵੀਹ ਵਾਰ ਪੜ੍ਹੀ ਸੀ, ਪਰ ਐਹ ਤਾਂ ਸਾਨੂੰ ਪਤਾ ਹੀ ਨਹੀਂ ਸੀ ਕਿ
ਗੱਲ ਇਉਂ ਹੈ। ਤੇ ਕਈ (ਜੋ ਥੋੜ੍ਹੇ_ਥੋੜ੍ਹੇ ਈਮਾਨਦਾਰ ਹਨ) ਆਲੋਚਕ ਵੀ ਇਹ ਕਹਿੰਦੇ ਹਨ ਕਿ
ਤੂੰ ਸਿੱਧ ਕਰ ਦਿੱਤਾ ਹੈ ਕਿ ਆਲੋਚਨਾ ਬਿਲਕੁਲ ਸਰਲ ਬੋਲੀ ਵਿਚ ਵੀ ਇਉਂ ਕੀਤੀ ਜਾ ਸਕਦੀ ਹੈ।
ਅਸਲ ਵਿਚ ਮੈਂ ਇਹ ਕਾਲਮ ੁੰਰੂ ਹੀ ਇਸੇ ਮੰਤਵ ਨਾਲ ਕੀਤਾ ਹੈ ਕਿ ਆਲੋਚਨਾ ਦੀ ਬੋਲੀ ਦੀ ਗੱਲ
ਤੁਰੇ; ਨਵੇਂ ਲੇਖਕ ਜਾਣ ਸਕਣ ਕਿ ਜੋ ਕੁਝ ਉਹ ਲਿਖਣਗੇ, ਉਹਦਾ ਅਰਥ_ਸੰਚਾਰ ਅਤੇ ਅਰਥ_ਪਸਾਰਾ
ਕਿੰਜ ਹੋਵੇਗਾ; ਅਤੇ ਪਾਠਕ ਸਮਝ ਸਕਣ ਕਿ ਕਹਾਣੀ ਪੜ੍ਹੀ ਕਿਵੇਂ ਜਾਂਦੀ ਹੈ। ਪਹਿਲੀਆਂ ਦਸ
ਕਹਾਣੀਆਂ (ਬਾਕੀ ਚਾਰ) ਇਵੇਂ ਹੀ ਪੂਰੀਆਂ ਕਰਾਂਗਾ, ਅੱਗੇ ਦੇਖਾਂਗੇ।
ਚੰਗਾ ਹੋਇਆ, ਤੂੰ ਕਹਾਣੀ_ਸੰਗ੍ਰਹਿ ਛਪਣਾ ਦੇ ਦਿੱਤਾ ਹੈ ਅਤੇ ਕਹਾਣੀ_ਸਮੀਖਿਆ ਦੀ ਪੁਸਤਕ
ਤਿਆਰ ਕਰਨ ਵਿਚ ਲੱਗਿਆ ਹੋਇਆ ਹੈਂ। ਬਸ, ਕੰਮ ਲੱਗਿਆ ਰਿਹਾ ਕਰ ਅਤੇ ਚੜ੍ਹਦੀ ਕਲਾ ਵਿਚ ਰਿਹਾ
ਕਰ।
ਤੇਰਾ,
ਗੁਰਬਚਨ ਸਿੰਘ ਭੁੱਲਰ
***
ਦਿੱਲੀ
10.3.95
ਪਿਆਰੇ ਬਲਦੇਵ,
ਤੇਰੀ ਚਿੱਠੀ ਮਿਲੀ। ਜੇ ਰਿਫਰੈੰਰ ਕੋਰਸ ਪਹਿਲਾਂ ਵਾਲਾ ਸਭ ਕੁਛ ਭੁਲਾ ਦਿੰਦੇ ਹਨ ਤਾਂ
ਪੰਜਾਬੀ ਦੇ ਸਾਰੇ ਲੈਕਚਰਾਰ_ਪ੍ਰੋਗ਼ੈਸਰ, ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੋਂ ਇਕੱਠੇ
ਕਰਕੇ, ਰਿਗ਼ਰੈੰਰ ਕੋਰਸਾਂ ਵਿਚ ਪਾ ਦੇਣੇ ਚਾਹੀਦੇ ਹਨ ਤਾਂ ਜੋ ਸਭ ਕੁਛ ਭੁੱਲ ਜਾਣ। ਉਸ
ਮਗਰੋਂ ਉਹਨਾਂ ਨੂੰ ਦੁਬਾਰਾ ੳ,ਅ,... ਤੋਂ ੁੰਰੂ ਕਰਕੇ ਪੜ੍ਹਾਇਆ ਜਾਣਾ ਚਾਹੀਦਾ ਹੈ।
ਤੇਰੀ ਕਹਾਣੀ 6ਔਤ' ਪੜ੍ਹ ਲਈ ਸੀ। ਕਹਾਣੀ ਮੈਨੂੰ ਚੰਗੀ ਲੱਗੀ। ਪਰ ਮੈਨੂੰ ਤੇਰੀ ਇਸ ਕਹਾਣੀ
ਦੀ ਅਤੇ ਪਹਿਲਾਂ ਪੜ੍ਹੀਆਂ ਕਹਾਣੀ ਦੀ ਵੀ ਭਾੰਾ ਬਾਰੇ ਇਤਰਾਂ ਹੈ। ਤੂੰ ਬੋਲੀ ਨੂੰ ਸਿਰੇ ਦਾ
ਉਪਭਾੰਾਈ ਰੂਪ ਦੇ ਦਿੰਦਾ ਹੈਂ। ਤੇ ਇਹ ਕੇਵਲ ਪਾਤਰਾਂ ਦੀ ਬੋਲੀ ਨੂੰ ਹੀ ਨਹੀਂ, ਸਗੋਂ ਲੇਖਕ
ਦੀ ਬੋਲੀ ਨੂੰ ਵੀ। ਇਹ ਗੱਲ ਇਕ ਤਾਂ ਪੰਜਾਬੀ ਦਾ ਵਿਆਕਰਨਕ ਭਾੰਾਈ ਠੁੱਕ ਬੱਝਣ ਦੇ ਰਾਹ ਵਿਚ
ਰੋਕ ਪਾਉਂਦੀ ਹੈ, ਦੂਜੇ, ਲੇਖਕ ਦੇ ਸੰਚਾਰ ਨੂੰ ਸੀਮਤ ਕਰਦੀ ਹੈ। ਗੁਰਦਿਆਲ ਸਿੰਘ ਦੇ
ਨਾਵਲਾਂ ਦਾ ਡੌਰੂ ਵਿਦਵਾਨ ਵਜਾਉਂਦੇ ਹਨ। ਪਰ ਕੀ ਤੂੰ ਸਮਝਦਾ ਹੈਂ ਕਿ ਉਹ ਮਾਝੇ ਜਾਂ ਦੁਆਬੇ
ਜਾਂ ਪੁਆਧ ਦੇ ਆਮ ਪਾਠਕਾਂ ਤੱਕ ਪੁੱਜਿਆ ਹੈ ? ਜਾਂ ਉਹਨਾਂ ਨੇ ੳਹਨੂੰ ਮਾਣਿਆ ਹੈ ? ਉਹਦੇ
ਵਿਕਣ ਦਾ ਅਤੇ ਪੜ੍ਹੇ ਜਾਣ ਦਾ ਇਕ ਕਾਰਨ ਉਹਦਾ ਕੋਰਸਾਂ ਵਿਚ ਲੱਗਣਾ ਹੈ। ਇਥੇ ਦਿੱਲੀ ਵਿਚ
ਮੈਂ ਕਈ ਲੇਖਕਾਂ ਨੂੰ, ਵਿਦਵਾਨਾਂ ਨੂੰ ਨਿੱਜੀ ਤੌਰ ਉੱਤੇ ਜਾਣਦਾ ਹਾਂ ਜੋ ਉਹਨੂੰ ਪੜ੍ਹਨਾ
ਚਾਹੁੰਦੇ ਹਨ, ਪਰ ਕੁਝ ਪੰਨੇ ਪੜ੍ਹ ਕੇ ਹੱਥ ਖੜ੍ਹੇ ਕਰ ਦਿੰਦੇ ਹਨ ਕਿ ਪੜ੍ਹਿਆ ਨਹੀਂ
ਜਾਂਦਾ, ਸਮਝ ਨਹੀਂ ਆਉਂਦਾ। ਮੇਰਾ ਮੱਤ ਹੈ ਕਿ ਲੇਖਕ ਵੱਲੋਂ ਜੋ ਬੋਲੀ ਬਿਰਤਾਂਤਕਾਰ ਵਜੋਂ
ਵਰਤੀ ਜਾਂਦੀ ਹੈ, ਉਹ ਕੇਂਦਰੀ ਹੀ ਹੋਣੀ ਚਾਹੀਦੀ ਹੈ ਅਤੇ ਪਾਤਰ ਦੀ ਬੋਲੀ ਦੀ ਵੀ ਉਹ ਪਰਤ
ਵਰਤੀ ਜਾਣੀ ਚਾਹੀਦੀ ਹੈ ਜੋ ਉਹਦੇ ਸਮਾਜਕ, ਵਿਦਿਅਕ, ਸਭਿਆਚਾਰਕ ਪਿਛੋਕੜ ਦੇ ਅਨੁਕੂਲ ਵੀ
ਹੋਵੇ ਅਤੇ ਮਿਆਰੀ ਬੋਲੀ ਦੇ ਵੱਧ ਤੋਂ ਵੱਧ ਨੇੜੇ ਵੀ ਹੋਵੇ। (ਕੋਈ ਵੀ ਪਾਤਰ ਇਕੋ ਪੱਧਰ ਦੀ
ਬੋਲੀ ਨਹੀਂ ਬੋਲਦਾ ਹੁੰਦਾ। ਉਹ ਇਕੋ ਗੱਲ ਕਈ ਰੂਪਾਂ ਵਿਚ ਕਹਿ ਸਕਦਾ ਹੁੰਦਾ ਹੈ।) ਮੈਨੂੰ
ਵਿੰਵਾਸ ਹੈ ਕਿ ਸਮਾਂ ਪਾ ਕੇ ਤੂੰ ਆਪੇ ਇਹ ਗੱਲ ਮਹਿਸੂਸ ਕਰੇਂਗਾ ...ਸੋਚ ਇਸ ਬਾਰੇ ਨੂੰ
ਦਿੱਲੀ ਦੇਖਣ ਜਦੋਂ ਮਰਂੀ ਆਵੋ। ਪਰ ਪਹਿਲਾਂ ਆਉਣ ਦਾ ਦਿਨ ਂਰੂਰ ਦੱਸ ਦੇਣਾ। ਕਈ ਵਾਰ
ਘਰ_ਪਰਿਵਾਰ ਦੇ ਕੰਮੀਂ ਪਿੰਡ ਜਾਂ ਰਿੰਤੇਦਾਰੀ ਵਿਚ ਜਾਣਾ ਪੈ ਜਾਂਦਾ ਹੈ। ਇਹ ਨਾ ਹੋਵੇ ਕਿ
ਤੁਸੀਂ ਆਉਂ ਅਤੇ ਅਸੀਂ ਇਥੇ ਨਾ ਹੋਈਏ। ਸੋ ਕਾਫੀ ਪਹਿਲਾਂ ਚਿੱਠੀ ਲਿਖ ਦੇਣਾ। ਪਰ ਡਾਕ ਦਾ
ਤਾਂ ਫੇਰ ਵੀ ਵਿੰਵਾਸ ਨਹੀਂ ਕੀਤਾ ਜਾ ਸਕਦਾ, ਫੋਨ ਕਰ ਦੇਣਾ। ਜਦੋਂ ਮਰਂੀ ਆਉ, ਜੀ_ਸਦਕੇ
ਆਉ। ਬੇਟੇ ਨੂੰ ਦਿੱਲੀ ਦਿਖਾਉ, ਆਪ ਵੀ ਦੇਖੋ... ਦਿੱਲੀ ਤਾਂ ਭਾਈ ਬੰਦੂਕ ਦੀ ਨਾਲੀ ਹੈ;
ਸਾਰੀ ਸੱਤਾ ਇਸੇ ਵਿਚੋਂ ਹੀ ਨਿਕਲਦੀ ਹੈ।
ਤੇਰਾ,
ਗੁਰਬਚਨ ਸਿੰਘ ਭੁੱਲਰ
-0-
|