1-ਮੰਨ ਪੰਛੀ
ਕਦੀ ਕਦੀ ਯਾਦ ਤੇਰੀ ਵੀ
ਮੇਰੇ ਤੋਂ ਰੁੱਸ ਜਾਵੇ |
ਦਿੰਨ ਦਾ ਸੂਰਜ ਦਿੰਨ ਦੇ ਵੇਲੇ ,
ਦਿੰਨ ਤੋਂ ਹੀ ਖੁੱਸ ਜਾਵੇ ।
ਸ਼ਾਮ ਦੇ ਵੇਲੇ ਉਡਿਆ ਪੰਛੀ ,
ਕਿਹੜੇ ਪਾਸੇ ਜਾਵੇ ।
ਦਿਸ਼ਾ -ਹੀਨ ਦਾ ਕੀ ਟਿਕਾਣਾ ,
ਕਿੱਥੇ ਰਾਤ ਬਿਤਾਵੇ ।
ਇਕ ਇੱਕਲੀ ਭਟਕੀ ਬਦਲੀ
ਮਾਰੂਥਲ ਵੱਲ ਆਈ ।
ਝੱਟ ਖਾਵੇ ਮਾਰੂਥਲ ਉਹਨੂੰ
ਰੇੱਤਾਂ ਵਿੱਚ ਸਮਾਈ ।
ਜਿੰਦਗੀ ਦੇ ਜੋ ਸਚ ਹੰਢਾਏ
ਕੌੜੇ ਨਿਕਲੇ ਸਾਰੇ ।
ਅੱਦੋ-ਰਾਣੇ ਹੰਢ ਹੰਢ ਹੋ ਗਏ
ਮੈਲ ਨੇ ਕੀੱਤੇ ਭਾਰੇ ।
ਕਈੰ ਵਰਿਆਂ ਦਾ ਜੋੜ ਮੈਂ ਕੀੱਤਾ
ਉੱਤਰ ਮਨਫੀ ਆਇਆ ।
ਮੰਗ ਚਾਨਣੀ ਦਾੱਗੀ ਹੋਕੇ
ਚੰਨ ਨੇ ਦਾਗ ਹੰਢਾਇਆ ।
ਕਿਹੜੇ ਵੇਲੇ ਕਿਹੜਾ ਰੁੱਸਿਆ
ਅੱਗੇ ਪਿੱਛੇ ਹੋਇਆ ।
ਆਪਣੀ ਕੰਨੀ ਮੈਂ ਆਪੇ ਫੜ ਲਈ
ਖੁਦ ਨਾਲ ਖੁਦ ਖਲੋਇਆ ।
--------------------------
2-ਦਿਲ ਦੀਆਂ ਗੱਲਾਂ
------------------
ਇਹ ਕਿੰਝ ਦੀ ਦੂਰੀ ਹੈ
ਕਿਹੜੀ ਗਿਣਤੀ ਨਾਪੇ ਗੀ ।
ਉਮਰਾਂ ਨਾਲ ਚੱਲੇ ਗੀ
ਨਹੀਂ ਮੁਕਦੀ ਜਾੱਪੇ ਗੀ ।
ਲਫਜ਼ਾਂ ਨੇ ਲਿਖਿਆ ਸੀ
ਜਿਹੜੀ ਬਾਤ ਮੈਂ ਕਰਣੀ ਸੀ ।
ਸਮਿਆਂ ਨਾਲ ਜ਼ਹਿਰ ਬਣੀ
ਮੈਨੂੰ ਹੀ ਲੜਣੀ ਸੀ ।
ਠੰਡੀਆਂ ਰਾਤਾਂ ਨੇ
ਪਰ ਗਰਮ ਵਿਛੋੜੇ ਨੇ ।
ਕੁਝ ਨਿਘ੍ ਤਾਂ ਦੇਂਦੇ ਨੇ
ਪਰ ਡਾਢੇ ਕੌੜੇ ਨੇ ।
ਕੱਚੀ ਪੈਨਸਿਲ ਨੇ
ਪਾਈਆਂ ਕੱਚੀਆਂ ਲੀਕਾਂ ਨੇ ।
ਖੁਦ ਤਾਂ ਮਿੱਟ ਗਈਆਂ
ਛਡ ਗਈਆਂ ਉਡੀਕਾਂ ਨੇ ।
ਚਾਦਰ ਵਿੱਚ ਛੇਕ ਬੜੇ
ਕਿੰਨਾ ਕੁ ਢੱਕੇ ਗੀ ।
ਜੱਗ ਝਾਤੀ ਮਾਰੇ ਗਾ
ਕੀ ਉਹੱਲਾ ਰੱਖੇ ਗੀ ।
ਇਹ ਦਿਲ ਦੀਆਂ ਗੱਲਾਂ ਨੇ
ਅੱਕ੍ਲਾਂ ਨਾਲ ਤੋੱਲੀਂ ਨਾ ।
ਇੱਕ ਸਚ੍ ਹੈ ਜਿੰਦਗੀ ਦਾ
ਜਿੱਤ ਹਾਰ ਨੂੰ ਫੋੱਲੀਂ ਨਾ ।
diljodh@yahoo.com
Wisconsin USA
-0- |