ਦਿਨ-ਬ-ਦਿਨ ਇਉਂ ਹਰ
ਹਕੀਕਤ, ਘਟਦੀ ਘਟਦੀ ਘਟ ਰਹੀ ਹੈ।
ਜਿ਼ੰਦਗੀ ਜਿਉਂ ਹੌਲੀ ਹੌਲੀ, ਸੁਪਨੇ ਦੇ ਵਿਚ ਵਟ ਰਹੀ ਹੈ॥
ਅਪਣੇ ਮਾਲਕ ਦੀ ਹਥੇਲੀ, ਤਕ ਹੀ ਹੈ ਜਦ ਹਰ ਉਡਾਰੀ
ਪਿੰਜਰੇ ਦੀ ਬਚਤ ਚੋਂ ਹੁਣ ਬੋਨਸ ਬੁਰਕੀ ਬਟ ਰਹੀ ਹੈ॥
ਤਿਉਂ ਤਿਉਂ ਅੰਬਰ ਛੋ ਰਹੇ ਨੇ, ਪੁਰਸਕਾਰਾਂ ਨਾਲ ਲੇਖਕ
ਲੇਖਣੀ ਜਿਉਂ ਜਿਉਂ ਉਨਾਂ ਦੀ, ਧਰਤੀ ਨਾਲੋਂ ਕਟ ਰਹੀ ਹੈ॥
ਅਜਨਬੀ ਜਿਹੀ ਲੋਅ ’ਚ ਰੌਸ਼ਨ, ਹੋ ਰਹੀ ਹੈ ਅਸਲੀ ਦੁਨੀਆਂ
ਅਪਣੇਪਨ ਤੇ ਦੋਸਤੀ ਦੀ, ਧੁੰਦ ਜਿਉਂ ਜਿਉਂ ਛਟ ਰਹੀ ਹੈ॥
ਵਾਲ ਸਟਰੀਟੀ ਖਿਡਾਰਨ, ਸ਼ਾਹੀ ਘਰ ਦੀ ਰੁਤਬੇਦਾਰਨ
ਇਕ ਫਫੇਕੁਟਣੀ ਦਮੂੰਹੀ, ਕਾਮਰੇਡੀ ਰਟ ਰਹੀ ਹੈ
-0- |