Welcome to Seerat.ca
|
-
ਦਸੰਬਰ ਦੇ ਸੀਰਤ ‘ਚ
ਬਲਵਿੰਦਰ ਗਰੇਵਾਲ਼ ਦਾ “ਮਾਰੂਥਲ਼ ਵਿੱਚ ਖੜ੍ਹਾ ਸਵੈ-ਮਾਣ ਦਾ ਅਜਿੱਤ ਕਿਲਾ – ਜਸਮਲ ਓਡਣ”
ਅਤੇ ਮਲਿਕਾ ਮੰਡ ਦਾ “ਬੱਸ ਦਾ ਸਫ਼ਰ” ਬਹੁਤ ਹੀ ਰੌਚਕ ਲੱਗੇ। ਦੋਨਾਂ ਨੂੰ ਆਪਣੀ ਕਹਾਣੀ
ਦੱਸਣ ਦਾ ਢੰਗ ਬਾਖੂਬੀ ਆਉਂਦਾ ਹੈ। ਜਸਮਲ ਓਡਣ ਦੀ ਕਹਾਣੀ ਨੂੰ ਪੜ੍ਹਦਿਆਂ ਮੇਰੀ ਧਾਰਨਾ ਕਿ
ਪੰਜਾਬੀ ਭਾਸ਼ਾ ਦਾ ਵਿਸਥਾਰ ਦੂਰ ਗੁਜਰਾਤ ਤੱਕ ਹੈ ਸਾਬਤ ਹੁੰਦਾ ਲਗਦਾ ਹੈ।
ਰਾਜਸਥਾਨ-ਗੁਜਰਾਤ ਦੇ ਲੋਕ ਗੀਤਾਂ ‘ਚ ਪੰਜਾਬੀ ਬੋਲੀ ਦਾ ਅਹਿਸਾਸ ਇਹ ਦਰਸਾਉਂਦਾ ਹੈ ਕਿ
ਸਾਡੇ ਪੰਜਾਬੀ ਦੇ ਖੋਜੀ ਕਿਵੇਂ ਬੌਨੇ ਮਨਾਂ ਨਾਲ਼ ਖੋਜ ਕਾਰਜ ਕਰਦੇ ਹਨ ਤੇ ਆਪਣੀ
ਬੋਲੀ/ਭਾਸ਼ਾ ਨੂੰ ਸਿਆਸਤੀ ਅਸਰਾਂ ਹੇਠ ਹੋ ਰਹੇ ਛੋਟੇ ਪੰਜਾਬ ‘ਚ ਸਿਕੋੜ ਕੇ ਦੇਖ ਰਹੇ ਹਨ।
ਗਰੇਵਾਲ਼ ਦੀ ਕਲਮ ਆਪਣੇ ਸੱਭਿਆਚਾਰ ਨੂੰ ਇੱਕ ਸਰਸਰੀ ਨਜ਼ਰ ‘ਚੋਂ ਕੱਢਦੀ ਦਿਖਾਈ ਦਿੰਦੀ
ਆਪਣੀ ਕਹਾਣੀ ਲਿਖਦੀ ਹੈ। ਗਰੇਵਾਲ਼ ਸਾਹਿਬ ਤੋਂ ਹੋਰ ਰੌਚਕ ਕਹਾਣੀਆਂ ਦੀ ਉਮੀਦ ਹਮੇਸ਼ਾ
ਰਹੇਗੀ।
ਮਲਿਕਾ ਮੰਡ ਦਾ “ਬੱਸ ਦਾ ਸਫ਼ਰ” ਮੈਂ ਇਸ ਲਈ ਪੜ੍ਹਣ ਲਈ ਚੁਣਿਆ ਸੀ ਕਿ ਦੇਖਿਆ ਜਾਵੇ ਇੱਕ
ਪੰਜਾਬਣ ਬੱਸ ਦੇ ਸਫ਼ਰ ‘ਚੋਂ ਕੀ ਲੱਭ ਰਹੀ ਹੈ? ਉਸਦੀ ਕਹਾਣੀ ਨੇ ਭਵਿੱਖ ਦੀ ਇੱਕ ਪੰਜਾਬੀ
ਖੋਜਣ/ਚਿੰਤਕ ਦਾ ਅਨੁਮਾਨ ਦਿੱਤਾ ਹੈ। ਮਲਿਕਾ ਮੰਡ ਦਾ ਬੱਸ ਦੇ ਸਫ਼ਰ ਨੂੰ ਇੱਕ ਜਮਾਤ ਜਾਂ
ਪਰਯੋਗਸ਼ਾਲਾ/ਲੈਬ ਦੇ ਤੌਰ ਤੇ ਦੇਖਣ ਦੇ ਨਜ਼ਰੀਏ ਤੋਂ ਉਸਦੀ ਘੋਖਵੀਂ ਨਜ਼ਰ ਸਾਫ਼ ਦਿਖਾਈ
ਦਿੰਦੀ ਹੈ। ਵੈਸੇ ਮੈਂ ਮਲਿਕਾ ਮੰਡ ਦੇ ਬਿਲਕੁਲ ਉਲਟ ਬੱਸ ‘ਚ ਬੈਠ ਕੇ ਬਾਹਰ ਨੂੰ ਦੇਖ ਕੇ
ਜਿ਼ਆਦਾ ਕੁੱਝ ਸਿੱਖਦਾ ਹਾਂ; ਸ਼ਾਇਦ ਇਸਦਾ ਕਾਰਨ ਮੇਰਾ ਪਰਿਆਵਰਣ ਦਾ ਵਿਦਿਆਰਥੀ ਹੋਣਾ ਵੀ
ਹੋਵੇ। ਪਰ ਮੈਂ ਪ੍ਰੋ. ਮਲਿਕਾ ਮੰਡ ਨੂੰ ਉਤਸ਼ਾਹਤ ਕਰੂੰਗਾ ਕਿ ਬੱਸ ਦੇ ਬਾਹਰ ਦੇਖਣ ਨਾਲ਼
ਤੁਸੀਂ ਆਪਣੇ ਮਨ ਵਿੱਚ ਆਪਣੇ ਪਿੰਡ ਤੋਂ ਲੈ ਕੇ ਆਪਣੀ ਮੰਜਿ਼ਲ ਤੱਕ ਦੇ ਸਾਰੇ ਪੰਜਾਬ ਦਾ
ਚਿੱਤਰ ਬਣਾ ਸਕਦ,ੇ ਜੋ ਤੁਹਾਡੇ ਵਿਚਾਰਾਂ ਦੀ ਲੜੀ ਨੂੰ ਹੋਰ ਵਿਸਥਾਰ ਦੇਵੇਗਾ। ਅਜੇ
ਪੰਜਾਬੀਆਂ ਖਾਸ ਕਰਕੇ ਪੰਜਾਬਣਾਂ ਨੇ ਬਹੁਤ ਸਾਰੇ ਤੰਗ-ਨਜ਼ਰਾਂ ਦੇ ਕਿਲ੍ਹਿਆਂ ਦੀਆਂ ਮੋਟੀਆਂ
ਮੋਟੀਆਂ ਕੰਧਾਂ ਤੋੜਨੀਆਂ ਹਨ ਜਿਨ੍ਹਾਂ ‘ਚ ਮਲਿਕਾ ਮੰਡ ਵਰਗੇ ਮੋਹਰੀ ਸਾਡੇ ਬੱਚਿਆਂ ਨੂੰ
ਸੇਧ ਦੇ ਸਕਦੇ ਹਨ। ਸ਼ਾਇਦ ਪ੍ਰੋ. ਮੰਡ ਅੰਗਰੇਜ਼ੀ ‘ਚ ਵੀ ਵਧੀਆ ਲਿਖਦੀ ਹੋਊ, ਪਰ ਉਸਦੀ
ਪੰਜਾਬੀ ਕਹਾਣੀ ਮੈਨੂੰ ਬਹੁਤ ਵਧੀਆ ਲੱਗੀ। ਮੈਂ ਉਮੀਦ ਕਰਦਾ ਹਾਂ ਕਿ ਉਹ ਪੰਜਾਬੀ ‘ਚ
ਹਮੇਸ਼ਾ ਲਿਖਦੀ ਰਹੂ।
ਜਸਵਿੰਦਰ ਸੰਧੂ
ਬਰੈਂਪਟਨ
-
ਬਲਵਿੰਦਰ ਗਰੇਵਾਲ ਦੀ
ਰਚਨਾ, “ਮਾਰੂਥਲ਼ ਵਿੱਚ ਖੜ੍ਹਾ ਸਵੈ-ਮਾਣ ਦਾ ਅਜਿੱਤ ਕਿਲਾ – ਜਸਮਲ ਓਡਣ” ਅਜਿਹੀ ਕਮਾਲ ਦੀ
ਰਚਨਾ ਹੈ ਜਿਸ ਨੂੰ ਪੜ੍ਹਨ ਲਈ ਮੇਰੇ ਵਰਗਾ ਪਾਠਕ ਸਾਲਾਂ ਤੱਕ ਤਰਸਦਾ ਰਹਿੰਦਾ ਹੈ। ਮੈਂ ਏਨਾ
ਪ੍ਰਭਾਵਤ ਹਾਂ ਕਿ ‘ਸੀਰਤ’ ‘ਤੇ ਦਿੱਤੇ ਉਹਦੇ ਫ਼ੋਨ ਨੰਬਰ ‘ਤੇ ਪਤਾ ਨਹੀਂ ਕਿੰਨੀ ਵਾਰ ਫ਼ੋਨ
ਕੀਤੇ, ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਵਾਰਤਕ ਦੇ ਅਜਿਹੇ ਹੁਨਰ ਵਾਸਤੇ ਕੁਝ ਸਤਰਾਂ
ਵਿਚ ਗੱਲ ਨਹੀਂ ਹੋ ਸਕਦੀ। ਬੜੇ ਸਫ਼ੇ ਚਾਹੀਦੇ ਨੇ ਤੇ ਜਾਂ ਗੱਲ ਕਰਨ ਦਾ ਖੁੱਲ੍ਹਾ ਵੇਲਾ
ਲੋੜੀਂਦਾ ਹੈ। ੀੲਹਨਾ ਸਤਰਾਂ ਰਾਹੀਂ ਤਾਂ ਉਸ ਲਈ ਸੰਕੇਤਕ ਪਿਆਰ ਤੇ ਪ੍ਰਸੰਸਾ ਹੀ ਭੇਜੀ ਜਾ
ਸਕਦੀ ਹੈ। ਇਹ ਜ਼ਰੂਰ ਉਸ ਤੱਕ ਅੱਪੜ ਜਾਵੇਗੀ। ‘ਸੀਰਤ’ ਨੂੰ ਲੋਕ ਬੜੇ ਧਿਆਨ ਤੇ ਚਾਅ ਨਾਲ
ਪੜ੍ਹਦੇ ਹਨ। ਇਸਦਾ ਪੱਧਰ ਬਣਾਈ ਰੱਖਣਾ।
-ਗੁਰਦੀਪ, ਵਿਨੀਪੈੱਗ
|