ਮਾ. ਊਧਮ ਸਿੰਘ ਕਸੇਲ
ਅਮਰੀਕਾ ਦੀ ਗ਼ਦਰ ਪਾਰਟੀ ਦੇ ਮੋਢੀ ਆਗੂ ਸਨ ਜਿਸਨੂੰ ਪਹਿਲੇ ਲਾਹੌਰ ਸਾਜਿਸ਼ ਕੇਸ ਵਿਚ
ਉਮਰਕੈਦ, ਕਾਲੇ ਪਾਣੀ ਦੀ ਸਜ਼ਾ ਹੋਈ ਸੀ। ਕਾਲੇ ਪਾਣੀ ਤੋਂ ਕਰਨਾਟਕਾ ਦੀ ਬੈਲੂਰ ਜੇਲ੍ਹ ਵਿਚ
ਬਦਲਣ ’ਤੇ ਉਹ ਉਥੋਂ ਫਰਾਰ ਹੋ ਕੇ ¦ਗੇਰੀ ਹੁੰਦੇ ਹੋਏ ਕਾਬਲ ਪੁੱਜੇ, ਜਿਥੇ ਉਨ੍ਹਾਂ ਅੰਗਰੇਜ
ਹਕੂਮਤ ਵਿਰੁੱਧ ਇਨਕਲਾਬੀ ਸਰਗਰਮੀਆਂ ਸ਼ੁਰੂ ਕਰਕੇ ਕਾਬਲ ਕੇਂਦਰ ਨੂੰ ਮਜ਼ਬੂਤ ਬਣਾਇਆ। ਭਾਰਤ
ਤੋਂ ਗੁਪਤ ਰਸਤੇ ਕਾਬਲ ਜਾਂਦਿਆਂ ਅਫਗਾਨੀ ਲੁਟੇਰਿਆਂ ਹਥੋਂ ਉਹ ਸ਼ਹੀਦ ਹੋ ਗਏ ਸਨ। ਭਾਈ
ਸੰਤੋਖ ਸਿੰਘ ਨੇ ਉਨ੍ਹਾਂ ਬਾਰੇ ਲਿਖਿਆ,‘‘ਭਾਈ ਸਾਹਿਬ ਭਾਈ ਊਧਮ ਸਿੰਘ ਜੀ ਸ਼ਹੀਦ ਦੀ ਨਿਸ਼ਕਾਮ
ਸੇਵਾ ਦੀ ਜਿੰਦਗੀ ਪਰਜਾ ਭਗਤਾਂ ਵਾਸਤੇ ਇਕ ਵੱਡਾ ਭਾਰਾ ਉਜਾਲਾ ਘਰ ਹੈ। ਭਾਈ ਸਾਹਿਬ ਭਾਈ
ਊਧਮ ਸਿੰਘ ਜੀ ਸੱਚੀ ਜਿੰਦਗੀ ਦੀ ਇਕ ਪਰਬਤ ਸਮਾਨ ਮਿਸਾਲ ਕਾਇਮ ਕਰ ਗਏ ਹਨ।’’ ‘ਯਾਦੇਂ ਰਫ਼ਤ
ਗਾਂ’ ਉਨ੍ਹਾਂ ਅੰਡੇਮਾਨ ਜੇਲ੍ਹ ਦੌਰਾਨ ਲਿਖੀ ਸੀ, ਜਿਸ ਵਿਚੋਂ ਹੇਠਾਂ ਪੇਸ਼ ਕੀਤਾ ਗਿਆ ਹੈ:
ਸੱਚ ਤਾਂ ਇਹ ਹੈ ਕਿ ਇਕ ਭਾਈ ਜਵਾਲਾ ਸਿੰਘ ਕੀ, ਸਾਰੇ ਹੀ ਦੇਸ਼ ਭਗਤ ਇਕ ਦੂਜੇ ਨਾਲੋਂ ਵਧ ਕੇ
ਜਾਤੀ ਅਣਖ ਔਰ ਇਜ਼ਤ ਪਰ ਮਰ ਮਿਟਣ ਲਈ ਤਨੋ, ਮਨੋ ਤਿਆਰ ਹੋ ਕੇ ਜੁਟੇ ਹੋਏ ਸਨ। ਹਰ ਇਕ ਦੀ
ਇਹੋ ਇੱਛਾ ਸੀ ਕਿ ਸਭ ਤੋਂ ਪਹਿਲਾਂ ਮੈਂ ਹੀ ਕੌਮੀ ਸੇਵਾ ਦੇ ਇਸ ਹਵਨ ਕੁੰਡ ਵਿਚ ਆਪਣੇ ਸਰੀਰ
ਦੀ ਅਹੂਤੀ ਪਾ ਕੇ ਆਪਣਾ ਜਨਮ ਸਫਲਾ ਕਰ ਲਵਾਂ। ਬੈਂਤ ਕੀ ਚੀਜ਼ ਸਨ, ਉਸ ਵੇਲੇ ਜੇ ਇਨ੍ਹਾਂ
ਦੇਸ਼ ਭਗਤਾਂ ਦੇ ਬੰਦ ਬੰਦ ਵੀ ਜੁਦੇ ਕਰਾਏ ਜਾਂਦੇ ਤਾਂ ਵੀ ਉਨ੍ਹਾਂ ਦੀਆਂ ਰਸਨਾਂ ਉ¤ਤੇ
‘ਹਾਏ’ ਤੱਕ ਦਾ ਸ਼ਬਦ ਨਾ ਆਉਂਦਾ। ਉਦਾਹਰਣ ਵਜੋਂ ਮੈਂ ਇਥੇ ਇਕ 17 ਵਰ੍ਹਿਆਂ ਦੇ ਗਭਰੀਟ
ਕਰਤਾਰ ਸਿੰਘ ਦੀ ਮਿਸਾਲ ਪੇਸ਼ ਕਰਦਾ ਹਾਂ, ਜਿਸ ਤੋਂ ਆਪ ਲੋਕ ਇਨ੍ਹਾਂ ਦੇਸ਼ ਭਗਤਾਂ ਦੀ ਸੱਚੀ
ਸੁੱਚੀ ਕੁਰਬਾਨੀ ਦਾ ਖੁਦ ਅੰਦਾਜ਼ਾ ਲਾ ਲਵੋਗੇ:
ਜਦ ਇਹ ਨੌਜਵਾਨ ਬਾਲਕ ਆਪਣੇ ਬਿਆਨ ਦੇਣ ਹਿੱਤ ਅਦਾਲਤ ਦੇ ਸਾਹਮਣੇ ਜਾ ਖਲੋਤਾ ਤਾਂ ਅਦਾਲਤ ਨੇ
ਪ੍ਰਸ਼ਨ ਕੀਤਾ ਕਿ, ‘‘ਕਰਤਾਰ ਸਿੰਘ ਤੁਮ ਨੇ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਅਤੇ ਅੰਗਰੇਜ਼ੀ ਰਾਜ
ਨੂੰ ਹਿੰਦ ਵਿੱਚੋਂ ਬਾਹਰ ਕੱਢਣ ਵਾਸਤੇ ਇਸ ਸਾਜਿਸ਼ ਵਿਚ ਹਿੱਸਾ ਲਿਆ ਜਾਂ ਨਹੀਂ? ਤਾਂ ਉਸ
ਨੌਜਵਾਨ ਨੇ ਉ¤ਤਰ ਦਿੱਤਾ ਕਿ ਹਿੱਸਾ ਤਾਂ ਕੀ, ਮੇਰਾ ਤਾਂ ਧਰਮ ਔਰ ਕੇਵਲ ਇਕੋ ਧਰਮ ਇਹ ਹੈ
ਕਿ ਆਪਣੇ ਦੇਸ਼ ਔਰ ਜਾਤੀ ਨੂੰ ਗ਼ੈਰਾਂ ਤੋਂ ਬਚਾਉਣ ਦੀ ਕਰਾਂ ਅਤੇ ਮੈਂ ਅੰਗਰੇਜ਼ਾਂ ਦਾ ਖੁਰਾ
ਖੋਜ ਮਿਟਾਉਣ ਹਿਤ ਸਾਰੇ ਹੀ ਸਾਧਨ ਗ੍ਰਹਿਣ ਕੀਤੇ ਹਨ। ਅਖ਼ਬਾਰਾਂ, ਸ਼ਸਤਰਾਂ ਅਤੇ ਫੌਜ਼ਾਂ ਵਿਚ
ਪ੍ਰਚਾਰ ਕਰਨਾ ਮੇਰਾ ਮੁਖ ਕੰਮ ਔਰ ਧਰਮ ਹੈ।’’
ਇਹ ਉ¤ਤਰ ਸੁਣ ਕੇ ਜੱਜਾਂ ਨੇ ਪੁਛਿਆ ਕਿ ਇਸ ਬਿਆਨ ਦਾ ਸਿੱਟਾ ਤੇਰੇ ਵਾਸਤੇ ਪਤਾ ਕੀ
ਨਿਕਲੇਗਾ? ਉ¤ਤਰ ਮਿਲਿਆ,‘‘ਹਾਂ ਮੈਂ ਜਾਣਦਾ ਹਾਂ ‘‘ਮੌਤ’’, ਪਰ ਮੈਂ ਮੌਤ ਤੋਂ ਕਦਾਚਿਤ ਭੈਅ
ਨਹੀਂ ਖਾਂਦਾ। ਇਹ ਇੱਕ ਆਯੂ ਕੀ ਜੇਕਰ ਅਜਿਹੀਆਂ ਸੈਂਕੜੇ ਉਮਰਾਂ ਵੀ ਮੈਨੂੰ ਵਾਰਨੇ ਕਰਨੀਆਂ
ਪੈਣ ਤਾਂ ਬੜੀ ਪ੍ਰਸੰਨਤਾ ਨਾਲ ਕਰਾਂਗਾ’’।
-0-
|