Welcome to Seerat.ca
Welcome to Seerat.ca

ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼ / ਕਰਤਾਰ ਸਿੰਘ ਸਰਾਭਾ

 

- ਵਰਿਆਮ ਸਿੰਘ ਸੰਧੂ

ਜੇ ਮੈਨੂੰ ਪਲੇਗ ਲੈ ਜਾਂਦੀ ਤਾਂ ਮੈਂ ਕਿਹੜੀ ਗਿਣਤੀ ਵਿੱਚ ਹੁੰਦਾ?

‘‘ਭਾਈ ਪਰਮਾਨੰਦ ਕਰਾਉਂਦਾ ਹੈ ਮੇਰੇ ਤੋਂ ਅਜਿਹੀਆਂ ਗੱਲਾਂ...’’

 

- ਭਾਈ ਪਰਮਾਨੰਦ

ਪੰਜਾਬੀਆਂ ਵਿਚੋਂ ਸੱਚਮੁੱਚ ਦਾ ਇਨਕਲਾਬੀ

 

- ਸਚਿੰਦਰ ਨਾਥ ਸਾਨਿਆਲ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

‘ਯਾਦੇਂ ਰਫ਼ਤ-ਗਾਂ’

 

- ਸ਼ਹੀਦ ਗ਼ਦਰੀ ਮਾਸਟਰ ਊਧਮ ਸਿੰਘ ਕਸੇਲ

ਜੇ ਸਰਾਭਾ ਜਿਊਂਦਾ ਰਹਿੰਦਾ ਤਾਂ....

 

- ਬਾਬਾ ਹਰਨਾਮ ਸਿੰਘ ਟੁੰਡੀਲਾਟ

ਕੌਮ ਸਿਤਾਰਾ ਕਰਤਾਰ

 

- ਮੁਣਸ਼ਾ ਸਿੰਘ ਦੁਖੀ

ਮਾਂ ਬੋਲੀ ਪੰਜਾਬੀ ਦਾ ਵੀ ਆਸ਼ਕ ਸੀ ਕਰਤਾਰ ਸਿੰਘ ਸਰਾਭਾ

 

- ਬਾਬਾ ਕਿਰਪਾ ਸਿੰਘ ਲੰਗਮਾਜ਼ਰੀ

ਆਤਮ-ਸਮਰਪਣ

 

- ਗੋਪਾਲ ਸਿੰਘ ਚੰਦਨ

‘‘ਮੈਂ ਜੋ ਵੀ ਕਹਾਂਗਾ, ਸੱਚ ਕਹਾਂਗਾ’’

 

- ਬਾਬਾ ਹਰਨਾਮ ਸਿੰਘ ਕਾਲਾ ਸੰਘਾ

ਸ਼ਹੀਦ ਸਰਾਭਾ ਦੀ ਗ਼ਦਰ ਨੂੰ ਦੇਣ

 

- ਬਾਬਾ ਸ਼ੇਰ ਸਿੰਘ ਵੇਈਂ ਪੂਈਂ

ਗ਼ਦਰ ਲਹਿਰ ਤੇ ਪ੍ਰੈਸ ਦਾ ਮਹੱਤਵ

 

- ਕਰਤਾਰ ਸਿੰਘ ਦੁੱਕੀ

ਰਣਚੰਡੀ ਦੇ ਪਰਮ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਮੇਰੇ ਰਾਜਸੀ ਜੀਵਨ ਦਾ ਮੁੱਢ

 

- ਬਾਬਾ ਕਰਮ ਸਿੰਘ ਚੀਮਾਂ

ਫਾਂਸੀ ਸਮੇਂ ਕਰਤਾਰ ਸਿੰਘ ਦੇ ਆਖਰੀ ਬਚਨ

ਸਰਾਭਾ ਤੇ ਸ਼ਹੀਦ ਕੇਹਰ ਸਿੰਘ ਢੋਟੀਆਂ

 

- ਜੈਦੇਵ ਕਪੂਰ

ਸ਼ਹੀਦ ਸਰਾਭਾ ਵਿਰੁੱਧ ਅਦਾਲਤੀ ਫੈਸਲਾ

 

- ਖੋਜ਼ ਤੇ ਆਲੇਖ: ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ

ਕੀ ਸਰਾਭੇ ਦੀ ਫਾਂਸੀ ਟਲ ਵੀ ਸਕਦੀ ਸੀ?

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਅਮਰੀਕਾ ਦਾਖਲੇ ਦੇ ਸਹੀ ਤੱਥ

 

- ਸੀਤਾ ਰਾਮ ਬਾਂਸਲ

‘ਕਾਲੇ ਪਾਣੀ’ ਦੀ ਚਸ਼ਮਦੀਦ ਗਵਾਹੀ

 

- ਵਰਿਆਮ ਸਿੰਘ ਸੰਧੂ

ਸਦੀ ਦੇ ਇਨਕਲਾਬੀ ਇਤਿਹਾਸ ਦਾ ਹਾਣੀ- ਬਾਬਾ ਭਗਤ ਸਿੰਘ ਬਿਲਗਾ

 

- ਵਰਿਆਮ ਸਿੰਘ ਸੰਧੂ

‘ਅਸਲੀ’ ਗੁਰਦਵਾਰੇ ਦੀ ਗੌਰਵ-ਗਾਥਾ

 

- ਵਰਿਆਮ ਸਿੰਘ ਸੰਧੂ

ਪੰਜਾਬੀ ਫ਼ਿਲਮਕਾਰੀ ਨੂੰ ਗੁਰਵਿੰਦਰ ਸਿੰਘ ਦਾ ਮਹਾਦਾਨ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਗਿਆਨੀ ਸੋਹਣ ਸਿੰਘ ਸੀਤਲ

 

- ਪ੍ਰੋ. ਸ਼ਮਸ਼ੇਰ ਸਿੰਘ ਸੰਧੂ

ਓਪਰਾ ਘਰ

 

- ਗੁਰਦਿਆਲ ਸਿੰਘ

ਕਹਾਣੀ ਬੈਠਕ ਟਰਾਂਟੋ ਵਲੋਂ ਸ਼ਾਨਦਾਰ ਜਨਤਕ ਕਹਾਣੀ ਦਰਬਾਰ

 

- ਉਂਕਾਰਪ੍ਰੀਤ

ਧਰਤੀਧੱਕ

 

- ਸਰਵਣ ਸਿੰਘ

ਗਣੇਸ਼

 

- ਲਵੀਨ ਕੌਰ ਗਿੱਲ

 
 


ਮਾਂ ਬੋਲੀ ਪੰਜਾਬੀ ਦਾ ਵੀ ਆਸ਼ਕ ਸੀ ਕਰਤਾਰ ਸਿੰਘ ਸਰਾਭਾ
- ਬਾਬਾ ਕਿਰਪਾ ਸਿੰਘ ਲੰਗਮਾਜ਼ਰੀ
 

 


ਬਾਬਾ ਕਿਰਪਾ ਸਿੰਘ ਲੰਗਮਾਜ਼ਰੀ (ਆਨੰਦਪੁਰ ਸਾਹਿਬ) 26 ਪੰਜਾਬ ਰੈਜ਼ੀਮੈਂਟ ਦੇ ਸਿਪਾਹੀ ਵਜੋਂ ਹਾਂਗਕਾਂਗ ਗਏ ਤੇ ਫੌਜ ਵਿੱਚ ਬਾਗੀਆਨਾ ਪ੍ਰਚਾਰ ਕਰਨ ਲਈ ਡਿਸਮਿਸ ਕੀਤੇ ਗਏ। ਫਿਰੋਜ਼ਪੁਰ ਛਾਉਣੀ ਉਤੇ ਹਮਲੇ ਦੀ ਯੋਜਨਾ ਵਿੱਚ ਉਹ ਸ਼ਾਮਿਲ ਸਨ। ਲਾਹੌਰ ਸਾਜਿਸ਼ ਕੇਸ ਵਿੱਚ ਉਨ੍ਹਾਂ ਨੂੰ ਉਮਰਕੈਦ ਦੀ ਸਜ਼ਾ ਦਿੱਤੀ ਗਈ, ਜੋ ਹਜ਼ਾਰੀ ਬਾਗ਼ ਜੇਲ੍ਹ ਵਿੱਚ ਕੱਟੀ। 1932 ਵਿੱਚ ਉਹ ਰਿਹਾਈ ਤੋਂ ਪਿਛੋਂ ਪਿੰਡ ਜੂਹਬੰਦ ਕੀਤੇ ਗਏ।

ਮੇਰੀ ਉਮਰ ਤਕਰੀਬਨ 82-83 ਸਾਲ ਹੈ ਤੇ ਮੇਰਾ ਬਚਪਨ ਪਿੰਡ ਲੰਗ ਮਾਜਰੀ ਜੋ ਆਨੰਦਪੁਰ ਤੋਂ ਦੋ ਮੀਲ ਦੀ ਵਿਥ ’ਤੇ ਵਾਕਿਆ ਹੈ ਵਿਚ ਹੀ ਬੀਤਿਆ। ਮੈਂ ਆਪਣੇ ਵੇਲੇ ਦੀਆਂ ਅੱਠ ਜਮਾਤਾਂ ਪਾਸ ਕਰਨ ਉਪਰੰਤ, ਪਟਵਾਰੀ ਦੀ ਨੌਕਰੀ ਲਈ ਚੁਣ ਲਿਆ ਗਿਆ। ਇਹ 1902-03 ਦੀ ਗੱਲ ਹੈ। ਪਹਿਲੇ ਪਹਿਲ ਮੈਨੂੰ ਇਕ ਪਟਵਾਰੀ ਦੇ ਨਾਲ ਇਕ ਸਹਾਇਕ ਦੇ ਤੌਰ ਤੇ ਲਾ ਦਿੱਤਾ ਅਤੇ ਮੈਨੂੰ ਛੇਤੀ ਹੀ ਉਸ ਦੀਆਂ ਕਮੀਨ ਹਰਕਤਾਂ ਜਿਹਾ ਕਿ ਦੋ ਦੋ ਆਨੇ ਦੀ ਰਿਸ਼ਵਤ, ਸਬਜ਼ੀਆਂ, ਪੱਠੇ ਤੇ ਹੋਰ ਨਿੱਕ ਸੁੱਕ ਦੀ ਚੂੰਢਾ-ਚੂੰਢੀ ਤੋਂ ਨਫ਼ਰਤ ਹੋ ਗਈ ਅਤੇ ਇਸ ਗੱਲ ਨੇ ਮੇਰੇ ਦਿਲ ’ਤੇ ਡੂੰਘਾ ਅਸਰ ਕੀਤਾ। ਇੰਝ ਮੈਂ ਛੇਤੀ ਹੀ ਪਟਵਾਰੀ ਦੀ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ ਅਤੇ ਫੌਜ ਵਿਚ ਭਰਤੀ ਹੋ ਗਿਆ। ਫੌਜ ਵਿਚ ਪਹਿਲਾਂ ਮੈਨੂੰ ਕੁਝ ਅੰਗਰੇਜ਼ ਅਫ਼ਸਰਾਂ ਨੂੰ ਪੰਜਾਬੀ ਪੜ੍ਹਾਣ ਲਈ ਨੀਯਤ ਕਰ ਦਿੱਤਾ, ਮੈਂ ਇਹ ਕੰਮ ਪੂਰੀ ਲਗਨ ਨਾਲ ਨਿਭਾਇਆ। ਮੈਨੂੰ ਸ਼ੁਰੂ ਤੋਂ ਹੀ ਆਪਣੀ ਮਾਂ ਬੋਲੀ ਪੰਜਾਬੀ ਨਾਲ ਅਥਾਹ ਪਿਆਰ ਸੀ ਅਤੇ ਸਦਾ ਹੀ ਆਪਣੇ ਦੂਜੇ ਸਾਥੀਆਂ ਨੂੰ ਪ੍ਰੇਰਦਾ ਰਹਿੰਦਾ ਕਿ ਸਾਨੂੰ ਆਪਣੀ ਮਾਂ ਬੋਲੀ ਨੂੰ ਹੀ ਵਧੇਰੇ ਮਹੱਤਤਾ ਦੇਣੀ ਚਾਹੀਦੀ ਹੈ। ਮੈਂ ਉਹਨਾਂ ਦਿਨਾਂ ਵਿਚ ਲੈਸ ਨਾਇਕ ਸਾਂ ਤੇ ਅਸੀਂ ਪਰੇਡ ਦੇ ਸਾਰੇ ਕਾਸ਼ਨਾਂ ਦਾ ਉਲਥਾ ਅੰਗਰੇਜ਼ੀ ਤੋਂ ਪੰਜਾਬੀ ਕਰ ਲਿਆ ਤੇ ਪ੍ਰੇਡ ਸਮੇਂ ਕਾਸ਼ਨ ਪੰਜਾਬੀ ਵਿਚ ਹੀ ਦੇਂਦੇ, ਪਰ ਅੰਗਰੇਜ਼ ਨੂੰ ਇਹ ਗੱਲ ਸੁਖਾਵੀਂ ਨਾ ਲੱਗੀ-ਪਰ ਫਿਰ ਵੀ ਮੈਂ ਪੰਜਾਬੀ ਬੋਲੀ ਦਾ ਪ੍ਰਚਾਰ ਜਾਰੀ ਰਖਿਆ ਕਿ ਸਾਨੂੰ ਆਪਣੀ ਬੋਲੀ ਹੀ ਬੋਲਣੀ ਚਾਹੀਦੀ ਹੈ ਤੇ ਆਪਣੀ ਬੋਲੀ ਬਾਰੇ ਵੱਧ ਤੋਂ ਵੱਧ ਗਿਆਨ ਹਾਸਲ ਕਰਨਾ ਚਾਹੀਦਾ ਹੈ।
ਮੈਂ ਇਹਨਾਂ ਹੀ ਦਿਨਾਂ ਵਿਚ ਵਤਨ ਦੀ ਅਜ਼ਾਦੀ ਬਾਰੇ ਸੁਪਨੇ ਲੈਣੇ ਸ਼ੁਰੂ ਕਰ ਦਿੱਤੇ ਸਨ। ਆਪਣੇ ਮਨ ਵਿਚ ਮਨਸੂਬੇ ਘੜਦਾ ਰਹਿੰਦਾ ਅਤੇ ਮੈਂ ਹਮੇਸ਼ਾਂ ਹੀ ਇਸ ਤਾਕ ਵਿਚ ਰਹਿੰਦਾ ਕਿ ਮੈਂ ਅੰਗਰੇਜ਼ਾਂ ਦਾ ਨੁਕਸਾਨ ਕਰ ਸਕਾਂ। ਮੈਨੂੰ ਵਿਦੇਸ਼ੀ ਚਿੱਟਿਆਂ ਦਾ ਰਾਜ ਜਰਾ ਨਹੀਂ ਸੀ ਭਾਉਂਦਾ। ਇਕ ਵਾਰ ਦੀ ਗੱਲ ਹੈ ਕਿ ਇਕ ਵੱਡੇ ਅਫ਼ਸਰ ਦੀ ਚੋਣ ਹੋਣੀ ਸੀ। ਇਸ ਲਈ ਉਸ ਦੀ ਲੜਾਈ ਸਮੇਂ ਦੀ ਅਗਵਾਈ ਲਈ ਯੋਗਤਾ ਪਰਖੀ ਜਾਣੀ ਸੀ। ਇਸ ਮਤਲਬ ਲਈ ਸਾਰੀ ਸਥਾਨਕ ਫੌਜ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਅਤੇ ਫਾਇ੍ਯਿਰੰਗ ਦੇ ਹੁਕਮ ਤੇ ਚਲਾਣ ਲਈ ਖ਼ਾਲੀ ਕਾਰਤੂਸ ਦਿੱਤੇ ਗਏ। ਜਿਵੇਂ ਕਿ ਮੈਂ ਪਹਿਲਾਂ ਹੀ ਵਿਊਂਤ ਘੜੀ ਸੀ। ਮੈਂ ਇਕ ਅਸਲੀ ਕਾਰਤੂਸ ਵੀ ਲੈ ਗਿਆ। ਸਾਡੀ ਫੌਜ ਦੀ ਟੁਕੜੀ ਨੂੰ ਇਕ ਖਾਈ ਦੇ ਨਾਲ ਲੇਟ ਜਾਣ ਦਾ ਹੁਕਮ ਹੋਇਆ ਤੇ ਉਸ ਵੇਲੇ ਅੰਗਰੇਜ਼ ਕਮਾਂਡਰ ਵੀ ਆ ਗਏ ਅਤੇ ਮੁਹਾਰਤ ਦੀ ਕਾਰਵਾਈ ਸ਼ੁਰੂ ਹੋਈ। ਕਾਫ਼ੀ ਸਾਰੇ ਅਫ਼ਸਰ ਉਹਨਾਂ ਵਿਚ ਸ਼ਾਮਿਲ ਸਨ ਅਤੇ ਇਕ ਵੱਡਾ ਕਮਾਂਡਰ ਵੀ। ਜਦੋਂ ਹੀ ਗੋਲੀ ਚਲਾਣ ਦਾ ਹੁਕਮ ਮਿਲਿਆ ਮੈਂ ਆਪਣੀ ਰਾਈਫਲ ਵਿਚ ਅਸਲੀ ਗੋਲੀ ਭਰ ਕੇ ਚਲਾ ਦਿੱਤੀ। ਮੈਂ ਆਪਣਾ ਨਿਸ਼ਾਨਾ ਕਮਾਂਡਰ ਨੂੰ ਹੀ ਰਖਿਆ ਸੀ। ਨਿਸ਼ਾਨਾ ਥੋੜ੍ਹਾ ਜਿਹਾ ਉ¤ਕ ਗਿਆ ਤੇ ਗੋਲੀ ਘੋੜੇ ਦੀ ਪਿੱਠ ਵਿਚ ਲੱਗੀ ਤੇ ਨਾਲ ਹੀ ਕਮਾਂਡਰ ਘੋੜੇ ਤੋਂ ਉਲਟ ਕੇ ਡਿੱਗ ਪਿਆ। ਝਟ ਪਟ ਕਾਰਵਾਈ ਰੋਕ ਦਿੱਤੀ ਗਈ ਤੇ ਤਲਾਸ਼ੀ ਸ਼ੁਰੂ ਹੋ ਗਈ। ਮੈਂ ਕਾਰਤੂਸ ਨੂੰ ਪੈਰ ਨਾਲ ਜ਼ਮੀਨ ਵਿਚ ਦੱਬ ਦਿੱਤਾ ਸੀ। ਪਰ ਤਲਾਸ਼ੀ ਕਿਸੇ ਵੀ ਆਦਮੀ ਤੇ ਹੱਥ ਨਾ ਉਠਾ ਸਕੀ ਤੇ ਮੈਂ ਉਸ ਘਟਨਾ ਵਿਚੋਂ ਸਾਫ ਸਾਫ ਬਚ ਗਿਆ।
ਮੈਂ ਦੋ ਵਾਰ ਗ੍ਰਿਫ਼ਤਾਰ ਕੀਤਾ ਗਿਆ। ਪਹਿਲੀ ਵਾਰ 1914 ਵਿਚ, ਪਰ ਸ਼ਨਾਖਤ ਨਾ ਹੋ ਸਕਣ ਦੇ ਕਾਰਨ ਛੇਤੀ ਹੀ ਛੱਡ ਦਿੱਤਾ ਗਿਆ। ਮੈਂ ਜੇਲ੍ਹ ਤੋਂ ਬਾਹਰ ਆ ਕੇ ਛੇਤੀ ਹੀ ਗ਼ਦਰ ਪਾਰਟੀ ਨਾਲ ਸੰਪਰਕ ਕਾਇਮ ਕਰ ਲਿਆ ਅਤੇ ਸਾਥੀਆਂ ਦੀ ਸਲਾਹ ਨਾਲ ਇਕ ਮਹਾਨ ਵਿਉਂਤ ਦਾ ਖਾਕਾ ਮਨ ਵਿਚ ਤਹਿ ਕਰਕੇ ਦੁਬਾਰਾ ਫੌਜ ਵਿਚ ਭਰਤੀ ਹੋ ਗਿਆ। ਮੈਨੂੰ ਫੌਜ ਵਿਚ ਡਿਸਪੈਂਸਰੀ ਦਾ ਇੰਚਾਰਜ ਬਣਾ ਦਿੱਤਾ। ਡਿਸਪੈਂਸਰੀ ਦਾ ਕਮਰਾ ਬਾਹਰ ਵਾਰ ਜੰਗਲ ਵੱਲ ਸੀ। ਇਹ ਸਾਰਾ ਕਿੱਸਾ ਫਿਰੋਜ਼ਪੁਰ ਛਾਉਣੀ ਦਾ ਹੈ। ਉਹਨਾਂ ਦਿਨਾਂ ਵਿਚ ਕਰਤਾਰ ਸਿੰਘ ਸਰਾਭਾ ਤੇ ਪਿੰਗਲੇ ਮੇਰੇ ਕੋਲ ਅਕਸਰ ਆਉਂਦੇ ਰਹਿੰਦੇ। ਫੌਜੀ ਬਗਾਵਤ ਨੂੰ ਸਫ਼ਲ ਬਣਾਉਣ ਦੇ ਲਈ ਬਰੀਕੀ ਵਿਚ ਹਰ ਨੁਕਤੇ ਤੇ ਵਿਚਾਰ ਕੀਤਾ ਜਾਂਦਾ। ਅਖੀਰ ਉਹ ਦਿਹਾੜਾ ਆ ਗਿਆ ਜਦੋਂ ਭਾਰਤ ਦੇ ਇਤਿਹਾਸ ਦਾ ਇਕ ਨਵਾਂ ਪੰਨਾ ਪਰਤਿਆ ਜਾਣਾ ਸੀ ਅਤੇ ਛਾਉਣੀ ਦੇ ਸੂਬੇਦਾਰਾਂ ਅਤੇ ਹੌਲਦਾਰਾਂ ਨਾਲ ਸਭ ਕੁਝ ਮਿਲਾ ਲਿਆ ਗਿਆ ਸੀ। ਤਾਰੀਖ, ਸਮਾਂ ਅਤੇ ਹੋਰ ਘਟਨਾਵਾਂ ਲਈ ਜ਼ਰੂਰੀ ਨੁਕਤੇ ਫੌਜ ਤੋਂ ਇਲਾਵਾ ਬਾਕੀ ਗ਼ਦਰੀਆਂ ਨੂੰ ਤਿੰਨ ਜੱਥਿਆਂ ਵਿੱਚ ਵੰਡ ਦਿੱਤਾ ਗਿਆ, ਇਕ ਜੱਥੇ ਦੀ ਵਾਗਡੋਰ ਮੇਰੇ ਹੱਥ ਵਿਚ ਦਿੱਤੀ ਗਈ ਤੇ ਦੋ ਹੋਰ ਜੱਥੇ ਭਾਈ ਰਣਧੀਰ ਸਿੰਘ ਤੇ ਬਾਬਾ ਲਾਭ ਸਿੰਘ ਕੋਲ ਸੌਂਪ ਦਿੱਤੇ ਗਏ। ਸਾਰੇ ਸਾਥੀ ਹਥਿਆਰਾਂ ਨਾਲ ਲੋੜ ਮੁਤਾਬਿਕ ਲੈਸ ਸਨ। ਅਸੀਂ ਠੀਕ ਸਮੇਂ ਸਿਰ ਪਹੁੰਚ ਗਏ ਅਤੇ ਬਾਕੀ ਸਾਥੀਆਂ ਨੂੰ ਥੋੜ੍ਹੀ ਦੂਰ ਬਚਾਅ ਵਾਲੀ ਥਾਂ ’ਤੇ ਛੱਡ ਕੇ ਮੈਂ ਤੇ ਲਾਭ ਸਿੰਘ ਛਾਉਣੀ ਅੰਦਰ ਦਾਖ਼ਲ ਹੋ ਗਏ। ਜਿਵੇਂ ਕਿ ਪਹਿਲਾਂ ਹੀ ਤਹਿ ਸੀ ਅਸੀਂ ਸਬੰਧਿਤ ਸੂਬੇਦਾਰ ਕੋਲੋਂ ਜਦੋਂ ਅਸਲੇ ਖਾਨੇ (ਜਿਸ ਨੂੰ ਲਾਲ ਪਟਾਰਾ ਵੀ ਕਿਹਾ ਜਾਂਦਾ ਸੀ) ਦੀਆਂ ਚਾਬੀਆਂ ਮੰਗੀਆਂ ਤਾਂ ਸਾਨੂੰ ਦਸਿਆ ਕਿ ਹਾਲਾਤ ਵਿਗੜ ਗਏ ਹਨ ਤੇ ਸਾਰਾ ਅਸਲਾ ਜਿਹੜਾ ਦੇਸੀ ਫੌਜਾਂ ਕੋਲ ਸੀ, ਅੰਗਰੇਜ਼ਾਂ ਨੇ ਆਪਣੇ ਕਬਜ਼ੇ ਹੇਠ ਲੈ ਲਿਆ ਹੈ। ਕਿਰਪਾਲ ਸਿੰਘ ਦੀ ਮੁਖਬਰੀ ਕਾਰਨ ਸਾਰੀ ਯੋਜਨਾ ਹੀ ਅੰਗਰੇਜ਼ਾਂ ਦੇ ਕੰਨਾਂ ਤੱਕ ਪਹੁੰਚ ਗਈ ਸੀ। ਸਾਡੇ ਜੱਥਿਆਂ ਦੇ ਆਉਣ ਬਾਰੇ ਅੰਗਰੇਜ਼ ਨੂੰ ਖ਼ਬਰ ਹੋ ਗਈ ਕਿ ਬਗਾਵਤ ਹੋਣ ਵਾਲੀ ਹੈ। ਸੰਕਟੀ ਬਿਗਲ ਵਜਿਆ ਤੇ ਤੋਪਾਂ ਨੂੰ ਥਾਂ ਟਿਕਾਣੇ ਕੀਤਾ ਜਾਣ ਲੱਗਾ। ਫਿਰੋਜ਼ਪੁਰ ਛਾਉਣੀ ਨੂੰ ਪੂਰੀ ਤਰ੍ਹਾਂ ਘੇਰਾ ਪਾ ਲਿਆ ਤੇ ਛੋਟੀਆਂ 2 ਟੁਕੜੀਆਂ ਵਿਚ ਚਿੱਟੀਆਂ ਫੌਜਾਂ ਗਸ਼ਤ ਕਰਨ ਲੱਗ ਪਈਆਂ-ਮੈਂ ਤੇ ਲਾਭ ਸਿੰਘ ਹੌਲੀ ਹੌਲੀ ਸੁਚੇਤ ਹੋ ਕੇ ਬਾਹਰ ਵੱਲ ਵਧ ਰਹੇ ਸਾਂ ਜਦੋਂ ਕਿ ਅਚਾਨਕ ਅਸੀਂ ਵੇਖਿਆ ਕਿ ਇਕਦਮ ਸਾਡੇ ਚਿਹਰਿਆਂ ਤੇ ਨੀਵੀਂ ਰੌਸ਼ਨੀ (ਖਾਸ ਕਿਸਮ ਦੀਆਂ ਬੈਟਰੀਆਂ) ਦੇ ਨਾਲ ਹੀ ਸਾਡੀਆਂ ਛਾਤੀਆਂ ਤੇ ਸੰਗੀਨਾ ਆ ਟਿਕੀਆਂ (ਸਾਡੇ ਕੋਲੋਂ ਪੁੱਛਗਿਛ ਕੀਤੀ ਗਈ) ਅਸੀਂ ਸਧਾਰਨਤਾ ਦਾ ਵਿਖਾਵਾ ਕਰਦੇ ਹੋਏ ਟੇਸ਼ਨ ਟੇਸ਼ਨ ਕਹਿਣ ਲੱਗੇ...... ਪਰ ਸਾਨੂੰ ਉਹਨਾਂ ਨੇ ਛਡਿਆ ਨਾ ਅਤੇ ਗੇਟ ਵਾਲੇ ਸੰਤਰੀ ਦੇ ਹਵਾਲੇ ਕਰਕੇ ਆਪ ਗਸ਼ਤ ’ਤੇ ਚਲੇ ਗਏ। ਉਹ ਸਿਪਾਹੀ ਸਾਡੇ ਵਲੋਂ ਸੁਚੇਤ ਨਾ ਰਹਿ ਕੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਆਪਣੀ ਬੰਦੂਕ ਨੂੰ ਘੜਿਆਲ ਦੇ ਸਹਾਰੇ ਖੜ੍ਹਾ ਕਰਕੇ ਸਿਗਰਟ ਸੁਲਗਾਉਂਦਾ ਸੀ। ਮੈਂ ਲਾਭ ਸਿੰਘ ਨੂੰ ਸੰਤਰੀ ਤੋਂ ਅੱਖ ਬਚਾ ਕੇ ਆਖਿਆ ਕਿ ਜਦੋਂ ਹੁਣ ਗੋਰਾ ਆਪਣੀ ਬੰਦੂਕ ਘੜਿਆਲ ਦੇ ਸਹਾਰੇ ਖੜ੍ਹੀ ਕਰੇਗਾ, ਮੈਂ ਪੂਰੇ ਜ਼ੋਰ ਨਾਲ ਉਸ ਨੂੰ ਧੱਕਾ ਮਾਰਾਂਗਾ ਤੇ ਤੂੰ ਬੰਦੂਕ ਚੁੱਕੀਂ ਤੇ ਨੱਸ ਤੁਰੀਏ.... ਅਸੀਂ ਇੰਝ ਹੀ ਕੀਤਾ ਅਤੇ ਉਸਦੀ ਬੰਦੂਕ ਚੁੱਕ ਕੇ ਭੱਜ ਨਿਕਲੇ। ਅਸੀਂ ਚਮਾਲੇ ਸਾਹਿਬ ਗੁਰਦੁਆਰੇ ਪਹੁੰਚ ਗਏ। ਕੁਝ ਅਰਸੇ ਬਾਦ ਹੀ ਮੈਂ ਫੜ ਲਿਆ ਗਿਆ.... ਉਹਨਾਂ ਦਿਨਾਂ ਵਿਚ ਇਕ ਆਦਮੀ ਅਨੋਖ ਸਿੰਘ ਜੋ ਸਾਡੀ ਪਾਰਟੀ ਨਾਲ ਕੰਮ ਕਰਦਾ ਰਿਹਾ ਸੀ, ਨੇ ਗ੍ਰਿਫ਼ਤਾਰ ਕੀਤੇ ਜਾਣ ਤੇ ਪੁਲਿਸ ਨੂੰ ਸਾਰਾ ਭੇਦ ਦੱਸ ਦਿੱਤਾ। ਉਥੋਂ ਜਲਦੀ ਹੀ ਮੇਰੀ ਗ੍ਰਿਫ਼ਤਾਰੀ ਦਾ ਹੁਕਮ ਆ ਗਿਆ ਤੇ ਕਰੜੀ ਸਜ਼ਾ ਦਾ ਵੀ... ਮੇਰੇ ’ਤੇ ਮੁਕੱਦਮਾ ਚਲਾਇਆ ਗਿਆ ਅਤੇ ਮੈਨੂੰ 30-3-1916 ਨੂੰ ਸਜ਼ਾ ਦਿੱਤੀ ਗਈ।
ਸਾਰਿਆਂ ਤੋਂ ਪਹਿਲਾਂ ਸਾਨੂੰ ਮਿੰਟਗੁਮਰੀ ਜੇਲ੍ਹ ਵਿਚ ਰਖਿਆ ਗਿਆ ਤੇ ਅਸੀਂ ਕਿਸੇ ਸਿਪਾਹੀ ਨੂੰ ਦਵਾਈ ਬਣਾ ਕੇ ਦੇਣ ਦਾ ਲਾਰਾ ਲਾ ਕੇ ਚੂੜੀਆਂ ਵਾਲੀਆਂ ਗੜਵੀਆਂ ਮੰਗਵਾ ਲਈਆਂ ਅਤੇ ਇਸੇ ਤਰ੍ਹਾਂ ਹੋਰ ਸਮਾਨ ਵੀ.... ਆਖੀਰ ਬੜੀ ਕੋਸ਼ਿਸ਼ ਦੇ ਨਾਲ ਅਸੀਂ ਬੰਬ ਬਣਾ ਲਏ। ਸਰਾਭੇ ਨੇ ਬੰਬਾਂ ਦੀ ਵਿਉਂਤ ਨੂੰ ਸਿਰੇ ਚਾੜਣ ਲਈ ਬਹੁਤ ਤੇਜ਼ੀ ਨਾਲ ਕੰਮ ਕੀਤਾ ਅਤੇ ਅਸੀਂ ਹੋਰ ਰਾਈਫਲਾਂ ਤੇ ਅਸਲਾ ਇਕੱਠਾ ਕਰਨ ਵਿਚ ਸਫ਼ਲ ਹੋਏ। ਇਕ ਦਿਨ ਨੀਯਤ ਕਰਕੇ ਜੇਹਲੋਂ ਭੱਜ ਨਿਕਲਣ ਦਾ ਪ੍ਰੋਗਰਾਮ ਬਣਾ ਲਿਆ। ਜੇਲ੍ਹ ਨੂੰ ਪੌੜ੍ਹੀ ਲਾ ਲਈ ਅਤੇ ਬਹੁਤ ਸਾਰੇ ਆਦਮੀ ਭੱਜ ਨਿਕਲਣ ਵਿਚ ਸਫ਼ਲ ਹੋਏ। ਸਰਾਭੇ ਕੋਲ ਕਾਫ਼ੀ ਬੰਬ ਸਨ ਤੇ ਉਹ ਡਿੱਗ ਪਿਆ ਜਿਸ ਨਾਲ ਇਕ ਬੰਬ ਫਟ ਗਿਆ ਅਤੇ ਦੋ ਸਿਪਾਹੀ ਮਾਰੇ ਗਏ। ਸਰਾਭੇ ਨੂੰ ਵੀ ਨਲਾਂ ਕੋਲ ਕਾਫੀ ਸੱਟ ਲੱਗੀ-ਬੰਬ ਫਟਣ ਨਾਲ ਫੌਜ ਨੂੰ ਖ਼ਬਰ ਹੋ ਗਈ ਅਤੇ ਉਨ੍ਹਾਂ ਇਕ ਦਮ ਘੇਰਾ ਪਾ ਲਿਆ ਅਤੇ ਇਸ ਤਰ੍ਹਾਂ ਸਾਡਾ ਯਤਨ ਅਸਫ਼ਲ ਰਿਹਾ..... ਦੂਜੀ ਵਾਰ ਹਜ਼ਾਰੀ ਬਾਗ਼ ਜੇਲ੍ਹ ਵਿਚ ਵਿਉਂਤ ਬਣਾਈ ਗਈ ਅਤੇ ਕਾਫ਼ੀ ਸਾਥੀ ਨਿਕਲ ਗਏ ਪਰ ਸਾਡੀ ਕੋਠੜੀ ਦੀ ਚਾਬੀ ਨਾ ਮਿਲ ਸਕਣ ਕਾਰਨ ਮੈਨੂੰ ਜੇਲ੍ਹ ਦੀ ਹਵਾ ਖਾਣੀ ਪਈ। ਸਾਡੀਆਂ ਜੇਲ੍ਹਾਂ ਛੇਤੀ ਹੀ ਬਦਲ ਦਿੱਤੀਆਂ ਜਾਂਦੀਆਂ ਤੇ ਮੈਂ ਇਸ ਕੈਦ ਵਿਚ ਮਿੰਟਗੁਮਰੀ, ਹਜ਼ਾਰੀਬਾਗ਼, ਮਾਂਡਲੇ, ਬੁਲਾਰੀ (ਮਦਰਾਤ), ਟੀਪੂ ਫੋਰਟ (ਮਦਰਾਸ) ਭੀਲ ਦਾਨਾ (ਸੀ.ਪੀ.) ਉਕੋਲਾ, ਰਾਵਲਪਿੰਡੀ, ਹੁਸ਼ਿਆਰਪੁਰ ਦੀਆਂ ਜੇਲ੍ਹਾਂ ਦਾ ਸਵਾਦ ਚਖਦਾ ਹੋਇਆ ਅਨੰਦਪੁਰ ਥਾਣੇ ਤੋਂ ਰਿਹਾਅ ਕੀਤਾ ਗਿਆ ਤੇ ਫ਼ਿਰ ਵੀ ਮੇਰੇ ’ਤੇ ਨਜ਼ਰ ਰੱਖੀ ਜਾਂਦੀ ਰਹੀ।
.....ਅਸੀਂ ਗੁਲਾਮੀ ਤੇ ਜ਼ੁਲਮ ਦੇ ਵਿਰੁੱਧ ਲੜੇ ਸਾਂ, ਸਿਰਫ਼ ਅੰਗਰੇਜ਼ਾਂ ਵਿਰੁੱਧ ਨਹੀਂ, ਅਸੀਂ ਤਾਂ ਪ੍ਰਣ ਕੀਤੇ ਸਨ ਕਿ ਇਹ ਜਦੋ-ਜਹਿਦ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮਨੁੱਖ ਦਾ ਜ਼ੁਲਮ ਮਨੁੱਖ ਉਤੇ ਭਾਰੂ ਹੈ। ਅੱਜ ਦੀ ਅਜ਼ਾਦੀ ਸਾਡਾ ਮਕਸਦ ਨਹੀਂ ਸੀ ਜਿਥੇ 23 ਸਾਲ ਬਾਅਦ ਵੀ ਕਿਰਤੀ ਲੋਕ ਮੰਦਹਾਲੀ ਵਿਚ ਜੀਅ ਰਹੇ ਹਨ ਅਤੇ ਉਹਨਾਂ ਦੀ ਹੱਕ ਹਲਾਲ ਦੀ ਕਮਾਈ ਨੂੰ ਥੋਥੀ ਰਾਜਨੀਤੀ ਵਿਚ ਪਾਣੀ ਵਾਂਗ ਵਗਾਇਆ ਜਾ ਰਿਹਾ ਹੈ। ਅਜੇ ਸਾਡੇ ਦੇਸ਼ ਵਿਚ ਜ਼ਰੂਰਤ ਹੈ, ਵਿਦਿਆਰਥੀਆਂ ਅਤੇ ਕਿਸਾਨਾਂ ਲਈ ਜਾਗ੍ਰਿਤ ਹੋਣ ਦਾ ਵੇਲਾ ਹੈ, ਫੋਕੇ ਸ਼ੌਕਾਂ ਵਿਚ ਜ਼ਿੰਦਗੀ ਦੇ ਕੀਮਤੀ ਪਲ ਅਜਾਈਂ ਨਾ ਗਵਾਉ... ਮੈਂ ਆਸ ਰੱਖਦਾ ਹਾਂ ਉਸ ਦੇਸ਼ ਵਿਚ ਜਿਥੇ ਭਗਤ ਸਿੰਘ ਤੇ ਸਰਾਭੇ ਨੇ ਜਨਮ ਲਿਆ ਸੀ ਅੱਜ ਵੀ ਨੌਜਵਾਨ ਜੀਉਂਦੇ ਹਨ ਜਿਹਨਾਂ ਨੇ ਆਪਣੇ ਦੇਸ਼ ਦੀ ਖੁਸ਼ਹਾਲੀ ਲਈ ਹਰ ਕਦਮ ਚੁੱਕਣਾ ਹੈ। ...ਸਰਾਭੇ ਤੇ ਪਿੰਗਲੇ ਦਾ ਸੁਨੇਹਾ ਆਪਣੀਆਂ ਜ਼ਿੰਦਗੀਆਂ ਵਿਚ ਰਚਾ ਲਉ ਤੇ ਆਪਣੇ ਦੇਸ਼ ਦੀ ਡਿੱਗ ਰਹੀ ਹਾਲਤ ਤੇ ਗੌਰ ਕਰੋ ਤੇ ਹਨੇਰਿਆਂ ਦਾ ਫਸਤਾ ਵੱਢ ਕੇ ਹਰ ਚੌਂਕ ਵਿਚ ਸੱਚ ਦਾ ਦੀਵਾ ਜਗਾ ਦਿਉ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346