ਕਰਤਾਰ ਸਿੰਘ ਪੁੱਤਰ ਮੰਗਲ
ਸਿੰਘ ਜੱਟ, ਪਿੰਡ ਸਰਾਭਾ, ਥਾਣਾ ਰਾਏਕੋਟ, ਜ਼ਿਲ੍ਹਾ-ਲੁਧਿਆਣਾ।
ਇਹ ਮੁਲਜ਼ਮ, ਜਿਸ ਨੇ ਆਪਣੇ ਖਿਲਾਫ਼ ਆਇਦ ਦੋਸ਼ਾਂ ਨੂੰ ਗ਼ਲਤ ਕਿਹਾ (ਪੰਨਾ-545), ਨੇ ਆਪਣੀ ਉਮਰ
18.5 ਸਾਲ ਦੱਸੀ; ਪਰ ਉਹ ਨਿਸ਼ਚੇ ਹੀ ਇਸ ਤੋਂ ਵੱਧ ਉਮਰ ਦਾ ਸੀ। ਸ਼ਾਇਦ 20 ਸਾਲ ਤੋਂ ਵੱਧ
ਦਾ। ਉਸ ਦੀ ਉਮਰ ਦੇ ਬਾਵਜੂਦ ਉਹ 61 ਦੋਸ਼ੀਆਂ ਵਿਚੋਂ ਸਭ ਤੋਂ ਵਧੇਰੇ ਅਹਿਮ ਸੀ; ਅਤੇ ਉਸ ਦੀ
ਮਿਸਲ ਸਭ ਤੋਂ ਮੋਟੀ ਸੀ। ਵਿਵਾਰਕ ਤੌਰ ’ਤੇ ਅਮਰੀਕਾ, ਸਫਰ ਦੌਰਾਨ ਅਤੇ ਭਾਰਤ ਵਿਚ ਸਾਜ਼ਿਸ਼
ਦਾ ਕੋਈ ਵੀ ਅਜਿਹਾ ਹਿੱਸਾ ਨਹੀਂ ਸੀ ਜਿਸ ਵਿਚ ਇਸ ਮੁਲਜ਼ਮ ਨੇ ਕੋਈ ਭੂਮਿਕਾ ਨਾ ਨਿਭਾਈ
ਹੋਵੇ। ਪੂਰੀ ਸੁਣਵਾਈ ਦੌਰਾਨ ਉਹ ਸਰਕਾਰੀ ਵਕੀਲ ਦੇ ਸਵਾਲਾਂ ਨੂੰ ਸੁਣਨ ਤੋਂ ਜਾਂ (ਇਕ ਜਾਂ
ਦੋ ਸਵਾਲਾਂ ਨੂੰ ਛੱਡ ਕੇ) ਜ਼ਿਰ੍ਹਾ ਕਰਨ ਤੋਂ ਵੀ ਇਨਕਾਰੀ ਰਿਹਾ; ਭਾਵੇਂ ਉਸ ਨੇ ਦੋ ਲੰਬੇ
ਬਿਆਨ ਦਿੱਤੇ (ਪੰਨੇ 443 ਅਤੇ 480)। ਉਸ ਨੇ 23 ਜਨਵਰੀ ਦੀ ਸਾਹਨੇਵਾਲ ਡਕੈਤੀ ਵਿਚ ਸ਼ਾਮਿਲ
ਹੋਣਾ ਮੰਨਿਆ (ਜਿਸ ਦੌਰਾਨ ਖੁਸ਼ੀ ਰਾਮ ਦਾ ਕਤਲ ਹੋ ਗਿਆ ਸੀ ਸ਼ਹੀਦ ਸਰਾਭਾ ਵਿਰੁੱਧ ਅਦਾਲਤੀ
ਫੈਸਲਾ) ਅਤੇ ਉਸ ਨੇ ਅਮਰੀਕਾ ਵਿਚ ਹਰਦਿਆਲ ਨਾਲ ਸਬੰਧ ਹੋਣਾ ਅਤੇ ਸਾਨਫਰਾਂਸਿਸਕੋ ਵਿਚ ‘ਗ਼ਦਰ
ਪ੍ਰੈ¤ਸ’ ਵਿਚ ਆਪਣੀ ਪੁਜੀਸ਼ਨ ਹੋਣ ਬਾਰੇ ਮੰਨਿਆ।
ਉਸ ਦੇ ਖਿਲਾਫ਼ ਗਵਾਹੀਆਂ ਬੜੀਆਂ ਹੀ ਜ਼ਿਆਦਾ ਹਨ, ਪਰ ਉਸ ਨੂੰ ਇਨਸਾਫ਼ ਮਿਲੇ ਇਸ ਖਾਤਰ ਸਾਨੂੰ
ਇਨ੍ਹਾਂ ਦੀ ਚਰਚਾ ਵਿਸਥਾਰ ਵਿਚ ਕਰਨੀ ਚਾਹੀਦੀ ਹੈ।
ਉਸ ਦੇ ਬਿਆਨ ਮੁਤਾਬਕ ਉਹ ‘ਨਿੱਪਨ ਮਾਰੂ’ ਜਹਾਜ਼ ਰਾਹੀਂ ਅਮਰੀਕਾ ਤੋਂ ਤੁਰਿਆ ਅਤੇ 15 ਜਾਂ
16 ਸਤੰਬਰ ਨੂੰ ਕਿਸੇ ਹੋਰ ਜਹਾਜ਼ ਰਾਹੀਂ ਹਾਂਗਕਾਂਗ ਤੋਂ ਕੋ¦ਬੋ ਪੁੱਜਾ, ਜਿਸ ਬਾਰੇ (ਉਸ ਦਾ
ਕਹਿਣਾ ਹੈ) ਕਿ ਉਸ ਜਹਾਜ਼ ਦਾ ਨਾਂ ਚੇਤੇ ਨਹੀਂ।
ਉਸ ਦੇ ਖ਼ਿਲਾਫ਼ ਛੇ ਵਾਦਾਮਾਫ਼ ਗਵਾਹ ਇੱਛਰ ਸਿੰਘ, ਪੁਲੀਸ ਦਾ ਜਾਸੂਸ ਅਤੇ 24 ਹੋਰ ਗਵਾਹ ਹਨ।
ਸ਼ਨਾਖਤੀ ਪ੍ਰੇਡ ਵੇਲੇ ਵਾਦਾਮਾਫ਼ ਗਵਾਹ ਨਵਾਬ ਖਾਂ ਹਾਜ਼ਰ ਨਹੀਂ ਸੀ; ਪਰ 18 ਅਪ੍ਰੈਲ ਦੀ
ਸ਼ਨਾਖਤੀ ਪ੍ਰੇਡ ਵਿਚ ਮੁਲਜ਼ਮ ਦੀ ਸ਼ਨਾਖਤ ਅਮਰ ਸਿੰਘ, ਮੂਲਾ ਸਿੰਘ ਤੇ ਸੁਚਾ ਸਿੰਘ ਨੇ ਕਰ ਲਈ
ਸੀ।
ਸ਼ਨਾਖਤੀ ਪ੍ਰੇਡ ਦੌਰਾਨ ਹੀ ਉਸ ਦੀ ਸ਼ਨਾਖ਼ਤ, ਗਵਾਹ ਇੱਛਰ ਸਿੰਘ ਅਤੇ ਸਰਕਾਰੀ ਗਵਾਹ 36, 43
ਅਤੇ 283 ਨੇ, ਅਦਾਲਤ ਵਿਚ, ਉਕਤ ਸਾਰੇ ਬੰਦਿਆਂ ਨੇ, ਵਾਦਾਮਾਫ਼ ਗਵਾਹ ਨਵਾਬ ਖਾਨ, ਅਤੇ
ਸਰਕਾਰੀ ਗਵਾਹ 44, 61, 62, 63, 75, 223 ਅਤੇ ਵਿਦਿਆਰਥੀਆਂ ਨੇ, ਜਿਨ੍ਹਾਂ ਨੇ ਉਸ ਦਾ
ਨਾਂ ਵੀ ਦੱਸਿਆ, ਉਹ ਸਰਕਾਰੀ ਗਵਾਹ 227, 228, 230, 231 ਸਨ। ਸਰਕਾਰੀ ਗਵਾਹ 74 ਨੇ
(ਆਪਣੀ ਗਵਾਹੀ ਦੇ ਬਾਵਜੂਦ ਵੀ) ਅਸਲ ਵਿਚ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਅਦਾਲਤ ਵਿਚ
ਮੁਲਜ਼ਮ ਨੂੰ ਪਛਾਣ ਨਹੀਂ ਸਕਿਆ।
ਇਕਬਾਲੀ ਗਵਾਹ ਅਮਰ ਸਿੰਘ ਨੇ ਕਿਹਾ ਕਿ ਨਵੰਬਰ 1913 ਵਿਚ ਮੁਲਜ਼ਮ ‘ਗ਼ਦਰ ਪ੍ਰੈ¤ਸ’ ਦੇ ਅਮਲੇ
ਵਿਚ ਸੀ, ਜਿਥੇ ਇਕਬਾਲੀ ਗਵਾਹ ਖੁਦ ਵੀ ਕੰਮ ਕਰਦਾ ਸੀ ਅਤੇ ਅਮਰ ਸਿੰਘ ਦੀ ਕਹਾਣੀ ਇਸ
ਤਰ੍ਹਾਂ ਚੱਲਦੀ ਹੈ :
ਮੁਲਜ਼ਮ ਲਾਢੂਵਾਲ ਮੀਟਿੰਗ ਅਤੇ ਮੋਗਾ ਮੀਟਿੰਗ ਵਿਚ ਸ਼ਾਮਲ ਹੁੰਦਾ ਹੈ, ਜਿੱਥੇ ਉਹ ਮਦਦ ਕਰਨ
ਲਈ ਤਿਆਰ ਹੋਣ ਵਾਸਤੇ ਮੁਲਜ਼ਮ ਗੁੱਜਰ ਸਿੰਘ ਦਾ ਨਾਂ ਲੈਂਦਾ ਹੈ ਅਤੇ ਇਸ ਨੁਕਤੇ ਤੇ ਨਵਾਬ
ਖਾਨ ਦੀ ਤਾਈਦ ਕਰਦਾ ਹੈ। ਉਹ ਸੁਝਾਓ ਦਿੰਦਾ ਹੈ ਕਿ ਹਥਿਆਰ ਖਰੀਦਣ ਲਈ ਪੈਸਾ ਇਕੱਠਾ ਕਰਨ
ਵਾਸਤੇ ਡਾਕੇ ਮਾਰੇ ਜਾਣ ਅਤੇ ਉਹ 12 ਨਵੰਬਰ ਦੀ ਫਗਵਾੜਾ ਮੀਟਿੰਗ ਬਾਰੇ ਜਗਤ ਰਾਮ ਦਾ ਸੰਦੇਸ਼
ਵੀ ਦਿੰਦਾ ਹੈ। ਫੇਰ ਉਹ ਲਾਹੌਰ ਮੁੜਦਾ ਹੈ ਜਿੱਥੇ ਉਹ ਨਕਲੀ ਨਾਂ ਨਾਲ ‘ਹਿੰਦੂ ਹੋਟਲ’ ਵਿਚ
ਰਹਿੰਦਾ ਹੈ ਸ਼ਾਇਦ ਨੌਰੰਗ ਸਿੰਘ ਦੇ ਨਾਂ ਨਾਲ। ਉਹ ਹਥਿਆਰਾਂ ਲਈ ਕਲਕੱਤੇ ਜਾਂਦਾ ਹੈ। ਉਹ
ਗਵਾਹ ਨੂੰ ਲਾਹੌਰ ਵਿਖੇ ਦੱਸਦਾ ਹੈ ਕਿ ਜਗਤ ਰਾਮ ਹਥਿਆਰ ਲੈਣ ਪੇਸ਼ਾਵਰ ਗਿਆ ਹੋਇਆ ਹੈ ਅਤੇ
ਸਲਾਹ ਦਿੰਦਾ ਹੈ ਕਿ ਲਾਹੌਰ ਦਾ ਅਸਲਾਖਾਨਾ ਲੁੱਟਿਆ ਜਾਵੇ। ਮੋਗਾ ਮੀਟਿੰਗ ਵਿਚ ਉਹ ਆਪਣੀ
ਯੋਜਨਾ ਨੂੰ ਸਿਰੇ ਲਾਉਣ ਲਈ ਇੰਤਜਾਮਾਂ ਦੀ ਤਫਸੀਲ ਦਿੰਦਾ ਹੈ ਅਤੇ ਬੱਦੋਵਾਲ, ਮੁੱਲਾਂਪੁਰ
ਮੀਟਿੰਗ ਵਿਚ ਫੈਸਲਾ ਕੀਤਾ ਜਾਂਦਾ ਹੈ ਕਿ ਲਾਹੌਰ ਛਾਉਣੀ ਵਿਚ ਬੰਦੇ ਇਕੱਠੇ ਕੀਤੇ ਜਾਣ ਅਤੇ
ਇਸੇ ਮੁਲਜ਼ਮ ਨੂੰ ਟੈਲੀਗ੍ਰਾਫ ਦੀਆਂ ਤਾਰਾਂ ਕੱਟਣ ਲਈ ਔਜ਼ਾਰ ਲਿਆਉਣ ਵਾਸਤੇ ਕਿਹਾ ਜਾਂਦਾ ਹੈ।
ਇਸ ਤੋਂ ਬਾਦ ਉਹ ਲਾਹੌਰ ਵਿਚ ਗਵਾਹ ਨੂੰ ਲਾਹੌਰ ਛਾਉਣੀ ਦੀ ਯੋਜਨਾ ਅਸਫਲ ਹੋਣ ਬਾਰੇ ਦੱਸਦਾ
ਹੈ ਕਿਉਂਕਿ ਉ¤ਥੇ ਫੌਜੀਆਂ ਦੀ ਬਦਲੀ ਹੋ ਗਈ ਸੀ; ਅਤੇ ਉਹ ਲਾਹੌਰ ਛਾਉਣੀ ਭੇਜਿਆ ਜਾਂਦਾ ਹੈ
ਕਿ ਜੋ ਬੰਦੇ ਉ¤ਥੇ ਇਕੱਠੇ ਹੋਏ ਹੋਣ ਉਨ੍ਹਾਂ ਨੂੰ ਵਾਪਿਸ ਲੈ ਆਂਦਾ ਜਾਵੇ। ਉਹ ਗਵਾਹ ਨੂੰ
ਨਵੰਬਰ ਦੇ ਅਖੀਰ ਵਿਚ ਮਿਲਦਾ ਹੈ ਅਤੇ, 30 ਨਵੰਬਰ ਦੇ ਗੇੜ ਵਿਚ ਗਵਾਹ ਉਸ ਨੂੰ ਜ¦ਧਰ ਸ਼ਹਿਰ
ਦੇ ਪਲੇਟਫਾਰਮ ਤੇ ਮਿਲਦਾ ਹੈ ਜਿੱਥੇ ਉਸ ਨਾਲ ਇਕ ਬੰਗਾਲੀ ਵੀ ਸੀ। ਉ¤ਥੇ ਬਾਗ ਵਿਚ ਬੰਗਾਲੀ
ਨਾਲ ਹਥਿਆਰਾਂ, ਬੰਬਾਂ ਤੇ ਪੈਸੇ ਬਾਰੇ ਗੱਲ ਹੁੰਦੀ ਹੈ, ਅਤੇ ਬੰਗਾਲੀ ਮੁਲਜ਼ਮ ਨੂੰ ਇਕ
ਰਿਵਾਲਵਰ ਤੇ ਕੁਝ ਕਾਰਤੂਸ ਦਿੰਦਾ ਹੈ। ਇਕਬਾਲੀ ਗਵਾਹ ਮੁਲਜ਼ਮ ਨਾਲ ਇਕ ਹੋਰ ਵਾਰ ਮੀਟਿੰਗ
ਬਾਰੇ ਦੱਸਦਾ ਹੈ ਅਤੇ ਨਾਲ ਹੀ ਉਸ ਨਾਲ ਮੁਲਜ਼ਮ ਨਿਧਾਨ ਸਿੰਘ ਅਤੇ ਪਿੰਗਲੇ ਸਮੇਤ ਕਪੂਰਥਲਾ
ਦੀ ਮੀਟਿੰਗ ਬਾਰੇ ਦੱਸਦਾ ਹੈ ਜਿਸ ਵਿਚ ਪਿੰਗਲੇ ਕਹਿੰਦਾ ਹੈ ਕਿ ‘ਬੰਗਾਲੀ ਪਾਰਟੀ’ ਦਾ ਇਕ
ਬੰਗਾਲੀ ਉਨ੍ਹਾਂ ਨਾਲ ਸਹਿਯੋਗ ਕਰੇਗਾ। ਮੁਲਜ਼ਮ ਉਨਾਂ ਨੂੰ ਦੱਸਦਾ ਹੈ (ਪੰਨਾ 69) ਕਿ
ਇਕਬਾਲੀ ਗਵਾਹ ਮੂਲਾ ਸਿੰਘ ਅਮਰੀਕਾ ਤੋਂ ਆ ਗਿਆ ਹੈ ਅਤੇ ਫੈਸਲਾ ਹੁੰਦਾ ਹੈ ਕਿ ਮੂਲਾ ਸਿੰਘ
ਨੂੰ ਮਿਲਿਆ ਜਾਵੇ (ਜਿਸ ਦਾ ਪਤਾ ਮੁਲਜ਼ਮ ਨੇ ਮਾਰਫਤ ਮੁਲਜ਼ਮ ਹਰਦਿੱਤ ਸਿੰਘ ਅਤੇ ਨੌਰੰਗ ਸਿੰਘ
ਦਿੱਤਾ) ਅਤੇ ਇਨਕਲਾਬ ਦੇ ਇੰਤਜ਼ਾਮਾਂ ਬਾਰੇ ਦੱਸਿਆ। ਫੇਰ ਮੁਲਜ਼ਮ ਉ¤ਥੋਂ ਮੁਲਜ਼ਮ ਪਰਮਾਨੰਦ
(ਦੂਜਾ) ਨਾਲ ਜ¦ਧਰ ਨੂੰ ਚਲਾ ਜਾਂਦਾ ਹੈ ਅਤੇ ਕਰੀਬ ਦਸੰਬਰ ਦੇ ਅਖੀਰ ਵੇਲੇ ਅੰਮ੍ਰਿਤਸਰ ਵਿਚ
ਇਕ ਮੀਟਿੰਗ ਵਿਚ ਸ਼ਾਮਲ ਹੁੰਦਾ ਹੈ ਜਿੱਥੇ ਮਥਰਾ ਸਿੰਘ (ਭਗੌੜਾ) ਨਾਲ ਮੁਲਾਕਾਤ ਹੁੰਦੀ ਹੈ :
ਅਤੇ ‘ਬੰਗਾਲੀ ਪਾਰਟੀ’ ਜਾਇਨ ਕਰਨ ਦਾ ਫੈਸਲਾ ਕੀਤਾ ਜਾਂਦਾ ਹੈ। ਜਨਵਰੀ ਦੇ ਮੱਧ ਵਿਚ ਮੁਲਜ਼ਮ
ਬਾਬਾ ਅਟਲ ਹਾਊਸ, ਅੰਮ੍ਰਿਤਸਰ ਵਿਚ ਇਕ ਮੀਟਿੰਗ ਵਿਚ ਸ਼ਾਮਲ ਹੁੰਦਾ ਹੈ ਜਿੱਥੇ ਮੁਲਜ਼ਮਾਨ ਰਾਸ
ਬਿਹਾਰੀ, ਪਿੰਗਲੇ, ਮਥਰਾ ਸਿੰਘ, ਰੋਆ, ਇਹ ਇਕਬਾਲੀ ਗਵਾਹ ਅਤੇ ‘ਕੈਮਿਸਟ’ ਵੀ ਹਾਜ਼ਰ ਸਨ,
ਅਤੇ ਰਾਸ ਬਿਹਾਰੀ ਸਲਾਹ ਦਿੰਦਾ ਹੈ ਕਿ ਲਾਹੌਰ ਵਿਚ ਇਕ ਘਰ ਕਿਰਾਏ ਤੇ ਲੈ ਲਿਆ ਜਾਵੇ (ਜਿਸ
ਦਾ ਪ੍ਰਬੰਧ ਕਰਨ ਲਈ ਇਸ ਇਕਬਾਲੀ ਗਵਾਹ ਅਤੇ ਮੁਲਜ਼ਮ ਰਾਮ ਸਰਨ ਦਾਸ ਨੂੰ ਭੇਜਿਆ ਗਿਆ) ਇਸ
ਗਵਾਹ ਅਨੁਸਾਰ ਬਾਦ ਵਿਚ ਮੁਲਜ਼ਮ ਉਸ ਨੂੰ ਲਾਹੌਰ ਵਿਚ ਇਕ ਵਿਦਿਆਰਥੀ ਧਨਰਾਜ ਕੋਲ ਕੁਝ
ਕੈਮਿਕਲ ਲੈਣ ਭੇਜਦਾ ਹੈ ਤਾਂ ਕਿ ਕੇਦਾਰ ਨਾਥ ਦਾ ਥਹੁ-ਪਤਾ ਕੱਢਿਆ ਜਾ ਸਕੇ। ਗਵਾਹ ਮੁਲਜ਼ਮ
ਨੂੰ ‘ਰਾਘੋ ਫਾਊਂਡਰੀ’ ਦੇ ਮਾਲਕ ਬਾਰੇ ਆਪਣੇ ਸ਼ੱਕ ਨੂੰ ਦੱਸਦਾ ਹੈ ਅਤੇ ਪੇਸ਼ਕਸ਼ ਕਰਦਾ ਹੈ ਕਿ
ਪੈਸੇ ਦਾ ਪ੍ਰਬੰਧ ਡਾਕੇ ਮਾਰਕੇ ਕੀਤਾ ਜਾਵੇ। ਉਹ ਹੋਰ ਸਾਜ਼ਿਸ਼ੀਆਂ ਦੀਆਂ ਮੀਟਿੰਗਾਂ ਵਿਚ
ਸ਼ਾਮਲ ਹੁੰਦਾ ਹੈ ਅਤੇ ਡਾਕੇ ਦੀ ਕਾਰਵਾਈ ਲਈ ਭਗੌੜੇ ਰਾਮ ਰੱਖਾ ਤੇ ਹੋਰਨਾਂ ਨਾਲ ਲੁਧਿਆਣੇ
ਨੂੰ ਚਲਾ ਜਾਂਦਾ ਹੈ ਅਤੇ ਹਿਰਦਾ ਰਾਮ ਵਲੋਂ ਬਣਾਏ ਬੰਬ ਵੀ ਨਾਲ ਲੈ ਜਾਂਦਾ ਹੈ। 28 ਜਨਵਰੀ
ਦੇ ਗੇੜ ਵਿਚ ਉਹ ਗਹਿਣੇ ਲੈ ਕੇ (ਜੋ ਸਾਹਨੇਵਾਲ ਤੇ ਮਨਸੂਰਾਂ ਡਾਕਿਆਂ ਵਿਚ ਲੁੱਟੇ ਸਨ)
ਅੰਮ੍ਰਿਤਸਰ ਮੁੜਦਾ ਹੈ ਜੋ ਪੰਘਰਾਉਣ ਲਈ ਮੂਲਾ ਸਿੰਘ ਇਕਬਾਲੀ ਗਵਾਹ ਨੂੰ ਦੇ ਦਿੱਤੇ ਜਾਂਦੇ
ਹਨ।
ਉਹ ਮੁਲਜ਼ਮ ਕਿਰਪਾਲ ਸਿੰਘ ਵਿਦਿਆਰਥੀ ਦੀ ਮੁਲਾਕਾਤ ਆਪਣੇ ਵਿਚੋਂ ਇਕ ਦੱਸ ਕੇ ਕਰਵਾਉਂਦਾ ਹੈ।
15 ਫਰਵਰੀ ਨੂੰ ਅਸੀਂ ਉਸ ਨੂੰ ਰਾਸ ਬਿਹਾਰੀ, ਪਿੰਗਲੇ ਅਤੇ ਹੋਰਨਾਂ ਨਾਲ ਮਕਾਨ ਨੰ:2 ਲਾਹੌਰ
ਵਿਚ ਮਿਲੇ ਜਿੱਥੇ ਉਹ ‘ਗ਼ਦਰ ਦੀ ਗੂੰਜ’ ਬਾਰੇ ਲਿਖਣ ਵਿਚ ਰੁੱਝੇ ਹੋਏ ਸਨ (ਜਾਸੂਸ ਦੇ ਬਿਆਨ
ਨਾਲ ਮੇਲੋ) ਅਤੇ ਉਸੇ ਸ਼ਾਮ ਨੂੰ ਉਹ ਝੰਡਿਆਂ ਲਈ ਰੰਗਦਾਰ ਕੱਪੜੇ ਲਿਆਉਂਦਾ ਹੈ। 16 ਫਰਵਰੀ
ਨੂੰ ਉਹ ਸਾਜ਼ਿਸ਼ੀਆਂ ਦੀ ਇਕ ਮੀਟਿੰਗ ਵਿਚ ਮਕਾਨ ਨੰ:1 ਵਿਚ ਸ਼ਾਮਲ ਹੁੰਦਾ ਹੈ, 16 ਫਰਵਰੀ ਦੀ
ਸ਼ਾਮ ਉਸ ਨੂੰ ਪਿੰਗਲੇ ਨਾਲ ਲੁਧਿਆਣਾ ਤੇ ਫ਼ਿਰੋਜ਼ਪੁਰ ਭੇਜਿਆ ਜਾਂਦਾ ਹੈ ਅਤੇ ਉਸ ਦੇ ਹੱਥ
ਝੰਡੇ ਅਤੇ ‘ਗ਼ਦਰ ਦੀ ਗੂੰਜ’ ਦੀਆਂ ਕਾਪੀਆਂ ਭੇਜੀਆਂ ਜਾਂਦੀਆਂ ਹਨ ਤਾਂ ਕਿ ਬੰਦੇ ਇਕੱਠੇ
ਕੀਤੇ ਜਾਣ ਤੇ ਫੌਜਾਂ ਨੂੰ ਤੁੱਖਣਾ ਦੇ ਕੇ ਨਾਲ ਮਿਲਾਇਆ ਜਾਵੇ, ਅਤੇ ਉਹ ਇਕ ਪੁਲਿਸ ਜਾਸੂਸ
ਤੇ ਸ਼ੱਕ ਪੈਣ ਕਾਰਨ 18 ਨੂੰ ਮੁੜ ਆਉਂਦਾ ਹੈ ਅਤੇ ਗ਼ਦਰ ਦੀ ਤਰੀਕ 21 ਤੋਂ 19 ਕਰਨ ਦਾ ਸੁਝਾਓ
ਦਿੰਦਾ ਹੈ ਅਤੇ ਇਸ ਮੁਤਾਬਕ ਉਸ ਦੇ ਹੱਥ ਝੰਡੇ, ਗ਼ਦਰ ਸੰਦੇਸ਼ ਦੀਆਂ ਕਾਪੀਆਂ, ਫਾਈਲਾਂ ਅਤੇ
ਪਲਾਇਰਜ਼ ਦੇ ਕੇ ਉਸ ਨੂੰ ਫ਼ਿਰੋਜ਼ਪੁਰ ਭੇਜਿਆ ਜਾਂਦਾ ਹੈ (ਸਰਕਾਰੀ ਗਵਾਹ 385 ਦੀ ਗਵਾਹੀ ਨਾਲ
ਮੇਲੋ)।
ਅਸੀਂ ਕਿਹਾ ਹੈ ਕਿ ਜਿਰ੍ਹਾ ਵਿਚ ਇਕ ਵੀ ਸਵਾਲ ਨਹੀਂ ਪੁੱਛਿਆ ਗਿਆ; ਅਤੇ ਅਮਰ ਸਿੰਘ ਨੇ ਇਸ
ਤਰ੍ਹਾਂ ਦਾ ਵਿਸਤ੍ਰਿਤ ਬਿਆਨ ਕਿੱਥੋਂ ਲੱਭ ਲੈਣਾ ਸੀ? ਜਿਵੇਂ ਅਸੀਂ ਚੱਲਾਂਗੇ ਇਸ ਗੁਨਾਹ
ਨੂੰ ਸਾਬਿਤ ਕਰਨ ਵਾਲੇ ਸਬੂਤ ਸਪਸ਼ਟ ਹੁੰਦੇ ਜਾਣਗੇ।
ਇਕਬਾਲੀ ਗਵਾਹ ਮੂਲਾ ਸਿੰਘ, ਜਿਸ ਦਾ ਕਹਿਣਾ ਹੈ ਕਿ ਮੁਲਜ਼ਮ ‘ਗ਼ਦਰ ਪ੍ਰੈ¤ਸ’ ਦੇ ਅਮਲੇ ਵਿਚ
ਸੀ, ਦੱਸਦਾ ਹੈ ਕਿ ਦਸੰਬਰ ਦੇ ਸ਼ੁਰੂ ਵਿਚ ਉਸ ਨੇ ਮੁਲਜ਼ਮ ਭਾਈ ਪਰਮਾਨੰਦ ਤੋਂ ਮੁਲਜ਼ਮ ਦਾ ਪਤਾ
ਜਾਣਨਾ ਚਾਹਿਆ। ਉਸ ਨੂੰ ਮੁਲਜ਼ਮ ਜਗਤ ਸਿੰਘ ਸੁਰ ਸਿੰਘ ਵਾਲਾ, ਤੋਂ ਪਤਾ ਲੱਗਾ ਕਿ ਇਹ ਮੁਲਜ਼ਮ
ਅਤੇ ਨਿਧਾਨ ਸਿੰਘ ਕਪੂਰਥਲਾ ਗਏ ਹੋਏ ਹਨ ਅਤੇ ਬਾਅਦ ਵਿਚ ਦਸੰਬਰ ਦੇ ਅਖੀਰ ਵਿਚ ਉਹ ਉਨ੍ਹਾਂ
ਨੂੰ ਅੰਮ੍ਰਿਤਸਰ ਵਿਚ ਮਿਲਦਾ ਹੈ ਅਤੇ ਉਸਨੂੰ ਪਿੰਗਲੇ, ਅਮਰ ਸਿੰਘ ਤੇ ਪਰਮਾਨੰਦ (ਦੂਜਾ) ਦੇ
ਆਉਣ ਦਾ ਪਤਾ ਲੱਗਦਾ ਹੈ। ਗਵਾਹ ਜ਼ਿਕਰ ਕਰਦਾ ਹੈ ਕਿ ਮੁਲਜ਼ਮ ਧਰਮਸ਼ਾਲਾ ਵਿਚ ਸਾਜ਼ਿਸ਼ੀਆਂ ਦੀ ਇਕ
ਮੀਟਿੰਗ ਵਿਚ ਹਾਜ਼ਰ ਸੀ ਅਤੇ ਉਸ ਦੱਸਿਆ ਕਿ ਮੁਲਜ਼ਮ ਨੇ ਸੁਝਾਇਆ ਸੀ ਕਿ ਭਾਈ ਪਰਮਾਨੰਦ ਪੈਸਾ
ਦੇ ਸਕਦਾ ਹੈ। ਇਸ ਗਵਾਹ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮੁਲਜ਼ਮ ਬੰਗਾਲ ਵਿਚੋਂ ਇਸ ਕਰਕੇ
ਹਥਿਆਰ ਹਾਸਲ ਨਹੀਂ ਕਰ ਸਕਿਆ ਸੀ ਕਿਉਂਕਿ ਉਸ ਉ¤ਤੇ ਜਾਸੂਸ ਹੋਣ ਦਾ ਸ਼ੱਕ ਹੋ ਗਿਆ ਸੀ। ਪਰ
ਉਸ ਨੇ ਗਵਾਹ ਨੂੰ ਦੱਸਿਆ ਸੀ ਕਿ ਉਸ ਨੇ ਮਾਲਵੇ ਦੇ ਆਪਣੇ ਲੋਕਾਂ ਨੂੰ 2 ਪਿਸਤੌਲ ਲਿਆ
ਦਿੱਤੇ ਸਨ। ਮਥਰਾ ਸਿੰਘ ਨੇ ਬੰਬ ਬਣਾਉਣੇ ਸਨ ਅਤੇ ਕਰੀਬ ਦੋ ਕੁ ਦਿਨਾਂ ਬਾਦ ਮੁਲਜ਼ਮ ਨੇ
ਗਵਾਹ ਨੂੰ ਦੱਸਿਆ ਕਿ ਮਾਲਵਾ ਖਿੱਤੇ ਦੀ ਡਕੈਤੀ ਵਿਚ 1000 ਰੁਪਏ ਮਿਲੇ ਹਨ ਅਤੇ ਉਨ੍ਹਾਂ
ਵਿਚੋਂ 750 ਰੁਪਏ ਉਸ ਨੇ ਆਪਣੇ ਬੰਦਿਆਂ ਨੂੰ ਦੇ ਦਿੱਤੇ ਤਾਂ ਕਿ ਬੀਕਾਨੇਰ ਤੋਂ ਹਥਿਆਰ ਅਤੇ
ਜਾਨਵਰ ਖਰੀਦ ਲੈਣ ਅਤੇ ਉਸ ਨੇ ਬਕਾਇਆ 250 ਰੁਪਏ ਗਵਾਹ ਨੂੰ ਦੇ ਦਿੱਤੇ। ਜਿਨ੍ਹਾਂ ਵਿਚ 150
ਰੁਪਏ ਝਬੇਵਾਲ ਵਿਚ ਮਥਰਾ ਸਿੰਘ, ਨਿਧਾਨ ਸਿੰਘ ਅਤੇ ਪਰਮਾਨੰਦ (ਦੂਜਾ) ਨੂੰ ਬੰਬ ਬਣਾਉਣ ਲਈ
ਦੇ ਦਿੱਤੇ ਗਏ। ਫੇਰ ਮੁਲਜ਼ਮ ਨੂੰ ਫੌਜੀਆਂ ਨੂੰ ਪੱਕਾ ਕਰਨ ਲਈ ਫਿਰੋਜ਼ਪੁਰ ਭੇਜਿਆ ਜਾਂਦਾ ਹੈ,
ਅਤੇ ਉਹ 10 ਜਨਵਰੀ ਨੂੰ ਇਸ ਸੂਚਨਾ ਨਾਲ ਮੁੜਦਾ ਹੈ ਕਿ ਜੇ ਮਿਤੀ ਨਿਸ਼ਚਿਤ ਹੋ ਜਾਂਦੀ ਹੈ
ਤਾਂ ਫਿਰੋਜਪੁਰ ਦੇ ਫੌਜੀ ਉਨ੍ਹਾਂ ਦਾ ਸਾਥ ਦੇਣਗੇ। ਤੇ ਫੇਰ ਉਸ ਨੂੰ ਲੁਧਿਆਣੇ ਭੇਜਿਆ
ਜਾਂਦਾ ਹੈ। ਫੇਰ ਉਸ ਨੂੰ ਮੁਲਜ਼ਮ ਲਾਲ ਸਿੰਘ ਲਈ ਆਰੀ ਲੈਣ ਵਾਸਤੇ ਲਾਹੌਰ ਭੇਜਿਆ ਜਾਂਦਾ ਹੈ
ਅਤੇ 2 ਪਿਸਤੌਲ ਲਿਆਉਣ ਲਈ ਲੁਧਿਆਣੇ, 11 ਜਨਵਰੀ ਦੇ ਗੇੜ ਵਿਚ ਉਹ ਨਾਨਕ ਸਿੰਘ ਦੇ ਚੁਬਾਰੇ
ਵਿਚ ਅੰਮ੍ਰਿਤਸਰ ਵਿਖੇ ਗਵਾਹ ਨੂੰ ਮਿਲਦਾ ਹੈ (ਇਸ ਤਰੀਕ ਅਤੇ ਥਾਂ ਦਾ ਜ਼ਿਕਰ ਫੈਸਲੇ ਵਿਚ
ਵਾਰ-ਵਾਰ ਆਉਂਦਾ ਹੈ), ਅਤੇ ਗਵਾਹ ਨੂੰ ਦੱਸਦਾ ਹੈ ਕਿ ਉਹ ਇਕ ਪਿਸਤੌਲ ਤੇ ਕਾਰਤੂਸ ਲੈ ਕੇ
ਆਇਆ ਹੈ ਜੋ ਉਹ ਗਵਾਹ ਕੋਲ ਛੱਡ ਜਾਂਦਾ ਹੈ ਅਤੇ ਫੇਰ ਉਹ ਆਪਣੇ ਫੌਜੀ ਹਮਾਇਤੀਆਂ ਨੂੰ ਮਿਲਣ
ਲਈ ਫਿਰੋਜ਼ਪੁਰ ਦੀਆਂ ਰਜਮੈਂਟਾਂ ਵਿਚ ਚਲਾ ਜਾਂਦਾ ਹੈ। ਜਨਵਰੀ ਦੇ ਮੱਧ ਵਿਚ ਉਹ ‘ਭਰੋਸੇਯੋਗ
ਲੋਕਾਂ’ ਦਾ ਵੇਰਵਾ ਲੈ ਕੇ ਵਾਪਸ ਪਰਤਦਾ ਹੈ, ਅਤੇ ਮੁਸੱਤਮ ਅਤਰੀ ਦੇ ਘਰ ਦੀ ਚੋਣ ਨੂੰ
ਮਨਜੂਰੀ ਦੇ ਦਿੰਦਾ ਹੈ। ਫੇਰ ਉਹ ਮੁਲਜ਼ਮ ਹਰਨਾਮ ਸਿੰਘ ਸਿਆਲਕੋਟ, ਬਲਵੰਤ ਸਿੰਘ ਸਠਿਆਲਾ ਅਤੇ
ਹੋਰਨਾਂ ਨਾਲ ਲੋਹੀਆਂ ਵਾਲੇ ਪਾਸੇ ਇਕ ਡਕੈਤੀ ਲਈ ਚਲਾ ਜਾਂਦਾ ਹੈ। 15 ਤੋਂ 30 ਜਨਵਰੀ
ਦੌਰਾਨ ਉਹ ਵੀ ਉਨ੍ਹ੍ਹਾਂ ਵਿਚੋਂ ਇਕ ਹੁੰਦਾ ਹੈ ਜੋ ਅੰਮ੍ਰਿਤਸਰ ਵਿਚ ਇਸ ਗਵਾਹ ਦੇ ਘਰ ਰਾਸ
ਬਿਹਾਰੀ ਨੂੰ ਮਿਲਣ ਆਉਂਦੇ ਹਨ, ਅਤੇ ਫਰਵਰੀ ਦੇ ਸ਼ੁਰੂ ਵਿਚ (ਅਮਰ ਸਿੰਘ ਇਕਬਾਲੀ ਗਵਾਹ ਇਹ
ਤਰੀਕ 28 ਜਨਵਰੀ ਦੱਸਦਾ ਹੈ) ਉਹ ਮਨਸੂਰਾਂ ਡਕੈਤੀ ਦੇ ਜ਼ੇਵਰ ਗਵਾਹ ਨੂੰ ਪੰਘਲਾਉਣ ਲਈ ਦਿੰਦਾ
ਹੈ ਅਤੇ ਉਦੋਂ ਮੌਕੇ ਤੇ ਹਾਜ਼ਰ ਹੁੰਦਾ ਹੈ ਜਦੋਂ ਬਿਲੇ ਲਾਉਣ ਲਈ ਸੋਨੇ ਦੀਆਂ ਸਲਾਖਾਂ ਅਮਰ
ਸਿੰਘ ਨੂੰ ਦਿੱਤੀਆਂ ਜਾਂਦੀਆਂ ਹਨ। ਮਨਸੂਰਾਂ ਡਕੈਤੀ ਤੋਂ ਮੁਲਜ਼ਮ ਕੰਨ ਵਿਚ ਜ਼ਖਮ ਲੈ ਕੇ
ਮੁੜਦਾ ਹੈ, ਅਤੇ ਦੱਸਦਾ ਹੈ ਕਿ ਕੁਝ ਸਥਾਨਕ ਲੋਕਾਂ ਅਤੇ ਵਿਦਿਆਰਥੀਆਂ ਨੇ ਵੀ ਇਸ ਵਿਚ
ਹਿੱਸਾ ਲਿਆ ਸੀ (ਮੁਲਜ਼ਮ ਕਿਰਪਾਲ ਸਿੰਘ ਇਕ ਵਿਦਿਆਰਥੀ ਹੈ) 30 ਜਨਵਰੀ ਦੇ ਗੇੜ ਵਿਚ ਰਾਸ
ਬਿਹਾਰੀ, ਰਾਉ ਭਗੌੜੇ ਨੂੰ ਕਹਿੰਦਾ ਹੈ ਕਿ ਮੁਲਜ਼ਮ ਅਤੇ ਪਿੰਗਲੇ ਨੂੰ ਅਲਾਹਾਬਾਦ ਜਾਂ ਮੇਰਠ
ਲੈ ਜਾ ਅਤੇ ਹਮਾਇਤੀਆਂ ਨੂੰ ਮਿਲਾ ਦੇ (ਸਰਕਾਰੀ ਗਵਾਹ 206 ਦੁਆਰਾ) ਅਤੇ ਗਵਾਹ ਮੁਲਜ਼ਮ ਨੂੰ
ਖਰਚੇ ਲਈ 200 ਰੁਪਏ ਦਿੰਦਾ ਹੈ। 6 ਫਰਵਰੀ ਦੇ ਗੇੜ ਵਿਚ ਰਾਉ ਵਾਪਸ ਆਉਂਦਾ ਹੈ ਅਤੇ ਦੱਸਦਾ
ਹੈ ਕਿ ਉਹ ਮੁਲਜ਼ਮ ਅਤੇ ਪਿੰਗਲੇ ਨੂੰ ਮੇਰਠ ਛੱਡ ਆਇਆ ਹੈ। 12 ਫਰਵਰੀ ਨੂੰ ਮੁਲਜ਼ਮ ਲਾਹੌਰ
ਵਿਚ ਰਾਸ ਬਿਹਾਰੀ ਦੇ ਘਰ ਇਕ ਮੀਟਿੰਗ ਵਿਚ ਹਾਜ਼ਰ ਹੁੰਦਾ ਹੈ ਜਦੋਂ ਗ਼ਦਰ ਦੀ ਮਿਤੀ 21 ਫਰਵਰੀ
ਨਿਸ਼ਚਿਤ ਕੀਤੀ ਜਾਂਦੀ ਹੈ ਅਤੇ ਫੈਸਲਾ ਕੀਤਾ ਜਾਂਦਾ ਹੈ ਕਿ ਸਾਡਾ ਰਾਸ਼ਟਰੀ ਝੰਡਾ ਵੀ ਹੋਣਾ
ਚਾਹੀਦਾ ਹੈ।
ਇਕਬਾਲੀ ਗਵਾਹ ਜਵਾਲਾ ਸਿੰਘ 23 ਨਵੰਬਰ ਨੂੰ ਲਾਹੌਰ ਛਾਉਣੀ ਦੇ ਅਸਲਾਖਾਨੇ ਤੇ ਹਮਲਾ ਕਰਨ ਲਈ
ਨਿਧਾਨ ਸਿੰਘ ਉਸ ਨੂੰ ਮੁਲਜ਼ਮ ਦੇ ਨਾਂ ਇਕ ਚਿੱਠੀ ਦਿੰਦਾ ਹੈ, ਪਰ ਇਕੱਠੇ ਹੋਏ ਲੋਕ
ਫਿਰੋਜ਼ਪੁਰ ਚਲੇ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਅਗਲੇ ਦਿਨ ਨਿਧਾਨ ਸਿੰਘ ਤੋਂ ਅਸਲਾਖਾਨੇ ਦੀ
ਚਾਬੀ ਲੈਣ ਵਿਚ ਅਸਫਲ ਰਹਿਣ ਬਾਰੇ ਪਤਾ ਲੱਗਦਾ ਹੈ ਅਤੇ ਉਹ ਮੁੜ 30 ਨਵੰਬਰ ਨੂੰ ਫਿਰੋਜ਼ਪੁਰ
ਛਾਊਣੀ ਵਿਚ ਇਕੱਠੇ ਹੋਣ ਦਾ ਫੈਸਲਾ ਕਰਦੇ ਹਨ।
ਇਕਬਾਲੀ ਗਵਾਹ ਨਵਾਬ ਖਾਨ ਸਾਨੂੰ ਦੱਸਦਾ ਹੈ ਕਿ 1912 ਦੇ ਅੰਤ ਦੇ ਗੇੜ ਵਿਚ ਅਸਟੋਰੀਆ ਵਿਖੇ
ਉਸ ਨੇ ਇਸ ਮੁਲਜ਼ਮ ਨੂੰ ਉਸ ਦੀ ਸੋਚ ਕਾਰਨ ਫੜ ਲਿਆ ਸੀ ਪਰ ਸਾਨੂੰ ਇਸ ਗੱਲ ਵਿਚ ਸੱਕ ਲੱਗਾ।
ਇਹ ਇਕਬਾਲੀ ਗਵਾਹ ਇਕ ਵਹਿਮੀ ਬੰਦਾ ਹੈ, ਅਤੇ ਖਿਆਲ ਇਹ ਹੈ ਕਿ ਇਸ ਮੁਲਜ਼ਮ ਨੇ ਇਹ ਸੋਚ
ਬੰਗਾਲ ਵਿਚ ਅਪਣਾਈ ਸੀ ਜਿੱਥੇ ਉਹ ਪੜ੍ਹਿਆ ਸੀ। ਮੁਲਜ਼ਮ ਬਾਰੇ ਉਹ ਇਸ ਤਰ੍ਹਾਂ ਦੱਸਦਾ ਹੈ;
1912 ਦੇ ਅੰਤਲੇ ਗੇੜ ਵਿਚ ਮੁਲਜ਼ਮ ਅਸਟੋਰੀਆਂ ਦੀ ਇਕ ਮੀਟਿੰਗ ਵਿਚ ਬੋਲਿਆ ਜਦੋਂ
‘ਹਿੰਦੁਸਤਾਨੀ ਐਸੋਸੀਏਸ਼ਨ’ ਬਣੀ, ਅਤੇ 1913 ਦੇ ਸ਼ੁਰੂ ਵਿਚ ਉਹ ਕੈਲੀਫੋਰਨੀਆ ਚਲਾ ਗਿਆ। ਮਈ
1912 ਦੀ ਅਸਟੋਰੀਆ ਮੀਟਿੰਗ ਵਿਚ ਹਰਦਿਆਲ ਸ੍ਰੋਤਿਆਂ ਨੂੰ ਦੱਸਦਾ ਹੈ ਕਿ ਇਸ ਮੁਲਜ਼ਮ ਅਤੇ
ਜਗਤ ਰਾਮ ਨੇ ਵੁਡਲੈਂਡ (ਕੈਲੀਫੋਰਨੀਆ) ਵਿਚ ਇਕ ਸਫਲ ਮੀਟਿੰਗ ਕੀਤੀ ਹੈ ਅਤੇ ਉਹ
ਸੈਕਰਾਮੈਂਟੋ ਵਿਚ ਇਕ ਹੋਰ ਵੀ ਵੱਡੀ ਮੀਟਿੰਗ ਕਰਨ ਜਾ ਰਹੇ ਹਨ। ਜਗਤ ਰਾਮ ਵਲੋਂ ਆਯੋਜਿਤ
ਕੀਤੀ ਸਟਾੱਕਟਨ ਮੀਟਿੰਗ ਵਿਚ ਮੁਲਜ਼ਮ ਵੀ ਸ਼ਾਮਲ ਹੋਇਆ (ਜਿੱਥੇ ਬਾਇਸਕੋਪ ਨਾਲ ਸੀਨ ਵਿਖਾਏ
ਗਏ) ਅਤੇ ਇਕ ਸਪੀਚ ਕੀਤੀ ਹੈ ਅਤੇ ਮੀਟਿੰਗ ਨੂੰ ਹਰਦਿਆਲ ਤੇ ਛੱਡ ਦਿੰਦਾ ਹੈ। ਭਾਰਤ ਵਿਚ
ਆਉਣ ਤੇ ਮੁਲਜ਼ਮ ਗਵਾਹ ਨੂੰ ਇਕ ਸੰਦੇਸ਼ ਭੇਜਦਾ ਹੈ ਕਿ ਉਹ ਉਸ ਨੂੰ 8 ਨਵੰਬਰ ਨੂੰ ਜਾਂ ਤਾਂ
ਲੁਧਿਆਣਾ ਮਿਲੇ ਜਾਂ 12 ਨੂੰ ਫਗਵਾੜੇ ਦੇ ਨੇੜੇ। (ਅਮਰ ਸਿੰਘ ਅਨੁਸਾਰ) ਉਹ ਅਤੇ ਇਕਬਾਲੀ
ਗਵਾਹ ਨੇ 17 ਨਵੰਬਰ ਨੂੰ ਲਾਢੂਵਾਲ ਮਿਲਣਾ ਸੀ ਜਦੋਂ ਮੁਲਜ਼ਮ ਨੂੰ ਮਾਝੇ ਵਿਚ ਇਕ ਤਹਿਸੀਲ
ਲੁੱਟਣ ਲਈ ਕਿਹਾ ਗਿਆ, ਅਤੇ ਉਸ ਨੇ ਜਗਤ ਰਾਮ ਨੂੰ 200 ਗੰਡਾਸਿਆਂ ਲਈ ਕੁਝ ਨੋਟ ਦਿੱਤੇ। 19
ਨਵੰਬਰ ਨੂੰ ਮੋਗਾ ਵਿਖੇ ਮੁਲਜ਼ਮ ਇਸ ਗਵਾਹ ਨੂੰ ਦੱਸਦਾ ਹੈ ਕਿ ਮੁਲਜ਼ਮ ਭਾਈ ਪਰਮਾਨੰਦ ਵੀ
ਲਾਹੌਰ ਛਾਊਣੀ ਤੇ ਹਮਲੇ ਦੇ ਹੱਕ ਵਿਚ ਹੈ, ਅਤੇ ਉਸ ਨੇ ਇਕ ਸਿੱਖ ਹੌਲਦਾਰ ਦੀ ਮਦਦ ਦਾ
ਪ੍ਰਬੰਧ ਕਰ ਲਿਆ ਹੈ, ਅਤੇ ਮੁਲਜ਼ਮ ਗੁਜਰ ਸਿੰਘ ਮਦਦ ਲਈ ਤਿਆਰ ਹੈ (ਮੇਲੋ ਇਹ ਕਿਵੇਂ ਅਮਰ
ਸਿੰਘ ਦੇ ਬਿਆਨ ਦੀ ਤਾਈਦ ਕਰਦਾ ਹੈ)। 23 ਨਵੰਬਰ ਨੂੰ ਬੱਦੋਵਾਲ ਮਿਲਣ ਦਾ ਮੁਲਜ਼ਮ ਪ੍ਰਬੰਧ
ਕਰਦਾ ਹੈ ਅਤੇ ਲਾਹੌਰ ਮੈਗਜ਼ੀਨ ਤੇ ਹਮਲਾ ਕਰਨ ਦੀ ਯੌਜਨਾ ਤਿਆਰ ਕਰਦਾ ਹੈ। ਰੇਲ ਵਿਚ ਉਹ ਇਕ
ਰੰਗਰੂਟ ਪਾਰਟੀ ਨੂੰ ਸੰਬੋਧਨ ਕਰਦਾ ਹੈ। (ਨਵਾਬ ਖਾਨ ਨੇ ਇਹ ਘਟਨਾ ਘੜਨ ਬਾਰੇ ਕਿਉਂ ਸੋਚਣਾ
ਸੀ?) ਅਤੇ ਉਹ ਨਿਸ਼ਚਿਤ ਮਿਤੀ ਤੇ ਬੱਦੋਵਾਲ ਸਟੇਸ਼ਨ ਪਹੁੰਚ ਜਾਂਦਾ ਹੈ ਅਤੇ ਮੁਲਜ਼ਮ ਨਿਧਾਨ
ਸਿੰਘ ਨੂੰ ਖਰਚੇ ਲਈ ਪੈਸੇ ਦਿੰਦਾ ਹੈ ਅਤੇ ਦੱਸਦਾ ਹੈ ਕਿ ਬਾਗ਼ੀ ਅਜੀਤ ਸਿੰਘ ਦੇ ਭਰਾ ਤੋਂ
1000 ਰਪਏ ਮਿਲੇ ਹਨ ਜਿਨ੍ਹਾਂ ਵਿਚੋਂ 500 ਉਸਨੇ ਜਗਤ ਰਾਮ ਨੂੰ ਦੇ ਦਿੱਤੇ ਹਨ। ਉਹ ਗਵਾਹ
ਨੂੰ ਆਪਣੇ ਬੰਦਿਆਂ ਦੇ ਖਰਚੇ ਲਈ 100 ਰੁਪਏ ਦਿੰਦਾ ਹੈ। ਅਤੇ ਕਾਂਸ਼ੀ ਰਾਮ (ਫਿਰੋਜ਼ਪੁਰ ਦੇ
ਕਾਤਲ) ਹੱਥੀਂ ਉਹ 25 ਨਵੰਬਰ ਨੂੰ ਲੁਧਿਆਣਾ ਵਿਚ ਇਸ ਇਕਬਾਲੀ ਗਵਾਹ ਨੂੰ ਸੁਨੇਹਾ ਭੇਜਦਾ ਹੈ
ਕਿ ਲਾਹੌਰ ਛਾਊਣੀ ਤੇ ਹਮਲੇ ਦੀ ਯੋਜਨਾ ਅੱਗੇ ਪਾ ਦਿੱਤੀ ਗਈ ਹੈ ਅਤੇ 26 ਤਰੀਕ ਨੂੰ ਇਕ
ਇਕੱਠ ਕੀਤਾ ਜਾਵੇਗਾ। 2 ਦਸੰਬਰ ਨੂੰ ਗਵਾਹ ਨੂੰ ਸੁਨੇਹਾ ਮਿਲਦਾ ਹੈ ਕਿ ਉਹ ਉਸ ਨੂੰ ਅਗਲੇ
ਦਿਨ ਲੁਧਿਆਣਾ ਰੇਲਵੇ ਸਟੇਸ਼ਨ ਤੇ ਮਿਲੇ ਅਤੇ ਉਹ ਉਸ ਨਾਲ ਫਗਵਾੜੇ ਅਤੇ ਨੰਗਲ ਕਲਾਂ ਤੱਕ
ਜਾਂਦਾ ਹੈ। ਨੰਗਲ ਕਲਾਂ ਵਿਖੇ 6 ਦਸੰਬਰ ਨੂੰ ਇਹ ਫੈਸਲਾ ਕੀਤਾ ਜਾਂਦਾ ਹੈ ਮੁਲਜ਼ਮ ਆਪਣੇ
ਲੁਧਿਆਣੇ ਦੇ ਬੰਦਿਆਂ ਨੂੰ 10 ਦਸੰਬਰ ਨੂੰ ਫਗਵਾੜੇ ਦੇ ਨੇੜੇ ਲੈ ਆਵੇਗਾ ਅਤੇ ਮੁਲਜ਼ਮ ਅਤੇ
ਇਕਬਾਲੀ ਗਵਾਹ (ਜਿਸਨੂੰ ਮੁਲਜ਼ਮ ਨੇ ਇਕ ਗੰਡਾਸੀ ਦਿੱਤੀ ਸੀ) ਉਸ ਤਰੀਕ ਨੂੰ ਉ¤ਥੇ ਮਿਲਣਗੇ।
11 ਦਸੰਬਰ ਨੂੰ ਬੁੜੋਬਾੜੀਆ ਵਿਖੇ ਮੁਲਜ਼ਮ ਨੇ ਸਲਾਹ ਦਿੱਤੀ ਕਿ ਚਹੇੜੂ ਦੇ ਦੋਨੇ ਪਾਸੇ
ਟੈਲੀਗ੍ਰਾਫ ਸੰਚਾਰ ਦੀਆਂ ਲਾਈਨਾਂ ਕੱਟ ਦਿੱਤੀਆਂ ਜਾਣ, ਮਿਲਟਰੀ ਪੁੱਲ ਗਾਰਦ ਤੇ ਹਮਲਾ ਕਰ
ਦਿੱਤਾ ਜਾਵੇ। ਉਸ ਨੇ ਭੀਵਾਲ ਦੇ ਇਕ ਧਨੀ ਬ੍ਰਾਹਮਣ ਨੂੰ ਵੀ ਲੁੱਟਣ ਦੀ ਸਲਾਹ ਦਿੱਤੀ (ਜੋ
ਸਰਕਾਰ ਦਾ ਹਾਮੀ ਸੀ) ਪਰ ਇਹ ਡਕੈਤੀ ਅਸਫਲ ਹੋ ਜਾਂਦੀ ਹੈ, ਅਤੇ ਫੇਰ 19 ਤਰੀਕ ਨੂੰ ਚਹੇੜੂ
ਮਿਲਣ ਦਾ ਫੈਸਲਾ ਹੁੰਦਾ ਹੈ ਤਾਂਕਿ ਪੁਲ ਗਾਰਦ ਤੇ ਹਮਲਾ ਕੀਤਾ ਜਾਵੇ। 14 ਦਸੰਬਰ ਦੇ ਗੇੜ
ਵਿਚ ਮੁਲਜ਼ਮ ਅਤੇ ਗਵਾਹ ਜੰਡਿਆਲੇ ਦੇ ਇਕ ਸਰਦਾਰ ਨੂੰ ਮਿਲੇ ਜਿਸ ਦਾ ਸਵਾਗਤ ਮੁਲਜ਼ਮ ਨੇ ਖੱਬੇ
ਹੱਥ ਨਾਲ ਕੀਤਾ (ਇਕ ਸੰਕੇਤ ਦੇ ਤੌਰ ’ਤੇ), ਜੋ ਕੁਝ ਪੈਸੇ ਤੇ ਮੁਲਜ਼ਮ ਨੂੰ ਇਕ ਨੀਲੀ
ਪਸ਼ਮੀਨੇ ਦੀ ਚਾਦਰ ਵੀ ਦਿੰਦਾ ਹੈ। ਲਾਹੌਰ ਨੂੰ ਜਾਂਦਿਆਂ ਮੁਲਜ਼ਮ ਇਸ ਇਕਬਾਲੀ ਗਵਾਹ ਨੂੰ
ਦੱਸਦਾ ਹੈ ਕਿ ਉਸਦੇ ਅਮਰੀਕਾ ਵਿਚ ਹਰਦਿਆਲ ਅਤੇ ‘ਗ਼ਦਰ ਪ੍ਰੈ¤ਸ’ ਨਾਲ ਵੀ ਸਬੰਧ ਹਨ, ਕਿ
ਕਿਵੇਂ ਉਹ ਜਹਾਜ਼ਰਾਨੀ ਸਿੱਖਣ ਨਿਊਯਾਰਕ ਗਿਆ ਅਤੇ ਕਿਵੇਂ ਉਸਨੇ ਜਹਾਜ਼ ਸਮਾਰਨਾ ਸਿੱਖਿਆ, ਤੇ
ਕਿਵੇਂ ਉਹ ਭਾਰਤ ਪਰਤ ਆਇਆ, ਇਕ ਭਾਰਤੀ ਅਰਾਜਕਤਾਵਾਦੀ ਗੁਪਤਾ ਅਤੇ ਇਕ ਅਮਰੀਕੀ
ਅਰਾਜਕਤਾਵਾਦੀ ਜੈਕ ਨਾਲ। ਅਤੇ ਕੋਬੇ ਵਿਖੇ ਕਾਮਾਗਾਟਾ ਮਾਰੂ ਜਹਾਜ਼ ਤੇ ਗੁਰਦਿੱਤ ਸਿੰਘ ਨੂੰ
ਮਿਲਿਆ। ਇਸ ਇਕਬਾਲੀ ਗਵਾਹ ਅਨੁਸਾਰ ਮੁਲਜ਼ਮ ਨੇ ਇਸੇ ਵੇਲੇ ਉਸ ਨੂੰ ਇਹ ਵੀ ਦੱਸਿਆ ਕਿ ਮੁਲਜ਼ਮ
ਭਾਈ ਪਰਮਾਨੰਦ ਨੇ ਇਕ ਰਿਵਾਲਵਰ ਵੀ ਦਿੱਤਾ ਸੀ, ਅਤੇ ਇਕ ਬੰਗਾਲੀ ਤੋਂ ਹਥਿਆਰ ਲੈਣ ਲਈ ਇਕ
ਚਿੱਠੀ ਅਤੇ 2000 ਰੁਪਏ ਦੇ ਕੇ ਉਸ ਨੂੰ ਕਲਕੱਤੇ ਭੇਜਿਆ ਸੀ, ਪਰ ਇਹ ਉਸ ਨੂੰ ਮਿਲ ਨਾ ਸਕੇ।
ਇਸ ਕਰਕੇ ਉਸਨੇ ਇਹ ਪੈਸੇ ਭਾਈ ਪਰਮਾਨੰਦ ਨੂੰ ਮੋੜ ਦਿੱਤੇ ਅਤੇ ਦੱਸਿਆ ਕਿ ਬੰਗਾਲ ਪਾਰਟੀ
ਕਪੂਰਥਲਾ ਪਾਰਟੀ ਨਾਲ ਸਖ਼ਤੀ ਨਾਲ ਪੇਸ਼ ਆਈ। ਫੇਰ ਇਕ ਵਾਰੀ ਭਾਈ ਪਰਮਾਨੰਦ ਨੇ ਉਸਨੂੰ ਬਾਗ਼ੀ
ਅਜੀਤ ਸਿੰਘ ਦੇ ਭਰਾ ਕਿਸ਼ਨ ਸਿੰਘ ਕੋਲ ਭੇਜਿਆ ਸੀ ਜਿਸ ਨੇ 1000 ਰੁਪਏ ਦਿੱਤੇ ਸਨ ਜਿਸ ਵਿਚ
ਭਾਈ ਪਰਮਾਨੰਦ ਨੇ ਪੇਸ਼ਾਵਰ ਤੋਂ ਹਥਿਆਰ ਖਰੀਦਣ ਲਈ ਮੁਲਜ਼ਮ ਜਗਤ ਸਿੰਘ ਨੂੰ 500 ਰੁਪਏ ਦਿੱਤੇ
ਸੀ। ਇਨ੍ਹਾਂ 500 ਰੁਪਿਆਂ ਬਾਰੇ ਗਵਾਹਾਂ ਦੇ ਦਿਮਾਗ ਵਿਚ ਕੁਝ ਦੁਚਿੱਤੀ ਜਾਪਦੀ ਹੈ, ਪਰ ਇਹ
ਨਹੀਂ ਪਤਾ ਲੱਗਦਾ ਕਿ ਇਸ ਵਿਚ ਅਸਲੋਂ ਕੋਈ ਘਾਟ ਹੈ, (ਜ਼ਿਰ੍ਹਾ ਦਾ ਪੰਨਾ 136 ਤੇ 144) 17
ਦਸੰਬਰ ਨੂੰ ਮੁਲਜ਼ਮ ਗਵਾਹ ਨੂੰ ਕੁੱਪ ਰੇਲਵੇ ਸਟੇਸ਼ਨ ਤੇ ਮੌਜੂਦ ਰਹਿਣ ਲਈ ਕਹਿੰਦਾ ਹੈ ਅਤੇ
19 ਨੂੰ ਮਿਲਟਰੀ ਪੁੱਲ ਗਾਰਦ ਤੇ ਕਈ ਹਮਲਿਆਂ ਦੀ ਯੋਜਨਾ ਬਣਾਉਂਦਾ ਹੈ ਅਤੇ ਖੁੱਦ ਉਹ ਅਮਰ
ਸਿੰਘ ਅਤੇ ਹੋਰਨਾਂ ਨਾਲ ਬਈਂ ਸਰਫਡ ਗਾਰਦ ਤੇ ਹਮਲਾ ਕਰਨ ਬਾਰੇ ਦੱਸਦਾ ਹੈ। ਇਕਬਾਲੀ ਗਵਾਹ
ਇਹ ਕਹਿ ਕੇ ਖ਼ਤਮ ਕਰਦਾ ਹੈ ਕਿ 18 ਫਰਵਰੀ ਦੀ ਆਪਣੀ ਗੱਲਬਾਤ ਵਿਚ ਮੁਲਜ਼ਮ ਨੰਦ ਸਿੰਘ ਨੇ
ਦੱਸਿਆ ਕਿ ਇਹ ਮੁਲਜ਼ਮ ਮਨਸੂਰਾਂ ਅਤੇ ਚੱਬਾ ਡਾਕਿਆਂ ਵਿਚ ਸ਼ਾਮਲ ਸੀ। ਨੰਦ ਸਿੰਘ ਖੁਦ ਇਨ੍ਹਾਂ
ਵਿਚੋਂ ਕਿਸੇ ਡਾਕੇ ਵੇਲੇ ਨਹੀਂ ਸੀ ਅਤੇ ਹੋ ਸਕਦਾ ਹੈ ਕਿ ਅਧੂਰੀ ਜਾਣਕਾਰੀ ਨਾਲ ਗੱਲ ਕਰ
ਰਿਹਾ ਹੋਵੇ ਕਿਉਂਕਿ ਭਾਵੇਂ ਮੁਲਜ਼ਮ ਨੇ ਮਨਸੂਰਾਂ ਅਤੇ ਸਾਹਨੇਵਾਲ ਡਕੈਤੀਆਂ ਵਿਚ ਜ਼ਰੂਰ
ਹਿੱਸਾ ਲਿਆ ਪਰ ਉਹ ਚੱਬਾ ਡਕੈਤੀ ਵਿਚ ਸਪੱਸ਼ਟ ਸ਼ਾਮਲ ਨਹੀਂ ਸੀ।
ਸਰਕਾਰੀ ਗਵਾਹ 198 ਗਵਾਹ ਇੱਛਰ ਸਿੰਘ ਨੇ ਸਿਰਫ਼ ਇਹ ਕਿਹਾ ਕਿ ਸਾਹਨੇਵਾਲ ਅਤੇ ਮਨਸੂਰਾ
ਡਕੈਤੀਆਂ ਵਿਚ ਅਨਾਰਕਲੀ ਦੇ ਕਤਲ ਵਿਚ ਇਹ ਮੁਲਜ਼ਮ ਲਿਪਤ ਸੀ।
ਇਕਬਾਲੀ ਗਵਾਹ ਸੁੱਚਾ ਸਿੰਘ ਇਕ ਹੋਰ ਗਵਾਹ ਹੈ ਜਿਸ ਕੋਲ ਮੁਲਜ਼ਮ ਦੇ ਖਿਲਾਫ਼ ¦ਬੀ ਕਹਾਣੀ ਹੈ।
ਮੁਲਜ਼ਮ ਸਭ ਤੋਂ ਪਹਿਲਾਂ ਉਸ ਨੂੰ ਖ਼ੁਦ ਗਵਾਹ ਦੇ ਆਪਣੇ ਬੋਰਡਿੰਗ ਹਾਊਸ ਵਿਚ ਮਿਲਦਾ ਹੈ ਅਤੇ
‘ਗ਼ਦਰ ਦੀ ਗੂੰਜ’ ਬਾਰੇ ਗੱਲ ਕਰਦਾ ਹੈ। (ਪੰਨਾ 272) ਅਤੇ ਇਸ ਤਰ੍ਹਾਂ ਵਿਦਿਆਰਥੀ ਦੇ ਦਿਮਾਗ਼
ਨੂੰ ਜ਼ਹਿਰੀਲਾ ਬਣਾਉਂਦਾ ਹੈ। ਇਹ ਇਕਬਾਲੀ ਗਵਾਹ ਦੱਸਦਾ ਹੈ ਕਿ ਮੁਲਜ਼ਮ ਸਵੇਰੇ ਉ¤ਠ ਕੇ ਇਹੀ
ਦੁਹਰਾਉਂਦਾ ਸੀ ਕਿ ‘ਮਾਰੋ ਫ਼ਿਰੰਗੀ’। ਅਤੇ ਉਹ ਕਹਿੰਦਾ ਸੀ ਕਿ ਉਸ ਦਾ ‘ਧਰਮ ਯੂਰਪੀਨਾਂ ਨੂੰ
ਮਾਰਨਾ’ ਹੈ। ਬੋਰਡਿੰਗ ਹਾਊਸ ਵਿਚ ਗਵਾਹ ਕੋਲ ਹਮੇਸ਼ਾਂ ਮੁਲਜ਼ਮ ਹਰਨਾਮ ਸਿੰਘ ਆਉਂਦਾ ਰਹਿੰਦਾ
ਸੀ ਅਤੇ ਉਹ ਇਕ ਚਰਚਾ ਬਾਰੇ ਦੱਸਦਾ ਹੈ ਜੋ ਮੁਲਜ਼ਮ ਅਤੇ ਸ਼ਾਮ ਲਾਲ (ਪਿੰਗਲੇ) ਵਿਚਕਾਰ ਬੰਬਾ
ਬਾਰੇ ਸੀ। ਮੁਲਜ਼ਮ ਗਵਾਹ ਨੂੰ ਇਕ ਸ਼ਿਆਹੀ ਦੀ ਦਵਾਤ ਦਾ ਬੰਬ ਦਿਖਾਉਂਦਾ ਹੈ ਅਤੇ ਰਾਮ ਰੱਖਾ
ਭਗੌੜੇ ਦਾ ਰਿਵਾਲਵਰ ਸੀ; ਸਾਹਨੇਵਾਲ ਦੇ ਡਾਕੇ ਲਈ ਬੰਦੇ ਇਕੱਠੇ ਕਰਦਾ ਹੈ ਅਤੇ ਉ¤ਥੋਂ
ਵਾਪਸੀ ਤੇ ਯਾਦ ਲਈ ਇਕ ਕਲਮਾ ਰੁਪਈਆ (ਐਗਜ਼ੀਬਿਟ ਪੰਨਾ 239) ਦਿੰਦਾ ਹੈ (ਅਨੁਸਾਰ ਸਰਕਾਰੀ
ਗਵਾਹ 215 ਅਤੇ 231 ਇਹ ਰੁਪਈਆ ਸੀ)
ਮੁਲਜ਼ਮ ਗਵਾਹ ਨੂੰ ਸਾਹਨੇਵਾਲ ਦੀ ਡਕੈਤੀ ਦੀ ਖ਼ਬਰ ਵਾਲੇ ਅਖ਼ਬਾਰ ਲੈਣ ਭੇਜਦਾ ਹੈ। ਮੁਲਜ਼ਮ
ਮਨਸੂਰਾਂ ਡਕੈਤੀ ਵਿਚ ਹਿੱਸਾ ਲੈਂਦਾ ਹੈ, ਉਸ ਕੋਲ ਰਿਵਾਲਵਰ ਹੁੰਦਾ ਹੈ ਅਤੇ ਇੱਥੋਂ ਉਹ
ਜੇਵਰ ਲੈ ਕੇ ਆਉਂਦਾ ਹੈ (ਇਸ ਤੱਥ ਨੂੰ ਅਮਰ ਸਿੰਘ ਤੇ ਮੂਲਾ ਸਿੰਘ ਹੋਰ ਮਜ਼ਬੂਤ ਕਰਦੇ ਹਨ)
ਇਕ ਫਰਵਰੀ ਦੇ ਗੇੜ ਵਿਚ ਮੁਲਜ਼ਮ ਗਵਾਹ ਨੂੰ ਇਕ ਚਿੱਠੀ ਭੇਜਦਾ ਹੈ ਕਿ ਇਕ ²ਿਜੰਮੇਵਾਰੀ ਦਾ
ਕੰਮ ਕਰਨ ਲਈ ਲੁਧਿਆਣਾ ਛੱਡ ਦੇਵਾਂ, ਅਤੇ 2 ਫਰਵਰੀ ਨੂੰ ਉਹ ਅਮ੍ਰਿਤਸਰ ਵਿਚ ਸੰਤ ਗੁਲਾਬ
ਸਿੰਘ ਦੀ ਧਰਮਸ਼ਾਲਾ ਵਿਚ ਲੈ ਜਾਂਦਾ ਹੈ, ਅਤੇ ਫੇਰ ਬਾਬਾ ਅਟਲ ਹਾਊਸ ਵਿਚ ਜਿੱਥੇ ਉਹ ਉਸ ਨੂੰ
ਰਾਸ ਬਿਹਾਰੀ ਬੋਸ ਨੂੰ ਮਿਲਾਉਂਦਾ ਹੈ। ਮੁਲਜ਼ਮ ਅਨਾਰਕਲੀ ਦੇ ਕਾਤਲ ਨੂੰ ਕਹਿੰਦਾ ਹੈ ਕਿ 10
ਫਰਵਰੀ ਤਕ ਉਹ ਰਿਵਾਲਵਰ ਦੇ ਕਾਰਤੂਸ ਹਾਸਲ ਕਰ ਲਵੇ ਅਤੇ ਲੁਧਿਆਣਾ ਜਾਣ ਲਈ ਰੇਲ ਫੜਨ ਵੇਲੇ
ਗਵਾਹ ਨਾਲ ਸਟੇਸ਼ਨ ਜਾਂਦੇ ਹੋਏ ਇਕ ਬੰਦੇ ਨੂੰ ਕਹਿੰਦਾ ਹੈ (ਲੱਗਦਾ ਹੈ ਉਹ ਮੁਲਜ਼ਮ ਹਿਰਦਾ
ਰਾਮ ਸੀ) ਕਿ 4 ਦਵਾਤ ਬੰਬ ਬਣਾ ਲਵੇ। 3 ਫਰਵਰੀ ਦੀ ਸਵੇਰ ਮੁਲਜ਼ਮ ਅਤੇ ਗਵਾਹ ਮੇਰਠ ਪੁੱਜਦੇ
ਹਨ (ਮੂਲਾ ਸਿੰਘ ਇਕਬਾਲੀ ਗਵਾਹ ਅਤੇ ਸਰਕਾਰੀ ਗਵਾਹ. 206 ਨੂੰ ਮੇਲੋ) ਅਤੇ ਮੁਲਜ਼ਮ ਪਿੰਗਲੇ
ਸਮੇਤ ਉ¤ਥੇ ਫੌਜੀਆਂ ਨੂੰ ਸ਼ਹਿ ਦੇਣ ਲਈ ਤੁਰ ਜਾਂਦੇ ਹਨ। 5, 6 ਅਤੇ 7 ਨੂੰ ਇਹ ਤਿੰਨੇ
ਆਗਰਾ, ਕਾਨਪੁਰ ਅਤੇ ਅਲਾਹਾਬਾਦ ਵਿਚ ਉਹੀ ਦਾਅਪੇਚ ਅਜ਼ਮਾਉਂਦੇ ਹਨ ਅਤੇ 7 ਤਰੀਕ ਸ਼ਾਮ ਨੂੰ
ਬਨਾਰਸ ਪਹੁੰਚ ਜਾਂਦੇ ਹਨ (ਜਿੱਥੇ ਉਹ ਰਾਓ ਨੂੰ ਮਿਲਦੇ ਹਨ)। ਉਥੇ ਉਹ ਚੱਬਾ ਡਕੈਤੀ ਬਾਰੇ
ਪਾਇਓਨੀਅਰ ਵਿਚ ਪੜ੍ਹਦੇ ਹਨ; ਮੁਲਜ਼ਮ ਦੱਸਦਾ ਹੈ ਕਿ ਇਕ ਸਿੱਖ ਗਨਰ ਮਿਲ ਸਕਦਾ ਹੈ ਅਤੇ
ਫੌਜੀਆਂ ਨੂੰ ਸ਼ਹਿ ਦੇਣ ਲਈ ਹੋਰ ਯਤਨ ਕੀਤੇ ਜਾ ਸਕਦੇ ਹਨ। ਮੁਲਜ਼ਮ ‘ਗ਼ਦਰ ਦੀ ਗੂੰਜ’ ਦੀ ਕਾਪੀ
ਦੇ ਕੇ ਗਵਾਹ ਨੂੰ ਫੈਜ਼ਾਬਾਦ ਭੇਜਦਾ ਹੈ; ਅਤੇ ਗਵਾਹ ਮੁੜ ਪਿੰਗਲੇ ਅਤੇ ਮੁਲਜ਼ਮ ਨੂੰ ਲਖਨਊ ਆ
ਮਿਲਦਾ ਹੈ। 11 ਫਰਵਰੀ ਨੂੰ ਪਿੰਗਲੇ ਗਵਾਹ ਨੂੰ ਮਕਾਨ ਨੰ: 2 ਵਿਚ ਲੈ ਜਾਂਦਾ ਹੈ ਜਿਥੇ ਉਸ
ਨੂੰ ਇਹ ਮੁਲਜ਼ਮ ਰਾਸ ਬਿਹਾਰੀ ਅਤੇ ਪਰਮਾਨੰਦ ਨੂੰ ਮਿਲਦਾ ਹੈ; ਅਤੇ ਗਵਾਹ ਨੂੰ ਸਾਈਕਲ ਵਾਸਤੇ
ਕਰਜ਼ਾ ਲੈਣ ਲਈ ਭੇਜਿਆ ਜਾਂਦਾ ਹੈ (ਸਰਕਾਰੀ ਗਵਾਹ. 223 ਨੂੰ ਮੇਲੋ); ਅਤੇ ਉਸੇ ਰਾਤ ਦੱਸਿਆ
ਜਾਂਦਾ ਹੈ ਕਿ ਡੁਪਲੀਕੇਟਰ ਕਿਵੇਂ ਵਰਤਿਆ ਜਾਂਦਾ ਹੈ। 14 ਫਰਵਰੀ ਦੀ ਸਵੇਰ ਮੁਲਜ਼ਮ ਸਾਈਕਲ
ਉ¤ਤੇ ਲੋਹਟਬੰਦੀ ਨੂੰ ਚਲਾ ਜਾਂਦਾ ਹੈ ਅਤੇ ਗਵਾਹ ਉਸ ਨੂੰ ਸ਼ਾਮ ਨੂੰ ਦਲੀਪ ਸਿੰਘ ਦੇ
ਬੋਰਡਿੰਗ ਹਾਊਸ ਵਿਚ ਮਿਲਦਾ ਹੈ, ਉਦੋਂ ਮੁਲਜ਼ਮ ਦਲੀਪ ਸਿੰਘ ਨੂੰ ਪੁੱਛਦਾ ਹੈ ਕਿ ਕੀ ਅਜੇ
ਮਨਸੂਰਾਂ ਤੋਂ ਲੁੱਟੀ ਚਾਂਦੀ ਪੰਘਰਾਈ ਨਹੀਂ? 17 ਤਰੀਕ ਦੀ ਸਵੇਰ ਉਹ ਭਗੌੜੇ ਮੁਲਜ਼ਮ ਅਨੋਖ
ਸਿੰਘ ਨਾਲ ਪੂਰਨ ਸਿੰਘ ਦੇ ਘਰ ਆਉਂਦਾ ਹੈ, ਤੇ ਗਵਾਹ ਨੂੰ ਦੱਸਦਾ ਹੈ ਕਿ ਗ਼ਦਰ ਦੀ ਤਰੀਕ 19
ਫਰਵਰੀ ਮਿੱਥੀ ਗਈ ਹੈ ਤੇ ਨਾਲ ਪਰਚੇ ਅਤੇ ਝੰਡੇ ਲਿਆਉਂਦਾ ਹੈ; ਅਤੇ ਰਾਸ ਬਿਹਾਰੀ ਤੋਂ
ਹਿਦਾਇਤਾਂ ਲੈਣ ਲਈ ਗਵਾਹ ਨੂੰ ਲਾਹੌਰ ਭੇਜ ਦਿੰਦਾ ਹੈ। ਉਸੇ ਰਾਤ ਮੁਲਜ਼ਮ ਅੰਬਾਲੇ ਦੇ
ਉਪਕਰਨਾਂ ਨੂੰ ਪੂਰਾ ਕਰਨ ਲਈ ਗਵਾਹ ਨੂੰ ਪਲਾਇਰਜ਼ ਵੀ ਦਿੰਦਾ ਹੈ।
ਇਸ ਮੁਲਜ਼ਮ ਦੇ ਖ਼ਿਲਾਫ਼ ਗਵਾਹਾਂ ਦੇ ਬਹੁਤ ¦ਬੇ ਚੌੜੇ ਬਿਆਨ ਹਨ; ਅਤੇ ਕੋਈ ਵੀ ਅਕਲਮੰਦ
ਵਿਅਕਤੀ ਇਨ੍ਹਾਂ ਨੂੰ ਸੁਣ ਕੇ ਅੰਦਾਜ਼ਾ ਲਾ ਸਕਦਾ ਹੈ ਕਿ ਇਹ ਘੜੀਆਂ ਹੋਈਆਂ ਗੱਲਾਂ ਨਹੀਂ
ਹਨ।
ਇਕਬਾਲੀ ਗਵਾਹ ਉਮਰਾਓ ਸਿੰਘ ਜੋ ਸਾਨੂੰ ਮੁਲਜ਼ਮ ਦੇ ਗ਼ਦਰ ਪ੍ਰੈ¤ਸ ਨਾਲ ਸਬੰਧਾਂ ਬਾਰੇ ਦੱਸਦਾ
ਹੈ, ਕਹਿੰਦਾ ਹੈ ਕਿ ਮੁਲਜ਼ਮ ਬਲਵੰਤ ਸਿੰਘ ਨੇ ਉਸ ਨੂੰ ਸਾਹਨੇਵਾਲ ਡਕੈਤੀ ਵਿਚ ਜੋੜ ਲਿਆ;
ਅਤੇ ਕਿ ਉਸਨੇ ਖੁਦ ਮੁਲਜ਼ਮ ਨੂੰ ਸੁੱਚਾ ਸਿੰਘ ਦੇ ਘਰ ਪਿਸਤੌਲ ਸਾਫ਼ ਕਰਦੇ ਦੇਖਿਆ ਸੀ। ਗਵਾਹ
ਨੇ ਖੁਦ ਵੀ ਮਨਸੂਰਾਂ ਡਕੈਤੀ ਵਿਚ ਹਿੱਸਾ ਲਿਆ ਸੀ; ਅਤੇ ਉਸ ਨੇ ਇਸ ਮੁਲਜ਼ਮ ਨੂੰ ਡਕੈਤੀ ਵਿਚ
ਸ਼ਾਮਲ ਬੰਦਿਆਂ ਵਿਚ ਜੋੜ ਲਿਆ, ਜਿਸ ਕੋਲ 2 ਬੰਬ ਸਨ ਅਤੇ ਇਕ ਪਿਸਤੌਲ ਜੋ ਮੁਲਜ਼ਮ ਵਰਤਦਾ ਹੈ।
ਇਹ ਇਕ ਹੋਰ ਗਵਾਹ ਹੈ ਜੋ ਇਸ ਗੁਨਾਹ ਨੂੰ ਮਜ਼ਬੂਤ ਕਰਦਾ ਹੈ ਕਿ ਮੁਲਜ਼ਮ ਨੇ ਡਕੈਤੀ ਦੇ ਮਾਲ
ਵਿਚੋਂ ਸੋਨਾ ਆਪਣੇ ਕੋਲ ਰੱਖ ਲਿਆ। ਉਹ ਇਸ ਦੋਸ਼ ਨੂੰ ਵੀ ਮਜ਼ਬੂਤ ਕਰਦਾ ਹੈ ਕਿ ਮੁਲਜ਼ਮ ਵਲੋਂ
ਭੇਜੀ ਗਈ ਚਿੱਠੀ ਸੁੱਚਾ ਸਿੰਘ ਨੂੰ ਫਰਵਰੀ ਦੇ ਸ਼ੁਰੂ ਵਿਚ ਮਿਲੀ, ਜਿਸ ਵਿਚ ਗਵਾਹ ਨੂੰ ਅਤੇ
ਹੋਰਨਾਂ ਨੂੰ ਫੌਰਨ ਅੰਮ੍ਰਿਤਸਰ ਬੁਲਾਇਆ ਗਿਆ ਸੀ ਕਿਉਂਕਿ ਰਜਮੈਟਾਂ ਵਿਚ ਬਗਾਵਤ ਦਾ ਪ੍ਰਚਾਰ
ਕਰਨ ਲਈ ਉਨ੍ਹਾਂ ਦੀ ਲੋੜ ਸੀ।
ਸਰਕਾਰੀ ਗਵਾਹ 16 (ਡਿਪਟੀ ਸੁਪਰਡੰਟ ਪੁਲੀਸ) ਦਾ ਕਹਿਣ ਹੈ ਕਿ ਇਕਬਾਲੀ ਗਵਾਹ ਮੂਲਾ ਸਿੰਘ
ਨੇ 12 ਤੇ 14 ਮਾਰਚ ਨੂੰ ਰਿਕਾਰਡ ਕਰਵਾਏ ਆਪਣੇ ਬਿਆਨ ਵਿਚ ਦੱਸਿਆ ਕਿ ਮੁਲਜ਼ਮ ਨਿਧਾਨ ਸਿੰਘ
ਕਪੂਰਥਲੇ ਆਇਆ ਸੀ।
ਸਰਕਾਰੀ ਗਵਾਹ 17 ਨੇ (ਇੰਸਪੈਕਟਰ ਅਹਿਮਦ ਖਾਨ) ਅਮਰ ਸਿੰਘ ਇਕਬਾਲੀ ਗਵਾਹ ਦੀ ਇਸ ਗੱਲ ਦੀ
ਤਸਦੀਕ ਕੀਤੀ ਕਿ ਮੁਲਜ਼ਮ ਨੌਰੰਗ ਸਿੰਘ ਦੇ ਨਾਂ ਥੱਲੇ ਹਿੰਦੂ ਹੋਟਲ, ਲਾਹੌਰ ਵਿਖੇ ਰੁਕਿਆ ਸੀ
ਤੇ ਸਾਡੇ ਕੋਲ ਉਸ ਹੋਟਲ ਦਾ ਰਜਿਸਟਰ ਹੈ (ਐਗਜ਼ੀਬਿਟ ਪੀ. 128)। ਗਵਾਹ ਮੁਲਜ਼ਮ ਦੀ
ਗ੍ਰਿਫਤਾਰੀ ਦੀ ਗੱਲ ਵੀ ਕਰਦਾ ਹੈ ਅਤੇ ਝੰਡਿਆਂ ਲਈ ਕੱਪੜੇ ਦੀ ਖਰੀਦ ਦਾ ਵੀ। ਸਰਕਾਰੀ ਗਵਾਹ
38 ਜਿਸ ਨੇ ਮੁਲਜ਼ਮ ਦੀ ਜੇਲ੍ਹ ਪ੍ਰੇਡ ਅਤੇ ਅਦਾਲਤ ਵਿਚ ਸ਼ਨਾਖਤ ਕੀਤੀ, ਆਪਣੀਆਂ ਕਿਤਾਬਾਂ
ਤੋਂ 15 ਅਤੇ 17 ਫਰਵਰੀ ਨੂੰ ਕੱਪੜੇ ਦੀ ਵਿਕਰੀ ਸਾਬਤ ਕਰਦਾ ਹੈ; ਅਤੇ ਇਕ ਝੰਡੇ ਦੇ ਨੀਲੇ
ਕੱਪੜੇ ਨੂੰ ਪਛਾਣ ਗਿਆ ਹੈ।
ਸਰਕਾਰੀ ਗਵਾਹ 43 ਅਤੇ 44 ਹਿੰਦੂ ਹੋਟਲ ਦਾ ਨੌਕਰ ਤੇ ਮਾਲਕ ਹਨ। ਉਨ੍ਹਾਂ ਨੇ ਮੁਲਜ਼ਮ ਨੂੰ
ਨੌਰੰਗ ਸਿੰਘ ਵਜੋਂ ਪਛਾਣ ਲਿਆ ਅਤੇ ਅਸੀਂ ਦੇਖਦੇ ਹਾਂ ਕਿ ਉਹ ਹੋਟਲ ਵਿਚ 5 ਅਕਤੂਬਰ ਅਤੇ 24
ਨਵੰਬਰ, 1914 ਨੂੰ ਰੁਕਿਆ ਸੀ।
ਸਰਕਾਰੀ ਗਵਾਹ 61 (22 ਵੀਂ ਕੈਵੈਲਰੀ ਦਾ ਰਿਸਾਲਦਾਰ) ਅਤੇ ਸਰਕਾਰੀ ਗਵਾਹ 62 ਅਤੇ 63 ਨੇ
ਮੁਲਜ਼ਮ ਜਗਤ ਸਿੰਘ ਅਤੇ ਹਰਨਾਮ ਸਿੰਘ ਟੁੰਡਾ ਨਾਲ ਮੁਲਜ਼ਮ ਨੂੰ ਫੜਿਆ ਸੀ ਅਤੇ ਅਸੀਂ ਉਨ੍ਹਾਂ
ਦੀ ਟਿੱਪਣੀ ਨੂੰ ਦੂਜੇ ਦੋਹਾਂ ਦੇ ਵੱਖਰੇ ਕੇਸਾਂ ਵਿਚ ਸਬੂਤ ਵਜੋਂ ਲਵਾਂਗੇ। ਸਰਕਾਰੀ ਗਵਾਹ
72, ਪੁਲੀਸ ਦਾ ਜਾਸੂਸ ਮਜ਼ਬੂਤੀ ਦੇਣ ਵਾਲਾ ਸਬੂਤ ਦਿੰਦਾ ਹੈ ਕਿ ਮੁਲਜ਼ਮ ਨੇ ਝੰਡਿਆਂ ਦਾ
ਰੰਗਦਾਰ ਕੱਪੜਾ ਫਰਵਰੀ ਵਿਚ ਲਿਆਂਦਾ ਸੀ; ਅਤੇ ਉਹ ਐਗਜ਼ੀਬਿਟ ਪੀ. 24 ਏ ਦੀ ਸ਼ਨਾਖ਼ਤ ਕਰਦਾ
ਹੈ। ਉਹ ਇਹ ਵੀ ਦੱਸਦਾ ਹੈ ਕਿ ਇਹ ਫੈਸਲਾ ਹੋਇਆ ਸੀ ਕਿ ਮੁਲਜ਼ਮ ਫਿਰੋਜ਼ਪੁਰ ਜਾਵੇ, ਅਤੇ
ਕਹਿੰਦਾ ਹੈ ਕਿ ਮੁਲਜ਼ਮ ਉਦੋਂ ਹਾਜ਼ਰ ਸੀ ਜਦੋਂ ਉਹ (ਜਾਸੂਸ) ਪੈਸੇ, ਸਾਹਿਤ ਅਤੇ ਇਕ ਝੰਡਾ ਲੈ
ਕੇ ਦਦੇਹਰ ਅਤੇ ਮਰਹਾਨਾ ਭੇਜਿਆ ਗਿਆ ਸੀ।
ਸਰਕਾਰੀ ਗਵਾਹ 74, (ਜੋ ਮੰਨਦਾ ਹੈ ਕਿ ਮੁਲਜ਼ਮ ਉਸ ਦੇ ਨੇੜੇ ਰਹਿੰਦਾ ਸੀ ਪਰ ਉਸ ਨੇ ਕਿਸੇ
ਸਬੰਧ ਤੋਂ ਇਨਕਾਰ ਕੀਤਾ ਅਤੇ ਦੱਸਿਆ ਕਿ ਅਸਲ ਵਿਚ ਹੀ ਉਹ ਅਦਾਲਤ ਵਿਚ ਉਸ ਦੀ ਸ਼ਨਾਖਤ ਨਹੀਂ
ਕਰ ਸਕਿਆ ਸੀ) ਮੰਨਦਾ ਹੈ ਕਿ ਮੁਲਜ਼ਮ ਨੇ ਉਸ ਦੇ ਪਿੰਡ ਸਿਰਫ਼ ਇਕ ਰਾਤ ਕੱਟੀ ਸੀ ਜਦੋਂ ਉਹ
ਅਜੇ ਅਮਰੀਕਾ ਤੋਂ ਮੁੜਿਆ ਹੀ ਸੀ।
ਸਰਕਾਰੀ ਗਵਾਹ 75 (ਮੁਲਜ਼ਮ ਦੇ ਪਿੰਡ ਦਾ ¦ਬੜਦਾਰ) ਇਸ ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ
ਕਹਿੰਦਾ ਹੈ ਕਿ ਮੁਲਜ਼ਮ ਰਾਜੋਆਣਾ ਵਿਚ ਆਪਣੀ ਭੈਣ ਨੂੰ ਮਿਲਣ ਗਿਆ ਸੀ (ਜਿਸ ਥਾਂ ਦਾ ਜ਼ਿਕਰ
ਇਕ ਅਸਫਲ ਡਕੈਤੀ ਵਾਲੀ ਥਾਂ ਵਜੋਂ ਕੀਤਾ ਗਿਆ ਹੈ)। ਮੁਲਜ਼ਮ 10 ਦਿਨਾਂ ਬਾਅਦ ਪਰਤਿਆ ਸੀ ਅਤੇ
ਇਕ ਦਿਨ ਲਈ ਹੀ ਟਿਕਿਆ। ਜ਼ਿਰ੍ਹਾ ਵਿਚ ਗਵਾਹ ਨੇ ਕਿਹਾ ਕਿ ਉਸਨੇ ਕਦੀ ਨਹੀਂ ਸੁਣਿਆ ਕਿ
ਮੁਲਜ਼ਮ ਨੇ ਪਿੰਡ ਵਾਲਿਆਂ ਨੂੰ ਪਾਰਟੀ ਵਿਚ ਸ਼ਾਮਲ ਹੋਣ ਲਈ ਕਿਹਾ ਹੋਵੇ। ਉਸ ਨੇ ਅਦਾਲਤ ਵਿਚ
ਮੁਲਜ਼ਮ ਦੀ ਸ਼ਨਾਖਤ ਕਰ ਲਈ ਹਾਲਾਂਕਿ ਮੁਲਜ਼ਮ ਨੇ ਐਨਕਾਂ ਲਾਈਆਂ ਹੋਈਆਂ ਸਨ ਅਤੇ ਨਿੱਕੀ ਗੋਲ
ਟੋਪੀ ਪਹਿਨੀ ਹੋਈ ਸੀ। ਸਰਕਾਰੀ ਗਵਾਹ 195 (ਇੰਸਪੈਕਟਰ ਅਮੀਰ ਅਲੀ) ਦਾ ਕਹਿਣਾ ਹੈ ਕਿ ਅਮਰ
ਸਿੰਘ ਨੇ ਬਿਆਨ ਦਿੱਤਾ ਹੈ ਕਿ ਉਹ ਅਤੇ ਮੁਲਜ਼ਮ ਗਦਰ ਪ੍ਰੈ¤ਸ ਵਿਚ ਮੁਫ਼ਤ ਕੰਮ ਕਰਦੇ ਸਨ।
ਸਰਕਾਰੀ ਗਵਾਹ 206 (12ਵੀਂ ਕੈਵੈਲਰੀ ਦਾ ਜਮੇਦਾਰ) ਸੁੱਚਾ ਸਿੰਘ ਇਕਬਾਲੀ ਗਵਾਹ, ਦਲਪਤ
ਸਿੰਘ (ਯਾਨੀ ਪਿੰਗਲੇ) ਅਤੇ ਇਸ ਮੁਲਜ਼ਮ ਦੀ ਮੇਰਠ ਵਿਖੇ ਫੇਰੀ ਦਾ ਸਬੂਤ ਪੇਸ਼ ਕਰਦਾ ਹੈ, ਅਤੇ
ਇਲਾਨੇ-ਜੰਗ ਦੀ ਉਰਦੂ ਕਾਪੀ ਪੇਸ਼ ਕਰਦਾ ਹੈ। (ਐਗਜ਼ੀਬਿਟ ਪੀ 235)
ਸਰਕਾਰੀ ਗਵਾਹ 223, 227, 230 ਅਤੇ 231 ਸਾਰੇ ਹੀ ਵਿਦਿਆਰਥੀ ਹਨ ਜੋ ਸੁੱਚਾ ਸਿੰਘ ਇਕਬਾਲੀ
ਗਵਾਹ ਦਾ ਆਉਣਾ ਸਾਈਕਲ ਦਾ ਕਰਜ਼ਾ ਲੈਣ, ਕਲਮਾ ਰੁਪਿਆ, ਮੁਲਜ਼ਮ ਵਲੋਂ ਬਗਾਵਤ ਵਾਲੀਆਂ ਗੱਲਾਂ
ਕਰਨ ਅਤੇ ਬੰਬਾਂ ਬਾਰੇ ਦੱਸਣ ਦੀ ਗੱਲ ਨੂੰ ਮਜ਼ਬੂਤੀ ਦਿੰਦੇ ਹਨ। ਉਨ੍ਹਾਂ ਵਿਚੋਂ ਕਈਆਂ ਨੇ
ਮੁਲਜ਼ਮ ਦਾ ਸਾਹਨੇਵਾਲ ਅਤੇ ਮਨਸੂਰਾਂ ਡਕੈਤੀਆਂ ਨਾਲ ਸਬੰਧ ਹੋਣ ਦੀ ਗੱਲ ਕਹੀ, ਉਨ੍ਹਾਂ
ਵਿਚੋਂ ਇਕ ਨੇ ਕਈ ਤਸਵੀਰਾਂ ਵਿਚੋਂ ਭਗੌੜੇ ਡਾਕਟਰ ਮਥਰਾ ਸਿੰਘ ਦੀ ਤਸਵੀਰ ਦੀ ਸ਼ਨਾਖਤ ਵੀ ਕਰ
ਲਈ (ਐਗਜ਼ੀਬਿਟ ਪੀ. 32); ਅਤੇ ਅਸੀਂ ਦੇਖਦੇ ਹਾਂ ਕਿ ਇਹ ਮੁਲਜ਼ਮ ਕਹਿੰਦਾ ਹੁੰਦਾ ਸੀ ਕਿ
ਬੰਗਾਲ ਪਾਰਟੀ ਵੀ ਨਾਲ ਲੱਗੇਗੀ, ਜਰਮਨੀ ਮਦਦ ਕਰੇਗਾ, ਅਤੇ ਕਿ ਹਰਦਿਆਲ ਫੌਜ ਲੈ ਕੇ ਆ
ਜਾਵੇਗਾ।
ਸਰਕਾਰੀ ਗਵਾਹ 385 (ਰਜਮੈਂਟ ਦਾ ਇਕ ਜਮਾਂਦਾਰ), 386 (ਕੈਪਟਨ ਕਾਰਗਿਲ), 387, 388 ਅਤੇ
394 ਫਿਰੋਜ਼ਪੁਰ ਦੇ ਗਵਾਹ ਹਨ। ਜਿਸ ਰਜਮੈਂਟ ਨਾਲ ਜਮਾਂਦਾਰ ਦਾ ਸਬੰਧ ਹੈ ਉਹ ਹਾਂਗ ਕਾਂਗ
ਵਿਚ ਹੈ; ਅਤੇ 1913 ਦੇ ਅ²ਖ਼ੀਰ ਵਿਚ ਇਹ ਜ਼ਰੂਰੀ ਸਮਝਿਆ ਗਿਆ ਕਿ ਉਥੋਂ ਦੇ ਗੁਰਦੁਆਰੇ ਵਿਚ
ਫੌਜੀਆਂ ਦਾ ਜਾਣਾ ਰੋਕਿਆ ਜਾਵੇ। ਰਜਮੈਂਟ ਦਾ ਡਿਪੋ ਫ਼ਿਰੋਜ਼ਪੁਰ ਵਿਚ ਸੀ, ਅਤੇ ਇਹ ਪਤਾ ਲੱਗਣ
ਤੇ ਕਿ ਕੁਝ ਬੰਦੇ ਮੀਟਿੰਗ ਵਿਚ ਸ਼ਾਮਲ ਹੋ ਰਹੇ ਸਨ, ਫਰਵਰੀ 19 ਨੂੰ ਕੁਝ ਸਿਪਾਹੀ ਰਜਮੈਂਟ
ਵਿਚੋਂ ਕੱਢ ਦਿੱਤੇ ਗਏ (ਮਕਾਨ ਨੰ: 1 ਤੇ ਛਾਪਾ ਮਾਰਨ ਵਾਲੇ ਦਿਨ)। ਇਨ੍ਹਾਂ ਵਿਚੋਂ ਇਕ
ਬੰਦਾ (ਕੈਪਟਨ ਕਾਰਗਿਲ ਦੀ ਗਵਾਹੀ ਅਨੁਸਾਰ) ਲਾਈਨਜ਼ ਵਿਚ ਪਰਤਿਆ ਅਤੇ ਉਸ ਨੂੰ ਭਾਰੀ ਲਾਠੀ
ਸਮੇਤ 29 ਫਰਵਰੀ ਨੂੰ ਫੜ ਲਿਆ ਗਿਆ। ਸਰਕਾਰੀ ਗਵਾਹ 387 ਅਤੇ 388 ਇਸ ਗੱਲ ਨੂੰ ਮਜ਼ਬੂਤ ਕਰਨ
ਵਾਲੀ ਗਵਾਹੀ ਦਿੰਦੇ ਹਨ। ਸਰਕਾਰੀ ਗਵਾਹ 389 (ਮਿਸਟਰ ਲਾਮਾਕਰੱਾਫਟ ਪੁਲੀਸ ਇੰਸਪੈਕਟਰ
ਫਿਰੋਜ਼ਪੁਰ ਕੈਂਟ) ਦਾ ਕਹਿਣਾ ਹੈ ਕਿ ਕਾਂਸਟੇਬਲ (ਹੁਣ ਹੈ¤ਡ ਕਾਂਸਟੇਬਲ) ਮੌਲਾ ਬਖ਼ਸ਼ ਨੇ
ਉਹਨੂੰ ਦੱਸਿਆ ਕਿ ਕਰੀਬ 30 ਸ਼ੱਕੀ ਬੰਦੇ ਛਾਉਣੀ ਵਿੱਚ ਪੁੱਜੇ ਹਨ ਜਿਨਾਂ ਦੀ ਟ੍ਰੇਨਿੰਗ
ਲੁਧਿਆਣਾ ਹੋਈ ਸੀ। ਉਸ ਰਾਤ ਟੈਰੀਟੋਰੀਅਲਾਂ ਨੇ ਛਾਉਣੀ ਦੀ ਗਸ਼ਤ ਕੀਤੀ ਅਤੇ ਬਾਦ ਵਿਚ ਇਕ
ਭਾਰਤੀ ਅਫ਼ਸਰ ਗ਼ਦਰ ਸੰਦੇਸ਼ਾ ਦੀ ਇਕ ਕਾਪੀ ਲੈ ਕੇ ਆਇਆ ਜੋ ਦੋ ਡਿਪੂਆਂ ਦੀ ਸੜਕ ਤੇ ਪਈ ਮਿਲੀ
ਦੱਸੀ ਗਈ। ਸਰਕਾਰੀ ਗਵਾਹ ਮੌਲਾ ਬਖ਼ਸ਼ ਵੀ ਇਸ ਗੱਲ ਦੀ ਤਾਈਦ ਕਰਦਾ ਹੈ ਕਿ 19 ਫਰਵਰੀ ਨੂੰ ਆਏ
ਬੰਦਿਆਂ ਵਿਚੋਂ ਉਹ ਕਿਸੇ ਨੂੰ ਪਛਾਣਦਾ ਨਹੀਂ।
ਇਸ ਸਭ ਕਾਸੇ ਦੇ ਨਾਲ-ਨਾਲ, ਇੰਦਰ ਸਿੰਘ ਗ੍ਰੰਥੀ ਦੇ ਮੰਨਣ ਅਨੁਸਾਰ ਅਸੀਂ ਦੇਖਦੇ ਹਾਂ ਕਿ
ਮੁਲਜ਼ਮ ਦਾ ਜ਼ਿਕਰ ਗ਼ਦਰ ਪਾਰਟੀ ਦੇ ਇਕ ਉ¤ਭਰਵੇਂ ਮੈਂਬਰ ਵਜੋਂ ਸਾਹਮਣੇ ਆਉਂਦਾ ਹੈ। ਮੁਲਜ਼ਮ
(ਪੰਨਾ 385 ਤੇ 387); ਅਤੇ ਮੁਲਜ਼ਮ ਦੀ ਉਮਰ ਉ¤ਥੇ ਕਰੀਬ 27 ਸਾਲ ਦੱਸੀ ਜਾਂਦੀ ਹੈ। ਉਹ
ਵਾਕਈ 18ੌ ਸਾਲ ਦਾ ਨਹੀਂ ਜਿਵੇਂ ਕਿ ਉਹ ਕਹਿਣਾ ਚਾਹੁੰਦਾ ਹੈ। ਉਸ ਦਾ ਜ਼ਿਕਰ ਨੰਦ ਸਿੰਘ ਦੇ
ਕਬੂਲਣ ਵਿਚ ਵੀ ਹੈ (ਪੰਨਾ 409, 413, 415 ਅਨੁਸਾਰ) ਜੋ ਕਿ ਸਰਕਾਰੀ ਗਵਾਹਾਂ ਦੇ ਬਿਆਨਾਂ
ਦੀ ਤਾਈਦ ਕਰਦਾ ਹੈ।
ਮੁਲਜ਼ਮ ਦਾ ਬਿਆਨ ਇਸ ਰਿਕਾਰਡ ਪੰਨਾ 443 ਅਤੇ 480 ਤੇ ਮਿਲ ਜਾਵੇਗਾ। ਸਾਹਨੇਵਾਲ ਡਕੈਤੀ
(ਜਿਸ ਵਿਚ ਕਾਂਸ਼ੀ ਰਾਮ ਦਾ ਕਤਲ ਹੋਇਆ ਸੀ) ਵਿਚ ਆਪਣੇ ਸ਼ਾਮਲ ਹੋਣ ਬਾਰੇ ਕਬੂਲਣ ਤੇ ਉਸ ਨੇ
ਇਸ ਬਾਰੇ ਆਪਣੇ ਤੌਰ ਤੇ ਦੱਸਿਆ। ਉਸ ਅਨੁਸਾਰ ਉਨ੍ਹਾਂ ਨੂੰ ਪੈਸਾ ਇਸ ਲਈ ਚਾਹੀਦਾ ਸੀ ਕਿ
ਆਪਣੇ ਦੁੱਖੜੇ ਸੁਣਾਉਣ ਲਈ ਉਨ੍ਹਾਂ ਨੇ ਇਕ ਅਖ਼ਬਾਰ ਕੱਢਣਾ ਸੀ, ਉਹ ਅਤੇ ਉਨ੍ਹਾਂ ਦੀ ਪਾਰਟੀ
ਲਈ, ਉਨ੍ਹਾਂ ਕੋਲ ਤਿੰਨ ਪਿਸਤੌਲ ਸਨ (ਇੱਕ ਟੁਟਿਆ ਹੋਇਆ), ਕੁਝ ਕਾਰਤੂਸ ਸਨ ਅਤੇ ਦੋ ਦਵਾਤ
ਬੰਬ ਸਨ (ਜੋ ਮਥਰਾ ਸਿੰਘ ਨੇ ਬਣਾਏ ਸਨ), ਜੋ ਖ਼ਤਰਨਾਕ ਨਹੀਂ ਸਮਝੇ ਜਾਂਦੇ ਸਨ ਅਤੇ ਸਿਰਫ਼
ਲੋੜ ਪੈਣ ਤੇ ਡਰਾਵੇ ਲਈ ਹੀ ਸਨ। ਦਲੀਪ ਸਿੰਘ (ਮਰ ਗਿਆ ਇਕਬਾਲੀ ਗਵਾਹ) ਜੁੰਡਲੀ ਨੂੰ
ਸਾਹਨੇਵਾਲ ਲੈ ਗਿਆ। ਮੁਲਜ਼ਮ ਮੁਤਾਬਕ ਉਸ ਨੇ ਖੁਦ ਡਕੈਤੀ ਵਿਚ ਹਿੱਸਾ ਨਹੀਂ ਲਿਆ ਬਲਕਿ ਥਾਣਾ
ਕੋਲ ਖੜ੍ਹਾ ਰਿਹਾ ਤਾਂ ਕਿ ਲੋੜ ਪੈਣ ਤੇ ਆਪਣੇ ਸਾਥੀਆਂ ਨੂੰ ਸੁਚੇਤ ਕਰਨ ਲਈ ਬੰਬ ਸੁੱਟ
ਸਕੇ। ਖੁਸ਼ੀ ਰਾਮ ਦੀ ਮੌਤ ਅਣਜਾਣੇ ਵਿਚ ਹੀ ਹੋਈ ਸੀ ਕਿਉਂਕਿ ਅਨਾਰਕਲੀ ਦੇ ਕਾਤਲ ਨੇ ਉਸ ਨੂੰ
ਝੰਬ ਸੁੱਟਿਆ ਸੀ ਤਾਂ ਕਿ ਉਹ ਬਚ ਕੇ ਨਿੱਕਲ ਸਕੇ। ਅਨਾਰਕਲੀ ਦੇ ਕਾਤਲ ਤੇ ਸਾਰਾ ਦੋਸ਼ ਮੜ੍ਹਨ
ਦਾ ਇਹ ਇਕ ਨਵਾਂ ਵਿਚਾਰ ਸੀ ਜਿਸ ਦੇ ਗੁਨਾਹਾਂ ਦਾ ਅੰਤ ਉਸ ਦੇ ਫਾਂਸੀ ਚੜ੍ਹਨ ਨਾਲ ਹੋ
ਚੁੱਕਾ ਸੀ। ਪਰ ਅਸੀਂ ਇਸ ਡਕੈਤੀ ਦੀ ਇਹ ਕਥਾ ਮੰਨਣ ਲਈ ਤਿਆਰ ਨਹੀਂ ਹਾਂ ਜੋ ਕਥਾ ਕਿ
ਅਲਾਹਾਬਾਦ ਹਾਈ ਕੋਰਟ ਦੇ ਫੈਸਲੇ ਤੋਂ ਲਾਹਾ ਲੈਣ ਲਈ ਘੜੀ ਗਈ ਸੀ (ਇਸ ਨੁਕਤੇ ਬਾਰੇ ਫੈਸਲੇ
ਵਿਚ ਕਿਸੇ ਹੋਰ ਥਾਂ ਵਿਚਾਰ ਕੀਤੀ ਗਈ ਹੈ)।
ਮੁਲਜ਼ਮ ਨੇ ਅਮਰੀਕਾ ਵਿਚ ਗ਼ਦਰ ਪਾਰਟੀ ਨਾਲ ਆਪਣੇ ਸਬੰਧਾਂ ਬਾਰੇ ਅਤੇ ਹਰਦਿਆਲ ਨਾਲ ਆਪਣੀ
ਵਾਕਫ਼ੀ ਬਾਰੇ ਪੂਰੀ ਤਰ੍ਹਾਂ ਕਬੂਲ ਕਰ ਲਿਆ ਹੈ। ਉਸ ਨੇ ਅਸਟੋਰੀਆ ਅਤੇ ਸੈਕਰਾਮੈਂਟੋ ਦੀਆਂ
ਮੀਟਿੰਗਾਂ ਵਿਚ ਆਪਣਾ ਸ਼ਾਮਲ ਹੋਣਾ ਵੀ ਕਬੂਲ ਕੀਤਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਅਮਰੀਕਾ
ਵਿਚ ਤਕਰੀਰਾਂ ਨੂੰ ਬਗਾਵਤ ਨਹੀਂ ਮੰਨਿਆ ਜਾਂਦਾ। ਉਸ ਨੂੰ ਕਿਹਾ ਗਿਆ ਸੀ ਕਿ ਉਹ ਭਾਰਤ ਵਿਚ
ਵੀ ਯੁਗਾਂਤਰ ਆਸ਼ਰਮ ਵਰਗਾ ਹੀ ਇਕ ਆਸ਼ਰਮ ਸਥਾਪਤ ਕਰੇ; ਅਤੇ ਜੇ ਲੋੜ ਹੋਵੇ ਤਾਂ ਚੁੱਪ ਚਾਪ
ਸਾਹਿਤ ਵੀ ਵੰਡੇ। ਉਹ ਲਾਢੂਵਾਲ ਅਤੇ ਬੱਦੋਵਾਲ ਦੀਆਂ ਮੀਟਿੰਗਾਂ ਵਿਚ ਸ਼ਾਮਿਲ ਹੋਇਆ ਸੀ ਪਰ
ਮੋਗਾ ਵਿਚ ਨਹੀਂ (ਉਸਦਾ ਕਹਿਣਾ ਹੈ)। ਉਹ ਕਬੂਲ ਕਰਦਾ ਹੈ ਕਿ ਉਹ ਨੌਰੰਗ ਸਿੰਘ ਦੇ ਨਾਂ ਹੇਠ
ਹਿੰਦੂ ਹੋਟਲ ਵਿਚ ਰਿਹਾ ਸੀ। ਉਹ ਇਨਕਾਰ ਕਰਦਾ ਹੈ ਕਿ ਕਦੀ ਵੀ ਲਾਹੌਰ ਛਾਉਣੀ ਤੇ ਹਮਲੇ ਦੀ
ਕੋਈ ਯੋਜਨਾ ਬਣਾਈ ਗਈ ਸੀ ਅਤੇ ਉਸ ਦਾ ਕਹਿਣਾ ਹੈ ਕਿ ਨਵਾਬ ਖ਼ਾਨ, ਜਿਸ ਉ¤ਤੇ ਉਸ ਨੂੰ ਸਦਾ
ਹੀ ਜਸੂਸ ਹੋਣ ਦਾ ਸ਼ੱਕ ਰਿਹਾ ਹੈ, ਉਨ੍ਹਾਂ ਨੂੰ ਸ਼ਹਿ ਦਿੰਦਾ ਰਿਹਾ ਹੈ ਕਿ ਉਹ ਤੇ ਉਸ ਦੇ
ਸਾਥੀ ਕਿਸੇ ਛਾਉਣੀ ਤੇ ਹਮਲਾ ਕਰਨ ਤਾਂ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਉਹ
ਜ¦ਧਰ ਗਿਆ ਜ਼ਰੂਰ ਸੀ ਪਰ ਕਿਸੇ ਬੰਗਾਲੀ ਨੂੰ ਨਹੀਂ ਮਿਲਿਆ। ਉਹ ਗੰਡਾ ਸਿੰਘ ਭਗੌੜੇ ਬਾਰੇ
ਅਮਰੀਕਾ ਵਿੱਚ ਜਾਣਕਾਰੀ ਰੱਖਦਾ ਸੀ। ਉਹ ਪਿੰਗਲੇ ਮੁਲਜ਼ਮ ਪਰਮਾਨੰਦ (ਦੂਜਾ) ਅਤੇ ਇਕਬਾਲੀ
ਗਵਾਹ ਅਮਰ ਸਿੰਘ ਨਾਲ ਕਪੂਰਥਲੇ ਗਿਆ ਸੀ ਅਤੇ ਉ¤ਥੇ ਮੁਲਜ਼ਮ ਰਾਮ ਸਰਨ ਦਾਸ ਨੂੰ ਮਿਲਿਆ ਸੀ
ਜਿਸ ਨੂੰ ਸਿਰਫ਼ ਅਖ਼ਬਾਰ ਦੀ ਯੋਜਨਾ ਵਿਚ ਸਹਿਯੋਗ ਕਰਨ ਲਈ ਕਿਹਾ ਸੀ ਪਰ ਉਹ ਮੁਕਰ ਗਿਆ ਸੀ।
ਉਹ, ਪਿੰਗਲੇ ਅਤੇ ਪਰਮਾਨੰਦ (ਦੂਜਾ) ਸੰਤ ਗੁਲਾਬ ਦੀ ਧਰਮਸ਼ਾਲਾ ਵਿਚ ਗਏ ਜ਼ਰੂਰ ਸਨ ਪਰ ਸਿਰਫ਼
ਮੂਲਾ ਸਿੰਘ ਇਕਬਾਲੀ ਗਵਾਹ ਨੂੰ ਮਿਲਣ, ਅਤੇ ਅਖ਼ਬਾਰ ਦੇ ਪ੍ਰਾਜੈਕਟ ਸਬੰਧੀ ਗੱਲਬਾਤ ਕਰਨ ਲਈ।
ਪਰ ਮੁਲਜ਼ਮ ਸਰਕਾਰ ਦੇ ਖਿਲਾਫ਼ ਗੁਰੀਲਾ ਜੰਗ ਦੀ ਮੂਲਾ ਸਿੰਘ ਦੀ ਸਲਾਹ ਨਾਲ ਸਹਿਮਤ ਨਹੀਂ ਸੀ।
ਉਸ ਨੇ ਮੂਲਾ ਸਿੰਘ ਨੂੰ 200 ਰੁਪਏ ਅਖ਼ਬਾਰ ਦੇ ਫੰਡ ਲਈ ਜਮ੍ਹਾਂ ਕਰਨ ਵਾਸਤੇ ਦਿੱਤੇ ਸਨ ਨਾ
ਕਿ ਕਿਸੇ ਬੰਗਾਲੀ ਮਾਹਿਰ ਦੇ ਖਰਚੇ ਵਾਸਤੇ। 15 ਜਾਂ 16 ਜਨਵਰੀ ਨੂੰ ਉਹ ਬਾਬਾ ਅਟਲ ਹਾਊਸ
ਵਿਚ ਸੀ ਪਰ ਉਸ ਨੇ ਮੂਲਾ ਸਿੰਘ ਤੇ ਅਮਰ ਸਿੰਘ ਨਾਲ ਅਖ਼ਬਾਰੀ ਮਾਮਲਿਆਂ ਬਾਰੇ ਹੀ
ਵਿਚਾਰ-ਵਟਾਂਦਰਾ ਕੀਤਾ ਸੀ। 27 ਜਨਵਰੀ ਦੇ ਗੇੜ ਵਿਚ ਇਸੇ ਘਰ ਵਿਚ ਪਿੰਗਲੇ ਨੇ ਰਾਸ ਬਿਹਾਰੀ
ਬੋਸ ਨਾਲ ਉਸ ਦੀ ਮੁਲਾਕਾਤ ਕਰਵਾਈ ਸੀ, ਉਹ ਵੀ ਸਿਰਫ਼ ਇਸ ਲਈ ਕਿ ਅਖ਼ਬਾਰ ਬੰਗਾਲੀ ਵਿਚ ਕੱਢਣ
ਦੀ ਵੀ ਇੱਛਾ ਸੀ। ਜਨਵਰੀ ਵਿਚ ਉਹ ਲੁਧਿਆਣਾ ਵਿਚ ਨਿਧਾਨ ਸਿੰਘ ਅਤੇ ਹੋਰਨਾਂ ਨੂੰ ਵੀ ਮਿਲਿਆ
ਸੀ ਪਰ ਉ¤ਥੇ ਬੰਬ ਬਣਾਉਣ ਦੀ ਕੋਈ ਗੱਲ ਨਹੀਂ ਹੋਈ। ਉਹ ਝੱਬੇਵਾਲ ਕਦੀ ਨਹੀ ਗਿਆ ਪਰ
ਸਾਹਨੇਵਾਲ ਅਤੇ ਮਨਸੂਰਾਂ ਡਕੈਤੀ ਵਿਚ ਉਸ ਨੇ ਜ਼ਰੂਰ ਹਿੱਸਾ ਲਿਆ ਸੀ। ਉਹ ਮੰਨਦਾ ਹੈ ਕਿ ਉਹ
ਪਿੰਗਲੇ ਅਤੇ ਸੁੱਚਾ ਸਿੰਘ ਮੇਰਠ, ਆਗਰੇ, ਕਾਨਪੁਰ, ਅਲਾਹਾਬਾਦ ਤੇ ਲਖਨਊ ਗਏ ਸੀ ਪਰ ਉਹ
ਫੌਜੀਆਂ ਨੂੰ ਇਸ ਗੱਲ ਲਈ ਤਿਆਰ ਕਰਨ ਗਏ ਸੀ ਕਿ ਉਹ ਆਪਣੇ ਦੁੱਖੜੇ ਦੱਸਣ ਲਈ ਵਇਸਰਾਏ ਕੋਲ
ਜਾਣ ਵਾਲੇ ਡੈਪੂਟੇਸ਼ਨ ਦੇ ਪੱਖ ਵਿਚ ਆਪਣਾ ਜ਼ੋਰ ਵਰਤਣ। ਉਹ ਮੰਨਦਾ ਹੈ ਕਿ ਉਹ ਸੁੱਚਾ ਸਿੰਘ
ਨਾਲ ਬਾਬਾ ਅਟਲ ਹਾਊਸ ਗਿਆ ਸੀ ਜਿਥੇ ਉਸ ਨੇ ਰਾਸ ਬਿਹਾਰੀ ਨੂੰ ਦੇਖਿਆ ਜੋ ਖੁਦ ਨੂੰ ਸਤੀਸ਼
ਚੰਦਰ ਦੱਸਦਾ ਹੁੰਦਾ ਸੀ ਅਤੇ 12 ਫਰਵਰੀ ਨੂੰ ਉਹ ਗਵਾਲ ਮੰਡੀ ਹਾਊਸ, ਲਾਹੌਰ ਵਿਚ ਸੀ। ਉਹ
ਮੰਨਦਾ ਹੈ ਕਿ ਉਸਨੇ ਗਰਲਜ਼ ਸਕੂਲ ਲੋਹਟ ਬੱਦੀ ਜਾਣ ਲਈ ਸਾਈਕਲ ਮੰਗਿਆ ਸੀ। 15 ਫਰਵਰੀ ਨੂੰ
ਉਹ ਹਾਊਸ ਨੰਬਰ ਇਕ ਵਿਚ ਮੌਜਦੂ ਸੀ ਪਰ ਫੈਸਲਾ ਇਹ ਕੀਤਾ ਗਿਆ ਸੀ ਕਿ ਅਖ਼ਬਾਰ ਦੇ ਕੰਮ ਸਬੰਧੀ
ਫੇਰ 21 ਨੂੰ ਮਿਲਿਆ ਜਾਵੇ। ਕਿਉਂ ਜੋ ਕਿਰਪਾਲ ਸਿੰਘ ਗਵਾਹ ਤੇ ਮੁਖਬ²ਰ ਹੋਣ ਦਾ ਸ਼ੱਕ ਸੀ ਇਸ
ਲਈ ਤਰੀਕ 19 ਕਰ ਦਿੱਤੀ ਗਈ ਸੀ, ਤਾਂ ਕਿ ਦੇਖਿਆ ਜਾ ਸਕੇ ਕਿ ਉਹ ਕੀ ਕਦਮ ਚੁੱਕਦਾ ਹੈ।
ਉਸਨੇ ਝੰਡਿਆਂ ਲਈ ਕੱਪੜਾ ਖਰੀਦਿਆ ਸੀ; ਇਹ ਝੰਡਾ ‘ਯੁਗਾਂਤਰ ਆਸ਼ਰਮ’ ਦਾ ਚਿੰਨ੍ਹ ਸੀ ਜੋ
ਆਜ਼ਾਦੀ, ਭਾਈਚਾਰੇ ਅਤੇ ਬਰਾਬਰੀ ਨੂੰ ਦਰਸਾਉਂਦਾ ਹੈ। ਇਕ ਹੀ ਝੰਡਾ ਬਣਾਉਣ ਦੀ ਸੋਚੀ ਗਈ ਸੀ
ਪਰ ਕਿਉਂ੍ਯਕ ਕੱਪੜਾ ਵਾਧੂ ਆ ਗਿਆ ਸੀ ਇਸ ਲਈ ਹੋਰ ਝੰਡੇ ਬਣਾ ਲਏ ਗਏ- (ਕਿੰਨਾ ਬੇਹੂਦਾ
ਸਪੱਸ਼ਟੀਕਰਣ ਹੈ)। ਇਹ ਸਹੀ ਹੈ ਕਿ ਉਹ ਮੁਲਜ਼ਮ ਜਗਤ ਸਿੰਘ ਅਤੇ ਹਰਨਾਮ ਸਿੰਘ ਟੁੰਡਾ ਨਾਲ ਚੱਕ
ਨੰ: 5 ਵਿਚ ਗ੍ਰਿਫ਼ਤਾਰ ਹੋਇਆ ਸੀ ਪਰ ਭਾਈ ਪਰਮਾਨੰਦ ਨੂੰ ਉਸ ਨੇ ਜੇਲ੍ਹ ਤੋਂ ਪਹਿਲਾਂ ਨਹੀਂ
ਦੇਖਿਆ ਸੀ। ਉਹ ਮੰਨਦਾ ਹੈ ਕਿ ਉਹ ਪੁਲੀਸ ਤੋਂ ਬਚਣ ਦੀ ਕੋਸ਼ਿਸ਼ ਕਰਦਾ ਸੀ।
ਉਹ 17 ਨਵੰਬਰ ਨੂੰ ਲਾਢੂਵਾਲ ਵਿਖੇ ਇਕਬਾਲੀ ਗਵਾਹ ਅਮਰ ਸਿੰਘ, ਮੁਲਜ਼ਮ ਜਗਤ ਰਾਮ ਅਤੇ
ਪ੍ਰਿਥੀ ਸਿੰਘ ਨੂੰ ਮਿਲਿਆ ਸੀ ਪਰ ਇਹ ਮਿਲਣੀ ਅਖ਼ਬਾਰ ਦੇ ਕੰਮ ਸਬੰਧੀ ਸੀ; ਅਤੇ ਇਹ ਵੀ
ਮੰਨਦਾ ਹੈ ਕਿ ਇਕਬਾਲੀ ਗਵਾਹ ਅਮਰ ਸਿੰਘ, ਨਵਾਬ ਖਾਨ, ਮੁਲਜ਼ਮ ਨਿਧਾਨ ਸਿੰਘ ਅਤੇ ਕਾਂਸ਼ੀ ਰਾਮ
(ਫਿਰੋਜ਼ਪੁਰ ਦਾ ਕਾਤਲ) ਵੀ ਬੱਦੋਵਾਲ ਵਿਖੇ ਸਨ। ਉਹ ਰੇਲ ਵਿਚ ਇਕ ਸਿਪਾਹੀ ਨਾਲ ਦੁੱਖਾਂ
ਬਾਰੇ ਗੱਲ ਕਰਨ ਦੀ ਨਿੱਕੀ ਜਿਹੀ ਘਟਨਾ ਨੂੰ ਵੀ ਮੰਨਦਾ ਹੈ (ਨਵਾਬ ਖਾਨ ਦੇ ਬਿਆਨ ਅਨੁਸਾਰ)।
ਉਹ ਜ਼ੋਰ ਦੇ ਕੇ ਕਹਿੰਦਾ ਹੈ ਕਿ ਉਸ ਨੇ ਨੌਰੰਗ ਸਿੰਘ ਮੁਲਜ਼ਮ ਦੀ ਦੁਕਾਨ ਕਦੀ ਨਹੀਂ ਦੇਖੀ।
ਇਹ ਮੁਲਜ਼ਮ ਦੇ ਕੇਸ ਦਾ ਭਰਪੂਰ ਪੂਰਨ ਰਿਕਾਰਡ ਹੈ ਅਤੇ ਇਹ ਦੇਖਿਆ ਜਾ ਸਕਦਾ ਹੈ ਕਿ ਖੁਦ ਉਸ
ਦੇ ਬਿਆਨ ਦੀ ਪ੍ਰਾਸੀਕਿਊਸ਼ਨ ਦੇ ਗਵਾਹਾਂ ਦੀ ਗਵਾਹੀ ਦੀ ਸਚਾਈ ਨੂੰ ਕਿਸੇ ਤਰ੍ਹਾਂ ਸਾਬਤ ਕਰ
ਦਿੰਦੇ ਹਨ। ਬਚਾਉ ਪੱਖ ਦੇ ਕੋਈ ਗਵਾਹ ਨਹੀਂ ਹਨ; ਸਾਰੇ ਮੁਕੱਦਮੇ ਵਿਚ ਵਿਸ਼ੇਸ਼ ਤੌਰ ’ਤੇ ਕੋਈ
ਜ਼ਿਰ੍ਹਾ ਹੋਈ ਹੀ ਨਹੀਂ; ਅਤੇ ਸਾਡੇ ਸਾਮ੍ਹਣੇ ਮੁਲਜ਼ਮ ਨੇ ਖੁਦ ਆਪਣੇ ਕੇਸ ਤੇ ਜ਼ਿਰ੍ਹਾ ਕਰਨ
ਦੀ ਕੋਈ ਇੱਛਾ ਜ਼ਾਹਿਰ ਨਹੀਂ ਕੀਤੀ ਅਤੇ ਨਾ ਹੀ ਉਸ ਲਈ ਨਿਯੁਕਤ ਕੀਤੇ ਵਕੀਲ ਨੂੰ ਜ਼ਿਰ੍ਹਾ ਦੀ
ਇਜਾਜ਼ਤ ਦਿੱਤੀ। ਸਿਰਫ ਇਹ ਕਹਿਣਾ ਰਹਿ ਜਾਂਦਾ ਹੈ ਕਿ ਮੁਲਜ਼ਮ ਦਾ ਗੁਨਾਹ ਧੁਰ ਤੱਕ ਸਾਬਿਤ ਹੋ
ਜਾਂਦਾ ਹੈ। ਇਸ ਵਿਚ ਸ਼ੱਕ ਨਹੀਂ ਕਿ ਉਹ ਨੌਜਵਾਨ ਹੈ; ਪਰ ਉਹ ਨਿਸ਼ਚੇ ਹੀ ਇਨ੍ਹਾਂ ਸਾਰਿਆਂ
ਵਿਚ ਹੀ ਸਭ ਤੋਂ ਵੱਧ ਮਾੜਾ ਹੈ ਜਿਸ ਤੇ ਕੋਈ ਦਇਆ ਕਰਨੀ ਜਾਂ ਦਿਖਾਉਣੀ ਨਹੀਂ ਬਣਦੀ।
-0- |