Welcome to Seerat.ca
Welcome to Seerat.ca

ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼ / ਕਰਤਾਰ ਸਿੰਘ ਸਰਾਭਾ

 

- ਵਰਿਆਮ ਸਿੰਘ ਸੰਧੂ

ਜੇ ਮੈਨੂੰ ਪਲੇਗ ਲੈ ਜਾਂਦੀ ਤਾਂ ਮੈਂ ਕਿਹੜੀ ਗਿਣਤੀ ਵਿੱਚ ਹੁੰਦਾ?

‘‘ਭਾਈ ਪਰਮਾਨੰਦ ਕਰਾਉਂਦਾ ਹੈ ਮੇਰੇ ਤੋਂ ਅਜਿਹੀਆਂ ਗੱਲਾਂ...’’

 

- ਭਾਈ ਪਰਮਾਨੰਦ

ਪੰਜਾਬੀਆਂ ਵਿਚੋਂ ਸੱਚਮੁੱਚ ਦਾ ਇਨਕਲਾਬੀ

 

- ਸਚਿੰਦਰ ਨਾਥ ਸਾਨਿਆਲ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

‘ਯਾਦੇਂ ਰਫ਼ਤ-ਗਾਂ’

 

- ਸ਼ਹੀਦ ਗ਼ਦਰੀ ਮਾਸਟਰ ਊਧਮ ਸਿੰਘ ਕਸੇਲ

ਜੇ ਸਰਾਭਾ ਜਿਊਂਦਾ ਰਹਿੰਦਾ ਤਾਂ....

 

- ਬਾਬਾ ਹਰਨਾਮ ਸਿੰਘ ਟੁੰਡੀਲਾਟ

ਕੌਮ ਸਿਤਾਰਾ ਕਰਤਾਰ

 

- ਮੁਣਸ਼ਾ ਸਿੰਘ ਦੁਖੀ

ਮਾਂ ਬੋਲੀ ਪੰਜਾਬੀ ਦਾ ਵੀ ਆਸ਼ਕ ਸੀ ਕਰਤਾਰ ਸਿੰਘ ਸਰਾਭਾ

 

- ਬਾਬਾ ਕਿਰਪਾ ਸਿੰਘ ਲੰਗਮਾਜ਼ਰੀ

ਆਤਮ-ਸਮਰਪਣ

 

- ਗੋਪਾਲ ਸਿੰਘ ਚੰਦਨ

‘‘ਮੈਂ ਜੋ ਵੀ ਕਹਾਂਗਾ, ਸੱਚ ਕਹਾਂਗਾ’’

 

- ਬਾਬਾ ਹਰਨਾਮ ਸਿੰਘ ਕਾਲਾ ਸੰਘਾ

ਸ਼ਹੀਦ ਸਰਾਭਾ ਦੀ ਗ਼ਦਰ ਨੂੰ ਦੇਣ

 

- ਬਾਬਾ ਸ਼ੇਰ ਸਿੰਘ ਵੇਈਂ ਪੂਈਂ

ਗ਼ਦਰ ਲਹਿਰ ਤੇ ਪ੍ਰੈਸ ਦਾ ਮਹੱਤਵ

 

- ਕਰਤਾਰ ਸਿੰਘ ਦੁੱਕੀ

ਰਣਚੰਡੀ ਦੇ ਪਰਮ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਮੇਰੇ ਰਾਜਸੀ ਜੀਵਨ ਦਾ ਮੁੱਢ

 

- ਬਾਬਾ ਕਰਮ ਸਿੰਘ ਚੀਮਾਂ

ਫਾਂਸੀ ਸਮੇਂ ਕਰਤਾਰ ਸਿੰਘ ਦੇ ਆਖਰੀ ਬਚਨ

ਸਰਾਭਾ ਤੇ ਸ਼ਹੀਦ ਕੇਹਰ ਸਿੰਘ ਢੋਟੀਆਂ

 

- ਜੈਦੇਵ ਕਪੂਰ

ਸ਼ਹੀਦ ਸਰਾਭਾ ਵਿਰੁੱਧ ਅਦਾਲਤੀ ਫੈਸਲਾ

 

- ਖੋਜ਼ ਤੇ ਆਲੇਖ: ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ

ਕੀ ਸਰਾਭੇ ਦੀ ਫਾਂਸੀ ਟਲ ਵੀ ਸਕਦੀ ਸੀ?

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਅਮਰੀਕਾ ਦਾਖਲੇ ਦੇ ਸਹੀ ਤੱਥ

 

- ਸੀਤਾ ਰਾਮ ਬਾਂਸਲ

‘ਕਾਲੇ ਪਾਣੀ’ ਦੀ ਚਸ਼ਮਦੀਦ ਗਵਾਹੀ

 

- ਵਰਿਆਮ ਸਿੰਘ ਸੰਧੂ

ਸਦੀ ਦੇ ਇਨਕਲਾਬੀ ਇਤਿਹਾਸ ਦਾ ਹਾਣੀ- ਬਾਬਾ ਭਗਤ ਸਿੰਘ ਬਿਲਗਾ

 

- ਵਰਿਆਮ ਸਿੰਘ ਸੰਧੂ

‘ਅਸਲੀ’ ਗੁਰਦਵਾਰੇ ਦੀ ਗੌਰਵ-ਗਾਥਾ

 

- ਵਰਿਆਮ ਸਿੰਘ ਸੰਧੂ

ਪੰਜਾਬੀ ਫ਼ਿਲਮਕਾਰੀ ਨੂੰ ਗੁਰਵਿੰਦਰ ਸਿੰਘ ਦਾ ਮਹਾਦਾਨ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਗਿਆਨੀ ਸੋਹਣ ਸਿੰਘ ਸੀਤਲ

 

- ਪ੍ਰੋ. ਸ਼ਮਸ਼ੇਰ ਸਿੰਘ ਸੰਧੂ

ਓਪਰਾ ਘਰ

 

- ਗੁਰਦਿਆਲ ਸਿੰਘ

ਕਹਾਣੀ ਬੈਠਕ ਟਰਾਂਟੋ ਵਲੋਂ ਸ਼ਾਨਦਾਰ ਜਨਤਕ ਕਹਾਣੀ ਦਰਬਾਰ

 

- ਉਂਕਾਰਪ੍ਰੀਤ

ਧਰਤੀਧੱਕ

 

- ਸਰਵਣ ਸਿੰਘ

ਗਣੇਸ਼

 

- ਲਵੀਨ ਕੌਰ ਗਿੱਲ

 


ਗਣੇਸ਼
- ਲਵੀਨ ਕੌਰ ਗਿੱਲ
 

 

ਗਣੇਸ਼ ਮੈਨੂੰ ਪਹਿਲੀ ਵਾਰੀ ਮਿਲਿਆ ਸੀ ਜਦੋਂ ਮੈਂ 2005 ਗਰਮੀਆਂ ਵਿਚ ਇੰਡੀਆ ਗਈ ਸੀ, ਦੂਰ ਦੇ ਰਿਸ਼ਤੇਦਾਰਾਂ ਦੇ ਘਰ ਕੁਝ ਦਿਨ ਰਹੀ, ਜੋ ਕਿ ਵੀਰ-ਭਾਬੀ ਲਗਦੇ ਸਨ I
ਪਹਿਲੇ ਦਿਨ ਮੇਰੀ ਨਜ਼ਰ ਵੀ ਨਹੀਂ ਪਈ ਉਸਤੇ , ਅਗਲੀ ਸਵੇਰ ਜਦੋਂ ਸਫ਼ਰ ਦੀ ਥਕਾਨ ਜਿਹੀ ਉੱਤਰੀ ਤਾਂ ਕਮਰੇ ਵਿਚੋਂ ਨਿਕਲਕੇ ਬਾਹਰ ਆਈ, ਸਵੇਰ ਦੇ 8 ਕੁ ਹੀ ਵੱਜੇ ਸੀ ਹਾਲੇ I
"ਛੋਟੂ, ਸਾਹਿਬਜੀਤ ਨੂੰ ਜਗਾਕੇ ਆ, ਤੇ ਰਾਤ ਦੇ ਭਾਂਡੇ ਸਾਫ ਕਰ," ਕਿਚਨ ਵਿਚੋਂ ਆਵਾਜ਼ ਆਈ I
ਛੋਟੂ ਇਧਰ-ਉਧਰ ਪੈਰ ਜਿਹੇ ਮਾਰਦਾ ਪੌੜੀਆਂ ਚੜਨ ਲੱਗਾ I ਲਾਈਨਾ ਵਾਲਾ ਪਜਾਮਾ ਜਿਹਾ ਪਾਏਆ ਹੋਇਆ ਸੀ, ਤੇ ਕੋਲਰ ਵਾਲੀ ਸ਼ਰਟ , ਖਿੱਲਰੇ ਜਿਹੇ ਵਾਲ I
ਮੈਂ ਭਾਬੀ ਜੀ ਹੁਰਾਂ ਨਾਲ ਨਾਸ਼ਤਾ ਕੀਤਾ, ਉੰਨਾ ਦੇ ਬੱਚੇ ਵੀ ਉਠਕੇ ਆ ਗਏ, ਕੁਝ ਦੇਰ ਇਧਰ-ਉਧਰ ਦੀਆਂ ਗੱਲਾਂ ਕਰਦੇ ਰਹੇ I
ਛੋਟੂ, ਭਾਂਡੇ ਧੋਕੇ, ਭਾਬੀ ਜੀ ਹੁਰਾਂ ਦੇ 7 ਸਾਲਾਂ ਦੇ ਸਾਹਿਬਜੀਤ ਤੇ 10 ਸਾਲ ਦੇ ਬੇਟੇ ਨੂੰ ਜਗਾਕੇ, ਬਿਸ੍ਕਿਟ੍ਸ-ਦੁਧ ਦੇਕੇ, ਪ੍ਰੇਸ ਵਾਲੇ ਨੂੰ ਕਪੜੇ ਫੜਾਉਣ ਚਲਾ ਗਿਆ ਸੀ, ਇਹ ਕੁਝ ਗੱਲਾਂ ਉਸਦੀ ਰੋਜ਼ਾਨਾ ਰੂਟੀਨ ਵਿਚ ਸੀ, ਜੋ ਕੁਝ ਦਿਨਾਂ ਵਿਚ ਮੇਰੀ ਸਮਝ ਵਿਚ ਆਈ I
ਕੁਝ ਦਿਨ ਇਧਰ- ਉਧਰ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਦ, ਵਿਹਲਾ ਜਿਹਾ ਦਿਨ ਸੀ, ਤੇ ਵਿਹਲੀ ਜਿਹੀ ਦੁਪਿਹਰ, ਵਿਹਲਾ ਹੋਇਆ ਛੋਟੂ, ਨਾਹ- ਧੋਕੇ, ਕਾਲੇ-ਕਾਲੇ ਵਾਲਾਂ ਨੂੰ ਬਹੁਤ ਸਾਰਾ ਤੇਲ ਚੋਪੜ ਕੇ, ਚੀਰ ਜਿਹਾ ਕੱਢ੍ਕੇ ਟੀ ਵੀ ਵਾਲੇ ਕਮਰੇ ਵਿਚ ਡਸਟਿੰਗ ਕਰ ਰਿਹਾ ਸੀ
ਭਾਬੀ ਜੀ ਹੂਰੀ ਦੁਪਿਹਰ ਦੀ ਨੈਪ ਲੈਣ ਲਈ ਉੱਪਰ ਵਾਲੇ ਕਮਰੇ ਵਿਚ ਜਾ ਚੁੱਕੇ ਸੀ, ਤੇ ਮੈਂ ਵੀ ਟੀਵੀ ਵਾਲੇ ਕਮਰੇ ਵਿਚ ਵੀਡਿਯੋ ਗੇਮ ਖੇਲ ਰਹੇ ਬੱ ਚਿਆਂ ਨਾਲ ਮਸਤੀ ਕਰ ਰਹੀ ਸੀ I
ਇੱਕ ਦੋ ਵਾਰੀ ਗੱਲ ਵੀ ਕੀਤੀ ਉਸਨੇ ਮੇਰੇ ਨਾਲ, ਬਾਕੀ ਬੱਚਿਆਂ ਦੀ ਤਰਾਂ ਭੂ ਜੀ ਕਹਿਕੇ, ਮੈਨੂੰ ਬੜਾ ਪਿਆਰਾ ਜਿਹਾ ਲੱਗਿਆ ਉਹ, ਮੈਂ ਉਸਨੂੰ ਪੁਛਿੱਆ, "ਤੁਹਾਡਾ ਨਾਮ ਛੋਟੂ ਕਿਸਨੇ ਰਖਿਆ?"
ਮੈਂ ਸਮਝਦੀ ਹਾਂ ਕਿ ਤਮੀਜ਼-ਤਹਜ਼ੀਬ ਹਰ ਵੱਡੇ-ਛੋਟੇ ਲਈ ਇੱਕੋ ਜਿਹੀ ਹੋਣੀ ਚਾਹੀਦੀ ਹੈ, ਜੇ ਵੱਡਿਆਂ ਨੂੰ "ਤੁਸੀਂ" ਕਹਿਣਾ ਹੈ, ਤਾਂ ਛੋਟਿਆਂ ਤੋਂ ਸ਼ੁਰੂ ਕਰਨਾ ਪੈਣਾ ਹੈ I ਮਾਫ ਕਰਨਾ ਮੈਂ ਵੱਡੇ ਤੇ ਛੋਟੇ ਦੇ ਫਰਕ ਨੂੰ ਨਹੀਂ ਮੰਨਦੀ, ਇੱਜ਼ਤ ਸਭ ਦੀ ਹੋਣੀ ਚਾਹੀਦੀ ਹੈ, ਤਾਂ ਹੀ ਇੱਜ਼ਤ ਦੇਣ ਦਾ ਰਿਵਾਜ਼ ਪੈ ਸਕਦਾ ਹੈ I
"ਮੇਰਾ ਨਾਮ ਤੇ ਗਣੇਸ਼ ਹੈਗਾ, ਇਥੇ ਲੋਗ ਸਬ ਛੋਟੂ ਕਹਿੰਦੇ ਨੇ I"
“ਸਕੂਲ ਨੀ ਜਾਂਦੇ ਤੁਸੀਂ ?”
"ਮੈਂ ਪਹਿਲੇ ਜਾਂਦਾ ਹੁੰਦਾ ਸੀ, ਛੋਟਾ ਹੁੰਦਾ, ਫਿਰ ਮੇਰੀ ਮੰਮੀ ਨੇ ਇਥੇ ਲਗਾ ਦਿੱਤਾ, ਅੰਕੁਰ ਤੇ ਸਾਹਿਬ ਦੀ ਮੱਦਦ ਵਾਸਤੇ
"ਕਿੰਨੇ ਸਾਲ ਦੇ ਹੋ?"
"8 ਸਾਲ ਦਾ, ਮੇਰੀ ਮੰਮੀ ਵੀ ਇਥੇ ਆਂਦੀ, ਤੁਸੀਂ ਮਿਲੇ ਨਹੀ? ਰਮਾ ਮੇਰੀ ਮੰਮੀ ਹੈਇਗੀ."
ਉਸ ਦਿਨ ਤੋਂ ਬਾਦ ਮੈਂ ਉਸਨੂੰ ਗਣੇਸ਼ ਕਹਿਕੇ ਬੁਲਾਉਂਦੀ ਸੀ, ਕਈ ਵਾਰੀ ਇਸ ਗੱਲ ਦਾ ਮਜ਼ਾਕ ਬਣਿਆ I
ਭਾਬੀ ਜੀ ਆਪਣੇ ਬੇਟੇ ਜਿੰਨਾ ਨੂੰ ਅਸੀਂ "ਸਾਹਿਬ ਤੇ ਅੰਕੁਰ"ਕਹਿੰਦੇ ਸੀ, ਨੂੰ ਸਾਹਿਬਜੀਤ, ਤੇ ਅੰਕੁਰਜੀਤ ਕਹਿੰਦੇ ਸੀ, ਉਹ ਵੀ ਬੜਾ ਹੱਸੇ ਕਿ ਮੈਂ ਛੋਟੂ ਨੂੰ ਗਣੇਸ਼ ਕਹਿਕੇ ਬੁਲਾਉਂਦੀ ਹਾਂ I ਵੀਰ ਜੀ ਨੇ ਦੱਸਿਆ ਕਿ ਸਾਡੇ ਪਹਿਲਾਂ ਇੱਕ ਛੋਟੂ ਹੁੰਦਾ ਸੀ, ਉਸਦੇ ਜਾਣ ਬਾਦ ਇਹ ਆਇਆ ਤੇ ਅਸੀਂ ਇਸਨੂੰ ਵੀ ਛੋਟੂ ਈ ਕਹਿ ਛੱਡ ਦੇ ਹਾਂ I
ਗਣੇਸ਼ ਜੀ ਦਾ ਇੱਕ ਛੋਟਾ ਜਿਹਾ ਬੁੱਤ ਉੰਨਾ ਨੇ ਆਪਣੀ ਕਾਰ ਦੇ ਡੈਸ਼-ਬੋਰ੍ਡ ਤੇ ਸਜਾਇਆ ਹੋਏਆ ਸੀ....
“ਇਹ ਕੌਣ ਨੇ? “ਮੈਂ ਪੁਛਦੀ ਹਾਂ I
"ਇਹ ਸ਼ਿਵ ਜੀ ਤੇ ਪਾਰਵਤੀ ਦੇ ਬੇਟੇ "ਗਣੇਸ਼ ਜੀ" ਨੇ I” ਜਵਾਬ ਮਿਲਦਾ ਹੈ I
ਗਣੇਸ਼ ਆਪਣੇ ਛੋਟੇ- ਛੋਟੇ ਹੱਥਾਂ ਨਾਲ ਵੱਡੇ-ਵੱਡੇ ਪਤੀਲੇ ਧੋ ਰਿਹਾ ਹੁੰਦਾ ਜਦੋਂ ਸਾਹਿਬਜੀਤ ਤੇ ਅੰਕੁਰਜੀਤ ਸ੍ਕੂਲ ਦੇ ਹੋਮਵਰ੍ਕ ਲਈ ਟਿਯੂਸ਼ਨ ਲੈ ਰਹੇ ਹੁੰਦੇ I
ਮੇਰਾ ਦਿਲ ਕਰਦਾ ਕਿ ਸਭ ਨੂੰ ਇਹ ਪੁੱਛਾਂ ਕਿ ਕੀ ਤੁਹਾਨੂੰ ਓਹ ਮਹਿਸੂਸ ਨਹੀਂ ਹੁੰਦਾ ਜੋ ਮੈਨੂੰ ਹੋ ਰਿਹਾ ਹੈ?
ਕਿਸੇ ਵੀ ਗਣੇਸ਼ ਦਾ ਕਿਸੇ ਵੀ ਸਾਹਿਬਜੀਤ ਤੇ ਅੰਕੁਰਜੀਤ ਨਾਲੋਂ ਫਾਸਲਾ ਕਿਵੇਂ ਘਟ ਸਕਦਾ ਹੈ ਜਦੋਂ ਉਹ ਇਸੇ ਫਾਸ੍ਲੇ ਨਾਲ ਵੱਡੇ ਕੀਤੇ ਜਾ ਰਹੇ ਨੇ.....
ਪਰ ਸਭ ਇਸ ਤਰਾਂ ਸੀ, ਜਿਵੇਂ ਨੋਰਮਲ ਈ ਹੋਵੇ.....
"ਇਸਦੇ ਨਾਲ ਭਾਂਡੇ ਧੋਣ ਲੱਗ ਜਾਨੀ ਐਂ, ਪਹਿਲਾ ਈ ਕੰਮ-ਕਾਰ ਕਰਕੇ ਰਾਜ਼ੀ ਨਹੀਂ ਇਹ ਤਾਂ, ਤੂੰ ਤੇ ਚ੍ਲੀ ਜਾਣਾ ਏ, ਇਹਨੂੰ ਨਾ ਵਿਗਾੜ ਜਾਈਂ I" ਭਾਬੀ ਜੀ ਨੇ ਮੈਨੂੰ ਕਈ ਵਾਰੀ ਕਿਹਾ I
ਅੰਕੁਰਜੀਤ, ਵੱਡਾ 9 ਸਾਲ ਦੇ ਬੇਟੇ ਨੂੰ ਗਰਮੀ ਲਗਣ ਕਰਕੇ ਬਹੁਤ ਤੇਜ਼ ਬੁਖਾਰ ਸੀ, ਭਾਬੀ ਜੀ ਬੜੇ ਪਰੇਸ਼ਾਨ ਸੀ, ਗਣੇਸ਼ ਨੂੰ ਕਹਿ ਕਦੇ ਕੋਈ ਤਾਜ਼ਾ ਜੂਸ ਮੰਗਵਾਉਂਦੇ, ਕਦੇ ਅੰਕੁਰਜੀਤ ਲਈ ਕੋਈ ਉਸਦੇ ਪਸੰਦ ਦੀ ਖਾਣ ਵਾਲੀ ਚੀਜ਼ I
ਸ਼ਾਇਦ ਮੈਂ ਈ ਅਜੀਬ ਸੀ, ਸੋਚਦੀ ਕਿ ਗਣੇਸ਼ ਨੂੰ ਉਹ ਜੂਸ ਚੁੱਕੀ ਆਉਂਦਿਆਂ ਕੀ ਕਦੇ ਇਹ ਮਨ ਵਿਚ ਨਹੀਂ ਆਇਆ ਹੋਣਾ ਕਿ ਪੀ ਕੇ ਤਾਂ ਦੇਖਾਂ....? ਅੰਕੁਰ ਦੇ ਬੁਖਾਰ ਵਾਲੇ ਕੁਝ ਦਿਨ ਉਸਨੂੰ ਹੋਰ ਵੀ ਖਾਸ ਟ੍ਰੀਟਮੇਂਟ ਮਿਲਦੀ ਰਹੀ, ਤੇ ਗਣੇਸ਼ ਦੇ ਰੋਜ਼ਾਨਾ ਰੂਟੀਨ ਵਿਚ ਦੁਪਿਹਰ ਦੀ ਧੁੱਪ ਵਿਚ ਆਉਨ- ਜਾਣ ਦੇ ਚੱਕਰਾਂ ਵਿਚ ਵਾਧਾ I
ਇੱਕ ਦਿਨ ਤਾਂ ਖੁਲਕੇ ਡਾਂਟ ਪਈ, ਉਸਨੂੰ ਉਹ ਵਿਟਾਮਿਨ ਦੇਣਾ ਭੁੱਲ ਗਿਆ ਸੀ I
ਮੇਰਾ ਦਿਲ ਕਰਦਾ ਸੀ, ਨਾਲ ਲੈ ਆਵਾਂ ਉਸਨੂੰ ਆਪਣੇ, ਮੈਂ ਬਹੁਤ ਵਾਰੀ ਉਸਨੂੰ ਘੁੱਟ- ਘੁੱਟਕੇ ਪਿਆਰ ਕਰਦੀ I
ਸਾਹਿਬ ਤੇ ਅੰਕੁਰ ਨੂੰ ਇੱਕ ਗੇਮ ਖ੍ਰੀਦਕੇ ਦਿੱਤੀ ਤਾਂ ਭਾਬੀ ਜੀ ਕਹਿਣ ਲੱਗੇ, "ਥੈਂਕ ਯੂ ਕੀਤਾ ਭੂਜੀ ਦਾ,"
ਇਹ ਕਿਸ ਤਰਾਂ ਦਾ ਥੈਂਕ ਕਰਨਾ ਹੋਏਆ, ਜਿਸ ਵਿਚ ਸ਼ੁਕਰਾਨਾ ਮੰਨ੍ਣ ਨਾਲੋਂ ਵਧ ਤਾਂ ਇਹ "ਥੈਂਕ ਯੂ" ਸ੍ਟੇਟਸ ਸਿਂਬਲ" ਬਣ ਗਿਆ ਹੈ, ਕਦੇ ਇਹ ਕਿਓਂ ਨਹੀਂ ਕਿਹਾ,"ਥੈਂਕ ਯੂ ਕੀਤਾ ਗਣੇਸ਼ ਦਾ?” ਜੋ ਉੰਨਾ ਦੀ ਉੱਮਰ ਦਾ ਹੋਕੇ ਵੀ, ਉੰਨਾ ਦਾ ਨਿਗਰਾਨ ਹੈ I
ਥੈਂਕ ਯੂ ਕਹਿਣਾ ਸਿਖਔਉਂਦੇ ਹੋ ਜਾਂ ਥੈਂਕ ਯੂ ਮੰਨਣਾ?
ਕਿਓਂ ਅਸੀਂ ਗੱਲਾਂ ਅਪਣਾ ਲੈਂਦੇ ਹਾਂ, ਪਰ ਸਿਖਦੇ ਨਹੀਂ............
ਗਰਮੀ ਬਹੁਤ ਵਧ ਗਈ ਸੀ, ਤੇ ਕੁਝ ਦਿਨ ਲਈ ਅਸੀਂ ਸਭ ਦੇਹਰਾਦੂਨ ਵੱਲ਼ ਨੂੰ ਰਵਾਨਾ ਹੋਏ, ਗਣੇਸ਼ ਨੇ ਸਭ ਦਾ ਸਮਾਨ ਕਾਰ ਵਿਚ ਰਖਵਾਉਣ ਵਿਚ ਮਦਦ ਕੀਤੀ, , ਮੁਸਕੁਰਾ ਕੇ ਸਭ ਨੂੰ ਟਾਟਾ ਕੀਤੀ...
ਰਾਸਤੇ ਵਿਚ ਭਾਬੀ ਜੀ, ਵੀਰ ਜੀ ਹੂਰੀ ਆਪਣੇ ਬੱਚਿਆਂ ਦੀਆਂ ਸਿਫਤਾਂ ਕਰਦੇ ਰਹੇ I
"ਨੀਨੂੰ, ਇਹ ਤਾਂ ਤੇਰੇ ਤੇ ਗਿਆ ਹੈ, ਤੇ ਅੰਕੁਰ ਨੇ ਤਾਂ ਮੇਰੇ ਵਾਂਗਰ ਬੁਸੀਨੇਸ ਈ ਕਰਨਾ ਹੈ, "ਵੀਰ ਜੀ ਕਹਿਣ ਲੱਗੇ I
ਮੈਂ ਗਣੇਸ਼ ਦੇ ਭਵਿਖ ਬਾਰੇ ਸੋਚਣ ਲੱਗੀ, ਕਿ ਉਸਨੇ ਕੀ ਕਰਨਾ ਹੈ...............! ਓਹ ਕੀ ਬਣੇਗਾ ਵੱਡਾ ਹੋਕੇ? ਜਾਂ ਓਹ ਵੱਡਾ ਹੋ ਵੀ ਗਿਆ...!!
ਕੁਝ ਦਿਨ ਦੇਹਰਾਦੂਨ ਰਹੇ, ਗਣੇਸ਼ ਮੇਰੇ ਖਿਆਲਾਂ ਵਿਚ ਨਾਲ ਰਿਹਾ I
ਇੱਕ ਦਿਨ ਮੈਂ ਵੀਰ ਜੀ ਨੂੰ ਕਿਹਾ," ਗਣੇਸ਼ ਘਰ ਵਿਚ ਇੰਨੇ ਦਿਨ ਇੱਕਲਾ ਕੀ ਕਰੇਗਾ?"
"ਤੁੰ ਵੀ ਬਸ, ਤੁਸੀ ਬਾਹਰ ਵਾਲੇ ਇੱਦਾਂ ਈ ਤਰਸ ਕਰਦੇ ਹੋ, ਗਰੀਬ ਦੇਸ਼ ਏ ਇਹ, ਇਥੇ ਇਹ ਕੋਈ ਨਵੀਂ ਗੱਲ ਨਹੀਂ I”
ਮੈਂ ਚੁੱਪ ਹੋ ਗਈ I ਪਰ ਕਾਰ ਵਿਚ ਘੁੰਮਦਿਆਂ ਡੈਸ਼ਬੋਰ੍ਡ ਤੇ ਪਏੇ ਉਹਨਾਂ ਦੇ “ਗਣੇਸ਼ ਜੀ” ਮੈਂ ਮੇਰੇ ਗਣੇਸ਼ ਤੇ ਦਾ ਫਾਸਲਾ ਨਾਪਣ ਵਿਚ ਮਸਰੂਫ ਰਹੀ ਪਰ ਜਵਾਬ ਹਾਲੇ ਤੱਕ ਨਹੀਂ ਲੱਭ ਸਕੀ, ਇੱਕ ਸਰਵੇਖਣ ਮੁਤਾਬਿਕ ਦੁਨੀਆ ਭਰ ਵਿਚ ਇਸ ਤਰਾਂ ਦੇ 150 ਮਿਲਿਯਨ ਗਣੇਸ਼ ਸੜਕਾਂ ਤੇ ਰੁਲਦੇ ਤੇ ਕੰਮ ਕਰਦੇ ਨੇI
ਮੈਂ ਕੀ ਕਰਾਂ?
ਚਲੋ, ਕੁਝ ਤਾਂ ਕਰੀਏ !!!!

-0-