Welcome to Seerat.ca
Welcome to Seerat.ca

ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼ / ਕਰਤਾਰ ਸਿੰਘ ਸਰਾਭਾ

 

- ਵਰਿਆਮ ਸਿੰਘ ਸੰਧੂ

ਜੇ ਮੈਨੂੰ ਪਲੇਗ ਲੈ ਜਾਂਦੀ ਤਾਂ ਮੈਂ ਕਿਹੜੀ ਗਿਣਤੀ ਵਿੱਚ ਹੁੰਦਾ?

‘‘ਭਾਈ ਪਰਮਾਨੰਦ ਕਰਾਉਂਦਾ ਹੈ ਮੇਰੇ ਤੋਂ ਅਜਿਹੀਆਂ ਗੱਲਾਂ...’’

 

- ਭਾਈ ਪਰਮਾਨੰਦ

ਪੰਜਾਬੀਆਂ ਵਿਚੋਂ ਸੱਚਮੁੱਚ ਦਾ ਇਨਕਲਾਬੀ

 

- ਸਚਿੰਦਰ ਨਾਥ ਸਾਨਿਆਲ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

‘ਯਾਦੇਂ ਰਫ਼ਤ-ਗਾਂ’

 

- ਸ਼ਹੀਦ ਗ਼ਦਰੀ ਮਾਸਟਰ ਊਧਮ ਸਿੰਘ ਕਸੇਲ

ਜੇ ਸਰਾਭਾ ਜਿਊਂਦਾ ਰਹਿੰਦਾ ਤਾਂ....

 

- ਬਾਬਾ ਹਰਨਾਮ ਸਿੰਘ ਟੁੰਡੀਲਾਟ

ਕੌਮ ਸਿਤਾਰਾ ਕਰਤਾਰ

 

- ਮੁਣਸ਼ਾ ਸਿੰਘ ਦੁਖੀ

ਮਾਂ ਬੋਲੀ ਪੰਜਾਬੀ ਦਾ ਵੀ ਆਸ਼ਕ ਸੀ ਕਰਤਾਰ ਸਿੰਘ ਸਰਾਭਾ

 

- ਬਾਬਾ ਕਿਰਪਾ ਸਿੰਘ ਲੰਗਮਾਜ਼ਰੀ

ਆਤਮ-ਸਮਰਪਣ

 

- ਗੋਪਾਲ ਸਿੰਘ ਚੰਦਨ

‘‘ਮੈਂ ਜੋ ਵੀ ਕਹਾਂਗਾ, ਸੱਚ ਕਹਾਂਗਾ’’

 

- ਬਾਬਾ ਹਰਨਾਮ ਸਿੰਘ ਕਾਲਾ ਸੰਘਾ

ਸ਼ਹੀਦ ਸਰਾਭਾ ਦੀ ਗ਼ਦਰ ਨੂੰ ਦੇਣ

 

- ਬਾਬਾ ਸ਼ੇਰ ਸਿੰਘ ਵੇਈਂ ਪੂਈਂ

ਗ਼ਦਰ ਲਹਿਰ ਤੇ ਪ੍ਰੈਸ ਦਾ ਮਹੱਤਵ

 

- ਕਰਤਾਰ ਸਿੰਘ ਦੁੱਕੀ

ਰਣਚੰਡੀ ਦੇ ਪਰਮ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਮੇਰੇ ਰਾਜਸੀ ਜੀਵਨ ਦਾ ਮੁੱਢ

 

- ਬਾਬਾ ਕਰਮ ਸਿੰਘ ਚੀਮਾਂ

ਫਾਂਸੀ ਸਮੇਂ ਕਰਤਾਰ ਸਿੰਘ ਦੇ ਆਖਰੀ ਬਚਨ

ਸਰਾਭਾ ਤੇ ਸ਼ਹੀਦ ਕੇਹਰ ਸਿੰਘ ਢੋਟੀਆਂ

 

- ਜੈਦੇਵ ਕਪੂਰ

ਸ਼ਹੀਦ ਸਰਾਭਾ ਵਿਰੁੱਧ ਅਦਾਲਤੀ ਫੈਸਲਾ

 

- ਖੋਜ਼ ਤੇ ਆਲੇਖ: ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ

ਕੀ ਸਰਾਭੇ ਦੀ ਫਾਂਸੀ ਟਲ ਵੀ ਸਕਦੀ ਸੀ?

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਅਮਰੀਕਾ ਦਾਖਲੇ ਦੇ ਸਹੀ ਤੱਥ

 

- ਸੀਤਾ ਰਾਮ ਬਾਂਸਲ

‘ਕਾਲੇ ਪਾਣੀ’ ਦੀ ਚਸ਼ਮਦੀਦ ਗਵਾਹੀ

 

- ਵਰਿਆਮ ਸਿੰਘ ਸੰਧੂ

ਸਦੀ ਦੇ ਇਨਕਲਾਬੀ ਇਤਿਹਾਸ ਦਾ ਹਾਣੀ- ਬਾਬਾ ਭਗਤ ਸਿੰਘ ਬਿਲਗਾ

 

- ਵਰਿਆਮ ਸਿੰਘ ਸੰਧੂ

‘ਅਸਲੀ’ ਗੁਰਦਵਾਰੇ ਦੀ ਗੌਰਵ-ਗਾਥਾ

 

- ਵਰਿਆਮ ਸਿੰਘ ਸੰਧੂ

ਪੰਜਾਬੀ ਫ਼ਿਲਮਕਾਰੀ ਨੂੰ ਗੁਰਵਿੰਦਰ ਸਿੰਘ ਦਾ ਮਹਾਦਾਨ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਗਿਆਨੀ ਸੋਹਣ ਸਿੰਘ ਸੀਤਲ

 

- ਪ੍ਰੋ. ਸ਼ਮਸ਼ੇਰ ਸਿੰਘ ਸੰਧੂ

ਓਪਰਾ ਘਰ

 

- ਗੁਰਦਿਆਲ ਸਿੰਘ

ਕਹਾਣੀ ਬੈਠਕ ਟਰਾਂਟੋ ਵਲੋਂ ਸ਼ਾਨਦਾਰ ਜਨਤਕ ਕਹਾਣੀ ਦਰਬਾਰ

 

- ਉਂਕਾਰਪ੍ਰੀਤ

ਧਰਤੀਧੱਕ

 

- ਸਰਵਣ ਸਿੰਘ

ਗਣੇਸ਼

 

- ਲਵੀਨ ਕੌਰ ਗਿੱਲ

 


ਸਰਾਭਾ ਤੇ ਸ਼ਹੀਦ ਕੇਹਰ ਸਿੰਘ ਢੋਟੀਆਂ
- ਜੈਦੇਵ ਕਪੂਰ
 

 

ਜੈਦੇਵ ਕਪੂਰ ਕ੍ਰਾਂਤੀਕਾਰੀ ਚੰਦਰ ਸ਼ੇਖਰ ਅਜ਼ਾਦ, ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਯੁੱਧ ਸਾਥੀ ਸਨ। ਕਾਨਪੁਰ ਪੜਦੇ ਸਮੇਂ ਉਹ ਇਨਕਲਾਬੀ ਦਲ ਵਿੱਚ ਸ਼ਾਮਿਲ ਹੋਏ, ਜਿਸ ਕਰਕੇ ਬੀ.ਐਸ.ਸੀ. ਦੀ ਪੜ੍ਹਾਈ ਛੱਡ ਦਿੱਤੀ। ਉਹ ਸਾਂਡਰਸ ਬੰਬ ਕੇਸ ਵਿੱਚ ਸ਼ਾਮਿਲ ਸਨ। ਐਸੰਬਲੀ ਬੰਬ ਕਾਂਡ ਦੇ ਸਮੇਂ ਸ. ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੂੰ ਐਸੰਬਲੀ ਦੇ ਦਾਖਲਾ ਫਾਰਮ ਜੈ ਦੇਵ ਨੇ ਲਿਆ ਕੇ ਦਿੱਤੇ ਸਨ ਅਤੇ ਬੰਬ ਸੁੱਟਣ ਤੋਂ ਕੁਝ ਪਲ ਪਹਿਲਾਂ ਉਹ ਐਸੰਬਲੀ ਹਾਲ ਵਿੱਚ ਮੌਜੂਦ ਸਨ। ਬੰਬ ਸੁੱਟਣ ਦੀ ਜ਼ਿੰਮੇਵਾਰੀ ਪਹਿਲਾਂ ਇਨ੍ਹਾਂ ਨੂੰ ਦਿੱਤੀ ਗਈ ਸੀ। ਉਹ ਜਦੋਂ ਸਹਾਰਨਪੁਰ ਵਾਲੀ ਬੰਬ ਫੈਕਟਰੀ ਵਿੱਚ ਕੰਮ ’ਚ ਰੁਝੇ ਹੋਏ ਸਨ ਤਾਂ ਸ਼ਿਵ ਵਰਮਾ ਸਮੇਤ ਗ੍ਰਿਫ਼ਤਾਰ ਕੀਤੇ ਗਏ। ਉਨ੍ਹਾਂ ਨੂੰ ਲਾਹੌਰ ਸਾਜਿਸ਼ ਕੇਸ ਵਿੱਚ ਉਮਰ ਕੈਦ, ਕਾਲੇ ਪਾਣੀ ਦੀ ਸਜ਼ਾ ਹੋਈ। ਦੇਸ਼ ਦੀਆਂ ਇਕ ਦਰਜਨ ਤੋਂ ਵੱਧ ਜੇਲ੍ਹਾਂ ਵਿੱਚ ਸਜ਼ਾ ਭੁਗਤਦਿਆਂ ਉਹ ਅਜ਼ਾਦੀ ਮਿਲਣ ਤੋਂ ਥੋੜ੍ਹਾ ਸਮਾਂ ਪਹਿਲਾਂ ਰਿਹਾਅ ਕੀਤੇ ਗਏ। ਬੈਲੂਰ ਜੇਲ੍ਹ (ਕਰਨਾਟਕ) ਵਿੱਚ ਜੈਦੇਵ ਕਪੂਰ ਦਾ ਮੇਲ ਸ਼ਹੀਦ ਕੇਹਰ ਸਿੰਘ ਢੋਟੀਆਂ ਨਾਲ ਹੋਇਆ, ਜੋ ਕਰਤਾਰ ਸਿੰਘ ਸਰਾਭਾ ਤੋਂ ਪ੍ਰਭਾਵਿਤ ਹੋ ਕੇ ਗ਼ਦਰ ਲਹਿਰ ਵਿੱਚ ਸ਼ਾਮਿਲ ਹੋਏ ਸਨ, ਜਿਹੜੇ ਸਾਈਂ ਮੀਆਂ ਮੀਰ ਛਾਉਣੀ (ਲਾਹੌਰ) ਵਿੱਚ ਸਵਾਰ ਸਨ।
ਜਦੋਂ ਭਾਈ ਪ੍ਰੇਮ ਸਿੰਘ ਸੁਰਸਿੰਗ ਨੇ 23ਵੇਂ ਰਸਾਲੇ ਦੇ ਹੇਠਲੇ ਅਫਸਰਾਂ ਤੇ ਸਵਾਰਾਂ ਨੂੰ ਗ਼ਦਰ ਕਰਨ ਲਈ ਤਿਆਰ ਕਰਵਾ ਲਿਆ ਸੀ ਤਾਂ ਉਹ 25 ਤੇ 26 ਨਵੰਬਰ 1914 ਦੀਆਂ ਮੁਕਰੱਰ ਹੋਈ ਮੀਟਿੰਗਾਂ ਵਿਚ ਹਿੱਸਾ ਲੈਣ ਲਈ ਤਿਆਰ ਹੋ ਗਏ ਸਨ। 6 ਤਾਰੀਕ ਨੂੰ ਇਹ ਸਵਾਰ ਝਾੜ ਸਾਹਿਬ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਤਿਆਰ ਸਨ ਤਾਂ ਪਲਟਨ ਦੇ ਗ੍ਰੰਥੀ ਮੂਲਾ ਸਿੰਘ ਨੇ ਉਨ੍ਹਾਂ ਨੂੰ ਇਹ ਕਹਿ ਕੇ ਰੋਕਣ ਦੀ ਕੋਸ਼ਿਸ਼ ਕੀਤੀ ਕਿ,‘‘ਪਤਾ ਨਹੀਂ ਝਾੜ ਸਾਹਿਬ ਗ਼ਦਰੀ ਇਕੱਠੇ ਵੀ ਹੋਏ ਹੋਣ ਕਿ ਨਾ, ਐਵੇਂ ਅੰਨ੍ਹੇਵਾਹ ਨਹੀਂ ਤੁਰ ਪੈਣਾ ਚਾਹੀਦਾ।’’ ਇਸ ਨਾਲ ਰਸਾਲੇ ਦੇ ਸਿਪਾਹੀ ਜਾਣੋ ਰੁੱਕ ਗਏ ਪ੍ਰੰਤੂ ਸਵਾਰ ਸੁੱਚਾ ਸਿੰਘ ਚੋਹਲਾ ਸਾਹਿਬ, ਸਵਾਰ ਭਾਈ ਮਹਾਰਾਜ ਸਿੰਘ ਕਸੇਲ, ਸਵਾਰ ਚੰਨਣ ਸਿੰਘ ਤੇ ਸਵਾਰ ਸੁਰੈਣ ਸਿੰਘ ਉਸ ਦੀਆਂ ਗੱਲਾਂ ’ਚ ਨਾ ਆਉਂਦੇ ਹੋਏ ਚੱਲ ਪਏ। ਅੱਗੇ ਝਾੜ ਸਾਹਿਬ ਇਨ੍ਹਾਂ ਨੂੰ ਕੋਈ ਨਾ ਮਿਲਿਆ। ਚੰਨਣ ਸਿੰਘ ਸਵਾਰ ਤਾਂ ਮੁੜ ਪਿਆ ਬਾਕੀ ਤਿੰਨੇ ਸਵਾਰ ਗ਼ਦਰੀਆਂ ਦੀ ਤਲਾਸ਼ ਕਰਦੇ ਪੁਲਿਸ ਨੇ ਗ੍ਰਿਫਤਾਰ ਕਰ ਲਏ। ਇਨ੍ਹਾਂ ਤਿੰਨਾਂ ਨੂੰ ਗੈਰ ਹਾਜ਼ਰੀ ਵਿਚ ਕੋਰਟ ਮਾਰਚ ਦੀਆਂ ਸਜ਼ਾਵਾਂ ਹੋ ਗਈਆਂ ਸਨ।
ਇਸ ਰਸਾਲੇ ਵਿਚ ਦੂਜੀ ਤੁਰਪ ਵਿਚ ਤਹਿਸੀਲ ਅਜਨਾਲਾ ਦੇ ਪਿੰਡ ਮਾਦੋਕੇ ਬਰਾੜ ਦਾ ਬਲਵੰਤ ਸਿੰਘ ਜੋ ਸਿੰਘਾਈ ਤੋਂ ਆਇਆ ਹੋਇਆ ਸੀ, ਭਰਤੀ ਹੋਇਆ। ਉਸ ਦੀ ਭਾਈ ਪ੍ਰੇਮ ਸਿੰਘ ਨਾਲ ਜਾਣ ਪਛਾਣ ਸੀ। ਭਾਈ ਲਛਮਣ ਸਿੰਘ ਚੂਸਲੇਵੜ ਸਿਆਣਾ ਦਫੇਦਾਰ ਸੀ। ਉਸ ਨੇ ਪ੍ਰੇਮ ਸਿੰਘ ਨੂੰ ਖ਼ਬਰਦਾਰ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਕਿਤੇ ਮਾਦੋਕੇ ਬਰਾੜ ਵਾਲੇ ਫੌਜੀਆਂ ਦੇ ਬਹਿਕਾਵੇ ਵਿਚ ਨਾ ਆਏ। ਪ੍ਰੇਮ ਸਿੰਘ ਨੇ ਇਸ ਹਦਾਇਤ ਵਲ ਕੋਈ ਧਿਆਨ ਨਾ ਦਿੰਦਿਆ, ਸਗੋਂ ਤੁਰਪ ਦੇ ਇਨ੍ਹਾਂ ਦੋਨਾਂ ਗਰੁੱਪਾਂ ਦੀਆਂ ਅੱਡ ਅੱਡ ਮੀਟਿੰਗਾਂ ਕਰਾਉਣ ਲੱਗ ਪਿਆ। ਦਫੇਦਾਰ ਲਛਮਣ ਸਿੰਘ ਦੀ ਗੱਲ ਬਿਲਕੁਲ ਠੀਕ ਸਾਬਿਤ ਹੋਈ ਜਦੋਂ ਇਨ੍ਹਾਂ ਵਿਚੋਂ ਹੀ ਕਿਰਪਾਲ ਸਿੰਘ ਗ਼ਦਰ ਪਾਰਟੀ ਦਾ ਸਾਰਾ ਭੇਦ ਅਧਿਕਾਰੀਆਂ ਨੂੰ ਦਿੰਦਾ ਰਿਹਾ। ਸਰਕਾਰੀ ਗਵਾਹ ਬਣ ਕੇ ਲਹਿਰ ਦਾ ਨੁਕਸਾਨ ਕਰਾਉਣ ਵਾਲਾ ਉਹ ਵੱਡਾ ਗੱਦਾਰ ਸੀ। ਮੀਆਂ ਮੀਰ ਛਾਉਣੀ ਦੇ ਉਹ ਸਵਾਰ, ਜਿਹੜੇ ਜੰਗ ਵਿਚ ਭੇਜ ਦਿੱਤੇ ਗਏ ਸਨ ਉਨ੍ਹਾਂ ਵਿਚੋਂ 18 ਦਾ ਜੰਗ ਤੋਂ ਵਾਪਸ ਮੰਗਵਾ ਕੇ ਡਿਗਸ਼ਈ (ਹਿਮਾਚਲ ਪ੍ਰਦੇਸ਼) ਵਿਚ ਕੋਰਟ ਮਾਰਸ਼ਲ ਕੀਤਾ ਗਿਆ ਸੀ। ਬਲਵੰਤ ਸਿੰਘ ਤੇ ਉਸ ਦੇ ਨਾਲ ਦੇ ਦੂਜੇ ਬਰਾੜ ਸਵਾਰ ਸਰਕਾਰੀ ਗਵਾਹ ਬਣ ਕੇ ਆਪ ਤਾਂ ਬਚ ਗਏ ਪ੍ਰੰਤੂ ਉਨ੍ਹਾਂ ਦੀਆਂ ਗਵਾਹੀਆਂ ਨੇ 12 ਸਵਾਰਾਂ ਨੂੰ ਫਾਂਸੀ ਲੁਆ ਦਿੱਤਾ ਸੀ। ਜਦੋਂ ਕਿ ਢੋਟੀਆਂ ਦੇ ਸ. ਬਿਸ਼ਨ ਸਿੰਘ, ਬਿਸ਼ਨ ਸਿੰਘ ਦੂਜਾ, ਸ. ਨੱਥਾ ਸਿੰਘ ਤੇ ਸ. ਕੇਹਰ ਸਿੰਘ, ਢੰਡ ਕਸੇਲ ਦੇ ਸ. ਚੰਨਣ ਸਿੰਘ, ਸ. ਨੰਦ ਸਿੰਘ ਰਾਏ ਕਾ ਬੁਰਜ ਚਾਰਾਂ ਦੀ ਫਾਂਸੀ ਦੀ ਸਜ਼ਾ ਬਦਲ ਕੇ ਕਾਲੇਪਾਣੀ ਉਮਰ ਕੈਦ ਵਿਚ ਬਦਲ ਦਿੱਤੀ ਗਈ ਸੀ। ਸਵਾਰ ਸੁੱਚਾ ਸਿੰਘ ਚੋਹਲਾ ਸਾਹਿਬ ਤੇ ਭਾਈ ਮਹਾਰਾਜ ਸਿੰਘ ਨੂੰ ਲਾਹੌਰ ਸਪਲੀਮੈਂਟ ਸਾਜਿਸ਼ ਕੇਸ ਵਿਚ ਉਮਰ ਕੈਦ ਤੇ ਜਲਾਵਤਨੀ ਦੀ ਸਜ਼ਾ ਦਿੱਤੀ ਗਈ ਸੀ। ਭਾਈ ਕੇਹਰ ਸਿੰਘ ਸਵਾਰ ਸਜ਼ਾ ਭੁਗਤਣ ਸਮੇਂ ਜੇਲ੍ਹ ਦੀਆਂ ਤੰਗੀਆਂ ਤੇ ਮੁਸ਼ਕੱਤਾਂ ਕਾਰਨ ਸ਼ਹੀਦ ਹੋ ਗਏ ਸਨ। ਇਸ ਜੇਲ੍ਹ ਵਿੱਚ ਭਾਈ ਕੇਹਰ ਸਿੰਘ ਦੀ ਅੱਖੀਂ ਦੇਖੀ ਸ਼ਹਾਦਤ ਬਾਰੇ ਜੈਦੇਵ ਕਪੂਰ ਵੱਲੋਂ ਲਿਖੀ ਇਹ ਦੁਰਲੱਭ ਪ੍ਰਮਾਣਿਕ ਰਚਨਾ ਜੋ ਜਨਵਰੀ 1968 ਪੰਚ ਜਨ ਦੇ ਕਰਾਂਤੀ ਅੰਕ ਵਿਚੋਂ ਲਈ ਹੈ:
ਲਾਹੌਰ ਸਾਜਿਸ਼ ਕੇਸ ਦੇ ਮੁਕੱਦਮੇ ’ਚ ਕੈਦ ਹੋ ਕੇ ਪੰਜਾਬ ਅਤੇ ਮਦਰਾਸ ਦੀਆਂ ਜੇਲ੍ਹਾਂ ’ਚ ਘੁੰਮਦਾ ਹੋਇਆ ਮਈ 1931 ਵਿੱਚ ਇੱਕ ਦਿਨ ਵੈਲੋਰ ਸੈਂਟਰਲ ਜੇਲ੍ਹ ਦੇ ਫਾਟਕ ’ਤੇ ਪਹੁੰਚਿਆ। ਪੈਰਾਂ ਵਿੱਚ ਪਈਆਂ ਹੋਈਆਂ ਲੋਹੇ ਦੀਆਂ ਮੋਟੀਆਂ-ਮੋਟੀਆਂ ਬੇੜੀਆਂ ਛਣਕ ਰਹੀਆਂ ਸਨ। ਪਿੱਠ ਦੇ ਪਿੱਛੇ ਹੱਥਾਂ ਨੂੰ ਪਾਈਆਂ ਹੋਈਆਂ ਹੱਥਕੜੀਆਂ ਦੇ ਕਾਰਨ ਛਾਤੀ ਮਾਣ ਨਾਲ ਫੁੱਲ ਕੇ ਤਣ ਗਈ ਸੀ। ਚਾਲ ਵਿੱਚ ਮੜ੍ਹਕ ਅਤੇ ਆਕੜ ਪਹਿਲਾਂ ਵਰਗੀ ਹੀ ਸੀ, ਪ੍ਰੰਤੂ ਇਸ ਦਿਨ ਚਾਲ ਕੁਝ ਹੋਰ ਵੀ ਮੜ੍ਹਕ ਵਾਲੀ ਹੋ ਗਈ ਸੀ। ਮੇਰੇ ਸੱਜੇ-ਖੱਬੇ, ਅੱਗੇ-ਪਿੱਛੇ ਇੱਕ ਦਰਜਨ ਸਿਪਾਹੀ ਬੰਦੂਕਾਂ ’ਤੇ ਸੰਗੀਨਾਂ ਚੜ੍ਹਾ ਕੇ ਤੁਰ ਰਹੇ ਸਨ ਅਤੇ ਮੈਂ ਇਸ ਸਨਮਾਨ ਤੋਂ ਖੀਵਾ ਹੋ, ਮਾਣ ਨਾਲ ਅੱਖਾਂ ਟੇਢੀਆਂ ਕਰੀ ਤੁਰ ਰਿਹਾ ਸੀ। ਜੇਲ੍ਹ ਦੇ ਫਾਟਕ ’ਤੇ ਮੈਨੂੰ ਦੇਖਣ ਲਈ ਜਮਾਂਦਾਰਾਂ, ਨੰਬਰਦਾਰਾਂ ਅਤੇ ਕੈਦੀਆਂ ਦੀ ਇੱਕ ਵੱਡੀ ਭੀੜ ਜਮ੍ਹਾ ਸੀ। ਉਹ ਮੇਰੇ ਵੱਲ ਦੇਖ ਰਹੇ ਸਨ ਅਤੇ ਮੈਂ ਉਨ੍ਹਾਂ ਨੂੰ ਨਜ਼ਰਾਂ ਨਾਲ ਪੜ੍ਹਦਿਆਂ ਦੇਖ ਰਿਹਾ ਸੀ। ਫਾਟਕ ਖੁੱਲ੍ਹਿਆ ਮੈਂ ਅੰਦਰ ਵਧਿਆ ਅਤੇ ਫਾਟਕ ਫਿਰ ਤੋਂ ਬੰਦ ਹੋ ਗਿਆ।
ਲੋਹੇ ਦੀਆਂ ਸਲਾਖਾਂ ਪਿੱਛੇ :- ਅੰਗਰੇਜ਼ ਜੇਲ੍ਹਰ ਇੱਕ ਛੋਟਾ ਜਿਹਾ ਡੰਡਾ ਲਈ ਵਾਰ-ਵਾਰ ਉਸ ਨੂੰ ਹਵਾ ਵਿੱਚ ਘੁੰਮਾ ਰਿਹਾ ਸੀ। ਅੰਗਰੇਜ਼ ਡਿਪਟੀ ਜੇਲ੍ਹਰ ਬੜੇ ਰੋਹਬ ਨਾਲ ਹੈਟ ਲਾਹ ਕੇ ਮੈਨੂੰ ਆਪਣੀ ਮੇਜ਼ ਦੇ ਮੋਹਰੇ ਆ ਕੇ ਸਿੱਧਾ ਖੜਾ ਹੋਣ ਲਈ ਕਹਿ ਰਿਹਾ ਸੀ। ਆਲੇ-ਦੁਆਲੇ ਜਮਾਂਦਾਰ ਅਤੇ ਨੰਬਰਦਾਰ ਡਰੇ ਖੜੇ ਸਨ। ਜਿਵੇਂ ਸੋਚ ਰਹੇ ਹੋਣ ਕਿ ਦੇਖੋ ਹੁਣ ਇਹ ਬਛੇਰਾ ਕੀ ਕਰਦਾ ਹੈ।
ਅੰਗਰੇਜ਼ ਜੇਲ੍ਹਰ ਨੂੰ ਚੁਣੌਤੀ :- ਨਾਲ ਆਏ ਹੋਏ ਸਿਪਾਹੀਆਂ ਨੇ ਹੱਥਕੜੀਆਂ ਖੋਲ੍ਹ ਦਿੱਤੀਆਂ। ਹੁਣ ਮੇਰੇ ਹੱਥ ਅਜ਼ਾਦ ਸਨ। ਬੇੜੀਆਂ ਅਜੇ ਪੈਰਾਂ ਨੂੰ ਸ਼ਿੰਗਾਰ ਰਹੀਆਂ ਸਨ। ਖਾਮੋਸ਼ ਖੜਾ ਮੈਂ ਸੋਚ ਰਿਹਾ ਸੀ, ਦੇਖੋ ਅਗਲੇ ਪਲ ਕਿਸ ਤਰ੍ਹਾਂ ਦੇ ਆਉਂਦੇ ਹਨ? ਅਤੇ ਮੇਜ਼ ਦੇ ਪਿੱਛੇ ਖੜਾ ਹੋਇਆ ਜੇਲ੍ਹਰ ਆਪਣੀਆਂ ਛੋਟੀਆਂ-ਛੋਟੀਆਂ ਮੁੱਛਾਂ ਮਰੋੜ ਰਿਹਾ ਸੀ। ਤੁਰੰਤ ਮੈਨੂੰ ਵੀ ਰੋਹ ਆ ਗਿਆ ਅਤੇ ਸ਼ਰਾਰਤ ਸੁੱਝ ਗਈ। ਮੇਰੀਆਂ ਮੁੱਛਾਂ ਉਸ ਜੇਲ੍ਹਰ ਦੇ ਮੁਕਾਬਲੇ ਕੁਝ ਵੱਡੀਆਂ ਤੇ ਤਿੱਖੀਆਂ ਵੀ ਸਨ। ਮੇਰਾ ਹੱਥ ਵੀ ਮੁੱਛਾਂ ’ਤੇ ਪਹੁੰਚ ਗਿਆ ਅਤੇ ਜਵਾਬੀ ਅੰਦਾਜ਼ ਵਿੱਚ ਮੈਂ ਵੀ ਮੁੱਛਾਂ ਨੂੰ ਤਾਅ ਦੇਣ ਲੱਗਾ।
ਜੇਲ੍ਹਰ ਤੁਰੰਤ ਸਮਝ ਗਿਆ ਕਿ ਕਿਸ ਬਲਾ ਨਾਲ ਵਾਹ ਪਿਆ ਹੈ ਅਤੇ ਉਹ ਆਪਣੇ ਦਫ਼ਤਰ ਦੇ ਅੰਦਰ ਵੜ ਗਿਆ। ਡਿਪਟੀ ਜੇਲ੍ਹਰ ਫੌਜ ’ਚੋਂ ਕੱਢਿਆ ਹੋਇਆ ਅੰਗਰੇਜ਼ ਸਰਜੈਂਟ ਇਸ ਹਲਕੇ ਇਸ਼ਾਰੇ ਨੂੰ ਕਿਵੇਂ ਸਮਝ ਸਕਦਾ? ਉਸ ਨੇ ਚੀਕ ਕੇ ਕਿਹਾ, ‘‘ਸਿੱਧਾ ਖੜਾ ਹੋ।’’ ਮੈਂ ਹੋਰ ਵੀ ਸਿੱਧਾ ਹੋ, ਛਾਤੀ ਤਾਣ ਕੇ ਖੜਾ ਹੋ ਗਿਆ, ਪ੍ਰੰਤੂ ਹੱਥ ਮੇਰਾ ਮੁੱਛਾਂ ਦੇ ਉ¤ਪਰ ਹੀ ਸੀ। ਕੁਝ ਦੇਰ ਅਸੀਂ ਦੋਵੇਂ ਭਾਰਤੀ ਅਤੇ ਅੰਗਰੇਜ਼ ਜਵਾਨ ਇੱਕ ਦੂਜੇ ਨੂੰ ਆਹਮਣੇ ਸਾਹਮਣੇ ਤਾੜਦੇ ਰਹੇ ਅਤੇ ਫਿਰ ਪਤਾ ਨਹੀਂ ਕੀ ਸਮਝ ਕੇ ਉਹ ਅੰਗਰੇਜ਼ ਜਵਾਨ ਜੇਲ੍ਹ ਦੇ ਅੰਦਰ ਵੜ ਗਿਆ। ਇੱਕ ਦਿਨ ਜਦ ਆਪਣੇ ਅੰਦਰ ਦੀ ਉਤਸੁਕਤਾ ਅਤੇ ਕਾਹਲ ਨੂੰ ਆਪਣੇ ਅੰਦਰ ਦਬਾਅ ਨਾ ਸਕਿਆ ਤਾਂ ਮਲਕ ਦੇਣੀਂ ਜੇਲ੍ਹ ਦੇ ਦਫਤਰ ਤੋਂ ਮੈਂ ਵੱਡੇ ਭਰਾ ਦੇ ਮੁਕੱਦਮੇ ਦੇ ਫੈਸਲੇ ਦੇ ਕਾਗਜ਼ ਚੋਰੀ ਕਰ ਲਏ। ਰਾਤ ਦੇ ਸੰਨਾਟੇ ਵਿੱਚ ਮੈਂ ਉਨ੍ਹਾਂ ਨੂੰ ਪੜਿਆ। ਉਹ ਕਾਗਜ਼ ਦੇ ਕੁਝ ਵਰਕੇ ਕੀ ਸਨ? ਗ਼ਦਰ ਪਾਰਟੀ ਵੱਲੋਂ 1914-15 ਵਿੱਚ ਸੈਨਿਕ ਕ੍ਰਾਂਤੀ ਦੀ ਵੱਡੀ ਯੋਜਨਾ ਦਾ ਇਕ ਮਹੱਤਵਪੂਰਨ ਕਾਂਡ। ਅਜਿਹਾ ਕਾਂਡ ਜਿਸ ਨੂੰ ਹੁਣ ਤੱਕ ਕੋਈ ਕਲਮ ਕਾਗਜ਼ ’ਤੇ ਲਿਖ ਨਹੀਂ ਸਕੀ।
ਗ਼ਦਰ ਦਾ ਸੱਦਾ :- 2 ਜੂਨ, 1913 ਭਾਰਤੀ ਸੁਤੰਤਤਰਾ ਸੰਗਰਾਮ ਦੇ ਇਤਿਹਾਸ ਦਾ ਇੱਕ ਸੁਨਹਿਰੀ ਦਿਹਾੜਾ ਹੈ। ਇੱਕ ਦਿਨ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ’ਚ ਸਾਨਫਰਾਂਸਿਸਕੋ (ਅਮਰੀਕਾ) ’ਚ ਗ਼ਦਰ ਪਾਰਟੀ ਦੀ ਸਥਾਪਨਾ ਹੋਈ। ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ, ਹਰਨਾਮ ਸਿੰਘ, ਡਾਕਟਰ ਮਥਰਾ ਸਿੰਘ ਵਰਗੇ ਵੀਰਾਂ ਨੇ ਆਪਣਾ ਜੀਵਨ ਅਤੇ ਜਵਾਨੀ ਇਸ ਪਾਰਟੀ ਵੱਲੋਂ ਆਰੰਭੇ ਕ੍ਰਾਂਤੀਕਾਰੀ ਅੰਦੋਲਨ ਨੂੰ ਸਮਰਪਿਤ ਕੀਤੀ। ਸ਼ਹੀਦਾਂ ਦਾ ਲਹੂ ਇਨਕਲਾਬ ਦੀ ਅੱਗ ਲਈ ਭਾਂਬੜ ਭੜਕਾਉਣ ਵਾਲਾ ਤੇਲ ਬਣ ਗਿਆ। ਅੱਗ ਤੇਜ਼ ਹੋਈ। ਅੱਗ ਫੈਲੀ, ਫੌਜ ਦੇ ਸਿਪਾਹੀ ਕ੍ਰਾਂਤੀ ਦੇ ਇਸ ਮਹਾਨ ਅਨੁਸ਼ਠਾਨ ’ਚ ਆਪਣੀ ਭੂਮਿਕਾ ਅਦਾ ਕਰਨ ਲਈ ਅੱਗੇ ਆਏ। ਮੇਰਠ, ਫਿਰੋਜ਼ਪੁਰ ਅਤੇ ਮੀਆਂਮੀਰ ਦੇ ਬਹਾਦਰ ਰਸਾਲੇ, ਫਰੰਟੀਅਰ ਕਾਂਸਟੇਬਲਰੀ ਦੇ ਤੇਜ਼ ਤਰਾਰ ਘੋੜ ਸਵਾਰ, ਫਿਰੋਜ਼ਪੁਰ ਛਾਉਣੀ ਦੇ ਸੂਰਮੇ ਸਿਪਾਹੀ ਸਾਰੇ ਇਸ ਮਹਾਂਯੱਗ ਵਿੱਚ ਆਪਣਾ ਜੀਵਨ ਕੁਰਬਾਨ ਕਰਨ ਲਈ ਅੱਗੇ ਤੋਂ ਅੱਗੇ ਸਨ। ਤੈਅ ਹੋਇਆ ਕਿ 21 ਫਰਵਰੀ 1915 ਦੇ ਦਿਨ ਸੈਨਿਕ ਕ੍ਰਾਂਤੀ ਆਰੰਭ ਹੋ ਜਾਵੇਗੀ। ਦਾਦਾ ਰਾਸ ਬਿਹਾਰੀ ਇਸ ਸੰਪੂਰਨ ਕ੍ਰਾਂਤੀ ਦਾ ਪ੍ਰਬੰਧ, ਸੰਗਠਨ ਅਤੇ ਢੰਗ-ਤਰੀਕੇ ਦੀ ਅਗਵਾਈ ਕਰ ਰਹੇ ਹਨ। ਦੇਸ਼ ’ਚ ਚਾਰੇ ਪਾਸੇ ਇੱਕ ਨਵੀਂ ਆਸ਼ਾ ਅਤੇ ਉਮੰਗ ਦਾ ਵਾਤਾਵਰਣ ਛਾ ਗਿਆ ਸੀ। ਸਾਰੇ ਪਾਸਿਆਂ ਤੋਂ ਗ਼ਦਰ ਦੀ ਗੂੰਜ ਉ¤ਠੀ ਸੀ:
‘ਉ¤ਠੋ ਹਿੰਦੂ, ਮੋਮਿਨੋਂ ਤੇ ਸਿੱਖ ਸੂਰਮੇ!
ਕੁੱਟ ਕੇ ਬਣਾਓ ਗੋਰਿਆਂ ਦੇ ਚੂਰਮੇ।
ਫੜ ਲਓ ਛਿਤਾਬੀ ਹਥੀਂ ਤੇਗਾਂ ਨੰਗੀਆਂ,
ਖਾ ਲਿਆ ਮੁਲਕ ਲੁੱਟ ਕੇ ਫਰੰਗੀਆਂ।
ਕਰਤਾਰ ਸਿੰਘ ਸਰਾਭਾ ਦੇ ਸੰਪਰਕ ’ਚ :- ਸਰਦਾਰ ਕੇਹਰ ਸਿੰਘ ਉਨ੍ਹਾਂ ਦਿਨਾਂ ’ਚ ਫਰੰਟੀਅਰ ਕਾਂਸਟੇਬਲਰੀ ਦੇ ਘੋੜ ਸਵਾਰ ਰਸਾਲੇ ’ਚ ਸੀ। ਇਨ੍ਹਾਂ ਦੀਆਂ ਰਗਾਂ ਵਿੱਚ ਵੀ ਗਰਮ ਲਹੂ ਸੀ ਅਤੇ ਲਹੂ ਦੀ ਹਰਕਤ ਵੀ ਤੇਜ਼ ਸੀ। ਦੇਸ਼ ਨੂੰ ਆਜ਼ਾਦ ਕਰਨ ਦੀ ਇੱਛਾ ਇਨ੍ਹਾਂ ਨੂੰ ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਪਾਰਟੀ ਦੇ ਨੇੜੇ ਲੈ ਆਈ। ਇਨ੍ਹਾਂ ਨੇ ਅਤੇ ਸਾਥੀ ਸਵਾਰਾਂ ਨੇ, ਸਭ ਨੇ ਸਹੁੰ ਖਾਧੀ ਕਿ ‘‘ਅਸੀਂ ਹੁਣ ਤੱਕ ਅੰਗਰੇਜ਼ੀ ਸਾਮਰਾਜ ਦੀ ਰੱਖਿਆ ਅਤੇ ਵਿਸਥਾਰ ਲਈ ਲੜਦੇ ਰਹੇ, ਪਰ ਹੁਣ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜਾਂਗੇ!’’
ਕ੍ਰਾਂਤੀ ਦੇ ਰਸਤੇ ’ਤੇ :- ਏਧਰ ਦੇਸ਼ ਦੀ ਆਜ਼ਾਦੀ ਲਈ ਤਾਂਘਦੇ ਸੈਨਿਕ ਆਪਣੀਆਂ ਤਿਆਰੀਆਂ ਕਰ ਰਹੇ ਸਨ। ਕੌਣ ਬਿਗਲ ਵਜਾਏਗਾ, ਕਿਵੇਂ ਸੈਨਾ ਦੇ ਸਭ ਅੰਗਰੇਜ਼ ਅਤੇ ਉਨ੍ਹਾਂ ਦੇ ਹਮਾਇਤੀ ਹਿੰਦੋਸਤਾਨੀ ਅਫਸਰ ਇਕੱਠੇ ਬੰਨ੍ਹ ਕੇ ਬੈਰਕਾਂ ’ਚ ਬੰਦ ਕਰ ਦਿੱਤੇ ਜਾਣਗੇ। ਕਿਵੇਂ ਅਸਲ੍ਹਾਖਾਨੇ ’ਤੇ ਆਪਣਾ ਅਧਿਕਾਰ ਕੀਤਾ ਜਾਵੇਗਾ। ਕਿਹੜੀ ਪਲਟਣ ਜਾਂ ਰਸਾਲਾ, ਕਿੱਥੋਂ ਚੱਲ ਕੇ ਕਿਸ ਪਲਟਣ ਅਤੇ ਰਸਾਲੇ ਨਾਲ ਮਿਲੇਗਾ ਅਤੇ ਫਿਰ ਸਾਰੇ ਮਿਲ ਕੇ ਕਿਧਰ ਹਮਲਾ ਕਰਨਗੇ ਆਦਿ। ਅੰਗਰੇਜ਼ਾਂ ਦੀ ਸਾਰੀ ਸ਼ਕਤੀ ਅਤੇ ਸਾਧਨ ਜਰਮਨੀ ਵਿਰੁੱਧ ਲੜਾਈ ’ਚ ਲੱਗੀ ਹੋਵੇਗੀ। ਭਾਵ ਭਾਰਤੀ ਕ੍ਰਾਂਤੀਕਾਰੀਆਂ ਲਈ ਅਜ਼ਾਦੀ ਦੀ ਲੜਾਈ ਆਰੰਭਣ ਦਾ ਮੌਕਾ ਅੱਜ ਹੈ ਅਤੇ ਹੁਣੇ ਹੀ। ਇਸ ਪ੍ਰਕਾਰ ਦੀਆਂ ਭਾਵਨਾਵਾਂ ਦੇਸ਼ ਦੇ ਲੋਕਾਂ ਨੂੰ ਉਕਸਾ ਰਹੀਆਂ ਸਨ। ਓਧਰ ਇੱਕ ਸਰਕਾਰੀ ਮੁਖਬਰ ਪਾਰਟੀ ਦੇ ਅੰਦਰ ਵੜ ਕੇ ਸਾਰੀ ਜਾਣਕਾਰੀ ਉ¤ਚੇ ਅਫਸਰਾਂ ਨੂੰ ਦੇ ਰਿਹਾ ਸੀ।
15 ਨੂੰ ਫਾਂਸੀ, 5 ਉਮਰ ਕੈਦ :- ਅੰਗਰੇਜ਼ ਅਫਸਰ ਚੌਕੰਨੇ ਹੋ ਗਏ, ਜਿਨ੍ਹਾਂ ਪਲਟਣਾਂ ਅਤੇ ਰਿਸਾਲਿਆਂ ’ਤੇ ਥੋੜ੍ਹਾ ਬਹੁਤਾ ਸ਼ੱਕ ਹੋਇਆ, ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਦੂਰ-ਦੂਰ ਦੇ ਸਥਾਨਾਂ ’ਤੇ ਭੇਜ ਦਿੱਤਾ ਗਿਆ। ਫਰੰਟੀਅਰ ਕਾਂਸਟੇਬਲਰੀ ਦਾ ਰਿਸਾਲਾ ਦੂਰ ਦੇਸ਼ ਈਰਾਨ ’ਚ ਆਵਾਜ਼ ਨਾਂਅ ਦੇ ਸਥਾਨ ’ਤੇ ਭੇਜ ਦਿੱਤਾ ਗਿਆ। ਉ¤ਥੇ ਇੱਕ ਦਿਨ ਪਰੇਡ ’ਚ 21 ਜਵਾਨਾਂ ਨੂੰ ਗ੍ਰਿਫਤਾਰ ਕਰਕੇ ਫੌਜੀ ਅਦਾਲਤ ਦੇ ਸਾਹਮਣੇ ਮੁਕੱਦਮਾ ਚਲਾਉਣ ਲਈ ਪੰਜਾਬ ਦੀਆਂ ਪਹਾੜੀਆਂ ’ਚ ਸਥਿਤ ਡਗਸ਼ਾਈ ਸਥਾਨ ਨੂੰ ਭੇਜਿਆ ਗਿਆ। ਇੱਥੇ ਪਹੁੰਚਦੇ ਹੀ ਇੱਕ ਦਿਨ ’ਚ ਹੀ ਫੌਜੀ ਅਦਾਲਤ ਨੇ ਫੈਸਲਾ ਸੁਣਾ ਦਿੱਤਾ। 21 ਜਵਾਨਾਂ ’ਚੋਂ 20 ਨੂੰ ਫਾਂਸੀ ਅਤੇ ਇੱਕ ਨੂੰ ਉਮਰ ਕੈਦ ਦੀ ਸਜ਼ਾ ਮਿਲੀ। ਬਾਅਦ ’ਚ ਮੁੜ ਵਿਚਾਰ ਕਰਕੇ (੍ਰਵਿਸਿੋਿਨ) ਮੌਜੂਦਾ ਸੈਨਾ ਅਧਿਕਾਰੀ ਨੇ 15 ਜਵਾਨਾਂ ਨੂੰ ਫਾਂਸੀ, 5 ਨੂੰ ਉਮਰ ਕੈਦ, ਇੱਕ ਨੂੰ ਦਸ ਸਾਲ ਲਈ ਸਖਤ ਕੈਦ ਦੀ ਸਜ਼ਾ ਕਾਇਮ ਰੱਖੀ। ਇਨ੍ਹਾਂ ਪੰਜਾਂ ’ਚੋਂ ਇੱਕ ਸੀ ਸਰਦਾਰ ਕੇਹਰ ਸਿੰਘ।
ਦੇਸ਼ ਨਿਕਾਲਾ! ਉਹ ਬੇਪਛਾਣ ਸ਼ਹੀਦ :- ਅੰਗਰੇਜ਼ ਹਕੂਮਤ ਨੂੰ ਇਹ ਵੀ ਬਰਦਾਸ਼ਤ ਨਹੀਂ ਸੀ ਕਿ ਸਰਦਾਰ ਕੇਹਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਆਪਣੇ ਦੇਸ਼ ਵਿੱਚ ਹੀ ਰਹਿਣ। ਇੱਕ ਦਿਨ ਪੈਰਾਂ ’ਚ ਬੇੜੀਆਂ ਪਾ ਕੇ ਹੱਥ-ਪੈਰ ਬੰਨ੍ਹ ਕੇ ਇਨ੍ਹਾਂ ਨੂੰ ਜਹਾਜ਼ ’ਚ ਬਿਠਾ ਕੇ ਦੂਰ ਅੰਡੇਮਾਨ ਦੀਪ ਦੀ ਸੈਂਟਰਲ ਜੇਲ੍ਹ ’ਚ ਭੇਜ ਦਿੱਤਾ ਗਿਆ। ਜੇਲ੍ਹ ਕੀ ਸੀ, ਜਿਉਂਦਿਆਂ ਦੀ ਕਬਰ। ਛੋਟੀਆਂ-ਛੋਟੀਆਂ ਤੰਗ ਅਤੇ ਬਦਬੂਦਾਰ ਕੋਠੜੀਆਂ ’ਚ ਦਿਨ-ਰਾਤ ਪਏ ਰਹਿਣਾ। ਕੋਹਲੂ ਦੀ ਲੱਕ ਤੋੜਵੀਂ ਮੁਸ਼ੱਕਤ। ਭੋਜਨ ਦੇ ਨਾਂਅ ’ਤੇ ਸੜੇ ਹੋਏ ਆਟੇ ਦੀਆਂ ਰੋਟੀਆਂ ਤੇ ਚਾਵਲ ਜਿਨ੍ਹਾਂ ’ਚ ਕੀੜਿਆਂ ਦੀ ਭਰਮਾਰ ਰਹਿੰਦੀ ਸੀ। ਅਫ਼ਸਰ ਦਾ ਹੁਕਮ ਨਾ ਮੰਨਣਾ ਅਪਰਾਧ ਦੀ ਸਜ਼ਾ ਸੀ, ਲੋਹੇ ਦੀ ਟਿਕਟਿਕੀ ਨਾਲ ਬੰਨ੍ਹ ਕੇ ਬੈਂਤਾਂ ਨਾਲ ਚਮੜੀ ਉਧੇੜ ਦੇਣਾ। ਹੈਰਾਨੀ ਦੀ ਗੱਲ ਨਹੀਂ ਕਿ ਭਾਈ ਰਾਮ ਰੱਖਾ ਨੇ ਭੁੱਖ ਹੜਤਾਲ ਕਰਕੇ ਪ੍ਰਾਣ ਤਿਆਗ ਦਿੱਤੇ। ਕਿੰਨੇ ਹੀ ਕ੍ਰਾਂਤੀਕਾਰੀ ਅਜਿਹੀ ਮੌਤ ਦਾ ਸ਼ਿਕਾਰ ਬਣੇ।
ਭਾਈ ਕੇਹਰ ਸਿੰਘ ਦੇ ਦੋ ਸਹਿਯੋਗੀਆਂ ਨੇ ਵੀ ਕਾਲੇਪਾਣੀ ਦੀਆਂ ਕਾਲਕੋਠੜੀਆਂ ’ਚ ਵੀਰਗਤੀ ਪ੍ਰਾਪਤ ਕੀਤੀ। ਤਿੰਨ ਜਿਹੜੇ ਜਿਉਂਦੇ ਬਚੇ ਸਨ, 1923 ’ਚ ਮਦਰਾਸ ਪ੍ਰਾਂਤ ਦੀ ਜੇਲ੍ਹ ਵਿੱਚ ਭੇਜ ਦਿੱਤੇ। ਇੱਥੋਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਇੱਕ ਹੋਰ ਸਾਥੀ ਦੇ ਜੀਵਨ ਦਾ ਦੀਵਾ ਬੁਝ ਗਿਆ। ਇੱਕ ਸਾਥੀ ਕਰਮ ਸਿੰਘ ਦਾ ਤਬਾਦਲਾ ਸੰ 1931 ਦੇ ਆਰੰਭ ਵਿਚ ਪੰਜਾਬ ਦੀ ਜੇਲ੍ਹ ਵਿੱਚ ਹੋ ਗਿਆ ਅਤੇ ਜਦੋਂ ਇਨ੍ਹਾਂ ਸਤਰਾਂ ਦਾ ਲੇਖਕ ਵੇਲੋਰ ਜੇਲ੍ਹ ’ਚ ਪਹੁੰਚਾ ਤਾਂ ਉਸ ਸਮੇਂ ਆਪਣੇ ਕੇਸ ਦੇ ਇਕੱਲੇ ਦੋਸ਼ੀ ਭਾਈ ਕੇਹਰ ਸਿੰਘ ਰਹਿ ਗਏ ਸਨ।
ਭਾਈ ਵੀ ਵਿਦਾ ਹੋ ਗਏ :- ਦੁੱਖਾਂ ਅਤੇ ਕਠਿਨਾਈਆਂ ਨਾਲ ਸਾਹਮਣਾ ਕਰਦਿਆਂ ਭਾਈ ਕੇਹਰ ਸਿੰਘ ਦੀ ਦਾਹੜੀ ਤੇ ਸਿਰ ਦੇ ਵਾਲ ਚਿੱਟੇ ਹੋ ਗਏ ਸਨ। ਮੱਥੇ ’ਤੇ ਝੁਰੜੀਆਂ ਦਾ ਜਾਲ ਵਿਛ ਗਿਆ ਸੀ। ਅੱਖਾਂ ਦੀ ਰੌਸ਼ਨੀ ਵੀ ਮੱਧਮ ਪੈ ਗਈ ਸੀ। ਸਰੀਰ ਅਨੇਕਾਂ ਰੋਗਾਂ ਅਤੇ ਦੁੱਖਾਂ ਦਾ ਘਰ ਬਣ ਗਿਆ ਸੀ, ਪ੍ਰੰਤੂ ਆਪਣੇ ਆਦਰਸ਼ਾਂ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਰਹੀ। ਇਸ ਪ੍ਰਤੀਬੱਧਤਾ ਬਾਰੇ ਸੁਣਿਆ ਕਿ ਉਹ ਸੰਨ 1932 ਵਿੱਚ ਇੱਕ ਦਿਨ ਪੰਜਾਬ ਦੀ ਜੇਲ੍ਹ ’ਚ ਭੇਜੇ ਗਏ ਅਤੇ ਫਿਰ ਸੰਨ 1935 ਵਿੱਚ ਉ¤ਥੋਂ ਚੱਲ ਕੇ ਆਪਣੇ ਅਮਰ ਸ਼ਹੀਦਾਂ ਦੀਆਂ ਪੰਕਤੀਆਂ ’ਚ ਜਾ ਬੈਠੇ। ਉਨ੍ਹਾਂ ਦਾ ਸਰੀਰ ਸਾਡੇ ’ਚੋਂ ਚਲਾ ਗਿਆ, ਪ੍ਰੰਤੂ ਉਨ੍ਹਾਂ ਦੀ ਪਾਰਟੀ ਅਮਰ ਹੈ। ਉਨ੍ਹਾਂ ਦਾ ਇਨਕਲਾਬ ਅਮਰ ਹੈ। ਜਿਸ ਲਈ ਜੀਵਨ ਬਲੀਦਾਨ ਕਰਨ ਵਾਲੇ ਸਾਡੇ ਸ਼ਹੀਦ ਅਮਰ ਹਨ।
35 ਸਾਲ ਬੀਤ ਗਏ ਹਨ। ਇਸ ਦੌਰਾਨ ਕਿੰਨੇ ਹੀ ਲੋਕ ਮਿਲੇ ਅਤੇ ਕਿੰਨੇ ਵਿਛੜ ਗਏ। ਕਿੰਨੀਆਂ ਹੀ ਯਾਦਾਂ ਵਿਸਰ ਗਈਆਂ ਪਰੰਤੂ ਕੁਝ ਅਜਿਹਾ ਵੀ ਹੈ, ਜਿਹੜਾ ਮੇਰੀਆਂ ਯਾਦਾਂ ਵਿਚ ਜਿਊਂਦਾ ਹੈ। ਭਾਈ ਕੇਹਰ ਸਿੰਘ ਉਨ੍ਹਾਂ ’ਚੋਂ ਇੱਕ ਹੈ, ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346