Welcome to Seerat.ca
Welcome to Seerat.ca

ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼ / ਕਰਤਾਰ ਸਿੰਘ ਸਰਾਭਾ

 

- ਵਰਿਆਮ ਸਿੰਘ ਸੰਧੂ

ਜੇ ਮੈਨੂੰ ਪਲੇਗ ਲੈ ਜਾਂਦੀ ਤਾਂ ਮੈਂ ਕਿਹੜੀ ਗਿਣਤੀ ਵਿੱਚ ਹੁੰਦਾ?

‘‘ਭਾਈ ਪਰਮਾਨੰਦ ਕਰਾਉਂਦਾ ਹੈ ਮੇਰੇ ਤੋਂ ਅਜਿਹੀਆਂ ਗੱਲਾਂ...’’

 

- ਭਾਈ ਪਰਮਾਨੰਦ

ਪੰਜਾਬੀਆਂ ਵਿਚੋਂ ਸੱਚਮੁੱਚ ਦਾ ਇਨਕਲਾਬੀ

 

- ਸਚਿੰਦਰ ਨਾਥ ਸਾਨਿਆਲ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

‘ਯਾਦੇਂ ਰਫ਼ਤ-ਗਾਂ’

 

- ਸ਼ਹੀਦ ਗ਼ਦਰੀ ਮਾਸਟਰ ਊਧਮ ਸਿੰਘ ਕਸੇਲ

ਜੇ ਸਰਾਭਾ ਜਿਊਂਦਾ ਰਹਿੰਦਾ ਤਾਂ....

 

- ਬਾਬਾ ਹਰਨਾਮ ਸਿੰਘ ਟੁੰਡੀਲਾਟ

ਕੌਮ ਸਿਤਾਰਾ ਕਰਤਾਰ

 

- ਮੁਣਸ਼ਾ ਸਿੰਘ ਦੁਖੀ

ਮਾਂ ਬੋਲੀ ਪੰਜਾਬੀ ਦਾ ਵੀ ਆਸ਼ਕ ਸੀ ਕਰਤਾਰ ਸਿੰਘ ਸਰਾਭਾ

 

- ਬਾਬਾ ਕਿਰਪਾ ਸਿੰਘ ਲੰਗਮਾਜ਼ਰੀ

ਆਤਮ-ਸਮਰਪਣ

 

- ਗੋਪਾਲ ਸਿੰਘ ਚੰਦਨ

‘‘ਮੈਂ ਜੋ ਵੀ ਕਹਾਂਗਾ, ਸੱਚ ਕਹਾਂਗਾ’’

 

- ਬਾਬਾ ਹਰਨਾਮ ਸਿੰਘ ਕਾਲਾ ਸੰਘਾ

ਸ਼ਹੀਦ ਸਰਾਭਾ ਦੀ ਗ਼ਦਰ ਨੂੰ ਦੇਣ

 

- ਬਾਬਾ ਸ਼ੇਰ ਸਿੰਘ ਵੇਈਂ ਪੂਈਂ

ਗ਼ਦਰ ਲਹਿਰ ਤੇ ਪ੍ਰੈਸ ਦਾ ਮਹੱਤਵ

 

- ਕਰਤਾਰ ਸਿੰਘ ਦੁੱਕੀ

ਰਣਚੰਡੀ ਦੇ ਪਰਮ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਮੇਰੇ ਰਾਜਸੀ ਜੀਵਨ ਦਾ ਮੁੱਢ

 

- ਬਾਬਾ ਕਰਮ ਸਿੰਘ ਚੀਮਾਂ

ਫਾਂਸੀ ਸਮੇਂ ਕਰਤਾਰ ਸਿੰਘ ਦੇ ਆਖਰੀ ਬਚਨ

ਸਰਾਭਾ ਤੇ ਸ਼ਹੀਦ ਕੇਹਰ ਸਿੰਘ ਢੋਟੀਆਂ

 

- ਜੈਦੇਵ ਕਪੂਰ

ਸ਼ਹੀਦ ਸਰਾਭਾ ਵਿਰੁੱਧ ਅਦਾਲਤੀ ਫੈਸਲਾ

 

- ਖੋਜ਼ ਤੇ ਆਲੇਖ: ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ

ਕੀ ਸਰਾਭੇ ਦੀ ਫਾਂਸੀ ਟਲ ਵੀ ਸਕਦੀ ਸੀ?

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਅਮਰੀਕਾ ਦਾਖਲੇ ਦੇ ਸਹੀ ਤੱਥ

 

- ਸੀਤਾ ਰਾਮ ਬਾਂਸਲ

‘ਕਾਲੇ ਪਾਣੀ’ ਦੀ ਚਸ਼ਮਦੀਦ ਗਵਾਹੀ

 

- ਵਰਿਆਮ ਸਿੰਘ ਸੰਧੂ

ਸਦੀ ਦੇ ਇਨਕਲਾਬੀ ਇਤਿਹਾਸ ਦਾ ਹਾਣੀ- ਬਾਬਾ ਭਗਤ ਸਿੰਘ ਬਿਲਗਾ

 

- ਵਰਿਆਮ ਸਿੰਘ ਸੰਧੂ

‘ਅਸਲੀ’ ਗੁਰਦਵਾਰੇ ਦੀ ਗੌਰਵ-ਗਾਥਾ

 

- ਵਰਿਆਮ ਸਿੰਘ ਸੰਧੂ

ਪੰਜਾਬੀ ਫ਼ਿਲਮਕਾਰੀ ਨੂੰ ਗੁਰਵਿੰਦਰ ਸਿੰਘ ਦਾ ਮਹਾਦਾਨ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਗਿਆਨੀ ਸੋਹਣ ਸਿੰਘ ਸੀਤਲ

 

- ਪ੍ਰੋ. ਸ਼ਮਸ਼ੇਰ ਸਿੰਘ ਸੰਧੂ

ਓਪਰਾ ਘਰ

 

- ਗੁਰਦਿਆਲ ਸਿੰਘ

ਕਹਾਣੀ ਬੈਠਕ ਟਰਾਂਟੋ ਵਲੋਂ ਸ਼ਾਨਦਾਰ ਜਨਤਕ ਕਹਾਣੀ ਦਰਬਾਰ

 

- ਉਂਕਾਰਪ੍ਰੀਤ

ਧਰਤੀਧੱਕ

 

- ਸਰਵਣ ਸਿੰਘ

ਗਣੇਸ਼

 

- ਲਵੀਨ ਕੌਰ ਗਿੱਲ

 


ਗ਼ਦਰ ਲਹਿਰ ਤੇ ਪ੍ਰੈਸ ਦਾ ਮਹੱਤਵ

- ਕਰਤਾਰ ਸਿੰਘ ਦੁੱਕੀ
 

 

ਜ਼ਿਲਾ ਲੁਧਿਆਣਾ ਦੇ ਪਿੰਡ ਲਤਾਲਾ ਦੇ ਜੰਮ ਪਲ ਕਰਤਾਰ ਸਿੰਘ ਦੁੱਕੀ ਸਾਂਨਫਰਾਂਸਿਸਕੋ ਵਿੱਚ ਗ਼ਦਰ ਅਖ਼ਬਾਰ ਛਾਪਣ ਲਈ ਲਾਲਾ ਹਰਦਿਆਲ ਦੇ ਸਹਿਯੋਗੀ ਸਨ। ਫਿਰੋਜ਼ ਸ਼ਹਿਰ ਦੇ ਸਾਕੇ ਵਿੱਚ ਸ਼ਾਮਿਲ ਹੋਣ ਕਰਕੇ ਉਨ੍ਹਾਂ ਨੂੰ ਉਮਰਕੈਦ ਦੀ ਸਜ਼ਾ ਹੋਈ। 1920 ਵਿੱਚ ਰਿਹਾਅ ਹੋ ਕੇ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ ਵਿੱਚ ਅਤੇ ਦੇਸ਼ ਭਗਤ ਸਹਾਇਕ ਕਮੇਟੀ ਦੇ ਗਠਨ ਤੋਂ ਪਿਛੋਂ ਉਹ ਸਕੱਤਰ ਦੇ ਤੌਰ ’ਤੇ ਕਿਰਤੀ-ਕਿਸਾਨ ਲਹਿਰ ਵਿੱਚ ਕੰਮ ਕਰਦੇ ਰਹੇ।

ਮੇਰਾ ਪਿੰਡ ਲਤਾਲਾ, ਥਾਣਾ ਡੇਹਲੋਂ ਹੈ। ਮੈਂ ਯਤੀਮ ਸਾਂ। 1902 ਵਿੱਚ ਲੁਧਿਆਣਾ ਮਿਸ਼ਨ ਸਕੂਲ ਤੋਂ ਮਿਡਲ ਪਾਸ ਕੀਤਾ। 1902 ਵਿਚ ਪਿਤਾ ਜੀ ਗੁਜ਼ਰ ਗਏ। ਰਸਾਲਾ ਨੰਬਰ 20 ਵਿਚ ਭਰਤੀ ਹੋਇਆਂ। ਰਾਇਲ ਚੁਕਨ ਹਾਰਸ, ਬੁਲਾਰਮ, ਹੈਦਰਾਬਾਦ ਵਿੱਚ 1908 ਵਿੱਚ ਮੈਂ ਭਰਤੀ ਹੋ ਗਿਆ ਸੀ। ਉਸ ਰਸਾਲੇ ਵਿਚੋਂ ਅਸਤੀਫ਼ਾ ਦੇ ਕੇ ਬਹੁਤ ਸਾਰੇ ਸਵਾਰ ਅਮਰੀਕਾ ਚਲੇ ਗਏ। 1907 ਵਿੱਚ ਮੈਂ ਵੀ ਸਾਨਫਰਾਂਸਿਸਕੋ ਗਿਆ। ਅਸੀਂ ਅੱਠ ਆਦਮੀ ਮਦਰਾਸੋਂ ਜਹਾਜ਼ ਚੜ੍ਹਕੇ ਗਏ ਸਾਂ।
ਅੰਗਰੇਜ਼ੀ ਪ੍ਰਾਪੇਗੰਡਾ ਸੀ ਕਿ ਜੋ ਅਮਰੀਕਾ ਜਾਏਗਾ ਉਸਨੂੰ ਪੰਜ ਸੌ ਰੁਪੇ ਜੁਰਮਾਨਾ ਤੇ ਤਿੰਨ ਮਹੀਨੇ ਕੈਦ ਹੋਵੇਗੀ।
ਬੀਨਾਂਵਾਲਾ ਦਾ ਇਕ ਸਿੱਖ ਪੰਜਾਬੀ ਅਮਰੀਕਾ ਗਿਆ ਜਿਸ ਨੂੰ ਇਕ ਅਮਰੀਕਨ ਆਪਣਾ ਕਾਰੋਬਾਰ ਚਮਕਾਉਣ ਵਾਸਤੇ ਨਾਲ ਲੈ ਗਿਆ। ਉਹ ਸ਼ੰਘਾਈਓਂ ਗਿਆ ਸੀ। ਉਸ ਨੇ ਉਥੇ ਬਹੁਤ ਰੁਪਇਆ ਕਮਾਇਆ ਤੇ ਆਪਣੇ ਦੋਸਤਾਂ ਨੂੰ ਜੋ ਸ਼ੰਘਾਈ ਫੌਜ ਵਿਚ ਸਨ, ਉਥੇ ਸੱਦਿਆ। ਫੇਰ ਲੋਕ ਆਪ ਜਾਣੇ ਸ਼ੁਰੂ ਹੋਏ। ਅਮਪਲਾਇਮਿੰਟ ਐਕਸਚੇਂਜ ਦੇ ਰਾਹੀਂ ਅਸੀਂ ਕੰਮ ਲੱਭਣ ਲੱਗੇ। ਸਾਲ ਭਰ ਬੇਕਾਰ ਰਹੇ।
ਭਾਈ ਪਰਮਾਨੰਦ ਜਲਾਵਤਨ ਹੋ ਕੇ ਅਮਰੀਕਾ ਬਾਬੇ ਵਸਾਖਾ ਸਿੰਘ, ਸੰਤੋਖ ਸਿੰਘ, ਜਵਾਲਾ ਸਿੰਘ ਪਾਸ ਹੌਲਟਵਿਲ ਜਾ ਕੇ ਰਹੇ। ਭਾਈ ਪਰਮਾਨੰਦ ਨੇ ਮੁਲਕ ਦੀ ਅਜ਼ਾਦੀ ਵਾਸਤੇ ਪਰੇਰਿਆ। ਹੌਲਟਵਿਲ ਦੇ ਉਦਾਲੇ ਲੋਕਾਂ ਦੇ ਖ਼ਿਆਲ ਕੁਝ ਬਦਲ ਗਏ। ਭਾਈ ਜੀ 1907 ਤੋਂ 1910 ਤੱਕ ਉਥੇ ਰਹੇ। ਬਾਬਾ ਜਵਾਲਾ ਸਿੰਘ ਜੀ ਨੇ ਚਾਰ ਪੰਜਾਬੀ ਮੁੰਡਿਆਂ ਨੂੰ ਪੜ੍ਹਾਉਣ ਦਾ ਖਰਚ ਆਪਣੇ ਜੁੰਮੇ ਲਿਆ। ਚਾਰ ਵਜ਼ੀਫੇ ਆਪਣੀ ਕੰਪਨੀ ਵਿਚੋਂ ਦੇ ਕੇ ਵਿਦਿਆਰਥੀ ਮੰਗਵਾਏ। ਲਾਲਾ ਹਰਦਿਆਲ ਇੰਡੀਆ ਵਿਚੋਂ ਭੱਜਕੇ ਉਥੇ ਚੱਲੇ ਗਏ। ਹਰਦਿਆਲ ਨੇ ਉਹਨਾਂ ਨੂੰ ਕੰਮ ਵਧਾਉਣ ਤੇ ਚਲਾਉਣ ਲਈ ਆਖਿਆ ਤੇ ਪ੍ਰੇਰਿਆ। ਆਪ ਦਾ ਹੈਡ ਕੁਆਟਰ ਸਾਨਫਰਾਂਸਿਸਕੋ ਬਣਾਇਆ ਗਿਆ ਤੇ ਹਿੰਦ ਵਿਚੋਂ ਪੜ੍ਹਨ ਗਏ ਮੁੰਡਿਆਂ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ, ਜਿਨ੍ਹਾਂ ਵਿਚੋਂ ਕਾਫੀ ਮੁੰਡੇ ਦਿਲਚਸਪੀ ਲੈਣ ਲੱਗ ਪਏ। ਜਗਤ ਰਾਮ ਹਰਿਆਣਾ, ਗੁਪਤਾ ਕਿਦਾਰ ਨਾਥ ਹੁਸ਼ਿਆਰਪੁਰ, ਸ਼ਿਵਦੇਵ ਸਿੰਘ ਸਿਆਲਕੋਟੀਆ ਆਦਿ ਤਿਆਰ ਹੋਏ।
1911 ਵਿੱਚ ਭਾਈ ਕਰਤਾਰ ਸਿੰਘ ਸਰਾਭਾ ਅਮਰੀਕਾ ਪੜ੍ਹਾਈ ਕਰਨ ਲਈ ਪਹੁੰਚ ਗਏ। ਹਿੰਦੀ ਲੋਕ ਜਾਂ ਗੈਂਗਾਂ ਵਿੱਚ ਕੰਮ ਕਰਦੇ ਸੀ, ਜਾਂ ਰੈਂਚਾਂ ਵਿੱਚ। ਪੜ੍ਹਾਈ ਦੀਆਂ ਛੁੱਟੀਆਂ ਵਿੱਚ ਮੁੰਡੇ ਮੇਰੇ ਪਾਸ ਯੋਲੋ ਬਾਗ ਵਿਚ (65 ਮੀਲ ਸਾਨਫਰਾਂਸਿਸਕੋ ਤੋਂ) ਕੰਮ ਕਰਨ ਆਉਂਦੇ ਹੁੰਦੇ ਸਨ। 1912 ਵਿਚ ਯੋਲੋ ਵਿੱਚ ਜਲਸਾ ਕੀਤਾ ਗਿਆ। ਪੰਡਤ ਜਗਤ ਰਾਮ, ਹੋਰ ਸਟੂਡੈਂਟ ਤੇ ਕਰਤਾਰ ਸਿੰਘ ਵ ਉਥੇ ਸਨ। ਅੱਠ ਨੌ ਸੌ ਆਦਮੀ ਮੇਰੇ ਇਲਾਕੇ ਵਿਚ ਕੰਮ ਕਰਦੇ ਸਨ। ਮੈਰਿਜ਼ਵਿਲ, ਵੁਡਲੈਂਡ, ਯੂਬਾਸਿਟੀ, ਰਿਵੇ ਆਦਿ ਸਥਾਨ ਉਥੇ ਸਨ। ਮੈਨੂੰ ਕਰਤਾਰ ਸਿੰਘ ਸਰਾਭਾ ਨੇ ਲੋਕਾਂ ਦੇ ਖਾਣੇ ਦਾ ਪ੍ਰਬੰਧ ਕਰਨ ਵਾਸਤੇ ਕਿਹਾ। ਮੈਂ ਫੋਰਮੈਨ ਸੀ। ਭਾਈ ਰੂੜ ਸਿੰਘ ਜੀ ਮੈਥੋਂ ਪਹਿਲਾਂ ਏਥੇ ਫੋਰਮੈਨ ਸਨ, ਉਨ੍ਹਾਂ ਦੇ ਵਾਪਸ ਜਾਣ ਪੁਰ ਮੈਂ ਫੋਰਮੈਨ ਬਣ ਗਿਆ। ਅਕਤੂਬਰ 1913 ਵਿੱਚ ਮੇਰੀ ਸ਼ੈਡ ਵਿਚ ਜਲਸਾ ਹੋਇਆ। ਕੋਈ ਸੌ ਆਦਮੀ ਸੀ। ਅਮਰ ਸਿੰਘ ਨਵੇਂ ਸ਼ਹਿਰ ਵਾਲਾ (ਮਗਰੋਂ ਵਾਅਦਾ ਮਾਫ) ਵੀ ਆਇਆ। ਉਹ ਕਵਿਤਾ ਪੜ੍ਹਦਾ ਸੀ। ਹਰਦਿਆਲ ਦਾ ਲੈਕਚਰ ਸੁਣ ਕੇ ਉਗਰਾਹੀ ਦਿੱਤੀ। ਉਸ ਨੇ ਕਿਹਾ ਕਿ ਗ਼ਦਰ ਪਾਰਟੀ ਬਣਾਉਣੀ ਚਾਹੀਦੀ ਹੈ। ਇਸ ਨੂੰ ਚਲਾਉਣ ਲਈ ਅਖ਼ਬਾਰ ਚਾਹੀਦਾ ਹੈ। 9 ਵ¦ਟੀਅਰ ਭਰਤੀ ਹੋਏ ਜਿਨ੍ਹਾਂ ਵਿਚੋਂ ਇਕ ਮੈਂ ਸੀ। ਸ਼ਰਤ ਇਹ ਸੀ ਕਿ ਘਰ ਘਾਟ ਛੱਡਣਾ, ਤਨ ਮਨ ਧਨ ਸਭ ਅਰਪਨ ਕਰ ਦੇਣਾ। ਸ਼ਾਦੀ ਸ਼ੁਦਾ ਪਾਰਟੀ ਵਿਚ ਨਹੀਂ ਲੈਣਾ।
ਸਾਨਫਰਾਂਸਿਸਕੋ ਆ ਕੇ ਸਾਈਕਲੋ ਸਟਾਈਲ ਅਖ਼ਬਾਰ ਕੱਢਿਆ। ਸਰਾਭਾ ਤੇ ਗੁਪਤਾ ਕੰਮ ਕਰਿਆ ਕਰਦੇ ਸਨ। ਗ਼ਦਰ ਪਾਰਟੀ ਬਣਨ ਮਗਰੋਂ ਸੋਹਣ ਸਿੰਘ ਤੇ ਭਗਤ ਸਿੰਘ ਕਚਰਭਨ ਉਗਰਾਹੀ ਵਾਸਤੇ ਚੜ੍ਹੇ। ਹਿੰਦੀਆਂ ਤੋਂ ਉਗਰਾਹੀ ਕੀਤੀ। 1913 ਵਿਚ ਵੱਡੀ ਮਸ਼ੀਨ 3 ਹ²ਜਾਰ ਡਾਲਰ ਨੂੰ ਖਰੀਦੀ। ਯੁਗੰਤਰ ਆਸ਼ਰਮ ਬਣਿਆ। ਮੈਂ ਮਸ਼ੀਨਮੈਨ ਦਾ ਕੰਮ ਕਰਦਾ ਸੀ। ਮਸ਼ੀਨ ਲਿਥੋ ਸੀ। ਮਜਮੂਨ ਤਿਆਰ ਕਰਦਿਆਂ ਹੀ ਪਰਚਾ ਕੱਢ ਦਿੰਦੇ ਸਾਂ। ਲਾਲਾ ਹਰਦਿਆਲ ਮਜ਼ਮੂਨ ਲਿਖਦੇ ਸਨ। ਭਾਈ ਜਗਤ ਰਾਮ ਉਰਦੂ, ਕਰਤਾਰ ਸਿੰਘ ਗੁਰਮੁਖੀ ਲਿਥੋ ਕਰਦੇ ਸਨ। ਟੁੰਡੀਲਾਟ, ਸਰਾਭਾ, ਜਗਤ ਰਾਮ, ਦੁੱਕੀ, ਖਾਨਖੋਜੇ (ਮਰਹਟਾ) ਤੇ ਗੁਪਤਾ ਵੱਖੋ-ਵੱਖ ਕੰਮ ਕਰਦੇ ਸਨ। ਪੰਡਤ ਕਾਂਸ਼ੀਰਾਮ ਮੜੌਲੀ ਅੰਬਾਲਾ ਖਜ਼ਾਨਚੀ ਤੇ ਦਫ਼ਤਰ ਦਾ ਕੰਮ ਚਲਾਉਂਦੇ ਸਨ, ਸੀਆਟਲ ਰਹਿੰਦੇ ਸਨ। ਭਾਈ ਸੰਤੋਖ ਸਿੰਘ ਬਾਅਦ ਵਿੱਚ ਸਰਗਰਮ ਹੋਏ। ਕੈਨੇਡਾ, ਸ਼ੰਘਾਈ, ਅਫਰੀਕਾ, ਹਾਂਗ ਕਾਂਗ, ਹਿੰਦ ਚੀਨੀ, ਬੰਕਾਂਕ ਤੋਂ ਸਹਾਇਤਾ ਪੁੱਜਣ ਲੱਗ ਪਈ। ਜਿੱਥੇ ਜਿੱਥੇ ਅਖ਼ਬਾਰ ਗਿਆ ਉਥੋਂ ਉਥੋਂ ਸਹਾਇਤਾ ਆਈ।
ਮੈਨੂੰ ਭਗਤ ਸਿੰਘ ਕਚਰਭਨ ਨਾਲ ਤਿਆਰ ਕੀਤਾ ਗਿਆ ਕਿ ਸਰਕਾਰ ਅੰਗਰੇਜ਼ੀ ਹਿੰਦੋਸਤਾਨ ਵਿਚ ਅਖ਼ਬਾਰ ਸਾੜ ਦਿੰਦੀ ਹੈ, ਇਸ ਲਈ ਹਿੰਦੋਸਤਾਨ ਜਾ ਕੇ ਅਸੀਂ ਪ੍ਰੈ¤ਸ ਲਾ ਕੇ ਆਪਣਾ ਅਖ਼ਬਾਰ ਕੱਢੀਏ। ਅਸੀਂ 1914 ਅਗਸਤ ਵਿਚ ਹਿੰਦੋਸਤਾਨ ਪਹੁੰਚ ਗਏ। ਅਸੀਂ ਗਵਾਲੀਅਰ ਦੇ ਇਰਦ ਗਿਰਦ ਵੇਖਿਆ। ਜ਼ਮੀਨ ਮਿਲਦੀ ਸੀ ਤੇ ਪਹਾੜੀ ਵੀ ਚੰਗੀ ਸੀ। ਜਦੋਂ ਵਾਪਸ ਆਏ ਤਾਂ ਕਾਮਾਗਾਟਾਮਾਰੂ ਦਾ ਹਾਦਸਾ ਹੋ ਗਿਆ। ਅਸੀਂ ਸਲਾਹ ਕੀਤੀ ਕਿ ਹੁਣ ਜੋ ਆਏਗਾ, ਫੜ ਲਿਆ ਜਾਵੇਗਾ। ਇਸ ਲਈ ਸਾਡੇ ਵਿਚੋਂ ਇਕ ਜਣਾ ਹਾਂਗਕਾਂਗ ਜਾਵੇ। ਉ¤ਥੇ ਹਿੰਦੋਸਤਾਨੀਆਂ ਨੂੰ ਕਿਹਾ ਜਾਏ ਕਿ ਉਹ ਕਲਕੱਤੇ ਦਾ ਟਿਕਟ ਨਾ ਲੈਣ। ਭਗਤ ਸਿੰਘ ਹਾਂਗਕਾਂਗ ਚਲਾ ਗਿਆ। ਦੋ ਜਹਾਜ਼ ਪੂਰੇ ਦੇ ਪੂਰੇ ਹਾਂਗਕਾਂਗ ’ਚੋਂ ਹਿੰਦ ਨੂੰ ਨਿਕਲ ਆਏ। ਪਰ ਜੋ ਮੁਸਾਫਰ ਉਤਰੇ ਹੋਏ ਮਿਲ ਗਏ , ਉਨ੍ਹਾਂ ਦੇ ਟਿਕਟ ਤਬਦੀਲ ਕਰ ਦਿੱਤੇ ਸਨ। ਜਿਨ੍ਹਾਂ ਵਿਚ ਕਰਤਾਰ ਸਿੰਘ ਸਰਾਭਾ ਆਪ ਵੀ ਸੀ। ਬੰਬਈ, ਕੋ¦ਬੋ, ਮਦਰਾਸ ਆਉਣ ਵਾਲੇ ਤਾਂ ਸਹੀ ਸਲਾਮਤ ਵਾਪਸ ਆ ਗਏ ਅਤੇ ਕੰਮ ਕਰਨ ਲੱਗ ਪਏ। ਬਾਬੇ ਸੋਹਣ ਸਿੰਘ ਵਾਲਾ ਜਹਾਜ਼ ਤੇ ਇਕ ਹੋਰ ਕਲਕੱਤੇ ਫੜ ਕੇ ਮੁਸਾਫ਼ਰ ਪੰਜਾਬ ਭੇਜ ਕੇ ਜੇਲ੍ਹ ਵਿਚ ਬੰਦ ਕੀਤੇ।
ਮੈਂ ਕਚਰਭਨ ਤੋਂ ਜੁਦਾ ਹੋ ਕੇ ਦੋਆਬੇ ਛਾਉਣੀ ਲਾਗੇ ਆ ਰਿਹਾ। ਪ੍ਰੈ¤ਸ ਵਾਲਾ ਕੰਮ ਵਿਚੇ ਰਹਿ ਗਿਆ। ਸਰਾਭਾ ਕੋ¦ਬੋ ਤੋਂ ਉਤਰ ਕੇ ਗੱਡੀ ਥਾਣੀਂ ਆਇਆ ਅਤੇ ਮੈਨੂੰ ਲੁਧਿਆਣੇ ਆ ਕੇ ਮਿਲਿਆ। ਮੈਂ ਫੇਰ ਪਿੰਡ ਚਲਾ ਗਿਆ। ਬਾਹਰੋਂ ਆਉਣ ਵਾਲਿਆਂ ਨੂੰ ਪੁਲਸ ਆਪਣੇ ਪਹਿਰੇ ਵਿਚ ਬੰਦਰਗਾਹ ਤੋਂ ਪਿੰਡ ਛੱਡ ਕੇ ਆਉਂਦੀ। ਫਿਰੋਜ਼ਪੁਰ ਤੇ ਲਧਿਆਣੇ ਦੇ ਆਦਮੀਆਂ ਤੋਂ ਲੁਧਿਆਣੇ ਜੇਲ੍ਹ ਵਿਚ ਰੱਖ ਕੇ ਬਿਆਨ ਲਏ ਜਾਂਦੇ ਤੇ ਫੇਰ ਨੰਬਰਦਾਰਾਂ ਦੇ ਹਵਾਲੇ ਪਿੰਡਾਂ ਵਿਚ ਭੇਜ ਦਿੱਤੇ ਜਾਂਦੇ। ਸੁੱਖਾ ਸਿੰਘ ਇੰਸਪੈਕਟਰ ਪੁਲਿਸ ਪੁੱਛ-ਗਿੱਛ ਕਰਿਆ ਕਰਦਾ ਸੀ। ਮੈਂ ਨਵੰਬਰ 1914 ਵਿਚ ਪਿੰਡੋਂ ਫੜਿਆ ਗਿਆ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346