Welcome to Seerat.ca
Welcome to Seerat.ca

ਜੇ ਸਰਾਭਾ ਜਿਊਂਦਾ ਰਹਿੰਦਾ ਤਾਂ....

 

- ਬਾਬਾ ਹਰਨਾਮ ਸਿੰਘ ਟੁੰਡੀਲਾਟ

ਆਜ਼ਾਦੀ ਸੰਗਰਾਮ ਦੌਰਾਨ ਸਾਵਰਕਰ ਦੀ ਭੂਮਿਕਾ
ਤੱਥਾਂ ਦੀ ਜ਼ੁਬਾਨੀ

 

- ਪਰੇਮ ਸਿੰਘ (ਡਾ.)

ਜੈਕਲੀਨ

 

- ਹਰਜੀਤ ਅਟਵਾਲ

ਤਾ‘ਵੀਜ਼

 

- ਅਮਰਜੀਤ ਚੰਦਨ

ਨਾਨਕ

 

- ਜਸਵੰਤ ਜ਼ਫ਼ਰ

ਪੰਜਾਬੀ ਭਾਸ਼ਾ ‘ਤੇ ਪਏ ਅੰਤਰਰਾਸ਼ਟਰੀ ਪ੍ਰਭਾਵ

 

- ਡਾ. ਸੁਖਵਿੰਦਰ ਸਿੰਘ ਸੰਘਾ

ਭਰਾਵਾਂ ਦਾ ਮਾਣ

 

- ਵਰਿਆਮ ਸਿੰਘ ਸੰਧੂ

ਸਰਵਣ ਸਿੰਘ ਨਾਲ ਗੱਲਾਂ-ਬਾਤਾਂ

 

- ਵਰਿਆਮ ਸਿੰਘ ਸੰਧੂ

‘ਭੇਤ ਵਾਲੀ ਗੱਲ’

 

- ਸੰਤੋਖ ਸਿੰਘ ਧੀਰ

ਅੱਗ ਦੀਆਂ ਪੂਣੀਆਂ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਮੇਰੀ ਪਾਕਿਸਤਾਨ ਦੀ ਚੌਥੀ ਯਾਤਰਾ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਬਦਲਦੇ ਰੌਂਅ

 

- ਹਰਪ੍ਰੀਤ ਸੇਖਾ

ਵਿਅੰਗ ਕੈਨੇਡਾ
ਕੈਨੇਡਾ ਦਾ ਮੌਸਮ

 

- ਗੁਰਦੇਵ ਚੌਹਾਨ

ਦਿਲ ਦਾ ਮਝੈਲ - ਸਰਦਾਰ ਮਨੋਹਰ ਸਿੰਘ ਗਿੱਲ

 

- ਹਰਜੀਤ ਸਿੰਘ ਗਿੱਲ

ਆਜ਼ਾਦੀ ਸੰਗਰਾਮ ਵਿੱਚ ਦਸੰਬਰ ਦਾ ਮਹੀਨਾ

 

- ਪ੍ਰੋ ਮਲਵਿੰਦਰਜੀਤ ਸਿੰਘ ਵੜੈਚ

ਜਰਨੈਲ ਸਿੰਘ ਦੀ ਕਹਾਣੀ ‘ਪਾਣੀ’

ਇਸ਼ਤਿਆਕ, ਪੰਜਾਬ ਦੀ ਵੰਡ ਤੇ ਮੈ

 

- ਗੁਲਸ਼ਨ ਦਿਆਲ

ਮਹਿਰਮ ਦਿਲ ਦਾ ਮਾਹੀ...

 

- ਰਵੀ ਸਚਦੇਵਾ

ਸ਼ੌਹਰਤ ਕਮਾਉਣ ਲਈ ਕੁੜੀਆˆ ਦੀ ਇੱਜਤ ਨੂੰ ਕਿੱਥੋˆ ਤੱਕ ਰੋਲਣਗੇ ਗਾਇਕ ਤੇ ਗੀਤਕਾਰ ?

 

- ਬੇਅੰਤ ਗਿੱਲ

ਸ਼ੇਖ – ਬ੍ਰਹਮ

 

- ਡਾ: ਮਨਜੀਤ ਸਿੰਘ ਬੱਲ

Ghadar Movement: Role of Media and Literature

 

- Gurmel S. Sidhu

ਹੁੰਗਾਰੇ

 

ਜੇ ਸਰਾਭਾ ਜਿਊਂਦਾ ਰਹਿੰਦਾ ਤਾਂ....
- ਬਾਬਾ ਹਰਨਾਮ ਸਿੰਘ ਟੁੰਡੀਲਾਟ

 

(ਬਾਬਾ ਹਰਨਾਮ ਸਿੰਘ ਟੁੰਡੀਲਾਟ ਫੌਜ ਛੱਡ ਕੇ ਅਮਰੀਕਾ ਪੁੱਜੇ। ਜਿਥੇ ਉਹ ਗ਼ਦਰ ਪਾਰਟੀ ਵਿੱਚ ਸ਼ਾਮਿਲ ਹੋਏ। ਉਨ੍ਹਾਂ ਗ਼ਦਰ ਅਖ਼ਬਾਰ ਅਤੇ ਪਾਰਟੀ ਜਥੇਬੰਦੀ ਲਈ ਅਣਥੱਕ ਕੰਮ ਕੀਤਾ। ਬਾਬੂ ਹਰਨਾਮ ਸਿੰਘ ਸਾਹਰੀ (ਬਰਮਾ ਸਾਜਿਸ਼ ਕੇਸ ਦੇ ਸ਼ਹੀਦ) ਨਾਲ ਮਿਲ ਕੇ ਬੰਬ ਬਣਾਉਣ ਦੇ ਤਜਰਬੇ ਕਰਦਿਆਂ ਜੁਲਾਈ 1914 ਨੂੰ ਉਨ੍ਹਾਂ ਦੀ ਬਾਂਹ ਬਾਰੂਦ ਨਾਲ ਉਡ ਗਈ ਸੀ। ਖੁਫ਼ੀਆ ਵਿਭਾਗ ਤੋਂ ਬਚ ਕੇ ਉਹ ਲੱਕੜ ਦੀ ਬਾਂਹ ਲਵਾ ਕੇ ਭਾਰਤ ਪੁੱਜੇ। ਸਾਰੀ ਉਮਰ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਉਹ ਮਜ਼ਦੂਰਾਂ ਕਿਸਾਨਾਂ ਦੀ ਬੰਦਖਲਾਸੀ ਲਈ ਜੂਝਦੇ ਰਹੇ।)

ਹਥਲਾ ਲੇਖ ਬਾਬਾ ਟੁੰਡੀਲਾਟ ਦੀਆਂ ਚਿੱਠੀਆਂ ਅਤੇ ਹੋਰ ਹੱਥ-ਲਿਖਤਾਂ ‘ਤੇ ਅਧਾਰਤ ਹੈ ਜਿਹੜੀਆਂ ਉਸਨੇ 10 ਨਵੰਬਰ 1958 ਨੂੰ ਕਾ. ਗੁਰਚਰਨ ਸਿੰਘ ਸੈਂਸਰਾ ਨੂੰ ਜੋ ਉਸ ਸਮੇਂ ਗ਼ਦਰ ਪਾਰਟੀ ਦਾ ਇਤਿਹਾਸ ਲਿਖ ਰਹੇ ਸਨ।
‘ਕਈ ਮਹੀਨੇ ਹੂਏ ਮੈਨੇ ਆਪਕੋ ਏਕ ਖ਼ਤ ਕੇ ਜਵਾਬ ਮੇਂ ਲਿਖਾ ਥਾ ਕਿ ਅਖ਼ਬਾਰ ‘ਗ਼ਦਰ‘ ਕਾ ਪਹਿਲਾ ਪਰਚਾ ਛਾਇਆ ਹੋਨੇ ਕੀ ਤਾਰੀਖ ਕਾ ਅਸਲੀ ਪਤਾ, ਕੁਝ ਔਰ ਸਬੂਤ ਦਰਆਫ਼ਤ ਕਰਕੇ ਬਤਲਾਊਂਗਾ। ਮਗਰ ਮਾਹ ਅਪ੍ਰੈਲ ਸੇ ਹੀ ਰੋਟੀ ਵਗੈਰਾ ਕੇ ਖ਼ਰਚ ਕੀ ਤੰਗੀ ਹੋਨੇ ਸੇ ਮੇਰੀ ਜਸਮਾਨੀ ਸਿਹਤ ਪਰ ਭੀ ਇਸ ਕਾ ਅਸਰ ਹੂਆ ਹੈ! ਇਸਕੇ ਸਾਥ ਦਿਮਾਗੀ ਪ੍ਰੇਸ਼ਾਨੀ ਜਾਂ ਚਿੰਤਾ ਫ਼ਿਕਰ ਕਾ ਦਬਾਉ ਭੀ ਹੋਨਾ ਜ਼ਰੂਰੀ ਥਾ! ਇਨ ਹਾਲਾਤ ਮੇਂ, ਮੈਂ ਉਪਰ ਵਾਲੀ ਬਾਤ ਕਾ ਜਵਾਬ ਦੇਨੇ ਕੇ ਕਾਬਲ ਨਹੀਂ ਹੋ ਸਕਾ। ਪਿਛਲੇ ਏਕ ਮਹੀਨੇ ਸੇ ਕਹੀਂ ਸੇ ਕੁਝ ਮਾਲੀ ਇਮਦਾਦ ਮਿਲਨੇ ਪਰ ਮੈਨੇ ਆਪਨੀ ਸਿਹਤ ਕੋ ਸੰਭਾਲਨਾ ਸ਼ੁਰੂ ਕੀਆ ਹੈ, ਔਰ ਮੇਰੀ ਸਿਹਤ ਮੇਂ ਕੁਝ ਬੇਹਤਰ ਤਬਦੀਲੀ ਵੀ ਆਈ ਹੈ।


ਯੁਗਾਂਤਰ ਆਸ਼੍ਰਮ ਵਿਚ ਪਿਆ ਬਾਬਾ ਹਰਨਾਮ ਸਿੰਘ ਦਾ ਲੱਕੜ ਦਾ ਹਥ।
1988. ਫ਼ੋਟੋਕਾਰ ਅਮਰਜੀਤ ਚੰਦਨ

ਮੁਝੇ ਕਿਸੇ ਭੀ ਨਏ ਪੁਰਾਣੇ ਸਾਥੀ ਕੀ ਇਮਦਾਦ ਸੇ ਅਖ਼ਬਾਰ ‘ਗ਼ਦਰ‘ ਕੇ ਯਾਰੀ ਹੋਨੇ ਕੀ ਤਾਰੀਖ ਕੇ ਬਾਰੇ ਕੋਈ ਸਹਾਇਤਾ ਨਹੀਂ ਮਿਲ ਸਕੀ। ਦੋ ਤੀਨ ਪੁਰਾਣੇ ਸਾਥੀਉਂ ਸੇ ਪੂਛਾ ਗਿਆ। ਉਨਕੀ ਯਾਦਾਸ਼ਤ ਸਿਫ਼ਰ ਸੇ ਭੀ ਨੀਚੇ ਚਲੀ ਗਈ ਹੈ! ਅਪਨੀ ਏਕ ਲਿਖੀ ਹੂਈ ਕਾਪੀ ਕਾਗ਼ਜ਼ਾਤ ਮੇਂ ਦੱਬੀ ਪੜ੍ਹੀ ਦੇਖਨੇ ਕੋ ਮਿਲ ਗਈ। ਇਸ ਸੇ ਇਸ ਬਾਤ ਕੀ ਸਹੀ ਰੌਸ਼ਨੀ ਪੜੀ। ਅਖ਼ਬਾਰ ‘ਗ਼ਦਰ‘ ਕਾ ਪਹਿਲਾ ਪਰਚਾ ਉਰਦੂ ਮੇਂ ਚਾਰ ਅਕਤੂਬਰ 1913 ਕੋ ਜਾਰੀ ਹੂਆ। ਉਰਦੂ ਕੇ ਚਾਰ ਪਰਚੇ ਨਿਕਲਨੇ ਕੇ ਬਾਦ ਗੁਰਮੁਖੀ ਕਾ ਪਰਚਾ ਸ਼ੁਰੂ ਹੂਆ। ਮੁਜ਼ੇ ਯਹ ਬਾਤ ਅੱਛੀ ਤਰ੍ਹਾਂ ਯਾਦ ਹੈ ਕਿ ਬਰਾਂਚੋਂ ਮੇਂ ਪਹਿਲਾ ਔਰ ਦੂਸਰਾ ਉਰਦੂ ਪਰਚਾ ਪਹੁੰਚਨੇ ਪਰ ਕਮ ਤਾਦਾਦ ਪਰ ਮਿਲਨੇ ਪਹਿਚਾਤ, ਉਸ ਕੀ ਤਾਦਾਦ ਮੇਂ ਅਜ਼ਾਫ਼ਾ ਕੀ ਮਾਂਗ ਕੀ ਬਾਬਤ ਦਫ਼ਤਰ ਕੋ ਬਰਾਂਚੋਂ ਕੀ ਤਰਫ਼ ਸੇ ਚਿੱਠੀਆਂ ਭੇਜੀ ਗਈਂ। ਬਰੈਡਵਿਲ ਮੇਂ ਮੈਂ ਬਰਾਂਚ ਸੈਕਟਰੀ ਥਾ, ਇਸ ਲੀਏ ਮੁਜੇ ਅੱਛੀ ਤਰ੍ਹਾਂ ਯਾਦ ਹੈ ਕਿ ਦਫ਼ਤਰ ਸੇ ਲਾਲਾ ਹਰਦਿਆਲ ਨੇ ਲਿਖਾ ਥਾ ਕਿ ਹੈਂਡ ਪ੍ਰੈਸ ਮੇਂ ਅਖ਼ਬਾਰ ਇਤਨੀ ਤਾਦਾਦ ਮੇਂ ਹੀ ਮੁਸ਼ਕਲ ਸੇ ਛਪ ਸਕਤਾ ਹੈ। ਔਰ ਉਸ ਵਕਤ ਪਰ ਦਫ਼ਤਰ ਔਰ ਪ੍ਰੈਸ ਮੇਂ ਤੀਨੋ ਆਦਮੀ ਕਰਤਾਰ ਸਿੰਘ, ਰਘਵੀਰ ਦਿਆਲ ਗੁਪਤਾ ਦੋਨੋ 18 ਸਾਲ ਕੀ ਉਮਰ ਕੇ (ਸਕੂਲੀ ਲੜਕੇ) ਔਰ ਤੀਸਰੇ ਲਾਲਾ ਜੀ। ਇਨ ਤੀਨੋ ਨੇ ਹੀ ਮਿਹਨਤ ਮੁਸ਼ਕਤ ਕਾ ਕਾਮ ਕਭੀ ਨਹੀਂ ਕੀਆ ਹੂਆ ਥਾ। ਹਾਂ ਕਰਤਾਰ ਸਿੰਘ ਪੰਜਾਬੀ ਜੱਟ ਸਪੁੱਤਰ ਜੋ 19ਵੀਂ ਸਦੀ ਕੇ ਕੁਝ ਸਾਲ ਬਾਕੀ ਰਹਿਤੇ ਪੈਦਾ ਹੂਆ ਹੋਨੇ ਕੀ ਵਜਾਹ ਸੇ ਕੁਝ ਨਾ ਕੁਝ ਮੁਸ਼ਕਤ ਕਾ ਕਾਮ ਕਰ ਸਕਤਾ ਥਾ।
ਅਮਰੀਕੀ ਪ੍ਰੈਸ ਮੈਨ ਗੋਰਾ ਅਕੇਲਾ ਹੀ ਥਾ, ਜੋ ਅਪਨੇ ਸਾਥੀਓਂ ਕੋ ਕਾਮ ਸਿਖਾਤਾ ਵੀ ਥਾ ਔਰ ਹੈਂਡ ਪ੍ਰੈਸ ਕੋ ਘੁਮਾਤਾ ਭੀ ਥਾ। ਇਸ ਹਾਲਤ ਮੇਂ ਪਰਚੇ ਮਾਂਗ ਸੇ ਕਮ ਛਪਤੇ ਥੇ, ਤਕਰੀਬਨ ਤੀਨ ਉਰਦੂ ਪਰਚੇ ਬਰਾਚੋਂ ਮੇਂ ਪਹੁੰਚਨੇ ਕੇ ਬਾਅਦ ਪਰਚੋਂ ਕੀ ਜਿਆਦਾ ਮਾਂਗ ਥੀ। ਚਿੱਠੀਉਂ ਕੇ ਜਵਾਬ ਮੇਂ ਲਾਲਾ ਹਰਦਿਆਲ ਨੇ ਲਿਖਾ ਥਾ ਕੇ ਹੈਂਡ ਪ੍ਰੈਸ ਮੇਂ ਇਤਨੇ ਹੀ ਪਰਚੇ ਮੁਸ਼ਕਲ ਸੇ ਛਪ ਸਕਤੇ ਹੈਂ। ਏਕ ਸੈਂਕੰਡ ਹੈਂਡ ਪ੍ਰੈਸ ਮਸ਼ੀਨ ਬਿਜਲੀ ਸੇ ਚਲਨੇ ਵਾਲੀ ਬਾਈ ਸੌ ਡਾਲਰ ਮੇਂ ਮਿਲਤੀ ਹੈ, ਇਸ ਲੀਏ ਡਾਲਰ ਭੇਜੀਏ। ਹਰਦਿਆਲ ਕੀ ਇਸ ਚਿੱਠੀ ਪਰ ਬ੍ਰੈਡਵਿਲ, ਸੈਂਟਜਾਨ, ਪੋਰਟਲੈਂਡ, ਲਿੰਟਨ ਕੇ ਮੁਖੀ ਮਿਲੇ ਔਰ ਫੈਸਲਾ ਹੂਆ ਕਿ 2200 ਡਾਲਰ ਭੇਜ ਦੀਆ ਜਾਏ। ਔਰ ਭੇਜ ਦੀਆ ਗਆ। ਅਬ ਤੱਕ ਮੈਂ ਬ੍ਰਾਈਡਲਵਿਲ ਮੇਂ ਹੀ ਥਾ। ਉਰਦੂ ਕਾ ਚੌਥਾ ਪਰਚਾ ਮੁਝੇ ਬ੍ਰਾਈਡਲਵਿਲ ਮੇਂ ਹੀ ਮਿਲਾ ਥਾ। ਅਬ ਤੱਕ ਨਾ ਮਸ਼ੀਨ ਪ੍ਰੈਸ ਲਗਾ ਥਾ ਨਾ ਗੁਰਮੁਖੀ ਕਾ ਪਰਚਾ ਛਪਾ ਥਾ। ਮੁਝੇ ਪ੍ਰੈਜੀਡੈਂਟ ਪਾਰਟੀ ਕਾ ਖ਼ਤ ਅਕਤੂਬਰ ਕੇ ਆਖਰੀ ਹਫਤਾ ਮੇਂ ਮਿਲਾ ਥਾ, ਜਿਸ ਮੇਂ ਮੇਰੇ ਲੀਏ ਹੁਕਮ ਥਾ ਕਿ ਮੈਂ ਆਪਨਾ ਕਾਮ ਫੌਰਨ ਛੋੜ ਕੇ ਸਾਨਫ੍ਰਾਂਸਿਸਕੋ ਚਲਾ ਜਾਊਂ। ਮੁਝੇ ਅਪਨੇ ਖੁਦ ਕੀਏ ਹੂਏ ਇਕਰਾਰ ਕੇ ਮੁਤਾਬਕ ਜੇਹ ਬਾਤ ਮਾਨਨੀ ਥੀ। ਇਸ ਲੀਏ 1 ਨਵੰਬਰ 1913 ਕੋ ਅਪਨਾ ਕਾਮ ਛੋਡ ਕਰ ਬ੍ਰਾਈਡਲਵੈਲ ਸੇ ਚਲਾ ਗਆ। ਮੇਰੇ ਬਹਾਂ ਪਹੁੰਚਨੇ ਪਰ ਪ੍ਰੈਸ ਮਸ਼ੀਨ ਫਿਟ ਹੋ ਚੁੱਕੀ ਥੀ। ਗੁਰਮੁਖੀ ਕਾ ਪਹਿਲਾ ਪਰਚਾ ਮੇਰੇ ਬਹਾਂ ਪਹੁੰਚਨੇ ਪਰ ਛਾਆ ਹੂਆ ਥਾ। ਉਸ ਪਹਿਲੇ ਪਰਚੇ ਮੇਂ ਕਰਤਾਰ ਸਿੰਘ ਨੇ ਪੁਰਾਣੀ ਮਸ਼ਹੂਰ ਪੰਜਾਬੀ ਨਜ਼ਮ ‘‘ਪਗੜੀ ਸੰਭਾਲ ਜੱਟਾ‘‘ ਲਿਖੀ ਥੀ। ਪਹਿਲੇ ਛਪਨੇ ਵਾਲੇ ਉਰਦੂ ਪਰਚੋਂ ਮੇਂ ਲਾਲਾ ਹਰਦਿਆਲ ਕੇ ਇੰਤਜ਼ਾਮ ਸੇ ਦੇਸ਼ ਭਗਤੀ ਕੀ ਨਜ਼ਮ ਛਪ ਜਾਤੀ ਰਹੀ ਥੀ। ਕਰਤਾਰ ਸਿੰਘ ਕੋ ਯਹ ਖਿਆਲ ਪੈਦਾ ਹੂਆ ਥਾ ਕਿ ਪੰਜਾਬੀ ਪਰਚੇ ਮੇਂ ਪੰਜਾਬੀ ਨਜ਼ਮ ਭੀ ਹੋਨੀ ਚਾਹੀਏ। ਯਹ ਨਜ਼ਮ ਉਸੇ ਜਬਾਨੀ ਯਾਦ ਥੀ ਔਰ ਯਹ ਪਹਿਲੇ ਪਰਚੇ ਮੇਂ ਛਪੀ ਥੀ ਔਰ ਗੁਰਮੁਖੀ ਕਾ ਪਹਿਲਾ ਪਰਚਾ ਮੇਰੇ ਸਾਨਫ੍ਰਾਂਸਿਸਕੋ ਪਹੁੰਚਨੇ ਪਰ ਮੇਰੀ ਮੌਜੂਦਗੀ ਮੇਂ ਮਸ਼ੀਨ ਪ੍ਰੈਸ ਪਰ ਛਪਾ ਥਾ। ਦੂਸਰਾ ਸਬੂਤ, ਮਾਹ ਨਵੰਬਰ ‘ਗ਼ਦਰ‘ ਕਾ ਪਰਚਾ ਛਪਨੇ ਕੀ ਤਾਰੀਖ 22 ਨਵੰਬਰ ਆਤੀ ਥੀ। ਮੇਰੀ ਮੌਜੂਦਗੀ ਮੇਂ ਲਾਲਾ ਹਰਦਿਆਲ ਨੇ ਯਹ ਤਜ਼ਵੀਜ਼ ਬਤਲਾਈ ਥੀ ਕਿ 22 ਤਾਰੀਖ ਕੋ ਛਾਇਆ ਹੋਨੇ ਵਾਲੇ ਪਰਚੇ ਕੀ ਤਾਰੀਖ ਤਬਦੀਲ ਕਰਕੇ 20 ਨਵੰਬਰ ਕੋ ਕਰ ਦੇਨੀ ਚਾਹੀਏ, ਕਿਉਂਕਿ 20 ਨਵੰਬਰ 1912 ਕੋ ਦਿੱਲੀ ਲਾਰਡ ਹਰਡਿੰਗ ਪਰ ਹਿੰਦੁਸਤਾਨੀ ਦੇਸ਼ ਭਗਤੋਂ ਨੇ ਬੰਬ ਫੈਂਕਾ ਥਾ। ਇਸ ਤਰ੍ਹਾਂ ਉਸ ਬੰਬ ਕੀ ਯਾਦ ਮੇਂ ਪੈਹਲੇ 22 ਨਵੰਬਰ ਕੋ ਛਪਨੇ ਵਾਲੇ ਪਰਚੇ ਕੀ ਤਾਰੀਖ ਤਬਦੀਲ ਕਰਕੇ 20 ਨਵੰਬਰ ਕਰ ਦੀ ਗਈ, ਔਰ ਆਇੰਦਾ ਪਰਚਾ ਇਸੀ ਤਾਰੀਖ ਕੇ ਹਿਸਾਬ ਸੇ ਹਫ਼ਤਾਵਾਰੀ ਛਪਤਾ ਰਹਾ। ਬੇਸ਼ਕ ਗੁਰਮੁਖੀ ਪਹਿਲਾ ਪਰਚਾ ਪਹਿਲੀ ਨਵੰਬਰ ਕੋ ਛਾਇਆ ਹੂਆ ਥਾ।

ਸ਼ਹੀਦ ਸਰਾਭਾ ਜੀ ਤੇ ਗ਼ਦਰ ਪ੍ਰੈੱਸ

‘‘ਗ਼ਦਰ ਪਾਰਟੀ ਦੀ ਸਥਾਪਤੀ ਤੋਂ ਬਾਅਦ ਇਸ ਦੇ ਮੰਤਵ ਤੈਅ ਕੀਤੇ ਗਏ: 1) ਅਮਰੀਕਾ ਵਿਚ ਪਾਰਟੀ ਦੇ ਪ੍ਰਚਾਰ ਲਈ ਹਿੰਦੁਸਤਾਨੀ ਬੋਲੀਆਂ ਵਿਚ ਅਖ਼ਬਾਰ ਕੱਢਣਾ, 2) ਅਮਰੀਕਾ ਦੇ ਦੂਜੇ ਮੁਲਕਾਂ ਵਿਚ ਗ਼ਦਰ ਪਾਰਟੀ ਦੀਆਂ ਸ਼ਾਖਾਂ ਕਾਇਮ ਕਰਨਾ, 3) ਅਮਰੀਕਾ ਵਿਚ ਹੁਸ਼ਿਆਰ ਵਿਅਕਤੀਆਂ ਨੂੰ ਟ੍ਰੇਨਿੰਗ ਦੇ ਕੇ ਖੁਫ਼ੀਆ ਤੌਰ ਤੇ ਹਿੰਦੁਸਤਾਨ ਭੇਜਣਾ ਅਤੇ ਉਨ੍ਹਾਂ ਰਾਹੀਂ ਹਿੰਦੁਸਤਾਨ ਅੰਦਰ ਪਾਰਟੀ ਦੀਆਂ ਖੁਫ਼ੀਆ ਸ਼ਾਖਾਂ ਕਾਇਮ ਕਰਨਾ, 4) ਹਿੰਦੁਸਤਾਨੀ ਫੌਜੀ ਸਿਪਾਹੀਆਂ ਵਿਚ ਦੇਸ਼ ਭਗਤੀ ਦਾ ਪ੍ਰਚਾਰ ਕਰਕੇ ਗ਼ਦਰ ਵਾਸਤੇ ਆਪਣੇ ਵਿਚਾਰ ਨਾਲ ਸਹਿਮਤ ਕਰਨਾ।
ਔਰੇਗਨ ਦੇ ਦੌਰੇ ਸਮੇਂ ਲਾਲਾ ਹਰਦਿਆਲ ਨੇ ਕੈਲੇਫੋਰਨੀਆਂ ਦੇ ਖੇਤਾਂ ਅਤੇ ਬਾਗਾਂ ਵਿਚ ਕੰਮ ਕਰਦੇ ਕੁਝ ਸਾਥੀਆਂ ਤੋਂ ਤਨ-ਮਨ-ਧਨ ਨਾਲ ਇਸ ਕਾਰਜ ਵਿਚ ਮਦਦ ਦੇਣ ਦਾ ਵਚਨ ਲਿਆ ਸੀ। ਉਨ੍ਹਾਂ ‘ਚੋਂ ਕੁਝ ਨਾਮ ਹਨ-ਭਾਈ ਰੂੜ੍ਹ ਸਿੰਘ ਤੇ ਭਾਈ ਚੰਨਣ ਸਿੰਘ ਚੂਹੜਚੱਕ, ਪੰਡਤ ਜਗਤ ਰਾਮ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ, ਕਰਤਾਰ ਸਿੰਘ ਸਰਾਭਾ ਤੇ ਕਰਤਾਰ ਸਿੰਘ ਦੁੱਕੀ ਲਤਾਲਾ ਜ਼ਿਲ੍ਹਾ ਲੁਧਿਆਣਾ।
ਲਾਲਾ ਹਰਦਿਆਲ ਏਥੋਂ ਸਾਨਫਰਾਂਸਿਸਕੋ ਜਾ ਕੇ ਅਖ਼ਬਾਰ ਕੱਢਣ ਦਾ ਵਾਅਦਾ ਕਰਕੇ ਵਾਪਸ ਕੈਲੇਫੋਰਨੀਆਂ ਚਲੇ ਗਏ। ਮਈ, ਜੂਨ, ਜੁਲਾਈ, ਅਗਸਤ ਤਿੰਨ-ਚਾਰ ਮਹੀਨੇ ਲੰਘ ਗਏ ਪਰ ਗ਼ਦਰ ਅਖ਼ਬਾਰ ਨਾ ਨਿਕਲਿਆ। ਕਈ ਮੈਂਬਰ ਆਪਣੇ ਪਹਿਲੇ ਤਜ਼ਰਬੇ ਦੇ ਆਧਾਰ ਤੇ ਸਮਝਣ ਲੱਗ ਪਏ ਕਿ ਹਿੰਦੁਸਤਾਨ ਦੇ ਪੜ੍ਹੇ-ਲਿਖੇ ਦੇਸ਼ ਭਗਤ ਕੇਵਲ ਗੱਲਾਂ ਮਾਰਨਾ ਤੇ ਪੈਸਾ ਵਟੋਰਨਾ ਹੀ ਜਾਣਦੇ ਹਨ, ਇਨ੍ਹਾਂ ਵਿਚ ਅਮਲੀ ਕੰਮ ਕਰਨ ਦੀ ਹਿੰਮਤ ਨਹੀਂ ਹੁੰਦੀ। ਲਾਲਾ ਜੀ ਨੂੰ ਚਿੱਠੀਆਂ ਲਿਖੀਆਂ ਗਈਆਂ ਤਾਂ ਜਵਾਬ ਆਇਆ ਕਿ ਬੀਮਾਰ ਹੋਣ ਕਰਕੇ ਅਖ਼ਬਾਰ ਪ੍ਰਕਾਸ਼ਿਤ ਨਹੀਂ ਕਰ ਸਕਿਆ। ਤੁਸੀਂ ਇਸ ਕੰਮ ਲਈ ਇਟਲੀ ਤੋਂ ਸ. ਅਜੀਤ ਸਿੰਘ ਨੂੰ ਬੁਲਾ ਲਉ। ਤਦ ਔਰੇਗਨ ਤੇ ਵਾਸ਼ਿੰਗਟਨ ਸੂਬਿਆਂ ਦੇ ਸਿਰਕੱਢ ਸਾਥੀ ਇਕੱਤਰ ਹੋਏ ਅਤੇ ਫੈਸਲਾ ਕੀਤਾ ਕਿ ਲਾਲਾ ਹਰਦਿਆਲ ਦਾ ਪਾਰਟੀ ਵਲੋਂ ਇਲਾਜ ਕੀਤਾ ਜਾਵੇ ਅਤੇ ਉਨ੍ਹਾਂ ਦੇ ਰੋਟੀ ਕੱਪੜੇ ਦੇ ਖ਼ਰਚ ਲਈ 25 ਡਾਲਰ ਮਾਹਵਾਰ ਦਿੱਤਾ ਜਾਵੇ। ਇਸ ਫੈਸਲੇ ਦੀ ਇਤਲਾਹ ਲਾਲਾ ਜੀ ਨੂੰ ਦਿੱਤੀ ਗਈ ਅਤੇ ਇਕ ਨੌਜਵਾਨ ਰਘੁਵੀਰ ਦਿਆਲ ਗੁਪਤਾ ਨੂੰ ਬਰਾਈਡਲਵੀਲ ਤੋਂ ਲਾਲਾ ਜੀ ਦੀ ਖਬਰਸਾਰ ਲਈ ਸਾਨਫਰਾਂਸਿਸਕੋ ਭੇਜ ਦਿੱਤਾ।
ਤਦ ਲਾਲਾ ਜੀ ਨੇ ਕਰਤਾਰ ਸਿੰਘ ਸਰਾਭਾ ਨੂੰ ਨਾਲ ਲੈ ਕੇ ਗ਼ਦਰ ਅਖ਼ਬਾਰ ਦਾ ਪਹਿਲਾ ਪਰਚਾ ਕੱਢ ਕੇ ਡਾਕ ਵਿਚ ਭੇਜਿਆ। ਪਿਛਲੇ ਤਿੰਨ ਚਾਰ ਮਹੀਨਿਆਂ ਵਿਚ ਲੈਥੋ ਪ੍ਰੈੱਸ ਦਾ ਬੰਦੋਬਸਤ ਕਰ ਲਿਆ ਸੀ। ਦੋ-ਤਿੰਨ ਹਫ਼ਤੇ ਮਗਰੋਂ ਅਖ਼ਬਾਰ ਦਾ ਗੁਰਮੁਖੀ ਐਡੀਸ਼ਨ ਵੀ ਚੱਲ ਪਿਆ ਸੀ। ਅਖ਼ਬਾਰ ਦੀ ਮੰਗ ਬਹੁਤ ਸੀ ਪਰ ਪਰਚੇ ਬਹੁਤ ਥੋੜੇ ਆਇਆ ਕਰਦੇ ਸਨ ਕਿਉਂਕਿ ਛਪਾਈ ਦਾ ਕੰਮ ਅਜੇ ਹੱਥ-ਮਸ਼ੀਨ ਰਾਹੀਂ ਹੀ ਹੁੰਦਾ ਸੀ।
‘‘..... ਲਾਲਾ ਠਾਕਰ ਦਾਸ (ਸੇਂਟ ਜਾਨ) ਨੇ ਚੋਣਵੇਂ ਮੈਂਬਰਾਂ ਅਤੇ ਪ੍ਰਧਾਨ ਨੂੰ ਇਕ ਖਤਰੇ ਤੋਂ ਜਾਣੂ ਕਰਵਾਇਆ। ਇਹ ਖ਼ਤਰਾ ਸੀ ਲਾਲਾ ਹਰਦਿਆਲ ਨੂੰ ਅਗਵਾ ਕਰਨ ਜਾਂ ਕਤਲ ਕਰਵਾ ਦੇਣ ਦਾ। ਤਦ ਇਹ ਤੈਅ ਹੋਇਆ ਕਿ ਲਾਲਾ ਹਰਦਿਆਲ ਦੀ ਜਿਸਮਾਨੀ ਰੱਖਿਆ ਲਈ ਕਿਸੇ ਮੈਂਬਰ ਨੂੰ ਪੱਕੀ ਤਰ੍ਹਾਂ ਨਿਯੁਕਤ ਕੀਤਾ ਜਾਵੇ। ਇਸ ਕਾਰਜ ਲਈ ਸਾਰਿਆਂ ਨੇ ਮੇਰਾ ਨਾਉਂ ਲਿਆ। ਪ੍ਰਧਾਨ ਭਾਈ ਸੋਹਣ ਸਿੰਘ ਦੀ ਚਿੱਠੀ ਮੈਨੂੰ ਅਕਤੂਬਰ ਮਹੀਨੇ ਦੇ ਅਖੀਰ ਵਿਚ ਮਿਲੀ ਜਿਸ ਵਿਚ ਲਿਖਿਆ ਸੀ ਕਿ ਸਾਰਾ ਕੰਮ ਛੱਡ ਕੇ ਫੌਰਨ ਸਾਨਫਰਾਂਸਿਸਕੋ ਪਹੁੰਚ। ਲਾਲਾ ਹਰਦਿਆਲ ਦੀ ਜਿਸਮਾਨੀ ਸੁਰੱਖਿਆ ਦਾ ਕੰਮ ਸੰਭਾਲ ਲਓ। ਸੋ ਮੈਂ ਆਪਣਾ ਕੰਮ ਛੱਡ ਕੇ ਪਹਿਲੀ ਨਵੰਬਰ 1913 ਨੂੰ ਸਾਨਫਰਾਂਸਿਸਕੋ ਪਹੁੰਚ ਕੇ ਇਹ ਡਿਊਟੀ ਸੰਭਾਲ ਲਈ।
ਹਿਲ ਸਟਰੀਟ ਦੇ 36 ਨੰਬਰ ਵਾਲੇ ਮਕਾਨ (ਗ਼ਦਰ ਆਸ਼ਰਮ) ਵਿਚ ਜਦੋਂ ਮੈਂ ਸਵੇਰ ਦੇ ਸੱਤ ਵਜੇ ਪੁੱਜਾ ਤਾਂ ਲਾਲਾ ਹਰਦਿਆਲ, ਰਘੁਬੀਰ ਦਿਆਲ ਗੁਪਤਾ ਅਤੇ ਕਰਤਾਰ ਸਿੰਘ ਸਰਾਭਾ ਅਜੇ ਸੁੱਤੇ ਪਏ ਸਨ। ਮੈਂ ਦਰਵਾਜਾ ਖੜਕਾਇਆ ਤਾਂ ਅੰਦਰੋਂ ਅੱਖਾਂ ਮਲਦਾ ਇਕ 18-19 ਸਾਲ ਦੇ ਦਾਹੜੀ-ਮੁੱਛਾਂ ਤੋਂ ਬਗੈਰ ਇਕ ਸੁਨੱਖੇ ਨੌਜਵਾਨ ਮੁੰਡੇ ਨੇ ਦਰਵਾਜ਼ਾ ਖੋਲਿਆ ਤਾਂ ਮੈਂ ਉਸ ਨੂੰ ਪਹਿਲਾ ਸਵਾਲ ਇਹ ਕੀਤਾ ਕਿ ਕੀ ਤੇਰਾ ਨਾਮ ਕਰਤਾਰ ਸਿੰਘ ਸਰਾਭਾ ਹੈ। ਉਸ ਦੇ ਕਹਿਣ ਤੇ ਅਸੀਂ ਦੋਵੇਂ ਇਕ-ਦੂਜੇ ਦੇ ਗਲ ਲੱਗੇ ਅਤੇ ਮੈਂ ਅੰਦਰ ਜਾ ਕੇ ਲਾਲਾ ਹਰਦਿਆਲ ਅਤੇ ਰਘੁਬੀਰ ਦਿਆਲ ਗੁਪਤਾ ਨੂੰ ਬੰਦੇ ਮਾਤਰਮ ਆਖਿਆ।
ਵੁਡ ਸਟਰੀਟ ਨੰਬਰ ਪੰਜ ਵਿਚ ਪ੍ਰੈੱਸ ਮਸ਼ੀਨ ਲਗਾਈ ਗਈ ਸੀ। ਇਕ ਅਮਰੀਕਨ ਗੋਰਾ ਪ੍ਰੈਸ ਦਾ ਕੰਮ ਕਰਨ ਅਤੇ ਕਰਤਾਰ ਸਿੰਘ ਆਦਿ ਨੂੰ ਇਹ ਕੰਮ ਸਿਖਲਾਉਣ ਵਾਸਤੇ ਅੱਧਾ ਡਾਲਰ ਪ੍ਰਤੀ ਘੰਟੇ ਉਜਰਤ ਉੱਤੇ ਮੁਲਾਜਮ ਰੱਖਿਆ ਹੋਇਆ ਸੀ। ਕਰਤਾਰ ਸਿੰਘ ਲੈਥੋਂ ਪ੍ਰੈੱਸ ਅਤੇ ਪ੍ਰੈੱਸ ਮਸ਼ੀਨ ਚਲਾਉਣ ਦਾ ਕੰਮ ਚੰਗੀ ਤਰ੍ਹਾਂ ਸਿੱਖ ਚੁੱਕਿਆ ਸੀ। ਰਘੁਬੀਰ ਦਿਆਲ ਗੁਪਤਾ ਉਰਦੂ ਦੀ ਕਤਾਬਤ ਕਰਨ ਲੱਗ ਪਿਆ ਸੀ ਤੇ ਉਸ ਦਾ ਉਲਥਾ ਕਰਤਾਰ ਸਿੰਘ ਕਰ ਲੈਂਦਾ ਸੀ। ਮੈਨੂੰ ਵੀ ਕਾਫ਼ੀ ਸਮਾਂ ਮਿਲ ਗਿਆ ਸੀ ਕਿਉਂਕਿ ਲਾਲਾ ਹਰਦਿਆਲ ਬਹੁਤਾ ਸਮਾਂ ਇਥੇ ਹੀ ਰਹਿੰਦੇ ਸਨ। ਅਸੀਂ ਅਮਰੀਕਨ ਗੋਰੇ ਨੂੰ ਕੰਮ ਤੋਂ ਲਾਂਭੇ ਕਰਨ ਦਾ ਫੈਸਲਾ ਕਰ ਲਿਆ ਅਤੇ ਉਸ ਦੀ ਥਾਂ ਕੰਮ ਕਰਨ ਲਈ ਅਮਰ ਸਿੰਘ ਚੌਹਾਨ ਨੂੰ ਰੱਖ ਲਿਆ। ਇਸ ਤਰ੍ਹਾਂ ਹੁਣ ਪ੍ਰੈੱਸ ਦਾ ਕੰਮ ਵਾਲੰਟੀਅਰ ਤੌਰ ਤੇ ਖੁਦ ਹਿੰਦੁਸਤਾਨੀ ਕਰਨ ਲੱਗੇ। ਇਹੋ ਅਮਰ ਸਿੰਘ ਚੌਹਾਨ ਜਦ ਹਿੰਦੁਸਤਾਨ ਵਿਚ ਗ਼ਦਰ ਕਰਨ ਲਈ ਆਇਆ ਤਾਂ ਗ਼ਦਰ ਦੀ ਅਸਫਲਤਾ ਦੇ ਮਗਰੋਂ ਗ੍ਰਿਫ਼ਤਾਰ ਹੋ ਗਿਆ ਤਦ ਉਸ ਨੇ ਆਪਣੀ ਜਾਨ ਬਚਾਉਣ ਲਈ ਆਪਣੇ ਸਾਥੀਆਂ ਵਿਰੁੱਧ ਵਾਅਦਾ ਮੁਆਫ਼ ਗਵਾਹ ਬਣਨਾ ਕਬੂਲ ਕਰ ਲਿਆ ਸੀ। ਇਸ ਦਾ ਪਿੰਡ ਕਸਬਾ ਨਵਾਂਸ਼ਹਿਰ ਦੁਆਬ ਸੀ...‘‘

ਕਰਤਾਰ ਸਿੰਘ ਸਰਾਭਾ ਨੂੰ ਹਵਾਈ ਜਹਾਜ਼ ਦੇ ਕੰਮ ਦੀ ਸਿੱਖਿਆ
‘‘ਹਿੰਦੁਸਤਾਨ ਵਿਚ ਹਥਿਆਰਬੰਦ ਬਗ਼ਾਵਤ ਦਾ ਨਾਅਰਾ ਤਾਂ ਗ਼ਦਰ ਅਖ਼ਬਾਰ ਵਿਚ ਦਿੱਤਾ ਜਾ ਚੁੱਕਾ ਸੀ ਪਰ ਹਥਿਆਰ ਕਿੱਥੇ ਤੇ ਕਿਵੇਂ ਬਣਨਗੇ ਅਤੇ ਕਿੱਥੇ ਇਕੱਠੇ ਕੀਤੇ ਜਾਣਗੇ, ਇਹੋ ਜਿਹੀਆਂ ਗੱਲਾਂ ਤਾਂ ਅਖ਼ਬਾਰ ਵਿਚ ਨਹੀਂ ਸੀ ਲਿਖੀਆਂ ਜਾ ਸਕਦੀਆਂ। ਇਹ ਕੰਮ ਜਨਰਲ ਸਕੱਤਰ ਅਤੇ ਕਾਰਜਕਾਰਨੀ ਦੇ ਕੁਝ ਮੈਂਬਰਾਂ ਦੇ ਜੁੰਮੇ ਲਾਇਆ ਗਿਆ ਸੀ। ਅੰਗਰੇਜ਼ਾਂ ਅਤੇ ਜਰਮਨੀ ਦੀ ਦੁਸ਼ਮਨੀ ਕਰਕੇ ਪਾਰਟੀ ਦੇ ਜਨਰਲ ਸਕੱਤਰ ਦੇ ਸੰਬੰਧ ਸਾਨਫਰਾਂਸਿਸਕੋ ਸਥਿਤ ਰਾਜਦੂਤ ਨਾਲ ਕਾਇਮ ਕੀਤੇ ਗਏ ਸਨ। ਮਕਸਦ ਉਸ ਤੋਂ ਕਿਸੇ ਨਾ ਕਿਸੇ ਕਿਸਮ ਦੀ ਮਦਦ ਪ੍ਰਾਪਤ ਕਰਨਾ ਸੀ। ਜਰਮਨ ਰਾਜਦੂਤ ਵੀ ਇਸ ਕੰਮ ਵਿਚ ਦਿਲਚਸਪੀ ਲੈਂਦਾ ਸੀ। ਉਸ ਸਮੇਂ ਹਥਿਆਰਬੰਦੀ ਦੇ ਸਿਲਸਿਲੇ ਵਿਚ ਹਵਾਈ ਜਹਾਜ਼ ਦਾ ਕੰਮ ਵੀ ਸ਼ਾਮਿਲ ਹੋ ਗਿਆ ਸੀ। ਅਮਰੀਕਾ ਅੰਦਰ ਅੰਗਰੇਜ਼ਾਂ ਵਿਰੁੱਧ ਹਥਿਆਰ ਇਕੱਤਰ ਕਰਨ ਦਾ ਕੰਮ ਨਹੀਂ ਸੀ ਹੋ ਸਕਦਾ। ਹਥਿਆਰਾਂ ਲਈ ਅੰਗਰੇਜ਼ਾਂ ਦੇ ਕਿਸੇ ਦੁਸ਼ਮਣ ਮੁਲਕ ਵਿਚ ਹੀ ਪ੍ਰਬੰਧ ਹੋ ਸਕਦਾ ਸੀ। ਪਰ ਹਵਾਈ ਜਹਾਜ਼ ਸਿੱਖਣ ਦੀ ਅਮਰੀਕਾ ਵਿਚ ਮਨਾਹੀ ਨਹੀਂ ਸੀ। ਇਸ ਲਈ ਕਾਰਜਕਾਰਨੀ ਨੇ ਕਰਤਾਰ ਸਿੰਘ ਸਰਾਭਾ ਨੂੰ ਹਵਾਈ ਜਹਾਜ਼ ਦਾ ਕੰਮ ਸਿਖਾਉਣ ਲਈ ਫਰਾਂਸਿਸਕੋ ਦੇ ਨੇੜੇ ਹੀ ਇਕ ਜਹਾਜ਼ੀ ਫੈਕਟਰੀ ਵਿਚ ਭੇਜ ਦਿੱਤਾ। ਕਰਤਾਰ ਸਿੰਘ ਸਰਾਭਾ ਦੇ ਚਲੇ ਜਾਣ ਮਗਰੋਂ ਸੰਪਾਦਕ ਦੀ ਡਿਊਟੀ ਦੇ ਨਾਲ ਹੀ ਗੁਰਮੁਖੀ ਅਖ਼ਬਾਰ ਦੀ ਛਪਵਾਈ ਦਾ ਕੰਮ ਵੀ ਮੇਰੇ ਜ਼ੁੰਮੇ ਲੱਗ ਗਿਆ ਜਿਹੜਾ ਪਹਿਲਾਂ ਕਰਤਾਰ ਸਿੰਘ ਕਰਿਆ ਕਰਦਾ ਸੀ। ਉਸ ਵੇਲੇ ਅਖ਼ਬਾਰ ਵਾਸਤੇ ਲੇਖ ਤਾਂ ਪੰਡਤ ਰਾਮ ਚੰਦਰ ਪਸ਼ਾਵਰੀ ਹੀ ਲਿਖ ਦਿਆ ਕਰਦੇ ਸਨ ਜੋ ਸੰਪਾਦਕੀ ਬੋਰਡ ਦੇ ਮੈਂਬਰ ਵੀ ਸਨ ਅਤੇ ਆਪਣੀ ਔਰਤ ਸਮੇਤ ਉੱਥੇ ਰਹਿੰਦੇ ਸਨ। ਉਨ੍ਹਾਂ ਦੋਹਾਂ ਦੇ ਗੁਜ਼ਾਰੇ ਵਾਸਤੇ ਖਰਚ ਪਾਰਟੀ ਫੰਡ ‘ਚੋਂ ਹੁੰਦਾ ਸੀ। ਮੈਨੂੰ ਕੇਵਲ ਸੰਪਾਦਕ ਦੀ ਕਾਨੂੰਨੀ ਡਿਊਟੀ ਹੀ ਨਿਭਾਉਣੀ ਪੈਂਦੀ ਸੀ। ਗੁਰਮੁਖੀ ਅਖ਼ਬਾਰ ਵਾਸਤੇ ਕਵਿਤਾ ਲਿਖਣ ਦਾ ਕੰਮ ਵੀ ਮੇਰੇ ਜੁੰਮੇ ਸੀ। ਉਰਦੂ ਅਖ਼ਬਾਰ ਵਾਸਤੇ ਰਾਜਸੀ ਕਵਿਤਾ ਹੁਣ ਪੰਡਤ ਜਗਤ ਰਾਮ ਲਿਖ ਦਿੰਦੇ ਸਨ....‘‘
‘‘.... ਉਧਰ ਕਰਤਾਰ ਸਿੰਘ ਸਰਾਭਾ ਜੰਗ ਛਿੜਨ ਕਰਕੇ ਹਵਾਈ ਜਹਾਜ਼ ਚਲਾਉਣਾ ਸਿੱਖਣ ਦਾ ਕੰਮ ਅਧੂਰਾ ਛੱਡ ਕੇ ਹੀ ਚਲਾ ਆਇਆ ਸੀ। ਉਹ ਰਘੁਬੀਰ ਦਿਆਲ ਗੁਪਤਾ, ਅਮਰੀਕੀ ਇਨਕਲਾਬੀ ਗੋਰਾ ਜੈਕ ਅਤੇ ਆਪਣੇ ਦੋ ਤਿੰਨ ਪੰਜਾਬੀ ਮਿੱਤਰਾਂ ਨੂੰ ਨਾਲ ਲੈ ਕੇ ਪਾਰਟੀ ਫੈਸਲੇ ਦੀ ਉਡੀਕ ਕੀਤੇ ਬਿਨਾਂ ਹੀ ਹਿੰਦੁਸਤਾਨ ਨੂੰ ਚਲ ਪਿਆ ਸੀ। ਇਹ ਜੱਥਾ ਕੋਲੰਬੋ ਦੇ ਰਾਹ ਹਿੰਦੁਸਤਾਨ ਦਾਖਲ ਹੋਇਆ ਸੀ। ਅਮਰੀਕਨ ਗੋਰੇ ਪਾਸ ਪਾਸਪੋਰਟ ਨਾ ਹੋਣ ਕਰਕੇ ਉਸ ਨੂੰ ਵਾਪਸ ਮੋੜ ਦਿੱਤਾ ਸੀ ।
ਧੋਖੇ ਵਿੱਚ ਫਸਾਏ ਕੇ ਮੂਰਖਾਂ ਨੂੰ, ਲੁੱਟੀ ਜਾਵਦੇ ਠੱਗ ਮਕਾਰ ਕੈਸੇ.
ਕਹਿਣਾ ਮੰਨ ਕੇ ਪੇਟ ਪੁਜਾਰੀਆਂ ਦਾ, ਬੁੱਧੂ ਲੋਕ ਹੋ ਰਹੇ ਖੁਆਰ ਕੈਸੇ।
ਖਾਲਕ ਖਲਕ ਮੇਂ ਖਲਕ ਹੈ ਬੀਚ ਖਲਕ, ਕਿਹਾ ਸੰਤ ਕਬੀਰ ਨੇ ਸਾਫ਼ ਕੈਸੇ।
ਸੇਵਾ ਕਰੋ ਖਾਂ ਇਨ੍ਹਾਂ ਦੀ ਚਿੱਤ ਲਾ ਕੇ, ਲੋਕ ਹਿੰਦ ਦੇ ਹੈਨ ਲਾਚਾਰ ਕੈਸੇ।
ਜਿਚਰ ਤੀਕ ਹਕੀਮ ਨਾ ਮਿਲੇ ਪੂਰਾ, ਰਾਜੀ ਹੋਏਗਾ ਭਲਾ ਬੀਮਾਰ ਕੈਸੇ।
ਸੌਦੇ ਸੱਚ ਦੇ ਕਰੋ ਹਰਨਾਮ ਸਿੰਘ, ਖੁਸ਼ੀ ਹੋਊਨਾ ਫੇਰ ਕਰਤਾਰ ਕੈਸੇ।
ਇਹ ਕਵਿਤਾ ਲਿਖਣੇ ਤੋਂ ਲਗਭਗ 12 ਸਾਲ ਪਹਿਲਾਂ ਕਰਤਾਰ ਨਾਮ ਦੀ ਕੋਈ ਸ਼ੈਅ ਇਸ ਬ੍ਰਹਿਮੰਡ ਵਿੱਚ ਕਿਤੇ ਵੀ ਮੌਜੂਦ ਨਹੀਂ ਹੈ। ਇਸ ਬਾਤ ਦਾ ਮੈਨੂੰ ਠੀਕ ਇਲਮ ਹੋ ਚੁੱਕਾ ਹੈ।
ਮੇਰਾ ਸਾਥੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 17 ਨਵੰਬਰ ਦਾ ਦਿਨ ਨੇੜੇ ਆ ਰਿਹਾ ਹੈ। 19 ਸਾਲਾ ਨੌਜਵਾਨ ਕਰਤਾਰ ਸਿੰਘ ਸਰਾਭਾ ਦੀ ਹੱਸ ਮੁੱਖ ਪੁਰਾਣੀ ਸ਼ਕਲ ਦਿਸ ਰਹੀ ਹੈ। ਜੇ ਉਹ ਅੱਜ ਤੱਕ ਜ਼ਿੰਦਾ ਰਹਿੰਦਾ ਤਾਂ ਉਹ ਵੀ ਹਰ ਤਰ੍ਹਾਂ ਦੀ ਜਿਸਮਾਨੀ ਬੀਮਾਰੀਆਂ ਦਾ ਸ਼ਿਕਾਰ ਹੁੰਦਾ। ਕਰਤਾਰ ਸਿੰਘ ਸਰਾਭਾ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ ਹੋਇਆ ਸੀ। ਉਸ ਦੇ ਬਾਪ ਦਾਦਾ ਖੇਤੀ ਦਾ ਕੰਮ ਕਰਦੇ ਸਨ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਕਰਤਾਰ ਸਿੰਘ ਨੂੰ ਉਸ ਦੇ ਮਾਂ-ਬਾਪ ਨੇ ਲੁਧਿਆਣਾ ਦੇ ਹਾਈ ਸਕੂਲ ਵਿੱਚ ਪੜਣੇ ਪਾ ਦਿੱਤਾ। ਇਸੇ ਸਮੇਂ ਕਰਤਾਰ ਸਿੰਘ ਦੇ ਬਾਪ ਦੀ ਮੌਤ ਹੋ ਗਈ। ਅਤੇ ਪਰਿਵਾਰ ਸਾਂਝਾ ਹੋਣ ਕਰਕੇ ਕਰਤਾਰ ਸਿੰਘ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਕੋਈ ਵਿਘਨ ਨਹੀਂ ਪਿਆ। ਇਸ ਦਾ ਚਾਚਾ ਉੜੀਸਾ ਪ੍ਰਾਂਤ ਵਿੱਚ ਮਹਿਕਮਾ ਜੰਗਲਾਤ ਵਿੱਚ ਸਰਕਾਰੀ ਨੌਕਰੀ ‘ਤੇ ਸਨ। ਦਸਵੀਂ ਜਮਾਤ ਵਿੱਚ ਚੰਗੇ ਨੰਬਰਾਂ ਨਾਲ ਪਾਸ ਹੋਣ ਤੋਂ ਬਾਅਦ ਐਫ.ਏ. ਵਿੱਚ ਦਾਖਲ ਕਰਾਉਣ ਦੀ ਬਜਾਏ ਕਰਤਾਰ ਸਿੰਘ ਦੇ ਚਾਚਿਆਂ ਨੇ ਉਸ ਨੂੰ ਅਮਰੀਕਾ ਉਚੀ ਪੜ੍ਹਾਈ ਲਈ ਭੇਜ ਦਿੱਤਾ।
1912 ਵਿੱਚ ਸਾਨਫਰਾਂਸਿਸਕੋ ਨੇੜੇ ਬਰਕਲੇ ਯੂਨੀਵਰਸਿਟੀ ਵਿੱਚ ਦਾਖਲ ਹੋ ਗਿਆ। ਉਸ ਸਮੇਂ ਬਰਕਲੇ ਯੂਨੀਵਰਸਿਟੀ ਵਿੱਚ ਕਈ ਪ੍ਰਾਂਤਾਂ ਦੇ ਨੌਜਵਾਨ ਉਥੇ ਤਾਲੀਮ ਹਾਸਲ ਕਰ ਰਹੇ ਸਨ। ਸੂਬਾ ਬੰਬਈ, ਗੁਜਰਾਤ, ਬੰਗਾਲ, ਮਹਾਰਾਸ਼ਟਰ, ਮਦਰਾਸ, ਪੰਜਾਬ ਆਦਿ ਸਾਰੇ ਸੂਬਿਆਂ ਦੇ ਵਿਦਿਆਰਥੀ ਉਥੇ ਪੜ੍ਹ ਰਹੇ ਸਨ। ਇਹ ਸਾਰੇ ਅਮਰੀਕਾ ਵਿੱਚ ਉਚੇ ਦਰਜੇ ਦੀ ਤਾਲੀਮ ਪ੍ਰਾਪਤ ਕਰਕੇ ਹਿੰਦੋਸਤਾਨ ਵਿੱਚ ਆ ਕੇ ਚੰਗੀ ਤਨਖਾਹ ਵਾਲੀਆਂ ਅਸਾਮੀਆਂ ‘ਤੇ ਨੌਕਰੀ ਕਰਨਾ ਚਾਹੁੰਦੇ ਸਨ। ਭਾਈ ਪਰਮਾਨੰਦ, ਲਾਲਾ ਹਰਦਿਆਲ ਵੀ ਬਰਕਲੇ ਯੂਨੀਵਰਸਿਟੀ ਵਿੱਚ ਪਹੁੰਚ ਗਏ ਸਨ। ਲਾਹੌਰ ਵਿੱਚ ਭਾਈ ਪਰਮਾਨੰਦ ਦੇ ਰਿਹਾਇਸ਼ੀ ਮਕਾਨ ਵਿੱਚ ਸ. ਕਿਸ਼ਨ ਸਿੰਘ ਦੇ ਟਰੰਕ ਵਿੱਚੋਂ ਲਾਹੌਰ ਪੁਲਿਸ ਵਲੋਂ ਤਲਾਸ਼ੀ ਲੈਣ ਸਮੇਂ ਕੁਝ ਇਤਰਾਜ਼ਯੋਗ ਕਾਗਜ਼ ਮਿਲੇ ਸਨ। ਉਨ੍ਹਾਂ ਦੀ ਜ਼ਿੰਮੇਵਾਰੀ ਭਾਈ ਪਰਮਾਨੰਦ ‘ਤੇ ਪਾ ਕੇ ਸਰਕਾਰ ਮੁਕੱਦਮੇ ਵਿੱਚ ਫਸਾ ਕੇ ਜੇਲ੍ਹ ਭੇਜਣਾ ਚਾਹੁੰਦੀ ਸੀ। ਪਰ ਪੂਰਾ ਸਬੂਤ ਨਾ ਮਿਲ ਸਕਣ ਕਾਰਨ ਕੰਮ ਸਿਰੇ ਨਾ ਚੜ੍ਹ ਸਕਿਆ। ਸਰਕਾਰੀ ਅਦਾਲਤ ਨੇ ਭਾਈ ਪਰਮਾਨੰਦ ਦੀ ਨੇਕ ਚਲਨੀ ਦੀ ਜ਼ਮਾਨਤ ਚਾਰ ਸਾਲ ਦੀ ਲੈ ਲਈ।
(ਬਾਬਾ ਹਰਨਾਮ ਸਿੰਘ ਟੁੰਡੀਲਾਟ ਦੀ ਹੱਥ ਲਿਖਤ ਵਿਚੋਂ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346