ਕੋਈ
ਵੇਲਾ ਹੁੰਦਾ ਸੀ ਕਿ ਹਰ ਕੋਈ ਬੰਦਾ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ ਜਾˆ
ਆਪਣੇ ਨਾਮ ਦੇ ਚਰਚੇ ਕਰਵਾਉਣ ਲਈ ਚੰਗਾ ਕੰਮ ਕਰਦਾ ਸੀ ਤਾˆ ਕਿ ਲੋਕ ਉਸਦੀ
ਸਿਫਤ ਕਰਨ ਤੇ ਜੇ ਕੋਈ ਗਲਤ ਕੰਮ ਵੀ ਕਰਦਾ ਸੀ ਤਾˆ ਉਹਦੇ ਵਿੱਚ ਵੀ ਉਸਦੀ
ਅਣਖ ਜਾˆ ਦਲੇਰੀ ਹੁੰਦੀ ਸੀ ਤੇ ਏਸੇ ਅਣਖ ਤੇ ਦਲੇਰੀ ਸਦਕਾ ਉਹਨਾˆ ਦੀ
ਅਲੱਗ ਪਹਿਚਾਣ ਬਣਦੀ ਸੀ । ਮਤਲਬ ਇਹ ਕਿ ਨਾਮ ਕਮਾਉਣ ਦੇ ਸ਼ੌਕੀ ਬਹੁਤ ਕੁਝ
ਕਰ ਜਾˆਦੇ ਸਨ ਪਰ ਉਹ ਕਦੇ ਕਿਸੇ ਦੀ ਧੀ ਭੈਣ ਦੀ ਇੱਜਤ ਨੂੰ ਹੱਥ ਨਹੀˆ ਸਨ
ਪਾਉˆਦੇ ਕਿਉˆਕਿ ਇਹ ਕੰਮ ਸਭ ਤੋˆ ਵੱਧ ਬਦਨਾਮੀ ਵਾਲਾ ਹੁੰਦਾ ਸੀ ।
ਜਦੋˆ ਅਸੀˆ ਅੱਜ ਦੇ ਸਮੇˆ ਤੇ ਝਾਤ ਮਾਰਦੇ ਹਾˆ ਤਾˆ ਇੱਕ ਗੱਲ ਸਾਡੇ
ਸਾਹਮਣੇ ਆ ਜਾˆਦੀ ਹੈ ਕਿ ਅੱਜ ਦੇ ਲੋਕ ਹੱਦ ਨਾਲੋˆ ਵੱਧ ਨਾਮ ਤੇ ਦੌਲਤ ਦੇ
ਭੁੱਖੇ ਹਨ ਤੇ ਹਰ ਕੋਈ ਚਾਹੁੰਦਾ ਹੈ ਕਿ ਉਸਦਾ ਨਾਮ ਹੋਵੇ ਤੇ ਲੋਕ ਉਸਨੂੰ
ਰਾਹ ਜਾˆਦੇ ਨੂੰ ਝੱਟ ਪਹਿਚਾਣ ਜਾਣ । ਜਿਸਦਾ ਸਭ ਤੋˆ ਸੌਖਾ ਰਸਤਾ ਗਾਇਕੀ
ਚੁਣਿਆ ਹੋਇਆ ਹੈ ਤੇ ਇਹਨਾˆ ਗਾਇਕਾˆ ਦਾ ਮੁੱਢ ਜਾˆ ਨੀˆਹ ਗੀਤਕਾਰ
ਜਿੰਨ੍ਹਾˆ ਬਿਨਾˆ ਇਹਨਾˆ ਦੀ ਕੋਈ ਹੋˆਦ ਨਹੀˆ । ਕੋਈ ਵੀ ਗਾਇਕ ਇਕ ਦਿਨ
ਟੀ.ਵੀ ਤੇ ਦੂਸਰੇ ਦਿਨ ਲੋਕਾˆ ਦੀ ਨਿਗ੍ਹਾ ਵਿੱਚ ਚੜ੍ਹ ਜਾˆਦਾ ਹੈ ਤੇ
ਸਾਡੀ ਨੌਜੁਵਾਨ ਪੀੜ੍ਹੀ ਉਸਨੂੰ ਸਿਰਤੇ ਚੁੱਕ ਲੈˆਦੀ ਹੈ ।
ਜਦ ਤੋˆ ਵਿਆਹਾˆ ਵਿੱਚ ਡੀ.ਜੇ ਉੱਪਰ ਨੱਚਣ ਦਾ ਕੰਮ ਵਧਿਆ ਹੈ ਉਦੋˆ ਤੋˆ
ਲੋਕਾˆ ਨੇ ਜਾˆ ਨੌਜੁਵਾਨਾ ਨੇ ਗੀਤਾˆ ਨੂੰ ਸੁਣਨਾ ਛੱਡਕੇ ਮਾਣਨਾ ਸ਼ੁਰੂ ਕਰ
ਲਿਆ ਹੈ । ਥੌੜ੍ਹੇ ਜਿਹੇ ਨਸ਼ੇ ਦੀ ਲੋਰ ਵਿੱਚ ਉਹਨਾˆ ਨੂੰ ਇਹ ਪਤਾ ਹੀ
ਨਹੀˆ ਚੱਲਦਾ ਕਿ ਗੀਤ ਦੇ ਬੋਲ ਕੀ ਹਨ ਤੇ ਉਸਦੇ ਕੀ ਅਰਥ ਨਿੱਕਲ ਰਹੇ ਹਨ
ਬਸ ਉਹ ਇੱਕ ਲੋਰ ਵਿੱਚ ਹੀ ਲੱਤਾˆ ਬਾਹਾˆ ਹਿਲਾਉˆਦੇ ਰਹਿੰਦੇ ਹਨ । ਦੋ
ਹਜ਼ਾਰ ਸੰਨ ਤੋˆ ਬਾਅਦ ਗਾਇਕਾˆ ਦੀ ਵਗ੍ਹੀ ਹਨੇਰੀ ਨੇ ਕਈ ਰਿਕਾਰਡ ਤੋੜ
ਦਿੱਤੇ ਜਿੰਨ੍ਹਾˆ ਵਿੱਚ ਗੀਤਕਾਰਾˆ ਤੇ ਗਾਇਕਾˆ ਦੀ ਤੇ ਗੰਦੇ ਗੀਤਾˆ ਦੀ
ਗਿਣਤੀ ਸ਼ਾਮਿਲ ਹੈ । ਪਤਾ ਨਹੀˆ ਉਹ ਕਿਹੜਾ ਕੀੜਾ ਸੀ ਜੋ ਇਹਨਾˆ
ਨੌਜੁਵਾਨਾˆ ਅੰਦਰ ਵੜ ਗਿਆ ਤੇ ਗਾਇਕ ਬਣਨ ਲਈ ਇਹਨਾˆ ਦੇ ਸਾਹਮਣੇ ਜੋ ਕੁਝ
ਆਇਆ ਇਹਨਾˆ ਨੇ ਅੁਹੀ ਕੁਝ ਗਾ ਛੱਡਿਆ । ਇਹਨਾˆ ਕੁਝ ਗਾਇਕਾˆ ਨੇ ਇਹ ਜਾਣਨ
ਦੀ ਕੋਸ਼ਿਸ ਹੀ ਨਹੀˆ ਕੀਤੀ ਕਿ ਇਸਦਾ ਸਾਡੇ ਸੱਭਿਆਚਾਰ ਉੱਪਰ ਕੀ ਅਸਰ
ਹੋਵੇਗਾ ? ਇਹਨਾˆ ਗੰਦ ਪਾਉਣ ਵਾਲੇ ਬਹੁਤੇ ਗਾਇਕਾˆ ਦੀ ਹਨੇਰੀ ਅਜੇ ਵੀ
ਪੂਰੇ ਜੋਰਾˆ ਤੇ ਵਘ੍ਹ ਰਹੀ ਹੈ ਤੇ ਪਤਾ ਨਹੀˆ ਇਹਨੂੰ ਕਦੋˆ ਠੱਲ ਪਵੇਗੀ ।
ਜਿਵੇˆ ਜਿਵੇˆ ਗਾਇਕਾˆ ਦੀ ਗਿਣਤੀ ਵਧੀ ਅਵੇˆ ਜਿਵੇˆ ਗੀਤਕਾਰ ਵੀ ਇੱਟ
ਪੁੱਟੀ ਤੋˆ ਨਿੱਕਲਣ ਲੱਗ ਪਏ । ਜਿੰਨ੍ਹਾˆ ਲੋਕਾˆ ਨੂੰ ਗੀਤ ਲਿਖਣ ਦੇ ਢੰਗ
ਬਾਰੇ ਵੀ ਪਤਾ ਨਹੀ ਸੀ ਉਵ੍ਹੀ ਆਪਣੇ ਆਪ ਨੂੰ ਗੀਤਕਾਰ ਕਹਾਉਣ ਲੱਗ ਪਏ ਤੇ
ਇਹਨਾˆ ਸੈਕੜੇ ਉੱਠੇ ਨਵੇˆ ਗਾਇਕਾˆ ਨੂੰ ਗੀਤ ਦੇਣ ਲਈ ਉਹਨਾˆ ਅੱਖਾˆ
ਮੀਚਕੇ ਤੇ ਦਿਮਾਗ ਬੰਦ ਕਰਕੇ ਕਲਮ ਚਲਾਉਣੀ ਸ਼ੁਰੂ ਕਰ ਦਿੱਤੀ ਤੇ ਜੋ ਕੁਝ
ਕਾਗਜ਼ਾˆ ਤੇ ਉਕਰਿਆˆ ਉਹੀ ਇਹਨਾ ਗਾਇਕਾˆ ਨੇ ਉਚਾਰ ਦਿੱਤਾ । ਆਪਣੇ ਆਪ ਨੂੰ
ਮਾˆ ਬੋਲੀ ਦੀ ਸੇਵਾ ਕਰਨ ਵਾਲੇ ਆਖਣ ਵਾਲਿਆˆ ਨੈ ਕੰਟੀਨ ,ਡਿਲੀਟ ,
ਲੈਪਟੋਪ, ਮੈਸੇਜ਼, ਮਿੱਸ ਕਾਲ ,ਮੋਬਇਲ, ਇੰਟਰਨੈਟ, ਸਕਰੈਪ ਅਦਿ ਸ਼ਬਦ ਆਪਣੇ
ਗੀਤਾˆ ਵਿੱਚ ਵਰਤ ਛੱਡੇ । ਸਾਡੇ ਵਿਰਸੇ ਨਾਲ ਸੰਬੰਧਿਤ ਸ਼ਬਦਾˆ ਨੂੰ ਇਹਨਾˆ
ਗੀਤਕਾਰ ਤੇ ਗਾਇਕਾˆ ਨੇ ਆਪਣੇ ਗੀਤਾˆ ਦੇ ਨੇੜੇ ਵੀ ਨਹੀˆ ਲੱਗਣ ਦਿੱਤਾ ।
ਜਦੋˆ ਕਿਸੇ ਨੇ ਦੇਖਿਆ ਕਿ ਜੇ ਕਿਸੇ ਕੁੜੀ ਦੇ ਕਿਸੇ ਅੰਗ ਦੀ ਗੱਲ ਕਰਨ
ਵਾਲਾ ਗੀਤ ਲੋਕਾˆ ਨੇ ਪਸੰਦ ਕਰ ਲਿਆ ਹੈ ਤਾˆ ਇਹਨਾˆ ਗੀਤਕਾਰਾˆ ਨੇ
ਕੁੜੀਆˆ ਦੇ ਜਿਸਮਾˆ ਦੀ ਨੁਮਾਇਸ਼ ਲਗਾ ਦਿੱਤੀ ਤੇ ਸਿਰ ਤੋˆ ਲੈਕੇ ਪੈਰਾˆ
ਤੱਕ ਸਭ ਕੁਝ ਲਿਖ ਦਿੱਤਾ ਪਰ ਕੁੜੀ ਦੇ ਪਹਿਰਾਵੇ ਜਿਵੇˆ ਕਿ
ਚੁੰਨੀ,ਲਹਿੰਗਾ ਫੁਲਕਾਰੀ ਆਦਿ ਦੀ ਗੱਲ ਭੁੱਲਕੇ ਵੀ ਨਹੀˆ ਕੀਤੀ । ਜੇਕਰ
ਅਸੀˆ ਸਿੱਟਾ ਕੱਢੀਏ ਤਾˆ ਸੌ ਚੋ ਨੱਬੇ ਗਾਇਕਾˆ ਤੇ ਗੀਤਕਾਰਾˆ ਨੇ ਕੁੜੀਆˆ
ਦੀ ਇੱਜਤ ਅੰਤਲੇ ਦਰਜੇ ਤੱਕ ਰੋਲਣ ਦੀ ਕੋਸ਼ਿਸ਼ ਕੀਤੀ । ਭਾਵ ਕਿ ਇਹਨਾˆ
ਲੋਕਾˆ ਨੇ ਆਪਣੇ ਨਾਮ ਨੂੰ ਬੁਲੰਦੀਆˆ ਤੇ ਪਹੁੰਚਾਉਣ ਲਈ ਕੁੜੀਆˆ ਇੱਜ਼ਤ
ਨੂੰ ਰੋਲਣ ਵਾਲੇ ਗੀਤਾˆ ਨੂੰ ਗਾਉਣਾ ਤੇ ਲਿਖਣਾ ਠੀਕ ਸਮਝ ਲਿਆ ਪਰ
ਹੈਰਾਨਗੀ ਦੀ ਗੱਲ ਇਹ ਹੈ ਕਿ ਇਹਨਾˆ ਗਾਇਕਾˆ ਤੇ ਗੀਤਕਾਰਾˆ ਨਾਲ ਨਾਲ
ਇਹਨਾˆ ਦੇ ਟੱਬਰ ਵੀ ਏਨੇ ਬੇਸ਼ਰਮ ਤੇ ਨਾ ਸਮਝ ਹੋ ਸਕਦੇ ਹਨ ? ਕੀ ਇਹ ਉਹੀ
ਪੰਜਾਬੀ ਮਾਪੇ ਹਨ ਜੋ ਉੱਚੀ ਆਵਾਜ਼ ਵਿੱਚ ਰੇਡੀਉ ਵੀ ਨਹੀˆ ਸਨ ਲਾਉਣ ਦਿੰਦੇ
ਤੇ ਹੁਣ ਉਹੀ ਆਪਣੇ ਧੀਆˆ ਪੁੱਤਾˆ ਦੁਆਰਾ ਲਿਖੇ ਜਾਣ ਵਾਲੇ ਗੰਦੇ ਗੀਤਾˆ
ਨੂੰ ਕਿਵੇˆ ਪ੍ਰਵਾਨ ਕਰ ਰਹੇ ਹਨ ? ਕੀ ਸਾਡਾ ਪੰਜਾਬੀ ਭਾਈਚਾਰਾ ਏਨਾ
ਨਿੱਘਰ ਚੁੱਕਾ ਹੈ ਕਿ ਸਾਨੂੰ ਮੱਤਾˆ ਦੇਣ ਵਾਲੇ ਵੀ ਖੁਦ ਮੱਤਾˆ ਜੋਗੇ ਹੋ
ਗਏ ਹਨ ?
94649-56457
-0-
|