ਮੈਨੂੰ ‘ਸੀਰਤ’ ਮੈਗ਼ਜ਼ੀਨ
ਵੇਖਣ ਦਾ ਮੌਕਾ ਉਦੋਂ ਮਿਲਿਆ ਜਦੋਂ ਮੈਂ ਗੁਰਮੁਖ ਸਿੰਘ ਮੁਸਾਫਿ਼ਰ ਦੀ ਧੀ ਜਸਵੰਤ ਕੌਰ ਬਾਰੇ
ਕੁਝ ਲਿਖਿਆ ਪੜ੍ਹਨਾ ਚਾਹੁੰਦੀ ਸਾਂ। ਜਸਵੰਤ ਕੌਰ ਦੀ ਦਲੇਰੀ ਤੇ ਅਮਲ ਯਾਦਗ਼ਾਰੀ ਸੀ। ਕਿਸੇ
ਵੀ ਜੁਗਗ਼ਰਦੀ ਸਮੇਂ ਸਭ ਤੋਂ ਵਧੇਰੇ ਜ਼ੁਲਮ ਔਰਤ ਨੂੰ ਹੀ ਸਹਿਣਾ ਪੈਂਦਾ ਹੈ। ਦੇਸ਼ ਦੀ ਵੰਡ
ਸਮੇਂ ਵੀ ਅਜਿਹਾ ਹੀ ਵਾਪਰਿਆ। ਹਜ਼ਾਰ-ਹਾ ਔਰਤਾਂ ਦੀ ਪਤ ਲੁੱਟੀ ਗਈ। ਨੰਗਿਆਂ ਕਰਕੇ ਜਲੂਸ
ਕੱਢੇ। ਇੱਜ਼ਤ ਬਚਾਉਣ ਲਈ ਉਹਨਾਂ ਦੇ ਮਾਪਿਆਂ ਨੇ ਆਪਣੀ ਹੱਥੀਂ ਕਤਲ ਕੀਤਾ। ਦੁਸ਼ਮਣ ਦੇ
ਹੱਥੋਂ ਬੇਪੱਤ ਹੋਣੋਂ ਬਚਣ ਲਈ ਕਈਆਂ ਨੇ ਆਪ ਖੂਹਾਂ ਵਿਚ ਛਾਲਾਂ ਮਾਰ ਕੇ ਆਮ-ਹੱਤਿਆ ਕਰ ਲਈ।
ਕਿਹੜਾ ਕਿਹੜਾ ਕਹਿਰ ਤੇ ਸਿਤਮ ਔਰਤ ਨੂੰ ਝੱਲਣਾ ਨਸੀਬ ਨਹੀਂ ਸੀ ਹੋਇਆ। ਕਿਸੇ ਮਜ੍ਹਬ ਵਾਲੇ
ਨੇ ਕਸਰ ਨਾ ਛੱਡੀ। ਨਾ ਮੋਮਨਾ ਨੇ ਤੇ ਨਾ ਗੁਰੂ ਦਿਆਂ ਸਿੱਖਾਂ ਨੇ। ਅੰਮ੍ਰਿਤਸਰ ਵਿਚ ਜਦੋਂ
ਕੁਝ ਨਾਮਵਰ ਅਕਾਲੀ ਆਗੂਆਂ ਨੇ ਮੁਸਲਮਾਨ ਔਰਤਾਂ ਦਾ ਨਗਨ ਕਰਕੇ ਜਲੂਸ ਕੱਢਿਆ ਤਾਂ ਜਸਵੰਤ
ਕੌਰ ਤੇ ਉਸਦੀਆਂ ਸਾਥਣਾ ਜਲੂਸ ਅੱਗੇ ਡਟ ਕੇ ਖਲੋ ਗਈਆਂ। ਆਗੂ ਉਹਦੇ ਪਿਓ ਦੇ ਦੋਸਤ ਵੀ ਸਨ।
ਜਸਵੰਤ ਕੌਰ ਨੇ ਲਲਕਾਰ ਕੇ ਕਿਹਾ ਕਿ, “ਚਾਚਾ ਜੀ! ਇਹ ਵੀ ਸਾਡੇ ਵਰਗੀਆਂ ਨੇ। ਤੁਹਾਡੀਆਂ
ਧੀਆਂ-ਭੈਣਾਂ ਵਰਗੀਆਂ। ਇਹਨਾਂ ਨੂੰ ਕੱਜਣ ਦਿਓ। ਨਹੀਂ ਤਾਂ ਮੈਂ ਹੁਣੇ ਤੁਹਾਡੇ ਆਪਣੇ ਕੱਪੜੇ
ਲਾਹੁਣ ਲੱਗੀ ਹਾਂ।” ਆਗੂਆਂ ਨੇ ਬੜਾ ਸਮਝਾਇਆ ਪਰ ਜਦੋਂ ਜਸਵੰਤ ਕੌਰ ਆਪਣੇ ਕੱਪੜੇ ਉਤਾਰਨ ਲਈ
ਤਿਆਰ ਹੋ ਗਈ ਤਾਂ ਉਹਨਾਂ ਨੂੰ ਨਗਨ ਔਰਤਾਂ ਦਾ ਜਲੂਸ ਰੋਕਣ ਲਈ ਮਜਬੂਰ ਹੋਣਾ ਪਿਆ।
ਅਸਲ ਵਿੱਚ ਇਹ ਕਾਲਮ ਦਾ ਮਕਸਦ ਵੀ ਸਿਧਿਆˆ ਅਸਿਧਿਆˆ ਜਸਵੰਤ ਕੌਰ ਦੀ ਕਹਾਣੀ ਨਾਲ ਜਾ ਮਿਲਦਾ
ਹੈ। ਮੇਰੇ ਕੋਲ ਜਿਆਦਾ ਵਕਤ ਤਾˆ ਨਹੀˆ ਕਿਉਂ ਜੁ ਮੈˆ ਵਕਤ ਕਾਫੀ ਬਰਬਾਦ ਵੀ ਕਰਦੀ ਹਾˆ,
ਕਦੀ ਕਦੀ ਪਰ ਜੁ ਸਮਾˆ ਮੈਨੂੰ ਮਿਲਦਾ ਹੈ ਉਸ ਵਿੱਚ ਮੈˆ ਪੰਜਾਬ , ਪੰਜਾਬੀ ਬੋਲੀ, ਪੰਜਾਬੀ
ਕੌਮ, ਪੰਜਾਬੀਅਤ ਤੇ ਪੰਜਾਬ ਦੀ ਵੰਡ ਬਾਰੇ ਜਾਨਣ ਦੀ ਜ਼ਰੂਰ ਕੋਸ਼ਿਸ਼ ਕਰਦੀ ਹਾˆ। ਪਹਿਲੀਆˆ
ਵਿਚ ਮੇਰਾ ਪਾਕਿਸਤਾਨ ਨਾਲ ਕੋਈ ਖਾਸ ਰਿਸ਼ਤਾ ਨਹੀˆ ਰਿਹਾ ਜਾˆ ਇਸ ਤਰ੍ਹਾˆ ਮੈˆ ਸਮਝਦੀ ਸਾˆ।
ਸਿਵਾਏ ਇਸ ਦੇ ਕਿ ਕਦੀ ਕਦੀ ਘਰ ਦੇ ਗੱਲ ਕਰਦੇ ਕਿ ਬਾਬਾ ਜੀ ਨੂੰ ਮੁਲਤਾਨ ਦੋ ਮੁਰੱਬੇ ਜ਼ਮੀਨ
ਮਿਲੀ ਹੋਈ ਸੀ, ਮਿਲੀ ਤਾˆ ਸ਼ਾਇਦ ਪੰਜ ਮੁਰੱਬੇ ਸੀ ਪਰ ਮੇਰੇ ਸਾਧੂ ਸੁਭਾਅ ਵਾਲੇ ਬਾਬਾ ਜੀ
ਨੇ ਕਲੇਮ ਦੋ ਹੀ ਕੀਤੇ। ਮੁਲਤਾਨ ਦੀ ਗਰਮੀ ਤੋˆ ਮੇਰਾ ਜੱਟ ਚਾਚਾ ਡਰਦਾ ਸੀ; ਸੱਚ ਤਾˆ ਇਹ
ਸੀ ਕਿ ਕੋਈ ਉਥੇ ਜਾਣਾ ਨਹੀˆ ਸੀ ਚਾਹੁੰਦਾ। ਕਿਉਂਕਿ ਸਾਡੀ ਇਧਰ ਵੀ ਜ਼ਮੀਨ ਸੀ ਸੋ ਉਸ ਦੇ
ਖੁੱਸਣ ਦਾ ਕਿਸੇ ਦੀ ਜਿੰਦਗੀ ਵਿਚ ਕੋਈ ਅਸਰ ਨਾ ਪਿਆ। ਹਾˆ ਕਦੀ ਕਦੀ ਜਦ ਭੂਆ ਆਉਂਦੀ ਤਾˆ
ਉਹ ਜ਼ਰੂਰ ਕੋਈ ਨਾ ਕੋਈ ਅਜੇਹੀ ਗੱਲ ਕਰਦੀ ਜਿਸ ਦਾ ਕੋਈ ਨਾ ਕੋਈ ਸਿਰ ਪੈਰ ਪਾਕਿਸਤਾਨ ਨਾਲ
ਜਾ ਜੁੜਦਾ, ਪਰ ਅਸੀˆ ਬੱਚੇ ਕੋਈ ਧਿਆਨ ਨਾ ਦਿੰਦੇ। ਫੇਰ 65 ਤੇ 71 ਦੀਆˆ ਜੰਗਾˆ , ਜਿਸ
ਵਿੱਚ ਭਾਰਤ ਇੱਕ ਵਖਰਾ ਦੇਸ਼ ਸੀ ਤੇ ਪਾਕਿਸਤਾਨ ਇੱਕ ਅੱਡ ਤੇ ਦੁਸ਼ਮਨ ਦੇਸ਼ ਸੀ !
- ਤੇ ਬਸ ਗੱਲ ਇਥੋˆ ਤੱਕ
ਹੀ ਜਾˆਦੀ ਸੀ ਉਨ੍ਹਾˆ ਜਮਾਨਿਆˆ ਵਿੱਚ। ਇਹ ਤੇ ਬਹੁਤ ਦੇਰ ਬਾਅਦ ਪਤਾ ਚਲਦਾ ਹੈ ਕਿ ਜੋ
ਅਖਬਾਰਾˆ ਤੇ ਇਤਿਹਾਸ ਦੀਆˆ ਕਿਤਾਬਾˆ ਵਿਚ ਸੀ ਤੇ ਜੋ ਕੁਝ ਹੋ ਰਿਹਾ ਸੀ - ਉਹ ਪੂਰਾ ਸੱਚ
ਨਹੀˆ ਸੀ। ਆਮ ਲੋਕਾˆ ਦੀ ਸੋਚ ਉਹੀ ਹੁੰਦੀ ਹੈ ਜੋ ਸਰਕਾਰ ਚਾਹੁੰਦੀ ਹੈ। ਪੜ੍ਹਾਈ ਦਾ ਸਾਰਾ
ਢਾˆਚਾ ਲਗਭਗ ਉਵੇˆ ਦਾ ਹੈ ਜਿਵੇˆ ਅੰਗਰੇਜ਼ ਸਰਕਾਰ ਨੇ ਖੜ੍ਹਾ ਕੀਤਾ ਸੀ। - ਤੇ ਉਨ੍ਹਾˆ ਉਹ
ਢਾˆਚਾ ਉਸ ਤਰ੍ਹਾˆ ਖੜ੍ਹਾ ਕੀਤਾ ਜਿਵੇˆ ਉਨ੍ਹਾˆ ਚਾਹਿਆ ਸੀ, ਆਪਣੀਆˆ ਲੋੜਾˆ ਮੁਤਾਬਿਕ।
ਅਪ੍ਰੈਲ 2011 ਵਿਚ ਜਦ ਮੈˆ ਆਸਿਫ਼ ਜੀ ਦੇ ਸੱਦੇ ਤੇ ਪਾਕਿਸਤਾਨ ਗਈ ਤਾˆ ਗੁਰਦੁਆਰਿਆˆ ਤੇ
ਮਨਪਸੰਦ ਥਾਵਾˆ ਦੇਖਣ ਤੋˆ ਬਿਨਾ ਜੋ ਮੈˆ ਕਰਨਾ ਚਾਹੁੰਦੀ ਸਾˆ, ਉਹ ਸੀ ਕਿਤਾਬਾˆ ਦੀ ਦੁਕਾਨ
ਤੇ ਜਾ ਕੇ ਕੁਝ ਕਿਤਾਬਾˆ ਖਰੀਦਣੀਆˆ, ਪਰ ਵਕਤ ਏਨਾ ਥੋੜ੍ਹਾ ਸੀ ਕਿ ਜਾ ਨਹੀˆ ਹੋਇਆ ਤੇ ਨਾ
ਹੀ ਅਜਿਹਾ ਮੌਕਾ ਬਣਿਆ ਕਿ ਸਮਾˆ ਕਢ ਸਕਣਾ ਮੁਮਕਿਨ ਹੁੰਦਾ। ਪਰ ਮੇਰੇ ਆਖਣ ਤੇ ਮੇਰੇ ਇਕ
ਦੋਸਤ ਜ਼ੁਬੈਰ ਅਹਿਮਦ ਨੇ, ਜੋ ਕਿ ਇਸਲਾਮੀਆ ਕਾਲਜ ਵਿਚ ਅੰਗਰੇਜ਼ੀ ਸਾਹਿਤ ਦੇ ਪ੍ਰੋਫੈਸਰ ਸਨ
ਤੇ ਲਿਖਾਰੀ ਵੀ ਹਨ, ਮੇਰੇ ਆਖਣ ਤੇ ਇਸ਼ਤਿਆਕ ਅਹਿਮਦ ਜੀ ਦੀ ਕਿਤਾਬ ਖ਼ਰੀਦ ਰਖੀ ਸੀ ਜੋ
ਉਨ੍ਹਾˆ ਮੈˆਨੂੰ ਸੁਗਾਤ ਵਜੋˆ ਦੇ ਵੀ ਦਿੱਤੀ। ਤਕਰੀਬਨ 575 ਸਫਿਆˆ ਦੀ ਇਹ ਕਿਤਾਬ ਹੈ। ਤੇ
ਇਸ ਨੂੰ ਲਿਖਣ ਲਈ ਲਗਭਗ ਉਨ੍ਹਾˆ 10 ਵਰ੍ਹਿਆˆ ਤੋˆ ਵੀ ਵਧ ਸਮਾˆ ਲਾਇਆ। ਵੰਡ ‘ਤੇ ਮੈˆ ਕਦੀ
ਕੋਈ ਕਿਤਾਬ ਪਹਿਲਾˆ ਨਹੀˆ ਸੀ ਪੜ੍ਹੀ। ਪਰ ਇਸ ਨੂੰ ਪੜ੍ਹਨ ਤੋˆ ਬਾਦ ਮੈˆ ਬਾਕੀ ਦੀਆˆ ਕੁਝ
ਹੋਰ ਕਿਤਾਬਾˆ ਬਾਰੇ ਵੀ ਪੜ੍ਹਨਾ ਜਾਨਣਾ ਤੇ ਪੜ੍ਹਨਾ ਚਾਹਾˆਗੀ। ਬਹੁਤ ਸਾਰੀਆˆ ਕਿਤਾਬਾˆ ਦਾ
ਇਸ ਵਿਚ ਜ਼ਿਕਰ ਹੈ। ਇਸ਼ਤਿਆਕ ਜੀ ਨੇ ਉਨ੍ਹਾˆ ਵਿਚੋˆ ਬਹੁਤ ਸਾਰੀਆˆ ਕਿਤਾਬਾˆ ਦਾ ਹਵਾਲਾ ਵੀ
ਦਿੱਤਾ ਹੈ। ਇਸ ਕਿਤਾਬ ਨੂੰ ਦੋਹਾˆ ਦੇਸ਼ਾˆ ਵਿਚ ਚੰਗੇ ਰਿਵਿਊ ਵੀ ਮਿਲੇ ਹਨ ਤੇ ਦੋਹਾˆ
ਦੇਸ਼ਾˆ ਵਿੱਚ ਇਹ ਛਾਪੀ ਹੈ। 1999 ਵਿੱਚ ਇੰਗਲੈਂਡ ਦੀ ਕਾਵੈˆਟਰੀ ਯੂਨੀਵਰਸਿਟੀ ਨੇ ਗੁਰੂ
ਗੋਬਿੰਦ ਸਿੰਘ ਜੀ ਦਾ 300 ਸਾਲਾˆ ਜਨਮ ਦਿਨ ਮਨਾਇਆ ਤਾˆ ਉਨ੍ਹਾˆ ਇਸ ਮਾਣ ਵਿਚ ਇੱਕ
ਕਾਨਫਰੰਸ ਵੀ ਕੀਤੀ। ਇਸ ਕਾਨਫਰੰਸ ਜੋ ਗੱਲਾˆ ਹੋਈਆˆ ਇਨ੍ਹਾˆ ਵਿਚ ਪੰਜਾਬ ਦੀ ਵੰਡ ਦੀ ਗੱਲ
ਵੀ ਤੁਰੀ। ਇਸ ਕਾਨਫਰੰਸ ਵਿੱਚ ੀਅਨ ਠਅਲਬੋਟ ਤੇ ੰਹਨਿਦੲਰ ਠਹਅਨਦ ਿਵਲੋˆ ਇਸ਼ਤਿਆਕ ਨੂੰ ਸੱਦਾ
ਦਿੱਤਾ ਗਿਆ ਸੀ। ਇਸ ਕਾਨਫਰੰਸ ਦੌਰਾਨ ਇਸ਼ਤਿਆਕ ਜੀ ਨੇ ਪੇਸ਼ਕਸ਼ ਕੀਤੀ ਕਿ ਉਹ ਇਸ ਵਿਸ਼ੇ ਤੇ
ਖੋਜ ਕਰ ਕੇ ਲਿਖਣ ਨੂੰ ਤਿਆਰ ਹੈ। ਇਸ ਕੰਮ ਲਈ ਉਨ੍ਹਾˆ ਨੂੰ ਕੁਝ ਸਵੀਡਨ ਯੂਨੀਵਰਸਿਟੀ ਨੇ
ਫੰਡ ਵੀ ਦਿੱਤੇ। ਇਸ ਕਿਤਾਬ ਨੂੰ ਲਿਖਣ ਲਈ ਉਨ੍ਹਾˆ ਦੋਹਾˆ ਪੰਜਾਬਾˆ ਵਿਚ ਹਜ਼ਾਰਾˆ ਹੀ
ਲੋਕਾˆ ਦੇ ਇੰਟਰਵਿਊ ਕੀਤੇ। ਇਹ ਸਾਰੇ ਇੰਟਰਵਿਊ ਬਾਰੇ ਉਨ੍ਹਾˆ ਆਪਣੀ ਕਿਤਾਬ ਵਿਚ ਹੂ ਬ ਹੂ
ਉਸੇ ਤਰ੍ਹਾˆ ਦਰਜ਼ ਕੀਤੇ ਹਨ। ਕਈ ਇੰਟਰਵਿਊ ਬਹੁਤ ਹੀ ਦਿਲ ਟੁੰਬਵੇ ਹਨ। ਇਨ੍ਹਾˆ ਇੰਟਰਵੀਊਆˆ
ਵਿਚ ਹਰ ਕਿਸਮ ਦੇ ਲੋਕ ਸ਼ਾਮਲ ਸਨ। - ਪੜ੍ਹੇ ਲਿਖੇ, ਚੰਗੇ ਰੁਤਬਿਆˆ ਵਾਲੇ ਜਿਨ੍ਹਾˆ ਸਿਧੇ
ਜਾˆ ਅਸਿਧੇ ਤਰੀਕੇ ਨਾਲ ਇਸ ਨੂੰ ਦੇਖਿਆ। ਆਮ ਲੋਕ ਵੀ ਸਨ ਜਿਨ੍ਹਾˆ ਨੇ ਇਹ ਦਰਦ ਆਪਣੇ
ਪਿੰਡਿਆˆ ਤੇ ਹੰਢਾਇਆ ਲ ਤੇ ਇਨ੍ਹਾˆ ਵਿਚ ਕੁਝ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾˆ ਇਨ੍ਹਾˆ
ਜ਼ੁਲਮਾˆ ਵਿੱਚ ਹਿਸਾ ਲਿਆ।
ਇਸ ਕਿਤਾਬ ਦਾ ਮੁਖ ਟੀਚਾ ਇਸ ਗੱਲ ‘ਤੇ ਹੈ ਕਿ ਸਾਰੀਆˆ ਹਿੰਸਕ ਘਟਨਾਵਾˆ ਦੀ ਸ਼ੁਰੁਆਤ ਕਿਵੇˆ
ਹੋਈ ਤੇ ਕਿਵੇˆ ਇੱਕ ਤੋˆ ਦੂਜੀ ਗੱਲ ਵਾਪਰੀ। ਇਸ ਵਿਚ ਉਹ ਨਾ ਹੀ ਕਿਸੇ ਦੀ ਤਰਫ਼ਦਾਰੀ ਕਰਦੇ
ਹਨ ਤੇ ਨਾ ਹੀ ਕਿਸੇ ਵੇਲੇ ਉਹ ਮੁਸਲਮਾਨ ਜਾˆ ਪਾਕਿਸਤਾਨੀ ਵਾˆਗ ਸੋਚਦੇ ਹਨ, ਬੱਸ ਇਹੀ ਇੱਕ
ਖੂਬੀ ਹੈ ਇਸ ਕਿਤਾਬ ਦੀ। ਏਨਾ ਸੱਚ ਪੜ੍ਹਨ ਲਈ ਵੀ ਇੱਕ ਦਲੇਰੀ, ਇਮਾਨਦਾਰੀ ਤੇ ਖੁੱਲ੍ਹਾ
ਦਿਲ ਚਾਹੀਦਾ ਹੈ। ਜਨਵਰੀ 1947 ਤੋˆ ਦਿਸੰਬਰ 1947 ਤੱਕ ਦਾ ਇੱਕ ਘਟਨਾ ਤੇ ਇੱਕ ਇੱਕ ਦਿਨ
ਦਾ ਉਹ ਜ਼ਿਕਰ ਕਰਦੇ ਹਨ। ਉਨ੍ਹਾˆ ਇਸ ਨੂੰ ਲਿਖਣ ਲਈ ਅੰਗਰੇਜ਼ੀ ਸਰਕਾਰ ਦੇ ਸਾਰੀ ਸੀਕਰਟ
ਦਸਤਾਵੇਜ਼ ਪੜ੍ਹੇ (30 ਸਾਲਾˆ ਬਾਅਦ ਬ੍ਰਿਟਿਸ਼ ਸਰਕਾਰ ਸਾਰਿਆˆ ਕਾਗਜ਼ਾˆ ਨੂੰ ਲੋਕਾˆ ਨੂੰ
ਪੜ੍ਹਨ ਦੀ ਖੁੱਲ੍ਹ ਦੇ ਦਿੰਦੀ ਹੈ। ) ਇਹ ਉਹ ਰਿਪੋਰਟਾˆ, ਚਿੱਠੀਆˆ ਸਨ , ਜੋ ਗਵਰਨਰ ,
ਸਕੱਤਰ , ਵਾਇਸਰਾਏ ਵਲੋˆ ਇੰਗਲੈਂਡ ਨੂੰ ਭੇਜੇ ਜਾˆਦੇ ਸਨ। ਉਨ੍ਹਾˆ ਦਿਨਾˆ ਦੀਆˆ ਖਾਸ ਖਾਸ
ਅਖਬਾਰਾˆ ਦਾ ਵੀ ਜ਼ਿਕਰ ਹੈ, ਜੋ ਵੀ ਉਨ੍ਹਾˆ ਨੂੰ ਮਿਲਿਆ ਉਹ ਉਨ੍ਹਾˆ ਪੜ੍ਹਿਆ ਤੇ ਫਿਰ
ਲਿਖਿਆ, ਹਰ ਤਰਤੀਬ ਤੇ ਘਟਨਾ ਬਹੁਤ ਹੀ ਸਾਇੰਟਫ਼ਿਕ ਤਰੀਕੇ ਨਾਲ ਦਸਤਾਵੇਜ਼ ਕੀਤੀ ਗਈ ਹੈ ਬਿਨਾ
ਕਿਸੇ ‘ਇਜ਼ਮ‘ ਦੇ। ਮੁਖ ਤੌਰ ‘ਤੇ ਕਿਤਾਬ ਤਿੰਨ ਹਿੱਸਿਆˆ ਵਿਚ ਵੰਡੀ ਹੋਈ ਹੈ। ਪਹਿਲੇ ਹਿੱਸੇ
ਵਿਚ ਉਹ ਉਨ੍ਹਾˆ ਅਸਾਰਾˆ ਦਾ ਜ਼ਿਕਰ ਕਰਦੇ ਹਨ ਜਿਨ੍ਹਾˆ ਕਰ ਕੇ ਇਹ ਵੰਡ ਮੁਮਕਿਨ ਹੋਈ। ਤੇ
ਇਹ ਸਮਾˆ ਲਗਭਗ 1945 ਦੀ ਜਨਵਰੀ ਤੋˆ ਮਾਰਚ 1947 ਤੱਕ ਦਾ ਹੈ। ਦੂਜੇ ਹਿੱਸੇ ਵਿਚ ਉਹ
ਅਪ੍ਰੈਲ 1947 ਤੋˆ 14 ਅਗਸਤ 1947 ਤੱਕ ਦਾ ਲਿਆ ਹੈ। ਜਿਸ ਵਿਚ ਹਿੰਸਾ ਵਿਚ ਵਾਧਾ ਹੁੰਦਾ
ਗਿਆ। ਤੀਜੇ ਹਿੱਸੇ ਵਿਚ 15 ਅਗਸਤ 1947 ਤੋˆ ਲੈ ਕੇ ਦਿਸੰਬਰ 1947 ਤੱਕ ਦਾ ਜ਼ਿਕਰ ਸੀ ਜਿਸ
ਵਿਚ ਦੋਹਾˆ ਪਾਸਿਆˆ ਨੇ ਮਜ਼ਹਬੀ ਸਫਾਈ ਮੁਕੰਮਲ ਕਰ ਲਈ। ਇਸ ਤੋˆ ਬਿਨਾ ਉਹ ਹਰ ਸ਼ਹਿਰ ਨੂੰ
ਅੱਡ ਅੱਡ ਚੈਪਟਰ ਵਿਚ ਦੱਸਦੇ ਹਨ ਕਿ ਕਿਵੇˆ ਕਿਵੇˆ ਹਿੰਸਕ ਘਟਨਾਵਾˆ ਵਾਪਰਦੀਆˆ ਗਈਆˆ,
ਕਿਵੇˆ ਕਿਵੇˆ ਉਨ੍ਹਾˆ ਵਿਚ ਰਾਜਸੀ, ਮਜ਼ਹਬੀ ਤੇ ਸਰਕਾਰੀ ਲੋਕਾˆ ਨੇ ਹਿੱਸਾ ਲਿਆ। ਬਹੁਤ
ਸਾਰੀਆˆ ਘਟਨਾਵਾˆ ਦਿਲ ਹਿਲਾ ਦੇਣ ਵਾਲੀਆˆ ਹਨ। ਕਿਸੇ ਵੀ ਗੱਲ ਵਿਚ ਉਹ ਹਿੰਦੂ, ਸਿਖ ਤੇ
ਮੁਸਲਮਾਨ ਦਾ ਲਿਹਾਜ਼ ਨਹੀˆ ਕਰਦੇ , ਇਹੀ ਇਸ ਕਿਤਾਬ ਦੀ ਖਾਸੀਅਤ ਹੈ ਤੇ ਨਾ ਹੀ ਕਿਸੇ ਥਾˆ
ਤੇ ਪਾਕਿਸਤਾਨ ਲਈ ਜਾˆ ਕਿਸੇ ਲਈ ਉਹ ਡਿਫੈˆਸਵ ਹੁੰਦੇ ਹਨ। ਕਿਸੇ ਵੀ ਸਾਹਿਤਕ ਕਿਰਤ ਵਿਚ
ਅੰਤਰਮੁਖਤਾ ਦਾ ਦਖ਼ਲ ਨ ਹੋਣ ਦੇਣਾ ਕਿਸੇ ਕਿਰਤ ਦੀ ਵੱਡੀ ਖੂਬੀ ਹੁੰਦੀ ਹੈ।
ਮੈˆ ਜਦ ਇਸ ਕਿਤਾਬ ਨੂੰ ਪੜ੍ਹਦੀ ਹਾˆ, ਜਿਥੇ ਕਈ ਸੁਆਲਾˆ ਦੇ ਜੁਆਬ ਮਿਲਦੇ ਹਨ , ਉਥੇ ਹੋਰ
ਕਈ ਖੜ੍ਹੇ ਹੋ ਜਾˆਦੇ ਹਨ। ਮੈˆ ਪੰਜਾਬੀ ਹਾˆ, ਤੇ ਆਪਣੇ ਕੌਮ ਬਾਰੇ ਜਾਨਣ ਦਾ ਹੱਕ ਹਰ ਇੱਕ
ਨੂੰ ਹੈ। ਇਸ ਕਿਤਾਬ ਦੀ ਇਹੋ ਵਿਸ਼ੇਸ਼ਤਾ ਹੈ ਕਿ ਇਹ ਸਾਨੂੰ ਆਪਣੀ ਪੰਜਾਬੀ ਕੌਮ ਦਾ ਚਿਹਰਾ
ਵਿਖਾਉਂਦੀ ਹੈ। ਚਿਹਰਾ ਜਿਹੜਾ ਆਖਣ-ਵੇਖਣ ਤੇ ਦਾਅਵੇ ਕਰਨ ਲਈ ਤਾਂ ਬੜਾ ਖ਼ੂਬਸੂਰਤ ਹੈ ਪਰ
ਜਦੋਂ ਸੰਤਾਲੀ ਜਾਂ ਚੌਰਾਸੀ ਵਰਗੇ ਦਿਨ ਆਉਂਦੇ ਨੇ ਤਾਂ ਇਹ ਚਿਹਰਾ ਕਿਵੇਂ ਕਰੂਪ ਹੋ ਜਾਂਦਾ
ਹੈ, ਕਿਵੇਂ ਚਿੱਬਾ ਹੋ ਜਾਂਦਾ ਹੈ। ਆਪਣਾ ਮੂੰਹ ਵੇਖਦੇ ਰਹੀਏ ਤਾਂ ਆਪਣੀ ਹਕੀਕਤ ਮਲੂਮ
ਰਹਿੰਦੀ ਏ। ਇਹ ਕਿਤਾਬ ਏਹੋ ਕੰਮ ਈ ਕਰਦੀ ਏ। ਸਾਨੂੰ ਸ਼ਰਮਿੰਦਿਆਂ ਵੀ ਕਰਦੀ ਏ ਤੇ ਆਪਣੇ
ਅੰਦਰ ਗੁੰਮ ਗਵਾਚ ਗਏ ਬੰਦੇ ਨੂੰ ਲੱਭਣ ਲਈ ਉਂਗਲੀ ਵੀ ਫੜਾਉਂਦੀ ਹੈ।
-0- |