Welcome to Seerat.ca
Welcome to Seerat.ca

ਜੇ ਸਰਾਭਾ ਜਿਊਂਦਾ ਰਹਿੰਦਾ ਤਾਂ....

 

- ਬਾਬਾ ਹਰਨਾਮ ਸਿੰਘ ਟੁੰਡੀਲਾਟ

ਆਜ਼ਾਦੀ ਸੰਗਰਾਮ ਦੌਰਾਨ ਸਾਵਰਕਰ ਦੀ ਭੂਮਿਕਾ
ਤੱਥਾਂ ਦੀ ਜ਼ੁਬਾਨੀ

 

- ਪਰੇਮ ਸਿੰਘ (ਡਾ.)

ਜੈਕਲੀਨ

 

- ਹਰਜੀਤ ਅਟਵਾਲ

ਤਾ‘ਵੀਜ਼

 

- ਅਮਰਜੀਤ ਚੰਦਨ

ਨਾਨਕ

 

- ਜਸਵੰਤ ਜ਼ਫ਼ਰ

ਪੰਜਾਬੀ ਭਾਸ਼ਾ ‘ਤੇ ਪਏ ਅੰਤਰਰਾਸ਼ਟਰੀ ਪ੍ਰਭਾਵ

 

- ਡਾ. ਸੁਖਵਿੰਦਰ ਸਿੰਘ ਸੰਘਾ

ਭਰਾਵਾਂ ਦਾ ਮਾਣ

 

- ਵਰਿਆਮ ਸਿੰਘ ਸੰਧੂ

ਸਰਵਣ ਸਿੰਘ ਨਾਲ ਗੱਲਾਂ-ਬਾਤਾਂ

 

- ਵਰਿਆਮ ਸਿੰਘ ਸੰਧੂ

‘ਭੇਤ ਵਾਲੀ ਗੱਲ’

 

- ਸੰਤੋਖ ਸਿੰਘ ਧੀਰ

ਅੱਗ ਦੀਆਂ ਪੂਣੀਆਂ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਮੇਰੀ ਪਾਕਿਸਤਾਨ ਦੀ ਚੌਥੀ ਯਾਤਰਾ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਬਦਲਦੇ ਰੌਂਅ

 

- ਹਰਪ੍ਰੀਤ ਸੇਖਾ

ਵਿਅੰਗ ਕੈਨੇਡਾ
ਕੈਨੇਡਾ ਦਾ ਮੌਸਮ

 

- ਗੁਰਦੇਵ ਚੌਹਾਨ

ਦਿਲ ਦਾ ਮਝੈਲ - ਸਰਦਾਰ ਮਨੋਹਰ ਸਿੰਘ ਗਿੱਲ

 

- ਹਰਜੀਤ ਸਿੰਘ ਗਿੱਲ

ਆਜ਼ਾਦੀ ਸੰਗਰਾਮ ਵਿੱਚ ਦਸੰਬਰ ਦਾ ਮਹੀਨਾ

 

- ਪ੍ਰੋ ਮਲਵਿੰਦਰਜੀਤ ਸਿੰਘ ਵੜੈਚ

ਜਰਨੈਲ ਸਿੰਘ ਦੀ ਕਹਾਣੀ ‘ਪਾਣੀ’

ਇਸ਼ਤਿਆਕ, ਪੰਜਾਬ ਦੀ ਵੰਡ ਤੇ ਮੈ

 

- ਗੁਲਸ਼ਨ ਦਿਆਲ

ਮਹਿਰਮ ਦਿਲ ਦਾ ਮਾਹੀ...

 

- ਰਵੀ ਸਚਦੇਵਾ

ਸ਼ੌਹਰਤ ਕਮਾਉਣ ਲਈ ਕੁੜੀਆˆ ਦੀ ਇੱਜਤ ਨੂੰ ਕਿੱਥੋˆ ਤੱਕ ਰੋਲਣਗੇ ਗਾਇਕ ਤੇ ਗੀਤਕਾਰ ?

 

- ਬੇਅੰਤ ਗਿੱਲ

ਸ਼ੇਖ – ਬ੍ਰਹਮ

 

- ਡਾ: ਮਨਜੀਤ ਸਿੰਘ ਬੱਲ

Ghadar Movement: Role of Media and Literature

 

- Gurmel S. Sidhu

ਹੁੰਗਾਰੇ

 


ਮੇਰੀ ਪਾਕਿਸਤਾਨ ਦੀ ਚੌਥੀ ਯਾਤਰਾ
- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

 


ਕੁਝ ਦਿਨਾˆ ਤੋˆ ਸੋਚ ਰਿਹਾ ਸਾˆ ਕਿ ਇਸ ਵਾਰੀˆ ਅੰਮ੍ਰਿਤਸਰ ਦੀ ਫੇਰੀ ਸਮੇ ਪਾਕਿਸਤਾਨ ਦਾ ਚੌਥਾ ਚੱਕਰ ਵੀ ਲਾ ਹੀ ਆਵਾˆ ਤੇ ਉਹ ਵੀ ਵੈਸਾਖੀ ਸਮੇ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਦੁਨੀਆ ਭਰ ਤੋˆ ਸਿੱਖ ਆਏ ਹੋਏ ਹੋਣਗੇ। ਨਾਲੇ ਤਾˆ ਉਹਨਾˆ ਦੇ ਦਰਸ਼ਨ ਹੋ ਜਾਣਗੇ ਤੇ ਨਾਲ਼ ਹੀ ਆਪਣੀਆˆ ਕਿਤਾਬਾˆ, ਪੰਜਾਬ ਅਤੇ ਸਿੱਖ ਸਾਹਿਤ ਵਿਚ ਦਿਲਸਚਪੀ ਰੱਖਣ ਵਾਲ਼ੇ ਸੱਜਣਾˆ ਦੇ ਹੱਥਾˆ ਤੱਕ ਪੁਜਦੀਆˆ ਕਰ ਦਿਆˆਗਾ। ਇਸ ਤਰ੍ਹਾˆ ਬਿਨਾ ਡਾਕ ਖ਼ਰਚ ਲਾਇਆˆ ਅਤੇ ਹੋਰ ਖੇਚਲ਼ ਦੇ, ਉਹਨਾˆ ਪਾਠਕਾˆ ਨੂੰ ਮਿਲ਼ ਜਾਣਗੀਆˆ। ਵੈਸੇ ਤਾˆ ਮੇਰਾ ਵਿਚਾਰ ਜਨਵਰੀ ਦੇ ਅੰਤ ਜਾˆ ਫਰਵਰੀ ਦੇ ਆਰੰਭ ਵਿਚ ਜਾਣ ਦਾ ਸੀ ਪਰ ਆਸਟ੍ਰੇਲੀਆ ਦੇ ਦੂਜੇ ਸ਼ਹਿਰਾˆ ਦੀ ਫੇਰੀ ਕਾਰਨ ਇਹ ਪ੍ਰੋਗਰਾਮ ਲਮਕਦਾ ਲਮਕਦਾ ਅਪ੍ਰੈਲ ਦੇ ਸ਼ੁਰੂ ਤੱਕ ਹੀ ਲਮਕ ਗਿਆ।
ਮੇਰੀ ਅੰਮ੍ਰਿਤਸਰ ਦੀ ਯਾਤਰਾ ਬਹੁਤੀ ਇਸ ਕਰਕੇ ਹੀ ਹੁੰਦੀ ਹੈ ਕਿ ਕੁਝ ਆਪਣੀ ਨਿਗਰਾਨੀ ਹੇਠ ਕਿਤਾਬਾˆ ਛਪਵਾ ਲਵਾˆ ਤੇ ਕੁਝ ਬਾਕੀ ਬਚੇ ਸੱਜਣਾˆ ਮਿੱਤਰਾˆ ਨਾਲ਼ ਮੇਲਾ ਗੇਲਾ ਵੀ ਹੋ ਜਾਵੇ। ਹੋਰ ਤਾˆ ਮੈਨੂੰ ਓਥੇ ਕੋਈ ਕੰਮ ਨਹੀ ਹੁੰਦਾ। ਦਾਦੀ ਮਾˆ ਜੀ, ਬੀਬੀ ਜੀ, ਭਾਈਆ ਜੀ ਗੁਰੂ ਚਰਨਾˆ ਵਿਚ ਜਾ ਬਿਰਾਜੇ ਹਨ ਤੇ ਉਹਨਾˆ ਦੀ ਪੀਹੜੀ ਵਿਚੋˆ ਸਿਰਫ ਇਕ ਭੂਆ ਜੀ ਹੀ ਆਪਣੇ ਪਰਵਾਰ ਸਮੇਤ, ਭਾਗੋਵਾਲ ਪਿੰਡ ਵਿਚ ਵੱਸਦੇ ਹਨ। ਬਾਕੀ ਸੱਜਣਾˆ ਵਿਚੋˆ ਵੀ ਕੋਈ ਵਿਰਲਾ ਹੀ ਮਿਲਾਪ ਰੱਖਣ ਵਾਸਤੇ ਸਮਾ ਕਢ ਸਕਣ ਵਾਲਾ ਰਹਿ ਗਿਆ ਹੈ।
ਸਾਨੂੰ ਆਸਟ੍ਰੇਲੀਆ ਦੇ ਵਾਸੀਆˆ ਨੂੰ ਪਾਕਿਸਤਾਨ ਦਾ ਵੀਜ਼ਾ ਏਥੋˆ ਹੀ ਲੈ ਕੇ ਜਾਣਾ ਪੈˆਦਾ ਹੈ। ਇਕ ਸੱਜਣ ਨੇ ਦੱਸਿਆ ਸੀ ਕਿ ਦਿੱਲੀ ਤੋˆ ਸਾਨੂੰ ਵੀਜ਼ੇ ਤੋˆ ਨਾˆਹ ਹੋ ਜਾˆਦੀ ਹੈ ਇਹ ਆਖ ਕੇ ਕਿ ਤੁਸੀˆ ਆਸਟ੍ਰੇਲ਼ੀਆ ਦੇ ਵਸਨੀਕ ਹੋ, ਓਥੋˆ ਹੀ ਵੀਜ਼ਾ ਲੈ ਕੇ ਆਓ। ਇਸ ਲਈ ਮੈ ਦਿੱਲੀ ਤੋˆ ਵੀਜ਼ਾ ਮੰਗਣ ਕਦੀ ਗਿਆ ਹੀ ਨਹੀ।
ਸਦਾ ਦੀ ਤਰ੍ਹਾˆ ਸਿਡਨੀ ਸਥਿਤ ਪਾਕਿਸਤਾਨੀ ਕੌˆਸੂਲੇਟ ਪਾਸ ਵੀਜ਼ੇ ਲਈ ਅਪਲਾਈ ਕੀਤਾ। ਪਹਿਲਾˆ ਤਾˆ ਤਿੰਨੇ ਵਾਰ ਸਾਰੇ ਪਾਕਿਸਤਾਨ ਦਾ ਵੀਜ਼ਾ ਲਾ ਦਿੰਦੇ ਸੀ ਪਰ ਇਸ ਵਾਰੀ ਸਿਰਫ ਚਾਰ ਜ਼ਿਲ੍ਹਿਆˆ ਵਿਚ ਜਾ ਸਕਣ ਦੀ ਹੀ ਆਗਿਆ, ਪਾਸਪੋਰਟ ਉਪਰ ਹੱਥ ਨਾਲ਼ ਲਿਖ ਕੇ ਦਿਤੀ ਗਈ ਸੀ। ਓਥੇ ਜਾ ਕੇ ਪਤਾ ਲੱਗਾ ਕਿ ਪਾਕਿਸਤਾਨ ਦੇ ਬਹੁਤ ਸਾਰੇ ਇਲਾਕਿਆˆ ਵਿਚ ਅਮਨ ਕਾਨੂੰਨ ਦੀ ਹਾਲਤ ਬਹੁਤੀ ਚੰਗੀ ਨਾ ਹੋਣ ਕਾਰਨ ਸ਼ਾਇਦ ਇਹ ਪਾਬੰਦੀ ਲਾਈ ਗਈ ਹੋਵੇ ਤਾˆ ਕਿ ਮੈ ਕਿਤੇ ਖ਼ਤਰੇ ਵਾਲ਼ੇ ਥਾˆ ਨਾ ਜਾ ਸਕਾˆ। ਘਰੋˆ ਤੁਰਨ ਤੋˆ ਪਹਿਲੀ ਰਾਤ ਨੂੰ ਨੂੰਹ, ਪੁੱਤ ਤੇ ਪੋਤਰਾ ਮਿਲਣ ਆਏ। ਗੱਲਾˆ ਗੱਲਾˆ ਵਿਚ ਜਦੋˆ ਉਹਨਾˆ ਨੂੰ ਪਤਾ ਲੱਗਾ ਕਿ ਮੈˆ ਇਸ ਯਾਤਰਾ ਦੌਰਾਨ ਪਾਕਿਸਤਾਨ ਵੀ ਜਾ ਰਿਹਾ ਹਾˆ ਤਾˆ ਨੂੰਹ ਨੇ ਹੈਰਾਨੀ ਭਰੀ ਟੋਨ ਵਿਚ ਆਖਿਆ, "ਪਾਪਾ, ਤੁਸੀˆ ਪਾਕਿਸਤਾਨ ਵੀ ਜਾਓਗੇ?" ਮੇਰਾ ਜਵਾਬ ਸੀ, "ਖ਼ਤਰੇ ਵਾਲ਼ੀ ਮਾੜੀ ਘਟਨਾ ਤਾˆ ਕਿਤੇ ਵੀ ਵਾਪਰ ਸਕਦੀ ਹੈ। ਪਾਕਿਸਤਾਨ ਵਿਚ ਵੀ ਕਰੋੜਾˆ ਲੋਕ ਵੱਸਦੇ ਹੀ ਹਨ; ਸਾਰੇ ਤਾˆ ਨਹੀ ਬੰਬਾˆ ਵਾਲ਼ੇ ਥਾˆ ਫਸ ਜਾˆਦੇ! ਵੈਸੇ ਦਿਨ ਮਾੜੇ ਹੋਣ ਤਾˆ ਊਠ ਤੇ ਬੈਠੀ ਨੂੰ ਵੀ ਕੁੱਤਾ ਵਢ ਜਾˆਦਾ ਹੈ। ਤੁਹਾਡੀ ਮਾਤਾ ਨਹੀ ਦਿਨ ਦਿਹਾੜੇ ਅੰਮ੍ਰਿਤਸਰ ਵਿਚ ਪਰਸ ਖੁਹਾ ਬੈਠੀ! ਮਾੜੀ ਘਟਨਾ ਕਿਸੇ ਨਾਲ਼, ਕਿਸੇ ਵੀ ਦੇਸ ਜਾˆ ਸ਼ਹਿਰ ਵਿਚ ਵਾਪਰ ਸਕਦੀ ਹੈ।"
ਚਾਰ ਅਪ੍ਰੈਲ ਨੂੰ ਸਿਡਨੀ ਤੋˆ ਚਾਲੇ ਪਾਏ। ਹਾˆਗ ਕਾˆਗ ਤੋˆ ਨਾਲ਼ ਲਗਵੀˆ ਫਲਾਈਟ ਤੇ ਹੀ ਸੀਟ ਮਿਲ਼ ਜਾਣ ਕਰਕੇ ਮੈ ਪੰਜ ਨੂੰ ਹੀ ਦਿੱਲੀ ਤੇ ਦਿਲੀਉˆ ਬੱਸ ਰਾਹੀˆ ਜਲੰਧਰ ਤੇ ਅੱਗੋˆ ਰੋਡਵੇਜ਼ ਦੀ ਬੱਸ ਰਾਹੀˆ ਅੰਮ੍ਰਿਤਸਰ ਬੱਸ ਅੱਡੇ ਤੇ ਜਾ ਉਤਰਿਆ ਤੇ ਓਥੋˆ ਥ੍ਰੀ ਵ੍ਹੀਲਰ ਰਾਹੀˆ ਭਰਾ ਦੇ ਘਰ ਜਾ ਮੂੰਹ ਵਿਖਾਇਆ। ਪਿਛਲੀ ਵਾਰੀ ਵਾˆਗ 36 ਘੰਟੇ ਹਾˆਗ ਕਾˆਗ ਏਅਰਪੋਰਟ ਤੇ ਨਹੀ ਰੁਕਣਾ ਪਿਆ।
ਅੰਮ੍ਰਿਤਸਰ ਜਾ ਕੇ ਪ੍ਰਕਾਸ਼ਕਾˆ ਨਾਲ਼ ਸੰਪਰਕ ਕਰਨ ਤੇ ਪਤਾ ਲੱਗਾ ਕਿ ਕੁਝ ਸੈˆਕੜੇ ਕਾਪੀਆˆ ਅਜੇ ਮੇਰੀਆˆ ਪੁਰਾਣੀਆˆ ਕਿਤਾਬਾˆ ਦੀਆˆ ਹੀ ਉਹਨਾˆ ਕੋਲ਼ ਪਈਆˆ ਹੋਈਆˆ ਹਨ, ਇਸ ਲਈ ਹੋਰ ਐਡੀਸ਼ਨਾˆ ਅਜੇ ਛਪਵਾਉਣ ਦੀ ਲੋੜ ਨਹੀ। ਪਹਿਲੀਆˆ ਐਡੀਸ਼ਨਾˆ ਦੀਆˆ ਹੀ ਅੱਸੀ ਕਾਪੀਆˆ ਮੈ ਆਪਣੇ ਨਾਲ਼ ਪਾਕਿਸਤਾਨ ਲਿਜਾਣ ਲਈ ਚੁੱਕ ਲਈਆˆ ਤਾˆ ਕਿ ਵੈਸਾਖੀ ਦੇ ਪੁਰਬ ਸਮੇ ਦੂਰ ਦੁਰਾਡੇ ਦੇਸ਼ਾˆ ਤੋˆ ਆਏ ਪਾਠਕਾˆ ਨੂੰ ਦਿਤੀਆˆ ਜਾ ਸਕਣ।
ਭਾਵੇˆ ਮੈ ਸੜਕ ਰਾਹੀˆ ਆਰਾਮ ਨਾਲ਼ ਪਾਕਿਸਤਾਨ ਜਾ ਸਕਦਾ ਸੀ ਪਰ ਤਜੱਰਬੇ ਵਜੋˆ ਇਸ ਵਾਰ ਜਥੇ ਨਾਲ਼ ਜਾਣ ਦਾ ਫੈਸਲਾ ਕਰ ਲਿਆ। ਜਥਾ ਤੁਰਨ ਸਮੇ ਮੈˆ ਸ਼੍ਰੋਮਣੀ ਕਮੇਟੀ ਦੇ ਦਫ਼ਤਰ, ਆਪਣੀਆˆ ਕਿਤਾਬਾˆ ਦਾ ਬੰਡਲ ਧੂੰਹਦਾ ਚਲਿਆ ਗਿਆ ਪਰ ਓਥੇ ਕੁਝ ਪਤਾ ਨਾ ਲੱਗਾ ਕਿ ਰੇਲਵੇ ਸਟੇਸ਼ਨ ਨੂੰ ਕਮੇਟੀ ਦੀ ਬੱਸ ਕਦੋˆ ਤੇ ਕਿਥੋˆ ਜਾਣੀ ਹੈ। ਆਗੂ ਲੋਕ ਫ਼ੋਟੋਆˆ ਖਿਚਵਾ ਰਹੇ ਸਨ। ਏਧਰ ਓਧਰ ਧਿਆਨ ਮਾਰਨ ਉਪ੍ਰੁੰਤ ਮੈ ਕਿਤਾਬਾˆ ਦਾ ਬੰਡਲ ਧੂੰਹਦਾ ਦਰਬਾਰ ਸਾਹਿਬ ਕੰਪਲੈਕਸ ਤੋˆ ਬਾਹਰ ਆ ਗਿਆ। ਅੱਗੇ ਬਹੁਤ ਸਾਰੇ ਮੇਰੇ ਵਰਗੇ ਯਾਤਰੂ ਟੈਕਸੀਆˆ, ਥ੍ਰੀ ਵ੍ਹੀਲਰਾˆ ਵਾਲ਼ਿਆˆ ਨਾਲ਼, ਸਟੇਸ਼ਨ ਜਾˆ ਅਟਾਰੀ ਜਾਣ ਵਾਸਤੇ ‘ਸੌਦੇ‘ ਕਰ ਰਹੇ ਸਨ। ਮੈ ਵੇਖਿਆ ਕਿ ਅਕਾਲੀ ਜਿਹੇ ਦਿਸਦੇ ਕੁਝ ਮਲਵਈ ਸਿੰਘਾˆ ਨੇ ਇਕ ਥ੍ਰੀ ਵ੍ਹੀਲਰ ਅਟਾਰੀ ਜਾਣ ਵਾਸਤੇ ਕੀਤਾ। ਪਰ ਸਵਾਰੀ ਪੰਜਾਹ ਰੁਪਏ ਵਿਚ ਸੌਦਾ ਹੋਇਆ। ਮੈ ਵੀ ਉਹਨਾˆ ਦੇ ਨਾਲ਼ ਸ਼ਾਮਲ ਹੋ ਗਿਆ। ਅਟਾਰੀ ਪੁੱਜਣ ਤੇ ਇਕੋ ਜਥੇਦਾਰ ਟਾਈਪ ਸਿੰਘ ਨੇ ਸਾਰਿਆˆ ਦੇ ਪੈਸੇ ਦਿਤੇ। ਮੈ ਆਪਣਾ ਹਿੱਸਾ ਪੰਜਾਹ ਰੁਪਏ ਦੇ ਰਿਹਾ ਪਰ ਉਸ ਚੰਗੇ ਸੱਜਣ ਨੇ ਨਾ ਲਿਆ।
ਟੈˆਪੂ ਦੇ ਬਾਕੀ ਸਵਾਰ ਸਾਰੇ ਤਾˆ ਪੈਸੇ ਵਟਾਉਣ ਵਾਲ਼ੇ ਥਾˆ ਵੱਲ ਨੂੰ ਰੁਕ ਕਰ ਗਏ ਪਰ ਮੈ ਸਿਧਾ ਹੀ ਸਟੇਸ਼ਨ ਨੂੰ ਹੋ ਤੁਰਿਆ। ਓਥੇ ਜਾ ਕੇ ਵੇਖਿਆ ਕਿ ਗੱਡੀ ਤਾˆ ਦੂਜੇ ਪਾਸੇ ਦੇ ਪਲੇਟਫਾਰਮ ਤੋˆ ਚੱਲਣੀ ਹੈ ਤੇ ਕਿਤਾਬਾˆ ਦਾ ਬੰਡਲ ਚੁੱਕ ਕੇ ਓਥੇ ਪਹੁੰਚਣਾ ਵੀ, ਭਵ ਸਾਗਰ ਤਰਨ ਦੇ ਨੇੜੇ ਤੇੜੇ ਪੁੱਜ ਜਾˆਦਾ ਸੀ। ਮੈ ਉਰਲੇ ਪਾਸੇ ਖਲੋਤੇ ਜਵਾਨ ਸਿਪਾਹੀ ਨੂੰ ਆਖਿਆ, "ਕਰ ਹਿੰਮਤ; ਪੁਚਾ ਮੈਨੂੰ ਉਸ ਪਾਸੇ। ਤੇਰੀ ਜਲ ਪਾਣੀ ਦੀ ਸੇਵਾ ਹੋ ਜਾਵੇਗੀ।" ਉਸ ਨੇ ਇਕ ਹੋਰ ਨੌਜਵਾਨ ਨੂੰ ਆਵਾਜ਼ ਮਾਰ ਕੇ ਮੇਰਾ ਬੰਡਲ ਚੁਕਾ ਦਿਤਾ ਤੇ ਉਹ ਮੈਨੂੰ ਸਮੇਤ ਬੰਡਲ ਦੇ, ਦੂਜੇ ਪਾਸੇ ਵਾਲ਼ੇ ਪਲੇਟਫਾਰਮ ਤੇ ਛੱਡ ਗਿਆ। ਮੈˆ ਉਸ ਨੂੰ ਮਗਰੋˆ ਆਵਾਜ਼ ਮਾਰਦਾ ਹੀ ਰਹਿ ਗਿਆ ਕਿ ਉਹ ਮੇਰੇ ਕੋਲ਼ੋˆ ‘ਸੇਵਾ‘ ਲੈ ਜਾਵੇ ਪਰ ਉਹ ਨਾ ਰੁਕਿਆ। ਇਸ ਤਰ੍ਹਾˆ ਉਸ ਵਿਚਾਰੇ ਨੂੰ ਮੇਰੀ ਵਗਾਰ ਹੀ ਪਈ। ਅਟਾਰੀ ਤੋˆ ਏਧਰ ਦੇ ਇਮੀਗ੍ਰੇਸ਼ਨ ਦੀ ਕਾਰਵਾਈ ਪੂਰੀ ਕਰਕੇ ਹਿੰਦੁਸਤਾਨੀ ਗੱਡੀ ਉਪਰ ਬੈਠ ਕੇ ਅਸੀˆ ਵਾਹਗੇ ਜਾ ਪੁੱਜੇ ਪਰ ਰਸਤੇ ਵਿਚ ਦੋਹਾˆ ਦੇਸਾˆ ਵਿਚਲੀ ਤਾਰਾˆ ਵਾਲ਼ੀ ਹੱਦ ਤੱਕ ਹਿੰਦੁਸਤਾਨੀ ਘੋੜ ਸਵਾਰ ਸਿਪਾਹੀ ਗੱਡੀ ਦੇ ਨਾਲ਼ ਨਾਲ਼ ਦੋਹੀˆ ਪਾਸੀˆ ਭੱਜਦੇ ਰਹੇ ਤੇ ਤਾਰ ਵਾਲ਼ੀ ਹੱਦ ਤੋˆ ਪਾਕਿਸਤਾਨੀ ਸਿਪਾਹੀਆˆ ਨੇ ਉਹਨਾˆ ਦੀ ਥਾˆ ਲੈ ਲਈ। ਇਸ ਤਰ੍ਹਾˆ ਸਾਨੂੰ ਸਖ਼ਤ ਪਹਿਰੇ ਹੇਠ ਅਟਾਰੀ ਦੇ ਸਟੇਸ਼ਨ ਤੱਕ ਲਿਜਾਇਆ ਗਿਆ ਤੇ ਓਥੇ ਸਾਨੂੰ ਵਾਹਵਾ ਚਿਰ ਗੱਡੀ ਤੋˆ ਨਹੀ ਉਤਰਨ ਦਿਤਾ। ਪਲੇਟਫਾਰਮ ਤੇ ਸ. ਮਨਜੀਤ ਸਿੰਘ ਕਰਤਾਰਪੁਰ ਵਾਲ਼ੇ ਵੀ, ਸਵਾਰੀਆˆ ਦੇ ਸਵਾਗਤ ਵਜੋˆ ਘੁੰਮ ਰਹੇ ਸਨ। ਮੈ ਉਹਨਾˆ ਨੂੰ ਫ਼ਤਿਹ ਬੁਲਾਈ। ਜਵਾਬ ਤਾˆ ਉਹਨਾˆ ਨੇ ਪੂਰੇ ਸਤਿਕਾਰ ਨਾਲ਼ ਦਿਤਾ ਪਰ ਮੈ ਸਮਝ ਗਿਆ ਕਿ ਉਹਨਾˆ ਨੇ ਮੈਨੂੰ ਪਛਾਣਿਆ ਨਹੀ। ਇਸ ਗੱਲ ਦੀ ਤਸੱਲੀ ਪੰਜਾ ਸਾਹਿਬ ਵਿਖੇ ਸਜੇ ਦੀਵਾਨ ਸਮੇ ਹੋਈ ਜਿਥੇ ਮਿਲਣ ਤੇ ਪਛਾਣੇ ਜਾਣ ਕਰਕੇ ਉਹਨਾˆ ਨੇ ਮੇਰਾ ਬਣਦਾ ਢੁਕਵਾˆ ਮਾਣ ਕੀਤਾ?ਕਰਵਾਇਆ। ਮੇਰੀ ਪਿਛਲੀ 2008 ਵਾਲ਼ੀ ਕਰਤਾਰ ਪੁਰ ਦੀ ਯਾਤਰਾ ਸਮੇ ਉਹ ਮੈਨੂੰ ਮਿਲ਼ੇ ਸਨ। ਮੈˆ ਦੋ ਰਾਤਾˆ ਓਥੇ ਉਹਨਾˆ ਪਾਸ ਟਿਕਿਆ ਸਾˆ। ਓਥੋˆ ਉਹ ਲਾਹੌਰ ਆਪਣੀ ਕਾਰ ਤੇ ਲੈ ਕੇ ਗਏ ਸਨ ਤੇ ਲੰਚ ਸਮੇ ਕੁਝ ਬਾਰਸੂਖ਼ ਸੱਜਣਾˆ ਨਾਲ਼ ਮੇਰੀ ਮੁਲਾਕਾਤ ਵੀ ਕਰਵਾਈ ਸੀ।
ਹਜਾਰਾˆ ਦੀ ਗਿਣਤੀ ਵਿਚ ਯਾਤਰੂ ਸਨ ਤੇ ਸਾਰਿਆˆ ਨੂੰ ਇਕ ਤੰਗ ਦਰਵਾਜੇ ਰਾਹੀˆ ਵੱਡੇ ਹਾਲ ਵਿਚ ਵਾੜਿਆ ਜਾˆਦਾ ਸੀ ਜਿਥੇ ਪਾਕਿਸਤਾਨ ਵਾਲ਼ੇ ਪਾਸੇ ਇਮੀਗ੍ਰੇਸ਼ਨ ਤੇ ਕਸਟਮ ਦੀ ਕਾਰਵਾਈ ਪੂਰੀ ਕੀਤੀ ਜਾˆਦੀ ਸੀ। ਓਥੇ ਮਾਰ ਏਨੀ ਗਾਹੜ ਮਾਹੜ ਕਿ ਮਾਵਾˆ ਪੁੱਤ ਨਾ ਸੰਭਾਲਣ। ਕੋਈ ਲਾਈਨ ਨਹੀ; ਕੋਈ ਡਸਿਪਲਿਨ ਨਹੀ। ਸਭ ਇਕ ਦੂਜੇ ਦੇ ਉਤੋˆ ਦੀ ਕਾਹਲ਼ ਵਿਚ ਆਪਣਾ ਹੀ ਉਲੂ ਸਿਧਾ ਕਰਨ ਦੀ ਫਿਕਰ ਵਿਚ। ਜੇਹੜਾ ਮੇਰੇ ਵਰਗਾ ਬਾਹਰ ਦਾ ਗਿਝਿਆ ਹੋਇਆ ਕਿਸੇ ‘ਲਾਈਨ‘ ਦੇ ਆਸਰੇ ਰੁਕ ਗਿਆ, ਉਹ ਬੈਠਾ ਵਾੜ ਵਿਚ ਫਸੇ ਬਿੱਲੇ ਵਾˆਗ ਝਾਕਦਾ ਰਿਹਾ ਤੇ ਉਸ ਦੀਆˆ ਹੈਰਾਨੀ ਭਰੀਆˆ ਅੱਖਾˆ ਦੇ ਸਾਹਮਣੇ ਹੀ ‘ਹਿੰਮਤ‘ ਵਾਲ਼ੇ ਬੀਬੀਆˆ ਬਾਬੇ ਹਰ ਪਾਸੇ ਅੱਗੇ ਲੰਘਦੇ ਗਏ। ਮੈ ਤਾˆ ਲਾਈਨ ਵਿਚ ਹੀ ਲੱਗਾ ਖਲੋਤਾ ਰਿਹਾ। ਲੋਕੀˆ ਆਉਣ ਤੇ ਆਰਾਮ ਨਾਲ ਸਿਰਾˆ ਤੇ ਸਾਮਾਨ ਦੀਆˆ ਪੰਡਾˆ ਚੁੱਕੀ ਬੜੇ ਭਰੋਸੇ ਨਾਲ਼ ਅੱਗੇ ਤੋˆ ਅੱਗੇ ਤੁਰੀ ਜਾਣ। ਮੈ ਸਮਝਾˆ ਕਿ ਇਹ ਲੋਕ ਗ਼ਲਤੀ ਕਰ ਰਹੇ ਹਨ। ਅੱਗੋˆ ਪੁਲਿਸ ਵਾਲ਼ੇ ਇਹਨਾˆ ਨੂੰ ਲਾਈਨ ਵਿਚ ਲੱਗਣ ਲਈ ਪਿੱਛੇ ਮੋੜ ਦੇਣਗੇ ਪਰ ਇਹ ਕੁਝ ਨਾ ਵਾਪਰਿਆ। ਮੇਰੀ ਚੰਗੀ ਕਿਸਮਤ ਨੂੰ ਸ਼੍ਰੋਮਣੀ ਕਮੇਟੀ ਦੇ ਸਾਬਕ ਮੈਨੇਜਰ?ਚੀਫ਼ ਇੰਸਪੈਕਟਰ ਸ. ਕਸ਼ਮੀਰ ਸਿੰਘ ਪੱਟੀ ਨੇ ਮੈਨੂੰ ਵੇਖ ਲਿਆ। ਇਹ ਚੰਗੇ ਸੱਜਣ ਚਿਰ ਤੋˆ ਸਾਡੇ ਪਰਵਾਰਕ ਮਿੱਤਰ ਹਨ। ਇਹਨਾˆ ਨੇ ਮੇਰੀਆˆ ਕੁੱਲ ਸਮੱਸਿਆਵਾˆ ਹੱਲ ਕਰ ਦਿਤੀਆˆ। ਏਥੋˆ ਹੀ ਪਾਕਿਸਤਾਨ ਦੀ ਯਾਤਰਾ ਵਾਲੀ ਗੱਡੀ ਦੀਆˆ ਟਿਕਟਾˆ ਖ਼੍ਰੀਦਣੀਆˆ ਸਨ। ਇਸ ਟਿਕਟ ਉਪਰ ਹੀ ਵਾਹਗੇ ਤੋˆ ਲੈ ਕੇ ਪੰਜਾ ਸਾਹਿਬ, ਨਨਕਾਣਾ ਸਾਹਿਬ, ਲਾਹੌਰ ਤੇ ਮੁੜ ਵਾਹਗੇ ਤੱਕ ਦੀ ਇਕੱਠੀ ਟਿਕਟ ਸੀ। ਇਸ ਵਿਚ ਹੀ ਸਾਰੀ ਯਾਤਰਾ ਕਰਨੀ ਸੀ। ਏਥੇ ਹੀ ਪੰਜਾ ਸਾਹਿਬ ਵਿਖੇ ਰਿਹਾਇਸ਼ ਦੌਰਾਨ ਕਮਰਿਆˆ ਦੀ ਵੰਡ ਹੁੰਦੀ ਸੀ। ਦਸ ਜਣਿਆˆ ਨੂੰ ਇਕ ਕਮਰੇ ਦੀ ਚਾਬੀ ਪ੍ਰਬੰਧਕ ਦੇ ਰਹੇ ਸਨ। ਸ. ਕਸ਼ਮੀਰ ਸਿੰਘ ਜੀ ਦੇ ਜਥੇ ਦੇ ਕੁੱਲ ਛੇ ਮੈˆਬਰ ਸਨ ਪਰ ਆਪਣੇ ਰਸੂਖ਼ ਨਾਲ਼ ਉਹ ਇਕ ਕਮਰੇ ਦੀ ਚਾਬੀ ਲੈਣ ਵਿਚ ਸਫ਼ਲ ਹੋ ਗਏ। ਬਾਅਦ ਵਿਚ ਮੈˆ ਵੀ ਉਹਨਾˆ ਨਾਲ਼ ਸ਼ਾਮਲ ਹੋ ਕੇ ਅਸੀˆ ਸਾਰੇ ਜਣੇ ਸੱਤ ਹੋ ਗਏ। ਰੇਲਵੇ ਦੀ ਟਿਕਟ ਆਦਿ ਖ਼੍ਰੀਦਣ ਵਰਗੇ ਸਾਰੇ ਕਾਰਜ ਮੇਰੇ ਵਾਸਤੇ ਵੀ ਸ. ਕਸ਼ਮੀਰ ਸਿੰਘ ਨੇ ਹੀ ਕਰ ਲਏ। ਉਹਨਾˆ ਦੇ ਜਥੇ ਵਿਚ ਉਹਨਾˆ ਦੀ ਸਿੰਘਣੀ, ਸਿੰਘਣੀ ਦੇ ਭਰਾ ਸ. ਹਰਪਾਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਸਾਬਕ ਮੈਨੇਜਰ ਸ. ਬਲਬੀਰ ਸਿੰਘ ਦੀ ਸਿੰਘਣੀ, ਇਕ ਸੇਵਾਦਾਰਨੀ ਬੀਬੀ ਅਤੇ ਇਕ ਪੋਲੀਸ ਅਫ਼ਸਰ ਦੀ ਸਿੰਘਣੀ ਅਤੇ ਫਿਰ ਸੱਤਵਾˆ ਮੈ ਨਾਲ਼ ਰਲ਼ ਗਿਆ। ਸਾਨੂੰ ਪਹਿਲੀ ਗੱਡੀ ਵਿਚ ਹੀ ਸੀਟਾˆ ਦੇ ਨੰਬਰ ਮਿਲ਼ ਗਏ ਅਤੇ ਅਸੀˆ ਆਪੋ ਆਪਣੀਆˆ ਸੀਟਾˆ ਉਪਰ ਜਾ ਸਜੇ। ਬੀਬੀਆˆ ਨੇ ਅੰਮ੍ਰਿਤਸਰੋˆ ਹੀ ਛਕਣ ਦਾ ਸਾਮਾਨ ਨਾਲ਼ ਲਿਆˆਦਾ ਹੋਇਆ ਸੀ; ਉਸ ਵਿਚੋˆ ਮੈਨੂੰ ਵੀ ਸੱਬਰਕੱਤਾ ਗੱਫਾ ਮਿਲ਼ ਗਿਆ। ਸਮੇ ਸਿਰ ਗੱਡੀ ਤੁਰ ਪਈ। ਪੁਲਸ ਦਾ ਸਖ਼ਤ ਪਹਿਰਾ ਗੱਡੀ ਦੇ ਨਾਲ ਸੀ। ਲਾਹੌਰ ਸਟੇਸ਼ਨ ਉਪਰ ਗੱਡੀ ਤਾˆ ਰੁਕੀ ਪਰ ਸਾਨੂੰ ਪਲੇਟਫਾਰਮ ਉਪਰ ਉਤਰਨ ਦਾ ਹੁਕਮ ਨਹੀ ਸੀ।
ਅੱਧੀ ਕੁ ਰਾਤ ਤੋˆ ਕੁਝ ਸਮਾ ਪਹਿਲਾˆ ਗੱਡੀ ਸਾਨੂੰ ਹਸਲ ਅਬਦਾਲ ਦੇ ਸਟੇਸ਼ਨ ਤੇ ਲੈ ਗਈ। ਓਥੋˆ ਬੱਸਾˆ ਰਾਹੀˆ ਸਾਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲੈ ਗਏ। ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਣ ਲਈ ਸੈਕਿਉਰਟੀ ਚੈਕ ਹੁੰਦੀ ਸੀ। ਓਥੇ ਬਹੁਤ ਭੀੜ ਅਤੇ ਗਾਹੜ ਮਾਹੜ ਹੋਣ ਕਰਕੇ, ਇਕ ਦੂਜੇ ਨੂੰ ਧੱਕੇ ਵੱਜ ਰਹੇ ਸਨ। ਮੈ ਆਪਣੇ ਸਾਥੀਆˆ ਨਾਲ਼ੋˆ ਭੀੜ ਵਿਚ ਬਹੁਤ ਅੱਗੇ ਸਾˆ ਪਰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਣ ਸਮੇ ਬਾਕੀ ਦੇ ਸਾਥੀ ਧੱਕਮ ਧੱਕੇ ਵਿਚ ਮੇਰੇ ਨਾਲ਼ੋˆ ਵਾਹਵਾ ਦੂਰੀ ਬਣਾ ਗਏ ਅਤੇ ਮੈ ਉਹਨਾˆ ਤੋˆ ਪਿੱਛੇ ਰਹਿ ਗਿਆ। ਕਮਰੇ ਦੀ ਚਾਬੀ ਉਹਨਾˆ ਪਾਸ ਸੀ ਤੇ ਮੈˆ ਕਮਰੇ ਦਾ ਨੰਬਰ ਵੀ ਨਾ ਲਿਆ। ਗੁਰਦੁਆਰਾ ਸਾਹਿਬ ਦੇ ਅੰਦਰ, ਹੋਰ ਸੱਜਣਾˆ ਨਾਲ਼ ਮੈ ਵੀ ਕੇਅਰ ਟੇਕਰ ਦੇ ਦਫ਼ਤਰ ਵਿਚ ਜਾ ਵੜਿਆ। ਉਸ ਨੇ ਆਖਿਆ ਕਿ ਜਿਨ੍ਹਾˆ ਪਾਸ ਕਮਰੇ ਦੀ ਪਰਚੀ ਨਹੀ ਉਹ ਉਸ ਦੇ ਪਿਛੇ ਚਲੇ ਜਾਣ; ਉਹ ਪ੍ਰਬੰਧ ਕਰੇਗਾ। ਉਹ ਸਾਨੂੰ ਸਾਰਿਆˆ ਨੂੰ ਘੇਰ ਕੇ ਗੁਰਦੁਆਰਾ ਸਾਹਿਬ ਦੇ ਥੱਲੇ ਬੇਸਮੈˆਟ ਵਿਚ ਲੈ ਗਿਆ। ਮੇਰੇ ਜਾਣ ਸਮੇ ਸਾਰਾ ਬੇਸਮੈˆਟ ਵੀ ਰੁਕ ਚੁੱਕਾ ਸੀ। ਅਖੀਰ ਤੇ ਇਕ ਨੁੱਕਰ ਵਿਚ ਥੋਹੜੀ ਜਿਹੀ ਥਾˆ ਖਾਲੀ ਵੇਖ ਕੇ ਅਸੀˆ ਤਿੰਨ ‘ਸਿਆਣੇ‘ ਸੱਜਣਾˆ ਨੇ ਆਪਣਾ ਟਿੰਡ ਫਹੁੜੀ ਟਿਕਾ ਲਿਆ। ਦੂਜੇ ਦੋਵੇˆ ਸੱਜਣ ਕਿਸੇ ਕਾਰਨ ਬਾਹਰ ਉਪਰ ਜਾਣਾ ਚਾਹੁੰਦੇ ਸਨ। ਮੈ ਆਖਿਆ ਕਿ ਉਹ ਜਾ ਆਉਣ ਮੈ ਉਹਨਾˆ ਦੇ ਸਾਮਾਨ ਅਤੇ ਸਥਾਨ ਦਾ ਧਿਆਨ ਰੱਖਾˆਗਾ। ਕੁਝ ਸਮੇ ਬਾਅਦ ਉਹ ਆ ਗਏ ਤੇ ਮੈ ਵੀ ਇਸ ਖਿਆਲ ਨਾਲ਼ ਬਾਹਰ ਗਿਆ ਕਿ ਸ਼ਾਇਦ ਸ. ਕਸ਼ਮੀਰ ਸਿੰਘ ਹੋਰਾˆ ਵਿਚੋˆ ਕੋਈ ਮੈਨੂੰ ਲਭਦਾ ਫਿਰਦਾ ਮਿਲ਼ ਜਾਵੇ ਪਰ ਕੋਈ ਨਾ ਮਿਲ਼ਿਆ। ਮੈ ਜਦੋˆ ਵਾਪਸ ਆਇਆ ਤਾˆ ਉਹ ਦੋਵੇˆ ਸਿਆਣੇ ਸੱਜਣ ਇਸ ਤਰੀਕੇ ਨਾਲ਼ ਸੌˆ ਗਏ ਕਿ ਮੇਰੇ ਲਈ ਥਾˆ ਨਾ ਬਚਿਆ। ਜੇਕਰ ਉਹ ਦੂਜੇ ਪਾਸੇ ਨੂੰ ਆਪਣੇ ਚਰਨ ਕਰਕੇ ਪੈˆਦੇ ਤਾˆ ਮੇਰੇ ਲਈ ਥਾˆ ਬਚ ਸਕਦਾ ਸੀ। ਉਹਨਾˆ ਨੂੰ ਉਠਾਲਣਾ ਮੈ ਯੋਗ ਨਾ ਜਾਤਾ ਤੇ ਕੁਝ ਸਮਾ ਇਕ ਥੜ੍ਹੇ ਉਪਰ ਬੈਠ ਕੇ ਕੱਟ ਲਿਆ ਤੇ ਫਿਰ ਜਦੋˆ ਵੇਖਿਆ ਕਿ ਦੋ ਵੱਜ ਗਏ ਹਨ ਤਾˆ ਮੈ ਬਾਹਰ ਜਾ ਕੇ ਇਕ ਨਲ਼ਕੇ ਦੀ ਟੂਟੀ ਖੋਹਲ ਕੇ ਪਿੰਡਾˆ ਗਿੱਲਾ ਕਰਨ ਦਾ ਯਤਨ ਕੀਤਾ ਪਰ ਜਦੋˆ ਠੰਡਾ ਪਾਣੀ ਮੇਰੇ ਪਿੰਡੇ ਤੇ ਪਿਆ ਤਾˆ ਮੇਰਾ ਉਤਲਾ ਸਾਹ ਉਤੇ ਤੇ ਥੱਲੇ ਦਾ ਥੱਲੇ ਰਹਿ ਗਿਆ। ਕਿਸੇ ਤਰ੍ਹਾˆ ਬਚ ਬਚਾ ਹੋ ਗਿਆ ਤੇ ਮੈ ਛੇਤੀ ਛੇਤੀ ਝੱਗਾ ਪਜਾਮਾ ਪਾ ਕੇ ਪ੍ਰਕਰਮਾˆ ਵਿਚ ਵਿਚਰਦਿਆˆ ਨਿੱਤਨੇਮ ਵੀ ਕਰ ਲਿਆ। ਹੌਲ਼ੀ ਹੌਲ਼ੀ ਗੁਰਦੁਆਰਾ ਵੀ ਖੁਲ੍ਹ ਗਿਆ ਤੇ ਸੁਖਮਨੀ ਸਾਹਿਬ ਦੇ ਪਾਠ ਉਪ੍ਰੰਤ ਆਸਾ ਦੀ ਵਾਰ ਦਾ ਕੀਰਤਨ ਹੋਣਾ ਸੀ। ਮੈ ਗ੍ਰੰਥੀ ਸਿੰਘ ਨੂੰ ਆਪਣੇ ਕੀਰਤਨ ਕਰਨ ਦੀ ਇੱਛਾ ਪਰਗਟ ਕੀਤੀ ਤਾˆ ਉਹਨਾˆ ਨੇ ਬੜੇ ਵਿਸ਼ਾਲ ਹਿਰਦੇ ਨਾਲ਼ ਇਸ ਦੀ ਆਗਿਆ ਦੇ ਦਿਤੀ। ਰਾਗੀ ਸਿੰਘ ਨੇ ਆਖਿਆ ਕਿ ਪਹਿਲੀ ਅਧੀ ਆਸਾ ਦੀ ਵਾਰ ਉਹਨਾˆ ਨੂੰ ਕਰ ਲੈਣ ਦਿਤੀ ਜਾਵੇ। ਮੈ ਖ਼ੁਸ਼ੀ ਨਾਲ ਇਹ ਮੰਨ ਲਿਆ। ਸੋ ਦੂਜਾ ਅੱਧ ਆਸਾ ਦੀ ਵਾਰ ਦਾ ਕੀਰਤਨ ਮੈˆ ਕੀਤਾ। ਕੀਰਤਨ ਸਮੇ ਜੋੜੀ ਉਪਰ, ਸਿਡਨੀ ਵਾਸੀ ਸ. ਹਰਮੋਹਨ ਸਿੰਘ ਵਾਲੀਆ ਨੇ ਬੜੇ ਉਤਸ਼ਾਹ ਸਹਿਤ ਸਾਥ ਦਿਤਾ। ਗ੍ਰੰਥੀ ਸਿੰਘ ਜੀ ਦੇ ਹੱਥੋˆ ਸਾਨੂੰ ਦੋਹਾˆ ਨੂੰ ਸਿਰੋਪੇ ਦੀ ਬਖ਼ਸ਼ਿਸ਼ ਹੋਈ।
ਦਿਨ ਚੜ੍ਹੇ ਤੇ ਸ. ਕਸ਼ਮੀਰ ਸਿੰਘ ਹੋਰਾˆ ਵੀ ਮੈਨੂੰ ਲਭ ਲਿਆ। ਉਹਨਾˆ ਨੇ ਦੱਸਿਆ ਕਿ ਉਹ ਰਾਤ ਪ੍ਰਕਰਮਾˆ ਵਿਚ ਮੈਨੂੰ ਲਭਦੇ ਰਹੇ ਪਰ ਮੈ ਉਹਨਾˆ ਦੇ ਹੱਥ ਨਾ ਆਇਆ।
ਏਥੇ ਅਸੀˆ ਤਿੰਨ ਰਾਤਾˆ ਰਹੇ। ਵੈਸਾਖੀ ਦੇ ਉਤਸ਼ਵ ਨੂੰ ਉਤਸ਼ਾਹ ਸਹਿਤ ਮਾਣਿਆ। ਪਾਕਿਸਤਾਨ ਦੀਆˆ ਸੰਗਤਾˆ ਵੱਲੋˆ ਬਹੁਤ ਹੀ ਸ਼ਾਨਦਾਰ ਲੰਗਰ ਦਾ ਪ੍ਰਬੰਧ ਸੀ। ਕਈ ਪ੍ਰਕਾਰ ਦੇ ਭੋਜਨ ਮਿੱਠੇ, ਸਲੂਣੇ ਆਦਿ ਦਾ ਅਤੁੱਟ ਲੰਗਰ ਤਿੰਨੇ ਦਿਨ ਵਰਤਦਾ ਰਿਹਾ। ਸੰਗਤ ਨੇ ਲੰਗਰ ਛਕਣ ਦੇ ਸਮੇ ਵੀ ਭੀੜ ਭੜੱਕਾ ਪਾਈ ਰੱਖਿਆ। ਕੋਈ ਲਾਈਨ ਨਹੀ, ਕੋਈ ਤਰਤੀਬ ਨਹੀ, ਪਰ ਸ਼ਾਬਾਸ਼ ਸੇਵਾਦਾਰਾˆ ਦੇ ਤਹੱਮਲ ਦੇ, ਕਿਸੇ ਨੇ ਮੱਥੇ ਵੱਟ ਨਹੀ ਪਾਇਆ। ਤਿੰਨੇ ਦਿਨ ਸਦਾਵਰਤ ਲਾਈ ਰਖਿਆ। ਕਿਸੇ ਨੂੰ ਕਿਸੇ ਵੀ ਵਸਤੂ ਦੀ ਕਮੀ ਨਹੀ ਆਉਣ ਦਿਤੀ।
ਮੈ ਕਿਸੇ ਸੱਜਣ ਕੋਲ਼ ਖਾਹਸ਼ ਪਰਗਟ ਕੀਤੀ ਕਿ ਵਲੀ ਕੰਧਾਰੀ ਦੀ ਪਹਾੜੀ ਉਪਰ ਹੀ ਜਾ ਆਇਆ ਜਾਵੇ। ਉਸ ਨੇ ਕਿਹਾ, "ਕੀ ਕਰਨਾ ਉਸ ਦੇ ਥਾˆ ਤੇ ਜਾ ਕੇ, ਜੇਹੜਾ ਸਾਡੇ ਬਾਬੇ ਨੂੰ ਪੱਥਰ ਮਾਰਦਾ ਰਿਹਾ!" ਮੈ ਆਖਿਆ, "ਵੇਖੀਏ ਤੇ ਸਹੀ ਉਹ ਕੇਹੜਾ ਸੀ ਜੇਹੜਾ ਸਾਡੇ ਬਾਬੇ ਨੂੰ ਪੱਥਰ ਮਾਰਨ ਦੀ ਜੁਰਅਤ ਕਰਦਾ ਸੀ!" ਖੈਰ, ਗੱਲ ਹਾਸੇ ਵਿਚ ਟਲ਼ ਗਈ। ਦੂਜੇ ਦਿਨ ਮੈ ਵੇਖਿਆ ਕਿ ਗੁਰਦੁਆਰਾ ਸਾਹਿਬ ਦੇ ਗੇਟ ਤੋˆ ਬਾਹਰ ਸੰਗਤਾˆ ਇਕੱਤਰ ਹੋ ਰਹੀਆˆ ਸਨ। ਪੁੱਛਣ ਤੇ ਪਤਾ ਲੱਗਾ ਕਿ ਇਹ ਵਲੀ ਕੰਧਾਰੀ ਦੀ ਪਹਾੜੀ ਤੇ ਜਾਣ ਵਾਸਤੇ ਖੜ੍ਹੀਆˆ ਹਨ। ਪੁਲਸ ਵਾਲੇ ਆਖਦੇ ਹਨ ਕਿ ਸਾਰੇ ਇੱਕਠੇ ਹੋ ਜਾਓ ਫਿਰ ਸਾਰਿਆˆ ਨੂੰ ਉਹ ਆਪਣੀ ਰਖਵਾਲੀ ਹੇਠ ਲੈ ਕੇ ਜਾਣਗੇ। ਮੈˆ ਵੀ ਉਹਨਾˆ ਵਿਚ ਸ਼ਾਮਲ ਹੋ ਗਿਆ। ਵਾਹਵਾ ਚਿਰ ਸਾਨੂੰ ਧੁੱਪੇ ਖੜ੍ਹਾ ਕਰੀ ਰੱਖਿਆ। ਫਿਰ ਅੱਗੇ ਪਿੱਛੇ ਗੰਨਾˆ ਵਾਲੇ ਸਿਪਾਹੀ ਤੇ ਵਿਚਾਲ਼ੇ ਅਸੀˆ ਪਹਾੜੀ ਉਪਰ ਚੜ੍ਹਨ ਲੱਗ ਪਏ। ਨੇੜੇ ਦਿਸਦੀ ਪਹਾੜੀ ਦੀ ਉਚਾਈ ਵਾਹਵਾ ਹੀ ਦੂਰ ਲੱਗੀ। ਮੈˆ ਖ਼ੁਦ ਤੇ ਹੈਰਾਨ ਸਾˆ ਕਿ ਤੇਰਾˆ ਸਾਲ ਪਹਿਲਾˆ ਮੈ ਦੋ ਰਾਤਾˆ ਪੰਜਾ ਸਾਹਿਬ ਵਿਖੇ ਰੁਕਿਆ ਪਰ ਪਹਾੜੀ ਤੇ ਚੜ੍ਹਨ ਦੀ ਜੁਰਅਤ ਨਾ ਕੀਤੀ ਤੇ ਹੁਣ ਸਰੀਰਕ ਪੱਖੋˆ ਹੋਰ ਕਮਜੋਰ ਹੋ ਜਾਣ ਤੇ ਵੀ, ਵੇਖੋ ਵੇਖੀ ਇਹ ਮੋਰਚਾ ਸਰ ਕਰ ਆਇਆ।
ਸਮਾਗਮਾˆ ਦੇ ਅੰਤਲੇ ਦਿਨ ਵਕਫ਼ ਬੋਰਡ ਦੇ ਪ੍ਰਬੰਧਕਾˆ ਅਤੇ ਦੇਸੋˆ ਗਏ ਜਥੇ ਦੇ ਆਗੂਆˆ ਦਾ ਇਕੱਠਾ ਸਦਭਾਵਨਾ ਸਮਾਗਮ ਹੋਇਆ ਜਿਸ ਵਿਚ ਸਿਰੋਪਿਆˆ ਦਾ ਆਦਾਨ ਪ੍ਰਦਾਨ ਕੀਤਾ ਗਿਆ। "ਵਿਚ ਸਾਡਾ ਵੀ ਨਾˆ ਬੋਲੇ" ਵਾˆਗ ਬਾਕੀ ਸਿਰਕਰਦਾ ਸੱਜਣਾˆ ਦੇ ਨਾਲ਼ ਮੈਨੂੰ ਵੀ ਸਿਰੋਪਾ ਬਖ਼ਸ਼ਿਆ ਗਿਆ। ਓਥੋˆ ਗੱਡੀ ਰਾਹੀˆ ਸਾਨੂੰ ਰਾਤ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਕੇ, ਸਟੇਸ਼ਨ ਤੋˆ ਬੱਸਾˆ ਰਾਹੀˆ ਜਨਮ ਸਥਾਨ ਦੀਆˆ ਸਰਾਵਾˆ ਵਿਚ ਪੁਚਾਇਆ ਗਿਆ।
ਅਗਲੇ ਦਿਨ ਸਾਡੀ ਬਦਲੀ ਸਾਧਾਰਨ ਸਰਾˆ ਤੋˆ ਵੀ.ਆਈ.ਪੀ. ਸਰਾˆ ਵਿਚ ਹੋ ਗਈ। ਸਵੇਰ ਸਮੇ ਕਮਰੇ ਵਾਲ਼ੇ ਬਾਕੀ ਸਾਰੇ ਸੱਜਣ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਹੋਏ ਸਨ ਤੇ ਮੈˆ ਸਵੇਰੇ ਹੀ ਹਾਜਰੀ ਭਰ ਆਇਆ ਹੋਣ ਕਰਕੇ ਇਕੱਲਾ ਹੀ ਕਮਰੇ ਵਿਚ ਸਾˆ। ਕਮਰੇ ਦੇ ਅੱਧ ਖੁਲ੍ਹੇ ਬੂਹੇ ਦੀ ਝੀਥ ਥਾਣੀ ਇਕ ਨੌਜਵਾਨ ਦੀ ਨਿਗਾਹ ਮੇਰੇ ਉਪਰ ਪੈ ਗਈ। ਉਹ ਸੱਜਣ ਜਥੇ ਦੇ ਆਗੂ ਸ. ਅਮ੍ਰੀਕ ਸਿੰਘ ਨੂੰ ਸਾਡੇ ਸਾਹਮਣੇ ਵਾਲ਼ੇ ਕਮਰੇ ਵਿਚ ਮਿਲਣ ਲਈ ਆਇਆ ਸੀ। ਮੈਨੂੰ ਪਛਾਣਦੇ ਹੋਏ ਉਸ ਨੇ ਮੇਰਾ ਨਾˆ ਪਤਾ ਪੁੱਛ ਕੇ ਆਖਿਆ ਕਿ ਉਹ ਕਲਿਆਣ ਸਿੰਘ ਹੈ। ਭਾਵੇˆ ਕਿ 2008 ਵਿਚ ਅਸੀˆ ਚੰਗੀ ਤਰ੍ਹਾˆ ਮਿਲ਼ੇ ਹੋਏ ਸਾˆ ਪਰ ਮੈਨੂੰ ਉਸ ਨੂੰ ਪਛਾਨਣ ਵਿਚ ਵਾਹਵਾ ਹੀ ਚਿਰ ਲੱਗ ਗਿਆ। ਨਾ ਪਛਾਨਣ ਦੇ ਕਾਰਨਾˆ ਵਿਚੋˆ ਇਕ ਇਹ ਵੀ ਸੀ ਕਿ ਪਿਛਲੇ ਚਾਰ ਸਾਲਾˆ ਵਿਚ ਉਹ ਪਹਿਲਾˆ ਨਾਲ਼ੋˆ ਕੁਝ ਮੋਟਾ ਹੋ ਗਿਆ ਹੋਇਆ ਸੀ। ਉਸ ਨੇ ਅੱਗੇ ਦੱਸਿਆ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਵੱਲੋˆ ਉਸ ਉਪਰ ਮੇਰੀ ਰਿਹਾਇਸ਼ ਦੇ ਪ੍ਰਬੰਧ ਕਰਨ ਦੀ ਜੁੰਮੇਵਾਰੀ ਲੱਗੀ ਹੋਈ ਸੀ ਤੇ ਉਹ ਮੇਰੇ ਸੜਕ ਰਾਹੀˆ ਆਉਣ ਬਾਰੇ ਸੋਚ ਕੇ ਮੈਨੂੰ ਲਭਦੇ ਰਹੇ। ਉਹਨਾˆ ਨੇ ਨਹੀ ਸੀ ਇਹ ਸੋਚਿਆ ਕਿ ਮੈ ਜਥੇ ਨਾਲ਼ ਰੇਲ ਰਾਹੀˆ ਖੱਜਲ਼ ਖੁਆਰ ਹੁੰਦਾ ਹੋਇਆ ਆਵਾˆਗਾ। ਇਹ ਚੰਗੇ ਸੁਲ਼ਝੇ ਹੋਏ ਪਾਕਿਸਤਾਨੀ ਨੌਜਵਾਨ ਸਿੰਘ ਹਨ ਜੋ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਤੋˆ ਜਪੁ ਜੀ ਸਾਹਿਬ ਬਾਰੇ ਡਾਕਟ੍ਰੇਟ ਕਰ ਰਹੇ ਹਨ ਤੇ ਨਾਲ਼ ਹੀ ਉਹਨਾˆ ਦੀ ਨਿਯੁਕਤੀ ਕਾਲਜ ਲੈਕਚਰਾਰ ਵਜੋˆ ਵੀ ਹੋ ਚੁੱਕੀ ਸੀ ਪਰ ਅਜੇ ਉਹ ਕਿਸੇ ਕਾਰਨ ਵੱਸ ਡਿਊਟੀ ਤੇ ਹਾਜਰ ਨਹੀ ਸਨ ਹੋਏ। ਗੱਲ ਇਹ ਇਉˆ ਹੋਈ ਕਿ ਏਥੋˆ ਤੁਰਨ ਤੋˆ ਕੁਝ ਦਿਨ ਪਹਿਲਾˆ ਮੈ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡੇਹਰਾ ਸਾਹਿਬ ਦੇ ਕੇਅਰ ਟੇਕਰ ਜਨਾਬ ਅਜ਼ਹਰ ਸ਼ਾਹ ਜੀ ਨੂੰ ਈ-ਮੇਲ ਰਾਹੀˆ ਆਪਣੀ ਯਾਤਰਾ ਦੀ ਸੂਚਨਾ ਦੇ ਕੇ, ਰਹਿਣ ਲਈ ਕਮਰੇ ਦਾ ਪ੍ਰਬੰਧ ਕਰਨ ਲਈ ਬੇਨਤੀ ਕਰ ਭੇਜੀ ਸੀ ਪਰ ਉਹਨਾˆ ਵੱਲੋˆ ਜਵਾਬ ਨਾ ਆਇਆ। ਸ. ਕਲਿਆਣ ਸਿੰਘ ਨੇ ਦੱਸਿਆ ਕਿ ਇਹ ਜੁੰਮੇਵਾਰੀ ਕਮੇਟੀ ਨੇ ਉਹਨਾˆ ਦੀ ਲਾ ਦਿਤੀ ਸੀ ਕਿ ਉਹ ਪ੍ਰਬੰਧ ਕਰਨ ਅਤੇ ਇਸ ਦੀ ਸੂਚਨਾ ਵੀ ਮੈਨੂੰ ਦੇ ਦੇਣ। ਉਹਨਾˆ ਨੇ ਦੱਸਿਆ ਕਿ ਉਹਨਾˆ ਨੇ ਮੈਨੂੰ ਈ-ਮੇਲ ਰਾਹੀˆ ਜਵਾਬ ਭੇਜਿਆ ਸੀ ਪਰ ਮੈਨੂੰ ਨਹੀ ਸੀ ਮਿਲ਼ਿਆ। ਦੋ ਕੁ ਦਿਨ ਦੀ ਸੋਚ ਵਿਚਾਰ ਪਿੱਛੋˆ ਉਹਨਾˆ ਨੂੰ ਯਾਦ ਆਇਆ ਕਿ ਉਹਨਾˆ ਨੇ ਜਵਾਬ ਤਾˆ ਲਿਖਿਆ ਸੀ ਪਰ ਭੇਜਣ ਤੋˆ ਪਹਿਲਾˆ ਬਿਜਲੀ ਗੁੱਲ ਹੋ ਗਈ ਤੇ ਬਾਅਦ ਵਿਚ ਉਹ ਇਸ ਪ੍ਰਭਾਵ ਵਿਚ ਰਹੇ ਕਿ ਉਹਨਾˆ ਨੇ ਮੈਨੂੰ ਜਵਾਬ ਭੇਜ ਦਿਤਾ ਸੀ। ਖੈਰ, ਮੈ ਕਿਹਾ ਕਿ ਹੁਣ ਤਾˆ ਜਿੰਨਾ ਚਿਰ ਜਥਾ ਏਥੇ ਹੈ ਓਨਾ ਚਿਰ ਮੈˆ ਇਹਨਾˆ ਦੇ ਨਾਲ਼ ਹੀ ਰਹਾˆਗਾ। ਜਦੋˆ ਇਹ ਜਥਾ ਚਲਿਆ ਗਿਆ ਫਿਰ ਮੈ ਤੁਹਾਡੀ ਡਿਸਪੋਜ਼ਲ ਤੇ ਹੋਵਾˆਗਾ ਜਿਥੇ ਚਾਹੇ ਲੈ ਜਾਇਆ ਜੇ ਤੇ ਜੋ ‘ਸੇਵਾ‘ ਕਰਨੀ ਚਾਹੇ ਕਰ ਲਿਓ। ਜਨਮ ਸਥਾਨ ਤੇ ਸਜੇ ਦੀਵਾਨ ਵਿਚ ਭਾਸ਼ਨ ਦੀ ਹਾਜਰੀ ਭਰੀ ਅਤੇ ਸਿਰੋਪਾ ਬਖ਼ਸ਼ਿਸ਼ ਹੋਇਆ।
ਇਸ ਕਿਆਮ ਦੌਰਾਨ ਹੀ ਸ੍ਰੀ ਨਨਕਾਣਾ ਸਾਹਿਬ ਵਿਖੇ ਬਾਰ ਕਲੱਬ ਵਿਚ ਪਾਕਿਸਤਾਨ ਦੇ ਸ਼ਾਇਰਾˆ ਵੱਲੋˆ ਸਾਲਾਨਾ ਵੈਸਾਖੀ ਮੁਸ਼ਾਇਰਾ ਰੱਖਿਆ ਗਿਆ ਸੀ। ਸ. ਕਲਿਆਣ ਸਿੰਘ ਜੀ ਮੈਨੂੰ ਵੀ ਓਥੇ ਲੈ ਗਏ। ਮੈਨੂੰ ਵੀ ਕਵਿਤਾ ਸੁਣਾਉਣ ਦਾ ਸਮਾ ਦੇ ਕੇ ਮਾਣ ਵਧਾਉਣ ਦਾ ਉਦਮ ਕੀਤਾ ਗਿਆ ਪਰ ਮੈ ਤਾˆ ਕਵੀ ਨਹੀ ਹਾˆ। ਸਟੇਜ ਉਪਰ ਕਵਿਤਾ ਨਾਲ਼ ਸਬੰਧਤ ਕੁਝ ਗੱਲਾˆ ਹੀ ਸੁਣਾ ਕੇ ਮੈˆ ਡੰਗ ਸਾਰ ਲਿਆ। ਫਿਰ ਸਾਰੇ ਜਥੇ ਨੂੰ ਸ੍ਰੀ ਨਨਕਾਣਾ ਸਾਹਿਬ ਤੋˆ ਲਾਹੌਰ ਲਿਆˆਦਾ ਗਿਆ। ਮੈˆ ਸਾਥੀਆˆ ਦੇ ਨਾਲ਼ ਹੀ ਗੁਰਦੁਆਰਾ ਸਿੰਘ ਸਿੰਘਣੀਆˆ ਵਿਖੇ ਮਿਲ਼ੇ ਕਮਰੇ ਵਿਚ ਹੀ ਨਿਵਾਸ ਰੱਖਿਆ।
ਮੈ ਪੈਸੇ ਥੋਹੜੇ ਲੈ ਕੇ ਗਿਆ ਸਾˆ ਜੋ ਮੈਨੂੰ ਮੁੱਕਦੇ ਦਿਸੇ। ਸ. ਕਸ਼ਮੀਰ ਸਿੰਘ ਹੋਰਾˆ ਨੇ ਮੈਨੂੰ ਪੰਜ ਹਜਾਰ ਹੁਦਾਰ ਦੇ ਦਿਤੇ ਤੇ ਇਕ ਬੀਬੀ ਨੇ ਵੀ ਆਪਣੇ ਵਧੇ ਪਾਕਿਸਤਾਨੀ ਸਾਰੇ ਪੈਸੇ ਮੈਨੂੰ ਦੇ ਦਿਤੇ। ਇਹ ਸਾਰੇ ਪੈਸੇ ਮੈ ਅੰਮ੍ਰਿਤਸਰ ਪੁੱਜਦਿਆˆ ਹੀ ਉਹਨਾˆ ਨੂੰ ਭਾਰਤੀ ਕਰੰਸੀ ਵਿਚ ਵਾਪਸ ਕੀਤੇ। ਇਹ ਪੈਸੇ ਮਿਲਣ ਨਾਲ ਮੇਰਾ ਹੱਥ ਖੁਲ੍ਹਾ ਹੋ ਗਿਆ ਤੇ ਮੈਨੂੰ ਲਾਹੌਰ ਵਿਚ ਵਿਚਰਨ ਸਮੇ ਕੰਜੂਸੀ ਕਰਨ ਦੀ ਮਜਬੂਰੀ ਨਾ ਰਹੀ।
ਜਨਾਬ ਅਜ਼ਹਰ ਸ਼ਾਹ ਜੀ ਨੇ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਗੁਲਾਮ ਜ਼ਿਲਾਨੀ ਵੱਲੋˆ ਜਥੇ ਦੇ ਆਗੂ ਮੁਲਾਕਾਤ ਅਤੇ ਦੁਪਹਿਰ ਦੇ ਖਾਣੇ ਵਾਸਤੇ ਬੁਲਾਏ ਗਏ ਸਨ ਅਤੇ ਅਸੀˆ ਤੁਹਾਨੂੰ ਵੀ ਨਾਲ਼ ਲੈ ਜਾਣ ਲਈ ਲਭਦੇ ਰਹੇ ਪਰ ਤੁਸੀˆ ਲਭੇ ਨਹੀ। ਮੈ ਕਿਹਾ ਕਿ ਚੰਗਾ ਸੀ ਜੇ ਮੈˆ ਵੀ ਚਲਿਆ ਜਾˆਦਾ ਤਾˆ ਮੈਨੂੰ ਬੜੀ ਖ਼ੁਸ਼ੀ ਹੁੰਦੀ ਪਰ ਨਹੀ ਜਾ ਸਕਿਆ ਤਾˆ ਕੋਈ ਗੱਲ ਨਹੀ। ਮੇਰੇ ਨਾ ਜਾਣ ਨਾਲ਼ ਕੋਈ ਫਰਕ ਨਹੀ ਪਿਆ। ਅਗਲੀ ਵਾਰੀ ਦੀ ਯਾਤਰਾ ਸਮੇ ਚਲਿਆ ਜਾਵਾˆਗਾ; ਕੇਹੜੀ ਸਰੰਗੀ ਟੁੱਟ ਗਈ ਆ ਕਿ ਰਾਤ ਮੁੱਕ ਗਈ ਆ!
ਇਸ ਠਹਿਰਾ ਸਮੇ ਸਾਨੂੰ ‘ਦਿਆਲ ਸਿੰਘ ਰੀਸਰਚ ਐˆਡ ਕਲਚਰਲ ਫ਼ੋਰਮ‘ ਵਿਚ ਲਿਜਾਇਆ ਗਿਆ ਜਿਥੇ ਮੇਰਾ ਭਾਸ਼ਨ ਵੀ ਹੋਇਆ ਅਤੇ ਜਥੇ ਦੇ ਆਗੂ ਦੇ ਨਾਲ਼ ਨਾਲ਼ ਮੈਨੂੰ ਵੀ ਕਿਤਾਬਾˆ ਦਾ ਸੈਟ ਅਤੇ ਸਿਰੋਪਾ ਮਿਲ਼ਿਆ। ਫਿਰ ਸਾਨੂੰ ਸਾਈˆ ਮੀਆˆ ਮੀਰ ਜੀ ਦੇ ਮਜ਼ਾਰ ਉਪਰ ਲਿਜਾਇਆ ਗਿਆ। ਓਥੇ ਵੀ ਸਾਡਾ ਸਿਰੋਪੇ ਵਜੋˆ ਹਰੀਆˆ ਚਾਦਰਾˆ ਬਖ਼ਸ਼ ਕੇ ਸਵਾਗਤ ਕੀਤਾ ਗਿਆ। ਸ੍ਰੀ ਨਨਕਾਣਾ ਸਾਹਿਬ ਦੁਬਾਰਾ ਜਾਣ ਸਮੇ ਇਹ ਸਾਰਾ ਕੁਝ ਮੈ ਜਨਾਬ ਅਜ਼ਹਰ ਸ਼ਾਹ ਜੀ ਦੇ ਦਫ਼ਤਰ ਵਿਚ ਰੱਖ ਗਿਆ ਤਾˆ ਕਿ ਮੁੜ ਕੇ ਲੈ ਲਵਾˆਗਾ ਪਰ ਮੁੜਨ ਤੇ ਖਾਲੀ ਲਿਫਾਫਾ ਹੀ ਮੇਰੇ ਹੱਥ ਲੱਗਾ ਜਿਸ ਵਿਚ ਇਹ ਸਭ ਕੁਝ ਸੀ। ਸਮੇਤ ਚਾਦਰ ਦੇ ਕਿਤਾਬਾˆ ਅਲੋਪ ਸਨ। ਅਜ਼ਹਰ ਜੀ ਆਖਣ ਕਿ ਉਹ ਹੋਰ ਮੰਗਵਾ ਦਿੰਦੇ ਹਨ। ਮੈ ਕਿਹਾ ਕਿ ਸਿਰੋਪੇ ਮੰਗ ਕੇ ਨਹੀ ਲਏ ਜਾˆਦੇ ਇਹ ਤਾˆ ਦੇਣ ਵਾਲ਼ੀ ਚੰਗੀ ਸੰਸਥਾ ਦੀ ਪ੍ਰਸੰਨਤਾ ਉਪਰ ਨਿਰਭਰ ਹੁੰਦਾ ਹੈ ਕਿ ਕਿਸ ਨੂੰ ਸਿਰੋਪਾ ਦੇਣਾ ਜਾˆ ਕਿਸ ਨੂੰ ਨਹੀ। ਖੈਰ, ਫ਼ੋਰਮ ਦੇ ਡਾਇਰੈਕਟਰ ਨੇ ਕਿਤਾਬਾˆ ਤਾˆ ਮੈਨੂੰ ਹੋਰ ਦੇ ਦਿਤੀਆˆ ਜਦੋˆ ਮੈˆ ਮਿਲਣ ਵਾਸਤੇ ਉਹਨਾˆ ਦੇ ਦਫ਼ਤਰ ਵਿਚ ਗਿਆ। ਇਕ ਰਾਤ ਨੂੰ ਲਾਹੌਰ ਟੀ.ਵੀ. ਉਪਰ ਜਥੇ ਦੇ ਆਗੂ ਦੇ ਨਾਲ਼ ਮੈਨੂੰ ਵੀ ਇੰਟਰਵਿਊ ਵਿਚ ਸ਼ਾਮਲ ਕੀਤਾ ਗਿਆ। ਇਹ ਇਟਰਵਿਊ ਸਿੱਖ ਨੌਜਵਾਨ ਨੇ ਹੋਸਟ ਕੀਤੀ। ਉਸ ਨੇ ਸਾਰਾ ਪ੍ਰੋਗਰਾਮ ਉਰਦੂ ਵਿਚ ਕੀਤਾ ਪਰ ਮੈˆ ਤੇ ਪਾਰਟੀ ਲੀਡਰ ਪੰਜਾਬੀ ਵਿਚ ਹੀ ਬੋਲਦੇ ਰਹੇ। ਪਹਿਲਾˆ ਕੁਝ ਸਮਾ ਵਕਫ਼ ਬੋਰਡ ਦੇ ਚੇਅਰਮੈਨ ਸਾਹਿਬ ਉਰਦੂ ਵਿਚ ਬੋਲੇ ਪਰ ਫਿਰ ਉਹ ਵੀ ਪੰਜਾਬੀ ਵਿਚ ਹੀ ਬੋਲਣ ਲੱਗ ਪਏ। ਨੌਜਵਾਨ ਸਿੱਖ ਸੀ ਅਤੇ ਪੰਜਾਬੀ ਵੀ ਬੜੀ ਸੋਹਣੀ ਬੋਲਦਾ ਸੀ ਪਰ ਉਸ ਨੇ ਦੱਸਿਆ ਕਿ ਕਿਉˆਕਿ ਇਹ ਪ੍ਰੋਗਰਾਮ ਸੰਸਾਰ ਪਧਰ ਤੇ ਜਾਣਾ ਹੁੰਦਾ ਹੈ, ਇਸ ਲਈ ਸਰਕਾਰ ਦੀ ਪਾਲਸੀ ਹੈ ਕਿ ਅਜਿਹੇ ਪਰੋਗਰਾਮ ਉਰਦੂ ਵਿਚ ਹੀ ਕੀਤੇ ਜਾਣ। 2008 ਵਿਚ ਡਾਕਟਰ ਚੀਮਾ ਜੀ ਨੇ ਇਹ ਪ੍ਰੋਗਰਾਮ ਪੰਜਾਬੀ ਵਿਚ ਕੰਡਕਟ ਕੀਤਾ ਸੀ।
ਦਸ ਦਿਨ ਦੀ ਯਾਤਰਾ ਉਪ੍ਰੰਤ ਜਥੇ ਦੇ ਵਾਪਸ ਜਾਣ ਦੀ ਤਿਆਰੀ ਸੀ। ਬਾਕੀ ਸਾਥੀਆˆ ਦੇ ਨਾਲ਼ ਹੀ ਮੈˆ ਵੀ ਲਾਹੌਰ ਰੇਲਵੇ ਸਟੇਸ਼ਨ ਤੱਕ ਗਿਆ ਤਾˆ ਕਿ ਸਾਮਾਨ ਦੀ ਢੋਆ ਢੁਆਈ ਵਿਚ ਉਹਨਾˆ ਦੀ ਮਦਦ ਕੀਤੀ ਜਾ ਸਕੇ। ਓਥੇ ਤਾˆ ਪਹਿਲਾˆ ਵਾਲ਼ੀਆ ਥਾˆਵਾˆ ਨਾਲ਼ੋˆ ਵੀ ਬੁਰਾ ਹਾਲ ਸੀ। ਪਾਕਿਸਤਾਨ ਵਿਚੋˆ ਯਾਤਰੂਆˆ ਨੇ ਏਨਾ ਸਾਮਾਨ ਖ਼੍ਰੀਦਿਆ ਹੋਇਆ ਸੀ ਕਿ ਸਭ ਪਾਸੇ ਧੂਹਾ ਧੂਹੀ ਹੋ ਰਹੀ ਸੀ। ਲਾਈਨਾˆ ਵਾਲ਼ੇ ਲਾਈਨਾˆ ਵਿਚ ਲੱਗੇ ਰਹਿ ਗਏ ਤੇ ‘ਤਜੱਰਬੇਕਾਰ‘ ਬੰਦੇ?ਬੰਦੀਆˆ ਆਰਾਮ ਨਾਲ਼ ਸਾਮਾਨ ਸਿਰਾˆ ਤੇ ਚੁੱਕੀ ਤੁਰਦੇ ਹੋਏ ਗੇਟ ਦੇ ਨੇੜੇ ਪੁੱਜ ਗਏ ਜਿਥੇ ਗੇਟ ਖੁਲ੍ਹਣ ਤੇ ਧੁੱਸ ਦੇ ਕੇ ਇਕ ਦੂਜੇ ਦੇ ਉਤੋˆ ਦੀ ਖਿੱਚਾ ਧੂਹੀ ਕਰਨ ਲੱਗ ਪਏ। ਮੈ ਤਾˆ ਸਾਥੀਆˆ ਨਾਲ਼ ਲਾਈਨ ‘ਚ ਲੱਗ ਕੇ ਉਹਨਾˆ ਦੇ ਸਾਮਾਨ ਦੀ ਧੱਕੋ ਧੱਕੀ ਵਿਚ ਸਹਾਇਤਾ ਕਰ ਰਿਹਾ ਸਾˆ। ਲਾਈਨ ਜੂੰ ਦੀ ਤੋਰੇ ਤੁਰ ਰਹੀ ਸੀ ਜਦੋˆ ਕਿ ਲਾਈਨੋ ਬਾਹਰਲੇ ਘੋੜੇ ਦੀ ਰਫ਼ਤਾਰ ਨਾਲ਼ ਅੱਗੇ ਵੱਲ ਵਧ ਰਹੇ ਸਨ। ਸਾਥੀਆˆ ਨੂੰ ਐਨ ਗੇਟ ਦੇ ਦਰਵਾਜ਼ੇ ਤੇ ਛੱਡ ਕੇ ਮੈˆ ਵਾਪਸ ਮੁੜ ਆਇਆ।
ਵੇਖਣ ਵਿਚ ਆਇਆ ਹੈ ਕਿ ਪਾਕਿਸਤਾਨ ਦੇ ਗੁਰਧਾਮਾˆ ਦੀ ਯਾਤਰਾ ਤੇ ਜਾਣ ਵਾਲ਼ੇ ਸਾਰੇ ਯਾਤਰੂ ਸਿਰਫ ਯਾਤਰਾ ਵਾਸਤੇ ਹੀ ਗੁਰਪੁਰਬਾˆ ਤੇ ਸ਼ਰਧਾਲੂ ਬਣ ਕੇ ਨਹੀ ਜਾˆਦੇ ਬਲਕਿ ਬਹੁਤ ਸਾਰੇ ਸੱਜਣ?ਸੱਜਣੀਆˆ ਏਧਰੋˆ ਓਧਰ ਤੇ ਓਧਰੋˆ ਏਧਰ ਸਾਮਾਨ ਦੀ ਢੋਆ ਢੁਆਈ ਵੱਲ ਯਾਤਰਾ ਨਾਲ਼ੋˆ ਵਧ ਕੇ ਧਿਆਨ ਦਿੰਦੇ ਹਨ। ਵਿਚਾਰ ਆਈ ਕਿ ਗੁਰਧਾਮਾˆ ਦੀ ਯਾਤਰਾ ਸਮੇ ਵਾਪਾਰਕ ਰੁਚੀ ਕਿਉˆ ਏਨੀ ਪ੍ਰਧਾਨ ਹੈ! ਫਿਰ ਆਪਣੀ ਵੱਲ ਨਿਗਾਹ ਮਾਰੀ ਤਾˆ ਖ਼ੁਦ ਨੂੰ ਵੀ ਦੋਸ਼ੀ ਪਾਇਆ। ਇਹ ਠੀਕ ਹੈ ਕਿ ਬਾਕੀ ਯਾਤਰੂ ਆਪਣੇ ਰਿਸ਼ੇਤਦਾਰਾˆ ਮਿੱਤਰਾˆ ਨੂੰ ਖ਼ੁਸ਼ ਕਰਨ ਲਈ ਜਾˆ ਚਾਰ ਪੈਸੇ ਦੇ ਲਾਭ ਲਈ ਸਾਮਾਨ ਚੁੱਕੀ ਫਿਰਦੇ ਸਨ ਪਰ ਮੈˆ ਵੀ ਤਾˆ ਅੱਸੀ ਕਿਤਾਬਾˆ ਦਾ ਬੰਡਲ ਸਾਰੇ ਪਾਕਿਸਤਾਨ ਵਿਚ ਧੂਹੀ ਫਿਰਦਾ ਸਾˆ। ਭਾਵੇˆ ਕਿ ਮੇਰੇ ਸਾਹਮਣੇ ਨਿਸ਼ਾਨਾ ਨਕਦ ਪੈਸਾ ਨਹੀ ਸੀ ਪਰ ਮੇਰੀਆˆ ਲਿਖਤਾˆ ਦੁਨੀਆ ਭਰ ਦੇ ਪੰਜਾਬੀ ਪਾਠਕਾˆ ਦੇ ਹੱਥਾˆ ਤੱਕ, ਬਿਨਾ ਡਾਕ ਖ਼ਰਚ ਲਾਏ ਦੇ, ਪੁੱਜ ਜਾਣ ਦਾ ਲਾਲਚ ਤਾˆ ਮੈਨੂੰ ਹੈ ਹੀ ਸੀ। ਨਕਦੀ ਮਾਇਆ ਦਾ ਨਹੀ ਤਾˆ ਮਾਣ ਦੀ ਮਾਇਆ ਦਾ ਲਾਲਚ ਤਾˆ ਮੈਨੂੰ ਵੀ ਸੀ। ਸਿਆਣੇ ਠੀਕ ਹੀ ਆਖਦੇ ਨੇ ਕਿ ਜੇ ਇਕ ਉˆਗਲ਼ ਦੂਜੇ ਵੱਲ ਕਰੀਏ ਤਾˆ ਤਿੰਨ ਉˆਗਲ਼ਾˆ ਆਪਣੇ ਵੱਲ ਬਿਨਾ ਯਤਨ ਹੀ ਹੋ ਜਾˆਦੀਆˆ ਹਨ।
ਰੇਲਵੇ ਸਟੇਸ਼ਨ ਤੋˆ ਵਾਪਸੀ ਤੇ ਮੈ ਆਪਣਾ ‘ਲਟਾ ਪਟਾ‘ ਚੁੱਕਿਆ ਤੇ ਭਾਈ ਸਾਹਿਬ ਜੀ ਨੂੰ ਫ਼ਤਿਹ ਬੁਲਾ ਕੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਆ ਡੇਰਾ ਲਾਇਆ। ਕੇਅਰ ਟੇਕਰ ਜਨਾਬ ਅਜ਼ਹਰ ਸ਼ਾਹ ਜੀ ਨੇ ਕਮਰਾ ਰਹਿਣ ਲਈ ਦੇ ਦਿਤਾ। ਜਥੇ ਦੇ ਤੁਰ ਜਾਣ ਮਗਰੋˆ ਹੁਣ ਮੈ ਸੁਤੰਤਰ ਸਾˆ ਅਤੇ ਸ. ਕਲਿਆਣ ਸਿੰਘ ਕੋਲ਼ ਵੀ ਰਿਹਾਇਸ਼ ਲਈ ਕਮਰਾ ਏਥੇ ਹੀ ਸੀ। ਉਹ ਮੈਨੂੰ ਆਪਣੇ ਨਾਲ਼ ਫਿਰ ਸ੍ਰੀ ਨਨਕਾਣਾ ਸਾਹਿਬ ਲੈ ਗਏ। ਓਥੇ ਮੇਰੀ ਰਿਹਾਇਸ਼ ਦਾ ਢੁਕਵਾˆ ਪ੍ਰਬੰਧ ਕਰ ਦਿਤਾ ਜਿਥੇ ਇੰਟਰਨੈਟ, ਗਰਮ ਪਾਣੀ, ਲੰਗਰ ਆਦਿ ਦੀ ਪੂਰੀ ਸਹੂਲਤ ਸੀ। ਉਹਨਾˆ ਦਾ ਆਪਣਾ ਘਰ ਵੀ ਸ੍ਰੀ ਨਨਕਾਣਾ ਸਾਹਿਬ ਵਿਖੇ ਹੀ ਹੈ। ਇਕ ਵਿਆਹ ਸਮੇ ਸੰਗਤਾˆ ਨੂੰ ਸੰਬੋਧਨ ਕਰਨ ਅਤੇ ਦੋ ਦਿਨ ਗੁਰਦੁਆਰਾ ਜਨਮ ਸਥਾਨ ਵਿਖੇ ਸ਼ਾਮ ਨੂੰ ਸਜਣ ਵਾਲ਼ੇ ਦੀਵਾਨ ਵਿਚ ਕਥਾ ਕਰਨ ਦਾ ਸੁਭਾਗ ਪਰਾਪਤ ਹੋਇਆ। ਤੀਜੇ ਦਿਨ ਐਵੇˆ ਢਿੱਲ ਵਿਚ ਹੀ ਹਾਜਰੀ ਭਰਨ ਤੋˆ ਮੈˆ ਘੇਸਲ਼ ਮਾਰ ਲਈ।
ਲਾਹੌਰ ਦੇ ਕਿਆਮ ਦੌਰਾਨ ਸ. ਕਲਿਆਣ ਸਿੰਘ ਨੇ ਦੋ ਦਿਨ ਮੇਰੀ ਯਾਤਰਾ ਲਾਹੌਰ ਯੂਨੀਵਰਸਿਟੀ ਵਿਚ ਕਰਵਾਈ ਜਿਥੇ ਵੱਖ ਵੱਖ ਵਿਦਵਾਨਾˆ ਨਾਲ ਮੁਲਾਕਾਤਾˆ ਹੋਈਆˆ। ਮੈ ਆਪਣੀਆˆ ਕਿਤਾਬਾˆ ਉਹਨਾˆ ਵਿਦਵਾਨਾˆ ਨੂੰ ਭੇਟਾ ਕੀਤੀਆˆ ਜੋ ਉਹਨਾˆ ਨੇ ਖ਼ੁਸ਼ੀ ਖ਼ੁਸ਼ੀ ਪ੍ਰਵਾਨ ਕੀਤੀਆˆ। ਫਿਰ ਵਾਪਸੀ ਦਾ ਵਿਚਾਰ ਬਣਿਆ ਤਾˆ ਕਲਿਆਣ ਸਿੰਘ ਨੇ ਆਖਿਆ ਕਿ ਉਹ ਮੈਨੂੰ ਵਾਹਗਾ ਬਾਰਡਰ ਤੱਕ ਕਾਰ ਤੇ ਛਡ ਆਉਣਗੇ। ਇਕ ਹੋਰ ਸਰਦਾਰ ਜੀ ਨੇ ਵੀ ਅਜਿਹੀ ਪੇਸ਼ਕਸ਼ ਕੀਤੀ ਪਰ ਮੇਰਾ ਵਿਚਾਰ ਲਾਹੌਰ ਅੰਮ੍ਰਿਤਸਰ ਵਿਚਾਲ਼ੇ ਚੱਲਣ ਵਾਲ਼ੀ ਬੱਸ ਰਾਹੀˆ ਮੁੜਨ ਦਾ ਬਣ ਗਿਆ। ਤੁਰਨ ਤੋˆ ਇਕ ਦਿਨ ਪਹਿਲਾˆ ਉਸ ਬੱਸ ਦੇ ਡਰਾਈਵਰ ਸ. ਅਮ੍ਰੀਕ ਸਿੰਘ ਨਾਲ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਮੇਲ ਵੀ ਹੋ ਗਿਆ ਤੇ ਮੈˆ ਉਸ ਦੇ ਨਾਲ਼ ਜਾਣ ਦਾ ਪ੍ਰੋਗਰਾਮ ਬਣਾ ਲਿਆ। ਜਦੋˆ ਅਜ਼ਹਰ ਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾˆ ਉਹਨਾˆ ਨੇ ਮੈਨੂੰ ਮਨਾਹ ਕਰਨ ਦੇ ਨਾਲ਼ ਵਾਹਗੇ ਤੱਕ ਪੁਚਾਉਣ ਦਾ ਇਕਰਾਰ ਵੀ ਕੀਤਾ ਪਰ ਮੈˆ ਆਪਣੇ ਫੈਸਲੇ ਉਪਰ ਕਾਇਮ ਹੀ ਰਿਹਾ। ਅਗਲੇ ਦਿਨ ਸ. ਕਲਿਆਣ ਸਿੰਘ ਅਤੇ ਇਕ ਹੋਰ ਨੌਜਵਾਨ ਮੈਨੂੰ ਗੁਲਬਰਗ ਆਬਾਦੀ, ਜਿਥੋˆ ਬੱਸ ਚੱਲਣੀ ਸੀ, ਕਾਰ ਉਪਰ ਛੱਡਣ ਗਏ। ਇਹ ਆਬਾਦੀ ਗੁਰਦੁਆਰਾ ਡੇਹਰਾ ਸਾਹਿਬ ਤੋˆ ਕਾਫੀ ਦੂਰ ਹੈ। ਬੱਸ ਦੇ ਡਰਾਈਵਰ ਸ. ਅਮ੍ਰੀਕ ਸਿੰਘ ਹੋਰੀˆ ਅਜੇ ਆਪਣੇ ਹੋਟਲ ਵਿਚੋˆ ਓਥੇ ਪਹੁੰਚੇ ਨਹੀ ਸਨ। ਓਥੇ ਦੇ ਸਟਾਫ਼ ਨੇ ਆਸ ਤੋˆ ਉਲ਼ਟ ਸਾਡੇ ਨਾਲ਼ ਵਾਹਵਾ ਹੀ ਠੰਡਾ ਵਰਤਾ ਕੀਤਾ। ਮੇਰੇ ਨਾਲ਼ ਗਏ ਨੌਜਵਾਨਾˆ ਨੂੰ ਅੰਦਰ ਜਾਣ ਤੋˆ ਵੀ ਰੋਕਣ ਦਾ ਯਤਨ ਕੀਤਾ। ਪਤਾ ਲੱਗਾ ਕਿ ਜਿੱਦਣ ਭਾਰਤ ਵਾਲ਼ਿਆˆ ਦੀ ਬੱਸ ਜਾਣੀ ਹੋਵੇ ਉਸ ਦਿਨ ਇਹ ਯਾਤਰੂਆˆ ਨਾਲ਼ ਇਸ ਤਰ੍ਹਾˆ ਹੀ ਠੰਡੇ ਪੇਸ਼ ਆਉˆਦੇ ਹਨ। ਜਿਸ ਦਿਨ ਪਾਕਿਸਤਾਨ ਦੀ ਬੱਸ ਦੀ ਵਾਰੀ ਹੋਵੇ ਉਸ ਦਿਨ ਯਾਤਰੂਆˆ ਨਾਲ਼ ਨਿਘਾ ਵਰਤਾ ਕਰਦੇ ਹਨ। ਅਧਿਕਾਰੀਆˆ ਦੇ ਖੁਸ਼ਕ ਵਰਤਾ ਕਾਰਨ ਉਹ ਨੌਜਵਾਨ ਮੈਨੂੰ ਓਥੇ ਛੱਡ ਕੇ ਛੇਤੀ ਹੀ ਮੁੜ ਗਏ। ਖੈਰ, ਮੈ ਇਸ ਦਾ ਹੱਲ ਲਭ ਲਿਆ ਜਿਸ ਕਰਕੇ ਮੇਰੇ ਨਾਲ਼ ਸਟਾਫ਼ ਚੰਗੀ ਤਰ੍ਹਾˆ ਪੇਸ਼ ਆਉਣ ਲੱਗ ਪਿਆ। ਬੱਸ ਬੜੀ ਸ਼ਾਨਦਾਰ ਅਤੇ ਏ.ਸੀ. ਹੈ। ਬੱਸ ਦੇ ਇਕ ਅੱਗੇ ਅਤੇ ਇਕ ਪਿੱਛੇ, ਦੋ ਸੈਕਿਉਰਟੀ ਵਜੋˆ ਪੁਲਸ ਦੀਆˆ ਜੀਪਾˆ ਚੱਲਦੀਆˆ ਹਨ ਜੋ ਸੜਕ ਨੂੰ ਬਾਕੀ ਟ੍ਰੈਫਿਕ ਤੋˆ ਖਾਲੀ ਕਰਵਾਉˆਦੀਆˆ ਜਾˆਦੀਆˆ ਹਨ। ਇਸ ਤਰ੍ਹਾˆ ਉਹ ਬੱਸ ਨੂੰ ਵਾਹਗੇ ਤੱਕ ਛੱਡ ਕੇ ਮੁੜਦੀਆˆ ਹਨ ਤੇ ਓਥੋˆ ਅੱਗੇ ਭਾਰਤ ਦੀ ਪੁਲੀਸ ਵਾਲ਼ੇ ਇਹ ਡਿਊਟੀ ਸਾˆਭ ਲੈˆਦੇ ਹਨ ਤੇ ਅੰਮ੍ਰਿਤਸਰ ਜੀ.ਟੀ. ਰੋਡ ਉਪਰ ਵਾਕਿਆ, ਇਸ ਬੱਸ ਲਈ ਬਣੇ ਹੋਏ ਉਚੇਚੇ ਅੱਡੇ ਉਪਰ ਪੁਚਾ ਦਿੰਦੇ ਹਨ।
ਇਸ ਵਾਰੀ ਦੀ ਜਥੇ ਨਾਲ਼ ਕੀਤੀ ਗਈ ਯਾਤਰਾ ਤੋˆ ਕੁਝ ਵਿਚਾਰ ਆਏ ਹਨ ਜੋ ਕਿ ਪਾਠਕਾˆ ਅਤੇ ਜੁੰਮੇਵਾਰ ਸੱਜਣਾˆ ਨਾਲ਼ ਸੰਖੇਪ ਵਿਚ ਸਾˆਝੇ ਕਰ ਲੈਣੇ ਸ਼ਾਇਦ ਲਾਭਵੰਦੇ ਹੋਣ।
ਜਥੇ ਦੇ ਮੁਖੀ ਆਗੂ, ਜੋ ਕਿ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦਾ ਕੋਈ ਨਾ ਕੋਈ ਪਤਵੰਤਾ ਸੱਜਣ ਹੀ ਥਾਪਿਆ ਜਾˆਦਾ ਹੈ; ਉਸ ਨੂੰ ਚਾਹੀਦਾ ਹੈ ਕਿ ਉਹ ਹੋਰ ਸਰਗਰਮੀ ਨਾਲ਼ ਜਥੇ ਦੀ ਅਗਵਾਈ ਕਰੇ। ਜਥੇ ਦੇ ਨਾਲ਼ ਜਾਵੇ ਤੇ ਜਥੇ ਦੇ ਨਾਲ਼ ਹੀ ਵਾਪਸ ਆਵੇ ਅਤੇ ਲੋੜ ਪੈਣ ਤੇ ਜਥੇ ਦੀ ਹਰ ਥਾˆ ਅਗਵਾਈ ਕਰੇ। ਇਹ ਠੀਕ ਹੈ ਕਿ ਓਥੇ ਪਾਕਿਸਤਾਨ ਵਕਫ਼ ਬੋਰਡ ਦੇ ਕੰਟਰੋਲ ਵਿਚ ਹੀ ਸਭ ਕੁਝ ਹੈ ਤੇ ਸ਼੍ਰੋਮਣੀ ਕਮੇਟੀ ਦੀ ਓਥੋˆ ਦੇ ਪ੍ਰਬੰਧ ਵਿਚ ਕੋਈ ਸੇ ਨਹੀ ਪਰ ਫਿਰ ਵੀ ਯਾਤਰੂਆˆ ਨੂੰ ਇਸ ਗੱਲ ਦਾ ਹੌਸਲਾ ਰਹੇਗਾ ਕਿ ਉਹਨਾˆ ਦਾ ਮੁਖੀ ਉਹਨਾˆ ਦੇ ਨਾਲ਼ ਹੈ। ਫਿਰ ਹਰੇਕ ਥਾˆ ਉਹ ਆਪਣੇ ਸਹਿਕਰਮੀਆˆ ਅਤੇ ਸਟਾਫ਼ ਦੀ ਸਹਾਇਤਾ ਨਾਲ਼, ਜਥੇ ਵਿਚ ਡਸਿਪਲਿਨ ਰੱਖਣ ਵਿਚ, ਕਿਸੇ ਹੱਦ ਤੱਕ ਸਫ਼ਲ ਹੋ ਸਕਦਾ ਹੈ। ਵੇਖਣ ਵਿਚ ਆਇਆ ਹੈ ਕਿ ਜਥੇ ਦਾ ਮਾਨਯੋਗ ਆਗੂ ਆਪਣੇ ਸਹਾਇਕਾˆ ਸਮੇਤ ਕਾਰ ਰਾਹੀˆ ਪਾਕਿਸਤਾਨ ਚਲਿਆ ਜਾˆਦਾ ਹੈ ਤੇ ਓਥੇ ਯੋਗ ਢੁਕਵਾˆ ਮਾਣ ਸਨਮਾਨ ਵੀ ਹਰੇਕ ਥਾˆ ਪਰਾਪਤ ਕਰਦਾ ਹੈ ਪਰ ਜਥੇ ਦੇ ਮੈˆਬਰਾˆ ਨੂੰ ਨਹੀ ਪਤਾ ਹੁੰਦਾ ਕਿ ਉਹਨਾˆ ਦਾ ਜਥੇਦਾਰ ਕੌਣ ਹੈ ਤੇ ਉਹ ਸਾਰੀ ਯਾਤਰਾ ਦੇ ਦੌਰਾਨ ਕਿਥੇ ਰਹਿੰਦਾ ਹੈ। ਰਹੀ ਗੱਲ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੀ; ਉਸ ਬਾਰੇ ਤਾˆ ਇਕੋ ਹੀ ਮਿਸਾਲ ਕਾਫ਼ੀ ਹੋਵੇਗੀ ਕਿ ਜੇਹੜਾ ਮੈˆਬਰ ਰਿਹਾਇਸ਼ ਦਾ ਇਨਚਾਰਜ ਕਾਗਜ਼ਾˆ ਵਿਚ ਦਰਸਾਇਆ ਗਿਆ ਸੀ ਉਹ ਮੈਨੂੰ ਗੁਰਦੁਆਰਾ ਡੇਹਰਾ ਸਾਹਿਬ ਦੇ ਗ੍ਰੰਥੀ ਦੇ ਕਮਰੇ ਵਿਚ ਇਕ ਦਿਨ ਬੈਠਾ ਦਿਸਿਆ। ਉਸ ਦੇ ਆਪਣੇ ਕੋਲ ਨਾ ਕੋਈ ਕਮਰਾ ਤੇ ਨਾ ਕੋਈ ਦਫ਼ਤਰ ਸੀ। ਜਦੋˆ ਉਸ ਦੇ ਆਪਣੇ ਕੋਲ ਹੀ ਕੁਝ ਨਹੀ ਤਾˆ ਉਹ ਯਾਤਰੂਆˆ ਨੂੰ ਕੀ ਦੇਵੇਗਾ! ਵਕਫ਼ ਬੋਰਡ ਦੇ ਸੂਝਵਾਨ ਸੱਜਣ ਅਤੇ ਆਗੂ ਲਗਦੀ ਵਾਹ ਪੂਰਾ ਯਤਨ ਕਰਦੇ ਹਨ ਕਿ ਵਸੀਲਿਆˆ ਅਨੁਸਾਰ ਉਹ ਜਥੇ ਨੂੰ ਯਾਤਰਾ ਸਮੇ ਵਧ ਤੋˆ ਵਧ ਸਹੂਲਤਾˆ ਮੁਹਈਆ ਕਰਵਾਉਣ ਅਤੇ ਉਹ ਅਜਿਹਾ ਕਰਦੇ ਵੀ ਹਨ।

ਇਸ ਦੇ ਨਾਲ਼ ਹੀ ਵੱਡੇ ਜਥੇ ਵਿਚ ਜੋ ਮਿਨੀ ਜਥੇ ਹੁੰਦੇ ਹਨ ਉਹਨਾˆ ਦੇ ਜਥੇਦਾਰ ਵੀ ਆਪੋ ਆਪਣੇ ਜਥੇ ਦਾ ਉਚੇਚਾ ਧਿਆਨ ਰੱਖਣ ਜੋ ਕਿ ਉਹ ਰੱਖਦੇ ਵੀ ਹੋਣਗੇ ਜਿਵੇˆ ਸਾਡੇ ਜਥੇਦਾਰ ਕਸ਼ਮੀਰ ਸਿੰਘ ਨੇ ਸਾਡਾ ਰੱਖਿਆ। ਇਸ ਤੋˆ ਇਲਾਵਾ ਉਹ ਆਪਣੇ ਜਥੇ ਨੂੰ ਥਾˆ ਪਰ ਥਾˆ ਲਾਈਨਾˆ ਵਿਚ ਖਲੋ ਕੇ ਆਪਣਾ ਕੰਮ ਭੁਗਤਾਉਣ ਲਈ ਵੀ ਅਗਵਾਈ ਦੇਣ। ਪਾਕਿਸਤਾਨ ਦੀ ਪੁਲਿਸ ਕਿਤੇ ਵੀ ਦਖ਼ਲ ਨਹੀ ਦਿੰਦੀ। ਅਜਿਹਾ ਵਰਤਾ ਉਹ ਪ੍ਰਾਹੁਣਾਚਾਰੀ ਦੇ ਲਿਹਾਜ ਕਾਰਨ ਵੀ ਕਰਦੇ ਹਨ। ਜਥੇ ਵਾਲ਼ੇ ਜਿਵੇˆ ਮਰਜੀ ‘ਗੁੱਥਮਗੁੱਥਾ‘ ਹੋਈ ਜਾਣ ਉਹ ਦੁਆਲੇ ਖਲੋਤੇ ‘ਤਮਾਸ਼ਾ‘ ਵੇਖੀ ਜਾˆਦੇ ਹਨ ਪਰ ਕਿਸੇ ਨੂੰ ਆਖਦੇ ਕੁਝ ਨਹੀ। ਹਾˆ, ਮਿਲੀ ਹਿਦਾਇਤ ਅਨੁਸਾਰ ਉਹ ‘ਰਾਮਕਾਰ‘ ਅਰਥਾਤ ਆਪਣੇ ਘੇਰੇ ਤੋˆ ਬਾਹਰ ਨਹੀ ਕਿਸੇ ਨੂੰ ਜਾਣ ਦਿੰਦੇ।
ਇਸ ਬੱਸ ਰਾਹੀˆ ਆਉਣ ਦਾ ਵਿਚਾਰ ਬਣਾ ਕੇ, ਜਥੇ ਨਾਲ਼ ਜਾਣ ਵਾˆਗ ਹੀ ਮੈˆ ਪੰਗਾ ਜਿਹਾ ਲੈ ਲਿਆ। ਦੋਹਾˆ ਦੇਸਾˆ ਦੇ ਕਸਟਮ ਤੇ ਇਮੀਗ੍ਰੇਸ਼ਨ ਵਾਲ਼ਿਆˆ ਨੇ ਪੁੱਛਣਾ ਕਿ ਮੈ ਬੱਸ ਰਾਹੀˆ ਆਇਆ ਹਾˆ ਜਾˆ ਕਿ ਵੱਖਰਾ। ਮੇਰੇ ਬੱਸ ਰਾਹੀˆ ਆਇਆ ਦੱਸਣ ਤੇ ਉਹਨਾˆ ਨੇ ਮੈਨੂੰ ਵੀ ਬਾਕੀ ਸਵਾਰੀਆˆ ਵਿਚ ਸ਼ਾਮਲ ਕਰ ਲੈਣਾ ਤੇ ਇਸ ਤਰ੍ਹਾˆ ਬੇਲੋੜੀ ਦੇਰੀ ਦਾ ਕਾਰਨ ਬਣਨਾ। ਫਿਰ ਹੋਰ ਵੀ ਇਕ ਅਣਚਾਹੀ ਗੱਲ ਹੋਈ ਕਿ ਇਕ ਸੱਜਣ ਨੇ ਕੁਝ ਤੇਲ ਜਿਹੇ ਦੀਆˆ ਬੋਤਲਾˆ ਆਪਣੇ ਨਾਲ਼ ਚੁੱਕ ਲਈਆˆ। ਉਹਨਾˆ ਨੂੰ ਪਹਿਲਾˆ ਤਾˆ ਮੇਰੀ ਸੀਟ ਦੇ ਮੋਹਰੇ ਪੈਰਾˆ ਵਾਲ਼ੀ ਖਾਲੀ ਥਾˆ ਤੇ ਟਿਕਾ ਦਿਤਾ। ਮੈ ਕੁਝ ਨਾ ਆਖਿਆ। ਫਿਰ ਕੁਝ ਸਮੇ ਪਿਛੋˆ ਰਾਹ ਵਿਚ ਆਖਣ ਲੱਗਾ ਕਿ ਇਹ ਫਲਾਣੇ ਸੰਤਾˆ ਵਾਸਤੇ ਸਪੈਸ਼ਲ ਤੇਲ ਹੈ ਤੇ ਇਹ ਤੁਹਾਡੇ ਨਾˆ ਤੇ ਹੀ ਖੜਨਾ ਹੈ। ਬੇਲੋੜੀ ਲਿਹਾਜੂ ਬਿਰਤੀ ਦਾ ਹੋਣ ਕਰਕੇ ਮੈ ਝੇˆਪ ਜਿਹੀ ਵਿਚ, ਨਾ ਚਾਹੁੰਦਿਆˆ ਹੋਇਆˆ ਵੀ, ਉਸ ਨੂੰ ਨਾˆਹ ਨਾ ਕਰ ਸਕਿਆ ਪਰ ਅੰਦਰੋˆ ਮੈ ਇਸ ਗੱਲ ਤੇ ਖ਼ੁਸ਼ ਨਹੀ ਸਾˆ। ਸੋਚਦਾ ਸਾˆ ਕਿ ਜੇ ਇਹ ਕੋਈ ਗ਼ਲਤ ਚੀਜ ਨਹੀˆ ਤਾˆ ਉਹ ਮੇਰੇ ਨਾਲ਼ੋˆ ਕਿਤੇ ਵਧ ਰਸੂਖ਼ ਦਾ ਮਾਲਕ ਹੈ, ਉਹ ਖ਼ੁਦ ਕਿਉˆ ਨਹੀ ਇਹਨਾˆ ਬੋਤਲਾˆ ਦਾ ਵਾਰਸ ਬਣ ਕੇ ਆਪਣੇ ਨਾˆ ਹੇਠ ਲਿਜਾˆਦਾ! ਮੈˆ ਹਮੇਸ਼ਾˆ ਹੀ ਦੂਜਿਆˆ ਨੂੰ ਇਹ ਮੱਤਾˆ ਦਿੰਦਾ ਰਹਿੰਦਾ ਹਾˆ ਕਿ ਇਕ ਦੇਸ਼ ਤੋˆ ਦੂਜੇ ਦੇਸ਼ ਵਿਚ ਦਾਖਲ ਹੋਣ ਸਮੇ ਕਿਸੇ ਦੀ ਕੋਈ ਚੀਜ ਆਪਣੇ ਹੱਥ ‘ਚ ਨਹੀ ਫੜਨੀ ਪਰ ਆਪਣੇ ਅਜਿਹੇ ਸਮੇ ਮੈਨੂੰ ਕਿਸੇ ਨੂੰ ਨਾˆਹ ਕਰਨ ਦਾ ਚੇਤਾ ਹੀ ਭੁੱਲ ਜਾˆਦਾ ਹੈ। ਸ਼ਾਇਦ ਉਸ ਸੱਜਣ ਦੀ ਮੇਰੇ ਬਾਰੇ ਵਿਅੰਗ ਵਿਚ ਆਖੀ ਇਹ ਗੱਲ ਸਹੀ ਹੀ ਹੋਵੇ! ਗੱਲ ਇਹ ਇਉˆ ਹੋਈ ਕਿ ਕੁਝ ਸਾਲ ਪਹਿਲਾˆ ਇਕ ਸੂਝਵਾਨ ਸੱਜਣ ਮੇਰੇ ਮੋਢਿਆˆ ਉਤੋˆ ਦੀ ਬਾˆਹ ਵਲ਼ਾ ਕੇ ਤੇ ਥੋਹੜਾ ਜਿਹਾ ਇਕ ਪਾਸੇ ਨੂੰ ਕਰਕੇ ਆਖਣ ਲੱਗਾ, "ਆਓ ਗਿਆਨੀ ਜੀ ਸਾਨੂੰ ਕੋਈ ਅਕਲ ਦੀ ਗੱਲ ਦੱਸੋ।" ਕੁਝ ਦੂਰੀ ਤੇ ਖਲੋਤਾ ਉਸ ਦਾ ਇਕ ਹੋਰ ਸਿਆਣਾ ਸਾਥੀ ਆਖਣ ਲੱਗਾ, "ਚਾਲੀ ਸਾਲ ਹੋ ਗਏ ਗਿਆਨੀ ਜੀ ਨੂੰ ਅਕਲ ਵੰਡਦਿਆˆ; ਇਹਨਾˆ ਕੋਲ਼ ਬਚੀ ਆ!" ਗੱਲ ਵਿਚ ਕੁਝ ਸਚਾਈ ਲੱਗਦੀ ਹੈ ਕਿ ਲੋਕਾˆ ਨੂੰ ਨਸੀਹਤਾˆ ਦੇਣ ਵਾਲਾ ਆਪ ਮੈ ਕਈ ਵਾਰ ਅਜਿਹੇ ‘ਭੰਬਲ਼ਭੂਸੇ‘ ਜਿਹੇ ਵਿਚ ਫਸ ਚੁਕਾ ਹਾˆ। ਦੀਵਾ ਦੂਜਿਆˆ ਨੂੰ ਤਾˆ ਭਾਵੇˆ ਚਾਨਣਾ ਰਾਹ ਵਿਖਾ ਦਿੰਦਾ ਹੈ ਪਰ ਉਸ ਦੇ ਆਪਣੇ ਚਰਨਾˆ ਵਿਚ ਹਨੇਰਾ ਹੀ ਰਹਿੰਦਾ ਹੈ। ਇਹ ਵੱਖਰੀ ਗੱਲ ਹੈ ਕਿ ਰੱਬ ਦੀ ਰਹਿਮਤ ਸਦਕਾ ਅਜੇ ਤੱਕ ਇਸ ਪੱਖੋˆ ਮੈਨੂੰ ਕੋਈ ਸਮੱਸਿਆ ਨਹੀ ਆਈ ਪਰ ਕੀ ਪਤਾ ਕਦੋˆ ਕਿਥੇ ਕੀ ਹੋ ਜਾਵੇ! ਰੱਬ ਤੇ ਭਰੋਸਾ ਹੋਣਾ ਤਾˆ ਚੰਗੀ ਗੱਲ ਹੈ ਪਰ ਉਸ ਨੂੰ ਵੀ ਏਨੀ ਖੇਚਲ਼ ਨਹੀ ਦੇਣੀ ਚਾਹੀਦੀ। ਉਸ ਨੂੰ ਹੋਰ ਵੀ ਬਹੁਤ ਕੰਮ ਹਨ; ਉਹ ਕੇਵਲ ਸਾਡੇ ਲਈ ਹੀ ਨਹੀ ਵੇਹਲਾ ਬੈਠਾ। ਉਸ ਦੇ ਦਿਤੇ ਦਿਮਾਗ ਕੋਲ਼ੋˆ ਵੀ ਕੰਮ ਲੈ ਲੈਣਾ ਚਾਹੀਦਾ ਹੈ।
ਅੰਮ੍ਰਿਤਸਰ ਆ ਕੇ ਫਿਰ ਕਿਤਾਬਾˆ ਦੀ ਛਪਵਾਈ ਵਾਲ਼ੇ ਪਾਸੇ ਹੋਇਆ। ‘ਬਾਤਾˆ ਬੀਤੇ ਦੀਆˆ‘ ਦੇ ਅੰਗ੍ਰੇਜ਼ੀ ਤਰਜਮੇ ਨੂੰ ਸ. ਗੁਰਸਾਗਰ ਸਿੰਘ ਹੋਰਾˆ ਨੇ ਹੋਰ ਸੋਧਣ ਦੀ ਲੋੜ ਦੱਸੀ। ਇਹ ਪੌਣੇ ਪੰਜ ਸੌ ਪੰਨੇ ਦੀ ਕਿਤਾਬ ਮੈ ਖ਼ੁਦ ਹੀ ਅੰਗ੍ਰੇਜ਼ੀ ਵਿਚ ਟਾਈਪ ਕੀਤੀ ਸੀ ਤੇ ਇਸ ਲਈ ਇਸ ਵਿਚ ਗ਼ਲਤੀਆˆ ਆਮ ਨਾਲ਼ੋˆ ਵਧ ਹੀ ਰਹਿ ਗਈਆˆ ਸਨ ਤੇ ਫਿਰ ਮੈ ਟਾਈਪ ਕੀਤੇ ਨੂੰ ਪੜ੍ਹ ਕੇ ਸੋਧਣ ਤੋˆ ਵੀ ਘੇਸਲ਼ ਮਾਰ ਛੱਡੀ। ਇਸ ਲਈ ਇਹ ਕਾਰਜ ਅੱਗੇ ਤੇ ਪੈ ਗਿਆ। ਇਸ ਨੂੰ ਮੈˆ ਪ੍ਰੋ ਮੋਹਨ ਸਿੰਘ ਜੀ ਹੋਰਾˆ ਦੇ ਹਵਾਲੇ ਕਰ ਆਇਆ ਤਾˆ ਕਿ ਉਹ ‘ਸੋਧ‘ ਦੇਣ। ਪਹਿਲਾˆ ਛਪੀਆˆ ਦੋ ਕਿਤਾਬਾˆ ਦੀਆˆ ਕੁਝ ਸੈˆਕੜੇ ਕਾਪੀਆˆ ਪ੍ਰਕਾਸ਼ਕਾˆ ਕੋਲ਼ ਪਈਆˆ ਹੋਈਆˆ ਮਿਲ਼ ਜਾਣ ਕਰਕੇ, ਉਹਨਾˆ ਦੀਆˆ ਹੋਰ ਐਡੀਸ਼ਨਾˆ ਨੂੰ ਛਾਪਣ ਵਾਲਾ ਕੰਮ ਵੀ ਅੱਗੇ ਤੇ ਪਾ ਲਿਆ। ਹਾˆ, ਪੰਜਵੀˆ ਕਿਤਾਬ ‘ਜੋ ਵੇਖਿਆ ਸੋ ਆਖਿਆ‘ ਦੀ ਵਧਾਈ ਹੋਈ ਦੂਜੀ ਐਡੀਸ਼ਨ ਸ. ਗੁਰਸਾਗਰ ਸਿੰਘ ਨੇ ਛਾਪ ਦਿਤੀ। ਪੰਜਾਬ ਭਾਸ਼ਾ ਵਿਭਾਗ ਅੰਮ੍ਰਿਤਸਰ ਦੇ ਇਨਚਾਰਜ ਡਾਕਟਰ ਮੱਟੂ ਜੀ ਦੇ ਉਦਮ ਨਾਲ਼, ਵਿਰਸਾ ਵਿਹਾਰ ਵਿਚ ਇਸ ਕਿਤਾਬ ਨੂੰ, ਮੇਰੇ ਵਾਸਤੇ ਰਚੇ ਗਏ ਰੂਬਰੂ ਸਮਾਗਮ ਸਮੇ, ਪ੍ਰਬੁਧ ਸਾਹਿਤਕਾਰਾˆ ਦੀ ਇੱਕਤਰਤਾ ਵਿਚ ਪਾਠਕਾˆ ਦੀ ਸੇਵਾ ਵਿਚ ਪੇਸ਼ ਕਰ ਦਿਤਾ ਗਿਆ।
ਸੋਚਿਆ ਕਿ ਇਸ ਕਿਤਾਬੜੀ ਦੀ ਦੂਜੀ ਛਾਪ ਲੈ ਕੇ, ਆਪਣੇ ਚਿਰਕਾਲੀ ਮਿੱਤਰ ਉਚ ਦੁਮਾਲੜੇ ਸਹਿਤਕਾਰ, ਡਾ. ਵਰਿਆਮ ਸਿੰਘ ਸੰਧੂ ਨੂੰ, ਜਲੰਧਰ ਜਾ ਕੇ, ‘ਦੇਸ਼ ਭਗਤ ਯਾਦਗਾਰ ਹਾਲ‘ ਵਿਚ ਭੇਟਾ ਕਰਕੇ ‘ਥਾਪੜਾ‘ ਪ੍ਰਾਪਤ ਕਰਾˆਗਾ ਪਰ ‘5ੰਜਆਬ ਪ੍ਰਕਾਸ਼ਨ‘ ਵਾਲ਼ੇ ਸ. ਕੇਸਰ ਸਿੰਘ ਤੋˆ ਡਾਕਟਰ ਸੰਧੂ ਸਾਹਿਬ ਦੇ ‘ਅਤੇ-ਪਤੇ‘ ਬਾਰੇ ਜਾਨਣਾ ਚਾਹਿਆ ਤਾˆ ਉਹਨਾˆ ਨੇ ਦੱਸਿਆ ਕਿ ਡਾਕਟਰ ਜੀ ਤਾˆ ਕੈਨੇਡਾ ਨੂੰ ਦੌੜ ਗਏ ਹਨ। ਉਹਨਾˆ ਨੇ ਅੱਗੇ ਆਪਣਾ ਗੈਸ ਲਾਉˆਦਿਆˆ ਹੋਇਆˆ ਹੋਰ ਫੁਰਮਾਇਆ ਕਿ ਸ਼ਾਇਦ ਉਹਨਾˆ ਨੂੰ ਮੇਰੇ ਆਉਣ ਦੀ ਸੂਹ ਮਿਲ਼ ਗਈ ਹੋਵੇ ਤੇ ਮੇਰੇ ਲੰਮੇਰੇ ਭਾਸ਼ਨ ਤੋˆ ਬਚਣ ਲਈ ਉਹਨਾˆ ਨੇ ਜਲੰਧਰ ਹੀ ਛੱਡ ਜਾਣਾ ਮੁਨਾਸਬ ਸਮਝਿਆ ਹੋਵੇ!
ਇਕ ਦਿਨ ਦੂਰ ਦਰਸ਼ਨ ਤੇ ਵੀ ‘ਨਾਲ਼ੇ ਗੱਲਾˆ ਨਾਲ਼ੇ ਗੀਤ‘ ਪ੍ਰੋਗਰਾਮ ਵਿਚ ਹਾਜਰੀ ਭਰ ਆਇਆ। ਤਿੰਨ ਦਿਨ ਪਟਿਆਲੇ ਯੂਨੀਵਰਸਿਟੀ ਵਿਚ ਸੈਮੀਨਾਰਾˆ ਦਾ ਰੌਣਕ ਮੇਲਾ ਵੇਖਿਆ। ਨਾਲ ਹੀ ਸ. ਜਗਜੀਤ ਸਿੰਘ ਦਰਦੀ ਹੋਰਾˆ ਨੇ ਆਪਣੇ ‘ਚੜ੍ਹਦੀਕਲਾ ਟਾਈਮ ਟੀ.ਵੀ.‘ ਤੇ ਇੰਟਰਵਿਊ ਪ੍ਰਸਾਰਤ ਕਰ ਦਿਤੀ। ਇਕ ਦਿਨ ਸੁਘੜ ਹੋਸਟ ਸਰਦਾਰ ਟਿਵਾਣਾ ਜੀ ਅਤੇ ਦੂਸਰੀ ਵਾਰ ਸੋਮ ਸਹੋਤਾ ਜੀ ਨਾਲ਼ ਕੀਤੀ ਗਈ ਇੰਟਰਵਿਊ, ਦੋ ਵਾਰੀˆ ਹਰਮਨ ਰੇਡੀਓ ਪਟਿਆਲਾ ਤੋˆ ਵੀ, ਦੁਨੀਆ ਭਰ ਵਿਚ ਵਸਦੇ ਇਸ ਦੇ ਸ੍ਰੋਤਿਆˆ ਦੇ ਸਨਮੁਖ ਹੋ ਗਈਆˆ। ਬਹਾਦਰਗੜ੍ਹ ਵਿਚ ਸਰਦਾਰ ਟੌਹੜਾ ਜੀ ਦੀ ਯਾਦ ਵਿਚ ਬਣੇ ਗੁਰਮਤਿ ਇਨਸਟੀਚਿਊਟ ਵਿਚ, ਇਸ ਦੀ ਡਾਇਰੈਕਟਰ ਬੀਬੀ ਡਾ. ਰਾਜਿੰਦਰਜੀਤ ਕੌਰ ਢੀˆਡਸਾ ਹੋਰਾˆ ਦੇ ਉਦਮ ਸਦਕਾ, ਵਿਦਿਆਰਥੀਆˆ ਅਤੇ ਸਟਾਫ਼ ਨਾਲ ਵਿਚਾਰ ਵਟਾˆਦਰਾ ਹੋਇਆ। ਓਥੋˆ ਹੀ ਪ੍ਰੋ. ਫੂਲ ਚੰਦ ਮਾਨਵ ਜੀ ਵੱਲੋˆ ਰਚੇ ਗਏ, ‘ਸਾਹਿਤ ਸੰਗਮ ਜ਼ੀਰਕਪੁਰ‘ ਦੀ ਸਰਪ੍ਰਸਤੀ ਹੇਠ, ‘ਕੰਫ਼ਰਟ ਬੈˆਕੁਇਟ ਹਾਲ਼‘ ਵਿਚ ਹਾਜਰੀ ਭਰੀ ਅਤੇ ਸਨਮਾਨ ਪਰਾਪਤ ਕੀਤਾ। ਇਸ ਸਾਰੀ ਯਾਤਰਾ ਦੌਰਾਨ ਉਭਰ ਰਹੇ ਨੌਜਵਾਨ ਲਿਖਾਰੀ ਸ. ਹਰਭਜਨ ਸਿੰਘ ਵਕਤਾ ਸੰਪਾਦਕ ‘ਮੁਕਾਮ‘ ਅਤੇ ਸ. ਲਖਵਿੰਦਰ ਸਿੰਘ ਰਈਆ ਹਵੇਲੀਆਣਾ ਨੇ ਮੇਰਾ ਸਾਥ ਦਿਤਾ; ਸਮਾਗਮਾˆ ਵਿਚ ਵੀ ਅਤੇ ਰੇਡੀਉ ਟੀ.ਵੀ. ਉਪਰ ਵੀ।
ਕੁਝ ਹੋਰ ਸਮਾ ਪੰਜਾਬ ਵਿਚ ਵਿਚਰਨ ਦਾ ਵਿਚਾਰ ਸੀ ਪਰ ਇਕ ਜਰੂਰੀ ਪਰਵਾਰਕ ਕਾਰਜ ਕਾਰਨ ਇਕ ਦਮ ਵਾਪਸੀ ਚਾਲੇ ਪਾਉਣੇ ਪੈ ਗਏ। ਨੌ ਜੂਨ ਸ਼ਾਮ ਦੀ ਸ਼ਤਾਬਦੀ ਦੀ ਟਿਕਟ ਤਾˆ, ਸ੍ਰੀ ਦਰਬਾਰ ਸਾਹਿਬ ਜੀ ਦੇ ਇਨਫ਼ਰਮੇਸ਼ਨ ਦਫ਼ਤਰ ਵਾਲ਼ੇ ਨੌਜਵਾਨਾˆ ਦੇ ਰਸੂਖ਼ ਨਾਲ, 410 ਰੁਪਏ ਦੀ ਮਿਲ਼ ਗਈ ਪਰ ਵੇਟਿੰਗ ਲਿਸਟ ਵਿਚ 74ਵਾˆ ਸਥਾਨ ਸੀ। ਖੈਰ, ਮੈ ਇਸ ਗੱਲ ਦੀ ਪਰਵਾਹ ਕੀਤਿਆˆ ਬਿਨਾ ਹੀ ਗੱਡੀ ਚੜ੍ਹ ਗਿਆ। ਰਾਹ ਵਿਚ ਟੀ.ਟੀ. ਨਾਲ਼ ਗੱਲ ਕੀਤੀ। ਉਸ ਨੇ ਆਖਿਆ ਕਿ ਲੁਧਿਆਣੇ ਤੱਕ ਸੀਟਾˆ ਖਾਲੀ ਨੇ; ਬੈਠ ਜਾਓ। ਲੁਧਿਆਣੇ ਤੋˆ ਅਗਾˆਹ, "..... ਅੱਗੇ ਤੇਰੇ ਭਾਗ ਲੱਛੀਏ।" ਲੁਧਿਆਣੇ ਤੋˆ ਅੱਗੇ ਵੀ ਗੱਡੀ ਦੇ ਨਾਲ਼ ਡਿਊਟੀ ਤੇ ਜਾ ਰਹੇ ਪੁਲੀਸਮੈਨ ਰਾਹੀˆ ‘ਜੁਗਾੜ‘ ਲਾਇਆˆ ਸੀਟ ਪ੍ਰਾਪਤ ਹੋ ਗਈ।
ਨਵੀˆ ਦਿੱਲੀ ਸਟੇਸ਼ਨ ਤੇ ਪਹੁੰਚ ਕੇ ਕੁੱਲੀ ਨੂੰ ਕਿਤਾਬਾˆ ਵਾਲਾ ਬਕਸਾ ਚੁਕਵਾਇਆ ਤੇ ਪਲੇਟ ਫਾਰਮ ਤੋˆ ਹੀ ਇਕ ਟੈਕਸੀ ਵਾਲਾ ਨਾਲ਼ ਚੰਬੜ ਗਿਆ। ਉਸ ਨੇ ਖਹਿੜਾ ਹੀ ਨਹੀ ਛੱਡਿਆ। ਜਿਥੇ 80 ਰੁਪਏ ਵਿਚ ਮੈਟਰੋ ਨੇ ਏਅਰ ਪੋਰਟ ਤੇ ਲੈ ਜਾਣਾ ਸੀ ਓਥੇ ਚਾਰ ਸੌ ‘ਚ ਗੱਲ ਕਰਕੇ ਉਸ ਨੇ ਮੈਨੂੰ ਲੱਦ ਲਿਆ। ਓਥੇ ਜਾ ਕੇ ਉਹ ਜਿਦੇ ਪੈ ਗਿਆ ਕਿ ਚਾਰ ਸੌ ਨਹੀ ਛੇ ਸੌ ‘ਚ ਗੱਲ ਹੋਈ ਸੀ। ਮੈਨੂੰ ਇਹ ਗੱਲ ਚੁਭੀ ਤਾˆ ਵਾਹਵਾ ਪਰ ਮੈˆ ਛੇ ਸੌ ਹੀ ਉਸ ਦੇ ਮੱਥੇ ਮਾਰਿਆ। ਜਿਥੇ ਅੰਮ੍ਰਿਤਸਰੋˆ ਦਿੱਲੀ ਤੱਕ ਸਵਾ ਛੇ ਘੰਟੇ ਦਾ ਹੂਟਾ ਮੈ ਚਾਰ ਸੌ ਦਸ ‘ਚ ਲਿਆ ਓਥੇ ਸਟੇਸ਼ਨ ਤੋˆ ਹਵਾਈ ਅੱਡੇ ਤੱਕ ਹੀ, 115 ਕੁਲੀ ਦੇ ਤੇ ਛੇ ਸੌ ਟੈਕਸੀ ਦੇ, ਕੁੱਲ 715 ਲੱਗ ਗਏ। ਠੀਕ ਹੈ ਕਿ ਜਦੋˆ ਅਸੀˆ ਡਾਲਰਾˆ ਵਿਚ ਗਿਣੀਏ ਤਾˆ ਇਹ ਰਕਮ ਨਿਗੂਣੀ ਹੀ ਲੱਗਦੀ ਹੈ ਪਰ ‘ਲੁੱਟ‘ ਚੁਭਦੀ ਤਾˆ ਹੈ ਹੀ।
ਦਿੱਲੀਉˆ, ਆਸ ਤੋˆ ਉਲਟ, ਕੈਥੀ ਪੈਸਫਿਕ ਏਅਰ ਲਾਈਨ ਦੇ ਨੌਜਵਾਨ ਭਾਰਤੀ ਸਟਾਫ਼ ਨੇ ਹੱਦੋˆ ਵਧ ਚੰਗਾ ਵਰਤਾ ਕੀਤਾ। ਅਧੀ ਰਾਤ ਤੋˆ ਪਿੱਛੋˆ 1.10 ਵਜੇ ਵਾਲ਼ੀ ਫਲਾਈਟ ਤੇ ਮੈਨੂੰ ਸੀਟ ਦੇ ਦਿਤੀ। ਇਕਾਨਮੀ ਕਲਾਸ ਦੀ ਬਜਾਇ ਮੈਨੂੰ ਬਿਜ਼ਨਿਸ ਕਲਾਸ ਵਿਚ ਬੈਠਾਇਆ। ਬਿਜ਼ਨਿਸ ਕਲਾਸ ਦੀਆˆ ਸਹੂਲਤਾˆ ਦੇ ਪਹਿਲਾˆ ਤੋˆ ਗਿਝੇ ਹੋਏ ਨੇ ਮੈ ਸੋਚਿਆ ਕਿ ਏਥੇ ਵਾਹਵਾ ਸੇਵਾ ਹੋਵੇਗੀ। ਬੈਠਦਿਆˆ ਹੀ ਏਅਰ ਹੋਸਟੈਸ ਟਰੇ ਵਿਚ ਤਿੰਨ ਗਲਾਸ ਰੱਖ ਕੇ ਲੈ ਆਈ। ਇਕ ਪਾਣੀ ਦਾ, ਇਕ ਜੂਸ ਦਾ ਤੇ ਇਕ ਵਾਈਨ ਦਾ। ਮੈ ਜੂਸ ਦਾ ਗਲਾਸ ਚੁੱਕ ਕੇ ਪੀ ਲਿਆ ਤੇ ਫਿਰ ਮੈਨੂੰ ਨੀˆਦ ਆ ਗਈ ਕਿਉˆਕਿ ਸਵੇਰ ਦੇ ਦੋ ਕੁ ਵੱਜ ਚੁੱਕੇ ਸਨ। ਅਗਲੀ ਸਵੇਰ ਦੇ 9 ਵਜੇ ਓਦੋˆ ਹੀ ਪਤਾ ਲਗਾ ਜਦੋˆ ਜਹਾਜ ਹਾˆਗ ਕਾˆਗ ਉਤਰਨ ਲਈ ਤਿਆਰੇ ਕੱਸ ਰਿਹਾ ਸੀ। ਉਡਾਣ ਸਮੇ ਆਮ ਵਾˆਗ ਹੀ ਮੈਨੂੰ ਸੁੱਤਾ ਵੇਖ ਕੇ ਉਹਨਾˆ ਨੇ ਕੁਝ ਖਾਣ ਪੀਣ ਲਈ ਨਾ ਉਠਾਇਆ। ਜੇ ਸਵਾਰੀ ਸੁੱਤੀ ਹੋਈ ਹੋਵੇ ਤਾˆ ਜਹਾਜ ਵਾਲੇ ਉਸ ਨੂੰ ਖਾਣ ਪੀਣ ਲਈ ਨਹੀ ਉਠਾਉˆਦੇ।
ਹਾˆਗ ਕਾˆਗ ਤੋˆ ਅਗਲਾ ਜਹਾਜ ਕਾˆਟਾਜ਼ (ਥਅˆਠਅਸ਼) ਦਾ ਸਿਡਨੀ ਨੂੰ ਰਾਤ ਦੇ ਅੱਠ ਵਜੇ ਚੱਲਣਾ ਸੀ। ਇਸ ਦੌਰਾਨ ਯਾਰਾˆ ਘੰਟੇ ਹਵਾਈ ਅੱਡੇ ਤੇ ਹੀ ਗੁਜਾਰਨੇ ਸਨ। ਅਜਿਹੀਆˆ ਉਡੀਕਾˆ ਤਾˆ ਮੇਰੇ ਲਈ ਆਮ ਹੀ ਗੱਲ ਹੈ ਤੇ ਇਸ ਬਾਰੇ ਮੈˆ ਕਦੀ ਕਾਹਲ਼ਾ ਨਹੀ ਪਿਆ, ਸਗੋˆ ਹਵਾਈ ਦੀਆˆ ਰੌਣਕਾˆ ਦਾ ਅਨੰਦ ਮਾਣਦਾ ਹਾˆ। ਸ਼ਤਾਬਦੀ ਵਿਚਲੀ ਰਾਤ ਦੀ ਰੋਟੀ ਵਿਚੋˆ ਚੌਲ਼ਾˆ ਦੀਆˆ ਚਾਰ ਕੁ ਬੁਰਕੀਆˆ ਹੀ ਨਿਗਲ਼ੀਆˆ ਹੋਈਆˆ ਸਨ ਤੇ ਜਹਾਜ ਵਿਚ ਸੁੱਤਾ ਰਹਿ ਜਾਣ ਕਰਕੇ ਕੁਝ ਨਾ ਮਿਲ਼ਿਆ। ਸ਼ਤਾਬਦੀ ਦੀ ਰੋਟੀ ਵਿਚੋˆ ਦੋ ਫੁਲਕੇ ਮੈˆ ਬਚਾ ਕੇ ਹੈˆਡ ਬੈਗ ਵਿਚ ਪਾ ਰੱਖੇ ਸਨ ਪਰ ਬੈਗ ਦੀ ਮੇਰੇ ਕੋਲ਼ੋˆ ਹੁਣ ਜ਼ਿੱਪ ਨਾ ਖੁਲ੍ਹੇ। ਸਾਰਾ ਜੋਰ ਲਾਉਣ ਪਿੱਛੋˆ ਮੈ ਪਹਿਰੇ ਉਪਰ ਖਲੋਤੇ ਪੁਲੀਸਮੈਨ ਨੂੰ ਸਹਾਇਤਾ ਲਈ ਪੁਕਾਰਿਆ। ਉਹ ਵੀ ਜੋਰ ਲਾ ਹਟਿਆ। ਫਿਰ ਮੈ ਉਸ ਨੂੰ ਜ਼ਿੱਪ ਤੋੜ ਸੁੱਟਣ ਲਈ ਆਖ ਦਿਤਾ। ਉਸ ਨੇ ਲਾਗਲੀ ਦੁਕਾਨਦਾਰਨ ਕੋਲ਼ੋˆ ਕੋਈ ਔਜ਼ਾਰ ਫੜਿਆ ਤੇ ਮੇਰਾ ਬੈਗ ਦੋਫਾੜ ਕਰ ਸੁੱਟਿਆ। ਖੈਰ, ਫੁਲਕੇ ਤਾˆ ਮੈˆ ਕਢ ਕੇ ਖਾ ਲਏ ਤੇ ਕਾਫੀ ਦਾ ਕੱਪ ਵੀ ਆਸਟ੍ਰੇਲੀਅਨ ਡਾਲਰ ਤੁੜਾ ਕੇ ਦੁਕਾਨੋˆ ਪੀ ਲਿਆ। ਹਾਲਾˆਕਿ ਪਿਛਲੀਆˆ ਯਾਤਰਾਵਾˆ ਸਮੇ ਦੇ ਹਾˆਗ ਕਾˆਗ ਦੇ ਕੁਝ ਡਾਲਰ ਮੇਰੇ ਕੋਲ਼ ਪਏ ਹੋਏ ਵੀ ਸਨ ਪਰ ਉਹਨਾˆ ਦਾ ਮੈਨੂੰ ਚੇਤਾ ਹੀ ਭੁੱਲ ਗਿਆ ਸੀ। ਹੁਣ ਸਮੱਸਿਆ ਹੋਈ ਕਿ ਬੈਗ ਦਾ ਮੂੰਹ ਕਿਵੇˆ ਬੰਦ ਕੀਤਾ ਜਾਵੇ। ਸੋਚ ਸਾਚ ਕੇ ਉਸ ਦਾ ਹੱਲ ਇਹ ਕਢਿਆ ਕਿ ਆਪਣਾ ਪਜਾਮਾ ਉਸ ਦੇ ਦੁਆਲ਼ੇ ਵਲ਼੍ਹੇਟ ਕੇ ਗੰਢ ਮਾਰ ਲਈ। ਦੁਪਹਿਰ ਪਿੱਛੋˆ ਪਤਾ ਲੱਗਾ ਕਿ ਸਿਡਨੀ ਦੀ ਅੱਠ ਵਜੇ ਵਾਲੀ ਫਲਾਈਟ ਕੈˆਸਲ ਹੋ ਗਈ ਹੈ ਤੇ ਹੁਣ ਰਾਤ ਦੇ 11.30 ਵਜੇ ਅਗਲੀ ਫਲਾਈਟ ਜਾਣੀ ਹੈ। ਮੈ ਇਹ ਸੋਚ ਕੇ ਕਿ ਦੋ ਫਲਾਈਟਾˆ ਦੇ ਯਾਤਰੂਆˆ ਦੀ ਭੀੜ ਵਿਚ ਮੈਨੂੰ ਥਾˆ ਮਿਲਣੀ ਮੁਸ਼ਕਲ ਹੈ ਕਿਉˆਕਿ ਮੇਰੀ ਟਿਕਟ ਓ.ਕੇ. ਨਹੀ ਸੀ। ਮੇਰੀ ਵਾਰੀ ਓਸੇ ਸੂਰਤ ਵਿਚ ਆਉਣੀ ਸੀ ਜੇਕਰ ਦੂਜੇ ਯਾਤਰੂਆˆ ਤੋˆ ਕੋਈ ਸੀਟ ਬਚੀ ਰਹਿ ਜਾˆਦੀ। ਮੈ ਰਾਤ ਦੇ 11 ਵਜੇ ਪਰਥ ਵਾਲ਼ੇ ਜਹਾਜ ਤੇ ਜਾਣ ਦਾ ਵਿਚਾਰ ਬਣਾ ਲਿਆ। ਉਹ ਜਹਾਜ ਰਾਤ ਨੂੰ 11 ਵਜੇ ਚੱਲਿਆ। ਇਸ ਤਰ੍ਹਾˆ ਚੌਦਾˆ ਘੰਟੇ ਹਾˆਗ ਕਾˆਗ ਹਵਾਈ ਅੱਡੇ ਤੇ ਬਿਤਾਉਣ ਪਿੱਛੋˆ, ਇਹ ਜਹਾਜ 11 ਜੂਨ ਸਵੇਰੇ ਸੱਤ ਵਜੇ ਮੈਨੂੰ ਆਸਟ੍ਰੇਲੀਆ ਦੇ ਪੱਛਮੀ ਕਿਨਾਰੇ ਉਪਰ ਮੌਜੂਦ ਸ਼ਹਿਰ, ਪਰਥ ਲੈ ਆਇਆ; ਜਾਣਾ ਭਾਵੇˆ ਮੈˆ ਪੂੁਰਬੀ ਕਿਨਾਰੇ ਉਪਰਲੇ ਸ਼ਹਿਰ ਸਿਡਨੀ ਵਿਚ ਸੀ। ਇਕ ਹਰਿਆਣਵੀ ਨੌਜਵਾਨ ਦਵਿੰਦਰ ਨੇ ਹਵਾਈ ਅੱਡੇ ਤੋˆ ਚੁੱਕ ਕੇ, ਮੈਨੂੰ ਬੇਸ ਵਾਟਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ, ਭਾਈ ਜਸਵਿੰਦਰ ਸਿੰਘ ਜੀ, ਹੋਰਾˆ ਕੋਲ਼ ਪੁਚਾ ਦਿਤਾ। ਭਾਈ ਜਸਵਿੰਦਰ ਸਿੰਘ ਜੀ ਹੋਰਾˆ ਦੇ ਪਰਵਾਰ ਵਿਚ ਮੈ ਦਸ ਦਿਨ ਰਿਹਾ ਜਿਥੇ ਉਹਨਾˆ ਦੇ ਸਾਰੇ ਪਰਵਾਰ, ਉਹਨਾˆ ਦੀ ਪਤਨੀ ਬੀਬਾ ਦਲਜੀਤ ਕੌਰ ਜੀ ਅਤੇ ਉਹਨਾˆ ਦੇ ਸੁਘੜ ਬੱਚਿਆˆ ਨੇ ਮੇਰੇ ਸੇਵਾ ਸਤਿਕਾਰ ਵਿਚ ਕੋਈ ਕਸਰ ਨਾ ਰਹਿਣ ਦਿਤੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਸਮੇ ਏਸੇ ਗੁਰਦੁਆਰਾ ਸਾਹਿਬ ਵਿਖੇ ਹਾਜਰੀ ਭਰੀ। ਸੱਜਣਾˆ ਮਿੱਤਰਾˆ ਨਾਲ਼ ਮੇਲੇ ਹੋਏ। ਇਸ ਦੌਰਾਨ ਕੁਝ ਨਾਲ਼ ਲਿਆˆਦੀਆˆ ਕਿਤਾਬਾˆ ਵੀ ਮੈˆ ਪਾਠਕਾˆ ਦੇ ਹੱਥਾˆ ਤੱਕ ਪੁਜਦੀਆˆ ਕਰਨ ਵਿਚ ਸਫ਼ਲ ਹੋ ਗਿਆ। ਫਿਰ ਏਥੋˆ ਜੈਟ ਸਟਾਰ ਦੀ ਇਕ ਹੋਰ ਟਿਕਟ ਲੈ ਕੇ ਸਿਡਨੀ ਪਹੁੰਚ ਗਿਆ।
ਇਉˆ ਮੇਰੀ ਇਸ, ਪਾਕਿਸਤਾਨ ਅਤੇ ਭਾਰਤੀ ਪੰਜਾਬ ਦੀ ਹੱਲਿਆˆ ਹੁੱਲਿਆˆ ਭਰਪੂਰ ਅਤੇ ਰੌਣਕ ਮੇਲੇ ਵਾਲ਼ੀ ਚੌਥੀ ਯਾਤਰਾ ਦੀ ਸਮਾਪਤੀ ਹੋਈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346