Welcome to Seerat.ca
Welcome to Seerat.ca

ਜੇ ਸਰਾਭਾ ਜਿਊਂਦਾ ਰਹਿੰਦਾ ਤਾਂ....

 

- ਬਾਬਾ ਹਰਨਾਮ ਸਿੰਘ ਟੁੰਡੀਲਾਟ

ਆਜ਼ਾਦੀ ਸੰਗਰਾਮ ਦੌਰਾਨ ਸਾਵਰਕਰ ਦੀ ਭੂਮਿਕਾ
ਤੱਥਾਂ ਦੀ ਜ਼ੁਬਾਨੀ

 

- ਪਰੇਮ ਸਿੰਘ (ਡਾ.)

ਜੈਕਲੀਨ

 

- ਹਰਜੀਤ ਅਟਵਾਲ

ਤਾ‘ਵੀਜ਼

 

- ਅਮਰਜੀਤ ਚੰਦਨ

ਨਾਨਕ

 

- ਜਸਵੰਤ ਜ਼ਫ਼ਰ

ਪੰਜਾਬੀ ਭਾਸ਼ਾ ‘ਤੇ ਪਏ ਅੰਤਰਰਾਸ਼ਟਰੀ ਪ੍ਰਭਾਵ

 

- ਡਾ. ਸੁਖਵਿੰਦਰ ਸਿੰਘ ਸੰਘਾ

ਭਰਾਵਾਂ ਦਾ ਮਾਣ

 

- ਵਰਿਆਮ ਸਿੰਘ ਸੰਧੂ

ਸਰਵਣ ਸਿੰਘ ਨਾਲ ਗੱਲਾਂ-ਬਾਤਾਂ

 

- ਵਰਿਆਮ ਸਿੰਘ ਸੰਧੂ

‘ਭੇਤ ਵਾਲੀ ਗੱਲ’

 

- ਸੰਤੋਖ ਸਿੰਘ ਧੀਰ

ਅੱਗ ਦੀਆਂ ਪੂਣੀਆਂ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਮੇਰੀ ਪਾਕਿਸਤਾਨ ਦੀ ਚੌਥੀ ਯਾਤਰਾ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਬਦਲਦੇ ਰੌਂਅ

 

- ਹਰਪ੍ਰੀਤ ਸੇਖਾ

ਵਿਅੰਗ ਕੈਨੇਡਾ
ਕੈਨੇਡਾ ਦਾ ਮੌਸਮ

 

- ਗੁਰਦੇਵ ਚੌਹਾਨ

ਦਿਲ ਦਾ ਮਝੈਲ - ਸਰਦਾਰ ਮਨੋਹਰ ਸਿੰਘ ਗਿੱਲ

 

- ਹਰਜੀਤ ਸਿੰਘ ਗਿੱਲ

ਆਜ਼ਾਦੀ ਸੰਗਰਾਮ ਵਿੱਚ ਦਸੰਬਰ ਦਾ ਮਹੀਨਾ

 

- ਪ੍ਰੋ ਮਲਵਿੰਦਰਜੀਤ ਸਿੰਘ ਵੜੈਚ

ਜਰਨੈਲ ਸਿੰਘ ਦੀ ਕਹਾਣੀ ‘ਪਾਣੀ’

ਇਸ਼ਤਿਆਕ, ਪੰਜਾਬ ਦੀ ਵੰਡ ਤੇ ਮੈ

 

- ਗੁਲਸ਼ਨ ਦਿਆਲ

ਮਹਿਰਮ ਦਿਲ ਦਾ ਮਾਹੀ...

 

- ਰਵੀ ਸਚਦੇਵਾ

ਸ਼ੌਹਰਤ ਕਮਾਉਣ ਲਈ ਕੁੜੀਆˆ ਦੀ ਇੱਜਤ ਨੂੰ ਕਿੱਥੋˆ ਤੱਕ ਰੋਲਣਗੇ ਗਾਇਕ ਤੇ ਗੀਤਕਾਰ ?

 

- ਬੇਅੰਤ ਗਿੱਲ

ਸ਼ੇਖ – ਬ੍ਰਹਮ

 

- ਡਾ: ਮਨਜੀਤ ਸਿੰਘ ਬੱਲ

Ghadar Movement: Role of Media and Literature

 

- Gurmel S. Sidhu

ਹੁੰਗਾਰੇ

 


ਪੰਜਾਬੀ ਭਾਸ਼ਾ ‘ਤੇ ਪਏ ਅੰਤਰਰਾਸ਼ਟਰੀ ਪ੍ਰਭਾਵ

- ਡਾ. ਸੁਖਵਿੰਦਰ ਸਿੰਘ ਸੰਘਾ
 

 

ਪੰਜਾਬੀ ਭਾਰਤੀ-ਆਰਿਆਈ ਪਰਿਵਾਰ ਦੀ ਇਕੋ ਇਕ ਅਜਿਹੀ ਭਾਸ਼ਾ ਹੈ ਜਿਸ ਵਿਚ ਸੁਰ (“ੋਨੲ) ਦੀ ਵਰਤੋˆ ਕੀਤੀ ਜਾˆਦੀ ਹੈ। ਪੰਜਾਬੀ ਭਾਸ਼ਾ ਵਿਚ ਸ੍ਵਰ ਦਾ ਵਿਕਾਸ ਸੰਸਕ੍ਰਿਤ?ਭਾਰਤੀ ਆਰਿਆਈ ਪਰਿਵਾਰ ਦੀਆˆ ਸਘੋਸ਼ ਮਹਾˆ ਪ੍ਰਾਣ ਧੁਨੀਆˆ?ਘ, ਧ, ਢ, ਝ, ਭ? ਦੇ ਉਚਾਰਨ ਵਿਚੋˆ ਲੋਪ ਹੋ ਜਾਣ ਕਾਰਨ ਅਤੇ ?ਹ? ਧੁਨੀ ਦੇ ਆਪਣੇ ਨੇੜਲੇ ਸੁਰ ਦੇ ਪ੍ਰਭਾਵ ਹੇਠ ਆ ਜਾਣ ਨਾਲ ਹੋਇਆ ਹੈ। ਇਹ ਧੁਨੀਆˆ ਗੁਰਮੁਖੀ ਲਿਪੀ ਵਿਚ ਲਿਖੀਆˆ ਤਾˆ ਜਾˆਦੀਆˆ ਹਨ ਪਰ ਉਚਾਰੀਆˆ ਨਹੀˆ ਜਾˆਦੀਆˆ। ਇਨ੍ਹਾˆ ਦੀ ਜਗ੍ਹਾ ‘ਤੇ ਸੁਰ ਦਾ ਇਸਤੇਮਾਲ ਕੀਤਾ ਜਾˆਦਾ ਹੈ। ਸੁਰ ਦੀ ਵਰਤੋˆ ਪੰਜਾਬੀ ਦੀਆˆ ਪੱਛਮੀ ਉਪ-ਭਾਸ਼ਾਵਾˆ ਨਾਲੋˆ ਪੂਰਬੀ ਉਪ-ਭਾਸ਼ਾਵਾˆ ਵਿਚ ਵਧੇਰੇ ਕੀਤੀ ਜਾˆ ਦੀ ਹੈ। ਪ੍ਰਾਣਤਾ (1ਸਪਰਿਅਟੋਿਨ) ਦਾ ਲੋਪ ਹੋਣਾ ਤੇ ਸੁਰ ਦਾ ਵਿਕਾਸ ਹੋਣਾ ਇਤਿਹਾਸਿਕ ਭਾਸ਼ਾ ਵਿਗਿਆਨ ਵਿਚ ਬਹੁ-ਚਰਚਿਤ ਗ੍ਰਿਮ ਦੇ ਨਿਯਮ1 ਨਾਲ ਜੁੜ ਜਾˆਦਾ ਹੈ ਜਿਸ ਅਨੁਸਾਰ ਮਹਾˆ ਪ੍ਰਾਣ ਧੁਨੀਆˆ ਅਲਪ ਪ੍ਰਾਣ ਵਿਚ ਅਤੇ ਸਘੋਸ਼ ਧੁਨੀਆˆ ਅਘੋਸ਼ ਧੁਨੀਆˆ ਵਿਚ ਤਬਦੀਲ ਹੁੰਦੀਆˆ ਰਹਿੰਦੀਆˆ ਹਨ: ਭਾਰਤੀ-ਯੂਰਪੀ ਭਾਸ਼ਾਵਾˆ
ਪ, ਤ, ਕΈ Έ ਜਰਮਨੀ ਭਾਸ਼ਾਵਾˆ ਫ਼, ਥ, ਹ + + ਸਪਰਸ਼ਤਾ ਪ, ਤ, ਕ ਸਪਰਸ਼ਤਾ ਬ, ਦ, ਗ - ਘੋਸ਼ਤਾ + - + . ਘੋਸ਼ਤਾ ਬ, ਦ, ਗ ਪ੍ਰਾਣਤਾ ਭ, ਧ, ਘ - ਪ੍ਰਾਣਤਾ + + +
ਭਾਰਤੀ ਭਾਸ਼ਾਵਾˆ ਦੇ ਪ੍ਰਸੰਗ ਵਿਚ ਪੰਜਾਬੀ ਦਾ ਸਥਾਨ ਗਿਆਰਵਾˆ ਹੈ ਅਤੇ 2001 ਦੀ ਜਨਗਣਨਾ
ਅਨੁਸਾਰ ਭਾਰਤ ਵਿਚ ਪੰਜਾਬੀ ਬੋਲਣ ਵਾਲਿਆˆ ਦੀ ਗਿਣਤੀ ਕੋਈ ਤਿੰਨ ਕਰੋੜ
(29,102,122) ਦੇ ਕਰੀਬ ਹੈ। ਦੁਨੀਆˆ ਵਿਚ ਬੋਲੀਆˆ ਜਾˆਦੀਆˆ ਭਾਸ਼ਾਵਾˆ ਵਿਚ ਪੰਜਾਬੀ ਦਾ
ਸਥਾਨ ਬਾਰਵਾˆ ਹੈ। ਪੰਜਾਬੀ ਭਾਸ਼ਾ ਦੀ ਆਪਣੀ ਵੱਖਰੀ ਲਿਪੀ ਹੈ ਅਤੇ ਜਿਸ ਵਿਚ ਬਹੁਤ ਹੀ ਉੱਚ ਪਾਏ
ਦਾ ਪੰਜਾਬੀ ਸਾਹਿਤ ਉਪਲਬਧ ਹੈ। ਪਰ ਫਿਰ ਵੀ ਕੁਲਦੀਪ ਨਈਅਰ ਨੇ 2 ਮਾਰਚ, 2008 ਨੂੰ ਜਲੰਧਰ
ਪ੍ਰੈੱਸ ਕਲੱਬ ਵਿਚ ਇਹ ਬਿਆਨ ਦਿੱਤਾ ਸੀ ਕਿ ਜੇਕਰ ਪੰਜਾਬੀ ਨੂੰ ਨਾ ਸਾˆਭਿਆ ਗਿਆ ਤਾˆ ਇਹ
ਅਗਲੇ ਪੰਜਾਹ ਸਾਲਾˆ ਵਿਚ ਮਰ ਜਾਵੇਗੀ। ਦਰਅਸਲ ਕੁਲਦੀਪ ਨਈਅਰ ਦੀ ਇਹ ਚਿੰਤਾ ਪ੍ਰਸਿੱਧ
ਭਾਸ਼ਾ ਵਿਗਿਆਨੀ ਡੇਵਿਡ ਕ੍ਰਿਸਟਲ ਦੀ ਉਸ ਟਿੱਪਣੀ ਦਾ ਪੰਜਾਬੀ ਅਨੁਮਾਨ ਸੀ ਜਿਸ ਵਿਚ ਉਸ ਨੇ
ਕਿਹਾ ਸੀ ਕਿ ਆਉˆਦੇ ਪੰਜਾਹ ਸਾਲਾˆ ਵਿਚ ਦੁਨੀਆ ਵਿਚ ਬੋਲੀਆˆ ਜਾˆਦੀਆˆ 6500 ਭਾਸ਼ਾਵਾˆ ਵਿਚੋˆ
90% ਭਾਸ਼ਾਵਾˆ ਮਰ ਜਾਣਗੀਆˆ ਜੇਕਰ ਉਨ੍ਹਾˆ ਨੂੰ ਸਾˆਭਣ ਦਾ ਕੋਈ ਹੀਲਾ ਨਾ ਕੀਤਾ ਗਿਆ। ਹੁਣ
ਪ੍ਰਸ਼ਨ ਇਹ ਉਠਦਾ ਹੈ ਕਿ ਉਹ ਭਾਸ਼ਾ ਜਿਸ ਦੀ ਆਪਣੀ ਲਿਪੀ ਹੋਵੇ ਅਤੇ ਉਸ ਲਿਪੀ ਵਿਚ ਏਨਾ
ਅਮੀਰ ਸਾਹਿਤਕ ਵਿਰਸਾ ਉਪਲਬਧ ਹੋਵੇ, ਆਪਣਾ ਵੱਖਰਾ ਧੁਨੀ ਵਿਉˆਤਕ ਖਾਸਾ ਹੋਵੇ ਅਤੇ ਉਸ ਨੂੰ
ਬੋਲਣ ਵਾਲਿਆˆ ਦੀ ਗਿਣਤੀ ਇੰਨੀ ਜ਼ਿਆਦਾ ਹੋਵੇ, ਵੀ ਮਰ ਸਕਦੀ ਹੈ? ਯੂਨੈਸਕੋ ਦੀਆˆ ਰਿਪੋਰਟਾˆ
ਅਤੇ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਹੋਈਆˆ ਖੋਜਾˆ ਇਹੀ ਦੱਸਦੀਆˆ ਹਨ ਕਿ ਖੇਤਰੀ ਭਾਸ਼ਾਵਾˆ ਉੱਤੇ
ਵਿਸ਼ਵੀਕਰਨ ਦੇ ਦੌਰ ਵਿਚ ਪਏ ਅੰਤਰਰਾਸ਼ਟਰੀ ਪ੍ਰਭਾਵ ਨਾਕਾਰਾਤਮਕ ਵਧੇਰੇ ਹਨ। ਇਨ੍ਹਾˆ ਪ੍ਰਭਾਵਾˆ
ਨਾਲ ਖੇਤਰੀ ਭਾਸ਼ਾਵਾˆ ਦਾ ਵਿਕਾਸ ਘੱਟ ਤੇ ਵਿਨਾਸ਼ ਵਧ ਹੋਇਆ ਹੈ।2 ਇਸ ਤੋˆ ਪਹਿਲਾˆ ਕਿ ਅਸੀˆ
ਪੰਜਾਬੀ ਭਾਸ਼ਾ ਉੱਤੇ ਪਏ ਅੰਤਰਰਾਸ਼ਟਰੀ ਪ੍ਰਭਾਵਾˆ ਦੀ ਗੱਲ ਕਰੀਏ, ਅੰਤਰਰਾਸ਼ਟਰੀਕਰਨ, ਵਿਸ਼ਵੀਕਰਨ
ਅਤੇ ਇਸ ਦੇ ਨਾਲ ਮਿਲਦੀ ਜੁਲਦੀ ਸ਼ਬਦਾਵਲੀ ਸਬੰਧੀ ਸੰਖੇਪ ਚਰਚਾ ਕਰ ਲੈਣੀ ਅਣ-ਉੱਚਿਤ
ਨਹੀˆ ਹੋਵੇਗੀ।
ਬਹੁਤੀ ਵਾਰ ਵਿਸ਼ਵੀਕਰਨ, ਉਦਾਰੀਕਰਨ, ਸੰਸਾਰੀਕਰਨ, ਅਮਰੀਕੀਕਰਨ, ਅੰਗਰੇਜ਼ੀਕਰਨ ਅਤੇ ਅੰਤਰਰਾਸ਼ਟਰੀ ਕਰਨ ਨੂੰ ਬਦਲਵੇˆ ਰੂਪ ਵਿਚ ਵਰਤ ਲਿਆ ਜਾˆਦਾ ਹੈ। ਅੰਤਰਰਾਸ਼ਟਰੀਕਰਨ (ਨਿਟੲਰਨਅਟੋਿਨਅਲਸਿਅਟੋਿਨ) ਅਤੇ ਸੰਸਾਰੀਕਰਨ (ੁਨਵਿੲਰਸਅਲਸਿਅਟੋਿਨ) ਇਕ ਨਿਰੰਤਰ ਪ੍ਰਕਿਰਿਆ ਹੈ ਜੋ ਸਦੀਆˆ ਤੋˆ ਚਲੀ ਆ ਰਹੀ ਹੈ। ਇਸ ਦਾ ਵਿਸ਼ਵੀਕਰਨ ਨਾਲ ਕੋਈ ਬਹੁਤਾ ਲੈਣ-ਦੇਣ ਨਹੀˆ ਹੈ। ਉਦਾਰੀਕਰਨ, ਨਿੱਜੀਕਰਨ, ਅਮਰੀਕੀਕਰਨ ਜਾˆ ਅੰਗਰੇਜ਼ੀਕਰਨ ਸਿੱਧੇ ਵਿਸ਼ਵੀਕਰਨ (ਗਲੋਬਅਲ੍ਰਿਅਟੋਿਨ) ਨਾਲ ਜੁੜੇ ਸੰਕਲਪ ਹਨ। ਭਾਵੇˆ ਵਿਸ਼ਵੀਕਰਨ ਅੱਜ ਇਕ ਪੁਰਾਣੀ ਅਤੇ ਬਾਸੀ ਸ਼ਬਦਾਵਲੀ ਬਣ ਕੇ ਰਹਿ ਗਿਆ ਹੈ ਪਰ ਇਸ ਦੇ ਪ੍ਰਭਾਵ ਦੁਨੀਆˆ ਦੇ ਅਰਥਚਾਰੇ, ਸਭਿਆਚਾਰ ਅਤੇ ਭਾਸ਼ਾਵਾˆ ‘ਤੇ
ਪ੍ਰਤੱਖ ਰੂਪ ਵਿਚ ਨਜ਼ਰ ਆਉˆਦੇ ਹਨ। ਇਸ ਪੇਪਰ ਵਿਚ ਪੰਜਾਬੀ ਭਾਸ਼ਾ ‘ਤੇ ਪਏ ਅੰਤਰਰਾਸ਼ਟਰੀ ਪ੍ਰਭਾਵ
ਨੂੰ ਵੀ ਵਿਸ਼ਵੀਕਰਨ ਨਾਲ ਜੋੜਦੇ ਦੇਖਣ ਦਾ ਯਤਨ ਕੀਤਾ ਗਿਆ ਹੈ। ਭਾਰਤ ਵਿਚ ਵਿਸ਼ਵੀਕਰਨ ਅੱਠਵੀˆ ਪੰਜ ਸਾਲਾˆ ਯੋਜਨਾ (1992) ਨਾਲ ਹੀ ਪ੍ਰਵੇਸ਼ ਕਰਦਾ ਹੈ ਜਦੋˆ ਵਿਸ਼ਵੀਕਰਨ, ਨਿੱਜੀਕਰਨ, ਉਦਾਰੀਕਰਨ ਦੀ ਸ਼ਬਦਾਵਲੀ ਭਾਰਤੀ ਪ੍ਰਸੰਗ ਵਿਚ ਪ੍ਰਚਲਤ ਹੁੰਦੀ ਹੈ।
ਵਿਸ਼ਵੀਕਰਨ ਇਕ ਅਜਿਹੀ ਵਪਾਰਕ ਮੰਡੀ ਹੈ ਜਿਥੇ ਸਕਤੇ ਦਾ ਸੱਤੀˆ ਵੀਹੀˆ ਸੌ ਹੈ। ਇਸ ਲਈ
ਵਿਸ਼ਵੀਕਰਨ ਬਰਾਬਰਤਾ, ਸਦਭਾਵਨਾ ਅਤੇ ਸਮਾਨਤਾ ਦਾ ਸਮਰੱਥਕ ਨਹੀˆ, ਸਗੋˆ ਇਨ੍ਹਾˆ ਦਾ ਸਹਿਜ
ਵਿਰੋਧੀ ਹੈ। - ਵਿਸ਼ਵੀਕਰਨ ਇਕ ਅਜਿਹੀ ਮੰਡੀ ਹੈ ਜੋ ਉਪਭੋਗੀ ਸਭਿਆਚਾਰ ਨੂੰ ਉਤਸ਼ਾਹਿਤ ਕਰਦੀ ਹੈ
(ਚੋਚੋ-ਚੋਲੋਨਸਿਅਟੋਿਨ)
- ਸਥਾਨਕ ਸਭਿਆਚਾਰ ਦੀ ਕੀਮਤ ‘ਤੇ ਪੱਛਮੀ ਸਭਿਆਚਾਰ ਨੂੰ ਸਰਬਵਿਆਪਕ, ਸਰਬ ਪ੍ਰਮਾਣਿਕ ਸਭਿਆਚਾਰ ਵਜੋˆ ਪੇਸ਼ ਕਰਦਾ ਹੈ (ਚੁਲਟੁਰਅਲ ਮਿਪੲਰਅਿਲਸਿਮ)
- ਫ਼ਾਸਟ ਫੂਡ ਦੇ ਸਿਧਾˆਤ ਰਾਹੀˆ ਆਪਣੀ ਮਰਜ਼ੀ ਦੇ ਮਨੁੱਖੀ ਵਿਹਾਰ (ਹੁਮਅਨ ਪਰਅਚਟਚਿੲਸ) ਨੂੰ ਪੈਦਾ ਕਰਨਾ ਤੇ ਪਰਸਾਰਨਾ (ੰਚਦੋਨਅਲਦਸਿਅਟੋਿਨ)3 ਉਪਰੋਕਤ ਤੋˆ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਵਿਸ਼ਵੀਕਰਨ ਸਥਾਨਕ ਸਭਿਆਚਾਰਾˆ ਨੂੰ ਮਾਰ ਕੇ ਪੱਛਮੀ ਸਭਿਆਚਾਰ ਦੀ ਪ੍ਰਭੂਸਤਾ ਨੂੰ ਕਾਇਮ ਕਰਦਾ ਹੈ। ਬਹੁ-ਭਾਸ਼ਾਵਾਦ ਨੂੰ ਮਾਰ ਕੇ ਇਕ ਭਾਸ਼ਾਵਾਦ ਦਾ ਸਮਰਥਨ ਕਰਦਾ ਹੈ ਅਤੇ ਉਹ ਇਕ ਭਾਸ਼ਾ ਅਜੇ ਤੱਕ ਅੰਗਰੇਜ਼ੀ ਹੀ ਹੈ।
ਅੰਗਰੇਜ਼ੀ ਸਿਰਫ ਵਿਸ਼ਵੀਕਰਨ ਦੀ ਭਾਸ਼ਾ ਨਹੀˆ ਸਗੋˆ ਇਕ ਜਮਾਤ ਦੀ ਭਾਸ਼ਾ ਹੈ ਅਤੇ ਇਹ ਜਮਾਤ ਭਾਸ਼ਾ ਨੂੰ ਸੱਤਾ ਦਾ ਇਕ ਚਿੰਨ੍ਹ ਬਣਾ ਕੇ ਆਮ ਲੋਕਾˆ ਤੋˆ ਵੱਖਰਾ ਰੱਖਣ ਵਿਚ ਫ਼ਖਰ ਮਹਿਸੂਸ ਕਰਦੀ ਹੈ। ਇਸ ਲਈ ਵਿਸ਼ਵੀਕਰਨ ਅਤੇ
ਅੰਗਰੇਜ਼ੀਕਰਨ ਸਮਾਨੰਤਰ ਵਿਕਾਸ ਕਰਦੇ ਹਨ। ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ : - ਅੰਗਰੇਜ਼ੀ ਸਭ ਤੋˆ ਵੱਧ, ਤਰਕੀਬਨ 1.5 ਬਿਲੀਅਨ ਲੋਕਾˆ ਦੀ ਪਹੁੰਚ ਵਿਚ ਹੈ। - ਅੰਗਰੇਜ਼ੀ 62 ਰਾਸ਼ਟਰਾˆ ਦੀ ਮਨੋਮੀਤ ਦਫ਼ਤਰੀ ਭਾਸ਼ਾ ਹੈ। - ਲਿਖਤੀ ਦਸਤਾਵੇਜ਼ ਦੀ ਦ੍ਰਿਸ਼ਟੀ ਤੋˆ 70% ਤੋˆ ਵੱਧ ਦੀ ਵਿਗਿਆਨਕ ਸਮੱਗਰੀ ਅੰਗਰੇਜ਼ੀ ਭਾਸ਼ਾ ਵਿਚ ਪ੍ਰਕਾਸ਼ਿਤ ਹੁੰਦੀ ਹੈ।
- ਅੰਗਰੇਜ਼ੀ ਦੁਨੀਆˆ ਵਿਚ ਸਭ ਤੋˆ ਵਧ ਬਤੌਰ ਦੂਸਰੀ ਭਾਸ਼ਾ ਪੜ੍ਹਾਈ ਜਾˆਦੀ ਹੈ।4 ਇਸ ਤੋˆ ਇਹ ਵੀ ਅਰਥ ਨਹੀˆ ਕੱਢ ਲੈਣੇ ਚਾਹੀਦੇ ਕਿ ਵਿਸ਼ਵੀਕਰਨ ਤੋˆ ਪਹਿਲਾˆ ਭਾਰਤੀ ਭਾਸ਼ਾਵਾˆ ਨੂੰ ਕੋਈ ਖਤਰਾ ਨਹੀˆ ਸੀ। ਵਿਸ਼ਵੀਕਰਨ ਨੇ ਭਾਸ਼ਾਈ ਦਖਲਅੰਦਾਜ਼ੀ ਦੀ ਪ੍ਰਕਿਰਿਆ ਨੂੰ ਯਕਦਮ ਤੇਜ਼ ਕਰ ਦਿੱਤਾ ਹੈ। ਸ਼ਹਿਰੀਕਰਨ ਉਦਯੋਗੀਕਰਨ ਨੇ ਵੀ ਭਾਸ਼ਾਈ ਸੰਤੁਲਨ ਨੂੰ ਵਿਗਾੜਿਆ ਸੀ ਪਰ ਇਹ ਪ੍ਰਕਿਰਿਆ ਸਹਿਜ ਸੀ, ਇਹ ਵਿਕਾਸ ਦੀ ਪ੍ਰਕਿਰਿਆ ਸੀ, ਜਦੋˆ ਕਿ ਵਿਸ਼ਵੀਕਰਨ
ਵਿਨਾਸ਼ ਦੀ ਪ੍ਰਕਿਰਿਆ ਹੈ।
ਖੇਤਰੀ ਭਾਸ਼ਾਵਾˆ ਅਤੇ ਪੰਜਾਬੀ : ਅੰਤਰਰਾਸ਼ਟਰੀ ਪ੍ਰਭਾਵ :
ਭਾਵੇˆ ਵਿਸ਼ਵੀਕਰਨ ਦੇ ਦੌਰ ਵਿਚ ਖੇਤਰੀ ਭਾਸ਼ਾਵਾˆ ਨੂੰ ਬਹੁਤਾ ਖਤਰਾ ਅੰਗਰੇਜ਼ੀ ਦੇ ਪ੍ਰਭਾਵ ਤੋˆ ਲਗਦਾ ਹੈ ਪਰ ਭਾਰਤੀ ਪ੍ਰਸੰਗ ਵਿਚ ਸ਼ਾਇਦ ਵਧੇਰੇ ਖਤਰਾ ਹਿੰਦੀ ਤੋˆ ਵੀ ਹੋ ਸਕਦਾ ਹੈ। ਭਾਰਤੀ-ਆਰਿਆਈ ਭਾਸ਼ਾਵਾˆ, ਵਿਸ਼ੇਸ਼ ਕਰਕੇ
ਪੰਜਾਬੀ ਦੇ ਪ੍ਰਸੰਗ ਵਿਚ, ਖੇਤਰੀ ਭਾਸ਼ਾਵਾˆ ਨੂੰ ਹਿੰਦੀ ਵਧੇਰੇ ਪ੍ਰਭਾਵ ਕਰ ਰਹੀ ਹੈ। ਇਕ ਪਰਿਵਾਰ ਦੀ
ਭਾਸ਼ਾ ਹੋਣ ਕਾਰਨ ਹਿੰਦੀ ਅਤੇ ਪੰਜਾਬੀ ਵਿਚ ਸ਼ਬਦਾਵਲੀ, ਵਿਆਕਰਨ ਅਤੇ ਉਚਾਰਨ ਦੀ ਪੱਧਰ ‘ਤੇ
ਬਹੁਤ ਸਾˆਝ ਹੈ। ਇਸ ਪ੍ਰਸੰਗ ਵਿਚ ਪੰਜਾਬੀ ਦੀ ਸਭ ਤੋˆ ਮਹੱਤਵਪੂਰਨ ਪੱਖ ਇਸ ਦੀ ਆਪਣੀ ਲਿਪੀ ਦਾ
ਹੋਣਾ ਹੈ। ਪਰ ਫਿਰ ਵੀ ਅਜੋਕੇ ਦੌਰ ਵਿਚ ਹਿੰਦੀ ਅਤੇ ਅੰਗਰੇਜ਼ੀ ਦੋਵੇˆ ਹੀ ਆਪਣੀ ਸਮਰੱਥਾ ਅਨੁਸਾਰ
ਖੇਤਰੀ ਭਾਸ਼ਾਵਾˆ ਨੂੰ ਪ੍ਰਭਾਵਿਤ ਕਰ ਰਹੀਆˆ ਹਨ।
ਭਾਸ਼ਾਈ ਵਿਭਿੰਨਤਾ ਅਤੇ ਬਹੁਭਾਸ਼ਾਵਾਦ ਦਾ ਸੰਕਟ : ਵਿਸ਼ਵੀਕਰਨ ਭਾਸ਼ਾਈ ਵਿਭਿੰਨਤਾ ਅਤੇ
ਬਹੁਭਾਸ਼ਾਵਾਦ ਦਾ ਸਹਿਜ ਵਿਰੋਧੀ ਹੈ। ਇਸ ਲਈ ਘੱਟ ਗਿਣਤੀ ਦੀਆˆ ਭਾਸ਼ਾਵਾˆ ਲਈ ਇਹ ਇਕ
ਬਹੁਤ ਵੱਡਾ ਖਤਰਾ ਹੈ। ਇਹ ਖਤਰਾ ਪੂਰਬ ਨਾਲੋˆ ਪੱਛਮੀ ਦੇਸ਼ਾˆ ਵਿਚ ਵਧੇਰੇ ਹੈ ਜਿਥੇ ਵਿਸ਼ਵੀਕਰਨ ਦੀ
ਮਾਰ ਪੂਰਬ ਨਾਲੋˆ ਪਹਿਲਾˆ ਪੈਣੀ ਸ਼ੁਰੂ ਹੋ ਗਈ ਸੀ। ਸਭ ਤੋˆ ਵੱਧ ਖੇਤਰੀ ਜ਼ੁਬਾਨਾˆ ਵਿਕਸਤ ਦੇਸ਼ਾˆ ਵਿਚ
ਮਰੀਆˆ ਹਨ। ਡਾ. ਉਦੈ ਨਰਾਇਣ ਸਿੰਘ ਡਾਇਰੈਕਟਰ, ਸੀ.ਆਈ.ਆਈ.ਐਲ. ਮੈਸੂਰ ਨੇ ਦੱਸਿਆ ਕਿ
ਅਮਰੀਕਾ ਵਿਚ 1960 ਤੱਕ 211 ਖੇਤਰੀ ਜ਼ੁਬਾਨਾˆ ਬੋਲੀਆˆ ਜਾˆਦੀਆˆ ਸਨ, ਇਨ੍ਹਾˆ ਦੀ ਗਿਣਤੀ ਘਟ
ਕੇ ਅੱਜ ਸਿਰਫ 30 ਰਹਿ ਗਈ ਹੈ। ਆਸਟ੍ਰੇਲੀਆ ਵਿਚ ਉਨੀਵੀˆ ਸਦੀ ਦੇ ਅਖੀਰ ਤੱਕ 300 ਛੋਟੀਆˆ
ਵੱਡੀਆˆ ਖੇਤਰੀ ਜ਼ੁਬਾਨਾˆ ਸਨ ਪਰ ਅੱਜ ਉਨ੍ਹਾˆ ਦੀ ਗਿਣਤੀ ਸਿਰਫ਼ 55 ਰਹਿ ਗਈ ਹੈ। ਕੈਨੇਡਾ ਵਿਚ
1951 ਤੱਕ 87.41 ਪ੍ਰਤੀਸ਼ਤ ਲੋਕ ਆਪਣੀਆˆ ਖੇਤਰੀ ਜ਼ੁਬਾਨਾˆ ਬੋਲਦੇ ਸਨ। 1996 ਦੀ ਰਿਪੋਰਟ
ਅਨੁਸਾਰ ਉਨ੍ਹਾˆ ਦੀ ਗਿਣਤੀ ਸਿਰਫ਼ 26% ਰਹਿ ਗਈ ਹੈ। ਭਾਰਤ ਵਿਚ 1991 ਦੀ ਜਨਗਣਨਾ
ਅਨੁਸਾਰ 1576 ਮਾਤ ਭਾਸ਼ਾਵਾˆ ਅਤੇ 1796 ਦੂਜੀਆˆ ਹੋਰ ਭਾਸ਼ਾਵਾˆ ਬੋਲੀਆˆ ਜਾˆਦੀਆˆ ਸਨ, ਇਨ੍ਹਾˆ
ਵਿਚੋˆ ਬਹੁਤੀਆˆ ਜ਼ੁਬਾਨਾˆ ਗਾਇਬ ਹੋ ਗਈਆˆ ਹਨ (“ਹੲ 8ਨਿਦੁ, ੋਨਲਨਿੲ ੲਦਟਿੋਿਨ, ਂੋਵ 11,
2006) ਯੂਨੈਸਕੋ ਰੈੱਡ ਬੁੱਕ ਆਨ ਇੰਡੇˆਜਰਡ ਲੈˆਗੁਏਜਿਜ਼ ਅਨੁਸਾਰ ਅਫਗਾਨੀਸਤਾਨ ਦੀਆˆ ਸੱਤ,
ਕੰਬੋਡੀਆ ਦੀ ਇਕ, ਚੀਨ ਦੀਆˆ ਪੰਜ, ਰੂਸ ਦੀਆˆ ਪੰਦਰਾˆ ਅਤੇ ਭਾਰਤ ਦੀਆˆ ਪੰਜ ਭਾਸ਼ਾਵਾˆ ਮਰਨ
ਕਿਨਾਰੇ ਹਨ। ਭਾਰਤ ਦੀਆˆ ਇਨ੍ਹਾˆ ਭਾਸ਼ਾਵਾˆ ਵਿਚ ਪੁੱਚੀਕਰ (ਫੁਚਹਕਿਅਰ) ਅੰਡੇਮਾਨ ਨਿਕੋਬਾਰ ਵਿਚ
ਬੋਲੀ ਜਾˆਦੀ ਹੈ, ਜਿਸ ਦੇ 2002 ਵਿਚ ਸਿਰਫ 24 ਬੁਲਾਰੇ ਰਹਿ ਗਏ ਹਨ ਅਤੇ ਇਨ੍ਹਾˆ ਵਿਚੋˆ ਵੀ ਬਹੁਤੇ
ਹਿੰਦੀ ਭਾਸ਼ੀ ਬਣ ਗਏ ਹਨ। ਖਮਯਾˆਮ ਅਸਾਮ ਵਿਚ ਬੋਲੀ ਜਾˆਦੀ ਹੈ ਜਿਸ ਦੇ 2003 ਵਿਚ ਸਿਰਫ 50
ਬੁਲਾਰੇ ਰਹਿ ਗਏ ਸਨ। ਇਸੇ ਤਰ੍ਹਾˆ ਪੇਰੰਗਾ ਉੜੀਸਾ ਵਿਚ ਬੋਲੀ ਜਾˆਦੀ ਹੈ ਤੇ 2002 ਵਿਚ ਇਸ ਦੇ
ਸਿਰਫ 767 ਲੋਕ ਰਹਿ ਗਏ ਸਨ। ਤੇਲੁਗੂ ਯੂਨੀਵਰਸਿਟੀ, ਹੈਦਰਾਬਾਦ ਦੁਆਰਾ ਕੀਤੀ ਗਈ ਖੋਜ
ਅਨੁਸਾਰ ਪੇਰੰਗਾ ਦੇ ਬਹੁਤੇ ਬੁਲਾਰੇ ਆਦੀਵਾਸੀ ਉੜੀਸੀ ਬੋਲਣ ਲੱਗ ਪਏ ਹਨ। ਅਨਵਿਤਾ ਐਬੀ ਨੇ
ਅੰਡੇਮਾਨ ਨਿਕੋਬਾਰ ਟਾਪੂਆˆ ਦੀਆˆ ਭਾਸ਼ਾਵਾˆ ਦਾ ਸਮਾਜ ਭਾਸ਼ਾ ਵਿਗਿਆਨਕ ਸਰਵੇਖਣ ਕਰਕੇ ਇਹ
ਸਿੱਟੇ ਕੱਢੇ ਹਨ ਕਿ ਉਥੇ ਦੀ ਮੁੱਖ ਭਾਸ਼ਾ ਗ੍ਰੇਟ ਅੰਡੀਮਾਨੀ, ਜਿਸ ਦੀਆˆ ਦਸ ਵਿਭਿੰਨ ਵੰਨਗੀਆˆ
ਹੁੰਦੀਆˆ ਸਨ, ਅੱਜ ਮਰਨ ਕਿਨਾਰੇ ਹੈ। ਗ੍ਰੇਟ ਅੰਡੇਮਾਨੀ ਦੇ ਸਿਰਫ਼ 50 ਬੁਲਾਰੇ ਰਹਿ ਗਏ ਹਨ ਜਿਨ੍ਹਾˆ
ਵਿਚ ਸਿਰਫ਼ ਸੱਤ ਹੀ ਆਪਣੀ ਮਾˆ ਬੋਲੀ ਬੋਲ ਸਕਦੇ ਹਨ। ਬਾਕੀ ਸਾਰੇ ਅੰਡੇਮਾਨੀ ਹਿੰਦੀ ਬੋਲਦੇ ਹਨ।
ਅਨਵਿਤਾ ਐਬੀ ਅਤੇ ਹੋਰ ਦਾ ਖੋਜ ਭਰਪੂਰ ਲੇਖ ੀਨਦਅਿਨ ਼ਨਿਗੁਸਿਟਚਿਸ ਦੇ ਅੰਕ 68 (2007) ਵਿਚ
ੱਹੲਰੲ ਹਅਵੲ ਅਲਲ ਟਹੲਸੲ ਸਪੲਅਕੲਰਸ ਗੋਨੲ? ਸਿਰਲੇਖ ਅਧੀਨ ਛਪਿਆ ਹੈ। ਇਸ ਤਰ੍ਹਾˆ ਹੀ
ਉੱਤਰੀ ਪੂਰਬੀ ਖੇਤਰ ਦੀਆˆ ਬਹੁਤੀਆˆ ਕਲਾਇਬੀ ਭਾਸ਼ਾਵਾˆ ਦੀ ਹੋˆਦ ਖਤਰੇ ਵਿਚ ਹੈ। ਲਖਨ ਗੁਸਾˆਈ
(2002) ਨੇ ਸਾˆਸੀ ਬੋਲੀ ਸੰਬੰਧੀ ਖੋਜ ਕਰਕੇ ਕਈ ਹੈਰਾਨੀਜਨਕ ਸਿੱਟੇ ਕੱਢੇ ਹਨ। ਸਾˆਸੀ ਬੋਲੀ ਪੰਜਾਬ,
ਹਰਿਆਣਾ, ਰਾਜਸਥਾਨ ਤੋˆ ਇਲਾਵਾ ਦਿੱਲੀ ਦੇ ਕੁਝ ਇਲਾਕਿਆˆ ਵਿਚ ਬੋਲੀ ਜਾˆਦੀ ਹੈ। 1891 ਤੱਕ
ਇਸ ਦੀ ਕੁਲ ਵਸੋˆ (5915) ਦਾ 90% ਲੋਕ ਸਾˆਸੀ ਬੋਲੀ ਬੋਲਦੇ ਸਨ। 2001 ਦੀ ਜਨਗਣਨਾ
ਅਨੁਸਾਰ ਇਨ੍ਹਾˆ ਦੀ ਆਬਾਦੀ ਵਧ ਕੇ ਤਕਰੀਬਨ 60,000 ਹੋ ਗਈ ਹੈ ਪਰ ਸਾˆਸੀ ਬੋਲੀ ਬੋਲਣ
ਵਾਲਿਆˆ ਦੀ ਗਿਣਤੀ ਸਿਰਫ 10% ਰਹਿ ਗਈ ਹੈ।5 ਭਾਵ ਜਿਸ ਪ੍ਰਤੀਸ਼ਤ ਨਾਲ ਸਾˆਸੀਆˆ ਦੀ
ਆਬਾਦੀ ਵਧੀ, ਉਸੇ ਪ੍ਰਤੀਸ਼ਤ ਅਨੁਸਾਰ ਹੀ ਸਾˆਸੀ ਬੋਲੀ ਬੋਲਣ ਵਾਲਿਆˆ ਦੀ ਗਿਣਤੀ ਘਟੀ। ਅੱਜ
ਸਾˆਸੀ ਬੋਲੀ ਮਰਨ ਕਿਨਾਰੇ ਹੈ। ਸਾˆਸੀ ਬੋਲੀ ਨੂੰ ਪੰਜਾਬੀ, ਹਿੰਦੀ ਅਤੇ ਗੁਜਰਾਤੀ ਖਾ ਗਈਆˆ। ਇਸ
ਤਰ੍ਹਾˆ ਵਿਸ਼ਵੀਕਰਨ ਦੇ ਦੌਰ ਵਿਚ ਬਹੁਤੀਆˆ ਖੇਤਰੀ, ਕਬਾਲਿਈ ਅਤੇ ਘੱਟ ਗਿਣਤੀ ਦੀਆˆ ਭਾਸ਼ਾਵਾˆ
ਹਾਸ਼ੀਏ ਵਿਚ ਚਲੀਆˆ ਗਈਆˆ ਹਨ।
ਮਾਤ ਭਾਸ਼ਾ ਮਾਧਿਅਮ ਸਕੂਲਾˆ ਦਾ ਪਤਨ : ਅੱਜ ਮਾਤ ਭਾਸ਼ਾ ਮਾਧਿਅਮ ਸਕੂਲਾˆ ਵਿਜ, ਜੋ ਬਹੁਤਾ
ਕਰਕੇ ਪਿੰਡਾˆ ਕਸਬਿਆˆ ਵਿਚ ਸਥਿਤ ਹਨ, ਵਿਦਿਆਰਥੀਆˆ ਦੀ ਗਿਣਤੀ ਦਿਨ-ਬ-ਦਿਨ ਘੱਟਦੀ
ਜਾ ਰਹੀ ਹੈ। ਕੋਈ ਖਾˆਦਾ ਪੀˆਦਾ ਆਦਮੀ ਆਪਣੇ ਬੱਚਿਆˆ ਨੂੰ ਸਰਕਾਰੀ ਸਕੂਲਾˆ ਵਿਚ ਭੇਜਣਾ
ਅਪਮਾਨ ਸਮਝਦਾ ਹੈ। ਸਰਕਾਰੀ ਸਕੂਲਾˆ ਨਾਲ ਹੀਣ ਭਾਵਨਾ ਜੁੜ ਗਈ ਹੈ। ਮਾਤ-ਭਾਸ਼ਾ ਦੇ ਸਬੰਧ
ਵਿਚ ਅਜਿਹੀ ਗਿਰਾਵਟ ਬਹੁਤ ਖਤਰਨਾਕ ਨਤੀਜਿਆˆ ਨੂੰ ਜਨਮ ਦਿੰਦੀ ਹੈ। ਮੈˆ ਜਲੰਧਰ ਦੇ ਬਿਲਕੁਲ
ਨਾਲ ਲੱਗਦੇ ਅੱਠ ਸਰਕਾਰੀ ਸਕੂਲਾˆ ਦਾ ਸਰਵੇਖਣ ਕੀਤਾ ਤਾˆ ਉਪਰੋਕਤ ਤੱਥ ਹੂ-ਬ-ਹੂ ਸੱਚ ਸਾਬਤ
ਹੋਏ। ਸਰਕਾਰੀ ਸਕੂਲਾˆ ਵਿਚ 90% ਤੋˆ ਜ਼ਿਆਦਾ ਬੱਚੇ ਅਨੁਸੂਚਿਤ ਜਾਤੀਆˆ ਦੇ ਪੜ੍ਹਦੇ ਹਨ। ਤਿੰਨ
ਸਾਲਾˆ ਦੀ ਪੜ੍ਹਾਈ ਤੋˆ ਬਾਦ ਇਹ ਬੱਚੇ ਨਾ ਤਾˆ ਏ, ਬੀ, ਸੀ ਸਿੱਖ ਸਕੇ ਅਤੇ ਨਾ ਹੀ ΐ, ਅ, Β। ਇਸ ਦਾ
ਕਾਰਨ ਇਹ ਨਹੀˆ ਹੈ ਕਿ ਇਹ ਵਿਦਿਆਰਥੀ ਭਾਸ਼ਾਈ ਸਮਰੱਥਾ ਪੱਖੋˆ ਪੱਛੜੇ ਹਨ। ਸਾਡਾ ਭਾਸ਼ਾ ਨੂੰ
ਪੜ੍ਹਾਉਣ ਦਾ ਤਰੀਕਾ ਠੀਕ ਨਹੀˆ ਹੈ। ਬੱਚੇ ਨੇ ਦੂਜੀ ਭਾਸ਼ਾ ਨੂੰ ਆਪਣੀ ਮਾˆ ਭਾਸ਼ਾ ਦੇ ਮਾਧਿਅਮ ਰਾਹੀˆ
ਹੀ ਸਿੱਖਣਾ ਹੁੰਦਾ ਹੈ। ਜਿੰਨੀ ਦੇਰ ਤੱਕ ਉਸ ਦੀ ਪਕੜ ਮਾˆ ਭਾਸ਼ਾ ਵਿਚ ਮਜਬੂਤ ਨਹੀˆ ਹੁੰਦੀ, ਦੂਜੀ
ਭਾਸ਼ਾ ਨੂੰ ਉਹ ਭਲੀ ਭਾˆਤ ਨਹੀˆ ਸਿੱਖ ਸਕਦਾ।
ਪ੍ਰਾਇਮਰੀ ਸਕੂਲਾˆ ਵਿਚ ਅੰਗਰੇਜ਼ੀ ਦੀ ਪੜ੍ਹਾਈ ਸਰਵੇਖਣ ਕੀਤੇ ਸਕੂਲਾˆ ਵਿਚ ਵਿਦਿਆਰਥੀਆˆ ਦੀ ਅਨੁਪਾਤ
ਅਨੁਸੂਚਿਤ-ਜਾਤੀ ਪੱਛੜੀ-ਸ਼੍ਰੇਣੀ ਆਮ-ਸ਼੍ਰੇਣੀ ਕੁਲ
ਸ.ਸਕੂਲ-1 132 6 4 142
ਸ.ਸਕੂਲ-2 131 4 10 145
ਸ.ਸਕੂਲ-3 109 6 1 116
ਸ.ਸਕੂਲ-4 255 16 14 285
ਸ.ਸਕੂਲ-5 144 18 3 165
ਸ.ਸਕੂਲ-6 217 11 12 140
ਸ.ਸਕੂਲ-7 152 12 9 173
ਸ.ਸਕੂਲ-8 295 22 13 330
ਕੁਲ 1435 95 66 1596
89.91% 5.95% 4.14%

ਪ੍ਰਾਇਮਰੀ ਸਕੂਲਾˆ ਵਿਚ ਅੰਗਰੇਜ਼ੀ ਦੀ ਪੜ੍ਹਾਈ ਦੀ ਸਥਿਤੀ
1 2 3 4 5
ਛਅਪਟਿਅਲ ਼ੲਟਟੲਰਸ ੰਮਅਲਲ ਼ੲਟਟੲਰਸ ਛੁਰਸਵਿੲ ਼ੲਟਟੲਰਸ ੰੋੁਨਦਨਿਗ ੁੰਨ-ੰੋਨ
ੰ ੱ 4 ੰ ੱ 4 ੰ ੱ 4 1-10 1-100?100
ਸ.ਸਕੂਲ-1 ਯ ਯ - ? - - - - - ਯ - - ਯ
ਸ.ਸਕੂਲ-2 ਯ ਯ - - - - - - - - - - -
ਸ.ਸਕੂਲ-3 ਯ >ੴ - - - - - - - - - - -
ਸ.ਸਕੂਲ-4 ਯ ਯ ਯ ਯ ਯ ਯ - - - - ਯ - ਯ
ਸ.ਸਕੂਲ-5 ਯ ਯ ਯ ਯ ਯ ਯ - - - - ਯ - ?
ਸ.ਸਕੂਲ-6 ਯ ਯ ? ਯ ਯ ? - - - - ? - ?
ਸ.ਸਕੂਲ-7 ਯ ਯ ? ਯ ਯ ? - - - - - - -
ਸ.ਸਕੂਲ-8 ਯ ਯ ? ਯ ਯ ? - - - - - - -
ੰ=ਸਪੋਕੲਨ, ੱ=ੱਰਟਿਟੲਨ, 4=ਦੋਦਗਨਿਗ, ਯ=ਟਅੁਗਹਟ, - =ਨੋਟ ਟਅੁਗਹਟ,
ਯ=ਚੋੁਲਦ ਨੋਟ ਅਨਸੱੲਰ, ?=ਦੋਨ’ਟ ਕਨੋੱ
(ਸ) (ਸ)
ਣ ਣ ਣ
ਣ ਣ
ਣ ਣ
ਣ ਣ
ਪ੍ਰਾਇਮਰੀ ਸਕੂਲਾˆ ਵਿਚ ਅੰਗਰੇਜ਼ੀ ਭਾਸ਼ਾ ਦੀ ਪੜ੍ਹਾਈ ਦੀ ਸਥਿਤੀ
6 7 8 9 10 11 12 13 14
ਂਅਮੲ ੋਾ ਫਚਿਟੁਰੲ ਫਚਿਟੁਰੲ ਓਸਸਅਸੇ ੳਨਸੱੲਰ ਝੁਮਬਲੲਦ 6ੁਨ ੱਟਿਹ ਘੲਨਦੲਰ ਂੁਮਬੲਰ
ਟਹੲ ੰੋਨਟਹਸ ੍ਰੲਅਦਨਿਗ 3ੋਮਪੋਸਟਿੋਿਨ ੱਰਟਿਨਿਗ ਥੁੲਸਟੋਿਨ ੱੋਰਦਸ ੱੋਰਦਸ
ਸ.ਸਕੂਲ-1 - ? - - - - - - -
ਸ.ਸਕੂਲ-2 - ? - - - - - - -
ਸ.ਸਕੂਲ-3 - ? - - - - - - -
ਸ.ਸਕੂਲ-4 ਯ ਯ - - - - - - -
ਸ.ਸਕੂਲ-5 - ਯ - - - - - - -
ਸ.ਸਕੂਲ-6 - ? - - - - - - -
ਸ.ਸਕੂਲ-7 - ? - - - - - - -
ਸ.ਸਕੂਲ-8 - ? - - - - - - -
ਪ੍ਰਾਇਮਰੀ ਸਕੂਲਾˆ ਵਿਚ ਅੰਗਰੇਜ਼ੀ ਭਾਸ਼ਾ ਦੀ ਪੜ੍ਹਾਈ ਦੀ ਸਥਿਤੀ
15 16 17 18 19 20 21 22
ੌਪਪੋਸਟਿੲ ੰਅਟਚਹ ਟਹੲ 6ਲਿਲ ਨਿ 6ਅਲਸੲ? ”ਸੲ ੋਾ ਅਮ ੌਦਦ ਫੋੲਮਸ ਛੋਨਵੲਰਸਅਟੋਿਨ
ੱੋਰਦਸ ਟਹੲ ਬਲਅਨਕਸ “ਰੁੲ ਸਿ,ਅਰੲ,ਹਅਸ,ਹਅਵੲ ੱੋਰਦਸ
ਸ.ਸਕੂਲ-1 - - - - - - - - -
ਸ.ਸਕੂਲ-2 - - - - - - - - -
ਸ.ਸਕੂਲ-3 - - - - - - - - -
ਸ.ਸਕੂਲ-4 - - - - - - - - -
ਸ.ਸਕੂਲ-5 - - - - - - - - -
ਸ.ਸਕੂਲ-6 - - - - - - - - -
ਸ.ਸਕੂਲ-7 - - - - - - - - -
ਸ.ਸਕੂਲ-8 - - - - - - - - -
ਦਰਅਸਲ ਸਾਡੇ ਅੰਦਰ ਕੁਝ ਅਜਿਹੇ ਮਿੱਥ ਘਰ ਕਰ ਗਏ ਨੇ ਜਿਨ੍ਹਾˆ ਨੂੰ ਯੂਨੈਸਕੋ ਨੇ ਮਿਪਰੋਵਨਿਗ
ਟਹੲ ਤੁਅਲਟਿੇ ੋਾ ੰੋਟਹੲਰ ਟੋਨਗੁੲ-ਬਅਸੲਦ ਲਟਿੲਰਅਚੇ ਅਨਦ ਲੲਅਰਨਨਿਗ ਵਿਚ ਤੋੜਨ ਦਾ
ਯਤਨ ਕੀਤਾ ਹੈ:- ਪਹਿਲੀ ਮਿੱਥ ਇਹ ਹੈ ਕਿ ਦੂਜੀ ਭਾਸ਼ਾ ਨੂੰ ਸਿੱਖਣ ਦਾ ਸਭ ਤੋˆ ਵਧੀਆ ਤਰੀਕਾ ਇਹ ਹੈ ਕਿ
ਇਸ ਨੂੰ ਸਿੱਖਿਆ ਦੇ ਮਾਧਿਅਮ ਵਜੋˆ ਵਰਤਿਆ ਜਾਵੇ, ਜਿਸ ਤਰ੍ਹਾˆ ਕਿ ਕਾਨਵੈˆਟ ਜਾˆ ਮਾਡਲ ਸਕੂਲਾˆ
ਵਿਚ ਕੀਤਾ ਜਾˆਦਾ ਹੈ (ਪੰ੍ਰਤੂ ਭਾਸ਼ਾ ਨੂੰ ਸਿੱਖਣ ਦਾ ਸਭ ਤੋˆ ਵਧੀਆ ਤਰੀਕਾ ਇਹ ਹੁੰਦਾ ਹੈ ਕਿ ਇਸ ਨੂੰ
ਵਿਸ਼ੇ ਵਜੋˆ ਪੜ੍ਹਿਆ ਜਾਵੇ)
- ਦੂਜੀ ਮਿੱਥ ਇਹ ਹੈ ਕਿ ਦੂਜੀ ਭਾਸ਼ਾ ਨੂੰ ਸਿੱਖਣ ਲਈ ਇਸ ਦੀ ਪੜ੍ਹਾਈ ਜਿੰਨੀ ਛੇਤੀ ਸ਼ੁਰੂ ਹੋ
ਸਕੇ ਓਨੀ ਹੀ ਚੰਗੀ ਹੈ। (ਅਜਿਹਾ ਕਰਨ ਨਾਲ ਸਿੱਖਿਆਰਥੀ ਦੇ ਉਚਾਰਨ ਵਿਚ ਤਾˆ ਸ਼ੁੱਧਤਾ ਆ
ਸਕਦੀ ਹੈ ਪਰ ਉਸ ਦੀ ਭਾਸ਼ਾਈ ਸਮਰੱਥਾ ਉਸ ਸਿੱਖਿਆਰਥੀ ਨਾਲੋˆ ਘੱਟ ਹੋਵੇਗੀ ਜਿਸ ਨੇ ਪਹਿਲਾˆ
ਆਪਣੀ ਮਾˆ ਬੋਲੀ ਨੂੰ ਚੰਗੀ ਤਰ੍ਹਾˆ ਸਿੱਖਿਆ ਹੋਵੇ)
- ਤੀਜੀ ਮਿੱਥ ਇਹ ਹੈ ਕਿ ਮਾˆ ਬੋਲੀ ਦੂਜੀ ਭਾਸ਼ਾ ਨੂੰ ਸਿੱਖਣ ਦੇ ਰਾਹ ਵਿਚ ਰੋੜਾ ਬਣਦੀ ਹੈ (ਪੰ੍ਰਤੂ
ਭਾਸ਼ਾ ਵਿਗਿਆਨਕ ਖੋਜ ਇਹ ਦੱਸਦੀ ਹੈ ਕਿ ਜਿਨ੍ਹਾˆ ਵਿਦਿਆਰਥੀ ਦੀ ਨੀˆਹ ਆਪਣੀ ਮਾˆ ਬੋਲੀ ਵਿਚ
ਮਜਬੂਤ ਹੁੰਦੀ ਹੈ, ਉਹ ਦੂਜੀਆˆ ਭਾਸ਼ਾਵਾˆ ਨੂੰ ਵੀ ਚੰਗੀ ਤਰ੍ਹਾˆ ਸਿੱਖ ਸਕਦਾ ਹੈ।6
ਵਿਸ਼ਵੀਕਰਨ ਦੀ ਪ੍ਰਕਿਰਿਆ ਵਿਚ ਉਪਰੋਕਤ ਮਿੱਥਾˆ ਹੋਰ ਮਜਬੂਤ ਹੋਈਆˆ ਹਨ। ਇਨ੍ਹਾˆ ਨੂੰ
ਤੋੜਨਾ ਬਹੁਤ ਜ਼ਰੂਰੀ ਹੈ।
 ਪੀੜ੍ਹੀ ਦਰ ਪੀੜ੍ਹੀ ਭਾਸ਼ਾਈ ਸੰਚਾਰਨ ਵਿਚ ਗਿਰਾਵਟ : ਭਾਸ਼ਾ ਦੀ ਹੋˆਦ ਸੁਰੱਖਿਅਤ ਰੱਖਣ ਲਈ
ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਸੰਬੰਧਿਤ ਭਾਸ਼ਾ ਵਿਚ ਪੀੜ੍ਹੀ ਦਰ ਪੀੜ੍ਹੀ ਸੰਚਾਰ ਬਣਿਆ ਰਿਹਾ। ਜੇਕਰ
ਇਕ ਪੁਸ਼ਤ ਤੋˆ ਦੂਜੀ ਪੁਸ਼ਤ ਤੱਕ ਜਾˆਦੀ ਭਾਸ਼ਾ ਦੀ ਸੰਚਾਰਨ ਪ੍ਰਤੀਸ਼ਤ ਘੱਟਦੀ ਜਾˆਦੀ ਹੈ ਤਾˆ ਉਹ ਭਾਸ਼ਾ
ਖਤਰੇ ਦੇ ਜ਼ੋਨ ਵਿਚ ਦਾਖਲ ਹੋ ਜਾˆਦੀ ਹੈ। ਉਹ ਭਾਸ਼ਾ ਮੁਕੰਮਲ ਸੁਰੱਖਿਅਤ ਮੰਨੀ ਜਾˆਦੀ ਹੈ ਜਿਸ ਦੀ
ਵਰਤੋˆ ਬੱਚਿਆˆ ਸਮੇਤ ਉਮਰ ਦੇ ਹਰ ਵਰਗ ਦੁਆਰਾ ਕੀਤੀ ਜਾਵੇ। ਜਦੋˆ ਭਾਸ਼ਾ ਦੀ ਵਰਤੋˆ ਪਹਿਲੀ
ਪੀੜ੍ਹੀ ਅਤੇ ਕੁਝ ਬੱਚਿਆˆ?ਬਾਲਗਾˆ ਤੱਕ ਸੀਮਤ ਹੋ ਜਾਵੇ ਤਾˆ ਉਹ ਭਾਸ਼ਾ ਅਸੁਰੱਖਿਅਤ ਮੰਨੀ ਜਾˆਦੀ ਹੈ।
ਪਰ ਜਦੋˆ ਭਾਸ਼ਾ ਦੀ ਵਰਤੋˆ ਪਹਿਲੀ ਪੀੜ੍ਹੀ ਤੋˆ ਖਿਸਕ ਕੇ ਪੁਰਖਾ ਪੀੜ੍ਹੀ ਤੱਕ ਚਲੀ ਜਾˆਦੀ ਹੈ ਤਾˆ ਉਹ
ਭਾਸ਼ਾ ਤਕਰੀਬਨ ਮਰਨ ਕਿਨਾਰੇ ਹੁੰਦੀ ਹੈ।7 ਇਸ ਪ੍ਰਸੰਗ ਵਿਚ ਜੇਕਰ ਪੰਜਾਬੀ ਭਾਸ਼ਾ ਦੀ ਸਥਿਤੀ ਦੇਖੀ
ਜਾਵੇ ਤਾˆ ਇਹ ਸਥਿਤੀ ਸੁਰੱਖਿਅਤ ਭਾਸ਼ਾ ਵਾਲੀ ਨਹੀˆ ਹੈ। ਜਿੰਨਾ ਭਾਸ਼ਾਈ ਸੰਚਾਰਨ ਇਕ ਪੀੜ੍ਹੀ ਤੋˆ
ਦੂਜੀ ਪੀੜ੍ਹੀ ਤੱਕ ਹੋਣਾ ਚਾਹੀਦਾ ਸੀ, ਉਹ ਨਹੀˆ ਹੋ ਰਿਹਾ। ਪੰਜਾਬ ਅੱਜ ਮੁੜ ਦੋ ਭਾਸ਼ਾਈ ਸੂਬਾ ਬਣਦਾ
ਜਾ ਰਿਹਾ ਹੈ। ਪੰਜਾਬ ਤੋˆ ਬਾਹਰ ਪੰਜਾਬ ਦੀ ਹਾਲਤ ਵਧੇਰੇ ਚਿੰਤਾਜਨਕ ਹੈ। ਪੰਜਾਬ ਦੇ ਗੁਆˆਢੀ ਰਾਜਾˆ
ਦਿੱਲੀ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਵੀ ਪੰਜਾਬੀ ਦੀ ਸਥਿਤੀ ਕੋਈ ਬਹੁਤੀ ਤਸੱਲੀਬਖਸ਼
ਨਹੀˆ ਹੈ। ਵਿਦੇਸ਼ਾˆ ਵਿਚ ਵੀ ਪੰਜਾਬੀ ਪੀੜ੍ਹੀ ਦਰ ਪੀੜ੍ਹੀ ਅੱਗੇ ਨਹੀˆ ਵਧ ਰਹੀ। ਬਾਹਰਲੇ ਮੁਲਕਾˆ ਵਿਚ
ਪੰਜਾਬੀ ਬੰਦਿਆˆ ਦੀ ਗਿਣਤੀ ਵਧ ਰਹੀ ਹੈ, ਪੰਜਾਬੀ ਭਾਸ਼ਾ ਦੀ ਨਹੀˆ। ਭਾਵੇˆ 12 ਫਰਵਰੀ 2008 ਨੂੰ
ਅੰਗਰੇਜ਼ੀ ਟ੍ਰਿਬਿਊਨ ਵਿਚ ਬਲਵੰਤ ਸੰਘੇੜੇ, ਪ੍ਰਧਾਨ ਪੰਜਾਬੀ ਲੈˆਗੁਏਜ ਐਜੂਕੇਸ਼ਨ ਐਸੋਸੀਏਸ਼ਨ ਦੇ
ਹਵਾਲੇ ਨਾਲ ਖਬਰ ਲੱਗੀ ਸੀ ਕਿ ਕੈਨੇਡਾ ਵਿਚ 3,67,595 ਲੋਕਾˆ ਨੇ ਪੰਜਾਬੀ ਨੂੰ ਆਪਣੀ ਮਾˆ ਬੋਲੀ
ਦੱਸਿਆ ਹੈ ਅਤੇ 2001 ਤੋˆ ਲੈ ਕੇ ਹੁਣ ਤੱਕ ਪੰਜਾਬੀਆˆ ਦੀ ਗਿਣਤੀ ਵਿਚ 35% ਵਾਧਾ ਹੋਇਆ ਹੈ।
ਸਾਡੀ ਰਾਏ ਅਨੁਸਾਰ ਇਹ ਵਾਧਾ ਪੰਜਾਬੀ ਬੁਲਾਰਿਆˆ ਦੀ ਗਿਣਤੀ ਦਾ ਸੂਚਕ ਨਹੀˆ ਹੈ, ਸਗੋˆ ਕੈਨੇਡਾ
ਵਿਚ ਆਵਾਸ ਕੀਤੇ ਪੰਜਾਬੀ ਲੋਕਾˆ ਦੀ ਗਿਣਤੀ ਦਾ ਸੂਚਕ ਹੈ। ਦੂਜਾ ਤੱਥ ਇਹ ਵੀ ਹੈ ਕਿ ਕੈਨੇਡਾ
ਵਿਚ ਪੈਦਾ ਹੋਏ ਪੰਜਾਬੀ ਬੱਚਿਆˆ ਦੀ ਮਾਤ ਭਾਸ਼ਾ ਅੰਗਰੇਜ਼ੀ ਹੀ ਹੈ, ਪੰਜਾਬੀ ਨਹੀˆ ਹੈ। ਪੰਜਾਬੀ ਨੂੰ ਉਹ
ਸਿਰਫ ਦੂਸਰੀ ਭਾਸ਼ਾ ਵਜੋˆ ਹੀ ਗ੍ਰਹਿਣ ਕਰਦੇ ਹਨ। ਗੁਆˆਢੀ ਦੇਸ਼ ਪਾਕਿਸਤਾਨ ਜਿਥੇ ਪੰਜਾਬੀ ਬੋਲਣ
ਵਾਲਿਆˆ ਦੀ ਗਿਣਤੀ ਸਭ ਤੋˆ ਵੱਧ ਹੈ, ਪੰਜਾਬੀ ਦੀ ਸਥਿਤੀ ਬਾਰੇ ਅਸੀˆ ਭਲੀ ਭਾˆਤ ਜਾਣਦੇ ਹਨ।
ਤਕਨੀਕੀ ਸਿੱਖਿਆ ਪ੍ਰਤੀ ਵੱਧਦਾ ਰੁਝਾਨ : ਅੱਜ ਸਿੱਖਿਆ ਦੇ ਖੇਤਰ ਵਿਚ ਜੋ ਬੁਨਿਆਦੀ
ਤਬਦੀਲੀ ਆਈ ਹੈ, ਉਹ ਇਹ ਹੈ ਕਿ ਸਮਾਜ-ਵਿਗਿਆਨਾˆ, ਬੁਨਿਆਦੀ ਵਿਗਿਆਨਾˆ ਅਤੇ ਭਾਸ਼ਾਵਾˆ
ਦੇ ਵਿਸ਼ਿਆˆ ਦੀ ਪੜ੍ਹਾਈ ਵਿਚ ਵਿਦਿਆਰਥੀਆˆ ਦੀ ਰੁਚੀ ਲਗਾਤਾਰ ਘੱਟ ਰਹੀ ਹੈ। ਯੂਨੀਵਰਸਿਟੀਆˆ
ਤੇ ਕਾਲਜਾˆ ਵਿਚ ਭਾਸ਼ਾਵਾˆ, ਸਾਹਿਤ ਅਤੇ ਸਮਾਜ-ਵਿਗਿਆਨਾˆ ਦੇ ਵਿਭਾਗ ਬੰਦ ਹੋਣ ਕਿਨਾਰੇ ਹਨ।
ਜਲੰਧਰ ਦੇ ਖਾਲਸਾ ਕਾਲਜ ਅਤੇ ਡੀ.ਏ.ਵੀ. ਕਾਲਜ ਦੇ ਪੰਜਾਬੀ ਵਿਭਾਗਾˆ ਵਿਚ ਕਿਸੇ ਟਾਇਮ
ਦਾਖਲਾ ਲੈਣਾ ਮਾਣ ਵਾਲੀ ਗੱਲ ਹੁੰਦਾ ਸੀ, ਅੱਜ ਇਹ ਵਿਭਾਗ ਵਿਦਿਆਰਥੀਆˆ ਨੂੰ ਤਰਸ ਰਹੇ ਹਨ।
ਦੂਜੇ ਪਾਸੇ ਜਲੰਧਰ ਦੀ ਇਕ ਸੰਸਥਾ ਵਿਚ ਬੀ.ਟੈੱਕ ਪਹਿਲੇ ਸਾਲ ਵਿਚ ਵਿਦਿਆਰਥੀਆˆ ਦੀ ਗਿਣਤੀ
700 ਤੋˆ ਉੱਪਰ ਹੈ।
ਅੱਜ ਭਾਸ਼ਾਵਾˆ ਰਾਸ਼ਟਰੀ ਅੰਦੋਲਨ ਦੇ ਚਿੰਨ੍ਹ ਤੋˆ ਬੱਸ ਉਪਭੋਗੀ ਵਸਤੂ ਬਣਕੇ ਰਹਿ ਗਈਆˆ ਹਨ।
ਭਾਸ਼ਾਵਾˆ ਦਾ ਸਮਾਜਕ ਪ੍ਰਕਾਰਜ ਖਤਮ ਕਰਕੇ ਇਨ੍ਹਾˆ ਨੂੰ ਸਿਰਫ ਆਰਥਕ ਲਾਭ ਦਾ ਵਸੀਲਾ ਬਣਾ
ਲਿਆ ਹੈ, ਸ਼ਾਇਦ ਇਹੀ ਕਾਰਨ ਹੈ ਕਿ ਅੱਜ ਭਾਸ਼ਾ ਦੇ ਨਾˆ ‘ਤੇ ਉਸ ਤਰ੍ਹਾˆ ਦੇ ਅੰਦੋਲਨ ਦੀ ਆਸ ਨਹੀˆ
ਕੀਤੀ ਜਾ ਸਕਦੀ ਜਿਸ ਤਰ੍ਹਾˆ ਦੇ ਅੰਦੋਲਨ ਬੰਗਲਾ ਦੇਸ਼ ਵਿਚ ਹੋਏ ਅਤੇ ਉਨ੍ਹਾˆ ਨੇ ਭਾਸ਼ਾ ਦੇ ਨਾˆ ‘ਤੇ
ਕੁਰਬਾਨੀਆˆ ਕਰਕੇ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਵਜੋˆ ਮਾਨਤਾ ਦਿਵਾਈ। ਕਈ
ਵਿਦਵਾਨ ਇਹ ਭੁਲੇਖਾ ਖਾਈ ਬੈਠੇ ਹਨ ਕਿ ਵਿਸ਼ਵੀਕਰਨ ਨਾਲ ਖੇਤਰੀ ਭਾਸ਼ਾਵਾˆ ਵਿਕਾਸ ਕਰ
ਰਹੀਆˆ ਹਨ। ਉਨ੍ਹਾˆ ਦਾ ਵਿਕਾਸ ਮਾਡਲ ੲ-ਮਅਲਿ, ਸਮਸ ਜਾˆ ਮੋਬਾਇਲ ਫੋਨ ‘ਤੇ ਪੰਜਾਬੀ ਵਿਚ
ਮੲਸਸਅਗੲ ਆਉਣ ਤੱਕ ਹੀ ਸੀਮਤ ਹੈ। ਇਹ ਪੰਜਾਬੀ ਦਾ ਵਿਕਾਸ ਨਹੀˆ ਸਗੋˆ ਇਹ ਕੰਪਨੀਆˆ
ਆਪਣਾ ਮਾਲ ਵੇਚਣ ਲਈ ਭਾਸ਼ਾ ਨੂੰ ਇਕ ਸਾਧਨ ਵਜੋˆ ਹੀ ਵਰਤ ਰਹੀਆˆ ਹਨ।
ਭਾਸ਼ਾਈ ਮੁਹਾˆਦਰੇ ਦਾ ਲੋਪ ਹੋਣਾ : ਪੇਪਰ ਦੇ ਸ਼ੁਰੂ ਵਿਚ ਮੈˆ ਇਹ ਗੱਲ ਕੀਤੀ ਸੀ ਕਿ ਭਾਰਤੀਆਰਿਆਈ
ਪਰਿਵਾਰ ਦੀਆˆ ਭਾਸ਼ਾਵਾˆ ਵਿਚ, ਸਗੋˆ ਸਮੁੱਚੀਆˆ ਭਾਰਤੀਆˆ ਭਾਸ਼ਾਵਾˆ ਵਿਚ ਪੰਜਾਬੀ ਹੀ
ਇਕ ਐਸੀ ਭਾਸ਼ਾ ਹੈ ਜਿਸ ਵਿਚ ਸੁਰ ਦੀ ਵਰਤੋˆ ਕੀਤੀ ਜਾˆਦੀ ਹੈ। ਸੰਸਕ੍ਰਿਤ ਦੀਆˆ ?ਘ, ਧ, ਢ, ਝ, ਭ
ਅਤੇ ਹ? ਧੁਨੀਆˆ ਸੁਰ ਵਿਚ ਉਚਾਰੀਆˆ ਜਾˆਦੀਆˆ ਹਨ। ਇਹ ਪੰਜਾਬੀ ਧੁਨੀ ਵਿਉˆਤਕ ਮੁਹਾˆਦਰੇ ਦੀ
ਵੱਖਰੀ ਤੇ ਨਿਵੇਕਲੀ ਪਛਾਣ ਹੈ। ਪਰ ਅੱਜ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਦੇ ਪ੍ਰਭਾਵ ਸਦਕਾ ਮੁੜ
ਪ੍ਰਾਣਤਾ ਨੂੰ ਗ੍ਰਹਿਣ ਕਰਦੀ ਪਰਤੀਤ ਹੁੰਦੀ ਹੈ। ਮਾਡਲ ਅਤੇ ਕਾਨਵੈˆਟ ਸਕੂਲਾˆ ਦੇ ਬੱਚੇ ਜਿਥੇ ਅੰਗਰੇਜ਼ੀ,
ਹਿੰਦੀ ਅਤੇ ਪੰਜਾਬੀ ਪਹਿਲੀ ਕਲਾਸ ਤੋˆ ਹੀ ਪੜ੍ਹਾਈਆˆ ਜਾˆਦੀਆˆ ਹਨ, ਪੰਜਾਬੀ ਸੁਰੀ ਉਚਾਰਨ ਨੂੰ
ਉਸ ਤਰ੍ਹਾˆ ਗ੍ਰਹਿਣ ਨਹੀˆ ਕਰਦੇ, ਜਿਸ ਤਰ੍ਹਾˆ ਕਰਨਾ ਚਾਹੀਦਾ ਹੈ। ਪੰਜਾਬ ਤੋˆ ਬਾਹਰ ਅਤੇ ਵਿਦੇਸ਼ਾˆ ਵਿਚ
ਪੈਦਾ ਹੋਏ ਬੱਚੇ ਵੀ ਪੰਜਾਬੀ ਦੇ ਸੁਰੀ ਉਚਾਰਨ ਨੂੰ ਗ੍ਰਹਿਣ ਕਰਨ ਦੇ ਸਮਰੱਥ ਨਹੀˆ ਹੁੰਦੇ। ਪੰਜਾਬ ਵਿਚ
ਇਸ ਨੂੰ ਗ੍ਰਹਿਣ ਕਰਨ ਦਾ ਇਕੋ ਇਕ ਹੀ ਤਰੀਕਾ ਹੈ ਕਿ ਮੁੱਢਲੀ ਸਿੱਖਿਆ ਅਤੇ ਪਰੀਖਿਆ ਸਿਰਫ ਤੇ
ਸਿਰਫ ਪੰਜਾਬੀ ਵਿਚ ਹੀ ਹੋਵੇ। ਇਹ ਕੰਮ ਸਿਰਫ ਸਰਕਾਰਾˆ ਹੀ ਕਰ ਸਕਦੀਆˆ ਹਨ। ਸਰਕਾਰਾˆ ਦੀ ਭਾਸ਼ਾ
ਨੀਤੀ ਤੇ ਨੀਤ ਕੀ ਹੈ? ਇਹ ਇਕ ਵੱਖਰੇ ਪਰਚੇ ਦਾ ਵਿਸ਼ਾ ਹੈ।
ਉਪਰੋਕਤ ਚਰਚਾ ਉਪਰੰਤ ਇਹੀ ਕਿਹਾ ਜਾ ਸਕਦਾ ਹੈ ਕਿ ਭਾਵੇˆ ਵਿਸ਼ਵੀਕਰਨ ਦੇ ਦੌਰ ਵਿਚ
ਕੁਝ ਲੋਕਾˆ ਨੂੰ ਆਰਥਕ ਤੌਰ ‘ਤੇ ਅੱਗੇ ਵਧਣ ਦੇ ਮੌਕੇ ਜ਼ਰੂਰ ਮਿਲੇ ਹਨ, ਪਰ ਬਹੁਤੇ ਖੇਤਰੀ ਜਨ-ਸਮੂਹਾˆ
ਦੀ ਆਰਥਿਕਤਾ, ਸਭਿਆਚਾਰ ਅਤੇ ਭਾਸ਼ਾਵਾˆ ਉਤੇ ਇਸ ਦਾ ਕੋਈ ਬਹੁਤ ਚੰਗਾ ਅਸਰ ਨਜ਼ਰ ਨਹੀˆ
ਆ ਰਿਹਾ।
ਹਵਾਲੇ
1. John Lyons, 9ntroduction to theoretical Linguistics, p[ρςτ
2. Language Vitality and 5ndangerment, ”nesco document
3. Jennifer Maria 2ayer, “7lobaliRation and cultural territories”, Language in 9ndia, ejournal, Lakhan 7usain, “5ndangered Language : a case study of Sansiboli”, Language in India
10. Imporving the quality of mother tongue-based literacy and learning : case studies
from 1sia, 1frica and South 1merica[ Bangkok : Language vitality and 5ndangerment

ਡਾ. ਸੁਖਵਿੰਦਰ ਸਿੰਘ ਸੰਘਾ
 (ਪ੍ਰੋਫ਼ੈਸਰ ਅਤੇ ਮੁਖੀ,
ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈˆਪਸ,
ਜਲੰਧਰ)
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346