Welcome to Seerat.ca
Welcome to Seerat.ca

ਜੇ ਸਰਾਭਾ ਜਿਊਂਦਾ ਰਹਿੰਦਾ ਤਾਂ....

 

- ਬਾਬਾ ਹਰਨਾਮ ਸਿੰਘ ਟੁੰਡੀਲਾਟ

ਆਜ਼ਾਦੀ ਸੰਗਰਾਮ ਦੌਰਾਨ ਸਾਵਰਕਰ ਦੀ ਭੂਮਿਕਾ
ਤੱਥਾਂ ਦੀ ਜ਼ੁਬਾਨੀ

 

- ਪਰੇਮ ਸਿੰਘ (ਡਾ.)

ਜੈਕਲੀਨ

 

- ਹਰਜੀਤ ਅਟਵਾਲ

ਤਾ‘ਵੀਜ਼

 

- ਅਮਰਜੀਤ ਚੰਦਨ

ਨਾਨਕ

 

- ਜਸਵੰਤ ਜ਼ਫ਼ਰ

ਪੰਜਾਬੀ ਭਾਸ਼ਾ ‘ਤੇ ਪਏ ਅੰਤਰਰਾਸ਼ਟਰੀ ਪ੍ਰਭਾਵ

 

- ਡਾ. ਸੁਖਵਿੰਦਰ ਸਿੰਘ ਸੰਘਾ

ਭਰਾਵਾਂ ਦਾ ਮਾਣ

 

- ਵਰਿਆਮ ਸਿੰਘ ਸੰਧੂ

ਸਰਵਣ ਸਿੰਘ ਨਾਲ ਗੱਲਾਂ-ਬਾਤਾਂ

 

- ਵਰਿਆਮ ਸਿੰਘ ਸੰਧੂ

‘ਭੇਤ ਵਾਲੀ ਗੱਲ’

 

- ਸੰਤੋਖ ਸਿੰਘ ਧੀਰ

ਅੱਗ ਦੀਆਂ ਪੂਣੀਆਂ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਮੇਰੀ ਪਾਕਿਸਤਾਨ ਦੀ ਚੌਥੀ ਯਾਤਰਾ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਬਦਲਦੇ ਰੌਂਅ

 

- ਹਰਪ੍ਰੀਤ ਸੇਖਾ

ਵਿਅੰਗ ਕੈਨੇਡਾ
ਕੈਨੇਡਾ ਦਾ ਮੌਸਮ

 

- ਗੁਰਦੇਵ ਚੌਹਾਨ

ਦਿਲ ਦਾ ਮਝੈਲ - ਸਰਦਾਰ ਮਨੋਹਰ ਸਿੰਘ ਗਿੱਲ

 

- ਹਰਜੀਤ ਸਿੰਘ ਗਿੱਲ

ਆਜ਼ਾਦੀ ਸੰਗਰਾਮ ਵਿੱਚ ਦਸੰਬਰ ਦਾ ਮਹੀਨਾ

 

- ਪ੍ਰੋ ਮਲਵਿੰਦਰਜੀਤ ਸਿੰਘ ਵੜੈਚ

ਜਰਨੈਲ ਸਿੰਘ ਦੀ ਕਹਾਣੀ ‘ਪਾਣੀ’

ਇਸ਼ਤਿਆਕ, ਪੰਜਾਬ ਦੀ ਵੰਡ ਤੇ ਮੈ

 

- ਗੁਲਸ਼ਨ ਦਿਆਲ

ਮਹਿਰਮ ਦਿਲ ਦਾ ਮਾਹੀ...

 

- ਰਵੀ ਸਚਦੇਵਾ

ਸ਼ੌਹਰਤ ਕਮਾਉਣ ਲਈ ਕੁੜੀਆˆ ਦੀ ਇੱਜਤ ਨੂੰ ਕਿੱਥੋˆ ਤੱਕ ਰੋਲਣਗੇ ਗਾਇਕ ਤੇ ਗੀਤਕਾਰ ?

 

- ਬੇਅੰਤ ਗਿੱਲ

ਸ਼ੇਖ – ਬ੍ਰਹਮ

 

- ਡਾ: ਮਨਜੀਤ ਸਿੰਘ ਬੱਲ

Ghadar Movement: Role of Media and Literature

 

- Gurmel S. Sidhu

ਹੁੰਗਾਰੇ

 


ਆਜ਼ਾਦੀ ਸੰਗਰਾਮ ਵਿੱਚ ਦਸੰਬਰ ਦਾ ਮਹੀਨਾ
- ਪ੍ਰੋ ਮਲਵਿੰਦਰਜੀਤ ਸਿੰਘ ਵੜੈਚ
 

 

ਦਸੰਬਰ 1925: ਭਗਤ ਸਿੰਘ ਦੇ ਵਾਰੰਟ ਮਨਸੂਖ:
ਵਿਆਹ-ਸ਼ਾਦੀ ਦੇ ਚੱਕਰ ਤੋˆ ਬਚਣ ਲਈ 6 ਮਹੀਨੇ ਘਰੋˆ ‘ਫ਼ਰਾਰ‘ ਰਹਿ ਕੇ ਜਦੋˆ ਸ਼ਹੀਦ ਭਗਤ ਸਿੰਘ ਵਾਪਸ ਘਰ ਪਰਤੇ ਹੀ ਸਨ ਕਿ ਜੈਤੋ ਗੁਰਦੁਆਰਾ ਮੋਰਚੇ ਦੇ ਪੰਜਵੇˆ - ਲਾਇਲਪੁਰ ਵਾਲੇ 500 ਦੇ ਜੱਥੇ ਨੂੰ, ਜਿਹੜਾ 12.4.1924 ਨੂੰ ਉੱਥੋˆ ਚਲਿਆ ਸੀ, ਲੰਗਰ ਛਕਾਉਣ ਦੀ ‘ਸਾਜਿਸ਼‘ ਦੁਆਰਾ ਵਾਰੰਟ ਗ੍ਰਿਫਤਾਰੀ ਜਾਰੀ ਕੀਤੀ ਗਏ, ਜੋ ਭਗਤ ਸਿੰਘ ਦੀ ਪਹਿਲੀ ਰੂਪੋਸ਼ੀ ਦਾ ਕਾਰਨ ਬਣੇ। ਜ਼ਿਕਰਯੋਗ ਹੈ ਕਿ ਭਾਵੇˆ ਇਸ ਮੋਰਚੇ ਦਾ ਭੋਗ 27.4.1925 ਨੂੰ ਹੀ ਪੈ ਗਿਆ ਸੀ, ਜਿਸ ਦਿਨ ਸਰਕਾਰ ਨੇ ਜੈਤੋ-ਗੰਗਾਸਰ ਗੁਰਦੁਆਰੇ ਵਿਖੇ ਅਖੰਡ ਪਾਠਾˆ ਤੇ ਲਗੀ ਪਾਬੰਦੀ ਹਟਾ ਲਈ ਸੀ, ਪਰ ਫੇਰ ਵੀ ਭਗਤ ਸਿੰਘ ਦੇ ਵਾਰੰਟ ਗ੍ਰਿਫਤਾਰੀ ਅੱਠ ਮਹੀਨੇ ਹੋਰ ਪਿਛੋˆ ਜਾਕੇ ਮਨਸੂਖ ਕੀਤੀ ਗਏ ਸੀ।

15-16 ਦਸੰਬਰ 1914: ਮਾਸਟਰ ਚਤਰ ਸਿੰਘ ਵਲੋˆ ਪ੍ਰਿੰਸੀਪਲ, ਖਾਲਸਾ ਕਾਲਜ, ਅੰਮ੍ਰਿਤਸਰ ਤੇ ਵਾਰ:
ਗ਼ਦਰ ਲਹਿਰ ਦੀ ਚੜ•ਤ ਦੇ ਦਿਨਾˆ ਵਿਚ ਮਾਸਟਰ ਚਤਰ ਸਿੰਘ ਲਾਇਲਪੁਰ ਦੇ ਖਾਲਸਾ ਸਕੂਲ ਵਿਚ ਅਧਿਆਪਕ ਸਨ, ਜਿੱਥੇ ਇਹਨਾˆ ਸੁਣਿਆ ਕਿ ਖਾਲਸਾ ਕਾਲਜ, ਅੰਮ੍ਰਿਤਸਰ ਦਾ ਅੰਗਰੇਜ਼ ਪ੍ਰਿੰਸੀਪਲ ਸਿੱਖ ਨੌਜਵਾਨਾˆ ਨੂੰ ਈਸਾਈਪੁਣੇ ਵੱਲ ਪ੍ਰੇਰਿਤ ਕਰ ਰਿਹਾ ਹੈ, ਤਾˆ ਉਸ ਨੂੰ ਮਾਰ ਮੁਕਾਉਣ ਲਈ ਹੋਰ ਕੋਈ ਹਥਿਆਰ ਨਾ ਮਿਲਣ ਤੇ ਛਵੀ ਲੈ ਕੇ 15-16 ਦਸੰਬਰ ਦੀ ਰਾਤ ਨੂੰ ਉਸ ਦੀ ਕੋਠੀ ਕੋਲ ਉਧਰ ਵੱਲ ਨੂੰ ਆਉˆਦੇ ਵਿਅਕਤੀ ਤੇ ਵਾਰ ਕੀਤਾ, ਜੋ ਅਸਲ ਵਿਚ ਕੋਈ ਪ੍ਰੋਫੈਸਰ ਸੀ ਜਿਹੜਾ ਜ਼ਖਮੀ ਤਾˆ ਹੋਇਆ ਪਰ ਬਚ ਗਿਆ ਸੀ।
ਵਚਿੱਤਰ ਗੱਲ ਇਹ ਹੈ ਕਿ ਜਦੋˆ ਇਹਨਾˆ ਦਾ ਕੇਸ ਸੈਸ਼ਨ ਕੋਰਟ ਵਿਚ ਲੱਗਾ ਤਾˆ ਇਹਨਾˆ ਦੇ ਪਿਤਾ ਜੀ ਨੇ ਆਪਣੇ ਵਕੀਲ ਰਾਹੀˆ ਅਰਜ਼ੀ ਦਿੱਤੀ ਕਿ ਮੇਰਾ (ਇਹ) ਬੇਟਾ ਪਾਗਲ (ਨਿਸਅਨੲ) ਹੈ। ਪਰ ਮਾਸਟਰ ਜੀ ਨੇ ਇਹਦੀ ਨਾ ਸਿਰਫ਼ ਤਰਦੀਦ ਹੀ ਕੀਤੀ ਬਲਕਿ ਛਾਤੀ ਠੋਕ ਕੇ ਆਪਣੇ ਜੁਰਮ ਦਾ ਇਕਬਾਲ ਵੀ ਕੀਤਾ, ਜਿਸ ਆਧਾਰ ਤੇ ਇਹਨਾˆ ਨੂੰ ਦਫਾ 307 ਆਈ.ਪੀ.ਸੀ. (ਕਾਤਲਾਨਾ ਹਮਲਾ) ਦੇ ਦੋਸ਼ ਵਿੱਚ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਸੁਨਾਈ ਗਈ। ਕਾਲੇ ਪਾਣੀ ਦੇ ਬੰਦੀ ਦੇ ਦੌਰਾਨ ਇਹਨਾˆ ਜੇਲ•ਰ ਨਾਲ ਸਿਧੀ ਟੱਕਰ ਲਈ, ਜਿਸ ਕਰਕੇ ਇਨ•ਾˆ ਨੂੰ ਚਾਰ ਸਾਲ ਲਗਾਤਾਰ ਭੀੜੇ ਜਿਹੇ ਪਿੰਜਰੇ ਵਿਚ ਰੱਖਿਆ ਗਿਆ। (ਹਵਾਲਾ: ਆਤਮ ਕਥਾ: ਸੰਤ ਬਾਬਾ ਵਸਾਖਾ ਸਿੰਘ (ਦਦੇਹਰ), ਸੰਪਾਦਕ: ਪ੍ਰੋ: ਮਲਵਿੰਦਰ ਜੀਤ ਸਿੰਘ ਵੜੈਚ, ਪ੍ਰਕਾਸ਼ਕ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ)

17 ਦਸੰਬਰ 1928: ਇਨਕਲਾਬੀਆˆ ਦੇ ਹੱਥੋˆ ਸਾਡਰਸ ਦੀ ਹੱਤਿਆ ਤੇ ਫਿਰ ਲਾਹੌਰ ਤੋˆ ਬਚ ਨਿਕਲਣਾ:
ਲਾਲਾ ਲਾਜਪਤ ਰਾਏ ਦੇ 17 ਨਵੰਬਰ ਨੂੰ ਹੋਏ ਦੇਹਾˆਤ ਲਈ ਪੁਲਿਸ ਕਪਤਾਨ ਸਕਾਟ ਨੂੰ ਦੋਸ਼ੀ ਮਿਥ ਕੇ ਉਹਦੀ ਹੱਤਿਆ ਦੀ ਸਕੀਮ ਬਣਾਈ ਗਈ ਜੋ ਭੁਲੇਖੇ ਨਾਲ ਸਾˆਡਰਸ ਦੀ ਹੱਤਿਆ ਹੋ ਨਿਬੜੀ ਸੀ, ਜਿਸ ਬਾਰੇ ਸ਼ਹੀਦ ਸੁਖਦੇਵ ਨੇ ਖੁਦ ਆਪਣੀ ਕਲਮ ਨਾਲ ਲਿਖਿਆ ਹੈ: ‘‘ਸਕਾਟ ਤੇ ਗੋਲੀ ਭਗਤ ਸਿੰਘ ਨੇ ਚਲਾਣੀ ਸੀ। ਰਾਜਗੁਰੂ ਨੇ ਕੇਵਲ ਭਗਤ ਸਿੰਘ ਦੀ ਰੱਖਿਆ ਕਰਨੀ ਸੀ ਤੇ ਪੰਡਿਤ ਜੀ (ਆਜ਼ਾਦ) ਨੇ ਇਹਨਾˆ ਦੋਹਾˆ ਦੀ। ਅੱਗੇ ਵੱਲ ਨੂੰ ਨਿਕਲਦਿਆˆ ਭਗਤ ਸਿੰਘ ਨੇ ਪੰਡਤ ਜੀ ਵੱਲ ਨੂੰ ਮੂੰਹ ਕਰਦਿਆˆ ਕਿਹਾ ਕਿ ਇਹ ਸਾਹਿਬ ਸਕਾਟ ਨਹੀˆ ਹੈ। ਪਰ ਐਨੇ ਨੂੰ ਰਾਜ ਗੁਰੂ ਨੇ ਗੋਲੀ ਚਲਾ ਦਿੱਤੀ, ਜਿਹੜੀ ਚਲਾਉਣੀ ਨਹੀˆ ਸੀ ਚਾਹੀਦੀ ਕਿਉˆਕਿ ਉਸ ਨੂੰ ਸਕਾਟ ਦੀ ਪਛਾਣ ਨਹੀˆ ਸੀ। ਪਰ ਕਿਉˆਕਿ ਉਸ ਨੇ ਗੋਲੀ ਚਲਾ ਹੀ ਦਿੱਤੀ ਸੀ, ਸੋ ਭਗਤ ਸਿੰਘ ਨੂੰ ਵੀ ਗਲਤ ਨਿਸ਼ਾਨੇ ਤੇ ਗੋਲੀਆˆ ਮਾਰਨੀਆˆ ਪਈਆˆ। ਇਸ ਤਰ•ਾˆ ਮਿਸਟਰ ਸਾˆਡਰਸ ਦਾ ਕਤਲ ਹੋਇਆ ਸੀ।‘‘
ਪ੍ਰਚਲਤ ਧਾਰਨਾ ਦੇ ਉਲਟ, ਰਾਜ ਗੁਰੂ ਦੀ ਗੋਲੀ ਸਾˆਡਰਸ ਦੇ ਸਿਰ ਵਿਚ ਨਹੀˆ ਬਲਕਿ ਉਹਦੀ ਛਾਤੀ ਵਿਚ ਲੱਗੀ ਸੀ; ਇਹ ਤੱਥ ਸਾˆਡਰਸ ਦੀ ਪੋਸਟ-ਮਾਰਟਮ ਰਿਪੋਰਟ ਤੋˆ ਸਾਬਤ ਹੁੰਦਾ ਹੈ।
ਭਗਤ ਸਿੰਘ ਤੇ ਰਾਜ ਗੁਰੂ, ਕ੍ਰਮਵਾਰ ਅਫਸਰ ਤੇ ਅਰਦਲੀ ਦੇ ਭੇਸ ਵਿਚ, ਦੁਰਗਾ ਭਾਬੀ ਤੇ ਨਨ•ੇ ਸਚੀ ਨਾਲ 20 ਦਸੰਬਰ ਨੂੰ ਤੜਕ-ਸਵੇਰੇ ਰੇਲ ਗੱਡੀ ਫੜ ਕੇ ਲਾਹੋਰ ਤੋˆ ਬਚ ਨਿਕਲੇ ਤੇ ਚੰਦਰ ਸ਼ੇਖਰ 25 ਦਸੰਬਰ ਨੂੰ ਰੇਲ ਗੱਡੀ ਵਿਚ ਹੀ ਕਿਸ਼ੋਰੀ ਲਾਲ, ਸੁਖਦੇਵ ਦੀ ਮਾਤਾ ਤੇ ਭੈਣ ਜੀ ਨਾਲ ਦਿੱਲੀ ਵੱਲ ਨੂੰ ਚਲੇ ਗਏ। (ਹਵਾਲਾ: ‘‘ਭਗਤ ਸਿੰਘ: ਅਮਰ ਵਿਦਰੋਹੀ‘‘, ਪੰਨੇ 78-79)

17, 19, 21 ਦਸੰਬਰ 1927 ਰਾਜੇˆਦਰ ਲਹਿਰੀ, ਬਿਸਮਿਲ, ਅਸ਼ਫਾਕ ਤੇ ਰੋਸ਼ਨ ਸਿੰਘ ਦੀ ਸ਼ਹਾਦਤ:
ਕਾਕੋਰੀ ਸਾਜਿਸ਼ ਕੇਸ ਦੇ ਪ੍ਰਮੁੱਖ ਆਗੂਆˆ ਨੂੰ ਵੱਖੋˆ-ਵੱਖ ਜੇਲ•ਾˆ ਵਿਚ ਹੇਠ ਲਿਖੇ ਅਨੁਸਾਰ ਫਾˆਸੀ ਲਾਕੇ ਸ਼ਹੀਦ ਕੀਤਾ ਗਿਆ ਸੀ:
17.12.1927 ਰਾਜੇˆਦਰ ਲਹਿਰੀ (ਗੋˆਡਾ ਜੇਲ•)
19.12.1927 ਰਾਮ ਪ੍ਰਸਾਦ ਬਿਸਮਿਲ (ਸ਼ਾਹਜਹਾਨਪੁਰ ਜੇਲ•)
19.12.1927 ਅਸ਼ਫਾਕਉੱਲਾ ਖਾˆ (ਫੈਜ਼ਾਬਾਦ ਜੇਲ•)
20.12.1927 ਰੋਸ਼ਨ ਸਿੰਘ (ਨੈਣੀ ਜੇਲ•, ਅਲਾਹਾਬਾਦ)

23 ਦਸੰਬਰ 1912: ਲਾਰਡ ਹਾਰਡਿੰਗ ਤੇ ਦਿੱਲੀ ਦੇ ਚਾˆਦਨੀ ਚੌਕ ‘ਚ ਬੰਬ ਹਮਲਾ
ਰਾਜਧਾਨੀ ਨੂੰ ਕਲਕੱਤਾ ਤੋˆ ਦਿੱਲੀ ਲੈ ਆਉਣ ਦੇ ਜਸ਼ਨਾˆ ਵਜੋˆ, ਦਿੱਲੀ ਦੇ ਮੁੱਖ ਬਜ਼ਾਰਾˆ ਤੋˆ ਵਾਇਸਰਾਏ ਨੇ ਸ਼ਾਹੀ ਠਾਠ-ਬਾਠ ਨਾਲ ਹਾਥੀ ਤੇ ਸਵਾਰ ਹੋਕੇ ਲੰਘਣਾ ਸੀ, ਜਿਸ ਦੌਰਾਨ ਚਾˆਦਨੀ ਚੌਕ ਨੇੜੇ ਉਹਦੀ ਸਵਾਰੀ ਤੇ ਕਿਸੇ ਉਚੇਰੀ ਥਾˆ ਤੋˆ ਬੰਬ ਸੁਟਿਆ ਗਿਆ। ਸਿੱਟੇ ਵੱਜੋˆ ਉਹਦਾ ਇੱਕ ਰਖਿਅਕ ਮਾਰਿਆ ਗਿਆ ਸੀ। ਪਿਛੋˆ ਲਾਹੌਰ ਸ਼ਹਿਰ ਵਿੱਚ 17.5.1913 ਨੂੰ ਹੋਏ ਬੰਬ ਵਿਸਫੋਟ ਨੂੰ ਵੀ ਦਿੱਲੀ ਘਟਨਾ ਨਾਲ ਸੰਮਿਲਤ ਕਰਕੇ ‘ਦਿੱਲੀ-ਲਾਹੌਰ ਸਾਜਿਸ਼ ਕੇਸ‘‘ ਬਣ ਗਿਆ। ਤਿੰਨਾˆ (ਅਬੱਧ ਬਿਹਾਰੀ, ਮਾਸਟਰ ਅਮੀਰ ਚੰਦ ਤੇ ਬਾਲ ਮੁਕੰਦ) ਨੂੰ ਫਾˆਸੀ ਤੇ ਦੋ (ਬਸੰਤ ਕੁਮਾਰ ਤੇ ਬਲਰਾਜ) ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ ਸੀ। ਵਰਣਨਯੋਗ ਹੈ ਕਿ ਉਕਤ ਬਲਰਾਜ ਪ੍ਰਸਿੱਧ ਆਰੀਆ ਸਮਾਜੀ ਮਹਾਤਮਾ ਹੰਸ ਰਾਜ ਦਾ ਬੇਟਾ ਸੀ; ਉਹਦੇ ਸਜ਼ਾਯਾਫਤਾ ਹੋਣ ਤੇ ਬਾਪ ਨੇ ਬੇਟੇ ਨਾਲ ਤੋੜ ਵਿਛੋੜਾ ਕਰ ਲਿਆ ਸੀ। ਇਹੀ ‘ਬਲਰਾਜ‘ ਸੀ, ਜਿਸ ਦੇ ਨਾਮ, ਜੋ 8ੰ੍ਰ1 ਦੇ ਪੋਸਟਰ ਨਿਕਲਦੇ ਸਨ ਉਹਨਾˆ ਹੇਠਾˆ ੍‍2ਅਲਰਅਜ੍‍ 3ੋਮਮਅਨਦੲਰ-ਨਿ-3ਹਇਾ, 8ਨਿਦੁਸਟਅਨ ੰੋਚਅਿਲਸਿਟ ੍ਰੲਪੁਬਲਚਿਅਨ 1ਰਮੇ ਕਰਕੇ ਲਿਖਿਆ ਜਾˆਦਾ ਰਿਹਾ ਹੈ।

23 ਦਸੰਬਰ 1929 ਦਿੱਲੀ ਨੇੜੇ ਵਾਇਸਰਾਏ ਦੀ ਗੱਡੀ ਹੇਠ ਧਮਾਕਾ:
ਭਗਵਤੀ ਚਰਨ ਵੋਹਰਾ ਨੇ ਯਸ਼ਪਾਲ ਨਾਲ ਰੱਲਕੇ ਵਾਇਸਰਾਏ ਦੀ ਗੱਡੀ ਨੂੰ ਉਡਾਉਣ ਦਾ ਫੈਸਲਾ ਕੀਤਾ। ਯਸ਼ਪਾਲ ਦੇ ਨਿਕਟਵਰਤੀ ਇੰਦਰਪਾਲ ਨੂੰ ਸਾਧੂ ਦਾ ਭੇਸ ਧਾਰਕੇ ਦਿੱਲੀ ਨੇੜੇ ਰੇਲਵੇ ਲਾਈਨ ਤੇ ਨਜ਼ਰ ਰੱਖਣ ਲਈ ਕਿਹਾ, ਅਤੇ ਬਿਜਲੀ ਉਪਕਰਨਾˆ ਦੇ ਸਹਾਰੇ ਬਿਜਲੀ ਨਾਲ ਚਲਣ ਵਾਲੀ ਇੱਕ ਸੁਰੰਗ ਰੇਲਵੇ ਲਾਈਨ ਦੇ ਸਲੀਪਰ ਹੇਠਾˆ ਦਬਾ ਦਿੱਤੀ ਤੇ ਜ਼ਮੀਨ ਪੁਟਕੇ 300 ਗਜ਼ ਦੂਰ ਇੱਕ ਤਾਰ ਹੇਠਾˆ ਵਿਛਾਕੇ ਬੈਟਰੀ ਨਾਲ ਸਵਿਚ ਜੋੜਿਆ ਗਿਆ ਜਿਹੜਾ ਦਿੱਲੀ ਦੇ ਪੁਰਾਣੇ ਕਿਲ•ੇ ਨੇੜੇ ਸੀ (ਹੁਣ ਇਹ ਤਹਿਖੰਡ, ਉਖਲਾ-ਫੇਜ਼ 1, ਨਵੀˆ ਦਿੱਲੀ ਵਿੱਚ ਪੈˆਦਾ ਹੈ)।
ਪੂਰੇ ਫੌਜੀ ਲਿਬਾਸ ਵਿਚ ਯਸ਼ਪਾਲ ਨੇ ਭਾਗ ਰਾਮ ਨੂੰ ਨਾਲ ਲੈਕੇ 23 ਦਸੰਬਰ 1929 ਨੂੰ ਸਵੇਰੇ 7.40 ਵਜੇ ਇਹ ਸੁਰੰਗ ਫਟਾਉਣ ਦਾ ਕਾਰਜ ਕੀਤਾ; ਕੋਈ ਜਾਨੀ ਨੁਕਸਾਨ ਨਹੀˆ ਹੋਇਆ ਪਰ ਦੋ ਫੁਟ ਰੇਲ ਦੀ ਪਟੜੀ ਉਡ ਗਈ ਅਤੇ ਲੋਹੇ ਦੇ ਕੁਝ ਟੁਕੜੇ ਇੱਕ ਹੱਬੇ ਦੇ ਫ਼ਰਸ਼ ਨੂੰ ਚੀਰ-ਤੋੜ ਕੇ ਗੱਡੀ ਦੀ ਛੱਤ ਵਿਚ ਧਸ ਗਏ। ਯਸ਼ਪਾਲ ਵਲੋˆ ਬਚ ਨਿਕਲਣ ਲਈ ਲਿਆˆਦਾ ਮੋਟਰ ਸਾਈਕਲ ਸਟਾਰਟ ਨਾ ਹੋਣ ਕਰਕੇ ਉਥੇ ਹੀ ਛੱਡ ਕੇ ਉਸ ਨੂੰ ਪੈਦਲ ਨਿਕਲਣਾ ਪਿਆ।
ਦਿਲਚਸਪ ਗੱਲ ਹੈ ਕਿ ਧੁੰਦ ਹੋਣ ਕਰਕੇ ਤੇ ਗੱਡੀ ਦੇ ‘ਠੀਕ-ਠਾਕ‘ ਲੰਘ ਜਾਣ ਕਰਕੇ ਯਸ਼ਪਾਲ ਨੇ ਸਮਝਿਆ ਕਿ ਸੁਰੰਗ ਨਹੀˆ ਫਟੀ। ਉਹ ਦਿੱਲੀ ਸਟੇਸ਼ਨ ਤੋˆ ਗੱਡੀ ਫੜਕੇ ਗਾਜ਼ੀਆਬਾਦ ਸਟੇਸ਼ਨ ਤੇ ਪੁਜਾ ਜਿੱਥੇ ਭਗਵਤੀ ਚਰਨ ਨੂੰ ਉਸ ਦੀ ਉਡੀਕ ਸੀ। ਦੋਵੇˆ ਹੀ ਬੜੀ ਨਿਰਾਸ਼ਾ ਵਿਚ ਬੈਠੇ ਸਨ ਕਿ ਐਨੇ ਨੂੰ ਅਖਬਾਰਾˆ ਵੇਚਣ ਵਾਲੇ ਆਕੇ ਉੱਚੀ-ਉੱਚੀ ਪੁਕਾਰਣ ਲੱਗੇ ‘‘ਵਾਇਸਰਾਏ ਦੀ ਗੱਡੀ ਹੇਠਾˆ ਬੰਬ ਧਮਾਕਾ‘‘ ਤਦ ਉਹਨਾˆ ਨੂੰ ਅਸਲੀਅਤ ਦਾ ਪਤਾ ਚਲਿਆ ਸੀ।
23 ਦਸੰਬਰ 1930: ਹਰੀ ਕ੍ਰਿਸ਼ਨ ਦਾ ਯੂਨੀਵਰਸਿਟੀ ਕਾਨਵੋਕੇਸ਼ਨ ਮੌਕੇ ਗਵਰਨਰ ਤੇ ਫ਼ਾਇਰ:
ਪੰਜਾਬ ਗਵਰਨਰ 23.12.1930 ਕਾਨਵੋਕੇਸ਼ਨ ਦੀ ਕਾਰਵਾਈ ਮੁਕਣ ਪਿਛੋˆ ਜਦੋˆ ਉਹ ਲਾਹੌਰ ਯੂਨੀਵਰਸਿਟੀ ਹਾਲ ਵਿਚੋˆ ਨਿਕਲ ਰਿਹਾ ਸੀ ਤਾˆ ਸਰਹੱਦੀ ਸੂਬੇ ਦੇ ਮਰਦਾਨ ਕਸਬੇ ਦੇ ਜੰਮ-ਪਲ ਹਰੀ ਕ੍ਰਿਸ਼ਨ ਨੇ ਬਹੁਤ ਨੇੜੇ ਤੋˆ ਉਸ ਤੇ ਫਾਇਰ ਕੀਤੇ; ਗਵਰਨਰ ਦੀ ਬਾˆਹ ਤੇ ਗੋਲੀ ਲੱਗੀ, ਪਰ ਉਸ ਦੀ ਜਾਣ ਬਚੀ ਰਹੀ ਪਰ ਇੱਕ ਥਾਨੇਦਾਰ ਚੰਨਣ ਸਿੰਘ ਨੂੰ ਘਾਤਕ ਚੋਟਾˆ ਆਈਆˆ। ਹਰੀ ਕ੍ਰਿਸ਼ਨ ਤੋˆ ਇਲਾਵਾ ਇਸ ਕਤਲ ਦੀ ਸਾਜਿਸ਼ ਦੇ ਦੋਸ਼ ਵਿਚ ਰਣਬੀਰ ਸਿੰਘ, ਦੁਰਗਾ ਦਾਸ ਖੰਨਾ ਤੇ ਚਮਨ ਲਾਲ ਨੂੰ ਵੀ ਹੇਠਲੀ ਅਦਾਲਤ ਨੇ ਫਾˆਸੀ ਦੀ ਸਜ਼ਾ ਸੁਣਾਈ, ਪਰ ਹਾਈ ਕੋਰਟ ਨੇ ਇਹਨਾˆ ਤਿੰਨਾˆ ਨੂੰ ਬਰੀ ਕਰ ਦਿੱਤਾ ਤੇ ਹਰੀ ਕ੍ਰਿਸ਼ਨ ਨੂੰ 9.6.1931 ਨੂੰ ਮੀਆˆਵਾਲੀ ਜੇਲ• ਵਿੱਚ ਫਾˆਸੀ ਲਾਕੇ ਸ਼ਹੀਦ ਕੀਤਾ ਗਿਆ ਸੀ।

24 ਦਸੰਬਰ 1910 ਨਾਸਿਕ (ਮਹਾਰਾਸ਼ਟਰ) ਸਾਜਿਸ਼ ਕੇਸ ਦਾ ਫ਼ੈਸਲਾ:
ਇਸ ਪ੍ਰਸਿੱਧ ਮੁਕਦਮੇˆ ਵਿੱਚ ਵੀਰ ਸਾਵਰਕਰ ਨੂੰ ਉਮਰ ਕੈਦ - ਕਾਲਾ ਪਾਣੀ, ਕੇਸ਼ਵ ਸ਼ਿਰੀਪਤ ਨੂੰ 15 ਸਾਲ ਕਾਲਾ ਪਾਣੀ, ਪੰਜਾˆ ਨੂੰ ਦਸ-ਦਸ ਸਾਲ, 10 ਨੂੰ ਪੰਜ-ਪੰਜ ਸਾਲ ਤੇ ਪੰਦਰਾˆ ਨੂੰ ਘੱਟ ਕੈਦ ਦੀਆˆ ਸਜ਼ਾਵਾˆ ਸੁਣਾਈਆˆ ਗਈਆˆ। ਜ਼ਿਕਰਯੋਗ ਹੈ ਕਿ ਵੀਰ ਸਾਵਰਕਰ ਨੂੰ ਇਕ ਹੋਰ ਕੇਸ ਵਿੱਚ 9 ਫਰਵਰੀ 1911 ਨੂੰ (ਦੋਹਰੀ) ਉਮਰ ਕੈਦ ਦੀ ਸਜ਼ਾ ਸੁਨਾਈ ਗਈ ਸੀ। ਅੰਡੇਮਾਨ ਪਹੁੰਚਣ ਦੇ ਕੁਝ ਹੀ ਮਹੀਨੇ ਪਿਛੋˆ ਇਸ ਨੇ ‘ਰਹਿਮ‘ ਦੀ ਬਿਨਾ ਤੇ ‘ਰਿਆਇਤ‘ ਦਿਤੇ ਜਾਣ ਦੀਆˆ ਦਰਖਾਸਤਾ ਦਿੱਤੀਆ ਸਨ। (ਹਵਾਲਾ: ਫੲਨਅਲ ੰੲਟਟਲੲਮੲਨਟ ਨਿ 1ਨਦਅਮਅਨਸ: ੍ਰ.3. ੰਅ੍ਰੁਮਦਅਰ: 4ੲਪਟਟ. ੋਾ 3ੁਲਟੁਰੲ, ੰਨਿਸਿਟਰੇ ੋਾ 5ਦੁਚਅਟੋਿਨ * ੰੋਚਅਿਲ ੱੲਲਾਅਰੲ, ਂੲੱ 4ੲਲਹ,ਿ 1975, ਪਪ. 210-14)

29-31 ਦਸੰਬਰ 1929 ਕਾˆਗਰਸ ਸੈਸ਼ਨ ਲਾਹੌਰ:
1) ਸੰਪੂਰਨ ਆਜ਼ਾਦੀ ਦੀ ਪਹਿਲੀ ਪੁਕਾਰ: ਗਾˆਧੀ ਜੀ ਦੀ ਪੁਰਜ਼ੋਰ ਵਿਰੋਧਤਾ ਦੇ ਬਾਵਜੂਦ ਜਵਾਹਰ ਲਾਲ ਨਹਿਰੂ ਜਿਹੇ ਨਵੀˆ ਪੀੜ•ੀ ਦੇ ਲੀਡਰਾˆ ਦੇ ਦਬਾਅ ਅਤੇ ਇਨਕਲਾਬੀ ਸਰਗਰਮੀਆˆ, ‘‘ਇਨਕਲਾਬ ਜ਼ਿੰਦਾਬਾਦ‘‘ ਦੇ ਗਰਮਾਏ ਹੋਏ ਮਾਹੌਲ ਦੀ ਸਰਵ-ਵਿਆਪਕਤਾ ਦੇ ਦਬਾਅ ਹੇਠਾˆ, ਪਹਿਲੀ ਵਾਰ ਕਾˆਗਰਸ ਨੇ ਪੂਰਨ ਆਜ਼ਾਦੀ ਦਾ ਮਤਾ ਪਾਸ ਕੀਤਾ।
2) 23 ਦਸੰਬਰ ਦੇ ਬੰਬ ਵਿਸਫੋਟ ਦੀ ਨਿਖੇਧੀ ਦਾ ਮਤਾ: ਸ਼ਹੀਦ ਭਗਵਤੀ ਚਰਨ ਵੋਹਰਾ ਦੀ ਲਿਖਤ ‘‘ਫਿਲੋਸਫੀ ਆਫ ਦੀ ਬੰਬ‘‘ ਅਨੁਸਾਰ, ‘‘ਕਾˆਗਰਸ ਨੇ ਆਪਣਾ ਨਿਸ਼ਾਨਾ ‘ਸਵਰਾਜ‘ ਦੀ ਬਜਾਏ ਮੁਕੰਮਲ ਆਜ਼ਾਦੀ ਐਲਾਨਿਆ ਹੈ। ਸਿੱਟੇ ਵਜੋˆ ਆਸ ਕੀਤੀ ਜਾ ਸਕਦੀ ਸੀ ਕਿ ਇਹ ਅੰਗਰੇਜ਼ੀ ਸਰਕਾਰ ਵਿਰੁੱਧ ਜੰਗ ਦਾ ਐਲਾਨ ਕਰੇਗੀ। ਪਰ ਇਸਦੇ ਐਨ ਉੱਲਟ ਇਸਨੇ ਇਨਕਲਾਬੀਆˆ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ। ਇਸ ਦਾ ਪਹਿਲਾ ਵਾਰ ਵਾਇਸਰਾਏ ਦੀ ਗੱਡੀ ਤੇ 23 ਦਸੰਬਰ 1929 ਨੂੰ ਕੀਤੇ ਗਏ ਬੰਬ ਵਿਸਫੋਟ ਦੀ ‘ਨਿਖੇਧੀ ਦੇ ਮਤੇ‘ ਦੇ ਰੂਪ ਵਿਚ ਆਇਆ। ਇਹ ਮਤਾ ਖੁਦ ਹੀ ਗਾˆਧੀ ਜੀ ਨੇ ਤਿਆਰ ਕੀਤਾ ਤੇ ਸਿਰ ਤੋˆ ਲੈਕੇ ਪੈਰਾ ਤੀਕ ਇਹਨੂੰ ਪਾਸ ਕਰਾਉਣ ਦਾ ਯਤਨ ਕੀਤਾ, ਫੇਰ ਵੀ 1713 ਮੈˆਬਰਾˆ ਦੀ ਸਭਾ ਵਿੱਚ ਕੇਵਲ 81 ਵੋਟਾˆ ਦੀ ਬਹੁਗਿਣਤੀ ਨਾਲ ਇਹ ਮਤਾ ਪ੍ਰਵਾਨ ਹੋਇਆ। ਪਰ ਕੀ ਇਹ ਨਾਮਾਤਰ ਬਹੁਗਿਣਤੀ ਵੀ ਹੱਕੀ ਰਾਜਸੀ ਨਿਰਣੇ ਤੇ ਆਧਾਰਤ ਸੀ? ਸ੍ਰੀਮਤੀ ਸਰਲਾ ਦੇਵੀ ਚੌਧਰਾਨੀ, ਜੋ ਜੀਵਨ ਭਰ ਕਾˆਗਰਸ ਦੇ ਸ਼ਰਧਾਲੂ ਰਹੇ ਹਨ, ਨੇ ਕਿਹਾ ਹੈ ‘ਮਹਾਤਮਾ ਜੀ ਦੇ ਕਈ ਚੇਲਿਆˆ ਨਾਲ ਗਲਬਾਤ ਪਿਛੋˆ ਇਹ ਨਤੀਜਾ ਕੱਢਿਆ ਗਿਆ ਕਿ ਉਹ ਸਾਰੇ ਕੇਵਲ ਨਿਜੀ ਵਫਾਦਾਰੀ ਕਰਕੇ ਆਪਣੀ ਆਜ਼ਾਦ ਰਾਏ ਨੂੰ ਦਬਾ ਗਏ ਤੇ ਮਹਾਤਮਾ ਜੀ ਵੱਲੋˆ ਪੇਸ਼ ਕੀਤੇ ਗਏ ਮਤੇ ਦਾ ਵਿਰੋਧ ਕਰਨੋ ਗੁਰੇਜ਼ ਕੀਤਾ।‘‘‘ (ਮੂਲ ਲਿਖਤ ਚੋˆ)
ਇਸਦੇ ਐਨ ਉਲਟ ਜਲਿਆਵਾਲੇ ਬਾਗ ਦੇ ਕਤਲੇਆਮ ਦੇ ਅੱਠ ਮਹੀਨੇ ਪਿਛੋˆ ਅੰਮ੍ਰਿਤਸਰ ਕਾˆਗਰਸ ਸੈਸ਼ਨ ਵਿੱਚ ਇਸ ਘਲੂਘਾਰੇ ਦੀ ਨਿਖੇਧੀ ਦਾ ਮਤਾ ਤਾˆ ਕਿਤੇ ਰਿਹਾ, ‘‘ਸ਼ਹਿਨਸ਼ਾਹ ਪ੍ਰਤੀ ਵਫ਼ਾਦਾਰੀ ਦਾ, ਤੇ ਉਸ ਦੀ ਵਿਸ਼ਵ ਯੁੱਧ ਵਿਚ ਫਤਿਹ ਤੇ ਸੰਤੁਸ਼ਟੀ‘‘ ਦੇ ਮਤੇ ਪਾਸ ਕੀਤੇ ਗਏ।‘‘ (ਹਵਾਲਾ:
History of Freedom Movement in India, Vol[ III by Tara Chand, Publications Division, Ministry of I, Govt of India, New Delhi,)
ਧੰਨਵਾਦ ਸਹਿਤ ਮਾਸਿਕ 'ਵਰਿਆਮ' 'ਚੋਂ ਕਰ ਦੇਣਾ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346