ਤੜ੍ਹਕੇ ਤੋਂ ਲਹਿੰਦਾ
ਮੋਹਲੇਧਾਰ ਮੀਂਹ ਕਿਣਮਿਣ ਵਿੱਚ ਬਦਲ ਗਿਆ ਸੀ। ਵਰ੍ਹਦੇ ਮੰਡਰਾਉਂਦੇ ਸੰਘਣੇ ਕਾਲੇ ਬੱਦਲ
ਹੋਲੀ-ਹੋਲੀ ਕਿਤੇ ਨੱਠਦੇ ਜਾ ਰਹੇ ਸਨ। ਸਰਘੀ ਨੇ ਆਪਣੇ ਡੋਲੂ ਦੇ ਢੱਕਣ ਵਰਗੀ ਅਧੀ ਮੂੰਡੀ
ਅੰਬਰ ਦੀ ਹਿੱਕ ‘ਚੋਂ ਬਾਹਰ ਕੱਢ ਲਈ ਸੀ। ਹਨੇਰਾ ਚੀਰਦੀ ਸੂਰਜ ਦੀ ਮੱਧਮ-ਮੱਧਮ ਚਾਂਦਨੀ, ਘਰ
ਦੇ ਰੁੱਖਾਂ ‘ਚੋਂ ਛਣ-ਛਣ ਕੇ ਆਉਂਣ ਲੱਗੀ ਸੀ। ਤੇਜ਼ ਸਰਦ ਪਵਣ ਹੱਲੇ ਵੀ ਆਪਣੇ ਜੋਬਨ ‘ਤੇ
ਸੀ। ਖਿੜਕੀਆਂ ਦੇ ਸ਼ੀਸ਼ਿਆਂ ਤੇ ਜਮਿਆ ਕੋਰਾ ਬੂੰਦਾ ਬਣ-ਬਣ ਕੇ ਹੇਠਾ ਟੱਪਕ ਰਿਹਾ ਸੀ। ਬਾਹਰ
ਦੇਖਣ ਤੇ ਵੀ ਕਾਬਾ ਛਿੜਦਾ ਸੀ। ਕਿਰਤ ਦਾ ਵੇਲਾ ਸਾਝਰੇ ਹੋਣ ਕਾਰਨ, ਮੇਰੀ ਵਹੁਟੀ ਸੁਨੈਨਾ
ਘੁੱਪ ਨੇਰ੍ਹੇ ਹੀ ਘਰੋਂ ਨਿਕਲ ਗਈ ਸੀ। ‘ਤੇ ਮੈਂ ਹਲੇ ਵੀ ਬੈਂਡ ਤੇ ਪਿਆ, ਰਜਾਈ ਨਾਲ ਆਪਣੇ
ਆਪ ਨੂੰ ਗਰਮ ਕਰਨ ਦਾ ਯਤਨ ਕਰ ਰਿਹਾ ਸਾਂ।
-“ਅਚਾਨਕੱ??”
-“ਟਰਨੱ ਟਰਨੱ” ਫ਼ੋਨ ਦੀ ਘੰਟੀ ਵੱਜੀ।
-“ਹੈਲੋੱਕੌਣੱ?” “ਮੈਂ ਅਵਾਸੀ ਲੈਦੇ, ਰਸੀਵਰ ਕੰਨ ਨਾਲ ਲਗਾਉਂਦੇ ਕਿਹਾ,।
-“ਟੁਮਾਰਾੱ” “ਝਰਨਾਹਟ ਭਰੀ ਇੱਕ ਥਰਥਰਾਉਂਦੀ ਜੇਹੀ ਅਵਾਜ਼ ਆਈ।
-“ਟੁੱਮਾੱਰਾੱ ਤੂੰੱ? ਝੱਲਿਏ ਤੂੰ ਤਾਂ ਪੂਰ੍ਹੇ ਦੀ ਵ੍ਹਾ ਬਣਕੇ ਇੰਜ ਵਿਸਰੀ ਮੈਥੋਂ, ਮੈਂ
ਤਾਂ ਭਰਮ ਹੀ ਪਾਲ ਬੈਠਾ ਕਿ ਹੁਣ ਤੂੰ ਨੀ ਲੱਭਦੀ। ਪਰ ਅੱਜ ਇੰਦਰਧਨੁਸ਼ ਵਾਂਗ ਤੂੰ ਅਚਨਚੇਤ
ਕਿਦਾ ਕਿਹੜੇ ਬੱਦਲਾ ‘ਚੋਂ ਨਿਕਲ ਆਈ ਏ, ਮੇਰੇ ਲਈ ਕੁਦਰਤ ਦੀ ਇੱਕ ਨਾਯਾਬ ਸੌਗਾਤ ਬਣਕੇੱ?
-“ਓਫੱਓੱਉੱਲੂਬਾਟੇੱ, “ਆਪਣੇ ਦੁਆਰ ਦਾ ਜਿੰਦਾ ਤਾਂ ਖੋਲ ਪਹਿਲਾ। ਤੇਰੇ ਬੁੰਗੇ ਦੇ ਪ੍ਰਵੇਸ਼
ਦੁਆਰ ਤੇ ਖੜ੍ਹੀ-ਖੜ੍ਹੀ ਦੀ ਕੁਲਫ਼ੀ ਨਾ ਜੰਮ ਜੇ ਕਿਤੇ ਮੇਰੀ।
-“ਇੱਕ ਵਾਰ ਫਿਰ ਬੋਲ, ਕਿੱਥੇ ਆਂ ਤੂੰ?” “ਸ਼ਾਇਦ.. ਤੇਰੇ ਆਉਂਣ ਦਾ ਆਭਾਸ ਇੱਦਾਂ ਹੀ ਮੇਰੇ
ਕੰਨਾਂ ਨੂੰ ਹੋਇਆ ਲਗਦੈ।
-“ਤੇਰੇ ਘਰ ਦੇ ਬਾਹਰ....!”
-“ਸੱਚੀੱ!”
-“ਮੁਚੀੱ!”
-“ਏਹ ਹੋਈ ਨਾ ਗੱਲ। ਮੈਂ ਹੁਣੇ ਆਇਆ।
ਮੈਂ ਦਰਵਾਜ਼ਾ ਖੋਲ੍ਹਿਆਂ। ਉਹ ਪੂਰੀ ਤਰਾਂ ਭਿੱਜੀ ਹੋਈ ਸੀ। ਕੰਬਦੀ ਹੋਈ ਅੰਦਰ ਆਣ ਵੜ੍ਹੀ।
ਠੰਡ ਨਾਲ ਓਦੀਆਂ ਨੰਗਿਆਂ ਬਾਹਾਂ ਤੇ ਲੂਹ ਕੰਡੇ ਖੜ੍ਹ ਚੁੱਕੇ ਸਨ।
-“ਟੁਮਾਰਾੱ, “ਤੈਂਨੂੰ ਮੈਂ ਸੁਨੈਨਾ ਦੇ ਕੁੱਝ ਲੀੜੇ ਕੱਡ ਕੇ ਦੇਦਾ ਆ,ਛੋਟੇ-ਵੱਡੇ ਅਜਸਟ ਕਰ
ਕੇ ਪਾ ਲੀ। ਠੰਡ ਤੋਂ ਤਾਂ ਬਚ ਜਾਵੇਂਗੀ। ਜਾਂਦੀ ਆਉਂਦੀ ਸਰਦ ਰੁੱਤ ਹੀ ਚੜ੍ਹਾਉਂਦੀ ਏ ਚੰਦ।
ਵੇਖੀ ਕਿਤੇ ਤੇਰੇ ਨੱਕ ‘ਚੋ ਚਿਪਚਿਪੀ ਲੇਸ ਜੇਹੀ ਹੀ ਨਾ ਟਪਕਣ ਲੱਗੇ।
ਕਾਤਲ ਅਦਾ ‘ਚ ਮੁਸਕਰਾਉਂਦੇ ‘ਤੇ “ਹਾਂ” ਵਿੱਚ ਸਿਰ ਹਿਲਾਉਂਦੇ, ਉਹ ਹਿਟਰ ਤੇ ਆਪਣੇ ਸੁਨੇ
ਹੱਥ ਸੇਕਣ ਲੱਗੀ। ‘ਤੇ ਮੈਂ ਓਨੂੰ ਕੱਪੜੇ ਦੇ ਕੇ ਕਿਚਨ ਵਿੱਚ ਚਾਹ ਬਣਾਉਂਣ ਚਲਾ ਗਿਆ।
ਟੁਮਾਰਾ ਰੂਮ ਦਾ ਬੂਹਾ ਅੱਧਾ ਓਢ ਕੇ ਕੱਪੜੇ ਬਦਲਣ ਲੱਗੀ। ਕਮਰੇ ਵਿੱਚ ਲੱਗੇ ਅਠਾਰਾ ਵਾਟ ਦੇ
ਬੱਲਬ ਦੀ ਰੋਸ਼ਨੀ, ਮੋਮਬੱਤੀ ਦੀ ਮੋਮ ਵਰਗੇ ਓਦੇ ਨਰਮ ‘ਤੇ ਕੂਲੇ-ਕੂਲੇ ਅੰਗਾਂ ਤੇ ਪੈਦੀ ਹੋਈ
ਕੱਦ ਤੇ ਆਪਣਾ ਅਕਸ਼ ਬਣਾ ਰਹੀ ਸੀ। ਕਿਸੇ ਸੁਨਿਆਰੇ ਦੁਆਰਾ ਖੁਰਚ-ਖੁਰਚ ਕੇ ਤਰਾਸੇ ਗਹਿਣੇ
ਵਾਂਗ ਲੋਹੜੇ ਮਾਰਦਾ ਉਸ ਛੀਟਕੀ ਦਾ ਜਵਾਨ ਹੁਸਨ, ਕੱਦ ਦੇ ਪਰਛਾਵੇਂ ਵਿੱਚ ਵੀ ਲੱਟ-ਲੱਟ ਬਲ
ਰਿਹਾ ਸੀ। ‘ਤੇ ਨਾਲ ਹੀ ਉਬਲਦੀ ਚਾਹ ਦੇ ਨਾਲ-ਨਾਲ ਮੇਰਾ ਪੂਰਾ ਵਜੂਦ ਵੀ।
ਮੈਂ ਚਾਹ ਲੈਕੇ ਕਮਰੇ ‘ਚ ਆ ਵੜ੍ਹਿਆਂ। ਉਹ ਅੱਖਾਂ ਮੁੰਦੀ ਖੜ੍ਹੀ ਸੀ। ਸ਼ਰਮ ਪਤਾ ਨਹੀਂ ਓਨੂੰ
ਕਾਦੀ ਆ ਰਹੀ ਸੀ। ਸੁਨੈਨਾ ਦੇ ਲੀੜਿਆਂ ‘ਚ ਜਲ-ਜਲ, ਬਲ-ਬਲ ਕਰਦੇ ਓਦੇ ਜੋਬਨਵੰਤੀ ਅੰਗ,
ਬਲਾਉਂਰੀ ਅੱਖਾਂ ਵਿੱਚ ਭਰੀ ਇੱਕ ਅਜ਼ੀਬ ਜੇਹੀ ਮਦਹੋਸ਼ੀ ‘ਤੇ ਕੇਸੂ ਬੁੱਲੀਆਂ ਵਿੱਚ ਵਾਰ-ਵਾਰ
ਹੁੰਦੀ ਫਰਕਣ, ਜਿਵੇਂ ਮੈਂਨੂੰ ਆਖ ਰਹੀ ਹੋਵੇੱ
-“ਵੇ ਵੈਰੀਆਂੱਆ ਜਾਅ ਉਰ੍ਹੇੱ!” “ਘੁਟ ਲਾ ਹਿੱਕ ਨਾਲ ਮੈਂਨੂੰ.. ਸਮਾ ਲੈ ਬਾਹਾਂ ਵਿੱਚ ‘ਤੇ
ਕਰ ਲੈ ਸੰਤੁਸ਼ਟੀ। ਤ੍ਰਿਪਤੀ ਸੰਪੂਰਨ ਕਰਕੇ, ਅੱਜ ਕਰ ਲੈ ਤੂੰ ਤਰਸ਼ੇਵਾਂ ਦੂਰ। ਏਸ ਦਿਨ ਨੂੰ
ਤਾਂ ਤੂੰ ਅਜ਼ਲਾ ਤੋਂ ਤਰਸ ਰਿਹਾ ਸੀ। ‘ਤੇ ਅੱਜ ਦੂਰ-ਦੂਰ ਖੜ੍ਹਾ ਕੀ ਕਰਦੈੱ?
-“ਲਓ ਜੀੱ, ਚਾਹ ਪੀ ਲਵਾ। ਠੰਡੀ ਨਾ ਹੋ ਜੇ। ਮੈਂ ਕੱਪ ਟੇਬਲ ਤੇ ਰੱਖਦੇ ਕਿਹਾ।
ਉਹ ਅੱਖਾਂ ‘ਚ ਅੱਖਾਂ ਪਾਈ, ਅਦਭੁਤ ਤੱਕਣੀ ਨਾਲ ਤੱਕਦੀ, ਹੋਲੀ-ਹੋਲੀ ਕਦਮ ਪੁਟਦੀ, ਮੇਰੇ
ਨਾਲ ਜੁੜ ਕੇ ਖੜ੍ਹ ਗਈ। ਓਦੇ ਗਦਰਾਏ ਚੀਕਣੇ ਅੰਗਾਂ ਦੇ ਸਪਰਸ਼ ਨਾਲ ਮੇਰਾ ਤਨ ਬਦਨ ਤੱਤੀ ਰੇਤ
ਦੀ ਤਪਸ਼ ‘ਤੇ ਸਪਰਸ਼ ਨਾਲ ਭੁਜਦੇ ਮੱਕੀ ਦੇ ਦਾਣਿਆਂ ਵਾਂਗ ਭੁੜਕ-ਭੁੜਕ ਕੇ ਭੁਜਣ ਦੀ ਅਨੁਭੂਤੀ
ਦੇਣ ਦਾ ਲੱਗਾ ਸੀ।
ਅਚਾਨਕੱ?? ਭੱਠੀ ਦੀ ਅੱਗ ਠੰਡੀ ਪੈ ਗਈ। ਟੁਮਾਰਾ ਨੂੰ ਖੰਗ ਛਿੜ੍ਹ ਪਈ ਸੀ। ਸਿਰ ਤਾਂ ਓਦਾ
ਪਹਿਲਾ ਹੀ ਦੁੱਖ ਰਿਹਾ ਸੀ। ਬਿਸਤਰ ਵਿੱਚ ਲੇਟਦੇ ਹੀ ਓਨੇ ਅੱਖਾਂ ਬੰਦ ਕਰ ਲਈਆਂ ‘ਤੇ
ਡੂੰਘੇ-ਡੂੰਘੇ, ਸਾਹ ਲੈਣ ਲੱਗੀ। ਉਹ ਆਪਣੇ ਏਸ ਰੋਗ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਈ ਸੀ।
ਓਨੇ ਸਿੱਖ ਲਿਆ ਸੀ ਕਿ ਸਿਰਦਰਦ, ਜਕੜਨ, ਨਬਜ਼ ਦੇ ਤੇਜ਼ ਹੋਣ, ਚੱਕਰ ‘ਤੇ ਬੇਹੋਸ਼ੀ ਦੇ ਦੌਰੇ
ਨੂੰ ਕਿਵੇ ਟਾਲਿਆ ਜਾਂ ਸਕਦੈ। ਮੈਂ ਕੁਝ ਵਕਤ ਓਦੇ ਲਾਗੇ ਬੈਠਾਂ ‘ਤੇ ਫਿਰ ਬਰਸ਼ ਕਰਨ ਲਈ
ਬਾਥਰੂਮ ਵਿੱਚ ਆ ਗਿਆ। ਜਦ ਵਾਪਸ ਕਮਰੇ ‘ਚ ਗਿਆ ਤਾਂ ਉਹ ਗੁੜ੍ਹੀ ਨੀਂਦ ਸੁੱਤੀ ਪਈ ਸੀ। ਮੈਂ
ਓਦੇ ਹੱਥਾਂ ‘ਚ ਹੱਥ ਪਾਕੇ, ਸਰ੍ਹਾਣੇ ਹੀ ਬੈਠ ਗਿਆ। ‘ਤੇ ਯਾਦ ਕਰਨ ਲੱਗਾ ਆਪਣੇ ਏਸ ਬਣਦੇ
ਵਿਗੜਦੇ ਰਿਸ਼ਤੇ ਦੀ ਪ੍ਰੇਮ ਗਾਥਾ ਦੇ ਕੁਝ ਸੁਨਹਿਰੀ ਪੱਲੱ
ਟੁਮਾਰਾ ਯੂਰਪੀਅਨ ਕਲੱਚਰ ‘ਚ ਵੱਡੀ ਹੋਈ ਇੱਕ ਔਜੀ ਗੋਰੀ ਸੀ। ਬੜੇ ਕਮਾਲ ਦਾ ਸਵੈਮਾਣ ਸੀ
ਉਸਦਾ। ਲੋਹੜੇ ਦਾ ਹੁਸਨ, ਰੱਜ ਕੇ ਸੁੱਣਖੀ। ਲੰਮ-ਸਲੰਮੀ ਹੂਰ। ਡੂੰਘੀਆਂ ਨਸ਼ੀਲਿਆਂ ਸ਼ਾਤ ਝੀਲ
ਵਰਗੀਆਂ ਅੱਖਾਂ, ਜੀਦੇ ‘ਚ ਡੁਬਨ ਨੂੰ ਹਮੇਸ਼ਾ ਦਿਲ ਕਰਦੈ। ਥੋੜੀ ਭਾਵੁਕ ਸੀ। ਪਰ ਆਮ
ਆਸਟ੍ਰੇਲੀਅਨ ਗੋਰੀਆਂ ਤੋਂ ਸ਼ਾਤ। ਸ਼ਾਇਦ ਐਹੀ ਸਭ ਤੋਂ ਵੱਡਾ ਮੰਤਰ ਸੀ ਉਸ ਕੋਲ, ਜਿਦੇ ਨਾਲ
ਮੈਂ ਓਦੇ ਵੱਲ ਖਿਚਦਾ ਹੀ ਗਿਆ।
ਟੁਮਾਰਾ ‘ਤੇ ਸੁਨੈਨਾ ਦੋਨੋਂ ਮੈਲਬੌਰਨ ਇੰਨਟਰਨੈਸ਼ਨਲ ਏਅਰਪੋਟ ਤੇ ਕੰਮ ਕਰਦੀਆਂ ਸਨ। ਟੁਮਾਰਾ
ਦਾ ਕਵਾਂਟਸ ਏਅਰਵੇਜ ਏਅਰਲਾਈਜ਼ ਕੰਪਨੀ ਵਿੱਚ ਡਿਪਾਰਚਰ ਡਿਪਾਟਮੈਂਟ ਵਿੱਚ ਕਸ਼ਟਮਰ ਕੇਅਰ
ਕਾਉਟਰ ਤੇ ਜਵਾਬਦੇਹੀ ਦਾ ਜੁੰਮਾ ਸੀ। ‘ਤੇ ਸੁਨੈਨਾ ਦਾ ਲੈਡਿਂਗ ਡਿਪਾਟਮੈਟ ‘ਚ ਵਿਲਸਨ
ਪਰੋਟੈਕਸ਼ਨ ਨਾ ਦੀ ਇੱਕ ਕੰਪਨੀ ‘ਚ ਸਕਿਉਂਰਟੀ ਚੈਕ ‘ਤੇ ਸਪੁਰਦਗੀ ਦਾ ਜੁੰਮਾ ਸੀ। ਕੰਪਨੀ
‘ਤੇ ਡਿਪਾਟਮੈਂਟ ਭਲਾ ਹੀ ਵੱਖੋ-ਵੱਖਰੇ ਸਨ। ਪਰ ਇੱਕੋ ਪਲੇਟਫਾਰਮ ਤੇ ਲੰਬੇ ਸਮੇਂ ਤੋਂ
ਇੱਕਠੇ ਕੰਮ ਕਰਦਿਆਂ ਉਨ੍ਹਾਂ ਦੀ ਦੋਸਤੀ ਗਹਿਰੀ ਹੋ ਗਈ ਸੀ।
ਟੁਮਾਰਾ ਨਾਲ ਮੇਰਾ ਮਿਲਾਪ, ਪਹਿਲੀ ਵਾਰ ਏਅਰਪੋਟ ਤੇ ਹੀ ਹੋਇਆ ਸੀ। ਉਸ ਰਾਤ ਬਹੁਤ ਮੀਂਹ ਪੈ
ਰਿਹਾ ਸੀ। ‘ਤੇ ਠੰਡ ਵੀ ਕਾਫੀ ਸੀ। ਮੈਂ ਸੁਨੈਨਾ ਨੂੰ ਏਅਰਪੋਟ ਤੋਂ ਪਿੱਕ ਕਰਨ ਆਇਆਂ ਸਾਂ।
ਰਾਤ ਦੇ ਸਵਾ ਬਾਰ੍ਹਾ ਦਾ ਵਕਤ ਸੀ। ਮੇਰੇ ਪਹੁੰਚਣ ਤੋਂ ਪਹਿਲਾ ਹੀ ਦੋਹਾ ਨੇ ਸ਼ਿਫਟ ਮੁਕੰਮਲ
ਕਰ ਲਈ ਸੀ। ਦੋਵੇ ਕਿਸੇ ਖਾਸ ਮੁੱਦੇ ਤੇ ਵਾਰਤਾਲਾਪ ਕਰ ਰਹੀਆਂ ਸਨ। ਮੈਂ ਟਰਮੀਨਲ ਟੀ-ਥਰੀ
ਦੇ ਮੇਨ ਗੇਟ ਕੋਲ ਖੜ੍ਹਾ ਸਾਂ। ਟੁਮਾਰਾ ਨਿੰਮੋਝਾਣੀ ਜੇਹੀ ਹੋਈ ਹੁਬਕ-ਹੁਬਕ ਕੇ ਡੁਸਕ ਰਹੀ
ਸੀ। ਏਅਰਪੋਟ ਦੀ ਚਕਾਚੌਦ ਰੋਸ਼ਨੀ ‘ਚ ਉਦਾਸੀ ਭਰੇ ਓਦੇ ਨੈਣਾਂ ‘ਚੋਂ ਭੁੱਜੇ ਕਿਰਦਾ,
ਇੱਕ-ਇੱਕ ਹੰਜੂ, ਮੋਤੀਆਂ ਵਾਂਗ ਟਪਕਦਾ, ਦੂਰੋ ਹੀ ਦਿਖਦਾ ਸੀ। ਮੈਂਨੂੰ ਵੇਖਦੇ ਹੀ ਸੁਨੈਨਾ
ਨੇ ਟੁਮਾਰਾ ਤੋਂ ਵਿਦਾ ਲੀਤੀ ‘ਤੇ ਬਾਏ ਕਹਿ ਕੇ ਮੇਰੇ ਕੋਲ ਆ ਗਈ।
"................."
ਕੁੱਲ ਆਲਮ ਦੀ ਉਦਾਸੀ ਭਰੀ, ਅਥਰੂ ਵਹਾਉਣ ਵਾਲੀ ਓ ਗੋਰੀ ਕੋਣ ਸੀ..? ਮੈਂ ਕਾਰ ਪਾਰਕਿੰਗ
ਜ਼ੋਨ ‘ਚੋਂ ਬਾਹਰ ਕੱਡਦੇ ਹੀ ਸੁਨੈਨਾ ਤੋਂ ਪੁੱਛਿਆ।
-“ਟੁਮਾਰਾ ਵੈਲਾ” ਨਾ ਹੈ ਓਦਾ। ਸੇਜਲ ਮਨ ਨਾਲ ਡੁੰਘੇਰੀ ਪੀੜ ਝੱਲਦੀ, ਜਿੰਦੜੀ ਦੇ ਕਠਿਨ
‘ਤੇ ਕੁਵੱਲੇ ਮਜ਼ਰ ਤੋਂ ਗੁਜਰਦੇ ਹੋਏ ਵੀ ਖੁਸ਼ ਰਹਿੰਣ ਦੀ ਕੋਸ਼ਿਸ਼ ਕਰਨ ਵਾਲੀ ਸਵੈ-ਹਿਤਕਾਰੀ,
‘ਤੇ ਭਾਵਾਤਮਕ ਓਜੀ ਗੋਰੀ ਏ ਉਹ। ਜ਼ਿੰਦਗੀ ਦੇ ਹਿਸਾਬ ਵਿੱਚ ਫ਼ਰਕ ਰੱਖ ਕੇ, ਪਾਲਣਹਾਰ ਨੇ ਵੀ
ਪਤਾ ਨਹੀਂ ਕਹਿੜੇ ਗੁਨਾਹ ਦੀ ਸਜ਼ਾ ਦਿੰਦੀ ਏ ਉਸਨੂੰ। ਦਿਮਾਗ ਵਿੱਚ ਕਿਸੇ ਅੰਦਰੂਨੀ ਹਿੱਸੇ
‘ਚ ਕੈਂਸਰ ਹੋਣ ਕਰਕੇ ਓਨੂੰ ਆਪਣੇ ਚੱਲਦੇ ਸਾਹਾਂ ਦਾ ਵੀ ਕੋਈ ਭਰੋਸਾ ਨਹੀਂ। ਨੰਨ੍ਹੀ ਜੇਹੀ
ਫਰਹਤ ਵੀ ਓਦੇ ਵਹਿੜੇ ਦਸਤਕ ਦੇਕੇ, ਹਵਾ ਦੇ ਬੁੱਲੇ ਵਾਂਗ ਕਰਵਟ ਬਦਲ ਲੈਦੀ ਏ। ਪਤਾ ਨਹੀਂ
ਕਿਉਂੱ? ਆਪਣੇ ਜੀਵਨ ਦੇ ਬਚੇ ਪਲ-ਪਲ ਨੂੰ, ਜੀ ਭਰ-ਭਰ ਕੇ ਜੀਣਾ ਚਾਹੁੰਦੀ ਏ ਉਹ.....!
ਪਰ ਅੱਜ ਫਿਰੱ??
ਟੁਮਾਰਾ ਤੇ ਓਦੇ ਬੁਆਏ-ਫਰੈਂਡ “ਬਰੈਨ” ਦਰਮਿਆਨ ਕੁਝ ਦਿਨਾ ਤੋਂ ਚੱਲਦੀ ਆ ਰਹੀ ਖਟਪਟ ਨੇ
ਅੱਜ ਵੱਡੀ ਅਣਬਣ ਦਾ ਰੂਪ ਧਾਰ ਲਿਆ। ਜਿਸਦੀ ਵਜ੍ਹਾ, ਅੱਜ ਉਨ੍ਹਾਂ ਦਾ ਫਾਈਨਲ ਬ੍ਰੇਕ-ਅੱਪ
ਹੋ ਗਿਆ।
ਮਹੀਨਾ ਕੁ ਪਹਿਲਾ ਹੀ ਓਦਾ ਏਹ ਹਾਣੀ ਮੈਲਬੌਰਨ ਤੋਂ ਸਿਡਨੀ ਮੂਵ ਹੋਈਆ ਸੀ। ਸਿਡਨੀ ਏਅਰਪੋਟ
‘ਤੇ ਉਸਨੂੰ ਕੈਥੇ ਪੈਸਫਿਕ ਏਅਰਵੇਜ਼ ‘ਚ ਕੋਈ ਸੀਨੀਅਰ ਪੋਸਟ ਮਿਲ ਗਈ ਸੀ। ਟੁਮਾਰਾ ਬਰੈਨ ਦੀ
ਤਰੱਕੀ ਤੋਂ ਬੇਹੱਦ ਖ਼ੁਸ਼ ਸੀ। ਉਹ ਆਵਦੇ ਮਾਪਿਆਂ ਨਾਲ ਹੀ, ਜ਼ਿੰਦਗੀ ਦਾ ਅੰਤਮ ਪੜਾਅ ਪਾਰ
ਕਰਦੇ, ਏਸ ਜਹਾ ਤੋਂ ਵਿਦਾਇਗੀ ਲੈਣਾ ਚਾਹੁੰਦੀ ਸੀ। ਤਾਹੀਓਂ ਓਨੇ ਬਰੈਨ ਦੀ ਅਲਹਿਦਗੀ ਦਾ
ਸੰਤਾਪ ਹੱਸ ਕੇ ਜਰ ਲਿਆ।
ਦੋਨੋ ਇੱਕ ਦੂਜੇ ਤੋਂ ਦੂਰ ਹੋ ਗਏ। ਪਹਿਲਾਂ-ਪਹਿਲ ਤਾ ਫੋਨ ਤੇ ਦੋਹਾ ਦੀ ਗੁਫ਼ਤਗੂ ਅਕਸਰ
ਹੁੰਦੀ ਰਹਿੰਦੀ ਸੀ। ਪਰ ਕੁਝ ਦਿਨਾਂ ਤੋਂ ਬਰੈਨ ਫ਼ੋਨ ਘੱਟ ਹੀ ਰਸੀਵ ਕਰਨ ਲੱਗਾ ਸੀ। ਆਪਣੇ
ਪ੍ਰਤੀ ਬਰੈਨ ਦਾ ਲਗਾਉ ਦਿਨ-ਬ-ਦਿਨ ਘੱਟਦਾ ਵੇਖ, ਟੁਮਾਰਾ ਨੇ ਥੋੜ੍ਹੀ ਪੜਚੋਲ ਕੀਤੀ। ਪਤਾ
ਲੱਗਾ ਕੀ ਬਰੈਨ ਨੇ “ਮੁਕਾਇਲਾ” ਨਾ ਦੀ ਇੱਕ ਜਰਮਨ ਗੋਰੀ ਨਾਲ ਡੂੰਘੀ ਪ੍ਰੀਤ ਲਗਾ ਰੱਖੀ ਹੈ।
ਮੁਕਾਇਲਾ ਬਰੈਨ ਨਾਲ ਹੀ ਮੈਲਬੌਰਨ ਤੋਂ ਸਿਡਨੀ ਸਿਫ਼ਟ ਹੋਈ ਸੀ। ‘ਤੇ ਹੁਣ ਦੋਨੋ ਇੱਕ ਰੂਮ ਦੇ
ਆਵਾਸ ਵਿੱਚ ਇੱਕਠੇ ਹੀ ਰਹਿੰਦੇ ਨੇ।
ਸੰਗੀ ਦੇ ਸੰਯੋਗ ‘ਚ ਸਝੋਏ ਸੁਪਨਿਆਂ ‘ਤੇ ਉਮੰਗਾਂ ਦਾ ਅਚਾਨਕ ਖਿੰਡ ਜਾਣਾ ਟੁਮਾਰਾ ਲਈ ਅਸਹਿ
‘ਤੇ ਅਕਹਿ ਸਦਮਾ ਬਣ ਗਿਆ। ਜਿਨੂੰ ਭੋਗਣ ਲਈ ਮਜ਼ਬੂਰ ਅੱਜ ਉਹ ਤਿਲਮਿਲਾ ਰਹੀ ਸੀ।
ਦਗਾਬਾਜ਼ ਸੰਗੀ ਤੇ ਖੋਟੇ ਨਸੀਬ ਨੂੰ ਫਿਟਕਾਰਦੀ, ਉਸ ਗਮਗੀਨ ਗੋਰੀ ਦਾ ਮੁਖ ਪਤਾ ਨਹੀਂ ਕਿਉਂ
ਮੇਰੇ ਦਿਲ ਵਿੱਚ ਰੁਸ਼ਨਾਈ ਭਰ ਕੇ ਆਪਣਾ ਪ੍ਰਤਿਬਿੰਬ ਬਣਾ ਗਿਆ ਸੀ। ਸ਼ਾਇਦ ਓਦੇ ਨਿਰੰਤਰ
ਵਹਿਦੇ ਅਸ਼ਕ ਦੇ ਨੀਰ ਦੀਆਂ ਚੰਦ ਬੂੰਦਾ ਮੇਰੇ ਦਿਲ ਦੇ ਆਂਗਣ ‘ਚ ਵਰ੍ਹ ਗਈਆ ਸਨ। ਤਾਹੀਓਂ ਉਹ
ਚੰਦਰੀ, ਰਾਤ ਦਿਨ ਅੱਖਾਂ ਮੂਰੇ ਭਲਵਾਨੀ ਗੇੜਾ ਮਾਰਨ ਲੱਗੀ ਸੀ।
ਸੁਨੈਨਾ ਨੂੰ ਪਿੱਕ ਕਰਨ ਮੈਂ ਹੁਣ, ਹਰ ਰੋਜ਼ ਏਅਰਪੋਟ ਜਾਣ ਲੱਗਾ ਸਾਂ। ਦੂਰੋ ਖੜ੍ਹਾ ਮੈਂ
ਟੁਮਾਰਾ ਨੂੰ ਨਿੱਤ ਵੇਖਦਾ। ਪਰ ਉਹ ਹਮੇਸ਼ਾ ਹੀ ਕੰਮ ‘ਚ ਰੁੱਝੀ ਮਿਲਦੀ। ਮੈਂ ਓਦੇ ਨਾਲ
ਜਾਣ-ਪਛਾਣ ਵੱਧਾ ਕੇ ਨਿਕਟਦਾ ਬਣਾਉਂਣਾ ਚਾਹੁੰਦਾ ਸਾਂ। ਏਸ ਲਕਸ਼ ਨੂੰ ਪੂਰਾ ਕਰਨ ਦੀ ਖ਼ਾਹਸ਼
ਦਿਲ ‘ਚ ਲੈ ਕੇ, ਮੈਂ ਰੋਜ਼ ਅੱਧਾ-ਪੋਣਾ ਘੰਟਾ ਪਹਿਲਾ ਹੀ ਏਅਰਪੋਟ ਆਉਂਣ ਲੱਗਾ ਸਾਂ।
ਚੰਦ ਦਿਨਾ ‘ਚ ਹੀ ਮੈਂ ਉਸ ਨਾਲ ਨੇੜਤਾ ਵਧਾਉਂਣ ਲਈ, ਗੱਲ ਤੋਰਨ ਦਾ ਸਹੀ ਅਵਸਰ ਵੀ ਲੱਭ ਹੀ
ਲਿਆ। ਉਹ ਸਵਾ ਗਿਆਰਾ ਜਾਂ ਸਾਡੇ ਗਿਆਰਾ ਦੇ ਆਸ-ਪਾਸ, ਪੰਜ-ਸੱਤ ਮਿੰਟਾ ਦੀ ਸਮੋਕਿੰਗ ਬਰੇਕ
ਲਈ ਟਰਮੀਨਲ ਦੇ ਮੇਨ ਗੇਟ ਤੋਂ ਟੈਕਸੀ ਰੈਕ ਦੇ ਕੋਲ ਸਮੋਕਿੰਗ ਜ਼ੋਨ ‘ਚ ਨਿੱਤ ਜਾਂਦੀ ਸੀ।
ਇੱਕ ਦਿਨ ਮੈਂ ਹਿੰਮਤ ਕਰਕੇ ਓਦੇ ਕੋਲ ਗਿਆ। ਪਹਿਲੇ ਦਿਨ ਸਾਡੀ ਹਾਏ ਹੈਲੋ ਹੋਈ। ਥੋੜੀ
ਜਾਣ-ਪਛਾਣ ਅੱਗੇ ਵਧੀ। ਇਧਰ-ਉਧਰ ਦੀਆਂ ਗੱਲਾਂ ਕਰਦੇ-ਕਰਦੇ ਸੱਤ ਅੱਠ ਦਿਨਾਂ ‘ਚ ਹੀ ਸਾਡੀ
ਦੋਸਤੀ ਗੂੜ੍ਹੀ ਹੋ ਗਈ। ਦੋ-ਤਿੰਨ ਹਫਤੇ ਅਸੀਂ ਇੰਜ ਹੀ ਸਮੋਕਿੰਗ ਜ਼ੋਨ ‘ਚ ਗੁਫ਼ਤਗੂ ਕਰਦੇ
ਰਹੇ। ਜਦ ਮੈਂਨੂੰ ਲੱਗਾ ਕੀ ਲੋਹਾ ਪੂਰਾ ਤੱਤਾ ਏ। ਮੈਂ ਤੱਤੇ ਤੇ ਸੱਟ ਮਾਰਨ ਦਾ ਸੋਚੀ ‘ਤੇ
ਓਨੂੰ ਕਿਹਾ -
-“ਟੁਮਾਰਾ.....,“ਅੱਜ ਕੋਈ ਖ਼ਾਸ ਗੱਲ ਕਰਨੀ ਆ ਤੇਰੇ ਨਾਲੱ?”
-“ਬੋਲੱ”
-“ਪਹਿਲਾ ਪ੍ਰੋਮਿਸ ਕਰੱਤੂੰ ਗੁੱਸਾ ਨੀ ਹੋਵੇਗੀੱ?
-“ਪ੍ਰੋਮਿਸੱ”
-“ਟੁਮਾਰਾੱ, “ਮੈਂ ਜਦ ਵੀ ਤੈਂਨੂੰ ਵੇਖਦਾ ਆ, ਇੱਕ ਅਜੀਬ ਜੇਹੀ ਫੀਲੀਂਗ ਆਉਂਣ ਲੱਗਦੀ ਏ।
ਤੇਰੀ ਮੌਜੂਦਗੀ ਰੂਹ ਨੂੰ ਅਜਬ ਜੇਹਾ ਸਕੂਨ ਦਿੰਦੀ ਏ। ‘ਤੇ ਅਲਹਿਦਗੀ ਉਸ ਤੋਂ ਵੀ ਵੱਧ ਕੇ
ਬੇਚੈਨੀ। ਪਤਾ ਨਹੀਂ ਕਿਉਂੱ? ਤੈਂਨੂੰ ਵੇਖ, ਰੱਜ਼ ਨਹੀਂ ਹੁੰਦਾ। ਇਹ ਚਾਹਤ ਏ ਜਾਂ ਮੇਰੀ
ਹਵਸ, ਮੈਂ ਖ਼ੁਦ ਨਹੀਂ ਜਾਣਦਾ..? ਤੂੰ ਹੀ ਦੱਸ, ਹੁਣ ਕੀਦਾ ਨਜਿੱਠਾ ਆਪਣੇ ਚੰਚਲ, ਖੁਦਗਰਜ਼
‘ਤੇ ਉਤਾਉਲੇ ਮਨ ਨਾਲੱ?
-“ਆਪਣੇ ਦਿਲ ਤੋਂ ਈ ਪੁੱਛੱ?” “ਮੁਖ ਦਾ ਰੁਖ ਦੂਜੇ ਬੰਨੀ ਕਰਦੀ ਉਹ ਅਦਭੁਤ ਅਦਾ ‘ਚ
ਮੁਸਕਰਾਉਂਦੀ ਹੋਈ ਬੋਲੀ?
ਬਸ ਉਸ ਦਿਨ ਤੋਂ ਸਾਡੀ ਦੋਸਤੀ ਦਾ ਪੰਧ ਨਵੇਂ ਰਾਹ ਪੈ ਗਿਆ। ਪਰ ਇਹ ਨਵਾਂ ਰਾਹ, ਮੰਜ਼ਿਲ ਤੱਕ
ਨਾ ਪਹੁੰਚਾ ਸਕਿਆਂ। ਸਹਿਜੇ-ਸਹਿਜੇ ਬਣੇ ਅਰਮਾਨਾ ਤੇ ਜਜ਼ਬਾਤਾ ਦੇ ਨਾਤੇ ਦੀ ਇਹ ਸਾਂਝ, ਪੂਰਨ
ਹੋਣ ਤੋਂ ਪਹਿਲਾ ਹੀ ਸੰਪੂਰਨ ਹੋ ਗਈ। ਘਰ-ਗ੍ਰਹਿਸਤੀ ਤੋਂ ਡਰਦਾ ਮੈਂ ਓਨੂੰ ਇੱਕ ਦਿਨ ਕਹਿ
ਬੈਠਾੱ
-“ਟੁਮਾਰਾ ਸ਼ਾਇਦ ਮੈਂੱ ਤੇਰੇ ਨਾਲ ਲੋਂਗ ਟਰਮ ਰਿਲੇਸ਼ਨ ਨਿਭਾ ਨਾ ਪਾਵਾ। ਪਰੱ?
-“ਪਰ ਕੀੱ?
-“ਟੁਮਾਰਾੱ,“ਤੂੰ ਜਾਣਦੀ ਏ ਮੈਂ ਕੱਲਾ ਨੀ,ਵਿਆਹੁਤਾ ਕਦੇ ਪੂਰਨ ਖੁਦਮੁਖਤਿਆਰ ਨਹੀਂ ਹੁੰਦੇ।
ਤੈਨੂੰ ਵਾਰ-ਵਾਰ ਮਿਲਣਾ ‘ਤੇ ਹਰ ਵਾਰ ਝੂਠ ਬੋਲਣਾ ਮੇਰੇ ਲਈ ਔਖਾ ਏ।
-“ਫਿਰ ਤੂੰ ਮੇਰੇ ਤੋਂ ਕੀ ਚਾਹੁੰਨੈਂ?” “ਅੱਗ ਤੋਂ ਡਰਦੈ ਵੀ ‘ਤੇ ਓਦੇ ‘ਚ ਪੈਰ ਵੀ ਧਰਦੈ”।
-“ਟੁਮਾਰਾੱ,“ਮੈਂਨੂੰ ਪਵਨ ਦੇ ਇੱਕ ਅਜਿਹੇ ਬੁੱਲੇ ਦੀ ਲੋੜ ਏ ਜੋ ਮੇਰੀਆਂ ਕੰਵਾਰੀਆਂ ਸਧਰਾਂ
ਦੇ ਗਰਾਂ ‘ਚ ਫੇਰੀ ਪਾਕੇ, ਮੇਰੇ ਅਹਿਸਾਸਾ ਨੂੰ ਪੂਰਨ ਕਰ ਸਕੇ”। ਭਵੇ ਏਹ ਸਧਰਾਂ ਚੰਦ
ਮਿੰਟਾ, ਚੰਦ ਘੰਟਿਆਂ ਲਈ ਹੀ ਪੂਰਨ ਹੋਣ। ਮੈਂ ਏਨ੍ਹਾਂ ਚੰਦ ਛਿਣਾ ‘ਚ ਹੀ ਆਪਣੇ ਸਾਰੇ
ਅਰਮਾਨ ਪੂਰੇ ਕਰ ਲਵਾਗਾ। ਤੇਰੇ ਨਾਲ ਗੁਜ਼ਾਰੇ ਏਨ੍ਹਾਂ ਯਾਦਗਾਰੀ ਪਲਾ ਦਾ ਖ਼ੁਬਸੂਰਤ ਅਹਿਸਾਸ,
ਇੱਕ ਸਦੀਵੀ ਖ਼ੁਸਬੂ ਬਣਕੇ ਆਖ਼ਰੀ ਸਾਹ ਤੱਕ ਮਹਿਕਦਾ ਰਹੇਗਾ ਮੇਰੇ ਹਰ ਰੋਮ-ਰੋਮ ਵਿੱਚ। ਜੇ
ਤੂੰ ਇਸ ਸੰਗ ਦੀ ਹਾਮੀ ਭਰਦੇ ਤਾੱ??
-“ਅੱਛਾ-ਅੱਛਾੱ, ਮੈਂ ਹੁਣ ਸਮਝੀ ਤੂੰ ਕਿੱਧਰ ਨੂੰ ਜਾਂ ਰਿਹਾ ਏ। ਤੂੰ ਡਰਦਾ ਏ ਆਪਣੀ
ਘਰਗ੍ਰਸਤੀ ਤੋ। ਪਰ ਮੈਂ ਤਾ ਪੂਰਨ ਅਜ਼ਾਦ ਆ। ਫਿਰ ਮੈਂ ਭਲਾ, ਤੇਰੇ ਨਾਲ ਅਜਿਹਾ ਰਿਲੈਛਨ
ਕਿਉਂ ਬਣਾਵਾ। ਬੰਧਨਾ ‘ਚ ਰਹਿੰਣਾ ਮੈਂਨੂੰ ਪਸੰਦ ਨਹੀਂ। ਇੱਕ ਬੁਆਏ ਫਰੇਡ ਛੱਡ ਕੇ ਗਿਆ ਏ,
ਮੁੰਡੇ ਥੋੜ੍ਹਾ ਖ਼ਤਮ ਹੋ ਗਏ। ਅੱਜ ਨਹੀਂ ਤਾ ਕੱਲ ਹੋਰ ਬਣ ਜੂ। ਜਦ ਮਨ ਚਾਹੇ ਵਗਾਰ ਲਵੇ,
ਮੈਂ ਕੋਈ ਬਜ਼ਾਰੂ ਗਸਤੀ ਨਹੀਂ, ਜੋ ਤੇਰੇ ਅਹਿਸਾਸਾ ਨੂੰ ਮਹਿਕਾਉਂਦੀ, ਪਵਨ ਦਾ ਬੁੱਲ੍ਹਾ ਬਣੀ
ਫਿਰਾ। ਪਤਨੀ ਨੂੰ ਪਿਆਰ ਕਰਦੈ ਤਾਂ ਓਦਾ ਈ ਹੋਕੇ ਰਹੇ। ਬਾਹਰ ਮੂੰਹ ਮਾਰਨ ਲਈ ਇਧਰ-ਉਧਰ
ਕਿਉਂ ਤੱਕਦਾ ਫਿਰਦੈ। ਸੁਣਿਆਂ ਸੀ ਅੱਜ ਅੱਖੀ ਪਰਖ਼ ਲਿਆ, ਇੰਡੀਅਨ ਮੁੰਡਿਆਂ ਨੂੰ ਵਾਕਿਆ ਹੀ
ਗੋਰੀ ਚਮੜੀ ਨਾਲ ਈ ਮਤਲਬ ਹੁੰਦੈ। ਦਿਲਾ ਦੀ ਖੇਡ ਖੇਡਣਾ ਸ਼ਾਇਦ ਉਹ ਜਾਣਦੇ ਹੀ ਨਹੀਂ। ਮੇਰੇ
ਬਾਰੇ ਤੈਨੂੰ ਹੁਣ ਹੋਰ ਸੋਚਣ ਦੀ ਲੋੜ ਨਹੀਂ। ਭੁੱਲ ਜਾਂ ਮੈਂਨੂੰ।
"................."
ਬਸ ਉਸ ਦਿਨ ਤੋਂ ਸਾਡਾ ਨਿਰੰਤਰ ਜਾਰੀ ਸਫ਼ਰ ਇੱਕ ਦਮ ਥੰਮ੍ਹ ਗਿਆ।
ਪਰ ਤਦ ਤੱਕ ਓਦੇ ਹੁਸਣ ਦੇ ਜਾਦੂ ਨੇ ਮੈਂਨੂੰ ਪੂਰੀ ਤਰ੍ਹਾਂ ਮਾਨਸਿਕ ਰੋਗੀ ਬਣਾ ਦਿੱਤਾ ਸੀ।
ਦੋਸਤੀ ਸਲਾਮਤ ਰਹਿੰਦੀ ਤਾ ਸ਼ਾਇਦ ਮਿਲਾਪ ਤਾ ਹੁੰਦਾ। ਪਲ ਦੋ ਪਲ ਦੇ ਸਾਥ ਦਾ ਹੋਸਲਾ ਹੀ
ਬਥੇਰਾ ਸੀ। ਮੈਂ ਓਦੇ ਤੋਂ ਮਾਫੀ ਮੰਗਣਾ ਚਾਹੁੰਦਾ ਸਾ। ਪਰ... ਹਿੰਮਤ ਨਹੀਂ ਸੀ ਨਜ਼ਰ ਵੀ
ਮਿਲੋਣ ਦੀ। ਮੈਂ ਕਹਿੰਣਾ ਚਾਹੁੰਦਾ ਸਾਂ ਓਨੂੰ..... ਮਾਫ਼ ਕਰੀ ਮੈਂ ਦਿਲ ਪੱਖੋ ਮਜ਼ਬੂਰ ਇੱਕ
ਸਵਾਰਥੀ ਟੱਟੂ ਬਣ ਬੈਠਾ ਸਾਂ। ਜਿੰਦਾ ਮੈਂਨੂੰ ਬੇਹੱਦ ਅਫ਼ਸੋਸ ਏ। ਮਨ ‘ਚ ਖੋਟ ਸੀ। ਪਰ...
ਦੋਸ਼ ਪੂਰਾ ਮੇਰਾ ਵੀ ਨਹੀਂ। ਭਾਰਤੀ ‘ਤੇ ਪੱਛਮੀ ਕਲਚਰ ਦੇ ਵੱਡੇ ਅੰਤਰ ਦਾ ਹੈ। ਆਸਟ੍ਰੇਲੀਆ
ਆਉਂਣ ਤੋਂ ਬਾਅਦ ਹੀ ਮੈਂਨੂੰ ਅਹਿਸਾਸ ਹੋਇਆਂ ਕਿ ਮੈਂ ਹੁਣ ਤੱਕ ਆਪਣੀ ਜ਼ਿੰਦਗੀ ਦੀ ਗੱਡੀ
ਨੂੰ ਥੱਕਾ ਲਗਾਕੇ ਹੀ ਅੱਗੇ ਥੱਕਦਾ ਰਿਹਾ ਹਾਂ। ਸਾਰੀ ਉਮਰ ਬਹੁਤੇਰੀ ਸੁੱਖ-ਸੰਵਿਧਾ,
ਐਸ਼ੋ-ਅਰਾਮ ਭਰੀ ਜ਼ਿੰਦਗੀ ਦੀ ਭਾਲ ਵਿੱਚ ਮਿਹਨਤ ਕਰਦੇ ਗੁਜ਼ਾਰ ਦਿੱਤੀ। ਸਿਰਫ ਕਮਾਉਣਾ,
ਖਾਣਾ-ਪੀਣਾ ਤੇ ਪੈਣਾ। ਏਥੇ ਵੀ ਦਿਨ ਰਾਤ ਓਈ ਕੁਝ। ਮਸ਼ੀਨ ਬਣੇ ਫਿਰਦੈ ਆ। ਜ਼ਿੰਦਗੀ ‘ਚ ਕੋਈ
ਰੋਮਾਚ ਨਹੀਂ। ਰੋਮਾਚ ਘਰ ਬੈਠੇ ਵੀ ਤਾ ਨਹੀਂ ਮਿਲਦਾ। ਇਸ ਲਈ ਥੋੜੀ-ਬਹੁਤੀ ਭੱਜਦੌੜ ਕਰਨੀ
ਹੀ ਪੈਦੀ ਏ। ਇਹ ਸਭ ਮੈਂ ਤੁਹਾਡੀ ਜਨਰੈਸ਼ਨ ਤੋਂ ਈ ਸਿੱਖਿਆ ਏ। ਮੈਂ ਤੁਹਾਡੇ ਵਰਗਾ ਹੀ ਬਣਨਾ
ਚਾਹੁੰਦਾ ਸਾਂ ਜਿਦਾ ਦਿਨ ਚੜੇ ਇੱਕ ਨਵੇਂ ਰੋਮਾਚ ਨਾਲ, ਇੱਕ ਨਵੇਂ ਅਹਿਸਾਸ ਨਾਲ, ਇੱਕ ਨਵੇਂ
ਅਨੁਭਵ ਨਾਲ। ਸ਼ਾਇਦ ਏਹ ਮੇਰੀ ਸਭ ਤੋਂ ਵੱਡੀ ਭੁਲ ਸੀ। ਪਰ ਯਕੀਨ ਮਨੀ ਮੈਂ ਅਜਿਹਾ ਭਵਰਾ ਨੀਂ
ਜੋ ਰਾਹ ‘ਚ ਮਿਲੀ ਹਰ ਨਾਜੁਕ ਕਲੀ ਦਾ ਰਸਪਾਣ ਕਰਦਾ ਫਿਰਾ। ਜ਼ਿੰਦਗੀ ਭਰ ਮੈਂ ਇੱਕ ਹੀ ਫੁੱਲ
ਦਾ ਰਸਪਾਣ ਕੀਤਾ ਏ। ‘ਤੇ ਉਹ ਫੁੱਲ ਹੈ ਮੇਰੀ ਹਮਸਫ਼ਰ ਸੁਨੈਨਾ। ਦਿਲਾਂ ਦੀ ਸਾਜ ਗੂੜ੍ਹੀ
ਕਰਦੇ-ਕਰਦੇ ਤੂੰ ਕਦ ਮੇਰੀ ਆਦਤ ਬਣ ਗਈ, ਮੈਂ ਨਹੀਂ ਜਾਣਦਾ। ਬਸ ਦਿਲ ਨੇ ਧਾਰ ਲਿਆ ਕੀ ਤੂੰ
ਹੀ ਮੇਰੀਆਂ ਸੋਕਲ ਸਧਰਾਂ ਨੂੰ ਨਮ ਕਰਕੇ ਮਹਿਕਾਵੇਗੀ। ਬਸ... ਹੋਲੀ-ਹੋਲੀ ਏਹ ਧਾਰਨਾ ਇੱਕ
ਸੁਪਨਾ ਬਣ ਗਈ। ਪਰ ਜ਼ਰੂਰੀ ਤਾ ਨਹੀਂ ਕੀ ਹਰ ਉਹ ਸੁਪਨੇ ਪੂਰੇ ਹੋਣ ਜੋ ਅਸੀ ਖੁੱਲ੍ਹੀਆ
ਅੱਖਾਂ ਨਾਲ ਅਕਸਰ ਵੇਖਦੇ ਆ। ਮੈਂ ਤੇਰੀ ਦੋਸਤੀ ਦੇ ਲਾਇਕ ਵੀ ਨਹੀਂ। ਕੋਸ਼ਿਸ਼ ਕਰਾਗਾ ਤੈਨੂੰ
ਨਜ਼ਰੀ ਨਾ ਆਵਾ। ਬਸ ਏਹੀ ਜ਼ਰੀਆ ਨਜ਼ਰ ਆਉਂਦੈ, ਆਪਣੀਆਂ ਭਾਵਨਾਵਾ ਨੂੰ ਵੱਸ ਰੱਖਣ ਦਾ। ਜੇ ਹੋ
ਸਕੇ ਤਾ ਮਾਫ਼ ਕਰੀ, ਮੇਰੀ ਇਸ ਖ਼ੁਦਗਰਜੀ ਲਈ।
"....................."
ਕਹਿੰਣ ਨੂੰ ਤਾ ਹੋਰ ਬਹੁਤ ਕੁਝ ਸੀ। ਪਰ ਉਸ ਨਾਲ ਸੰਪਰਕ ਕਰਨ ਦਾ ਕੋਈ ਜ਼ਰੀਆ ਨਜ਼ਰ ਨਹੀਂ ਸੀ
ਆਉਂਦੈ। ਫ਼ੋਨ ਉਹ ਚੁੱਕਦੀ ਨਹੀਂ ਸੀ। ਫੇਸਬੁੱਕ ਤੇ ਵੀ ਓਨੇ ਮੇਰੀ ਪ੍ਰੋਫਾਇਲ ਬਲੌਕ ਕਰ
ਦਿੱਤੀ ਸੀ। ਦਿਲ ਦੀਆਂ ਦਿਲ ਵਿੱਚ ਰਹੇ ਗਈਆ।
ਤਿੰਨ ਹਫਤੇ ਮੁੱਕ ਗਏ। ਚੜ੍ਹਦੇ ਚੌਥੇ ਦੇ ਪਹਿਲੇ ਦਿਨ ਹੀ ਉਹ ਅਚਨਚੇਤ ਮੇਰੀ ਘਰ ਆ ਗਈ। ਪਤਾ
ਨ੍ਹੀ ਉਹ ਕੀ ਮਨ ‘ਚ ਲੈਕੇ ਅਚਾਨਕ ਮੇਰੇ ਘਰ ਆਈ ਸੀ...? ਮੈਂ ਖ਼ੁਦ ਹੱਕਾ-ਬੱਕਾ ਸਾਂ।
"....................."
ਸਵਾ ਘੰਟੇ ਬਾਅਦ ਓਨੇ ਅੱਖਾਂ ਖੋਲੀਆ। ਉਥਲ-ਪੁਥਲ ਮਚਾਉਂਦੇ ਕਈ ਸਵਾਲ, ਪ੍ਰਸ਼ਨ ਚ੍ਹਿਨ ਬਣਕੇ,
ਮੇਰੇ ਭੇਜੇ ‘ਚ ਉਤਸੁਕ ਤਰੰਗਾਂ ਦਾ ਸਰਕਟ ਪੈਦਾ ਕਰ ਰਹੇ ਸਨ। ਇਨ੍ਹਾਂ ਉਤਾਉਲੀਆਂ ਤਰੰਗਾਂ
ਦੀ ਉਤਸੁਕਤਾ ਸਿਰਫ਼ ਟੁਮਾਰਾ ਹੀ ਸ਼ਾਤ ਕਰ ਸਕਦੀ ਸੀ। ਮੈਂ ਉਸਦੀਆ ਅੱਖਾਂ ਵੱਲ ਸਵਾਲੀਆਂ
ਨਜ਼ਰਾਂ ਨਾਲ ਨੇੜਿਉ ਤੱਕੀਆਂ। ਬਿੰਨਾ ਕੁਝ ਬੋਲੇ, ਉਸਨੇ ਬਾਹਾ ਪਸਾਰ ਲਈਆ ‘ਤੇ ਮੈਂਨੂੰ
ਨ੍ਰਿਮਤਰ ਦਿੱਤਾ। ਮੈਂ ਕਦ ਓਦੇ ਨਾਲ ਚੁੰਬੜ ਗਿਆ ਮੈਂ ਖ਼ੁਦ ਨ੍ਹੀ ਜਾਣਦਾ। ਉਸਦੀਆ ਅੱਖਾਂ ‘ਚ
ਖੁਮਾਰੀ ਸੀ। ਇੱਕ ਅਜ਼ੀਬ ਮਦਹੋਸ਼ੀ, ਮੁਖੜੇ ਤੇ ਚਮਕ, ਬੁੱਲੀਆਂ ਤੇ ਲਹਿਰਾ ਪਾਉਂਦੀ ਰਸ ਭਰੀ
ਮਦਮਸਤ ਲਾਲੀ। ਉਸਦੀਆ ਸ਼ਰਾਰਤੀ ਅੱਖਾਂ ਨੇ ਮੈਂਨੂੰ ਇੱਕ ਬੇਜਾਨ ਪੱਥਰ ਬਣਾ ਦਿੰਦਾ ਸੀ।
ਬਿਲਕੁੱਲ ਸ਼ਾਤ... ‘ਤੇ ਬਿਲਕੁੱਲ ਬੇਵਸ....!!
ਕਮਰੇ ‘ਚ ਇੱਕ ਅੱਡ ਜੇਹੀ ਚੁਪੀ ਸੀ। ਸਿਰਫ਼ ਪਿਆਰ ਦੀਆ ਤਰੰਗਾਂ ਵਹਿਣ ਦਾ ਸ਼ਾਹਾ ਜਿਨਾ ਸ਼ੋਰ
ਹੀ ਸੀ।
ਚੁਪੀ ਨੂੰ ਤੋੜਦੀ ਉਹ ਬੋਲੀ...
-"ਲੱਕੀ...,"ਕੁਝ ਹਫਤੇ ਤੈਂਥੋ ਦੂਰ ਸੀ। ਇੱਕ ਅਜ਼ੀਬ ਜੇਹੀ ਬੇਚੈਨੀ ਨੇ ਪਿੱਛਾ ਨਹੀਂ
ਛੱਡਿਆ,ਲੰਬੇਰੇ ਜਾਪਦੇ ਦਿਨ ਤੇ ਸੁਲਗਦੀਆਂ ਰਾਤਾਂ ‘ਚ ਇਹ ਬੇਚੈਨੀ ਹੌਲੀ-ਹੌਲੀ ਜਿਲ੍ਹਬ
ਬਣਦੀ ਗਈ। ‘ਤੇ ਹੁਣ ਏਹ ਜਿਲ੍ਹਬ, ਅੱਗ ਦੀ ਲਾਟ ਵਾਂਗ ਮੱਚਣ ਲੱਗੀ ਏ। ਕਾਮ ਭੰਵਰ ਦੇ ਇਸ
ਵਹਾ ਨੂੰ ਵਹਾ ਕੇ ਨਿਰਤਰ, ਕਰਦੇ ਠੰਢਾ ਇਸ ਸਾੜ ਪਾਉਂਦੀ ਅੱਗ ਦੀ ਲਾਟ ਨੂੰ। ਬਣ ਜਾ ਤੂੰ
ਸਾਹਾਂ ਦਾ ਮਹਿਰਮ ਦਿਲ ਦਾ ਮਾਹੀ । ਕਰ ਲੈ ਅੱਜ ਇੱਕਠੇ ਤੂੰ ਉਹ ਸਾਰੇ ਪੱਲ, ਜਿਦ੍ਹੇ ਨਾਲ
ਜ਼ਿੰਦਗੀ ਭਰ ਤੇਰੇ ਤਨ-ਬਦਨ ‘ਚ ਮੇਰੇ ਹੋਣ ਦਾ ਅਹਿਸਾਸ ਮਹਿਕਦਾ ਰਹੇ। ਮੈਂ ਇਸ ਜਗ ‘ਚ ਰਹਾ
ਜਾ ਨਾ। ਅੱਜ ਮੈਂ ਤੇਰਾ ਅਧੂਰਾ ਸੁਪਨਾ ਹੀ ਤਾ ਪੂਰਾ ਕਰਨ ਆਈ ਆ।
"..............."
ਸੁੱਕਿਆ ਅਰਮਾਨਾ ਦੀਆ ਟਹਿਣਿਆ ‘ਤੇ ਫਿਰ ਤੋਂ ਅਹਿਸਾਸ ਰੂਪੀ ਕਰੂੰਬਲਾ ਫੁੱਟ ਆਇਆ ਸਨ। ਪਰ
ਪਤਾਂ ਨ੍ਹੀ ਉਹ ਕਹਿੜੀ ਸ਼ਕਤੀ ਸੀ ਜੋ ਏਨ੍ਹਾਂ ਕਰੂੰਬਲਾ ਨੂੰ ਵੱਧਣ ਤੋ ਰੋਕ ਰਹੀ ਸੀ। ਅੱਖਾਂ
ਅੱਗੇ ਵਾਰ-ਵਾਰ ਸੁਨੈਨਾ ਦਾ ਹੀ ਚੇਹਰਾ ਆ ਰਿਹਾ ਸੀ। ਓਦੇ ਨਾਲ ਕੀਤੇ ਉਹ ਸਾਰੇ ਵਾਅਦੇ, ਉਹ
ਸਾਰੇ ਕੋਲ ਕਰਾਰ ਯਾਦ ਆ ਰਹੇ ਸਨ। ਜਿੰਨੂੰ ਮੈਂ ਅੱਜ ਇੱਕ ਅਹਿਸਾਸ ਦੇ ਚੰਦ ਪੱਲਾ
ਲਈ......?? ਸੁਨੈਨਾ ਦਾ ਚੇਹਰਾ ਮੇਰੇ ਅੰਦਰ ਉਠਦੀਆਂ ਕਾਮੂਕ ਲਹਿਰਾਂ ਅੱਗੇ ਢਾਲ ਬਣਕੇ
ਖੜ੍ਹ ਗਿਆ ਸੀ।
ਟੁਮਾਰਾ ਨੇ ਟੋਪ ਉਤਾਰ ਕੇ ਬੈਂਡ ਦੇ ਦੂਜੇ ਪਨੀ ਚਲਾ ਮਾਰਿਆ ‘ਤੇ ਜੀਨ ਦਾ ਬਟਨ ਖੋਲਣ ਲੱਗੀ।
ਮੈਂ ਓਦਾ ਹੱਥ ਫੜ੍ਹਦੇ ਹੀ ਕਿਹਾ...
-"ਟੁਮਾਰਾ...ਪਲੀਜ਼...ਰੁਕ ਜਾ ਹੋਰ ਬੇਵਸ ਨਾ ਕਰ"। ਜਰਾ ਸੋਚਣ ਦੇ। ਪਤਾਂ ਨਹੀਂ ਕਿਉਂ
ਮੈਂਨੂੰ ਇਹ ਸਭ ਠੀਕ ਜਿਹਾ ਨ੍ਹੀ ਲੱਗਦੈ। ਅੱਜ ਮੈਂ ਦੋ ਰਾਹਾ ਵਿੱਚ ਖੜ੍ਹਾ ਹਾ। ਇੱਕ ਪਾਸੀ
ਜਿੱਤ ਹੈ ‘ਤੇ ਦੂਜੇ ਪਾਸੀ ਹਾਰ। ਜੇ ਅੱਜ ਮੈਂ ਜਿੱਤ ਕੇ ਹਾਰ ਗਿਆ ਤਾਂ ਸੁਨੈਨਾ ਦਾ ਦੋਸ਼ੀ
ਹੋਵਾਗਾ। ਸਾਡੇ ਵਿਚਕਾਰ ਵਿਸ਼ਵਾਸ ਦੇ ਮਣਕਿਆਂ ਦੀ ਜੋ ਮਾਲਾ ਹੈ, ਉਹ ਟੁਟ ਕੇ ਖਿਡ ਜਾਵੇਗੀ।
ਏਨ੍ਹਾਂ ਮਣਕਿਆਂ ਨੂੰ ਇੱਕਠਾ ਕਰਕੇ ਫਿਰ ਤੋਂ ਪਰੋਣਾ ਬੜ੍ਹਾ ਮੁਸ਼ਕਿਲ ਹੋਵੇਗਾ। ਸ਼ਾਇਦ ਅੱਧੀ
ਜ਼ਿੰਦਗੀ ਲੱਗ ਜਾਵੇ ਜਾਂ ਫਿਰ ਪੂਰੀ। ਰਿਸ਼ਤੇ ਕੱਚੇ ਮਕਾਨ ਵਾਂਗ ਹੁੰਦੇ ਨੇ, ਅਨੇਕਾ ਵਾਰ
ਲਿੱਪਣੇ ਪੈਦੇ ਨੇ। ਜਦ ਲਿਪਣਾ ਛੱਡ ਕੇ, ਨਵੇਂ ਵੱਲ ਰੁਖ ਕਰ ਲਇਏ ਤਾਂ ਪੁਰਾਣੇ ਮਿੱਟੀ
ਬਣ-ਬਣ ਢੇਰੀ ਹੋ ਜਾਂਦੇ ਨੇ। ‘ਤੇ ਨਵੇਂ ਪਿੱਛੇ ਪੁਰਾਣੇ ਰਿਸ਼ਤੇ ਨੂੰ ਢੇਰੀ ਹੁੰਦੇ ਮੈਂ
ਨਹੀਂ ਵੇਖ ਸਕਦਾ। ਟੁਮਾਰਾ ਮੈਂ ਸੁਨੈਨਾ ਦੇ ਵਿਸ਼ਵਾਸ ਦੀ ਇਹ ਡੋਰ ਕੱਚੀ ਨਹੀਂ ਹੋਣ ਦੇਣਾ
ਚਾਹੁੰਦਾ। ਪਲੀਜ਼ ਮੈਂਨੂੰ ਸਮਝਣ ਦੀ ਕੋਸ਼ਿਸ਼ ਕਰ। ਮਨ ਦੇ ਕਾਲ ਨਾਲ ਮੈਂ ਕੱਲਾ ਨ੍ਹੀ ਲੜ੍ਹ
ਸਕਦਾ, ਤੇਰੇ ਸਾਥ ਦੀ ਵੀ ਮੈਂਨੂੰ ਲੋੜ ਏ।
ਅਜਿਹਾ ਬਦਲ ਨਹੀਂ ਮੈਂ, ਜੋ ਹਰ ਚੜ੍ਹਦੇ ਸੂਰਜ ਨੂੰ ਸਲਾਮ ਕਰਦਾ ਫਿਰਾ। ‘ਤੇ ਨਾ ਹੀ ਮੈਂ
ਤਰਕਾਲੇ ਦੀ ਉਹ ਸ਼ਾਮ ਆ, ਜੋ ਹਰ ਡੁਬਦੇ ਸੂਰਜ ਨੂੰ ਆਪਣੇ ਵਿੱਚ ਸਮਾਵਣ ਲਈ ਬੇਚੈਨ ਹੋਵਾ।
ਮੈਂ ਉਹ ਬਦਲ ਆ, ਜੋ ਇੱਕ ਹੀ ਸੂਰਜ ਦੇ ਇਰਧ-ਗਿਰਧ ਘੁੰਮਦਾ ਏ, ‘ਤੇ ਉਹ ਸੂਰਜ ਹੈ, ਉਮਰ ਭਰ
ਦੀ ਸਰੋਕਾਰ, ਮੇਰੀ ਸਾਥਣ.. ਸੁਨੈਨਾ!
-"ਸੋਚ ਲੈ ਫਿਰ ਤੋਂ......?? ਉਡਾਰੀ ਮਾਰਨ ਵਾਲੀ ਬੁਲਬੁਲ ਵਾਰ-ਵਾਰ ਬੇਗਾਨੇ ਆਲ੍ਹਣੇ ਤੇ
ਨ੍ਹੀ ਆਉਂਦੀ। ਟੋਪ ਪਾਉਦੇ, ਨੇੜੇ ਹੁੰਦੇ, ਉਸਨੇ ਮੇਰੇ ਕੰਨ ‘ਚ ਬੁਲਬੁਲ ਵਾਂਗ ਮਿਠਾਸ ਭਰੀ
ਕੂਕ ਮਾਰੀ।
-"ਸੋਚ ਲਿਆ...., "ਕਿਸਮਤ ਦੇ ਵਹਾਅ ਦਾ ਕੋਈ ਪਤਾਂ ਨਹੀਂ ਟੁਮਾਰਾ, ਮੌਜ ਮਸਤੀ ਦਾ ਸਿਰਨਾਵਾ
ਲੱਭਦੇ-ਲੱਭਦੇ ਜੇ ਮੈਂ ਸੱਚਮੁਚ ਬੇਗੈਰਤ, ਠਰਕਭੋਰ ਲਫੈਡ ਆਸਕ ਬਣ ਗਿਆ ਤਾਂ ਜ਼ਿੰਦਗੀ ਦੀਆ
ਅਗਲੀਆ ਪਿੱਛਲੀਆ ਗੁੰਝਲਾ ਖੋਲ੍ਹਣ ਦੇ ਲਾਇਕ ਵੀ ਨਹੀਂ ਰਹਿੰਣਾ। ਪਲੀਜ਼ ਟੁਮਾਰਾ ਮੈਂਨੂੰ
ਸਮਝਣ ਦੀ ਕੋਸ਼ਿਸ਼ ਕਰ....?
-"ਓ.ਕੇ....., ਫਿਰ ਏਨ੍ਹਾਂ ਹੱਕ ਤਾਂ ਹੈ ਹੀ ਮੇਰਾ, ਉਸਨੇ ਮੇਰੇ ਬੁੱਲਾ ਨੂੰ ਆਪਣੇ ਬੁੱਲਾ
ਨਾਲ ਜ਼ਕੜ ਲਿਆ ‘ਤੇ ਇੱਕ ਲੰਬਾ ਚੁੰਬਨ ਲੈਕੇ, ਉਹ ਬਾਹਰ ਵੱਲ ਨੂੰ ਤੁਰਦੀ ਬੋਲੀ....,
-"ਬਾਏ.....ਆਪਾ ਫਿਰ ਕਦੇ ਮਿਲਦੇ ਆ, ਏਨ੍ਹੀ ਅਸਾਨੀ ਨਾਲ ਮੈਂ ਤੇਰਾ ਪਿੱਛਾ ਨ੍ਹੀ ਛੱਡਦੀ
ਹੁਣ। ਅਜਿਹਾ ਦੋਸਤ ਇੰਜ ਨਹੀਂ ਲੱਭਦਾ..... ਆਏ ਐਮ ਪ੍ਰਾਉਡ ਟੁ ਬੀ ਯੁਅਰ ਮਾਈ ਬੇਸਟ ਫਰੈਡ
ਫੋਰਐਵਰ।
ਪਿਪਲਾਮਿਟ ਦੀ ਸੁੰਗਧੀ ਭਰੇ ਓਦੇ ਗਰਮ-ਗਰਮ ਸ਼ਾਹਾਂ ਦੇ ਝੱਖੜ ਨਾਲ ਝੰਬੀਆ ਮੈਂ ਹਲੇ ਵੀ ਆਪਣੇ
ਮਨ ਨਾਲ ਭੀੜ ਰਿਹਾ ਸਾਂ। ਉਹ ਜਾਂ ਚੁੱਕੀ ਸੀ।
ਸਮਾਂ ਰਿੜਦਾ ਗਿਆ......!!
ਅਸੀ ਹੁਣ ਫੈਮਲੀ ਫਰੈਡ ਬਣ ਗਏ ਸਾਂ। ਇੱਕ ਦੂਜੇ ਦੇ ਘਰ ਆਉਂਣਾ ਜਾਣਾ ਆਮ ਹੋ ਗਿਆ ਸੀ।
ਸੁਨੈਨਾ ਵੀ ਖੁਸ਼ ਸੀ ‘ਤੇ ਟੁਮਾਰਾ ਦੇ ਘਰ ਦੇ ਵੀ। ਟੁਮਾਰਾ ਕਈ ਵਾਰ ਗੱਲਾ-ਗੱਲਾ ‘ਚ ਸੁਨੈਨਾ
ਦੇ ਸਾਹਮਣੇ ਹੀ ਮੇਰਾ ਮੂੰਹ ਚੁੰਮ ਲੈਦੀ, ਜੱਫ਼ੀ ਪਾ ਕੇ ਝੁੱਲਣ ਲੱਗਦੀ। ਜਾਂ ਫਿਰ ਨੱਕ ਨਾਲ
ਨੱਕ ਰਗੜਨ ਲੱਗਦੀ। ਅਜਿਹੀਆਂ ਹਰਕਤਾ ਉਹ ਆਮ ਹੀ ਕਰਦੀ ਰਹਿੰਦੀ ਸੀ। ਪਰ ਸੁਨੈਨਾ ਨੇ ਕਦੇ
ਗੁੱਸਾ ਨਹੀਂ ਕੀਤਾ ਸੀ। ਸੁਨੈਨਾ ਜਿਨਾ ਮੇਰੇ ਤੇ ਵਿਸ਼ਵਾਸ ਕਰਦੀ ਸੀ ‘ਤੇ ਉਨ੍ਹੀ ਹੀ ਟੁਮਾਰਾ
ਨਾਲ ਹਮਦਰਦੀ ਵੀ। ਦੋਸਤੀ ਦੇ ਚੱਲਦੇ, ਮਹੀਨੇ ਦੇ ਮਹੀਨੇ ਬਦਲਣ ਵਾਲੇ ਕਲੈਡਰ ਦੇ ਕੁਝ ਵਰਕੇ
ਹੀ ਪੱਲਟੇ। ਟੁਮਾਰਾ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ। ਅੱਖਾਂ ਅੱਗੇ ਕਾਲੇ ਘੇਰੇ ਆ ਗਏ ਸਨ।
ਭਾਰ ਦਿਨ-ਬ-ਦਿਨ ਘੱਟਣਾ ਸ਼ੁਰੂ ਹੋ ਗਿਆ। ਭੂਖ ਵੀ ਲੱਗਣੋ ਬੰਦ ਹੋ ਗਈ। ਹੌਲੀ-ਹੌਲੀ ਓਦਾ
ਉਠਣਾ ਬੈਠਣਾ ਵੀ ਬੰਦ ਹੋ ਗਿਆ।
ਆਓਤ ਵਿੱਚ ਕੋਮਾਂ ਆਉਂਣ ਕਾਰਨ ਉਹ ਬੇਸੁਰਤ ਹੋ ਗਈ ਸੀ। ਤਿੰਨ-ਚਾਰ ਦਿਨਾਂ ਦੀ ਲੰਬੀ ਡੂੰਘੀ
ਬੇਹੋਸ਼ੀ ਤੋਂ ਬਾਅਦ ਉਹ ਆਪਣੇ ਆਖਰੀ ਸਾਹ ਵੀ ਪੂਰੇ ਕਰ ਗਈ। ਬਣ ਬੱਦਲੀ ਉਹ ਤਾ ਦੂਰ ਨੱਠ ਗਈ।
ਬਸ ਰਹੇ ਗਈ ਸਿਰਫ਼ ‘ਤੇ ਸਿਰਫ਼ ਮੇਰੇ ਸੁਰਖ ਖਿਆਲਾਂ ‘ਚ। ਬੇਚੈਨ ਹੋ ਕੇ ਮੈਂ ਅਕਸਰ ਹੁਣ,
ਓਦਾਂ ਰਾਹ ਤੱਕਦਾ ਹਾ। ਦੂਰ-ਦੂਰ ਤੱਕ ਨਜ਼ਰ ਵੀ ਮਾਰਦਾ ਹਾ। ਪਰ ਉਹ ਚੰਦਰੀ ਹੁਣ ਨਹੀਂ ਦਸਤਕ
ਦਿੰਦੀ, ਮੇਰੇ ਘਰ ਦੇ ਬੂਹੇ। ਬੱਦਲੀ ਬਣ, ਪਤਾਂ ਨਹੀਂ ਉਹ ਕਿਸ ਪਾਸੇ ਨੂੰ, ਵਾ ਦੇ ਬੁੱਲੇ
ਸੰਗ ਕਿਦਰੇ ਦੂਰ ਨਿਕਲ ਗਈ। ਦੂਰ.... ਬਹੁਤ ਹੀ ਦੂਰ.....?? ਸ਼ਾਇਦ.... ਜਿੱਥੇ ਧਰਤੀ ਤੇ
ਅਕਾਸ਼ ਮਿਲਦੈ, ਜਾਂ ਫਿਰ ਸਮੁੰਦਰ ਤੇ ਪਤਾਲ....??
----------*********----------
ਸਚਦੇਵਾ ਮੈਡੀਕੋਜ, ਸ੍ਰੀ
ਮੁਕਤਸਰ ਸਾਹਿਬ (ਪੰਜਾਬ)
ਅਜੋਕੀ ਰਿਹਾਇਸ਼ : - ਮੈਲਬੋਰਨ (ਆਸਟ੍ਰੇਲੀਆ)
ਮੋਬਾਇਲ ਨੰਬਰ : - _0061-449965340
ਈਮੇਲ : - ravi_sachdeva35@yahoo.com
-0- |