ਇਸ ਜਾਣੀ-ਪਛਾਣੀ ਸ਼ਖ਼ਸੀਅਤ
ਨਾਲ ਮੇਰਾ ਵਾਹ ਹਾਸ਼ਮ ਸ਼ਾਹ ਯਾਦਗਾਰੀ ਟਰੱਸਟ ਦੀ ਜਨਰਲ ਸਕੱਤਰੀ ਵੇਲੇ ਉਸ ਸਮੇˆ ਪਿਆ ਜਦੋˆ
ਟਰੱਸਟ ਵੱਲੋˆ ਅਰੰਭੇ ਇੱਕ ਸਭਿਆਚਾਰਕ ਮੇਲੇ ‘ਤੇ ਸਾਲ 2002 ਵਿਚ ਇਨ੍ਹਾˆ ਨੂੰ ਸਨਮਾਨਿਤ
ਕਰਨ ਦਾ ਫੈਸਲਾ ਸੰਸਥਾ ਦੀ ਕਾਰਜਕਾਰਨੀ ਕਮੇਟੀ ਨੇ ਲਿਆ ਸੀ। ਸਾਡੇ ਦੋਸਤਾˆ ਵਿਚ ਕੁਝ ਮਤਭੇਦਾˆ
ਦੇ ਚਲਦਿਆˆ ਟਰੱਸਟ ਦੀ ਲੀਡਰਸ਼ਿਪ ਵਿਚ ਕੁਝ ਤਬਦੀਲੀ ਆਈ ਸੀ, ਜਿਸ ਨਾਲ ਪਿਛਲੇ 8-9 ਸਾਲ ਤੋˆ
ਚਲਦੇ ਆ ਰਹੇ ਸਭਿਆਚਾਰਕ ਮੇਲਿਆˆ ਵਿਚ ਕੁਝ ਖੜੋਤ ਜਿਹੀ ਆਈ ਹੋਈ ਸੀ। ਇਸ ਖੜੋਤ ਨੂੰ ਤੋੜਨ
ਲਈ ਟਰੱਸਟ ਦੀ ਨਿਰਪੱਖਤਾ ਸਾਬਤ ਕਰਨ ਅਤੇ ਸੰਸਥਾ ਦੇ ਕੰਮਾˆ ਨੂੰ ਉਜਾਗਰ ਕਰਨ ਲਈ ਕੁਝ
ਮੈˆਬਰ ਸਾਹਿਬਾਨ ਦੇ ਜ਼ੋਰ ਦੇਣ ‘ਤੇ ਵੱਡੀਆˆ-ਵੱਡੀਆˆ ਹਸਤੀਆˆ ਦੇ ਨਾˆ ਸਨਮਾਨ ਲਈ ਪਰਪੋਜ਼
ਕੀਤੇ ਗਏ ਸਨ, ਜਿਨ੍ਹਾˆ ਵਿਚ ਹੋਰਨਾˆ ਤੋˆ ਇਲਾਵਾ ਦਾਰਾ ਸਿੰਘ ਅਤੇ ਸਰਦਾਰ ਮਨੋਹਰ ਸਿੰਘ
ਗਿੱਲ, ਜੋ ਉਸ ਸਮੇˆ ਭਾਰਤ ਦੇ ਚੀਫ਼ ਇਲੈਕਸ਼ਨ ਕਮਿਸ਼ਨਰ ਸਨ, ਸ਼ਾਮਲ ਸਨ। ਇਨ੍ਹਾˆ ਦੋਵਾˆ ਹਸਤੀਆˆ
ਨਾਲ ਸਾਡੀ ਕੋਈ ਸਿੱਧੀ ਜਾਣ-ਪਛਾਣ ਨਾ ਹੋਣ ਕਾਰਨ ਇਨ੍ਹਾˆ ਨਾਲ ਸੰਪਰਕ ਸਾਧਣ ਵਿਚ ਮੁਸ਼ਕਲ
ਮਹਿਸੂਸ ਕਰ ਰਹੇ ਸਾˆ। ਖ਼ੈਰ ਪਹਿਲਵਾਨ ਅਤੇ ਫਿਲਮ ਐਕਟਰ ਦਾਰਾ ਸਿੰਘ ਨਾਲ ਤਾˆ ਆਸਾਨੀ ਨਾਲ
ਹੀ ਸੰਪਰਕ ਹੋ ਗਿਆ ਪਰ ਸਰਦਾਰ ਮਨੋਹਰ ਸਿੰਘ ਗਿੱਲ ਦੇ ਜ਼ਿੰਮੇਵਾਰੀ ਵਾਲੇ ਵੱਡੇ ਅਹੁਦੇ ‘ਤੇ
ਹੁੰਦਿਆˆ ਅਤੇ ਸਾਡੀਆˆ ਸੀਮਤ ਸੰਭਾਵਨਾਵਾˆ ਕਰਕੇ ਪਹੁੰਚ ਕਰਨ ਅਤੇ ਮਿਲਣ ਉਪਰੰਤ ਵਾਰਤਾਲਾਪ
ਬਹੁਤ ਦਿਲਚਸਪ ਅਤੇ ਭਾਵਪੂਰਤ ਸੀ।
ਟਰੱਸਟ ਵੱਲੋˆ ਲਾਈ ਗਈ ਸੇਵਾ ਨੂੰ ਮੁੱਖ ਰੱਖਦਿਆˆ ਹੋਇਆˆ ਮੈˆ ਅਤੇ ਸਰਦਾਰ ਕੁਲਦੀਪ ਸਿੰਘ
ਸੰਧੂ ਜਨਰਲ ਹਿੰਮਤ ਸਿੰਘ ਦੇ ਕਹੇ ਅਨੁਸਾਰ 5 ਜਨਵਰੀ 2002 ਨੂੰ ਸ਼ਤਾਬਦੀ ਰਾਹੀˆ ਦਿੱਲੀ
ਪਹੁੰਚ ਗਏ। ਜਦੋˆ ਅਸੀˆ ਨਿਰਵਾਚਨ ਸਦਨ ਪਹੁੰਚੇ ਅਤੇ ਜਨਰਲ ਸਾਹਿਬ ਦੇ ਹਵਾਲੇ ਨਾਲ ਗਿੱਲ
ਸਾਹਿਬ ਦੇ ਸਕੱਤਰ ਨੂੰ ਮਿਲੇ ਤਾˆ ਸਾਨੂੰ ਦੱਸਿਆ ਗਿਆ ਕਿ ਸਰਦਾਰ ਮਨੋਹਰ ਸਿੰਘ ਗਿੱਲ ਅੱਜ
ਹੀ ਸਵੇਰ ਵੇਲੇ ਆਇਰਲੈˆਡ ਤੋˆ ਵਾਪਸ ਵਤਨ ਪਰਤੇ ਹਨ ਅਤੇ ਆਪਣੇ ਨਿਵਾਸ ‘ਤੇ ਅਫਸਰਾˆ ਦੀ ਇੱਕ
ਮੀਟਿੰਗ ਵਿਚ ਵਿਅਸਤ ਹਨ। ਦੂਰੋˆ ਆਏ ਹੋਣ ਕਾਰਨ ਅਸੀˆ ਜ਼ਰੂਰੀ ਮਿਲਣ ਵਾਸਤੇ ਕਿਹਾ ਪਰ ਸਕੱਤਰ
ਸਾਹਿਬ ਪਹਿਲਾˆ ਤੋˆ ਸਮਾˆ ਨਾ ਲਿਆ ਹੋਣ ਕਾਰਨ ਆਪਣੀ ਮਜਬੂਰੀ ਦੱਸ ਰਹੇ ਸਨ। ਇਥੇ ਜਨਰਲ
ਸਾਹਿਬ ਦਾ ਰੈਫ਼ਰੈˆਸ ਅਤੇ ਮੇਰੇ ਨਾˆ ਪਿੱਛੇ ਲੱਗਿਆ ਸ਼ਬਦ ਗਿੱਲ ਕਾਫੀ ਸਹਾਈ ਹੋਏ। ਸੋ ਸਾਨੂੰ
ਉਨ੍ਹਾˆ ਦੇ ਘਰ ਜਾ ਮਿਲਣ ਦੀ ਸਲਾਹ ਦਿੱਤੀ ਗਈ, ਜੋ ਅਸੀˆ ਖ਼ੁਸ਼ੀ ਨਾਲ ਪ੍ਰਵਾਨ ਕਰਕੇ ਉਨ੍ਹਾˆ
ਦੀ ਸਰਕਾਰੀ ਰਿਹਾਇਸ਼ ‘ਤੇ ਜਾ ਪਹੁੰਚੇ। ਇਥੇ ਵੀ ਸੀਕਿਉਰਟੀ ਮੁਲਾਜ਼ਮਾˆ ਨੂੰ ਆਪਣਾ ਕਾਰਡ
ਵਿਖਾਇਆ ਤਾˆ ਗਿੱਲ ਸਰ ਨੇਮ ਦਾ ਜਾਦੂ ਚਲ ਗਿਆ ਅਤੇ ਸਾਨੂੰ ਘਰ ਵਿਚ ਹੀ ਬਣੇ ਇੱਕ ਗੈਸਟ
ਹਾਊਸ ਵਿਚ ਬੈਠ ਕੇ ਇੰਤਜ਼ਾਰ ਕਰਨ ਲਈ ਕਿਹਾ ਗਿਆ, ਜਿੱਥੇ ਸਾਨੂੰ ਤਕਰੀਬਨ ਡੇਢ ਘੰਟੇ ਦੀ
ਉਡੀਕ ਕਰਨੀ ਪਈ। ਕੋਈ ਵਿਅਕਤੀ ਜਾˆ ਉਨ੍ਹਾˆ ਦਾ ਸਹਾਇਕ ਸੇਵਾਦਾਰ ਸਾਡੇ ਕੋਲ ਨਾ ਆਇਆ। ਬਸ
ਅਸੀˆ ਦੂਰੋˆ ਹੀ ਗੇਟ ਵੱਲ ਸੀਕਿਉਰਟੀ ਮੁਲਾਜ਼ਮਾˆ ਦੀਆˆ ਗਤੀਵਿਧੀਆˆ ਤੋˆ ਅੰਦਾਜ਼ੇ ਲਾਉˆਦੇ
ਰਹੇ ਕਿ ਮੀਟਿੰਗ ਕਦੋˆ ਖ਼ਤਮ ਹੋਵੇਗੀ।
ਆਖ਼ਰਕਾਰ ਗਿੱਲ ਸਾਹਿਬ ਸਾਨੂੰ ਮਿਲਣ ਲਈ ਆਏ ਤਾˆ ਉਹ ਚਿੱਟੇ ਕੁੜਤੇ ਪਜਾਮੇ ਵਿਚ ਸਨ ਅਤੇ ਸਿਰ
‘ਤੇ ਸਾਫਾ ਲਪੇਟਿਆ ਹੋਇਆ ਸੀ। ਸਫ਼ਰ ਦੀ ਥਕਾਨ ਜਾˆ ਫਿਰ ਅਰਾਮ ਕਰਨ ਦੇ ਮੂਡ ਵਿਚ ਲਗ ਰਹੇ ਸਨ।
ਆਉˆਦਿਆˆ ਹੀ ਸਾਡੀ ਫਤਹਿ (ਸਾਡੀ ਸਤਿ ਸ੍ਰੀ ਅਕਾਲ) ਦੇ ਜੁਆਬ ਵਿਚ ਬੋਲੇ...! ਓ ਭਾਈ ਤੁਸੀˆ
ਕਿਵੇˆ ਏਥੇ ਪਹੁੰਚ ਗਏ?
ਅਸੀˆ ਆਪਣੇ ਆਉਣ ਦਾ ਕਾਰਨ ਦੱਸਣ ਲੱਗੇ।
ਪਰ ਮੈˆ ਤਾˆ ਇਸ ਤਰ੍ਹਾˆ ਏਥੇ ਕਿਸੇ ਨੂੰ ਨਹੀˆ ਮਿਲਦਾ। ਉਨ੍ਹਾˆ ਕਿਹਾ।
ਅਸੀˆ ਜਨਰਲ ਸਾਹਿਬ ਨਾਲ ਹੋਈ ਮੀਟਿੰਗ ਬਾਰੇ ਕਹਿੰਦੇ ਹੋਏ ਸਪੱਸ਼ਟੀਕਰਨ ਜਿਹਾ ਦੇਣ ਲੱਗੇ।
ਪਰ ਉਹ ਟੱਸ ਤੋˆ ਮੱਸ ਨਾ ਹੋਏ ਅਤੇ ਪਹਿਲਾˆ ਸਮਾˆ ਨਾ ਲੈਣ ਅਤੇ ਘਰ ਵਿਚ ਨਾ ਮਿਲਣ ‘ਤੇ
ਬਜ਼ਿੱਦ ਰਹੇ।
ਉਨ•ਾˆ ਦੇ ਤੇਵਰ ਵੇਖ ਕੇ ਸਾਨੂੰ ਲੱਗਿਆ ਕਿ ਇਹ ਬੰਦਾ ਸਾਨੂੰ ਕੋਈ ਰਾਹ ਨਹੀˆ ਦੇਣ ਲੱਗਾ।
ਚੰਗਾ ਜੀ ਫਿਰ ਅਸੀˆ ਚਲਦੇ ਹਾˆ। ਅਸੀˆ ਤਾˆ ਜਨਰਲ ਸਾਹਿਬ ਦੇ ਕਹਿਣ ‘ਤੇ ਅੰਮ੍ਰਿਤਸਰੋˆ ਚਲ
ਕੇ ਆਏ ਸੀ।
ਬਹਿ ਜਾਉ ਫਿਰ ਜੇਕਰ ਏਡੀ ਦੂਰੋˆ ਆਏ ਹੋ ਤਾˆ।
ਅੰਮ੍ਰਿਤਸਰ ਨਾਲ ਉਨਾˆ ਦਾ ਲਗਾਓ ਸਾਨੂੰ ਨਜ਼ਰ ਆ ਰਿਹਾ ਸੀ।
ਧੰਨਵਾਦ ਕਰਦੇ ਹੋਏ ਅਸੀˆ ਬੜੀ ਆਜਜ਼ੀ ਜਿਹੀ ਨਾਲ ਬੈਠ ਗਏ।
ਸਾਡੀ ਗੱਲ ਸ਼ੁਰੂ ਹੋਣ ਤੋˆ ਪਹਿਲਾˆ ਹੀ ਉਹ ਕਹਿਣ ਲੱਗੇ, ‘ਮੈˆ ਇਥੇ ਸਿਰਫ਼ ਦੋ ਵਿਅਕਤੀਆˆ
ਨੂੰ ਹੀ ਮਿਲਣ ਦੀ ਇਜਾਜ਼ਤ ਦਿੱਤੀ ਹੋਈ ਹੈ। ਇੱਕ ਸਰਦਾਰਨੀ ਸੁਖਬੰਸ ਕੌਰ ਭਿੰਡਰ ਮੈˆਬਰ
ਪਾਰਲੀਮੈˆਟ, ਦੂਸਰੇ ਕੈਪਟਨ ਅਮਰਿੰਦਰ ਸਿੰਘ ਨੂੰ।
ਪਤਾ ਕਿਉˆ?
ਉਨ•ਾˆ ਸੁਆਲ ਕਰਨ ਦੇ ਲਹਿਜ਼ੇ ਵਿਚ ਕਿਹਾ?ਕਿਉˆਕਿ ਸਰਦਾਰ ਪ੍ਰੀਤਮ ਸਿੰਘ ਭਿੰਡਰ ਦਾ ਮੈˆ ਇੱਕ
ਵੱਡਾ ਸਿੱਖ ਅਫਸਰ ਹੋਣ ਕਾਰਨ ਮਾਣ ਕਰਦਾˆ। ਮੈਨੂੰ ਨਹੀˆ ਲਗਦਾ ਕੇ ਆਉਣ ਵਾਲੇ ਵੀਹ ਵਰ੍ਹੇ
ਕੋਈ ਸਿੱਖ ਇਨ੍ਹਾˆ ਪੁਜੀਸ਼ਨਾˆ ‘ਤੇ ਦਿੱਲੀ ਪਹੁੰਚੇ।
ਅਸੀˆ ਧਿਆਨ ਨਾਲ ਉਨਾˆ ਦੀ ਗੱਲ ਸੁਣ ਕੇ ਹੁੰਗਾਰਾ ਭਰ ਰਹੇ ਸੀ। ਮੈˆ ਸੋਚ ਰਿਹਾ ਸਾˆ ਕਿ
ਗਿੱਲ ਸਾਹਿਬ ਨੂੰ ਕਿਸੇ ਸਿੱਖ ਦੇ ਚੰਗੇ ਵੱਡੇ ਅਤੇ ਵੱਕਾਰੀ ਰੁਤਬੇ ਉਪਰ ਪਹੁੰਚਣ ਦਾ ਮਾਣ
ਹੈ, ਜੋ ਸਿੱਖ ਹੋਣ ਦੇ ਨਾਤੇ ਇੱਕ ਚੰਗੀ ਉਸਾਰੂ ਸੋਚ ਹੈ।
ਦੂਸਰਾ ਅਮਰਿੰਦਰ ਸਿੰਘ, ਮੇਰਾ ਉਸ ਨਾਲ ਤੀਹ ਵਰ•ੇ ਪੁਰਾਣਾ ਰਿਸ਼ਤਾ ਹੈ। ਉਨ•ਾˆ ਨੇ ਆਪਣੀ
ਗੱਲ ਜਾਰੀ ਰੱਖਦਿਆˆ ਕਿਹਾ!
ਮੈˆ ਉਸ ਸਮੇˆ ਅੰਡਰ ਸੈਕਟਰੀ ਹੁੰਦਾ ਸਾˆ ਤਾˆ ਸਵੇਰੇ-ਸਵੇਰੇ ਟਾਈਮਜ਼ ਆਫ਼ ਇੰਡੀਆ ਵਿੱਚੋˆ
ਖ਼ਬਰ ਪੜ•ੀ ਕਿ ਪੰਜਾਬ ਦੇ ਇੱਕ ਸਾਬਕਾ ਮਹਾਰਾਜਾ ਯਾਦਵਿੰਦਰ ਸਿੰਘ, ਜੋ ਉਸ ਸਮੇˆ ਹਾਲੈˆਡ
ਵਿਚ ਭਾਰਤ ਦਾ ਰਾਜਦੂਤ ਸੀ, ਗੁਜ਼ਰ ਗਿਆ ਹੈ ਅਤੇ ਉਸ ਦੀ ਡੈੱਡ-ਬਾਡੀ ਅੱਜ ਦਿੱਲੀ ਏਅਰਪੋਰਟ
‘ਤੇ ਪਹੁੰਚ ਰਹੀ ਹੈ। ਮੇਰੇ ਮਨ ਨੇ ਉਛਾਲਾ ਖਾਧਾ ਅਤੇ ਮੈˆ ਸੋਚਿਆ ਕਿ ਮੇਰਾ ਦਿੱਲੀ
ਏਅਰਪੋਰਟ ‘ਤੇ ਉਸ ਦੀ ਦੇਹ ਨੂੰ ਪ੍ਰਾਪਤ ਕਰਨ ਵਾਲਿਆˆ ਵਿਚ ਸਤਿਕਾਰ ਵੱਜੋˆ ਸ਼ਾਮਲ ਹੋਣਾ
ਜ਼ਰੂਰੀ ਹੈ। ਹਾਲਾˆਕਿ ਮੇਰਾ ਉਸ ਨਾਲ ਕੋਈ ਵੀ ਸਿੱਧਾ ਵਾਸਤਾ ਨਹੀˆ ਸੀ। ਮੇਰੀ ਮਹਾਰਾਜੇ ਨਾਲ
ਇਹ ਪਹਿਲੀ ਮੁਲਾਕਾਤ ਸੀ, ਜੋ ਅੱਜ ਤਕ ਦੋਸਤੀ ਵਿਚ ਨਿਭ ਰਹੀ ਹੈ।
ਪਰ ਇਹ ਸਿਆਸੀ ਲੋਕ ਹੁੰਦੇ ਬੜੇ ਖ਼ੁਦਗਰਜ਼ ਨੇ। ਤੁਹਾਨੂੰ ਯਾਦ ਹੈ ਨਾ ਜਦੋˆ ਆਦਮਪੁਰ ਵਿਚ
ਜ਼ਿਮਨੀ ਚੋਣ ਹੋਈ ਸੀ। ਕਾˆਗਰਸੀ ਉਮੀਦਵਾਰ ਸਿਰਫ਼ ਛੇ ਵੋਟਾˆ ਦੇ ਫ਼ਰਕ ਨਾਲ ਜੇਤੂ ਹੋਇਆ ਸੀ।
ਅਕਾਲੀਆˆ ਦਾ ਬੜਾ ਭਾਰੀ ਦਬਾਅ ਸੀ ਕਿ ਵੋਟਾˆ ਦੀ ਗਿਣਤੀ ਦੁਬਾਰਾ ਹੋਵੇ। ਮੈˆ ਨਹੀˆ ਮੰਨਿਆ,
ਕਿਉˆਕਿ ਮੈˆ ਸਮਝਦਾ ਸਾˆ ਕਿ ਅਕਾਲੀ ਸੱਤਾ ‘ਤੇ ਕਾਬਜ ਹਨ ਅਤੇ ਇਸ ਸਮੇˆ ਵਿਰੋਧੀ ਪਾਰਟੀ ਦੀ
ਜਿੱਤ ਇੱਕ ਸਾਫ-ਸੁਥਰੀ ਚੋਣ ਦੀ ਇੱਕ ਚੰਗੀ ਪਿਰਤ ਪਾਏਗੀ, ਉਸ ਸਮੇˆ ਇਹੀ ਅਮਰਿੰਦਰ ਚੋਣ
ਕਮਿਸ਼ਨ ਅਤੇ ਮੇਰੀਆˆ ਸਿਫ਼ਤਾˆ ਕਰਦਾ ਨਹੀˆ ਸੀ ਥੱਕਦਾ। ਅੱਜ ਉਹ ਮੈਨੂੰ ਅਕਾਲੀਆˆ ਪ੍ਰਤੀ
ਪੱਖਪਾਤ ਕਰਨ ਦਾ ਦੋਸ਼ ਦੇ ਰਿਹਾ ਹੈ। ਇਹ ਸਿਆਸਤ ਬੜੀ ਗੰਦੀ ਖੇਡ ਹੈ। ਇਨ੍ਹਾˆ ਅਕਾਲੀਆˆ ਦੀ
ਸੁਣ ਲਵੋ। ਮਾਰ ਖਾਣ ਨੂੰ, ਕੁਰਬਾਨੀਆˆ ਕਰਨ ਨੂੰ ਮਝੈਲ ਅੱਗੇ ਅਤੇ ਅਹੁਦੇ ਲੈਣ ਲਈ ਸਾਰੇ
ਮਲਵਈ। ਮੈˆ ਤਾˆ ਕਹਿੰਦਾ ਹਾˆ ਕਿ ਸਾਰੇ ਪੰਜਾਬ ਦਾ ਖਾਸ ਕਰਕੇ ਸਾਡੇ ਮਾਝੇ ਦੇ ਇਲਾਕੇ ਦਾ
ਵਧੇਰੇ ਨੁਕਸਾਨ ਇਨ੍ਹਾˆ ਅਕਾਲੀਆˆ ਨੇ ਹੀ ਕੀਤਾ ਹੈ। ਮੋਰਚੇ ਐਵੇˆ ਕੇˆਦਰ ਸਰਕਾਰ ਵਿਰੁੱਧ
ਲਾਈ ਰੱਖਦੇ ਨੇ। ਕੀ ਖੱਟਿਆ ਪੰਜਾਬੀਆˆ ਨੇ ਪੰਜਾਬੀ ਸੂਬਾ ਲੈ ਕੇ। ਪਾਣੀਆˆ ਦਾ ਵੀ ਇਹੋ ਹਾਲ
ਹੈ। ਹਰੀਕੇ ਹੀ ਵੇਖ ਲਵੋ ਸਾਰਾ ਪਾਣੀ ਲੈ ਗਏ ਖਿੱਚ ਕੇ ਮਾਲਵੇ ਵਿਚ ਤੇ ਮਾਝੇ ਦਾ ਇਲਾਕਾ
ਬੰਜਰ ਬਣਾ ਦਿੱਤਾ ਇਨ੍ਹਾˆ ਨੇ।
ਨਹਿਰਾˆ ਤਾˆ ਜੀ ਇੰਦਰਾ ਗਾਧੀ ਨੇ ਰਾਜਸਥਾਨ ਨੂੰ ਪਾਣੀ ਦੇਣ ਲਈ ਕੱਢੀਆˆ ਸੁਣੀˆਦੀਆˆ ਨੇ।
ਮੈˆ ਵਿੱਚੋˆ ਹੀ ਬੋਲ ਪਿਆ।
ਪੱਕੀਆˆ ਤਾˆ ਏਹਨਾˆ ਨੇ ਹੀ ਕੀਤੀਆˆ ਨੇ, ਮਾਝੇ ਨੂੰ ਬੰਜਰ ਕਰਨ ਲਈ। ਫੇਰ ਇਨ੍ਹਾˆ ਨੇ ਕਦੀ
ਚੱਜ ਦਾ ਪੜ੍ਹਿਆ-ਲਿਖਿਆ ਆਦਮੀ ਐਮ.ਪੀ. ਬਣਾ ਕੇ ਨਹੀˆ ਭੇਜਿਆ ਸੈˆਟਰ ਵਿਚ। ਕਦੀ ਕੋਈ
ਡਰਾਇਵਰ ਅਤੇ ਕਦੀ ਕੋਈ ਲਾˆਗਰੀ ਭੇਜ ਦਿੰਦੇ ਰਹੇ ਨੇ। ਇਨ੍ਹਾˆ ਨੂੰ ਤਾˆ ਕੋਈ ਅਕਲਮੰਦ ਬੰਦਾ
ਚਾਹੀਦਾ ਹੀ ਨਹੀˆ। ਬਸ ਇਹ ਤਾˆ ਚਾਹੁੰਦੇ ਨੇ ਕਿ ਇਨ੍ਹਾˆ ਦੀ ਹਾˆ ਵਿਚ ਹਾˆ ਮਿਲਾਉਣ ਅਤੇ
ਸਿਰ ਹਿਲਾਉਣ ਵਾਲੇ ਹੀ ਹੋਣ।
ਗਿੱਲ ਸਾਹਿਬ ਅਕਾਲੀਆˆ ‘ਤੇ ਆਪਣੀ ਚੰਗੀ ਖਾਸੀ ਭੜਾਸ ਕੱਢੀ ਜਾ ਰਹੇ ਸਨ।
ਇਸ ਤਰ੍ਹਾˆ ਨਹੀˆ ਹੈ ਸਰ, ਮੈˆ ਵਿੱਚੋˆ ਹੀ ਟੋਕਦੇ ਹੋਏ ਕਿਹਾ। ਅਜੇ ਹੁਣੇ-ਹੁਣੇ ਹੀ ਇੱਕ
ਪੜਿ•ਆ-ਲਿਖਿਆ ਵਿਦਵਾਨ ਲੇਖਕ ਅਤੇ ਵੱਡੀ ਪੰਜਾਬੀ ਅਖ਼ਬਾਰ ਦਾ ਐਡੀਟਰ ਰਾਜ ਸਭਾ ਦੀ ਮੈˆਬਰੀ
ਤੋˆ ਫ਼ਾਰਗ ਹੋਇਆ ਹੈ।
ਉਹ ਗਾਲ• ਵਾਲੇ ਲਹਿਜ਼ੇ ਵਿਚ ਬੋਲੇ। ਉਹ ਤਾˆ ਸਾਲਾ ਛੀˆਬਾ ਜਿਹਾ।
ਨਹੀˆ ਜੀ ਸ਼ਾਇਦ ਸੈਣੀ ਹੈ, ਮੈˆ ਆਪਣੀ ਜਾਣਕਾਰੀ ਅਤੇ ਗਿਆਨ ਦਾ ਵਿਖਾਵਾ ਕੀਤਾ।
ਸਾਡੇ ਚਿਹਰੇ ਦੇ ਹਾਵ-ਭਾਵ ਵੇਖ ਕੇ ਫਿਰ ਬੋਲੇ। ਬਾਈ ਦੀ ਵੇ ਤੁਸੀˆ ਕੌਣ ਹੋ?
ਵੀਰ ਕੁਲਦੀਪ ਬੋਲੇ, ਜੀ ਇਹ ਗਿੱਲ ਅਤੇ ਮੈˆ ਸੰਧੁੂ ਹਾˆ ਜੀ!
ਠੀਕ ਹੈ, ਠੀਕ ਹੈ! ਉਹ ਬੁੜਬੁੜਾਏ! ਇਹ ਨਾ ਸਮਝਿਓ ਕਿ ਮੇਰੇ ਵਿਚ ਕੋਈ ਜੱਟ ਵਾਦ ਹੈ, ਮੈˆ
ਤਾˆ ਜ਼ਿਮੀˆਦਾਰਾˆ ਦੀ ਕਿਰਸਾਨੀ ਦੀ ਤਬਾਹੀ ਦੀ ਗੱਲ ਕਰਦਾˆ। ਗੱਲਾˆ ਕਰਦੇ ਨੇ ਕਿਰਸਾਨੀ ਦੀਆˆ,
ਕੋਈ ਚੱਜ ਦਾ ਕਿਸਾਨ ਹਿਤੈਸ਼ੀ ਹੈ ਵੀ ਏਸ ਪਾਰਟੀ ਵਿਚ? ਉਨਾˆ ਸਵਾਲੀਆ ਲਹਿਜ਼ੇ ਵਿਚ ਕਿਹਾ।
ਇਨ੍ਹਾˆ ਮਸਲਿਆˆ ਨੂੰ ਲੈ ਕੇ ਫਿਰ ਤੁਸੀˆ ਕਿਉˆ ਨਹੀˆ ਲੜਦੇ ਮਾਝੇ ਵਿੱਚੋˆ ਚੋਣ, ਇਥੋˆ
ਵਿਹਲੇ ਹੋਣ ਬਾਅਦ? ਵੀਰ ਦੀਪ ਨੂੰ ਇਲਾਕੇ ਦਾ ਮੋਹ ਜਾਗਿਆ।
ਤੁਸੀˆ ਜਿਹੜੀਆˆ ਗੱਲਾˆ ਸਾਡੇ ਨਾਲ ਕੀਤੀਆˆ ਨੇ, ਅੱਧੀਆˆ ਦੀ ਸਾਨੂੰ ਸਮਝ ਹੀ ਨਹੀˆ ਅਤੇ
ਬਾਕੀ ਕੁਝ ਭੁੱਲ-ਭੁਲਾ ਜਾਣੀਆˆ ਨੇ, ਅੱਗੇ ਕਿਸੇ ਨੂੰ ਦੱਸਣ ਵੇਲੇ ਪੰਝੀ ਫੀਸਦੀ ਹੀ ਪੱਲੇ
ਰਹਿ ਜਾਣੀਆˆ ਨੇ। ਸਰਦਾਰ ਕੁਲਦੀਪ ਸਿੰਘ ਉਨਾˆ ਦੇ ਵਿਚਾਰਾˆ ਤੋˆ ਕੁਝ ਵਧੇਰੇ ਹੀ ਪ੍ਰਭਾਵਤ
ਹੋਏ ਪਏ ਸਨ।
ਨਾ ਭਾਈ ਮੈˆ ਨਹੀˆ ਇਸ ਚਿੱਕੜ ਵਿਚ ਲਿਬੜਨਾ ਚਾਹੁੰਦਾ, ਰਾਜਨੀਤੀ ਤਾˆ ਗੰਦਗੀ ਨਾਲ ਭਰੀ ਪਈ
ਏ, ਗਿੱਲ ਸਾਹਿਬ ਨੇ ਜੁਆਬ ਦਿੱਤਾ।
ਫਿਰ ਕੌਣ ਅੱਗੇ ਆਏਗਾ ਸਾਡੇ ਆਮ ਲੋਕਾˆ ਦੇ ਮਸਲਿਆˆ ਨੂੰ ਲੈ ਕੇ? ਦੀਪ ਵੀਰ ਜੀ ਅਜੇ ਵੀ ਪੂਰੇ
ਜੋਸ਼ ਅਤੇ ਰੌˆਅ ਵਿਚ ਸਨ।
ਫਿਰ ਉਹ ਹੋਰ ਚੋਖਾ ਸਮਾˆ ਪੰਜਾਬ ਅਤੇ ਪੰਜਾਬੀ ਜ਼ੁਬਾਨ ਬਾਰੇ ਸਾਡੇ ਨਾਲ ਗੱਲਬਾਤ ਕਰਦੇ ਰਹੇ।ਅੱਜ
ਕਿੱਥੇ ਹੈ ਉਹ ਪੰਜਾਬ ਅਤੇ ਮਹੌਲ। ਸਾਡੀ ਮਾˆ ਨਿੱਕੇ ਹੁੰਦਿਆˆ ਖੇਸੀ ਦੀ ਬੁੱਕਲ ਜਿਹੀ ਮਾਰ
ਕੇ ਗੰਢ ਜਿਹੀ ਬੰਨ• ਦਿਆ ਕਰਦੀ ਸੀ। ਕੀ ਕਹਿੰਦੇ ਸੀ ਉਸ ਨੂੰ।
ਗਿਲਤੀ ਮੈˆ ਉੱਤਰ ਦਿੱਤਾ।
ਤੈਨੂੰ ਕਿਵੇˆ ਪਤੈ! ਜਿਹੜੀ ਗੱਲ ਦਾ ਨਾˆਅ ਮੈਨੂੰ ਨਹੀˆ ਆਉˆਦਾ ਤੂੰ ਕਿਵੇˆ ਜਾਣਦਾˆ। ਗਿੱਲ
ਸਾਹਿਬ ਬੋਲੇ।
ਜੀ ਅਸੀˆ ਵੀ ਪਿੰਡਾˆ ਵਿਚ ਰਹਿੰਨੇ ਆˆ। ਮੈˆ ਆਪਣੀ ਪੇˆਡੂ ਮਾਝੀ ਬੋਲੀ ‘ਤੇ ਫ਼ਖ਼ਰ ਕਰਦਿਆˆ
ਆਖਿਆ।
ਗੱਲਬਾਤ ਲੰਮੀ ਹੁੰਦੀ ਜਾˆਦੀ ਸੀ, ਮੇਰਾ ਧਿਆਨ ਵਾਰ-ਵਾਰ ਘੜੀ ਵੱਲ ਜਾ ਰਿਹਾ ਸੀ। ਕਿਉˆਕਿ
ਸਾਡੇ ਕੋਲ ਵਾਪਸੀ ਦੀ ਸ਼ਤਾਬਦੀ ਦੀ ਟਿਕਟ ਸੀ ਅਤੇ ਉਹ ਬੇਕਾਰ ਜਾਣੀ ਸੀ ਅਤੇ ਖੱਜਲ-ਖੁਆਰੀ
ਵੱਖਰੀ!
ਅਸੀˆ ਦੋ-ਤਿੰਨ ਵੇਰ ਆਪਣੇ ਆਉਣ ਦੇ ਕਾਰਨ ਅਤੇ ਵਿਸ਼ੇ ਵੱਲ ਮੁੜਨ ਦਾ ਯਤਨ ਕੀਤਾ ਅਤੇ ਉਨਾˆ
ਨੂੰ ਹਾਸ਼ਮ ਸ਼ਾਹ ਦੀ ਯਾਦ ਵਿਚ ਲੱਗਣ ਵਾਲੇ ਮੇਲੇ ਵਿਚ ਪਹੁੰਚ ਕੇ ਸਨਮਾਨ ਪ੍ਰਾਪਤ ਕਰਨ ਦੀ
ਬੇਨਤੀ ਕੀਤੀ।
ਵੇਖੋ! ਤੁਸੀˆ ਆ ਕੇ ਮੈਨੂੰ ਇਸ ਲਈ ਕਿਹਾ, ਮੇਰਾ ਸਨਮਾਨ ਹੀ ਹੈ, ਪਰ ਮੈˆ ਤੁਹਾਨੂੰ ਦੱਸਾˆ,
ਇਹ ਸੰਭਵ ਨਹੀˆ ਹੈ ਕਿ ਮੈˆ ਇਸ ਕੰਮ ਲਈ ਆ ਸਕਾˆ। ਦੂਸਰਾ ਦੇਸ਼ ਵਿਚ ਬਾਈ ਇਲੈਕਸ਼ਨ ਹਨ, ਇਨ੍ਹਾˆ
ਦਿਨਾˆ ਵਿਚ ਤੁਹਾਡੇ ਮਜੀਠੇ ਵਿਚ ਵੀ ਹੈ, ਬਹੁਤ ਜ਼ਿੰਮੇਵਾਰੀਆˆ ਨੇ, ਖ਼ਾਸ ਕਰਕੇ ਇਨ੍ਹਾˆ
ਇਲੈਕਸ਼ਨ ਦੇ ਦਿਨਾˆ ਵਿਚ, ਮੈˆ ਅਜਿਹਾ ਨਹੀˆ ਕਰ ਸਕਦਾ। ਤੁਸੀˆ ਇਸ ਤਰ੍ਹਾˆ ਕਰੋ ਕਿ ਜਨਰਲ
ਸਾਹਿਬ ਨੂੰ ਹੀ ਕਹੋ ਕਿ ਮੇਰੇ ਵੱਲੋˆ ਇਹ ਸਨਮਾਨ ਪ੍ਰਾਪਤ ਕਰ ਲੈਣਗੇ।
ਭਾਵੇˆ ਗਿੱਲ ਸਾਹਿਬ ਨੇ ਆਉਣ ਤੋˆ ਅਸਮਰੱਥਾ ਪ੍ਰਗਟ ਕੀਤੀ ਸੀ ਪਰ ਅਸੀˆ ਬਾਗੋ-ਬਾਗ ਸੀ, ਉਨਾˆ
ਨਾਲ ਹੋਈਆˆ ਖੁੱਲ੍ਹੀਆˆ ਗੱਲਾˆ ਤੋˆ, ਅਸੀˆ ਬੜੇ ਖੁਸ਼ ਅਤੇ ਸੰਤੁਸ਼ਟ ਸੀ ਅਤੇ ਸਾਰਾ ਰਸਤਾ ਹੀ
ਸਰਦਾਰ ਮਨੋਹਰ ਸਿੰਘ ਗਿੱਲ ਦੇ ਵਿਚਾਰਾˆ, ਉਨਾˆ ਦੀ ਸਾਦਗੀ, ਪੰਜਾਬ, ਪੰਜਾਬੀ ਬੋਲੀ, ਸਿੱਖਾˆ,
ਜ਼ਿਮੀˆਦਾਰਾˆ ਅਤੇ ਸਾਡੇ ਆਪਣੇ ਇਲਾਕੇ ਮਾਝੇ ਬਾਰੇ ਉਨਾˆ ਦੇ ਦਿਲ ਦੇ ਦਰਦ ਦੀਆˆ ਗੱਲਾˆ-ਬਾਤਾˆ
ਕਰਦੇ ਹੋਏ ਵਾਪਸ ਪਰਤੇ ਸੀ।
ਪਰ ਸਾਨੂੰ ਉਨਾˆ ਨੂੰ ਮਿਲਣ ਤੋˆ ਬਾਅਦ ਇਸ ਗੱਲ ਦਾ ਅਹਿਸਾਸ ਜ਼ਰੂਰ ਹੋ ਗਿਆ ਸੀ ਕਿ ਗਿੱਲ
ਸਾਹਿਬ ਰਾਜਨੀਤੀ ਪ੍ਰਤੀ ਆਕਰਸ਼ਿਤ ਜ਼ਰੂਰ ਹਨ, ਅੱਜ ਨਹੀˆ ਤਾˆ ਕੱਲ੍ਹ ਇਹ ਕਿਸੇ ਨਾ ਕਿਸੇ ਰੂਪ
ਵਿਚ ਇਸ ਖੇਤਰ ਵਿਚ ਆਉਣਗੇ ਜ਼ਰੂਰ। ਉਸ ਸਮੇˆ ਅਸੀˆ ਸੋਚ ਰਹੇ ਸਾˆ ਕਿ ਸ਼ਾਇਦ ਕਾˆਗਰਸ ਦੀ
ਕੇˆਦਰ ਦੀ ਸਰਕਾਰ ਉਨਾˆ ਦੀਆˆ ਸੇਵਾਵਾˆ ਅਤੇ ਲਿਆਕਤ ਨੂੰ ਮੁੱਖ ਰੱਖਦੇ ਹੋਏ ਸੇਵਾ ਮੁਕਤੀ
ਬਾਅਦ ਗਵਰਨਰ ਦੀ ਜ਼ਿੰਮੇਵਾਰੀ ਹੀ ਦੇ ਦੇਵੇ।
ਸਾਡੀ ਇਹ ਸੋਚ ਤਕਰੀਬਨ ਸੱਚਾਈ ਦੇ ਨੇੜੇ-ਤੇੜੇ ਹੀ ਰਹੀ। ਕੇˆਦਰ ਦੀ ਕਾˆਗਰਸ ਸਰਕਾਰ ਨੇ ਉਨਾˆ
ਨੂੰ ਤਰਨਤਾਰਨ ਪਾਰਲੀਮˆੈਟਰੀ ਹਲਕੇ ਤੋˆ ਰਾਜ ਸਭਾ ਲਈ ਆਪਣਾ ਉਮੀਦਵਾਰ ਬਣਾਇਆ ਅਤੇ ਉਹ
ਪਾਰਲੀਮੈˆਟ ਵਿਚ ਰਾਜ ਸਭਾ ਦੇ ਮੈˆਬਰ ਵੱਜੋˆ ਪਹੁੰਚ ਗਏ।
ਸਾਡੀ ਅਗਲੀ ਮੁਲਾਕਾਤ ਉਨਾˆ ਨਾਲ ਮੈˆਬਰ ਪਾਰਲੀਮੈˆਟ ਬਣਨ ਤੋˆ ਬਾਅਦ ਸਾਲ 2005 ਵਿਚ ਹੋਈ।
ਮੇਰੇ ਕਿਸੇ ਪੱਤਰਕਾਰ ਮਿੱਤਰ ਨੇ ਦੱਸਿਆ ਕਿ ਗਿੱਲ ਸਾਹਿਬ ਆਪਣੇ ਇਲਾਕੇ ਵਿਚ ਸਿੱਖਿਆ ਦੇ
ਖੇਤਰ ਲਈ ਆਪਣੇ ਫੰਡਾˆ ਵਿੱਚੋˆ ਖੁੱਲ੍ਹ-ਦਿਲੀ ਨਾਲ ਸਹਾਇਤਾ ਕਰ ਰਹੇ ਹਨ। ਖ਼ਾਸ ਕਰਕੇ ਲੜਕੀਆˆ
ਦੀ ਵਿਦਿਆ ਪ੍ਰਤੀ ਉਹ ਕਾਫ਼ੀ ਉਤਸੁਕ ਹਨ ਅਤੇ ਇਸ ਲਈ ਕਿਸੇ ਨੂੰ ਖ਼ਾਲੀ ਨਹੀˆ ਮੋੜਦੇ। ਮੈˆ
ਆਪਣੇ ਸਾਥੀਆˆ ਨੂੰ ਨਾਲ ਲੈ ਕੇ ਉਨਾˆ ਦੀ ਤਰਨ ਤਾਰਨ ਫੇਰੀ ਦੌਰਾਨ ਉਨਾˆ ਨੂੰ ਜਾ ਮਿਲਿਆ ਅਤੇ
ਆਪਣੇ ਟਰੱਸਟ ਅਤੇ ਉਸ ਵੱਲੋˆ ਵਿਦਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾˆ ਬਾਰੇ ਜਾਣਕਾਰੀ
ਦਿੰਦੇ ਹੋਏ ਉਨਾˆ ਨੂੰ ਆਪਣੇ ਪਿੰਡ ਆਉਣ ਦਾ ਸੱਦਾ ਦਿੱਤਾ। ਇਹ ਮੁਲਾਕਾਤ ਰਸਮੀ ਜਿਹੀ ਹੀ
ਸਾਬਤ ਹੋਈ ਅਤੇ ਉਨਾˆ ਨੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਮਿਲਾਪ ਅਤੇ ਸੰਪਰਕ ਬਣਾਈ ਰੱਖਣ ਲਈ
ਕਿਹਾ। ਪਤਾ ਨਹੀˆ ਕਿਉˆ ਅਸੀˆ ਉਸ ਸ਼ਖ਼ਸ ਨਾਲ ਵਧੇਰੇ ਘੁਲ-ਮਿਲ ਨਾ ਸਕੇ ਅਤੇ ਗੱਲ ਆਈ-ਗਈ ਹੋ
ਗਈ।
ਅਸੀˆ ਉਨਾˆ ਦਿਨਾˆ ਵਿਚ ਟਰੱਸਟ ਵੱਲੋˆ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ-ਨਾਲ ਗੁਰੂ ਨਾਨਕ
ਦੇਵ ਯੂਨੀਵਰਸਿਟੀ ਵੱਲੋˆ ਡਿਸਟੈˆਸ ਐਜੂਕੇਸ਼ਨ ਦਾ ਲੜਕੀਆˆ ਦਾ ਕਾਲਜ ਵੀ ਸ਼ੁਰੂ ਕਰ ਚੁੱਕੇ
ਸਾˆ। ਇਸ ਕਾਰਜ ਦੀ ਸਫ਼ਲਤਾ ਅਤੇ ਕੁਝ ਵੱਖਰਾ ਕਰਨ ਦੀ ਇੱਛਾ ਅਤੇ ਜਨੂੰਨ ਸਾਡੀ ਸਮੁੱਚੀ ਟੀਮ
ਵਿਚ ਹੀ ਸੀ ਅਤੇ ਇਸ ਦੀ ਪੂਰਤੀ ਲਈ ਅਸੀˆ ਕੋਈ ਵੀ ਅਜਿਹਾ ਮੌਕਾ ਅਜਾਈˆ ਨਹੀˆ ਸੀ ਜਾਣ ਦਿੰਦੇ,
ਜਿਥੋˆ ਸਾਨੂੰ ਕਿਸੇ ਵੀ ਤਰ੍ਹਾˆ ਦੀ ਮਾਨਸਿਕ, ਆਰਥਿਕ, ਬੌਧਿਕ ਅਤੇ ਸਮਾਜਿਕ ਮਦਦ ਦੀ ਆਸ
ਹੋਵੇ। ਉਨਾˆ ਦਿਨਾˆ ਵਿਚ ਅਸੀˆ ਹਰ ਉਸ ਸੰਸਥਾ ਨਾਲ ਸੰਪਰਕ ਸਾਧਿਆ, ਜਿਸ ਦਾ ਵਿਦਿਅਕ ਖੇਤਰ
ਵਿਚ ਕੋਈ ਵੀ ਯੋਗਦਾਨ ਹੋਵੇ। ਇਹ ਭਾਵੇˆ ਪਲਾਹੀ ਦੁਆਬੇ ਵਿਚ ਚਲ ਰਹੀ ਤਕਨੀਕੀ ਸੰਸਥਾ ਹੋਵੇ,
ਕਪਾਡ ਦਾ ਪ੍ਰਾਜੈਕਟ ਹੋਵੇ, ਸਿਲਾਈ ਕਢਾਈ ਦਾ ਕੋਰਸ ਹੋਵੇ ਜਾˆ ਕਿਸੇ ਵੀ ਤਰ੍ਹਾˆ ਦੀ ਸਰਕਾਰੀ
ਅਤੇ ਗ਼ੈਰ-ਸਰਕਾਰੀ ਮਦਦ ਦੀ ਆਸ ਹੋਵੇ। ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਪ੍ਰੀਮੀਅਰ ਉਜਲ
ਦੁਸਾˆਝ ਦੀ ਪੰਜਾਬ ਫੇਰੀ ਦੇ ਮੌਕੇ ਸਾਡੀ ਟੀਮ ਆਪਣੇ ਅਦਾਰੇ ਨੂੰ ਕੈਨੇਡਾ ਦੀ ਕਿਸੇ ਮਿਆਰੀ
ਵਿਦਿਅਕ ਸੰਸਥਾ ਕਾਲਜ, ਯੂਨੀਵਰਸਿਟੀ ਨਾਲ ਜੋੜਨ ਦੀ ਮੰਗ ਲੈ ਕੇ ਉਨਾˆ ਤਕ ਪਹੁੰਚ ਕਰਨ ਲਈ
ਹਾਜ਼ਰ ਹੋ ਗਈ। ਹਲਕੇ ਦੇ ਅਕਾਲੀ ਮੈˆਬਰ ਅਸੈˆਬਲੀ, ਜਿਸ ਤੋˆ ਸਾਨੂੰ ਕਦੀ ਵੀ ਕੋਈ ਆਸ ਨਹੀˆ
ਸੀ, ਨੂੰ ਨਾਲ ਜੋੜਨ ਦੇ ਉਪਰਾਲੇ ਹੋਣ ਜਾˆ ਲੋਕ ਸਭਾ ਮੈˆਬਰ ਦਾ ਦਰ ਖੜਕਾਉਣ ਦਾ ਕੰਮ, ਪਰ
ਸਥਾਨਕ ਰਾਜਨੀਤੀ ਦੀਆˆ ਚਾਲਾˆ ਤੋˆ ਸੱਖਣੀ ਸਾਡੀ ਟੀਮ ਆਪਣੇ ਕੀਤੇ ਕੰਮਾˆ ਨਾਲ ਕਿਸੇ ਵੀ
ਅਨਪੜ੍ਹ ਜਾˆ ਅੱਧਪੜ੍ਹ ਨੇਤਾ ਨੂੰ ਆਪਣੇ ਨਾਲ ਦਿਲੋˆ ਤੋਰਨ ਵਿਚ ਅਸਫਲ ਰਹੀ। ਸਭ ਜਗ੍ਹਾ
ਲਾਰੇ-ਲੱਪੇ ਅਤੇ ਭਰੋਸੇ ਦਿੱਤੇ ਗਏ ਪਰ ਅਮਲ ਵਿਚ ਕੁਝ ਵੀ ਨਾ ਸੌਰਿਆ, ਫਿਰ ਵੀ ਅਸੀˆ
ਯਤਨਸ਼ੀਲ ਰਹੇ। ਇਸੇ ਕੜੀ ਵਿਚ ਸਾਨੂੰ ਇੱਕ ਦਿਨ ਯੂਨੀਵਰਸਿਟੀ ਵਿਚ ਰਹਿੰਦੇ ਇੱਕ ਦੋਸਤ ਤੋˆ
ਪਤਾ ਲੱਗਿਆ ਕਿ ਸਰਦਾਰ ਮਨੋਹਰ ਸਿੰਘ ਗਿੱਲ ਯੂਨੀਵਰਸਿਟੀ ਦੇ ਕਿਸੇ ਸਮਾਗਮ ਵਿਚ ਸ਼ਿਰਕਤ ਕਰਨ
ਲਈ ਆ ਰਹੇ ਹਨ ਅਤੇ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਚ ਹੀ ਠਹਿਰਨਗੇ। ਉਨਾˆ ਸਾਡੀ ਮੁਲਾਕਾਤ
ਕਰਵਾ ਦੇਣ ਦਾ ਭਰੋਸਾ ਵੀ ਦਿਵਾਇਆ। ਸੋ ਅਸੀˆ ਸਵੇਰੇ ਤੜਕਸਾਰ ਹੀ ਗਿੱਲ ਸਾਹਿਬ ਨੂੰ ਮਿਲਣ
ਲਈ ਪਹੁੰਚ ਗਏ। ਇਸ ਮੁਲਾਕਾਤ ਵਿਚ ਅਸੀˆ ਵਿਸਥਾਰ ਨਾਲ ਆਪਣੇ ਟਰੱਸਟ ਅਤੇ ਵਿਦਿਅਕ ਅਦਾਰਿਆˆ
ਬਾਰੇ ਗੱਲ ਕਰਨ ਵਿਚ ਕਾਮਯਾਬ ਰਹੇ ਅਤੇ ਗਿੱਲ ਸਾਹਿਬ ਨੇ ਆਰਥਿਕ ਮਦਦ ਲਈ ਲਿਖਤੀ ਦਰਖ਼ਾਸਤ
ਭੇਜਣ ਲਈ ਕਿਹਾ, ਜੋ ਮੈˆ ਬਤੌਰ ਸਕੱਤਰ ਟਰੱਸਟ ਆਪਣਾ ਫਰਜ਼ ਸਮਝਦੇ ਹੋਏ ਫੌਰਨ ਲਿਖ ਕੇ ਰਵਾਨਾ
ਕਰ ਦਿੱਤੀ।
ਹਫ਼ਤੇ ਦਸ ਦਿਨ ਬਾਅਦ ਮੈˆ ਟਰੱਸਟ ਦੇ ਦਫ਼ਤਰ ਤੇ ਵਿਦਿਅਕ ਅਦਾਰੇ, ਜੋ ਇੱਕ ਹੀ ਕੰਪਲੈਕਸ ਵਿਚ
ਹਨ, ਪਹੁੰਚਿਆ ਹੀ ਸੀ ਕਿ ਸੇਵਾਦਾਰ ਦੌੜਿਆ ਹੋਇਆ ਆਇਆ ਤੇ ਕਹਿਣ ਲੱਗਾ, ‘ਸਾਹਿਬ ਜੀ! ਜਲਦੀ
ਜਲਦੀ ਦਫ਼ਤਰ ਵਿਚ ਪਹੁੰਚੋ, ਦਿੱਲੀ ਤੋˆ ਕੋਈ ਵੱਡਾ ਅਫਸਰ ਫੋਨ ਕਰਕੇ ਤੁਹਾਨੂੰ ਲੱਭ ਰਿਹਾ
ਹੈ।
ਮੈˆ ਦਫ਼ਤਰ ਵਿਚ ਦਾਖਲ ਹੋਇਆ ਹੀ ਸਾˆ ਕਿ ਸਾਡੇ ਕਾਲਜ ਦੇ ਡਾਇਰੈਕਟਰ ਬੋਪਾਰਾਏ ਸਾਹਿਬ ਕਹਿਣ
ਲੱਗੇ, ਦਿੱਲੀ ਤੋˆ ਸਰਦਾਰ ਮਨੋਹਰ ਸਿੰਘ ਗਿੱਲ ਦਾ ਫੋਨ ਸੀ। ਅਸੀˆ ਉਨਾˆ ਨੂੰ ਤੁਹਾਡੇ ਬਾਰੇ
ਕਿਹਾ ਹੈ ਕਿ ਉਹ ਆਉਣ ਵਾਲੇ ਹਨ, ਆ ਕੇ ਤੁਹਾਨੂੰ ਟੈਲੀਫੋਨ ਕਰਨਗੇ। ਅਸੀˆ ਅਜੇ ਵਿਚਾਰ ਹੀ
ਕਰ ਰਹੇ ਸਾˆ ਕਿ ਗਿੱਲ ਸਾਹਿਬ ਨਾਲ ਕੀ ਅਤੇ ਕਿਵੇˆ ਗੱਲ ਕਰਨੀ ਹੈ, ਕਿ ਫੋਨ ਦੀ ਘੰਟੀ ਫਿਰ
ਖੜਕੀ।
ਫਿਰ ਤੋˆ ਸਰਦਾਰ ਮਨੋਹਰ ਸਿੰਘ ਗਿੱਲ ਹੀ ਗੱਲ ਕਰ ਰਹੇ ਸਨ। ਜਦੋˆ ਮੈˆ ਉਨਾˆ ਨਾਲ ਟੈਲੀਫੋਨ
‘ਤੇ ਮੁਖ਼ਾਤਬ ਹੋਇਆ ਤਾˆ ਉਨ•ਾˆ ਨੇ ਆਪਣਿਆˆ ਵਰਗੀ ਝਿੜਕ ਨਾਲ ਮੇਰੇ ਨਾਲ ਗੱਲ ਅਰੰਭੀ। ਸਾਰੇ
ਪਿੰਡ ਦੇ ਟੈਲੀਫੋਨ ਨੰਬਰ ਲੈਟਰ ਹੈੱਡ ‘ਤੇ ਛਪਵਾਈ ਬੈਠਾ ਹੈˆ ਤੇ ਫੋਨ ਕੋਈ ਵੀ ਨਹੀˆ ਲਗਦਾ
ਤੇਰਾ। ਮੈˆ ਪਿੰਡ ਦੀ ਟੈਲੀਫੋਨ ਐਕਸਚੇˆਜ ਦੀ ਮਾੜੀ ਕਾਰਗੁਜ਼ਾਰੀ ਦੀ ਢੁੱਚਰ ਡਾਹੀ।
ਮੇਰੀ ਗੱਲ ਧਿਆਨ ਨਾਲ ਸੁਣ। ਗਿੱਲ ਸਾਹਿਬ ਬੋਲੇ। ਇਹ ਸਾਰੇ ਵਾਧੂ-ਘਾਟੂ ਨਾˆਅ ਲੈਟਰ ਹੈੱਡ
ਤੋˆ ਕੱਟ ਦੇ, ਨਵੀˆ ਲੈਟਰ ਹੈੱਡ ਬਣਾ ਅਤੇ ਕੰਮ ਦੇ ਦੋ ਬੰਦਿਆˆ ਦੇ ਨਾˆਅ ਹੀ ਲਿਖ। ਇਸ
ਤਰ੍ਹਾˆ ਤੂੰ ਸਾਰੇ ਪਿੰਡ ਨੂੰ ਖੁਸ਼ ਨਹੀˆ ਕਰ ਸਕਦਾ। ਉਨਾˆ ਨਸੀਹਤ ਭਰੀ ਡਾˆਟ ਦਿੱਤੀ।
ਜੀ ਬਹੁਤ ਅੱਛਾ, ਮੈˆ ਉੱਤਰ ਦਿੱਤਾ।
ਉਨਾˆ ਫਿਰ ਕਿਹਾ ਕਿ ਤੇਰੇ ਹਲਕੇ ਦਾ ਮੈˆਬਰ ਪਾਰਲੀਮੈˆਟ ਕੌਣ ਹੈ।
ਡਾ. ਰਤਨ ਸਿੰਘ ਅਜਨਾਲਾ, ਮੈˆ ਕਿਹਾ।
ਫਿਰ ਮੇਰੇ ਮਗਰ ਕਿਉˆ ਪਏ ਹੋ, ਉਸ ਨੂੰ ਕਹੋ ਕਿ ਤੁਹਾਡੀ ਮਦਦ ਕਰੇ। ਮੇਰਾ ਪੂਰਾ ਧਿਆਨ ਤਰਨ
ਤਾਰਨ ‘ਤੇ ਲੱਗਾ ਹੈ।
ਜੀ ਅਸੀˆ ਬਹੁਤ ਕੋਸ਼ਿਸ਼ ਕਰਕੇ ਵੇਖ ਚੁੱਕੇ ਹਾˆ ਐਮ.ਐਲ.ਏ ਅਤੇ ਐਮ. ਪੀ. ਦੋਵਾˆ ਤੀਕ। ਉਨ•ਾˆ
ਦੇ ਏਜੰਡੇ ‘ਤੇ ਵਿਦਿਆ ਹੈ ਹੀ ਨਹੀˆ ਜੀ। ਮੈˆ ਜੁਆਬ ਵਿਚ ਕਿਹਾ।
ਫਿਰ ਦੱਸ ਮੇਰੇ ਤੋˆ ਕੀ ਚਾਹੁੰਦਾ ਹੈˆ? ਉਨਾˆ ਸਿੱਧੀ ਗੱਲ ਕੀਤੀ।
ਮੈˆ ਟਰੱਸਟ, ਸਕੂਲ ਅਤੇ ਲੜਕੀਆˆ ਦੇ ਨਵੇˆ-ਨਵੇˆ ਖੋਲ੍ਹੇ ਕਾਲਜ, ਬਾਰਡਰ ਅਤੇ ਪਛੜਿਆ ਹੋਇਆ
ਪੇˆਡੂ ਏਰੀਆ ਹੋਣ ਕਾਰਨ ਵਿਕਾਸ ਨਾ ਹੋਣ ਦੀ ਦੁਹਾਈ ਦਿੱਤੀ। ਗੱਲ ਕਰਾ ਮੇਰੀ ਕਾਲਜ ਤੇ ਸਕੂਲ
ਦੇ ਪ੍ਰਿੰਸੀਪਲ ਨਾਲ। ਉਨ•ਾˆ ਨੇ ਹੁਕਮ ਭਰੇ ਲਹਿਜ਼ੇ ਵਿਚ ਕਿਹਾ।
ਉਨਾˆ ਪਾਸੋˆ ਬੱਚਿਆˆ ਦੀ ਗਿਣਤੀ-ਮਿਣਤੀ, ਇਮਾਰਤ ਅਤੇ ਸਟਾਫ ਦੀ ਪੂਰੀ ਜਾਣਕਾਰੀ ਪ੍ਰਾਪਤ
ਕੀਤੀ, ਦੋਵਾˆ ਹੀ ਅਦਾਰਿਆˆ ਦੇ ਸਮਝਦਾਰ ਅਤੇ ਸਿਆਣੇ ਮੁਖੀਆˆ ਨਾਲ ਗੱਲ ਕਰਨ ਬਾਅਦ ਉਹ ਫਿਰ
ਮੇਰੇ ਵੱਲ ਪਰਤੇ।
ਤੇਰੇ ਕਾਲਜ ਵਾਲੀ ਗੱਲ ਨਾਲ ਮੈˆ ਸਹਿਮਤ ਨਹੀˆ, ਕੁੱਲ 60-65 ਕੁੜੀਆˆ ਹੀ ਨੇ। ਸਕੂਲ ਬਾਰੇ
ਦੱਸ ਕੀ ਮਦਦ ਹੋ ਸਕਦੀ ਹੈ।
ਜੀ ਬਹੁਤ ਕੁਝ ਕੀਤਾ ਜਾ ਸਕਦਾ ਹੈ।
ਦੱਸ ਨਾ ਕੀ ਚਾਹੁੰਨਾ ਏˆ? ਉਨਾˆ ਫਿਰ ਸੁਆਲ ਕੀਤਾ, ਕਿੰਨੇ ਕੰਪਿਊਟਰ ਨੇ ਤੁਹਾਡੀ ਲੈਬ ਵਿਚ?
ਮੇਰੀ ਝਿਜਕ ਨੂੰ ਭਾˆਪਦਿਆˆ ਉਨਾˆ ਆਪ ਹੀ ਗੱਲ ਅੱਗੇ ਤੋਰੀ।
ਪੰਦਰਾˆ, ਮੈˆ ਉੱਤਰ ਦਿੱਤਾ।
ਬਹੁਤ ਥੋੜੇ ਨੇ, ਛੇ ਸੌ ਬੱਚਿਆˆ ਵਾਸਤੇ! ਇਉˆ ਕਰ ਵੀਹ ਕੁ ਹੋਰ ਨਵੇˆ ਲੈਣ ਦਾ ਲਿਖ ਭੇਜ।
ਸਰ, ਅਜੇ ਸਾਡੇ ਸਕੂਲ ਦੀ ਬਾਉˆਡਰੀ ਵਾਲ (ਬਾਹਰਲੀ ਕੰਧ) ਵੀ ਨਹੀˆ ਬਣ ਸਕੀ। ਮੈˆ ਅਗਲਾ
ਸੁਆਲ ਖੜਾ ਕੀਤਾ।
ਜੰਗਲ ਵਿਚ ਹੀ ਬੈਠਾ ਏˆ! ਗਿੱਲ ਸਾਹਿਬ ਨੇ ਫਰਮਾਇਆ।
ਜੀ ਹਾˆ ਏਦਾˆ ਹੀ ਸਮਝ ਲਵੋ।
ਤੂੰ ਕੀ ਕੰਮ ਕਰਦਾ ਹੈˆ? ਉਨ੍ਹਾˆ ਦਾ ਅਗਲਾ ਸੁਆਲ ਸੀ।
ਜੀ ਮੈˆ ਸਿਵਲ ਇੰਜੀਨੀਅਰ ਹਾˆ ਅਤੇ ਐਸ.ਡੀ.ਓ. ਦੀ ਨੌਕਰੀ ਕਰਦਾ ਹਾˆ। ਮੈˆ ਕਿਹਾ।
ਫਿਰ ਤਾˆ ਮਸਲਾ ਹੱਲ ਹੋ ਗਿਆ। ਬਾਉˆਡਰੀ ਦਾ ਐਸਟੀਮੇਟ (ਤਖ਼ਮੀਨਾ), ਕੰਪਿਊਟਰ ਅਤੇ ਕੁਝ ਹੋਰ
ਲੋੜ ਮੁਤਾਬਿਕ ਪਾ ਲਵੀˆ, ਤੈਨੂੰ ਇਹਦੀ ਸਮਝ ਹੋਣੀ ਚਾਹੀਦੀ ਹੈ, ਕੁੱਲ ਦਸ ਲੱਖ ਤਕ ਮੈˆ ਦੇ
ਦੇਵਾˆਗਾ। ਸਾਰੇ ਕਾਗ਼ਜ਼ ਤਿਆਰ ਕਰਕੇ ਸਰਦਾਰ ਬਲਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ
ਪਹੁੰਚਾ ਦੇ ਅਤੇ ਮੇਰੇ ਨਾਲ ਹੋਈ ਗੱਲ ਬਾਰੇ ਦੱਸ ਦੇਵੀˆ।
ਬਹੁਤ ਅੱਛਾ ਜੀ।
ਅਸੀˆ ਤੁਰੰਤ ਤਖ਼ਮੀਨੇ ਬਣਾ ਕੇ ਦਰਖਾਸਤ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸਰਦਾਰ ਬਲਜੀਤ ਸਿੰਘ
ਨੂੰ ਪੁੱਜਦੀ ਕਰ ਦਿੱਤੀ। ਇਸ ਫਾਈਲ ਦੀ ਪੈਰਵੀ ਅਸੀˆ ਲੋਕ ਕਰ ਪਾਉˆਦੇ, ਮੇਰਾ ਪਰਿਵਾਰ ਸਮੇਤ
ਕੈਨੇਡਾ ਜਾਣ ਦਾ ਇਮੀਗਰੇਸ਼ਨ ਵੀਜ਼ਾ ਆ ਗਿਆ ਅਤੇ ਮੈˆ ਇਥੋˆ ਟੋਰਾˆਟੋ ਪਹੁੰਚ ਗਿਆ। ਮੇਰੇ
ਦੋਸਤਾˆ ਨੇ ਇਸ ਦੀ ਬਹੁਤੀ ਪੈਰਵੀ ਨਾ ਕੀਤੀ ਜਾˆ ਉਹ ਕਰ ਨਾ ਸਕੇ ਕਿਉˆਕਿ ਸਰਦਾਰ ਬਲਜੀਤ
ਸਿੰਘ ਵਰਗੇ ਸੁਹਿਰਦ ਅਤੇ ਵਧੀਆ ਅਫਸਰ ਦਾ ਤਬਾਦਲਾ ਗੁਰਦਾਸਪੁਰ ਹੋ ਚੁੱਕਾ ਸੀ। ਹੋਰ ਕੋਈ
ਸੁਣਨ ਵਾਲਾ ਨਹੀˆ ਸੀ ਅਤੇ ਨਵੇˆ ਅਫਸਰ ਨਾਲ ਵਾਰ-ਵਾਰ ਪਹੁੰਚ ਕਰਨੀ ਸਾਡੀ ਟੀਮ ਦੀ ਸਮਰੱਥਾ
ਤੋˆ ਬਾਹਰੀ ਗੱਲ ਸੀ। ਸਾਡੀ ਫਾਈਲ ਲਾਲ ਫੀਤਾ ਸ਼ਾਹੀ ਦਾ ਸ਼ਿਕਾਰ ਹੋ ਕੇ ਰਹਿ ਗਈ। ਮੈˆ ਇਥੋˆ
ਈ ਮੇਲ ਰਾਹੀˆ ਥੋੜਾ-ਬਹੁਤ ਯਤਨਸ਼ੀਲ ਰਿਹਾ ਪਰ ਸਭ ਵਿਅਰਥ।
ਭਾਵੇˆ ਅਸੀˆ ਸਰਦਾਰ ਮਨੋਹਰ ਸਿੰਘ ਗਿੱਲ ਪਾਸੋˆ ਕੋਈ ਵਿੱਤੀ ਜਾˆ ਹੋਰ ਕਿਸੇ ਤਰ੍ਹਾˆ ਦੀ
ਸਹਾਇਤਾ ਪ੍ਰਾਪਤ ਨਹੀˆ ਵੀ ਕਰ ਸਕੇ ਪਰ ਮੈˆ ਅਤੇ ਮੇਰੇ ਪਿੰਡ ਦੇ ਹੋਰ ਦੋਸਤ ਉਨ੍ਹਾˆ ਦੇ
ਕੰਮ ਕਰਨ ਦੇ ਢੰਗ ਅਤੇ ਆਪ ਸਿੱਧੇ ਤੌਰ ‘ਤੇ ਲੋੜਵੰਦ ਸੰਸਥਾਵਾˆ ਤਕ ਪਹੁੰਚ ਕਰਨ ਅਤੇ ਸਹਾਇਤਾ
ਲਈ ਤਤਪਰ ਰਹਿਣ ਵਾਲੇ ਗੁਣਾˆ ਤੋˆ ਪ੍ਰਭਾਵਤ ਹੋਏ ਬਿਨਾˆ ਨਹੀˆ ਰਹਿ ਸਕੇ। ਅੱਜ ਦੀ ਚਿੱਕੜ
ਭਰੀ ਰਾਜਨੀਤੀ ਵਿਚ ਅਜਿਹੇ ਸੂਝਵਾਨ ਅਤੇ ਪੜ੍ਹੇ-ਲਿਖੇ ਸ਼ਖ਼ਸ ਬਹੁਤਾ ਕਾਮਯਾਬ ਨਹੀˆ ਹੋਇਆ ਕਰਦੇ।
ਭਾਵੇˆ ਕਿ ਬਾਅਦ ਵਿਚ ਉਹ ਖੇਡ ਮੰਤਰੀ ਵੀ ਬਣੇ ਪਰ ਆਪਣੀ ਪ੍ਰਬੰਧਕੀ ਕਾਬਲੀਅਤ ਦਾ ਲੋਹਾ ਇੱਕ
ਰਾਜਨੀਤੀਵਾਨ ਦੇ ਤੌਰ ‘ਤੇ ਨਹੀˆ ਮੰਨਵਾ ਸਕੇ।
-0-
|