Welcome to Seerat.ca
|
-
ਜੇ ਐਸ ਗਰੇਵਾਲ ਦੇ ਲੇਖ ਬਾਰੇ ਇਕ ਗੱਲ ਹੀ ਕਹਿਣਾ ਚਾਹਾˆਗਾ ਕਿ ਇਹ ਇਕ ਪਾਸੜ ਹੈ। ਇਸ
ਸੰਬੰਧ ਵਿਚ ਹੋਰ ਸਾਰੇ ਤੱਥ ਲਾˆਭੇ ਕੀਤੇ ਗਏ ਹਨ।
ਕਰਮਜੀਤ ਸਿੰਘ
-
ਸਮੇ ਸਿਰ ‘ਸੀਰਤ‘ ਦੀ ਸੂਰਤ ਮੇਰੇ ‘ਮੈਜਿਕ ਬਾਕਸ‘ ਦੇ ਸਕਰੀਨ ਉਪਰ ਪਰਗਟ ਹੋ ਗਈ ਸੀ ਅਤੇ
ਆਦਤ ਅਨੁਸਾਰ ਮੈˆ ਉਸ ਦੇ ਵਿਚ ਦੀ ਲੰਘ ਗਿਆ ਸਾˆ। ਤੁਹਾਡਾ ਲੇਖ, ਤੁਹਾਡੀ ਆਦਤ ਅਨੁਸਾਰ ਲੰਮਾ
ਹੋਣ ਕਰਕੇ, ਦੋ ਕਿਸ਼ਤਾˆ ਵਿਚ ਪੜ੍ਹਨਾ ਪਿਆ। ਪੜ੍ਹਨਾ ਕੀ ਪਿਆ; ਬੱਸ ਵਿਚਦੀ ਲੰਘ ਗਿਆ। ਤੁਸੀˆ
ਜਾਣਦੇ ਈ ਹੋ ਕਿ ਨਾ ਮੈਨੂੰ ਕਵਿਤਾ ਉਤਰਦੀ ਆ ਤੇ ਨਾ ਹੀ ਆਲੋਚਨਾਤਮਿਕ ਪੱਖ ਤੋˆ ਕਿਸੇ ਲਿਖਤ
ਨੂੰ ਅਕਲ ਸਹਿਤ ਵਾਚਣਾ ਆਉˆਦਾ ਹੈ। ਸਿਰਫ਼ ਗੁੱਸਾ ਹੀ ਆਉˆਦਾ ਵਾ, ਹੋਰ ਕੁਝ ਨਹੀˆ। ਬੱਸ,
‘ਘਾਣੀ‘ ਪੜ੍ਹ ਕੇ ਆਨੰਦ ਹੀ ਪਰਾਪਤ ਕਰਦਾ ਹਾˆ। ਏਨਾ ਕੁ ਹੀ ਪਤਾ ਹੈ ਕਿ ਜਿਥੇ ਡਾ. ਸੰਧੂ
ਵਰਗੇ ਉਚ ਦੁਮਾਲੜੇ ਸਾਹਿਤਕਾਰ ਬੈਠੇ ਹੋਏ ਨੇ ਓਥੇ, "..... ਵਿਚ ਸਾਡਾ ਵੀ ਨਾˆ ਬੋਲੇ।" ਅਸੀˆ
ਖ਼ੁਦ ਨੂੰ ‘ਪੰਜਾˆ ਸਵਾਰਾˆ‘ ਵਿਚ ਸਮਝਣ ਦਾ ਭਰਮ ਪਾਲ਼ ਲਈਦਾ ਹੈ।
ਵਰਨਣ ਕੀਤੇ ਗਏ ਸਾਹਿਤਕਾਰਾˆ ਵਿਚੋˆ ਬਹੁਤਿਆˆ ਦੀਆˆ ਲਿਖਤਾˆ ਨੂੰ ਪੜ੍ਹਨ ਦਾ ਮੈਨੂੰ ਵੀ
ਸੁਭਾਗ ਪਰਾਪਤ ਹੁੰਦਾ ਰਹਿੰਦਾ ਹੈ ਅਤੇ ਮੈˆ ਵੀ ਉਹਨਾˆ ਪ੍ਰਸੰਸਕ ਹਾˆ।
ਅਨਦੋ ਅਨਦ ਘਣਾ ਮੈ ਸੋ ਪ੍ਰਭੁ ਡੀਠਾ ਰਾਮ॥
ਭਲੀ ਭਾˆਤ ਇਸ ਗੱਲ ਤੋˆ ਮੈˆ ਜਾਣੂ ਹਾˆ ਕਿ ਅਜਿਹੇ ਚੰਗੇ ਕਾਰਜਾˆ ਵਿਚ ਰੁਕਾਵਟ ਤਾˆ ਪੈਣੀ
ਹੀ ਪੈਣੀ ਹੈ। ਸੂਰਮਾ ਤੇ ਸਫ਼ਲ ਮਲਾਹ ਓਹੀ ਸਮਝਿਆ ਜਾਵੇਗਾ ਜੋ ਮੁਖ਼ਾਲਫ਼ ਹਵਾਵਾˆ ਵਿਚ ਵੀ ਬੇੜਾ
ਬੰਨੇ ਵੱਲ ਨੂੰ ਸਿਧਾ ਸੇਧੀ ਰੱਖੇ।
ਤੂੰਦੀਏ ਬਾਦੇ ਮੁਖ਼ਲਿਫ਼ ਸੇ ਨਾ ਘਬਰਾ ਐ ਉਕਾਬ
ਯੇ ਤੋ ਚਲਤੀ ਹੈˆ ਤੁਝੇ ਊˆਚਾ ਉਡਾਨੇ ਕੇ ਲੀਏ।
ਇਹਨੀˆ ਦਿਨੀˆ ਮੈˆ, ਪਰਥ ਵਾˆਗ ਹੀ, ਐਡੀਲੇਡ ਵਿਖੇ ਪਧਾਰਿਆ ਹੋਇਆ ਹਾˆ ਜੀ। ਕੁਝ ਦਿਨ ਏਥੇ
ਟਿਕੇ ਰਹਿਣ ਦਾ ਵਿਚਾਰ ਹੈ। ਅੱਗੇ ਉਤਲੇ ਦੀਆˆ ਉਤਲਾ ਈ ਜਾਣੇ! ਭਾਣੇ ਦਾ ਮਾਲਕ ਉਹ ਆਪ ਹੈ
ਜੀ!
ਕਦੀ ਕਦਾਈˆ ‘ਝਾਅਅਤ‘ ਕਰ ਲਿਆ ਕਰੋ। ਕੋਸ਼ਿਸ਼ ਰਹੇ ਕਿ ‘ਸੀਰਤ‘ ਮਹੀਨੇ ਦੇ ਪਹਿਲੇ ਹਫ਼ਤੇ ਪਰਗਟ
ਹੋ ਜਾਵੇ ਤਾˆ ਮੇਰੇ ਵਰਗੇ ਟੋਹ ਟੋਹ ਕੇ ਪੜ੍ਹਨ ਵਾਲ਼ੇ ਪਾਠਕਾˆ ਦਾ ਅਮਲ ਪੂਰਾ ਹੁੰਦਾ ਰਹੇ।
ਸ਼ੁਭਚਿੰਤਕ
ਸੰਤੋਖ ਸਿੰਘ
+61 435 060 97
-
ਅਗਸਤ ਦੇ ਮਹੀਨੇ ਵਿੱਚ ਮੈˆ ਫਰੀਮੌਂਟ ‘ਚ ਪਹਿਲੀ ਵਾਰ ਵਰਿਆਮ ਸੰਧੂ ਜੀ ਨੂੰ ਮਿਲੀ ਸੀ। ਮੈਨੂੰ
ਉਹ ਇਕਦਮ ਹੀ ਚੰਗੇ ਲੱਗੇ ਸਨ ; ਤੇ ਲੱਗਿਆ ਕਿ ਮੈˆ ਉਨ੍ਹਾˆ ਨਾਲ ਗੱਲ ਕਰ ਸਕਦੀ ਹਾˆ। ਬਹੁਤ
ਵਰ੍ਹਿਆˆ ਤੋˆ ਮੇਰਾ ਪੰਜਾਬੀ ਸਾਹਿਤ ਨਾਲ ਵਾਸਤਾ ਲਗਭੱਗ ਟੁੱਟਿਆ ਹੋਇਆ ਸੀ। - ਇਹ ਜਲਾਵਤਨੀ
ਮੈˆ ਖੁਦ ਹੀ ਆਪਣੇ ਆਪ ਨੂੰ ਦਿੱਤੀ ਹੋਈ ਸੀ। ਤੇ ਫਿਰ ਕੁਝ ਘਟਨਾਵਾˆ ਇਸ ਤਰ੍ਹਾˆ ਵਾਪਰਦੀਆˆ
ਗਈਆˆ ਕੇ ਮੁੜ ਮੈˆ ਪੰਜਾਬੀ ਸਹਿਤ ਵੱਲ ਖਿੱਚੀ ਗਈ। ਇੱਕ ਦਿਨ ਪਾਸ਼ ਦੇ ਪਿਤਾ ਜੀ ਮੈਨੂੰ ਆਖਣ
ਲੱਗੇ , “ਗੁਲੂ, ਕੀ ਤੂੰ ਕਦੀ ‘ਸੀਰਤ’ ਰਿਸਾਲਾ ਪੜ੍ਹਿਆ ਹੈ? ਪੜ੍ਹ ਕੇ ਦੇਖੀ, “ਚੰਗਾ
ਮੈਗਜ਼ੀਨ ਹੈ !” ਮੈˆ ਆਖ ਦਿੱਤਾ, “ਅੱਛਾ!” ਬਸ ਆਖ ਦਿੱਤਾ ਪਰ ਮੇਰੇ ਕੋਲੋˆ ਇਹ ਪੜ੍ਹਿਆ ਨਾ
ਗਿਆ। ਸ਼ਾਇਦ ਹਰ ਗੱਲ ਦਾ ਰੱਬ ਵਲੋˆ ਜਾˆ ਸਿਤਾਰਿਆˆ ਵੱਲੋˆ ਕੋਈ ਨਿਸ਼ਚਿਤ ਕੀਤਾ ਪਲ ਹੁੰਦਾ
ਹੈ, ਤੇ ਜਦ ਉਸ ਆਓਣਾ ਹੁੰਦਾ ਹੈ ਉਦੋˆ ਹੀ ਆਉਂਦਾ ਹੈ। ਤੇ ਜਦ ਮੈˆ ਵਰਿਆਮ ਸੰਧੂ ਜੀ ਨੂੰ
ਮਿਲੀ ਤਾˆ ਮੈਨੂੰ ਲੱਗਿਆ ਕਿ ਹੁਣ ਤਾˆ ਜ਼ਰੂਰ ਮੈਨੂੰ ਇਹ ਰਿਸਾਲਾ ਲਭ ਕੇ ਪੜ੍ਹਨਾ ਚਾਹੀਦਾ
ਹੈ। ਮੈˆ ਜਸਵੰਤ ਕੌਰ ਬਾਰੇ ਪਤਾ ਕਰਨਾ ਸੀ ਤੇ ਕਿਸੇ ਨੇ ਦੱਸਿਆ ਕਿ ਉਸ ਦੀ ਕਹਾਣੀ ਇੱਕ ਵਾਰ
ਸੀਰਤ ਰਿਸਾਲੇ ਵਿੱਚ ਛਾਪੀ ਗਈ ਸੀ। ਉਹ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦੀ ਹੋਣਹਾਰ ਧੀ ਸੀ।
ਸੋ ਇਸ ਤਰ੍ਹਾˆ ਮੈˆ ਪਹਿਲੀ ਵਾਰ ਸੀਰਤ ਦੇ ਪੰਨਿਆˆ ਨਾਲ ਜਾਣ-ਪਛਾਣ ਕੀਤੀ। ਉਸ ਵੇਲੇ ਮੈˆ
ਨਹੀˆ ਸੀ ਸੋਚਿਆ ਕਿ ਮੈˆ ਸੀਰਤ ਲਈ ਕੁਝ ਲਿਖਣ ਦਾ ਵੀ ਹੀਆ ਕਰਾˆਗੀ।-
ਗੁਲਸ਼ਨ ਦਿਆਲ, ਅਮਰੀਕਾ
|