Welcome to Seerat.ca
Welcome to Seerat.ca

ਭਾਈ ਮੇਵਾ ਸਿੰਘ ਦੀ ਇਤਿਹਾਸਕ ਪਹਿਲ-ਕਦਮੀਂ

 

- ਵਰਿਆਮ ਸਿੰਘ ਸੰਧੂ

ਭਗਤ ਸਿੰਘ ਮੈਨੂੰ ਸਕੇ ਭਰਾ ਅਤੇ ਸਕੇ ਬੇਟੇ ਤੋਂ ਵੀ ਵੱਧ ਪਿਆਰਾ ਸੀ

 

- ਦੁਰਗਾ ਭਾਬੀ

ਪਾਸ਼ ਦੇ ਜਨਮ-ਮਹੀਨੇ ਤੇ / ਸਭ ਤੋਂ ਖ਼ਤਰਨਾਕ

 

- ਪਾਸ਼

ਫ਼ਿਰ ਉਹੋ ਮਹਿਕ

 

- ਹਰਨੇਕ ਸਿੰਘ ਘੜੂੰਆਂ

ਕੀਰਤਪੁਰ - ਵਿਨੀਪੈੱਗ

 

- ਉਂਕਾਰਪ੍ਰੀਤ

ਇਕ ਗਜ਼ਲ ਅਤੇ ਇਕ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਦੋ ਗਜ਼ਲਾਂ

 

- ਮੁਸ਼ਤਾਕ

ਅਧਿਆਪਕ ਦਾ ਸਫ਼ਰ

 

- ਪ੍ਰੋ ਤਰਸੇਮ ਬਾਹੀਆ

ਨਾਵਲ ਅੰਸ਼ / ਮਹਾਂਰਾਜਾ ਤੇ ਰੂਸ

 

- ਹਰਜੀਤ ਅਟਵਾਲ

ਆਪਣੇ ਵਿਛੜੇ ਪਿੰਡ ਦੀ ਫੇਰੀ

 

- ਵਰਿਆਮ ਸਿੰਘ ਸੰਧੂ

ਮੇਰੀ ਪੜ੍ਹਾਈ

 

- ਕੁਲਵਿੰਦਰ ਖਹਿਰਾ

ਫੈਸਲਾ ਤੇ ਫਾਸਲਾ

 

- ਹਰਚੰਦ ਸਿੰਘ ਬਾਸੀ

ਤੇ ਮੈਂ ਇੰਝ ਦੇਖਿਆ ਗੁਰਦਾਸ ਮਾਨ ਦਾ ਸ਼ੋਅ

 

- ਹਰਮੰਦਰ ਕੰਗ

ਪੇਕਿਆਂ ਦਾ ਸੂਟ

 

- ਕਰਨ ਬਰਾੜ

ਸੈਕਸ ਸਲੇਬਸ ਦੇ ਸੱਚ ਨਿੱਤਰਣ ਲੱਗੇ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਗੁਰਬਚਨ ਸਿੰਘ ਭੁੱਲਰ ਦੀ ਨਾਵਲੀ ਛਾਲ

 

- ਪ੍ਰਿੰ. ਸਰਵਣ ਸਿੰਘ

ਟੈਕਸੀਨਾਮਾ / ਰਿਸ਼ਤੇ ਬਨਾਮ ਡਾਲਰ

 

- ਬਿਕਰਮਜੀਤ ਸਿੰਘ ਮੱਟਰਾਂ

ਦੇਸ਼ ਭਗਤ ਯਾਦਗਾਰ ਹਾਲ ਵਾਲ਼ਾ ਸਾਹਿਤਕ ਸਮਾਗਮ

 

- ਗਿਆਨੀ ਸੰਤੋਖ ਸਿੰਘ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਸੈਲਫੀ ਦਾ ਸੱਚ !

 

- ਗੁਰਬਾਜ ਸਿੰਘ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਹਿੰਮਤ

 

- ਹਰਭਜਨ ਕੌਰ ਗਿੱਲ

ਸਾਦੇ ਸਿਧਰੇ ਲੇਖ

 

- ਸੁਖਦੇਵ ਮਾਦਪੁਰੀ

ਇਕ ਪੱਤਰ

 

- ਗਿਆਨੀ ਸੰਤੋਖ ਸਿੰਘ

ਦੋ ਕਵਿਤਾਵਾਂ

 

- ਬਲਵੰਤ ਫ਼ਰਵਾਲ਼ੀ

 

Online Punjabi Magazine Seerat

ਕੀਰਤਪੁਰ - ਵਿਨੀਪੈੱਗ
- ਉਂਕਾਰਪ੍ਰੀਤ

 

ਵਿਨੀਪੈੱਗ। ਗੁਰਦੀਪ ਦਾ ਘਰ। ਤੜਕੇ ਦੇ ਤਿੰਨ ਵੱਜਣ ਵਾਲੇ ਹਨ। ਅਮਰਜੀਤ, ਮੈਂ ਤੇ ਗੁਰਦੀਪ। ਅਮਰਜੀਤ ਸ਼ਾਮ ਤੋਂ ਸਿਰਫ਼ ਜੂਸ ਪੀ ਰਿਹਾ ਹੈ। ਅਸੀਂ ਦੋਵੇਂ ਪਤਾ ਨਈਂ ਕੀ ਪੀ ਰਹੇ ਹਾਂ। ਸਾਹਿਤ ਬਾਰੇ ਕੋਈ ਡੂੰਘੀਆਂ ਗੱਲਾਂ ਹੋ ਰਹੀਆਂ ਹਨ। ਮੈਂ ਸੋਚ ਰਿਹਾਂ ਇਸ ਘਰ ਬਾਰੇ। ਜਿਵੇਂ ਛੋਟੀ ਬਹਿਰ ਦੀ ਗ਼ਜ਼ਲ ਦਾ ਮਿਸਰਾ। ਨਿੱਕਾ ਜਿਹਾਪਰ ਕੁੱਜੇ ਚ ਸਮੁੰਦਰ। ਮੇਰੀ ਨਜ਼ਰ ਸਾਹਮਣਲੀ ਕੰਧ ਤੇ ਹੈ। ਕੰਧ ਦੇ ਨਾਲ ਡਰਾਈਵਾਲ ਦੀਆਂ ਦੋ ਅਣਲੱਗ ਸ਼ੀਟਾਂ ਪਈਆਂ ਹਨ। ਇੱਕ ਦਰੀ ਜਿਹੀ ਦਾ ਪੀਸ ਪਿਆ ਹੈ। ਉਸ ਉੱਪਰ ਮਿੱਟੀ ਗਾਰੇ ਲਿੱਬੜੀਆਂ ਇੱਕ ਕਹੀ, ਇੱਕ ਗੈਂਤੀ, ਇੱਕ ਦਾਤੀ ਪਈ ਹੈ। ਜਿਵੇਂ ਕੋਈ ਮਜ਼ਦੂਰ ਹੁਣੇ ਹੀ ਜ਼ਰਾ ਰੁੱਖ ਛਾਵੇਂ ਦਮ ਲੈਣ ਲਈ ਬੈਠਾ ਹੈ।

ਸਾਹਮਣਲੀ ਬਾਰੀ ਦੇ ਟੁੱਟੇ ਸ਼ੀਸ਼ਿਆਂ ਦੀ ਡਕ-ਟੇਪਾਂ ਨਾਲ ਹੋਈ ਮੁਰੰਮਤ ਬਾਹਰਲੀ ਰੌਸ਼ਨੀ ਚ ਜਿਵੇਂ ਇੱਕ ਵੱਡਾ ਮਘੌਰਾ ਦਿਖਾ ਰਹੀ ਹੈ ਜਾਂ ਅੰਦਰਲੀ ਰੌਸ਼ਨੀ ਦੀਆਂ ਕੁੱਝ ਕਿਰਨਾਂ ਨੂੰ ਅੰਦਰ ਸਾਭ ਰਹੀ ਹੈਜਾਂ ਸ਼ਾਇਦ ਦੋਨੋਂ ਹੀ ਕੰਮ। ਮੈਂ ਫੈਸਲਾ ਨਹੀਂ ਕਰ ਪਾ ਰਿਹਾ।

ਅਮਰਜੀਤ ਘਰ ਜਾਣ ਲਈ ਉੱਠ ਰਿਹਾ ਹੈ। ਅਸੀਂ ਉਸਨੂੰ ਵਿਦਾ ਕਰ ਕੇ ਮੁੜ ਛੋਟੇ ਜਿਹੇ ਮੇਜ਼ ਦੁਆਲੇ ਆਣ ਬੈਠੇ ਹਾਂ।
ਗੁਰਦੀਪ, ਮੈਂ ਉਸ ਦਰਿਆ ਤੇ ਜਾਣਾ ਚਾਹੁੰਦਾ ਹਾਂ ਜੋ ਤੈਨੂੰ ਬਹੁਤ ਪਿਆਰਾ ਹੈਲਿਜਾ ਸਕਦਾ ਹੈਂ, ਹੁਣੇ? ਗੁਰਦੀਪ ਅਪਣੀ ਸੁਭਾਵਿਕ ਸੰਖੇਪ ਜਿਹੀ ਹਾਸੀ ਹੱਸਦਾ ਘੜੀ ਵੱਲ ਵੇਖਦਾ ਕਹਿ ਰਿਹਾ ਹੈ, ਓ..ਡੈਫੀਨੇਟਲੀ! ਪਰ ਮੈਨੂੰ ਲੱਗਦੈ ਤੈਨੂੰ ਸੌਣਾ ਚਾਹੀਦੈਕੱਲ ਫਿਰ ਤੂੰ ਸਫ਼ਰ ਤੇ ਨਿਕਲਣਾ ਹੈ।
ਮੈਂ ਕਮਰੇ ਦੀ ਧੀਮੀ ਜਿਹੀ ਲੋਅ ਵਾਂਗ ਬੋਲਦਾ ਹਾਂ, ਮੇਰੇ ਕੋਲ ਅਸਤ ਹਨ।
ਓ..ਮਾਈ ਗੁੱਡਨੈੱਸ ਕਹਿੰਦਿਆਂ ਗੁਰਦੀਪ ਉੱਠ ਕੇ ਖੜਾ ਹੋ ਗਿਆ ਹੈ। ਮੇਰੇ ਵੱਲ ਗੁਹ ਨਾਲ ਵੇਖਦਿਆਂ ਕਹਿੰਦਾ ਹੈ, ਆਰ ਯੂ ਸ਼ੋਅਰ ਯੂ ਵਾਨਟ ਟੂ ਡੂ ਇਟ?
ਯੈੱਸ, ਆਈ ਐਮਮੈਨੂੰ ਲੈ ਚੱਲ।
ਚੱਲ ਫ਼ਿਰ ਆਪਾਂ ਓਥੇ ਚੱਲਦੇ ਹਾਂ ਜਿੱਥੇ ਮੈਂ ਅਪਣੇ ਪਿਓ ਦੇ ਅਸਤ ਪਾਏ ਸਨ।

ਅਸੀਂ ਕਾਹਲੀ ਨਾਲ ਘਰ ਦੇ ਪਿਛਵਾੜੇ ਨਿੱਕਲ ਆਏ ਹਾਂ। ਗੁਰਦੀਪ ਦੀ ਕਾਰ ਨਾਲ ਹੁਣ ਇੱਕ ਹੋਰ ਜ਼ਰਾ ਚੰਗੀ ਹਾਲਤ ਵਾਲੀ ਕਾਰ ਖੜੀ ਹੈ। ਆਪਾਂ ਐਸ ਕਾਰ ਤੇ ਚੱਲਦੇ ਹਾਂ ਫ਼ਿਰ, ਮੇਰੇ ਬ੍ਰਦਰ ਆਲੀ ਤੇ। ਉਹ ਉਸ ਕਾਰ ਦੀ ਤਾਕੀ ਖੋਲ੍ਹਦਿਆਂ ਜਦ ਕਹਿ ਰਿਹਾ ਹੈ ਤਾਂ ਮੈਨੂੰ ਪਤਾ ਨਈਂ ਕਿਉਂ ਲੱਗਿਆ ਹੈ ਕਿ ਉਹ ਅਜਿਹਾ ਅਸਤਾਂ ਦੇ ਸਤਿਕਾਰ ਵਜੋਂ ਕਰ ਰਿਹਾ ਹੈ। ਮੈਨੂੰ ਉਸ ਤੇ ਮੋਹ ਆਇਆ ਹੈ। ਮੈਂ ਚਾਹੁੰਦਾ ਹਾਂ ਇਹਨਾਂ ਅਸਤਾਂ ਦਾ ਸਤਿਕਾਰ ਹੋਵੇ। ਏਸ ਅੰਮ੍ਰਿਤ ਵੇਲੇ ਦੇ ਸਮੇਂ ਮੈਂ ਅਪਣੇ ਨਾਲੋਂ ਟੁੱਟਣ ਅਤੇ ਜੁੜਨ ਦੇ ਕਿਸੇ ਵਿਚਕਾਰਲੇ ਪਲਾਂ ਚ ਹਾਂ। ਮੇਰੇ ਸੁਚੇਤ ਤਰਕ, ਦਲੀਲਾਂ ਜੋ ਮੈਂ ਉਸ ਨਾਲ ਕਰਦਾ ਰਹਿੰਦਾ ਸਾਂ ਜਿਸਦੇ ਇਹ ਅਸਤ ਹਨ, ਐਸ ਵੇਲੇ ਮੇਰੇ ਨਾਲ ਨਹੀਂ। ਐਸ ਵੇਲੇ ਮੇਰੀ ਸਿਮਰਤੀ ਚ ਉਹ ਪਲ ਹਨ ਜਦ ਅਸੀਂ ਅਪਣੇ ਟਰਾਂਟੋ ਡਾਊਨਟਾਊਨ ਚ ਕਿਰਾਏ ਤੇ ਲਏ ਪਹਿਲੇ ਅਪਾਰਟਮੈਂਟ ਦੀ ਬੈਠਕ ਦੀਆਂ ਕੰਧਾਂ ਤੇ ਡੂੰਘੀ ਸ਼ਾਮ ਤੀਕ ਵਾਲ ਪੇਪਰ ਲਾਉਂਦੇ ਥੱਕ ਗਏ ਸਾਂ। ਮੈਂ ਉਸ ਦੇ ਥੱਕੇ ਹੱਥਾਂ ਨੂੰ ਚੁੰਮਿਆ ਸੀ। ਉਹਨਾ ਹੱਥਾਂ ਦੀ ਰਾਖ ਹੁਣ ਮੇਰੇ ਕੋਲ ਹੈ।

ਗੁਰਦੀਪ ਗਲੀਆਂ ਵਿੱਚ ਦੀ ਕਾਰ ਨੂੰ ਮੇਨ ਰੋਡ ਵੱਲ ਲਿਜਾ ਰਿਹਾ ਹੈ। ਆਪਾਂ ਪਹਿਲਾਂ ਮੇਰੀ ਕਾਰ ਕੋਲ ਜਾਣਾ ਹੈ, ਅਸਤ ਉਸੇ ਚ ਪਏ ਹਨ। ਓ ਸ਼ੁਅਰਕਿਸੇ ਨੂੰ ਜਗਾਉਣਾ ਵੀ ਹੈ? ਗੁਰਦੀਪ ਪੁੱਛਦਾ ਹੈ। ਉਸਦਾ ਇਸ਼ਾਰਾ ਮੇਰੀ ਮਾਂ ਅਤੇ ਬੇਟੀ ਵੱਲ ਹੈ। ਜੋ ਏਸ ਵੇਲੇ ਸ਼ਮਿੰਦਰ ਦੇ ਘਰ ਸੌਂ ਰਹੀਆਂ ਹਨ, ਜਿਥੇ ਮੇਰੀ ਕਾਰ ਖੜੀ ਹੈ। ਨਹੀਂ ਬੱਸ ਆਪਾਂ ਦੋਵੇਂ ਹਾਂ। ਕਹਿ ਕੇ ਮੈਂ ਮੁੜ ਉਸੇ ਸ਼ਾਮ ਵੱਲ ਪਰਤ ਗਿਆ ਹਾਂ। ਉਹ ਸਾਡਾ ਪਹਿਲਾ ਦਿਨ ਸੀ ਪਤੀ ਪਤਨੀ ਵਜੋਂ ਇਕੱਲਿਆਂ। ਪਿਆਰ ਦੇ ਪਲੀਂ ਉਸਨੇ ਇਹੋ ਜਿਹੇ ਹੀ ਬੋਲ ਬੋਲੇ ਸਨ ਓਦਣ ..ਬੱਸ ਆਪਾਂ ਦੋਵੇਂ ਹਾਂ ਅੱਜ ਤੋਂ। ਉਹਨਾ ਬੋਲਾਂ ਦੀ ਰਾਖ ਨਹੀਂ ਹੋ ਸਕਦੀਉਹ ਬੋਲ ਇਨ-ਬਿਨ ਮੇਰੇ ਨਾਲ ਹਨ। ਮੇਰੇ ਸਾਹਾਂ ਚਸਿਮਰਤੀ ਚ। ਉਹਨਾ ਬੋਲਾਂ ਰਾਹੀਂ ਜਿਵੇਂ ਉਹ ਮੈਨੂੰ ਛੋਹ ਰਹੀ ਹੈ। ਮੈਂ ਉਸ ਨੂੰ ਮਹਿਸੂਸ ਕਰ ਰਿਹਾ ਹਾਂ। ਮੈਂ ਉਸ ਨਾਲ ਜੁੜਿਆ ਮਹਿਸੂਸ ਕਰ ਰਿਹਾ ਹਾਂ। ਇਹ ਟਰੈਜ਼ਿਡੀ ਦੇ ਕਿ ਸੈਲੀਬ੍ਰੇਸ਼ਨ ਦੇ ਪਲ ਹਨ..ਪਤਾ ਨਈਂ। ..ਪਰ ਅਸੀਂ ਇਨਾ ਪਲਾਂ ਵਾਂਗ ਕਦੇ ਵੀ ਜੁੜ ਨਈਂ ਸਾਂ ਸਕੇ।

ਗੁਰਦੀਪ ਨੇ ਅਪਣੀ ਕਾਰ ਮੇਰੀ ਕਾਰ ਦੇ ਪਿੱਛੇ ਲਿਆ ਖੜਾਈ ਹੈ। ਮੈਂ ਉਤਰ ਕੇ ਅਪਣੀ ਕਾਰ ਚੋਂ ਫਿਊਨਰਲ ਹੋਮ ਵਾਲਿਆਂ ਦਾ ਦਿੱਤਾ ਬੈਗ ਕੱਢ ਲਿਆਇਆ ਹਾਂ। ਇਸ ਬੈਗ ਚ ਇੱਕ ਬਾਕਸ ਹੈ। ਅਸਤਾਂ ਨੂੰ ਤਸਦੀਕਦੇ ਕੁੱਝ ਕਾਗ਼ਜ਼ ਹਨ। ਬਾਕਸ ਵਿੱਚ ਅਸਤ ਹਨ, ਰਾਖ ਹੈ। ਮੈਂ ਬੈਗ ਅਪਣੇ ਪੱਟਾਂ ਤੇ ਰੱਖ ਕੇ ਬੈਠ ਗਿਆ ਹਾਂ। ਗੁਰਦੀਪ ਨੇ ਮੇਰੇ ਪੱਟਾਂ ਤੇ ਪਏ ਬੈਗ ਨੂੰ ਛੁਹ ਕੇ ਮੇਰਾ ਹੱਥ ਜ਼ੋਰ ਦੀ ਘੁਟਿਆ ਹੈ। ਮੈਂ ਉਸਦੀ ਹੱਥ-ਘੁਟਣੀ ਤੋਂ ਉਸਦੇ ਗੱਚ ਦੀ ਗਹਿਰਾਈ ਮਾਪ ਸਕਦਾ ਹਾਂ ਐਸ ਵੇਲੇ..ਉਹ ਮੇਰੇ ਇੰਨੇ ਕਰੀਬ ਹੈ ਇਨੀ ਪਲੀਂ।

ਚੌਥ ਤੋਂ ਇਹ ਬਾਕਸ ਮੇਰੀ ਕਾਰ ਚ ਮੇਰੇ ਨਾਲ ਹੈ। ਦੋ ਦਿਨ ਕੰਮ ਤੇ ਆਉਂਦੇ ਜਾਂਦੇ ਇਹ ਮੇਰੇ ਨਾਲ ਰਿਹਾ ਹੈ। ਇੱਕ ਦਿਨ ਕੰਮ ਤੋਂ ਦੋ ਘੰਟੇ ਦੀ ਛੁੱਟੀ ਲੈ ਕੇ ਮੈਂ ਇਹਨਾ ਨੂੰ ਅਪਣੀ ਨਾਲ ਦੀ ਸੀਟ ਤੇ ਰੱਖ ਕੇ..ਕੈਲਗਿਰੀ ਸ਼ਹਿਰ ਤੋਂ ਦੂਰ ਨਿੱਕਲ ਗਿਆ ਸਾਂਪਹਾੜਾਂ ਝੀਲਾਂ ਵਾਦੀਆਂ ਵੱਲ। ਪਿਛਲੇ ਦੋ ਵਰ੍ਹੇ ਕੈਲਗਿਰੀ ਚ ਰਹਿੰਦਿਆਂ ਮੈਂ ਅਜਿਹਾ ਨਈਂ ਸੀ ਕਰ ਸਕਿਆ। ਮੈਂ ਬੇਟੀ ਨੂੰ ਲੈਣ ਜਾਂਦਾ ਸਾਂ ਵੀਕਐਂਡ ਤੇ ਤਾਂ ਉਹ ਸਾਨੂੰ ਦਰਵਾਜ਼ੇ ਚੋਂ ਅਪਣੀ ਮੁਸਕਰਾਹਟ ਨਾਲ ਵਿਦਾ ਕਰਦੀ ਹੁੰਦੀ ਸੀ। ਮੈਂ, ਬੇਟੀ ਤੇ ਉਹਦੀ-ਮੁਸਕਰਾਹਟ ਕਈ ਵੇਰ ਏਸ ਤਰਾਂ ਘੁੰਮਣ ਨਿਕਲਦੇ ਰਹੇ ਸਾਂ। ਇੱਕ ਅਜੀਬ ਜਿਹਾ ਫਾਸਿਲੇ ਦਾ ਰਿਸ਼ਤਾ ਸੀ ਸਾਡੇ ਚਜੋ ਅਸੀਂ ਬੜੀ ਵਫ਼ਾ ਨਾਲ ਨਿਭਾਇਆ ਸੀ। ਪਰ ਉਸ ਨਾਲ ਓਦਣ ਮੇਰੀ ਪਹਿਲੀ ਨਿਵੇਕਲੀ ਫੇਰੀ ਸੀ ਕੈਲਗਿਰੀ ਦੀਆਂ ਰੁਮਾਂਟਿਕ ਵਾਦੀਆਂ ਚ। ਮੈਂ ਕਾਰ ਚਲਾਉਂਦਾ ਗਿਆ ਸਾਂ, ਰੋਂਦਾ ਗਿਆ ਸਾਂ..ਗਾਉਂਦਾ ਗਿਆ ਸਾਂ। ਉਹ ਚੁੱਪ ਸੀਮੈਂ ਚਾਹੁੰਦਾ ਸਾਂ ਉਹ ਮੇਰੇ ਨਾਲ ਫਿਰ ਝਗੜੇ ਅਪਣੇ ਸੁੱਚੇ ਸੁੱਚੇ ਓਮੀਏ ਮਨ ਨਾਲਜਿਨਾਂ ਦਾ ਸਾਹਮਣਾ ਮੇਰੀਆਂ ਡਾਰਵਿਨ ਪੜ੍ਹੀਆਂ ਥਿਊਰੀਆਂ ਨਾਲ ਹੁੰਦਾ ਸੀ। ਮੁੜਦੇ ਸਮੇਂਜਦ ਮੈਂ ਘਰ ਦੀ ਪਾਰਕਿੰਗ ਚ ਕਾਰ ਖੜਾ ਕੇ ਇਸ ਬਕਸੇ ਨੂੰ ਮੁੜ ਡਿੱਗੀ ਚ ਰੱਖਣ ਲੱਗਿਆ ਸਾਂ, ਤਾਂ ਉਸਨੇ ਬੱਸ ਇੰਨਾ ਹੀ ਕਿਹਾ ਸੀ ਰਾਵੀ ਦਾ ਖਿਆਲ ਰੱਖਿਓ।

ਗੁਰਦੀਪ ਲਾਲ ਦਰਿਆ ਦੇ ਨਾਲ ਨਾਲ ਜਾਂਦੀ ਸੜਕ ਤੇ ਡਰਾਈਵ ਕਰ ਰਿਹਾ ਹੈ। ਉਹ ਉਹੀ ਜਗਾਹ ਲੱਭਣੀ ਚਾਹੁੰਦਾ ਹੈ ਜਿੱਥੇ ਉਸਨੇ ਬਾਪ ਦੇ ਅਸਤ ਜਲ-ਪ੍ਰਵਾਹ ਕੀਤੇ ਸਨ। ਪਰ ਉਹ ਜਗਾਹ ਮਿਲ ਨਹੀਂ ਰਹੀ। ਇੱਕ ਜਗਾਹ ਅਸੀਂ ਕਾਰ ਰੋਕਦੇ ਹਾਂ। ਹਨੇਰੇ ਚ ਖੜੇ ਸੰਘਣੇ ਰੁੱਖਾਂ ਚ ਕਿਤੇ ਡੂੰਘੇ ਲਾਲ ਦਰਿਆ ਦੇ ਵਹਿਣ ਦੀ ਆਵਾਜ਼ ਆ ਰਹੀ ਹੈ। ਨਈਂ ਇਹ ਨਈਂਚੱਲ ਅੱਗੇ ਦੇਖਦੇ ਹਾਂ। ਗੁਰਦੀਪ ਕਹਿੰਦਾ ਹੈ। ਅਸੀਂ ਮੁੜ ਚੱਲ ਪਏ ਹਾਂ।

ਹੁਣ ਉਹ ਇੱਕ ਜਗਾਹ ਹੋਰ ਕਾਰ ਰੋਕਦਾ ਹੈ। ਇਹ ਪਾਰਕ ਨੁਮਾ ਜਗਾਹ ਹੈ, ਜਿੱਥੇ ਅਮਰੀਕਾ ਚੋਂ ਆਉਂਦਾ ਲਾਲ ਦਰਿਆ, ਕੈਨੇਡਾ ਦੇ ਦਰਿਆ ਅਸਿੰਬਨੀ ਨੂੰ ਮਿਲਦਾ ਹੈ। ਏਥੇ ਮੈਂ ਸਿਰਜਣਾ ਵਾਲੇ ਰਘੁਬੀਰ ਨੂੰ ਲੈ ਕੇ ਆਇਆ ਸੀ। ਉਹ ਦੱਸ ਰਿਹਾ ਹੈ। ਰਘੁਬੀਰ ਸਿਰਜਣਾ ਦੇ ਜ਼ਿਕਰ ਨਾਲ ਮੈਂ ਅਚਾਨਕ ਉਸ ਸ਼ਾਮ ਵੱਲ ਪਰਤ ਗਿਆ ਹਾਂ ਜਦ ਰਘੁਬੀਰ ਸਾਡੇ ਅਪਾਰਟਮੈਂਟ ਚ ਆਇਆ ਸੀ ਕਈ ਸਾਲ ਪਹਿਲਾਂ, ਮਿਲਣ। ਉਹ ਸਾਰੀ ਸ਼ਾਮ ਕਿਵੇਂ ਨੱਠ ਨੱਠ ਕੇ ਆਏ ਮਹਿਮਾਨਾ ਦੀ ਆਓ-ਭਗਤ ਕਰਦੀ ਰਹੀ ਸੀ। ਮੈਨੂੰ ਪਤਾ ਸੀ ਅੱਜ ਫ਼ਿਰ ਮੇਰੇ ਨਾਲ ਉਸਦਾ ਬੋਲ-ਬੁਰਾਲਾ ਹੋਵੇਗਾ ਮਹਿਮਾਨਾ ਦੇ ਜਾਣ ਮਗਰੋਂ। ਉਸਨੇ ਕਦੇ ਅਪਣੇ ਅੰਦਰ ਵਾਂਗ ਬਾਹਰੋਂ ਮੇਰੇ ਸਾਹਿਤਕ ਮਹਿਮਾਨਾ ਨੂੰ ਕਬੂਲਿਆ ਨਈਂ ਸੀ। ਪਰ ਮੈਂ ਵੀ ਕਿਹੜਾ ਉਸਦੇ ਇਸ ਸੁਭਾਅ ਨੂੰ ਕਬੂਲ ਕਰ ਸਕਿਆ ਸਾਂ। ਮੈਂ ਇਹ ਕੀ ਸੋਚ ਰਿਹਾ ਹਾਂਮੈਂ ਅਜਿਹਾ ਪਹਿਲਾਂ ਕਿਉਂ ਨਈਂ ਸੀ ਸੋਚ ਸਕਿਆ? ਉਹ ਜਿਵੇਂ ਮੇਰੇ ਤੇ ਮੁਸਕਰਾ ਕੇ ਤਨਜ਼ ਨਾਲ ਕਹਿ ਰਹੀ ਹੈ, ਹੁਣ ਦੱਸੋ..ਦਿਓ ਜਵਾਬ। ਉਹ ਅਕਸਰ ਅਜਿਹਾ ਉਦੋਂ ਕਹਿੰਦੀ ਹੁੰਦੀ ਸੀ ਜਦ ਸਾਡੀ ਬਹਿਸ ਦੌਰਾਨ ਮੈਂ ਨਿਰੁੱਤਰ ਹੋ ਜਾਂਦਾ ਸਾਂ। ਜਦ ਉਹ ਨਿਰੁੱਤਰ ਹੋ ਜਾਂਦੀ ਸੀ ਤਾਂ ਉਸ ਦੀਆਂ ਅੱਖਾਂ ਚੋਂ ਮੋਟੇ ਮੋਟੇ ਕਿਣੇ ਉਸਦੀਆਂ ਮੋਟੇ-ਸ਼ੀਸ਼ੇ ਦੀਆਂ ਐਨਕਾਂ ਚੋਂ ਕਿਰਨ ਲੱਗਦੇ..ਤਾਂ ਮੈਂ ਕਹਿੰਦਾ, ਬੱਸ ਆਹੀ ਆਉਂਦੈ ਤੈਨੂੰ। ਪਰ ਅੱਜ ਮੈਂ ਨਿਰੁਤਰ ਸਾਂਐਨ। ਜਿਵੇਂ ਅਚਾਨਕ ਅੱਜ ਮੈਨੂੰ ਉਸਦੀ ਸਮਰੱਥਾ ਦਾ ਅਹਿਸਾਸ ਹੋ ਰਿਹਾ ਹੈ। ਉਸਨੂੰ ਰਾਖ ਹੋ ਕੇ ਵੀ ਮੇਰੇ ਕੋਲ ਰਹਿਣਾ ਆਉਂਦਾ ਸੀ।

ਗੁਰਦੀਪ ਤੇ ਮੈਂ ਹੁਣ ਉਸ ਜਗਾਹ ਖੜੇ ਹਾਂ ਜਿੱਥੇ ਲੋਕ ਲਾਲ ਦਰਿਆ ਅਤੇ ਅਸਿੰਬਨੀ ਦਰਿਆ ਦੇ ਮਿਲਨ ਨੂੰ ਦੇਖਣ ਆਉਂਦੇ ਹਨ। ਪਰ ਏਥੇ ਜੰਕਸ਼ਨ ਤੇ ਦਰਿਆ ਦਾ ਵਹਿਣ ਰੁਕਿਆ ਰੁਕਿਆ ਮਹਿਸੂਸ ਹੋ ਰਿਹੈ ਸਾਨੂੰ। ਸਾਨੂੰ ਤਾਂ ਤੇਜ਼ੀ ਨਾਲ ਵਹਿੰਦੇ ਮੁਹਾਣ ਦੀ ਤਾਲਾਸ਼ ਹੈ। ਜ਼ਿੰਦਗੀ ਵਰਗਾ ਉਹ ਮੁਹਾਣ ਜਿਸਦੀ ਅਮਾਨਤ ਰਾਖ ਸਾਡੇ ਕੋਲ ਹੈ। ਮੈਨੂੰ ਜਾਪ ਰਿਹਾ ਹੈ ਕਿ ਹੁਣ ਸਾਨੂੰ ਸ਼ਾਇਦ ਵਾਪਿਸ ਜਾਣਾ ਪਵੇਗਾ। ਪਰ ਗੁਰਦੀਪ ਅਚਾਨਕ ਕਹਿੰਦਾ ਹੈ, ਇਕ ਹੈ ਹੋਰ ਜਗਾਹ..ਹਾਂ ਉਹ ਠੀਕ ਰਹੇਗੀਇੱਥੋਂ 15-20 ਕਿਲੋਮੀਟਰ ਹੋਰ ਜਾਣਾ ਪਵੇਗਾਚੱਲ ਉਥੇ ਚੱਲਦੇ ਹਾਂ..। ਅਸੀਂ ਸ਼ਹਿਰੀ ਵਸੋਂ ਤੋਂ ਬਾਹਰ ਵੱਲ ਚੱਲ ਪਏ ਹਾਂ, ਲੇਕ ਵਿਨੀਪੈੱਗ ਵੱਲ ਨੂੰ।

ਗੁਰਦੀਪ ਉਸਦੀਆਂ ਗੱਲਾਂ ਕਰ ਰਿਹਾ ਹੈ। ਉਹਨਾ ਦਿਨਾਂ ਦਾ ਜ਼ਿਕਰ ਹੋ ਰਿਹਾ ਹੈ ਜਦ ਮੈਂ ਘਰ ਛੱਡ ਕੇ ਚਲਾ ਗਿਆ ਸਾਂ। ਕੁਲਵਿੰਦਰ, ਅਤੇ ਸੋਹਲ ਦੇ ਫੋਨਾਂ ਤੇ ਉਹਨਾ ਦੇ ਸੁਹਿਰਦ ਯਤਨਾ ਦਾ ਜ਼ਿਕਰ ਹੈ। ਅਸੀਂ ਚਾਰੇ ਜਿਵੇਂ ਉਸਦੇ ਅਫਸੋਸ ਤੇ ਬੈਠੇ ਹਾਂ ਕੱਪੜਾ ਵਿਛਾ ਕੇ।
ਉਹ ਮੇਰੇ ਮਿੱਤਰਾਂ ਨੂੰ ਫੋਨ ਕਰ ਕੇ ਰੋਂਦੀ ਰਹਿੰਦੀ ਸੀ। ਮੈਨੂੰ ਮੋੜ ਲਿਆਉਣ ਲਈ ਕੋਸ਼ਿਸ਼ਾਂ ਕਰਦੀ ਰਹੀ ਸੀ। ਮਾਂ ਦੱਸਦੀ ਉਹ ਗਈ ਰਾਤ ਤੀਕ ਬੈੱਡਰੂਮ ਦੇ ਬਾਹਰ ਕੰਧ ਨਾਲ ਢੋਅ ਲਾਈ ਰੋਂਦੀਰਾਵੀ ਤੋਂ ਚੋਰੀਂ..ਸਭ ਤੋਂ ਚੋਰੀਂ। ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਮੇਰੇ ਕੱਪੜੇ ਆਇਰਨਿੰਗ ਟੇਬਲ ਤੇ ਪਰੈਸ ਕਰ ਕੇ ਰੱਖਦੀ ਤੇ ਰੋਂਦੀ। ਉਸਨੇ ਮੈਨੂੰ ਜੀਂਦੇ ਨੂੰ ਰੋਅ ਲਿਆ ਸੀ ਖੁੱਲ੍ਹ ਕੇ। ਕਾਸ਼ ਉਸਨੂੰ ਮੇਰੀ ਰਾਖ ਵੀ ਨਸੀਬ ਹੋ ਗਈ ਹੁੰਦੀ।

ਫ਼ਿਰ ਇੱਕ ਦਿਨ ਉਹ ਮਿਲੀ ਸੀ ਰਾਹ ਚ ਤੁਰੀ ਜਾਂਦੀ। ਉਸਨੇ ਅੱਖਾਂ ਭਰ ਕੇ ਮੈਨੂੰ ਬਾਹੋਂ ਝੰਜੋੜ ਕੇ ਕਿਹਾ ਸੀ ਜਿੱਥੇ ਵੀ ਕਿਤੇ ਤੁਸੀਂ ਰਹਿੰਦੇ ਹੋਆ ਜਾਵੋ ਮੁੜ ਕੇ ਇੱਕ ਵਾਰਸਭ ਠੀਕ ਹੋ ਜਾਵੇਗਾ। ਪਰ ਮੈਂ ਮੁੜਨ ਲਈ ਘਰੋਂ ਨਹੀਂ ਸਾਂ ਗਿਆ। ਮੈਂ ਉਸਨੂੰ ਕਹਿਣਾ ਚਾਹੁੰਦਾ ਸਾਂ, ਜਿੱਥੇ ਆਪਾਂ ਖੜੇ ਹਾਂ ਏਥੇ ਮੁੜ ਆਉਣ ਨਾਲ ਵੀ ਆਪਾਂ ਮਿਲ ਨਹੀਂ ਸਕਣਾ। ਪਰ ਮੈਂ ਚੁੱਪ ਰਿਹਾ ਸਾਂ। ਉਸ ਤੋਂ ਬਾਦ ਉਹ ਵੀ ਚੁੱਪ ਹੋ ਗਈ ਸੀ। ਉਸਤੋਂ ਬਾਦ ਉਹ ਰੋਈ ਨਈਂ ਸੀ। ਮੈਂ ਉਸਦੇ ਆਖਰੀ ਹੰਝੂਆਂ ਦਾ ਇੱਕੋ ਇੱਕ ਚਸ਼ਮਦੀਦ ਗੁਆਹ ਹਾਂ। ਉਹ ਹੰਝੂ ਜੋ ਉਸਦੀਆਂ ਅੱਖਾਂ ਚੋਂ ਕਿਰੇ ਨਹੀਂ ਸਨ ਉਸ ਦਿਨ। ਉਹ ਅੱਥਰੂ ਜਿਹਨਾ ਦੀ ਸੁੱਚੀ ਰਾਖ ਮੇਰੇ ਕੋਲ ਸੀ ਹੁਣ।

ਗੁਰਦੀਪ ਨੂੰ ਲੱਗਦਾ ਹੈ ਕਿ ਪੁਲੀਸ ਦੀ ਕਾਰ ਸਾਡਾ ਪਿੱਛਾ ਕਰ ਰਹੀ ਹੈ। ਮੈਂ ਸੁਚੇਤ ਹੋ ਕੇ ਪਿੱਛੇ ਦੇਖਦਾ ਹਾਂ। ਸੱਚਮੁੱਚ ਪੁਲੀਸ ਦੀ ਕਾਰ ਦੀਆਂ ਲਾਈਟਾਂ ਫਲੈਸ਼ ਕਰ ਰਹੀਆਂ ਹਨ। ਮੈਂ ਗੁਰਦੀਪ ਨੂੰ ਗੱਡੀ ਕੱਚੀ ਤੇ ਲਾਹ ਕੇ ਰੋਕਣ ਲਈ ਕਹਿੰਦਾ ਹਾਂ। ਸਾਡੇ ਪਿੱਛੇ ਇੱਕ ਦਮ ਧੂੜ ਉਡਦੀ ਹੈ। ਗੁਰਦੀਪ ਮੈਨੂੰ ਗ਼ੈਰਹਾਜ਼ਰ ਨੂੰ ਪੁੱਛ ਰਿਹਾ ਹੈ, ਆਪਾਂ ਤੇਜ਼ ਤਾਂ ਨਈਂ ਸੀ ਜਾ ਰਹੇ..। ਪੁਲੀਸ ਵਾਲਾ ਨਿਕਲ ਕੇ ਡਰਾਈਵਰ ਸੀਟ ਕੋਲ ਆ ਕੇ ਗੁਰਦੀਪ ਨੂੰ ਕਾਗਜ਼ ਪੁਛਦਾ ਹੈ ਅਤੇ ਦੱਸਦਾ ਹੈ ਕਿ ਅਸੀਂ ਦੋ ਲੇਨਾਂ ਦੇ ਵਿਚਕਾਰ ਜਾ ਰਹੇ ਸਾਂ। ਫ਼ਿਰ ਉਹ ਗੁਰਦੀਪ ਨੂੰ ਬਾਹਰ ਨਿਕਲ ਕੇ ਕਾਰ ਦੀ ਡਿੱਗੀ ਖੋਹਲਣ ਲਈ ਕਹਿੰਦਾ ਹੈ। ਉਹ ਵੇਖਣਾ ਚਾਹੁੰਦਾ ਹੈ ਕਿ ਸਾਡੇ ਕੋਲ ਸ਼ਰਾਬ ਤਾਂ ਨਹੀਂ। ਉਸਨੂੰ ਗੁਰਦੀਪ ਦੇ ਡਰੰਕ ਹੋਣ ਦਾ ਸ਼ੱਕ ਪੈ ਗਿਆ ਹੈ। ਗੁਰਦੀਪ ਡਿੱਗੀ ਖੋਹਲ ਕੇ ਦਿਖਾਉਂਦਾ ਹੈ। ਕੁੱਝ ਨਹੀਂ ਮਿਲਿਆ ਸ਼ਾਇਦ। ਉਹ ਹਾਲੇ ਵੀ ਦੋਵੇਂ ਕਾਰ ਦੇ ਪਿੱਛੇ ਖੜੇ ਗੱਲਾਂ ਕਰ ਰਹੇ ਹਨ। ਪੁਲੀਸ ਕਾਰ ਦੀ ਲਾਈਟਾਂ ਲਗਾਤਾਰ ਘੁੰਮ ਘੁੰਮ ਕੇ ਫਲੈਸ਼ ਕਰ ਰਹੀਆਂ ਹਨ। ਪਸੈਨਜਰ ਸੀਟ ਤੇ ਬੈਠਾ ਮੈਂ ਅਸਤਾਂ ਵਾਲਾ ਡੱਬਾ ਪਲੋਸਦਾ ਸੋਚ ਰਿਹਾ ਹਾਂ..ਜੇ ਸਾਨੂੰ ਅਸਤਾਂ ਸਮੇਤ ਹਵਾਲਾਤ ਚ ਜਾਣਾ ਪਿਆ ਤਾਂ..?

ਹੁਣ ਪੁਲੀਸ ਵਾਲਾ ਮੇਰੇ ਸ਼ੀਸ਼ੇ ਨੂੰ ਠਕੋਰ ਕੇ ਮੈਨੂੰ ਬਾਰੀ ਖੋਹਲਣ ਲਈ ਕਹਿ ਰਿਹਾ ਹੈ। ਉਹ ਮੇਰੇ ਬੈਗ ਨੂੰ ਦੇਖ ਕੇ ਪੁੱਛਦਾ ਹੈ: ਵਟ ਇਜ਼ ਇਨ ਯੂਅਰ ਬੈਗ ਸਰ?
ਮੈਂ: ਮਾਈ ਵਾਈਫਸ ਐਸ਼ਿਸ ਮੇਰੇ ਜੁਆਬ ਤੇ ਉਹ ਇਕਦਮ ਚੌਕ ਜਿਹਾ ਗਿਆ ਹੈ। ਮੈਨੂੰ ਲੱਗਦਾ ਹੈ ਕਿ ਉਹ ਹੁਣ ਇਹਨਾ ਨੂੰ ਖੋਹਲ ਕੇ ਦੇਖੇਗਾ। ਪਰ ਉਹ ਅਚਾਨਕ ਅਪਣੀ ਹੈਟ ਲਾਹ ਕੇ ਕਹਿੰਦਾ ਹੈ, ਆਈ ਐਮ ਸੌਰੀ। ਮੈਨੂੰ ਉਸਦਾ ਹੈਟ ਲਾਹ ਕੇ ਇੰਝ ਕਹਿਣਾ ਚੰਗਾ ਲੱਗਿਆ ਹੈ। ਮੈਂ ਜੀਂਦੀ ਪਤਨੀ ਲਈ ਇੰਜ ਸਤਿਕਾਰ ਕਦ ਦਵਾ ਸਕਣਾ ਸੀ ਕਦੇ। ਪੁਲੀਸ ਵਾਲਾ ਗੁਰਦੀਪ ਦੇ ਹਵਾਲੇ ਨਾਲ ਮੈਨੂੰ ਕਹਿ ਰਿਹਾ ਹੈ, ਆਈ ਨੋਅ ਫਰੌਮ ਯੂਅਰ ਫਰੈਂਡ ਦੈਟ ਯੂ ਆਰ ਏ ਪੋਇਟਕੈਨ ਯੂ ਡਰਾਈਵ ਹਿਮ ਬੈਕ? ਆਈ ਕੈਨਟ ਲੈਟ ਹਿਮ ਡਰਾਈਵ।
ਮੈਂ: ਯੈਸ ਆਈ ਕੈਨ ਡਰਾਈਵ, ਨੋ ਪਰੋਬਲਮ।
ਪੁਲੀਸ ਮੈਨ: ਬਾਈ ਦਾ ਵੇਅਹਓ ਮੈਨੀ ਡਰਿੰਕਸ ਯੂ ਹੈਡ ਸੋ ਫਾਰ ਦਿਸ ਈਵਿਨਿੰਗ?
ਮੈਂ: ਕਪਲ ਔਰ ਬਿਟ ਮੋਰ ਬਿਫੋਰ ਡਿਨਰ।
ਪੁਲੀਸ ਮੈਨ: ਓ ਕੇ ਸਰ..ਆਈ ਵਿਲ ਲੈਟ ਏ ਪੋਇਟ ਟੇਕ ਕੇਅਰ ਔਫ ਇਟ ਦੈੱਨ। ਮੈਨੂੰ ਡਰਾਈਵਰ ਸੀਟ ਤੇ ਬਿਠਾ ਕੇ ਪੁਲਸ ਵਾਲਾ ਚਲਾ ਗਿਆ ਹੈ।

ਮੈਨੂੰ ਉਸਦੇ ਅਸਤਾਂ ਸਾਹਮਣੇ ਮੇਰੇ ਤੇ ਕਾਨੂੰਨ ਵਲੋਂ ਬਤੌਰ ਪੋਇਟ ਕੀਤਾ ਅਜੀਬ ਜਿਹਾ ਯਕੀਨ ਚੰਗਾ ਲੱਗਿਆ ਹੈ। ਇਹ ਯਕੀਨ ਮੈਂ ਉਸਨੂੰ ਨੂੰ ਜੀਂਦੇ ਜੀਅ ਨਹੀਂ ਸਾਂ ਦਵਾ ਸਕਿਆ। ਉਸਨੂੰ ਅੱਜ ਮੇਰੇ ਲੇਖਕ ਹੋਣ ਦਾ ਅਤੇ ਇਸਦਾ ਕੋਈ ਮਤਲਬ ਹੋਣ ਦਾ ਸ਼ਾਇਦ ਯਕੀਨ ਆ ਜਾਣਾ ਸੀ। ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ।

ਮੈਂ ਕਾਰ ਚਲਾ ਰਿਹਾ ਹਾਂ ਹੁਣਗੁਰਦੀਪ ਅਸਤਾਂ ਵਾਲਾ ਬੈਗ ਲਈ ਬੈਠਾ ਹੈ। ਅਸੀਂ ਪੁਲਸ ਵਾਲੇ ਦੇ ਇੱਕ ਕਵੀ ਉਤਲੇ ਵਿਸ਼ਵਾਸ ਤੇ ਹਲਕਾ ਜਿਹਾ ਹੱਸੇ ਹਾਂ। ਪਹੁ-ਫੁਟਾਲਾ ਹੋ ਰਿਹਾ ਹੈ। ਗੁਰਦੀਪ ਮੈਨੂੰ ਰਸਤਾ ਦੱਸ ਰਿਹਾ ਹੈ। ਅਸੀਂ ਹੁਣ ਉਸ ਇਲਾਕੇ ਚੋਂ ਲੰਘ ਰਹੇ ਹਾਂ ਜਿੱਥੇ ਅਮਰੀਕਾ ਦਾ ਲਾਲ ਦਰਿਆ ਅਤੇ ਕੈਨੇਡਾ ਦਾ ਦਰਿਆ ਅਸਿੰਬਨੀ ਮਿਲ ਕੇ ਵਹਿ ਰਹੇ ਹਨ। ਇਸ ਵਹਾ ਦੇ ਆਸ ਪਾਸ ਦੇ ਇਲਾਕੇ ਨੇ ਕਿੰਨੀਆਂ ਲੜਾਈਆਂ, ਸਰਵਾਈਵਲ ਦੀਆਂ ਸਟਰਗਲਾਂ ਦੇਖੀਆਂ ਹਨ। ਇਹੀ ਉਹ ਥਾਂ ਹੈ ਜਿੱਥੇ ਨੇਟਿਵਾਂ ਨੇ ਰਾਜਸੀ ਅਤੇ ਆਰਥਿਕ ਜੰਗਾਂ ਦੇ ਨਾਲ ਨਾਲ ਅਪਣੇ ਕਲਚਰ ਲਈ ਵੀ ਯੂਰਪੀਅਨਾਂ ਨਾਲ ਮਾਣਮੱਤੀਆਂ ਜੰਗਾਂ ਲੜੀਆਂ ਹਨ।

ਉਹ ਵੀ ਤਾਂ ਅਪਣੇ ਕਲਚਰ ਲਈ ਮੇਰੇ ਨਾਲ ਜੰਮ ਕੇ ਲੜੀ ਸੀ। ਇੱਕ ਅਜੀਬ ਜਿਹੀ ਪਿੱਤਰੀ ਮਿੱਟੀ ਉਹ ਅਪਣੇ ਪੈਰਾਂ ਨਾਲ ਬੰਨੀ ਰੱਖਦੀ ਸੀ ਹਰ ਵੇਲੇ। ਉਹ ਕਹਿੰਦੀ ਸੀ, ਮੇਰੇ ਮਾਪਿਆਂ ਨੇ ਤੁਹਾਡੇ ਨਾਲ ਵਿਆਹ ਦਿੱਤਾ ਹੁਣ ਮੇਰੀ ਅਰਥੀ ਨਿਕਲੇਗੀ ਤੁਹਾਡੇ ਕੋਲੋਂ । ਮੈਂ ਉਸਨੂੰ ਬਦਲਨ ਲਈ ਬਜ਼ਿੱਦ ਸਾਂ। ਨਿੱਕੀਆਂ ਨਿੱਕੀਆਂ ਗੱਲਾਂ ਤੇ ਉਸਦੀ ਮੇਰੇ ਤੇ ਨਿਰਭਰਤਰਾ ਮੈਨੂੰ ਚੰਗੀ ਨਹੀਂ ਸੀ ਲਗਦੀ। ਮੈਂ ਚਾਹੁੰਦਾ ਸਾਂ ਉਹ ਸਵੈ-ਨਿਰਭਰ ਹੋਵੇ। ਅਪਣੇ ਲਈਸਾਡੀ ਬੇਟੀ ਲਈ। ਮੈਂ ਚਾਹੁੰਦਾ ਸਾਂ ਉਹ ਪੜ੍ਹ ਲਵੇ ਕੋਈ ਕੋਰਸ ਕਰ ਲਵੇ ਕਾਰ ਹੀ ਚਲਾਉਣੀ ਸਿੱਖ ਲਵੇਅਤੇ ਕਿੰਨਾ ਕੁਛ ਹੋਰ ਮੈਂ ਉਸ ਲਈ ਸੋਚਦਾ ਰਹਿੰਦਾਲੋਚਦਾ ਰਹਿੰਦਾ। ਪਰ ਉਹ ਵੇਦਾਂ ਵਿਚਲੀ ਟਿਪੀਕਲ ਭਾਰਤੀ ਪਤਨੀ ਵਾਂਗ ਮੇਰੇ ਤੇ ਨਿਰਭਰ ਰਹਿਣਾ ਲੋਚਦੀ। ਪੱਛਮੀ ਕਲਚਰਗਿਆਨਜਾਂ ਤੌਰ ਤਰੀਕੇ ਜਿਨਾਂ ਚ ਅਸੀਂ ਜੀਅ ਰਹੇ ਸਾਂਨਾਲ ਨੇੜਤਾ ਨੂੰ ਉਹ ਵਿਗੜਨਾ ਕਹਿੰਦੀ। ਮੈਂ ਸੋਚਦਾ ਸਾਂ ਕਿ ਜੇ ਉਹ ਇਸ ਸਿਸਟਮ ਨੂੰ ਜਾਣੇ ਬੁੱਝੇ ਤਾਂ ਉਹ ਸਾਡੀ ਸਪੈਸ਼ਲ ਨੀਡ ਬੱਚੀ ਲਈ ਕਈ ਕੁੱਝ ਉਹ ਕਰ ਸਕਦੀ ਹੈ ਜੋ ਮੈਂ ਬਤੌਰ ਇੱਕ ਬਾਪ ਨਹੀਂ ਸਾਂ ਕਰ ਸਕਦਾ। ਮੈਂ ਉਸਨੂੰ ਕਹਿੰਦਾ, ਹੁਣ ਤਾਂ ਇਵੇਂ ਕੋਈ ਇੰਡੀਆ ਚ ਵੀ ਨਈਂ ਹੋਣੀ ਤੇਰੇ ਅਰਗੀ ਪਤਨੀ। ਉਹ ਬੜੇ ਮਾਣ ਨਾਲ ਕਹਿੰਦੀ, ਨਾ ਹੋਵੇਮੈਂ ਤਾਂ ਐਸੀ ਹੀ ਹਾਂਇਵੇਂ ਹੀ ਰਹਿਣਾ ਹੈ। ਅਤੇ ਉਸਨੇ ਅਪਣਾ ਕਿਹਾ ਪੂਰਿਆ ਸੀ। ਕਾਰ ਦੁਰਘਟਨਾ ਚ ਮਾਰੇ ਜਾਣ ਵੇਲੇ ਉਸਦਾ ਲਹੂ ਨਾਲ ਭਿੱਜਾ ਕੋਟਅਤੇ ਹੁਣ ਇਹ ਉਸਦੀ ਰਾਖਉਸਦੀ ਬਹਾਦਰ ਜਦੋਜਹਿਦ ਦਾ ਸਬੂਤ ਹੈ। ਇਸ ਸਮੇਂ ਉਹ ਮੈਨੂੰ ਕੋਈ ਉਸ ਨੇਟਿਵ ਕਬੀਲੇ ਦੀ ਬਹਾਦਰ ਔਰਤ ਜਾਪ ਰਹੀ ਹੈਜਿਹਨਾਂ ਦੀ ਪਵਿੱਤਰ ਧਰਤੀ ਤੇ ਮੈਂ ਉਸਨੂੰ ਲੈ ਕੇ ਘੁੰਮ ਰਿਹਾ ਹਾਂ ਐਸ ਵੇਲੇ।

ਮੈਂ ਇੱਕ ਜਗਾਹ ਕਾਰ ਰੋਕਦਾ ਹਾਂ। ਇੱਥੇ ਦਰਿਆ ਕਾਫੀ ਤੇਜ਼ ਵਹਿ ਰਿਹਾ ਹੈ। ਦਰਿਆ ਤੀਕ ਪੁੱਜਦੇ ਇੱਕ ਲਾਂਘੇ ਰਾਹੀਂ ਅਸੀਂ ਦੋਵੇਂ ਦਰਿਆ ਤੇ ਉੱਤਰ ਰਹੇ ਹਾਂ। ਕੰਢੇ ਕੋਲ ਵਹਿੰਦੇ ਪਾਣੀ ਚ ਅੱਧ ਡੁੱਬਿਆ ਇੱਕ ਪੱਥਰ ਪਿਆ ਹੈ। ਮੈਂ ਉਸ ਪੱਥਰ ਤੇ ਬੈਠ ਕੇ ਦੂਰ ਤੀਕ ਨਿਗਾਹ ਮਾਰਦਾ ਹਾਂ। ਤੜਕੇ ਦੀ ਮੱਧਮ ਜਿਹੀ ਲੋਅ ਚ ਲਾਲ ਦਰਿਆ ਚੋਂ ਉਠੱਦੀ ਭਾਫ਼ ਚ ਜਿਵੇਂ ਨੇਟਿਵਾਂ ਦੀਆਂ ਝੁੱਗੀਆਂ ਦਾ ਝਉਲਾ ਵੀ ਹੈ। ਮੈਂ ਬਕਸਾ ਖੋਲਦਾ ਹਾਂ। ਵਿੱਚ ਇੱਕ ਪੌਲੀਥੀਨ ਦਾ ਸੀਲ ਬੰਦ ਲਿਫ਼ਾਫਾ ਹੈ। ਮੈਂ ਉਸਦੀ ਸੀਲ ਤੋੜ ਕੇ ਕੋਟ ਦੀ ਜੇਬ ਚ ਪਾ ਲਈ ਹੈ। ਲਿਫਾਫੇ ਚ ਹੱਥ ਪਾ ਕੇ ਮੈਂ ਰਾਖ ਨੂੰ ਮਹਿਸੂਸ ਕਰ ਰਿਹਾ ਹਾਂ। ਮਾਈ ਗੁੱਡਨੈੱਸ ਕੋਲ ਖੜੇ ਗੁਰਦੀਪ ਦੇ ਬੋਲਾਂ ਨਾਲ ਮੇਰਾ ਧਿਆਨ ਇਕਦਮ ਉਸ ਵੱਲ ਗਿਆ ਹੈ। ਚਿੱਟੇ ਭਾਅ ਮਾਰਦੇ ਕੁੜਤੇ ਚ ਉਹ ਤੜਕੇ ਦੇ ਚਾਨਣ ਚ ਜਿਵੇਂ ਕੋਈ ਗੰਜਾ-ਫਰਿਸ਼ਤਾ ਜਾਪਿਆ ਹੈ ਮੈਨੂੰ। ਸ਼ਾਇਦ ਧਰਮਰਾਜ ਹੈ ਉਹ। ਕਹਿੰਦੇ ਹਨ ਧਰਮਰਾਜ ਸੱਚੇ ਸੁੱਚੇ ਲੋਕਾਂ ਦੇ ਅਸਤ ਖੁਦ ਲੈਣ ਆਉਂਦਾ ਹੈਕੀਰਤਪੁਰੇ।

ਮੈਨੂੰ ਸਾਰਾ ਕੁਛ ਬਹੁਤ ਸ਼ਾਂਤ, ਸੁੱਚਾ ਸੁੱਚਾ ਅਤੇ ਪਵਿੱਤਰ ਮਹਿਸੂਸ ਹੋ ਰਿਹਾ ਹੈ। ਕੁਦਰਤ ਵਿਚਲਾ ਅਨਹਦ ਨਾਦ ਮੇਰੇ ਤੇ ਤਾਰੀ ਹੋ ਰਿਹਾ ਹੈਜਿਵੇਂ ਸੋਹਿਲਾਅਤੇ ਜਪੁਜੀਰਲਮਿਲ ਗਏ ਹਨ ਇਹਨੀਂ ਪਲੀਂ। ਮੈਂ ਹਾਲੇ ਵੀ ਰਾਖ ਨੂੰ ਟਟੋਲ ਰਿਹਾ ਹਾਂਉਸ ਚ ਮੈਨੂੰ ਕੁੱਝ ਰੜਕਦਾ ਹੈ। ਮੈਂ ਟਟੋਲ ਕੇ ਵਿੱਚੋਂ ਬਾਹਰ ਕੱਢਦਾ ਹਾਂ। ਇਹ ਉਸਦੀ ਵੰਗ ਹੈ। ਜੋ ਜਲ ਕੇ ਇਕਦਮ ਕਾਲੀ ਹੋ ਚੁੱਕੀ ਹੈ। ਮੈਨੂੰ ਅਚਾਨਕਉਸਦੀ ਉਹ ਵੰਗ ਯਾਦ ਆਈ ਹੈ ਜੋ ਉਸਨੇ ਮੈਨੂੰ ਵਿਆਹ ਤੋਂ ਪਹਿਲਾਂ ਸੰਗਦੇ ਸੰਗਦੇਮੇਚ ਲਈ ਦਿੱਤੀ ਸੀ। ਮੇਰੇ ਸਾਥ ਚ ਅੱਗ ਚੋਂ ਗੁਜ਼ਰ ਚੁੱਕੀ ਉਸ ਵੰਗ ਨੂੰ ਮੈਂ ਅਪਣੀ ਜੇਬ ਚ ਪਾ ਲਿਆ ਹੈ। ਹੁਣ ਮੈਂ ਰਾਖ ਦੀ ਇੱਕ ਮੁੱਠ ਭਰੀ ਹੈ ਅਤੇ ਵਹਿੰਦੇ ਦਰਿਆ ਚ ਖੋਹਲ ਦਿੱਤੀ ਹੈਫ਼ਿਰ ਇੱਕ ਹੋਰ ਮੁੱਠਫਿਰ ਇੱਕ ਹੋਰਹਰ ਵੇਰ ਜਦੋਂ ਪਾਣੀ ਮੇਰੀ ਹਥੇਲੀ ਨੂੰ ਧੋ ਦਿੰਦਾ ਹੈ ਤਾਂ ਮੈਨੂੰ ਪਾਣੀ ਚ ਦਿਸਦੀ ਅਪਣੀ ਖਾਲੀ ਹਥੇਲੀ ਬੜੀ ਅਲੱਗ ਅਲੱਗ ਅਰਥਾਂ ਵਾਲੀ ਮਹਿਸੂਸ ਹੁੰਦੀ ਹੈ। ਇਹ ਕੋਈ ਅਜਿਹੇ ਅਰਥ ਹਨ ਜੋ ਮੇਰੀ ਪਹੁੰਚ ਤੋਂ ਪਰ੍ਹੇ ਹਨ। ਸਾਰੀ ਰਾਖ ਨੂੰ ਇਵੇਂ ਮੁੱਠ ਮੁੱਠ ਕਰ ਕੇ ਮੈਂ ਲਾਲ ਦਰਿਆ ਨੂੰ ਸੌਪ ਦਿੱਤਾ ਹੈ।

ਕੋਲ ਏਧਰ ਓਧਰ ਟਹਿਲਦਾ ਗੁਰਦੀਪ ਮੈਨੂੰ ਪੁੱਛਦਾ ਹੈ, ਕੀ ਨੇ ਇਹ ਰਿਸ਼ਤੇਮਾਈ ਗੁੱਡਨੈੱਸਕੀ ਉਸਦਾ ਰਿਸ਼ਤਾ ਇੱਥੇ ਤੀਕ ਹੀ ਸੀ? ਮੈਂ ਕਹਿੰਦਾ ਹਾਂ, ਨਹੀਂ ਉਸਦਾ ਰਿਸ਼ਤਾ ਖਤਮ ਨਹੀਂ ਹੋਇਆਉਹ ਇਸ ਤੋਂ ਕਿਤੇ ਅਗਾਂਹ ਹੈਉਸ ਨਾਲ ਮੇਰਾ ਅਸਲੀ ਰਿਸ਼ਤਾ ਸ਼ਾਇਦ ਸ਼ੁਰੂ ਹੁੰਦਾ ਹੈ ਇੱਥੋਂ।

ਦਰਿਆ ਵਿਚਲੇ ਪੱਥਰ ਤੋਂ ਉੱਠ ਕੇ ਬਾਹਰ ਵੱਲ ਤੁਰਦਿਆਂਮੈਨੂੰ ਅਚਾਨਕ ਮੁੜ ਉਹਨਾਂ ਨੇਟਿਵ ਔਰਤਾਂ ਦੀ ਯਾਦ ਆਈ ਹੈਜੋ ਇਸੇ ਧਰਤੀ ਤੇ ਨਾਰਥਅਮਰੀਕਾ ਚ ਪਹਿਲੀ ਵੇਰ ਅਪਣੀ ਵੋਟ ਦੇ ਹੱਕ ਲਈ ਲੜੀਆਂ ਸਨ। ਉਹਨਾਂ ਨੇ ਅਪਣਾ ਹੱਕ ਜਿੱਤ ਲਿਆ ਸੀ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਉਹਨਾ ਨੇ ਇਸ ਸਵੇਰਉਹ ਵੋਟ ਫਿਰ ਪੱਛਮੀ ਜਰਵਾਣੇ ਵਹਾਅ ਦੇ ਖਿਲਾਫ਼ ਪਾਈ ਹੈ।
(08.10.2007)
 

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346