Welcome to Seerat.ca
Welcome to Seerat.ca

ਭਾਈ ਮੇਵਾ ਸਿੰਘ ਦੀ ਇਤਿਹਾਸਕ ਪਹਿਲ-ਕਦਮੀਂ

 

- ਵਰਿਆਮ ਸਿੰਘ ਸੰਧੂ

ਭਗਤ ਸਿੰਘ ਮੈਨੂੰ ਸਕੇ ਭਰਾ ਅਤੇ ਸਕੇ ਬੇਟੇ ਤੋਂ ਵੀ ਵੱਧ ਪਿਆਰਾ ਸੀ

 

- ਦੁਰਗਾ ਭਾਬੀ

ਪਾਸ਼ ਦੇ ਜਨਮ-ਮਹੀਨੇ ‘ਤੇ / ਸਭ ਤੋਂ ਖ਼ਤਰਨਾਕ

 

- ਪਾਸ਼

ਫ਼ਿਰ ਉਹੋ ਮਹਿਕ

 

- ਹਰਨੇਕ ਸਿੰਘ ਘੜੂੰਆਂ

ਕੀਰਤਪੁਰ - ਵਿਨੀਪੈੱਗ

 

- ਉਂਕਾਰਪ੍ਰੀਤ

ਇਕ ਗਜ਼ਲ ਅਤੇ ਇਕ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਦੋ ਗਜ਼ਲਾਂ

 

- ਮੁਸ਼ਤਾਕ

ਅਧਿਆਪਕ ਦਾ ਸਫ਼ਰ

 

- ਪ੍ਰੋ ਤਰਸੇਮ ਬਾਹੀਆ

ਨਾਵਲ ਅੰਸ਼ / ਮਹਾਂਰਾਜਾ ਤੇ ਰੂਸ

 

- ਹਰਜੀਤ ਅਟਵਾਲ

ਆਪਣੇ ਵਿਛੜੇ ਪਿੰਡ ਦੀ ਫੇਰੀ

 

- ਵਰਿਆਮ ਸਿੰਘ ਸੰਧੂ

ਮੇਰੀ ਪੜ੍ਹਾਈ

 

- ਕੁਲਵਿੰਦਰ ਖਹਿਰਾ

ਫੈਸਲਾ ਤੇ ਫਾਸਲਾ

 

- ਹਰਚੰਦ ਸਿੰਘ ਬਾਸੀ

ਤੇ ਮੈਂ ਇੰਝ ਦੇਖਿਆ ਗੁਰਦਾਸ ਮਾਨ ਦਾ ਸ਼ੋਅ

 

- ਹਰਮੰਦਰ ਕੰਗ

ਪੇਕਿਆਂ ਦਾ ਸੂਟ

 

- ਕਰਨ ਬਰਾੜ

ਸੈਕਸ ਸਲੇਬਸ ਦੇ ਸੱਚ ਨਿੱਤਰਣ ਲੱਗੇ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਗੁਰਬਚਨ ਸਿੰਘ ਭੁੱਲਰ ਦੀ ਨਾਵਲੀ ਛਾਲ

 

- ਪ੍ਰਿੰ. ਸਰਵਣ ਸਿੰਘ

ਟੈਕਸੀਨਾਮਾ / ਰਿਸ਼ਤੇ ਬਨਾਮ ਡਾਲਰ

 

- ਬਿਕਰਮਜੀਤ ਸਿੰਘ ਮੱਟਰਾਂ

ਦੇਸ਼ ਭਗਤ ਯਾਦਗਾਰ ਹਾਲ ਵਾਲ਼ਾ ਸਾਹਿਤਕ ਸਮਾਗਮ

 

- ਗਿਆਨੀ ਸੰਤੋਖ ਸਿੰਘ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਸੈਲਫੀ ਦਾ ਸੱਚ !

 

- ਗੁਰਬਾਜ ਸਿੰਘ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਹਿੰਮਤ

 

- ਹਰਭਜਨ ਕੌਰ ਗਿੱਲ

ਸਾਦੇ ਸਿਧਰੇ ਲੇਖ

 

- ਸੁਖਦੇਵ ਮਾਦਪੁਰੀ

ਇਕ ਪੱਤਰ

 

- ਗਿਆਨੀ ਸੰਤੋਖ ਸਿੰਘ

ਦੋ ਕਵਿਤਾਵਾਂ

 

- ਬਲਵੰਤ ਫ਼ਰਵਾਲ਼ੀ

 

Online Punjabi Magazine Seerat

ਸੈਕਸ ਸਲੇਬਸ ਦੇ ਸੱਚ ਨਿੱਤਰਣ ਲੱਗੇ
- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ (ਗੁਰੂਸਰ ਸੁਧਾਰ)

 

ਸੈਕਸ ਸਲੇਬਸ ਸਬੰਧੀ ਪਿਛਲੇ ਅਰਸੇ ਦੌਰਾਨ ਚੱਲ ਰਹੇ ਚਰਚਿਆਂ, ਗੋਸ਼ਟੀਆਂ, ਪਬਲਿਕ ਪ੍ਰਦਰਸ਼ਨਾਂ, ਮਾਹਰਾਂ ਦੇ ਭਾਸ਼ਨਾਂ ਨੇ ਇਸ ਸਲੇਬਸ ਦੇ ਕੋਝਾਂ ਨੂੰ ਬੜੇ ਵਧੀਆ ਢੰਗ ਨਾਲ ਨੰਗਾ ਕਰ ਦਿੱਤੈ। ਵਿਰੋਧ ਵਾਲੀਆਂ ਦਲੀਲਾਂ ਹੀਰੇ ਦੀ ਚਮਕ ਵਾਂਗ ਲਿਸ਼ਕਣ ਲੱਗ ਪਈਆਂ ਹਨ। ਮੁਜ਼ਾਹਰਿਆਂ ਨੇ ਲੋਕ ਆਵਾਜ਼ ਨੂੰ ਬੜੇ ਪ੍ਰਭਾਵਿਕ ਢੰਗ ਨਾਲ ਉਭਾਰਿਆ, ਪ੍ਰਗਟਾਇਐ ਤੇ ਬਲ ਦਿੱਤੈ। ਇਨ੍ਹਾਂ ਪ੍ਰੋਗਰਾਮਾਂ ਦੀ ਚਰਮਸੀਮਾ 18 ਅਗਸਤ ਨੂੰ ਰੈੱਡਰੋਜ਼ ਕੰਨਵੈਨਸ਼ਨ ਸੈਂਟਰ ਵਿੱਚ ਹੋਏ ਸੈਕਸ ਸਲੇਬਸ ‘ਤੇ ਸੈਮੀਨਾਰ ਸਿੱਧ ਹੋ ਰਹੀ ਹੈ। ਬੱਚਿਆਂ ਦੀ ਮਾਹਰ ਡਾ. ਮਰੀਅਮ ਗਰੌਸਮੈਨ ਦੇ ਬਾਦਲੀਲ ਵਿਚਾਰਾਂ (ਗਰਾਫਿਕ ਸਲਾਈਡਾਂ ਰਾਹੀਂ) ਨੇ ਇਸ ਨੂੰ ਲਾਗੂ ਕਰਨ ਵਾਲਿਆਂ ਨੂੰ ਬੇਦਲੀਲ ਕਰ ਦਿੱਤੈ। ਉਸ ਦੇ ਵਿਖਿਆਨ ਦੀ ਸਾਰੀ ਟੇਕ ਗਿਆਨ ਤੇ ਵਿਗਿਆਨ ‘ਤੇ ਅਧਾਰਤ ਸੀ। ਉਸ ਨੇ ਲਾਗੂ ਹੋ ਰਹੇ ਬੇਲੋੜੇ, ਬੇਉਮਰੇ ਸੈਕਸ ਸਲੇਬਸ ਦੇ ਖ਼ਤਰਿਆਂ ਸਬੰਧੀ ਸਰੋਤਿਆਂ ਨੂੰ ਜਾਗਰੂਕ ਕੀਤਾ ਅਤੇ ਵਿਰੋਧ ਦੀ ਆਵਾਜ਼ ਨਾਲ ਜੋੜਿਆ। ਸੈਮੀਨਾਰ ਨੇ ਇਸ ਦੇ ਲਾਗੂ ਹੋਣ ਨਾਲ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕੀਤਾ। ਮਾਪਿਆਂ ਤੇ ਭਾਈਚਾਰਿਆਂ ਦੀ ਇੱਕ ਵੱਡੀ ਗਿਣਤੀ ਇਸ ਸੈਮੀਨਾਰ ਵਿੱਚ ਹਾਜ਼ਰ ਸੀ। ਜਿ਼ਕਰਯੋਗ ਹੈ ਕਿ ਪੰਜਾਬੀ ਭਾਈਚਾਰੇ ਤੋਂ ਇਲਾਵਾ ਚਾਈਨੀਜ਼, ਕ੍ਰਿਸਚੀਅਨ, ਮੁਸਲਿਮ, ਪੋਲਿਸ਼ ਅਤੇ ਹੋਰ ਭਾਈਚਾਰੇ ਇਸ ਦਾ ਵਿਰੋਧ ਕਰ ਰਹੇ ਹਨ। ਇਸ ਮੁਹਿੰਮ ਦੀਆਂ ਚਾਰਾਜੋਈਆਂ ਵਿੱਚ ਸੈਮੀਨਾਰ ਇੱਕ ਵੱਡਾ ਉਪਰਾਲਾ ਸਿੱਧ ਹੋਇਐ। ਇਸ ਸਲੇਬਸ ਬਾਰੇ ਜਿਹੜੀ ਵਿਚਾਰ ਚਰਚਾ ਪਿੱਛੋਂ ਹੋਈ ਉਸ ਨੇ ਫੈਲਾਏ ਜਾ ਰਹੇ ਕਈ ਭਰਮਾਂ, ਸ਼ੰਕਿਆਂ ਨੂੰ ਨਿਵਰਤ ਕਰ ਦਿੱਤਾ।
ਉਨ੍ਹਾਂ ਸਰੀਰਕ ਅੰਗਾਂ ਬਾਰੇ ਕਿਹਾ ਕਿ ਇਨ੍ਹਾਂ ਨੂੰ ਤਾਂ ਕੇਵਲ ਉਨ੍ਹਾਂ ਦੀ ਕੁਦਰਤੀ ਕਾਰਜਤਾ ਤੱਕ ਹੀ ਸੀਮਤ ਰੱਖਿਆ ਜਾਣਾ ਚਾਹੀਦੈ। ਖੋਜਾਂ ਦਸਦੀਆਂ ਹਨ ਕਿ 'ਗੁੱਦਾ' ਤੇ 'ਮੂੰਹ' ਨੂੰ ਜੇ ਕੁਦਰਤੀ ਖਾਣ-ਪੀਣ ਅਤੇ ਮਲ ਨਿਕਾਸ ਵਾਲੇ ਕਾਰਜਾਂ ਤੋਂ ਇਲਾਵਾ ਜੇ ਗੈਰਕੁਦਰਤੀ ਸੰਭੋਗ ਲਈ ਵਰਤਿਆ ਜਾਵੇ ਤਾਂ ਵਿਅਕਤੀ ਕਈ ਗੁਣਾਂ ਵੱਧ ਜ਼ੋਖ਼ਮਾਂ ਦੇ ਘੇਰੇ ‘ਚ ਆ ਜਾਵੇਗਾ। ਉਨ੍ਹਾਂ ਦੀ ਬਣਤਰ ਸੰਭੋਗ ਵਾਸਤੇ ਬਣੀ ਹੀ ਨਹੀਂ ਹੁੰਦੀ। ਇਨ੍ਹਾਂ ਦੀਆਂ ਬਚਾਉ-ਪਰਤ ਬਹੁਤ ਨਾਜ਼ਕ ਤੇ ਪਤਲੀਆਂ ਹੁੰਦੀਆਂ ਹਨ। ਡਾ. ਮਰੀਅਮ ਨੇ ਮਾਅਰਕਾਖੇਜ਼ ਦਲੀਲ ਦਿੱਤੀ ਕਿ ਅੰਗਾਂ ਬਾਰੇ ਦੱਸਣਾਂ ਹੀ ਕਾਫੀ ਹੈ। ਵਿਸਥਾਰ ਦੇਣ ਦੀ ਇਹ ਅਵਸਥਾ ਨਹੀਂ। ਹੋਰ ਸਪਸ਼ਟ ਕੀਤਾ ਕਿ ਜਿਹੜੇ ਅੰਗ ਢੱਕ ਕੇ ਰੱਖੇ ਜਾਂਦੇ ਹਨ ਉਹ ਹੀ ਸਾਡੇ ਪ੍ਰਾਈਵੇਟ ਹਨ। ਪਰ ਸਲੇਬਸ ਨੇ ਹਰ ਕਿਸਮ ਦੇ ਸਰੀਰਕ ਸਬੰਧਾਂ ਬਾਰੇ ਵੀ ਦੱਸਣੈ। ਪਤਾ ਨਹੀਂ ਸਲੇਬਸ ਘਾੜੇ ਤੇ ਹਕੂਮਤੀ ਰਹਿਬਰਾਂ ਦੇ ਨਿੱਜੀ ਸੁਆਦਾਂ ਤੇ ਤੌਰ ਤੀਕਿਆਂ ਨੂੰ ਅਣਭੋਲ, ਨਿਰਛਲ ਬਾਲਾਂ ਦੇ ਬਸਤਿਆਂ, ਮਸਤਕਾਂ ਵਿੱਚ ਘੁਸੇੜਨ ਦੇ ਰਾਹ ਕਿਉਂ ਤੁਰੇ ਹੋਏ ਹਨ। ਇਨ੍ਹਾਂ ਬਾਰੇ ਜੇ ਕੋਈ ਲੋੜੋਂ ਵੱਧ ਜਿ਼ਕਰ ਕਰਦੈ ਤਾਂ ਸਮਝ ਲਓ ਉਸ ਦੀ ਭਾਵਨਾ ਨੇਕ ਨਹੀਂ। ਬਦਨੀਤ ਹੈ। ਇਸ ਤੋਂ ਅੱਗੇ ਜੇ ਕੋਈ ਇਨ੍ਹਾਂ ਨਾਲ ਛੇੜਖਾਨੀ ਕਰਦੈ ਤਾਂ ਬੱਚਿਆਂ ਨੂੰ ਅਧਿਆਪਕਾਂ ਜਾਂ ਮਾਪਿਆਂ ਨੂੰ ਜ਼ਰੂਰ ਦਸਣਾ ਚਾਹੀਦੈ। ਕਹਿਰ ਸਾਈਂ ਦਾ ਹੋਵੇਗਾ ਜਦੋਂ ਛੋਟੇ ਬਾਲਾਂ ਨੂੰ ਸਰੀਰਕ ਸਬੰਧਾਂ ਬਾਰੇ ਦੱਸਣਾ ਸ਼ੁਰੂ ਕੀਤਾ ਜਾਵੇਗਾ। ਬੱਚਿਆਂ ਵਿੱਚ ਮੂੰਹ ਤੇ ਗੁੱਦਾ ਦੇ ਗੈਰਕੁਦਰਤੀ ਤੇ ਦੁਰਉਪਯੋਗ ਦੇ ਕਿੱਸੇ ਛਿੜਣੋ ਰਹਿ ਨਹੀਂ ਸਕਣਗੇ।
ਹਵਾਲਾ ਦਿੱਤਾ ਗਿਆ ਕਿ ਸਰਕਾਰ ਨੇ 16 ਸਾਲ ਤੋਂ ਘੱਟ ਉਮਰੇ ਕਿਸ਼ੋਰਾਂ ‘ਤੇ ਡਰਾਈਵਿੰਗ ਲਸੰਸ ਲੈਣ ਤੇ ਦਾਰੂ ਪੀਣ ‘ਤੇ ਤਾਂ ਪਾਬੰਦੀ ਲਾਈ ਹੋਈ ਹੈ, ਪਰ ਸੈਕਸ ਦਾ ਗਿਆਨ ਬਾਲ ਉਮਰੇ ਹੀ ਅਰੰਭ ਕਰਨ ਦਾ ਛੜਯੰਤਰ ਰਚਿਆ ਜਾ ਰਿਹੈ। ਜਿੱਥੇ 16 ਸਾਲ ਤੋਂ ਘੱਟ ਉਮਰਾਂ ਵਾਲਿਆਂ ਨੂੰ ਦਾਰੂ ਦੇਣ ਵਾਲੇ ਅਪਰਾਧੀ ਗਿਣੇ ਜਾਂਦੇ ਹਨ ਪਰ ਸੈਕਸ ਸਲੇਬਸ ਉਦੋਂ ਤੋਂ ਅਰੰਭਿਆ ਜਾ ਰਿਹਾ ਜਦੋਂ ਬੱਚਿਆਂ ਦੇ ਦਿਮਾਗ ਚੰਗੀ ਤਰ੍ਹਾਂ ਵਿਕਸਤ ਹੀ ਨਹੀਂ ਹੋਏ ਹੁੰਦੇ। ਇਸ ਤਰ੍ਹਾਂ ਅਧਿਆਪਕ ਤਾਂ ਹੋਰ ਵੀ ਬਹੁਤੇ ਅਪਰਾਧੀ ਗਿਣੇ ਜਾਣਗੇ। ਬੱਚੇ ਤਾਂ ਓਦੋਂ ਹਾਲੀ ਆਪਣੇ ਚੁਗਿਰਦੇ ਤੋਂ ਵੀ ਬੇਖ਼ਬਰ ਹੁੰਦੇ ਹਨ। ਹਰ ਇੱਕ ਕਿਸਮ ਦਾ ਗਿਆਨ ਦੇਣ ਦੀ ਇੱਕ ਉਮਰ ਹੁੰਦੀ ਹੈ। ਸਲੇਬਸ ਘਾੜਿਆਂ ਨੇ ਡੂੰਘਾਈ ਨਾਲ ਇਸ ‘ਤੇ ਵਿਚਾਰ ਹੀ ਨਹੀਂ ਕੀਤੇ ਲਗਦੇ।
ਰੇਡਿਉ ‘ਤੇ ਹੋ ਰਹੀ ਚਰਚਾ ਵਿੱਚ ਇੱਕ ਮੇਰੇ ਸੁਹਿਰਦ ਵੀਰ ਨੇ ਸਲੇਬਸ ਵਿਚਲੀ ਮਦ 'ਕਨਸੈਂਟ' ਤੇ 'ਰਫਿਊਜ਼ਲ' ਸਬੰਧੀ ਇੱਕ ਓਜਰ ਪੇਸ਼ ਕੀਤਾ। ਕਿਹਾ ਕਿ ਇਸ ਵੱਲ ਡਾ. ਗਰੌਸਮੈਨ ਨੇ ਕੋਈ ਧਿਆਨ ਹੀ ਨਹੀਂ ਦਿੱਤਾ। ਉਹਨੇ ਰੇਡਿਉ ‘ਤੇ ਇਨ੍ਹਾਂ ਦੋ ਪੱਖਾਂ ਵਿਚਲੇ ਫਾਸਲੇ ਬਾਰੇ ਪਹਿਲਾਂ ਵੀ ਇੱਕ ਵਾਰ ਗੱਲ ਤੋਰੀ ਸੀ। ਪਰ ਹੋਸਟ ਨੇ ਇਸ ਨੂੰ ਬਹੁਤਾ ਨਾ ਗੌਲਿਆ। ਬੱਸ ਏਨਾ ਕਹਿਕੇ 'ਤੁਸੀਂ ਇਸ ਫਾਸਲੇ ਨੂੰ ਕਨਸੈਂਟ ਕਿਉਂ ਸਮਝੋ' ਅੱਗੇ ਚਲਾ ਗਿਆ। ਮੈਨੂੰ ਇਹ ਗੱਲ ਬੜੀ ਅਸਚਰਜ ਮਹਿਸੂਸ ਹੋਈ। ਭਲਾ ਇਹ ਵੀ ਕੋਈ ਵਿਸ਼ਾ ਵਿਚਾਰਨਯੋਗ ਹੈ। ਨਿਰੋਲ ਨਿੱਜੀ ਸੋਚ ਦਾ ਮਸਲਾ ਹੈ। ਸਾਡੀ ਪੰਜਾਬੀ ਬੋਲੀ 'ਫਿੱਟੇ ਮੂੰਹ ਆਸ਼ਕ ਦੇ ਜਿਹੜਾ ਅੱਖ ਦੀ ਰਮਜ਼ ਨਾ ਸਮਝੇ'। ਤਾਂ ਹੀ ਸਿਆਣੇ ਲੋਕ ਕਹਿੰਦੇ ਹੁੰਦੇ ਨੇ 'ਰਾਕੀ ਨੂੰ ਇਸ਼ਾਰਾ ਹੀ ਕਾਫੀ ਹੁੰਦੈ, ਗਧਾ ਚੁਵਾੜੀ ਦੀ ਕੁੱਟ ਨਾਲ ਹੀ ਸਮਝਦੈ'। ਮਨ ਦੀਆਂ ਚਾਹਤਾਂ, ਕਮਜ਼ੋਰੀਆਂ ਵਾਲਿਆਂ ਨੂੰ 'ਕਨਸੈਂਟ ਤੇ ਰਫਿਊਜ਼ਲ' ਵਿਚਲੇ ਫਾਸਲੇ ਨੂੰ ਕਨਸੈਂਟ ਨਾਲੋਂ ਰਫਿਊਜ਼ਲ ਵੱਧ ਕਿਉਂ ਨਹੀਂ ਸਮਝਣਾ ਚਾਹੀਦਾ।
ਪੱਕੀਆਂ ਕਨਸੋਆਂ ਹਨ ਕਿ ਸੈਕਸ ਸਲੇਬਸ ਕਾਢੂ, ਮੋਢੀ ਆਪ ਅਦਾਲਤਾਂ ਵੱਲੋਂ ਸੈਕਸ ਅਪਰਾਧਾਂ ਕਾਰਨ ਕਸੂਰਵਾਰ ਠਹਿਰਾਏ ਜਾ ਚੁੱਕੇ ਹਨ। ਕੁਝ ਨੂੰ ਤਾਂ ਸਮਾਜਕ ਰੀਤਾਂ ਤੋਂ ਪਾਰ ਸਮਲਿੰਗੀ ਕਿਸਮਾਂ ਦੇ ਵੀ ਗਰਦਾਨਿਆ ਜਾ ਚੁੱਕਿਐ ਜਿਸ ਨੂੰ ਉਹ ਆਪ ਜਨਤਕ ਤੌਰ ਤੇ ਸਵੀਕਾਰ ਕਰਦੇ ਹਨ। ਉਨ੍ਹਾਂ ਨੂੰ ਜਨਤਕ ਆਵਾਜ਼, ਸਮਾਜਕ, ਧਾਰਮਿਕ ਰਹੁ-ਰੀਤਾਂ ਦੇ ਸਰੋਕਾਰਾਂ ਨੂੰ ਸਮਝਣਾ ਚਾਹੀਦੈ। ਸੋਚ ਬੌਣਿਓਂ! ਕੁਝ ਤਾਂ ਤਰਸ ਕਰੋ। ਕਿਹੜੇ ਦੌਰ ਦੀ ਜੀਵਨ ਸ਼ੈਲੀ ਲਈ ਨੌਜਵਾਨ ਪੁਸ਼ਤ ਨੂੰ ਤਿਆਰ ਕਰ ਰਹੇ ਹੋ। ਪਰਿਵਾਰਾਂ ਨੂੰ ਕੁਦਰਤੀ ਤੇ ਸਮਾਜਕ ਰੀਤਾਂ ਅਨੁਸਾਰ ਜੁੜੇ ਰਹਿਣ ਦਿਉ!
ਪ੍ਰਸ਼ਾਸਕੋ! ਲੋਕਾਂ ਦੇ ਵਿਦਰੋਹ ਦੀ ਗੰਭੀਰਤਾ ਦਾ ਇਸ ਗੱਲ ਤੋਂ ਅੰਦਾਜ਼ਾ ਲਾਉ ਕਿ ਏਨੇ ਲੋਕ ਕੈਨੇਡੀਅਨ ਕੰਮਾਂ ਕਾਰਾਂ ਦੇ ਰੁੱਝ-ਰੁਝੇਵਿਆਂ ਦੇ ਬਾਵਜੂਦ, ਗੋਸ਼ਟੀਆਂ, ਮੀਟਿੰਗਾਂ ਤੇ ਕਾਰ ਰੈਲੀਆਂ ‘ਚ ਸ਼ਾਮਲ ਹੋ ਰਹੇ ਹਨ। ਇਨ੍ਹਾਂ ਦੇ ਹੱਕ ਵਿੱਚ ਮੀਡੀਏ ‘ਚ ਛਿੜੇ ਚਰਚਿਆਂ ਵੱਲ ਧਿਆਨ ਕਰੋ। ਬੰਦੇ ਦੇ ਕਦਮਾਂ ਦੀ ਧਮਕ ਤਾਂ ਸੱਪ ਵੀ ਸੁਣ ਲੈਂਦਾ ਜਿਸ ਦੇ ਕੰਨ ਨਹੀਂ ਹੁੰਦੇ। ਤੁਸੀਂ ਤਾਂ ਫਿਰ ਵੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਉਨ੍ਹਾਂ ਦੀ ਆਵਾਜ਼ ਬਣਨ ਲਈ ਚੁਣੇ ਗਏ ਹੋ। ਕੱਲ ਨੂੰ ਫਿਰ ਇਨ੍ਹਾਂ ਲੋਕਾਂ ਦੇ ਦਰਾਂ ‘ਤੇ ਦਸਤਕ ਦੇਣ ਤੁਸੀਂ ਆਉਣੈ। ਤੁਹਾਨੂੰ ਤਾਂ ਲੋਕ ਸੂਝ, ਸਮਝ, ਸੰਵੇਦਨਸ਼ੀਲਤਾ ਨੂੰ ਛੇਤੀ ਹੀ ਜੀਰ ਲੈਣਾ ਚਾਹੀਦੈ। ਉਨ੍ਹਾਂ ਦੀਆਂ ਗੱਲਾਂ ਵੱਲ ਕੰਨ ਕਰੋ। ਪਰਿਵਾਰਕ ਕਦਰਾਂ ਕੀਮਤਾਂ ਦੇ ਦੁਸ਼ਮਣ ਨਾ ਬਣੋ।
ਲੋਕ ਹੈਰਾਨ ਹਨ ਕਿ ਭਲਾ ਇਹ ਵੀ ਕੋਈ ਪੜ੍ਹਾਉਣ ਵਾਲੀ ਗੱਲ ਹੈ ਕਿ ਦੋ ਮਾਵਾਂ ਜਾਂ ਦੋ ਬਾਪ ਹੋ ਸਕਦੇ ਹਨ। ਚਲੋ ਜੇ ਕਿਤੇ ਹਨ ਤਾਂ ਉਸ ਦੀ ਕੇਵਲ ਨਿੱਜੀ ਜਾਣਕਾਰੀ ਹੀ ਹੋਣੀ ਚਾਹੀਦੀ ਹੈ। ਉਹ ਵੀ ਕੇਵਲ ਕੌਂਸਲਰ ਦੁਆਰਾ। ਕਲਾਸਾਂ ‘ਚ ਪੜ੍ਹਾਉਣ ਲੱਗਿਆਂ ਇਹ ਗੱਲਾਂ ਮੂਲੋਂ ਹੀ ਮਖੌਲਾਂ ਦਾ ਕੇਂਦਰ ਬਣਨਗੀਆਂ। ਬਹੁਗਿਣਤੀ ਬੱਚੇ ਅਰੰਭ ਤੋਂ ਹੀ ਇਹ ਜਾਣਨ ਲੱਗ ਪੈਂਦੇ ਹਨ ਕਿ ਉਨ੍ਹਾਂ ਦੇ ਬਾਇਲੋਜੀਕਲ ਮਾਂ ਬਾਪ ਇੱਕ ਔਰਤ ਤੇ ਇੱਕ ਮਰਦ ਹਨ। ਅਡਾਪਸ਼ਨਾਂ ਦਾ ਚੈਪਟਰ ਕਿਉਂ ਘਸੋੜਿਆ ਜਾਵੇ! ਆਮ ਜੀਵਨ ਵਿੱਚ ਇਹ ਤਾਂ ਮੁੱਖ ਤੌਰ ਤੇ ਓਦੋਂ ਹੀ ਵਰਤਿਆ ਜਾਂਦੈ ਜਦੋਂ ਮਾਂ-ਬਾਪ ‘ਚੋਂ ਕਿਸੇ ਇੱਕ ਦੀ ਮ੍ਰਿਤੂ ਹੋ ਜਾਵੇ, ਅਤੇ ਉਹ ਬੱਚਾ ਚਾਹੁੰਦੇ ਹੋਣ। ਜਾਂ ਬੇਔਲਾਦੇ ਜੋੜੇ। ਹੋਰ ਸੁਣੋ ਭਲਾ ਹੱਥ ਰਸੀ ਕਰੋ ਕੋਈ ਦੱਸਣ ਵਾਲੀ ਗੱਲ ਹੈ।
ਇੱਕ ਮੌਕੇ ਨਿੱਤਰੇ ਸੱਚ ਦੇ ਸਵਾਲਾਂ ਦਾ ਜਵਾਬ ਦੇਣਾ ਲਿਬਰਲ ਸਰਕਾਰ ਦੇ ਇੱਕ ਐੱਮ ਪੀ ਪੀ ਨੂੰ ਲਾਜਵਾਬ ਕਰ ਦਿੱਤਾ। ਜਿਸ ਦੀ ਬੁਖਲਾਹਟ ਵਿੱਚ ਉਸ ਨੇ ਸੈਕਸ ਸਲੇਬਸ ਦੇ ਵਿਰੋਧੀਆਂ ਨੂੰ 'ਲੁੱਚੇ' ਕਹਿ ਦਿੱਤਾ। ਇਹੋ ਜਿਹੇ ਅਪਸ਼ਬਦ ਓਦੋਂ ਹੀ ਨਿਕਲਦੇ ਦੇ ਹਨ ਜਦੋਂ ਕੋਈ ਦਲੀਲ ਨਾ ਸੁੱਝਦੀ ਹੋਵੇ। ਝੂਠੇ ਹਮੇਸ਼ਾਂ ਹੀ ਗਾਲ਼ੀ ਗਲੋਚ ਦੀ ਵਰਤੋਂ ਕਰਦੇ ਨੇ। ਇਹ ਵੀ ਇੱਕ ਮਹਾਨ ਸੱਚ ਹੈ ਕਿ ਜਦੋਂ ਦਲੀਲ ਨਾਲ ਅਹੁੜੇ ਤਾਂ ਗੁੱਸਾ ਗਾਲਾਂ ਦਾ ਰੂਪ ਧਾਰ ਲੈਂਦਾ। ਭਾਵੇਂ ਐੱਮ ਪੀ ਪੀ ਸਾਹਿਬ ਨੇ ਪਿੱਛੋਂ ਮੁਆਫੀ ਮੰਗ ਲਈ ਪਰ ਜ਼ਬਾਨ ਦੇ ਚੁਭਵੇਂ ਬੋਲਾਂ ਦੇ ਨਿਸ਼ਾਨ ਸ਼ਾਇਦ ਹੀ ਮਿਟਣ।
ਚੇਤੇ ਰੱਖੀਏ ਕਿ ਕਿਸ਼ੋਰ ਅਵਸਥਾ ਵਿੱਚ ਤਾਂ ਸਰੀਰਾਂ ਦੇ ਸੇਕ ਹੀ ਸਮੁੰਦਰੀ ਜਵਾਰ ਭਾਟਿਆਂ ਵਾਂਗ ਠਾਠਾਂ ਮਾਰਦੈ, ਉਬਾਲੇ ਖਾਂਦਾ ਫਿਰਦੈ। ਇਹ ਉਬਾਲ ਦੁੱਧ ਦੇ ਉਬਾਲੇ ਨਾਲੋਂ ਵੀ ਤੇਜ਼ ਹੁੰਦੈ। ਇਸ ਨੂੰ ਸੈਕਸ ਗੱਲਾਂ ਦੀ ਅੱਗ ਤੋਂ ਦੂਰ ਰੱਖਣਾ ਹੀ ਦੂਰਦ੍ਰਿਸ਼ਟੀ ਤੇ ਦਿੱਬਦ੍ਰਿਸ਼ਟੀ ਹੈ। ਪਰ ਸਿਹਤ ਸਿੱਖਿਆ ਸਲੇਬਸ (ਸੈਕਸ ਸਲੇਬਸ) ਦੇ ਨਾਮ ਹੇਠ ਹੁਣ ਜਦੋਂ ਦੋ ਲਿੰਗਾਂ ਦੀ ਬਜਾਏ 6 ਲਿੰਗ ਪੜ੍ਹਾਏ ਜਾਣਗੇ। ਇਸ ਦੇ ਕਈ ਉੱਪਵਿਸਿ਼ਆਂ ‘ਤੇ ਗੱਲ ਚੱਲੇਗੀ ਤਾਂ ਕਿਸ਼ੋਰਾਂ ਦੀ ਉਤਸੁਕਤਾ ਨੂੰ ਵਧੇਰੇ ਉਤੇਜਿਤ ਕਰੇਗੀ ਅਤੇ ਉਕਸਾਏਗੀ। ਇਸ ਤੀਬਰਤਾ ਵੱਸ ਉਹ ਇਸ ਦੇ ਤਜਰਬਿਆਂ ਵੱਲ ਰੁਚਿਤ ਹੋਣਗੇ। ਮਾਪਿਆਂ ਦਾ ਇਹ ਇੱਕ ਮੁੱਖ ਇਤਰਾਜ਼ ਹੈ। ਸਵਿਟਜ਼ਰਲੈਂਡ ਦੇ ਤਜਰਬੇ ਨੂੰ ਵੀ ਨਾ ਭੁੱਲੀਏ, ਜਿੱਥੇ ਬੱਚਿਆਂ ਨੂੰ ਅਜੇਹਾ ਸੈਕਸ ਸਲੇਬਸ ਪੜ੍ਹਾਉਣ ਵਾਸਤੇ ਰਬੜ ਦੇ ਨਰ ਤੇ ਮਾਦਾ ਲਿੰਗਾਂ ਦੀਆਂ ਕਿੱਟਾਂ ਸਕੂਲਾਂ ਨੂੰ ਭੇਜੀਆਂ ਗਈਆਂ। ਮਾਪਿਆਂ ਦੇ ਵਿਰੋਧ ਕਾਰਨ ਰਫ਼ਰੈਂਡਮ (ਜਨਮੱਤ ਸਮੂਹ) ਕਰਵਾਉਣ ਪਿਆ। ਸੈਕਸ ਸਲੇਬਸ ਵਿੱਚ ਸੋਧ ਹੋਈ। ਸਮਝ ਨਹੀਂ ਆਉਂਦੀ ਏਥੇ ਕੀ ਚੱਕਰ ਚੱਲਿਆ ਹੈ। ਜੈਂਡਰ ਪਛਾਣਾਂ (ਜਿਵੇਂ ਪੁਰਸ਼, ਇਸਤਰੀ, ਦੋ ਪਾਸੜ (ਟੂ ਸਪਿਰਟਿੱਡ - ਟੱੋ ਸਪਰਿਟਿੲਦ), ਟਰਾਂਸਜੈਂਡਰ (ਅਸਪਸ਼ਟ ਲਿੰਗ ਪਛਾਣ), ਟਰਾਂਸਸੈਕਸੁਅਲ (ਇੱਕ ਵਿਅਕਤੀ ਜਿਹੜਾ ਵਿਰੋਧੀ ਸੈਕਸ ਦੇ ਮੈਂਬਰ ਵਾਂਗ ਦਿੱਸਣ, ਪਹਿਨਣ ਤੇ ਵਿਹਾਰ ਕਰਨ ਦੀ ਕੋਸਿ਼ਸ਼ ਕਰਦਾ ਹੈ), ਇੰਟਰ-ਸੈਕਸ (ਇੱਕ ਵਿਅਕਤੀ ਜਿਹੜਾ ਲਿੰਗੀ ਗੁਣਾਂ ਦੇ ਸਬੰਧ ਵਿੱਚ ਇੱਕ ਸਾਧਾਰਨ ਪੁਰਸ਼ ਤੇ ਇੱਕ ਸਾਧਾਰਨ ਇਸਤਰੀ ਦੇ ਵਿਚਲਾ ਹੁੰਦਾ ਹੈ) ... ਗੇਅ - ਸਟਰੇਟ ਅਲਾਇੰਸ) ... ਜੈਂਡਰ ਐਕਸਪਰੈਸ਼ਨ, ਸੈਕਸੂਅਲ ਰੁਝਾਣ (ਜਿਵੇਂ ਰੀਟੀਓਰੋਸੈਕਸੂਅਲ, ਗੇਅ, ਲੈਜ਼ਬੀਅਨ, ਬਾਈਸੈਕਸੂਅਲ) ਆਦਿ ਗੱਲਾਂ ਪੜ੍ਹਾਉਣ ਦੀ ਕਿਹੜੀ ਵੱਡੀ ਮਜਬੂਰੀ ਆ ਪਈ ਹੈ। ਜਦੋਂ ਕਿ ਹਰ ਸਕੂਲੀ ਵਿਸ਼ੇ ਦਾ ਗਿਆਨ ਹੀ ਹੜ ਵਾਂਗ ਵਧ ਰਿਹੈ। ਉਧਰ ਰੁਚਿਤ ਹੋਣ ਦੀ ਵਧੇਰੇ ਲੋੜ ਹੈ। ਬੱਚਿਆਂ ਦੇ ਮਨਾਂ ਨੂੰ ਬੇਲੋੜੀਆਂ ਗੱਲਾਂ ਦੀ ਜ਼ਹਿਮਤ ਵਿੱਚ ਕਿਉਂ ਪਾਓ! ਗਿਆਨ ਦੀਆਂ ਤਾਂ ਪਰਤਾਂ ਹੀ ਗੰਢੇ ਵਾਂਗ ਹਨ। ਅਤੇ ਫਿਰ ਸੈਕਸ ਵਰਗੇ ਵਿਸ਼ੇ ਦੀਆਂ। ਸਰੀਰਕ ਸੁਆਦਾਂ ਦੀ ਗੱਲ ਛਿੜਦਿਆਂ ਇੱਕ ਸ਼ੇਅਰ ਯਾਦ ਆ ਜਾਂਦੈ:
ਗੰਢੇ ਵਾਗੂੰ ਏਸ ਦੀਆਂ ਵੀ ਪਰਤਾਂ ਨੇ,
ਬਾਤਨ ਤਾਈਂ ਜ਼ਾਹਰ ਕਰਨਾ ਮੁਸ਼ਕਿਲ ਹੈ,
ਤਾਰੂ ਸੱਤ ਸਮੁੰਦਰਾਂ ਦੇ ਮਿਲ ਜਾਵਣਗੇ,
ਹੰਝੂਆ ਦੀ ਇੱਕ ਨੈ ਨੂੰ ਤਰਨਾ ਮੁਸ਼ਕਿਲ ਹੈ।
ਪ੍ਰਸ਼ਾਸਕੋ! ਮਾਪਿਆਂ ਤੇ ਭਾਈਚਾਰੇ ਦੀਆਂ ਚਿੰਤਾਵਾਂ ਨਿਰਮੂਲ ਨਹੀਂ। ਭਲਾ 'ਹੱਥ ਰਸੀ ਕਰੋ ਤੇ ਅਨੰਦ ਮਾਣੋ' ਵਰਗੀਆਂ ਬਾਤਾਂ ਪਾਉਣ ਵਾਲਿਉ ਬੱਚਿਆਂ ਨੂੰ ਆਪ ਤਾਂ ਕੁਰਾਹੇ ਨਾ ਪਾਓ। ਕੁਦਰਤੀ ਵਰਤਾਰਿਆਂ ਨੂੰ ਕਵਿਤਾ ਦੀ ਵਿਆਖਿਆ ਵਾਂਗ ਵਿਖਿਆਨਾਂ ਦੇ ਚੱਕਰ ‘ਚ ਨਾ ਪਾਓ। ਕੁਝ ਗੱਲਾਂ ਸਮਾਜ ਤੇ ਪਰਿਵਾਰ ‘ਤੇ ਵੀ ਛੱਡੋ। ਮਾਪਿਆਂ ਵਰਗਾ 'ਸੈਕਸ ਅਧਿਆਪਕ' ਹਰ ਕੋਈ ਨਹੀਂ ਬਣ ਸਕਦਾ। ਕਈ ਗੱਲਾਂ ਸਮੁੱਚੇ ਜੀਵਨ ਵਿੱਚੋਂ ਹੀ ਸਹਿਵਨ ਹੀ ਸਿੱਖੀਆਂ ਜਾਂਦੀਆਂ ਹਨ। ਤੁਸੀਂ ਸਮੂਹਾਂ ‘ਚ ਬੱਚਿਆਂ ਤੇ ਨੌਜਵਾਨਾਂ ਨੂੰ ਬਿਠਾਕੇ ਕੀ ਸਿਖਾਉਣਾ ਚਾਹੁੰਦੇ ਹੋ। ਮੈਨੂੰ ਤਾਂ ਸੈਕਸ ਦਾ ਮਸਲਾ 'ਹਥਿ ਨਾ ਲਾਈਂ ਕੁਸੰਭੜਾ, ਜਲ ਜਾਇਸੀ ਢੋਲਾ' ਵਾਂਗ ਲੱਗ ਰਿਹੈ। ਹਾਰੀ-ਸਾਰੀ ਨੂੰ ਪੜ੍ਹਾਉਣਾ ਕਿੱਥੇ ਆ ਸਕਦੈ। ਇਸ ਨੂੰ ਪੜ੍ਹਾਉਣ ਲਈ ਸੈਕਸ ਮਾਹਰ, ਕੌਂਸਲਰ ਤੇ ਡਾਕਟਰ ਹੋਣੇ ਚਾਹੀਦੇ ਹਨ। ਜਿਸਨੂੰ ਲੋੜ ਪਵੇ ਜਾਂ ਰੈਫਰ ਕਰਨ ਦੀ ਜ਼ਰੂਰ ਹੋਵੇ ਉੱਧਰ ਰੈਫਰ ਕਰੋ। ਅਧਿਆਪਕਾਂ ਕੋਲੋਂ ਵਿਸਿ਼ਆਂ ਦੇ ਗਿਆਨ ਪੜ੍ਹਾਉਣ ਲਈ ਹੀ ਸਮਾਂ ਘੱਟ ਹੈ। ਏਦਾਂ ਦੇ ਸੰਵੇਦਨਸ਼ੀਲ ਵਿਸਿ਼ਆਂ ਦੀਆਂ ਕਲਾਸਾਂ ਲਾਉਣ ਦੇ ਰਾਹੇ ਨਾ ਪਵੋ।
ਇਸ ਲਈ, ਕੈਥਲੀਨ ਵਿੱਨ ਦੀ ਸੂਬਾ ਸਰਕਾਰੇ, ਲੋਕਾਂ ਦੀ ਆਵਾਜ਼ ਸੁਣ! ਗੱਲ-ਬਾਤ ਰਾਹੀਂ, ਕੁਝ ਸੋਧਾਂ, ਸੁਝਾਅਵਾਂ ਨਾਲ ਵਿਦਰੋਹ ਢਾਲਿਆ ਜਾ ਸਕਦਾ ਹੈ। ਇਹ ਨਾ ਹੋਵੇ ਕਿ ਅਗਲੀਆਂ ਸਰਕਾਰਾਂ ਨੂੰ ਇਸ ਨੀਤੀ ਵਾਸਤੇ ਪਿੱਛੋਂ ਮੁਆਫੀਆਂ ਮੰਗਣੀਆਂ ਪੈਣ। ਜਿਵੇਂ ਏਦਾਂ ਕਦੀ ਸਿੱਖਿਆ ਦੇ ਮਾਮਲੇ ਵਿੱਚ ਆਦਿਵਾਸੀ ਬੱਚਿਆਂ ਨਾਲ ਧੱਕਾ ਹੋਇਆ ਸੀ। ਕਿਸੇ ਸਾਜ਼ਸ਼ੀ ਨੀਤੀ ਤਹਿਤ ਉਨ੍ਹਾਂ ਦੇ ਬੱਚਿਆ ਦੇ ਪਾਲਣ-ਪੋਸਣ ਦਾ ਠੇਕਾ ਸਰਕਾਰ ਨੇ ਲੈ ਲਿਆ ਸੀ। ਡੇਢ ਲੱਖ ਦੇ ਕਰੀਬ ਅਦਿਵਾਸੀ ਬੱਚੇ ਰੈਜ਼ੀਡੈਂਸ਼ਲ ਸਕੂਲਾਂ ਵਿੱਚ ਧੱਕੇ ਨਾਲ ਦਾਖ਼ਲ ਕੀਤੇ ਗਏ। ਇਨ੍ਹਾਂ ਵਿੱਚੋਂ 6 ਹਜ਼ਾਰ ਬੱਚੇ ਕਦੇ ਜਿ਼ੰਦਾ ਬਾਹਰ ਨਹੀਂ ਆਏ। ਹਜ਼ਾਰਾਂ ਨਾਲ ਕਾਮੁਕ ਸੋਸ਼ਣ, ਕੁੱਟਮਾਰ ਤੇ ਦੁਰ-ਵਿਹਾਰ ਹੋਏ। (ਇਹ ਨੀਤੀ ਕਿਉਂ ਲਾਗੂ ਕੀਤੀ ਗਈ ਦਾ ਜਵਾਬ ਕਿਸੇ ਵੱਖਰੇ ਵਿਸ਼ੇ ਵਿੱਚ ਦਿਆਂਗਾ। ਏਥੇ ਇਸ ਦਾ ਹਵਾਲਾ ਹੀ ਕਾਫੀ ਹੈ)। ਹੁਣ ਜਸਟਿਸ ਸੇਨਕਲੇਅਰ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਇਸ ਨੂੰ 'ਕਲਚਰਲ ਜੈਨੋਸਾਈਡ' ਦਾ ਨਾਮ ਦਿੱਤਾ ਹੈ। ਸਰਕਾਰ ਮੁਆਫੀ ਮੰਗ ਕਿ ਸਾਰਨਾ ਚਾਹੁੰਦੀ ਹੈ। ਹੋਏ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਣੀ। ਸੋਚਣ ਵਾਲੀ ਗੱਲ ਹੈ ਕਿ ਆਦਿਵਾਸ ਬੱਚਿਆਂ ਨੂੰ ਵਿਸ਼ੇਸ਼ ਰੈਜ਼ੀਡੈਨਸ਼ਲ ਸਕੂਲਾਂ ਵਿੱਚ ਸੁੱਟਣ ਤੋਂ ਪਹਿਲਾਂ ਮਾਪਿਆਂ ਦੀ ਗੋਦ ‘ਚੋਂ ਖੋਹਿਆ ਹੀ ਕਿਉਂ ਗਿਆ। ਇਸ ਵਰਤਾਰੇ ਕਰਕੇ ਮਾਪੇ ਤੇ ਬੱਚੇ ਵਿਲਕਦੇ ਰਹੇ। ਕੈਨੇਡਾ ਦੇ ਪ੍ਰਸਿੱਧ ਕਹਾਣੀਕਾਰ ਜਰਨੈਲ ਸਿੰਘ ਨੇ ਇਸ ਸੰਤਾਪੀ ਵਿਰਲਾਪ ‘ਤੇ ਇੱਕ ਦਰਦ ਭਰੀ ਗਾਥਾ 'ਕਾਲ਼ੇ ਵਰਕੇ' ਲਿੱਖੀ ਹੈ। ਉਸ ਨੂੰ ਪੜ੍ਹਦਿਆਂ ਅੱਖਾਂ ਹੀ ਨਹੀਂ ਦਿਲ ਵੀ ਰੋਣ ਲੱਗ ਪੈਂਦਾ। ਏਸੇ ਤਰ੍ਹਾਂ ਅੱਜ ਫਿਰ ਸੂਬਾ ਸਰਕਾਰ ਧੱਕੇ ਨਾਲ ਸੈਕਸ ਸਲੇਬਸ ਠੋਸਣ ਦੇ ਰਾਹ ਪਈ ਹੋਈ ਹੈ। ਕਿਉਂ ਨਾ ਇਸ ਵਾਸਤੇ ਕੋਈ ਸਾਂਝਾ ਰਸਤਾ ਕੱਢਿਆ ਜਾਵੇ। ਹੁਣ ਤਾਂ ਜਾਪਦੈ ਕਿ ਸਰਕਾਰ ਇਸ ਨੂੰ ਲਾਗੂ ਕਰਨ ‘ਤੇ ਬਜਿ਼ਦ ਹੈ। ਤਾਂ ਹੀ ਹੁਣ 'ਆਪਟ ਆਊਟ ਕਲਾਜ਼' ਤੋਂ ਵੀ ਪਿੱਛੇ ਹਟ ਰਹੀ ਜਾਪਦੀ ਹੈ। ਇਸ ਸਬੰਧੀ ਕੋਈ ਨਿਯਮ, ਅਧਨਿਯਮਾਂ ਦਾ ਕੋਈ ਉਲੇਖ ਸੁਣਨ ਪੜ੍ਹਣ ਵਿੱਚ ਨਹੀਂ ਆ ਰਿਹੈ। ਇਨ੍ਹਾਂ ਨਿੱਤਰੇ ਸੱਚਾਂ ਨੂੰ ਲਿਬਰਲ ਸਰਕਾਰ ਨੂੰ ਜ਼ਰੂਰ ਪਛਾਣਨਾ ਚਾਹੀਦੈ।
ਫੋਨ: 647-402-2170

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346