Welcome to Seerat.ca
Welcome to Seerat.ca

ਭਾਈ ਮੇਵਾ ਸਿੰਘ ਦੀ ਇਤਿਹਾਸਕ ਪਹਿਲ-ਕਦਮੀਂ

 

- ਵਰਿਆਮ ਸਿੰਘ ਸੰਧੂ

ਭਗਤ ਸਿੰਘ ਮੈਨੂੰ ਸਕੇ ਭਰਾ ਅਤੇ ਸਕੇ ਬੇਟੇ ਤੋਂ ਵੀ ਵੱਧ ਪਿਆਰਾ ਸੀ

 

- ਦੁਰਗਾ ਭਾਬੀ

ਪਾਸ਼ ਦੇ ਜਨਮ-ਮਹੀਨੇ ਤੇ / ਸਭ ਤੋਂ ਖ਼ਤਰਨਾਕ

 

- ਪਾਸ਼

ਫ਼ਿਰ ਉਹੋ ਮਹਿਕ

 

- ਹਰਨੇਕ ਸਿੰਘ ਘੜੂੰਆਂ

ਕੀਰਤਪੁਰ - ਵਿਨੀਪੈੱਗ

 

- ਉਂਕਾਰਪ੍ਰੀਤ

ਇਕ ਗਜ਼ਲ ਅਤੇ ਇਕ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਦੋ ਗਜ਼ਲਾਂ

 

- ਮੁਸ਼ਤਾਕ

ਅਧਿਆਪਕ ਦਾ ਸਫ਼ਰ

 

- ਪ੍ਰੋ ਤਰਸੇਮ ਬਾਹੀਆ

ਨਾਵਲ ਅੰਸ਼ / ਮਹਾਂਰਾਜਾ ਤੇ ਰੂਸ

 

- ਹਰਜੀਤ ਅਟਵਾਲ

ਆਪਣੇ ਵਿਛੜੇ ਪਿੰਡ ਦੀ ਫੇਰੀ

 

- ਵਰਿਆਮ ਸਿੰਘ ਸੰਧੂ

ਮੇਰੀ ਪੜ੍ਹਾਈ

 

- ਕੁਲਵਿੰਦਰ ਖਹਿਰਾ

ਫੈਸਲਾ ਤੇ ਫਾਸਲਾ

 

- ਹਰਚੰਦ ਸਿੰਘ ਬਾਸੀ

ਤੇ ਮੈਂ ਇੰਝ ਦੇਖਿਆ ਗੁਰਦਾਸ ਮਾਨ ਦਾ ਸ਼ੋਅ

 

- ਹਰਮੰਦਰ ਕੰਗ

ਪੇਕਿਆਂ ਦਾ ਸੂਟ

 

- ਕਰਨ ਬਰਾੜ

ਸੈਕਸ ਸਲੇਬਸ ਦੇ ਸੱਚ ਨਿੱਤਰਣ ਲੱਗੇ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਗੁਰਬਚਨ ਸਿੰਘ ਭੁੱਲਰ ਦੀ ਨਾਵਲੀ ਛਾਲ

 

- ਪ੍ਰਿੰ. ਸਰਵਣ ਸਿੰਘ

ਟੈਕਸੀਨਾਮਾ / ਰਿਸ਼ਤੇ ਬਨਾਮ ਡਾਲਰ

 

- ਬਿਕਰਮਜੀਤ ਸਿੰਘ ਮੱਟਰਾਂ

ਦੇਸ਼ ਭਗਤ ਯਾਦਗਾਰ ਹਾਲ ਵਾਲ਼ਾ ਸਾਹਿਤਕ ਸਮਾਗਮ

 

- ਗਿਆਨੀ ਸੰਤੋਖ ਸਿੰਘ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਸੈਲਫੀ ਦਾ ਸੱਚ !

 

- ਗੁਰਬਾਜ ਸਿੰਘ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਹਿੰਮਤ

 

- ਹਰਭਜਨ ਕੌਰ ਗਿੱਲ

ਸਾਦੇ ਸਿਧਰੇ ਲੇਖ

 

- ਸੁਖਦੇਵ ਮਾਦਪੁਰੀ

ਇਕ ਪੱਤਰ

 

- ਗਿਆਨੀ ਸੰਤੋਖ ਸਿੰਘ

ਦੋ ਕਵਿਤਾਵਾਂ

 

- ਬਲਵੰਤ ਫ਼ਰਵਾਲ਼ੀ

 

Online Punjabi Magazine Seerat

ਟੈਕਸੀਨਾਮਾ
ਰਿਸ਼ਤੇ ਬਨਾਮ ਡਾਲਰ
- ਬਿਕਰਮਜੀਤ ਸਿੰਘ ਮੱਟਰਾਂ

 

ਪਿਛਲੇ ਮਹੀਨੇ ਟੈਕਸੀ ਦਾ ਕੰਮ ਸਵਾ ਕੁ ਚਾਰ ਵੱਜੇ ਬੰਦ ਕਰ , ਗਰੋਸਰੀ ਲੈਣ ਚਲਾ ਗਿਆ ਮਿੰਨੀ ਪੰਜਾਬ ਪਾਪਾਟੋਏਟੋਏ । ਦੋ ਥਾਂ ਤੋਂ ਸਮਾਨ ਲੈਣਾ ਸੀ ਇੰਡੀਅਨ ਸ਼ੌਪ ਤੋਂ ਤੇ ਸੁਪਰ ਮਾਰਕੀਟ ਤੋਂ । ਫਿਰ ਪੰਜ ਵਜੇ ਕੋਈ ਜਰੂਰੀ ਕੰਮ ਸੀ । ਟੈਕਸੀ ਪਾਰਕਿੰਗ'ਚ ਲਾ ਇੰਡੀਅਨ ਦੁਕਾਨ ਦੇ ਅੰਦਰ ਚਲਾ ਗਿਆ , ਉਹੀ ਸਮਾਨ ਚੱਕਦਾ ਰਿਹਾ ਜਿਸਦਾ ਸਵਾਦ ਪਰਦੇਸ'ਚ ਵੀ ਦੇਸ਼ ਵਰਗਾ ਮਿਲਦਾ ਏ । ਕਾਉਂਟਰ ਤੇ ਹਾਲੇ ਪੇ ਕਰ ਹੀ ਰਿਹਾ ਸੀ ਉਥੇ ਕੰਮ ਕਰਦੇ ਮੁੰਡੇ ਨੇ ਕਿਹਾ , ' ਭਾਅ ਜੀ ਟੈਕਸੀ ਤੁਹਾਡੀ ਏ ' ਇੰਨਾਂ ਸੁਣਦੇ ਮੇਰਾ ਮੱਥਾ ਠੰਣਕਿਆ ਕਿ ਲੈ ਕਿਸੇ ਨੇ ਹਿੱਟ ਕਰਤੀ ਜਾਂ ਵਿੰਡ ਸਕਰੀਨ ਤੋੜ ਕੇ ਚੇਂਜ ਚੋਰੀ ਕੀਤੀ ਹੋਵੇਗੀ ? ਪਤਾ ਨੀ ਹੋਰ ਕੀ -ਕੀ ਘੁੰਮ ਗਿਆ ਿਦਮਾਗ'ਚ । ਮੈਂ ਕਿਹਾ 'ਹਾਂ ਮੇਰੀ ਏ ' , ' 'ਭਾਅ ਜੀ ਬਾਹਰ ਸਵਾਰੀ ਵੇਟ ਕਰਦੀ ਏ' ਕਹਿ ਉਹ ਆਪਣੇ ਕੰਮ ਲੱਗ ਗਿਆ । ਮੈਂ ਮਨ'ਚ ਪਲੈਨ ਬਣਾਇਆ ਚਾਹੇ ਵੱਡੀ ਜੌਬ ਹੋਵੇ ਹੁਣ ਨੀ ਪਿੱਕ ਕਰਨੀ । ਕਾਉਂਟਰ ਤੋਂ ਪੇ ਕਰ , ਸਮਾਨ ਹੱਥ ਫੜ , ਬਾਹਰ ਟੈਕਸੀ ਵੱਲ ਚੱਲਿਆ ਤਾਂ ਟੈਕਸੀ ਕੋਲ ਕੋਈ ਵੀ ਨੀ ਸੀ । ਉਹੀ ਮੁੰਡਾ ਫਿਰ ਅੰਦਰੋਂ ਬਾਹਰ ਆਇਆ ਹੱਥ ਦਾ ਇਸ਼ਾਰਾ ਕਰਦੇ ਬੋਲਿਆ , ' ਭਾਅ ਜੀ ਇਹਨਾਂ ਨੇ ਲੈਣੀ ਏ ਟੈਕਸੀ ' । ਮੈਂ ਧੌਣ ਘੁੰਮਾਕੇ ਵੇਖਿਆ । ਰੈਡ ਟਰਬਨ , ਦਾਹੜੀ ਸੰਵਾਰ ਕੇ ਬੰਨ੍ਹੀ ਹੋਈ , ਐਨਕਾਂ ਲੱਗੀਆ , ਵਧੀਆ ਸਾਫ ਪੈਂਟ ਤੇ ਮੋਟੀ ਜੈਕਟ ਅਤੇ ਸਪੋਰਟਸ ਸ਼ੂਜ ਪਾਏ ਹੋਏ ਬਹੁਤ ਸੋਹਣੀ ਪਰਸਨੈਲਟੀ ਵਾਲੇ ਸੱਠ-ਪੈਂਹਟ ਸਾਲ ਦੇ ਲੱਗਦੇ ਸਰਦਾਰ ਜੀ , ਸਮਾਨ ਵਾਲੀ ਟਰੌਲੀ ਤੇ ਝੁਕੇ ਹੋਏ ਖੜੇ ਸੀ , ਕੁਝ ਸਮਾਨ ਵੀ ਸੀ ਟਰੌਲੀ'ਚ । ਮੈਂ ਕੋਲ ਜਾ ਸਤਿ ਸ੍ੀ ਅਕਾਲ ਬੁਲਾਈ ਤੇ ਆਖਿਆ , ' ਮੈਂ ਜੀ ਅੌਫ ਡਿਊਟੀ ਹਾਂ ਤੁਹਾਡੇ ਲਈ ਹੋਰ ਟੈਕਸੀ ਕਾਲ ਕਰ ਦਿੰਦਾਂ ਹਾਂ ' , 'ਉਹ ਕਾਕਾ ਮੈਂ ਬਹੁਤ ਟਾਈਮ ਤੋਂ ਵੇਟ ਕਰ ਰਿਹਾ ਹਾਂ ਕੋਈ ਟੈਕਸੀ ਵਾਲਾ ਨੀ ਆਇਆ ਮੈਨੂੰ ਬਹੁਤ ਠੰਢ ਲੱਗ ਰਹੀ ਏ , ਆਹ ਪੁਹੀਨੂਹੀ ਰੋਡ ਤੇ ਜਾਣਾ ਮੈਂ ' ਉਹ ਬੋਲੇ ।
ਜਦੋ ਮੈਂ ਪੂਰੇ ਧਿਆਨ ਨਾਲ ਵੇਖਿਆ ਤਾਂ ਉਹ ਮੈਨੂੰ ਮੇਰੇ 'ਪਾਪਾ ਜੀ' ਵਰਗੇ ਲੱਗੇ , ਮੈਂ ਬਿਨਾਂ ਦੇਰ ਲਾਏ ਕਹਿ ਦਿੱਤਾ , ' ਆਜੋ ਜੀ ਮੈਂ ਹੀ ਛੱਡ ਦਿੰਦਾ ਹਾਂ ਤੁਹਾਨੂੰ । ਫਰੰਟ ਸੀਟ ਤੇ ਕੁਝ ਸਮਾਨ ਰੱਖ ਦਿੱਤਾ ਸੀ , ਸੋ ਮੈਂ ਕਹਿ ਦਿੱਤਾ ਪਲੀਜ ਪਿਛਲੀ ਸੀਟ ਤੇ ਬੈਠ ਜਾਵੋ ! ਜਦੋਂ ਬੈਠੇਂ ਤਾਂ ਮਨ ਭਾਵੁਕ ਹੋ ਗਿਆ ਜਿਵੇਂ ਮੇਰੇ ਪਾਪਾ ਜੀ ਮੇਰੇ ਨਾਲ ਸਫਰ ਕਰ ਰਹੇ ਹੋਣ ( ਵੇਸੇ ਮੇਰੇ ਪਾਪਾ ਜੀ ਜਸਟ ਇੱਕ ਵਾਰ ਹੀ ਏਥੇ ਆਏ ਨੇ ਦੋ ਮਹੀਨੇ ਰਹੇ , ਕਹਿੰਦੇ ਮੇਰਾ ਜੀ ਨੀ ਲੱਗਦਾ , ਵਾਪਸ ਜਾਣਾ ਮੈਂ ਆਪਣੇ ਪਿੰਡ, ਟਿਕਟ ਕਰਵਾ ਦੇ ਜਲਦੀ ਤੋਂ ਜਲਦੀ ! ਚਲੇ ਗਏ ਵਾਪਸ ! ਕੁਝ ਟਾਈਮ ਬਾਅਦ ਇੱਕ ਹਾਦਸੇ ਕਾਰਨ ਉਹਨਾਂ ਦੀ ਯਾਦਦਾਸ਼ਤ ਚਲੀ ਗਈ, ਹੁਣ ਉਹਨਾਂ ਨੂੰ ਪਿਛਲਾ ਕੁੱਝ ਵੀ ਯਾਦ ਨੀ ! ਜਦੋਂ ਕਦੇ ਫੇਸ-ਟਾਈਮ ਜਾਂ ਸਕਾਈਪ ਤੇ ਗੱਲ ਕਰਦੇ ਹਾਂ ਤਾਂ ਮੈਨੂੰ ਪਹਿਚਾਣਦੇ ਤੱਕ ਨੀ ? ਕੌਣ ਏ , ਕਿਥੋਂ ਬੋਲਦਾ ਏ ? ਕੀ ? ਅੱਛਾ ਖੇਤੋਂ ਬੋਲਦਾਂ ਏ , ਅੱਛਾ-ਅੱਛਾ ਜਲਦੀ ਆਜੀ , ਮੈਂਹਸਾਂ ਨੂੰ ਕੱਖ ਪਾਵੀਂ ਆ ਕੇ । ਵਗੈਰਾ ਬੋਲਦੇ ਰਹਿੰਦੇ ਨੇ ? ) ਉਹ ਮੇਰੇ ਪਿਤਾ ਸਮਾਨ ਸਰਦਾਰ ਸਾਹਿਬ ਜੀ ਤੇ ਮੈਂ , ਖੁੱਲਕੇ ਗੱਲਾਂ ਕਰਦੇ ਜਾ ਰਹੇ ਸੀ ਮੰਜ਼ਿਲ ਵੱਲ , ਉਹਨਾਂ ਆਪਣੇ ਇਥੇ ਵਸਦੇ ਖੁਸ਼ਹਾਲ ਪਰਿਵਾਰ ਬਾਰੇ ਤੇ ਆਪਣੀ ਹਮਸਫਰ 'ਜੀਵਨ ਕੌਰ' ਵਾਰੇ ਕੁਝ ਵਧੀਆ ਗੱਲਾ ਸਾਂਝੀਆ ਕੀਤੀਆ । ਗਰੇਟ ਸਾਉਥ ਰੋਡ ਤੋਂ ਪੁਹੀਨੂਹੀ ਰੋਡ ਮੁੜਨ ਹੀ ਲੱਗੇ ਸੀ , ਕਹਿੰਦੇ , ' ਓਹ ਲਿਖਿਆ ਹੋਇਆ ਪੜਕੇ ਸੀਨਾ ਚੌੜਾ ਹੋ ਜਾਂਦਾ ਏ ' ਮੈਂ ਕਿਹਾ , 'ਕੀ' ? , "ਤੈਨੂੰ ਦਿਸਦਾ ਨੀ ਓਹ ਮਾਂ ਬੋਲੀ'ਚ ਲਿਖਿਆ ਹੋਇਆ ਏ ,'ਜੀ ਆਇਆ ਨੂੰ' । ਸਾਈਨ ਵੇਖ ਕੇ ਮੇਰਾ ਸਿਰ ਝੁਕ ਗਿਆ ( ਇੰਡੋ ਸਪਾਇਸ ਵਰਲਡ ਵਾਲੇ ਤੀਰਥ ਅਟਵਾਲ ਹੁਰਾਂ ਵਲੋਂ ਪੰਜਾਬੀ'ਚ ਲਾਇਆ ਗਿਆ ਇਹ ਸਾਈਨ ' ਜੀ ਆਇਆ ਨੂੰ ' ਸਾਰੇ ਪੰਜਾਬੀਆ ਲਈ ਮਾਣ ਦੀ ਗੱਲ ਏ ) , ' ਓਹ ! ਖੱਬੇ ਹੱਥ ਮੋੜ ਲਵੀ ਅਗਲਾ ਡਰਾਈਵੇ ' ਕਹਿ ਮੈਨੂੰ ਗੱਲੀਂ ਲਾਈਂ ਰੱਖਿਆ । ਟੈਕਸੀ ਰੈਸਟਹੋਮ ਕਮ ਹਾਸਪਿਟਲ ਦੇ ਮੇਨ ਡੋਰ ਅਗੇ ਰੁਕ ਗਈ । ' ਕਿੰਨੇ ਬਣੇ ਤੇਰੇ ਕਹਿ ਜੇਬ'ਚ ਹੱਥ ਪਾ ਲਿਆ ' , ਮੈਂ ਕਿਹਾ ,' ਨਾ ਜੀ ਨਾ ਮੈਂ ਨੀ ਕੁਝ ਲੈਣਾ ਮੈਂ ਤਾਂ ਮੀਟਰ ਵੀ ਔਨ ਨੀ ਕੀਤਾ ਮੈਂ ਕੁਝ ਵੀ ਨੀ ਲੈਣਾ' ਕਹਿ ਭਾਰ ਮੁਕਤ ਹੋਣ ਦੀ ਕੋਸ਼ਿਸ਼ ਕੀਤੀ । ' ਮੈਂ ਤਾਂ ਤੈਨੂੰ ਕਿਰਾਇਆ ਦੇਣਾ ਹੀ ਦੇਣਾ , ਮੈਨੂੰ ਤਾਂ ਪੈਨਸ਼ਨ ਵੀ ਮਿਲਦੀ ਏ ! ਆਹ ਕਾਰਡ ਵੀ ਦਿੱਤਾ ਗੌਰਮਿੰਟ ਨੇ ਟੈਕਸੀ ਤੇ ਅੱਧਾ ਕਿਰਾਇਆ ਲੱਗਦਾ ਮੇਰਾ , ਅੈਸ਼ ਕਰਦਾ ਮੈਂ ਤਾਂ ' , ਸਾਹ ਲੈ ਫਿਰ ਬੋਲਿਆ ' ਤੂੰ ਵੀ ਦਿਹਾੜੀਦਾਰ ਏ ! ਤੂੰ ਵੀ ਰੋਟੀ ਖਾਣੀ ਏ ,! ਜੇ ਘੋੜਾ ਘਾਹ ਨਾਲ ਦੋਸਤੀ ਕਰੂ ਤਾਂ ਖਾਵੇਗਾ ਕੀ ?' ਕਹਿ ਡਾਲਰ ਜੇਬ'ਚੋਂ ਕੱਢਣ ਲੱਗੇ । ਮੈਂ ਠੰਢੇ ਦਿਮਾਗ ਨਾਲ ਸੋਚ ਬੋਲਿਆ , ' ਵੇਖੋ ਜੀ ਮੈਂ ਤੁਹਾਨੂੰ ਸਵਾਰੀ ਸਮਝਕੇ ਡਰੋਪ ਨੀ ਕਰਨ ਆਇਆ ਮੈਂ ਇਨਸਾਨੀਅਤ ਤੌਰ ਤੇ ਆਇਆ ਹਾਂ ਬਾਕੀ ਇਹ ਮੇਰਾ ਫਰਜ ਸੀ ' । ਕਹਿ ਮੈਂ ਆਪਣੇ- ਆਪ ਨੂੰ ਭਾਵੁਕਤਾ ਦੇ ਵਹਿਣ'ਚ ਵਹਿਣ ਤੋਂ ਰੋਕੀ ਰੱਖਿਆ । 'ਨਾ ਕੀ ਫਰਜ ਆ ਤੇਰਾ ? ਵੱਡਾ ਫਰਜ ਵਾਲਾ , ਜਿਹਨਾਂ ਦਾ ਫਰਜ ਸੀ ਉਹ ਤਾਂ ਸਾਨੂੰ ਇਥੇ ਛੱਡ ਗਏ ? ਕੱਲਿਆ ਨੂੰ , ਦੋਵਾਂ ਜੀਆ ਨੂੰ , ਸਾਨੂੰ ਬਹੁਤ ਯਾਦ ਆਉਂਦੀ ਏ ਉਹਨਾਂ ਦੀ , ਉਹ ਬਿਜੀ ਹੋ ਗਏ ਨੇ ਲਾਇਫ 'ਚ , ਪਰ ਅਸੀਂ ਖੁਸ਼ ਹਾਂ ਪੂਰੇ ਖੁਸ਼ ਆ ਅਸੀਂ ' ਕਹਿ ਉਦਾਸ ਹੋ ਗਿਆ, ਤੇ ਅੱਖਾਂ ਵਿਚਲੇ ਹੰਝੂ ਛੁਪਾਉਣ ਦੀ ਕੋਸ਼ਿਸ਼ ਕੀਤੀ । ਮੈਂ ਡਾਲਰ ਪਿਆਰ ਨਾਲ ਮੋੜਦੇ ਹੋਏ ਕਿਹਾ , ' ਇੱਕ ਪੁੱਤ ਆਪਣੇ ਪਿਉ ਤੋਂ ਕਿਵੇਂ ਕਿਰਾਇਆ ਲੈ ਸਕਦਾ ਤੁਸੀਂ ਮੇਰੇ ਪਾਪਾ ਜੀ ਵਰਗੇ ਹੋ , ਤੁਹਾਡੀ ਸ਼ਕਲ ਬਿਲਕੁਲ ਉਵੇਂ ਦੀ ਏ ਮੇਰੇ 'ਪਾਪਾ ਜੀ' ਵਰਗੀ ' ਕਹਿ ਮੇਰੇ ਹੰਝੂ ਨਿਕਲ ਆਏ ,ਪਤਾ ਨੀ ਕਿਉਂ ? , ਪਾਪਾ ਸ਼ਬਦ ਸੁਣ ਭੜਕਿਆ 'ਮੈਂ ਕਿਸੇ ਕੰਜਰ ਦਾ ਪਾਪਾ ਨੀ , ਮੈਨੂੰ ਪਾਪਾ -ਪੂਪਾ ਨਾ ਕਹੀਂ ! ਮੈਨੂੰ ਨਫਰਤ ਏ ਪਾਪਾ ਕਹਿਣ ਵਾਲੇ ਨਾਲ' ਉਹਨਾਂ ਦੀਆਂ ਅੱਖਾਂ 'ਚ ਲਾਲੀ ਉਤਰ ਆਈ ਸੀ ਫਿਰ ਬੋਲੇ, 'ਉਹ ਪਾਪਾ ਪਾਪਾ ਕਹਿ ਚੜੇ ਹਫਤੇ ਪੈਨਸ਼ਨ ਵੀ ਹੜੱਪਦੇ ਰਹੇ ਜਦੋਂ ਮੈਂ ਦੇਣ ਤੋਂ ਇਨਕਾਰ ਕੀਤਾ ਤਾਂ ਸਾਨੂੰ ਇਥੇ ਛੱਡ ਗਏ ਰੈਸਟਹੋਮ ਵਿੱਚ , ਅਸੀਂ ਖੁਸ਼ ਹਾਂ ਏਥੇ ,ਸਾਰੇ ਹੀ ਖੁਸ਼ ਹਾਂ ।' ਕਹਿ ਜ਼ੋਰ ਦੀ ਡੋਰ ਬੰਦ ਕਰ , ਸਮਾਨ ਵਾਲਾ ਲਿਫਾਫਾ ਲੈ ਉਤਰ ਗਿਆ । ਜਲਦੀ-ਜਲਦੀ ਵਾਹ-ਦਾਹੀ ਰੈਸਟਹੋਮ ਦੇ ਅੰਦਰ ਚਲਾ ਗਿਆ ਬਿਨਾਂ ਕੁਝ ਬੋਲੇ । ਮੈਂ ਵੀ ਟੈਕਸੀ ਤੇ ਸਵਾਰੀ ਵਾਲਾ ਰਿਸ਼ਤਾ ਸਮਝ ਸਹਿਜ ਹੋਣ ਦੀ ਕੋਸ਼ਿਸ਼ ਵਿੱਚ ਗੱਡੀ ਮੋੜੀ ਤਾਂ
ਪਿਛਲੀ ਸ਼ੀਟ ਤੇ ਕੁਝ ਡਾਲਰ ਪਏ ਸਨ ਜੋ ਬਹੁਤ ਕੁਝ ਬਿਆਨ ਕਰ ਰਹੇ ਸੀ । ਪਰਦੇਸ਼ 'ਚ ਬਹੁਤੇ ਰਿਸ਼ਤੇ ਡਾਲਰਾ ਕਰਕੇ ਹੀ ਜੁੜੇ ਹੁੰਦੇ ਨੇ । ਜਦੋਂ ਜਿਸ ਦਾ ਦਾਅ ਲੱਗਦਾ ਤਾਂ ਸਭ ਰਿਸ਼ਤੇ ਬੇਈਮਾਨ, ਲਾਲਚ ਤੇ ਸਵਾਰਥ ਦੀ ਕਬਰ 'ਚ ਦਫਨ ਹੋ ਜਾਂਦੇ ਨੇ ?
ਮੈਂ ਜਾਵਾਗਾ ਇੱਕ ਿਦਨ ਜਰੂਰ ਮਿਲਕੇ ਆਵਾਗਾਂ ਭਾਵੇਂ ਮੈਨੂੰ ਨਾਮ ਨੀ ਪਤਾ ਪਰ ਉਹਨਾਂ ਦੀ ਤਸਵੀਰ ਮੇਰੇ ਦਿਲ ਤੇ ਛਪ ਗਈ ਹੈ । ਵੇਸੇ ਵੀ ਉਹਨਾਂ ਦੀ ਸ਼ਕਲ ਮੇਰੇ ਪਾਪਾ ਜੀ ਨਾਲ ਮਿਲਦੀ ਏ । ਖੁਸ਼ ਰਹਿਣ ,ਚੜਦੀ ਕਲਾ'ਚ ਰਹਿਣ ।
ਆਮੀਨ
ਬਿਕਰਮਜੀਤ ਸਿੰਘ ਮੱਟਰਾਂ
ਆਕਲੈਂਡ ਨਿਊਜੀਲੈਂਡ

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346