Welcome to Seerat.ca
Welcome to Seerat.ca

ਭਾਈ ਮੇਵਾ ਸਿੰਘ ਦੀ ਇਤਿਹਾਸਕ ਪਹਿਲ-ਕਦਮੀਂ

 

- ਵਰਿਆਮ ਸਿੰਘ ਸੰਧੂ

ਭਗਤ ਸਿੰਘ ਮੈਨੂੰ ਸਕੇ ਭਰਾ ਅਤੇ ਸਕੇ ਬੇਟੇ ਤੋਂ ਵੀ ਵੱਧ ਪਿਆਰਾ ਸੀ

 

- ਦੁਰਗਾ ਭਾਬੀ

ਪਾਸ਼ ਦੇ ਜਨਮ-ਮਹੀਨੇ ‘ਤੇ / ਸਭ ਤੋਂ ਖ਼ਤਰਨਾਕ

 

- ਪਾਸ਼

ਫ਼ਿਰ ਉਹੋ ਮਹਿਕ

 

- ਹਰਨੇਕ ਸਿੰਘ ਘੜੂੰਆਂ

ਕੀਰਤਪੁਰ - ਵਿਨੀਪੈੱਗ

 

- ਉਂਕਾਰਪ੍ਰੀਤ

ਇਕ ਗਜ਼ਲ ਅਤੇ ਇਕ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਦੋ ਗਜ਼ਲਾਂ

 

- ਮੁਸ਼ਤਾਕ

ਅਧਿਆਪਕ ਦਾ ਸਫ਼ਰ

 

- ਪ੍ਰੋ ਤਰਸੇਮ ਬਾਹੀਆ

ਨਾਵਲ ਅੰਸ਼ / ਮਹਾਂਰਾਜਾ ਤੇ ਰੂਸ

 

- ਹਰਜੀਤ ਅਟਵਾਲ

ਆਪਣੇ ਵਿਛੜੇ ਪਿੰਡ ਦੀ ਫੇਰੀ

 

- ਵਰਿਆਮ ਸਿੰਘ ਸੰਧੂ

ਮੇਰੀ ਪੜ੍ਹਾਈ

 

- ਕੁਲਵਿੰਦਰ ਖਹਿਰਾ

ਫੈਸਲਾ ਤੇ ਫਾਸਲਾ

 

- ਹਰਚੰਦ ਸਿੰਘ ਬਾਸੀ

ਤੇ ਮੈਂ ਇੰਝ ਦੇਖਿਆ ਗੁਰਦਾਸ ਮਾਨ ਦਾ ਸ਼ੋਅ

 

- ਹਰਮੰਦਰ ਕੰਗ

ਪੇਕਿਆਂ ਦਾ ਸੂਟ

 

- ਕਰਨ ਬਰਾੜ

ਸੈਕਸ ਸਲੇਬਸ ਦੇ ਸੱਚ ਨਿੱਤਰਣ ਲੱਗੇ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਗੁਰਬਚਨ ਸਿੰਘ ਭੁੱਲਰ ਦੀ ਨਾਵਲੀ ਛਾਲ

 

- ਪ੍ਰਿੰ. ਸਰਵਣ ਸਿੰਘ

ਟੈਕਸੀਨਾਮਾ / ਰਿਸ਼ਤੇ ਬਨਾਮ ਡਾਲਰ

 

- ਬਿਕਰਮਜੀਤ ਸਿੰਘ ਮੱਟਰਾਂ

ਦੇਸ਼ ਭਗਤ ਯਾਦਗਾਰ ਹਾਲ ਵਾਲ਼ਾ ਸਾਹਿਤਕ ਸਮਾਗਮ

 

- ਗਿਆਨੀ ਸੰਤੋਖ ਸਿੰਘ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਸੈਲਫੀ ਦਾ ਸੱਚ !

 

- ਗੁਰਬਾਜ ਸਿੰਘ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਹਿੰਮਤ

 

- ਹਰਭਜਨ ਕੌਰ ਗਿੱਲ

ਸਾਦੇ ਸਿਧਰੇ ਲੇਖ

 

- ਸੁਖਦੇਵ ਮਾਦਪੁਰੀ

ਇਕ ਪੱਤਰ

 

- ਗਿਆਨੀ ਸੰਤੋਖ ਸਿੰਘ

ਦੋ ਕਵਿਤਾਵਾਂ

 

- ਬਲਵੰਤ ਫ਼ਰਵਾਲ਼ੀ

 

Online Punjabi Magazine Seerat


ਗੁਰਬਚਨ ਸਿੰਘ ਭੁੱਲਰ ਦੀ ਨਾਵਲੀ ਛਾਲ
- ਪ੍ਰਿੰ. ਸਰਵਣ ਸਿੰਘ
 

 

‘ਇਹੁ ਜਨਮੁ ਤੁਮਹਾਰੇ ਲੇਖੇ’ ਗੁਰਬਚਨ ਸਿੰਘ ਭੁੱਲਰ ਦਾ ਵਿਲੱਖਣ ਨਾਵਲ ਹੈ। ਇਹ ਛਪਣ ਤੋਂ ਹੀ ਚਰਚਾ ਵਿਚ ਹੈ ਤੇ ਲੱਗਦੈ ਦੇਰ ਤਕ ਚਰਚਿਤ ਰਹੇਗਾ। ਕੋਈ ਕਹਿੰਦਾ ਹੈ, “ਭੁੱਲਰ ਨੇ ਪਹਿਲੇ ਹੱਲੇ ਹੀ ਹਾਥੀ ਢਾਹ ਲਿਐ।” ਤੇ ਕੋਈ ਕਹਿੰਦਾ ਹੈ, “ਉਸ ਨੇ ਘੁੱਗੀ ਰਗੜ ਘੱਤੀ ਏ।” ਉਂਜ ਨਾ ਉਸ ਨੇ ਕੋਈ ਹਾਥੀ ਢਾਹਿਆ ਤੇ ਨਾ ਕੋਈ ਘੁੱਗੀ ਰਗੜੀ। ਹਾਂ, ਉਹਦੇ ਪਹਿਲੇ ਨਾਵਲ ਨੇ ਹੀ ਅਨੇਕਾਂ ਪਾਠਕ/ਆਲੋਚਕ ਹਲੂਣ ਦਿੱਤੇ ਹਨ। ਉਹ ਮਸਾਲੇ ਲਾ ਕੇ ਵਾਧੂ-ਘਾਟੂ ਗੱਲਾਂ ਜੋੜ ਰਹੇ ਹਨ। ਇਕ ਪਾਠਕ/ਆਲੋਚਕ ਨੇ ਤਾਂ ਨਾਵਲ ਦੀ ‘ਪੜਚੋਲ’ ਕਰਦਿਆਂ 64 ਹਜ਼ਾਰ ਲਫ਼ਜ਼ਾਂ ਦਾ ‘ਮਹਾਂ ਲੇਖ’ ਲਿਖ ਮਾਰਿਐ। ਜੇ ਉਸ ਲੇਖ ਨੂੰ ਪੁਸਤਕ ਦਾ ਰੂਪ ਦੇਣਾ ਹੋਵੇ ਤਾਂ ਡੇਢ ਦੋ ਸੌ ਪੰਨਿਆਂ ਦੀ ਪੋਥੀ ਬਣ ਜਾਵੇ। ਯਾਨੀ ਨਾਵਲ ਉਤੇ ਨਾਵਲ!
ਪੰਜਾਬੀ ਦੀਆਂ ਕਿਤਾਬਾਂ ਘੱਟ ਵਿਕਣ ਦੇ ਦੌਰ ਵਿਚ ਛੇਆਂ ਮਹੀਨਿਆਂ ‘ਚ ਇਸ ਦੀ ਦੂਜੀ ਛਾਪ ਛਪ ਗਈ ਹੈ। ਪਹਿਲਾਂ ਭੁੱਲਰ ਦੀਆਂ ਕਹਾਣੀਆਂ ਨੇ ਬੱਲੇ-ਬੱਲੇ ਕਰਾਈ ਸੀ ਹੁਣ ਨਾਵਲ ਬਹਿਜਾ-ਬਹਿਜਾ ਕਰਵਾ ਰਿਹੈ। ਇਹ ਨਾਵਲ ਲਿਖ ਕੇ ਭੁੱਲਰ ਨੇ ਪੰਜਾਬੀ ਨਾਵਲਕਾਰੀ ਵਿਚ ਬੜੀ ਵੱਡੀ ਛਾਲ ਮਾਰੀ ਹੈ ਜਾਂ ਕਹਿ ਲਓ ਕਿ ਨਵਾਂ ਰਿਕਾਰਡ ਰੱਖ ਦਿੱਤੈ। ਆਮ ਛਾਲਾਂ ਵੇਖਣ ਗਿੱਝੇ ਪਾਠਕ ਦੰਗ ਹਨ, “ਬੱਲੇ ਬਈ ਭੁੱਲਰ ਦੇ!”
ਇਕ ਪਾਠਕ/ਆਲੋਚਕ ਨੇ ਇਸ ਨਾਵਲ ਨੂੰ ਪਾਠਕਾਂ ਦੀ ਕਚਹਿਰੀ ਵਿਚ ਮਰਹੂਮ ਕਵਿਤਰੀ/ਲੇਖਿਕਾ ਦੇ ਮੁਕੱਦਮੇ ਹਾਰ ਪੇਸ਼ ਕਰ ਦਿੱਤਾ ਹੈ। ਉਂਜ ਜਿਸ ਕਵਿਤਰੀ/ਲੇਖਿਕਾ ਦਾ ਨਾਂ ਲਿਆ ਜਾ ਰਿਹੈ ਉਹਦਾ ਨਾਂ ਨਾਵਲ ਵਿਚ ਕਿਤੇ ਵੀ ਨਹੀਂ ਆਇਆ। ਪਾਠਕ ਜਾਣਨਾ ਚਾਹੁਣਗੇ ਕਿ ਇਸ ਨਾਵਲ ਵਿਚ ਐਸੀ ਕਿਹੜੀ ਗੱਲ ਹੈ ਜਿਸ ਨੇ ਐਨੇ ਪਾਠਕਾਂ ਤੇ ਆਲੋਚਕਾਂ ਦਾ ਧਿਆਨ ਖਿੱਚ ਲਿਐ। ਮੈਥੋਂ ਪੁੱਛੋ ਤਾਂ ਮੈਂ ਆਪਣੀ ਖੇਡ ਸ਼ੈਲੀ ਵਿਚ ਕਹਾਂਗਾ, “ਭੁੱਲਰ ਨੇ ਨਾਵਲ ਕਾਹਦਾ ਲਿਖਿਆ, ਸੂਲੀ ਦੀ ਛਾਲ ਲਾਈ ਐ!”
ਪਿੰਡਾਂ ‘ਚ ਬਾਜ਼ੀਆਂ ਪੈਂਦੀਆਂ ਤਾਂ ਅਖ਼ੀਰ ‘ਤੇ ਸੂਲੀ ਦੀ ਛਾਲ ਲੱਗਦੀ। ਪਹਿਲਾਂ ਸਿੱਧੀਆਂ ਪੁੱਠੀਆਂ ਛਾਲਾਂ ਤੇ ਫਿਰ ਪਟੜੀ ਦੀਆਂ ਛਾਲਾਂ ਲੱਗਦੀਆਂ। ਬਾਜ਼ੀਗਰ ਦੌੜ ਕੇ ਆਉਂਦੇ, ਥੜ੍ਹੀ ਤੋਂ ਛਾਲ ਚੁੱਕਦੇ, ਪਟੜੀ ਤੋਂ ਹੁਲ੍ਹਾਰਾ ਲੈਂਦੇ ਤੇ ਪੌੜੀ ਉਤੇ ਬੰਨ੍ਹੇ ਮੰਜੇ ਉਤੋਂ ਦੀ ਟੱਪਦੇ ਪੋਲੇ ਅਖਾੜੇ ਵਿਚ ਜਾ ਡਿੱਗਦੇ। ਇਕ ਬੰਨੇ ਵੰਝ ਗੱਡ ਕੇ, ਪੌੜੀਆਂ ਜੋੜ ਕੇ ਮਨ੍ਹਾਂ ਜਿਹਾ ਬਣਾਇਆ ਹੁੰਦਾ ਜਿਸ ਦੇ ਸਿਖਰ ਉਤੇ ਪਟੜਾ ਬੰਨ੍ਹਿਆ ਜਾਂਦਾ ਜੋ ਸੂਲੀ ਦੀ ਛਾਲ ਦਾ ਮੰਚ ਹੁੰਦਾ। ਬਾਜ਼ੀ ਦੇ ਅਖ਼ੀਰ ‘ਤੇ ਚੋਟੀ ਦਾ ਬਾਜ਼ੀਗਰ ਸੂਲੀ ਦੀ ਛਾਲ ਲਾਉਣ ਲਈ ਪੌੜੀ ਚੜ੍ਹਦਾ। ਉਪਰ ਪਟੜੇ ‘ਤੇ ਖੜ੍ਹ ਕੇ ਚੁਫੇਰੇ ਵੇਖਦਾ ਤੇ ਨੰਗੀ ਤਲਵਾਰ ਦੰਦਾਂ ਵਿਚ ਫੜਦਾ। ਤਲਵਾਰ ਦੀਆਂ ਨੋਕਾਂ ‘ਤੇ ਮਿੱਟੀ ਦੇ ਤੇਲ ਨਾਲ ਭਿੱਜੀਆਂ ਲੀਰਾਂ ਲਪੇਟੀਆਂ ਹੁੰਦੀਆਂ। ਉਹ ਸੀਖ ਘਸਾ ਕੇ ਅੱਗ ਲਾਉਂਦਾ। ਲੀਰਾਂ ‘ਚੋਂ ਅੱਗ ਦੀਆਂ ਲਾਲ ਲਾਟਾਂ ਨਿਕਲਦੀਆਂ। ਉਹ ਨੰਗੀ ਤਲਵਾਰ ਦੰਦਾਂ ‘ਚ ਫੜੀ, ਅੱਖਾਂ ਮੁੰਦੀ ਆਪਣੇ ਗੁਰੂ ਪੀਰ ਨੂੰ ਧਿਆਉਂਦਾ। ਹੇਠੋਂ ਕੋਈ ਰੁਦਨਮਈ ਗੀਤ ਗਾਉਂਦਾ-ਚਲੋ ਸਹੇਲੀਓ ਵੇਖਣ ਚੱਲੀਏ ਜਿਥੇ ਆਸ਼ਕ ਸੂਲੀ ਚੜ੍ਹਦੇ...।
ਉਸੇ ਵੇਲੇ ਲੋਕ ਰੌਲਾ ਪਾ ਦਿੰਦੇ ਬਈ ਬਾਜ਼ੀਗਰ ਨੂੰ ਸੂਲੀ ਦੀ ਛਾਲ ਲਾਉਣੋਂ ਬਚਾਓ। ਕੋਈ ਸਖ਼ੀ ਸੱਜਣ ਕੜਾ ਕੈਂਠਾ ਇਨਾਮ ਦੇ ਕੇ ਬਾਜ਼ੀਗਰ ਨੂੰ ਸੂਲੀ ਦੀ ਛਾਲ ਲਾਉਣ ਤੋਂ ਪਹਿਲਾਂ ਹੀ ਭੁੰਜੇ ਉਤਾਰ ਲੈਂਦਾ। ਉਦੋਂ ਕੋਈ ਵੀ ਪਿੰਡ ਨਹੀਂ ਸੀ ਚਾਹੁੰਦਾ ਕਿ ਬਾਜ਼ੀਗਰ ਸੂਲੀ ਦੀ ਛਾਲ ਲਾਉਂਦਿਆਂ ਡਿੱਗ ਪਵੇ ਤੇ ਅਪਾਹਜ ਹੋ ਕੇ ਪਿੰਡ ਨੂੰ ਸਰਾਪ ਦੇਵੇ। ਭੁੱਲਰ ਸੂਲੀ ਦੀ ਛਾਲ ਲਾਉਣੋਂ ਨਹੀਂ ਰੁਕਿਆ। ਉਸ ਨੂੰ ਪਤਾ ਸੀ ਉਹ ਡਿੱਗੇਗਾ ਨਹੀਂ। ਪ੍ਰਪੱਕ ਬਾਜ਼ੀਗਰ ਵੀ ਅੱਧ ਅਸਮਾਨੇ ਝੂਲਦੇ ਪਟੜੇ ਉਤੇ ਪੁੱਠੀ ਸਾਲ ਛਾਲ ਲਾਏ ਬਿਨਾਂ ਨਹੀਂ ਸਨ ਉਤਰਦੇ ਭਾਵੇਂ ਕੋਈ ਕੜੇ ਕੈਂਠੇ ਦੇ ਨਾਲ ਕੰਗਣਾ ਦੀ ਜੋੜੀ ਵੀ ਕਿਉਂ ਨਾ ਦੇ ਦਿੰਦਾ। ਅਜਿਹੇ ਬਾਜ਼ੀਗਰ ਦੀਆਂ ਗੱਲਾਂ ਪਿੰਡਾਂ ਦੀਆਂ ਸੱਥਾਂ ਵਿਚ ਲੰਮਾ ਸਮਾਂ ਹੁੰਦੀਆਂ। ਭੁੱਲਰ ਦੇ ਨਾਵਲ ਦੀਆਂ ਗੱਲਾਂ ਵੀ ਦੇਰ ਤਕ ਹੋਣਗੀਆਂ।
ਨਾਵਲ ਦੇ ਸਮਰਪਣ ਵਿਚ ਇਕ ਸਿ਼ਅਰ ਹੈ:
ਨਸੀਬ ਮੇਂ ਜਿਸ ਕੇ ਜੋ ਲਿਖਾ ਥਾ, ਵੁਹ ਤੇਰੀ ਮਹਿਫ਼ਲ ਮੇਂ ਕਾਮ ਆਇਆ।
ਕਿਸੀ ਕੇ ਹਿੱਸੇ ਮੇਂ ਪਿਆਸ ਆਈ, ਕਿਸੀ ਕੇ ਹਿੱਸੇ ਮੇਂ ਜਾਮ ਆਇਆ।
ਮਹਿਫ਼ਲ ਦੇ ਉਸ ਪਿਆਸੇ ਦੇ ਨਾਂ ਜੋ ਜਾਮ ਵਾਲਿਆਂ ਨੂੰ ਦੇਖ ਕੇ ਨਾ ਲਲਚਾਉਂਦਾ-ਡੋਲਦਾ ਹੈ ਤੇ ਨਾ ਹੀਣ ਮਹਿਸੂਸ ਕਰਦਾ ਹੈ ਸਗੋਂ ਸਵੈਮਾਨ ਨੂੰ ਬੁਲੰਦ ਰਖਦਾ ਹੈ!

ਨਾਵਲ ਦੇ ਸਰਵਰਕ ਉਤੇ ਲੇਖਕ ਨੇ ਲਿਖਿਐ, “ਇਸ ਨਾਵਲ ਦੀ ਨਾਇਕਾ ਕਿਸੇ ਨਾਰੀ ਦੀ ਥਾਂ ਨਾਰੀ-ਸੋਚ ਹੈ ਜਿਸ ਦੀ ਧੁਰੀ ਮਨਚਾਹਿਆ ਆਜ਼ਾਦ ਜੀਵਨ ਜਿਉਣ ਦੀ ਕਲਪਨਾ, ਕਾਮਨਾ ਤੇ ਕੋਸਿ਼ਸ਼ ਹੈ; ਨਾਇਕ ਕਿਸੇ ਪੁਰਸ਼ ਦੀ ਥਾਂ ਸਮਾਜ ਹੈ ਜਿਸ ਦੇ ਇਕ ਹੱਥ ਵਿਚ ਮਨੁੱਖ ਨੂੰ ਜੰਗਲ ਤੋਂ ਸਭਿਅਕ ਜੀਵਨ ਤੱਕ ਲਿਆਉਣ ਵਾਲੀ ਨੇਮਾਂ ਦੀ ਪੱਟ-ਕੂਲੀ ਡੋਰ ਹੈ ਅਤੇ ਦੂਜੇ ਹੱਥ ਵਿਚ ਅਮੋੜ ਮਨੁੱਖ ਨੂੰ ਕਾਬੂ ਵਿਚ ਰੱਖਣ ਵਾਸਤੇ ਬੰਨ੍ਹਣਾਂ-ਵਰਜਨਾਂ ਦੀ ਮੁੰਜ ਦੀ ਰੱਸੀ ਹੈ...।
“ਨਾਰੀ ਸੋਚ ਬਹੁਤੀਆਂ ਸੂਰਤਾਂ ਵਿਚ ਤਾਂ ਖੰਭ ਹੁੰਦਿਆਂ ਵੀ ਸਮਾਜਕ ਲਛਮਣਕਾਰਾਂ ਨੂੰ ਖ਼ੁਸ਼ੀ-ਖ਼ੁਸ਼ੀ ਜਾਂ ਥੋੜ੍ਹੇ-ਬਹੁਤੇ ਰੋਸ ਨਾਲ ਹੌਕਾ ਲੈ ਕੇ ਆਪਣੀ ਹੋਣੀ ਵਜੋਂ ਪਰਵਾਨ ਕਰ ਲੈਂਦੀ ਹੈ, ਪਰ ਕੁਝ ਸੂਰਤਾਂ ਵਿਚ ਨਾਬਰ ਵੀ ਹੋ ਜਾਂਦੀ ਹੈ। ਉਹ ਸਮਾਜ ਦੇ ਅਸਤਰਾਂ-ਸ਼ਸਤਰਾਂ ਦੇ ਬਾਵਜੂਦ ਆਪਣੀ ਮੁਕਤ ਸੋਚ ਦੇ ਖੰਭਾਂ ਦੇ ਬਲ ਨਾਲ ਸਮਾਜਕ ਪ੍ਰਬੰਧ ਦੀ ਗੁਰੂਤਾ-ਸ਼ਕਤੀ ਨੂੰ ਚੀਰ ਜਾਂਦੀ ਹੈ ਅਤੇ ਮਨਚਾਹੇ ਤੇ ਮਨਚਿਤਵੇ ਅੰਬਰਾਂ ਦੀਆਂ ਉੱਚੀਆਂ ਉਡਾਰੀਆਂ ਭਰਨ ਦੇ ਸਮਰੱਥ ਰਹਿੰਦੀ ਹੈ। ਵਿਗਿਆਨ ਅਨੁਸਾਰ, ਧਰਤੀ ਦੀ ਗੁਰੂਤਾ-ਖਿੱਚ ਨੂੰ ਪਾਰ ਕਰਕੇ ਉੱਚੇ ਅੰਬਰੀਂ ਪਹੁੰਚੇ ਪੁਲਾੜ-ਯਾਤਰੀਆਂ ਦੇ ਤਨ-ਮਨ ਉਤੇ ਦੀਰਘ ਪ੍ਰਭਾਵ ਪੈਂਦੇ ਹਨ। ਕੀ, ਮਨੋਵਿਗਿਆਨ ਅਨੁਸਾਰ, ਸਮਾਜਿਕ ਗੁਰੂਤਾ ਨੂੰ ਚੀਰ ਕੇ ਸਵੈ-ਸਿਰਜੇ ਅੰਬਰਾਂ ਵਿਚ ਉੱਡੀ ਨਾਬਰ ਨਾਰੀ ਦੇ ਤਨ-ਮਨ ਉਤੇ ਵੀ ਕੋਈ ਦੀਰਘ ਪ੍ਰਭਾਵ ਪੈਂਦੇ ਹਨ ਜਾਂ ਨਹੀਂ? ਬੱਸ ਇਹੋ ਸਵਾਲ ਇਸ ਨਾਵਲ ਦਾ ਸਰੋਕਾਰ ਹੈ।”
ਮੁੱਢ ਕਦੀਮ ਤੋਂ ਨਰ/ਨਾਰੀ ਮਨਚਾਹਿਆ ਆਜ਼ਾਦ ਜੀਵਨ ਜਿਉਣ ਦੀ ਚਾਹਤ ਰੱਖਦੇ ਆ ਰਹੇ ਹਨ ਤੇ ਇਸ ਨੂੰ ਆਪਣਾ ਅਧਿਕਾਰ ਸਮਝਦੇ ਹਨ। ਹਰ ਅਧਿਕਾਰ ਨਾਲ ਫਰਜ਼ ਵੀ ਜੁੜੇ ਹੁੰਦੇ ਨੇ। ਜੇ ਅਧਿਕਾਰ ਹੀ ਵਰਤੇ ਜਾਣ ਤੇ ਫਰਜ਼ਾਂ ਦੀ ਪਾਲਣਾ ਨਾ ਕੀਤੀ ਜਾਵੇ ਤਾਂ ਜੀਵਨ ਉਘੜ-ਦੁਘੜਾ ਹੋ ਜਾਂਦੈ। ਮਨੁੱਖ ਨੇ ਸਿਆਣਪ ਨਾਲ ਚੰਗੇਰਾ ਜੀਵਨ ਜਿਉਣ ਦੇ ਨੇਮ ਬਣਾਏ ਹਨ ਜਿਹੜੇ ਸਮੇਂ ਨਾਲ ਸੋਧੇ/ਬਦਲੇ ਤਾਂ ਜਾ ਸਕਦੇ ਹਨ ਪਰ ਤੋੜੇ-ਭੰਨੇ ਨਹੀਂ। ਇਨ੍ਹਾਂ ਨੂੰ ਸਮਾਜਕ ਮਰਿਆਦਾ, ਸਦਾਚਾਰ ਤੇ ਸਭਿਆਚਾਰ ਆਦਿ ਦੇ ਨਾਂ ਦਿੱਤੇ ਜਾਂਦੇ ਹਨ। ਆਦ ਕਾਲ ਵਿਚ, ਮਨੁੱਖ ਜੰਗਲੀ ਜਾਨਵਰਾਂ ਵਾਂਗ ਖੁੱਲ੍ਹੇ-ਆਮ ਭੋਗ ਬਿਲਾਸ ਕਰਦਾ ਸੀ। ਭੈਣ-ਭਰਾ, ਪਿਓ-ਧੀ, ਮਾਂ-ਪੁੱਤ ਦੇ ਰਿਸ਼ਤੇ ਦੀ ਨਿੰਦ ਵਿਚਾਰ ਨਹੀਂ ਸੀ। ਉਹ ਪ੍ਰਕਿਰਤਕ ਜੰਗਲੀ ਜੀਵਨ ਸੀ। ਅਜਿਹੇ ਜੀਵਨ ਵਿਚ ਤਕੜੇ ਦੀ ਮਨਮਰਜ਼ੀ ਪੁੱਗੀ ਜਾਂਦੀ ਸੀ ਤੇ ਮਾੜੇ ਦੀ ਮਰਜ਼ੀ ਮਾਰੀ ਜਾਂਦੀ ਸੀ। ਅਜਿਹਾ ਜੀਵਨ ਤਕੜਿਆਂ ਦਾ ਸਵੱਰਗ ਤੇ ਮਾੜਿਆਂ ਦਾ ਨਰਕ ਸੀ।
ਸਮਾਜਕ ਨੇਮਾਂ ਨੇ ਮਨੁੱਖ ਨੂੰ ਨਰਕ ‘ਚੋਂ ਕੱਢਣ ਦਾ ਯਤਨ ਕੀਤਾ। ਹੋਰ ਨੇਮਾਂ ਨਾਲ ਕਾਮ ਨਿਕਾਸ ਲਈ ਵਿਆਹ ਦੀ ਸੰਸਥਾ ਸਥਾਪਤ ਕੀਤੀ। ਵਿਆਹੇ ਪਤੀ ਪਤਨੀ ਲਈ ਨੇਮ ਬਣਾਇਆ ਕਿ ਪਤੀ ਪਤਨੀ-ਵਰਤਾ ਰਹੇ ਤੇ ਪਤਨੀ ਪਤੀ-ਵਰਤਾ। ਜਿਹੜਾ ਇਹ ਨੇਮ ਤੋੜੇ ਉਹ ਸਮਾਜ ਦੀ ਕਰੋਪੀ ਦੇ ਨਾਲ ਆਪਣੀਆਂ ਨਜ਼ਰਾਂ ਵਿਚ ਵੀ ਗਿਰਦਾ ਹੈ। ਉਸ ਦੀ ਜ਼ਮੀਰ ਉਸ ਨੂੰ ਪਰੇਸ਼ਾਨ ਕਰਦੀ ਹੈ।
‘ਇਹੁ ਜਨਮੁ ਤੁਮਹਾਰੇ ਲੇਖੇ’ ਦੀ ਪਾਤਰ ਜਗਦੀਪ ਦਾ ਵਿਆਹ ਮਰਜ਼ੀ ਨਾਲ ਹੁੰਦਾ ਹੈ। ਪਤੀ-ਪਤਨੀ ਸੁੰਦਰ ਹਨ, ਜੁਆਨ ਹਨ ਤੇ ਪਤਨੀ ਕਲਾਵੰਤ ਹੈ। ਪਤੀ ਕਾਮਾ ਹੈ, ਦੇਵਤਾ ਹੈ, ਬੱਚੇ ਫੁੱਲਾਂ ਵਰਗੇ ਹਨ। ਖੁਸ਼ਗਵਾਰ ਮਾਹੌਲ ਵਿਚ ਜਗਦੀਪ ਦੀ ਕਲਮੋਂ ਗੀਤ ਉਗਮਦੇ ਤੇ ਕਵਿਤਾਵਾਂ ਫੁਟਦੀਆਂ ਹਨ। ਘਰ ਦਾ ਕੋਈ ਜੀਅ ਉਸ ਨੂੰ ਕਵਿਤਰੀ ਬਣਨੋਂ ਨਹੀਂ ਰੋਕਦਾ-ਟੋਕਦਾ। ਉਹ ਕਵੀ ਦਰਬਾਰਾਂ ਵਿਚ ਜਾਣ ਲੱਗਦੀ ਹੈ। ਜਲੰਧਰ ਦੇ ਇਕ ਕਵੀ ਦਰਬਾਰ ਪਿੱਛੋਂ ਮੋਹਨ ਸਿੰਘ ਦੇ ਘਰ ਸਜੀ ਮਹਿਫ਼ਲ ਵਿਚ ਦਾਰੂ ਪੀ ਲੈਂਦੀ ਹੈ। ਮੋਹਨ ਸਿੰਘ ਏਨਾ ਖ਼ੁਸ਼ ਹੈ ਕਿ ਮਸਤੀ ਵਿਚ ਗੀਤ ਗਾਉਣ ਲੱਗਦਾ ਹੈ:
-ਨੀ ਅੱਜ ਕੋਈ ਆਇਆ ਸਾਡੇ ਵਿਹੜੇ, ਤੱਕਣ ਚੰਨ ਸੂਰਜ ਢੁੱਕ ਢੁੱਕ ਨੇੜੇ... ਚੁੰਮੋ ਨੀ ਇਹਦੇ ਹੱਥ ਚੰਬੇ ਦੀਆਂ ਕਲੀਆਂ, ਧੋਵੋ ਨੀ ਇਹਦੇ ਪੈਰ ਮੱਖਣ ਦੇ ਪੇੜੇ...

ਭਰਪੂਰ ਸਿੰਘ ਸ਼ਾਂਤ ਕਵਿਤਾ ਪੇਸ਼ ਕਰਦਾ ਹੈ:
-ਰੂਪ ਤੇਰੇ ਦੀਆਂ ਸਿਫ਼ਤਾਂ ਸੁਣੀਏਂ, ਸਿਫ਼ਤਾਂ ਕਰੇ ਲੋਕਾਈ ਨੀ,
ਸਮਾਂ ਸੁਲੱਖਣਾ ਕਦ ਆਉਣਾ ਹੈ, ਛੋਹ ਤੇਰੀ ਦੇ ਮਾਨਣ ਦਾ।
ਪਿਆਰ ਤੇਰੇ ਦਾ ਇਕ ਤਰਸੇਵਾਂ, ਲੱਗਿਆ ਸਾਡੀ ਜਿੰਦੜੀ ਨੂੰ,
ਹਰ ਪਲ ਸਾਨੂੰ ਚੇਤਾ ਰਹਿੰਦਾ, ਫੁੱ਼ਲਾਂ ਵਰਗੀ ਹਾਨਣ ਦਾ...।

ਸਾਧੂ ਸਿੰਘ ਫੱਕਰ ਆਲੋਚਕ ਹੈ। ਉਸ ਦੀ ਆਲੋਚਨਾ ਦਾ ਮੱਤ ਵੇਖੋ, “ਜਗਦੀਪ ਦਾ ਮੱਤ ਹੈ ਕਿ ਪੁਰਸ਼ ਜਾਂ ਤਾਂ ਉਸ ਦੀ ਸੁੰਦਰਤਾ ਦੀ ਵਡਿਆਈ ਕਰਦਾ ਰਹੇ ਤੇ ਜਾਂ ਫੇਰ ਉਸ ਦੇ ਗੋਡਿਆਂ ਉੱਤੇ ਸਿਰ ਰੱਖ ਕੇ ਆਪਣੇ ਇਸ਼ਕ ਦਾ ਰੁਦਨ ਕਰਦਾ ਰਹੇ। ਇਹ ਦੋਵੇਂ ਕਾਫੀ ਪ੍ਰੀਸ਼ਰਮ ਲੋੜਦੇ ਕਾਰਜ ਨੇ। ਮੋਹਨ ਸਿੰਘ ਨੂੰ ਇਸ ਪ੍ਰੀਸ਼ਰਮ ਦਾ ਅਭਿਆਸ ਸੀ, ਮੈਂ ਕਿਸਾਨ-ਪੁੱਤਰ ਹੋਣ ਕਾਰਨ ਸਰੀਰਕ ਪ੍ਰੀਸ਼ਰਮ ਦਾ ਅਭਿਆਸੀ ਹਾਂ, ਅਜਿਹੇ ਮਾਨਸਿਕ ਪ੍ਰੀਸ਼ਰਮ ਦਾ ਅਭਿਆਸੀ ਨਹੀਂ। ਮੇਰਾ ਮੱਤ ਹੈ, ਪ੍ਰੇਮ ਸਮਾਜਵਾਦੀ ਜਜ਼ਬਾ ਹੈ। ਇਸ ਵਿਚ ਕੋਈ ਕਾਣੀ-ਵੰਡ ਨਹੀਂ, ਇਸਤਰੀ-ਪੁਰਸ਼ ਦੋਵਾਂ ਦਾ ਸਮਾਨ ਅਧਿਕਾਰ ਤੇ ਹਿਤ ਹੁੰਦਾ ਹੈ। ਇਸ ਕਰਕੇ ਕਿਸੇ ਇਕ ਧਿਰ ਦਾ ਦੂਜੀ ਧਿਰ ਤੋਂ ਚੋਚਲਿਆਂ ਦੀ ਆਸ ਰੱਖਣਾ ਅਨੁਚਿਤ ਹੈ। ...ਬੱਸ, ਹੁਣ ਇਹ ਚਰਚਾ ਇਥੇ ਸਮਾਪਤ ਹੋਈ। ਜਿਸ ਨੂੰ ਇਨ੍ਹਾਂ ਗੱਲਾਂ ਦੀ ਥੋੜ੍ਹੀ ਵੀ ਸਮਝ ਹੈ, ਸਮਝ ਜਾਵੇਗਾ। ਜੋ ਅਜੇ ਵੀ ਨਹੀਂ ਸਮਝਿਆ, ਉਹ ਕਦੇ ਵੀ ਨਹੀਂ ਸਮਝ ਸਕੇਗਾ।”

ਜਗਦੀਪ ਕਵਿਤਾ ਦੇ ਅੰਬਰ ਦਾ ਚੰਦ ਬਣ ਜਾਂਦੀ ਹੈ ਤੇ ਚੰਨ ਤਾਰਿਆਂ ਸੰਗ ਪੀਂਘਾਂ ਝੂਟਣ ਲੱਗਦੀ ਹੈ। ਇਕ ਕਵੀ ਦਰਬਾਰ ਵਿਚ ਉਹ ਸਾਹਿਰ ਵੱਲ ਉਲਰ ਜਾਂਦੀ ਹੈ ਤੇ ਉਹਦੇ ਸੰਗ-ਸਾਥ ਦਾ ਮਾਣ ਕਰਨ ਲੱਗਦੀ ਹੈ। ਹੋਰ ਕਵੀ ਉਹਦੇ ਬਾਰੇ ਕਵਿਤਾਵਾਂ ਗਾਉਂਦੇ ਰਹਿ ਜਾਂਦੇ ਹਨ:
-ਦਿੱਲੀਏ ਨੀ ਸੁਣ ਜ਼ਾਲਮ ਦਿੱਲੀਏ ਕੀ ਤੇਰਾ ਇਤਿਹਾਸ...
ਤੇਰੇ ਦਿਲ ਵਿਚ ਮੋਹ ਦੀ ਥਾਵੇਂ ਬੇਕਿਰਕੀ ਦਾ ਵਾਸ...
ਢਹਿ ਜਾਣ ਤੇਰੇ ਧੌਲਰ ਉੱਚੇ, ਢਹਿਣ ਕਿਲੇ ਤੇ ਕੋਟ
ਤੇਰੀਆਂ ਲਾਈਆਂ ਨਾਲੋਂ ਵੱਡੀ ਲੱਗੇ ਤੈਨੂੰ ਚੋਟ
ਜਾਹ ਨੀ ਦਿੱਲੀਏ ਜ਼ੁਲਮੀਂ ਦਿੱਲੀਏ ਤੇਰਾ ਸੱਤਿਆਨਾਸ!

ਕਵਿਤਰੀ ਜਗਦੀਪ ਆਪਣੇ ਗੁਰਮੁਖ ਪਤੀ ਤੇ ਬੱਚਿਆਂ ਪ੍ਰਤੀ ਫਰਜ਼ ਭੁੱਲ ਜਾਂਦੀ ਹੈ। ਉਹ ਵਿਆਹ ਤੇ ਪਰਿਵਾਰ ਦੀ ਮਰਿਆਦਾ ਨੂੰ ਚੀਰ ਸੁੱਟਦੀ ਹੈ। ਗੁਰਮੁਖ ਦੀ ਪਤਨੀ ਹੋ ਕੇ ਦਾਰੂ-ਬੱਤੀਆਂ ਦਾ ਸੇਵਨ ਕਰਨ ਲੱਗਦੀ ਹੈ। ਮਨਚਾਹੇ ਤੇ ਮਨਚਿਤਵੇ ਅੰਬਰਾਂ ਦੀਆਂ ਉਡਾਰੀਆਂ ਲੱਗਣ ਲੱਗਦੀਆਂ ਹਨ। ਸਾਹਿਰ ਪਿੱਛੋਂ ਹੋਰ ਤੇ ਫਿਰ ਹੋਰ। ਵੱਡੀ ਸਾਹਿਤਕਾਰ ਬਣ ਜਾਂਦੀ ਹੈ ਤੇ ਵੱਡੇ ਪੁਰਸਕਾਰ ਹਾਸਲ ਕਰਦੀ ਹੈ। ਅਖ਼ੀਰ ਜ਼ਮੀਰ ਦੀ ਸਤਾਈ ਬੁਰੇ ਹਾਲ ਮਰਦੀ ਹੈ। ਉਹਦੀ ਕਹਾਣੀ ਯੂਨਾਨ ਦੇ ਦੁਖਾਂਤਕ ਨਾਟਕਾਂ ਵਰਗੀ ਹੈ।
ਜਗਦੀਪ ਕਵਿਤਰੀ ਹੈ ਜਿਸ ਕਰਕੇ ਨਾਵਲ ਵਿਚ ਥਾਓਂ ਥਾਂ ਕਵਿਤਾ ਦਾ ਛੱਟਾ ਦਿੱਤਾ ਗਿਐ ਜੋ ਲਿਖਤ ਨੂੰ ਸਿ਼ੰਗਾਰਦੈ। ਭੁੱਲਰ ਮੁੱਖ ਬੰਦ ਵਿਚ ਲਿਖਦੈ, “ਮੋਹਨ ਸਿੰਘ ਤੇ ਸਾਹਿਰ ਅਸਲ ਪਾਤਰ ਹੋਣ ਸਦਕਾ ਉਹਨਾਂ ਦੀਆਂ ਮੂਲ ਕਵਿਤਾਵਾਂ ਵਰਤ ਲੈਣ ਦੀ ਸਹੂਲਤ ਰਹੀ। ਕਲਪਿਤ ਪਾਤਰ ਜਗਦੀਪ ਦੀਆਂ ਕਵਿਤਾਵਾਂ ਮੇਰੀ ਮਨ-ਪਸੰਦ ਕਵਿਤਰੀ ਸੁਖਵਿੰਦਰ ਅੰਮ੍ਰਿਤ ਦੀ ਰਚਨਾ ਹਨ ਅਤੇ ਕਲਪਿਤ ਕਵੀ ਭਰਪੂਰ ਸਿੰਘ ਸ਼ਾਂਤ ਦੀਆਂ ਸਾਰੀਆਂ ਕਵਿਤਾਵਾਂ ਮੇਰੀਆਂ ਲਿਖੀਆਂ ਹੋਈਆਂ ਹਨ।”
ਭੁੱਲਰ ਕਹਾਣੀਕਾਰ ਬਣਨ ਤੋਂ ਪਹਿਲਾਂ ਕਵੀ ਸੀ। ਉਸ ਦੀ ਪਹਿਲੀ ਕਿਤਾਬ ਕਾਵਿ ਸੰਗ੍ਰਹਿ ਸੀ। ਫਿਰ ਕਹਾਣੀਕਾਰ, ਨਿਬੰਧਕਾਰ, ਅਨੁਵਾਦਕ, ਪੱਤਰਕਾਰ, ਸੰਪਾਦਕ, ਬਾਲ ਸਾਹਿਤ ਲੇਖਕ, ਕਲਮੀ ਚਿੱਤਰਕਾਰ, ਸਫ਼ਰਨਾਮੀਆਂ, ਆਲੋਚਕ ਤੇ ਵਿਸ਼ਲੇਸ਼ਕ ਬਣਨ ਪਿੱਛੋਂ ਹੁਣ ਉਹ ਨਾਵਲਕਾਰ ਬਣਿਆ ਹੈ। ਉਹ ਥਿਰੀ ਇਨ ਵਨ ਨਹੀਂ, ਇਲੈਵਨ ਇਨ ਵਨ ਹੈ। ਇਸ ਨਾਵਲ ਵਿਚ ਵਰਤੀਆਂ ਨਾਵਲੀ ਜੁਗਤਾਂ ਨਵੀਆਂ ਵੀ ਹਨ ਤੇ ਨਿਆਰੀਆਂ ਵੀ। ਐਡੀਟਰ ਮੀਆਂ ਅਨਵਰ ਤੇ ਮਨੋਵਿਗਿਆਨੀ ਵੀਨਾ ਸੱਚਪਾਲ ਕਮਾਲ ਦੇ ਪਾਤਰ ਸਿਰਜੇ ਹਨ। ਗੱਲ ਤੋਂ ਗਲਪ ਤੇ ਸ਼ਬਦਾਂ ਨਾਲ ਸਾਹਿਤ ਬਣਦਾ ਹੈ। ਸ਼ਬਦਾਂ ਤੇ ਗੱਲਾਂ ਨਾਲ ਉਸ ਨੇ ਨਾਵਲ ਰੂਪੀ ਥਾਲ ਵਿਚ ਜੋ ਪਰੋਸਾ ਪਰੋਸਿਆ ਹੈ ਉਸ ਦਾ ਸੁਆਦ ਖ਼ੁਦ ਚੱਖ ਕੇ ਹੀ ਮਾਣਿਆ ਜਾ ਸਕਦੈ।
ਇਹ ਗੱਲ ਆਲੋਚਕਾਂ ‘ਤੇ ਛੱਡਦੇ ਹਾਂ ਕਿ ਇਹ ਨਾਵਲ ਕਿਸੇ ਕਵਿਤਰੀ/ਲੇਖਿਕਾ ਦੀ ਜੀਵਨੀ ਹੈ ਜਾਂ ਇਸ ਤੋਂ ਕਿਤੇ ਵੱਡੀ ਗੱਲ ਕੀਤੀ ਗਈ ਹੈ। ਮੈਂ ਤਾਂ ਭੁੱਲਰ ਦੀ ਸੂਲੀ ਦੀ ਛਾਲ ਵਰਗੀ ਨਾਵਲੀ ਛਾਲ ‘ਤੇ ਹੀ ਨਿਹਾਲ ਹਾਂ ਜੋ ਹਾਰੀ ਸਾਰੀ ਤੋਂ ਨਹੀਂ ਵੱਜਦੀ। ਹਾਰੀ ਸਾਰੀ ਕਿਥੇ ਰਚ ਸਕਦੈ ਅਜਿਹੀ ਰਚਨਾ!

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346