Welcome to Seerat.ca
Welcome to Seerat.ca

ਭਾਈ ਮੇਵਾ ਸਿੰਘ ਦੀ ਇਤਿਹਾਸਕ ਪਹਿਲ-ਕਦਮੀਂ

 

- ਵਰਿਆਮ ਸਿੰਘ ਸੰਧੂ

ਭਗਤ ਸਿੰਘ ਮੈਨੂੰ ਸਕੇ ਭਰਾ ਅਤੇ ਸਕੇ ਬੇਟੇ ਤੋਂ ਵੀ ਵੱਧ ਪਿਆਰਾ ਸੀ

 

- ਦੁਰਗਾ ਭਾਬੀ

ਪਾਸ਼ ਦੇ ਜਨਮ-ਮਹੀਨੇ ਤੇ / ਸਭ ਤੋਂ ਖ਼ਤਰਨਾਕ

 

- ਪਾਸ਼

ਫ਼ਿਰ ਉਹੋ ਮਹਿਕ

 

- ਹਰਨੇਕ ਸਿੰਘ ਘੜੂੰਆਂ

ਕੀਰਤਪੁਰ - ਵਿਨੀਪੈੱਗ

 

- ਉਂਕਾਰਪ੍ਰੀਤ

ਇਕ ਗਜ਼ਲ ਅਤੇ ਇਕ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਦੋ ਗਜ਼ਲਾਂ

 

- ਮੁਸ਼ਤਾਕ

ਅਧਿਆਪਕ ਦਾ ਸਫ਼ਰ

 

- ਪ੍ਰੋ ਤਰਸੇਮ ਬਾਹੀਆ

ਨਾਵਲ ਅੰਸ਼ / ਮਹਾਂਰਾਜਾ ਤੇ ਰੂਸ

 

- ਹਰਜੀਤ ਅਟਵਾਲ

ਆਪਣੇ ਵਿਛੜੇ ਪਿੰਡ ਦੀ ਫੇਰੀ

 

- ਵਰਿਆਮ ਸਿੰਘ ਸੰਧੂ

ਮੇਰੀ ਪੜ੍ਹਾਈ

 

- ਕੁਲਵਿੰਦਰ ਖਹਿਰਾ

ਫੈਸਲਾ ਤੇ ਫਾਸਲਾ

 

- ਹਰਚੰਦ ਸਿੰਘ ਬਾਸੀ

ਤੇ ਮੈਂ ਇੰਝ ਦੇਖਿਆ ਗੁਰਦਾਸ ਮਾਨ ਦਾ ਸ਼ੋਅ

 

- ਹਰਮੰਦਰ ਕੰਗ

ਪੇਕਿਆਂ ਦਾ ਸੂਟ

 

- ਕਰਨ ਬਰਾੜ

ਸੈਕਸ ਸਲੇਬਸ ਦੇ ਸੱਚ ਨਿੱਤਰਣ ਲੱਗੇ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਗੁਰਬਚਨ ਸਿੰਘ ਭੁੱਲਰ ਦੀ ਨਾਵਲੀ ਛਾਲ

 

- ਪ੍ਰਿੰ. ਸਰਵਣ ਸਿੰਘ

ਟੈਕਸੀਨਾਮਾ / ਰਿਸ਼ਤੇ ਬਨਾਮ ਡਾਲਰ

 

- ਬਿਕਰਮਜੀਤ ਸਿੰਘ ਮੱਟਰਾਂ

ਦੇਸ਼ ਭਗਤ ਯਾਦਗਾਰ ਹਾਲ ਵਾਲ਼ਾ ਸਾਹਿਤਕ ਸਮਾਗਮ

 

- ਗਿਆਨੀ ਸੰਤੋਖ ਸਿੰਘ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਸੈਲਫੀ ਦਾ ਸੱਚ !

 

- ਗੁਰਬਾਜ ਸਿੰਘ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਹਿੰਮਤ

 

- ਹਰਭਜਨ ਕੌਰ ਗਿੱਲ

ਸਾਦੇ ਸਿਧਰੇ ਲੇਖ

 

- ਸੁਖਦੇਵ ਮਾਦਪੁਰੀ

ਇਕ ਪੱਤਰ

 

- ਗਿਆਨੀ ਸੰਤੋਖ ਸਿੰਘ

ਦੋ ਕਵਿਤਾਵਾਂ

 

- ਬਲਵੰਤ ਫ਼ਰਵਾਲ਼ੀ

 

Online Punjabi Magazine Seerat

ਮੇਰੀ ਪੜ੍ਹਾਈ
- ਕੁਲਵਿੰਦਰ ਖਹਿਰਾ

 

(ਕਿਸ਼ਤ ਦੋ)
ਮੈਂ ਟਰਾਂਟੋ ਤੋਂ ਚੱਲਦੇ ਇੱਕ ਰੇਡੀਓ ਪ੍ਰੋਗ੍ਰਾਮ ਵਿੱਚ ਆਪਣੇ ਵਿਚਾਰ ਪੇਸ਼ ਪੇਸ਼ ਕਰਿਆ ਕਰਦਾ ਸੀ। ਇਸ ਲਈ ਮੈਨੂੰ ਜਿੰਨੀ ਹੀ ਵੱਧ ਮਿਹਨਤ ਕਰਨੀ ਪਈ ਓਨਾ ਹੀ ਲੋਕਾਂ ਨੇ ਮੇਰੇ ਕੰਮ ਨੂੰ ਸਲਾਹਿਆ ਵੀ। ਇੱਕ ਦਿਨ ਇੱਕ ਸਮਾਗਮ ਵਿੱਚ ਸ਼ਾਮਲ ਹੋਏ ਤਾਂ ਉਸ ਰੇਡੀਓ ਪ੍ਰੋਗਰਾਮ ਦਾ ਹੋਸਟ ਜਗਦੀਸ਼ ਗਰੇਵਾਲ ਇੱਕ ਸੱਜਣ ਨੂੰ ਮੇਰੇ ਕੋਲ਼ ਲੈ ਕੇ ਆਇਆ ਅਤੇ ਉਸ ਨੂੰ ਕਹਿਣ ਲੱਗਾ, ਲੈ ਆਹ ਈ ਕੁਲਵਿੰਦਰ ਖਹਿਰਾ, ਇਸੇ ਨੂੰ ਪੁੱਛ ਲੈ ਇਹ ਕਿਹੜੀ ਯੂਨੀਵਰਸਿਟੀ ਚੋਂ ਪੜ੍ਹ ਕੇ ਆਇਆ ਹੈ?
ਜੀ ਮੈਂ ਪੌਣੇ ਦਸ ਪੜ੍ਹਿਆ ਹਾਂ, ਯੂਨੀਵਰਸਿਟੀ ਜਾਣ ਦਾ ਮੌਕਾ ਨਹੀਂ ਮਿਲਿਆ। ਜਵਾਬ ਸੁਣ ਕੇ ਜਿੱਥੇ ਜਗਦੀਸ਼ ਹੱਸ ਪਿਆ ਓਥੇ ਉਹ ਸੱਜਣ ਹੈਰਾਨ ਹੋਇਆ ਮੇਰੇ ਮੂੰਹ ਵੱਲ ਵੇਖੀ ਜਾ ਰਿਹਾ ਸੀ। ਇਹ ਸੱਜਣ ਰਾਜ ਝੱਜ ਸੀ ਜੋ ਮੇਰੀ ਸੱਜੀ ਬਾਂਹ ਬਣ ਗਿਆ। ਪਰ ਅੱਜ ਗੱਲ ਮੇਰੀ ਪੜ੍ਹਾਈ ਦੀ ਚੱਲ ਰਹੀ ਹੈ ਤੇ ਆਉ ਮੈਂ ਤੁਹਾਨੂੰ ਵੀ ਆਪਣੀਆਂ ਪੌਣੇ ਦਸ ਜਮਾਤਾਂ ਦੀ ਅਸਲੀਅਤ ਦੱਸਦਾ ਹਾਂ।
ਪਤਾ ਨਹੀਂ ਕਿਉਂ, ਮਨ ਅੰਦਰ ਪੜ੍ਹ ਲਿਖ ਕੇ ਵੱਡਾ ਅਫ਼ਸਰ ਬਣਨ ਦੀ ਚਾਹਤ ਦੇ ਬਾਵਜੂਦ ਬਚਪਨ ਦੇ ਦਿਨਾਂ ਵਿੱਚ ਪੜ੍ਹਾਈ ਮੇਰਾ ਸ਼ੌਕ ਨਾ ਬਣ ਸਕੀ। ਪੜ੍ਹਨ ਜਾਣ ਦਾ ਵੱਡਾ ਕਾਰਨ ਸਿਰਫ ਕੁੱਟ ਦਾ ਡਰ ਹੀ ਹੁੰਦਾ ਸੀ। ਮੈਨੂੰ ਯਾਦ ਹੈ ਕਿ ਉਦੋਂ ਅਜੇ ਮੈਂ ਸਕੂਲ ਨਹੀਂ ਸੀ ਜਾਣ ਲੱਗਾ ਜਦੋਂ ਇੱਕ ਦਿਨ ਮੇਰਾ ਬਾਪ ਅਤੇ ਮੇਰੇ ਪਿੰਡ ਦਾ ਇੱਕ ਹੋਰ ਬੰਦਾ (ਜੋ ਕੁਝ ਚਿਰ ਬਾਅਦ ਮਾਝੇ ਵਾਪਿਸ ਜਾ ਵੱਸਿਆ ਸੀ) ਦੋ ਨਿਆਣਿਆਂ ਨੂੰ ਰੱਸੇ ਨਾਲ਼ ਬੰਨ੍ਹ ਕੇ ਖੂਹ ਵਿੱਚ ਲਮਕਾਉਣ ਦੀ ਕੋਸਿ਼ਸ਼ ਕਰ ਰਹੇ ਸਨ। ਉਹ ਦੋਵੇ ਨਿਆਣੇ (ਇੱਕ ਮੇਰੇ ਘਰਾਂ ਚੋਂ ਲਗਦੇ ਚਾਚੇ ਦੀ ਧੀ ਅਤੇ ੲੱਿਕ ਉਸ ਆਦਮੀ ਦਾ ਪੁੱਤ ਸੀ ਜੋ ਮੇਰੇ ਬਾਪ ਨਾਲ਼ ਮਿਲ ਕੇ ਇਹ ਨੇਕ ਕੰਮ ਕਰ ਰਿਹਾ ਸੀ) ਰੋ ਰੋ ਕੇ ਮਿੰਨਤਾਂ ਕਰ ਰਹੇ ਸਨ। ਪਤਾ ਲੱਗਾ ਕਿ ਉਹ ਨਿਆਣੇ ਘਰੋਂ ਪੜ੍ਹਨ ਜਾਂਦੇ ਸਨ ਪਰ ਚੌਥੇ ਪਿੰਡ ਪੈਂਦੇ ਸਕੂਲ ਤੱਕ ਜਾਣ ਦੀ ਬਜਾਇ ਰਾਹ ਚੋਂ ਹੀ ਮੁੜ ਆਉਂਦੇ ਸਨ। ਉਸ ਦਿਨ ਉਹ ਫੜੇ ਗਏ ਸਨ ਤੇ ਮਾਪੇ ਡਰਾ ਰਹੇ ਸਨ ਕਿ ਜੇ ਉਹ ਸਕੂਲ ਨਾ ਗਏ ਤਾਂ ਖੂਹ ਵਿੱਚ ਸੁੱਟ ਦਿੱਤੇ ਜਾਣਗੇ। ਮੇਰੇ ਬਾਲ ਮਨ ਤੇ ਉਸ ਘਟਨਾ ਦਾ ਅਜਿਹਾ ਦਹਿਲ ਬੈਠਾ ਕਿ ਸਕੂਲ ਨਾ ਜਾਣ ਦਾ ਖਿਆਲ ਮਨ ਚ ਆਉਂਦਿਆਂ ਹੀ ਮੈਨੂੰ ਉਹ ਖੂਹ ਦਿੱਸਣ ਲੱਗ ਪੈਂਦਾ।
ਮੈਂ ਆਪਣੀ ਪੰਜਵੀਂ ਦੀ ਪੜ੍ਹਾਈ ਤੱਕ ਚਾਰ ਵਾਰ ਸਕੂਲ ਬਦਲਿਆ (ਦੌਲਤਪੁਰ ਢੱਡਾ, ਫਿਰ ਨਾਨਕੇ ਪਿੰਡ ਉੱਗੀ, ਫਿਰ ਦੌਲਤਪੁਰ, ਤੇ ਪੰਜਵੀਂ ਵਿੱਚ ਸਾਡੇ ਪਿੰਡ ਨਵਾਂ ਸਕੂਲ ਖੁਲ੍ਹਣ ਤੇ ਓਥੇ)। ਪਿੰਡ ਵਾਲ਼ੇ ਸਕੂ਼ਲ ਦਾ ਮੈਂ ਪਹਿਲਾ ਵਿਦਿਆਰਥੀ ਸਾਂ। ਇਸਦਾ ਕਾਰਨ ਸ਼ਾਇਦ ਇਹ ਸੀ ਕਿ ਸਕੂਲੀ ਸਾਲ ਦੇ ਵਿਚਕਾਰ ਹੀ ਸਕੂਲ ਸ਼ੁਰੂ ਹੋਇਆ ਹੋਣ ਕਰਕੇ ਮੇਰੇ ਚਾਚੇ ਤਾਏ ਆਪਣੇ ਨਿਆਣਿਆਂ ਨੂੰ ਹਟਾ ਕੇ ਪਿੰਡ ਨਹੀਂ ਸੀ ਲਿਆਉਣਾ ਚਾਹੁੰਦੇ ਪਰ ਪਿੰਡ ਦਾ ਪੰਚ ਹੋਣ ਦੇ ਨਾਤੇ ਮੇਰਾ ਬਾਪ ਆਪਣੇ ਮੁੰਡੇ ਨੂੰ ਦਾਖ਼ਲ ਕਰਵਾ ਕੇ ਮਿਸਾਲ ਪੈਦਾ ਕਰਨੀ ਚਾਹੁੰਦਾ ਸੀ। ਇਸ ਤਰ੍ਹਾਂ ਪੰਜਵੀਂ ਦੀ ਪਹਿਲੀ ਕਲਾਸ ਵਿੱਚ ਅਸੀਂ ਸਿਰਫ ਦੋ ਵਿਦਿਆਰਥੀ ਹੀ ਸਾਂ। ਮੇਰੇ ਬਾਪ ਨੇ ਮੇਰੀ ਟਿਊਸ਼ਨ ਵੀ ਰਖਵਾ ਦਿੱਤੀ ਸੀ। ਪੰਜਵੀਂ ਉਸ ਸਮੇਂ ਬੋਰਡ ਦੀ ਹੁੰਦੀ ਸੀ। ਜਦੋਂ ਨਤੀਜਾ ਆਇਆ ਤਾਂ ਮੇਰੀ ਖੁਸ਼ੀ ਦੀ ਹੱਦ ਨਾ ਰਹੀ: ਮੈਂ ਸ਼ਾਹਕੋਟ ਬਲੌਕ ਵਿੱਚੋਂ ਫ਼ਸਟ ਆਇਆ ਸਾਂ। ਇਹ ਮੇਰੀ ਪੜ੍ਹਾਈ ਦਾ ਸਿਖਰ ਸੀ। ਦਸਵੀਂ ਤੱਕ ਆਉਂਦਿਆਂ ਪੜ੍ਹਾਈ ਮੇਰੇ ਲਈ ਮਜਬੂਰੀ ਬਣ ਕੇ ਰਹਿ ਗਈ ਸੀ। ਮੈਂ ਅੱਠਾਂ ਚੋਂ ਸਿਰਫ ਚਾਰ ਕੋਰਸ ਹੀ ਪਾਸ ਕਰ ਸਕਿਆ ਸਾਂ; ਹਿਸਾਬ, ਸਾਇੰਸ ਤੇ ਹਿਸਟਰੀ ਚੋਂ ਤੇ ਕੰਪਾਰਟਮੈਂਟ ਆਉਣੀ ਹੀ ਸੀ ਇੱਕ ਉਹ ਵੀ ਆ ਗਈ ਜਿਸ ਨੂੰ ਦੱਸਣ ਲੱਗਿਆਂ ਵੀ ਸ਼ਰਮ ਆਉਂਦੀ ਸੀ: ਸਰੀਰਕ ਸਿੱਖਿਆ।
ਹਿਸਟਰੀ ਮੇਰੇ ਲਈ ਬੜਾ ਬੋਰਿੰਗ ਵਿਸ਼ਾ ਸੀ। ਮੇਰੀ ਇਸ ਗੱਲ ਵਿੱਚ ਕਦੀ ਵੀ ਦਿਲਚਸਪੀ ਨਾ ਬਣ ਸਕੀ ਕਿ ਕਿਸ ਰਾਜੇ ਨੇ ਕਿੰਨਾ ਚਿਰ ਭਾਰਤ ਤੇ ਰਾਜ ਕੀਤਾ, ਕਿੰਨੀ ਉਸਦੀ ਪੈਦਲ, ਕਿੰਨੀ ਘੋੜ-ਸਵਾਰ ਤੇ ਕਿੰਨੀ ਹਾਥੀ/ਊਠਾਂ ਵਾਲ਼ੀ ਫੌਜ ਸੀ? ਮੈਨੂੰ ਲਗਦਾ ਕਿ ਜੋ ਰਾਜ ਕਰ ਕੇ ਕਦੋਂ ਦੇ ਮਰ ਵੀ ਗਏ ਮੈਂ ਉਨ੍ਹਾਂ ਦੀ ਫੌਜ ਬਾਰੇ ਜਾਣ ਕੇ ਕੀ ਖੱਟਣਾ?
ਸਭ ਤੋਂ ਵੱਡਾ ਦੁੱਖ ਮੈਨੂੰ ਸਾਇੰਸ ਚੋਂ ਫੇਲ੍ਹ ਹੋਣ ਦਾ ਸੀ: ਇਸ ਲਈ ਨਹੀਂ ਕਿ ਇਸ ਵਿਸ਼ੇ ਵਿੱਚ ਮੈਂ ਹੁਸਿ਼ਆਰ ਸੀ ਸਗੋਂ ਇਸ ਲਈ ਕਿ ਉਸ ਪੇਪਰ ਵਿੱਚ ਮੈਂ ਖੁਲ੍ਹ ਕੇ ਨਕਲ ਮਾਰੀ ਸੀ। ਦਸਵੀਂ ਬੋਰਡ ਦੀ ਸੀ ਤੇ ਸਾਡਾ ਸੁਪਰਡੈਂਟ ਮੇਰੇ ਚਾਚਾ ਜੀ ਦਾ ਦੋਸਤ ਸੀ। ਸਾਇੰਸ ਦੇ ਪੇਪਰ ਵਾਲ਼ੇ ਦਿਨ ਮੈਂ ਉਸਨੂੰ ਦੱਸਿਆ ਕਿ ਮੈਂ ਗੱਜਣ ਸਿੰਘ ਦਾ ਭਤੀਜਾ ਹਾਂ। ਉਸਨੂੰ ਪਤਾ ਲੱਗ ਗਿਆ ਕਿ ਅੱਜ ਜਾਣ-ਪਛਾਣ ਦੀ ਲੋੜ ਕਿਉਂ ਪੈ ਰਹੀ ਹੈ। ਉਸਨੇ ਸਾਰੀਆਂ ਪਰਚੀਆਂ ਮੈਨੂੰ ਲਿਆ ਦਿੱਤੀਆਂ ਅਤੇ ਕਿਹਾ, ਥੋੜ੍ਹਾ-ਬਹੁਤ ਬਦਲ ਕੇ ਜਵਾਬ ਲਿਖ ਦੇ। ਮੇਰਾ ਧਿਆਨ ਲਿਖਣ ਵੱਲ ਘੱਟ ਅਤੇ ਦਰਵਾਜ਼ੇ ਵੱਲ ਜਿ਼ਆਦਾ ਸੀ ਕਿ ਕਿਧਰੇ ਚੈੱਕਰ ਨਾ ਆ ਜਾਵੇ। ਫਿਰ ਵੀ ਮੈਂ ਸਮੇਂ ਤੋਂ ਪਹਿਲਾਂ ਹੀ ਸਾਰਾ ਪੇਪਰ ਕਰ ਲਿਆ। ਜਦੋਂ ਨਤੀਜਾ ਆਇਆ ਮੇਰੇ ਸਾਇੰਸ ਚੋਂ 26% ਨੰਬਰ ਸਨ। ਉਸ ਦਿਨ ਪਤਾ ਲੱਗਾ ਕਿ ਕੁਲਵਿੰਦਰ ਸਿਹਾਂ ਹਰ ਕੰਮ ਅਕਲ ਨਾਲ਼ ਹੀ ਹੁੰਦਾ ਹੈ।
ਅੱਜ ਜਦੋਂ ਮੈਂ ਪਿਛਲ-ਝਾਤ ਮਾਰਦਾ ਹਾਂ ਤਾਂ ਮੈਨੂੰ ਪੜ੍ਹਾਈ ਵਿੱਚ ਪਛੜ ਜਾਣ ਦੇ ਵੱਖਰੇ ਕਾਰਨ ਸਮਝ ਆਉਂਦੇ ਨੇ। ਇੱਕ ਤਾਂ ਜਿਵੇਂ ਮੈਂ ਪਹਿਲਾਂ ਜਿ਼ਕਰ ਕੀਤਾ ਹੈ, ਘਰ ਦੇ ਕੰਮਾਂ ਦਾ ਮੇਰੇ ਤੇ ਲੋੜੋਂ ਵੱਧ ਬੋਝ ਤੇ ਪਹਿਲਾਂ ਸੀ ਪਰ ਜਦੋਂ 1978 ਵਿੱਚ ਮੇਰਾ ਬਾਪ ਕੈਨੇਡਾ ਆ ਗਿਆ ਤਾਂ ਇਹ ਸਾਰਾ ਬੋਝ ਹੀ ਮੇਰੇ ਮੋਢਿਆਂ ਤੇ ਆ ਪਿਆ। ਉਦੋਂ ਮੇਰੀ ਉਮਰ 14 ਸਾਲ ਦੀ ਸੀ। ਮੇਰਾ ਸਰੀਰ ਪਹਿਲਾਂ ਹੀ ਬਹੁਤ ਕਮਜ਼ੋਰ ਸੀ ਪਰ 1979 ਵਿੱਚ ਬਵਾਸੀਰ ਏਨੀ ਜ਼ਬਰਦਸਤ ਹੋ ਗਈ ਕਿ ਮੈਨੂੰ ਆਪਣੀ ਜਿ਼ੰਦਗੀ ਬਹੁਤੀ ਦੂਰ ਤੱਕ ਜਾਂਦੀ ਵਿਖਾਈ ਨਹੀਂ ਸੀ ਦੇ ਰਹੀ। ਇੱਕ ਕਮਜ਼ੋਰੀ ਅਤੇ ਦੂਸਰੀ ਪ੍ਰੇਸ਼ਾਨੀ ਕਾਰਨ ਮੈਂ ਸਰੀਰਕ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ। ਸ਼ਾਇਦ ਇਹੋ ਹੀ ਕਾਰਨ ਸੀ ਕਿ ਮੈਂ ਸਰੀਰਕ ਸਿੱਖਿਆ ਵਿੱਚੋਂ ਵੀ ਫੇਲ੍ਹ ਹੋ ਗਿਆ ਤੇ ਪੜ੍ਹਾਈ ਤੋਂ ਵੀ ਉਕਤਾ ਗਿਆ।
ਦੂਸਰਾ ਕਾਰਨ ਇਹ ਵੀ ਸੀ ਕਿ ਮੇਰਾ ਬਾਪ ਕੈਨੇਡਾ ਆ ਗਿਆ ਹੋਣ ਕਰਕੇ ਮੇਰੇ ਸਾਥੀ ਵਿਦਿਆਰਥੀ ਇਹੋ ਹੀ ਰੱਟ ਲਾਈ ਰੱਖਦੇ, ਤੂੰ ਤੇ ਕਨੇਡਾ ਚਲੇ ਹੀ ਜਾਣਾ, ਤੂੰ ਪੜ੍ਹ ਕੇ ਕੀ ਲੈਣਾ?
ਏਥੇ ਇੱਕ ਗੱਲ ਹੋਰ ਵੀ ਜਿ਼ਕਰਯੋਗ ਹੈ ਕਿ ਮੇਰੇ ਮਾਮੇਂ ਕੈਨੇਡਾ ਆਏ ਹੋਣ ਕਰਕੇ ਸਾਡੇ ਮਨ ਅੰਦਰ ਇਹ ਭਾਵਨਾ ਬਣੀ ਹੋਈ ਸੀ ਕਿ ਇੱਕ ਦਿਨ ਅਸੀਂ ਵੀ ਕੈਨੇਡਾ ਚਲੇ ਜਾਣਾ ਹੈ। ਇਸੇ ਕਰਕੇ ਹੀ ਜਦੋਂ ਛੇਵੀਂ ਸਤਵੀਂ ਵਿੱਚ ਇਹ ਪੜ੍ਹਦੇ ਸੀ ਕਿ ਨਹਿਰੂ/ਗਾਂਧੀ ਨੇ ਵਕਾਲਤਾਂ ਇੰਗਲੈਂਡ ਤੋਂ ਕੀਤੀਆਂ ਹਨ ਤਾਂ ਮਨ ਚ ਸ਼ੌਕ ਹੁੰਦਾ ਕਿ ਮੈਂ ਵੀ ਕੈਨੇਡਾ ਜਾ ਕੇ ਵਕਾਲਤ ਕਰਾਂਗਾ (ਬੇਸ਼ੱਕ ਉਦੋਂ ਵਕੀਲ ਦੇ ਫ਼ਰਜ਼ਾਂ ਦਾ ਪਤਾ ਨਹੀਂ ਸੀ ਹੁੰਦਾ।
ਵੈਸੇ ਪੜ੍ਹਾਈ ਵਿੱਚ ਸਭ ਤਰਸਯੋਗ ਹੀ ਨਹੀਂ ਸਗੋਂ ਕੁਝ ਮਾਣਯੋਗ ਵੀ ਜ਼ਰੂਰ ਸੀ। ਹਿੰਦੀ ਵਿੱਚ ਮੈਂ ਬਹੁਤ ਅੱਗੇ ਹੁੰਦਾ ਸੀ। ਏਥੋਂ ਤੱਕ ਕਿ ਮੈਂ ਸਤਵੀਂ ਵਿੱਚ ਪੜ੍ਹਦਿਆਂ ਵੀ ਨੌਵੀਂ ਦਸਵੀਂ ਦੇ ਵਿਦਿਆਰਥੀਆਂ ਨੂੰ ਵੀ ਕਈ ਅੱਖਰ ਪੜ੍ਹ ਕੇ ਸਮਝਾ ਦਿੰਦਾ ਸੀ। ਮੈਨੂੰ ਯਾਦ ਹੈ ਕਿ ਸਤਵੀਂ ਅਤੇ ਅਠਵੀਂ ਕਲਾਸ ਦੇ ਕਮਰੇ ਇੱਕ-ਦਞੁਸਰੇ ਨਾਲ਼ ਜੁੜੇ ਹੋਏ ਸਨ। ਮੈਂ ਸਤਵੀਂ ਦੀ ਕਲਾਸ ਵਿੱਚ ਸਾਂ। ਇੱਕ ਪੀਰੀਅਡ ਦੌਰਾਨ ਸਾਡਾ ਮਾਸਟਰ ਨਹੀਂ ਸੀ ਆਇਆ ਜਿਸ ਕਰਕੇ ਬਹੁਤ ਜਿ਼ਆਦਾ ਖੱਪ ਪੈ ਰਹੀ ਸੀ। ਅਠਵੀਂ ਕਲਾਸ ਦਾ ਹਿੰਦੀ ਦਾ ਪੀਰੀਅਡ ਸੀ। ਹਿੰਦੀ ਦਾ ਟੀਚਰ ਹਰਿਆਣੀ ਜਾਟ ਸੀ ਜੋ ਚੂੰਢੀ ਬਹੁਤ ਕਸੂਤੀ ਵੱਢਦਾ ਹੁੰਦਾ ਸੀ। ਅਜੇ ਖੱਪ ਪੈਂਦੀ ਨੂੰ ਕੁਝ ਸਮਾਂ ਹੀ ਹੋਇਆ ਸੀ ਕਿ ਅਠਵੀਂ ਕਲਾਸ ਦਾ ਮੁੰਡਾ ਆ ਕੇ ਮੈਨੂੰ ਕਹਿਣ ਲੱਗਾ, ਤੈਨੂੰ ਸ਼ਾਸਤਰੀ ਜੀ ਬੁਲਾਉਂਦੇ ਆ। ਇਹ ਸੁਣ ਕੇ ਹੀ ਮੈਨੂੰ ਚੂੰਢੀ ਯਾਦ ਆ ਗਈ ਤੇ ਲੱਤਾਂ ਕੰਬਣ ਲੱਗ ਪਈਆਂ। ਮੈਨੂੰ ਯਕੀਨ ਹੋ ਗਿਆ ਸੀ ਕਿ ਕਲਾਸ ਵਿੱਚ ਪੈਂਦੀ ਖੱ ਪਦਾ ਸਾਰਾ ਇਨਾਮ ਮੈਨੂੰ ਹੀ ਮਿਲਣ ਵਾਲ਼ਾ ਹੈ। ਪਰ ਅਠਵੀਂ ਜਮਾਤ ਅੱਗੇ ਇਹ ਇਨਾਮ ਹਾਸਲ ਕਰਨਾ ਹੋਰ ਵੀ ਪ੍ਰੇਸ਼ਾਨ ਕਰ ਰਿਹਾ ਸੀ। ਮੈਂ ਡਰਦਾ ਡਰਦਾ ਅਠਵੀਂ ਕਲਾਸ ਵਿੱਚ ਗਿਆ। ਸਾਰੀ ਕਲਾਸ ਚੁੱਪ ਸੀ ਤੇ ਦਰਵਾਜ਼ੇ ਵੱਲ ਵੇਖ ਰਹੀ ਸੀ। ਜਾਂਦਿਆਂ ਹੀ ਸ਼ਾਸਤਰੀ ਜੀ ਨੇ ਮੈਨੂੰ ਕਿਤਾਬ ਫੜਾਈ ਤੇ ਖੁੱਲ੍ਹੇ ਹੋਏ ਸਫ਼ੇ ਤਂੋ ਪੜ੍ਹਨ ਲਈ ਕਿਹਾ। ਮੇਰੀਆਂ ਲੱਤਾਂ ਹੋਰ ਵੀ ਕੰਬਣ ਲੱਗ ਪਈਆਂ। ਮੈਨੂੰ ਲੱਗਦਾ ਸ਼ਾਇਦ ਮੇਰੀ ਆਵਾਜ਼ ਵੀ ਕੰਬ ਰਹੀ ਸੀ। ਅੱਧਾ ਕੁ ਸਫ਼ਾ ਪੜ੍ਹਨ ਤੋਂ ਬਾਅਦ ਟੀਚਰ ਨੇ ਮੈਨੂੰ ਬੱਸ ਕਰਨ ਲਈ ਕਿਹਾ ਅਤੇ ਕਲਾਸ ਨੂੰ ਸੰਬੋਧਤ ਹੋਇਆ, ਦੇਖੋ, ਹਿੰਦੀ ਐਸੇ ਪੜ੍ਹੀ ਔਰ ਬੋਲੀ ਜਾਤੀ ਹੈ। ਆਪ ਕੋ ਸ਼ਰਮ ਆਨੀ ਚਾਹੀਏ ਕਿ ਆਪ ਸੇ ਏਕ ਕਲਾਸ ਪੀਛੇ ਵਾਲਾ ਲੜਕਾ ਕਿਤਨੀ ਅੱਛੀ ਹਿੰਦੀ ਪੜ੍ਹਤਾ ਔਰ ਬੋਲਤਾ ਹੈ ਔਰ ਆਪ ਸਭ ਕੈਸੇ ਬੋਲਤੇ ਹੈਂ।
ਇਹ ਮੇਰੇ ਵਿਦਿਆਰਥੀ ਜੀਵਨ ਦੇ ਦੂਸਰੇ ਅਤੇ ਆਖਰੀ ਕੰਪਲੀਮੈਂਟ ਸਨ। ਇਸ ਤੋਂ ਪਹਿਲਾਂ ਇੱਕ ਵਾਰ ਬਾਲ ਸਭਾ ਵਿੱਚ ਕਵਿਤਾ ਪੜ੍ਹਨ ਤੇ ਮੇਰੇ ਪੰਜਾਬੀ ਦੇ ਅਧਿਆਪਕ ਨੇ ਵੀ ਮੈਨੂੰ ਇਸੇ ਹੀ ਤਰ੍ਹਾਂ ਦਾ ਮਾਣ ਬਖਸਿ਼ਆ ਸੀ: ਮੈਂ ਬਹੁਤ ਜਿ਼ਆਦਾ ਸ਼ਰਮਾਕਲ ਹੋਣ ਕਰਕੇ ਕਲਾਸ ਵਿੱਚ ਬੋਲਣਾ ਤੇ ਕੀ ਕੋਈ ਸਵਾਲ ਵੀ ਨਹੀਂ ਸੀ ਪੁੱਛਦਾ ਹੁੰਦਾ। ਪਰ ਸਾਰਿਆਂ ਨੂੰ ਬੋਲਣ ਲਈ ਉਤਸ਼ਾਹਤ ਕਰਨ ਵਾਸਤੇ ਟੀਚਰਾਂ ਨੇ ਹਰ ਵਿਦਿਆਰਥੀ ਲਈ ਵਾਰੀ ਸਿਰ ਬਾਲ ਸਭਾ ਵਿੱਚ ਬੋਲਣਾ ਜ਼ਰੂਰੀ ਕਰ ਦਿੱਤਾ ਸੀ। ਜਿਸ ਦਿਨ ਮੇਰੀ ਵਾਰੀ ਆਈ ਮੈਂ ਇੱਕ ਰਸਾਲੇ ਵਿੱਚੋਂ ਪੜ੍ਹੀ ਹੋਈ ਰੁਬਾਈ ਜ਼ੁਬਾਨੀ ਸੁਣਾਈ। ਇਸ ਰੁਬਾਈ ਦਾ ਲੇਖਕ ਜਾਂ ਰਸਾਲੇ ਦਾ ਨਾਂ ਤੇ ਮੈਨੂੰ ਯਾਦ ਨਹੀਂ ਪਰ ਰੁਬਾਈ ਅੱਜ ਵੀ ਯਾਦ ਹੈ:

ਚਰਚਾ ਹੁਣ ਮੈਂ ਕਦੇ ਨਾ ਛੇੜਾਂ
ਪੀਰਾਂ ਅਤੇ ਮੁਰੀਦਾਂ ਦਾ
ਕਿਉਂਕਿ ਮੈਨੂੰ ਲਾਲਚ ਨਾ ਕੋਈ
ਸਵ੍ਰਗ ਦੀਆਂ ਰਸੀਦਾਂ ਦਾ
ਓਸ ਪਵਿੱਤਰ ਧਰਤੀ ਨੂੰ
ਮੈਂ ਲੱਖ ਵਾਰੀ ਪਰਣਾਮ ਕਰਾਂ
ਡੁੱਲ੍ਹਿਆ ਖ਼ੂਨ ਪੁਕਾਰੇ ਜਿਸ ਚੋਂ
ਲੱਖਾਂ ਅਮਰ ਸ਼ਹੀਦਾਂਦਾ

ਪਤਾ ਨਹੀਂ ਇਹ ਵਾਕਿਆ ਹੀ ਮੇਰੀ ਪੇਸ਼ਕਾਰੀ ਵਧੀਆ ਸੀ ਜਾਂ ਫਿਰ ਮਾਸਟਰਾਂ ਤੇ ਨਕਸਲਬਾੜੀ ਲਹਿਦ ਦਾ ਪ੍ਰਭਾਵ ਸੀ ਕਿ ਕਵਿਤਾ ਖ਼ਤਮ ਹੁੰਦਿਆਂ ਮੇਰੇ ਪੰਜਾਬੀ ਟੀਚਰ ਨੇ ਜਿੱਥੇ ਮੈਨੂੰ ਕੋਲ਼ ਬੁਲਾ ਕੇ ਸ਼ਾਬਾਸ਼ ਦਿੱਤੀ ਓਥੇ ਬਾਲ ਸਭਾ ਨੂੰ ਸੰਬੋਦਤ ਹੁੰਦਿਆਂ ਕਿਹਾ, ਵੇਖੋ ਮੁੰਡੇ ਨੇ ਕਿੰਨੇ ਹੌਸਲੇ ਤੇ ਕਿੰਨੇ ਵਧੀਆ ਤਰੀਕੇ ਨਾਲ਼ ਕਵਿਤਾ ਪੜ੍ਹੀ ਹੈ, ਇਸ ਤਰ੍ਹਾਂ ਕਵਿਤਾ ਪੜ੍ਹਿਆ ਕਰੋ।

ਜਦੋਂ ਦਸਵੀਂ ਵਿੱਚ ਬਰੇਕਾਂ ਲੱਗੀਆਂ ਤਾਂ ਮੇਰੇ ਬਾਪ ਨੇ ਕੈਨੇਡਾ ਤੋਂ ਆਪਣੇ ਵੱਲੋਂ ਧਮਕੀ ਦਿੱਤੀ, ਜੇ ਪਾਸ ਨਾ ਹੋਇਆ ਤਾਂ ਤੈਨੂੰ ਕੈਨੇਡਾ ਮੰਗਵਾ ਲੈਣਾ ਕਾਸ਼ ਬਾਪੂ ਨੇ ਏਨੀ ਗ਼ਲਤ ਧਮਕੀ ਨਾ ਦਿੱਤੀ ਹੁੰਦੀ। ਜੋ ਪਹਿਲਾਂ ਹੀ ਕੈਨੇਡਾ ਦੇ ਸੁਪਨੇ ਵੇਖ ਰਿਹਾ ਹੋਵੇ ਉਸਨੂੰ ਕੈਨੇਡਾ ਸੱਦਿਆ ਜਾਣਾ ਭਲਾ ਸਜ਼ਾ ਕਿਵੇਂ ਜਾਪ ਸਕਦਾ ਹੈ? ਮੈਂ ਸੋਚਿਆ ਕਿ ਜੇ ਮਿਹਨਤ ਕਰਕੇ ਪਾਸ ਹੋ ਕੇ ਕੈਨੇਡਾ ਜਾਣ ਦਾ ਕੰਮ ਖਰਾਬ ਕਰਨਾ ਹੈ ਤਾਂ ਮੇਰੇ ਤੋਂ ਵੱਧ ਬੇਵਕੂਫ਼ ਕੌਣ ਹੋ ਸਕਦਾ ਭਲਾ? ਨਤੀਜਾ ਇਹ ਨਿਕਲਿਆ ਕਿ ਆਪਣੀਆਂ ਦੋ ਕੰਪਾਰਟਮੈਂਟਾਂ ਫਿਰ ਬਹਾਲ ਰਹਿ ਗਈਆਂ ਤੇ ਇਸ ਤਰ੍ਹਾ ਇੰਡੀਆ ਵਿਚਲੀ ਆਪਣੀ ਪੜ੍ਹਾਈ ਦਾ ਚੈਪਟਰ ਬੰਦ ਹੋ ਗਿਆ। ਬੰਦ ਹੋਏ ਇਸ ਚੈਪਟਨ ਨੂੰ ਦੁਬਾਰਾ ਖੋਲ੍ਹਣ ਲਈ ਮੈਨੂੰ ਪੂਰਾ 10 ਸਾਲ ਦਾ ਸੰਤਾਪ ਹੰਢਾਉਣਾ ਪਿਆ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346