Welcome to Seerat.ca
Welcome to Seerat.ca

ਭਾਈ ਮੇਵਾ ਸਿੰਘ ਦੀ ਇਤਿਹਾਸਕ ਪਹਿਲ-ਕਦਮੀਂ

 

- ਵਰਿਆਮ ਸਿੰਘ ਸੰਧੂ

ਭਗਤ ਸਿੰਘ ਮੈਨੂੰ ਸਕੇ ਭਰਾ ਅਤੇ ਸਕੇ ਬੇਟੇ ਤੋਂ ਵੀ ਵੱਧ ਪਿਆਰਾ ਸੀ

 

- ਦੁਰਗਾ ਭਾਬੀ

ਪਾਸ਼ ਦੇ ਜਨਮ-ਮਹੀਨੇ ‘ਤੇ / ਸਭ ਤੋਂ ਖ਼ਤਰਨਾਕ

 

- ਪਾਸ਼

ਫ਼ਿਰ ਉਹੋ ਮਹਿਕ

 

- ਹਰਨੇਕ ਸਿੰਘ ਘੜੂੰਆਂ

ਕੀਰਤਪੁਰ - ਵਿਨੀਪੈੱਗ

 

- ਉਂਕਾਰਪ੍ਰੀਤ

ਇਕ ਗਜ਼ਲ ਅਤੇ ਇਕ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਦੋ ਗਜ਼ਲਾਂ

 

- ਮੁਸ਼ਤਾਕ

ਅਧਿਆਪਕ ਦਾ ਸਫ਼ਰ

 

- ਪ੍ਰੋ ਤਰਸੇਮ ਬਾਹੀਆ

ਨਾਵਲ ਅੰਸ਼ / ਮਹਾਂਰਾਜਾ ਤੇ ਰੂਸ

 

- ਹਰਜੀਤ ਅਟਵਾਲ

ਆਪਣੇ ਵਿਛੜੇ ਪਿੰਡ ਦੀ ਫੇਰੀ

 

- ਵਰਿਆਮ ਸਿੰਘ ਸੰਧੂ

ਮੇਰੀ ਪੜ੍ਹਾਈ

 

- ਕੁਲਵਿੰਦਰ ਖਹਿਰਾ

ਫੈਸਲਾ ਤੇ ਫਾਸਲਾ

 

- ਹਰਚੰਦ ਸਿੰਘ ਬਾਸੀ

ਤੇ ਮੈਂ ਇੰਝ ਦੇਖਿਆ ਗੁਰਦਾਸ ਮਾਨ ਦਾ ਸ਼ੋਅ

 

- ਹਰਮੰਦਰ ਕੰਗ

ਪੇਕਿਆਂ ਦਾ ਸੂਟ

 

- ਕਰਨ ਬਰਾੜ

ਸੈਕਸ ਸਲੇਬਸ ਦੇ ਸੱਚ ਨਿੱਤਰਣ ਲੱਗੇ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਗੁਰਬਚਨ ਸਿੰਘ ਭੁੱਲਰ ਦੀ ਨਾਵਲੀ ਛਾਲ

 

- ਪ੍ਰਿੰ. ਸਰਵਣ ਸਿੰਘ

ਟੈਕਸੀਨਾਮਾ / ਰਿਸ਼ਤੇ ਬਨਾਮ ਡਾਲਰ

 

- ਬਿਕਰਮਜੀਤ ਸਿੰਘ ਮੱਟਰਾਂ

ਦੇਸ਼ ਭਗਤ ਯਾਦਗਾਰ ਹਾਲ ਵਾਲ਼ਾ ਸਾਹਿਤਕ ਸਮਾਗਮ

 

- ਗਿਆਨੀ ਸੰਤੋਖ ਸਿੰਘ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਸੈਲਫੀ ਦਾ ਸੱਚ !

 

- ਗੁਰਬਾਜ ਸਿੰਘ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਹਿੰਮਤ

 

- ਹਰਭਜਨ ਕੌਰ ਗਿੱਲ

ਸਾਦੇ ਸਿਧਰੇ ਲੇਖ

 

- ਸੁਖਦੇਵ ਮਾਦਪੁਰੀ

ਇਕ ਪੱਤਰ

 

- ਗਿਆਨੀ ਸੰਤੋਖ ਸਿੰਘ

ਦੋ ਕਵਿਤਾਵਾਂ

 

- ਬਲਵੰਤ ਫ਼ਰਵਾਲ਼ੀ

 

Online Punjabi Magazine Seerat

ਦੋ ਕਵਿਤਾਵਾਂ
- ਦਿਲਜੋਧ ਸਿੰਘ

 

1) ਤੇਰੇ ਰਾਹ ਤੈਨੂੰ ਮੁਬਾਰਕ

------------------------


ਦਿੰਨ ਚੜਦੇ ਤੂੰ ਘਰ ਨਾਂ ਆਇਆ
ਸਿਖਰ ਦੁਪਹਿਰੇ ਵਾਤ ਨਾਂ ਪੁੱਛੀ
ਸੁਖ ਸੁਨੇਹਾ ਰਹੀ ਉਡੀਕਦੀ
ਸ਼ਾਮ ਢੱਲੇ ਕੁੰਡੀ ਖੜਕਾਂਵੇਂ
ਦਸ ਬੂਹਾ ਖੋੱਲਾਂ, ਨਾਂ ਖੋੱਲਾਂ ।

ਬੂਹੇ -ਵਿਰਲੀਂ ਤੈਨੂੰ ਤੱਕਿਆ
ਸੁੰਨ ਹੋ ਗਈ ਮੈਂ ਆਪਾ ਭੁੱਲੀ
ਕੀ ਕਰਦੀ ਮੇਰੀ ਜਾਤ ਨਿਮਾਣੀ
ਹੱਥ ਕੰਬੇ ਪਰ ਕੁੰਡੀ ਖੋਲੀ
ਗੂੰਗੀ ਹੋ ਗਈ ਕੀ ਮੈਂ ਬੋੱਲਾਂ ।

ਅੰਦਰ ਲੰਘਿਆ, ਪਲੰਘੀਂ ਬੈਠਾ
ਖੜੀ ਸਾਹਮਣੇ ਦੇਖੀਂ ਜਾਵਾਂ
ਸਚ , ਝੂਠ ਨਾਲ ਘੁਲਦੀ ਜਾਵਾਂ
ਮਰ ਚੁਕੇ ਖਾਬਾਂ ਦੀ ਗਾਥਾ
ਪੱਥਰ ਅੱਗੇ ਕਾਹਨੂੰ ਰੋੱਲਾਂ ।

ਲੰਘਿਆ ਵਕਤ ਮੁੜ ਨਹੀਂ ਆਉਣਾ
ਬੇਕਦਰਾਂ ਨੂੰ ਕੀ ਸਮਝਾਉਣਾ
ਜ਼ਿੰਦਗੀ ਨੇੜੇ ਤੂੰ ਨਹੀਂ ਬੈਠਾ
ਛਡ ਪਰਾਂ ਹੁਣ ਸ਼ਾਮ ਦੇ ਵੇਲੇ
ਹੋਰ ਝੂਠ ਨਾਂ ਸਾਹੀਂ ਘੋੱਲਾਂ ।


ਜ਼ਿੰਦਗੀ ਬਣ ਗਈ ਸੌਦੇ ਬਾਜ਼ੀ
ਮੈਂ ਹਾਰੀ , ਤੂੰ ਵੱਸੇਂ ਰਾਜ਼ੀ
ਮੰਨ ਮੰਨੇ ਦੇ ਮੇਲ ਨੇ ਸਜਨਾਂ
ਤੇਰੇ ਰਾਹ ਤੈਨੂੰ ਮੁਬਾਰਕ
ਰਾਹ ਬਿਗਾਨੇ ਮੈਂ ਨਾਂ ਟੋੱਲਾਂ ।


2) ਤੂੰ ਅਤੇ ਮੈਂ
--------------
ਮੈਂ ਗਗਨਾਂ 'ਚੋੰ ਤੈਨੂੰ ਲਭਦਾ ਰਿਹਾ ,
ਤੂੰ ਮੇਰੇ ਗਵਾਂਢੇ ਹੀ ਵਸਦਾ ਰਿਹਾ ।
ਮੈਂ ਰਾਤਾਂ ਨੂੰ ਤਾਰੇ ਗਿਣਦਾ ਰਿਹਾ ,
ਤੂੰ ਤੱਕ ਤੱਕ ਕੇ ਮੈਨੂੰ ਹਸਦਾ ਰਿਹਾ ।

ਮੈਂ ਕੂੜਾਂ ਦਾ ਕੂੜਾ ਕਿਉਂ ਫੋਲਿਆ
ਧਰਤੀ 'ਤੇ ਆਸਮਾਂ ਮਿਲਾਉਂਦਾ ਰਿਹਾ ,
ਨਜ਼ਰ ਮੇਰੀ ਭਟਕੀ ,ਗਵਾਚੀ ਸਚਾਈ
ਤੂੰ ਮੇਰੇ ਦੁਵਾਲੇ ਹੀ ਨਸਦਾ ਰਿਹਾ ।

ਜੰਗਲ 'ਤੇ ਬੇਲੇ ਕਿਉਂ ਮੈਂ ਸੀ ਗਾਹੇ
ਰਾਹਾਂ ਦੀ ਮਿੱਟੀ ਕਿਉਂ ਸਿਰ 'ਤੇ ਪਾਈ ,
ਹਰ ਚੌਰਾਹੇ 'ਚ ਖੜੀ ਰੂਹ ਤੇਰੀ
ਕਿਧਰ ਮੈਂ ਸੀ ਜਾਣਾ , ਦਸਦਾ ਰਿਹਾ ।

ਰਾਤੀਂ ਹਨੇਰਾ ਵੀ ਜਿੰਦਗੀ ਦਾ ਹਿੱਸਾ
ਕਦੀ ਕਦੀ ਸੂਰਜ ਚੜਦਾ ਏ ਲਿੱਸਾ ,
ਤੂੰ ਬਹਿ ਕੋਲ ਮੇਰੇ,ਬਣ ਕੇ ਦਿਲਾਸਾ
ਮਾਯੂਸੀ 'ਤੇ ਚਾਨਣ ਨੂੰ ਝਸਦਾ ਰਿਹਾ ।

ਦਿਲ ਮੇਰਾ ਕਹਿੰਦਾ ਕੁਝ ਹੈ ਗਵਾਚਾ
ਲਭ ਉਸਨੂੰ ਜਲਦੀ , ਦਿੰਨ ਬਹੁਤ ਛੋੱਟਾ ,
ਜ਼ਿੰਦਗੀ ਦੀ ਡੋਰੀ , ਤਕੇ ਕੇ ਤੂੰ ਢਿੱਲੀ
ਲੁੱਕ -ਚੁੱਪ ਆਇਆ 'ਤੇ ਕਸਦਾ ਰਿਹਾ ।

diljodh@yahoo.com
Menomonee falls WI-USA

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346