ਸੰਗ ਹਨੇਰੇ ਸੰਗ ਕਿਉਂ
ਤੇਰਾ,
ਜੀਵਨ ਨੂੰ ਕਿਉਂ ਕਰੇ ਹਨੇਰਾ।
ਉੱਠ, ਉੱਠ ਕੇ, ਹਿੰਮਤ ਤੂੰ ਕਰ ਲੈ
ਚਾਨਣ ਚਾਰੋ ਤਰਫ਼ ਬਥੇਰਾ।
ਮੈਂ ਤਾਂ ਹਿੰਮਤੀ ਦੇਖ ਰਹੀ ਹਾਂ,
ਕਰ ਮਿਹਨਤ ਉਹ ਮੌਜਾਂ ਮਾਣੇ।
ਐਪਰ ਵਿਹਲੜ ਅਤੇ ਨਿਖੱਟੂ,
ਘਰ ਵਿੱਚ ਬੈਠਾ ਮੱਖੀਆਂ ਮਾਰੇ।
ਕਿਸਮਤ ਨੂੰ ਉਹ ਕੋਸੀ ਜਾਵੇ,
ਸੋਚੇ ਦਿਨ ਮਾੜੇ ਨੇ ਸਾਰੇ।
ਪਰ ਮੈਂ ਦੇਖ ਰਹੀ ਹਾਂ ਲੋਕੋ,
ਹਿੰਮਤੀ ਲੈਂਦਾ ਪਿਆ ਨਜ਼ਾਰੇ।
ਹਿੰਮਤੀ ਹੁਣ ਗਰੀਬ ਨਹੀਂ ਹੈ,
ਵਿਹਲੜ ਸਦਾ ਅਮੀਰ ਨਹੀਂ ਹੈ।
ਬਾਪ ਦਾ ਪੇਸ਼ਾ ਬੱਚੇ ਨੇ ਕਰਨਾ,
ਲਕੀਰ ਦਾ ਹੁਣ ਫ਼ਕੀਰ ਨਹੀਂ ਹੈ।
ਜੱਟ ਕਾਹਦਾ ਹੈ ਜੱਟ ਰਹਿ ਗਿਆ,
ਜਦ ਜੱਟ ਦੇ ਕੋਲ ਜ਼ਮੀਨ ਨਹੀਂ ਹੈ।
ਹਿੰਮਤੀ ਤਾਂ ਛੱਡ ਜੱਟ ਪੁਣੇ ਨੂੰ,
ਵੱਖ, ਵੱਖ ਕੰਮ ਅਪਨਾਅ ਬੈਠੇ ਨੇ।
ਮਿੱਟੀ ਨਾਲ ਮਿੱਟੀ ਸੀ ਹੁੰਦੇ,
ਕਿਸਮਤ ਅੱਜ ਬਣਾ ਬੈਠੇ ਨੇ।
ਕੋਈ ਦੁਕਾਨ ਤੇ ਕੋਈ ਮਕਾਨ,
ਕਰ ਬਿਜ਼ਨਿਸ ਕੋਈ ਬਣੇ ਮਹਾਨ।
ਸੁੰਦਰ ਕੋਠੀਆਂ ਕਾਰਾਂ ਦੇ ਸੰਗ,
ਆਪਣੀ ਸ਼ਾਨ ਬਣਾ ਬੈਠੇ ਨੇ।
ਹਿੰਮਤੀ ਤਾਂ ਬਈ ਹਿੰਮਤ ਕਰਕੇ,
ਬੇੜਾ ਬੰਨੇ ਲਾ ਬੈਠੇ ਨੇ।
ਨਸ਼ਈ, ਨਿਖੱਟੂ ਕਿਸਮਤ ਨੂੰ ਝੂਰੇ,
ਖਰਚੇ ਕਿਥੋਂ ਹੋਵਣ ਪੂਰੇ।
ਵਿਹਲਾ ਬਹਿ ਨਾ ਝੂਰੀ ਜਾਵੀਂ,
ਕੰਮ ਕੋਈ ਵੀ ਮਾੜਾ ਨਾਹੀਂ।
ਵਿਹਲੇ ਬੈਠਿਆਂ ਹਰ ਕੋਈ ਜਾਣੇ,
ਹੁੰਦਾ ਕਦੇ ਗੁਜ਼ਾਰਾ ਨਾਹੀਂ।
ਉੱਠ ਉੱਠਕੇ,ਹਿੰਮਤ ਤੂੰ ਕਰ ਲੈ,
ਉੱਚੀਆਂ ਸਿਖਰਾਂ ਨੂੰ ਸਰ ਕਰ ਲੈ।
ਸੁੱਖ ਆਖਿਰ ਉਨ੍ਹਾਂ ਨੇ ਲੈਣਾ,
ਜਿਨ੍ਹਾਂ ਨੇ ਕੰਮੀਂ ਜੁੱਟ ਪੈਣਾ।
ਜਿਨ੍ਹਾਂ ਨੇ ਕੰਮੀਂ ਜੁੱਟ ਪੈਣਾ,
ਜਿਨ੍ਹਾਂ ਨੇ ਕੰਮੀਂ।।।।
-0-
|