ਛੰਦ ਪਰਾਗੇ, ਭਾਰਤਵਰਸ਼
ਨੂੰ ਦੇਣਾ ਗਹਿਣੇ ਪਾ
ਭਰਿਸ਼ਟਾਚਾਰ, ਘੁਟਾਲੇ ਵੱਧ ਗਏ ”ਅੱਛੇ ਦਿਨ” ਗਏ ਆ ।
ਛੰਦ ਪਰਾਗੇ, ”ਅੱਛੇ ਦਿਨ” ਹਨ ਮਿਹਰਾਂ ਗਈਆਂ ਛਾ
ਹੱਕ ਮੰਗੋ ਜੇ, ਹੱਡ ਤੋੜ ਕੇ ਜੇਲ੍ਹੀਂ ਦਿੰਦੇ ਪਾ ।
ਛੰਦ ਪਰਾਗੇ ,”ਅੱਛੇ ਦਿਨ” ਹਨ ਕਸਰਾਂ ਦੇਣੀਆਂ ਕੱਢ
ਪਰਸੂ ਰਾਮ ਕੁਹਾੜੇ ਦੇ ਸੰਗ ”ਸ਼ੂਦਰ” ਦੇਣੇ ਵੱਢ ।
ਛੰਦ ਪਰਾਗੇ, ਹੀਲੇ ਕਰ ਲਓ ,ਦੇਸ਼ ਨਾ ਜਾਵੇ ਟੁੱਟ
ਘੱਟ-ਗਿਣਤੀ ਦੇ ਫਾਂਸੀ ਲਗਦੇ ਦੂਜੇ ਜਾਂਦੇ ਛੁੱਟ ।
ਛੰਦ ਪਰਾਗੇ, ਨਿਆਂਪਾਲਕਾ ਪੈ ਗਈ ਭਗਵੇਂ ਰਾਹ
ਕਾਸ਼! ਦਿਲਾਂ ”ਚੋਂ ਖੋਹ ਨਾ ਬੈਠੇ ਲੋਕਾਂ ਦਾ ਵਿਸਾਹ ।
ਦੋ ਕਵਿਤਾਵਾਂ
( 1 )
ਲੇਖਕ ਕਾਨਫਰੰਸ
ਹਰ ਪਾਸੇ ਵਿਦਵਾਨ ਹੀ ਵਿਦਵਾਨ
ਸੁਸ਼ੋਭਤ ਸਨ
ਦਰਦਿ-ਦਿਲ ਦਾ ਹਾਲ
ਕਿਸ ਨੂੰ ਸੁਣਾਉਂਦੇ !
ਸਾਰੇ ਹੀ ਹਉਮੇਂ ਦੇ ਜਹਾਜ਼ ਉੱਤੇ ਅਸਵਾਰ,
ਉੱਚੀ ਉਡਾਣ ਵਿੱਚ ਸਨ
ਜ਼ਮੀਨੀ ਹਕੀਕਤ ਦਾ ਪਾਠ
ਕਿਸ ਤਰਾਂ ਸਿੱਖਦੇ, ਸਿੱਖਾਉੇਂਦੇ !!
”ਪਰਚੇ” ਸਾਰੇ ਹੀ ਗ਼ਲਤ ਸਨ
ਸੰਵਾਦ ਕੀ ਰਚਦੇ, ਰਚਾਉਂਦੇ !!!
( 2 )
ਕਾਵਿ-ਸੰਮੇਲਨ
ਹੁਣ ਕਾਵਿ-ਸੰਮੇਲਨ ਨਹੀਂ ਹੁੰਦੇ
ਸੋਹਣਾ, ਸਵਾਰਿਆ,ਸ਼ੰਗਾਰਿਆ, ਪ੍ਰਚਾਰਿਆ
ਮੇਲਾ ਲਗਦਾ ਹੈ
ਹੁਣ ਕੋਈ ਸੁਣਨ ਨਹੀਂ ਆਉਂਦਾ
ਬੱਸ ਸੁਣਾਉਣ ਆਉਂਦਾ ਹੈ
ਬਾਤਾਂ ਬਾਤਾਂ ਵਿੱਚ
ਆਪਣੀਆਂ ਘੋੜੀਆਂ ਗਾਉਣ,
ਗਵਾਉਣ ਆਉਂਦਾ ਹੈ
ਨਗਾਰਖਾਨੇ ਵਿੱਚ
ਬੇਸੁਰੀ,
ਆਪਣੀ ਤੂਤੀ ਵਜਾਉਣ ਆਉਂਦਾ ਹੈ ।
ਹੁਣ ਕਾਵਿ-ਸੰਮੇਲਨ ਨਹੀਂ ਹੁੰਦੇ !
-0-
|