Welcome to Seerat.ca
Welcome to Seerat.ca

ਜੀਵਨ-ਜਾਚ/ਬੀਬੀਆਂ ਤੋਂ ਕਿਵੇਂ ਬਚਾਇਆ ਬੀਬੀਆਂ ਨੇ?

 

- ਸੋਹਣ ਸਿੰਘ ਸੀਤਲ

ਮੇਰਾ ਪਿੰਡ ਅਤੇ ਮੇਰੀ ਮਾਂ

 

- ਅਮੀਨ ਮਲਿਕ

ਮਹਿਕ ਰੋਟੀਆਂ ਦੀ ਬੋ ਲਾਸ਼ਾਂ ਦੀ

 

- ਜਗਦੀਸ਼ ਸਿੰਘ ਵਰਿਆਮ

ਸੱਭਿਅਕ ਖੇਤਰ ਵਿੱਚ ਇੱਕ ਅਸੱਭਿਅਕ ਦਹਿਸ਼ਤਗਰਦ

 

- ਬਲਵਿੰਦਰ ਗਰੇਵਾਲ

ਦਿਲ ਵਾਲਾ ਦੁਖੜਾ

 

- ਜਸਵੰਤ ਸਿੰਘ ਘਰਿੰਡਾ

ਮੇਰੀ ਆਤਮ-ਕਥਾ / ਅਸੀਂ ਵੀ ਜੀਵਣ ਆਏ

 

- ਕੁਲਵਿੰਦਰ ਖਹਿਰਾ

(ਸ੍ਵੈਜੀਵਨੀ, ਭਾਗ-2, 'ਬਰਫ਼ ਵਿੱਚ ਉਗਦਿਆਂ' ਦਾ ਆਖ਼ਰੀ ਕਾਂਡ) / ਕੁਹਾੜਾ

 

- ਇਕਬਾਲ ਰਾਮੂਵਾਲੀਆ

ਚੇਤੇ ਦੀ ਚਿੰਗਾਰੀ-1 ਸਿਮ੍ਰਿਤੀਆਂ ਦੇ ਝਰੋਖੇ ਚੋਂ / ਢਾਕਾ ਫਾਲ

 

- ਚਰਨਜੀਤ ਸਿੰਘ ਪੰਨੂੰ

ਕਹਾਣੀ / ਬੀ ਐਨ ਇੰਗਲਿਸ਼ ਮੈਨ ਬਡੀ

 

- ਹਰਜੀਤ ਗਰੇਵਾਲ

ਭਾਅ ਜੀ ਇਹ ਕਨੇਡਾ ਐ ਕਨੇਡਾ

 

- ਵਕੀਲ ਕਲੇਰ

ਗੁਰ-ਕਿਰਪਾਨ

 

- ਉਂਕਾਰਪ੍ਰੀਤ

ਯੂਟਾ ਦੇ ਪਹਾੜੀ ਅਚੰਭੇ

 

- ਚਰਨਜੀਤ ਸਿੰਘ ਪੰਨੂੰ

ਛੰਦ ਪਰਾਗੇ ਤੇ ਦੋ ਕਵਿਤਾਵਾਂ

 

- ਗੁਰਨਾਮ ਢਿੱਲੋਂ

ਪੰਜਾਬੀ ਨਾਵਲ ਦਾ ਪਿਤਾਮਾ -ਨਾਨਕ ਸਿੰਘ

 

- ਅਮਰਜੀਤ ਟਾਂਡਾ

ਵਿਵਰਜਿਤ ਰੁੱਤ ਦੀ ਗੱਲ

 

- ਬਲਵਿੰਦਰ ਬਰਾੜ

ਟੈਕਸੀਨਾਮਾ - 8  / "ਵੱਖਰੀ ਪਹਿਚਾਣ ਦਾ ਅਹਿਸਾਸ "

 

- ਬਿਕਰਮਜੀਤ ਸਿੰਘ ਮੱਟਰਾਂ

ਇੱਛਾ ਸ਼ਕਤੀ ਬਨਾਮ ਨੌਜੁਆਨ ਪੀੜ੍ਹੀ ਦਾ ਤਨਾਅ !

 

- ਗੁਰਬਾਜ ਸਿੰਘ

ਕਲਾ ਦੀ ਬੇਵਸੀ ਦਾ ਬਿਆਨ - ਪਾਣੀ ਦਾ ਹਾਸ਼ੀਆ

 

- ਉਂਕਾਰਪ੍ਰੀਤ

ਪੁਸਤੱਕ ਰਵਿਊ / ਤੇਰੇ ਬਗੈਰ

 

- ਸੰਤੋਖ ਸਿੰਘ ਸੰਤੋਖ

ਇਹ ਦੁਨੀਆਂ

 

- ਮਲਕੀਅਤ ਸਿੰਘ ਸੁਹਲ

ਪੰਜਾਬੀ ਵਾਰਤਕ ਦਾ ਉੱਚਾ ਬੁਰਜ

 

- ਵਰਿਆਮ ਸਿੰਘ ਸੰਧੂ

ਇਹੁ ਜਨਮੁ ਤੁਮਹਾਰੇ ਲੇਖੇ ਨੂੰ ਅੰਮ੍ਰਿਤਾ ਪ੍ਰੀਤਮ ਵਿਰੁੱਧ ਮੁਕੱਦਮੇ ਦੇ ਹਾਰ ਪੜ੍ਹਦਿਆਂ

 

- ਗੁਰਦਿਆਲ ਸਿੰਘ ਬੱਲ

ਦੋ ਕਵਿਤਾਵਾਂ

 

- ਸਵਰਣ ਬੈਂਸ

ਨਾਵਲ ਅੰਸ਼ / ਰੂਸ ਵਲ ਦੋਸਤੀ ਦਾ ਹੱਥ

 

- ਹਰਜੀਤ ਅਟਵਾਲ

 

Online Punjabi Magazine Seerat


ਪੰਜਾਬੀ ਨਾਵਲ ਦਾ ਪਿਤਾਮਾ -ਨਾਨਕ ਸਿੰਘ
- ਅਮਰਜੀਤ ਟਾਂਡਾ
 

 

ਗੱਲ ਕੋਈ 1970-71 ਦੀ ਹੋਣੀ, ਮੈਂ ਅਜੇ ਪੀ ਏ ਯੂ ਲੁਧਿਆਣਾ ਚ ਦਾਖਲ ਹੋਇਆ ਹੀ ਸੀ। ਪਾਲ ਆਡੀਟੋਰਅਿਮ ਵਿਚ ਨਾਵਲਕਾਰ ਨਾਨਕ ਸਿੰਘ ਨੂੰ ਸਨਮਾਨਿਤ ਕੀਤਾ ਜਾਣਾ ਸੀ-ਸਾਨੂੰ ਦੇਖ ਕੇ ਇਹ ਵੀ ਨਾ ਸੱਚ ਹੋਵੇ ਕਿ ਇਹ ਓਹੀ ਨਾਨਕ ਸਿੰਘ ਹੈ ਜਿਹਦੇ ਅਸੀਂ ਨਾਵਲ ਪੜ੍ਹਦੇ ਹੁੰਦੇ ਸਾਂ ਤੇ ਪ੍ਰੀਖਿਆ ਚ ਸਵਾਲਾਂ ਦੇ ੳੁੱਤਰ ਦਿਆ ਕਰਦੇ ਸਾਂ-ਮੈਂ ਦੋਸਤਾਂ ਨਾਲ ਆਡੀਟੋਰਅਿਮ ਵਿਚ ਉਪਰ ਸੀਟ ਲੈ ਲਈ ਸੀ ਤੇ ਨੀਝ ਲਾ ਕੇ ਸਟੇਜ ਤੇ ਬੈਠੇ ਡਾ ਰੰਧਾਵਾ ਦੇ ਨਾਲ ਇਸ ਸਖ਼ਸੀਅਤ ਦੇ ਦਰਸ਼ਨ ਦੀਦਾਰ ਕਰ ਰਿਹਾ ਸਾਂ-ਤੇ ਹਾਂ ਸੱਚ ਅਜੇ ਵੀ ਨਹੀਂ ਸੀ ਆ ਰਿਹਾ-ਪਰ ਫੋ਼ਟੋ ਨਾਲ ਜਰੂਰ ਮੜੰਗਾ ਮਿਲਦਾ ਸੀ-ਹੁਣ ਦਿਲ ਚ ਇਹ ਸੀ ਕਿ ਇਸ ਸ਼ਖ਼ਸ ਨੂੰ ਨੇੜੇ ਤੋਂ ਕਿਵੇਂ ਮਿਲਿਆ ਜਾਵੇ-ਇਹ ਸਮਾਂ ਓਦੋਂ ਹੱਥ ਆਇਆ ਜਦੋਂ ਪ੍ਰੋਗਰਾਮ ਖ਼ਤਮ ਹੋ ਚੁੱਕਾ ਸੀ ਤੇ ਸਾਰੇ ਲੇਖਕਾਂ ਨੇ ਉਹਨਾਂ ਨੂੰ ਲੈ ਕੇ ਬਾਹਰ ਨਿਕਲਣਾ ਸੀ- ਮੈਂ ਆਪਣੀ ਸੀਟ ਛੱਡ ਕੇ ਪਹਿਲਾਂ ਹੀ ਓਸ ਦਰਵਾਜੇ ਕੋਲ ਖੜ ਗਿਆ ਤੇ ਨਿਕਲਦਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ-ਉਹਨਾਂ ਦੀ ਓਸ ਵੇਲੇ ਉਮਰ ਕਾਫ਼ੀ ਸੀ। ਗੱਲ ਕੀ 1971 ਚ ਪਤਾ ਲੱਗਾ ਕੇ ਉਹਨਾਂ ਦੇ ਦਿਮਾਗ ਦੀ ਨਾੜੀ ਕੋਈ ਫ਼ਟ ਗਈ ਹੈ ਤੇ ਉਹ ਸਦੀਵੀ ਵਿਛੋੜਾ ਦੇ ਗਏ ਹਨ।
ਪਿੰਡ ਚੱਕ ਹਮੀਦ ਵਿਖੇ 1897 ਨੂੰ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲੱਛਮੀ ਦੀ ਕੁੱਖੋ ਨਾਨਕ ਸਿੰਘ ਦਾ ਜਨਮ ਜ਼ਿਲ੍ਹਾ ਜੇਹਲਮ (ਅੱਜ ਪਾਕਿਸਤਾਨ) ਵਿਖੇ ਇਹ ਸੂਰਜ ਚਮਕਿਆ। ਉਨ੍ਹਾ ਦੇ ਪਿਤਾ ਪਿਸ਼ਾਵਰ ਵਿਚ ਕਰਿਆਨੇ ਦੀ ਦੁਕਾਨ ਕਰਦੇ ਸਨ। ਅੱਠ ਸਾਲ ਦੀ ਉਮਰ ਵਿਚ ਨਾਨਕ ਸਿੰਘ ਆਪਣੇ ਪਿਤਾ ਨਾਲ ਪਿਸ਼ਾਵਰ ਚਲੇ ਗਏ ਤੇ ਦੁਕਾਨਦਾਰੀ ਵਿਚ ਹੱਥ ਵਟਾਉਣ ਲੱਗ ਗਏ। ਛੋਟੀ ਉਮਰ ਵਿਚ ਹੀ ਉਨ੍ਹਾ ਦੇ ਪਿਤਾ ਦੀ ਮੌਤ ਹੋ ਗਈ। ਉਸ ਵੇਲੇ ਨਾਨਕ ਸਿੰਘ ਦੀ ਉਮਰ ਦਸਾ ਬਾਰਾ ਵਰ੍ਹਿਆ ਦੀ ਸੀ। ਪਰਿਵਾਰ ਦਾ ਸਾਰਾ ਬੋਝ ਉਨ੍ਹਾ ਦੇ ਸਿਰ ਤੇ ਆ ਪਿਆ। ਉਨ੍ਹਾ ਹਲਵਾਈ ਦੀ ਦੁਕਾਨ ਤੇ ਭਾਡੇ ਮਾਜੇ ਅਤੇ ਮੇਲਿਆ ਵਿੱਚ ਕੁਲਫ਼ੀਆ ਵੀ ਵੇਚੀਆ-ਮਿਹਨਤ ਦੀਆਂ ਰੇਖਾਵਾਂ ਓਹਦੇ ਤਲੀਆਂ ਤੇ ਸਨ। ਆਪਣੀ ਮਾਤਾ ਨਾਲ ਰਲ ਕੇ ਦੁਕਾਨਦਾਰੀ ਚਲਾਈ। ਘਰ ਦੀ ਗੱਡੀ ਮਾੜੀ ਮੋਟੀ ਰਿੜ੍ਹਨ ਹੀ ਲੱਗੀ ਸੀ ਕਿ ਉਨ੍ਹਾ ਦੀ ਮਾਤਾ ਨਾਲ ਅਜਿਹੀ ਘਟਨਾ ਵਾਪਰੀ ਕਿ ਉਸ ਦੀਆ ਦੋਵੇ ਲੱਤਾ, ਗੋਡਿਆ ਹੇਠੋ ਕਟਣੀਆ ਪੈ ਗਈਆ। ਨਾਨਕ ਸਿੰਘ ਨੇ ਮਾਤਾ ਦੀ ਜਿਉਦਿਆ ਬੜੀ ਸੇਵਾ ਕੀਤਾ। ਮਾ ਦੀਆ ਅਸੀਸਾ ਨਾਲ ਹੀ ਪੰਜ ਜਮਾਤਾ ਪੜ੍ਹਿਆ ਨਾਨਕ ਸਿੰਘ ਮਹਾਨ ਨਾਵਲਕਾਰ ਬਣ ਸਕਿਆ। ਹੰਸ ਰਾਜ ਉਨ੍ਹਾ ਦਾ ਬਚਪਨ ਦਾ ਨਾ ਸੀ।
ਮਾਸਟਰ ਜਸਵੰਤ ਸਿੰਘ ਸੰਧੂ ਨਾਨਕ ਸਿੰਘ ਬਾਰੇ ਦਸਦੇ ਹਨ ਕਿ ਉਨ੍ਹਾ ਦਿਨਾ ਵਿਚ ਆਰੀਆ ਸਮਾਜ ਅਤੇ ਸਿੰਘ ਸਭਾ ਲਹਿਰਾ ਆਪਣੀਆ ਆਪਣੀਆ ਸਟੇਜਾ ਤੋ ਇਕ ਦੂਜੇ ਦੇ ਧਾਰਮਿਕ ਨੇਤਾਵਾ ਖ਼ਿਲਾਫ਼ ਭੰਡੀ ਪ੍ਰਚਾਰ ਕਰਦੀਆ ਸਨ। ਮੇਰੇ ਵਿਚ ਵੀ ਕੱਟੜਤਾ ਆ ਗਈ। ਸਰਦੀ ਦੀ ਇਕ ਰਾਤ ਕਿਸੇ ਹਿੰਦੂ ਸੱਜਣ ਨੇ ਸਾਡੇ ਕਮਰੇ ਦਾ ਬੂਹਾ ਖੜਕਾਇਆ ਅਤੇ ਰਸਤਾ ਪੁੱਛਿਆ। ਅਸੀ ਆ ਦੇਖਿਆ ਨਾ ਤਾ; ਉਸ ਨੂੰ ਖੂਬ ਕੁਟਾਪਾ ਚਾੜ੍ਹਿਆ ਅਤੇ ਗੁਰੂ ਦੀਆ ਖੁਸ਼ੀਆ ਪ੍ਰਾਪਤ ਕੀਤੀਆ। ਕੁਟਾਪਾ ਚਾੜ੍ਹਨ ਤੋ ਬਾਅਦ ਅਸੀ ਉਸ ਨੂੰ ਬਾਹਰ ਸੜਕ ਤੇ ਸੁੱਟ ਦਿੱਤਾ ਤੇ ਆਪ ਸੌ ਗਏ। ਸਵੇਰੇ ਸਵਖਤੇ ਕਿਸੇ ਨੇ ਸਾਡਾ ਬੂਹਾ ਖੜਕਾਇਆ। ਅਸੀ ਸਮਝਿਆ ਪੁਲਿਸ ਹੋਵੇਗੀ। ਜਦ ਬੂਹਾ ਖ੍ਹੋਿਲਆ ਤਾ ਗਿਆਨੀ ਬਾਗ ਸਿੰਘ ਹੁਰਾ ਦਾ ਸੇਵਕ ਸੀ। ਉਸ ਨੇ ਕਿਹਾ, ਤੁਹਾਨੂੰ ਗਿਆਨੀ ਹੁਰੀ ਬੁਲਾਉਦੇ ਨੇ। ਜਦ ਅਸੀ ਉਨ੍ਹਾ ਦੇ ਡੇਰੇ ਪਹੁੰਚੇ ਤਾ ਉਹੋ ਰਾਤ ਵਾਲਾ ਹਿੰਦੂ ਮੁਸਾਫਿਰ ਲੇਟਿਆ ਹੋਇਆ ਸੀ ਤੇ ਗਿਆਨੀ ਜੀ ਉਸ ਦੀ ਮਰਹਮ ਪੱਟੀ ਕਰ ਰਹੇ ਸਨ। ਉਨ੍ਹਾ ਦੀਆ ਅੱਖਾ ਵਿਚੋ ਹੰਝੂ ਵਹਿ ਰਹੇ ਸਨ। ਮੈਨੂੰ ਯਾਦ ਆਇਆ ਕਿ ਜਦੋ ਗਿਆਨੀ ਜੀ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ ਸੀ ਤਾ ਉਨ੍ਹਾ ਦੀਆ ਅੱਖਾ ਵਿਚੋ ਅੱਥਰੂ ਤੱਕ ਨਹੀ ਸੀ ਡਿੱਗਾ। ਅੱਜ ਉਨ੍ਹਾ ਦੀਆ ਅੱਖਾ ਵਿਚੋ ਗੰਗਾ ਜਮਨਾ ਵਹਿ ਰਹੀ ਸੀ। ਉਸ ਦਿਨ ਤੋ ਮੈਨੂੰ ਅਸਲੀ ਸਿੱਖ ਧਰਮ ਦੀ ਪਛਾਣ ਹੋਈ। ਇਸ ਤੋ ਬਾਅਦ ਤੁਸੀ ਮੇਰੇ ਵਿਚਾਰ ਮੇਰੀਆ ਲਿਖਤਾ ਵਿਚ ਪੜ੍ਹ ਸਕਦੇ ਹੋ। ਮਿਰਚਾ ਵਾਲੇ ਕੂੰਡੇ ਚੋ ਗੁੜ ਦੀ ਵਾਸ਼ਨਾ ਨਹੀ ਆ ਸਕਦੀ। ਗੁਰੂ ਨਾਨਕ ਦੀ ਸਿੱਖਿਆ ਉਹਦੇ ਸਿੱਖ ਵੀ ਨਹੀ ਸਮਝ ਸਕੇ। ਗੁਰੂ ਨਾਨਕ ਦਾ ਧਰਮ ਸਰਬੱਤ ਦੇ ਭਲੇ ਦਾ ਧਰਮ ਹੈ। ਇੰਜ਼ ਹੀ ਜਾਪਦਾ ਹੈ ਕਿ ਅਜੇ ਵੀ ਬਹੁਤੇ ਲੋਕ ਗੁਰੂ ਨਾਨਕ ਦੀ ਸਿੱਖਿਆ ਤੋਂ ਉਹਦੇ ਸਿੱਖ ਬਹੁਤ ਪਰੇ ਹਨ ਤੇ ਵਿਖਾਵਾ ਹੀ ਹੈ ਕਿ ਅਸੀਂ ਸਿੱਖ ਹਾਂ।
ਬਾਲ ਕਵੀ ਨੇ 12 ਸਾਲ ਦੀ ਉਮਰ ਚ ਆਪਣੀ ਪਹਿਲੀ ਕਾਵਿ ਰਚਨਾ, ਸੀ ਹਰਫੀ ਨਾਨਕ ਸਿੰਘ ਲਿਖੀ ਤੇ ਬਹੁਤ ਮਹਿਮਾ ਖੱਟੀ। ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਨਾਲ ਉਹ ਪਿਸ਼ਾਵਰ ਦੇ ਗੁਰਦੁਆਰੇ ਚ ਹੰਸ ਰਾਜ ਤੋ ਨਾਨਕ ਸਿੰਘ ਬਣ ਗਏ। 1918 ਵਿਚ ਗੀਤਾ ਦਾ ਧਾਰਮਿਕ ਗੁਟਕਾ ਸਤਿਗੁਰ ਮਹਿਮਾ ਛਪਵਾਇਆ, ਜਿਹੜਾ 4 ਲੱਖ ਦੇ ਕਰੀਬ ਵਿੱਕਿਆ। ਉਹ ਬਚਪਨ ਤੋਂ ਹੀ ਸੰਵੇਦਨਸ਼ੀਲ ਸਨ। ਫਿਰ ਪਿਸ਼ਾਵਰ ਛੱਡ ਕੇ ਨਾਨਕ ਸਿੰਘ ਅੰਮ੍ਰਿਤਸਰ ਆ ਗਏ। ਉਸ ਵੇਲੇ ਅਕਾਲੀਆ ਨੇ ਗੁਰੂ ਕੇ ਬਾਗ ਦਾ ਮੋਰਚਾ ਲਾਇਆ ਹੋਇਆ ਸੀ। ਜੱਲ੍ਹਿਆਵਾਲਾ ਬਾਗ ਦੇ ਖੂਨੀ ਸਾਕੇ ਦਾ ਅੱਖੀ ਵੇਖਿਆ ਹਾਲ 13 ਅਪਰੈਲ, 1919 ਨੂੰ ਉਨ੍ਹਾ ਖੂਨੀ ਵਿਸਾਖੀ ਕਿੱਸੇ ਵਿੱਚ ਕਲਮਬੰਦ ਕੀਤਾ ਸੀ। ਅੰਗਰੇਜ਼ ਸਰਕਾਰ ਵਿਰੁੱਧ ਗੁਰੂ ਕਾ ਬਾਗ ਮੋਰਚਾ ਅਤੇ ਜ਼ਖਮੀ ਦਿਲ ਆਦਿ ਕਾਵਿ ਰਚਨਾਵਾ 1922 ਵਿੱਚ ਛਾਪੀਆ। ਨਾਨਕ ਸਿੰਘ ਇਸੇ ਸਾਲ ਗੁਰੂ ਕਾ ਬਾਗ ਪਹੁੰਚਾ ਅਤੇ ਜਥੇ ਚ ਸ਼ਾਮਲ ਹੋ ਲਾਹੌਰ ਦੀ ਬੋਸਟਨ ਜੇਲ੍ਹ ਚ ਜਾ ਬੰਦ ਹੋਇਆ। ਨਾਨਕ ਸਿੰਘ ਦੀ ਮੁਲਾਕਾਤ ਜੇਲ੍ਹ ਵਿੱਚ ਇਕ ਰਾਜਸੀ ਕੈਦੀ ਜਗਨ ਨਾਥ ਨਾਲ ਹੋਈ, ਜਿਸ ਕੋਲ ਮੁਣਸ਼ੀ ਪ੍ਰੇਮ ਚੰਦ ਦੇ ਨਾਵਲ ਸਨ। ਬਾਊ ਜੀ ਨੇ ਪ੍ਰੇਮ ਚੰਦ ਦੇ ਨਾਵਲ ਪੜ੍ਹੇ, ਜਿਨ੍ਹਾ ਤੋ ਪ੍ਰੇਰਨਾ ਲੈ ਉਨ੍ਹਾ ਅੱਧ ਖਿੜੀ ਕਲੀ ਨਾਵਲ ਲਿਖਿਆ, ਜਿਸ ਨੂੰ ਜੇਲ੍ਹ ਅਧਿਕਾਰੀਆ ਨੇ ਜ਼ਬਤ ਕਰ ਲਿਆ। ਉਨ੍ਹਾ 1924 ਵਿੱਚ ਜੇਲ੍ਹ ਚੋ ਰਿਹਾਅ ਹੋਣ ਉਪਰੰਤ ਗੁਆਢ ਰਹਿੰਦੇ ਮਾਸੂਮ ਬੱਚੇ ਦੀ ਮਤਰੇਈ ਮਾ ਵੱਲੋ ਹੁੰਦੀ ਕੁੱਟਮਾਰ ਵੇਖ ਆਪਣਾ ਪਹਿਲਾ ਨਾਵਲ ਮਤਰੇਈ ਮਾ ਲਿਖਿਆ। 1921 ਵਿੱਚ ਇਹਨਾ ਦਾ ਵਿਆਹ ਰਾਜ ਕੌਰ ਨਾਲ਼ ਹੋਇਆ। ਮਾਸਟਰ ਸੰਧੂ ਅਨੁਸਾਰ ਗਰਮੀਆ ਦਾ ਮੌਸਮ ਸੀ। ਇਕ ਦਿਨ ਲਾਹੌਰ ਫੁਲਵਾੜੀ ਦੇ ਦਫ਼ਤਰ ਵਿਚ ਬੈਠੇ ਸਨ ਤੇ ਗਿਆਨੀ ਹੀਰਾ ਸਿੰਘ ਦਰਦ ਨਾਲ ਗੱਲਾ ਕਰ ਰਹੇ ਸਨ। ਅਚਾਨਕ ਪੰਜਾਬੀ ਦੇ ਨਵੇ ਪਰਚੇ ਪ੍ਰੀਤਲੜੀ ਉਤੇ ਨਜ਼ਰ ਪਈ ਜਿਸ ਦੇ ਟਾਈਟਲ ਤੇ ਮਾਲਾ ਦੀ ਤਸਵੀਰ ਸੀ ਤੇ ਉਸ ਉਪਰ ਤੁਕਾ ਛਪੀਆ ਹੋਈਆ ਸਨ-ਕਿਸੇ ਦਿਲ ਸਾਝੇ ਦੀ ਧੜਕਣ, ਕਿਸੇ ਪ੍ਰੀਤ ਗੀਤ ਦੀ ਲੈਅ। ਪੱਤੇ ਪ੍ਰੀਤਲੜੀ ਦੇ ਦੱਸਣ, ਜਿਸ ਵਿਚ ਪ੍ਰੋਤੀ ਸਭੇ ਸ਼ੈਅ। ਪਰਚਾ ਚੁੱਕ ਕੇ ਫੋਲਣਾ ਸ਼ੁਰੂ ਕੀਤਾ ਜਿਹੜਾ ਗੁਰਬਖ਼ਸ਼ ਸਿੰਘ ਦੇ ਸੰਪਾਦਨ ਥੱਲੇ ਪ੍ਰਕਾਸ਼ਿਤ ਹੋਇਆ ਸੀ। ਬੈਠਿਆ ਬੈਠਿਆ ਹੀ ਸਾਰਾ ਪੜ੍ਹ ਮੁਕਾਇਆ। ਨਾਲੋ ਨਾਲ ਸੋਚੀ ਜਾਦੇ ਸਨ ਕਿ ਇਹ ਘੜੇ ਜਿੱਡਾ ਮੋਤੀ ਕਿਹੜੀ ਸਿੱਪੀ ਵਿਚ ਲੁਕਿਆ ਰਿਹਾ ਸੀ ਅੱਜ ਤੀਕ? ਉਸ ਦਿਨ ਤੋ ਉਹ ਸ਼ ਗੁਰਬਖ਼ਸ਼ ਸਿੰਘ ਦੇ ਪ੍ਰਸੰ਼ਸਕ ਬਣ ਗਏ ਤੇ ਬਾਅਦ ਵਿਚ ਜਦੋ ਗੁਰਬਖ਼ਸ਼ ਸਿੰਘ ਨੇ ਪ੍ਰੀਤ ਸੈਨਾ ਬਣਾਈ ਤਾ ਉਹ ਪ੍ਰੀਤ ਸੈਨਿਕ ਬਣ ਕੇ 7 ਜੂਨ 1938 ਨੂੰ ਪ੍ਰੀਤ ਨਗਰ (ਨੇੜੇ ਲੋਪੋਕੇ) ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜਾ ਵੱਸੇ। ਨਾਵਲ ਚਿੱਟਾ ਲਹੂ ਨੇ ਸਿਰਫ 1932 ਚ ਨਾਨਕ ਸਿੰਘ ਨੂੰ ਨਾ ਸਥਾਪਤ ਕਰ ਦਿੱਤਾ, ਸਗੋ ਉਨ੍ਹਾ ਦੀ ਸ਼ੋਹਰਤ ਨੂੰ ਸਿਖਰ ਤੇ ਪਹੁੰਚਾ ਦਿੱਤਾ।
ਆਮ ਲੋਕਾਂ ਵਾਂਗ ਉਨ੍ਹਾ ਜੀਵਨ ਚ ਕਈ ਉਤਰਾਅ ਚੜ੍ਹਾਅ ਵੇਖੇ। ਨਾ ਤਜਰਬੇਕਾਰੀ ਤੇ ਆਪਣੀ ਇਮਾਨਦਾਰੀ ਕਰਕੇ ਹੀ ਮਾਸਿਕ ਪਰਚਾ ਲੋਕ ਸਾਹਿਤ ਕੱਢਣ, ਪ੍ਰੈੱਸ ਲਾਉਣ, ਪੁਸਤਕ ਪ੍ਰਕਾਸ਼ਨ ਆਦਿ ਕਾਰੋਬਾਰ ਚ ਨਾ ਸਿਰਫ ਘਾਟੇ ਖਾਧੇ, ਸਗੋ ਕਰਜ਼ਾਈ ਵੀ ਹੁੰਦੇ ਰਹੇ। ਨਾਨਕ ਸਿੰਘ ਦਾ ਚਿੱਟਾ ਲਹੂ ਨਾਵਲ ਮੈ ਨੌਂਵੀਂ ਜਮਾਤ ਵਿਚ ਪੜ੍ਹ ਲਿਆ ਸੀ। ਉਨ੍ਹਾ ਨੇ 38 ਨਾਵਲ ਲਿਖੇ। ਚਾਰ ਕਾਵਿ ਸੰਗ੍ਰਹਿ, ਚਾਰ ਕਹਾਣੀ ਸੰਗ੍ਰਹਿ, ਨਾਟਕ, ਲੇਖ, ਅਨੁਵਾਦ, ਸਵੈ-ਜੀਵਨੀ ਅਤੇ ਹੋਰ ਕਿੰਨਾ ਕੁਝ ਲਿਖਿਆ। ਉਹ ਪੂਰੀ ਅੱਧੀ ਸਦੀ ਤੱਕ ਪੰਜਾਬੀ ਸਾਹਿਤ ਜਗਤ ਦਾ ਇਕ ਯੁੱਗ ਬਣ ਕੇ ਵਿਚਰੇ ਤੇ ਸਾਹਿਤ ਦੇ ਅੰਬਰ ਤੇ ਛਾਏ ਰਹੇ।
ਨਾਨਕ ਸਿੰਘ ਦਾ ਜੀਵਨ ਸਾਦਗੀ ਦੀ ਅਦੁੱਤੀ ਮਿਸਾਲ ਸੀ ਤੇ ਉਹ ਇੱਕ ਬੇਮਿਸਾਲ ਸ਼ਖਸੀਅਤ ਵਜੋਂ ਜਾਣੇ ਜਾਣ ਲੱਗੇ। ਨਾਨਕ ਸਿੰਘ ਬੜੇ ਦ੍ਰਿੜ੍ਹ ਇਰਾਦੇ ਦੇ ਮਾਲਕ, ਪੂਰਨ ਗ੍ਰਹਿਸਥੀ ਸਨ। ਪਤਨੀ, ਪੰਜ ਪੁੱਤਰ, ਇਕ ਧੀ, ਨੂੰਹਾ, ਜਵਾਈ, ਪੋਤਰੇ-ਪੋਤਰੀਆ, ਦੋਹਤੇ-ਦੋਹਤਰੀਆ -ਗ੍ਰਹਿਸਥ ਜੀਵਨ ਕਦੀ ਵੀ ਉਨ੍ਹਾ ਤੇ ਹਾਵੀ ਨਹੀ ਹੋਇਆ।

1965 ਦੀ ਜੰਗ ਹੋ ਕੇ ਹਟੀ ਸੀ। ਲੋਕਾ ਵਿਚ ਅਫਵਾਹ ਸੀ ਕਿ ਲੜਾਈ ਫਿਰ ਲਗੇਗੀ। ਮਾਸਟਰ ਸੰਧੂ ਨੇ ਉਨ੍ਹਾ ਤੋ ਪੁੱਛਿਆ, ਭਾਰਤ-ਪਾਕਿ ਜੰਗ ਫਿਰ ਛਿੜੇਗੀ? ਉਤਰ ਸੀ, ਨਹੀ। ਕਿਉਕਿ ਸਾਰੀ ਦੁਨੀਆ ਦਾ ਅਮਨ, ਦੁਨੀਆ ਦੇ ਇਕ ਸਿਰੇ ਤੋ ਦੂਜੇ ਸਿਰੇ ਤੱਕ ਇਸ ਤਰ੍ਹਾ ਜੁੜਿਆ ਹੋਇਆ ਹੈ ਜਿਸ ਤਰ੍ਹਾ ਮੰਜੇ ਦੀਆ ਰੱਸੀਆ। ਲੜਾਈਆ ਦਾ ਯੁਗ ਖ਼ਤਮ ਸਮਝੋ। ਅਮਨ ਵਿਚ ਹੀ ਮਨੁੱਖਤਾ ਦਾ ਭਲਾ ਹੈ। ਉਨ੍ਹਾ ਦੀ ਸਿਹਤ ਬਾਰੇ ਪੁੱਛਿਆ ਤਾ ਉਨ੍ਹਾ ਕਿਹਾ, ਹੁਣ ਤਾ ਠੀਕ ਹੈ, ਪਰ ਪਿਛਲੇ ਸਾਲ ਮੇਰੇ ਨੱਕ ਰਾਹੀ ਬਹੁਤ ਸਾਰਾ ਖੂਨ ਵਹਿ ਗਿਆ। ਮੇਰੇ ਲੜਕੇ ਮੈਨੂੰ ਕਾਰ ਵਿਚ ਪਾ ਕੇ ਅੰਮ੍ਰਿਤਸਰ ਲੈ ਗਏ। ਇਲਾਜ ਨਾਲ ਮੈ ਠੀਕ ਹੋ ਗਿਆ। ਮੈ ਹੈਰਾਨ ਸਾ ਕਿ ਮੈ ਬਚ ਕਿਵੇ ਗਿਆ? ਫਿਰ ਮੈ ਸੋਚਿਆ, ਹੋ ਸਕਦਾ ਹੈ, ਕਿਸੇ ਹੋਰ ਨਾਨਕ ਸਿੰਘ ਦੇ ਭੁਲੇਖੇ ਯਮਾ ਨੇ ਮੈਨੂੰ ਹੱਥ ਪਾ ਲਿਆ ਹੋਵੇ, ਪਰ ਜਦੋ ਪਤਾ ਲੱਗਾ ਕਿ ਇਹ ਉਹ ਨਾਨਕ ਸਿੰਘ ਨਹੀ, ਜਿਸ ਨੂੰ ਅਸੀ ਲੈਣ ਆਏ ਸੀ, ਉਹ ਮੈਨੂੰ ਛੱਡ ਗਏ। ਇਹ ਕਹਿ ਕੇ ਉਹ ਹੱਸ ਪਏ, ਤੇ ਮੇਰਾ ਵੀ ਹਾਸਾ ਨਿਕਲ ਗਿਆ। ਫਿਰ ਪੁੱਛਿਆ, ਅੱਜਕੱਲ੍ਹ ਕੀ ਲਿਖ ਰਹੇ ਹੋ? ਮੇਰੇ ਦਿਮਾਗ ਵਿਚ ਲਿਖਣ ਵਾਸਤੇ ਤਾ ਬਹੁਤ ਕੁਝ ਹੈ, ਪਰ ਜਦ ਲਿਖਣ ਲਗਦਾ ਹਾ, ਤਾ ਖਿਆਲ ਖਿੰਡ-ਪੁੰਡ ਜਾਦੇ ਹਨ। ਹੁਣ ਤਾ ਇਹ ਗੱਲ ਹੈ ਕਿ ਢਿਲਕ ਗਈ ਮੇਰੇ ਚਰਖੇ ਦੀ ਹੱਥੀ, ਮੈਥੋ ਕੱਤਿਆ ਮੂਲ ਨਾ ਜਾਵੇ।
ਕਹਾਣੀਕਾਰ ਮੁਖਤਾਰ ਗਿੱਲ ਪ੍ਰੀਤ ਨਗਰ ਵਿਚ ਰਹਿੰਦੇ ਹਨ ਮਾਸਟਰ ਸੰਧੂ ਨੇ ਦੱਸਿਆ। ਉਨ੍ਹਾ ਦਾ ਵੀ ਨਾਨਕ ਸਿੰਘ ਨਾਲ ਬੜਾ ਮੋਹ ਪਿਆਰ ਸੀ। ਉਹ ਦੱਸਦੇ ਸਨ ਕਿ ਮੈ ਦਾੜ੍ਹੀ ਕੱਟਦਾ ਸੀ। ਜਦ ਨਾਨਕ ਸਿੰਘ ਮੇਰੇ ਮਕਾਨ ਅੱਗਿਉ ਲੰਘਦੇ ਤਾ ਕਹਿੰਦੇ, ਮੁਖਤਾਰ! ਦਾੜ੍ਹੀ ਤੋ ਦਫਾ ਚੁਤਾਲੀ ਕਦੋ ਚੁਕਣੀ ਆ। ਉਨ੍ਹਾ ਦਾ ਇਹ ਵੀ ਕਹਿਣਾ ਸੀ ਕਿ ਜੇ ਕੋਈ ਦੋਸਤ ਰੋਟੀ ਖਾ ਰਿਹਾ ਹੋਵੇ ਤਾ ਆਉਣ ਵਾਲੇ ਦੋਸਤ ਨੂੰ ਇਹ ਕਹਿਣਾ ਪਵੇ ਕਿ ਰੋਟੀ ਖਾ ਲਉ ਤਾ ਉਹ ਦੋਸਤ ਨਹੀ ਹੁੰਦਾ। ਦੋਸਤ ਤਾ ਉਹ ਹੁੰਦਾ ਹੈ ਜੋ ਬਿਨਾ ਪੁੱਛਿਆ ਹੀ ਰੋਟੀ ਖਾਣ ਲੱਗ ਪਏ। ਉਹ ਹਰ ਰੋਜ਼ ਸੈਰ ਜਾਣ ਵੇਲੇ ਆਪਣੇ ਕੋਲ ਮਿੱਠੀਆ ਗੋਲੀਆ ਤੇ ਟੌਫੀਆ ਰੱਖਦੇ ਸਨ। ਪ੍ਰੀਤ ਨਗਰ ਦਾ ਜਿਹੜਾ ਬੱਚਾ ਰਸਤੇ ਵਿਚ ਮਿਲਦਾ, ਉਹ ਉਹਨੂੰ ਟੌਫੀ ਜਾ ਮਿੱਠੀ ਗੋਲੀ ਦਿੰਦੇ ਸਨ। ਬੱਚੇ ਬੜੇ ਖੁਸ਼ ਹੁੰਦੇ ਅਤੇ ਉਨ੍ਹਾ ਦੀ ਸੈਰ ਦਾ ਸਮਾ ਉਡੀਕਦੇ ਰਹਿੰਦੇ।
ਪ੍ਰੀਤ ਨਗਰ ਵਿਚ ਗੋਬਿੰਦੀ ਨਾਮ ਦਾ ਆਦਮੀ ਰਹਿੰਦਾ ਸੀ। ਉਸ ਨੂੰ ਕੁਝ ਪੈਸਿਆ ਦੀ ਲੋੜ ਸੀ। ਉਹ ਨਾਨਕ ਸਿੰਘ ਪਾਸ ਗਿਆ। ਉਚੀ ਸੁਣਦਾ ਹੋਣ ਕਰ ਕੇ ਉਨ੍ਹਾ ਦੇ ਕੰਨ ਕੋਲ ਮੂੰਹ ਕਰ ਕੇ ਇਕ ਸੌ ਰੁਪਏ ਦੀ ਮੰਗ ਕੀਤੀ। ਨਾਨਕ ਸਿੰਘ ਨੇ ਕਿਹਾ, ਮੇਰੇ ਦੂਜੇ ਕੰਨ ਵਿਚ ਦੱਸ। ਗੋਬਿੰਦੀ ਨੇ ਸਮਝਿਆ, ਕੰਮ ਬਣ ਗਿਆ ਹੈ। ਉਹਨੇ ਦੂਜੇ ਕੰਨ ਵਿਚ ਸੌ ਦੀ ਮੰਗ ਕਰ ਦਿੱਤੀ ਤਾ ਨਾਨਕ ਸਿੰਘ ਕਿਹਾ, ਮੈਨੂੰ ਪਤਾ ਨਹੀ ਲੱਗਦਾ। ਮੇਰੇ ਇਕ ਕੰਨ ਵਿਚ ਸੌ ਸੌ ਸੁਣੀਦਾ ਹੈ ਤੇ ਦੂਜੇ ਵਿਚ ਦੋ ਦੋ ਸੌ।
ਉਹ ਰੋਜ਼ ਸ਼ਾਮ ਨੂੰ ਸੈਰ ਕਰਨ ਜਾਦੇ ਅਤੇ ਵੈਰੋਕੇ ਪਿੰਡ ਵੱਲ ਨੂੰ ਨਿਕਲ ਜਾਦੇ। ਰਾਹ ਵਿਚ ਖੂਹ ਆਉਦਾ ਸੀ। ਉਸ ਖੂਹ ਦੀਆ ਟਿੰਡਾ ਚੋਦੀਆ ਸਨ। ਟਿੰਡਾ ਚੋਦੀਆ ਹੋਣ ਕਰ ਕੇ ਪੈਲੀਆ ਨੂੰ ਪਾਣੀ ਪੂਰਾ ਨਹੀ ਸੀ ਜਾਦਾ ਕਿਉਕਿ ਬਹੁਤਾ ਪਾਣੀ ਤਾ ਚੋ ਕੇ ਫਿਰ ਖੂਹ ਵਿਚ ਚਲਾ ਜਾਦਾ ਸੀ। ਨਾਨਕ ਸਿੰਘ ਨੇ ਕਿਸਾਨ ਨੂੰ ਕਿਹਾ, ਤੇਰੀਆ ਸਾਰੀਆ ਟਿੰਡਾ ਚੋਦੀਆ ਹਨ। ਗਰੀਬ ਕਿਸਾਨ ਨੇ ਜਵਾਬ ਦਿੱਤਾ ਕਿ ਮੇਰੇ ਪਾਸ ਨਵੀਆ ਟਿੰਡਾ ਖਰੀਦਣ ਵਾਸਤੇ ਪੈਸੇ ਨਹੀ। ਮੈ ਤਾ ਕਰਜ਼ਾਈ ਹਾ। ਨਾਨਕ ਸਿੰਘ ਨੇ ਨਵੀਆ ਟਿੰਡਾ ਵਾਸਤੇ ਉਸ ਗਰੀਬ ਕਿਸਾਨ ਨੂੰ ਪੈਸੇ ਦੇ ਦਿੱਤੇ।
ਨਾਨਕ ਸਿੰਘ ਨੂੰ ਸਾਰੇ ਬਾਊ ਜੀ ਕਹਿਣ ਲੱਗ ਪਏ । ਬਾਊ ਜੀ ਭਾਰਤ ਦੇ ਉੱਚਕੋਟੀ ਦੇ ਨਾਵਲਕਾਰ ਹੋਏ ਹਨ। ਉਨ੍ਹਾ ਦੀ ਤੁਲਨਾ ਅੰਗਰੇਜ਼ੀ ਜ਼ਬਾਨ ਦੇ ਨਾਵਲਿਸਟ ਚਾਰਲਸ ਡਿਕਨਜ਼, ਬੰਗਲਾ ਭਾਸ਼ਾ ਦੇ ਨਾਵਲਕਾਰ ਰਾਬਿੰਦਰ ਨਾਥ ਟੈਗੋਰ ਤੇ ਹਿੰਦੀ ਸਾਹਿਤ ਦੇ ਸ਼੍ਰੋਮਣੀ ਨਾਵਲਕਾਰ ਮੁਨਸ਼ੀ ਪ੍ਰੇਮ ਚੰਦ ਨਾਲ ਸਹਿਜੇ ਹੀ ਕੀਤੀ ਜਾਦੀ ਹੈ। ਅਤਰਜੀਤ ਕੌਰ ਸੂਰੀ ਦਸਦੇ ਨੇ ਸਾਡੇ ਬਾਊ ਜੀ ਪੰਜਾਬੀ ਸਾਹਿਤ ਵਿਚ ਇਕ ਚਮਤਕਾਰ ਸਨ। ਸਾਹਿਤ ਸਿਰਜਣਾ ਉਨ੍ਹਾ ਨੂੰ ਰੱਬੀ ਦਾਤ ਵਜੋ ਪ੍ਰਾਪਤ ਹੋਈ; ਜਿਹੜੀ ਉਨ੍ਹਾ ਦੀ ਅਪਾਰ ਲਗਨ ਤੇ ਘਾਲਣਾ ਸਦਕਾ ਪ੍ਰਵਾਨ ਚੜ੍ਹੀ। ਬਾਊ ਜੀ ਨੇ 38 ਨਾਵਲ ਲਿਖੇ। ਚਾਰ ਕਹਾਣੀ-ਸੰਗ੍ਰਹਿ, ਚਾਰ ਕਾਵਿ-ਸੰਗ੍ਰਹਿ, ਨਾਟਕ, ਲੇਖ, ਅਨੁਵਾਦ, ਸਖ਼ੈ-ਜੀਵਨੀ ਅਤੇ ਹੋਰ ਕਿੰਨਾ ਕੁਝ ਹੀ ਲਿਖਿਆ। ਉਹ ਪੂਰੀ ਅੱਧੀ ਸਦੀ ਤਕ ਪੰਜਾਬੀ ਸਾਹਿਤ ਜਗਤ ਦਾ ਇਕ ਯੁੱਗ ਬਣ ਕੇ ਛਾਏ ਰਹੇ।
ਬਾਊ ਜੀ ਪੰਜਾਬੀ ਨਾਵਲ ਦੇ ਪਿਤਾਮਾ ਤਾ ਸਨ ਹੀ, ਪਰ ਮੈਨੂੰ ਤਾ ਉਹ ਇਕ ਸਾਹਿਤਕਾਰ ਤੋ ਛੁੱਟ ਇਕ ਦੈਵੀ ਆਤਮਾ ਹੀ ਜਾਪਦੇ ਸਨ। ਇਕ ਕਰਮਯੋਗੀ, ਇਕ ਤਪੱਸਵੀ, ਇਕ ਬ੍ਰਹਮਗਿਆਨੀ। ਪਿਤਾ ਭਾਵੇ ਕਿੰਨਾ ਵੀ ਮਹਾਨ ਪੁਰਸ਼ ਕਿਉ ਨਾ ਹੋਵੇ, ਆਪਣੇ ਬੱਚਿਆ ਲਈ ਤਾ ਉਹ ਪਿਤਾ ਹੀ ਰਹਿੰਦਾ ਹੈ। ਬਾਊ ਜੀ ਇਕ ਲੋਕਪ੍ਰਿਯ ਨਾਵਲਕਾਰ ਤੇ ਪਿਤਾ ਹੋਣ ਦੇ ਨਾਲ-ਨਾਲ ਇਕ ਮਹਾਨ ਇਨਸਾਨ ਵੀ ਸਨ। ਉਹ ਇਕ ਲਾਜਵਾਬ ਸ਼ਖ਼ਸੀਅਤ ਸਨ। ਇਕ ਆਦਰਸ਼ਕ ਵਿਅਕਤੀ-ਜਿਨ੍ਹਾ ਦੇ ਗੁਣਾ ਦੀ ਮਹਿਕ ਕਸਤੂਰੀ ਵਾਗ ਚੌਗਿਰਦੇ ਵਿਚ ਫੈਲ ਗਈ।
ਸੰਨ 1958 ਵਿਚ ਮੈ ਬਾਊ ਜੀ ਦੀ ਨੂੰਹ ਬਣ ਕੇ ਪਰਿਵਾਰ ਵਿਚ ਪ੍ਰਵੇਸ਼ ਕੀਤਾ। ਉਦੋ ਸਾਰਾ ਪਰਿਵਾਰ ਅੰਮ੍ਰਿਤਸਰ ਦੀ ਭੀੜੀ ਗਲੀ ਪੰਜਾਬ ਸਿੰਘ, ਚੌਕ ਬਾਬਾ ਸਾਹਿਬ ਵਿਚ ਰਹਿੰਦਾ ਸੀ। ਬਾਊ ਜੀ ਆਪਣੇ ਚੌਦਾ ਕੁ ਜੀਆ ਦੇ ਪਰਿਵਾਰ ਦੇ ਮੁਖੀ ਸਨ। ਪਰ ਘਰ ਵਿਚ ਰਹਿੰਦਿਆ ਵੀ ਉਨ੍ਹਾ ਦੀ ਆਪਣੀ ਵੱਖਰੀ ਦੁਨੀਆ ਸੀ। ਘਰੇਲੂ ਜ਼ਿੰਮੇਵਾਰੀਆ ਤੇ ਸੰਸਾਰਕ ਝਮੇਲਿਆ ਤੋ ਉਹ ਪੂਰੀ ਤਰ੍ਹਾ ਨਿਰਲੇਪ ਰਹਿ ਕੇ ਵਧੇਰੇ ਸਮਾ ਸਾਹਿਤ ਚਿੰਤਨ ਤੇ ਸਿਰਜਣਾ ਵਿਚ ਹੀ ਗੁਜ਼ਾਰਦੇ। ਘਰ ਦੇ ਸਾਰੇ ਕੰਮਾ ਦਾ ਪ੍ਰਬੰਧ ਸਾਡੇ ਭਾਬੀ ਜੀ ਮਾਤਾ ਰਾਜ ਕੌਰ ਕਰਦੇ ਸਨ। ਬਾਊ ਜੀ ਦੀ ਸਾਦੀ ਰਹਿਣੀ ਬਹਿਣੀ ਤੇ ਸੀਮਤ ਲੋੜਾ ਸਨ। ਕੰਮ ਕਰਨਾ ਤਾ ਬਿਸਤਰੇ ਤੇ ਬੈਠ ਕੇ। ਘਰ ਦੇ ਇਕ ਕਮਰੇ ਵਿਚ ਉਨ੍ਹਾ ਦੀ ਮੰਜੀ ਸੀ। ਨਾਲ ਲਗਦੀ ਅਲਮਾਰੀ ਵਿਚ ਉਨ੍ਹਾ ਦੀਆ ਪੁਸਤਕਾ, ਲਿਖਣ ਸਮੱਗਰੀ ਤੇ ਲਿਖਿਆ ਹੋਇਆ ਮੈਟਰ ਹੁੰਦਾ ਸੀ। ਕਾਗ਼ਜ਼ ਪੱਤਰ ਤੇ ਪੈੱਨ ਦਵਾਤ ਲਈ ਕੋਲ ਇਕ ਛੋਟਾ ਮੇਜ਼। ਉਸੇ ਬਿਸਤਰੇ ਉੱਤੇ ਹੀ ਉਹ ਸੌਦੇ, ਤਕੀਏ ਨਾਲ ਢਾਸਣਾ ਲਾਈ ਉਹ ਸਾਹਿਤ ਰਚਨਾ ਤੇ ਅਧਿਐਨ ਕਰਦੇ। ਉੱਥੇ ਹੀ ਥਾਲੀ ਵਿਚ ਪਰੋਸੀ ਹੋਈ ਰੋਟੀ ਖਾਦੇ। ਉਸੇ ਬਿਸਤਰੇ ਉੱਤੇ ਬੈਠੇ ਹੀ ਉਹ ਪਰਿਵਾਰ ਦੇ ਜੀਆ ਜਾ ਮਿਲਣ ਆਏ ਵਿਅਕਤੀਆ ਨਾਲ ਗੱਲਬਾਤ ਕਰਦੇ। ਮੁਲਾਕਾਤ ਲਈ ਕੋਈ ਵੱਖਰਾ ਕਮਰਾ ਨਹੀ, ਕੋਈ ਸਟੱਡੀ ਜਾ ਸੌਣ ਕਮਰਾ ਨਹੀ। ਬਸ ਸਾਦਾ ਜਿਹਾ ਘਰ, ਸਾਦੀ ਰਹਿਣੀ ਬਹਿਣੀ ਤੇ ਸਾਦਾ ਖਾਣਾ। ਏਨੀਆ ਕੁ ਲੋੜਾ ਜਿਹੜੀਆ ਹਰ ਹੇਠਲੀ ਮੱਧ-ਸ਼੍ਰੇਣੀ ਪਰਿਵਾਰ ਦੀਆ ਹੁੰਦੀਆ ਹਨ। ਪਰ ਕਿਸੇ ਪਾਠਕ, ਲੇਖਕ, ਮਿੱਤਰ ਸਨੇਹੀ ਜਾ ਕਲਾਕਾਰ ਨੂੰ ਪੁੱਛ ਕੇ ਵੇਖੋ, ਉਹੀ ਘਰ ਉਨ੍ਹਾ ਲਈ ਤੀਰਥ ਸਮਾਨ ਸੀ, ਜਿਸ ਦੀ ਇਕ ਨੁੱਕਰ ਵਿਚ ਬੈਠ ਕੇ ਪੰਜਾਬੀ ਨਾਵਲ ਦੇ ਬਾਬਾ ਬੋਹੜ ਨਿਰੰਤਰ ਲਿਖਦੇ ਰਹਿੰਦੇ, ਸਮਾਜ ਦੀਆ ਕੁਰੀਤੀਆ ਨੂੰ ਮਿਟਾਣ ਲਈ ਉਨ੍ਹਾ ਦੀ ਸ਼ਕਤੀਸ਼ਾਲੀ ਕਲਮ ਕਿਸੇ ਅਰੋਕ ਦਰਿਆ ਦੇ ਵੇਗ ਵਾਗ ਵਹਿੰਦੀ ਰਹਿੰਦੀ। ਇਸ ਛੋਟੇ ਜਿਹੇ ਘਰ ਦੀਆ ਕੰਧਾ ਦੀ ਲੰਬਾਈ ਨਾਲੋ ਦਿਲਾ ਦੀ ਵਿਸ਼ਾਲਤਾ ਕਿਤੇ ਵੱਧ ਮਹੱਤਵ ਰੱਖਦੀ ਸੀ। ਜਿੱਥੇ ਇਸ ਵਿਅਕਤੀ ਵਿਸ਼ੇਸ਼ ਦੇ ਗੋਡੇ ਕੋਲ ਬਹਿ ਕੇ ਦੋ ਘੜੀਆ ਗੁਜ਼ਾਰਨ ਵਾਲਾ ਇਨਸਾਨ ਯਾਦਾ ਦੀ ਪਟਾਰੀ ਲੈ ਕੇ ਵਾਪਸ ਪਰਤਦਾ ਸੀ।
ਬਾਊ ਜੀ ਦਾ ਜੀਵਨ ਸਾਦਗੀ ਦੀ ਅਦੁੱਤੀ ਮਿਸਾਲ ਸੀ। ਗੱਲਬਾਤ, ਰਹਿਣੀ-ਬਹਿਣੀ, ਖਾਣ-ਪੀਣ, ਪਹਿਨਣ, ਆਚਾਰ-ਵਿਹਾਰ, ਕਿਸੇ ਪੱਖੋ ਬਨਾਵਟ ਨਾ-ਮਾਤਰ ਨਹੀ ਸੀ।
ਉਨ੍ਹਾ ਦਾ ਸਮੁੱਚਾ ਜੀਵਨ ਕਥਨੀ ਤੇ ਕਰਨੀ ਦੀ ਸਮਾਨਤਾ ਦਾ ਦਰਪਣ ਸੀ। ਦੋ ਵੇਲੇ ਦੋ ਅਣ-ਚੋਪੜੇ ਫੁਲਕੇ ਦਾਲ ਜਾ ਸਬਜ਼ੀ ਨਾਲ ਖਾਣੇ ਉਨ੍ਹਾ ਦਾ ਨਿੱਤ ਦਾ ਆਹਾਰ ਸੀ ਤੇ ਰਾਤੀ ਸੌਣ ਤੋ ਪਹਿਲਾ ਇਕ ਗਲਾਸ ਦੁੱਧ। ਪਹਿਨਣ ਵੱਲੋ ਸਾਦਗੀ ਦਾ ਇਹ ਹਾਲ ਸੀ ਕਿ ਜੇਕਰ ਕੱਪੜੇ ਨਹੀ ਬਦਲੇ ਤਾ ਕੋਈ ਪਰਵਾਹ ਨਹੀ। ਬਾਹਰ ਜਾਣ ਵੇਲੇ ਵੀ ਬਹੁਤੀ ਵਾਰੀ ਉਸੇ ਤਰ੍ਹਾ ਹੀ ਤੁਰ ਪੈਦੇ। ਅਸੀ ਉਨ੍ਹਾ ਨੂੰ ਕੱਪੜੇ ਬਦਲਣ ਲਈ ਆਖਦੇ ਤਾ ਅੱਗੋ ਹੱਸ ਕੇ ਆਖ ਛੱਡਦੇ, ਮੇਰੇ ਕੱਪੜੇ ਚੰਗੇ ਭਲੇ ਨੇ, ਕੋਈ ਨਹੀ ਵੇਖਦਾ ਇਨ੍ਹਾ ਵੱਲ।
ਸੱਚਮੁੱਚ! ਬਾਊ ਜੀ ਦੀ ਸ਼ਖ਼ਸੀਅਤ ਬਾਹਰੀ ਦਿਖਾਵੇ ਦੀ ਮੁਥਾਜ ਨਹੀ ਸੀ।
ਜਿਸ ਸਾਲ ਮੇਰਾ ਵਿਆਹ ਹੋਇਆ, ਉਦੋ ਮੈ ਅਜੇ ਐੱਮ.ਏ. ਫਾਈਨਲ ਵਿਚ ਪੜ੍ਹਦੀ ਸਾ। ਉਦੋ ਬਾਊ ਜੀ ਦਾ ਨਾਵਲ ਸੰਗਮ ਸਾਡੇ ਕੋਰਸ ਵਿਚ ਲੱਗਾ ਹੋਇਆ ਸੀ। ਉਝ ਵੀ ਸਾਹਿਤਕ ਸ਼ੌਕ ਹੋਣ ਕਾਰਨ ਮੈ ਉਦੋ ਤਕ ਬਾਊ ਜੀ ਦੇ ਲਿਖੇ ਸਾਰੇ ਨਾਵਲ ਪੜ੍ਹ ਚੁੱਕੀ ਸਾ। ਮੇਰੇ ਅੰਦਰ ਇਹ ਜਾਣਨ ਦੀ ਜਿਗਿਆਸਾ ਸੀ ਕਿ ਮੈ ਆਪਣੇ ਪਿਤਾ ਰੂਪੀ ਸਾਹਿਤਕਾਰ ਨੂੰ ਉਨ੍ਹਾ ਦੇ ਸਿਰਜਣਾ ਦੇ ਪਲਾ ਵਿਚ ਵੇਖ ਸਕਾ। ਰਾਤ ਨੂੰ ਜਦੋ ਸਾਰਾ ਪਰਿਵਾਰ ਰੋਟੀ ਖਾਣ ਪਿੱਛੋ ਗੱਪ-ਸ਼ੱਪ ਵਿਚ ਮਸਤ ਹੁੰਦਾ, ਉਦੋ ਬਾਊ ਜੀ ਸੁੱਤੇ ਹੋਏ ਹੁੰਦੇ। ਜਦੋ ਸਵੇਰੇ ਅਸੀ ਜਾਗਦੇ, ਉਦੋ ਵੀ ਮੈ ਬਾਊ ਜੀ ਨੂੰ ਸੁੱਤਿਆ ਵੇਖਦੀ। ਦਿਨੇ ਉਹ ਅਖ਼ਬਾਰਾ, ਰਸਾਲੇ, ਪੁਸਤਕਾ ਆਦਿ ਪੜ੍ਹ ਰਹੇ ਹੁੰਦੇ ਜਾ ਕਿਸੇ ਕਾਪੀ ਉੱਤੇ ਕੁਝ ਲਿਖ ਰਹੇ ਹੁੰਦੇ।
ਅਤਰਜੀਤ ਕੌਰ ਸੂਰੀ ਕਹਿੰਦੇ ਬਾਊ ਜੀ ਪੰਜਾਬੀ ਸਾਹਿਤ ਵਿਚ ਇਕ ਚਮਤਕਾਰ ਸਨ। ਸਾਹਿਤ ਸਿਰਜਣਾ ਉਨ੍ਹਾ ਨੂੰ ਰੱਬੀ ਦਾਤ ਵਜੋ ਪ੍ਰਾਪਤ ਹੋਈ; ਜਿਹੜੀ ਉਨ੍ਹਾ ਦੀ ਅਪਾਰ ਲਗਨ ਤੇ ਘਾਲਣਾ ਸਦਕਾ ਪ੍ਰਵਾਨ ਚੜ੍ਹੀ। ਬਾਊ ਜੀ ਨੇ 38 ਨਾਵਲ ਲਿਖੇ। ਚਾਰ ਕਹਾਣੀ-ਸੰਗ੍ਰਹਿ, ਚਾਰ ਕਾਵਿ-ਸੰਗ੍ਰਹਿ, ਨਾਟਕ, ਲੇਖ, ਅਨੁਵਾਦ, ਸਵੈ-ਜੀਵਨੀ ਅਤੇ ਹੋਰ ਕਿੰਨਾ ਕੁਝ ਹੀ ਲਿਖਿਆ। ਉਹ ਪੂਰੀ ਅੱਧੀ ਸਦੀ ਤਕ ਪੰਜਾਬੀ ਸਾਹਿਤ ਜਗਤ ਦਾ ਇਕ ਯੁੱਗ ਬਣ ਕੇ ਛਾਏ ਰਹੇ।ਬਾਊ ਜੀ ਪੰਜਾਬੀ ਨਾਵਲ ਦੇ ਪਿਤਾਮਾ ਤਾ ਸਨ ਹੀ, ਪਰ ਮੈਨੂੰ ਤਾ ਉਹ ਇਕ ਸਾਹਿਤਕਾਰ ਤੋ ਛੁੱਟ ਇਕ ਦੈਵੀ ਆਤਮਾ ਹੀ ਜਾਪਦੇ ਸਨ। ਇਕ ਕਰਮਯੋਗੀ, ਇਕ ਤਪੱਸਵੀ, ਇਕ ਬ੍ਰਹਮਗਿਆਨੀ। ਪਿਤਾ ਭਾਵੇ ਕਿੰਨਾ ਵੀ ਮਹਾਨ ਪੁਰਸ਼ ਕਿਉ ਨਾ ਹੋਵੇ, ਆਪਣੇ ਬੱਚਿਆ ਲਈ ਤਾ ਉਹ ਪਿਤਾ ਹੀ ਰਹਿੰਦਾ ਹੈ। ਬਾਊ ਜੀ ਇਕ ਲੋਕਪ੍ਰਿਯ ਨਾਵਲਕਾਰ ਤੇ ਪਿਤਾ ਹੋਣ ਦੇ ਨਾਲ-ਨਾਲ ਇਕ ਮਹਾਨ ਇਨਸਾਨ ਵੀ ਸਨ। ਉਹ ਇਕ ਲਾਜਵਾਬ ਸ਼ਖ਼ਸੀਅਤ ਸਨ। ਇਕ ਆਦਰਸ਼ਕ ਵਿਅਕਤੀ-ਜਿਨ੍ਹਾ ਦੇ ਗੁਣਾ ਦੀ ਮਹਿਕ ਕਸਤੂਰੀ ਵਾਗ ਚੌਗਿਰਦੇ ਵਿਚ ਫੈਲ ਗਈ। ਸੰਨ 1958 ਵਿਚ ਮੈ ਬਾਊ ਜੀ ਦੀ ਨੂੰਹ ਬਣ ਕੇ ਪਰਿਵਾਰ ਵਿਚ ਪ੍ਰਵੇਸ਼ ਕੀਤਾ। ਉਦੋ ਸਾਰਾ ਪਰਿਵਾਰ ਅੰਮ੍ਰਿਤਸਰ ਦੀ ਭੀੜੀ ਗਲੀ ਪੰਜਾਬ ਸਿੰਘ, ਚੌਕ ਬਾਬਾ ਸਾਹਿਬ ਵਿਚ ਰਹਿੰਦਾ ਸੀ। ਬਾਊ ਜੀ ਆਪਣੇ ਚੌਦਾ ਕੁ ਜੀਆ ਦੇ ਪਰਿਵਾਰ ਦੇ ਮੁਖੀ ਸਨ। ਪਰ ਘਰ ਵਿਚ ਰਹਿੰਦਿਆ ਵੀ ਉਨ੍ਹਾ ਦੀ ਆਪਣੀ ਵੱਖਰੀ ਦੁਨੀਆ ਸੀ। ਘਰੇਲੂ ਜ਼ਿੰਮੇਵਾਰੀਆ ਤੇ ਸੰਸਾਰਕ ਝਮੇਲਿਆ ਤੋ ਉਹ ਪੂਰੀ ਤਰ੍ਹਾ ਨਿਰਲੇਪ ਰਹਿ ਕੇ ਵਧੇਰੇ ਸਮਾ ਸਾਹਿਤ ਚਿੰਤਨ ਤੇ ਸਿਰਜਣਾ ਵਿਚ ਹੀ ਗੁਜ਼ਾਰਦੇ। ਘਰ ਦੇ ਸਾਰੇ ਕੰਮਾ ਦਾ ਪ੍ਰਬੰਧ ਸਾਡੇ ਭਾਬੀ ਜੀ ਮਾਤਾ ਰਾਜ ਕੌਰ ਕਰਦੇ ਸਨ। ਬਾਊ ਜੀ ਦੀ ਸਾਦੀ ਰਹਿਣੀ ਬਹਿਣੀ ਤੇ ਸੀਮਤ ਲੋੜਾ ਸਨ। ਕੰਮ ਕਰਨਾ ਤਾ ਬਿਸਤਰੇ ਤੇ ਬੈਠ ਕੇ। ਘਰ ਦੇ ਇਕ ਕਮਰੇ ਵਿਚ ਉਨ੍ਹਾ ਦੀ ਮੰਜੀ ਸੀ। ਨਾਲ ਲਗਦੀ ਅਲਮਾਰੀ ਵਿਚ ਉਨ੍ਹਾ ਦੀਆ ਪੁਸਤਕਾ, ਲਿਖਣ ਸਮੱਗਰੀ ਤੇ ਲਿਖਿਆ ਹੋਇਆ ਮੈਟਰ ਹੁੰਦਾ ਸੀ। ਕਾਗ਼ਜ਼ ਪੱਤਰ ਤੇ ਪੈੱਨ ਦਵਾਤ ਲਈ ਕੋਲ ਇਕ ਛੋਟਾ ਮੇਜ਼। ਉਸੇ ਬਿਸਤਰੇ ਉੱਤੇ ਹੀ ਉਹ ਸੌਦੇ, ਤਕੀਏ ਨਾਲ ਢਾਸਣਾ ਲਾਈ ਉਹ ਸਾਹਿਤ ਰਚਨਾ ਤੇ ਅਧਿਐਨ ਕਰਦੇ। ਉੱਥੇ ਹੀ ਥਾਲੀ ਵਿਚ ਪਰੋਸੀ ਹੋਈ ਰੋਟੀ ਖਾਦੇ। ਉਸੇ ਬਿਸਤਰੇ ਉੱਤੇ ਬੈਠੇ ਹੀ ਉਹ ਪਰਿਵਾਰ ਦੇ ਜੀਆ ਜਾ ਮਿਲਣ ਆਏ ਵਿਅਕਤੀਆ ਨਾਲ ਗੱਲਬਾਤ ਕਰਦੇ। ਮੁਲਾਕਾਤ ਲਈ ਕੋਈ ਵੱਖਰਾ ਕਮਰਾ ਨਹੀ, ਕੋਈ ਸਟੱਡੀ ਜਾ ਸੌਣ ਕਮਰਾ ਨਹੀ। ਬਸ ਸਾਦਾ ਜਿਹਾ ਘਰ, ਸਾਦੀ ਰਹਿਣੀ ਬਹਿਣੀ ਤੇ ਸਾਦਾ ਖਾਣਾ। ਏਨੀਆ ਕੁ ਲੋੜਾ ਜਿਹੜੀਆ ਹਰ ਹੇਠਲੀ ਮੱਧ-ਸ਼੍ਰੇਣੀ ਪਰਿਵਾਰ ਦੀਆ ਹੁੰਦੀਆ ਹਨ। ਪਰ ਕਿਸੇ ਪਾਠਕ, ਲੇਖਕ, ਮਿੱਤਰ ਸਨੇਹੀ ਜਾ ਕਲਾਕਾਰ ਨੂੰ ਪੁੱਛ ਕੇ ਵੇਖੋ, ਉਹੀ ਘਰ ਉਨ੍ਹਾ ਲਈ ਤੀਰਥ ਸਮਾਨ ਸੀ, ਜਿਸ ਦੀ ਇਕ ਨੁੱਕਰ ਵਿਚ ਬੈਠ ਕੇ ਪੰਜਾਬੀ ਨਾਵਲ ਦੇ ਬਾਬਾ ਬੋਹੜ ਨਿਰੰਤਰ ਲਿਖਦੇ ਰਹਿੰਦੇ, ਸਮਾਜ ਦੀਆ ਕੁਰੀਤੀਆ ਨੂੰ ਮਿਟਾਣ ਲਈ ਉਨ੍ਹਾ ਦੀ ਸ਼ਕਤੀਸ਼ਾਲੀ ਕਲਮ ਕਿਸੇ ਅਰੋਕ ਦਰਿਆ ਦੇ ਵੇਗ ਵਾਗ ਵਹਿੰਦੀ ਰਹਿੰਦੀ। ਇਸ ਛੋਟੇ ਜਿਹੇ ਘਰ ਦੀਆ ਕੰਧਾ ਦੀ ਲੰਬਾਈ ਨਾਲੋ ਦਿਲਾ ਦੀ ਵਿਸ਼ਾਲਤਾ ਕਿਤੇ ਵੱਧ ਮਹੱਤਵ ਰੱਖਦੀ ਸੀ। ਜਿੱਥੇ ਇਸ ਵਿਅਕਤੀ ਵਿਸ਼ੇਸ਼ ਦੇ ਗੋਡੇ ਕੋਲ ਬਹਿ ਕੇ ਦੋ ਘੜੀਆ ਗੁਜ਼ਾਰਨ ਵਾਲਾ ਇਨਸਾਨ ਯਾਦਾ ਦੀ ਪਟਾਰੀ ਲੈ ਕੇ ਵਾਪਸ ਪਰਤਦਾ ਸੀ।ਬਾਊ ਜੀ ਦਾ ਜੀਵਨ ਸਾਦਗੀ ਦੀ ਅਦੁੱਤੀ ਮਿਸਾਲ ਸੀ। ਗੱਲਬਾਤ, ਰਹਿਣੀ-ਬਹਿਣੀ, ਖਾਣ-ਪੀਣ, ਪਹਿਨਣ, ਆਚਾਰ-ਵਿਹਾਰ, ਕਿਸੇ ਪੱਖੋ ਬਨਾਵਟ ਨਾ-ਮਾਤਰ ਨਹੀ ਸੀ।ਉਨ੍ਹਾ ਦਾ ਸਮੁੱਚਾ ਜੀਵਨ ਕਥਨੀ ਤੇ ਕਰਨੀ ਦੀ ਸਮਾਨਤਾ ਦਾ ਦਰਪਣ ਸੀ। ਦੋ ਵੇਲੇ ਦੋ ਅਣ-ਚੋਪੜੇ ਫੁਲਕੇ ਦਾਲ ਜਾ ਸਬਜ਼ੀ ਨਾਲ ਖਾਣੇ ਉਨ੍ਹਾ ਦਾ ਨਿੱਤ ਦਾ ਆਹਾਰ ਸੀ ਤੇ ਰਾਤੀ ਸੌਣ ਤੋ ਪਹਿਲਾ ਇਕ ਗਲਾਸ ਦੁੱਧ। ਪਹਿਨਣ ਵੱਲੋ ਸਾਦਗੀ ਦਾ ਇਹ ਹਾਲ ਸੀ ਕਿ ਜੇਕਰ ਕੱਪੜੇ ਨਹੀ ਬਦਲੇ ਤਾ ਕੋਈ ਪਰਵਾਹ ਨਹੀ। ਬਾਹਰ ਜਾਣ ਵੇਲੇ ਵੀ ਬਹੁਤੀ ਵਾਰੀ ਉਸੇ ਤਰ੍ਹਾ ਹੀ ਤੁਰ ਪੈਦੇ। ਅਸੀ ਉਨ੍ਹਾ ਨੂੰ ਕੱਪੜੇ ਬਦਲਣ ਲਈ ਆਖਦੇ ਤਾ ਅੱਗੋ ਹੱਸ ਕੇ ਆਖ ਛੱਡਦੇ, ਮੇਰੇ ਕੱਪੜੇ ਚੰਗੇ ਭਲੇ ਨੇ, ਕੋਈ ਨਹੀ ਵੇਖਦਾ ਇਨ੍ਹਾ ਵੱਲ।ਸੱਚਮੁੱਚ! ਬਾਊ ਜੀ ਦੀ ਸ਼ਖ਼ਸੀਅਤ ਬਾਹਰੀ ਦਿਖਾਵੇ ਦੀ ਮੁਥਾਜ ਨਹੀ ਸੀ।
ਨਾਨਕ ਸਿੰਘ ਦੇ ਕਲਾਸਿਕ ਨਾਵਲ ਅੱਧ ਖਿੜਿਆ ਫੁੱਲ ਦਾ ਏ ਲਾਈਫ ਇਨਕੰਪਲੀਟ ਦੇ ਨਾਮ ਹੇਠ ਉਨ੍ਹਾ ਦੇ ਪੋਤੇ ਨਵਦੀਪ ਸੂਰੀ ਨੇ ਅਨੁਵਾਦ ਕੀਤਾ ਹੈ, ਜੋ ਅੱਜਕਲ ਆਸਟ੍ਰੇਲੀਆ ਚ ਭਾਰਤ ਦਾ ਹਾਈ ਕਮਿਸ਼ਨਰ ਹੈ। ਨਵਦੀਪ ਸੂਰੀ ਉੱਘੇ ਪੰਜਾਬੀ ਪ੍ਰਕਾਸ਼ਕ ਕੁਲਵੰਤ ਸਿੰਘ ਸੂਰੀ ਤੇ ਪੰਜਾਬੀ ਲੇਖਕਾ ਅਤਰਜੀਤ ਕੌਰ ਸੂਰੀ(ਭਾਬੀ) ਦੇ ਬੇਟੇ ਹਨ। ਇਹ ਨਾਵਲ ਦੇਸ਼ ਦੀ ਵੰਡ ਤੋ ਪਹਿਲਾ ਪਿਸ਼ਾਵਰ ਦੇ ਪਿਛੋਕੜ ਚ ਸਿਰਜੀ ਕਹਾਣੀ ਹੈ। ਅਨੁਵਾਦ ਦੇ ਪਿਛਲੇ ਕੁਝ ਪੈਰੇ, ਇਸ ਕਾਰਜ ਦੀ ਅੱਜ ਦੇ ਸਮਿਆ ਚ ਵੀ ਸਾਰਥਕਤਾ ਬਿਆਨਦੇ ਹਨ, ਜਦੋ ਫਿਰਕੂਵਾਦ ਦੇਸ਼ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਅੱਧੋਰਾਣਾ ਕਰ ਰਿਹਾ ਹੈ।ਇਹ ਕਹਾਣੀ ਇਕ ਸਿੱਖ ਕੁਲਦੀਪ ਸਿੰਘ ਦੀ ਹੈ, ਜੋ (ਆਪਣਾ) ਨਿੱਕਾ ਬੱਚਾ ਪਾਲਣ-ਪੋਸ਼ਣ ਲਈ ਮੁਸਲਿਮ ਪਰਿਵਾਰ ਨੂੰ ਸੌਪਦਾ ਹੈ। ਜਦੋ ਕੁਲਦੀਪ ਸਿੰਘ ਜੇਲ੍ਹ ਤੋ ਬਾਹਰ ਆਉਦਾ ਹੈ ਤਾ ਉਸ ਨੂੰ ਪਤਾ ਲਗਦਾ ਹੈ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਹ ਆਪਣੇ ਪੁੱਤਰ ਨੂੰ ਆਪਣੇ ਮੁਸਲਮਾਨ ਦੋਸਤ ਅਹਿਮਦ ਤੇ ਉਸ ਦੀ ਪਤਨੀ ਜ਼ੁਬੈਦਾ ਨੂੰ ਸੌਪਣ ਦਾ ਫੈਸਲਾ ਕਰਦਾ ਹੈ। ਕਹਾਣੀ ਦੀ ਖੂਬਸੂਰਤੀ ਇਹ ਹੈ ਕਿ ਅਹਿਮਦ ਆਪਣੀ ਪਤਨੀ ਨੂੰ ਹੁਣ ਘਰ ਚ ਗਊ ਮਾਸ ਤੇ ਤੰਬਾਕੂ ਦੀ ਵਰਤੋ ਰੋਕਣ ਲਈ ਆਖਦਾ ਹੈ। ਨਾਵਲ ਅੱਧ-ਖਿੜਿਆ ਫੁੱਲ ਨਾਨਕ ਸਿੰਘ ਦੀਆ 59 ਪੁਸਤਕਾ ਚੋ ਸਰਵੋਤਮ ਹੈ। ਨਵਦੀਪ ਸੂਰੀ ਇਸ ਤੋ ਪਹਿਲਾ ਪਵਿੱਤਰ ਪਾਪੀ ਦਾ ਅਨੁਵਾਦ ਵੀ ਅੰਗਰੇਜ਼ੀ ਚ ਸੇਟਲੀ ਸਿੰਨਰ ਵਜੋ ਕਰ ਚੁੱਕੇ ਹਨ। ਇਸ ਨਾਵਲ ਤੇ ਫਿਲਮ ਵੀ ਬਣ ਚੁੱਕੀ ਹੈ। ਬਲਰਾਜ ਸਾਹਨੀ ਨੇ ਉਸ ਫਿਲਮ ਚ ਮੁੱਖ ਭੂਮਿਕਾ ਨਿਭਾਈ ਸੀ।
ਬਾਊ ਜੀ ਦਾ ਦੇਹਾਤ 28 ਦਸੰਬਰ 1971 ਵਿਚ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਇਆ। ਲੱਗਿਆ ਜਿਵੇ ਸਾਡੇ ਸਿਰ ਤੋ ਛੱਤ ਉੱਡ ਗਈ ਹੋਵੇ। ਉਹ ਸਾਨੂੰ ਕੀ, ਸਾਰੇ ਪੰਜਾਬੀ ਸਾਹਿਤ ਜਗਤ ਨੂੰ ਅਨਾਥ ਕਰ ਗਏ। ਉਨ੍ਹਾ ਨਮਿਤ ਅਖੰਡਪਾਠ ਦਾ ਭੋਗ ਗਰੀਨ ਐਵਨਿਊ ਚ ਅੰਮ੍ਰਿਤਸਰ ਪਿਆ। ਪੁਰਾਤਨ ਤੇ ਇਤਿਹਾਸਕ ਤਲਾਬ ਦੇ ਕੰਢੇ ਦਾ ਮਾਹੌਲ ਬਹੁਤ ਹੀ ਸੋਗ ਗਵਾਰ ਸੀ। 29 ਦਸੰਬਰ ਨੂੰ ਉਨ੍ਹਾ ਦੇ ਵੱਡੇ ਸਪੁੱਤਰ ਕਰਤਾਰ ਸਿੰਘ ਸੂਰੀ ਦੀ ਉਡੀਕ ਹੋ ਰਹੀ ਸੀ, ਪਰ ਦੇਰ ਹੋ ਜਾਣ ਕਾਰਨ ਚਿਤਾ ਨੂੰ ਅਗਨੀ ਦੂਜੇ ਸਪੁੱਤਰ ਨੇ ਦਿੱਤੀ। ਮਾਸਟਰ ਸੰਧੂ ਅਨੁਸਾਰ ਸ਼ ਗੁਰਬਖ਼ਸ਼ ਸਿੰਘ ਸਮੇਤ ਬਹੁਤ ਸਾਰੇ ਲੇਖਕ ਉਨ੍ਹਾ ਨੂੰ ਸ਼ਰਧਾਜਲੀ ਭੇਟ ਕਰਨ ਆਏ। ਕਹਾਣੀਕਾਰ ਸ਼ ਸੁਜਾਨ ਸਿੰਘ ਨੇ ਸ਼ ਨਾਨਕ ਸਿੰਘ ਨੂੰ ਸ਼ਰਧਾਜਲੀ ਭੇਟ ਕਰਦਿਆ ਕਿਹਾ, ਲੇਖਕ ਤਾ ਸਾਰੇ ਬਣ ਜਾਦੇ ਨੇ ਪਰ ਆਦਮੀ ਕੋਈ ਕੋਈ ਬਣਦਾ ਹੈ। ਸ਼ ਨਾਨਕ ਸਿੰਘ ਆਦਮੀ ਪਹਿਲਾ ਸਨ, ਲੇਖਕ ਬਾਅਦ ਵਿਚ। ਠੀਕ ਹੀ ਨਾਨਕ ਸਿੰਘ ਵਧੀਆ ਇਨਸਾਨ ਸਨ। ਉਨ੍ਹਾ ਦੀ ਕਹਿਣੀ ਤੇ ਕਰਨੀ ਇਕ ਸੀ। ਉਨ੍ਹਾ ਦਾ ਸਾਰਾ ਪਰਿਵਾਰ ਵੀ ਹਰ ਸਾਲ ਉਨ੍ਹਾ ਦੀ ਬਰਸੀ 28 ਦਸੰਬਰ ਨੂੰ ਮਨਾਉਦਾ ਹੈ। ਉਸ ਵਧੀਆ ਮਨੁੱਖ ਅਤੇ ਪੰਜਾਬੀ ਦੇ ਮਹਾਨ ਲੇਖਕ ਦੀ ਯਾਦ ਵਿਚ ਮੇਰਾ ਸਿਰ ਹਰ ਵੇਲੇ ਝੁਕਿਆ ਰਹਿੰਦਾ ਹੈ।
17 ਜਨਵਰੀ 2004 ਨੂੰ ਓਹਨਾ ਦੀ ਪਤਨੀ ਮਾਤਾ ਰਾਜ ਕੌਰ ਦੀ, 96 ਵਰ੍ਹਿਆ ਦੀ ਲੰਮੀ ਉਮਰ ਭੋਗਣ ਪਿਛੋ, ਮੌਤ ਹੋ ਗਈ।
ਪ੍ਰੀਤ ਨਗਰ ਵਿੱਚ ਅੱਜ ਉਨ੍ਹਾ ਦੇ ਨਾ ਤੇ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਡੇਸ਼ਨ ਹੈ। ਪ੍ਰੀਤ ਭਵਨ ਓਪਨ ਏਅਰ ਥੀਏਟਰ ਉਨ੍ਹਾ ਦੀ ਯਾਦ ਵਿੱਚ ਹੈ, ਜਿੱਥੇ ਸਾਹਿਤਕ ਤੇ ਸਭਿਆਚਾਰਕ ਸਰਗਰਮੀਆ ਨੇ ਇਸ ਦੇ ਖੰਡਰਾ ਵਿੱਚ ਧੜਕਣ ਪਾ ਦਿੱਤੀ ਹੈ, ਮਹਿਕਾ ਤੇ ਰੁਸ਼ਨਾ ਦਿੱਤਾ ਹੈ। ਉਨ੍ਹਾ ਦੇ ਸਮਾਧ ਵਾਲੇ ਸਥਾਨ ਤੇ ਸ਼ਾਨਦਾਰ ਪਾਰਕ ਹੈ, ਜਿੱਥੇ ਪਤਾ ਨਹੀਂ ਅਜੇ ਕਿੰਨੇ ਅਧੂਰੇ ਨਾਵਲ ਸੁੱਤੇ ਪਏ ਹਨ, ਕਲਮ ਨੂੰ ਟੋਲਦੇ।
ਇਤਿਹਾਸਕ ਨਾਵਲ ਇਕ ਮਿਆਨ ਦੋ ਤਲਵਾਰਾ ਨੂੰ 1962 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।
1968 ਵਿੱਚ ਪਵਿੱਤਰ ਪਾਪੀ ਦੇ ਅਧਾਰਿਤ ਇੱਕ ਹਿੰਦੀ ਫ਼ਿਲਮ ਵੀ ਬਣ ਚੁੱਕੀ ਹੈ।
Ph = 02 9682 3030
Mob; 0417271147

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346