ਦੇਵਿੰਦਰ ਕੌਰ ਦੀ ਨਵੀਂ
ਕਾਵਿ ਪੁਸਤੱਕ “ਤੇਰੇ ਬਗੈਰ” ਕਵਿਤਾਵਾਂ ਦੀ ਪੰਜਵੀਂ ਕਿਤਾਬ ਹੈ । ਦਵਿੰਦਰ ਕੌਰ ਪੰਜਾਬੀ
ਵਿਚ ਜਾਣੀ ਪਛਾਣੀ ਬੁਹ–ਪੱਖੀ ਲੇਖਕਾ ਹੈ । ਹੁਣ ਤੱਕ 11 ਪੁਸਤਕਾਂ ਅਲੋਚਨਾ ਦੀਆਂ, ਵਾਰਤਕ
ਦੀ ਇਕ, ਸਵੈ ਜੀਵਨੀ ਇਕ ਅਤੇ ਸੰਪਾਦਿਕ ਕਾਰਜ ਪੰਜ ਪੁਸਤਕਾਂ ਉਹਦੇ ਪੁਸਤਕ ਭੰਡਾਰ ਦਾ ਝਰੋਖੇ
ਦੇ ਨਾਲ ਸਾਹਿਤਕ ਸੂਰਜ, ਪ੍ਰਵਚਨ ਅਤੇ ਸਮਦਰਸ਼ੀ ਦੀ ਮਹਿਮਾਨ ਸੰਪਾਦਿਕਾ (ਯੂ ਕੇ ਦਾ ਪੰਜਾਬੀ
ਸਾਹਿਤ ਵਿਸ਼ੇਸ਼ ਅੰਕ) ਸਮੇਤ ਇਕ ਪੂਰਾ ਸਫਾ ਜਾਣ ਪਛਾਣ ਵਜੋਂ ਭਰਿਆ ਹੋਇਆ ਹੈ । 23
ਕਿਤਾਬਾਂ ਦੀ ਲੇਖਿਕਾ ਦਿੱਲੀ ਸਕੂਲ ਦੀ ਅਲੋਚਨਾ ਦੇ ਖੇਤਰ ਵਿਚ ਜਾਣੀ ਪਛਾਣੀ ਹੱਸਤੀ ਵਜੋਂ
ਪਰਸਿੱਧ ਹੈ । ਦਿੱਲੀ ਭਾਰਤ ਦੀ ਰਾਜਧਾਨੀ ਦੇ ਨਾਲ ਨਾਲ ਪੰਜਾਬੀ ਸਾਹਿਤਕ ਖੇਤਰ ਵਿਚ ਵੀ
ਉਚੇਚਾ ਰੋਲ ਕਰਦੀ ਆ ਰਹੀ ਹੈ । ਇਨਾਮਾਂ ਸਨਮਾਨਾਂ ਦੇ ਖੇਤਰ ਵਿਚ ਸਮੁਚੇ ਪੰਜਾਬੀ ਖੇਤਰ ਦਾ
ਅੱਧ ਤਾਂ ਵੰਡਾ ਹੀ ਲੈਂਦੀ ਹੈ । ਇਸ ਵਿਚ ਪਹਿਲਾਂ ਅੰਮ੍ਰਤਾ ਪ੍ਰੀਤਮ, ਡਾ ਹਰਭਜਨ ਸਿੰਘ ਅਤੇ
ਸਤਿੰਦਰ ਸਿੰਘ ਨੂਰ ਦੀ ਸਹਿਮਤੀ ਬਿਨਾਂ ਕੋਈ ਇਨਾਮ ਵੀ ਪ੍ਰਵਾਨ ਨਹੀਂ ਸੀ ਚੜ੍ਹਦਾ । ਏਸੇ
ਤਰਾਂ ਦਿੱਲੀ ਅਕਾਡਮੀ ਦਾ ਤੇ ਦਿੱਲੀ ਯੂਨੀਵਰਸਟੀ ਦਾ ਪੰਜਾਬੀ ਦੀਆਂ ਕਿਤਾਬਾਂ ਨੂੰ ਸਿਲੇਵਸ
ਵਿਚ ਸ਼ਾਮਲ ਕਰਨ ਦਾ ਖਾਸ ਰੋਲ ਹੈ ।
ਇਸ ਕਿਤਾਬ ਵਿਚ ਜਿੱਥੇ ਪਹਿਲੀਆਂ 11 ਕਵਿਤਾਵਾਂ ਤੇਰੇ ਬਗੈਰ ਸਿਰਲੇਖ ਦੀਆਂ ਹਨ । ਉਥੇ
ਅਖੀਰਲੀ ਕਵਿਤਾ “ਮਹਾਂ ਦੇਵੀ” 19 ਸਫਿਆ ਦੀ ਲੰਮੀਂ ਕਵਿਤਾ ਹੈ । ਇਹ ਉਚੇਚਾ ਧਿਆਨ ਖਿੱਚਦੀ
ਹੈ । ਚਾਰ ਧੀਆਂ ਦੀ ਮਾਂ ਜਦੋਂ ਪੰਜਵੀਂ ਵਾਰ ਗਰਬਵਤੀ ਹੁੰਦੀ ਹੈ ਉਸ ਦਾ ਵਿਸਥਾਰਕ ਵਰਨਣ ਹੈ
। ਉਹ ਪਾਰਵਤੀ, ਸਰਸਵਤੀ, ਲੱਛਮੀ ਅਤੇ ਦੁਰਗਾ ਦੇਵੀ ਦੇ ਸੁਪਨੇ ਸਿਰਜਦੀ ਹੋਈ ਪੰਜਵੀਂ ਉਲਾਦ
ਦੀ ਕਸ਼ਮਕਸ਼ ਦਾ ਵਰਨਣ ਹੈ । ਇਸ ਦਾ ਚੰਗਾ ਪੱਖ ਇਹ ਹੈ ਕਿ ਪੰਜਵੀਂ ਧੀ ਨੂੰ ਜਨਮ ਦਿੰਦੀ ਹੈ
। ਇਸ ਦਾ ਆਖਰੀ ਪੈਹਰਾ ਹੈ_
ਧੰਨ ਭਾਗ ਮੇਰੇ
ਇਹ ਕੰਜਕ ਆਈ ਮੇਰੇ ਵਿਹੜੇ
ਦਿਲ ਵਿਚ ਆਸ ਦੀ ਕਿਰਨ ਜਗਾਈ
ਕੰਜਕ ਦੇ ਨਿੱਕੇ ਨਿੱਕੇ ਬੋਲ
ਮਾਂ ਦੇ ਦੁੱਖ ਸੁੱਖ ਰਹੇ ਨੇ ਫੋਲ
ਦੇ ਰਹੇ ਇਕ ਨਵਾਂ ਧਰਵਾਸ
ਇਸ ਵਿਚ ਲੁੱਕਿਆ
ਇਕ ਨਵਾਂ ਇਤਹਾਸ ।
ਤੇਰੇ ਬਗੈਰ ਦੀਆਂ ਬਾਕੀ ਕਵਿਤਾਵਾਂ ਦਾ ਬੜਾ ਸਧਾਰਨ ਪੱਧਰ ਹੈ । ਡਾ਼ ਦਵਿੰਦਰ ਦੀ ਵੀਕ ਐਂਡ
ਕਵਿਤਾ ਦੇਖੀ ਜਾ ਸਕਦੀ ਹੈ –
ਹਾਈਡ ਪਾਰਕ ਦੀ ਸੈਰ
ਲੰਮੀ ਨਹਿਰ
ਨਹਿਰੋ ਨਹਿਰੀ ਤੁਰਨਾ
ਦੇ ਨਾਲ ਸ਼ੁਰੂ ਹੋਕੇ ਅਖੀਰ ਵਿਚ ਖਤਮ ਹੂੰਦੀ ਹੈ
ਝੀਲ ਦੀ ਲੰਮੀ ਸੈਰ ਤੇ
ਦੇਖਣ ਵਾਲੀ ਗੱਲ ਇਹ ਹੈ ਕਿ ਹਾਈਡ ਪਾਰਕ ਵਿਚ ਕੋਈ ਨਹਿਰ ਨਹੀਂ ਜਾਂ ਡਾ ਸਾਹਿਬਾ ਨੂੰ ਝੀਲ
ਤੇ ਨਹਿਰ ਦੇ ਫਰਕ ਦਾ ਕੋਈ ਪਤਾ ਨਹੀਂ । ਏਸੇ ਤਰਾ ਇਕ ਹੋਰ ਕਵਿਤਾ ਹੈ ਤੁਹਾਨੂੰ ਕੀ ਪਸੰਦ
ਦੀੈ ਪੂਰੀ ਕਵਿਤਾ ਇੰਜ ਹੈ-
ਵਸਦੀ ਹੈ ਬਸਤੀ
ਦੀਵੇ ਜਗਮਗਾਉਂਦੇ ਨੇ
ਉਜੜਦੀ ਹੈ ਬਸਤੀ
ਉੱਲੂ ਅੜਾਉਂਦੇ ਨੇ
ਫੈਸਲਾ ਤੁਹਾਡੇ ਹੱਥ ਹੈ
ਤੁਹਾਨੂੰ ਕੀ ਪਸੰਦ ਹੈ ?
ਦਿੱਲੀ ਵਿਚ ਡਾਕਟਰ ਬਣੀ ਵਾਇਆ ਲੰਡਨ ਵੁਲਵਰਹੈਂਪਟਨ ਰਹਿ ਰਹੀ ਸ਼ਾਇਰਾ ਦੈ ਉਲੂ ਅੜਾੳਂਦੇ ਨੇ
। ਮੈਨੁੰ ਸਭ ਤੋਂ ਵਧ ਹੈਰਾਨੀ “ਗ਼ਦਰ ਸ਼ਤਾਬਦੀ” ਪੜ੍ਹ ਕੇ ਹੋਈ । ਇਹਦੇ ਬਾਰੇ ਮੇਰੀ
ਜਾਣਕਾਰੀ ਇਹ ਹੈ ਕਿ ਹਰਜੀਤ ਅਟਵਾਲ ਮੇਰੇ ਪਾਸ ਆਇਆ ਪੁਰਾਨੀਆਂ ਤਸਵੀਰਾਂ ਵਿਚ ਬਾਬਾ ਸੋਹਣ
ਸਿੰਘ ਭਕਨਾ ਦੀ ਇਕ ਯਾਦਗਾਰੀ ਤਸਵੀਰ ਜੋ ਹੀਰਾ ਸਿੰਘ ਦਰਦ ਦੇ ਸਪੁਤਰ ਮਹਾਂਬੀਰ ਸਿੰਘ ਨੇ
ਜਲੰਧਰ ਦੇਸ਼ ਭਗਤ ਹਾਲ ਵਿਚ ਖਿੱਚੀ ਮੈਨੂੰ ਯਾਦਗਾਰ ਦੇ ਤੌਰ ਤੇ ਦਿੱਤੀ । ਹਰਜੀਤ ਨੇ ਫੇਸ
ਬੁੱਕ ਤੇ ਬਿਨਾਂ ਕਿਸੇ ਕੁਮਿੰਟ ਦੇ ਪਾ ਦਿੱਤੀ । ਉਸ ਦੇ ਥਲੇ ਜੋ ਜੋ ਕੁਮਿੰਟ ਲੋਕਾਂ ਵਲੋਂ
ਆਏ ਉਸ ਦੀ ਦਵਿੰਦਰ ਨੇ ਕਵਿਤਾ ਬਣਾ ਦਿਤੀ ।
ਇਹ ਹੈ ਭਕਨਾ
ਗ਼ਦਰੀ ਬਾਬਾ
ਦੇਖਾ ਮੈਂ ਤਸਵੀਰ
ਚਿੱਟੇ ਬਸਤਰ
ਖੁੱਲੀ ਦਾਹੜੀ
ਚਿੱਟੀ ਦਾਹੜੀ
ਚਿੱਟੀ ਪਗੜੀ
ਕਿਉਂ ਕਹਿੰਦੇ ਹਾਂ ਗ਼ਦਰੀ ਬਾਬਾ ?
ਕਿਥੇ ਹੈ
ਤਸਵੀਰ “ਚੋਂ ਝਾਕੇ
ਲਗਨ, ਇਬਾਤ
ਸ਼ਾਂਤ ਅਡੋਲ
ਆਜਾਦ ਮੁਹੱਬਤ
ਕੌਣ ਕਰੇਗਾ
ਲ਼ੇਖਾ ਜੋਖਾ ?
ਇਸ ਨੂੰ ਕੌਂਣ ਬਿਠਾਏ ਘਰ ਵਿਚ
ਇਹ ਪੰਜਾਬੀ ਅਲੋਚਕਾ ਦੀ ਕਵਿਤਾ ਕਿਹੜੀ ਜਾਣਕਾਰੀ ਦਿੰਦੀ ਹੈ ? ਗ਼ਦਰ ਦੀ ਜਾਂ ਭਕਨੇ ਦੀ ਤਾ
ਦੂਰ ਦੀ ਗਲ ਹੈ । ਏਸੇ ਤਰਾਂ ਜੀਵਨ ਕਵਿਤਾ ਦੇਖੀ ਜਾ ਸਕਦੀ ਹੈ ਜੋ ਪੰਜਵੀਂ ਛੇਵੀਂ ਜਮਾਤ ਦੇ
ਬਚਿਆਂ ਨੂੰ ਖਾਲੀ ਥਾਵਾਂ ਭਰਨ ਵਾਂਗ ਹਰ ਲ਼ਫਜ ਦੇ ਅਗੇ ਡੌਟ ਪਾਏ ਹੋਏ ਹਨ । ਸਭ ਤੋਂ ਵੱਧ
ਹੈਰਾਨੀ ਮੈਨੂੰ ਗ਼ਜ਼ਲਾਂ ਪੜ੍ਹ ਕੇ ਹੋਈ ਹੈ । ਜਿਸ ਦੀ ਪਰਖ ਸਮੇਂ ਸਿਹਾਰੀ ਬਿਹਾਰੀ ਦਾ ਫਰਕ
ਤਾ ਦੂਰ ਦੀ ਗਲ ਹੈ ਏਥੇ ਕਾਫੀਆ ਰਦੀਫ ਹੀ ਨਹੀਂ ਮਿਲਦੇ । ਪਹਿਲੀ ਗ਼ਜ਼ਲ ਸਫਾ 80 ਤੇ ਵਹਿ,
ਬਹਿ, ਲੈ,ਲਹਿ ਦੇਖੇ ਜਾ ਸਕਦੇ ਹਨ । ਅਗਲੀ ਗ਼ਜ਼ਲ ਸਫਾ 81 ਤੇ ਬਰਸਾਤ, ਜਜ਼ਬਾਤ, ਰਾਤ,
ਪ੍ਰਭਾਵ ਅਤੇ ਸਾਥ ਦੇ ਕਾਫੀਏ ਹਨ । ਅਗਲੀ ਗ਼ਜ਼ਲ ਸਫਾ 82 ਤੇ ਕਰ ਦਿਆਂ, ਭਰ ਦਿਆਂ, ਧਰ
ਦਿਆਂ ਦੇ ਨਾਲ ਜੜ ਦਿਆ ਹੈ । ਅਗਲੀ ਗ਼ਜ਼ਲ ਸਪਾ 83 ਦੀ ਕਰਾਮਾਤ ਦੇਖੋ ਸ਼ਰਮਸ਼ਾਰ ਹਾਂ ਮੈਂ,
ਗੁਨਾਹਗਾਰ ਹਾਂ ਮੈਂ, ਵਿਚਾਰ ਵਿਚ ਹਾਂ ਮੈਂ,ਖਿੜਿਆ ਗੁਲਜ਼ਾਰ ਹਾਂ ਮੈਂ, ਦੀਦਾਰ ਵੀ ਹਾਂ
ਮੈਂ, ਧਾਰ ਵੀ ਹਾਂ ਮੈਂ ।
ਗ਼ਜ਼ਲਾਂ ਤੋਂ ਬਿਨਾ ਗੀਤਾਂ ਦਾ ਵੀ ਇਹੋ ਜਿਹਾ ਹੀ ਹਾਲ ਹੈ । ਸਫਾ 87 ਦਾ ਗੀਤ ਦੇ ਪਹਿਲੇ
ਦੋ ਪਹਿਰੇ ਇਕ ਬਹਿਰ ਵਿਚ ਹਨ । ਬਾਕੀ ਤਿੰਨ ਪਹਿਰੇ ਤਿੰਨੇ ਹੀ ਵਖਰੇ ਬਹਿਰਾਂ ਵਿਚ ਹਨ ।
ਂਕਦੇ ਕਦੇ ਪੁਠੀਆ ਸਿੱਧੀਆਂ ਵਿਚ ਚੰਗੀ ਗਲ ਵੀ ਕਹਿ ਹੋ ਜਾਂਦੀ ਹੈ । ਏਸ ਲਈ ਮੈਂ ਊਹਨਾਂ
ਨੂੰ ਉਹਨਾਂ ਦੀ ਆਪਣੀ ਲਿਖੇ ਹੀ ਸਲਾਹ ਦਿਆਂਗਾ –
ਜੇ ਜਾਣਦਿਆਂ ਤੇ ਸਮਝਦਿਆਂ
ਕਰੀ ਕਲਮ ਘਸਾਈ ਐਵੇਂ ਹੀ
ਜੇ ਰੂਹ ਵਿਚ ਦਰਦ ਨਾ ਲੋਕਾਂ ਦਾ
ਨਹੀਂ ਬਣਦਾ ਇਲਮ ਸਿ਼ੰਗਾਰ ਕੁੜੇ ।
ਇਹ ਲਫਜ ਦੁਕਾਨੋਂ ਮਿਲਦੇ ਨਹੀ
ਐਂਵੇ ਨਾ ਟੱਕਰਾਂ ਮਾਰ ਕੁੜੇ
-0- |