ਹੋਣੀਆਂ ਨਾ ਪੂਰੀਓੱ
ਆਸਾਂ ਤੇਰੀ ਬੰਦਿਆ ਓਏ, ਹੋਣੀਆਂ ਨਾ ਪੂਰੀਓੱ
ਤੂੰ ਮੰਗਣੋ ਨਾ ਹਟੇਂ, ਤਾਂਹੀਓਂ ਰਹਿੰਦੀਆਂ ਓਧੂਰੀਓੱ
ਲਾਲਚਾਂ ਦੇ ਵਸ ਪੈ, ਮਨ ਪੁੱਠੇ ਵਨਂੇਂ ਲਾ ਲਿਓ‘
ਕੀਮਤੀ ਇਹ ਹੀਰਾ, ਕੌਡੀ ਬਦਲੇ ਗੁਆ ਲਿਓ‘
ਇਹਦੀ ਕਦਰ ਨ ਜਾਣੀ, ਐਵੇਂ ਬਣ ਬੇ ਹੂਰੀਓੱ
ਭਾਲੇਂ ਚੰਦਨ ਦੀ ਮਹਿਕ, ਬੈਠੇਂ ਕਿੱਕਰਾਂ ਦੀ ਛ‘ਵੇਂ
ਬੈਂਸ ਸ਼ਾਮਾਂ ਜਦੋਂ ਆਈਆਂ, ਢਲ ਜਾਣੇ ਪੜਛ‘ਵੇਂ
ਕਰੇਂ ਝਾੜੀਆਂ ਦੀ ਗੋਡੀ, ਮੰਗੇਂ ਦਾਖ ਤੇ ਬਜੌਰੀਓੱ
ਕਦੀ ਸੋਚਿਆ ਨਾ ਬੈਠ, ਕਿਉਂ ਮਿਲਿਆ ਜਨਮ
ਜੇ ਜ਼ਰਾ ਵੀ ਸੋਚ ਲੈਂਦਾ, ਚੰਗੇ ਕਰਦਾ ਕਰਮ
ਤੈਨੂੰ ਪਤਾ ਉਦੋਂ ਲੱਗੂ, ਜਦੋਂ ਪੈਣੀਆਂ ਭਸੂੜੀਓੱ
ਜ਼ਰਾ ਕੁ ਸੱਟ ਵੱਜ ਜਾਵੇ, ਦੁਖ ਰੱਜ ਰੱਜ ਹੋਵੇ
ਮਨ ਤੇਰਾ ਬੇਵਸ ਹੋਇਆ, ਰੋਣੇ ਦੁਨੀਆਂ ਦੇ ਰੋਵੇ
ਪਿਆ ਲਾਲਚਾਂ ਦੇ ਵਸ, ਨਹੀਂ ਮੁੱਕਣੀ ਡਰੂਰੀਓੱ
ਜਦੋਂ ਕੰਮ ਰੁਕ ਜਾਵੇ, ਡੇਰੇ ਸਾਧਾਂ ਦੇ ਤੂੰ ਜ‘ਵੇਂ
ਉਹ ਆਪ ਛੁਪੇ ਬੈਠੇ, ਜੰਗਲਾਂ ਚ ਰੁੱਖਾਂ ਛ‘ਵੇਂ
ਉਹ ਵੀ ਮੰਗਦੇ ਨੇ ਉਹੋ, ਤੰਗ ਕਰਨ ਮਡਬੂਰੀਓੱ
ਜਿਹੜਾ ਆਪ ਮੰਗੇ, ਭਲਾ ਤੈਨੂੰ ਉਹ ਕੀ ਦੇ ਸਕੇ
ਨਿੱਤ ਨਵੇਂ ਭੇਸ ਬਦਲਾ ਕੇ, ਖਾਵੇ ਦਰ ਦਰ ਧ੍ਕੇ
ਹੇਮਕੁੰਡ ਕਦੀ ਮੱਕੇ, ਪਿਆ ਭਰਦਾ ਹਡੂਰੀਓੱ
ਮੰਗ ਉਹਤੋਂ ਜਾ ਕੇ, ਜਿਹੜਾ ਸਭ ਨੂੰ ਪਿਆ ਦੇਵੇ
ਸੁਹਣਾ ਭੁੱਲ ਜਾਵੇ ਦੇ ਕੇ, ਕੁਝ ਬਦਲੇ ਨਾ ਲੇਵੇ
ਤੈਨੂੰ ਭਰਮਾਂ ਨੇ ਖਾਧਾ, ਪੈ ਗੀ ਬਹੁਤੀ ਮਡਬੂਰੀਓੱ
ਐਵੇਂ ਪਾ ਲਿਆ ਪਿਆਰ, ਧੀਆਂ ਪੁੱਤਰਾਂ ਦੇ ਨ‘ਲ
ਜ਼ਰਾ ਹੋ ਜਾਏਂ ਬਿਮਾਰ, ਕੋਈ ਪੁੱਛੇ ਨਾ ਹਾਲ ਚ‘ਲ
ਕਹਿੰਦੇ ਕੱਢੋ ਲਾਸ਼ ਘਰੋਂ, ਆਖਣ ਅਸਾਂ ਬੇਕਸੂਰੀਓੱ
ਆਇਆ ਰੱਬ ਨੂੰ ਧਿਆਉਣ, ਲੱਗ ਤੀਰਥਾਂ ਤੇ ਨ‘ਹੁਣ
ਪਾ ਲਿਆ ਜੱਗ ਦਾ ਪਿਆਰ, ਲੱਗਾ ਮਮਤਾ ਵਧ‘ਅੁਣ
ਅੰਤ ਜਾਣਾ ਪੈਣਾ ਏਥੋਂ, ਛੱਡ ਜਾਣੀਆਂ ਤਜੂਰੀਓੱ
ਆਇਆ ਤੂੰ ਪ੍ਰਾਹੁਣਚਾਰੀ, ਲਾ ਲਈ ਜੱਗ ਨਾਲ ੱ‘ਰੀ
ਲੁੱਟ ਕਸੁੱਟ ਮਾਇਆ ਲਿਆਵੇਂ, ਗਈ ਤੇਰੀ ਮੱਤ ਮ‘ਰੀ
ਉਥੇ ਬੇਠਦੀ ਕਚਿਹਰੀ, ਬਰੀ ਜਾਣ ਬੇਕਸੂਰੀਓੱ
ਮੇਰੇ ਰੱਬ
ਸਜਦਾ ਯਾ ਸ਼ਿਕਵਾ ਕਰੂੰ, ਮੈਨੂੰ ਦੱਸ ਮਿਲੇਂਗਾ ਕਦ
ਬਿਨਾਂ ਵੇਖਿਆਂ ਮਾਹੀ ਵੇ, ਮੈਂ ਕਿਹਨੂੰ ਆਖਾਂ ਰੱਬ
ਜੰਗਲ ਬੇਲੇ ਖੋਜ ਥੱਕੀ, ਮੈਂ ਢੂੰਡੀਆਂ ਸਾਰੀਆਂ ਥਾਵਾਂ
ਤੱਕ ਆਕਾਸ਼ਾਂ ਹਾਰ ਗਈ, ਮੈਂ ਔਸੀਆਂ ਪਾਈਆਂ ਕਾਵਾਂ
ਯਾਰ ਮਿਲਾਵੋ ਸਈਓ ਨੀ, ਜਿਹਨੇ ਸਾਜਿਆ ਜੱਗ
ਵੱਲ ਸਾਗਰਾਂ ਵੇਖਾਂ ਨੀ, ਮੈਂ ਲਹਿਰਾਂ ਵੇਖ ਡਰਾਵਾਂ
ਮਨ ਵਿੱਚ ਆਕਾਸ਼ਾਂ ਉੜ ਜਾਵੇ, ਉੜ ਚਾਰੇ ਵੰਨੇ ਜਾਵਾਂ
ਪੌਣ ਪਾਣੀ ਬੈਸੰਤਰ ਸਾਰੇ, ਢੋਲਣਾ, ਸਾਜੇ ਤੂੰ ਸਜ ਧੱਜ
ਹਰ ਕੋਈ ਇਹੋ ਆਖਦਾ, ਹਰਿ, ਤੂੰ ਹਰ ਅੰਦਰ ਵਸੇਂ
ਨਜ਼ਰ ਕਿਸੇ ਆਉਂਦਾ ਨਹੀਂ, ਨਾ ਰਾਹ ਮਿਲਣ ਦਾ ਦੱਸੇਂ
ਜੇ ਤੂੰ ਮਿਲਣ ਨਹੀਂ ਆਉਣਾ, ਫਿਰ ਕਿਵੇਂ ਸਕਾਂ ਮੈਂ ਲੱਭ
ਚੰਦ ਸੂਰਜ ਵੀ ਤੂੰ ਬਣਾਏ, ਤੂੰ ਹੀ ਬਣਾਏ ਤਾਰੇ
ਤੇਰਾ ਸਜਦਾ ਕਰਨ ਲਈ, ਉਹ ਚੱਕਰ ਲਾਉਂਦੇ ਸਾਰੇ
ਇਹ ਸਾਰੀਆਂ ਤੇਰੀਆਂ ਖ੍ਹੇਡਾਂ, ਤੂੰ ਠੱਗਾਂ ਦਾ ਠੱਗ
ਸਭ ਕੁਝ ਇੱਥੇ ਤੂੰ ਸਾਜਿਆ, ਸਭ ਕੁਝ ਤੇਰੀ ਦਾਤ
ਸਰਦੀ ਮਗਰੋਂ ਗਰਮੀਂ ਲਿਆਵੇਂ, ਦਿਨ ਤੋਂ ਮਗਰੋਂ ਰਾਤ
ਕੋਈ ਤੇਰਾ ਹੁਕਮ ਨਾ ਮੋੜ ਸਕੇ, ਨਾ ਕੋਈ ਸਕਦਾ ਭੱਜ
ਅਚਰਜ ਖ੍ਹੇਡਾਂ ਵੇਖ ਵੇਖ, ਮੇਰੀ ਵਧਦੀ ਜਾਏ ਹੈਰਾਨੀ
ਚਾਰੇ ਵੰਨੇਂ ਤੂੰ ਹੀ ਤੂੰ ਏਂ, ਜੱਗ ਚ ਕੋਈ ਨ ਤੇਰਾ ਸਾਨੀ
ਬੈਂਸ ਨੂੰ ਵੀ ਤੂੰ ਸਾਜਿਆ, ਚੰਨਾਂ, ਤੂੰ ਹੀ ਉਹਦਾ ਰੱਬ
ਜੱਗ ਛੱਡਣ ਵੇਲੇ ਆ ਜਾਵੀਂ, ਜਦੋਂ ਛੱਡਾਂ ਕੁਦਰਤ ਤੇਰੀ
ਜੇ ਤੈਨੂੰ ਫੁਰਸਤ ਨਹੀਂ ਮਿਲਦੀ, ਲਾ ਮੋਢਾ ਅਰਥੀ ਮੇਰੀ
ਮੇਰੇ ਕਰੇ ਗੁਨਾਹ ਨ ਬਖਸ਼ ਦਵੀਂ, ਦੇਹ ਸਜ਼ਾ ਰੱਜ ਰੱਜ
ਦਰਸ ਵਖਾ ਦੇ ਢੋਲਾ, ਨਿੱਤ ਮਿੰਨਤਾਂ ਕਰਦੀ ਤੇਰੀਆਂ
ਆ ਪਾ ਦੇ ਖੈਰ ਗਰੀਬਾਂ ਨੂੰ, ਝੋਲੀਆਂ ਭਰ ਦੇ ਮੇਰੀਆਂ
ਚੰਨਾਂ, ਮੈਂ ਵੀ ਤੇਰੀ ਬਣ ਜਾਵਾਂ, ਬਹੁੜ ਨਾ ਆਵਾਂ ਜੱਗ.
-0- |