‘ਕੁਝ ਕਰੋ ਯਾਰ!’ ਨਾਟਕ
ਦੀ ਪੇਸ਼ਕਾਰੀ 14 ਦਸੰਬਰ ਨੂੰ/ਸੀਰਤ
ਟਰਾਂਟੋ ਦੇ ਨਾਟਕ ਪ੍ਰੇਮੀਆਂ ਲਈ ਇਹ ਖ਼ਬਰ ਉਤਸ਼ਾਹ ਨਾਲ ਪੜ੍ਹੀ-ਸੁਣੀ ਜਾਵੇਗੀ
ਕਿ ਅਦਾਰਾ ‘ਸੀਰਤ’ ਅਤੇ ‘ਅਮਰ ਆਰਟਸ’ ਵੱਲੋਂ ਪ੍ਰਸਿੱਧ ਨਾਟਕਕਾਰ ਪਾਲੀ
ਭੁਪਿੰਦਰ ਦਾ ਬਹੁ-ਚਰਚਿਤ ਨਾਟਕ ‘ਕੁਝ ਕਰੋ ਯਾਰ’ 14 ਦਸੰਬਰ ਐਤਵਾਰ ਵਾਲੇ ਦਿਨ
ਦੁਪਹਿਰ ਦੇ ਦੋ ਵਜੇ ਬਰੈਂਪਟਨ ਦੇ ਲੈਸਟਰ ਪੀਅਰਸਨ ਥੀਏਟਰ ਵਿਚ ਹੋ ਰਿਹਾ ਹੈ।
ਇਸ ਨਾਟਕ ਨੂੰ ਵੇਖਦਿਆਂ ਹੋਇਆਂ ਦਰਸ਼ਕ ਮਹਿਸੂਸ ਕਰਨਗੇ ਕਿ ਉਹ ਮਨੋਰੰਜਨ ਦੇ
ਹੁਸੀਨ ਸੰਸਾਰ ਵਿਚ ਪੁੱਜ ਗਏ ਹਨ। ਸ਼ੁਰੂ ਤੋਂ ਅੰਤ ਤੱਕ ਇਸ ਨਾਟਕ ਵਿਚ ਤਿੱਖਾ
ਹਾਸ-ਵਿਅੰਗ ਦਰਸ਼ਕਾਂ ਦੇ ਮਨ ਵਿਚ ਹੁਲਾਸ ਤੇ ਚਿਹਰੇ ‘ਤੇ ਖੇੜਾ ਬਣਾਈ ਰੱਖਣ ਦੀ
ਗਾਰੰਟੀ ਹੈ। ਇਸ ਨਾਟਕ ਨੂੰ ਵੇਖਣਾ ਆਪਣੇ ਆਪ ਤੇ ਆਪਣੇ ਪਰਿਵਾਰ ਨੂੰ ਵੇਖਣ
ਸਮਝਣ ਵਾਂਗ ਹੀ ਨਹੀਂ ਸਗੋਂ ਆਪਣੇ ਸਮਾਜ, ਮੁਲਕ ਤੇ ਕੌਮ ਦੀ ਹੋਣੀ ਨੂੰ ਜਾਨਣ
ਤੇ ਸਮਝਣ ਵਰਗੇ ਅਨੁਭਵ ਵਿਚੋਂ ਗੁਜ਼ਰਨ ਵਾਂਗ ਵੀ ਹੋਵੇਗਾ। ਇਹ ਨਾਟਕ ਸਾਨੂੰ
ਸਿਰਫ਼ ਹਸਾਵੇਗਾ ਹੀ ਨਹੀਂ ਸਗੋਂ ਮਨ- ਅੰਤਰ ‘ਤੇ ਝਾਤ ਪਵਾ ਕੇ ਸਾਨੂੰ
ਸ਼ਰਮਿੰਦਾ ਵੀ ਕਰੇਗਾ ਤੇ ਸੋਚਵਾਨ ਵੀ ਬਣਾਵੇਗਾ। ਟਰਾਂਟੋ ਦੇ ਨਾਟਕ-ਸਨੇਹੀਆਂ
ਨੂੰ ਸੱਦਾ ਹੈ ਕਿ ਉਹ ਨਾਟਕੀ ਰੰਗ-ਤਰੰਗ ਨੂੰ ਮਾਨਣ, ਮਹਿਸੂਸਣ ਤੇ ਭਰਪੂਰ
ਮਨੋਰੰਜਨ ਕਰਨ ਲਈ ਦੋਸਤਾਂ-ਮਿੱਤਰਾਂ ਤੇ ਪਰਿਵਾਰਾਂ ਸਮੇਤ ਨਾਟਕ ਵੇਖਣ ਲਈ
ਹੁਮ-ਹੁਮਾ ਕੇ ਪਹੁੰਚਣ। ਸੁਪਨ ਸੰਧੂ ਦੀ ਨਿਰਦੇਸਨਾ ਤੇ ‘ਕਰਮ ਚੰਦ’ ਫ਼ੇਮ ਵਾਲੇ
ਜਗਵਿੰਦਰ ਜੱਜ ਦੇ ਤਕਨੀਕੀ ਸਹਿਯੋਗ ਨਾਲ ਟਰਾਂਟੋ ਦੇ ਚਰਚਿਤ ਰੰਗ-ਕਰਮੀ ਜੋਤੀ
ਸ਼ਰਮਾ, ਨਰੇਸ਼ ਭੱਠਲ, ਜੋਗਿੰਦਰ ਸੰਘੇੜਾ, ਅਮਨਿਦਰ ਢਿਲੋਂ, ਸੰਦੀਪ ਸਿੱਧੂ,
ਅੰਗਦ ਸੰਧੂ, ਰਾਜਿੰਦਰ ਸਿੰਘ ਬੋਇਲ, ਸੁਮਿਤ ਅਲੀ ਤੇ ਸੁਪਨ ਸੰਧੂ ਇਸ ਨਾਟਕ ਵਿਚ
ਆਪਣੀ ਕਲਾ ਦੇ ਜੌਹਰ ਵਿਖਾਉਣਗੇ। ਨਾਟਕ ਦੀ ਟਿਕਟ 20 ਵੀਹ ਡਾਲਰ ਹੋਵੇਗੀ। ਟਿਕਟ
ਰਾਖਵੀਂ ਰੱਖਣ ਤੇ ਹੋਰ ਜਾਣਕਾਰੀ ਲੈਣ ਲਈ 647-870-6280 ਅਤੇ
905-612-1313‘ਤੇ ਸੰਪਰਕ ਕੀਤਾ ਜਾ ਸਕਦਾ ਹੈ। |