Welcome to Seerat.ca
|
-
ਮੈਂ ‘ਸੀਰਤ’ ਦਾ ਪਾਠਕ
ਹਾਂ ਤੇ ਇਸਨੂੰ ਹਰ ਮਹੀਨੇ ਬੜੇ ਚਾਅ ਨਾਲ ਉਡੀਕਦਾ ਹਾਂ। ਇਸ ਵਿਚ ਪੜ੍ਹਨ ਵਾਲਾ ਮਸਾਲਾ ਬੜਾ
ਰੌਚਕ ਤੇ ਜਾਣਕਾਰੀ ਭਰਪੂਰ ਹੁੰਦਾ ਹੈ। ਨਵੰਬਰ ਦੇ ‘ਸੀਰਤ’ ਵਿਚ ਸਵਰਾਜਬੀਰ ਦਾ ਗ਼ਦਰ ਲਹਿਰ
ਦੀ ਕਵਿਤਾ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਇਸ ਨਾਲ ਲਹਿਰ ਦਾ ਵੀ ਤੇ ਉਸ ਦੌਰ
ਦੀ ਕਵਿਤਾ ਦਾ ਵੀ ਮਹੱਤਵ ਪਤਾ ਚੱਲਦਾ ਹੈ। ਇਸਤੋਂ ਇਲਾਵਾ ਅਸ਼ਫ਼ਾਕ ਅਹਿਮਦ, ਜਸਬੀਰ ਭੁੱਲਰ
ਤੇ ਸੁਰਜੀਤ ਦੀਆਂ ਕਹਾਣੀਆਂ ਛਾਪ ਕੇ ਵੀ ਤੁਸੀਂ ਬਹੁਤ ਵਧੀਆ ਕੀਤਾ। ਖ਼ਾਸ ਤੌਰ ‘ਤੇ
ਅਸ਼ਫ਼ਾਕ ਅਹਿਮਦ ਦੀ ਕਹਾਣੀ ‘ਗਡਰੀਆ’ ਦੇ ਉਰਦੂ ਰੰਗ ਨੇ ਆਪਣੀ ਵੱਖਰੀ ਖ਼ੁਸ਼ਬੋ ਦਿੱਤੀ ਹੈ।
ਬਾਕੀ ਮੇਟਰ ਵੀ ਪੜ੍ਹਨ ਯੋਗ ਹੈ।
-ਅਮਨਦੀਪ ਸਿੰਘ-ਇਟਲੀ
-
ਅਕਤੂਬਰ ਵਿਚ ਮਲਿਕਾ ਮੰਡ
ਦਾ ਜੂਲੀਅਸ ਫਿਊਚਕ ਬਾਰੇ ਲਿਖਿਆ ਆਰਟੀਕਲ ਬਹੁਤ ਹੀ ਕਮਾਲ ਦਾ ਤੇ ਪ੍ਰਭਾਵਸ਼ਾਲੀ ਸੀ। ਕੀ
ਮੈਨੂੰ ਉਸਦਾ ਼ੋਨ ਨੰਬਰ ਦੇ ਸਕਦੇ ਹੋ ਤਾਂ ਜੋ ਮੈਂ ਆਪ ਉਹਨਾਂ ਨੂੰ ਫ਼ੋਨ ਕਰ ਕੇ ਵਧਾਈ ਦੇ
ਸਕਾਂ?
-ਗੁਰਦੀਪ ਵਿਨੀਪੈੱਗ
-
( 1 ) "ਸੀਰਤ" ਨਵੰਬਰ
2014 ਦੇ ਅੰਕ ਵਿੱਚ ਪ੍ਰਕਾਸ਼ਤ ਮੇਰੀ ਤੀਜੀ ਗ਼ਜ਼ਲ ਦਾ ਤੀਜਾ ਸ਼ਿਅਰ ਦੋਸ਼ ਗ੍ਰਸਤ ਹੋ ਗਿਆ ਹੈ ।
ਇਸ ਨੂੰ ਹੇਠ ਲਿਖੇ ਅਨੁਸਾਰ ਪੜ੍ਹਿਆ ਜਾਵੇ ਜੀਓ :
ਖੁਰ ਗਈ ਬੇਮੌਸਮੀ ਬਰਸਾਤ ਵਿੱਚ
ਨਾ ਉਹ ਅਪਣੀ, ਤੇ ਨਾ ਹੀ, ਤੁਝ ਦੀ ਰਹੀ ।
( 2 ) ਪ੍ਰਿੰ ਸਰਵਣ ਸਿੰਘ ਜੀ ਦਾ ਨਿਬੰਧ ਇਸ ਲਈ ਚੰਗਾ ਲੱਗਾ ਕਿਉਂਕਿ ਉਹਨਾਂ "ਉਦਾਸੀ" ਜੀ
ਦੇ ਜੀਵਨ ਬਾਰੇ ਆਪਣੀ ਵਾਕਫ਼ੀਅਤ ਨੂੰ ਉਸ ਦੀ ਕਵਿਤਾ ਨਾਲ ਸੰਯੁਕਤ ਕਰ ਕੇ ਵਿਸ਼ਲੇਸ਼ਣ ਕੀਤਾ ਹੈ
।
( 3 ) ਪਰਚਾ ਇੰਗਲੈਡ ਵਿੱਚ ਵੀ ਖੂਬ ਚਰਚਾ ਵਿੱਚ ਆ ਰਿਹਾ ਹੈ। ਡਟੇ ਰਹੋ ਪਿਆਰਿਓ ।
- ਗੁਰਨਾਮ ਢਿੱਲੋਂ
-
ਤੁਸੀਂ ਸੰਪਾਦਕੀ ਆਪ ਕਿਉਂ
ਨਹੀਂ ਲਿਖਦੇ? ਉਂਜ ਕੁਲਵਿੰਦਰ ਖਹਿਰਾ ਨੇ ਪੰਜਾਬੀ ਭਾਸ਼ਾ ਬਾਰੇ ਚੰਗੇ ਨੁਕਤੇ ਉਠਾਏ ਹਨ।
ਗੁਰਨਾਮ ਢਿਲੋਂ ਹੁਰਾਂ ਵੱਲੋਂ ਇੰਗਲੈਂਡ ਦੇ ਸਾਹਿਤਕ ਸਭਿਆਚਾਰ ਬਾਰੇ ਲਿਖਣ ਤੋਂ ਲੱਗਦਾ ਹੈ
ਕਿ ਉਹ ਵੱਡੇ ਮਸਲੇ ਨੂੰ ਛੋਟੇ ਪਰਸੰਗ ਵਿਚ ਵੇਖ ਰਹੇ ਹਨ। ਇੰਜ ਉਹਨਾਂ ‘ਤੇ ਇਕ-ਪਾਸੜ ਹੋਣ
ਦਾ ਦੋਸ਼ ਲੱਗ ਸਕਦਾ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਅਜਿਹੇ ਸਮੁੱਚੇ ਵਰਤਾਰੇ ਬਾਰੇ ਲਿਖਣ।
ਉਂਜ ਸਾਹਿਤ, ਰਾਜਨੀਤੀ ਤੇ ਸਭਿਆਚਾਰ ਦੇ ਖ਼ੇਤਰ ਵਿਚ ਹੋ ਰਹੇ ਘਾਲੇ ਮਾਲੇ ਲਿਖਣਾ ਤੇ ਸੁਚੇਤ
ਰਹਿਣਾ ਬੜਾ ਜ਼ਰੂਰੀ ਹੈ। ਗੁਰਨਾਮ ਜੀ ਆਪਣੇ ਆਲੋਚਨਾਤਮਕ ਘੇਰੇ ਨੂੰ ਵਿਸ਼ਾਲ ਕਰ ਲੈਣ ਤਾਂ
ਉਹਨਾਂ ਦਾ ਯਤਨ ਹੋਰ ਵਧੀਆ ਹੋ ਸਕਦਾ ਹੈ।
-ਪ੍ਰਭਜੀਤ ਸਿੰਘ, ਸਰੀ, ਕਨੇਡਾ
|