Welcome to Seerat.ca
Welcome to Seerat.ca

ਸੰਪਾਦਕੀ ਦੀ ਥਾਂ / ਗ਼ਦਰੀ ਬਾਬਿਆਂ ਦੇ ਸੰਦਰਭ ਵਿੱਚ ਪਹਿਲੀ ਸੰਸਾਰ ਜੰਗ ਦੇ ਸਿੱਖ ਫੌਜੀ
 

 

- ਕੁਲਵਿੰਦਰ ਖਹਿਰਾ

ਬਲਬੀਰ ਸਿੰਘ ਦੀ ਜੀਵਨੀ ਵਿਚੋਂ/ ਵਿਸ਼ਵ ਹਾਕੀ ਕੱਪ

 

- ਸਰਵਣ ਸਿੰਘ

ਨਾਵਲ ਅੰਸ਼ / ਗਿਆਰਵਾਂ ਗੁਰੂ

 

- ਹਰਜੀਤ ਅਟਵਾਲ

ਸਵਰਨਜੀਤ ਸਵੀ, ਗੁਰਤੇਜ ਕੋਹਾਰਵਾਲਾ, ਕਾਨਾ ਸਿੰਘ, ਗੁਰਪ੍ਰੀਤ ਗਰੇਵਾਲ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮਾਰੂਥਲ ਵਿੱਚ ਖੜ੍ਹਾ ਸਵੈ-ਮਾਣ ਦਾ ਅਜਿੱਤ ਕਿਲ੍ਹਾ-ਜਸਮਲ ਓਡਣ

 

- ਬਲਵਿੰਦਰ ਗਰੇਵਾਲ

ਦੇਖਿਆ ਬਾਬਾ ਤੇਰਾ ਗਰਾਂ

 

- ਹਰਨੇਕ ਸਿੰਘ ਘੜੂੰਆਂ

ਦੋ ਕਵਿਤਾਵਾਂ ਤੇ ਗ਼ਜ਼ਲ

 

- ਉਂਕਾਰਪ੍ਰੀਤ

ਬਲੀਦਾਨ

 

- ਸਾਧੂ ਸਿੰਘ

ਇੱਕ ਗੀਤ ਅਤੇ ਟਿੱਪਣੀ ਸਮੇਤ ਇੱਕ ਛੰਦ-ਪਰਾਗੇ

 

- ਗੁਰਨਾਮ ਢਿੱਲੋਂ

ਆਜ਼ਾਦੀ ਸੰਗਰਾਮ ਦੇ ਅਣਗੌਲੇ ਸੰਗਰਾਮੀਆਂ ਨੂੰ ਚੇਤੇ ਕਰਦਿਆਂ

 

- ਡਾ. ਰਘਬੀਰ ਕੌਰ

ਕੋਠੇ ਚੜ੍ਹ ਕੇ ਵੇਖਦੇ ਹਾਕਮ ਪੈਂਦੀ ਲੁੱਟ...

 

- ਐਸ. ਅਸ਼ੋਕ ਭੌਰਾ

ਖਰਾ ਸੌਦਾ

 

- ਸੁਖਦੇਵ ਸਿੰਘ ਸੇਖੋਂ

ਬੱਸ ਦਾ ਸਫਰ

 

- ਮਲਿਕਾ ਮੰਡ

ਨਜ਼ਮ / ਆਦਮੀ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਜਤਿੰਦਰ ਰੰਧਾਵਾ

ਦੇਸ਼-ਵੰਡ ਦੇ ਵਿਆਪਕ ਦਰਦ ਦੀ ਨੂੰ ਜ਼ਬਾਨ ਦਿੰਦੇ ਕੁਝ ਹਾਇਬਨ

 

- ਗੁਰਮੀਤ ਸੰਧੂ

“ਜਿਥੇ ਪ੍ਰੈਸ ਆਜ਼ਾਦ ਹੈ ਤੇ ਸਹੀ ਹੈ ਅਤੇ ਆਦਮੀ ਪੜ੍ਹਣ ਦੇ ਕਾਬਿਲ ਹੈ , ਉਥੇ ਸਭ ਕੁਝ ਸੁਰਖਿਅੱਤ ਹੈ।"

 

- ਗੁਲਸ਼ਨ ਦਿਆਲ

ਮੇਰੀ ਮਨ-ਪਸੰਦ ਕਹਾਣੀ

 

- ਵਰਿਆਮ ਸਿੰਘ ਸੰਧੂ

ਮੁਸ਼ਤਾਕ ਸਿੰਘ ਦਾ ਕਾਵਿ-ਸੰਗ੍ਰਹਿ: ਬਾਤਾਂ ਸ਼ਾਤਾਂ

 

- ਗੁਰਨਾਮ ਢਿੱਲੋਂ

ਮਾਸੀ ਬਚਨੀ

 

- ਰਵੇਲ ਸਿੰਘ ਇਟਲੀ

ਪੁਲੀਸ, ਪ੍ਰੋਫੈਸ਼ਨ, ਪਾਣੀ, ਪੱਗ ਤੇ ਪੂਣੀ...!

 

- ਅਵਤਾਰ ਸੋਨੂੰ

ਹੁੰਗਾਰੇ

 

Online Punjabi Magazine Seerat


ਪੁਲੀਸ, ਪ੍ਰੋਫੈਸ਼ਨ, ਪਾਣੀ, ਪੱਗ ਤੇ ਪੂਣੀ...!
- ਅਵਤਾਰ ਸੋਨੂੰ

 

ਅਸੀਂ ਜਦੋਂ ਕਿਸੇ ਦੂਜੇ ਇਨਸਾਨ, ਜਗਾਹ, ਚੀਜ਼, ਜਾਂ ਦੇਸ਼ ਸੰਬੰਧੀ ਜਿਨਾ ਚਿਰ ਆਪ ਖੁਦ ਵੇਖ ਪਰਖ ਜਾਂ ਵਰਤ-ਵਰਤਾ ਨਹੀ ਲੈਂਦੇ, ਉਦੋਂ ਅਸੀਂ ਬਹੁਤ ਸਾਰੀਆਂ ਅਸਲੀਅਤਾਂ ਤੋਂ ਕਿਨਾਰਾ ਕਰ ਰਹੇ ਹੁੰਦੇ ਆਂ | ਦੂਰ ਦੇ ਢੋਲ ਹੋਰ ਹੁੰਦੇ ਨੇ ਪਰ ਨੇੜੇ ਪਹੁੰਚਿਆਂ ਕੰਨੀਂ ਪੈਂਦਾ ਸੰਗੀਤ ਆਪਣਾ ਵਜੂਦ ਬਦਲ ਲੈਂਦਾ ਹੈ, ਭਾਵੇਂ ਥੋੜਾ ਮਾੜਾ ਹੋ ਜਾਵੇ ਜਾਂ ਚੰਗਾ | ਨੇੜਿਓਂ ਵਿਚਰਿਆਂ-ਵਰਤਿਆਂ ਤੇ ਖੁਦ ਹੰਢਾਇਆ ਤਜੁਰਬਾ ਸਾਰਥਿਕ ਹੁੰਦਾ |

ਅਸੀਂ ਜਦੋਂ ਕਿਸੇ ਦੂਜੇ ਇਨਸਾਨ, ਜਗਾਹ, ਚੀਜ਼, ਜਾਂ ਦੇਸ਼ ਸੰਬੰਧੀ ਜਿਨਾ ਚਿਰ ਆਪ ਖੁਦ ਵੇਖ ਪਰਖ ਜਾਂ ਵਰਤ-ਵਰਤਾ ਨਹੀ ਲੈਂਦੇ, ਉਦੋਂ ਅਸੀਂ ਬਹੁਤ ਸਾਰੀਆਂ ਅਸਲੀਅਤਾਂ ਤੋਂ ਕਿਨਾਰਾ ਕਰ ਰਹੇ ਹੁੰਦੇ ਆਂ | ਦੂਰ ਦੇ ਢੋਲ ਹੋਰ ਹੁੰਦੇ ਨੇ ਪਰ ਨੇੜੇ ਪਹੁੰਚਿਆਂ ਕੰਨੀਂ ਪੈਂਦਾ ਸੰਗੀਤ ਆਪਣਾ ਵਜੂਦ ਬਦਲ ਲੈਂਦਾ ਹੈ, ਭਾਵੇਂ ਥੋੜਾ ਮਾੜਾ ਹੋ ਜਾਵੇ ਜਾਂ ਚੰਗਾ | ਨੇੜਿਓਂ ਵਿਚਰਿਆਂ-ਵਰਤਿਆਂ ਤੇ ਖੁਦ ਹੰਢਾਇਆ ਤਜੁਰਬਾ ਅਕਸਰ ਸਾਰਥਿਕ ਹੁੰਦਾ ਹੈ |

ਗੱਲ ਕਰਦੇ ਆਂ police ਦੀ... ( ਇਕ ਵਾਰ ਤਾਂ ਪੁਲੀਸ ਦਾ ਨਾਮ ਪੜਨ ਸੁਨਣ ਸਾਰ ਪਟੇ ਤੇ ਗਾਲਾਂ ਚੇਤੇ ਆ ਜਾਂਦੀਆਂ ) ਅਕਸਰ ਈ ਸੁਣਦੇ ਸੀ ਕਿ ਵਿਦੇਸ਼ੀ ਪੁਲੀਸ ਬੜੀ ਨਰਮ ਤੇ ਲੋਕਾਈ ਦੀ ਮਦਦਗਾਰ ਹੁੰਦੀ ਏ | ਡਾਂਗ, ਸੋਟਾ ਤੇ ਗਾਲਾਂ ਦੀ ਥਾਵੇਂ ਕਾਨੂਨੀ ਵਿਵਸਥਾ ਅਨੁਸਾਰ ਬਣਦੀ ਕਾਰਵਾਈ ਤੇ ਇਨਸਾਫ਼ ਦੀ ਗੱਲ ਕੀਤੀ ਜਾਂਦੀ ਹੈ | ਵਿਦੇਸ਼ 'ਚ ਪੁਲੀਸ ਤੋਂ ਆਮ ਲੋਕ ਤ੍ਰਾਹ-ਤ੍ਰਾਹ ਨਹੀਂ ਕਰਦੇ, ਪਰ ਅਪਰਾਧੀਆਂ ਤੇ ਮਾੜੇ ਅਨਸਰਾਂ ਨੂੰ ਮੁੜਕਾ ਜਰੂਰ ਆਉਂਦਾ ਹੈ |

ਆਪਣੀ ਟੈਕਸੀ ਜੋਬ ਦੋਰਾਨ ਪੁਲੀਸ ਨਾਲ ਕਈ ਵਾਰ ਵਿਚਰਣ ਦਾ ਮੌਕਾ ਬਣਿਆ | ਚਾਰ-ਪੰਜ ਵਾਰ ਸ਼ਰਾਬੀ ਤੇ ਲੜਾਕੂ ਸਵਾਰੀਆਂ ਨੂੰ ਥਾਣੇ ਦਾ ਮੂੰਹ ਦਿਖਾਉਣਾ ਪਿਆ | ਕਈ ਵਾਰ ਖੁਦ ਵੀ ਪੁਲੀਸ ਨੇ ਦਾਰੂ ਤੇ ਡ੍ਰਗ ਟੇਸਟ ਦੋਰਾਨ ਲੱਗੇ ਨਾਕੇ ਤੇ ਰੋਕਿਆ | ਕਦੇ ਵੀ ਕਿਸੇ ਮੁਲਾਜਮ ਦੇ ਸਲੂਕ 'ਚ ਕਰੂਰਤਾ, ਸਲੀਕੇ 'ਚ ਅਸਭਿਅਕਤਾ, ਡੀਓਟੀ 'ਚ ਕੁਤਾਹੀ ਤੇ ਬੋਲਚਾਲ 'ਚ ਅਖੜਤਾ ਨਹੀ ਮੇਹਿਸੂਸ ਹੋਈ | ਲੋਕ ਪੁਲੀਸ ਨੂੰ ਆਪਣਾ ਦੋਸਤ ਸਮਝਦੇ ਨੇ, ਤੇ ਪੁਲੀਸ ਵਾਲੇ ਲੋਕਾਂ ਦੀ ਸੁਰਖਿਆ ਨੂੰ ਬਨਾਏ ਰਖਣਾ ਆਪਣਾ ਧਰਮ ਜਾਣਦੇ ਨੇ |
ਯਾਦ ਹੈ ਜਦ ਅਸੀਂ ਆਪਣੀ ਪੜਾਈ ਦੇ ਆਖਿਰੀ ਦਿਨ ਟ੍ਰੇਨ ਫੜਨ ਲੱਗੇ ਤਾਂ ਮੇਰੇ ਇਕ ਬਠਿੰਡੇ ਵਾਲੇ ਦੋਸਤ ਕੋਲ ਫੁੱਲ ਸਨ ਜੋ ਕਿ ਅਸੀਂ ਪ੍ਰੇਜੇੰਟਏਸ੍ਹਨ ਤੇ ਬਣਾਏ ਖਾਣਿਆਂ ਮੌਕੇ ਡੇਕੋਰੇਸ਼ਨ ਲਈ ਵਰਤੇ ਸਨ | ਜਦ ਓਹ ਘਰ ਮੁੜਨ ਵੇਲੇ ਓਹਨਾ ਫੁੱਲਾਂ ਨੂੰ ਹਥ 'ਚ ਫੜ ਟ੍ਰੇਨ ਚੜਿਆ ਤਾਂ ਅੱਗੇ ਲੰਬੀ ਖੂਬਸੂਰਤ ਪੁਲੀਸ ਮੁਲਾਜਮ ਖੜੀ ਸੀ | ਫੁੱਲ ਵੇਂਹਦਿਆਂ ਈ ਉਸਨੂੰ ਮਜਾਕ ਜਿਹਾ ਸੁਝਿਆ ਤੇ ਬੁੱਲੀਂ ਮੁਸਕੁਰਾਹਟ ਲਿਆਉਂਦਿਆਂ ਆਖਣ ਲੱਗੀ, ' ਲਗਦਾ ਤੂੰ ਮੇਰੇ ਲਈ ਲਿਆਇਆ ਏਂ...! ਸ਼ੁਕਰੀਆ ਇੰਨੇ ਸੋਹਣੇ ਫੁੱਲਾਂ ਲਈ " ਮੁੰਡੇ ਨੇ ਫਟਾਫਟ ਬੁੱਕੇ ਉਹਦੇ ਮੂਹਰੇ ਕਰ ਦਿਤਾ ਤੇ ਉਹਨੇ ਨਿਮਰਤਾ ਸਾਹਿਤ ਧਨਵਾਦ ਕਰਦਿਆਂ ਕਿਹਾ ਕਿ ਓਹ ਮਜ਼ਾਕ ਕਰਦੀ ਸੀ | ਉਸਦੀ ਨੋਕਰੀ ਉਸਨੁ ਕਿਸੇ ਤੋਂ ਕੋਈ ਚੀਜ਼ ਲੈਣ ਦੀ ਆਗਿਆ ਨਹੀਂ ਦਿੰਦੀ | ਫਿਰ ਓਹ ਕਾਫੀ ਸਮਾਂ ਖ਼ੁਸ਼ਨੁਮਾ ਮਾਹੋਲ 'ਚ ਗੱਲਾਂ ਕਰਦੀ ਰਹੀ | ਉਸਦੀ ਮੁਸਕਾਨ ਤੇ ਮਜਾਕੀਆ ਲੇਹਿਜ਼ੇ ਨੇ ਕੋਲ ਖੜੋਤੇ ਯਾਤਰੂਆਂ ਦੇ ਚਿਹਰਿਆਂ ਤੇ ਕੁਝ ਕੁ ਪਲਾਂ ਦੀ ਅਚਨਚੇਤ ਖੁਸ਼ੀ ਦਿਤੀ | ਅਗਲੇ ਸਟੇਸ਼ਨ ਤੇ ਭਾਵੇਂ ਉਹ ਆਪਣੇ ਸਾਥੀ ਮੁਲਾਜਮ ਨਾਲ ਓਹ ਉਤਰ ਗਈ, ਪਰ ਸਾਰੇ ਸਫਰ ਦੋਰਾਨ ਉਸਦੇ ਮਿਠੜੇ ਬੋਲਾਂ ਤੇ ਰੋਣਕੀ ਸੁਭਾ ਦੀ ਗਾਥਾ ਚਲਦੀ ਰਹੀ |

ਇਕ ਵਾਰ ਮੈਂ ਘਰ ਬੈਠਾ ਤੇ ਬੂਹਾ ਖੜਕਿਆ | ਜਦ ਮੈਂ ਬਾਹਰ ਨਿਕਲਿਆ ਤਾਂ ਬਾਹਰ ਪੁਲੀਸ ਵਾਲਾ ਖੜਾ, ਮੈਂ ਹੈਰਾਨ ਹੁੰਦੇ ਤੇ ਡਰਦੇ ਜਿਹੇ ਨੇ ਉਹਦੀ ਹੇਲੋ ਦਾ ਜੁਆਬ ਦਿਤਾ | ਉਹਨੇ ਘਰ ਦੇ ਨੇੜੇ ਵਾਪਰੀ ਬੀਤੀ ਰਾਤ ਦੀ ਕਿਸੇ ਘਟਨਾ ਬਾਰੇ ਮੈਥੋਂ ਪੁਛਿਆ | ਮੈਂ ਸੋਰੀ ਕਹਿੰਦਿਆਂ ਆਪਣੀ ਅਗਿਆਨਤਾ ਪ੍ਰਗਟਾਈ ਤੇ ਓਹ 'ਇਟਸ ਅਲ ਰਾਇਟ ਏੰਡ ਸੋਰੀ ਟੂ ਡਿਸਟਰਬ ਯੂ ' ਕਹਿੰਦਿਆਂ ਗਵਾਂਢੀਆਂ ਦੇ ਦਰਵਾਜੇ ਬੇੱਲ ਵਜਾਉਣ ਜਾ ਖਲੋਤਾ | ਕੋਈ ਬੋਲ-ਕਬੋਲ, ਧੱਕਾ-ਮੁੱਕੀ ਜਾਂ ਧਮਕੀ ਨਹੀ...ਸਿਰਫ ਮੇਰੇ ਮੂਹੋਂ ਨਿਕਲੇ ਚਾਰ ਸ਼ਬਦਾਂ ਦੇ ਯਕੀਨ ਸਹਾਰੇ ਓਸਨੇ ਰਵਾਨਗੀ ਲਈ | ਬੜੀ ਯਾਦ ਆਈ ਉਦੋਂ ਮੇਰੀ ਜਨਮ ਭੂਮੀ ਦੀ ਪੁਲੀਸ..ਤੇ ਪੁਛਗਿਛ ਦੇ ਢੰਗ ..!!

ਇਕ ਵਾਰ ਅਜੇ ਮਹੀਨਾ ਕੁ ਈ ਹੋਇਆ ਸੀ ਮੇਲਬਰਨ ਆਇਆਂ ਨੂੰ, ਮੈਂ ਅਮਰਦੀਪ ਵੀਰਾ ਤੇ ਮਿੰਟੂ ਇਕ ਪੁਲੀਸ ਸਟੇਸ਼ਨ ਗਏ | ਸ਼ਾਇਦ ਕੋਈ ਫਾਰਮ ਤੇ ਦਸਤਕ ਕਰਵਾਉਣੇ ਸਨ | ਇਹ ਦੋਵੇਂ ਮੇਰੇ ਪਿਛੇ, ਤੇ ਮੈਂ ਬਾਹਰਲੇ ਮੁਲਕ ਦੇ ਥਾਣੇ ਦੇ ਚਾਆ 'ਚ ਮੂਹਰੇ | ਮੈਂ ਅੰਦਰ ਵੜ ਗਿਆ ਸ਼ੀਸ਼ੇ ਦੇ ਦਰਵਾਜੇ ਰਾਹੀਂ ਤੇ ਕਾਊਂਟਰ ਤੇ ਖੜੇ ਅਫਸਰ ਨੇ ਦੂਰੋਂ ਆਉਂਦੇ ਨੂੰ ਈ ਬੜੇ ਆਦਰ ਨਾਲ ਪੁਛਿਆ, ' ਹੇਲੋ ਸਰ, ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ...? ਮੈਂ ਦਬਦਬ ਪਿਛੇ ਮੁੜ ਕੇ ਵੇਖਿਆ ਸ਼ਾਇਦ ਇਹਦਾ ਵੱਡਾ ਸਰ ਮੇਰੇ ਮਗਰ ਆ ਰਿਹਾ ਜਾਂ ਖੜਾ ਹੈ | ਉਹ ਤਾਂ ਮੇਰੇ ਨਾਲਦਿਆਂ ਨੂੰ ਮਗਰ ਖਲੋਤੇ ਵੇਖ ਮੇਰੇ ਖਾਨੇ ਗੱਲ ਪਈ ਕਿ ' ਭੁੱਲਰਾ ਆਪਾਂ ਈ ਸਰ ਹੁੰਨੇ ਆਂ ' | ਥਾਣੇ 'ਚ ਇੰਨੀ ਇਜ਼ਤ ਹਜਮ ਨਹੀਂ ਹੋ ਰਹੀ ਸੀ, ਕਿਓੰਕੇ ਇੱਕ ਮਹੀਨਾ ਪਹਿਲਾਂ ਈ ਪੰਜਾਬ ਤੋਂ ਆਇਆ ਸੀ ਤੇ ਤਿੰਨ ਕੁ ਮਹੀਨੇ ਪਹਿਲਾਂ ਥਾਣੇ ਚੋਂ 'ਸਨਮਾਨ' ਕਰਵਾ ਕੇ ਆਇਆ ਸੀ... ਲਓ ਪੜ ਲਵੋ ਓਹ 'ਸਨਮਾਨਜਨਕ' ਘਟਨਾ ਵੀ...
ਗੱਲ ਇਓਂ ਹੋਈ ਕਿ ਸਾਡੇ ਕਿਸੇ ਰਿਸ਼ਤੇਦਾਰਾਂ ਦੇ ਜਮੀਨ ਦੇ ਝਗੜੇ ਦੀ ਗੱਲ ਥਾਣੇ ਤੱਕ ਜਾ ਪਹੁੰਚੀ | ਜਦ ਰਿਸ਼ਤੇਦਾਰਾਂ ਨਾਲ ਥਾਣੇ ਜਾਣ ਲਈ ਮੇਰੇ ਡੈਡੀ ਤੇ ਤਾਏ ਨੇ ਤਿਆਰੀ ਖਿਚੀ ਤਾਂ ਮੈਂ ਵੀ ਕਦੇ ਥਾਣਾ ਨਾ ਦੇਖਿਆ ਹੋਣ ਕਾਰਨ ਆਪਣੀ ਇਛਾ ਪ੍ਰਗਟ ਕਰ ਦਿਤੀ | ਡੈਡੀ ਨੇ ਵੀ ਸੋਚਿਆ ਚਲੋ ਲੈ ਚਲਦੇ ਆਂ, ਮੁੰਡੇ ਦੀ ਜਾਣਕਾਰੀ ਈ ਵਧਦੀ ਆ, ਜਿੰਨਾ ਕਿਤੇ ਜਾਊ-ਆਊ | ਲਓ ਜੀ ਆਪਾਂ ਜਾ ਅਲਖ ਜਗਾਈ ਤਿਨਾਂ ਨੇ, ਉਥੇ ਦੋਵੇਂ ਝਗੜੇ ਵਾਲੀਆਂ ਧਿਰਾਂ ਵੀ ਪਹੁੰਚੀਆਂ ਹੋਈਆਂ ਸੀ | ਸਾਬ ਅਜੇ ਥਾਨਿਓਂ ਬਾਹਰ ਈ ਸੀ | ਹੋਰ ਲੋਕ ਵੀ ਆਪੋ ਆਪਣੇ ਕੰਮਾਂ ਧੰਦਿਆਂ ਤੇ ਝਗੜਿਆਂ ਕਰਕੇ ਉਥੇ ਪਹੁੰਚੇ ਹੋਏ ਸੀ | ਕੋਈ ਪਾਰਕ ਕੀਤੇ ਸਕੂਟਰ, ਮੋਟਰ ਸਾਇਕਲ ਤੇ ਸੀਟ ਤੇ ਬੈਠਾ ਸੀ ਤੇ ਕੋਈ ਮਚੇ ਜਿਹੇ ਘਾਹ ਤੇ ਪਰਨਾ ਵਿਛਾ ਉਡੀਕ ਕਰ ਰਿਹਾ ਸੀ ਸਾਬ ਦੀ | ਮੈਨੂੰ ਪਿਆਸ ਲੱਗੀ ਤੇ ਤਾਏ ਨੂੰ ਨਲਕੇ, ਟੂਟੀ ਬਾਰੇ ਪੁਛਿਆ | 'ਐਥੋਂ ਸੱਜੇ, ਕੁਆਟਰਾਂ ਮੂਹਰ ਦੀ ਲੰਘ ਕੇ ਖੱਬੇ ਹੋ ਜੀੰ, ਨਾਲ ਈ ਆ ਨਲਕਾ ਡੇਕਾਂ ਜੀਆਂ ਕੋਲ', ਤਾਏ ਨੇ ਡੱਕੇ ਨਾਲ ਭੁੰਜੇ ਨਕਸ਼ਾ ਜਿਹਾ ਵਾਹੁੰਦਿਆਂ ਗੱਲ ਖਾਨੇ ਪਾਉਣ ਦੀ ਕੋਸ਼ਿਸ ਕੀਤੀ | ਮੈਂ ਕੁੜਤਾ ਪਜਾਮਾ ਪਾਇਆ ਤੇ ਸਿਰ ਤੇ ਪਰਨਾ ਬੰਨਿਆਂ ਹੋਇਆ ਸੀ | ਉਤਸੁਕਤਾ ਨਾਲ ਥਾਣਾ ਦਰਸ਼ਨ ਕਰਦਾ, ਜਦ ਸ਼ਾਇਦ ਕੁਆਟਰਾਂ ਕੋਲ ਦੀ ਲੰਘਣ ਲੱਗਾ ਤਾਂ ਦਰਖਤ ਹੇਠ, ਨੰਗੇ ਸਿਰ ਇੱਕਲੀ ਲਾਲ ਫਿਫਟੀ ਮਥੇ ਤੇ ਬੰਨੀ, ਹਥ 'ਚ ਪੱਗ ਫੜੀ ਖੜਾ ਵਰਦੀਧਾਰੀ ਮੁਲਾਜਮ ਨਜਰੀਂ ਪਿਆ | ਮੈਨੂੰ ਵੇਖਣ ਸਾਰ ਕਹਿੰਦਾ, ' ਕਿਧਰ ਮੂੰਹ ਚੱਕਿਆ, ਉਰੇ ਆ ਓਏ ਭੈਂ..... ਪੂਣੀ ਕਰਾ ਪੱਗ ਦੀ ' | ਯਾਰ ਹੁਰੀਂ ਪੱਗ ਦੀ ਪੂਣੀ ਕਰਵਾ ਉਹਨੀਂ ਪੈਰੀਂ ਵਾਪਿਸ ਮੁੜ ਆਏ ਕਿਓੰਕੇ ਮੇਰੀ ਪਾਣੀ ਦੀ ਪਿਆਸ ਤਾਂ ਉਹਦੀ ਪੈਪਸੀ ਵਰਗੀ ਗਾਲ ਨਾਲ ਈ ਉੱਡ ਗਈ ਸੀ |

ਜਦ ਵੀ ਕਿਧਰੇ ਆਸਟ੍ਰੇਲੀਆ ਦੀ ਪੁਲੀਸ ਪਿਆਰ ਨਾਲ ਪੇਸ਼ ਆਉਂਦੀ ਨਜਰੀਂ ਪੈਂਦੀ ਹੈ ਤਾਂ ਮੈਨੂੰ ਬਿਨਾ ਕਸੂਰੋਂ ਗਾਲਾਂ ਖਾ ਬਿਨਾ 'ਥੈੰਕ ਯੂ' ਸੁਣੇ, ਪੱਗ ਦੀ ਕਰਵਾਈ ਪੂਣੀ ਵੀ ਨਾਲੋ ਨਾਲ ਚੇਤੇ ਆ ਜਾਂਦੀ ਹੈ...!

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346