Welcome to Seerat.ca
Welcome to Seerat.ca

ਸੰਪਾਦਕੀ ਦੀ ਥਾਂ / ਗ਼ਦਰੀ ਬਾਬਿਆਂ ਦੇ ਸੰਦਰਭ ਵਿੱਚ ਪਹਿਲੀ ਸੰਸਾਰ ਜੰਗ ਦੇ ਸਿੱਖ ਫੌਜੀ
 
- ਕੁਲਵਿੰਦਰ ਖਹਿਰਾ

ਬਲਬੀਰ ਸਿੰਘ ਦੀ ਜੀਵਨੀ ਵਿਚੋਂ/ ਵਿਸ਼ਵ ਹਾਕੀ ਕੱਪ

- ਸਰਵਣ ਸਿੰਘ

ਨਾਵਲ ਅੰਸ਼ / ਗਿਆਰਵਾਂ ਗੁਰੂ

- ਹਰਜੀਤ ਅਟਵਾਲ

ਸਵਰਨਜੀਤ ਸਵੀ, ਗੁਰਤੇਜ ਕੋਹਾਰਵਾਲਾ, ਕਾਨਾ ਸਿੰਘ, ਗੁਰਪ੍ਰੀਤ ਗਰੇਵਾਲ ਦੇ ਖ਼ਤ

- ਬਲਦੇਵ ਸਿੰਘ ਧਾਲੀਵਾਲ

ਮਾਰੂਥਲ ਵਿੱਚ ਖੜ੍ਹਾ ਸਵੈ-ਮਾਣ ਦਾ ਅਜਿੱਤ ਕਿਲ੍ਹਾ-ਜਸਮਲ ਓਡਣ

- ਬਲਵਿੰਦਰ ਗਰੇਵਾਲ

ਦੇਖਿਆ ਬਾਬਾ ਤੇਰਾ ਗਰਾਂ

- ਹਰਨੇਕ ਸਿੰਘ ਘੜੂੰਆਂ

ਦੋ ਕਵਿਤਾਵਾਂ ਤੇ ਗ਼ਜ਼ਲ

- ਉਂਕਾਰਪ੍ਰੀਤ

ਬਲੀਦਾਨ

- ਸਾਧੂ ਸਿੰਘ

ਇੱਕ ਗੀਤ ਅਤੇ ਟਿੱਪਣੀ ਸਮੇਤ ਇੱਕ ਛੰਦ-ਪਰਾਗੇ

- ਗੁਰਨਾਮ ਢਿੱਲੋਂ

ਆਜ਼ਾਦੀ ਸੰਗਰਾਮ ਦੇ ਅਣਗੌਲੇ ਸੰਗਰਾਮੀਆਂ ਨੂੰ ਚੇਤੇ ਕਰਦਿਆਂ

- ਡਾ. ਰਘਬੀਰ ਕੌਰ

ਕੋਠੇ ਚੜ੍ਹ ਕੇ ਵੇਖਦੇ ਹਾਕਮ ਪੈਂਦੀ ਲੁੱਟ...

- ਐਸ. ਅਸ਼ੋਕ ਭੌਰਾ

ਖਰਾ ਸੌਦਾ

- ਸੁਖਦੇਵ ਸਿੰਘ ਸੇਖੋਂ

ਬੱਸ ਦਾ ਸਫਰ

- ਮਲਿਕਾ ਮੰਡ

ਨਜ਼ਮ / ਆਦਮੀ

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

- ਜਤਿੰਦਰ ਰੰਧਾਵਾ

ਦੇਸ਼-ਵੰਡ ਦੇ ਵਿਆਪਕ ਦਰਦ ਦੀ ਨੂੰ ਜ਼ਬਾਨ ਦਿੰਦੇ ਕੁਝ ਹਾਇਬਨ

- ਗੁਰਮੀਤ ਸੰਧੂ

“ਜਿਥੇ ਪ੍ਰੈਸ ਆਜ਼ਾਦ ਹੈ ਤੇ ਸਹੀ ਹੈ ਅਤੇ ਆਦਮੀ ਪੜ੍ਹਣ ਦੇ ਕਾਬਿਲ ਹੈ , ਉਥੇ ਸਭ ਕੁਝ ਸੁਰਖਿਅੱਤ ਹੈ।"

- ਗੁਲਸ਼ਨ ਦਿਆਲ

ਮੇਰੀ ਮਨ-ਪਸੰਦ ਕਹਾਣੀ

- ਵਰਿਆਮ ਸਿੰਘ ਸੰਧੂ

ਮੁਸ਼ਤਾਕ ਸਿੰਘ ਦਾ ਕਾਵਿ-ਸੰਗ੍ਰਹਿ: ਬਾਤਾਂ ਸ਼ਾਤਾਂ

- ਗੁਰਨਾਮ ਢਿੱਲੋਂ

ਮਾਸੀ ਬਚਨੀ

- ਰਵੇਲ ਸਿੰਘ ਇਟਲੀ

ਪੁਲੀਸ, ਪ੍ਰੋਫੈਸ਼ਨ, ਪਾਣੀ, ਪੱਗ ਤੇ ਪੂਣੀ...!

- ਅਵਤਾਰ ਸੋਨੂੰ

ਹੁੰਗਾਰੇ

Online Punjabi Magazine Seerat

ਦੇਖਿਆ ਬਾਬਾ ਤੇਰਾ ਗਰਾਂ
- ਹਰਨੇਕ ਸਿੰਘ ਘੜੂੰਆਂ
 
ਮੁਹੱਲੇ ਦੇ ਮੌਲਵੀ ਨੇ ਫ਼ਜ਼ਰ ਦੀ ਉਜਾਨ (ਤੜਕੇ ਦੀ ਊਜਾਨ) ਦਿੱਤੀ, ‘ਅੱਲ੍ਹਾ ਹੂ ਅਕਬਰ, ਅੱਲ੍ਹਾ ਹੂ ਅਕਬਰ, ਅਸਹਦੁ-ਅੱਲ੍ਹਾ-ਇਲਾਹ-ਇਲ-ਲਿੱਲਾ।’ ਪਲ ਭਰ ਲਈ ਮੈਨੂੰ ਪਿੰਡ ਸੁੱਤੇ ਹੋਣ ਦਾ ਤੇ ਗੁਰਦੁਆਰੇ ਦੇ ਭਾਈ ਜੀ ਦੇ ਬੋਲਣ ਦਾ ਭੁੱਚਕਾ ਲੱਗਾ। ਮੈਨੂੰ ਝੱਟ ਯਾਦ ਆਇਆ, ਮੈਂ ਤੇ ਸ਼ੇਖੂਪੁਰੇ ਸੁੱਤਾ ਹੋਇਆ ਹਾਂ। ਪੋਹ ਦੀ ਖ਼ਾਮੋਸ਼ ਲੰਮੀ ਰਾਤ ਤੋਂ ਬਾਅਦ ਪੂਰੀ ਸਿਵਲ ਲਾਈਨਜ਼ ਵਿੱਚ ਧੜਕਣ ਪੈਦਾ ਹੋ ਗਈ। ਜਿਉਂ ਹੀ ਬਾਰੀ ਦਾ ਪਰਦਾ ਹਟਾਇਆ, ਪੂਰੇ ਦਾ ਪੂਰਾ ਅਸਮਾਨ ਸੰਦਲੀ ਰੰਗ ਦਾ ਦੁਪੱਟਾ ਲਪੇਟ ਕੇ, ਨਵਵਿਆਹੀ ਵਹੁਟੀ ਵਾਂਗ, ਸੂਰਜ ਦੀ ਆਮਦ ਵਿੱਚ ਲਾਲ ਸੂਹਾ ਹੋਇਆ ਨਜ਼ਰ ਆ ਰਿਹਾ ਸੀ। ਚਿੜੀਆਂ ਦੇ ਚੂਕਣ ਨਾਲ ਉਸ ਬਾਬੇ ਦੇ ਪਿੰਡ ਪਹੁੰਚਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਿਸ ਨੇ ਕਦੇ ਚਿੜੀ ਦੇ ਚੂਕਣ ਨਾਲ ਪਾਂਧੀ ਦੇ ਤੁਰਨ ਦੀ ਗੱਲ ਕਹੀ ਸੀ।
ਜੰਡਿਆਲਾ ਸ਼ੇਰ ਖ਼ਾਨ ਸ਼ੇਖ਼ੂਪੁਰੇ ਤੋਂ 12 ਮੀਲ ਦੇ ਫ਼ਾਸਲੇ ‘ਤੇ ਉੱਤਰ-ਦੱਖਣ ਵੱਲ ਵਸਿਆ ਹੋਇਆ ਹੈ। ਕੁਝ ਦੋਸਤਾਂ ਦੇ ਨਾਲ ਅਸੀਂ ਬਾਬਾ ਵਾਰਸ ਸ਼ਾਹ ਦੇ ਪਿੰਡ ਵੱਲ ਚਾਲੇ ਪਾ ਦਿੱਤੇ। ਲਹਿਲਹਾਉਂਦੇ ਕਣਕਾਂ ਦੇ ਖੇਤਾਂ ਵਿੱਚੋਂ ਰੋਟੀਆਂ ਦੇ ਪੋਣੇ ਜਿਹੀ ਮਹਿਕ ਆ ਰਹੀ ਸੀ। ਪਿੰਡ ਵੜਦਿਆਂ ਹੀ ਕਮੇਟੀ ਦੇ ਮੁਲਾਜ਼ਮਾਂ ਨੇ ਰਾਹਦਾਰੀ ਲਈ ਢਾਂਗਾ ਸੁੱਟ ਦਿੱਤਾ। ਜਿਉਂ ਹੀ ਮੇਰੀ ਪਗੜੀ’ਤੇ ਨਜ਼ਰ ਪਈ ਝੱਟ ਢਾਂਗਾ ਚੁੱਕ ਕੇ ਸੜਕ ਵਿਹਲੀ ਕਰ ਦਿੱਤੀ, “ਆਓ ਸਰਕਾਰ ਜੀ, ਆਓ ਤੁਸੀਂ ਤੇ ਸਾਡੇ ਮਹਿਮਾਨ ਜੁ ਹੋਏ ਰਾਹਦਾਰੀ ਥੋੜ੍ਹੇ ਲੈਣੀ ਏ। ਹੋਰ ਕੋਈ ਚਾਹ-ਪਾਣੀ ਦੱਸੋ।”
ਜੰਡਿਆਲਾ ਸ਼ੇਰਖ਼ਾਨ ਇੱਕ ਅਫ਼ਗਾਨ ਸਰਦਾਰ ਸ਼ੇਰਖ਼ਾਨ ਨੇ 976 ਹਿਜਰੀ ਵਿੱਚ ਵਸਾਇਆ ਸੀ। ਇਸ ਵੇਲੇ ਪਿੰਡ ਦੀ ਆਬਾਦੀ 15000 ਦੇ ਲਗਭਗ ਹੈ। ਪਿੰਡ ਦੀਆਂ ਚਾਰ ਪੱਤੀਆਂ ਹਨ। ਬਟਵਾਰੇ ਤੋਂ ਪਹਿਲਾਂ ਦੇ ਪੱਤੀਆਂ ਵਿੱਚ ਹਿੰਦੂ ਤੇ ਸਿੱਖ, ਇੱਕ ਪੱਤੀ ਵਿੱਚ ਪਠਾਣ ਤੇ ਇੱਕ ਪੱਤੀ ਵਿੱਚ ਪੰਜਾਬੀ ਮੁਸਲਮਾਨ ਰਹਿੰਦੇ ਸਨ। ਅੱਜ ਕੱਲ੍ਹ ਪਿੰਡ’ਚ ਜਿ਼ਆਦਾ ਲੋਕ ਪਠਾਣ ਰਹਿੰਦੇ ਹਨ, ਨੰਬਰ ਦੋ ਤੇ ਖੋਖਰ ਰਾਜਪੂਤ ਮੁਸਲਮਾਨ ਰਹਿੰਦੇ ਹਨ ਤੇ ਤੀਜੇ ਨੰਬਰ’ਤੇ ਇਧਰੋਂ ਗਏ ਮੁਜ਼ਾਹਿਰ। ਪਿੰਡ ਵਿੱਚ ਪੀਰਾਂ-ਫ਼ਕੀਰਾਂ ਦੀਆਂ 52 ਮਜ਼ਾਰਾਂ ਹਨ ਜਿਨ੍ਹਾਂ ਦੀ ਲੋਕ ਮਾਨਤਾ ਕਰਦੇ ਹਨ। ਬਾਬਾ ਵਾਰਸ ਸ਼ਾਹ ਤੋਂ ਬਿਨਾਂ ਇੱਕ ਹੋਰ ਨਾਮਵਰ ਫਕੀਰ ਸਾਂਈਂ ਹਾਯਾਤ ਸ਼ਾਹ ਹੋਏ ਹਨ। ਉਹ ਮਸਤ ਅਵਸਥਾ ਵਿੱਚ ਰਹਿੰਦੇ ਸਨ। ਉਹਨਾਂ ਨੂੰ ਹਿੰਦੂ, ਸਿੱਖ, ਮੁਸਲਮਾਨ ਸਾਰੇ ਮੰਨਦੇ ਸਨ। ਉਹ ਪਹਿਲੀ ਆਲਮੀ ਜੰਗ ਵੇਲੇ ਚੰਗੇ ਸਿਹਤਮੰਦ ਸਨ। ਇਸ ਪਿੰਡ ਵਿੱਚ ਦੋ ਹਾਈ ਸਕੂਲ, ਇੱਕ ਲੜਕੀਆਂ ਦਾ ਕਾਲਜ ਅਤੇ ਇੱਕ ਡਿਗਰੀ ਕਾਲਜ ਹੈ। ਭਾਵੇਂ ਇਸ ਪਿੰਡ ਨੇ ਕਾਫ਼ੀ ਤਰੱਕੀ ਕੀਤੀ ਹੈ ਪਰ ਇਹ ਇਲਾਕੇ ਦੇ ਤੇ ਖਾਸ ਕਰਕੇ ਇਸ ਪਿੰਡ ਦੇ ਲੋਕ ਬੜੇ ਗਰਮ ਮਜਾਜ ਅਤੇ ਲੜਾਕੇ ਹਨ। ਸੰਨ 1935 ਵਿੱਚ ਇੱਕ ਬੱਗਾ ਸਿੰਘ ਨਾਂ ਦੇ ਵਿਅਕਤੀ ਨੇ ਜੰਡਿਆਲੇ ਦੇ ਜਿ਼ਮੀਦਾਰ ਗੁਲਾਮ ਹੁਸੈਨ ਖੋਖਰ ਦੀ ਜ਼ਮੀਨ’ਤੇ ਵਾਹੀ ਕੀਤੀ ਸੀ। ਖੋਖਰ ਕਿਧਰੇ ਬਾਹਰ ਗਿਆ ਸੀ। ਬੱਗਾ ਸਿੰਘ ਦੇ ਘਰ ਮਹਿਮਾਨ ਆ ਗਏ। ਉਸ ਨੇ ਕੁੱਕੜ ਝਟਕ ਦਿੱਤਾ। ਝਟਕਾ ਕਰਨ’ਤੇ ਮੁਸਲਮਾਨ ਮੁਜਾਰਿਆਂ ਨੇ ਇਤਰਾਜ਼ ਕੀਤਾ ਤੇ ਇਕੱਠੇ ਹੋ ਕੇ ਉਸਦਾ ਪਤੀਲਾ ਡੋਲ੍ਹ ਦਿੱਤਾ। ਇਸ ਨਾਲ ਪੂਰੇ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ। ਗੁਲਾਮ ਹੁਸੈਨ ਖੋਖਰ ਭਲਾ ਬੰਦਾ ਸੀ। ਉਸ ਨੇ ਝਗੜਾ ਨਿਬੇੜਨ ਲਈ ਪੂਰੀ ਫ਼ਸਲ ਦਾ ਮੁਆਵਜ਼ਾ ਦੇ ਕੇ ਅਤਗੇ ਬੱਗਾ ਸਿੰਘ ਨੂੰ ਆਪਣੀ ਦੂਜੇ ਪਿੰਡ ਵਾਲੀ ਜ਼ਮੀਨ’ਤੇ ਵਾਹੀ ਕਰਨ ਲਈ ਕਹਿ ਦਿੱਤਾ ਪਰ ਕੁਝ ਸ਼ਰਾਰਤੀ ਲੋਕਾਂ ਨੇ ਦਨਾਅ ਪਾ ਕੇ ਗੁਲਾਮ ਹੁਸੈਨ ਨੂੰ ਮੁਕਰਾਅ ਦਿੱਤਾ।
ਇੱਕ ਛੋਟੀ ਜਿਹੀ ਘਟਨਾ ਬਦੋ-ਬਦੀ ਮਜ਼੍ਹਬੀ ਰੰਗ ਫੜ੍ਹ ਗਈ। ਸਿੱਖਾਂ ਨੇ ਜੰਡਿਆਲਾ ਸ਼ੇਰਖ਼ਾਨ ਝਟਕਾ ਕਾਨਫਰੰਸ ਰੱਖ ਦਿੱਤੀ ਜਿਸ ਦੀ ਪ੍ਰਧਾਨਗੀ ਸਰਦਾਰ ਖੜਕ ਸਿੰਘ ਨੇ ਕੀਤੀ। ਇਲਾਕੇ ਦੇ ਦੋ ਹਜ਼ਾਰ ਸਿੱਖ ਇੱਕਠੇ ਹੋ ਗਏ। ਕਾਨਫਰੰਸ ਦੋ ਦਿਨ ਚੱਲੀ। ਦੋਨੋਂ ਦਿਨ ਪੰਝੀ-ਪੰਝੀ ਬੱਕਰੇ ਝਟਕੇ ਗਏ। ਕਿਸੇ ਸਾਜ਼ਸ਼ੀ ਨੇ ਅਫਵਾਹ ਉਡਾ ਦਿੱਤੀ ਕਿ ਸਿੱਖਾਂ ਨੇ ਮਸਜਿਦ ਢਾਹ ਦਿੱਤੀ। ਇਸ’ਤੇ ਮੁਸਲਮਾਨ ਤੇ ਸਿੱਖ ਆਹਮੋ-ਸਾਹਮਣੇ ਖੜ੍ਹੇ ਹੋ ਗਏ। ਇਸ ਟੱਕਰ ਵਿੱਚ ਪੰਜ ਮੁਸਲਮਾਨ ਕਤਲ ਹੋ ਗਏ। ਪਿੰਡ ਕਾਲੇ ਕੇ ਦਾ ਇੱਕ ਹਿੰਦੂ ਨਾਈ ( ਕਾਲੇ ਕੇ ਨਵਾਬ ਕਪੂਰ ਸਿੰਘ ਦਾ ਜੱਦੀ ਪਿੰਡ ਹੈ) ਅਲੀਅਲੀ ਦਾ ਨਾਹਰਾ ਲਾ ਬੈਠਿਆ। ਸਿੱਖਾਂ ਨੇ ਜੋਸ਼ ਵਿੱਚ ਉਸ ਨੂੰ ਮੁਸਲਮਾਨ ਸਮਝ ਕੇ ਕਤਲ ਕਰ ਦਿੱਤਾ।
ਬਾਅਦ ਵਿੱਚ ਸਾਰਾ ਪੁਆੜਾ ਸਰ ਸੁੰਦਰ ਸਿੰਘ ਮਜੀਠੀਆ ਅਤੇ ਸਰਸਕੰਦਰ ਹਯਾਤ ਖਾਂ ਟਿਵਾਣਾ ਨੇ ਮਿਲ ਕੇ ਨਿਪਟਾਇਆ। ਅੱਜਕੱਲ੍ਹ ਕਿੰਨੇ ਦੋਸਤ ਪਾਕਿਸਤਾਨ ਤੋਂ ਆਉਂਦੇ ਹਨ। ਕਦੇ ਝਟਕੇ ਜਾਂ ਹਲਾਲ ਦੇ ਚੱਕਰ ਵਿੱਚ ਨਹੀਂ ਪੈਂਦੇ। ਉਂਜ ਵੀ ਜਦੋਂ ਜੰਡਿਆਲੇ ਜਾਈਦਾ ਹੈ ਤਾਂ ਖੋਖਰ ਮੁਸਲਮਾਨ ਕਹਿੰਦੇ ਹਨ, ‘ਸਰਦਾਰ ਸਾਹਿਬ, ਸਰਦਾਰਾਂ ਦੇ ਹੁੰਦਿਆਂ ਅਸੀਂ ਪਠਾਣਾਂ ‘ਤੇ ਧੌਂਸ ਰੱਖਦੇ ਸਾਂ, ਅੱਜ ਕੱਲ੍ਹ ਅਸੀਂ ਇਹਨਾਂ ਦੇ ਥੱਲੇ ਲੱਗੇ ਰਹਿੰਦੇ ਹਾਂ। ਪਿੰਡ ਦੀਆਂ ਚਾਰੇ ਪੱਤੀਆਂ ਵਿੱਚ ਰਾਤ ਵੇਲੇ ਬੰਦੂਕਾਂ ਵਾਲਿਆਂ ਦੇ ਪਹਿਰੇ ਲੱਗਦੇ ਹਨ। ਕੋਈ ਰਾਤ ਵੇਲੇ ਇੱਕ ਦੂਜੇ ਦੀ ਪੱਤੀ ਵਿੱਚ ਨਹੀਂ ਜਾਂਦਾ। ਪਿੰਡ ਦੇ ਆਪਸੀ ਝਗੜਿਆਂ ਵਿੱਚ ਲਗਭਗ 35 ਕਤਲ ਹੋ ਚੁੱਕੇ ਹਨ।
ਪਿਛਲੀ ਵੇਰੀ ਇਸ ਇਲਾਕੇ ਦੇ ਸੰਸਦ ਮੈਂਬਰ ਮਹਿਮੂਦ ਅਕਬਰ ਖਾਨ ਨੂੰ ਮਿਲਿਆ ਸਾਂ ਜੋ ਇਸ ਪਿੰਡ ਦੇ ਰਹਿਣ ਵਾਲੇ ਸਨ। ਉਸ ਦੇ ਡੇਰੇ’ਤੇ ਬੜੀ ਚਹਿਲ-ਪਹਿਲ ਸੀ ਤੇ ਵਿਚਾਰਾ ਬੜੇ ਖਲੂਸ ਨਾਲ ਮਿਲਿਆ, ਬੜੀ ਆਓ-ਭਗਤ ਕੀਤੀ। ਇਸ ਵਾਰੀ ਫਿ਼ਰ ਮਿਲਣ ਨੂੰ ਦਿਲ ਕੀਤਾ। ਮੈਂ ਊਸ ਦੇ ਡੇਰੇ ਤੇ ਪਹੁੰਚ ਗਿਆ। ਨਿੰਮ ਦੇ ਸੁੱਕੇ ਪੱਤਿਆਂ ਦਾ ਵਿਹੜੇ ਵਿੱਚ ਲੱਗਿਆ ਅੰਬਾਰ ਕਿਸੇ ਬਰਬਾਦੀ ਦਾ ਸੰਕੇਤ ਦੇ ਰਿਹਾ ਸੀ। ਘੱਟੇ ਨਾਲ ਭਰੇ ਬਾਣ ਦੇ ਮੰਜੇ ਕੰਧਾਂ ਨਾਲ ਖੜ੍ਹੇ ਕੀਤੇ ਹੋਏ ਸਨ ਜਿਨ੍ਹਾਂ ਨੂੰ ਨੇੜਿਓਂ ਵੇਖਿਆਂ ਪਤਾ ਚੱਲਦਾ ਸੀ ਕਿ ਇਹਨਾਂ ਨੂੰ ਲੰਮੇ ਸਮੇਂ ਤੋਂ ਵਰਤੋਂ ਵਿੱਚ ਨਹੀਂ ਲਿਆਂਦਾ ਗਿਆ। ਇੱਕ ਸਰਨਾਂਟੇ ਜਿਹੀ ਚੁੱਪ ਛਾਈ ਹੋਈ ਸੀ। ਲੰਮਾਂ ਸਮਾਂ ਰੁਕਣ’ਤੇ ਵੀ ਕੋਈ ਪੁੱਛਗਿੱਛ ਕਰਨ ਵਾਲਾ ਨਾ ਆਇਆ। ਆਖਰ ਗਲੀ ਵਿੱਚ ਲੰਘਦੇ ਇੱਕ ਮੁੰਡੇ ਨੂੰ ਪੁੱਛਿਆ, “ਕਾਕਾ, ਖਾਨ ਸਾਹਿਬ ਕਿੱਥੇ ਮਿਲਣਗੇ।” ਊਹ ਕੁਝ ਦੇਰ ਲਈ ਚੁੱਪ ਜਿਹਾ ਰਿਹਾ, ਫਿ਼ਰ ਊਹ ਊਦਾਸ ਲਹਿਜ਼ੇ ਵਿੱਚ ਬੋਲਿਆ, “ਖਾਨ ਸਾਹਿਬ ਇਸ ਦੁਨੀਆਂ ਵਿੱਚ ਨਹੀਂ ਰਹੇ।” ਕੁਝ ਅਰਸਾ ਪਹਿਲਾਂ ਅਕਬਰ ਖ਼ਾਨ ਐਮ:ਪੀ ਤੇ ਉਸ ਦੇ ਭਰਾ ਮਕਸੂਦ ਅਕਬਰ ਖ਼ਾਨ ਦਾ ਇਲਾਕੇ ਵਿੱਚ ਨਾਮਵਰ ਡਾਕੂ ਮੁਦੀ ਵਿਰਕ ਨੇ ਵਿਰੋਧੀਆਂ ਕੋਲੋਂ ਸੁਪਾਰੀ ਲੈ ਕੇ ਦੋਨੋਂ ਭਰਾਵਾਂ ਨੂੰ ਕਤਲ ਕਰ ਦਿੱਤਾ ਸੀ। ਇਹ ਪਰਿਵਾਰ ਦਾ ਪਹਿਲਾ ਕਤਲ ਨਹੀਂ ਸੀ। ਇਹ ਤਾਂ ਜੱਦੀ ਦੁਸ਼ਮਣੀ ਦੇ ਕਤਲਾਂ ਦੀ ਇੱਕ ਕੜੀ ਸੀ। ਇਸ ਤੋਂ ਪਹਿਲਾਂ ਅਕਬਰ ਖ਼ਾਨ ਦਾ ਬਾਪ ਮਹਿਮੂਦ ਅਕਬਰ ਖ਼ਾਂਨ ਕਤਲ ਹੋਇਆ ਸੀ ਅਤੇ ਉਸ ਤੋਂ .ਪਹਿਲਾਂ ਬਾਬਾ ਅਮੀਰ ਖਾਨ ਜੈਲਦਾਰ ਕਤਲ ਹੋਇਆ ਸੀ।
ਅਸੀਂ ਡਿਗਰੀ ਕਾਲਜ ਦੇ ਪ੍ਰਿੰਸੀਪਲ ਜਾਵੇਦ ਰਜਾ ਖ਼ਾਨ ਦੇ ਘਰ ਚਲੇ ਗਏ। ਜਾਵੇਦ ਸਾਹਿਬ ਅੰਦਰੋਂ ਤੇ ਬਾਹਰੋਂ ਬੜੇ ਖੂਬਸੂਰਤਇਨਸਾਨ ਹਨ। ਇਹ ਪਰਿਵਾਰ ਫਿਰੋਜ਼ਪੁਰ ਕੈਂਟ ਤੋਂ ਉੱਜੜ ਕੇ ਗਿਆ ਹੈ। ਕਿੰਨੀ ਦੇਰ ਪ੍ਰਿੰਸੀਪਲ ਸਾਹਿਬ ਪੂਰਬੀ ਪੰਜਾਬ ਬਾਰੇ ਗੱਲਾਂ ਕਰਦੇ ਰਹੇ। ਚਾਹ-ਪਾਣੀ ਪੀਣ ਤੋਂ ਬਾਅਦ ਉਹਨਾਂ ਨੇ ਆਪਣੇ ਕਾਲਜ ਦੇ ਵਿਦਿਆਰਥੀ ਤੈਮੂਰ ਅਫਗਾਨ ਨੂੰ ਬੁਲਾਇਆ। ਤੈਮੂਰ ਸੁਰੀਲੀ ਆਵਾਜ਼ ਦਾ ਮਾਲਕ ਹੈ। ਜਾਵੇਦ ਸਾਹਿਬ ਨੇ ਤੈਮੂਰ ਨੂੰ ਹੀਰ ਵਾਰਿਸ ਦੇ ਬੰਦ ਗਾਉਣ ਲਈ ਕਿਹਾ। ਤੈਮੂਰ ਨੇ ਹੀਰ ਦਾ ਬੰਦ ਸ਼ੁਰੂ ਕੀਤਾ, “ ਸਾਕ ਮਾੜਿਆਂ ਦੇ ਖੋਹ ਲੈਣ ਡਾਢ੍ਹੇ----” ਮੁੰਡੇ ਦੀ ਗਰਾਰੀਆਂ ਵਾਲੇ ਗਲੇ ਵਿੱਚੋਂ ਨਿਕਲੀ ਸੁਰ ਕਲੇਜੇ ਵਿੱਚੋਂ ਰੁੱਗ ਭਰ ਕੇ ਲੈ ਗਈ। ਤੈਮੂਰ ਨੇ ਹੀਰ ਦੇ ਕਈ ਬੰਦ ਗਾਏ। ਪੂਰੀ ਫਿਜ਼ਾ ਨਸਿ਼ਆ ਗਈ ਲੱਗਦੀ ਸੀ, ਏਸ ਤਰ੍ਹਾਂ ਲੱਗਦਾ ਸੀ ਜਿਵੇਂ ਬਾਬਾ ਵਾਰਸ ਹੋਰੀਂ ਤੈਮੂਰ ਦੇ ਅੰਦਰ ਪ੍ਰਵੇਸ਼ ਕਰ ਗਏ ਹੋਣ। ਕੁਝ ਦੇਰ ਚੁੱਪ ਛਾਈ ਰਹੀ ਜਿਵੇਂ ਸਾਰੇ ਹੀਰ ਦੇ ਬੋਲਾਂ ਨੂੰ ਆਪਣੇ ਆਪਣੇ ਅੰਦਰ ਜਜ਼ਬ ਕਰ ਰਹੇ ਹੋਣ। ਤੈਮੂਰ ਨੇ ਭਾਰਤ ਆਉਣ ਦੀ ਖਾਹਿਸ਼ ਜ਼ਾਹਿਰ ਕੀਤੀ ਜਿਵੇਂ ਹਰ ਮਿਲਣ ਵਾਲਾ ਪਾਕਿਸਤਾਨੀ ਕਰਦਾ ਹੈ। ਉਸ ਨੂੰ ਯਕੀਨ ਦਿਵਾਇਆ ਅੱਗੋਂ ਜਦੋਂ ਵੀ ਮੇਲਾ ਕਰਵਾਇਆ ਜ਼ਰੂਰ ਬੁਲਾਵਾਂਗੇ।
ਅਸੀਂ ਉਹ ਮਸਜਿਦ ਵੇਖਣ ਤੁਰ ਪਏ ਜਿੱਥੇ ਬਾਬਾ ਵਾਰਸ ਸ਼ਾਹ ਨੇ ਮੌਲਵੀ ਕੋਲੋਂ ਤਾਲੀਮ ਹਾਸਲ ਕੀਤੀ ਸੀ। ਮਸਜਿਦ ਦੀਆਂ ਤਿੰਨ ਕੰਧਾਂ ਢੱਠ ਗਈਆਂ ਹਨ। ਸਿਰਫ਼ ਇੱਕ ਬਾਕੀ ਰਹਿ ਗਈ ਹੈ। ਪਿੰਡ ਵਾਲਿਆਂ ਦੀ ਏਸ ਅਣਗਹਿਲੀ ਦਾ ਮੈਂ ਉਹਨਾਂ ਨੂੰ ਉਲਾਂਭਾ ਦਿੱਤਾ। ਮਸਜਿਦ ਤੋਂ ਥੋੜ੍ਹੇ ਫਾਸਲੇ ਉੱਤੇ ਇੱਕ ਬੌਲੀ’ਤੇ ਇੱਕ ਲਗਭਗ 60 ਫੁੱਟ ਉੱਚਾ ਮੀਨਾਰ ਖੜ੍ਹਾ ਹੈ। ਇਹ ਦੋਨੋਂ ਕਿਸੇ ਵੇਲੇ ਸ਼ੇਰ ਸ਼ਾਹ ਸੂਰੀ ਨੇ ਬਣਾਏ ਸਨ। ਇੱਥੇ ਸ਼ੇਰ ਸ਼ਾਹ ਸੂਰੀ ਦੀਆਂ ਫੌਜਾਂ ਅਕਸਰ ਰੁਕਦੀਆਂ ਸਨ। ਜਦੋਂ ਅਸੀਂ ਮਸਜਿਦ ਕੋਲੋਂ ਟੁਰਨ ਲੱਗੇ ਪਿੱਛੋਂ ਕੋਈ ਜਨਾਨਾ ਆਵਾਜ਼ ਸੁਣਾਈ ਦਿੱਤੀ, ‘ਭਾਈ ਜੀ ਰੁਕਣਾ-ਰੁਕਣਾ।’ ਅਸੀਂ ਪਿੱਛੇ ਮੁੜ ਕੇ ਝਾਕਿਆ। ਇੱਕ ਔਰਤ ਵਾਹੋਦਾਹੀ ਨੱਸੀ ਆ ਰਹੀ ਸੀ। ਉਸ ਨੇ ਕੋਲ ਆ ਕੇ ਬਾਲ-ਏਕਮ-ਸਲਾਮ ਆਖਿਆ। ਅਸੀਂ ਉਸ ਦੀ ਸਲਾਮ ਦਾ ਜਵਾਬ ਦਿੱਤਾ। ‘ਸਿੱਖ ਭਰਾਵਾਂ ਬਾਰੇ ਬੜੀਆਂ ਗੱਲਾਂ ਸੁਣੀਆਂ ਸਨ। ਨੇੜਿਓਂ ਵੇਖਣ ਨੂੰ ਦਿਲ ਕਰਦਾ ਸੀ। ਅੱਜ ਖਾਹਿਸ਼ ਪੂਰੀ ਹੋ ਗਈ।’ ਇਸ ਤੋਂ ਬਾਅਦ ਉਸ ਨੇ ਚਾਹ-ਪਾਣੀ ਲਈ ਬੜੀ ਜਿ਼ੱਦ ਕੀਤੀ ਪਰ ਸਮੇਂ ਦੀ ਘਾਟ ਕਾਰਨ ਇਜਾਜ਼ਤ ਲੈਣੀ ਪਈ। ਇੱਥੋਂ ਥੋੜ੍ਹੀ ਦੂਰ ਬਾਬਾ ਵਾਰਸ ਸ਼ਾਹ ਦਾ ਮਜਾਰ ਹੈ, ਦੂਰੋਂ ਨਜ਼ਰ ਮਾਰਿਆਂ ਕਿਸੇ ਸਕੂਲ ਦੀ ਇਮਾਰਤ ਦਾ ਭੁਲੇਖਾ ਪੈਂਦਾ ਹੈ। ਪਹਿਲਾਂ ਬਾਬਾ ਜੀ ਦੀ ਕਬਰ ਦੀ ਹਾਲਤ ਆਮ ਕਬਰਾਂ ਜਿਹੀ ਸੀ। ਕੁਝ ਅਰਸਾ ਪਹਿਲਾਂ ਇਸ ਪਿੰਡ ਦੇ ਜੰਮਪਲ ਇਸ ਪਿੰਡ ਦੇ ਜੰਮਪਲ ਗੁਲਾਮ ਗੁਲਾਮ ਜਾਲਨੀ ਖਾਂ ਪੰਜਾਬ ਦੇ ਗਵਰਨਰ ਬਣੇ ਸਨ। ਉਹਨਾਂ ਨੇ ਆਪਣੀ ਦੇਖ-ਰੇਖ ਹੇਠ ਲਗਭਗ ਡੇਢ ਕਿੱਲੇ ਵਿੱਚ ਵੀਹ ਲੱਖ ਰੁਪਏ ਦੀ ਲਾਗਤ ਨਾਲ ਮਜ਼ਾਰ ਤਿਆਰ ਕਰਵਾਇਆ ਗਿਆ ਜੋ ਸੰਨ 1983 ਵਿੱਚ ਮੁਕੰਮਲ ਹੋਇਆ। ਇਸ ਤੋਂ ਇਲਾਵਾ ਅੱਠ ਏਕੜ ਜ਼ਮੀਨ ਮਜਾਰ ਦੇ ਨਾਂ ਕਰ ਦਿੱਤੀ। ਸੱਯਦ ਵਾਰਸ ਸ਼ਾਹ ਦਾ ਜੱਦੀ ਘਰ ਪਿੰਡ ਵਿੱਚ ਸੀ ਜੋ ਅੱਜਕੱਲ੍ਹ ਸ਼ੀਆ ਮੁਸਲਮਾਨਾਂ ਨੇ ਆਪਣੀ ਇਬਾਤਦਗਾਹ ਵਿੱਚ ਤਬਦੀਲ ਕੀਤਾ ਹੋਇਆ ਹੈ। ਮਜਾਰ ਦੀ ਡਿਓਢੀ ਤੋਂ ਬਾਹਰ ਇੱਕ ਬਰੋਟਾ ਖੜ੍ਹਾ ਹੈ ਜਿਸ ਦੇ ਉੱਤੇ ਟੀਨ ਦਾ ਬਣਿਆ ਕੋਕਾ-ਕੋਲਾ ਬੋਰਡ ਟੰਗਿਆ ਹੋਇਆ ਹੈ। ਕੁਝ ਦੇਰ ਲਈ ਕੋਕਾ-ਕੋਲਾ ਬੋਰਡ ਭੁਲੇਖਾ ਪਾਉਂਦਾ ਹੈ ਕਿ ਅਸੀਂ ਹਿੰਦੁਸਤਾਨ ਵਿੱਚ ਹਾਂ ਜਾਂ ਪਾਕਿਸਤਾਨ ਵਿੱਚ । ਬਰੋਟੇ ਦੇ ਨਾਲ ਇੱਕ ਸਵਾਹ ਰੰਗੇ ਮੈਲੇ ਕੁਚੈਲੇ ਕੰਬਲ ਦੀ ਬੁੱਕਲ ਮਾਰੀ ਵਿਅਕਤੀ ਖੜ੍ਹਾ ਹੈ। ਵੇਖਣ ਵਾਲਾ ਪਹਿਲੀ ਨਜ਼ਰੇ ਹੀ ਭਾਂਪ ਲੈਂਦਾ ਹੈ ਕਿ ਇਹ ਕੋਈ ਗੂੜ੍ਹਾ ਨਸ਼ੱਈ ਹੈ। ਉਸ ਦੀ ਧਸੀ ਹੋਈ ਠੋਡੀ ਬਦ-ਸੂਰਤੀ ਵਿੱਚ ਹੋਰ ਵਾਧਾ ਕਰਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਇਹ ਅਭਾਗਾ ਬਾਬਾ ਵਾਰਸ ਸ਼ਾਹ ਦੇ ਖਾਨਦਾਨ ਦੀ ਨਿਸ਼ਾਨੀ ਹੈ। ਇਹ ਸ਼ਾਹ ਜੀ ਦੇ ਭਰਾ ਸਈਅਦ ਕਾਸਮ ਸ਼ਾਹ ਦੀ ਪੀੜ੍ਹੀ ਦਰ ਪੀੜ੍ਹੀ ਚਲੀ ਆ ਰਹੀ ਔਲਾਦ ਹੈ। ਸਈਅਦ ਕਾਸਮ ਸ਼ਾਹ ਦੀ ਕਬਰ ਵੀ ਬਾਬਾ ਵਰਸ ਸ਼ਾਹ ਦੀ ਕਬਰ ਦੇ ਨਾਲ ਹੀ ਬਣੀ ਹੋਈ ਹੈ। ਸੱਯਦ ਵਾਰਸ ਸ਼ਾਹ ਆਪਣੇ ਵੇਲੇ ਦੇ ਲਾ-ਜਵਾਬ ਸ਼ਾਇਰ ਅਤੇ ਬੇਹੱਦ ਖੂਬਸੂਰਤ ਸੀਰਤ ਵਾਲਾ ਫ਼ਕੀਰ ਹੋਇਆ ਹੈ। ਖੁਰੈਦ ਹੁਸੈਨ ਦਾ ਹੁਲੀਆ ਵੇਖ ਕੇ ਮਨ ਵਿੱਚ ਬੜੀ ਪੀੜਾ ਹੁੰਦੀ ਹੈ। ਭਾਵੇਂ ਪੂਰਬੀ ਪੰਜਾਬ ਵਿੱਚ ਵੀ ਕਸਰ ਬਾਕੀ ਨਹੀਂ ਪਰ ਪੱਛਮੀ ਪੰਜਾਬ ਵਿੱਚ ਨਸਿ਼ਆਂ ਨੇ ਬੜੀ ਤਬਾਹੀ ਕੀਤੀ ਹੈ। ਮਜ਼ਾਰ ਦੀ ਦੇਖਭਾਲ ਲਈ ਇੱਕ ਮੈਨੇਜਰ ਅਹਿਸਨ ਉਲ ਖ਼ਾਨ ਮਲਿਕ ਨਾਂ ਦਾ ਵਿਅਕਤੀ ਹੈ ਤੇ ਦੂਸਰਾ ਇੰਤਜ਼ਾਮੀਆ ਮੁਹੰਮਦ ਨਦੀਮ ਉਲ ਨਾਮੀ ਹੈ। ਪਹਿਲਾਂ ਦੋਨਾਂ ਨੇ ਰੋਕ ਕੇ ਚਾਹ-ਪਾਣੀ ਪਿਲਾਇਆ ਫਿਰ ਉਰਦੂ ਸ਼ੈਲੀ ਵਿੱਚ ਲਿਖੀ ਹੀਰ ਦੀ ਕਾਪੀ ਭੇਂਟ ਕੀਤੀ। ਉਹਨਾਂ ਦੱਸਿਆ ਕਿ ਹਰ ਸਾਲ ਅਸੀਂ ਸਾਵਣ ਦੇ ਮਹੀਨੇ ਉਰਸ ਮਨਾਉਂਦੇ ਹਾਂ।
ਡਿਓਢੀ ਲੰਘਦਿਆਂ ਅੱਗੇ ਵਾਰਸ ਸ਼ਾਹ ਦਾ ਮਜ਼ਾਰ ਆਉਂਦਾ ਹੈ। ਮਜ਼ਾਰ ਦੇ ਆਲੇ-ਦੁਆਲੇ ਖੂਬਸੂਰਤ ਫੁੱਲ-ਬੂਟੇ ਲੱਗੇ ਹਨ। ਮਜਾਰ ਦੇ ਅੱਠ ਕੋਨੇ ਹਨ। ਅੱਠਾਂ ‘ਤੇ ਸੰਗਮਰਮਰ ਦੀਆਂ ਟੁਕੜੀਆਂ ਲੱਗੀਆਂ ਹਨ ਜਿਨ੍ਹਾਂ ਤੇ ਵਾਰਸ ਸ਼ਾਹ ਦੇ ਚੋਣਵੇਂ ਅੱਠ ਸਿ਼ਅਰ ਲਿਖੇ ਹਨ:
ਵਾਰਸ ਸ਼ਾਹ ਮਹਿਬੂਬ ਨੂੰ ਤਦ ਪਾਈਏ,
ਜਦੋਂ ਆਪਣਾ ਆਪ ਗਵਾ ਲਈਏ।

ਵਾਰਸ ਸ਼ਾਹ ਉਹ ਸਦਾ ਹੀ ਜੰਮਦੇ ਨੇ,
ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੀ।

ਵਾਰਸ ਸ਼ਾਹ ਰੌਸ਼ਨ ਹੋਵੈ ਨਾਮ ਤੇਰਾ,
ਕਰਮ ਹੋਵੇ ਜੇ ਰੱਬ ਸਕੂਰ ਦਾ ਏ।

ਕਈ ਹੁਕਮ ਤੇ ਜ਼ੁਲਮ ਕਮਾ ਚੱਲੇ,
ਨਾਲ ਕਿਸੇ ਨਾ ਸਾਥ ਲਦਾਇਆ ਈ।

ਬੁਝੀ ਇਸ਼ਕ ਦੀ ਅੱਗ ਨੂੰ ਵਾਅ ਲੱਗੀ,
ਸਮਾਂ ਆਇਆ ਏ ਸ਼ੌਂਕ ਜਗਾਵਣੇ ਦਾ।
ਇਹ ਜੱਗ ਮੁਕਾਮ ਫਨਾਅ ਦਾ ਏ,
ਸੱਭੀ ਰੇਤ ਦੀ ਕੰਧ ਇਹ ਜੀਵਨਾ ਏ।

ਵਾਰਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ,
ਫੁੱਲ ਅੱਗ ਦੇ ਵਿੱਚ ਨਾ ਸਾੜੀਏ ਜੀ।

ਕਈ ਬੋਲ ਗਏ ਸਾਖ ਉਮਰ ਦੀ’ਤੇ,
ਇੱਥੇ ਆਲ੍ਹਣਾ ਕਿਸੇ ਨਾ ਪਾਇਆ ਜੀ।

ਮਜਾਰ ਦੇ ਖੱਬੇ ਪਾਸੇ ਪਰਿਵਾਰ ਦੀਆਂ ਚਾਰ ਕਬਰਾਂ ਬਣੀਆਂ ਹੋਈਆਂ ਹਨ। ਮਜਾਰ ਦੇ ਅੰਦਰ ਤਿੰਨ ਕਬਰਾਂ ਹਨ। ਖੱਬੇ ਹੱਥ ਸ਼ਾਹ ਜੀ ਦੇ ਵਾਲਦ ਗੁਲ ਸ਼ੇਰ ਸ਼ਾਹ ਦੀ ਕਇਨਸਾਨ ਹਨ। ਇਹ ਪਰਿਵਾਰ ਫਿਰੋਜ਼ਪੁਰ ਕੈਂਟ ਤੋਂ ਉੱਜੜ ਕੇ ਗਿਆ ਹੈ। ਕਿੰਨੀ ਦੇਰ ਪ੍ਰਿੰਸੀਪਲ ਸਾਹਿਬ ਪੂਰਬੀ ਪੰਜਾਬ ਬਾਰੇ ਗੱਲਾਂ ਕਰਦੇ ਰਹੇ। ਚਾਹ-ਪਾਣੀ ਪੀਣ ਤੋਂ ਬਾਅਦ ਉਹਨਾਂ ਨੇ ਆਪਣੇ ਕਾਲਜ ਦੇ ਵਿਦਿਆਰਥੀ ਤੈਮੂਰ ਅਫਗਾਨ ਨੂੰ ਬੁਲਾਇਆ। ਤੈਮੂਰ ਸੁਰੀਲੀ ਆਵਾਜ਼ ਦਾ ਮਾਲਕ ਹੈ। ਜਾਵੇਦ ਸਾਹਿਬ ਨੇ ਤੈਮੂਰ ਨੂੰ ਹੀਰ ਵਾਰਿਸ ਦੇ ਬੰਦ ਗਾਉਣ ਲਈ ਕਿਹਾ। ਤੈਮੂਰ ਨੇ ਹੀਰ ਦਾ ਬੰਦ ਸ਼ੁਰੂ ਕੀਤਾ, “ ਸਾਕ ਮਾੜਿਆਂ ਦੇ ਖੋਹ ਲੈਣ ਡਾਢ੍ਹੇ----” ਮੁੰਡੇ ਦੀ ਗਰਾਰੀਆਂ ਵਾਲੇ ਗਲੇ ਵਿੱਚੋਂ ਨਿਕਲੀ ਸੁਰ ਕਲੇਜੇ ਵਿੱਚੋਂ ਰੁੱਗ ਭਰ ਕੇ ਲੈ ਗਈ। ਤੈਮੂਰ ਨੇ ਹੀਰ ਦੇ ਕਈ ਬੰਦ ਗਾਏ। ਪੂਰੀ ਫਿਜ਼ਾ ਨਸਿ਼ਆ ਗਈ ਲੱਗਦੀ ਸੀ, ਏਸ ਤਰ੍ਹਾਂ ਲੱਗਦਾ ਸੀ ਜਿਵੇਂ ਬਾਬਾ ਵਾਰਸ ਹੋਰੀਂ ਤੈਮੂਰ ਦੇ ਅੰਦਰ ਪ੍ਰਵੇਸ਼ ਕਰ ਗਏ ਹੋਣ। ਕੁਝ ਦੇਰ ਚੁੱਪ ਛਾਈ ਰਹੀ ਜਿਵੇਂ ਸਾਰੇ ਹੀਰ ਦੇ ਬੋਲਾਂ ਨੂੰ ਆਪਣੇ ਆਪਣੇ ਅੰਦਰ ਜਜ਼ਬ ਕਰ ਰਹੇ ਹੋਣ। ਤੈਮੂਰ ਨੇ ਭਾਰਤ ਆਉਣ ਦੀ ਖਾਹਿਸ਼ ਜ਼ਾਹਿਰ ਕੀਤੀ ਜਿਵੇਂ ਹਰ ਮਿਲਣ ਵਾਲਾ ਪਾਕਿਸਤਾਨੀ ਕਰਦਾ ਹੈ। ਉਸ ਨੂੰ ਯਕੀਨ ਦਿਵਾਇਆ ਅੱਗੋਂ ਜਦੋਂ ਵੀ ਮੇਲਾ ਕਰਵਾਇਆ ਜ਼ਰੂਰ ਬੁਲਾਵਾਂਗੇ।
ਅਸੀਂ ਉਹ ਮਸਜਿਦ ਵੇਖਣ ਤੁਰ ਪਏ ਜਿੱਥੇ ਬਾਬਾ ਵਾਰਸ ਸ਼ਾਹ ਨੇ ਮੌਲਵੀ ਕੋਲੋਂ ਤਾਲੀਮ ਹਾਸਲ ਕੀਤੀ ਸੀ। ਮਸਜਿਦ ਦੀਆਂ ਤਿੰਨ ਕੰਧਾਂ ਢੱਠ ਗਈਆਂ ਹਨ। ਸਿਰਫ਼ ਇੱਕ ਬਾਕੀ ਰਹਿ ਗਈ ਹੈ। ਪਿੰਡ ਵਾਲਿਆਂ ਦੀ ਏਸ ਅਣਗਹਿਲੀ ਦਾ ਮੈਂ ਉਹਨਾਂ ਨੂੰ ਉਲਾਂਭਾ ਦਿੱਤਾ। ਮਸਜਿਦ ਤੋਂ ਥੋੜ੍ਹੇ ਫਾਸਲੇ ਉੱਤੇ ਇੱਕ ਬੌਲੀ’ਤੇ ਇੱਕ ਲਗਭਗ 60 ਫੁੱਟ ਉੱਚਾ ਮੀਨਾਰ ਖੜ੍ਹਾ ਹੈ। ਇਹ ਦੋਨੋਂ ਕਿਸੇ ਵੇਲੇ ਸ਼ੇਰ ਸ਼ਾਹ ਸੂਰੀ ਨੇ ਬਣਾਏ ਸਨ। ਇੱਥੇ ਸ਼ੇਰ ਸ਼ਾਹ ਸੂਰੀ ਦੀਆਂ ਫੌਜਾਂ ਅਕਸਰ ਰੁਕਦੀਆਂ ਸਨ। ਜਦੋਂ ਅਸੀਂ ਮਸਜਿਦ ਕੋਲੋਂ ਟੁਰਨ ਲੱਗੇ ਪਿੱਛੋਂ ਕੋਈ ਜਨਾਨਾ ਆਵਾਜ਼ ਸੁਣਾਈ ਦਿੱਤੀ, ‘ਭਾਈ ਜੀ ਰੁਕਣਾ-ਰੁਕਣਾ।’ ਅਸੀਂ ਪਿੱਛੇ ਮੁੜ ਕੇ ਝਾਕਿਆ। ਇੱਕ ਔਰਤ ਵਾਹੋਦਾਹੀ ਨੱਸੀ ਆ ਰਹੀ ਸੀ। ਉਸ ਨੇ ਕੋਲ ਆ ਕੇ ਬਾਲ-ਏਕਮ-ਸਲਾਮ ਆਖਿਆ। ਅਸੀਂ ਉਸ ਦੀ ਸਲਾਮ ਦਾ ਜਵਾਬ ਦਿੱਤਾ। ‘ਸਿੱਖ ਭਰਾਵਾਂ ਬਾਰੇ ਬੜੀਆਂ ਗੱਲਾਂ ਸੁਣੀਆਂ ਸਨ। ਨੇੜਿਓਂ ਵੇਖਣ ਨੂੰ ਦਿਲ ਕਰਦਾ ਸੀ। ਅੱਜ ਖਾਹਿਸ਼ ਪੂਰੀ ਹੋ ਗਈ।’ ਇਸ ਤੋਂ ਬਾਅਦ ਉਸ ਨੇ ਚਾਹ-ਪਾਣੀ ਲਈ ਬੜੀ ਜਿ਼ੱਦ ਕੀਤੀ ਪਰ ਸਮੇਂ ਦੀ ਘਾਟ ਕਾਰਨ ਇਜਾਜ਼ਤ ਲੈਣੀ ਪਈ। ਇੱਥੋਂ ਥੋੜ੍ਹੀ ਦੂਰ ਬਾਬਾ ਵਾਰਸ ਸ਼ਾਹ ਦਾ ਮਜਾਰ ਹੈ, ਦੂਰੋਂ ਨਜ਼ਰ ਮਾਰਿਆਂ ਕਿਸੇ ਸਕੂਲ ਦੀ ਇਮਾਰਤ ਦਾ ਭੁਲੇਖਾ ਪੈਂਦਾ ਹੈ। ਪਹਿਲਾਂ ਬਾਬਾ ਜੀ ਦੀ ਕਬਰ ਦੀ ਹਾਲਤ ਆਮ ਕਬਰਾਂ ਜਿਹੀ ਸੀ। ਕੁਝ ਅਰਸਾ ਪਹਿਲਾਂ ਇਸ ਪਿੰਡ ਦੇ ਜੰਮਪਲ ਇਸ ਪਿੰਡ ਦੇ ਜੰਮਪਲ ਗੁਲਾਮ ਗੁਲਾਮ ਜਾਲਨੀ ਖਾਂ ਪੰਜਾਬ ਦੇ ਗਵਰਨਰ ਬਣੇ ਸਨ। ਉਹਨਾਂ ਨੇ ਆਪਣੀ ਦੇਖ-ਰੇਖ ਹੇਠ ਲਗਭਗ ਡੇਢ ਕਿੱਲੇ ਵਿੱਚ ਵੀਹ ਲੱਖ ਰੁਪਏ ਦੀ ਲਾਗਤ ਨਾਲ ਮਜ਼ਾਰ ਤਿਆਰ ਕਰਵਾਇਆ ਗਿਆ ਜੋ ਸੰਨ 1983 ਵਿੱਚ ਮੁਕੰਮਲ ਹੋਇਆ। ਇਸ ਤੋਂ ਇਲਾਵਾ ਅੱਠ ਏਕੜ ਜ਼ਮੀਨ ਮਜਾਰ ਦੇ ਨਾਂ ਕਰ ਦਿੱਤੀ। ਸੱਯਦ ਵਾਰਸ ਸ਼ਾਹ ਦਾ ਜੱਦੀ ਘਰ ਪਿੰਡ ਵਿੱਚ ਸੀ ਜੋ ਅੱਜਕੱਲ੍ਹ ਸ਼ੀਆ ਮੁਸਲਮਾਨਾਂ ਨੇ ਆਪਣੀ ਇਬਾਤਦਗਾਹ ਵਿੱਚ ਤਬਦੀਲ ਕੀਤਾ ਹੋਇਆ ਹੈ। ਮਜਾਰ ਦੀ ਡਿਓਢੀ ਤੋਂ ਬਾਹਰ ਇੱਕ ਬਰੋਟਾ ਖੜ੍ਹਾ ਹੈ ਜਿਸ ਦੇ ਉੱਤੇ ਟੀਨ ਦਾ ਬਣਿਆ ਕੋਕਾ-ਕੋਲਾ ਬੋਰਡ ਟੰਗਿਆ ਹੋਇਆ ਹੈ। ਕੁਝ ਦੇਰ ਲਈ ਕੋਕਾ-ਕੋਲਾ ਬੋਰਡ ਭੁਲੇਖਾ ਪਾਉਂਦਾ ਹੈ ਕਿ ਅਸੀਂ ਹਿੰਦੁਸਤਾਨ ਵਿੱਚ ਹਾਂ ਜਾਂ ਪਾਕਿਸਤਾਨ ਵਿੱਚ । ਬਰੋਟੇ ਦੇ ਨਾਲ ਇੱਕ ਸਵਾਹ ਰੰਗੇ ਮੈਲੇ ਕੁਚੈਲੇ ਕੰਬਲ ਦੀ ਬੁੱਕਲ ਮਾਰੀ ਵਿਅਕਤੀ ਖੜ੍ਹਾ ਹੈ। ਵੇਖਣ ਵਾਲਾ ਪਹਿਲੀ ਨਜ਼ਰੇ ਹੀ ਭਾਂਪ ਲੈਂਦਾ ਹੈ ਕਿ ਇਹ ਕੋਈ ਗੂੜ੍ਹਾ ਨਸ਼ੱਈ ਹੈ। ਉਸ ਦੀ ਧਸੀ ਹੋਈ ਠੋਡੀ ਬਦ-ਸੂਰਤੀ ਵਿੱਚ ਹੋਰ ਵਾਧਾ ਕਰਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਇਹ ਅਭਾਗਾ ਬਾਬਾ ਵਾਰਸ ਸ਼ਾਹ ਦੇ ਖਾਨਦਾਨ ਦੀ ਨਿਸ਼ਾਨੀ ਹੈ। ਇਹ ਸ਼ਾਹ ਜੀ ਦੇ ਭਰਾ ਸਈਅਦ ਕਾਸਮ ਸ਼ਾਹ ਦੀ ਪੀੜ੍ਹੀ ਦਰ ਪੀੜ੍ਹੀ ਚਲੀ ਆ ਰਹੀ ਔਲਾਦ ਹੈ। ਸਈਅਦ ਕਾਸਮ ਸ਼ਾਹ ਦੀ ਕਬਰ ਵੀ ਬਾਬਾ ਵਰਸ ਸ਼ਾਹ ਦੀ ਕਬਰ ਦੇ ਨਾਲ ਹੀ ਬਣੀ ਹੋਈ ਹੈ। ਸੱਯਦ ਵਾਰਸ ਸ਼ਾਹ ਆਪਣੇ ਵੇਲੇ ਦੇ ਲਾ-ਜਵਾਬ ਸ਼ਾਇਰ ਅਤੇ ਬੇਹੱਦ ਖੂਬਸੂਰਤ ਸੀਰਤ ਵਾਲਾ ਫ਼ਕੀਰ ਹੋਇਆ ਹੈ। ਖੁਰੈਦ ਹੁਸੈਨ ਦਾ ਹੁਲੀਆ ਵੇਖ ਕੇ ਮਨ ਵਿੱਚ ਬੜੀ ਪੀੜਾ ਹੁੰਦੀ ਹੈ। ਭਾਵੇਂ ਪੂਰਬੀ ਪੰਜਾਬ ਵਿੱਚ ਵੀ ਕਸਰ ਬਾਕੀ ਨਹੀਂ ਪਰ ਪੱਛਮੀ ਪੰਜਾਬ ਵਿੱਚ ਨਸਿ਼ਆਂ ਨੇ ਬੜੀ ਤਬਾਹੀ ਕੀਤੀ ਹੈ। ਮਜ਼ਾਰ ਦੀ ਦੇਖਭਾਲ ਲਈ ਇੱਕ ਮੈਨੇਜਰ ਅਹਿਸਨ ਉਲ ਖ਼ਾਨ ਮਲਿਕ ਨਾਂ ਦਾ ਵਿਅਕਤੀ ਹੈ ਤੇ ਦੂਸਰਾ ਇੰਤਜ਼ਾਮੀਆ ਮੁਹੰਮਦ ਨਦੀਮ ਉਲ ਨਾਮੀ ਹੈ। ਪਹਿਲਾਂ ਦੋਨਾਂ ਨੇ ਰੋਕ ਕੇ ਚਾਹ-ਪਾਣੀ ਪਿਲਾਇਆ ਫਿਰ ਉਰਦੂ ਸ਼ੈਲੀ ਵਿੱਚ ਲਿਖੀ ਹੀਰ ਦੀ ਕਾਪੀ ਭੇਂਟ ਕੀਤੀ। ਉਹਨਾਂ ਦੱਸਿਆ ਕਿ ਹਰ ਸਾਲ ਅਸੀਂ ਸਾਵਣ ਦੇ ਮਹੀਨੇ ਉਰਸ ਮਨਾਉਂਦੇ ਹਾਂ।
ਡਿਓਢੀ ਲੰਘਦਿਆਂ ਅੱਗੇ ਵਾਰਸ ਸ਼ਾਹ ਦਾ ਮਜ਼ਾਰ ਆਉਂਦਾ ਹੈ। ਮਜ਼ਾਰ ਦੇ ਆਲੇ-ਦੁਆਲੇ ਖੂਬਸੂਰਤ ਫੁੱਲ-ਬੂਟੇ ਲੱਗੇ ਹਨ। ਮਜਾਰ ਦੇ ਅੱਠ ਕੋਨੇ ਹਨ। ਅੱਠਾਂ ‘ਤੇ ਸੰਗਮਰਮਰ ਦੀਆਂ ਟੁਕੜੀਆਂ ਲੱਗੀਆਂ ਹਨ ਜਿਨ੍ਹਾਂ ਤੇ ਵਾਰਸ ਸ਼ਾਹ ਦੇ ਚੋਣਵੇਂ ਅੱਠ ਸਿ਼ਅਰ ਲਿਖੇ ਹਨ:
ਵਾਰਸ ਸ਼ਾਹ ਮਹਿਬੂਬ ਨੂੰ ਤਦ ਪਾਈਏ,
ਜਦੋਂ ਆਪਣਾ ਆਪ ਗਵਾ ਲਈਏ।

ਵਾਰਸ ਸ਼ਾਹ ਉਹ ਸਦਾ ਹੀ ਜੰਮਦੇ ਨੇ,
ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੀ।

ਵਾਰਸ ਸ਼ਾਹ ਰੌਸ਼ਨ ਹੋਵੈ ਨਾਮ ਤੇਰਾ,
ਕਰਮ ਹੋਵੇ ਜੇ ਰੱਬ ਸਕੂਰ ਦਾ ਏ।

ਕਈ ਹੁਕਮ ਤੇ ਜ਼ੁਲਮ ਕਮਾ ਚੱਲੇ,
ਨਾਲ ਕਿਸੇ ਨਾ ਸਾਥ ਲਦਾਇਆ ਈ।

ਬੁਝੀ ਇਸ਼ਕ ਦੀ ਅੱਗ ਨੂੰ ਵਾਅ ਲੱਗੀ,
ਸਮਾਂ ਆਇਆ ਏ ਸ਼ੌਂਕ ਜਗਾਵਣੇ ਦਾ।
ਬਰ, ਵਿਚਕਾਰ ਸੱਯਦ ਵਾਰਸ ਸ਼ਾਹ ਦੀ ਅਤੇ ਸੱਜੇ ਹੱਥ ਸ਼ਾਹ ਜੀ ਦੇ ਭਰਾ ਕਾਸਮ ਸ਼ਾਹ ਦੀ ਕਬਰ ਹੈ।
ਮੈਂ ਮਜਾਰ ਦੇ ਅੰਦਰ ਵੜਦਿਆਂ ਇਕਦਮ ਭਾਵੁਕ ਹੋ ਉੱਠਿਆ। ਮੇਰਾ ਮਨ ਭਰ ਆਇਆ। ਵਾਹ! ਰਾਜਨੀਤੀ ਤੇਰੀਆਂ ਖੇਡਾਂ- ਅੱਜ ਅਸੀਂ ਆਪਣੇ ਮਰਹੂਮ ਕਵੀਆਂ ਅਤੇ ਬਜ਼ੁਰਗਾਂ ਨੂੰ ਅਦਾਬ ਪੇਸ਼ ਕਰਨੋਂ ਵੀ ਬੇਵੱਸ ਹੋ ਗਏ। ਬਾਬਾ ਵਾਰਸ ਸ਼ਾਹ ਦੇ ਮਜਾਰ ਕੋਲ ਬੈਠੀ ਇੱਕ ਬੁਰਕੇ ਵਾਲੀ ਹੱਥ ਵਿੱਚ ਤਸਬੀਹ ਫੜ੍ਹੀ ਇਬਾਦਤ ਕਰ ਰਹੀ ਸੀ। ਹਰ ਕਿਸੇ ਦੇ ਹੱਥ ਦੁਆ ਮੰਗਣ ਲਈ ਉੱਠ ਖੜ੍ਹੇ। ਪਾਕਿਸਤਾਨ ਵਿੱਚ ਲੋਕੀਂ ਸੱਯਦ ਵਾਰਸ ਸ਼ਾਹ ਨੂੰ ਕਵੀ ਦੇ ਨਾਲ ਨਾਲ ਪੈਗੰਬਰ ਮੰਨਦੇ ਹਨ ਤੇ ਦਰਗਾਹ ਤੇ ਆ ਕੇ ਸੁੱਖਣਾ ਸੁੱਖਦੇ ਹਨ। ਬਾਬਾ ਗੁਲਾਬੰਸੀ ਰੰਗ ਦੀ ਚਾਦਰ ਲੈ ਕੇ ਘੂਕ ਸੁੱਤਾ ਪਿਆ ਸੀ। ਮੈਂ ਵੀ ਦੁਆ ਮੰਗਣ ਲਈ ਅੱਖਾਂ ਮੀਟ ਲਈਆਂ। ਮੈਂ ਆਪਣੇ ਖਿਆਲਾਂ ਵਿੱਚ ਖੋ ਗਿਆ।
‘ਚਲੋ, ਸਰਦਾਰ ਸਾਹਿਬ, ਤੁਰ ਚੱਲੀਏ।’ ਮੈਂ ਵਾਪਸ ਮੁੜ ਓਸ ਦੁਨੀਆਂ ਵਿੱਚ ਵਾਪਸ ਆ ਗਿਆ, ਜਿੱਥੇ ਹੱਦਾਂ-ਬੰਨੇ, ਕੰਡਿਆਲੀ ਤਾਰ ਤੇ ਤਰ੍ਹਾਂ ਤਰ੍ਹਾਂ ਦੀਆਂ ਬੰਦਸ਼ਾਂ ਹਨ। ਅਸੀਂ ਵਾਪਸ ਸ਼ੇਖੂਪੁਰੇ ਲਈ ਕਾਰਾਂ ਵਿੱਚ ਬੈਠ ਗਏ। ਓਥੇ ਖੜ੍ਹੇ ਸਾਰੇ ਸੱਜਣਾਂ ਨੇ ਗਲੇ ਮਿਲ ਕੇ ਨਿੱਘੀ ਵਿਦਾਇਗੀ ਦਿੱਤੀ। ਪੱਕੀ ਸੜਕ ਉੱਤੇ ਵਿਦੇਸ਼ਾਂ ਦੀਆਂ ਬਣੀਆਂ ਕਾਰਾਂ ਤੇਜ਼ੀ ਨਾਲ ਅੱਗੇ ਵੱਲ ਤੇ ਸੜਕ ਕਿਨਾਰੇ ਖੜ੍ਹੇ ਰੁੱਖ ਪਿੱਛੇ ਵੱਲ ਭੱਜੇ ਜਾ ਰਹੇ ਸਨ। ਖੇਤਾਂ ਵਿੱਚ ਮਾਲ ਚਾਰਦੇ ਮੁੰਡੇ ਜ਼ੋਰ ਦੀ ਹੱਥ ਹਿਾਲ ਕੇ ਮੁਹੱਬਤ ਦਾ ਇਜ਼ਹਾਰ ਕਰ ਰਹੇ ਸਨ। ਤੈਮੂਰ ਅਫਗਾਨ ਦੀਆਂ ਗਾਈਆਂ ਹੀਰ ਵਾਰਿਸ ਦੀਆਂ ਲਾਈਨਾਂ ਅਜੇ ਵੀ ਮੇਰੇ ਕੰਨਾਂ ਵਿੱਚ ਮਿਸ਼ਰੀ ਘੋਲ ਰਹੀਆਂ ਸਨ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346