Welcome to Seerat.ca
Welcome to Seerat.ca

ਸੰਪਾਦਕੀ ਦੀ ਥਾਂ / ਗ਼ਦਰੀ ਬਾਬਿਆਂ ਦੇ ਸੰਦਰਭ ਵਿੱਚ ਪਹਿਲੀ ਸੰਸਾਰ ਜੰਗ ਦੇ ਸਿੱਖ ਫੌਜੀ
 

 

- ਕੁਲਵਿੰਦਰ ਖਹਿਰਾ

ਬਲਬੀਰ ਸਿੰਘ ਦੀ ਜੀਵਨੀ ਵਿਚੋਂ/ ਵਿਸ਼ਵ ਹਾਕੀ ਕੱਪ

 

- ਸਰਵਣ ਸਿੰਘ

ਨਾਵਲ ਅੰਸ਼ / ਗਿਆਰਵਾਂ ਗੁਰੂ

 

- ਹਰਜੀਤ ਅਟਵਾਲ

ਸਵਰਨਜੀਤ ਸਵੀ, ਗੁਰਤੇਜ ਕੋਹਾਰਵਾਲਾ, ਕਾਨਾ ਸਿੰਘ, ਗੁਰਪ੍ਰੀਤ ਗਰੇਵਾਲ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮਾਰੂਥਲ ਵਿੱਚ ਖੜ੍ਹਾ ਸਵੈ-ਮਾਣ ਦਾ ਅਜਿੱਤ ਕਿਲ੍ਹਾ-ਜਸਮਲ ਓਡਣ

 

- ਬਲਵਿੰਦਰ ਗਰੇਵਾਲ

ਦੇਖਿਆ ਬਾਬਾ ਤੇਰਾ ਗਰਾਂ

 

- ਹਰਨੇਕ ਸਿੰਘ ਘੜੂੰਆਂ

ਦੋ ਕਵਿਤਾਵਾਂ ਤੇ ਗ਼ਜ਼ਲ

 

- ਉਂਕਾਰਪ੍ਰੀਤ

ਬਲੀਦਾਨ

 

- ਸਾਧੂ ਸਿੰਘ

ਇੱਕ ਗੀਤ ਅਤੇ ਟਿੱਪਣੀ ਸਮੇਤ ਇੱਕ ਛੰਦ-ਪਰਾਗੇ

 

- ਗੁਰਨਾਮ ਢਿੱਲੋਂ

ਆਜ਼ਾਦੀ ਸੰਗਰਾਮ ਦੇ ਅਣਗੌਲੇ ਸੰਗਰਾਮੀਆਂ ਨੂੰ ਚੇਤੇ ਕਰਦਿਆਂ

 

- ਡਾ. ਰਘਬੀਰ ਕੌਰ

ਕੋਠੇ ਚੜ੍ਹ ਕੇ ਵੇਖਦੇ ਹਾਕਮ ਪੈਂਦੀ ਲੁੱਟ...

 

- ਐਸ. ਅਸ਼ੋਕ ਭੌਰਾ

ਖਰਾ ਸੌਦਾ

 

- ਸੁਖਦੇਵ ਸਿੰਘ ਸੇਖੋਂ

ਬੱਸ ਦਾ ਸਫਰ

 

- ਮਲਿਕਾ ਮੰਡ

ਨਜ਼ਮ / ਆਦਮੀ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਜਤਿੰਦਰ ਰੰਧਾਵਾ

ਦੇਸ਼-ਵੰਡ ਦੇ ਵਿਆਪਕ ਦਰਦ ਦੀ ਨੂੰ ਜ਼ਬਾਨ ਦਿੰਦੇ ਕੁਝ ਹਾਇਬਨ

 

- ਗੁਰਮੀਤ ਸੰਧੂ

“ਜਿਥੇ ਪ੍ਰੈਸ ਆਜ਼ਾਦ ਹੈ ਤੇ ਸਹੀ ਹੈ ਅਤੇ ਆਦਮੀ ਪੜ੍ਹਣ ਦੇ ਕਾਬਿਲ ਹੈ , ਉਥੇ ਸਭ ਕੁਝ ਸੁਰਖਿਅੱਤ ਹੈ।"

 

- ਗੁਲਸ਼ਨ ਦਿਆਲ

ਮੇਰੀ ਮਨ-ਪਸੰਦ ਕਹਾਣੀ

 

- ਵਰਿਆਮ ਸਿੰਘ ਸੰਧੂ

ਮੁਸ਼ਤਾਕ ਸਿੰਘ ਦਾ ਕਾਵਿ-ਸੰਗ੍ਰਹਿ: ਬਾਤਾਂ ਸ਼ਾਤਾਂ

 

- ਗੁਰਨਾਮ ਢਿੱਲੋਂ

ਮਾਸੀ ਬਚਨੀ

 

- ਰਵੇਲ ਸਿੰਘ ਇਟਲੀ

ਪੁਲੀਸ, ਪ੍ਰੋਫੈਸ਼ਨ, ਪਾਣੀ, ਪੱਗ ਤੇ ਪੂਣੀ...!

 

- ਅਵਤਾਰ ਸੋਨੂੰ

ਹੁੰਗਾਰੇ

 

Online Punjabi Magazine Seerat


ਮਾਸੀ ਬਚਨੀ

- ਰਵੇਲ ਸਿੰਘ ਇਟਲੀ
 

 

ਮਾਸੀ ਬਚਨੀ ਸਾਰੇ ਪਿੰਡ ਵਿੱਚ ਮਾਸੀ ਦੇ ਨਾਂ ਨਾਲ ਜਾਣੀ ਜਾਂਦੀ ਹੈ । ਉੱਸ ਦੇ ਅਸਲੀ ਨਾਂ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ । ਬੇਸ਼ਕ ਸਮੇਂ ਦੀ ਪ੍ਰਗਤੀ ਨਾਲ ਇੱਸ ਤਰ੍ਹਾਂ ਦੇ ਕਈ ਸਮਾਜਿਕ ਰਿਸ਼ਤਿਆਂ ਦੇ ਨਾਮ ਵੀ ਹੋਰ ਭਾਸ਼ਾ ਵਿੱਚ ਬਦਲ ਚੁਕੇ ਹੱਨ । ਜਿਵੇਂ ਆਂਟੀ ਅੰਕਲ ਦੇ ਸ਼ਬਦਾਂ ਨੇ ਇਨ੍ਹਾਂ ਰਿਸ਼ਤਿਆਂ ਨੂੰ ਅਪਨੇ ਕਲਾਵੇ ਵਿੱਚ ਲੇ ਲਿਆ ਹੈ । ਸੱਭ ਤੋਂ ਗੂੜ੍ਹੇ ਰਿਸ਼ਤੇ ਮਾਂ , ਬੇਬੇ ,ਮਾਤਾ ਝਾਈ ,ਵੀ ਹੁਣ ਮੰਮੀ ,ਮੰਮ ,ਮੰਮਾ ਵਿੱਚ ਬਦਲ ਚੁਕੇ ਹਨ । ਪਿਓ ਨੂੰ ਬਾਪੂ ਭਾਪਾ ਭਾਈਆ ਜਾਂ ਪਿਤਾ ਜੀ ਕਹਿਣ ਦੀ ਥਾਂ ਡੈਡੀ ਡੈਡ ਪਾਪਾ ਪੱਪਾ ਕਹਿਣਾ ਹੀ ਆਮ ਹੋ ਗਿਆ ਹੈ । ਇੱਸੇ ਤਰ੍ਹਾਂ ਹੀ ਭੈਣ ਦੇ ਮੋਹ ਦੇ ਰਿਸ਼ਤੇ ਨੂੰ ਵੀ ਹੁਣ ਭੈਣ ਦੀ ਬਜਾਏ ਦੀਦੀ ਕਹਿਣਾ ਹੀ ਸੋਭਣ ਲੱਗ ਪਿਆ ਹੈ । ਪਰ ਮਾਸੀ ਬਚਨੀ ਨੇ ਇਹ ਮੋਹ ਦਾ ਰਿਸ਼ਤਾ ਮਾਸੀ ਦੇ ਨਾਂ ਨਾਲ ਉਸੇ ਤਰ੍ਹਾਂ ਹੀ ਅਜੇ ਵੀ ਸੰਭਾਲਿਆ ਹੋਇਆ ਹੈ । ਮਾਸੀ ਬਚਨੀ ਜਗਤ ਮਾਸੀ ਤਾਂ ਨਹੀਂ ਪਰ ਇੱਸ ਸਾਰੇ ਪਿੰਡ ਦੀ ਮਾਸੀ ਜ਼ਰੂਰ ਹੈ । ਕਈ ਵਾਰ ਬੱਚੇ ਤਾਂ ਕੀ ਉੱਸ ਤੋਂ ਵੱਡੀ ਉਮਰ ਦੇ ਕਈ ਲੋਕ ਵੀ ਉਸ ਨੂੰ ਮਾਸੀ ਕਹਿਕੇ ਹੀ ਬੁਲਾਉਂਦੇ ਹੱਨ । ਉਹ ਗੁੱਸਾ ਨਹੀਂ ਕਰਦੀ । ਪਰ ਪਿੰਡ ਦੇ ਲੋਕ ਮਾਸੀ ਦੇ ਘਰ ਵਾਲੇ ਨੂੰ ਮਾਸੜ ਨਹੀਂ ਕਹਿੰਦੇ ,ਕਿਊਂ ਜੋ ਮਾਸੀ ਦਾ ਘਰ ਵਾਲਾ ਸਰਦਾਰ ਸ਼ੇਰ ਸਿੰਘ ਪਿੰਡ ਦਾ ਲੰਬੜਦਾਰ ਹੈ । ਪਰ ਲੋਕ ਮਾਸੀ ਨੂੰ ਲੰਬੜਦਾਰਨੀ ਕਹਿਣ ਦੀ ਬਜਾਏ ਮਾਸੀ ਕਹਿਕੇ ਹੀ ਬਲਾਉਣ ਵਿੱਚ ਮਾਣ ਮਹਿਸੂਸ ਹਨ । ਮਾਸੀ ਦਾ ਪੂਰਾ ਨਾਂ ਗੁਰਬਚਨ ਕੌਰ ਹੈ ਪਰ ਨਿੱਕੇ ਹੁੰਿਦਆਂ ਤੋਂ ਹੀ ਪੇਕੇ ਘਰ ਦੇ ਸਾਰੇ ਜੀਅ ਉਸ ਨੂੰ ਲਾਡ ਨਾਲ ਬਚਨੀ ਕਹਿਕੇ ਹੀ ਬਲਾਉਂਦੇ ਹਨ ।
ਕਹਿੰਦੇ ਹਨ ਬਿੱਲੀ ਸ਼ੇਰ ਦੀ ਮਾਸੀ ਹੁੰਦੀ ਹੈ ਪਰ ਮਾਸੀ ਨੰਬਰਦਾਰ ਸ਼ੇਰ ਸਿੰਘ ਦੀ ਮਾਸੀ ਨਹੀਂ ਸਗੋਂ ਸਾਲੀ ਅਰਥਾਤ ਅੱਧੇ ਘਰ ਵਾਲੀ ਜਾਂ ਅੱਧੀ ਘਰ ਵਾਲੀ ਨਹੀਂ । ਸਗੋਂ ਹੁਣ ਤਾਂ ਪੂਰੇ ਘਰ ਵਾਲੀ ਹੀ ਹੈ । ਜਿੱਸ ਨੇ ਅਪਨੇ ਪਿਆਰ ਤੇ ਮਿੱਠਤ ਤੇ ਸਿਆਣਪ ਦੀ ਮਹਿਕ ਨੰਬਰਦਾਰ ਸ਼ੇਰ ਸਿੰਘ ਦੇ ਘਰ ਅਤੇ ਅਪਨੇ ਸਾਰੇ ਪਿੰਡ ਵਿੱਚ ਖਿਲਾਰੀ ਹੈ । ਜਿੱਸ ਕਰਕੇ ਸਾਰਾ ਪਿੰਡ ਉੱਸ ਨੂੰ ਮਾਸੀ ਕਹਿਣ ਵਿੱਚ ਖੁਸ਼ੀ ਮਹਿਸੂਸ ਕਰਦਾ ਹੈ । ਮਾਸੀ ਦੀ ਕੁੱਖੋਂ ਬੇਸ਼ਕ ਕੋਈ ਔਲਾਦ ਨਹੀਂ ਹੋਈ ਪਰ ਨੰਬਰਦਾਰ ਸ਼ੇਰ ਸਿੰਘ ਦੇ ਪਹਿਲੇ ਵਿਆਹ ਦੀ ਸੰਤਾਨ ਵੀ ਉੱਸ ਨੂੰ ਪਿਆਰ ਨਾਲ ਮਾਸੀ ਹੀ ਕਹਿੰਦੀ ਹੈ ਤੇ ਮਾਸੀ ਕਹਿਕੇ ਉਨ੍ਹਾਂ ਨੂੰ ਉਸ ਨੂੰ ਬੁਲਾਣਾ ਚੰਗਾ ਲਗਦਾ ਹੈ । ਮਾਸੀ ਵੀ ਉਨ੍ਹਾਂ ਨੂੰ ਮਾਂ ਤੋਂ ਵੱਧ ਪਿਆਰ ਦੇਂਦੀ ਹੈ । ਇਸੇ ਕਰਕੇ ਹੀ ਬੱਿਚਆਂ ਦੇ ਮਾਸੀ ਕਹਿਕੇ ਮਾਸੀ ਨੂੰ ਬੁਲਾਣ ਕਰਕੇ ਸਾਰਾ ਪਿੰਡ ਹੀ ਉਸ ਨੂੰ ਮਾਸੀ ਹੀ ਕਹਿਣ ਲੱਗ ਪਿਆ ਹੈ । ਸ਼ੇਰ ਸਿੰਘ ਪਿੰਡ ਦੇ ਅੱਧ ਦਾ ਮਾਲਕ ਹੈ । ਉੱਚਾ ਲੰਮਾ ਤੇ ਭਰਵਾਂ ਸਰੀਰ ,ਕਣਕ ਵੰਨਾ ਰੰਗ ਕੰਨਾਂ ਵਿੱਚ ਸੋਨੇ ਦੀਆਂ ਨੱਤੀਆਂ ਦੁੱਧ ਚਿੱਟਾ ਚਾਦਰਾ ਗੋਲ ਗਲਮੇ ਵਾਲਾ ਕੁਰਤਾ ਕਤ੍ਰਾਂਵੀ ਦਾੜ੍ਹੀ ਪੈਰੀਂ ਤਿੱਲੇ ਵਾਲੀ ਨੋਕ ਦਾਰ ਜੁੱਤੀ ਸਿਰ ਤੇ ਨਿੱਕੇ ਜੇਹਾ ਪਿੱਛੇ ਲੜ ਛੱਡੀ ਫਰਲੇ ਵਾਲੀ ਪੱਗ ਭਰਵਾਂ ਪਰ ਰੁਅਬ ਦਾਰ ਚੇਹਰਾ ਚਿੱਟੀ ਘੋੜੀ ਤੇ ਸ਼ਹਿਰ ਆਂਦੇ ਜਾਂਦੇ ਉਸ ਦੇ ਕਿਸੇ ਸਫੈਦ ਪੋਸ਼ ਹੋਣ ਦਾ ਭੁਲੇਖਾ ਪਾਂਦਾ ਹੈ । ਕਈ ਵਾਰ ਫਸਲ ਨਾ ਚੰਗੀ ਹੋਣ ਤੇ ਉਹ ਛੋਟੀਆਂ ਅਸਾਮੀਆਂ ਤੋਂ ਮਾਮਲੇ ਦੀ ਰਕਮ ਲਏ ਬਿਨਾਂ ਹੀ ਮਾੜੀ ਫਸਲ ਦਾ ਸਮਾਂ ਵੇਖਦਾ ਹੋਇਆ ਰਸੀਦ ਕਰ ਦੇਂਦਾ ਹੈ । ਮਾਮਲਾ ਵੀ ਉਹ ਆਮ ਤੌਰ ਤੇ ਸੱਭ ਤੋਂ ਪਹਿਲਾਂ ਅਪਨੇ ਕੋਲੋਂ ਹੀ ਜਮ੍ਹਾਂ ਕਰਾ ਆਂਦਾ ਹੈ । ਗਰੀਬ ਕਿਰਸਾਣੀ ਦੀ ਮੰਦਹਾਲੀ ਨੂੰ ਉਹ ਚੰਗੀ ਤਰ੍ਹਾਂ ਸਮਝਦਾ ਹੈ । ਉਸ ਦੀ ਘਰ ਵਾਲੀ ਮਾਸੀ ਬਚਨੀ ਵੀ ਇੱਸੇ ਤਰ੍ਹਾਂ ਹੀ ਮਾੜੇ ਘਰਾਂ ਦੇ ਦੁੱਖ ਦਰਦ ਸਮਝਣ ਵਾਲੀ ਔਰਤ ਹੈ । ਔਖੇ ਵੇਲੇ ਸੱਭ ਦੇ ਕੰਮ ਆਉਂਦੀ ਹੈ । ਜੇ ਕੋਈ ਵਿੱਆਜ ਤੇ ਪੈਸੇ ਉਧਾਰੇ ਮੰਗੇ ਤਾਂ ਨਾਰਾਜ਼ ਹੁੰਦੀ ਹੈ। ਕਹਿੰਦੀ ਹੈ ਵਿਆਜ ਤੋਂ ਬਿਨਾਂ ਲੈ ਜਾ ਤੇ ਅਪਨਾ ਵਕਤ ਸਾਰ ਲੈ ਪਰ ਵੇਲੇ ਸਿਰ ਮੋੜ ਦਈਂ । ਪਿੰਡ ਨੇ ਉਸ ਦੀ ਨਿਮਰਤਾ ਤੇ ਲੋਕਾਂ ਨਾਲ ਹਮਦਰਦੀ ਵੇਖ ਕੇ ਉਸ ਨੂੰ ਸਰਬ ਸਮਤੀ ਨਾਲ ਪਿੰਡ ਵਾਲਿਆਂ ਉੱਸ ਨੂੰ ਸਰਪੰਚ ਚੁਣ ਲਿਆ ਹੈ । ਬਹੁਤੇ ਫੈਸਲੇ ਉਸ ਦੀ ਸਿਆਨਪ ਨਾਲ ਠਾਣੇ ਠਪਾਣੇ ਜਾਣ ਦੀ ਬਜਾਏ ਪਿੰਡ ਵਿੱਚ ਹੀ ਬਹਿ ਕੇ ਹੀ ਹੱਲ ਹੋ ਜਾਦੇ ਹੱਨ । ਮਾਸੀ ਬਚਨੀ ਦੀ ਕਹੀ ਕੋਈ ਘੱਟ ਹੀ ਮੋੜਦਾ ਹੈ । ਕਿਉਂ ਜੋ ਮਾੜੇ ਤੇ ਬੇਕਸੂਰ ਦੇ ਹੱਕ ਵਿੱਚ ਮਾਸੀ ਆਪ ਹੁੰਦੀ ਹੈ । ਜੇਹੜਾ ਵਾਧਾ ਕਰੇ ਉੱਸ ਲਈ ਮਾਸੀ ਕਿਸੇ ਠਾਣੇ ਦਾਰ ਤੋਂ ਘੱਟ ਨਹੀਂ ਹੁੰਦੀ । ਉੱਹ ਗੱਲਾਂ 2 ਨਾਲ ਹੀ ਕਸੂਰ ਵਾਰ ਨੂੰ ਲਾਜਵਾਬ ਕਰ ਦੇਂਦੀ ਹੈ । ਪਿੰਡ ਵਾਲੇ ਤਾਂ ਸਾਰੇ ਬੇਸ਼ੱਕ ਉੱਸ ਨੂੰ ਮਾਸੀ ਕਹਿੰਦੇ ਸੱਨ ਪਰ ਬਾਹਰੋਂ ਕਿਸੇ ਜ਼ਰੂਰੀ ਕੰਮ ਲਏ ਸਾਰੇ ਸਰਕਾਰੀ ਅਫਸਰ ਤੋਂ ਲੈ ਕੇ ਉੱਸ ਨੂੰ ਬੀਬੀ ਜੀ ਹੀ ਕਹਿਕੇ ਸਤਿਕਾਰਦੇ ਹਨ । ਦਰ ਅਸਲ ਮਾਸੀ ਹੈ ਵੀ ਇਸੇ ਸਤਿਕਾਰ ਦੇ ਯੋਗ ਹੀ ।
ਮਾਸੀ ਦਾ ਇੱਸ ਪਿੰਡ ਵਿੱਚ ਸੇ਼ਰ ਸਿੰਘ ਦੇ ਘਰ ਆਉਣ ਦਾ ਰਾਜ਼ ਵੀ ਬੜਾ ਦਿਲਚਸਪ ਹੈ । ਜੋ ਇੱਸ ਤਰ੍ਹਾਂ ਹੈ ਕਿ ਸ਼ੇਰ ਸਿੰਘ ਦੀ ਪਹਿਲੀ ਘਰ ਵਾਲੀ ਚੰਦ ਕੌਰ ਪਿੰਡ ਜੋ ਇਕ ਅਮ੍ਰਿਤਧਾਰੀ ਪ੍ਰਵਾਰ ਵਿਚੋਂ ਸੀ । ਇੱਕ ਵਾਰ ਉਹ ਜਦ ਪੇਕੇ ਘਰ ਅਪਨੇ ਬੱਚਿਆਂ ਦੇ ਨਾਲ ਅਪਨੇ ਪੇਕੇ ਘਰ ਗਈ ਹੋਈ ਸੀ ਤਾਂ ਪੰਜਾਬ ਦੇ ਕਾਲੇ ਦਿਨਾਂ ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਦਰਬਾਰ ਸਾਹਿਬ ਦਰਸ਼ਨਾਂ ਨੂੰ ਗਈ ਤਾਂ ਤਾਂ ਸਾਕਾ ਨੀਲਾ ਤਾਰਾ ਦੇ ਖੂੁਨੀ ਸਾਕੇ ਦੌਰਾਨ ਚੰਦ ਕੌਰ ਦਾ ਪਿਤਾ ਕਰਮ ਸਿੰਘ ਤੇ ਚੰਦ ਕੌਰ ਦੋਵੇਂ ਘਰ ਦੇ ਜੀਅ ਸ਼ਹੀਦ ਹੋ ਗਏ ।
ਰੱਬ ਦਾ ਸੁ਼ੁਕਰ ਕਿ ਬਚਨੀ ਅਤੇ ਚੰਦ ਕੌਰ ਦੇ ਦੋ ਬੱਚੇ ਨਾਲ ਨਾ ਜਾਣ ਕਾਰਣ ਮਾਸੀ ਕੋਲ ਤੇ ਨਾਨੀ ਕੋਲ ਘਰ ਹੀ ਰਹਿਣ ਕਰਕੇ ਬੱਚ ਗਏ । ਘਰ ਵਿੱਚ ਪਤਾ ਲੱਗਣ ਤੇ ਸੋਗ ਦੀ ਲਹਿਰ ਛਾ ਗਈ । ਸ਼ੇਰ ਸਿੰਘ ਨੂੰ ਪਤਾ ਲੱਗਾ ਰੋ ਕੁਰਲਾ ਕੇ ਆਖਿਰ ਬੱਚਿਆਂ ਨੂੰ ਆਖਿਰ ਪਿੰਡ ਲੈ ਗਿਆ । ਚੰਗੇ ਭਲੇ ਸੁੱਖੀ ਵੱਸਦੇ ਘਰ ਵਿੱਚ ਦੁਖ ਤੇ ਗੰਮ ਨੇ ਡੇਰੇ ਆਣ ਲਾਏ । ਬੱਚਿਆਂ ਦੀ ਤਰਸ ਯੋਗ ਹਾਲਤ ਵੀ ਵੇਖੀ ਨਹੀਂ ਜਾਂਦੀ । ਸ਼ੇਰ ਸਿੰਘ ਜਦ ਕਦੇ ਅਪਨੇ ਦੂਜੇ ਵਿਆਹ ਬਾਰੇ ਸੋਚਦਾ ਤਾਂ ਬੱਿਚਆਂ ਬਾਰੇ ਸੋਚ ਕੇ ਚੁੱਪ ਕਰਕੇ ਵਿੱਚੇ ਵਿੱਚ ਚੰਦ ਕੌਰ ਦਾ ਗੰਮ ਪੀ ਕੇ ਅੰਦਰੋ ਅੰਦਰ ਘੁਲ਼ਦਾ ਰਹਿੰਦਾ । ਪਰ ਉਹ ਅੰਦਰਲੀ ਪੀੜ ਕਿਸੇ ਨਾਲ ਸਾਂਝੀ ਵੀ ਨਾ ਕਰਦਾ ।
ਸ਼ੇਰ ਸਿੰਘ ਦੀ ਸੱਸ ਰਾਮ ਕੌਰ ਜੱਦ ਕਦੇ ਵਿੱਚ ਵਿਚਾਲੇ ਸ਼ੇਰ ਸਿੰਘ ਦੇ ਘਰ ਆਉਂਦੀ ਤਾਂ ਬੱਚਿਆਂ ਦੀ ਹਾਲਤ ਵੇਖ ਕੇ ਉਸ ਤੋਂ ਜਰੀ ਨਾ ਜਾਂਦੀ ਪਰ ਅੰਦਰੋ ਅੰਦਰ ਇੱਸ ਮੁਸਕਲ ਦਾ ਹੱਲ ਢੂੰਡਣ ਦਾ ਯਤਨ ਕਰਦੀ ਰਹਿੰਦੀ । ਇੱਕ ਦਿਨ ਉੇੱਸ ਨੇ ਅਪਨੇ ਜੁਆਈ ਸ਼ੇਰ ਸਿੰਘ ਦੇ ਘਰ ਦੀ ਹਾਲਤ ਵੇਖ ਕੇ ਕਹਿ ਹੀ ਦਿੱਤਾ ,ਵੇਖ ਪੁੱਤ ਚੰਦ ਕੌਰ ਦੇ ਚਲੇ ਜਾਣ ਬਾਅਦ ਤੇਰਾ ਸੁੰਨਾ ਘਰ ਮੈਥੋਂ ਵੇਖਿਆਂ ਨਹੀਂ ਜਾਂਦਾ । ਤੇਰੀ ਕਿਹੜੀ ਬਹੁਤੀ ਉਮਰ ਹੈ ਤੂੰ ਮੇਰੇ ਆਖੇ ਲੱਗ ਕੇ ਦੂਜਾ ਵਿਆਹ ਕਰਾ ਲੈ । ਕੀ ਪਤਾ ਕੋਈ ਇਨ੍ਹਾਂ ਬੱਚਿਆਂ ਦੀ ਚੰਗੀ ਕਿਸਮਤ ਨੂੰ ਕੋਈ ਹੋਰ ਇਨ੍ਹਾਂ ਦੀ ਦੇਖ ਭਾਲ ਕਰਨ ਵਾਲੀ ਤੇਰੇ ਘਰ ਆ ਜਾਵੇ । ਇੱਹ ਸੁਣਕੇ ਸ਼ੇਰ ਸਿੰਘ ਦੀਆਂ ਅੱਖਾਂ ਵਿੱਚ ਗਲੇਡੂ ਭਰ ਆਏ। ਪਰ ਉਹ ਸੰਭਲਦਾ ਹੋਇਆ ਕਹਿਣ ਲੱਗਾ ਕਿ ਤੂੰ ਮਾਵਾਂ ਤੁੱਲ ਹੈਂ । ਮੈਂ ਤੇਰੀ ਕਦੀ ਕੋਈ ਗੱਲ ਕੇਹੀ ਨਹੀਂ ਮੋੜੀ ਪਰ ਮੈਨੂੰ ਇੱਸ ਕੰਮ ਵਾਸਤੇ ਨਾ ਕਹੀਂ । ਮੈਨੂੰ ਪੂਰੀ ਤਰ੍ਹਾਂ ਯਕੀਨ ਹੈ ਕਿ ਚੰਦ ਕੌਰ ਦੇ ਇਲਾਵਾ ਹੋਰ ਕੋਈ ਇੱਸ ਘਾਟ ਨੂੰ ਪੂਰਾ ਨਹੀਂ ਕਰ ਸਕਦੀ । ਰਾਮ ਕੌਰ ਕੁੱਝ ਨਾ ਬੋਲੀ ਤੇ ਰਾਤ ਰਹਿ ਕੇ ਦੂਜੇ ਦਿਨ ਬੱਚਿਆਂ ਦੇ ਨੂੰ ਪਿਆਰ ਦੇ ਕੇ ਵਾਪਸ ਘਰ ਪਰਤ ਗਈ । ਪਰ ਉੱਸਦਾ ਧਿਆਨ ਘਰ ਬੈਠੀ ਦਾ ਵੀ ਹਰ ਦਮ ਸ਼ੇਰ ਸਿੰਘ ਦੀ ਹਾਲਤ ਤੇ ਬੱਚਿਆਂ ਵਿੱਚ ਹੀ ਰਹਿੰਦਾ ।
ਕੁੱਝ ਦਿਨਾਂ ਬਾਅਦ ਰਾਮ ਕੌਰ ਫਿਰ ਸ਼ੇਰ ਸਿੰਘ ਦੇ ਘਰ ਬੱਚਿਆਂ ਦੀ ਖਬਰ ਸੁਰਤ ਲੈਣ ਆਈ ਤੇ ਨਾਲ ਇੱਕ ਸਲਾਹ ਵੀ ਉਹ ਘਰੋਂ ਹੀ ਬਨਾ ਕੇ ਆਈ । ਜੋ ਸ਼ੇਰ ਸਿੰਘ ਨੂੰ ਦੱਸਣਾ ਚਾਹੁੰਦੀ ਸੀ । ਮੌਕਾ ਵੇਖ ਕੇ ਰਾਮ ਕੌਰ ਬੋਲੀ ਵੇਖ ਪੁੱਤ ਸ਼ੇਰ ਸਿਆਂ ਇੱਸ ਤਰ੍ਹਾਂ ਨਾ ਤੇਰੀ ਤੇ ਨਾ ਇਨ੍ਹਾਂ ਬਚਿਆਂ ਦੀ ਉਮਰ ਚੰਗੀ ਤਰ੍ਹਾਂ ਲੰਘਣੀ ਹੈ । ਤੂੰ ਮੇਰੀ ਅੱਗੇ ਕਦੀ ਕਹੀ ਨਹੀਂ ਮੋੜੀ । ਪਰ ਅੱਜ ਮੈਂ ਤੈਨੂੰ ਇੱਹ ਬਚਨ ਲੈ ਕੇ ਇੱਕ ਜ਼ਰੂਰੀ ਗੱਲ ਕਹਿਣੀ ਹੈ ਮੈਨੂੰ ਪੂਰਾ ਯਕੀਨ ਹੈ ਤੂੰ ਮੇਰਾ ਕਿਹਾ ਨਹੀਂ ਮੋੜੇਂਗਾ । ਸ਼ੇਰ ਸਿੰਘ ਕਹਿਣ ਲੱਗਾ ਤੂੰ ਸੱਸ ਨਹੀਂ ਮਾਂ ਹੈਂ । ਮੈਂ ਤੇਰਾ ਕਿਹਾ ਅੱਗੇ ਕਦੋਂ ਮੋੜਿਆ ਹੈ । ਸ਼ੇਰ ਸਿੰਘ ਦੇ ਹਾਂ ਕਹਿਣ ਤੇ ਰਾਮ ਕੌਰ ਨੇ ਕਿਹਾ ਪੁੱਤ ਤੂੰ ਵੇਖਦਾ ਹੀ ਹੈਂ ਕਿ ਬਚਨੀ ਇਨ੍ਹਾਂ ਬੱਚਿਆਂ ਨੂੰ ਕਿੰਨਾ ਮੋਹ ਪਿਆਰ ਕਰਦੀ ਹੈ । ਉਹ ਹੁਣ ਇਨ੍ਹਾਂ ਬਚਿਆਂ ਦਾ ਬੜਾ ਫਿਕਰ ਕਰਦੀ ਹੈ ਤੇ ਇਨ੍ਹਾਂ ਬਾਰੇ ਹੀ ਸੋਚਦੀ ਰਹਿੰਦੀ ਹੈ । ਤੂੰ ਮੇਰੇ ਕਹੇ ਲੱਗ ਚੰਦ ਕੌਰ ਦੀ ਥਾਂ ਹੁਨ ਬਚਨੀ ਨੂੰ ਦੇ ਦੇ । ਮੈਂ ਇਨ੍ਹਾਂ ਬੱਚਿਆਂ ਦਾ ਵਾਸਤਾ ਪਾ ਕੇ ਤੈਨੂੰ ਦਿੱਲ ਦੀ ਗੱਲ ਕਹਿ ਰਹੀ ਹਾਂ । ਮੇਰੀ ਕਹੀਂ ਮੋੜੀਂ ਨਾ । ਬਚਨੀ ਦੀ ਉਮਰ ਵੀ ਕੇਹੜੀ ਛੋਟੀ ਹੈ । ਤੇਰੇ ਨਾਲ ਰੱਚ ਮਿੱਚ ਜਾਣ ਵਾਲੀ ਹੈ । ਸ਼ੇਰ ਸਿੰਘ ਇਹ ਸੁਣ ਕੇ ਸ਼ੇਰ ਸਿੰਘ ਨਿਰ ਉਤਰ ਜੇਹਾ ਹੋ ਗਿਆ । ਕੁੱਝ ਸੋਚ ਕੇ ਕਹਿਣ ਲੱਗਾ ਮਾਂ ਮੈਂ ਤੇਰੀ ਗੱਲ ਨਹੀਂ ਮੋੜਦਾ ਪਰ ਕੀ ਬਚਨੀ ਇਹ ਗੱਲ ਮੰਨ ਜਾਏ ਗੀ । ਜਵਾਨ ਧੀਆਂ ਭੈਣਾਂ ਦੀਆਂ ਬੜੀਆਂ ਰੀਝਾਂ ਤੇ ਸੱਧਰਾਂ ਅਪਨਾ ਆਪਣਾ ਘਰ ਵਸਾਣ ਦੀਆਂ ਹੁੰਦੀਆਂ ਹੱਨ । ਤੇ ਨਾਲ ਮੇਰੀ ਵੀ ਇਹ ਸ਼ਰਤ ਹੈ ਕਿ ਚੰਦ ਕੌਰ ਦੀ ਨਿਸ਼ਾਨੀ ਵਜੋਂ ਇੱਨ੍ਹਾਂ ਦੋ ਬੱਿਚਆਂ ਦੇ ਇਲਾਵਾ ਮੈਨੂੰ ਹੋਰ ਕੁੱਝ ਨਹੀ ਚਾਹੀਦਾ । ਕੀ ਬਚਨੀ ਇਨ੍ਹਾਂ ਨੂੰ ਚੰਦ ਕੌਰ ਦਾ ਪਿਆਰ ਮਾਸੀ ਤੇ ਮਾਂ ਦਾ ਸਾਂਝਾ ਪਿਆਰ ਦੇ ਸਕੇ ਗੀ ।
ਚੰਦ ਕੌਰ ਸ਼ੇਰ ਸਿੰਘ ਦੀ ਇੱਸ ਹਾਂ ਨੂੰ ਸੋਚ ਸਮਝ ਕੇ ਬੋਲੀ ਮਂੈ ਬਚਨੀ ਨਾਲ ਪਹਿਲਾਂ ਹੀ ਗੱਲ ਕਰ ਲਈ ਹੈ । ਉਹ ਇਸ ਕੰਮ ਵਿੱਚ ਰਾਜ਼ੀ ਹੈ । ਉਹ ਇੱਕ ਸ਼ਹੀਦ ਤੇ ਧਰਮੀ ਪਿਓ ਦੀ ਧੀ ਹੈ , ਉਸ ਨੇ ਅਮ੍ਰਿਤ ਛੱਕ ਲਿਆ ਹੈ ਤੇ ਹਰ ਵਕਤ ਗੁਰਬਾਣੀ ਨਾਲ ਚਿੱਤ ਜੋੜੀ ਰੱਖਦੀ ਹੈ ਤੇ ਕਹਿੰਦੀ ਹੈ ਕਿ ਇੱਸ ਸ਼ਹੀਦ ਭੈਣ ਲਈ ਤਾਂ ਉਹ ਸਾਰਾ ਜੀਵਣ ਇਨ੍ਹਾਂ ਬੱਚਿਆਂ ਦੀ ਸੰਭਾਲ ਵਿੱਚ ਵਾਰ ਕੇ ਮਾਂ ਤੇ ਮਾਸੀ ਦੋਵੇਂ ਰਿਸ਼ਿਤਆਂ ਵਿੱਚ ਨਿਭਾਵੇ ਗੀ । ਮੈਂ ਇੱਕ ਸ਼ਹੀਦ ਧਰਮੀ ਪਿਤਾ ਦੀ ਧੀ ਹਾਂ ਜੋ ਕਹਿ ਦਿਆਂਗੀ ,ਜਿੰਦਗੀ ਦਾ ਸੱਭ ਕੁਝ ਦਾਅ ਤੇ ਲਾ ਕੇ ਨਿਭਾ ਦਿਆਂ ਗੀ । ਕੁੱਝ ਦਿਨਾਂ ਵਿੱਚ ਹੀ ਬਚਨੀ ਨੇ ਸ਼ੇਰ ਸਿੰਘ ਦੇ ਘਰ ਉਸ ਦੀ ਸਾਲੀ ਅੱਧੀ ਨਹੀਂ ਸਾਰੀ ਘਰ ਵਾਲੀ ਦੇ ਤੌਰ ਘਰ ਪੈਰ ਆ ਪਾਏ । ਨਿਆਣੇ ਮਾਸੀ ਆਈ ਮਾਸੀ ਆਈ ਕਹਿੰਦੇ ਬੜੇ ਪਿਆਰ ਨਾਲ ਉਸ ਦੇ ਗਲ ਨੂੰ ਚੰਬੜ ਗਏ ।
ਲੋਕਾਂ ਨੇ ਸੁਣਿਆ ਤੇ ਸ਼ੇਰ ਸਿੰਘ ਦੇ ਘਰ ਵਧਾਈਆਂ ਦੇਣ ਆਏ । ਬਚਨੀ ਮਾਂ ਨਾਲ ਕੀਤੇ ਗਏ ਬਚਨ ਨੂੰ ਜਿੰਦ ਜਾਨ ਨਾਲ ਨਿਭਾ ਰਹੀ ਹੈ । ਬੱਚੇ ਉਸ ਦੇ ਮੋਹ ਪਿਆਰ ਦਾ ਸਦਕਾ ਉੱਸ ਦੇ ਸਾਹੀਂ ਜੀਉਂਦੇ ਹਨ । ਏਨਾ ਹੀ ਨਹੀਂ ਬੱਚੇ ਜਦ ਪਿਆਰ ਨਾਲ ਬਚਨੀ ਨੂੰ ਮਾਸੀ ਕਹਿਕੇ ਬੁਲਾਂਦੇ ਹੱਨ ਤਾਂ ਮਾਸੀ ਅਪਨੀ ਭੈਣ ਦੇ ਪੁੱਤ੍ਰਾਂ ਨੂੰ ਹੀ ਅਪਨਾ ਸੱਭ ਕੁਝ ਜਾਣ ਕੇ ਮੋਹ ਪਿਆਰ ਕਰਦੀ ਤੇ ਉਨ੍ਹਾਂ ਦੇ ਸਾਂਹੀਂ ਜੀਉਂਦੀ ਹੈ । ਇਸੇ ਕਰ ਕੇ ਸਾਰੇ ਪਿੰਡ ਦੇ ਲੋਕ ਵੀ ਉਸ ਨੂੰ ਪਿਆਰ ਸਤਿਕਾਰ ਨਾਲ ਮਾਸੀ ਹੀ ਕਹਿਣ ਲੱਗ ਪਏ ਹੱਨ । ਹੁਨ ਬਚਨੀ ਬਿਲਕੁੱਲ ਚੰਦ ਕੌਰ ਦਾ ਹੀ ਦੂਜਾ ਰੂਪ ਲੱਗਦੀ ਹੈ । ਉੱਸਦਾ ਨਿੱਗਰ ਜੁੱਸਾ ਸ਼ੇਰ ਸਿੰਘ ਦੇ ਮੋਢਿਆਂ ਤੋਂ ਜ਼ਰਾ ਨੀਵਾਂ ਕੱਦ ਭਰਵੇਂ ਬੋਲ ਗੱਲ ਗਾਤ੍ਰਾ ਘਰ ਬਾਰ ਕੰਮ ਕਾਰ ਕਰਦੇ ਵੀ ਨਿੱਤ ਨੇਮੀ ਹੋਣਾ ਉੱਸ ਦੀ ਪ੍ਰਤਿਭਾ ਨੂੰ ਇੱਕ ਵੱਖਰੀ ਦਿੱਖ ਬਖਸ਼ਦਾ ਹੈ । ਉਹ ਜਗਤ ਮਾਸੀ ਤਾਂ ਨਹੀਂ ਪਰ ਪਿੰਡ ਵਿਚ ਉਹ ਅਪਨੇ ਠੰਡੇ ਮਿੱਠੇ ਸੁਭਾ ਨਾਲ ਭਰਪੂਰ ਤੇ ਸੱਭ ਨਾਲ ਹਮਦਰਦੀ ਰੱਖਣ ਕਰ ਕੇ ਮਾਸੀ ਦੇ ਨਾਂ ਨਾਲ ਜਾਣੀ ਜਾਂਦੀ ਹੈ । ਉੱਸ ਦਾ ਅਸਲੀ ਨਾਮ ਗੁਬਚਨ ਕੌਰ ਬੜੇ ਪਿਆਰ ਨਾਲ ਤਾਂ ਸ਼ੇਰ ਸਿੰਘ ਹੀ ਲੈ ਕੇ ਉਸ ਨੂੰ ਬਲਾਉਂਦਾ ਹੈ । ਪਰ ਬਾਕੀ ਸਾਰਾ ਪਿੰਡ ਉਸ ਨੂੰ ਮਾਸੀ ਕਹਿਣ ਵਿੱਚ ਹੀ ਮਾਣ ਤੇ ਖੁਸ਼ੀ ਮਹਿਸੂਸ ਕਰਦਾ ਹੈ । ਕਈ ਮਨਮੋਹਣੇ ਰੰਗਾਂ ਦੇ ਸੁਮੇਲ ਅਤੇ ਕਈ ਨਜ਼ਾਰਿਆਂ ਦੀ ਅਨੇਕਤਾ ਵਿੱਚ ਏਕਤਾ ਦਰਸਾਉਂਦੀ ਕਿਸੇ ਚਿੱਤ੍ਰਕਾਰ ਦੀ ਬਨਾਈ ਤਸਵੀਰ ਇੱਕ ਬੜੇ ਹੀ ਸੁੰਦਰ ਚੌਖਟੇ ਵਿਚ ਜੜੀ ਤਸਵੀਰ ਵਾਂਗ ਹੈ, ਮਾਸੀ ਬਚਨੀ ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346