Welcome to Seerat.ca
Welcome to Seerat.ca

ਸੰਪਾਦਕੀ ਦੀ ਥਾਂ / ਗ਼ਦਰੀ ਬਾਬਿਆਂ ਦੇ ਸੰਦਰਭ ਵਿੱਚ ਪਹਿਲੀ ਸੰਸਾਰ ਜੰਗ ਦੇ ਸਿੱਖ ਫੌਜੀ
 

 

- ਕੁਲਵਿੰਦਰ ਖਹਿਰਾ

ਬਲਬੀਰ ਸਿੰਘ ਦੀ ਜੀਵਨੀ ਵਿਚੋਂ/ ਵਿਸ਼ਵ ਹਾਕੀ ਕੱਪ

 

- ਸਰਵਣ ਸਿੰਘ

ਨਾਵਲ ਅੰਸ਼ / ਗਿਆਰਵਾਂ ਗੁਰੂ

 

- ਹਰਜੀਤ ਅਟਵਾਲ

ਸਵਰਨਜੀਤ ਸਵੀ, ਗੁਰਤੇਜ ਕੋਹਾਰਵਾਲਾ, ਕਾਨਾ ਸਿੰਘ, ਗੁਰਪ੍ਰੀਤ ਗਰੇਵਾਲ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮਾਰੂਥਲ ਵਿੱਚ ਖੜ੍ਹਾ ਸਵੈ-ਮਾਣ ਦਾ ਅਜਿੱਤ ਕਿਲ੍ਹਾ-ਜਸਮਲ ਓਡਣ

 

- ਬਲਵਿੰਦਰ ਗਰੇਵਾਲ

ਦੇਖਿਆ ਬਾਬਾ ਤੇਰਾ ਗਰਾਂ

 

- ਹਰਨੇਕ ਸਿੰਘ ਘੜੂੰਆਂ

ਦੋ ਕਵਿਤਾਵਾਂ ਤੇ ਗ਼ਜ਼ਲ

 

- ਉਂਕਾਰਪ੍ਰੀਤ

ਬਲੀਦਾਨ

 

- ਸਾਧੂ ਸਿੰਘ

ਇੱਕ ਗੀਤ ਅਤੇ ਟਿੱਪਣੀ ਸਮੇਤ ਇੱਕ ਛੰਦ-ਪਰਾਗੇ

 

- ਗੁਰਨਾਮ ਢਿੱਲੋਂ

ਆਜ਼ਾਦੀ ਸੰਗਰਾਮ ਦੇ ਅਣਗੌਲੇ ਸੰਗਰਾਮੀਆਂ ਨੂੰ ਚੇਤੇ ਕਰਦਿਆਂ

 

- ਡਾ. ਰਘਬੀਰ ਕੌਰ

ਕੋਠੇ ਚੜ੍ਹ ਕੇ ਵੇਖਦੇ ਹਾਕਮ ਪੈਂਦੀ ਲੁੱਟ...

 

- ਐਸ. ਅਸ਼ੋਕ ਭੌਰਾ

ਖਰਾ ਸੌਦਾ

 

- ਸੁਖਦੇਵ ਸਿੰਘ ਸੇਖੋਂ

ਬੱਸ ਦਾ ਸਫਰ

 

- ਮਲਿਕਾ ਮੰਡ

ਨਜ਼ਮ / ਆਦਮੀ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਜਤਿੰਦਰ ਰੰਧਾਵਾ

ਦੇਸ਼-ਵੰਡ ਦੇ ਵਿਆਪਕ ਦਰਦ ਦੀ ਨੂੰ ਜ਼ਬਾਨ ਦਿੰਦੇ ਕੁਝ ਹਾਇਬਨ

 

- ਗੁਰਮੀਤ ਸੰਧੂ

“ਜਿਥੇ ਪ੍ਰੈਸ ਆਜ਼ਾਦ ਹੈ ਤੇ ਸਹੀ ਹੈ ਅਤੇ ਆਦਮੀ ਪੜ੍ਹਣ ਦੇ ਕਾਬਿਲ ਹੈ , ਉਥੇ ਸਭ ਕੁਝ ਸੁਰਖਿਅੱਤ ਹੈ।"

 

- ਗੁਲਸ਼ਨ ਦਿਆਲ

ਮੇਰੀ ਮਨ-ਪਸੰਦ ਕਹਾਣੀ

 

- ਵਰਿਆਮ ਸਿੰਘ ਸੰਧੂ

ਮੁਸ਼ਤਾਕ ਸਿੰਘ ਦਾ ਕਾਵਿ-ਸੰਗ੍ਰਹਿ: ਬਾਤਾਂ ਸ਼ਾਤਾਂ

 

- ਗੁਰਨਾਮ ਢਿੱਲੋਂ

ਮਾਸੀ ਬਚਨੀ

 

- ਰਵੇਲ ਸਿੰਘ ਇਟਲੀ

ਪੁਲੀਸ, ਪ੍ਰੋਫੈਸ਼ਨ, ਪਾਣੀ, ਪੱਗ ਤੇ ਪੂਣੀ...!

 

- ਅਵਤਾਰ ਸੋਨੂੰ

ਹੁੰਗਾਰੇ

 

Online Punjabi Magazine Seerat

ਨਜ਼ਮ
ਆਦਮੀ
- ਹਰਜਿੰਦਰ ਸਿੰਘ ਗੁਲਪੁਰ

 

ਤਲਖੀਆਂ ਦੇ ਦੌਰ ਵਿਚੋਂ,
ਲੰਘ ਰਿਹਾ ਹੈ ਆਦਮੀ,
ਨਾਗ ਬਣਕੇ ਇੱਕ ਦੂਜੇ ਨੂੰ,
ਡੰਗ ਰਿਹਾ ਹੈ ਆਦਮੀ.
ਮਨ ਚ ਲੈ ਕੇ ਲਾਲਸਾ,
ਲੰਬਾ ਚਿਰ ਜਿਉਣ ਦੀ,
ਮੌਤ ਦੇ ਰੰਗਾਂ ਚ ਜਿੰਦਗੀ,
ਰੰਗ ਰਿਹਾ ਹੈ ਆਦਮੀ.
ਜਿੰਦਗੀ ਨੂੰ ਠਿੱਬੀ ਲਾਉਣ ਦੇ,
ਮੌਕੇ ਤਲਾਸ਼ਦਾ,
ਉਂਝ ਭਲਾ ਸਰਬੱਤ ਦਾ ਵੀ,
ਮੰਗ ਰਿਹਾ ਹੈ ਆਦਮੀ.
ਚੰਗੇ ਨਹੀਂ ਲਗਦੇ ਏਸ ਨੂੰ,
ਅਮਨਾਂ ਦੇ ਆਹਲਣੇ,
ਅਮਨਾਂ ਦੇ ਨਾਂ ਤੇ ਰੋਜ ਹੀ,
ਕਰ ਜੰਗ ਰਿਹਾ ਹੈ ਆਦਮੀ.
ਪੈਰ ਦੱਬ ਕੇ ਲੰਘਣ ਦੀ,
ਜਿਥੇ ਤੋਂ ਲੋੜ ਹੈ ,
ਬਿਨਾਂ ਆਈ ਖੰਘ ਤੋਂ ਵੀ,
ਖੰਘ ਰਿਹਾ ਹੈ ਆਦਮੀ.
ਧਰਤੀ ਦੇ ਝੇੜੇ ਕਰ ਰਿਹਾ,
ਬਹਿ ਕੇ ਬਰੂਦ ਤੇ,
ਸੋਚ ਪਰ ਤਾਰੇ ਫੜਨ ਦੇ,
ਢੰਗ ਰਿਹਾ ਹੈ ਆਦਮੀ.
ਈਰਖਾ ਦਾ ਰੋਗ ਲੱਗਾ,
ਹੋਈਆਂ ਨਾ ਖੁਸ਼ੀਆਂ ਨਸੀਬ,
ਜੰਮਣ ਤੋਂ ਤੋਂ ਲੈ ਕੇ ਮੌਤ ਤੀਕਰ,
ਤੰਗ ਰਿਹਾ ਹੈ ਆਦਮੀ.
ਯਾਦ ਕਰਕੇ ਕਦੇ ਕਦੇ ,
ਸੂਲੀ ਦਾ ਫਲਸਫਾ,
ਆਪਣੇ ਆਪ ਨੂੰ ਸੂਲੀਆਂ ਤੇ,
ਟੰਗ ਰਿਹਾ ਹੈ ਆਦਮੀ.
ਤੀਰਥਾਂ ਤੇ ਪੁੰਨ ਕਰਦਾ,
ਮਥੇ ਵੀ ਟੇਕਦਾ,
ਦਾਨ ਕਰਦਾ ਵੀ ਲੱਗੇ ਕਿ,
ਮੰਗ ਰਿਹਾ ਹੈ ਆਦਮੀ.
ਮੁਕਤੀ ਲੈ ਲਈ ਏਸ ਨੇ,
ਅੱਜ ਕੱਲ ਪਰਾਈ ਪੀੜ ਤੋਂ,
ਤੱਕ ਤੱਕ ਆਪਣੀ ਪੀੜ ਨੂੰ,
ਹੋ ਦੰਗ ਰਿਹਾ ਹੈ ਆਦਮੀ.
ਹਰ ਤਰਾਂ ਦੀ ਭੁਖ ਨੇ,
ਅੰਦਰ ਵਸੇਬਾ ਕਰ ਲਿਆ,
ਅਸਤਰ ਬਸਤਰ ਪਹਿਨ ਕੇ,
ਲੱਗ ਨੰਗ ਰਿਹਾ ਹੈ ਆਦਮੀ.

8146563065

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346