ਬੜੇ ਤਿਖੇ ਕਣਕ ਕਸੀਰਾˆ
ਨੂੰ,
ਹੁਣ ਤੀਰ ਬਣਾਉਣ ਦਾ ਵੇਲਾ ਹੈ।
ਜੋ ਬੈਠੀ ਰੁੱਸ ਕੇ ਮਹਿਲਾˆ ਵਿਚ,
ਉਹ ਹੀਰ ਲਿਆਉਣ ਦਾ ਵੇਲਾ ਹੈ।
ਸਾਡੇ ਕੋਲੋˆ ਖਹਿ ਕੇ ਲੰਘ ਜਾˆਦਾ,
ਤੇ ਭਰਦਾ ਆਇਆ ਭਰਿਆˆ ਨੂੰ,
ਔੜਾˆ ਮਾਰੇ ਖੇਤਾˆ ਵਲ ਉਹ,
ਨੀਰ ਵਗਾਉਣ ਦਾ ਵੇਲਾ ਹੈ।
ਸਾਨੂੰ ਧੱਕ ਕੇ ਖੂੰਜੇ ਲਾ ਦਿੱਤਾ,
ਖੁਦ ਬਣ ਸਰਵਾਲੇ ਬਹਿ ਗਏ ਨੇ,
ਅੱਜ ਕਠੇ ਹੋ ਕੇ ਚੰਦੜਾˆ ਨੂੰ ਵੀ,
ਘੋੜੀਓੰ ਲਾਹੁਣ ਦਾ ਵੇਲਾ ਹੈ।
ਅਸੀˆ ਖੇਤ ਜੋ ਬੀਜੇ ਵਾਹੇ ਨੇ,
ਅਖ ਉਧਰ ਕਾਲੇ ਕਾਵਾˆ ਦੀ,
ਤੂੰ ਚਾੜ ਗੋਪੀਆ ਸੱਜਣਾˆ ਵੇ,
ਹੁਣ ਕਾਗ ਉਡਾਉਣ ਦਾ ਵੇਲਾ ਹੈ।
ਕਾਤਲ ਬਣ ਗਏ ਜੰਗਲਾˆ ਦੇ,
ਜੋ ਰਾਖੇ ਸੀ ਹਰਿਆਵਲ ਦੇ,
ਜਿਸ ਅੰਦਰ ਜਹਿਰਾˆ ਦੱਬਦੇ ਨੇ,
ਉਹ ਧਰਤ ਬਚਾਉਣ ਦਾ ਵੇਲਾ ਹੈ।
ਪਾਣੀ ਤਾˆ ਰਹਿ ਗਿਆ ਇੱਕ ਪਾਸੇ,
ਅੱਜ ਖੂਨ ਨਸ਼ੀਲਾ ਹੋਇਆ ਹੈ,
ਰੰਗ ਚਿੱਟਾ ਨਾ ਕਿਤੇ ਹੋ ਜਾਵੇ,
ਘਰ ਮੋੜ ਲਿਆਉਣ ਦਾ ਵੇਲਾ ਹੈ।
ਜਿਹੜੀ ਅਵਾਜਾਰ ਦਹਿਲੀਜ ਹੋਈ,
ਉਥੇ ਤੇਲ ਚੁਆ ਕੇ ਆਸਾˆ ਦਾ ,
ਹੋਈਆˆ ਸੁੰਨੀਆˆ ਸੁੰਨੀਆˆ ਰਾਹਵਾˆ ਵਿਚ,
ਕੋਈ ਦੀਪ ਜਗਾਉਣ ਦਾ ਵੇਲਾ ਹੈ।
ਅਸੀˆ ਬੀਨ ਵਜਾਉˆਦੇ ਅੱਕ ਗਏ ,
ਉਹ ਲਾਰਾ ਲਾਉˆਦੇ ਥੱਕੇ ਨਾ ,
ਫੜ ਗਿਚੀਓੰ ਵਿਸ਼ੀਅਰ ਨਾਗਾˆ ਨੂੰ,
ਪਿੰਜਰੇ ਵਿਚ ਪਾਉਣ ਦਾ ਵੇਲਾ ਹੈ।
8146563065
-0- |