ਟਰਾਂਟੋ-ਪਿਛਲੇ ਦਿਨੀਂ
ਬਰੈਂਪਟਨ
ਲਾਇਬ੍ਰੇਰੀ (ਟਰਾਂਟੋ) ਵਿਚ ਹੋਏ ਇਕ ਭਰਵੇਂ ਸਾਹਿਤਕ ਸਮਾਗਮ ਵਿਚ ਆਪਣੀ ਪਤਨੀ ਡਾ ਬਲਵਿੰਦਰ
ਭੱਟੀ ਦੇ ਸਾਥ ਵਿਚ ਪੁੱਜੇ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਤੇ ਆਲੋਚਕ ਡਾ ਸੁਰਜੀਤ ਸਿੰਘ
ਭੱਟੀ ਦਾ ਅਦਾਰਾ 'ਸੀਰਤ' ਵੱਲੋਂ ਸਨਮਾਨ ਕੀਤਾ ਗਿਆ। ਉਹਨਾਂ ਬਾਰੇ ਡਾ ਵਰਿਆਮ ਸਿੰਘ ਸੰਧੂ
ਨੇ ਸੰਖੇਪ ਜਾਣ-ਪਛਾਣ ਦਿੰਦਿਆਂ ਅਕਾਦਮਿਕ, ਸਾਹਿਤਕ ਤੇ ਸਭਿਆਚਾਰਕ ਖੇਤਰ ਵਿਚ ਡਾ ਭੱਟੀ
ਦੀਆਂ ਪਰਾਪਤੀਆਂ ਬਾਰੇ ਲੋੜੀਂਦੀ ਜਾਣਕਾਰੀ ਦਿੱਤੀ। ਜਰਨੈਲ ਸਿੰਘ ਕਹਾਣੀਕਾਰ ਨੇ ਡਾ ਭੱਟੀ
ਦੀਆਂ ਖੋਜ ਪੁਸਤਕਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਉਸਦੇ ਇਨਸਾਨੀ ਗੁਣਾਂ ਦੀ ਵਡਿਆਈ ਕੀਤੀ।
ਡਾ ਭੱਟੀ ਨੇ ਗਦਰ ਲਹਿਰ, ਔਰਤ ਦੀ ਆਜਾਦੀ ਬਾਰੇ ਵਿਚਾਰ ਵੀ ਪਰਗਟਾਏ ਅਤੇ ਸਾਹਿਤਕ-ਸਭਿਆਚਾਰਕ
ਖੇਤਰ ਵਿਚ ਚੱਲ ਰਹੇ ਨਵੇਂ ਰੁਝਾਨਾਂ ਬਾਰੇ ਵੀ ਚਾਨਣਾ ਪਾਇਆ। ਡਾ ਭੱਟੀ ਨੇ ਕਨੇਡਾ ਵਿਚ
ਸਾਹਿਤਕ ਗਤੀਵਿਧੀਆਂ ਦੇ ਵੱਡੇ ਪੱਧਰ 'ਤੇ ਵਧਣ-ਫੁਲਣ ਦੀ ਪ੍ਰਸੰਸਾ ਵੀ ਕੀਤੀ। ਇਸ ਮੌਕੇ
ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਡਾ ਵਨੀਤਾ ਨੇ ਵੀ ਆਪਣੇ ਵਿਚਾਰ ਪ੍ਰਗਟਾਏ ਤੇ ਕਵਿਤਾਵਾਂ
ਸੁਣਾਈਆਂ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸੁਰਜਨ ਜ਼ੀਰਵੀ, ਜਾਗੀਰ ਕਾਹਲੋਂ, ਕੁਲਵਿੰਦਰ
ਖਹਿਰਾ, ਗੁਰਜਿੰਦਰ ਸੰਘੇੜਾ, ਬਰਜਿੰਦਰ ਗੁਲਾਟੀ, ਰਜਵੰਤ ਕੌਰ ਸੰਧੂ, ਕੰਵਲਜੀਤ ਢਿਲੋਂ,
ਸੁਰਜੀਤ, ਪਨਾਗ ਗੁਰਮੀਤ , ਵਕੀਲ ਕਲੇਰ ਦੀ ਹਾਜ਼ਰੀ ਵਰਨਣਯੋਗ ਹੈ।
ਵੱਲੋਂ-ਅਦਾਰਾ ਸੀਰਤ
-0-
|