Welcome to Seerat.ca
Welcome to Seerat.ca

ਸੰਪਾਦਕੀ ਦੀ ਥਾਂ

 

- ਗੁਰਨਾਮ ਢਿੱਲੋਂ

ਨੋ ਬਾਊਂਡਰੀਜ਼

 

- ਗੁਰਮੀਤ ਪਨਾਗ

ਬਲਬੀਰ ਸਿੰਘ ਦਾ ਠਾਣੇਦਾਰ ਬਣਨਾ

 

- ਪ੍ਰਿੰ. ਸਰਵਣ ਸਿੰਘ

ਲਾਹੌਰ ਅਤੇ ਉਸਦੇ ਆਲੇ ਦੁਆਲੇ ਦੀ ਇੱਕ ਭਾਵਕ ਯਾਤਰਾ

 

- ਚਮਨ ਲਾਲ

ਜਨਮ-ਦਿਨ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ‘ਦ ਟਾਈਮਜ’

 

- ਹਰਜੀਤ ਅਟਵਾਲ

ਲਖਬੀਰ ਸਿੰਘ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਇੱਕ ਸੱਚੀ ਕਹਾਣੀ-ਇਕ ਵੀਰਾਂਗਣਾ

 

- ਸੰਤੋਖ ਸਿੰਘ ਧੀਰ

ਜੇ ਸਿਰ ਦਿੱਤਿਆਂ ਹੱਕ ਹਾਸਲ ਹੋਵੇ

 

- ਹਰਨੇਕ ਸਿੰਘ ਘੜੂੰਆਂ

ਗੁਰੂ ਨਾਨਕ ਗੁਰਦੁਆਰਾ ਦੁਬਈ: ਜਿਥੇ ਮੈਂ ਰਾਤ ਨਾ ਰਹਿ ਸਕਿਆ

 

- ਗਿਆਨੀ ਸੰਤੋਖ ਸਿੰਘ

ਅਸੀਂ ਕੌਣ ਹਾਂ?

 

- ਗੁਲਸ਼ਨ ਦਿਆਲ

ਆਪਣਾ ਹਿੱਸਾ-1

 

- ਵਰਿਆਮ ਸਿੰਘ ਸੰਧੂ

ਸ਼੍ਰੀਮਤੀ ਭੁਪਿੰਦਰ ਪਾਤਰ ਨਾਲ ਕੁਝ ਗੱਲਾਂ

 

- ਅਦਾਰਾ ਸੀਰਤ

ਕੀ ਨਾਸਾ ਦੇ ਵਿਗਿਆਨੀ ਸਚਮੁੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ 'ਸੇਧ' ਲੈ ਰਹੇ ਹਨ?

 

- ਮਨਦੀਪ ਖੁਰਮੀ ਹਿੰਮਤਪੁਰਾ

ਦਸ ਛੋਟੀਆਂ ਕਵਿਤਾਵਾਂ, ਇਕ ਗਜ਼ਲ ਅਤੇ ਇੱਕ ਗੀਤ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਸੰਤੋਖ ਸਿੰਘ ਸੰਤੋਖ

ਪੰਦਰਾਂ ਅਗਸਤ

 

- ਗੁਰਮੇਲ ਬੀਰੋਕੇ

ਖੱਤ ਤਾਂ ਬਸ ਖੱਤ ਹੁੰਦੇ ਨੇ

 

- ਗੁਰਪ੍ਰੀਤ ਸਿੰਘ ਤੰਗੋਰੀ

ਅਸੀਂ ਸਾਰੇ

 

- ਦਿਲਜੋਧ ਸਿੰਘ

ਸਰਮਦ ਤੇ ਤਬਰੇਜ ਦਾ

 

- ਹਰਜਿੰਦਰ ਸਿੰਘ ਗੁਲਪੁਰ

ਕੁਲਵੰਤ ਸਿੰਘ ਵਿਰਕ ਨਾਲ ਇੱਕ ਮੁਲਕਾਤ

 

- ਜੋਗਿੰਦਰ ਸਿੰਘ ਨਿਰਾਲਾ

Honoring the Martyrs 157 Years later- cremation of 282 martyrs on 1st August 2014

 

- Chaman Lal

GEHAL SINGH: A MARTYR OF THE SUPREME CAUSE

 

- Amarjit Chandan

A whiteman's country: an exercise in Canadian Orejudice

 

- Ted Ferguson

ਸੱਚੀ! ਸੱਚ ਦੇ ਇਰਦ-ਗਿਰਦ

 

- ਐਸ. ਅਸ਼ੋਕ ਭੌਰਾ

ਕਵਿਤਾ

 

- ਗੁਰਮੀਤ ਸਿੰਘ ਚੀਮਾ

ਕਰਤਾਰ ਸਿੰਘ ਅਠਾਰਵੀਂ ਵਾਰ ਵਿਸ਼ਵ ਵੈਟਰਨ ਚੈਂਪੀਅਨ

 

- ਪਿੰ੍. ਸਰਵਣ ਸਿੰਘ

ਛਾਤੀ ‘ਤੇ ਬੈਠਾ ਸ਼ੇਰ

 

- ਵਰਿਆਮ ਸਿੰਘ ਸੰਧੂ

ਦੋ ਗ਼ਜ਼ਲਾਂ

 

- ਮੁਸ਼ਤਾਕ ( ਯੂ. ਕੇ)

 

Online Punjabi Magazine Seerat

ਜੇ ਸਿਰ ਦਿੱਤਿਆਂ ਹੱਕ ਹਾਸਲ ਹੋਵੇ
- ਹਰਨੇਕ ਸਿੰਘ ਘੜੂੰਆਂ

 

ਸਰਦੀਆਂ ਦੇ ਦਿਨ ਦੁਪਹਿਰ ਵੇਲੇ,ਅਸੀਂ ਸ਼ੇਖੂਪੁਰੇ ਤੋਂ ਲਾਹੌਰ ਜਾ ਰਹੇ ਸੀ।ਸਾਹਮਣੇ ਸ਼ੀਸ਼ੇ’ਚੋਂ ਪੈਂਦੀ ਧੁੱਪ ਮੇਰੇ ਸਰੀਰ ਨੂੰ ਗਰਮਾ ਰਹੀ ਸੀ।ਧੁੱਪ ਦਾ ਨਿੱਘ ਕਦੇ ਕਦੇ ਮੈਨੂੰ ਅੱਖ ਝਮਕਣ ਲਈ ਮਜਬੂਰ ਕਰ ਦਿੰਦਾ।ਅਰਸ਼ਦ ਵਿਰਕ ਨੇ ਸਟੀਰੀਓ ਦਾ ਬਟਨ ਦਬਾਇਆ,ਮਨ-ਮੋਹਣੇ ਸੰਗੀਤ ਨੇ ਮੈਨੂੰ ਇੱਕਦਮ ਚੁਕੰਨਾ ਕਰ ਦਿੱਤਾ। “ਲਓ ਸਰਦਾਰ ਸਾਹਬ ਇਹ ਕੈਸਟ ਤੁਹਾਡੇ ਲਈ ਲਾਈਏ” ਅਰਸ਼ਦ ਵਿਰਕ ਨੇ ਕਿਹਾ।ਇੱਕ ਬੁਲੰਦ ਅਤੇ ਸੁਰੀਲੀ ਆਵਾਜ਼ ਵਿੱਚ ਪਹਿਲਾ ਟੱਪਾ ਸੁਣਿਆ ‘ਜੱਗਾ ਜੰਮਿਆ,ਫ਼ਜ਼ਰ ਦੀ ਬਾਂਗੇ,ਲੌਢੇ ਵੇਲੇ ਖੇਡਦਾ ਫਿ਼ਰੇ’ , ਦੂਜਾ ਟੱਪਾ ਸੀ ‘ਜੱਗਾ ਜੰਮਿਆ ਤੇ ਮਿਲਣ ਵਧਾਈਆਂ,ਵੱਡਾ ਹੋ ਕੇ ਡਾਕੇ ਮਾਰਦਾ’ ਮੇਰੇ ਮੂੰਹੋਂ ਇੱਕਦਮ ਨਿਕਲ ਗਿਆ ‘ਯਾਰ ਇਹ ਜੱਗਾ ਤੇ ਸਾਡਾ ਏ’ , ‘ਨਹੀਂ ਸਰਦਾਰ ਸਾਹਬ ਇੰਨੀ ਜਿ਼ਆਦਤੀ ਨਾ ਕਰੋ।ਜੱਗਾ ਵੀ ਤੁਹਾਡਾ ਤੇ ਕਸ਼ਮੀਰ ਵੀ ਤੁਹਾਡਾ,ਤੇ ਫਿ਼ਰ ਸਾਡੇ ਪੱਲੇ ਕੀ ਰਿਹਾ’ , ਇੰਨਾ ਆਖ ਕੇ ਅਰਸ਼ਦ ਵਿਰਕ ਖਿੜਖਿੜਾ ਕੇ ਹੱਸ ਪਿਆ। ਼ਲੱਗਦੇ ਹੱਥ ‘ਨਵੀਦ ਵੜੈਚ’ ਦਾ ਵੀ ਬਹਿਸ ਵਿੱਚ ਲੱਤ ਅੜਾਉਣ ਦਾ ਜੀਅ ਕਰ ਆਇਆ ‘ਦੇਖੋ ਸਰਦਾਰ ਸਾਹਬ, ਨਾ ਜੱਗਾ ਹਿੰਦੁਸਤਾਨ ਦਾ ਏ, ਨਾ ਪਾਕਿਸਤਾਨ ਦਾ ਏ,ਜੱਗਾ ਤਾਂ ਪੰਜਾਬ ਦਾ ਏ,ਜੱਗਾ ਪੰਜਾਬ ਦਾ ਮਸ਼ਹੂਰ ਕਿਰਦਾਰ ਜੁ ਹੋਇਆ।’ ਇਹ ਟੱਪੇ ਪੰਜਾਬ ਦੇ ਮਹਾਨ ਗਾਇਕ ਸ਼ੌਕਤ ਅਲੀ ਨੇ ਗਾਏ ਹਨ।ਜਿਉਂ ਜਿਉਂ ਟੱਪੇ ਚਲਦੇ ਗਏ ਮੇਰੇ ਜਿਸਮ ਵਿੱਚ ਥਰਥਰਾਹਟ ਜਿਹੀ ਛਿੜ ਗਈ,ਅਜੀਬ ਕਿਸਮ ਦੀਆਂ ਚਿਣਗਾਂ ਜਿਸਮ ਵਿੱਚੋਂ ਨਿਕਲਦੀਆਂ ਮਹਿਸੂਸ ਹੋ ਰਹੀਆਂ ਸਨ।ਅਸੀਂ ਛੋਟੀ ਉਮਰੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਮਾਲ ਚਾਰਦੇ ਜੱਗਾ ਗਾਉਂਦੇ ਹੁੰਦੇ ਸਾਂ।ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਇੱਕ ਸਿੱਖ ਡਾਕੂ ਪਾਕਿਸਤਾਨ ਵਿੱਚ ਅਜੇ ਵੀ ਸਾਡੇ ਨਾਲੋਂ ਕਿਤੇ ਵੱਧ ਹਰਮਨ ਪਿਆਰਾ ਮੰਨਿਆ ਜਾਂਦਾ ਹੈ।ਬੜੇ ਲੋਕਾਂ ਤੋਂ ਇੱਧਰਲੇ ਤੇ ਓਦਰਲੇ ਪੰਜਾਬ ਵਿੱਚ ਜੱਗੇ ਦੇ ਪਿੰਡ ਤੇ ਅਤੇ ਪਤੇ ਬਾਰੇ ਜਾਣਕਾਰੀ ਲੈਣ ਦੀ ਕੋਸਿ਼ਸ਼ ਕੀਤੀ,ਪਰ ਕੋਈ ਉੱਘ-ਸੁੱਘ ਨਾ ਮਿਲੀ।ਮੈਨੂੰ ਜੱਗੇ ਦੀ ਜੀਵਨੀ ਜਾਨਣ ਦੀ ਇੱਕ ਤਲਬ ਜਿਹੀ ਲੱਗ ਗਈ।ਕਿਸੇ ਸੱਜਣ ਨੇ ਦੱਸਿਆ ਕਿ ਕਰਨਾਲ ਤੋਂ ਕੁਝ ਕੁ ਕਿੱਲੋਮੀਟਰ ਪਹਿਲਾਂ ਨਹਿਰ ਦੇ ਕੰਢੇ ਤੇ ਜੀ ਟੀ ਰੋਡ ਤੋਂ ਕੁਝ ਕਦਮਾਂ ਉੱਤੇ ਬਰੋਟੇ ਹੇਠ ਜੱਗੇ ਦੀ ਸਮਾਧ ਬਣੀ ਹੋਈ ਹੈ,ਇੱਥੇ ਹੀ ਜੱਗਾ ਕਤਲ ਹੋਇਆ ਸੀ,ਪਰ ਪੜਤਾਲ ਕਰਨ ਤੇ ਇਹ ਸੱਚ ਨਾ ਨਿਕਲਿਆ ,ਫਿਰ ਮੋਟੇ ਤੌਰ’ਤੇ ਅੰਦਾਜ਼ਾ ਲਗਾਇਆ:ਜੱਗੇ ਦੇ ਲਾਇਲਪੁਰ ਡਾਕਾ ਮਾਰਨ ਦਾ ਜਿ਼ਕਰ ਆਉਂਦਾ ਹੈ, “ਜੱਗੇ ਮਾਰਿਆ ਲਾਇਲਪੁਰ ਡਾਕਾ,ਤਾਰਾਂ ਖੜਕ ਗਈਆਂ” । ਇਸ ਦਾ ਮਤਲਬ ਜੱਗਾ ਪੰਜਾਬ ਦੇ ਓਸ ਪਾਸੇ ਪੈਦਾ ਹੋਇਆ,ਇਸ ਘਟਨਾ ਨੂੰ ਆਧਾਰ ਮੰਨ ਕੇ ਪੜਤਾਲ ਕਰਨੀ ਸ਼ੁਰੂ ਕੀਤੀ।ਕੁਝ ਅਰਸਾ ਪਹਿਲਾਂ ਅਚਾਨਕ ਮੇਰੀ ਮੁਲਾਕਾਤ ਜੱਥੇਦਾਰ ਹਰੀ ਸਿੰਘ ਵਿਰਕ ਨਾਲ ਹੋਈ,ਜੱਥੇਦਾਰ ਸਾਹਬ ਨੇ ਮੈਨੂੰ ਜੱਗੇ ਦਾ ਖੁਰਾ ਲੱਭ ਕੇ ਦਿੱਤਾ।ਜੱਗੇ ਦਾ ਜਨਮ 1901 ਤੇ 1902 ਦੇ ਨੇੜੇ ਪਿੰਡ ਬੁਰਜ ਰਾਮ ਸਿੰਘ ਵਾਲਾ,ਤਹਿਸੀਲ ਚੂੰਨੀਆਂ,ਜਿ਼ਲ੍ਹਾ ਕਸੂਰ ਵਿਖੇ ਹੋਇਆ।ਜੱਗੇ ਦੇ ਬਾਪੂ ਸਰਦਾਰ ਮੱਖਣ ਸਿੰਘ ਦਾ ਸਾਇਆ ਜੱਗੇ ਦੇ ਸਿਰੋਂ ਬਚਪਨ ਵਿੱਚ ਹੀ ਉੱਠ ਗਿਆ ਸੀ ਤੇ ਉਸ ਦਾ ਪਾਲਣ ਪੋਸਣ ਜੱਗੇ ਦੇ ਚਾਚੇ ਰੂਪ ਸਿੰਘ ਤੇ ਜੱਗੇ ਦੀ ਮਾਂ ਭਾਗਣ ਦੀ ਦੇਖ ਰੇਖ ਵਿੱਚ ਹੋਇਆ,ਜਿਨ੍ਹਾਂ ਨੂੰ ਜੱਗਾ ਬਹੁਤ ਪਿਆਰਾ ਸੀ।ਭਾਵੇਂ ਜੱਗੇ ਦੀ ਮਾਂ ਦੇ ਹਵਾਲੇ ਨਾਲ ਕਿਹਾ ਜਾਂਦਾ ਹੈ “ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ,ਇੱਕ ਪੁੱਤ ਹੋਰ ਜੰਮਦੀ” ਪਰ ਅਸਲੀਅਤ ਕੁਝ ਹੋਰ ਏ,ਜੱਗੇ ਦੇ ਛੇ ਭਰਾ ਅਠਮਾਹੇ ਜਾਂ ਛਿਲੇ ਵਿੱਚ ਹੀ ਮਰ ਗਏ।ਅਖੀਰ ਜੱਗੇ ਦਾ ਬਾਪ ਨਾਲ ਲੱਗਦੇ ਪਿੰਡ ਸੋਢੀਵਾਲਾ ਵਿੱਚ ਸਰਦਾਰ ਇੰਦਰ ਸਿੰਘ ਹੋਰਾਂ ਕੋਲ ਬੇਨਤੀ ਕਰਨ ਗਿਆ ਜੋ ਕਿ ਬੜੇ ਤਪੱਸਵੀ ਸਨ।ਭਾਈ ਇੰਦਰ ਸਿੰਘ ਸੋਢੀ ਨੇ ਕਿਹਾ ਜਦੋਂ ਬੱਚੇ ਦਾ ਜਨਮ ਹੋਵੇ ਉਸ ਤੋਂ ਪਹਿਲਾਂ ਇੱਕ ਬੱਕਰਾ ਖਰੀਦ ਲਿਆਉਣਾ।ਬੱਚਾ ਜੰਮਣ ਤੇ ਉਸ ਦਾ ਹੱਥ ਬੱਕਰੇ ਨੂੰ ਲਵਾ ਕੇ ਬੱਕਰਾ ਘਰ ਵਿੱਚ ਬੰਨ ਲੈਣਾ।ਅਖਰਿ ਬੱਚੇ ਦਾ ਜਨਮ ਹੋਇਆ ਤੇ ਕਹਿਣ ਮੁਤਾਬਕ ਬੱਕਰੇ ਨੂੰ ਹੱਥ ਲਵਾ ਦਿੱਤਾ ਗਿਆ।ਭਾਈ ਇੰਦਰ ਸਿੰਘ ਹੋਰਾਂ ਨੇ ਇੱਕ ਹੋਰ ਤਾਕੀਦ ਕੀਤੀ ਸੀ ਕਿ ਬੱਚੇ ਦਾ ਨਾਮ ‘ਜ’ ਤੇ ਨਾ ਰੱਖਣਾ,ਪਰ ਸ਼ਰੀਕੇ ਦੇ ਇੱਕ ਹੋਰ ਇੰਦਰ ਸਿੰਘ ਨਾਮੀ ਜੋ ਬੱਚੇ ਦਾ ਚਾਚਾ ਲੱਗਦਾ ਸੀ ਨੇ ਜਿੱਦ ਕਰਕੇ ਨਾਮ ਜਗਤ ਸਿੰਘ ਰੱਖ ਦਿੱਤਾ।ਕੁਝ ਦਿਨ ਬਾਅਦ ਬੱਕਰਾ ਬਿਮਾਰ ਹੋ ਕੇ ਮਰ ਗਿਆ।ਸਰਦਾਰ ਇੰਦਰ ਸਿੰਘ ਦੀ ਹਦਾਇਤ ਮੁਤਾਬਿਕ ਇੱਕ ਹੋਰ ਬੱਕਰਾ ਖਰੀਦ ਕੇ ਲਿਆਂਦਾ,ਪਹਿਲੇ ਬੱਕਰੇ ਦਾ ਪਟਾ ਕੱਢ ਕੇ ਇਸ ਦੇ ਗਲ ਵਿੱਚ ਪਾ ਦਿੱਤਾ,ਠੋੜ੍ਹੇ ਦਿਨਾਂ ਬਾਅਦ ਇਹ ਬੱਕਰਾ ਵੀ ਓਸੇ ਤਰ੍ਹਾਂ ਬਿਮਾਰ ਹੋ ਗਿਆ। 12 ਸਾਲ ਬੱਕਰੇ ਖਲਰੀਦੇ ਜਾਂਦੇ ਰਹੇ ਤੇ ਉਹ ਮਰਦੇ ਰਹੇ ਸਾਰੇ ਬੱਕਰਿਆਂ ਨੂੰ ਵਿਹੜੇ ਵਿੱਚ ਦਬਾਇਆ ਗਿਆ ਤਾਂ ਕਿ ਇਹਨਾਂ ਦੇ ਮਾਸ ਨੂੰ ਕੋਈ ਕੁੱਤਾ ਬਿੱਲੀ ਨਾ ਖਾਵੇ। ਝਦੋਂ ਜੱਗਾ ਪੁਠੀਰ ਹੋਇਆ , ਉਹ ਸ਼ੌਂਕੀਆ ਕਦੇ -ਕਦੇ ਦੋਸਤਾਂ ਨਾਲ ਮਾਲ ਪਸ਼ੂ ਚਾਰਨ ਚਲਿਆ ਜਾਂਦਾ।ਉਂਜ ਚਾਚਾ ਉਸ ਨੂੰ ਘੱਟ ਵੱਧ ਹੀ ਕੰਮ ਕਰਨ ਦਿੰਦਾ ਸੀ ਤੇ ਸੀ ਵੀ ਜੱਗਾ 250 ਕਿੱਲੇ ਦਾ ਮਾਲਕ।ਇੱਕ ਦਿਨ ਜੱਗਾ ਡੰਗਰ ਚਾਰਦਾ ਸ਼ਰੀਕੇ ਦੇ ਚਾਚੇ ਇੰਦਰ ਸਿੰਘ ਦੇ ਖੇਤ ਵਿੱਚੋਂ ਸਾਰੇ ਦੋਸਤਾਂ ਲੲੈ ਗੰਨਿਆਂ ਦੀ ਸੱਥਰੀ ਪੁੱਟ ਲਿਆਇਆ।ਇੰਦਰ ਸਿੰਘ ਨੇ ਜੱਗੇ ਦੇ ਧੋਲ ਧੱਫਾ ਕਰ ਦਿੱਤਾ,ਜੱਗੇ ਨੇ ਰਾਤੀਂ ਇੰਦਰ ਸਿੰਘ ਦੇ ਖੂਹ ਦਾ ਬੇੜ ਟੁਕੜੇ ਟੁਕੜੇ ਕਰ ਕੇ ਖੂਹ ਵਿੱਚ ਸੁੱਟ ਦਿੱਤਾ,ਜਦੋਂ ਇੰਦਰ ਸਿੰਘ ਨੇ ਥਾਣੇ ਜਾਣ ਦੀ ਗੱਲ ਕਹੀ ਤਾਂ ਸਾਰੇ ਸ਼ਰੀਕੇ ਵਾਲਿਆਂ ਨੇ ਕਿਹਾ ‘ਤੈਨੂੰ ਇਸ ਦਾ ਨਾਮ ਜਗਤ ਸਿੰਘ ਰੱਖਣ ਬਾਰੇ ਕਿਸ ਨੇ ਕਿਹਾ ਸੀ?’ ਪਿੰਡ ਬੁਰਜ ਰਣ ਸਿੰਘ ਵਾਲਾ ਵਿੱਚ ਬਹੁਤੇ ਘਰ ਮੁਸਲਮਾਨ ਤੇਲੀਆਂ ਦੇ ਸਨ।ਸਿਰਫ਼ ਸਤਾਰਾਂ ਅਠਾਰਾਂ ਘਰ ਜੱਟ ਸਿੱਖਾਂ ਦੇ ਸਨ,ਇਹਨਾਂ ਦਾ ਗੋਤ ਸਿੱਧੂ ਸੀ।ਦੋਨੇ ਫਿ਼ਰਕਿਆਂ ਦੇ ਲੋਕ ਬਹੁਤ ਪਿਆਰ ਮੁਹੱਬਤ ਨਾਲ ਰਹਿੰਦੇ ਸਨ।ਜੱਗੇ ਨੇ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਰੱਖਦਿਆਂ ਅਖਾੜਿਆਂ ਵਿੱਚ ਘੁਲਣਾ ਸ਼ੁਰੂ ਕਰ ਦਿੱਤਾ।ਇੱਕ ਹੋਰ ਤੇਲੀਆਂ ਦਾ ਮੁੰਡਾ ਜੱਗੇ ਨਾਲ ਅਖਾੜਿਆਂ ਵਿੱਚ ਘੁਲਣ ਜਾਂਦਾ ਸੀ,ਜਿਸ ਦਾ ਨਾਮ ਸੀ ‘ਸੋਹਣ’। ੰੋਹਣ ਤੇਲੀ ਨੇ ਜੱਗੇ ਨਾਲ ਮਰਦੇ ਦਮ ਤੱਕ ਦੋਸਤੀ ਨਿਭਾਈ।ਜੱਗੇ ਦੀ ਭਲਵਾਨੀ ਦਾ ਜਿ਼ਕਰ ਕਰਦੇ ਹੀ ਕਿਹਾ ਗਿਆ ਹੈ ‘ਜੱਗੇ ਜੱਟ ਦਾ ਜਾਂਘੀਆ ਪੱਟ ਦਾ,ਕਿੱਲੇ ਉੱਤੇ ਟੰਗਿਆ ਰਿਹਾ’। ਜੱਗੇ ਦੀ ਸ਼ਾਦੀ ਬੁਰਜ ਪਿੰਡ ਦੀ ਇੰਦਰ ਕੌਰ ਨਾਮੀ ਕੁੜੀ ਨਾਲ ਹੋਈ।ਇਹਨਾਂ ਦੇ ਘਰ ਇੱਕ ਬੇਟੀ ਪੈਦਾ ਹੋਈ ਜਿਸ ਦਾ ਨਾਮ ਗਾਭੋ ਰੱਖਿਆ ਗਿਆ।ਅੱਜ ਕੱਲ ਗਾਭੋ ਲੰਬੀ ਨੇੜੇ ਪਿੰਡ ‘ਵੱਣਵਾਲਾ’ ਵਿੱਚ ਰਹਿੰਦੀ ਹੈ,ਜਿਸ ਦੀ ਉਮਰ ਲਗਭਗ 80 ਸਾਲਾਂ ਦੇ ਨੇੜੇ ਹੈ।
ਫਰੰਗੀ ਦੇ ਰਾਜ ਵੇਲੇ ਹਰ ਉਸ ਗੱਭਰੂ ਤੇ ਨਿਗਾਹ ਰੱਖੀ ਜਾਂਦੀ ਸੀ ਜਿਸ ਵਿੱਚ ਕੁਝ ਕਣੀ ਹੋਵੇ ਜਾਂ ਥੋੜ੍ਹੀ ਬਹੁਤ ਆਜ਼ਾਦਾਨਾ ਤਬੀਅਤ ਦਾ ਮਾਲਕ ਹੋਵੇ।ਸਰਕਾਰ ਦੀ ਪਹਿਲੀ ਇਕਾਈ ਜੋ ਇਲਾਕੇ ਵਿੱਚ ਦਹਿਸ਼ਤ ਰੱਖਦੀ ਹੁੰਦੀ ਸੀ ਉਸ ਦੇ ਆਮ ਮੈਂਬਰ ਪਿੰਡ ਦਾ ਪਟਵਾਰੀ,ਨੰਬਰਦਾਰ,ਇਲਾਕੇ ਦਾ ਥਾਣੇਦਾਰ ਤੇ ਸਫ਼ੈਦਪੋਸ਼ ਹੁੰਦੇ ਸਨ।ਹਰ ਵਿਅਕਤੀ ਨੂੰ ਇਹਨਾਂ ਅੱਗੇ ਸਿਰ ਝੁਕਾਉਣਾ ਪੈਂਦਾ ਸੀ,ਪਰ ਜੱਗੇ ਨੂੰ ਇਹ ਮਨਜ਼ੂਰ ਨਹੀਂ ਸੀ।ਜੱਗੇ ਦਾ ਕੱਦ ਦਰਮਿਆਨਾ,ਰੰਗ ਕਣਕ ਵੰਨਾ,ਨਕਸ਼ ਤਿੱਖੇ,ਪਹਿਲਵਾਨਾਂ ਵਾਲਾ ਜੁੱਸਾ,ਕਾਤਰੀ ਹੋਈ ਦਾਹੜੀ,ਦੂਹਰੇ ਛੱਲੇ ਵਾਲੀਆਂ ਮੁੱਛਾਂ ਤੇ ਅਣਖੀਲਾ ਸੁਭਾਅ ਸੀ।ਜੱਗਾ ਪਿੰਡ ਦੇ ਪਟਵਾਰੀ ਕੋਲ ਜ਼ਮੀਨ ਦੀਆਂ ਫ਼ਰਦਾਂ ਲੈਣ ਗਿਆ,ਨਾ ਪਟਵਾਰੀ ਨੂੰ ਸਾਹਬ ਸਲਾਮ ,ਨਾ ਕੋਈ ਫ਼ੀਸ,ਇਸ ਤਰ੍ਹਾਂ ਫ਼ਰਦਾਂ ਦੇਣਾ ਤੇ ਪਟਵਾਰੀ ਦੀ ਹੱਤਕ ਸੀ।ਅਖ਼ੀਰ ਗੱਲ ਤੂੰ-ਤੂੰ,ਮੈਂ-ਮੈਂ ਤੇ ਆ ਗਈ,ਜੱਗੇ ਨੇ ਪਟਵਾਰੀ ਨੂੰ ਢਾਅ ਕੇ ਕੁੱਟਿਆ,ਪਟਵਾਰੀ ਨੂੰ ਫ਼ਰਦਾਂ ਵੀ ਦੇਣੀਆਂ ਪਈਆਂ ਤੇ ਮਿੰਨਤਾਂ ਕਰਕੇ ਖਹਿੜਾ ਛੁਡਾਉਣਾ ਪਿਆ।
ਇੱਕ ਟੱਪੇ ਵਿੱਚ ਜਿ਼ਕਰ ਆਉਂਦਾ ਹੈ, ‘ਕੱਚੇ ਪੁਲਾਂ’ਤੇ ਲੜਾਈਆਂ ਹੋਈਆਂ,ਛਵੀਆਂ ਦੇ ਘੁੰਡ ਮੁੜ ਗਏ’। ਕੱਚੇ ਪੁਲ ਪਿੰਡ ਤਲਵੰਡੀ ਤੇ ਬੁਰਜ ਪਿੰਡ ਦੇ ਵਿਚਕਾਰ ਹੁੰਦੇ ਸਨ।ਬੇਹਿੜਵਾਲੇ ਦੇ ਨਕਈ ਆਪਣੀ ਭੁਆ ਦੇ ਪਿੰਡ ਤਲਵੰਡੀ ਰਹਿੰਦੇ ਸਨ ਜੋ ਬੜੇ ਭੁਤਰੇ ਹੋਏ ਸਨ।ਇਹ ਮਹਾਰਾਜਾ ਰਣਜੀਤ ਸਿੰਘ ਦੇ ਸਹੁਰੇ ਪਰਿਵਾਰ ਨਾਲ ਤਾਅਲੁੱਕ ਰੱਖਦੇ ਸਨ।ਇਹਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਕੱਚੇ ਪੁਲਾਂ ਤੋਂ ਲੰਘ ਨਹੀਂ ਸੀ ਸਕਦਾ।ਜਦੋਂ ਜੱਗਾ ਘੋੜੀ’ਤੇ ਚੜ੍ਹ ਕੇ ਪੁਲ ਲੰਘਣ ਲੱਗਿਆ,ਉਹਨਾਂ ਵਿੱਚੋਂ ਇੱਕ ਨੇ ਘੋੜੀ ਦੀ ਪਿੱਠ ‘ਤੇ ਡਾਂਗ ਮਾਰ ਕੇ ਘੋੜੀ ਨੂੰ ਸਣੇ ਜੱਗੇ ਜ਼ਮੀਨ’ਤੇ ਸੁੱਟ ਲਿਆ।ਜੱਗਾ ਇਕੱਲਾ ਤੇ ਨਕਈ ਚਾਰ ਪੰਜ ਭਰਾ ਸਨ,ਉਹਨੇ ਸਾਰਿਆਂ ਨੂੰ ਛਵੀ ਨਾਲ ਵਾਅਣੇ ਪਾ ਲਿਆ ,ਉਹ ਇੰਨੇ ਡਰੇ ਕਿ ਉਸ ਤੋਂ ਬਾਅਦ ਇਲਾਕਾ ਛੱਡਕੇ ਲਾਹੌਰ ਰਹਿਣ ਲੱਗ ਪਏ।
ਇਲਾਕੇ ਵਿੱਚ ਜੱਗੇ ਦੀ ਚੜ੍ਹਤ ਕਲ ਮੋਕਲ ਦੇ ਜੈਲਦਾਰ ਨੂੰ ਕੰਢੇ ਵਾਂਗੂੰ ਚੁਬਣ ਲੱਗ ਪਈ,ਇਹ ਜੈਲਦਾਰ ਨੂੰ ਆਪਣੀ ਧੌਂਸ ਲਈ ਇੱਕ ਵੰਗਾਰ ਜਾਪਦੀ ਸੀ,ਉਸਨੇ ਜੱਗੇ ਉੱਤੇ ਝੂਠਾ ਕੇਸ ਚਲਾ ਕੇ ਚਾਰ ਸਾਲ ਦੀ ਕੈਦ ਕਰਵਾ ਦਿੱਤੀ।ਜੱਗਾ ਕੈਦ ਕੱਟਕੇ ਆਇਆ ਹੀ ਸੀ ਕਿ ਉਹਨਾਂ ਦਿਨਾਂ ਵਿੱਚ ਪਿੰਡ ਭਾਈ ਫੇਰੂ ਚੋਰੀ ਹੋ ਗਈ। ਇਹ ਪਿੰਡ ‘ਕੱਚੀ ਕੋਠੀ’ ਥਾਣੇ ਵਿੱਚ ਪੈਂਦਾ ਸੀ।ਇਸ ਥਾਣੇ ਵਿੱਚ ਇੱਕ ਬੜਾ ਅੜ੍ਹਬ ਕਿਸਮ ਦਾ ਥਾਣੇਦਾਰ ਲੱਗਾ ਹੋਇਆ ਸੀ,ਜਿਸ ਦਾ ਨਾਮ ‘ਅਸਗਰਅਲੀ’ ਤੇ ਜਾਤ ਦਾ ਜੱਟ ਮੁਸਲਮਾਨ ਸੀ।ਜੈਲਦਾਰ ਤੇ ਥਾਣੇਦਾਰ ਲਈ ਇਹ ਵਧੀਆ ਮੌਕਾ ਸੀ।ਜੱਗੇ ਦੀ ਧੋਣ’ਚੋਂ ਕਿਲਾ ਕੱਢਣ ਲਈ ਥਾਣੇਦਾਰ ਦੇ ਸੁਨੇਹਾ ਭੇਜਣ ਤੇ ਜੱਗੇ ਨੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ।ਇਲਾਕੇ ਦੇ ਕੁਝ ਮੁਹਤਬਰ ਸੱਜਣ ਜਿਹੜੇ ਜੱਗੇ ਦੇ ਪਰਿਵਾਰ ਨਾਲ ਸਾਂਝ ਰੱਖਦੇ ਸਨ ਉਸ ਨੂੰ ਪੇਸ਼ ਹੋਣ ਲਈ ਮਨਾਉਣ ਵਿੱਚ ਕਾਮਯਾਬ ਹੋ ਗਏ।ਇਹਨਾਂ ਦੇ ਨਾਮ ਇਸ ਪ੍ਰਕਾਰ ਸਨ: ਕੇਹਰ ਸਿੰਗ ਕਾਵਾਂ,ਮਹਿਲ ਸਿੰਘ ਕਾਵਾਂ ਤੇ ਦੁਲਾ ਸਿੰਘ ਜੱਜਲ।ਜੱਗੇ ਨੂੰ ਦੁਲਾ ਸਿੰਘ ਜੱਜਲ ਨੇ ਆਪਣਾ ਧਰਮ ਦਾ ਪੁੱਤਰ ਬਣਾਇਆ ਹੋਇਆ ਸੀ (ਬਾਦ ਵਿੱਚ ਦੁਲਾਂ ਸਿੰਘ ਦੇ ਪਰਿਵਾਰ ਨੇ ਸ਼ਰੀਕੇ ਦੇ ਅੱਠ ਬੰਦੇ ਕਤਲ ਕੀਤੇ ਅਤੇ ਦੁਲਾਂ ਸਿੰਘ ਸਮੇਤ ਅੱਠ ਬੰਦੇ ਫਾਂਸੀ ਲੱਗੇ)।ਜੱਗਾ ਤਿਆਰ ਹੋ ਕੇ ਇਹਨਾਂ ਨਾਲ ਤੁਰ ਪਿਆ,ਪਰ ਰਸਤੇ ਵਿੱਚ ਥਾਣੇਦਾਰ ਦੇ ਸਖ਼ਤ ਸੁਭਾਅ ਬਾਰੇ ਸੋਚ ਕੇ ਰੁਕ ਗਿਆ।ਉਹਨੇ ਸਾਰਿਆਂ ਨੂੰ ਸਾਫ਼ ਕਹਿ ਦਿੱਤਾ ‘ਜੇ ਥਅਣੇਦਾਰ ਨੇ ਗਾਲੀ ਗਲੋਚ ਕੀਤੀ ਮੈਥੋਂ ਬਰਦਾਸ਼ਤ ਨਹੀਂ ਹੋਣੀ,ਖਾਹਮਖਾਹ ਦਾ ਪੰਗਾ ਪੈ ਜਾਏਗਾ ਤੇ ਮੈਂ ਵਾਪਸ ਚੱਲਿਆ ਹਾਂ।’ ਥਾਣੇਦਾਰ ਦੇ ਕਸਾਈ ਸੁਭਾਅ ਨੂੰ ਸਾਰੇ ਜਾਣਦੇ ਹੀ ਸਨ।ਉਸ ਦਿਨ ਤੋਂ ਬਾਦ ਜੱਗਾ ਭਗੌੜਾ ਹੋ ਗਿਆ।ਸਭ ਤੋਂ ਪਹਿਲਾਂ ਉਹਨੇ ਸਿਪਾਹੀ ਦੀ ਬੰਦੂਕ ਖੋਹੀ।ਦੂਜੀ ਬੰਦੂਕ ਆਤਮਾ ਸਿੰਘ ਆਚਰੱਕੇ ਤੋਂ ਖੋਹੀ।ਜੱਗੇ ਨੇ ਪਹਿਲਾਂ ਡਾਕਾ ਪਿੰਡ ਘੁਮਿਆਰੀ ਵਾਲੇ ਸਰਾਫਾਂ ਦੇ ਘਰ ਮਾਰਿਆ ਜੋ ਸਰਾਫੇ ਦੇ ਨਾਲ ਸ਼ਾਹੂਕਾਰਾ ਵੀ ਕਰਦੇ ਸਨ।ਘੁੰਮਿਆਰੀ ਵਾਲਾ ਪਿੰਡ ਲਾਹੌਰ ਤੇ ਕਸੂਰ ਦੇ ਬਾਡਰ’ਤੇ ਹੈ।ਜੱਗੇ ਦੇ ਨਾਲ ਹੋਰ ਸਾਥੀ ਝੰਡਾ ਸਿੰਘ ਨਿਰਮਲ ਕੇ ,ਤੇ ਠਾਕੁਰ ਸਿੰਘ ਮੰਡਿਆਲੀ ਦਾ ਸੀ,ਇਹਨਾਂ ਨੇ ਸਰਾਫਾਂ ਦਾ ਸੋਨਾ ਲੁੱਟਿਆ ਤੇ ਲੋਕਾਂ ਦੇ ਕਰਜ਼ੇ ਦੀਆਂ ਵਹੀਆਂ ਅੱਗ ਲਗਾ ਕੇ ਸਾੜ ਦਿੱਤੀਆਂ।ਝੰਡਾ ਸਿੰਘ ਦੇ ਖੂਹ ਤੇ ਬੈਠ ਕੇ ਸੋਨਾ ਵੰਡਿਆ ਜੋ ਸਾਰਿਆਂ ਨੂੰ ਡੇਢ-ਡੇਢ ਸੇਰ ਆਇਆ।ਇਸ ਤੋਂ ਬਾਅਦ ਜੱਗੇ ਨੇ ਆਪਣਾ ਅਲੱਗ ਗਰੁੱਪ ਬਣਾ ਲਿਆ।ਇਸ ਦੇ ਨਵੇਂ ਸਾਥੀ ਬਣੇ ਬੰਤਾ ਸਿੰਘ,ਸੋਹਣ ਤੇਲੀ,ਲਾਲੂ ਨਾਈ (ਲਾਲੂ ਇੱਕ ਅੱਖ ਤੋਂ ਕਾਣਾ ਸੀ) ਭੋਲੂ ਤੇ ਬਾਵਾ।ਲਾਲੈ ਨਾਈ ਰੋਟੀ ਟੁੱਕ ਬਣਾਉਣ ਦਾ ਬੜਾ ਮਾਹਰ ਸੀ ਤੇ ਜਦੋਂ ਸਾਰੇ ਸੌਂ ਜਾਂਦੇ ਤਾਂ ਹੱਥ ਵਿੱਚ ਬੰਦੂਕ ਫ਼ੜ ਕੇ ਪਹਿਰਾ ਦਿੰਦਾ।ਭਾਵੇਂ ਜੱਗੇ ਨੇ ਕਈ ਡਾਕੇ ਮਾਰੇ ਪਰ ਮਸ਼ਹੂਰ ਲਾਇਲਪੁਰ ਦੇ ਹੀ ਸਨ।ਜੱਗੇ ਦਾ ਭਤੀਜਾ ਠਾਕੁਰ ਸਿੰਘ,ਡੀ:ਐਸ:ਪੀ: ਕਸੂਰ ਦਾ ਰੀਡਰ ਸੀ।ਡੀ:ਐਸ:ਪੀ: ਨੇ ਠਾਕੁਰ ਸਿੰਘ ਨੂੰ ਜੱਗੇ ਨੂੰ ਪੇਸ਼ ਕਰਵਾਉਣ ਵਿੱਚ ਮੱਦਦ ਕਰਨ ਲਈ ਕਿਹਾ।ਅੱਗੋਂ ਜੱਗੇ ਨੇ ਠਾਕੁਰ ਸਿੰਘ ਨੂੰ ਕਿਹਾ,ਪਹਿਲਾਂ ਤੂੰ ਮੇਰੀ ਇੱਕ ਖਾਹਿਸ਼ ਪੂਰੀ ਕਰਦੇ,ਮੇਰਾ ਡੀ:ਐਸ:ਪੀ: ਕਸੂਰ ਨਾਲ ਮੁਕਾਬਲਾ ਕਰਵਾਕੇ।ਠਾਕੁਰ ਸਿੰਘ ਦੋ ਪੁੜਾਂ ਦੇ ਵਿੱਚ ਫਸਿਆ ਸੀ,ਉਸ ਕੋਲ ਦੜ੍ਹ ਵੱਟ ਲੈਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ।ਜੱਗਾ ਜਿਸ ਪਿੰਡ ਜਾਂਦਾ ਸੀ ਪੁਲਿਸ ਨੂੰ ਪਹਿਲਾਂ ਸੁਨੇਹਾ ਭਿਜਵਾ ਦਿੰਦਾ ਸੀ।ਜੇ ਫੜਨਾ ਹੈ ਤਾਂ ਪਹਿਲਾਂ ਆ ਕੇ ਫੜ ਲੈਣ ਨਹੀਂ ਬਾਅਦ ਵਿੱਚ ਪਿੰਡ ਵਾਲਿਆਂ ਨੂੰ ਤੰਗ ਨਾ ਕਰਨਾ।ਇੱਕ ਵੇਰ ਜੱਗਾ ਆਪਣੇ ਨਾਨਕੇ ਪਿੰਡ ਘੂੰਮਣਕੇ ਰਾਸ ਵੇਖਣ ਗਿਆ।ਉਸ ਦਾ ਸੁਨੇਹਾ ਭੇਜਣ ਤੇ ਵੀ ਸਾਰੀ ਰਾਤ ਕੋਈ ਪੁਲਿਸ ਵਾਲਾ ਨੇੜੇ ਨਹੀਂ ਢੁੱਕਿਆ।ਜੱਗੇ ਨੇ ਕਈ ਗਰੀਬਾਂ ਦੇ ਸ਼ਾਹੂਕਾਰਾਂ ਕੋਲੋਂ ਵਹੀਆਂ ਖਾਤੇ ਪੜਵਾਕੇ ਕਰਜ਼ੇ ਮੁਆਫ਼ ਕਰਵਾਏ।ਉਸਨੇ ਲਾਖੂਕੇ ਪਿੰਡ ਦੀ ਇੱਕ ਔਰਤ ਧਰਮ ਦੀ ਭੈਣ ਬਣਾਈ ਹੋਈ ਸੀ ਜਿਹੜੀ ਕਈ ਵੇਰ ਵੇਲੇ ਕੁਵੇਲੇ ਰੋਟੀਆਂ ਬਣਾ ਕੇ ਭੇਜਦੀ ਸੀ।ਜੱਗੇ ਨੇ ਉਸ ਔਰਤ ਨੂੰ ਇੱਕ ਵੇਰਾਂ ਕਾਫ਼ੀ ਅਸ਼ਰਫ਼ੀਆਂ ਦਿੱਤੀਆਂ।ਇਸੇ ਤਰ੍ਹਾਂ ਇੱਕ ਬਿਰਦ ਸਰਦੀਆਂ ਦੇ ਦਿਨਾਂ ਵਿੱਚ ਠਰੂੰ-ਠਰੂੰ ਕਰਦਾ ਗਾਜਰਾਂ ਵੇਚ ਰਿਹਾ ਸੀ,ਪੁੱਛਣ ਤੇ ਪਤਾ ਲੱਗਿਆ ਕਿ ਵਿਚਾਰੇ ਦਾ ਕੋਈ ਧੀ-ਪੁੱਤ ਨਹੀਂ।ਜੱਗੇ ਨੇ ਓਸ ਬਜ਼ੁਰਗ ਨੂੰ ਲੱਪ ਭਰ ਕੇ ਅਸ਼ਰਫ਼ੀਆਂ ਦਾ ਦੇ ਦਿੱਤਾ।ਇਹਨਾਂ ਦਿਨਾਂ ਵਿੱਚ ਇਲਾਕੇ ਦੀ ਪੁਲਿਸ ਜਿੰਦਰੇ ਕੁੰਡੇ ਲਗਾ ਕੇ ਸੌਂਦੀ ਸੀ ਉਹਨਾਂ ਨੂੰ ਡਰ ਸੀ ਕਿ ਕਿਤੇ ਜੱਗਾ ਅਸਲਾ ਲੁੱਟ ਕੇ ਨਾ ਲੈ ਜਾਵੇ।ਥਾਣੇਦਾਰ ਅਸਗਰਅਲੀ ਨੇ ਆਪਣੀ ਸੁਰੱਖਿਆ ਲਈ ਦੋ ਦਰਵਾਜ਼ੇ ਲਾ ਲਏ।
ਜੱਗੇ ਦੇ ਸਾਥੀ ਬੰਤਾ ਸਿੰਘ ਦੀ ਆਪਣੀ ਚਾਚੀ ਨਾਲ ਕਈ ਵਾਰ ਨੋਕ ਝੋਂਕ ਹੋਈ।ਉਸ ਦੀ ਚਾਚੀ ਉਸ ਦੇ ਪਿੰਡ ਦੇ (ਥੰਮਣ ਕੇ ਵਾਲਾ) ਦੇ ‘ਵਰਾਗੀ’ ਨਾਲ ਨਾਜਾਇਜ਼ ਤਾਲੋਕਾਤ ਸਨ।ਦੋਨਾਂ ਨੂੰ ਕਈ ਵਾਰ ਟੋਕਿਆ ਪਰ ਬਾਜ ਨਾ ਆਏ।ਇੱਕ ਦਿਨ ਬੰਤੇ ਦੀ ਚਾਚੀ ਠੰਡ ਵਿੱਚ ਅੱਗ ਦੀ ਧੁਣੀ ਅੱਗੇ ਅੱਗ ਸੇਕ ਰਹੀ ਸੀ,ਬੰਤੇ ਤੇ ਜੱਗੇ ਨੇ ਆਖਰੀ ਤਾਕੀਦ ਕੀਤੀ ਪਰ ਉਸ ਨੇ ਜਵਾਬ ਦਿੱਤਾ ਜੋ ਕਰਨਾ ਏ ਕਰ ਲਵੋ,ਇਹਨਾਂ ਨੇ ਗੁੱਸੇ ਵਿੱਚ ਆ ਕੇ ਗੋਲੀਆਂ ਮਾਰ ਦਿੱਤੀਆਂ,ਫਿ਼ਰ ਬਾਣੇ ਵਰਾਗੀ ਦੇ ਘਰ ਅੱਗੇ ਖਲੋ ਕੇ ਬਾਹਰ ਨਿਕਲਣ ਲਈ ਕਿਹਾ।ਉਸ ਦੇ ਘਰ ਇੱਕ ਪਰਾਹੁਣਾ ਆਇਆ ਹੋਇਆ ਸੀ,ਜਿਸ ਨੇ ਬਾਹਰ ਨਿਕਲਣ ਤੋਂ ਵਰਜ ਦਿੱਤਾ ਤੇ ਕੁੰਡਾ ਲਾ ਕੇ ਸਾਰੇ ਘਰ ਦੇ ਜੀਅ ਅੰਦਰ ਬੈਠ ਗਏ।ਜਦੋਂ ਦੁਬਾਰਾ-ਦੁਬਾਰਾ ਕਹਿਣ ਤੇ ਵੀ ਵਰਾਗੀ ਬਾਹਰ ਨਹੀਂ ਨਿਕਲਿਆ ਤਾਂ ਜੱਗੇ ਤੇ ਬੰਤੇ ਨੇ ਘਰ ਦੀ ਛੱਤ ਪਾੜ੍ਹ ਕੇ ਘਰ ਨੂੰ ਅੱਗ ਲਾ ਦਿੱਤੀ।ਇਹਨਾਂ ਨੂੰ ਆਸ ਸੀ ਅੱਗ ਲੱਗਣ ਨਾਲ ਸਾਰੇ ਜੀਅ ਬਾਹਰ ਆ ਜਾਣਗੇ ਪਰ ਉਹ ਧੂੰਏਂ ਵਿੱਚ ਸਾਹ ਘੁੱਟ ਕੇ ਅੰਦਰ ਹੀ ਮਰ ਗਏ।ਜੱਗੇ ਨੂੰ ਬਾਣੇ ਵੈਰਾਗੀ ਦੀਆਂ ਕੁੜੀਆਂ ਮਾਰੇ ਜਾਣ ਦਾ ਬੜਾ ਅਫ਼ਸੋਸ ਹੋਇਆ “ਜੱਗੇ ਮਾਰੀਆਂ ਧੰਮਣ ਕੇ ਕੁੜੀਆਂ,ਜੱਗੇ ਨੂੰ ਪਾਪ ਲੱਗਿਆ” ਜੱਗੇ ਨੂੰ ਪਤਾ ਸੀ ਕਿ ਡਾਕੂਆਂ ਦੀ ਉਮਰ ਕੋਈ ਬਹੁਤ ਲੰਮੀ ਨਹੀਂ ਹੁੰਦੀ।ਉਸ ਨੇ ਆਪਣੀ ਧੀ ਦਾ ਰਿਸ਼ਤਾ ਸਰਦਾਰ ਕੇਹਰ ਸਿੰਘ ਕਾਵਾਂ ਦੇ ਛੋਟੇ ਭਰਾ ਗੁਲਾਬ ਸਿੰਘ ਦੇ ਲੜਕੇ ਅਵਤਾਰ ਸਿੰਘ ਨਾਲ ਕਰ ਦਿੱਤਾ ਤੇ ਦੇਣ ਲੈਣ,ਗਹਿਣਾ ਗੱਟਾ ਵਿਆਹ ਤੋਂ ਪਹਿਲਾਂ ਹੀ ‘ਗਾਬੋ’ ਦੇ ਸਹੁਰੇ ਘਰ ਭੇਜ ਦਿੱਤਾ।
ਜੱਗੇ ਦੇ ਪਿੰਡ ਤੋਂ ਕੁਝ ਕੋਹ ਦੂਰ ਸਿੰਧੂਪੁਰ ਪਿੰਡ ਸੀ,ਇਸ ਪਿੰਡ ਦਾ ‘ਮਲੰਗੀ’ ਡਾਕੂ ਹੋਇਆ ਹੈ ਤੇ ਇਸ ਦਾ ਇੱਕ ਸਾਥੀ ਹਰਨਾਮ ਸਿੰਘ ਸੀ।ਇਹ ਦੋ ਕੁ ਵਰ੍ਹੇ ਪਹਿਲਾਂ ਮਾਰੇ ਗਏ ਸਨ।ਮਲੰਗੀ ਮੁਸਲਮਾਨ ਫਲਕੀਰਾਂ ਦਾ ਮੁੰਡਾ ਸੀ ਤੇ ਹਰਨਾਮ ਸਿੰਘ ਇੱਕ ਛੋਟੇ ਜਿਹੇ ਕਿਸਾਨ ਪਰਿਵਾਰ ਦਾ ਮੁੰਡਾ ਸੀ।ਦੋਨਾਂ ਦੀ ਦੰਦ-ਟੁੱਕਵੀਂ ਰੋਟੀ ਸੀ।ਮਲੰਗੀ ਠੇਕੇ ਵਟਾਈ’ਤੇ ਜ਼ਮੀਨ ਦੀ ਵਾਹੀ ਕਰਦਾ ਸੀ।ਉਹਨਾਂ ਦਿਨਾਂ ਵਿੱਚ ਆਮ ਰਿਵਾਜ ਸੀ,ਸਾਰੇ ਪਿੰਡ ਦੀ ਰੋਟੀ ਇੱਕ ਸਾਂਝੇ ਤੰਦੂਰ’ਤੇ ਪੱਕਦੀ ਹੁੰਦੀ ਸੀ।ਮਲੰਗੀ ਦੀ ਛੋਟੀ ਭੈਣ ਅਤੇ ਭਰਾ ਤੰਦੂਰ ਤੇ ਰੋਟੀਆਂ ਬਣਾ ਰਹੇ ਸਨ,ਇੰਨੇ ਨੂੰ ਜੈਲਦਾਰ ਦੇ ਕਾਮੇ ਵੀ ਰੋਟੀਆਂ ਬਣਾਉਣ ਆ ਗਏ,ਉਹਨਾਂ ਨੇ ਤੰਦੂਰ ਤੋਂ ਮਲੰਗੀ ਦੀਆਂ ਰੋਟੀਆਂ ਬੰਦ ਕਰਕੇ ਪਹਿਲਾਂ ਜੈਲਦਾਰਾਂ ਦੀਆਂ ਰੋਟੀਆਂ ਬਣਾਉਣ ਲਈ ਕਿਹਾ।ਜਦੋਂ ਮਲੰਗੀ ਦੀ ਭੈਣ ਨਾ ਮੰਨੀ,ਕਾਮਿਆਂ ਨੇ ਉਸ ਦੀ ਗੁੱਤ ਪੁੱਟ ਦਿੱਤੀਤੇ ਚਪੇੜਾਂ ਮਾਰੀਆਂ।ਇਸੇ ਦੌਰਾਨ ਮਲੰਗੀ ਦਾ ਛੋਟਾ ਭਾਈ ਮਲੰਗੀ ਤੇ ਹਰਨਾਮੇ ਨੂੰ ਬੁਲਾ ਲਿਆਇਆ।ਝਗੜਾ ਵਧ ਗਿਆ।ਜੈਲਦਾਰ ਦੇ ਬੰਦਿਆਂ ਨੇ ਮਲੰਗੀ ਦਾ ਛੋਟਾ ਭਾਈ ਕਤਲ ਕਰ ਦਿੱਤਾ।ਮਲੰਗੀ ਤੇ ਹਰਨਾਮੇ ਦੇ ਵੀ ਸੱਟਾਂ ਮਾਰੀਆਂ,ਉਲਟਾ ਆਪਣੇ ਇੱਕ ਕਾਮੇ ਦੇ ਗੋਲੀਆਂ ਮਾਰ ਕੇ ਮਲੰਗੀ,ਹਰਨਾਮੇ ਤੇ ਹਰਨਾਮੇ ਦੇ ਬਾਪ ਤੇ ਕਤਲ ਦਾ ਕੇਸ ਬਣਾ ਦਿੱਤਾ।ਮਲੰਗੀ ਹੋਰੀਂ ਹਵਾਲਾਤ ਵਿੱਚ ਹੀ ਸਨ,ਇੱਕ ਰਾਤ ਜੈਲਦਾਰ ਦੇ ਬੰਦਿਆਂ ਨੇ ਮਲੰਗੀ ਦੀ ਭੈਣ ਨੂੰ ਹੱਥ ਪਾ ਲਿਆ।ਅੰਨੀ ਮਾਂ ਕੰਧਾਂ ਨਾਲ ਟੱਕਰਾਂ ਮਾਰ ਕੇ ਬੇਹੋਸ਼ ਹੋ ਗਈ।ਜਦੋਂ ਇਸ ਘਟਨਾ ਦਾ ਮਲੰਗੀ ਹੋਰਾਂ ਨੂੰ ਪਤਾ ਲੱਗਿਆ ਤਾਂ ਹਰਨਾਮੇ ਦਾ ਬਾਪ ਦਿਲ ਦੇ ਦੋਰੇ ਨਾਲ ਥਾਂ ਤੇ ਹੀ ਢੇਰੀ ਹੋ ਗਿਆ ਤੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ।ਮਲੰਗੀ ਤੇ ਹਰਨਾਮਾ ਹਵਾਲਾਤ ਵਿੱਚੋਂ ਕੰਧ ਪਾੜ ਕੇ ਫ਼ਰਾਰ ਹੋ ਗਏ।ਹਵਾਲਾਤ ਵਿੱਚੋਂ ਬਾਹਰ ਆਉਂਦਿਆਂ ਇਹਨਾਂ ਨੇ ਸਭ ਤੋਂ ਪਹਿਲਾਂ ਸਿਧੂਪੁਰ ਦੇ ਜੈਲਦਾਰ ਦਾ (ਜਨਾਨੀਆਂ ਨੂੰ ਛੱਡ ਕੇ) ਸਾਰਾ ਟੱਬਰ ਮਾਰ ਦਿੱਤਾ,ਸਿਰਫ ਇੱਕ ਮੁੰਡਾ ਆਪਣੀ ਜਾਨ ਬਚਾ ਕੇ ਨਿਕਲ ਸਕਿਆ।ਇਸ ਤੋਂ ਬਾਅਦ ਮਲੰਗੀ ਤੇ ਹਰਨਾਮਾ ਡਾਕੂ ਬਣ ਗਏ।ਇਹਨਾਂ ਨੇ ਪਹਿਲਾਂ ਕੁਝ ਲੁਟੇਰਿਆਂ ਤੇ ਵਿਆਜ ਖਾਣੇ ਸ਼ਾਹੂਕਾਰਾਂ ਨੂੰ ਸੋਧਿਆ,ਫਿ਼ਰ ਜਿਹੜਾ ਕੋਈ ਸਰਕਾਰ ਪੱਖੀ ਗਰੀਬਾਂ ਨੂੰ ਤੰਗ ਕਰਦਾ ਸੀ,ਸੋਧਣਾ ਸ਼ੁਰੂ ਕੀਤਾ।ਇੱਕ ਕਹਾਵਤ ਬਣ ਗਈ “ਦਿਨੇ ਰਾਜ ਫਰੰਗੀ ਦਾ,ਰਾਤੀਂ ਰਾਜ ਮਲੰਗੀ ਦਾ” ਇਸ ਜੋੜੀ ਤੇ ਸਰਕਾਰ ਨੇ ਇਨਾਮ ਰੱਖ ਦਿੱਤਾ।ਇੱਕ ਰਾਤ ਮਲੰਗੀ ਹੋਰੀਂ ਕਿਸੇ ਵਾਕਫ਼ ਬੰਦੇ ਦੇ ਡੇਰੇ ਤੇ ਠਹਿਰੇ ਸਨ।ਡੇਰੇ ਵਾਲੇ ਨੇ ਮਲੰਗੀ ਹੋਰਾਂ ਨੂੰ ਮੇਥਿਆਂ ਵਾਲੀਆਂ ਰੋਟੀਆਂ ਦੱਸ ਕੇ ਭੰਗ ਵਾਲੀਆਂ ਰੋਟੀਆਂ ਖੁਆ ਦਿੱਤੀਆਂ।ਇਨਾਮ ਦੇ ਲਾਲਚ ਵੱਸ ਪੁਲਿਸ ਨੂੰ ਮਲੰਗੀ ਹੋਰਾਂ ਦੇ ਭੰਗ ਨਾਲ ਨਸ਼ਈ ਹੋਣ ਦੀ ਇਤਲਾਹ ਦੇ ਦਿੱਤੀ।ਮਲੰਗੀ ਤੇ ਹਰਨਾਮਾ ਡੇਰੇ ਤੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ।
ਇੱਕ ਦਿਨ ਜੱਗੇ ਨੇ ਸਾਥੀਆਂ ਨਾਲ ਸਿਧੂਪੁਰ ਜਾਣ ਦਾ ਪ੍ਰੋਗਰਾਮ ਬਣਾਇਆ।ਉੱਥੇ ਉਹ ਮਲੰਗੀ ਦੀ ਮਾਂ ਦੀ ਖ਼ਬਰ-ਸਾਰ ਲੈਣ ਜਾਣਾ ਚਾਹੁੰਦਾ ਸੀ ਨਾਲੇ ਮਲੰਗੀ ਨੂੰ ਮਰਵਾਉਣ ਵਾਲੇ ਉਸ ਨੂੰ ਰੜਕ ਰਹੇ ਸਨ।ਮਲੰਗੀ ਦਾ ਡੇਰਾ ਉੱਜੜਿਆ ਪਿਆ ਸੀ,ਸਿਰਫ਼ ਅੰਨੀ ਮਾਂ ਜਿ਼ੰਦਗੀ ਦੇ ਦਿਨ ਪੂਰੇ ਕਰ ਰਹੀ ਸੀ।ਜੱਗੇ ਨੇ ਦੁਪਹਿਰ ਡੇਰੇ ਤੇ ਹੀ ਕੱਟਣ ਦਾ ਪ੍ਰੋਗਰਾਮ ਬਣਾ ਲਿਆ,ਉਸ ਨੇ ਲਾਲੂ ਨਾਈ ਨੂੰ ਰੋਟੀ ਟੁੱਕ ਦਾ ਇੰਤਜ਼ਾਮ ਕਰਨ ਲਈ ਕਿਹਾ।ਲਾਲੂ ਦਾ ਪਿੰਡ ਲੁਖੁਕੇ ਸਿਧੂਪੁਰ ਦੇ ਨਾਲ ਹੀ ਪੈਂਦਾ ਸੀ।ਉਸ ਨੇ ਆਪਣੇ ਪੰਜੇ ਭਾਈਆਂ ਨੂੰ ਮਿਲਣ ਦੇ ਬਹਾਨੇ ਬੁਲਾ ਲਿਆ ਤੇ ਆਉਣ ਲੱਗਿਆਂ ਦੇਸੀ ਸ਼ਰਾਬ ਲਿਆਉਣ ਦੀ ਤਾਕੀਦ ਕੀਤੀ।ਜੱਗੇ ਨੇ ਰੋਟੀ ਤੋਂ ਪਹਿਲਾਂ ਸ਼ਰਾਬ ਦੇ ਦੋ-ਦੋ ਹਾੜੇ ਲਾਉਣ ਦਾ ਪ੍ਰੋਗਰਾਮ ਬਣਾ ਲਿਆ।ਬੰਤੇ ਤੇ ਜੱਗੇ ਨੇ ਆਪਣੇ ਆਪਣੇ ਗਲਾਸ ਵਿੱਚ ਸ਼ਰਾਬ ਪਾ ਕੇ ਬੋਤਲ ਮੰਜੇ ਦੀ ਦੌਣ ਵਿੱਚ ਫ਼ਸਾ ਦਿੱਤੀ।ਸੋਹਣ ਤੇਲੀ ਨੇ ਲਾਲੂ ਨਾਈ ਦੇ ਪਿੰਡ ਲਾਖੂਕੇ ਕਿਸੇ ਦੋਸਤ ਨੂੰ ਮਿਲਣ ਜਾਣਾ ਸੀ,ਇਸ ਕਰਕੇ ਨਹੀਂ ਪੀਤੀ,ਸੋਹਣ ਨੇ ਭਾਈਆਂ ਸਮੇਤ ਪਹਿਰੇ ਤੇ ਖੜ੍ਹਨਾ ਸੀ।ਕਿੰਨੀ ਦੇਰ ਗਲਾਸ ਖਵਕਦੇ ਰਹੇ ਤੇ ਠੱਠੇ ਮਖੌਲ ਚਲਦੇ ਰਹੇ।ਮਲੰਗੀ ਦੀ ਮਾਂ ਦੇ ਵਿਹੜੇ ਦੋ ਸਾਲ ਬਾਅਦ ਰੌਣਕ ਪਰਤੀ ਸੀ।ਅੱਜ ਅੰਨੀ ਮਾਂ ਨੂੰ ਜੱਗੇ ਦੀਆਂ ਗੱਲਾਂ ਵਿੱਚੋਂ ਮਲੰਗੀ ਦੇ ਬੋਲਾਂ ਦੀ ਖੁਸ਼ਬੂ ਆ ਰਹੀ ਸੀ।ਜੱਗੇ ਨੇ ਗੱਲਾਂ ਵਿੱਚ ਸਮਝਾਇਆ ਮਾਂ ਮੇਰੀਏ,ਕਿਤੇ ਸਾਡੇ ਯਾਰ ਮਲੰਗੀ ਦੀ ਰੂਹ ਏਸ ਗੱਲੋਂ ਨਾ ਤੜਫ਼ਦੀ ਰਹੇ ਕਿ ਮੇਰਾ ਕਿਸੇ ਨੇ ਬਦਲਾ ਨਹੀਂ ਲਿਆ,ਅੱਜ ਸਾਰੇ ਉਲਾਂਭੇ ਲਾਹ ਦਿਆਂਗੇ।ਸਾਰਿਆਂ ਇਕੱਠੇ ਰੋਟੀ ਪਾਣੀ ਖਾਧਾ।ਸੋਹਣ ਤੇਲੀ ਆਪਣੇ ਦੋਸਤ ਨੂੰ ਲਾਖੂਕੇ ਮਿਲਣ ਤੁਰ ਪਿਆ,ਲਾਲੂ ਨਾਈ ਤੇ ਉਸ ਦਾ ਭਾਈ ਬੰਦੂਕਾਂ ਫੜ ਕੇ ਪਹਿਰੇ ਤੇ ਖਲੋ ਗਏ।ਸ਼ਰਾਬ ਦੀ ਲੋਰ ਵਿੱਚ ਬੰਤੇ ਤੇ ਜੱਗੇ ਦੀ ਅੱਖ ਲੱਗ ਗਈ,ਉਹ ਇੱਕੋ ਹੀ ਮੰਜੇ ਤੇ ਟੇਢੇ ਹੋ ਗਏ।ਕੁਝਦੇਰ ਬਾਅਦ ਟਿਕੀ ਦੁਪਹਿਰ ਦੀ ਵੱਖ ਿਦੋ ਗੋਲੀਆਂ ਦੀ ਇਕੱਠੀ ਆਵਾਜ਼ ਨੇ ਚੀਰ ਕੇ ਲਹੂ-ਲੁਹਾਨ ਕਰ ਦਿੱਤੀ।ਜੱਗੇ ਤੇ ਬੰਤੇ ਦੀਆਂ ਸ਼ਾਹ ਰਗਾਂ ਵਿੱਚ ਨੇੜਿਓਂ ਗੋਲੀਆਂ ਮਾਰੀਆਂ ਗਈਆਂ ਸਨ,ਮੰਜੇ ਤੇ ਲਾਸ਼ਾਂ ਤੜਫ਼ ਰਹੀਆਂ ਸਨ,ਫਿ਼੍ਰ ਹੋਰ ਗੋਲੀਆਂ ਨੇ ਲਾਸ਼ਾਂ ਨੂੰ ਠਮਡਿਆਂ ਕਰ ਦਿੱਤਾ।।ਸੋਹਣ ਤੇਲੀ ਗੋਲੀਆਂ ਦੀ ਆਵਾਜ਼ ਸੁਣ ਕੇ ਵਾਪਸ ਮੁੜ ਆਇਆ।ਜਦੋਂ ਉਸ ਨੇ ਆ ਕੇ ਵੇਖਿਆ, ਜੱਗੇ ਤੇ ਬੰਤੇ ਦੀਆਂ ਲਾਸ਼ਾਂ ਵਿੱਚੋਂ ਖੂ਼ਨ ਚੋ ਕੇ ਮੰਜੇ ਦੀਆਂ ਵਿਰਲਾਂ ਰਾਹੀਂ ਧਰਤੀ ਤੇ ਟਪਕ ਰਿਹਾ ਸੀ “ਜੱਗਾ ਮਾਰਿਆ ਬੋਹੜ ਦੀ ਛਾਵੇ,ਨੌਂ ਮਣ ਰੇਤ ਭਿੱਜ ਗਈ,ਪੂਰਨਾਂ,ਨਾਈਆਂ ਨੇ ਵੱਡ ਛੱਡਿਆ ਜੱਗਾ ਸੂਰਮਾ।” ੰੋਹਣ ਤੇਲੀ ਕੌਤਕ ਨੂੰ ਵੇਖ ਕੇ ਗੁੱਸੇ ਵਿੱਚ ਪਾਗਲ ਹੋ ਉੱਠਿਆ ਤੇ ਲਾਲੂ ਨਾਈ ਨੂੰ ਹੱਥੋ ਹੱਥੀ ਪੈ ਗਿਆ।ਪਿਮਛੋਂ ਲਾਲੂ ਦੇ ਭਾਈ ਨੇ ਉਸ ਦੀ ਪਿੱਠ ਵਿੱਚ ਗੋਲੀ ਮਾਰ ਕੇ ਉਸ ਨੂੰ ਥਾਵੇ ਢੇਰੀ ਕਰ ਦਿੱਤਾ।ਖਬਰ ਅੱਗ ਵਾਂਗੂੰ ਫ਼ੈਲ ਗਈ,ਪੂਰੇ ਇਲਾਕੇ ਵਿੱਚ ਸੰਨਾਟਾ ਛਾ ਗਿਆ,ਹਰ ਕੋਈ ਇੱਕ ਦੂਜੇ ਕੋਲੋਂ ਅੱਖਾਂ ਵਿੱਚ ਅੱਖਾਂ ਪਾ ਕੇ ,ਬਗੈਰ ਬੁੁੱਲ ਹਿਲਾਇਆਂ ਤਸਦੀਕ ਕਰਦਾ ਸੀ ਕਿ ਕੀ ਜੱਗਾ ਸੱਚਮੁੱਚ ਮਾਰਿਆ ਗਿਆ?
ਅੱਜ ਲਾਲੂ ਨਾਈ ਨੇ ਯਾਰ ਮਾਰ ਕੇ ਭਾਰੀ ਰਕਮ,ਇੱਕ ਮੁਰੱਬਾ ਜ਼ਮੀਨ,ਇੱਕ ਘੋੜੇ ਦੀ ਪੱਟੀ ਖੱਟ ਲਈ ਸੀਜੋ ਕਿ ਸਰਕਾਰ ਵੱਲੋਂ ਜੱਗੇ ਤੇ ਇਨਾਮ ਰੱਖਿਆ ਹੋਇਆ ਸੀ।ਲਾਲੂ ਇਲਾਕੇ ਦੀ ਪੁਲਿਸ ਨਾਲ ਮਿਲ ਚੁੱਕਾ ਸੀ,ਜਿਸ ਜੱਗੇ ਦੇ ਪਰਛਾਵੇਂ ਕੋਲੋਂ ਪੁਲਿਸ ਨੂੰ ਡਰ ਲੱਗਦਾ ਸੀ,ਜਿਸਨੂੰ ਨਾਰਨਾ ਪੁਲਿਸ ਦੇ ਵੱਸ ਦੀ ਗੱਲ ਨਹੀਂ ਸੀ,ਸੋ ਇਹ ਕੌਤਕ ਪੁਲਿਸ ਨੇ ਲਾਲੂ ਨਾਈ ਦੀ ਜ਼ਮੀਰ ਖਰੀਦ ਕੇ ਕਰਵਾਇਆ।ਬਾਅਦ ਵਿੱਚ ਲਾਲੂ ਨੂੰ ਕੈਦੀਆਂ ਨੇ ਜੇਲ੍ਹ ਵਿੱਚ ਹੀ ਕੁੱਟ-ਕੁੱਟ ਕੇ ਮਾਰ ਦਿੱਤਾ।ਜੱਗਾ 29 ਸਾਲਾਂ ਦੀ ਭਰ ਜਵਾਨੀ ਵਿੱਚ ਬੇਵੱਸ ਲੋਕਾਂ ਨੂੰ ਕਿਸੇ ਹੋਰ ਜੱਗੇ ਦਾ ਇੰਤਜ਼ਾਰ ਕਰਨ ਲਈ ਛੱਡ ਗਿਆਜੋ ਇਹਨਾਂ ਨੂੰ ਕਿਸੇ ਅਸਗਰਅਲੀ ਥਾਣੇਦਾਰ ,ਸੂਦਖੋਰ ਸ਼ਾਹੂਕਾਰ ਤੇ ਅੰਗਰੇਜ਼ ਪੱਖ ਿਜਾਗੀਰਦਾਰਾਂ ਤੋਂ ਨਿਜਾਤ ਦਿਵਾਏਗਾ।ਜੱਗਾ ਸਿਰਫ ਤਿੰਨ ਮਹੀਨੇ ਭਗੌੜਾ ਰਿਹਾ।ਇਸ ਦੌਰਾਨ ਪੂਰੇ ਇਲਾਕੇ ਨੇ ਆਜ਼ਾਦ ਫਿ਼ਜ਼ਾ ਦਾ ਆਨੰਦ ਮਾਣਿਆ।ਨਾ ਪੁਲਿਸ ਦੀ ਧੌਂਸ,ਨਾ ਸ਼ਾਹੂਕਾਰਾਂ ਦੀਆਂ ਕੁਰਕੀਆਂ,ਸਗੋਂ ਸਰਕਾਰ ਪੱਖੀ ਆਪਣੀਆਂ ਜਾਨਾਂ ਬਚਾਉਂਦੇ ਰਹੇ,ਭਾਵੇਂ ਪਤੰਗੇ ਵਾਂਗੂੰ ਇਹਨਾਂ ਲੋਕਾਂ ਦੀ ਉਮਰ ਥੋੜ੍ਹੀ ਹੁੰਦੀ ਹੈ,ਪਰ ਹਰ ਜਾਬਰ ਹੁਕਮਰਾਨ ਵੇਲੇ ਪੰਜਾਬੀਆਂ ਦੀ ਅਣਖ ਤੇ ਹੱਕਾਂ ਲਈ ਕਿਸੇ ਨਾਂ ਕਿਸੇ ਨਾਮ ਨਾਲ ਜੂਝਦੇ ਤੇ ਕੁਰਬਾਨੀਆਂ ਦਿੰਦੇ ਰਹੇ।ਕਦੇ ਦੁੱਲਾ ਭੱਟੀ ਬਣਕੇ,ਕਦੇ ਅਹਿਮਦ ਖਰਲ ਬਣਕੇ,ਕਦੇ ਜਿਊਣਾ ਮੋੜ ਬਣਕੇ,ਕਦੇ ਮਲੰਗੀ ਤੇ ਕਦੇ ਜੱਗਾ ਜੱਟ ਬਣਕੇ।ਭਾਈਚਾਰੇ ਦੀ ਆਜ਼ਾਦੀ ਸਿਰਾਂ ਦੇ ਸੌਦੇ ਕਰ ਕੇ ਇਹਨਾਂ ਲੋਕਾਂ ਨੇ ਕਾਇਮ ਰੱਖੀ।ਇਸ ਦੀ ਤਾਈਦ ‘ਹਜ਼ਰਤ ਸੁਲਤਾਨ ਬਾਹੂ ਸਾਹਿਬ’ ਕਰਦੇ ਹਨ:-
“ਜੇ ਸਿਰ ਦਿੱਤਿਆਂ ਹੱਕ ਹਾਸਲ ਹੋਵੇ,
ਬਾਹੂ ਓਸ ਮੌਤ ਕੋਲੋਂ ਕਿਆ ਡਰਨਾ ਹੂ”

-0-