ਖੱਤ ਤਾਂ ਬਸ ਖੱਤ ਹੁੰਦੇ
ਨੇ
ਕੁੱਝ ਆਪਣਿਆਂ ਵਰਗੇ ਕੁੱਝ ਬੇਗਾਨਿਆਂ ਵਰਗੇ,
ਕੁਝ ਗੀਤਾਂ ਵਰਗੇ ਕੁੱਝ ਤਾਆਨਿਆ ਵਰਗੇ।
ਕੋਈ ਖੱਤ ਹੁੰਦਾਂ ਹੈ ਕਿਸੇ ਦੇ ਹਾਸੇ ਵਰਗਾ,
ਕੋਈ ਖੱਤ ਕਿਸੇ ਦੇ ਦਿਲਾਸੇ ਵਰਗਾ।
ਕਿਸੇ ਦੇ ਹੁਸਨ ਦੀ ਮਹਿਕ ਵੀ, ਕਿਸੇ ਖੱਤ ਚੋਂ ਆ ਜਾਂਦੀ ਹੈ,
ਬੋਲੀ ਵੀ ਕਿਸੇ ਕਿਸੇ ਖੱਤ ਦੀ ਮਨ ਨੂੰ ਭਾਅ ਜਾਂਦੀ ਹੈ।
ਕਈ ਖੱਤ ਨਿੱਘੇ ਪਿਆਰੇ ਚਾਵਾਂ ਵਰਗੇ ਵੀ ਹੁੰਦੇ ਨੇ,
ਕਈ ਖੱਤ ਮਹਿਬੂਬ ਦੀਆਂ ਅਦਾਵਾਂ ਵਰਗੇ ਵੀਹੁੰਦੇ ਨੇ।
ਕਈ ਖੱਤ ਮੈ ਸੁਣਿਆ ਪੂਰੀ ਉਮਰ ਸਾਥ ਨਿਭਾਉਂਦੇ ਨੇ,
ਕਈ ਖੱਤ ਤਾਂ ਕਹਿੰਦੇ ਸਾਰੀ ਉਮਰ ਰਵਾਉਂਦੇ ਨੇ।
ਇੱਕ ਖੱਤ ਪੜ ਕੇ ਮਨ ਨੂੰ ਡਰ ਜਿਹਾ ਵੀ ਆਉਂਦਾ ਹੈ,
ਜੋ ਬੈਂਕ ਤੋਂ ਲਏ ਕਰਜੇ ਦੀ ਯਾਦ ਦਿਵਾਉਂਦਾ ਹੈ।
ਇੱਕ ਖੱਤ ਦੂਰ ਸਰਹੱਦ ਤੋਂ ਵੀ ਆਉਂਦਾ ਹੈ,
ਜੋ ਕਿਸੇ ਮਾਂ ਲਈ ਪਿੁੱਤ ਦਾ ਸੁਨੇਹਾ ਲਿਆਉਦਾ ਹੈ।
ਕਈ ਖੱਤ ਸਹਾਰਿਆਂ ਵਰਗੇ ਵੀ ਹੁੰਦੇ ਨੇ,
ਕਈ ਖੱਤ ਲਾਰਿਆਂ ਵਰਗੇ ਵੀ ਹੁੰਦੇ ਨੇ।
ਇੱਕ ਖੱਤ ਪਹਿਲਾ ਇੱਕ ਆਖਰੀ ਬਣਕੇ ਵੀ ਰਹਿ ਜਾਂਦਾ,
ਜਿੰਦਗੀ ਚ ਇੱਕ ਖੱਤ ਜਿੰਦਗੀ ਬਣਕੇ ਵੀ ਬਹਿ ਜਾਦਾਂ।
ਕਈ ਼ਖਤਾਂ ਦੀ ਉਡੀਕ ਰਹਿੰਦੀ ਹੈ,ਪਰ ਉਹ ਕਦੇ ਨਹੀ ਆਉਦੇ,
ਇੱਥੇ ਵਿਆਹ ਕਰਵਾ,ਵਿਦੇ4ੀ ਵੱਸਣ ਵਾਲੇ ਕਦੇ ਖੱਤ ਨਈਂ ਪਾਉਂਦੇ।
ਫਿਰ ਵੀ ਇੱਕ ਉਮੀਦ ਹੈ ਕਿ ਅੱਜ ਨਹੀ ਤਾਂ ਕੱਲ ਆਉਣਗੇ ਖੱਤ,
ਰੋ ਰਹੀਆ ਪੰਜਾਬ ਦੀਆਂ ਧੀਆਂ ਨੂੰ ਚੁੱਪ ਕਰਾਉਣਗੇ ਖੱਤ।
ਵਕਤ ਚੋਂ ਕੁੱਝ ਵਕਤ ਚਰਾਓ ਦੋਸਤੋਂ
ਹੋਰਾਂ ਨੂੰ ਨਾਂ ਸਹੀ ਆਪਣਿਆਂ ਨੂੰ ਖਤ ਪਾਓ ਦੋਸਤੋ
ਖੱਤ ਤਾਂ ਅੱਧੀ ਮੁਲਾਕਾਤ ਹੁੰਦੇ ਨੇ,
ਪਿਆਰਾਂ ਦੀ ਮਿੱਠੀ ਬਾਤ ਹੁੰਦੇ ਨੇ
ਰੱਬ ਕਰੇ ਹਮੇਸ਼ਾ ਆਉਦੇ ਰਹਿਣ ਖੱਤ,
ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੇ ਰਹਿਣ ਖੱਤ।
ਸੁੱਖ ਸਾਂਦ ਸਭ ਦੀ ਦੱਸਦੇ ਰਹਿਣ ਖੱਤ ,
ਲੋਕਾਂ ਨਾਲ ਸਦਾ ਹੀ ਹੱਸਦੇ ਰਹਿਣ ਖੱਤ।
ਰੱਬ ਕਰੇ ਹਮੇਸਾ ਆਉਦੇ ਰਹਿਣ ਖੱਤ।
ਗੁਰਪ੍ਰੀਤ ਸਿੰਘ ਤੰਗੌਰੀ
ਪਿੰਡ-ਤੰਗੌਰੀ
ਜਿਲਾ ਤੇ ਤਹਿ-ਸਾਹਿਬਜਾਦਾ ਅਜੀਤ ਸਿੰਘ ਨਗਰ (ਮੁਹਾਲੀ)
9781925273
-0- |