1-ਦੁੱਲਾ ਤੇ ਬੁੱਲਾ
ਠੰਡਾ ਤੱਤਾ ਕਰਕੇ ਮੱਗਦਾ ਰਖਿਆ ਚੁੱਲਾ
ਦਿਲ ਦਰਿਆ ਤੇ ਘਰ ਦਾ ਵਿਹੜਾ ਖੁੱਲਾ
ਭਾਈ, ਪੰਡਤ ਤੇ ਨਾ ਹੀ ਭਾਇਆ ਮੁੱਲਾ
ਅੰਤਮ ਵੇਲੇ ਦੋ ਨਾਂ ਚੇਤੇ ਦੁੱਲਾ ਤੇ ਬੁੱਲਾ
2-ਚੁੱਪ ਦਾ ਦਰਦ
ਤੁੋਸੀਂ ਰੇਸ਼ਮੀ ਪਿੰਡਆਂ ਦੇ ਜੰਗਲ ਚੋਂ ਗੁਜ਼ਰੋ !
ਜਾਂ ਨੰਗੇ ਤੱਟ ਤੇ ਧੁੱਪ ਵਿਚ ਨਹਾਉਦਿਆਂ ਦਾ ਸੰਗ ਮਾਣੋ
ਇਕ ਉਮੀਦ ਤੁਹਾਡੇ ਅੰਦਰ ਉਗਦੀ ਹੈ
ਇਕ ਲਾਚਾਰਗੀ ਤੁਹਾਡੇ ਅੰਦਰ ਡੁਬਦੀ ਹੈ
ਜਦੌਂ ਟੇਪ ਤੇ ਮਨ ਪਸੰਦ ਗੀਤ ਸੁਣਦਿਆਂ
ਤੁਹਾਡੀ ਉਂਗਲ ਰੇਡੀਓ ਸਵਿਚ ਨਾਲ ਖੇਲ ਜਾੲੈ
ਤਾਂ ਤੁਹਾਡੇ ਕੰਨ ਤਾਂ “ਚ ਚਿਲਚਲਾਂਦੀ ਅਵਾਜ ਆਏ
ਗਾਜਾ ਜਲ ਰਿਹਾ ਹੈ ਗਾਜਾ ਜਲ ਰਿਹਾ ਹੈ
ਪਰ ਇਹ ਕੈਸੀ ਚੁੱਪ ਹੈ ਜਿਸ ਵਿਚ ਕਿ
ਸੂਰਜ ਡੁੱਬ ਰਿਹਾ ਹੈ ਅੰਧੇਰਾ ਪਲ ਰਿਹਾ ਹੈ
ਅਜੀਬ ਇਤਹਾਸ ਦੀ ਇਹ ਦਾਸਤਾਂ ਹੈ
ਜਿਸ ਨਾਜੀ ਜੁਲਮ ਦੀ ਜਿਹਨਾਂ ਨੇ ਮਾਰ ਖਾਧੀ
ਉਹੀ ਜ਼ੁਲਮ ਅਜ ਉਹਨਾਂ ਦਾ ਪਾਸਵਾਨ ਹੈ
ਮਾਸੂਮ ਭੋਲੇ ਭਾਲੇ ਔਰਤਾਂ ਬੱਚਿਆਂ ਦੇ ਜਿਸਮਾਂ ਵਿਚੋਂ
ਬਾਰੂਦ ਦੀ ਗੰਧ ਫੈਲੀ ਹੈ
ਤੇ ਜਖਮਾਂ ਚੋਂ ਲਹੂ ਸਿੰਮਦਾ ਹੈ
ਇਸ ਅਪਮਾਨ ਦੇ ਦਰਦ ਦਾ ਸੇਕ ਡਾਢਾ
ਸਾਡੇ ਲਹੂ ਵਿਚ ਦੌੜਦਾ ਤੇ ਚੰਗਆੜਦਾ ਹੈ
ਅਪਣੇ ਫਰਜ ਪਛਾਣੋ ਅਪਣੇ ਫਰਜ ਪਛਾਣੋ
ਤੁਸੀਂ ਰੇਸ਼ਮੀ ਪਿੰਡਿਆਂ ਦੇ ਜੰਗਲ ਚੋਂ ਗੁਜਰੋ
ਜਾਂ ਨੰਗੇ ਤੱਟ ਤੇ ਨਹਾਉਦਿਆਂ ਦਾ ਸੰਗ ਮਾਣੋ ।
-0- |